Steps - Sach Kahoon Punjabi

ਪਾਣੀ ਸੰਭਾਲ ਲਈ ਜ਼ਰੂਰੀ ਕਦਮ
save water | ਪਾਣੀ ਸੰਭਾਲ ਲਈ ਜ਼ਰੂਰੀ ਕਦਮ

save water | ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਤੇ ਜਲ ਸਰੋਤਾਂ ਨੂੰ ਸੰਭਾਲਣ ਲਈ ਵਿਧਾਨ ਸਭਾ ‘ਚ ਇੱਕ ਬਿੱਲ ਪਾਸ ਕਰ ਦਿੱਤਾ ਹੈ ਇਸ ਸਬੰਧੀ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਬੁਲਾ ਲਈ ਹੈ ਇਹ ਕਦਮ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਕਿਉਂਕਿ ਸੂਬੇ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਦੂਜੇ ਪਾਸੇ ਸੂਬੇ ਦੇ ਦਰਿਆ ਬੇਹੱਦ ਦੂਸ਼ਿਤ ਹੋ ਚੁੱਕੇ ਹਨ ਸਤਲੁਜ ਨੂੰ ਤਾਂ ਲੋਕ ਸੀਵਰੇਜ਼ ਦਾ ਨਾਂਅ ਦੇ ਰਹੇ ਹਨ ਫਿਰ ਵੀ ਸਰਕਾਰ ਭਾਵੇਂ ਦੇਰੀ ਨਾਲ ਜਾਗੀ ਇਹ ਫੈਸਲਾ ਦਰੁਸਤ ਹੈ ਤੇ ਦੂਜੇ ਸੂਬਿਆਂ ਲਈ ਵੀ ਚੰਗਾ ਸੰਦੇਸ਼ ਜਾਵੇਗਾ ਸਰਕਾਰ ਵੱਲੋਂ ਪਾਣੀ ਦੀ ਵਰਤੋਂ ਸਬੰਧੀ ਸਖ਼ਤ ਨਿਯਮ ਬਣਾਉਣ ਦੀ ਸੰਭਾਵਨਾ ਹੈ ਘਰੇਲੂ ਵਰਤੋਂ ਵਾਲੇ ਪਾਣੀ ਦੇ ਰੇਟਾਂ ‘ਤੇ ਵਿਚਾਰ ਹੋਵੇਗੀ ਲੱਗਦਾ ਹੈ

ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਮੁਫ਼ਤ ਜਾਂ ਸਸਤੇ ਰੇਟਾਂ ‘ਤੇ ਮਿਲਦੀ ਵਸਤੂ ਦੀ ਕੋਈ ਕਦਰ ਨਹੀਂ ਹੁੰਦੀ ਹੈ ਬਿਨਾ ਸ਼ੱਕ ਪਾਣੀ ਅਨਮੋਲ ਹੈ ਤੇ ਸਾਰਾ ਸੰਸਾਰ ਹੀ ਪਾਣੀ ਦੇ ਸੀਮਿਤ ਭੰਡਾਰ ਬਾਰੇ ਫਿਕਰਮੰਦ ਹੈ ਪਾਣੀ ਦੀ ਕਦਰ ਕਰਨ ਵਾਲਾ ਢਾਂਚਾ ਤਾਂ ਬਣਨਾ ਹੀ ਚਾਹੀਦਾ ਹੈ ਇਸ ਲਈ ਪਾਣੀ ਸਬੰਧੀ ਟੈਰਿਫ਼ ਵੀ ਸਰਕਾਰ ਲਈ ਮੁੱਖ ਬਿੰਦੂ ਹੋਣਗੇ ਦਰਅਸਲ ਪਾਣੀ ਦੀ ਘਾਟ ਦੀ ਸਮੱਸਿਆ ਸਿਰਫ਼ ਪੰਜਾਬ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਵੱਡੀ ਸਮੱਸਿਆ ਹੈ ਜਿਸ ਵੱਲ ਜ਼ਿਆਦਾ ਗੌਰ ਨਹੀਂ ਕੀਤੀ ਜਾ ਰਹੀ ਵਧ ਰਹੀ ਆਬਾਦੀ ਤੇ ਵਿਕਾਸ  ਕਾਰਜਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਖਪਤ ‘ਚ ਭਾਰੀ ਵਾਧਾ ਹੋ ਰਿਹਾ ਹੈ, ਪਰ ਸਿਆਸੀ ਤੇ ਹੋਰ ਕਾਰਨਾਂ ਕਰਕੇ ਇਸ ਭਿਆਨਕ ਸਮੱਸਿਆ ਤੋਂ ਸਰਕਾਰਾਂ ਤੇ ਲੋਕਾਂ ਨੇ ਮੁੱਖ ਮੋੜੀ ਰੱਖਿਆ ਹੈ

ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ

ਇਹ ਲਾਪਰਵਾਹੀ ਲੰਮੇ ਸਮੇਂ ਤੱਕ ਨਹੀਂ ਚੱਲ ਸਕਦੀ, ਆਖ਼ਰ ਨੂੰ ਹੱਲ ਤਾਂ ਕੱਢਣਾ ਹੀ ਪੈਣਾ ਹੈ ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕ, ਤਾਮਿਲਨਾਡੂ ਤੇ ਕੇਰਲ ਪਾਣੀ ਦੀ ਕਾਨੂੰਨੀ ਲੜਾਈ ਵੀ ਲੜ ਰਹੇ ਹਨ ਪਾਣੀ ਦੀ ਮੰਗ ਤਾਂ ਹਰ ਕੋਈ ਕਰਦਾ ਹੈ ਪਰ ਬੱਚਤ ਤੇ ਸੰਭਾਲ ਲਈ ਇਜ਼ਰਾਈਲ ਵਰਗੀ ਹਿੰਮਤ ਸਰਕਾਰਾਂ ਨੇ ਨਹੀਂ ਕੀਤੀ ਇਸ ਮਾਮਲੇ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼  ਤੇ ਝਾਰਖੰਡ ਦੇ ਕੁਝ ਹਿੰਮਤੀ ਵਿਅਕਤੀਆਂ ਦੀ ਨਿੱਜੀ ਮਿਹਨਤ ਤੇ ਜਨੂੰਨ ਕਾਬਲੇ ਤਾਰੀਫ਼ ਤੇ ਪ੍ਰੇਰਨਾਦਾਇਕ ਹੈ ਜਦੋਂ ਇੱਕ ਹੀ ਵਿਅਕਤੀ ਪੂਰੇ ਪਿੰਡ ਤੇ ਇਲਾਕੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਦੇ ਤਲਾਅ ਪੁੱਟ ਦਿੱਤੇ ਸੂਬਾ ਸਰਕਾਰਾਂ ਸਿਆਸੀ ਤਿਕੜਮਬਾਜੀਆਂ, ਬਿਆਨਬਾਜ਼ੀਆਂ ‘ਚ ਜਿੰਨਾ ਸਮਾਂ ਤੇ ਊਰਜਾ ਲਾਉਂਦੀਆਂ ਹਨ ਉਸ ਦਾ ਜੇਕਰ ਤੀਜਾ ਹਿੱਸਾ ਵੀ ਜਨਤਕ ਮਸਲਿਆਂ ਵੱਲ ਲਾਉਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ

ਕਿਹਾ, ਜੋ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਹਨ, ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ

ਨਵੀਂ ਦਿੱਲੀ, ਏਜੰਸੀ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ਼ ਯੁੱਧ ਅਜੇ ਖਤਮ ਨਹੀਂ ਹੋਇਆ। ਸਾਨੂੰ ਇਸ ਨੂੰ ਤਦ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਇਸ ਦੀ ਜੜ ਤੱਕ ਨਾ ਪਹੁੰਚ ਸਕੀਏ। ਰਾਵਤ ਨੇ ਰਾਏਸੀਨਾ ਡਾਇਲਾਗ ਦੇ ਦੂਜੇ ਦਿਨ ਦੇ ਪ੍ਰੋਗਰਾਮ ‘ਚ ਕਿਹਾ ਕਿ ਸਾਨੂੰ ਅੱਤਵਾਦ ਦੇ ਖਾਤਮੇ ਲਈ ਠੀਕ ਉਸੇ ਤਰ੍ਹਾਂ ਦੇ ਯਤਨ ਕਰਨੇ ਹੋਣਗੇ, ਜਿਵੇਂ ਅਮਰੀਕਾ ਨੇ 9/11 ਦੀ ਘਟਨਾ ਤੋਂ ਬਾਅਦ ਕੀਤਾ ਸੀ। ਸਾਨੂੰ ਸਾਰਿਆਂ ਨੂੰ ਇਸ ਖਿਲਾਫ਼ ਇੱਕ ਵਿਸ਼ਵ ਪੱਧਰੀ ਯੁੱਧ ਸ਼ੁਰੂ ਕਰਨ ਹੋਵੇਗਾ। ਅੱਤਵਾਦੀਆਂ ਨੂੰ ਅਲੱਗ ਥਲੱਗ ਕਰਨਾ ਹੋਵੇਗਾ। ਜੋ ਦੇਸ਼ ਇਸ ਨੂੰ ਬੜਾਵਾ ਦੇ ਰਹੇ ਹਨ, ਉਹਨਾਂ ਨੂੰ ਵੀ ਸਬਕ ਸਿਖਾਉਣਾ ਹੋਵੇਗਾ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਹਨਾਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਲੰਮੇ ਸਮੇਂ ਤੋਂ ਜਾਰੀ ਹਨ ਅਤੇ ਇਹ ਕਿਸੇ ਖਾਸ ਦੇਸ਼ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਹਥਿਆਰ ਅਤੇ ਧਨ ਮੁਹੱਈਆ ਕਰਵਾ ਰਹੇ ਹਨ। ਇਸ ਲਈ ਇਹਨਾ ‘ਤੇ ਕਾਬੂ ਪਾਉਣ ਲਈ ਸਾਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ। CDS Rawat

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਧਾਰਾ 370 ਹਟਾਉਣਾ ਇਤਿਹਾਸਕ ਕਦਮ
Article 370 ਹਟਾਉਣਾ ਇਤਿਹਾਸਕ ਕਦਮ

ਆਰਮੀ ਡੇ ‘ਤੇ ਬੋਲੇ ਫੌਜੀ ਮੁਖੀ ਮਨੋਜ ਮੁਕੁੰਦ ਨਰਵਣੇ

ਨਵੀਂ ਦਿੱਲੀ, ਏਜੰਸੀ। ਦੇਸ਼ ਦੇ 72ਵੇਂ ਆਰਮੀ ਡੇ ਦੇ ਮੌਕੇ ‘ਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਡੀ ਜੀਰੋ ਟਾਲਰੇਂਸ ਦੀ ਨੀਤੀ ਜਾਰੀ ਰਹੇਗੀ। ਦਿੱਲੀ ਦੇ ਕਰਿਯੱਪਾ ਪਰੇਡ ਗਰਾਊਂਡ ਦੇ ਪ੍ਰੋਗਰਾਮ ‘ਚ ਬੋਲਦੇ ਹੋਏ ਉਹਨਾਂ ਕਿਹਾ ਕਿ ਕਿਸੇ ਵੀ ਹਮਲੇ ਦੀ ਸੰਭਾਵਨਾ ‘ਤੇ ਸਾਡੀ ਪੂਰੀ ਨਜ਼ਰ ਹੈ। ਇਸ ਮੌਕੇ ਉਹਨਾਂ ਨੇ ਇਸ਼ਾਰਿਆਂ ‘ਚ ਪਾਕਿਸਤਾਨ ‘ਤੇ ਵੀ ਹਮਲਾ ਬੋਲਿਆ। ਉਹਨਾ ਕਿਹਾ ਕਿ ਧਾਰਾ 370 (Article 370) ਹਟਾਏ ਜਾਣ ਤੋਂ ਬਾਅਦ ਗੁਆਂਢੀ ਦੇਸ਼ਾਂ ਵੱਲੋਂ ਛੇੜਿਆ ਗਿਆ ਕੂਟ ਯੁੱਧ ਰੁਕ ਗਿਆ ਹੈ। ਉਹਨਾਂ ਕਿਹਾ ਕਿ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜਨਰਲ ਨਰਵਣੇ ਨੇ ਕਿਹਾ ਕਿ ਭਾਰਤੀ ਫੌਜ ਸਿਰਫ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰਸ਼ਕਤੀ ਦਾ ਸਾਧਨ ਨਹੀਂ ਹੈ। ਭਾਰਤੀ ਫੌਜ ਦਾ ਦੇਸ਼ ‘ਚ ਵਿਸ਼ੇਸ਼ ਸਥਾਨ ਹੈ। ਉਹਨਾ ਕਿਹਾ ਕਿ ਉਤਰੀ ਸਰਹੱਦ ‘ਤੇ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਇਸ ਮੌਕੇ ‘ਤੇ ਉਹਨਾਂ ਟਵੀਟ ਕਰਕੇ ਭਾਰਤੀ ਜਵਾਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

