Lineman - Sach Kahoon Punjabi

ਰਿਸ਼ਵਤ ਲੈਂਦੇ ਪਾਵਰਕੌਮ ਦੇ ਲਾਈਨਮੈਨ ਨੂੰ ਵਿਜੀਲੈਂਸ ਨੇ ਪਾਈ ਕੁੰਡੀ
ਹਨੇਰੀ ਕਾਰਨ ਟੁੱਟੇ ਖੰਭੇ ਲਗਾ ਕੇ ਬਿਜਲੀ ਬਹਾਲ ਕਰਨ ਬਦਲੇ ਮੰਗੀ ਸੀ ਰਿਸ਼ਵਤ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ ਗੋਨਿਆਣਾ, (ਬਠਿੰਡਾ) ਵਿਖੇ ਤਾਇਨਾਤ ਇੱਕ ਲਾਈਨਮੈਨ ਰਣਜੀਤ ਕੁਮਾਰ ਨੂੰ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। (Bribe)

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕਰਮਚਾਰੀ ਨੂੰ ਜਸਵਿੰਦਰ ਸਿੰਘ ਵਾਸੀ ਪਿੰਡ ਅਬਲੂ, ਜ਼ਿਲ੍ਹਾ ਬਠਿੰਡਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਬਿਜਲੀ ਮੁਲਾਜ਼ਮ ਨੇ ਉਸਦੇ ਟਿਊਬਵੈੱਲ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਨ ਬਦਲੇ 35 ਹਜ਼ਾਰ ਰੁਪਏ ਬਤੌਰ ਰਿਸ਼ਵਤ ਲਏ ਸਨ ਕਿਉਂਕਿ ਅਪ੍ਰੈਲ ਮਹੀਨੇ ਵਿੱਚ ਆਏ ਹਨੇਰੀ ਕਾਰਨ ਅੱਠ ਖੰਭੇ ਟੁੱਟ ਗਏ ਸਨ। (Bribe)

ਇਹ ਵੀ ਪੜ੍ਹੋ : ਪੁੱਤ ਦਾ ਸਿਵਾ ਨਹੀਂ ਹੋਇਆ ਠੰਢਾ, ਹੁਣ ਕੈਂਸਰ ਪੀੜ੍ਹਤ ਮਾਂ ਤੁਰ ’ਗੀ

ਸ਼ਿਕਾਇਤਕਰਤਾ ਨੇ ਉਕਤ ਮੁਲਾਜ਼ਮ ਨਾਲ ਰਿਸ਼ਵਤ ਦੀ ਰਕਮ ਦੀ ਅਦਾਇਗੀ ਸਬੰਧੀ ਗੱਲਬਾਤ ਰਿਕਾਰਡ ਕੀਤੀ ਹੈ ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਬਿਉਰੋ ਦੀ ਰੇਂਜ ਬਠਿੰਡਾ ਵੱਲੋਂ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਬੰਧੀ ਸਬੰਧਤ ਪੀ. ਐਸ. ਪੀ. ਸੀ.ਐਲ. ਦਫ਼ਤਰ ਵੱਲੋਂ ਕੋਈ ਵੀ ਪੂਰਵ ਅਨੁਮਾਨ ਤਿਆਰ ਨਹੀਂ ਕੀਤਾ ਗਿਆ ਸੀ ਪਰ ਲਾਈਨਮੈਨ ਨੇ ਖੁਦ ਹੀ ਬਿਜਲੀ ਕੁਨੈਕਸ਼ਨ ਬਹਾਲ ਕਰਨ ਲਈ ਖੰਭੇ ਲਗਾ ਦਿੱਤੇ ਸਨ। ਵਿਜੀਲੈਂਸ ਬਿਊਰੋ ਬਠਿੰਡਾ ਯੂਨਿਟ ਨੇ ਮੁਲਜ਼ਮ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 35,000 ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਕਥਿਤ ਦੋਸ਼ੀ ਬਿਜਲੀ ਮੁਲਾਜ਼ਮ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। (Bribe)

ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’
ਟਾਵਰ ਤੇ ਚੜ੍ਹਿਆ ਨੂੰ ਤੀਜਾ ਦਿਨ ਹੋਇਆ, ਪ੍ਰਸ਼ਾਸਨ ਨਾਲ ਮੀਟਿੰਗ ਦੇ ਬਾਵਜ਼ੂਦ ਨਹੀਂ ਬਣੀ ਗੱਲ (Apprentice Linemen’s Union)

ਯੂਨੀਅਨ ਦੇ ਆਗੂ ਭਰਤੀ ਦੀ ਮੰਗ ਪੂਰੀ ਕਰਵਾਉਣ ਦੇ ਰੋਅ ’ਚ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਰਤੀ ਦੀ ਮੰਗ ਨੂੰ ਲੈ ਕੇ ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਬਿਜਲੀ ਦੀ ਹਾਈਵੋਲਟੇਜ਼ ਟਾਵਰ ਉੱਪਰ ਚੜ੍ਹ ਕੇ ਆਪਣਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਪ੍ਰਸ਼ਾਸਨ ਦੇ ਰਵੱਈਏ ਤੋਂ ਅੱਕ ਕੇ ਦੋ ਲੜਕੀਆਂ ਵੀ ਟਾਵਰ ’ਤੇ ਚੜ੍ਹ ਗਈਆਂ ਅਤੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇੱਧਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਲਾਈਨਮੈਂਨਾਂ ਦੇ ਪ੍ਰਦਰਸ਼ਨ ’ਤੇ ਬਾਜ ਅੱਖ ਰੱਖੀ ਹੋਈ ਹੈ। (Apprentice Linemen’s Union)

ਜਾਣਕਾਰੀ ਅਨੁਸਾਰ ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ (Apprentice Linemen’s Union) ਦੇ ਕਾਰੁਕੰਨਾਂ ਦਾ ਟਾਵਰ ’ਤੇ ਸੰਘਰਸ਼ ਤੀਜੇ ਦਿਨ ਵਿੱਚ ਪੁੱਜ ਗਿਆ ਹੈ ਅਤੇ ਇਨ੍ਹਾਂ ਧਰਨਾਕਾਰੀਆਂ ਨੇ ਸਵੇਰ ਵੇਲੇ ਐਲਾਨ ਕੀਤਾ ਸੀ ਕਿ ਜੇਕਰ ਪ੍ਰਸ਼ਾਸਨ ਜਾਂ ਮੈਨੇਜਮੈਂਟ ਜੇਕਰ ਉਨ੍ਹਾਂ ਦੀਆ ਮੰਗਾਂ ਨਹੀਂ ਮੰਨਦੀ ਤਾਂ ਉਹ ਸਾਰੇ ਜਣੇ ਹੀ ਟਾਵਰਾਂ ’ਤੇ ਚੜ੍ਹ ਜਾਣਗੇ, ਜਿਸ ਉਪਰੰਤ ਇਨ੍ਹਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਐਸਡੀਐੱਮ ਪਟਿਆਲਾ ਡਾ. ਇਸਮਤ ਵਿਜੈ ਸਿੰਘ ਤੇ ਹੋਰ ਅਧਿਕਾਰੀ ਦੋ ਵਾਰ ਧਰਨੇ ਵਾਲੀ ਥਾਂ ’ਤੇ ਪੁੱਜੇ ਪਰ ਕੋਈ ਸਹਿਮਤੀ ਨਾ ਬਣਨ ਕਾਰਨ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਅਪ੍ਰੈਂਟਸ਼ਿਪ ਲਾਈਨਮੈਨ ਸੰਘਰਸ਼ ਯੂਨੀਅਨ ਦੇ ਦਰਜਨ ਤੋਂ ਵੱਧ ਨੌਜਵਾਨ 66ਕੀਵੀ ਲਾਈਨ ਦੇ ਟਾਵਰ ’ਤੇ ਹੀ ਡਟੇ ਹੋਏ ਹਨ।

