Home - Sach Kahoon Punjabi
ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ
ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰਦੂਸ਼ਣ ਕਾਰਨ ਹੋਈ ਹੈ ਆਧੁਨਿਕ ਜੀਵਨਸ਼ੈਲੀ ਅਤੇ ਘਰਾਂ ’ਚ ਪ੍ਰਦੂਸ਼ਣ ਦੇ ਕਾਰਨ ਉਤਪਾਦਾਂ ਦੀ ਪ੍ਰਮੁੱਖਤਾ ਇਸ ਦਾ ਮੁੱਖ ਕਾਰਨ ਹੈ ਔਰਤਾਂ ਅਤੇ ਬੱਚਿਆਂ ’ਚ ਡਸਟ ਐਲਰਜੀ ਤਾਂ ਆਮ ਹੁੰਦੀ ਜਾ ਰਹੀ ਹੈ ਜ਼ਰਾ ਜਿੰਨੀ ਗੰਦਗੀ ਜਾਂ ਧੂੜ-ਮਿੱਟੀ ਨਾਲ ਸਾਹਮਣਾ ਹੋਇਆ ਤਾਂ ਛਿੱਕਾਂ ’ਤੇ ਛਿੱਕਾਂ, ਨੱਕ ਵਗਣਾ ਅਤੇ ਇੱਥੋਂ ਤੱਕ ਕਿ ਸਾਹ ਲੈਣ ’ਚ ਦਿੱਕਤ ਤਾਂ ਆਮ ਹੁੰਦੀ ਜਾ ਰਹੀ ਹੈ ਅਜਿਹੇ ’ਚ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ। (Pollution)
ਡੀਓ, ਸ਼ੈਂਪੂ, ਮੱਛਰ ਮਾਰਨ ਦੀਆਂ ਦਵਾਈਆਂ ਵਰਗੇ ਕਈ ਉਦਾਹਰਨ ਹੋਣ ਦੇ ਨਾਲ ਸੋਫਾ, ਕਾਲੀਨਾਂ ’ਚ ਜੰਮੀ ਧੂੜ ਵੀ ਵੱਡਾ ਕਾਰਨ ਬਣਦੀ ਜਾ ਰਹੀ ਹੈ ਪ੍ਰਦੂਸ਼ਣ ਅੱਜ ਦੀ ਭਖ਼ਦੀ ਸਮੱਸਿਆ ਹੈ ਤਾਂ ਸਭ ਤੋਂ ਜ਼ਿਆਦਾ ਚਰਚਾ ਅਤੇ ਚਿੰਤਾ ਦਾ ਕਾਰਨ ਵੀ ਪ੍ਰਦੂਸ਼ਣ ਬਣ ਗਿਆ ਹੈ ਪ੍ਰਦੂਸ਼ਣ ਸਬੰਧੀ ਸੰਸਾਰਿਕ ਸੰਮੇਲਨ ਹੋ ਰਹੇ ਹਨ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਤਰੀਕਿਆਂ ’ਤੇ ਵੱਡੇ-ਵੱਡੇ ਸੰਮੇਲਨਾਂ ’ਚ ਚਰਚਾਵਾਂ ਹੋ ਰਹੀਆਂ ਹਨ ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਮਾਈਕ੍ਰੋੋ ਲੇਵਲ ’ਤੇ ਕੋਈ ਵੀ ਗੱਲ ਕੀਤੀ ਜਾ ਸਕਦੀ ਹੈ ਪਰ ਮਾਈਕੋ੍ਰ ਲੇਵਲ ਖਾਸ ਤੌਰ ’ਤੇ ਸਾਡੇ ਘਰ ਮਕਾਨ ’ਚ ਫੈਲ ਰਹੇ ਪ੍ਰਦੂਸ਼ਣ ਅਤੇ ਉਸ ਦੇ ਕਾਰਨ ਹੋਣ ਵਾਲੇ ਜਾਨਲੇਵਾ ਮਾੜੇ ਨਤੀਜਿਆਂ ਵੱਲ ਲੇਸੈਂਟ ਜਨਰਲ ਦੀ ਰਿਪੋਰਟ ਅੱਖ ਖੋਲ੍ਹਣ ਲਈ ਕਾਫ਼ੀ ਹੈ।
ਇਹ ਵੀ ਪੜ੍ਹੋ : ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਸਦਕਾ 158 ਕਰੋੜ ਰੁਪਏ ਦੀ ਬੱਚਤ : ਹਰਭਜਨ ਸਿੰਘ ਈ.ਟੀ.ਓ
ਰਿਪੋਰਟ ਅਨੁਸਾਰ ਘਰੇਲੂ ਪ੍ਰਦੂਸ਼ਣ ਦੇ ਚੱਲਦਿਆਂ ਸਾਡੇ ਦੇਸ਼ ਦੀ ਹੀ ਗੱਲ ਕੀਤੀ ਜਾਵੇ ਤਾਂ 2019 ’ਚ 16 ਲੱਖ 70 ਹਜ਼ਾਰ ਲੋਕਾਂ ਦੀ ਬੇਵਕਤੀ ਮੌਤ ਦਾ ਕਾਰਨ ਹਵਾ ਪ੍ਰਦੂਸ਼ਣ ਹੀ ਰਿਹਾ ਹੈ ਇਨ੍ਹਾਂ ’ਚ 6 ਲੱਖ 10 ਹਜ਼ਾਰ ਲੋਕਾਂ ਨੂੰ ਘਰੇਲੂ ਪ੍ਰਦੂਸ਼ਣ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਉੱਥੇ ਇਸ ’ਚ ਇੱਕ ਲੱਖ 16 ਹਜ਼ਾਰ ਤਾਂ ਬੱਚੇ ਹੀ ਹਨ ਇਹ ਤਾਂ 2019 ਦੇ ਅੰਕੜੇ ਹਨ ਅਜ ਹਾਲਾਤ ਸੁਧਾਰ ਦੇ ਨਾ ਹੋ ਕੇ ਇਸ ਤੋਂ ਜ਼ਿਆਦਾ ਹੀ ਚਿੰਤਾਜਨਕ ਹਨ ਅਜਿਹੇ ’ਚ ਪ੍ਰਦੂਸ਼ਣ ਦੇ ਖਤਰੇ ਤੋਂ ਬਚਾਅ ਲਈ ਠੋਸ ਯਤਨ ਕੀਤਾ ਜਾਣਾ ਸਮੇਂ ਦੀ ਜ਼ਰੂਰਤ ਹੈ ਦੇਖਿਆ ਜਾਵੇ ਤਾਂ ਸਾਡੇ ਘਰ ’ਚ ਹਰ ਰੋਜ਼ ਕੰਮ ’ਚ ਆਉਣ ਵਾਲੀਆਂ ਵਸਤੂਆਂ ਹੀ ਪ੍ਰਦੂਸ਼ਣ ਦਾ ਕਾਰਨ ਬਣ ਰਹੀਆਂ ਹਨ ਹਾਲਾਂਕਿ ਹੁਣ ਰਸੋਈ ਭਾਵ ਖਾਣਾ ਪਕਾਉਣ ਲਈ ਘਰ-ਘਰ ’ਚ ਗੈਸ ਦੀ ਪਹੰੁਚ ਹੋ ਗਈ ਹੈ। (Pollution)
ਲੱਕੜ, ਕੋਲੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਲਗਭਗ ਨਿਜਾਤ ਮਿਲ ਗਈ ਹੈ ਪਰ ਪ੍ਰਦੂਸ਼ਣ ਦੇ ਹੋਰ ਕਾਰਨ ਤਿਆਰ ਹੋ ਗਏ ਹਨ ਗੱਲ ਅਜ਼ੀਬ ਲੱਗੇਗੀ ਪਰ ਘਰੇਲੂ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨੂੰ ਇਸ ਮਾਇਨੇ ’ਚ ਦੇਖਿਆ ਜਾ ਸਕਦਾ ਹੈ ਕਿ ਅਸਥਮਾ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਕਾਰਨ ਇਹ ਘਰੇਲੂ ਪ੍ਰਦੂਸ਼ਣ ਬਣਦਾ ਜਾ ਰਿਹਾ ਹੈ ਪ੍ਰਦੂਸ਼ਣ ਕਾਰਨ ਐਲਰਜੀ ਹੋਣਾ ਤਾਂ ਆਮ ਗੱਲ ਹੈ ਔਰਤਾਂ ਅਤੇ ਬੱਚਿਆਂ ਨੂੰ ਡਸਟ ਐਲਰਜੀ ਹੋਣਾ ਜਾਂ ਹੋਰ ਕਿਸੇ ਤਰ੍ਹਾਂ ਦੀ ਐਲਰਜੀ ਹੋਣਾ ਆਮ ਹੁੰਦਾ ਜਾ ਰਿਹਾ ਹੈ ਦਰਅਸਲ ਸਾਡੇ ਘਰ ਦੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਹੀ ਕਿਸੇ ਨਾ ਕਿਸੇ ਕਾਰਨ ਨਾਲ ਪ੍ਰਦੂਸ਼ਣ ਦਾ ਕਾਰਨ ਵੀ ਬਣ ਜਾਂਦੀਆਂ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਤਾਂ ਅਣਜਾਣੇ ’ਚ ਹੰੁਦੀ ਹੈ ਦਰਅਸਲ ਜਾਗਰੂਕਤਾ ਦੀ ਘਾਟ ਕਾਰਨ ਜਾਂ ਸਾਡੀ ਜੀਵਨਸ਼ੈਲੀ ਵੀ ਇਸ ਦਾ ਇੱਕ ਕਾਰਨ ਹੈ।
ਇਹ ਵੀ ਪੜ੍ਹੋ : ਮੁਫ਼ਤ ਤੀਰਥ ਯਾਤਰਾ ਸਕੀਮ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕਿਉਂ
ਘਰ ’ਚ ਮੱਛਰ ਮਾਰਨ ਲਈ ਵਰਤੀ ਜਾਣ ਵਾਲੀ ਕੀਟਨਾਸ਼ੀ ਮਾਸਕਿਟੋ ਕਿੱਲਰ ਉਤਪਾਦ ਵੀ ਘਰੇਲੂ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਹੈ ਤਾਂ ਦੂਜੇ ਪਾਸੇ ਘਰੇਲੂ ਸਜਾਵਟ ’ਚ ਫਰਨੀਚਰ, ਲੱਕੜ ਦਾ ਸਾਮਾਨ, ਚਟਾਈਆਂ, ਕਾਲੀਨ, ਪਰਦੇ ਆਦਿ ਦੀ ਸਮੇਂ ’ਤੇ ਸਾਫ਼-ਸਫਾਈ ਨਾ ਹੋਣ ਨਾਲ ਇਹ ਪ੍ਰਦੂਸ਼ਣ ਦਾ ਕਾਰਨ ਬਣ ਜਾਂਦੇ ਹਨ ਇਸ ਤਰ੍ਹਾਂ ਪੂਜਾ ’ਚ ਕੰਮ ਲਈ ਜਾਣੀ ਜਾਣ ਵਾਲੀ ਧੂਫਬੱਤੀ, ਅਗਰਬੱਤੀ, ਸਿਗਰਟਨੋਸ਼ੀ, ਔਰਤਾਂ ਦੇ ਕਾਸਮੈਟਿਕ ਉਤਪਾਦ, ਕੇਮੀਕਲ ਯੁਕਤ ਸ਼ੈਂਪੂ ਆਦਿ, ਪੋਚਾ ਲਾਉਣ ਲਈ ਵਰਤੇ ਜਾਣ ਵਾਲੇ ਕੀਟਨਾਸ਼ੀ ਨਾਲ ਹੀ ਘਰਾਂ ’ਚ ਵਰਤੇ ਜਾਣ ਵਾਲੇ ਕੈਮੀਕਲ ਪੇਂਟ, ਰੰਗ-ਰੋਗਨ ’ਚ ਵਰਤੇ ਜਾਣ ਵਾਲੇ ਉਤਪਾਦ ਵੀ ਪ੍ਰਦੂਸ਼ਣ ਅਤੇ ਐਲਰਜੀ ਦੇ ਮੁੱਖ ਕਾਰਨ ਬਣਦੇ ਜਾ ਰਹੇ ਹਨ ਪੇਂਡੂ ਖੇਤਰ ’ਚ ਰੋਜ਼ਾਨਾ ਦੇ ਕੰਮ ’ਚ ਪ੍ਰਦੂਸ਼ਿਤ ਈਂਧਨ ਵੱਡਾ ਕਾਰਨ ਹੈ। (Pollution)