जनरल मनोज मुकुंद नरवणे #सेनाध्यक्ष  #COAS #IndianArmy सभी सैनिकों, परिवारों, भारतीय सशस्त्र बल, भूतपूर्व सैनिकों, वीर नारी को #ArmyDay की शुभकामनाएं देते हैं। आप सभी को सफलता, यश और गौरव की शुभकामनाएं। जय हिंद।#सम्मान#NationFirst pic.twitter.com/F9NEV0q2kR

— ADG PI – INDIAN ARMY (@adgpi) January 15, 2020

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਫ਼ਲਤਾ ਲਈ ਏਦਾਂ ਰੱਖੋ ਕਦਮ
ਸਫ਼ਲਤਾ ਸਾਰੇ ਚਾਹੁੰਦੇ ਹਨ, ਪਰ ਇਹ ਸਭ ਨੂੰ ਮਿਲਦੀ ਕਿੱਥੇ ਹੈ? ਕਈ ਵਾਰ ਤਾਂ ਇਹ ਚੰਗੀ ਐਜ਼ੂਕੇਸ਼ਨ ਅਤੇ ਲੋੜੀਂਦੀ ਮਿਹਨਤ ਤੋਂ ਬਾਅਦ ਵੀ ਨਹੀਂ ਮਿਲਦੀ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਲੋਕ ਆਪਣੇ ਲਈ ਗਲਤ ਫੀਲਡ ਚੁਣ ਲੈਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ ਅਤੇ ਉਹ ਆਪਣੇ ਕੁਲੀਗਸ ਤੋਂ ਕਰੀਅਰ ਦੀ ਦੌੜ ਵਿਚ ਪਿੱਛੇ ਹੋ ਜਾਂਦੇ ਹਨ ਇਸ ਹਾਲਤ ਤੋਂ ਬਚਣ ਲਈ ਆਪਣਾ ਗੋਲ ਡਿਸਾਇਡ ਕਰਨ ਤੋਂ ਲੈ ਕੇ ਸਫ਼ਲਤਾ ਮਿਲਣ ਤੱਕ ਹਰ ਕਦਮ ‘ਤੇ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰੋ ਜੇਕਰ ਇਨ੍ਹਾਂ ਪੁਆਇੰਟਸ ‘ਤੇ ਫੋਕਸ ਕਰੋਗੇ, ਤਾਂ ਸਫ਼ਲਤਾ ਅਸਾਨੀ ਨਾਲ ਮਿਲ ਸਕਦੀ ਹੈ।

ਡਿਸਾਇਡ ਯੂਅਰ ਗੋਲ:

ਸਫ਼ਲ ਵਿਅਕਤੀਤਵ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਗੋਲ ਡਿਸਾਇਡ ਕੀਤਾ ਤੇ ਫਿਰ ਉਸ ਦਿਸ਼ਾ ਵਿਚ ਕੰਮ ਸ਼ੁਰੂ ਕੀਤਾ ਤੁਸੀਂ ਵੀ ਇਸ ਫਾਰਮੂਲੇ ਨੂੰ ਅਪਣਾ ਸਕਦੇ ਹੋ ਆਪਣਾ ਗੋਲ, ਆਪਣੀ ਸਟਰੈਂਥ, ਰੂਚੀ ਤੇ ਪ੍ਰੋਇਰਟੀ ਦੇ ਆਧਾਰ ‘ਤੇ ਤੈਅ ਕਰੋ ਅਸੀਂ ਇਹ ਕੰਮ ਕਰ ਸਕਦੇ ਹਾਂ? ਸਾਡੀ ਰੂਚੀ ਇਸ ਵਿਚ ਹੈ ਜਾਂ ਨਹੀਂ? ਸਾਡੀ ਪ੍ਰੋਇਰਟੀ ਵਿਚ ਇਸਦਾ ਕ੍ਰਮ ਕੀ ਹੈ? ਇਨ੍ਹਾਂ ਦੇ  ਜਵਾਬ ਖੁਦ ਤੋਂ ਪੁੱਛੋ ਜੋ ਜਵਾਬ ਆਉਣ, ਉਸ ਦੇ ਆਧਾਰ ‘ਤੇ ਹੀ ਆਪਣਾ ਟੀਚਾ ਮਿੱਥੋ।