ਇਹ ਵੀ ਪੜ੍ਹੋ : ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਕਾਰੋਬਾਰੀ ਨੂੰ ਐਲਾਨਿਆ ਭਗੌੜਾ

ਇਸ ਤੋਂ ਪਹਿਲਾਂ ਇਨ੍ਹਾਂ ਧਰਨਾਕਾਰੀਆਂ ’ਚੋਂ ਕੁਝ ਨੌਜਵਾਨਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਵੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕੰਵਲਦੀਪ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਪਟਿਆਲਾ ਵੱਲੋਂ ਪਹੁੰਚ ਕੇ ਗੱਲਬਾਤ ਕੀਤੀ ਗਈ ਸੀ ਪਰ ਐੱਸਡੀਐੱਮ ਮੁੱਖ ਮੰਤਰੀ ਜਾਂ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਤਾਂ ਦਿੰਦੇ ਸਨ ਪਰ ਮੀਟਿੰਗ ਬਾਰੇ ਮੁੱਖ ਮੰਤਰੀ ਦਫ਼ਤਰ ਜਾਂ ਡਿਪਟੀ ਕਮਿਸ਼ਨਰ ਵੱਲੋਂ ਲਿਖਤੀ ਭਰੋਸਾਂ ਦੇਣ ਤੋਂ ਨਾਂਹ ਕਰਕੇ ਆਪਣੇ ਤੌਰ ’ਤੇ ਲਿਖ ਕੇ ਦੇਣ ਦੀ ਗੱਲ ਕਰ ਰਹੇ ਸਨ, ਜਿਸ ਨੂੰ ਯੂਨੀਅਨ ਨੇ ਨਕਾਰਦਿਆਂ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਲਗਾਤਾਰ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸਿਰਫ਼ ਉਨ੍ਹਾਂ ਦੇ ਸੰਘਰਸ਼ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸੰਬਧਿਤ ਕਾਰਕੁੰਨਾਂ ਵੱਲੋਂ ਪੱਕਾ ਧਾਰਿਆ ਹੋਇਆ ਹੈ, ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀ ਭਰਤੀ ਵਾਲੀ ਮੰਗ ਨੂੰ ਮਨਜ਼ੁੂਰ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਇਸ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਜਿਕਰਯੋਗ ਹੈ ਕਿ ਅਪ੍ਰੈਂਟਸ਼ਿਪ ਲਾਈਨਮੈਨ ਸੰਘਰਸ ਯੂਨੀਅਨ ਵੱਲੋਂ ਨਵੀਂ ਭਰਤੀ ਨੂੰ ਲੈਕੇ ਸੋਮਵਾਰ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਪੱਕਾ ਧਰਨਾ ਲਗਾਇਆ ਗਿਆ ਸੀ, ਜਿਸ ਨੂੰ ਇਨ੍ਹਾਂ ਧਰਨਾਕਾਰੀਆਂ ਦੀ ਮੰਗਲਵਾਰ ਨੂੰ ਮੈਨੇਜਮੈਂਟ ਨਾਲ ਬੈਠਕ ਬੇਸਿੱਟਾ ਰਹਿਣ ਉਪਰੰਤ ਮਾਲ ਰੋਡ ਜਾਮ ਕਰਨ ਦੀ ਕੋਸ਼ਿਸ ਕਰਨ ’ਤੇ ਪੁਲਿਸ ਨੇ ਇਨ੍ਹਾਂ ਨੂੰ ਲਾਠੀਚਾਰਜ ਕਰਦਿਆਂ ਖਦੇੜ ਦਿੱਤਾ ਗਿਆ ਸੀ, ਜਿਸ ਉਪਰੰਤ ਇਹ ਧਰਨਾਕਾਰੀ ਨੌਜਵਾਨ ਬਡੂੰਗਰ ਸਥਿਤ ਹਾਈਵੋਲਟੇਜ਼ ਟਾਵਰ ’ਤੇ ਜਾ ਚੜ੍ਹੇ ਸਨ ਅਤੇ ਤੀਜੇ ਦਿਨ ਵੀ ਉਥੇ ਹੀ ਡਟੇ ਹੋਏ ਹਨ।

