Part - Sach Kahoon Punjabi
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।
ਬਲਰਾਜ ਸਿੰਘ ਸਿੱਧੂ ਐਸ.ਪੀ.। ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਦਾ ਵੇਰਵਾ ਹੀਰ ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਹੀਰ ਰਾਂਝੇ ਦੀ ਘਟਨਾ 16ਵੀਂ ਸਦੀ ਵਿੱਚ ਹੋਈ ਹੈ ਤੇ ਪੂਰਨ ਭਗਤ ਦੀ ਦੂਸਰੀ ਸਦੀ ਵਿੱਚ। ਲੱਗਦਾ ਹੈ ਕਿ ਰਾਂਝੇ ਅਤੇ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸ ਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਜੋਗੀ ਸੀ ਤੇ ਨਾਥ ਜੋਗੀਆਂ ਦੇ ਡੇਰੇ ਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ।
ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੰਨਫਟੇ ਕਿਹਾ ਜਾਂਦਾ ਹੈ। ਯੂ.ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖ ਨਾਥੀ ਮੰਦਰ ਤੇ ਡੇਰਾ ਹੈ। ਗੋਰਖਨਾਥ ਨੂੰ ਮਹਾਂਜੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ।
ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ।  ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਅਧੀਨ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ ਅਨੇਕਾਂ ਮੰਦਰ ਤੇ ਡੇਰੇ ਬਣੇ ਹੋਏ ਹਨ। ਹੱਠ ਜੋਗ ਦੀ ਪਰੰਪਰਾ ਵੀ ਗੋਰਖ ਨਾਥ ਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।
ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। ਉੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ। ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਨ੍ਹਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਜੋਗੀਆਂ:
ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ਆਈਨੇ ਅਕਬਰੀ ਵਿੱਚ ਲਿਖਿਆ ਹੈ।
ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਜਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।
1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲ੍ਹੇ ਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ। ਲੱਗਦੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।