ਪਲਾਸਟਿਕ ਦੀ ਜ਼ਿਆਦਾ ਵਰਤੋ, ਓਵਨ ਓਟੀਜੀ, ਆਰਓ ਆਦਿ ਵਰਤੋਂ ਦੀਆਂ ਚੀਜ਼ਾਂ ਵੀ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਫਰਿੱਜ ’ਚ ਅਜਿਹੀਆਂ ਵਸਤੂਆਂ ਦੀ ਵਰਤੋਂ ਜਿਨ੍ਹਾਂ ਦੀ ਫਰਿੱਜ ’ਚ ਵਰਤੋਂ ਨਹੀਂ ਕੀਤੀ ਜਾਣੀ, ਵੀ ਇੱਕ ਕਾਰਨ ਹੈੇ ਦੇਖਿਆ ਜਾਵੇ ਤਾਂ ਘਰੇਲੂ ਪ੍ਰਦੂਸ਼ਣ ਕਾਰਨ ਸਾਡੇ ਰੋਜ਼ਾਨਾ ਦੇ ਕੰਮ ਆਉਣ ਵਾਲੀਆਂ ਵਸਤੂਆਂ ਹੀ ਹਨ ਆਮ ਤੌਰ ’ਤੇ ਅਸੀਂ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਜ਼ਿਆਦਾਤਰ ਤਾਂ ਅਣਜਾਣ ਰਹਿੰਦੇ ਹਾਂ ਹੁਣ ਅਗਰਬੱਤੀ ਜਾਂ ਧੂਫ਼ਬੱਤੀ ਜਾਂ ਮਾਸਕਿਟੋ ਕਿੱਲਰ ਆਦਿ ’ਚ ਵਰਤੇ ਜਾਣ ਵਾਲੇ ਕੈਮੀਕਲ ਆਦਿ ਐਲਰਜੀ ਦਾ ਮੁੱਖ ਕਾਰਨ ਬਣ ਜਾਂਦੇ ਹਨ ਦੇਖਦਿਆਂ ਹਾਂ ਕਿ ਕਈ ਔਰਤਾਂ, ਬੱਚਿਆਂ ਜਾਂ ਪੁਰਸ਼ਾਂ ਨੂੰ ਜਰਾ ਜਿੰਨੀ ਡਸਟ ’ਚ ਹੀ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। (Pollution)
ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ ਦਰਅਸਲ ਉਤਪਾਦਾਂ ਦੀ ਗੁਣਵੱਤਾ ਅਤੇ ਉਨ੍ਹਾਂ ’ਚ ਵਰਤੀਆਂ ਜਾਣ ਵਾਲੀਆਂ ਵਸਤੂਆਂ ’ਤੇ ਕਾਫ਼ੀ ਕੁਝ ਨਿਰਭਰ ਕਰਦਾ ਹੈ ਘਰੇਲੂ ਪ੍ਰਦੂਸ਼ਣ ਨਾਲ ਐਲਰਜੀ, ਸਿਰਦਰਦ, ਕੰਨ, ਨੱਕ ਗਲੇ ’ਚ ਦਰਦ ਜਾਂ ਸੋਜ, ਖੰਘ, ਜਾਂ ਸਾਹ ਲੈਣ ’ਚ ਪ੍ਰੇਸ਼ਾਨੀ ਹੋਣਾ, ਵਾਰ-ਵਾਰ ਜੁਕਾਮ ਲੱਗਣਾ, ਨਿਮੋਨੀਆ, ਚਮੜੀ ’ਤੇ ਦਾਣੇ ਹੋਣਾ ਆਦਿ ਆਮ ਗੱਲ ਹੈ ਤਾਂ ਪ੍ਰਦੂਸ਼ਣ ਦੀ ਗੰਭੀਰਤਾ ’ਚ ਅਸਥਮਾ, ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਦੇਖਿਆ ਜਾਵੇ ਤਾਂ ਗਰਭਵਤੀ ਔਰਤਾਂ, ਬੱਚੇ ਅਤੇ ਬਜ਼ੁਰਗ ਇਸ ਦੇ ਸੰਭਾਵਿਤ ਪ੍ਰਭਾਵਿਤ ਹੋੋਣ ਵਾਲੇ ਹਨ। (Pollution)
ਬੱਚਿਆਂ ਦੇ ਦਿਲੋ-ਦਿਮਾਗ ’ਤੇ ਵੀ ਅਸਰ ਦੇਖਿਆ ਜਾ ਸਕਦਾ ਹੈ ਬੱਚਿਆਂ ਦੇ ਸੁਭਾਵਿਕ ਵਿਕਾਸ ’ਚ ਵੀ ਇਹ ਰੁਕਾਵਟ ਬਣ ਜਾਂਦਾ ਹੈ ਘਰੇਲੂ ਪ੍ਰਦੂਸ਼ਣ ਨੂੰ ਲੈ ਕੇ ਵੀ ਹੁਣ ਗੰਭੀਰ ਹੋਣ ਦਾ ਸਮਾਂ ਆ ਗਿਆ ਹੈ ਦੇਖਿਆ ਜਾਵੇ ਤਾਂ ਸਾਡੀ ਵਰਤੋਂ ਦੀਆਂ ਅੱਜ ਜਿਆਦਾਤਰ ਵਸਤੂਆਂ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਬਹੁਮੰਜਲੀ ਇਮਾਰਤਾਂ, ਭੱਜ-ਦੌੜ ਕਾਰਨ ਖੁੱਲ੍ਹੇ ’ਚ ਬੈਠਣਾ, ਧੁੱਪ ਸੇਕਣਾ, ਮਿੱਟੀ ’ਚ ਬੱਚਿਆਂ ਨੂੰ ਖਿਡਾਉਣਾ ਆਦਿ ਦੂਰ ਦੀ ਕੋਡੀ ਹੋ ਗਈ ਹੈ ਆਰਓ ਅਤੇ ਓਵਨ ਆਦਿ ਦੇ ਖਿਲਾਫ਼ ਤਾਂ ਹੁਣ ਜਾਪਾਨ ਵਰਗੇ ਦੇਸ਼ ਆਵਾਜ਼ ਚੁੱਕਣ ਲੱਗੇ ਹਨ ਹੋਣ ਇਹ ਵੀ ਲੱਗਾ ਹੈ ਕਿ ਸੇਚੁਰੇਸ਼ਨ ਦੀ ਸਥਿਤੀ ’ਚ ਨਵੇਂ ਉਤਪਾਦ ਦੀ ਮਾਰਕੀਟਿੰਗ ਦੇ ਚੱਕਰ ’ਚ ਮੁਹਿੰਮ ਚਲਾ ਕੇ ਪੁਰਾਣੇ ਉਤਪਾਦ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਜਾਣ ਲੱਗਦਾ ਹੈ। (Pollution)
ਹਾਲਾਂਕਿ ਉਦੋਂ ਤੱਕ ਬਹੁਤ ਦੇਰ ਹੋ ਗਈ ਹੁੰਦੀ ਹੈ ਆਰਓ ਅਤੇ ਓਵਨ ਆਦਿ ਦੀ ਵਰਤੋਂ ਸਬੰਧੀ ਅੱਜ ਅਜਿਹਾ ਹੁੰਦਾ ਜਾ ਰਿਹਾ ਹੈ ਫਰਿੱਜ ਦੇ ਪਾਣੀ ਨੂੰ ਲੈ ਕੇ ਵੀ ਬਹੁਤ ਕੁਝ ਕਹਿੰਦੇ ਹੋਏ ਘੜੇ ਦੇ ਪਾਣੀ ’ਤੇ ਜ਼ੋਰ ਦਿੱਤਾ ਜਾਣ ਲੱਗਾ ਹੈ ਦਰਅਸਲ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਉਸ ਦਾ ਨਤੀਜਾ ਵੀ ਸਾਹਮਣੇ ਆਉਂਦਾ ਜਾ ਰਿਹਾ ਹੈ ਕੁਝ ਦਹਾਕੇ ਪੁਰਾਣੀ ਹੀ ਗੱਲ ਹੈ ਜਦੋਂ ਦੀਵਾਲੀ ਮੌਕੇ ਘਰਾਂ ’ਚ ਰੰਗ-ਰੋਗਨ ਦੇ ਨਾਂਅ ’ਤੇ ਸਫੈਦੀ ਹੁੰਦੀ ਸੀ ਇਸ ’ਚ ਕਲੀ ਹੋਣ ਨਾਲ ਇਹ ਬਰਸਾਤ ਕਾਰਨ ਹੋਣ ਵਾਲੇ ਕੀਟਾਣੂਆਂ ਨੂੰ ਖਤਮ ਕਰਨ ਦਾ ਕੁਦਰਤੀ ਉਪਾਅ ਹੁੰਦਾ ਸੀ ਇਹ ਸਾਲਾਨਾ ਕੰਮ ਹੁੰਦਾ ਸੀ ਹੁਣ ਟਿਪਟੋਪ ਦੇ ਨਾਂਅ ’ਤੇ ਕੈਮੀਕਲ ਯੁਕਤ ਪੇਂਟ ਹੋਣ ਲੱਗੇ ਹਨ ਜਿਨ੍ਹਾਂ ਨਾਲ ਮੱਛਰਾਂ ਦਾ ਮਰਨਾ ਤਾਂ ਦੂਰ ਦੀ ਗੱਲ ਹੈ ਹੁਣ ਸਮਾਂ ਆ ਗਿਆ ਹੈ। (Pollution)
ਜਦੋਂ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਨੂੰ ਘਰੇਲੂ ਪ੍ਰਦੂਸ਼ਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਘਰ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਣਕਾਰੀ ਹੋਵੇ ਅਤੇ ਉਨ੍ਹਾਂ ਤੋਂ ਬਚਾਅ ਲਈ ਕਦਮ ਚੁੱਕੇ ਜਾ ਸਕਣ ਕਿਉਂਕਿ ਜਿਨ੍ਹਾਂ ਨੂੰ ਡਸਟ ਆਦਿ ਘਰੇਲੂ ਪ੍ਰਦੂਸ਼ਣ ਦੇ ਕਾਰਨਾਂ ਨਾਲ ਸਾਹ ਲੈਣ ’ਚ ਦਿੱਕਤ ਹੋਣ ਲੱਗਦੀ ਹੈ ਜਾਂ ਫਿਰ ਇਸ ਕਾਰਨ ਅਸਥਮਾ ਦੀ ਚਪੇਟ ’ਚ ਆ ਜਾਂਦੇ ਹਨ ਉਹ ਕਿਹੜੇ ਤ੍ਰਾਸਦ ਹਾਲਾਤਾਂ ’ਚੋਂ ਲੰਘਦੇ ਹਨ ਉਸ ਤੋਂ ਬਚਾਅ ਕੀਤਾ ਜਾਣਾ ਜ਼ਰੂਰੀ ਹੈ ਸਾਫ਼-ਸਫਾਈ ਅਤੇ ਪ੍ਰਦੂਸ਼ਣ ਦੇ ਕਾਰਨਾਂ ਪ੍ਰਤੀ ਜਾਗਰੂਕਤਾ ਦਾ ਪ੍ਰੋਗਰਾਮ ਲਗਾਤਾਰ ਚਲਾਉਣਾ ਹੋਵੇਗਾ ਤਾਂ ਕਿ ਘਰ ਬੈਠੇ ਬਿਮਾਰੀ ਮੁੱਲ ਲੈਣ ਦੇ ਹਾਲਾਤਾਂ ਨੂੰ ਦੂਰ ਕੀਤਾ ਜਾ ਸਕੇ ਜਿਸ ਤਰ੍ਹਾਂ ਗਰੀਨ ਐਨਰਜੀ ਸਬੰਧੀ ਗੰਭੀਰਤਾ ਅਤੇ ਜਾਗਰੂਕਤਾ ਹੁੰਦੀ ਜਾ ਰਹੀ ਹੈ ਉਸ ਦਿਸ਼ਾ ਚ ਯਤਨ ਕਰਨੇ ਹੋਣਗੇ। (Pollution)