ਡਿਸਾਇਡ ਯੂਅਰ ਵਰਕ ਸਟ੍ਰੈਟੇਜੀ:

ਗੋਲ ਡਿਸਾਇਡ ਕਰਨ ਤੋਂ ਬਾਅਦ ਸੈਕਿੰਡ ਸਟੈੱਪ ਵਿਚ ਉਸਨੂੰ ਹਾਸਲ ਕਰਨ ਲਈ ਵਰਕ ਸਟ੍ਰੈਟੇਜੀ ਬਣਾਉਣੀ ਹੈ ਇਸੇ ਵਰਕ ਸਟ੍ਰੈਟੇਜ਼ੀ ਦੇ ਅਧਾਰ ‘ਤੇ ਸਫ਼ਲਤਾ ਤੱਕ ਪਹੁੰਚਣਾ ਹੈ ਸਟ੍ਰੈਟੇਜੀ ਬਣਾਉਂਦੇ ਸਮੇਂ ਆਪਣੀ ਕੈਪੇਸਿਟੀ ਨੂੰ ਜ਼ਿਆਦਾ ਜਾਂ ਘੱਟ ਨਹੀਂ ਮਾਪਣਾ ਚਾਹੀਦਾ ਇਹ ਰਣਨੀਤੀ ਰੀਅਲਟੀ ‘ਤੇ ਤੈਅ ਹੋਵੇਗੀ, ਤਾਂ ਹੀ ਚੰਗਾ ਰਿਜ਼ਲਟ ਮਿਲੇਗਾ ਵਰਕ ਸਟ੍ਰੈਟੇਜੀ ਬਣਾਉਣ ਵਿਚ ਤੁਸੀਂ ਕਿਸੇ ਮਾਹਿਰ ਜਾਂ ਸੀਨੀਅਰ ਦੀ ਮੱਦਦ ਲੈ ਸਕੋ, ਤਾਂ ਰਿਜ਼ਲਟ ਹੋਰ ਵੀ ਵਧੀਆ ਮਿਲ ਸਕਦਾ ਹੈ ਧਿਆਨ ਰੱਖੋ ਕਿ ਵਰਕ ਸਟ੍ਰੈਟੇਜੀ, ਤੁਹਾਡੇ ਵਰਕ ਸ਼ਿਡਿਊਲ ਨਾਲ ਮੈਚ ਕਰੇ ਤੇ ਕਿਤੋਂ ਵੀ ਉਹ ਤੁਹਾਡੀ ਵਰਕ ਕੈਪੇਸਿਟੀ ਤੋਂ ਓਵਰ ਨਾ ਹੋਵੇ ਇਸ ਪੁਆਇੰਟ ‘ਤੇ ਅਸੀਂ ਜਿੰਨੀ ਇਮਾਨਦਾਰੀ ਵਰਤਾਂਗੇ, ਸਫ਼ਲਤਾ ਓਨੀ ਹੀ ਨੇੜੇ ਆਉਂਦੀ ਜਾਵੇਗੀ।

ਬ੍ਰੇਕ ਦ ਬੈਰੀਅਰਸ:

ਟਾਰਗੇਟ ਡਿਸਾਇਡ ਕਰਨ ਅਤੇ ਵਰਕ ਸਟ੍ਰੈਟੇਜੀ ਬਣਾਉਣ ਤੋਂ ਬਾਅਦ ਆਪਣੀਆਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਜੋ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ ਸਮਝਦਾਰੀ ਤੋਂ ਕੰਮ ਲੈਂਦਿਆਂ ਆਪਣੇ ਵੀਕ ਪੁਆਇੰਟਸ ਪਹਿਚਾਣੋ ਫਰੈਂਡਸ, ਗਾਰਡੀਅਨ ਜਾਂ ਟੀਚਰ ਦੀ ਮੱਦਦ ਲਓ, ਜਿਨ੍ਹਾਂ ਤੋਂ ਤੁਹਾਨੂੰ ਆਪਣੀਆਂ ਕਮੀਆਂ ਜਾਣਨ ਵਿਚ ਮੱਦਦ ਮਿਲੇਗੀ ਆਪਣੇ-ਆਪ ਨੂੰ ਸਵਾਲ ਕਰੋ ਕਿ ਕੀ ਇਹ ਕਮੀਆਂ ਸਾਡੀ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ? ਜੇਕਰ ਉੱਤਰ ਹਾਂ ਹੋਵੇ, ਤਾਂ ਸਟ੍ਰੈਟੇਜੀ ਵਿਚ ਥੋੜ੍ਹਾ ਬਦਲਾਅ ਕਰਦੇ ਹੋਏ ਪਹਿਲੀ ਪ੍ਰੋਇਰਟੀ ਇਨ੍ਹਾਂ ਵੀਕ ਪੁਆਇੰਟਸ ਨੂੰ ਦੂਰ ਕਰਨ ਦੀ ਬਣਾਓ।