ਪੰਡੋਰੀ ਸਿੱਧਵਾਂ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਸੋ! ਮੇਰੇ ਹਿੱਸੇ ਦੀ ਆਜ਼ਾਦੀ ਕਿੱਥੇ ਹੈ ?
ਸੰਦੀਪ ਕੰਬੋਜ ਗੋਲੂ ਕਾ ਮੋੜ
ਇਹ ਇੱਕ ਵਿਸ਼ਵ-ਵਿਆਪੀ ਸੱਚਾਈ ਹੈ ਕਿ ਮਨੁੱਖੀ ਚੇਤਨਾ ਮਨੁੱਖ ਦੀ ਹੋਂਦ ਨੂੰ ਨਿਰਧਾਰਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਉਸ ਦੀ ਸਮਾਜਿਕ ਹੋਂਦ ਉਸ ਦੀ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਇਹ ਇੱਕ ਕਾਰਨ ਹੈ ਕਿ ਮਨੁੱਖ ਆਪਣੀ ਸਮਾਜਿਕ ਹੋਂਦ ਨੂੰ ਬਚਾਉਣ ਲਈ ਚੇਤਨ ਤੌਰ ‘ਤੇ ਹਮੇਸ਼ਾ ਸੰਘਰਸਸ਼ੀਲ ਰਹਿੰਦਾ ਹੈ।
ਜੇਕਰ ਅਸੀਂ ਨਾਰੀ-ਚੇਤਨਾ ਦੀ ਗੱਲ ਕਰੀਏ ਤਾਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਔਰਤ ਦੀ ਚੇਤਨਾ ਨੂੰ ਨਿਰਧਾਰਿਤ ਕਰਨ ਵਿੱਚ ਉਸ ਦੀ ਸਮਾਜਿਕ ਹੋਂਦ ਨੇ ਵੱਡੀ ਭੂਮਿਕਾ ਨਿਭਾਈ। ਕਈ ਤਰ੍ਹਾਂ ਦੀ ਪ੍ਰਕਿਰਿਆ ਸਮਾਜਿਕ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਵੱਲੋਂ ਸਾਡੇ ਸਾਹਮਣੇ ਆਈ, ਜਿਵੇਂ ਕਿ ‘ਦੁਰਾਚਾਰੀਆਂ ਨੂੰ ਮੌਤ ਦੀ ਸਜ਼ਾ ਦਿਓ’, ‘ਔਰਤਾਂ ਨੂੰ ਆਪਣੇ ਪਹਿਰਾਵੇ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ’, ‘ਪੁਲੀਸ ਸੁਧਾਰ ਅਤੇ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ’, ‘ਕੁੜੀਆਂ ਨੂੰ ਮੋਬਾਈਲ ਫੋਨ ਨਹੀਂ ਰੱਖਣੇ ਚਾਹੀਦੇ’, ‘ਕੁੜੀਆਂ ਨੂੰ ਜੀਨਸ ਨਹੀਂ ਪਾਉਣੀ ਚਾਹੀਦੀ’, ‘ਔਰਤ ਸਾਡੇ ਸਮਾਜ ਦੀ ‘ਇੱਜ਼ਤ’ ਹੈ’, ‘ਮਰਦਾਂ ਦਾ ਔਰਤ ਪ੍ਰਤੀ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਹੈ’, ‘ਜ਼ਬਰ ਜਿਨਾਹ ਦੀ ਸ਼ਿਕਾਰ ਔਰਤ ਜਿੰਦਾ ਲਾਸ਼ ਵਾਂਗ ਬਣ ਜਾਂਦੀ ਹੈ’, ‘ਕੁੜੀਆਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਕਰ ਦੇਣਾ ਚਾਹੀਦਾ ਹੈ’ ਆਦਿ।
ਹੁਣ ਸਾਡੇ ਸਾਹਮਣੇ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਸਭ ਗੱਲਾਂ ਵਿਚ ਔਰਤ ਦੀ ਆਜ਼ਾਦੀ ਦੀ ਗੱਲ ਤਾਂ ਕਿਤੇ ਕੀਤੀ ਹੀ ਨਹੀਂ ਗਈ। ਆਖਿਰ ਅਜਿਹਾ ਕਿਉਂ ਵਾਪਰਿਆ ਹੈ? ਇਸ ਦਾ ਇੱਕ ਕਾਰਨ ਇਹ ਵੀ ਰਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਔਰਤ ਨੂੰ ਇੱਕ ‘ਮਨੁੱਖ’ ਦੇ ਰੂਪ ਵਿੱਚ ਵਿਚਾਰਨ ਦੀ ਬਜਾਇ ਉਸ ਨੂੰ ਇੱਕ ਪੀੜਤ, ਦੁਖੀ, ਲਾਚਾਰ, ਕਮਜ਼ੋਰ ਔਰਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਜਦੋਂ ਵੀ ਔਰਤ ਬਾਰੇ ਗੱਲ ਕੀਤੀ ਗਈ ਤਾਂ ਉਸ ਦੀ ਹੋਂਦ ਨੂੰ ਮਰਦ ਤੋਂ ਵੱਖ ਕਰਕੇ ਨਹੀਂ ਵੇਖਿਆ ਗਿਆ। ਬਲਕਿ ‘ਮੇਰੀ ਭੈਣ’, ‘ਸਾਡੀਆਂ ਧੀਆਂ’, ‘ਮੇਰੀ ਮਾਂ’, ‘ਮੇਰੀ ਪਤਨੀ’ ਵਰਗੇ ਸ਼ਬਦਾਂ ਦੀ ਪਰਤ ਹੇਠ ਮਰਦ ਦੇ ਅਧਿਕਾਰ ਖੇਤਰ ਅਧੀਨ ਹੀ ਵਿਚਾਰਿਆ ਗਿਆ।
ਅਸਲ ਵਿੱਚ ਪਿੱਤਰੀ ਸਬੰਧਾਂ ‘ਤੇ ਅਧਾਰਿਤ ਭਾਰਤੀ ਸਮਾਜਿਕ ਢਾਂਚਾ ‘ਔਰਤ’ ਦੀ ਮਨੁੱਖੀ ਹੋਂਦ ਤੋਂ ਹੀ ਇਨਕਾਰੀ ਹੈ। ਕੀ ਔਰਤ ਦੀ ਮਰਦ ਤੋਂ ਬਿਨਾਂ ਕੋਈ ਸੁਤੰਤਰ ਹੋਂਦ ਨਹੀਂ ਹੈ? ਅਸਲ ਵਿਚ ਮਨੂ ਦੇ ਸਮੇਂ ਤੋਂ ਲੈ ਕੇ ਅਜੋਕੇ ਅਖੌਤੀ ਉੱਤਰ-ਆਧੁਨਿਕ ਕਾਲ ਤੱਕ ਔਰਤਾਂ ਪ੍ਰਤੀ ਭਾਰਤੀ ਸਮਾਜ ਦੇ ਰਵੱਈਏ ਵਿੱਚ ਬਹੁਤਾ ਬਦਲਾਅ ਵੇਖਣ ਨੂੰ ਨਹੀਂ ਮਿਲਦਾ, ਕਿਉਂਕਿ ਪੁਰਸ਼-ਪ੍ਰਧਾਨ ਸਮਾਜ ਨੇ ਆਪਣੀਆਂ ਪਰੰਪਰਾਵਾਂ, ਰੀਤੀ-ਰਿਵਾਜ਼, ਸੰਸਕ੍ਰਿਤੀ ਅਤੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਬਹੁਤ ਘੱਟ ਬਦਲਿਆ ਹੈ। ਭਾਰਤੀ ਸਮਾਜ ਦਾ ਇਹ ਮਾਨਵੀ ਹਿੱਸਾ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਿਉਂ ਰਹਿ ਰਿਹਾ ਹੈ? ਔਰਤਾਂ ਖਿਲਾਫ਼ ਜ਼ੁਰਮਾਂ ਵਿੱਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ? ਜੇਕਰ ਅਸੀਂ ਇਹਨਾਂ ਸਵਾਲਾਂ ਦੀ ਤਹਿ ਤੱਕ ਜਾਈਏ ਤਾਂ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਬੜੀ ਅਸਾਨੀ ਨਾਲ ਮਿਲ ਸਕਦੇ ਹਨ। ਅਸਲ ਵਿਚ ਭਾਰਤੀ ਸਮਾਜ ਦੀ ਤਰਾਸਦੀ ਇਹ ਹੈ ਕਿ ਇਹ ਜਗੀਰੂ ਕਦਰਾਂ-ਕੀਮਤਾਂ ਦੀ ਜਕੜ ਵਿਚੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਿਆ, ਜਿਹੜਾ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਵਜੋਂ ਪੇਸ਼ ਕਰਦਾ ਹੈ। ਔਰਤ ਨੂੰ ਪੂੰਜੀਵਾਦ ਦੇ ਦੌਰ ਵਿਚ, ਜਿੱਥੇ ਆਰਥਿਕ ਦਬਾਅ ਹੇਠ ਘਰੋਂ ਬਾਹਰ ਜਾ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਉੱਥੇ ਜਗੀਰੂ ਪਰੰਪਰਾਵਾਂ ਦੇ ਚਲਦਿਆਂ ਘਰ ਪਰਿਵਾਰ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ। ਇਸ ਤਰ੍ਹਾਂ ਉਹ ਦੋਹਾਂ ਸੱਭਿਆਚਾਰਾਂ ਵਿਚਕਾਰ ਪਿਸ ਰਹੀ ਹੈ।ਪਰ ਇਸ ਸਭ ਦੇ ਬਾਵਜੂਦ ਭਾਰਤੀ ਸਮਾਜ ਦੀਆਂ ਜਗੀਰੂ ਕਦਰਾਂ-ਕੀਮਤਾਂ ਖਿਲਾਫ਼ ਔਰਤਾਂ ਜਥੇਬੰਦ ਹੋ ਰਹੀਆਂ ਹਨ। ਉਨ੍ਹਾਂ ਦਾ ਹੁਣ ਆਪਣਾ ਸਿਰ ਉੱਪਰ ਚੁੱਕਣ ਦਾ ਮੌਕਾ ਆ ਗਿਆ ਹੈ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਔਰਤਾਂ ਇਸ ਮਰਦ ਪ੍ਰਧਾਨ ਸਮਾਜ ਨੂੰ ਵੰਗਾਰ ਕੇ ਪੁੱਛਣਗੀਆਂ ਕਿ ‘ਦੱਸੋ ਮੇਰੇ ਹਿੱਸੇ ਦੀ ਆਜ਼ਾਦੀ ਕਿੱਥੇ ਹੈ?’