ਸਾਧ-ਸੰਗਤ ਨੇ ਤਨ-ਮਨ-ਧਨ ਨਾਲ ਸੇਵਾ ਕਰ ਦੋ ਦਿਨਾਂ ‘ਚ ਖੜ੍ਹਾ ਕੀਤਾ ਮਕਾਨ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਪੱਕੇ ਮਕਾਨਾਂ ਦੀ ਸਰਕਾਰਾਂ ਤੋਂ ਉਮੀਦ ਰੱਖਦੇ ਗਰੀਬ ਕੱਚੇ ਅਤੇ ਖਸਤਾ ਹਾਲਤ ਮਕਾਨਾਂ ‘ਚ ਰਹਿਣ ਨੂੰ ਮਜ਼ਬੂਰ ਹਨ ਅਤੇ ਅਕਸਰ ਹੀ ਕੱਚੇ ਮਕਾਨਾਂ ਵਾਲੇ ਗਰੀਬਾਂ ਨਾਲ ਮੀਂਹ ਝੜੀ ‘ਚ ਅਣਸੁਖਾਵੀਂਆਂ ਘਟਨਾਵਾਂ ਵਾਪਰਦੀਆਂ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਤੋਂ ਗਰੀਬਾਂ ਨੂੰ ਅਕਸਰ ਡਰ ਵੀ ਲੱਗਾ ਰਹਿੰਦਾ ਹੈ, ਜਿਨ੍ਹਾਂ ਦਾ ਡਰ ਦਿਲੋਂ ਕੱਢਣ ਲਈ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਕਈ ਵਾਰ ਅੱਗੇ ਆਏ ਹਨ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਗਰੀਬ ਪਰਿਵਾਰਾਂ ਲਈ ਪੱਕੇ ਅਸ਼ਿਆਨੇ ਖੜ੍ਹੇ ਕੀਤੇ ਹਨ।
ਅਜਿਹਾ ਹੀ ਫਿਰੋਜ਼ਪੁਰ ਦੇ ਪਿੰਡ ਢੀਂਡਸਾ ‘ਚ ਮਾਨਵਤਾ ਦੀ ਸੇਵਾ ਦਾ ਉਪਰਾਲਾ ਕਰਦਿਆਂ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਵੱਲੋਂ ਇੱਕ ਪੱਕਾ ਮਕਾਨ ਤਿਆਰ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਢੀਂਡਸਾ ਦੇ ਰਹਿਣ ਵਾਲੇ ਗੁਰਜੰਟ ਸਿੰਘ, ਜੋ ਇਸ ਦੇ ਘਰ ‘ਚ ਇੱਕੋ ਕਮਰਾ ਸੀ, ਉਹ ਵੀ ਕਾਫੀ ਨੀਵਾਂ ਤੇ ਖਸਤਾ ਹੋਣ ਕਾਰਨ ਪਰਿਵਾਰ ਨੂੰ ਮੀਂਹ-ਹਨ੍ਹੇਰੀ ‘ਚ ਡਰ-ਡਰ ਦਿਨ ਕੱਟਣੇ ਪੈ ਰਹੇ ਸਨ।
ਗੁਰਜੰਟ ਸਿੰਘ ਵੱਲੋਂ ਆਪਣੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਮਰੇ ਦੇ ਮਟੀਰੀਅਲ ਦਾ ਖੁਦ ਪ੍ਰਬੰਧ ਕਰ ਲਿਆ ਗਿਆ ਪਰ ਜਦੋਂ ਇਸ ਦੇ ਨਾਲ ਉਸ ਨੂੰ ਬਲਾਕ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਹਕੂਮਤ ਸਿੰਘ ਵਾਲਾ ਦੀ ਸਾਧ-ਸੰਗਤ ਦਾ ਸਾਥ ਮਿਲਿਆ ਤਾਂ ਉਸ ਦਾ ਫਿਕਰ ਵੀ ਲਹਿ ਗਿਆ ਜਦੋਂ ਸਾਧ-ਸੰਗਤ ਵੱਲੋਂ ਪਵਿੱਤਰ ਨਾਅਰਾ ਲਾ ਕੇ ਕਮਰਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਮਹਿਜ਼ ਦੋ ਦਿਨਾਂ ਅੰਦਰ ਕਮਰਾ ਤਿਆਰ ਕਰਕੇ ਗੁਰਜੰਟ ਸਿੰਘ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਪਾ ਕੇ ਗੁਰਜੰਟ ਸਿੰਘ ਦਾ ਪਰਿਵਾਰ ਕਾਫੀ ਖੁਸ਼ ਹੋਇਆ ਅਤੇ ਪੂਜਨੀਕ ਗੁਰੂ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਜੋ ਆਪਣੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਾਨਵਤਾ ਭਲਾਈ ਕਰਦਿਆਂ ਕਈ ਲੋਕਾਂ ਦਾ ਭਲਾ ਕਰ ਰਹੇ ਹਨ।
ਇਸ ਮੌਕੇ 45 ਮੈਂਬਰ ਅੱਛਰ ਸਿੰਘ, ਜੋਗਿੰਦਰ ਸਿੰਘ 15 ਮੈਂਬਰ ਬਲਾਕ ਫਿਰੋਜ਼ਪੁਰ ਸ਼ਹਿਰ, ਸੰਦੀਪ ਇੰਸਾਂ ਬਲਾਕ ਭੰਗੀਦਾਸ, ਸੁਖਵੰਤ ਸਿੰਘ 15 ਮੈਂਬਰ ਜ਼ਿੰਮੇਵਾਰ, ਸੁਖਰਾਜ 15 ਮੈਂਬਰ, ਮਹਿੰਦਰਪਾਲ 15 ਮੈਂਬਰ, ਜਸਵੰਤ ਸਿੰਘ 15 ਮੈਂਬਰ, ਜਸਵਿੰਦਰ ਸਿੰਘ 15 ਮੈਂਬਰ, ਬਲਦੇਵ ਸਿੰਘ 15 ਮੈਂਬਰ, ਤਰਸੇਮ ਸਿੰਘ, ਗੁਰਨਾਮ ਸਿੰਘ ਬਲਾਕ ਭੰਗੀਦਾਸ , ਮੇਜਰ ਸਿੰਘ 15 ਮੈਂਬਰ ਸਮੇਤ ਸਾਧ-ਸੰਗਤ ਹਾਜ਼ਰ ਸੀ।
cylinder leakage | ਲੋਕਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਤਲਵੰਡੀ ਸਾਬੋ। ਤਲਵੰਡੀ ਸਾਬੋ ਦੇ ਸੰਗਤ ਰੋਡ ‘ਤੇ ਨਵੇਂ ਲਾਏ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਗਰੀਬ ਮਜਦੂਰ ਦੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਕਾਰਨ ਘਰ ‘ਚ ਪਿਆ ਫਰਿੱਜ, ਇਨਵਰਟਰ, ਕੂਲਰ, ਪੇਟੀਆਂ, ਅਲਮਾਰੀ ਸਮੇਤ ਘਰ ਦਾ ਹੋਰ ਬਹੁਤ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅੱਗ ਲੱਗਣ ਕਾਰਨ ਭਾਵੇਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਨੁਕਸਾਨ ਜ਼ਰੂਰ ਹੋਇਆ ਹੈ। ਇਸ ਘਟਨਾ ਕਾਰਨ ਘਰ ਦੀ ਮਾਲਕਣ ਬੇਹੋਸ਼ ਹੋ ਗਈ, ਜੋ ਜ਼ੇਰੇ ਇਲਾਜ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਗਰੀਬ ਮਜ਼ਦੂਰ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
cylinder leakage
ਡਾਲਰ ਦੇਣ ਲਈ ਨਹੀਂ ਖੋਲ੍ਹਿਆ ਕਾਊੁਂਟਰ, 20 ਡਾਲਰ ਦੀ ਥਾਂ ਖ਼ਰਚਣੇ ਪੈ ਰਹੇ ਹਨ 25 ਡਾਲਰ
ਅਸ਼ਵਨੀ ਚਾਵਲਾ/ਕਰਤਾਰਪੁਰ ਸਾਹਿਬ। ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਨੂੰ ਲੈ ਕੇ ਨਾ ਹੀ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜ਼ਿਆਦਾ ਇੰਤਜ਼ਾਮ ਕੀਤੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਇੰਤਜ਼ਾਮ ਕਰਨ ਵਿੱਚ ਲੱਗੀ ਹੋਈ ਹੈ। ਜਿਸ ਦਾ ਖ਼ਾਮਿਆਜਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਇੰਤਜ਼ਾਮ ਲਾ-ਮਿਸਾਲ ਕੀਤੇ ਗਏ ਹਨ।
ਇਨ੍ਹਾਂ ਇੰਤਜ਼ਾਮਾਂ ਨੂੰ ਦੇਖਣ ਲਈ ਹੀ ਚੰਡੀਗੜ੍ਹ ਦੇ ਇਸ ਪ੍ਰਤੀਨਿਧ ਵੱਲੋਂ ਬੀਤੇ ਦਿਨੀਂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਜਿਥੇ ਕਿ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ, ਜਿਸ ਨਾਲ ਕੇਂਦਰ ਸਰਕਾਰ ਦੇ ਨਾਲ ਹੀ ਪੰਜਾਬ ਸਰਕਾਰ ਦੀ ਨੀਅਤ ‘ਤੇ ਵੀ ਸ਼ੱਕ ਜ਼ਾਹਿਰ ਹੋ ਰਿਹਾ ਹੈ।   ਪੰਜਾਬ ਦੇ ਸਿਆਸੀ ਲੀਡਰ 20 ਡਾਲਰ ਮੁਆਫ਼ ਕਰਨ ਲਈ ਤਾਂ ਬਿਆਨਬਾਜ਼ੀ ਕਰਨ ਵਿੱਚ ਲੱਗੇ ਹੋਏ ਹਨ ਪਰ ਲਾਂਘੇ ‘ਤੇ ਭਾਰਤੀ ਅਤੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ ਦੀ ਘਾਟ ਕਾਰਨ ਹੀ ਸ਼ਰਧਾਲੂਆਂ ਨੂੰ 20 ਡਾਲਰ ਦੀ ਥਾਂ ‘ਤੇ 25 ਡਾਲਰ ਖ਼ਰਚਣੇ ਪੈ ਰਹੇ ਹਨ। ਕਾਰੀਡੋਰ ਦੇ ਅੰਦਰ ਕੋਈ ਵੀ ਭਾਰਤੀ ਰੁਪਏ ਨੂੰ ਡਾਲਰ ਵਿੱਚ ਬਦਲਣ ਲਈ ਕੋਈ ਕਾਉਂਟਰ ਨਹੀਂ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾ ਕੇ ਡਾਲਰ ਲੈਣੇ ਪੈ ਰਹੇ ਹਨ। ਜਿਥੇ ਕਿ 20 ਡਾਲਰ ਦੇ ਬਦਲੇ 1700 ਰੁਪਏ ਲਏ ਜਾ ਰਹੇ ਹਨ, ਜਦੋਂ ਕਿ ਡਾਲਰ ਦੀ ਕੀਮਤ ਅਨੁਸਾਰ ਸਿਰਫ਼ 1450 ਰੁਪਏ ਹੀ ਬਣਦੇ ਹਨ।
ਪਾਕਿਸਤਾਨ ਵਾਲੇ ਪਾਸੇ 20 ਡਾਲਰ ਫੀਸ ਲੈਣ ਲਈ ਕੋਈ ਅੰਤਰਰਾਜੀ ਰੇਟ ਨਹੀਂ ਦੱਸਿਆ ਜਾ ਰਿਹਾ ਹੈ, ਉਥੇ ਫਲੈਟ ਵਿੱਚ 1700 ਰੁਪਏ ਹੀ ਲਏ ਜਾ ਰਹੇ ਹਨ ਹਾਲਾਂਕਿ ਜਿਹੜੇ ਸ਼ਰਧਾਲੂ ਪੰਜਾਬ ਤੋਂ ਹੀ ਡਾਲਰ ਲੈ ਕੇ ਆ ਰਹੇ ਸਨ, ਉਨ੍ਹਾਂ ਨੂੰ ਪੰਜਾਬ ‘ਚ 1450 ਰੁਪਏ ਹੀ ਦੇਣੇ ਪੈ ਰਹੇ ਸਨ। ਲਾਂਘੇ ‘ਤੇ ਡਾਲਰ ਦੇਣ ਲਈ ਇੱਕ ਬੈਂਕ ਵੱਲੋਂ ਕਾਊੁਂਟਰ ਖੋਲ੍ਹਿਆ ਤਾਂ ਜਾਣਾ ਹੈ ਪਰ ਅਜੇ ਤੱਕ ਬੈਂਕ ਵੱਲੋਂ ਕੋਈ ਵੀ ਕਾਊੁਂਟਰ ਨਹੀਂ ਖੋਲ੍ਹਿਆ ਗਿਆ ਹੈ।
ਇਸ ਨਾਲ ਹੀ ਲਾਂਘੇ ਰਾਹੀਂ ਕਰਤਾਰਪੁਰ ਜਾਣ ਲਈ ਯਾਤਰੀ ਸਵੇਰੇ 7 ਵਜੇ ਹੀ ਟਰਮੀਨਲ ‘ਤੇ ਪੁੱਜਣ ਲੱਗ ਜਾਂਦੇ ਹਨ ਅਤੇ ਯਾਤਰੀ ਲੰਬਾ ਸਫ਼ਰ ਕਰਦੇ ਹੋਏ ਇਥੇ ਪੁੱਜਣ ਤੋਂ ਬਾਅਦ ਚਾਹ-ਪਾਣੀ ਨੂੰ ਲੱਭਣ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਟਰਮੀਨਲ ਨੇੜੇ ਸਵੇਰੇ ਕੋਈ ਵੀ ਇੰਤਜ਼ਾਮ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ 10 ਵਜੇ ਤੋਂ ਬਾਅਦ ਮਸ਼ੀਨੀ ਚਾਹ ਦਾ ਇੱਕ ਆਰਜ਼ੀ ਕਾਉੂਂਟਰ ਜ਼ਰੂਰ ਲਗਾਇਆ ਜਾਂਦਾ ਹੈ ਪਰ ਉਸ ਸਮੇਂ ਤੱਕ ਯਾਤਰੀ ਪਾਕਿਸਤਾਨ ਵਾਲੇ ਪਾਸੇ ਜਾ ਚੁੱਕੇ ਹੁੰਦੇ ਹਨ। ਪਾਕਿਸਤਾਨ ਵਾਲੇ ਪਾਸੇ ਇਸ ਤੋਂ ਉਲਟ ਸਵੇਰੇ 7 ਵਜੇ ਹੀ ਚਾਹ-ਪਾਣੀ ਤੋਂ ਲੈ ਕੇ ਨਾਸ਼ਤਾ ਤੱਕ ਕਰਨ ਦੇ ਇੰਤਜ਼ਾਮ ਕਰ ਦਿੱਤੇ ਜਾ ਰਹੇ ਹਨ। ਜਿਥੇ ਕਿ ਚਾਹ-ਕਾਫ਼ੀ ਤੋਂ ਲੈ ਕੇ ਹਰ ਤਰ੍ਹਾਂ ਦਾ ਫਾਸਟਫੂਡ ਮਿਲ ਰਿਹਾ ਹੈ।ਜਿਸ ਲਈ ਕੋਈ ਜਿਆਦਾ ਅਦਾਇਗੀ ਵੀ ਨਹੀਂ ਕਰਨੀ ਪੈ ਰਹੀਂ ਹੈ।
ਫਾਰਮ ਭਰਨ ਲਈ ਨਹੀਂ ਕੋਈ ਕਾਊਂਟਰ, ਫਾਰਮ ਵੀ ਅੰਗਰੇਜ਼ੀ ‘ਚ
ਲਾਂਘੇ ਨੂੰ ਟੱਪਣ ਤੋਂ ਪਹਿਲਾਂ ਭਾਰਤੀ ਇਮੀਗ੍ਰੇਸ਼ਨ ਵਿਭਾਗ ਵਲੋਂ ਪਾਕਿਸਤਾਨ ਵਾਲੇ ਪਾਸੇ ਪੈਸੇ ਅਤੇ ਬੈਗ ਲੈ ਕੇ ਜਾਣ ਲਈ ਇੱਕ ਫਾਰਮ ਭਰਨ ਲਈ ਦਿੱਤਾ ਜਾਂਦਾ ਹੈ, ਜਿਸ ਵਿੱਚ ਨਾਂਅ ਅਤੇ ਪਤੇ ਸਣੇ ਪਾਸਪੋਰਟ ਦੀ ਸਾਰੀ ਜਾਣਕਾਰੀ ਭਰਨੀ ਪੈਂਦੀ ਹੈ। ਇਸ ਨਾਲ ਹੀ ਕਿੰਨੇ ਭਾਰਤੀ ਰੁਪਏ ਅਤੇ ਡਾਲਰ ਤੁਸੀਂ ਪਾਕਿਸਤਾਨ ਲੈ ਕੇ ਜਾ ਰਹੇ ਹਨ ਅਤੇ ਬੈਗ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਇਹ ਫਾਰਮ ਭਰਨ ਲਈ ਕੋਈ ਵੀ ਕਾਉੂਂਟਰ ਨਹੀਂ ਹੈ ਅਤੇ ਫਾਰਮ ਅੰਗਰੇਜ਼ੀ ਵਿੱਚ ਹੋਣ ਕਾਰਨ ਪਿੰਡਾਂ ਦੇ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾ ਨੂੰ ਜ਼ਿਆਦਾ ਮੁਸ਼ਕਲ ਆ ਰਹੀ ਹੈ। ਟਰਮੀਨਲ ਦੇ ਅੰਦਰ ਕੋਈ ਰਿਸ਼ਤੇਦਾਰ ਨਹੀਂ ਜਾ ਸਕਦਾ ਹੈ, ਜਿਸ ਕਾਰਨ ਪਿੰਡਾਂ ਦੇ ਲੋਕ ਜਾਂ ਫਿਰ ਬਜ਼ੁਰਗ ਆਪਣੇ ਸਕੇ-ਸਬੰਧੀਆਂ ਦੀ ਮਦਦ ਵੀ ਨਹੀਂ ਲੈ ਸਕਦੇ। ਜਿਸ ਕਾਰਨ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕ ਹੀ ਇੱਕ ਦੂਜੇ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ।
ਪਾਕਿਸਤਾਨੀ ਕਰੰਸੀ ਨਾ ਲੈਣ ਸ਼ਰਧਾਲੂ, ਨਹੀਂ ਤਾਂ ਹੋਵੇਗਾ ਨੁਕਸਾਨ
ਸ਼ਰਧਾਲੂਆਂ ਵੱਲੋਂ ਪਾਕਿਸਤਾਨੀ ਕਾਰੀਡੋਰ ਤੋਂ ਹੀ ਪਾਕਿਸਤਾਨੀ ਕਰੰਸੀ ਲਈ ਜਾ ਰਹੀ ਹੈ ਤਾਂ ਕਿ ਉਹ ਸਮਾਨ ਦੀ ਖ਼ਰੀਦਦਾਰੀ ਵੀ ਕਰ ਸਕਣ ਪਰ ਇਸ ਨਾਲ ਸ਼ਰਧਾਲੂਆਂ ਨੂੰ ਨੁਕਸਾਨ ਹੋ ਰਿਹਾ ਹੈ, ਕਿਉਂਕਿ 24 ਨਵੰਬਰ ਨੂੰ 1 ਰੁਪਏ 85 ਪੈਸੇ ਦੇ ਹਿਸਾਬ ਨਾਲ ਪਾਕਿਸਤਾਨੀ ਕਰੰਸੀ ਦਿੱਤੀ ਜਾ ਰਹੀ ਸੀ, ਜਦੋਂ ਕਿ ਬਾਕੀ ਬਚਦੀ ਕਰੰਸੀ 2 ਰੁਪਏ 20 ਪੈਸੇ ਅਨੁਸਾਰ ਵਾਪਸ ਕੀਤੇ ਜਾ ਰਹੇ ਸਨ। ਜਿਸ ਨਾਲ ਸ਼ਰਧਾਲੂਆਂ ਨੂੰ ਸਿੱਧੇ ਤੌਰ ‘ਤੇ 100 ਰੁਪਏ ਪਿੱਛੇ 15 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸ਼ਰਧਾਲੂ ਭਾਰਤੀ ਰੁਪਏ ਨਾਲ ਵੀ ਖ਼ਰੀਦਦਾਰੀ ਕਰ ਸਕਦੇ ਹਨ ਪਰ ਉਥੇ ਦੇ ਦੁਕਾਨਦਾਰਾਂ ਨਾਲ ਤੋਲ-ਮੋਲ ਜ਼ਰੂਰ ਕਰ ਲੈਣ, ਕਿਉਂਕਿ ਸਮਾਨ ਕੁਝ ਮਹਿੰਗਾ ਦਿੱਤਾ ਜਾ ਰਿਹਾ ਹੈ।
ਕਰਤਾਰਪੁਰ ਸਾਹਿਬ ‘ਚ ਸਾਰੇ ਇੰਤਜ਼ਾਮਾਂ ਤੋਂ ਲੈ ਕੇ ਲੰਗਰ ਤੱਕ ਮੁਸਲਮਾਨਾਂ ਦੇ ਹੱਥ ‘ਚ
ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਦੇ ਸਾਰੇ ਇੰਤਜ਼ਾਮ ਮੁਸਲਮਾਨਾਂ ਦੇ ਹੱਥ ਵਿੱਚ ਹੀ ਹਨ। ਸਿਰਫ਼ ਗ੍ਰੰਥੀ ਦੇ ਨਾਲ 2-3 ਸਿੱਖ ਸੇਵਾਦਾਰ ਮੌਜੂਦ ਹਨ। ਜਦੋਂ ਕਿ ਬਾਕੀ ਸਾਰਾ ਇੰਤਜ਼ਾਮ ਮੁਸਲਮਾਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਸਫ਼ਾਈ ਦੇਖਣ ਲਾਇਕ ਹੈ ਤੇ ਲੰਗਰ ਹਾਲ ਦੇ ਪ੍ਰਬੰਧ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ। ਲੰਗਰ ਹਾਲ ਵਿੱਚ ਵੀ ਲੰਗਰ ਛਕਾਉਣ ਵਾਲੇ ਸੇਵਾਦਾਰ ਮੁਸਲਮਾਨ ਹੀ ਹਨ। ਜਿਥੇ ਕਿ ਰੋਜ਼ਾਨਾ ਸਵੇਰੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਲੰਗਰ ਚਲਦਾ ਰਹਿੰਦਾ ਹੈ ਅਤੇ ਲੰਗਰ ਵਿੱਚ ਬਰੀਆਣੀ ਦੇ ਨਾਲ ਛੋਲੇ ਦੀ ਸਬਜ਼ੀ ਅਤੇ ਅਚਾਰ ਨਾਲ ਤੰਦੂਰੀ ਰੋਟੀ ਦਾ ਇੰਤਜ਼ਾਮ ਕੀਤਾ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਲਿਆਂਦੀਆਂ ਜਾਣਗੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
ਸੰਗਰੂਰ/ਹੁਸ਼ਿਆਰਪੁਰ। ਸਿਆਚਿਨ ਗਲੇਸ਼ੀਅਰ ‘ਚ ਪਟਰੋਲਿੰਗ ਦੌਰਾਨ ਅੱਠ ਜਵਾਨ ਲਾਪਤਾ ਹੋ ਗਏ ਸਨ। ਜਿਨ੍ਹਾਂ ‘ਚੋਂ 4 ਜਵਾਨ ਸ਼ਹੀਦ ਹੋ ਗਏ ਹਨ। ਜਿਹੜੇ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ‘ਚੋਂ ਤਿੰਨ ਪੰਜਾਬ ਦੇ ਤੇ ਇੱਕ ਹਿਮਾਚਲ ਪ੍ਰਦੇਸ਼ ਦਾ ਹੈ। ਸ਼ਹੀਦ ਜਵਾਨਾਂ ‘ਚੋਂ ਇੱਕ ਮਲੇਰਕੋਟਲਾ ਦੇ ਪਿੰਡ ਗੋਵਾਰਾ ਦਾ ਵਾਸੀ ਸੀ ਅਤੇ ਦੂਜਾ ਜਵਾਨ ਹੁਸ਼ਿਆਰਪੁਰ ਦੇ ਪਿੰਡ ਸੈਦੋਂ ਨੌਸ਼ਹਿਰਾ ਦਾ ਰਹਿਣ ਵਾਲਾ ਸੀ। ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਭਾਰ ਟੁੱਟ ਗਿਆ ਜਦੋਂ ਉਨ੍ਹਾਂ ਨੇ ਆਪਣੇ ਪੁੱਤਰਾਂ ਦੀਆਂ ਸ਼ਹੀਦ ਹੋਣ ਦੀਆਂ ਖਬਰਾਂ ਸੁਣੀਆਂ। ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ ਜਵਾਨ ਵੀਰਪਾਲ ਸਿੰਘ ਵਾਸੀ ਮਲੇਰਕੋਟਲਾ ਅਤੇ ਡਿੰਪਲ ਕੁਮਾਰ ਜੋ ਕਿ ਹੁਸ਼ਿਆਰਪੁਰ ਦਾ ਵਾਸੀ ਸੀ।  Siachen Glacier
ਜਾਣਕਾਰੀ ਮੁਤਾਬਕ ਅੱਜ ਦੋਵਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਲਿਆਂਦੀਆਂ ਜਾਣਗੀਆਂ। ਦੋਵਾਂ ਜਵਾਨਾਂ ਦੇ ਪਿੰਡਾਂ ‘ਚ ਸੋਗ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਵੀਰਪਾਲ ਘਰ ‘ਚ ਸਭ ਤੋਂ ਛੋਟਾ ਸੀ। ਜੋ ਦੋ ਸਾਲਾਂ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ। ਉਸ ਦੀਆਂ ਤਿੰਨ ਭੈਣਾਂ ਹਨ ਤੇ ਇੱਕ ਵੱਡਾ ਭਰਾ ਵੀ ਹੈ। ਦੂਜੇ ਪਾਸੇ ਡਿੰਪਲ ਦੇ ਪਰਿਵਾਰ ‘ਚ ਵੀ ਮਾਤਮ ਛਾਇਆ ਹੋਇਆ ਹੈ। ਡਿੰਪਲ ਦੇ ਪਰਿਵਾਰ ‘ਚ ਉਸ ਦੇ ਪਿਤਾ ਜਗਜੀਤ ਸਿੰਘ ਉਰਫ ਜੱਗਾ, ਜੋ ਸੀ. ਆਰ. ਪੀ. ਐੱਫ. ‘ਚ ਤਾਇਨਾਤ ਹਨ, ਮਾਂ ਸਮੇਤ 2 ਛੋਟੇ ਭੈਣ-ਭਰਾ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਰਹਿੰਦੀ ਸੀ ਇਕੱਲੀ
ਅੰਮ੍ਰਿਤਸਰ। ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ‘ਚ ਪੈਂਦੇ ਆਜ਼ਾਦ ਨਗਰ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਦਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਬਲਜੀਤ ਕੌਰ ਦਾ ਪਤੀ ਸੀ. ਆਰ. ਪੀ. ਐੱਫ. ‘ਚ ਵੱਡੇ ਅਹੁਦੇ ‘ਤੇ ਤਾਇਨਾਤ ਹੈ ਅਤੇ ਉਹ ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਇਕੱਲੀ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋ ਲੋਕ ਮਹਿਲਾ ਦੇ ਘਰ ਆਏ ਸਨ, ਜਿਸ ਤੋਂ ਬਾਅਦ ਬਲਜੀਤ ਦੀ ਲਾਸ਼ ਘਰ ਵਿਚ ਪਈ ਮਿਲੀ। ਇਸ ਘਟਨਾ ਤੋਂ ਬਾਅਦ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੋ ਲੋਕ ਬਲਜੀਤ ਕੌਰ ਦੇ ਘਰ ‘ਚ ਦਾਖਲ ਹੁੰਦੇ ਦੇਖੇ ਜਾ ਰਹੇ ਹਨ। ਬਲਜੀਤ ਕੌਰ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਜਾਣਕਾਰੀ ਇਹ ਵੀ ਹੈ ਕਿ ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ, ਜਦਕਿ ਦੂਜੇ ਪਾਸੇ ਪਰਿਵਾਰ ਨੇ ਬਲਜੀਤ ਦੇ ਕਤਲ ਲਈ ਕਿਸੇ ‘ਤੇ ਵੀ ਸ਼ੱਕ ਨਹੀਂ ਪ੍ਰਗਟਾਇਆ ਹੈ। ਪਰਿਵਾਰ ਮੁਤਾਬਕ ਬਲਜੀਤ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਪਰ ਸ਼ੱਕ ਨਹੀਂ ਕੀਤਾ ਜਾ ਸਕਦਾ। ਉਧਰ ਪਿਲਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤਕ ਪਹੁੰਚਿਆ ਜਾਵੇਗਾ। Kills