ਜੱਜ ਯੂਅਰ ਪ੍ਰੋਗਰੈੱਸ:

ਸਟੈੱਪ-ਬਾਈ-ਸਟੈੱਪ ਸਟ੍ਰੈਟੇਜੀ ਡਿਵੈਲਪ ਕਰਨ ਤੋਂ ਬਾਅਦ ਹੁਣ ਮੰਜ਼ਿਲ ਵੱਲ ਕਦਮ ਰੱਖੋ ਫਾਈਨਲ ਗੋਲ ਲਈ ਅਸੀਂ ਜੋ ਤਿਆਰੀ ਕਰ ਰਹੇ ਹਾਂ, ਕੀ ਇਹ ਸਹੀ ਦਿਸ਼ਾ ਵਿਚ ਚੱਲ ਵੀ ਰਹੀ ਹੈ ਜਾਂ ਨਹੀਂ, ਇਹ ਵੀ ਜੱਜ ਕਰਨਾ ਜ਼ਰੂਰੀ ਹੈ ਜੇਕਰ ਸਾਨੂੰ ਇਹੀ ਨਹੀਂ ਪਤਾ ਹੋਵੇਗਾ, ਤਾਂ ਮੁਮਕਿਨ ਹੈ ਕਿ ਆਖ਼ਰੀ ਪਲਾਂ ਵਿਚ ਸਾਡੀ ਰਫ਼ਤਾਰ ਘੱਟ ਹੋ ਜਾਵੇਗੀ ਇਸ ਤੋਂ ਬਚਣ ਲਈ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੀ ਤਿਆਰੀ ਨੂੰ ਖੁਦ ਜਾਂ ਕਿਸੇ ਸੀਨੀਅਰ ਤੋਂ ਟੈਸਟ ਕਰਵਾਓ ਇਸ ਨਾਲ ਪਤਾ ਲੱਗ ਜਾਵੇਗਾ ਕਿ ਫਾਈਨਲ ਸਟੇਜ ਤੱਕ ਪਹੁੰਚਣ ਲਈ ਕਿੰਨਾ ਐਫ਼ਰਟ ਲਾਏ ਜਾਣ ਦੀ ਲੋੜ ਹੈ।

ਐਨਾਲਾਈਜ਼ ਯੂਅਰ ਮਿਸਟੇਕਸ:

ਤੁਸੀਂ ਆਪਣਾ ਵਰਕ ਜੱਜ ਕਰਨਾ ਸ਼ੁਰੂ ਕਰੋਗੇ, ਤਾਂ ਬਹੁਤ ਸਾਰੀਆਂ ਮਿਸਟੇਕਸ ਤੁਹਾਡੇ ਸਾਹਮਣੇ ਆਉਣ ਲੱਗਣਗੀਆਂ ਇਨ੍ਹਾਂ ਮਿਸਟੇਕਸ ਨੂੰ ਇਗਨੋਰ ਕਰਨਾ ਸਭ ਤੋਂ ਵੱਡੀ ਮਿਸਟੇਕ ਹੈ ਮਿਸਟੇਕਸ ਕਿਉਂ ਹੋ ਰਹੀਆਂ ਹਨ, ਇਸ ‘ਤੇ ਧਿਆਨ ਦਿਓ ਅਤੇ ਪੂਰੇ ਪ੍ਰਿਪਰੇਸ਼ਨ ਦੇ ਨਾਲ ਇਨ੍ਹਾਂ ਨੂੰ ