Them - Sach Kahoon Punjabi
ਕਾਂਗਰਸੀ ਵਿਧਾਇਕ ਨੇ ਹੀ ਕਾਂਗਰਸ ਦੇ ਮੰਤਰੀਆਂ ਖਿਲਾਫ਼ ਕੱਢੀ ਭੜਾਸ
ਬਲਜਿੰਦਰ ਭੱਲਾ
ਬਾਘਾ ਪੁਰਾਣਾ, 23 ਸਤੰਬਰ
ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਕਾਂਗਰਸ ਦੇ ਤਿੰਨ ਮੰਤਰੀਆਂ ‘ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਉਨ੍ਹਾਂ ਦੇ ਹਲਕੇ ‘ਚ ਦਖ਼ਲਅੰਦਾਜੀ ਕਰਨ ਦਾ ਦੋਸ਼ ਲਾਇਆ ਹੈ ਸ੍ਰ. ਬਰਾੜ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ‘ਤੇ ਵੀ ਅਕਾਲੀਆਂ ਦੇ ਹੱਕ ‘ਚ ਭੁਗਤਣ ਦੇ ਦੋਸ਼ ਲਾਏ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਉਨ੍ਹਾਂ ਦੇ ਬੇਟੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਦੇ ਤਿੰਨ ਮੰਤਰੀ ਸਾਡੇ ਪਿੱਛੇ ਪਏ ਹੋਏ ਹਨ ਜੋ ਕਿ ਅਕਾਲੀਆਂ ਦੇ ਇਸ਼ਾਰਿਆਂ ‘ਤੇ ਸਾਨੂੰ ਵੋਟਾਂ ਦੌਰਾਨ ਪ੍ਰੇਸ਼ਾਨ ਕਰਦੇ ਰਹੇ। ਉਨ੍ਹਾਂ ਦੋਵਾਂ ਦਾ ਨਾਂਅ ਲੈਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਗੁਰਪ੍ਰੀਤ ਸਿੰਘ ਕਾਂਗੜ ਦਾ ਸਿੱਧਾ ਨਾਂਅ ਲੈ ਕੇ ਕਿਹਾ ਕਿ ਉਨ੍ਹਾਂ ਨੇ ਹਲਕਾ ਬਾਘਾ ਪੁਰਾਣਾ ਦੀਆਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੰਦਰ ਦਖਲ ਅੰਦਾਜੀ ਕਰਕੇ ਵਰਕਰਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਸਾਡੇ ਕੋਲ ਪੱਕੇ ਸਬੂਤ ਹਨ। ਅਸੀ ਇਨ੍ਹਾਂ ਤਿੰਨਾਂ ਮੰਤਰੀਆਂ ਦਾ ਅਤੇ ਅਕਾਲੀ ਦਲ ਦੇ ਹੱਥ ਠੋਕੇ ਬਣੇ ਅਫਸਰਾਂ ਦੀ ਸ਼ਿਕਾਇਤ ਪੰਜਾਬ ਕਾਂਗਰਸ ਪਾਰਟੀ ਦੀ ਹਾਈ ਕਮਾਨ ਕੋਲੇ ਕਰਾਂਗੇ। ਦਰਸ਼ਨ ਸਿੰਘ ਬਰਾੜ ਸਥਾਨਕ ਵਿਧਾਇਕ ਨੇ ਕਿਹਾ ਕਿ ਚੋਣਾਂ ਦੌਰਾਨ ਮੇਰੇ ਤੇ ਮੇਰੇ ਬੇਟੇ ਕਮਲਜੀਤ ਸਿੰਘ ਬਰਾੜ ਦੇ ਪਿੱਛੇ ਪਿੱਛੇ ਦੋ ਦੋ ਪੁਲਿਸ ਦੀਆਂ ਗੱਡੀਆਂ ਲਗਾ ਦਿੱਤੀਆਂ ਤਾਂ ਜੋ ਅਸੀ ਚੋਣ ਪ੍ਰਚਾਰ ਨਾ ਕਰ ਸਕੀਏ। ਜਿਨ੍ਹਾਂ ਦੀ ਅਗਵਾਈ ਦੋ ਡੀਐੱਸਪੀ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਬੂਥਾਂ ਦੇ ਅੰਦਰ ਬੈਠਾਇਆ ਗਿਆ। ਇਸੇ ਤਰ੍ਹਾਂ ਚੋਣਾਂ ਦੀ ਗਿਣਤੀ ਵੇਲੇ ਅਕਾਲੀ ਵਰਕਰਾਂ ਦੇ ਪਹਿਚਾਣ ਪੱਤਰ ਵੋਟਾਂ ਦੀ ਗਿਣਤੀ ਵਾਲੇ ਦਿਨ 10 ਵਜੇ ਤੱਕ ਬਣਦੇ ਰਹੇ ਉਹ ਵੀ ਬਿਨਾਂ ਪਹਿਚਾਣ ਕੀਤੇ ਤੋਂ। ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅੰਦਰ ਡਿਪਟੀ ਕਮਿਸ਼ਨਰ ਮੋਗਾ, ਐੱਸਐੱਸਪੀ ਮੋਗਾ, ਏਡੀਸੀ ਮੋਗਾ, ਐਸਪੀਡੀ ਮੋਗਾ, ਡੀਐਸਪੀ ਮੋਗਾ ਅਤੇ ਸਥਾਨਕ ਐੱਸਡੀਐੱਮ ਦੀ ਟੀਮ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਸਥਾਨਕ ਕਾਂਗਰਸੀ ਵਰਕਰਾਂ ਨੂੰ ਜਲੀਲ ਕਰਕੇ ਗਿਣੀ ਮਿਣੀ ਸਾਜਿਸ਼ ਤਾਹਿਤ ਉਨ੍ਹਾਂ ਦਾ ਹੌਂਸਲਾ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਫਿਰ ਵੀ ਲੋਕਾਂ ਦੇ ਸਹਿਯੋਗ ਸਦਕਾ ਅਸੀਂ 29 ਸੀਟਾਂ ‘ਚੋਂ 26 ਸੀਟਾਂ ਜਿੱਤ ਕੇ ਇਤਿਹਾਸਕ ਜਿੱਤ ਦਰਜ ਕਰਵਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਨ੍ਹਾਂ ਲਈ ਮੀਂਹ ਕਾਹਦਾ ਪਿਆ
ਨਾਭਾ, (ਤਰੁਣ ਕੁਮਾਰ ਸ਼ਰਮਾ)। ਮਾਨਸੂਨ ਦੀ ਪਹਿਲੀ ਬਰਸਾਤ ਉਸ ਸਮੇਂ ਇੱਕ ਦਲਿਤ ਪਰਿਵਾਰ ਨੂੰ ਭਾਰੀ ਪੈ ਗਈ ਜਦੋਂ ਉਨ੍ਹਾਂ ਦੀ ਸਿਰ ਢੱਕਣ ਵਾਲੀ ਛੱਤ ਹੀ ਉਨ੍ਹਾਂ ‘ਤੇ ਆ ਡਿੱਗੀ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 9 ਵਜੇ ਦੇ ਕਰੀਬ ਜਦੋਂ ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਤਾਂ ਪਿੰਡ ਬਾਬਰਪੁਰ ਦੇ ਇੱਕ ਦਲਿਤ ਪਰਿਵਾਰ ਦੀ ਛੱਤ ਉਨ੍ਹਾਂ ਦੇ ਪਰਿਵਾਰ ‘ਤੇ ਆ ਹੀ ਆ ਡਿੱਗੀ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਸਣੇ ਚਾਰ ਜਣੇ ਫੱਟੜ ਹੋ ਗਏ। ਜਖ਼ਮੀਆਂ ਵਿੱਚ 70 ਸਾਲਾਂ ਸੋਹੀ ਕੌਰ, ਲਾਲ ਸਿੰਘ ਲਾਲੀ, ਭੀਮਾ ਅਤੇ ਪਾਲੀ ਸ਼ਾਮਲ ਹਨ। ਜਖ਼ਮੀ ਹੋਏ ਪਾਰਿਵਾਰਿਕ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਉੱਦਮ ਕਰਕੇ ਬਚਾਇਆ ਅਤੇ 108 ਨੰਬਰ ਦੀ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।