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਰ ’ਚੋਂ ਮਿਲੀ ਸ਼ੱਕੀ ਹਾਲਾਤ ’ਚ ਬਜ਼ੁਰਗ ਦੀ ਲਾਸ਼
ਅੰਮ੍ਰਿਤਸਰ। ਅਮ੍ਰਿਤਸਰ ਸਥਿਤ ਟੰਡਨ ਨਗਰ ਦੇ ਘਰ ’ਚੋਂ ਇੱਕ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਨਕ ਲਾਲ ਇਸ ਘਰ ’ਚ ਆਪਣੇ ਪੁੱਤਰ ਨਾਲ ਰਹਿੰਦਾ ਹੁੰਦਾ ਸੀ, ਜੋ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਮੇਸ਼ਾ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਜਾਣਕਾਰੀ ਮੁਤਾਬਕ ਬੀਤੀ ਰਾਤ ਵੀ ਦੋਵਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਜਨਕ ਦੀ ਲਾਸ਼ ਘਰ ’ਚੋਂ ਬਰਾਮਦ ਹੋਈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਨੂੰ ਇੱਕ ਹਾਦਸਾ ਦੱਸਿਆ ਹੈ। ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੇ ਐੱਸ.ਐਚ.ਓ ਪ੍ਰੇਮ ਪਲ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ, ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਟਾਲਾ : ਘਰੋਂ ਸੱਦ ਕੇ ਕਿਸਾਨ ਨੂੰ ਮਾਰੀਆਂ ਗੋਲੀਆਂ, ਮੌਤ
ਸੱਚ ਕਹੂੰ ਨਿਊਜ਼/ਗੁਰਦਾਸਪੁਰ। ਬਟਾਲਾ ਦੇ ਪਿੰਡ ਵੀਝਵਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇੱਕ ਕਿਸਾਨ ਜਗਵੰਤ ਸਿੰਘ ਨੂੰ ਘਰੋਂ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਇੰਨਾ ਹੀ ਨਹੀਂ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰਾਂ ਨੇ ਕਿਸਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ ਦੂਜੇ ਪਾਸੇ ਜਗਵੰਤ ਸਿੰਘ (44) ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਕਤਲ ਦੀ ਵਜ੍ਹਾ ਵੀ ਸਪੱਸ਼ਟ ਨਹੀਂ ਹੋ ਰਹੀ ਉਧਰ ਪੁਲਿਸ ਨੇ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਕਿਸਾਨ ਜਗਵੰਤ ਸਿੰਘ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਮੋਟਰਸਾਈਕਲ ‘ਤੇ ਸਵਾਰ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੇ ਘਰ ਦੇ ਬਾਹਰੋਂ ਹੀ ਜਗਵੰਤ ਨੂੰ ਆਵਾਜ਼ ਮਾਰੀ, ਜਿਵੇਂ ਹੀ ਜਗਵੰਤ ਸਿੰਘ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਜਗਵੰਤ ਨੂੰ ਗੋਲੀ ਮਾਰ ਦਿੱਤੀ ਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਵੀ ਉਸ ‘ਤੇ ਵਾਰ ਕੀਤੇ ਜਗਵੰਤ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਘਰ ‘ਚੋਂ ਬਾਹਰ ਆਏ ਤਾਂ ਹਮਲਾਵਰ ਤੇਜ਼ੀ ਨਾਲ ਫਰਾਰ ਹੋ ਗਏ ਇਸ ਦੌਰਾਨ ਜਦੋਂ ਪਰਿਵਾਰ ਵੱਲੋਂ ਜਗਵੰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਕਤਲ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਪੁਲਿਸ ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਦਰਾਬਾਦ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ. ਆਰ. ਐੱਸ. ਸੀ.) ‘ਚ ਕੰਮ ਕਰਨ ਵਾਲੇ ਵਿਗਿਆਨੀ ਐੱਸ. ਆਰ. ਸੁਰੇਸ਼ ਕੁਮਾਰ ਅਮਨਪ੍ਰੀਤ ਸਥਿਤ ਆਪਣੀ ਰਿਹਾਇਸ਼ ‘ਚ ਸ਼ੱਕੀ ਹਲਾਤਾਂ ‘ਚ ਮ੍ਰਿਤਕ ਮਿਲੇ। ਪੁਲਸ ਮੁਤਾਬਕ ਉਨ੍ਹਾਂ ਦੀ ਪਿੱਠ ਅਤੇ ਸਿਰ ‘ਤੇ ਜ਼ਖਮ ਦੇ ਨਿਸ਼ਾਨ ਸਨ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਪੁਲਿਸ ਇਸ ਨੂੰ ਹੱਤਿਆ ਮੰਨ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ। 56 ਸਾਲ ਦੇ ਸੁਰੇਸ਼ ਕੁਮਾਰ ਐੱਨ. ਆਰ. ਐੱਸ. ਸੀ. ਦੇ ਫੋਟੋ ਸੈਸ਼ਨ ‘ਚ ਅਧਿਕਾਰੀ ਸਨ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਨਿਜੀ ਕਾਰਨਾਂ ਕਰ ਕੇ ਹੋਈ ਹੈ।
ਇੱਥੇ ਦੱਸ ਦੇਈਏ ਕਿ ਸੁਰੇਸ਼ ਦੀ ਪਤਨੀ ਇੰਦਰਾ, ਇੰਡੀਅਨ ਬੈਂਕ ਦੀ ਚੇਨਈ ਸ਼ਾਖਾ ‘ਚ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਹੀ ਹੈ ਅਤੇ ਆਪਣੀ ਬੇਟੀ ਨਾਲ ਰਹਿੰਦੀ ਹੈ। ਉਨ੍ਹਾਂ ਦਾ ਬੇਟਾ ਅਮਰੀਕਾ ਵਿਚ ਹੈ। ਸੁਰੇਸ਼ ਕੁਮਾਰ ਧਰਮ ਰੋਡ ਸਥਿਤ ਅਪਾਰਟਮੈਂਟ ‘ਚ ਇਕੱਲੇ ਰਹਿੰਦੇ ਸਨ। ਸੁਰੇਸ਼ ਇੱਥੇ ਪਿਛਲੇ 20 ਸਾਲਾਂ ਤੋਂ ਰਹਿ ਰਹੇ ਸਨ। ਉਹ ਮੰਗਲਵਾਰ ਨੂੰ ਕੰਮ ‘ਤੇ ਵੀ ਨਹੀਂ ਗਏ। ਉਨ੍ਹਾਂ ਦੇ ਸਾਥੀ ਨੇ ਮੋਬਾਇਲ ਫੋਨ ‘ਤੇ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਪਰਿਵਾਰ ਦੇ ਮੈਂਬਰਾਂ ਨੂੰ ਉਦੋਂ ਸ਼ੱਕ ਹੋਇਆ, ਜਦੋਂ ਉਨ੍ਹਾਂ ਨੇ ਸਵੇਰੇ ਵਟਸਐਪ ‘ਤੇ ਗੱਲਬਾਤ ਨਹੀਂ ਕੀਤੀ। ਸੁਰੇਸ਼ ਦੇ ਰਿਸ਼ਤੇਦਾਰ ਜੋ ਕਿ ਉਸੇ ਅਪਾਰਟਮੈਂਟ ‘ਚ ਰਹਿੰਦੇ ਹਨ, ਉਨ੍ਹਾਂ ਦੇ ਸਾਥੀ ਨਾਲ ਘਰ ਪੁੱਜੇ। ਉਨ੍ਹਾਂ ਨੂੰ ਘਰ ਅੰਦਰੋਂ ਬੰਦ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਮਿਲਣ ਮਗਰੋਂ ਪਰਿਵਾਰ ਚੇਨਈ ਤੋਂ ਰਵਾਨਾ ਹੋਇਆ ਅਤੇ ਸ਼ਾਮ ਦੇ ਸਾਢੇ 5 ਵਜੇ ਘਰ ਪੁੱਜੇ। ਪੁਲਿਸ ਨੇ ਪਰਿਵਾਰ ਦੀ ਮੌਜੂਦਗੀ ‘ਚ ਦਰਵਾਜ਼ਾ ਖੋਲ੍ਹਿਆ ਤਾਂ ਸੁਰੇਸ਼ ਮ੍ਰਿਤਕ ਮਿਲੇ। ਪੁਲਿਸ ਨੂੰ ਅਪਾਰਟਮੈਂਟ ‘ਚ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ। ਪੁਲਿਸ ਜਾਂਚ ‘ਚ ਜੁੱਟੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਰਾਂ ਨੇ ਦਿਨ ਦਿਹਾੜੇ ਬੋਲਿਆ ਘਰ ਅੰਦਰ ਧਾਵਾ