ਤਹਿਸੀਲ ਗੁਰੂਹਰਸਹਾਏ,
ਜਿਲ੍ਹਾ ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀਓਕੇ ਬਣੇਗਾ ਭਾਰਤ ਦਾ ਹਿੱਸਾ
ਅੱਤਵਾਦ ਰੋਕੇ ਬਿਨਾਂ ਪਾਕਿ ਨਾਲ ਗੱਲ ਨਹੀਂ | POK
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ ਇੱਕ ਦਿਨ ਹੋਵੇਗਾ ਭੂਗੋਲਿਕ ਕਬਜ਼ਾ | POK
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਪੀਓਕੇ ਨੂੰ ਭਾਰਤੀ ਹਿੱਸਾ ਦੱਸਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਪੀਓਕੇ ਇੱਕ ਦਿਨ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ ਅੱਤਵਾਦ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕਰੇਗਾ ਉਦੋਂ ਤੱਕ ਉਸ ਨਾਲ ਗੱਲਬਾਤ ਨਹੀਂ ਹੋਵੇਗੀ ਮੋਦੀ 2.0 ਦੇ 100 ਦਿਨ ਪੂਰੇ ਹੋਣ ‘ਤੇ ਵਿਦੇਸ਼ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾ ਰਹੇ। (POK)
ਜੈਸ਼ੰਕਰ ਨੇ ਪਾਕਿਸਤਾਨ ਨੂੰ ਇੱਕ ਯੂਨਿਕ ਚੈਲੇਂਜ ਦੱÎਸਆ ਉਨ੍ਹਾਂ ਕਿਹਾ, ਅਸੀਂ ਇੱਕ ਗੁਆਂਢੀ ਦੇਸ਼ ਤੋਂ ਯੂਨਿਕ ਚੈਲੇਂਜ (ਵੱਖਰੀ ਚੁਣੌਤੀ) ਮਿਲਦਾ ਹੈ ਵਿਦੇਸ਼ ਮੰਤਰੀ ਨੇ ਕਿਹਾ ਪਾਕਿਸਤਾਨ ਦੇ ਨਾਲ ਉਦੋਂ ਤੱਕ ਸਬੰਧ ਨਹੀਂ ਠੀਕ ਹੋਣਗੇ ਜਦੋਂ ਤੱਕ ਉਹ ਦੇਸ਼ ਇੱਕ ਸਮਾਨ ਗੁਆਂਢੀ ਨਹੀਂ ਬਣ ਜਾਂਦਾ ਤੇ ਹੱਦ ਪਾਰੋਂ ਅੱਤਵਾਦ ‘ਤੇ ਰੋਕ ਨਹੀਂ ਲਾਉਂਦਾ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡਾ ਇੱਕ ਹੀ ਮੁੱਦਾ ਹੈ। ਉਨ੍ਹਾਂ ਕਿਹਾ ਪਾਕਿਸਤਾਨ ਅੱਤਵਾਦੀਆਂ ਨੂੰ ਹਮਾਇਤ ਦੇ ਰਿਹਾ ਹੈ ਤੇ ਆਪਣੀ ਇਸ ਨੀਤੀ ‘ਚ ਬਦਲਾਅ ਨਹੀਂ ਕਰ ਰਿਹਾ ਹੈ ਪਾਕਿਸਤਾਨ ਖੁੱਲ੍ਹੇਆਮ ਆਪਣੇ ਦੇਸ਼ ‘ਚ ਗੁਆਂਢੀ ਦੇਸ਼ਾਂ ਖਿਲਾਫ਼ ਅੱਤਵਾਦੀਆਂ ਨੂੰ ਉਤਸ਼ਾਹ ਦਿੰਦਾ ਹੈ ਜਦੋਂ ਤੱਕ ਉਹ ਅੱਤਵਾਦ ਨੂੰ ਖਤਮ ਨਹੀਂ ਕਰਦਾ, ਕੋਈ ਗੱਲ ਨਹੀਂ ਹੋਵੇਗੀ ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਲੋਕ ਕੀ ਕਹਿੰਦੇ ਹਨ, ਉਸ ਦੀ ਚਿੰਤਾ ਨਾ ਕਰੋ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਿਹਤਰ ਹੋ ਰਹੇ ਹਨ। (POK)