ਬੀਤੀ ਰਾਤ ਕਰੀਬ 9 ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਇਹ ਹਾਦਸਾ ਹੋਇਆ
ਸਿਵਲ ਹਸਪਤਾਲ ਵਿਖੇ ਦਾਖਲ ਬਜ਼ੁਰਗ ਅੋਰਤ ਦੇ ਦੂਜੇ ਪੁੱਤਰ ਨਿਰਭੈ ਸਿੰਘ ਨੇ ਹਸਪਤਾਲ ਪ੍ਰਸ਼ਾਸ਼ਨ ‘ਤੇ ਗਰੀਬ ਪਰਿਵਾਰ ਦੇ ਇਲਾਜ਼ ਵਿੱਚ ਊਣਤਾਈ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਬਾਕੀ ਪਾਰਿਵਾਰਿਕ ਮੈਂਬਰਾਂ ਦੇ ਸਿਰਫ ਟਾਂਕੇ ਹੀ ਲਾਏ ਗਏ ਹਨ ਉਥੇ ਹਸਪਤਾਲ ਪ੍ਰਸਾਸ਼ਨ ਵੱਲੋਂ ਸਰਕਾਰੀ ਛੁੱਟੀ ਹੋਣ ਦਾ ਹਵਾਲਾ ਦੇ ਕੇ ਬਜ਼ੁਰਗ ਮਾਤਾ ਦਾ ਐਕਸ ਰੇਅ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਉਸ ਨੂੰ ਮਜਬੂਰ ਹੋ ਕੇ ਬਾਹਰੋਂ ਐਕਸ ਰੇਅ ਕਰਵਾਉਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਅਤਿ ਗਰੀਬ ਪਰਿਵਾਰ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰ ਰਿਹਾ ਹੈ।
ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ ਦਾ ਕੰਮ ਫੜ ਲਿਆ ਇਸ ਭਾਂਡੇ ਮਾਂਜਣ ਵਾਲੀ ਦਾ ਮੁੰਡਾ ਸੰਦੀਪ ਦਿਲ’ਚ ਵੱਡੇ ਸੁਫ਼ਨੇ ਸੰਜੋਈ ਬੈਠਾ ਸੀ ਹਵਾ ਤੇ ਰੌਸ਼ਨੀ ਵਾਂਗ ਸੁਫ਼ਨਿਆਂ ‘ਤੇ ਵੀ ਸਭ ਦਾ ਬਰਾਬਰ ਦਾ ਹੱਕ ਹੁੰਦਾ ਹੈ ਕਠਪੁਤਲੀ ਕੈਂਪ ‘ਚ ਜਾਕੇ ਰਹਿਣਾ ਪਿਆ ਇੱਕ ਕਮਰੇ ਵਾਲੇ ਮਕਾਨ ‘ਚ ਰਹਿੰਦੇ ਹੋਏ ਸੰਦੀਪ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਰੰਗੀਨ ਦੁਨੀਆਂ ਦਾ ਸੁਫ਼ਨਾ ਸਿਰਜ ਲਿਆ ਤੇ ਉਸ ਸੁਫ਼ਨੇ ਨੂੰ ਹਕੀਕਤ ‘ਚ ਬਦਲਣ ਹਿੱਤ ਦਿਨ-ਰਾਤ ਇੱਕ ਕਰਨ ਲੱਗਾ  ਝੁੱਗੀ ਝੋਪੜੀ ‘ਚ ਰਹਿਣ ਵਾਲੇ ਸੰਦੀਪ ਨੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਜੇ ਕੁਝ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਅਜਿਹੇ ਲੋਕ ਆਪਣੀ ਮੰਜਿਲ ਦੇ ਰਾਹ ‘ਚ ਆਉਂਦੀਆਂ ਮੁਸ਼ਕਲਾਂ ਦਾ ਮੁਕਾਬਲਾ ਬੜੇ ਹੌਂਸਲੇ ਨਾਲ ਕਰਦੇ ਹਨ
ਇਹ ਕਹਾਣੀ ਵੀ ਇੱਕ ਅਜਿਹੇ ਸ਼ਖ਼ਸ ਦੀ ਹੈ ਜੋ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਇੱਕ ਗਰੀਬ ਘਰ ‘ਚ ਪੈਦਾ ਹੋਇਆ ਸੀ ਉਸਦਾ ਪਿਉ ਤਰਖਾਣਾ ਕੰਮ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਸੀ ਅਚਾਨਕ ਪਿਉ ਨੂੰ ਇੱਕ ਨਾਮੁਰਦ ਬੀਮਾਰੀ ਨੇ ਘੇਰ ਲਿਆ ਤੇ ਮਾਂ ਨੂੰ ਕੋਠੀਆਂ ਵਿੱਚ ਜਾਕੇ ਝਾੜੂ ਪੋਚਾ ਕਰਨਾ ਪਿਆ ਇਸ ਪਰਿਵਾਰ ਦੇ ਦੂਜੇ ਨੰਬਰ ਦੇ ਮੈਂਬਰ ਅਸ਼ਵਨੀ ਦੇ ਮਨ ‘ਚ ਪਰਿਵਾਰ ਦੀ ਕਿਸਮਤ ਬਦਲਣ ਦਾ ਖਿਆਲ ਆਇਆ ਸਰਕਾਰੀ ਸਕੂਲ ਤੋਂ 12ਵੀਂ ਪਾਸ ਕਰਨ ਸਮੇਂ ਤੱਕ ਉਸਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਸਦੀ ਮੰਜ਼ਿਲ ਕਿਹੜੀ ਹੈ ”ਘਰ ‘ਚ ਕੋਈ ਪੜ੍ਹਿਆ-ਲਿਖਿਆ ਨਹੀਂ ਸੀ ਇਧਰੋਂ ਉਧਰੋਂ ਪੁੱਛ ਕੇ ਆਈ ਏ ਐੱਸ ਕਰਨ ਦਾ ਮਨ ਬਣਾਇਆ ਬਸ ਜਦੋਂ ਉਦੇਸ਼ ਮਿੱਥ ਲਿਆ ਫਿਰ ਇੱਧਰ-ਉੱਧਰ ਨਹੀਂ ਵੇਖਿਆ” ਅਸ਼ਵਨੀ ਨੇ ਇੱਕ ਟੀਵੀ ਇੰਟਰਵਿਊ ‘ਚ ਦੱਸਿਆ ਇੱਕ ਨੌਕਰਾਣੀ ਦੇ ਮੁੰਡੇ ਵੱਲੋਂ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਖ਼ਬਰ ਨੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣਾਉਂਦੇ ਹੋਏ ਅਸ਼ਵਨੀ ਨੇ ਕਿਹਾ ਕਿ ਪੱਕੇ ਵਿਸ਼ਵਾਸ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ
ਤੀਜੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜਿਸਦਾ ਪਿਤਾ ਇੱਕ ਠੇਲ੍ਹੇ ‘ਚ ਲੋਕਾਂ ਦਾ ਸਮਾਨ ਢੋ ਕੇ ਗੁਜਾਰਾ ਕਜਦਾ ਸੀ ਠੇਲ੍ਹੇ ਵਾਲੇ ਮੁਰਾਰੀ ਪ੍ਰਸ਼ਾਦ ਗੁਪਤਾ ਦਾ ਪੁੱਤਰ ਸੰਤੋਸ਼ ਕੁਮਾਰ ਗੁਪਤਾ ਅੱਜ ਕੱਲ੍ਹ ਇੱਕ ਆਈ ਏ ਐੱਸ ਅਫ਼ਸਰ ਹੈ ਸੰਤੋਸ਼ ਦਾ ਵੀ ਇਹੀ ਕਹਿਣਾ ਕਿ ਗਰੀਬੀ ਕਾਰਨ ਸਰਕਾਰੀ ਸਕੂਲ ‘ਚ ਪੜ੍ਹਿਆ ਕਿਸੇ ਪਾਸਿਓਂ ਕੋਈ ਗਾਇਡੈਂਸ ਨਹੀਂ ਸੀ ਭਟਕਦੇ ਹੋਏ ਮੰਜਿਲ ਚੁਣੀ ਤੇ ਫਿਰ ਆਤਮ ਬਲ ਦੇ ਸਹਾਰੇ ਮੰਜਿਲ ‘ਤੇ ਪਹੁੰਚਣ ਦਾ ਰਸਤਾ ਤੈਅ ਕਰਨ ਦਾ ਮਨ ਬਣਾਇਆ  ਠੇਲ੍ਹੇ ਵਾਲੇ ਪਿਤਾ ਦਾ ਲੋਕ ਇਹ ਕਹਿ ਕੇ ਮਜਾਕ ਉਡਾਉਂਦੇ ਸਨ ਕਿ ਆਹ ਚੱਲਿਆ ਕੁਲੈਕਟਰ ਦਾ ਪਿਉ” ਸੱਚ ਮੁੱਚ ਹੀ ਪਿਤਾ ਨੂੰ ਕੁਲੈਕਟਰ ਦਾ ਪਿਉ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤੀ ਤੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਠੇਲ੍ਹਾ ਖਿੱਚਣ ਵਾਲੇ ਪਿਉ ਦਾ ਸਿਰ ਮਾਣ ਨਾਲ ਉੱਚਾ ਕਰਕੇ ਖੁਸ਼ੀ ਤੇ ਤਸੱਲੀ ਪ੍ਰਾਪਤ ਕੀਤੀ ”ਆਤਮ ਵਿਸ਼ਵਾਸ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ” ਸੰਤੋਸ਼ ਕੁਮਾਰ ਗੁਪਤਾ ਦਾ ਕਹਿਣਾ ਹੈ
ਉਕਤ ਤਿੰਨ ਕਹਾਣੀਆਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਹਨ ਜਿਨ੍ਹਾਂ ਅੱਤ ਦੀ ਗਰੀਬੀ ਨਾਲ ਝੂਝਦੇ ਹੋਏ ਹਿੰਦੁਸਤਾਨ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਪਾਸ ਕੀਤੀ ਇਨ੍ਹਾਂ ਨੌਜਵਾਨਾਂ ਦੀ ਜੀਵਨ ਗਾਥਾ ਇਹ ਵੀ ਸਪਸ਼ਟ ਕਰਦੀ ਹੈ ਕਿ ਕੁਝ ਕਰਨ ਦਾ ਸੰਕਲਪ ਹੋਵੇ ਤਾਂ ਗਰੀਬੀ ਤੇ ਕਠਿਨਾਈਆਂ ਤੁਹਾਡਾ ਰਾਹ ਨਹੀਂ ਰੋਕ ਸਕਦੀਆਂ
ਇਹ ਕਹਾਣੀਆਂ ਸਮਝਾ ਰਹੀਆਂ ਹਨ:
‘ਕੋਈ ਵੀ ਲਕਸ਼ ਬੜਾ ਨਹੀਂ, ਜੀਤਾ ਵਹੀ ਜੋ ਡਰਾ ਨਹੀਂ ‘    ਇਹ ਤਿੰਨੋਂ ਨੌਜਵਾਨ ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹਨ ਜੋ ਇਹ ਕਹਿੰਦੇ ਹਨ ਕਿ ਸੁਖ ਸਹੂਲਤਾਂ ਤੇ ਚੰਗੀ ਕੋਚਿੰਗ ਤੋਂ ਬਿਨਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਸਕਦੀ ਇਹ ਨੌਜਵਾਨ ਹਨ ਜੋ ਇਸ ਸ਼ੇਅਰ ਨੂੰ ਸੱਚਾ ਸਿੱਧ ਕਰਨ ਲਈ ਕਾਫੀ ਹਨ:
‘ਮੰਜ਼ਿਲ ਉਨਹੀਂ ਕੋ ਮਿਲਤੀ ਹੈ
ਜਿਨਕੇ ਸਪਨੋਂ ਮੇ ਜਾਨ ਹੋਤੀ ਹੈ
ਪੰਖੋਂ ਸੇ ਕੁਝ ਨਹੀਂ ਹੋਤਾ
ਹੌਂਸਲੇ ਸੇ ਉਡਾਨ ਹੋਤੀ ਹੈ’
ਡਾ. ਹਰਜਿੰਦਰ ਵਾਲੀਆ, ਮੁਖੀ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋ- 98723-14380