ਪੰਜ ਤੋਲੇ ਸੋਨਾ ਤੇ ਨਕਦੀ ਲੈ ਕੇ ਹੋਏ ਫਰਾਰ | Crime News
ਗੁਰੂਹਰਸਹਾਏ (ਵਿਜੈ ਹਾਂਡਾ)। ਸਥਾਨਕ ਖੇਤਰ ’ਚ ਬੇਖੌਫ਼ ਚੋਰਾਂ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਰੱਖੀ ਹੈ ਰਾਤ ਹੀ ਨਹੀਂ ਚੋਰ ਦਿਨ ਵੇਲੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਜਿਹੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਚੋਰੀ ਦੀ ਤਾਜ਼ਾ ਵਾਰਦਾਤ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਸਥਿਤ ਪਿੰਡ ਪਿੰਡੀ ਵਿਖੇ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਚੋਰ ਇੱਕ ਘਰੋਂ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਮਦਨ ਲਾਲ ਪੁੱਤਰ ਦੀਵਾਨ ਚੰਦ ਵਾਸੀ ਪਿੰਡ ਪਿੰਡੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਰੇ ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਗਏ ਹੋਏ ਸੀ ਤਾਂ ਮਗਰੋਂ ਚੋਰ ਘਰ ਅੰਦਰੋਂ ਪੰਜ ਤੋਲੇ ਸੋਨਾ ਤੇ 1 ਲੱਖ 14 ਹਜ਼ਾਰ ਰੁਪਏ ਨਗਦੀ ਲੈ ਕੇ ਫਰਾਰ ਹੋ ਗਏ। (Crime News)
ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਤੋਂ ਘਰ ਵਾਪਸ ਆਏ ਤਾਂ ਘਰ ਅੰਦਰ ਬਾਰੀ ਦੇ ਸ਼ੀਸ਼ੇ ਟੁੱਟੇ ਪਏ ਸੀ ਤਾਂ ਅੰਦਰ ਜਿੰਦਰਾ ਖੋਲ੍ਹਣ ’ਤੇ ਪਤਾ ਲੱਗਾ ਕਿ ਟਰੰਕ ’ਚ ਰੱਖਿਆ ਪੰਜ ਤੋਲੇ ਸੋਨਾ ਤੇ 1 ਲੱਖ 14 ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁਕੀ ਸੀ। ਇਸ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਚੋਰਾਂ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ। (Crime News)
ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ
ਅਬੋਹਰ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਸ਼ਖਸ ਵਲੋਂ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਸ਼ਕਸ ਵੱਲੋਂ ਕੀਤਾ ਗਿਆ ਅਤੇ ਜਾਖੜ ਦੀ ਕੋਠੀ ‘ਤੇ ਇੱਟਾਂ ਪੱਥਰ ਵਰ੍ਹਾਉਣ ਦੇ ਨਾਲ ਨਾਲ ਕੋਠੀ ਅੰਦਰ ਪੈਟ੍ਰੋਲ ਦੀ ਬੋਤਲ ਵੀ ਸੁੱਟੀ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਆਗੂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਆਪ’ ਆਗੂ ਵਲੋਂ 15 ਮਿੰਟਾਂ ਤੱਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਦੱਸੀ ਜਾ ਰਹੀ ਹੈ । ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ।
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾਂ ਕਰਕੇ ਘਟ ਰਿਹਾ ਹੈ ਅੱਜ ਲੋਕ ਘਰਾਂ ਅੰਦਰ, ਛੱਤ Àੁੱਤੇ ਗਮਲਿਆਂ ਵਿੱਚ ਪੌਦੇ, ਫੁੱਲ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਘਰ, ਦਫਤਰ, ਸਕੂਲ ਅਤੇ ਹੋਰ ਥਾਂਵਾਂ ‘ਤੇ, ਜਿੱਥੇ ਵੀ ਉਹ ਸਮਾਂ ਗੁਜ਼ਾਰਦਾ ਹੈ।
ਉੱਥੇ ਗਮਲੇ ਲਗਾ ਕੇ ਉਹਨਾਂ ਵਿੱਚ ਫੁੱਲ, ਪੌਦੇ ਅਤੇ ਸਜਾਵਟੀ ਕਿਸਮ ਦੇ ਫਲਾਂ ਦੇ ਬੂਟੇ ਜ਼ਰੂਰ ਲਾਵੇ ਇਸ ਤਰ੍ਹਾਂ ਵਾਤਾਵਰਣ ਸ਼ੁੱਧ ਹੁੰਦਾ ਹੈ ਕੁਦਰਤੀ ਚੱਕਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਆਕਸੀਜ਼ਨ ਅਤੇ ਹੋਰ ਕੁਦਰਤੀ ਗੈਸਾਂ ਦਾ ਚੱਕਰ ਵੀ ਨਿਯਮਿਤ ਰਹਿੰਦਾ ਹੈ ਗਮਲਿਆਂ ਦੇ ਪੌਦਿਆਂ ਦੇ ਪੱਤਿਆਂ ਵਿੱਚ ਛੋਟੇ ਅਕਾਰ ਦੇ ਪੰਛੀ, ਖਾਸ ਕਰਕੇ ਚਿੜੀ ਪ੍ਰਜਾਤੀ, ਅੰਡੇ ਦੇ ਕੇ ਬੱਚੇ ਵੀ ਪੈਦਾ ਕਰਦੀ ਵੇਖੀ ਜਾ ਸਕਦੀ ਹੈ ਬਰਸਾਤ ਦੇ ਮੌਸਮ ਵਿੱਚ ਅਕਸਰ ਘਰਾਂ, ਦਫਤਰਾਂ ਅਤੇ ਹੋਰ ਥਾਂਵਾਂ ‘ਤੇ ਲੱਗੇ ਪੌਦੇ, ਫੁੱਲ ਆਦਿ ਕਾਫੀ ਫੈਲ ਜਾਂਦੇ ਹਨ।
ਇਸ ਦੇ ਨਾਲ ਹੀ ਉਹਨਾਂ ਦੇ ਨਾਲ ਨਵੇਂ ਜੜ੍ਹਾਂ ਵਾਲੇ ਪੌਦੇ ਵੀ ਆਪ-ਮੁਹਾਰੇ ਪੈਦਾ ਹੋ ਜਾਂਦੇ ਹਨ ਪਹਿਲਾਂ ਤੋਂ ਪੁਰਾਣੇ ਗਮਲਿਆਂ ਵਿੱਚ ਲੱਗੇ ਫੁੱਲਾਂ, ਪੌਦਿਆਂ ਅਤੇ ਹਰਿਆਵਲ ਦੇਣ ਵਾਲੇ ਪੌਦਿਆਂ ਦਾ ਵੀ ਤੇਜੀ ਨਾਲ ਵਿਕਾਸ ਹੁੰਦਾ ਹੈ ਇਹਨਾਂ ਹੀ ਗਮਲਿਆਂ ਵਿੱਚ ਆਪ-ਮੁਹਾਰੇ ਨਵੇਂ ਜੜ੍ਹਾਂ ਵਾਲੇ ਬੂਟੇ/ਪੌਦੇ ਉੱਗ ਪੈਂਦੇ ਹਨ ਇਸ ਸਮੇਂ ਕਾਂਟ-ਛਾਂਟ ਕਰਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ ਬਰਸਾਤ ਦੇ ਮੌਸਮ ਵਿੱਚ ਮਿੱਤਰਾਂ ਦੋਸਤਾਂ ਦੇ ਘਰਾਂ ਵਿੱਚ ਵੀ ਅਜਿਹੇ ਨਵੇਂ ਬੂਟੇ/ਪੌਦੇ ਆਮ ਹੀ ਮਿਲ ਜਾਂਦੇ ਹਨ ਗਲੀ, ਮੁਹੱਲੇ ਅੰਦਰ ਵੀ ਆਂਢ-ਗੁਆਂਢ ਦੇ ਲਗਾਏ ਗਮਲਿਆਂ ਵਿੱਚ ਬੂਟੇ ਆਮ ਹੀ ਮਿਲ ਜਾਂਦੇ ਹਨ।
ਪਿੰਡਾਂ ਦੇ ਇਲਾਕੇ ਵਿੱਚ ਛੋਟੇ ਰਹਿਣ ਵਾਲੇ ਹਰਿਆਵਲ ਦੇਣ ਵਾਲੇ ਜੰਗਲੀ ਪੌਦੇ ਆਮ ਹੀ ਬਰਸਾਤ ਦੇ ਮੌਸਮ ਵਿੱਚ ਮਿਲ ਜਾਂਦੇ ਹਨ, ਜੋ ਹਰ ਮੌਸਮ ਵਿੱਚ ਹਰੇ ਰਹਿੰਦੇ ਹਨ ਇਹਨਾਂ ਪੌਦਿਆਂ ਨੂੰ ਬਹੁਤ ਘੱਟ ਪਾਣੀ, ਖਾਦ ਦੀ ਲੋੜ ਪੈਂਦੀ ਹੈ ਇਸ ਲਈ ਬਰਸਾਤ ਦੇ ਮੌਸਮ ਵਿੱਚ ਸਸਤੇ ਹਰੇ-ਭਰੇ ਗਲਮੇ ਤਿਆਰ ਕੀਤੇ ਜਾ ਸਕਦੇ ਹਨ ਬਜਾਰ/ਕਬਾੜ ਦੀ ਦੁਕਾਨ ਤੋਂ ਖਾਲੀ ਪੀਪੇ, ਬਕਸੇ ਬਹੁਤ ਹੀ ਸਸਤੇ ਮਿਲ ਜਾਂਦੇ ਹਨ ਇਹਨਾਂ ਪੀਪਿਆਂ/ਬਕਸਿਆਂ ਨੂੰ ਆਪਣੀ ਇੱਛਾ ਅਨੁਸਾਰ ਰੰਗ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਘਰ ਵਿੱਚ ਪਏ ਹੋਰ ਬੇਕਾਰ ਬਕਸੇ, ਟੱਬ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹਨਾਂ ਵਿੱਚ ਹੇਠ ਇੱਕ ਛੋਟਾ ਸੁਰਾਖ ਕਰ ਲਵੋ ਜਾਂ ਇੱਛਾ ਅਨੁਸਾਰ ਸੁਰਾਖ ਕਰ ਲਵੋ ਤਾਂ ਜੋ ਇਹਨਾਂ ਵਿੱਚ ਪਾਣੀ ਇੱਕਠਾ ਨਾ ਹੋ ਸਕੇ ਪਾਣੀ ਇੱਕਠਾ ਹੋਣ ਨਾਲ ਪੌਦੇ ਦੀ ਜੜ੍ਹ ਗਲ ਜਾਂਦੀ ਹੈ।
ਇਹਨਾਂ ਵਿੱਚ ਚੰਗੀ ਕਿਸਮ ਦੀ ਮਿੱਟੀ ਗੋਬਰ ਦੀ ਖਾਦ ਪਾ ਕੇ ਇਹਨਾਂ ਵਿੱਚ ਬੂਟੇ ਲਗਾ ਦੇਣੇ ਚਾਹੀਦੇ ਹਨ ਬਾਜ਼ਾਰ ‘ਚੋਂ ਮਿਲਣ ਵਾਲੇ ਸੀਮਿੰਟ ਦੇ ਗਮਲੇ ਬਹੁਤ ਵਾਰ ਜਲਦੀ ਹੀ ਟੁੱਟ ਜਾਂਦੇ ਹਨ ਜਾਂ ਭੁਰ ਜਾਂਦੇ ਹਨ ਪਰ ਇਸ ਦੇ ਉਲਟ ਪੀਪੇ/ਬਕਸੇ ਤੋਂ ਤਿਆਰ ਸਸਤੇ ਗਮਲੇ ਤਿੰਨ ਤੋਂ ਚਾਰ ਸਾਲ ਤੱਕ ਸਹੀ-ਸਲਾਮਤ ਰਹਿੰਦੇ ਹਨ ਜਦ ਦਿਲ ਕਰੇ ਇਹਨਾਂ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਸਜਾਵਟੀ ਚਾਇਨੀ ਕਿਸਮ ਦੇ ਫਲਦਾਰ ਬੂਟੇ ਵੀ ਲਗਾਏ ਜਾ ਸਕਦੇ ਹਨ ਇਹਨਾਂ ਗਮਲਿਆਂ ਵਿੱਚ ਅਸੀਂ ਬਰਸਾਤ ਦੇ ਮੌਸਮ ਵਿੱਚ ਆਪ ਉੱਗ ਖਲੋਤੇ ਨਵੇਂ ਫੁੱਲ, ਪੌਦੇ, ਬੂਟੇ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਬੈਂਗਣ।
ਮਿਰਚ, ਸ਼ਿਮਲਾ ਮਿਰਚ, ਹਰਾ ਪੁਦੀਨਾ, ਤੁਲਸੀ ਦੇ ਪੌਦੇ ਅਤੇ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੇ ਬੂਟੇ ਸਜਾਵਟ ਅਤੇ ਸਬਜ਼ੀ ਲਈ ਲਗਾ ਸਕਦੇ ਹਾਂ ਇਹਨਾਂ ਗਮਲਿਆਂ ਵਿੱਚ ਜੰਗਲੀ ਥੋਹਰ (ਕੈਕਰਟਸ), ਐਲੋਵੀਰਾ, ਕੇਸਰ, ਮਨੀਪਲਾਂਟ ਅਤੇ ਹੋਰ ਕਈ ਪ੍ਰਕਾਰ ਦੇ ਜੰਗਲੀ ਪੌਦੇ ਵੀ ਬਰਸਾਤ ਦੇ ਦਿਨਾਂ ਵਿੱਚ ਲਗਾਏ ਜਾ ਸਕਦੇ ਹਨ, ਜੋ ਸਾਨੂੰ ਆਸ-ਪਾਸ ਤੋਂ ਮੁਫਤ ਹੀ ਪ੍ਰਾਪਤ ਹੋ ਜਾਂਦੇ ਹਨ ਜਦ ਵੀ ਨਵਾਂ ਪੌਦਾ ਪੁੱਟ ਕੇ ਗਮਲੇ ਵਿੱਚ ਲਗਾਉਣਾ ਹੋਵੇ ਤਾਂ ਗਮਲਾ ਘੱਟੋ-ਘੱਟ ਤਿੰਨ ਦਿਨ ਛਾਵੇਂ ਹੀ ਰੱਖਿਆ ਜਾਵੇ ਤਿੰਨ ਦਿਨ ਤੋਂ ਬਾਅਦ ਗਮਲਾ ਬਾਹਰ ਕਿਸੇ ਵੀ ਮੌਸਮ ਵਿੱਚ ਰੱਖਿਆ ਜਾ ਸਕਦਾ ਹੈ ਇਹਨਾਂ ਗਮਲਿਆਂ ਵਿੱਚ ਜਿਆਦਾ ਮਿੱਟੀ ਆ ਜਾਣ ਕਾਰਨ ਪੌਦੇ ਦਾ ਸਹੀ ਅਤੇ ਤੇਜ ਵਿਕਾਸ ਵੀ ਹੁੰਦਾ ਹੈ।
ਇਹਨਾਂ ਗਮਲਿਆਂ ਵਿੱਚ ਹਰਿਆਵਲ ਲਈ (ਗਰੀਨਰੀ ਯੁਕਤ) ਸਾਰਾ ਸਾਲ ਪੌਦੇ ਸਹੀ ਰਹਿੰਦੇ ਹਨ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਇਹਨਾਂ ਗਮਲਿਆਂ ਨੂੰ ਦਿਨ ਵਿੱਚ ਇੱਕ ਵਾਰ ਪਾਣੀ ਦੀ ਲੋੜ ਪੈਂਦੀ ਹੈ ਜੇਕਰ ਛਾਂ ਦਾ ਪ੍ਰਬੰਧ ਹੋਵੇ ਤਾਂ ਤਿੰਨ ਦਿਨ ਬਾਅਦ ਵੀ ਪਾਣੀ ਦਿੱਤਾ ਜਾ ਸਕਦਾ ਹੈ ਸਰਦੀਆਂ ਦੇ ਦਿਨਾਂ ਵਿੱਚ ਹਫਤੇ ਵਿੱਚ ਇੱਕ ਵਾਰ ਹੀ ਪਾਣੀ ਦੀ ਲੋੜ ਪੈਂਦੀ ਹੈ ਬਰਸਾਤ ਦੇ ਮੌਸਮ ਵਿੱਚ ਕਦੇ ਵੀ ਪਾਣੀ ਦੀ ਲੋੜ ਨਹੀਂ ਪੈਂਦੀ, ਸਿਰਫ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ ਜਿਹਨਾਂ ਗਮਲਿਆਂ ਵਿੱਚੋਂ ਪੌਦਾ ਸੁੱਕ ਜਾਵੇ ਜਾਂ ਬਿਮਾਰੀ ਗ੍ਰਸਤ ਹੋ ਜਾਵੇ, ਉਸ ਨੂੰ ਪੁੱਟ ਕਿ ਉਸ ਦੀ ਥਾਂ ਨਵਾਂ ਪੌਦਾ ਲਗਾ ਦੇਣਾ ਚਾਹੀਦਾ ਹੈ।
ਅਜਿਹੇ ਤਿਆਰ ਕੀਤੇ ਸਸਤੇ ਅਤੇ ਵਧੀਆ ਕਿਸਮ ਦੇ ਗਮਲੇ ਪੌਦਿਆਂ ਸਮੇਤ ਦੋਸਤਾਂ-ਮਿੱਤਰਾਂ, ਸਕੂਲਾਂ, ਦਫਤਰਾਂ ਨੂੰ ਉਪਹਾਰ ਦੇ ਰੂਪ ਵਿੱਚ ਵੀ ਭੇਂਟ ਕੀਤੇ ਜਾ ਸਕਦੇ ਹਨ ਅਜਿਹੇ ਹਰੇ-ਭਰੇ ਗਮਲੇ ਤਿਆਰ ਕਰਨ ਦਾ ਮੁਕਾਬਲਾ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਵੀ ਕਰਵਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਫੁੱਲ, ਪੌਦੇ ਗਮਲੇ ਤਿਆਰ ਕਰਕੇ ਆਪਣੇ ਆਸ-ਪਾਸ ਰੱਖਣ ਲਈ ਪ੍ਰੇਰਿਤ ਕਰਨਗੇ ਗਮਲਿਆਂ ਵਿੱਚ ਲੱਗੇ ਪੌਦੇ, ਫੁੱਲ, ਸਜਾਵਟੀ ਬੂਟੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਇਸ ਤਰ੍ਹਾਂ ਦਾ ਰੁਝਾਨ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਦਾ ਹੈ ਸਾਡਾ ਆਲਾ-ਦੂਆਲਾ ਟਹਿਕ ਜਾਂਦਾ ਹੈ ਅਤੇ ਅੱਖਾਂ, ਦਿਲ ਨੂੰ ਖਾਸ ਸੰਤੁਸ਼ਟੀ ਵੀ ਮਿਲਦੀ ਹੈ।
ਹਰੇਸ਼ ਕੁਮਾਰ ਸੈਣੀ,
ਸੈਣੀ ਮੁਹੱਲਾ, ਬੱਜਰੀ ਕੰਪਨੀ (ਪਠਾਨਕੋਟ)