ਲਾਈਨਮੈਨ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ
ਮੀਟਰ ਪੁੱਟਣ ਦੀ ਧਮਕੀ ਦੇ ਕੇ ਮੰਗੀ ਸੀ ਰਿਸ਼ਵਤ

ਸੁਰੇਸ਼ ਗਰਗ/ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਵਿਜੀਲੈਂਸ ਬਿਊਰੋ ਵੱਲੋਂ ਪੀਐੱਸਪੀਸੀਐੱਲ ਦੇ ਲਾਈਨਮੈਨ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਸ੍ਰੀ ਵੀ. ਕੇ. ਉੱਪਲ ਤੇ ਫਿਰੋਜ਼ਪੁਰ ਰੇਂਜ ਦੇ ਐੱਸਐੱਸਪੀ ਸ੍ਰ. ਹਰਗੋਬਿੰਦ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਦੇ ਡੀਐੱਸਪੀ ਰਾਜ ਕੁਮਾਰ ਸਾਮਾ ਦੀ ਅਗਵਾਈ ‘ਚ ਇੰਸਪੈਕਟਰ ਸਤਪ੍ਰੇਮ ਸਿੰਘ, ਏਐੱਸਆਈ ਗੁਰਇਕਬਾਲ, ਕਿੱਕਰ ਸਿੰਘ, ਨਰਿੰਦਰ ਕੌਰ, ਬਲਦੇਵ ਰਾਜ, ਦਵਿੰਦਰ ਕੌਰ, ਸਤੀਸ਼ ਕੁਮਾਰ, ਗੁਰਤੇਜ ਸਿੰਘ ਆਦਿ ਦੀ ਵਿਜੀਲੈਂਸ ਟੀਮ ਨੇ ਸਮੇਤ ਸਰਕਾਰੀ ਗਵਾਹ ਐੱਸਡੀਓ ਹਰਪ੍ਰੀਤ ਸਾਗਰ ਤੇ ਐੱਚਡੀਓ ਸੁਖਦੇਵ ਸਿੰਘ ਸਾਹਮਣੇ ਪੀਐੱਸਪੀਸੀਐੱਲ ਲੁਬਾਣਿਆਂ ਵਾਲੀ ਦੇ ਲਾਈਨਮੈਨ ਰਾਜੂ (ਥਾਣਾ ਬਰੀਵਾਲਾ), ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਸ਼ਿਕਾਇਤਕਰਤਾ ਪਰਮਜੀਤ ਕੌਰ ਵਾਸੀ ਸੰਗਰਾਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਨੁਸਾਰ ਲਾਈਨਮੈਨ ਉਸ ਦੇ ਬੀਸੀ ਕੋਟੇ ‘ਚ ਲੱਗੇ ਬਿਜਲੀ ਮੀਟਰ ਨੂੰ ਪੁੱਟਣ ਦੀ ਧਮਕੀ ਦਿੰਦਾ ਸੀ ਤੇ 7000 ਰੁਪਏ ਦੀ ਰਿਸ਼ਵਤ ਮੰਗ ਕਰਦਾ ਸੀ, ਜਿਸ ਨੇ 2 ਹਜ਼ਾਰ ਰੁਪਏ ਪਹਿਲਾਂ ਲੈ ਲਏ ਸਨ ਤੇ 5 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਟੀਮ ਨੇ ਉਸ ਨੂੰ ਇੱਥੇ ਇੱਕ ਦੁਕਾਨ ‘ਚ ਉਕਤ ਸਬੰਧੀ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਮੁਕੱਦਮਾ ਨੰ. 17 ਮਿਤੀ 15 ਜੁਲਾਈ 2019 ਅ/ਧ 7 ਪੀ ਸੀ ਐਕਟ, ਥਾਣਾ ਵਿਜੀਲੈਂਸ ਬਿਓਰੋ ਫਿਰੋਜ਼ਪੁਰ ‘ਚ ਕੇਸ ਦਰਜ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।