ਭਾਰਤ ਅਤੇ ਚੀਨੀ ਫ਼ੌਜਾਂ ਦੇ ਆਹਮਣੇ-ਸਾਹਮਣੇ ਹੋਣ ਦੇ ਮਸਲੇ ‘ਤੇ ਉਨ੍ਹਾਂ ਕਿਹਾ, ‘ਉਥੇ ਲੜਾਈ ਨਹੀਂ ਹੋਈ ਉਥੇ ਸਿਰਫ਼ ਦੋਵਾਂ ਦੇਸ਼ਾਂ ਦੇ ਫ਼ੌਜੀ ਤੈਨਾਤ ਸਨ, ਹੁਣ ਮਾਮਲੇ ਦਾ ਹੱਲ ਹੋ ਗਿਆ ਹੈ ਕੁਲਭੂਸ਼ਣ ਜਾਧਵ ਬਾਰੇ ਉਨ੍ਹਾਂ ਕਿਹਾ ਕਿ ਸਿੰਧ ਵਿਚ ਜੋ ਹੋ ਰਿਹਾ ਹੈ, ਉਹ ਸਿਰਫ਼ ਪਿਛਲੇ 100 ਦਿਨਾਂ ਵਿਚ ਨਹੀਂ ਹੋਇਆ ਸਿੱਖ ਕੁੜੀ ਦੇ ਅਗ਼ਵਾ ਦੀ ਵੀ ਘਟਨਾ ਵਾਪਰੀ ਹੈ ਉਨ੍ਹਾਂ ਕਿਹਾ ਕਿ ਅਫ਼ਰੀਕਾ ‘ਚ 18 ਭਾਰਤੀ ਸਫ਼ਾਰਤਖ਼ਾਨੇ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। (POK)
ਅਫਰੀਕਾ ‘ਚ ਖੋਲ੍ਹੇ ਜਾਣਗੇ 18 ਦੂਤਾਵਾਸ | POK
ਅਫਰੀਕਾ ਦੇ ਨਾਲ ਸਬੰਧਾਂ ਦੇ ਗੂੜ੍ਹ ਹੋਣ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ 18 ਦੂਤਾਵਾਸ ਖੋਲ੍ਹੇ ਜਾਣੇ ਦਾ ਕੰਮ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਹਾਲ ‘ਚ ਹੀ ਪੂਰੇ ਹੋਏ ਹਨ ਉਨ੍ਹਾਂ ਕਿਹਾ, ਜੀ 20, ਬ੍ਰਿਕਸ ਵਰਗੇ ਬਹੁਪੱਖੀ ਮੰਚਾਂ ‘ਤੇ ਭਾਰਤ ਦੀ ਆਵਾਜ਼ ਸੁਣੀ ਜਾਣ ਲੱਗੀ ਹੈ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਵਿਦੇਸ਼ ਨੀਤੀ ਤੇ ਦੇਸ਼ ਦੀਆਂ ਨੀਤੀਆਂ ਦਰਮਿਆਨ ਮਜ਼ਬੂਤ ਲਿੰਕ ਬਣੇ ਹਨ ਪਿਛਲੇ 100 ਦਿਨਾਂ ‘ਚ ਅਸੀਂ ਅਫ਼ਰੀਕਾ ‘ਚ ਕਾਫ਼ੀ ਐਕਟਿਵ ਹੋਏ ਹਾਂ। (POK)
ਆਬਾਦੀਆਂ ਤੇ ਨਵੇਂ ਇਲਾਕੇ ਆਏ ਲਪੇਟ ਵਿੱਚ
ਦੁਰਗਾ ਸਿੰਗਲਾ/ਮੋਹਨ ਸਿੰਘ, ਮੂਣਕ
ਖਨੌਰੀ ਵਿਖੇ ਆਰ. ਡੀ. 460 ‘ਤੇ ਲੱਗੇ ਮਾਪ ਅਨੁਸਾਰ ਭਾਵੇਂ ਪਿਛਲੇ ਚੌਵੀ ਘੰਟਿਆਂ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਘਟ ਗਿਆ ਹੈ ਪਰ ਮੂਣਕ ਇਲਾਕੇ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ ਘੱਗਰ ਦਰਿਆ ‘ਤੇ ਪਏ ਪਾੜ ਨੂੰ ਪੂਰਨ ਦਾ ਕੰਮ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਹੋਇਆ ਹੈ ਪਰ 70 ਫੁੱਟ ਦੇ ਕਰੀਬ ਪਾੜ ‘ਚੋਂ ਪਾਣੀ ਤੇਜ਼ੀ ਨਾਲ ਨਿੱਕਲ ਕੇ ਖੇਤਾਂ ਵੱਲ ਜਾ ਰਿਹਾ ਹੈ ਤੇ ਹੋਰ ਨਵੇਂ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਮੌਜ਼ੂਦਾ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਘੱਗਰ ਦਰਿਆ ਦਾ ਪਾਣੀ ਮੂਣਕ ਤੇ ਹਮੀਰਗੜ੍ਹ ਵਗੈਰਾ ਦੇ ਖੇਤਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਇਸ ਪਾਣੀ ਦੀ ਪਿੰਡ ਭਾਠੂਆਂ ਤੋਂ ਮੂਣਕ ਜਾਂ ਰਜਵਾਹੇ ਨਾਲ ਡਾਫ ਲਾ ਕੇ ਉਪਰੋਕਤ ਤਿੰਨ ਪਿੰਡਾਂ ਦੇ ਖੇਤਾਂ ਤੋਂ ਇਲਾਵਾ ਆਬਾਦੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ
ਘੱਗਰ ਦਰਿਆ ਦੇ ਪਾਣੀ ਦਾ ਪੱਧਰ ਜਦੋਂ ਤੱਕ 745 ਫੁੱਟ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ ਕਿਉਂਕਿ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਾਂ ਦੀ ਧਰਤੀ ਦੇ ਪੱਧਰ ਤੋਂ ਤਕਰੀਬਨ ਚਾਰ ਫੁੱਟ ਉੱਚਾ ਪਾਣੀ ਚੱਲ ਰਿਹਾ ਹੈ ਘੱਗਰ ਦਰਿਆ ਦੇ ਪਾਣੀ ਨਾਲ ਕਿਸੇ ਸਮੇਂ ਵੀ ਪਾਤੜਾਂ ਮੂਣਕ ਸੜਕ ਬੰਦ ਹੋ ਸਕਦੀ ਹੈ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੇ ਇੱਕ ਦਰਜ਼ਨ ਤੋਂ ਵੱਧ ਲੋਕਾਂ ਦੇ ਘਰਾਂ, ਨਵੇਂ ਬੱਸ ਸਟੈਂਡ, ਟਰੱਕ ਯੂਨੀਅਨ ਤੇ ਯੂਨੀਵਰਸਿਟੀ ਕਾਲਜ ਮੂਣਕ ਆਦਿ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਇਸੇ ਤਰ੍ਹਾਂ ਹਮੀਰਗੜ੍ਹ ਵਿਖੇ ਬਚਪਨ ਪਬਲਿਕ ਸਕੂਲ ਤੇ ਭੂੰਦੜ ਭੈਣੀ ਵਿਖੇ ਬਿਆਸ ਸਤਿਸੰਗ ਭਵਨ ‘ਚ ਵੀ ਘੱਗਰ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਵੱਡੇ ਪੱਧਰ ‘ਤੇ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਤਹਿਤ ਟੋਹਾਣਾ ਰੋਡ ‘ਤੇ ਸਥਿਤ 50 ਪੁਲੀਆਂ ‘ਚੋਂ ਪਾਣੀ ਵਾਲੀ ਬੂਟੀ ਕੱਟਣ ਲਈ ਜੇਸੀਬੀ ਮਸ਼ੀਨਾਂ ਚੱਲ ਰਹੀਆਂ ਹਨ ਇਸੇ ਤਰ੍ਹਾਂ ਅਣ ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਲਾਕੇ ‘ਚ ਥਾਂ-ਥਾਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ
ਖਨੌਰੀ ਤੋਂ ਪਿੱਛੇ ਘੱਗਰ ਦਰਿਆ ਦੇ ਪੁਲ ਨੇੜੇ ਪੈਂਦੀਆਂ 32 ਦਰਾਂ ਵਿੱਚੋਂ ਵੀ ਮੂਣਕ ਵੱਲ ਪਾਣੀ ਚੱਲ ਪਿਆ ਹੈ ਇਹ ਪਾਣੀ ਇਸ ਇਲਾਕੇ ਲਈ ਹੋਰ ਵੀ ਮੁਸ਼ਕਲਾਂ ਦਾ ਸਬੱਬ ਬਣ ਸਕਦਾ ਹੈ ਪਿੰਡ ਬੁਸਹਿਰਾ ਦੇ ਕਿਸਾਨਾਂ ਜੱਗੀ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ 32 ਦਰਾਂ ਦਾ ਪਾਣੀ ਨਵਾਂ ਗਾਊਂ ਤੇ ਹੋਤੀਪੁਰ ਪਿੰਡਾਂ ਦੇ ਖੇਤਾਂ ਵਿੱਚ ਪੁੱਜ ਚੁੱਕਿਆ ਹੈ ਤੇ ਅੱਗੇ ਇਹ ਪਾਣੀ ਬੰਗਾ, ਬੁਸਹਿਰਾ ਹੁੰਦਾ ਹੋਇਆ ਮੂਣਕ ਵੱਲ ਆਵੇਗਾ ਇਹ ਪਾਣੀ ਕੱਲ੍ਹ ਤੱਕ ਮੂਣਕ ਨੇੜੇ ਪੈਂਦੇ ਪਿੰਡਾਂ ਮੰਡਵੀ, ਹਮੀਰਗੜ੍ਹ ਤੱਕ ਪੁੱਜਣ ਦੀ ਉਮੀਦ ਹੈ ਉਨ੍ਹਾਂ ਹੋਰ ਦੱਸਿਆ ਕਿ ਚੰਬੋ ਚੌਅ ਦੇ ਪਾਣੀ ਲਾਲ ਪਿੰਡ ਬੰਗਾ ਤੇ ਬੁਸਹਿਰਾ ਦੀ ਇੱਕ ਹਜ਼ਾਰ ਏਕੜ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ
ਘੱਗਰ ਨਾਲ ਪ੍ਰਭਾਵਿਤ ਦੋ ਦਰਜ਼ਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਿੱਚ ਹਫੜਾ ਦਫ਼ੜੀ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਸਬੰਧੀ ਅਜੇ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਪਰ ਇੱਕ ਅੰਦਾਜੇ ਮੁਤਾਬਕ ਅੱਠ ਤੋਂ ਦਸ ਹਜ਼ਾਰ ਏਕੜ ‘ਚ ਖੜ੍ਹੀ ਫਸਲ ਜਾਂ ਤਾਂ ਪਾਣੀ ਵਿੱਚ ਡੁੱਬ ਗਈ ਹੈ ਜਾਂ ਫੇਰ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਫਸਲਾਂ ‘ਚ ਖੜ੍ਹਾ ਹੈ ਘੱਗਰ ਦਰਿਆ ‘ਚੋਂ ਨਿੱਕਲੇ ਪਾਣੀ ਦੀ ਨਿਕਾਸੀ ਸਿਰਫ਼ ਘੱਗਰ ਦਰਿਆ ‘ਚ ਹੀ ਹੋ ਸਕਦੀ ਹੈ ਜਿੰਨਾ ਚਿਰ ਘੱਗਰ ਦਰਿਆ ‘ਚ ਪਾਣੀ ਦਾ ਪੱਧਰ 745 ਫੁੱਟ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।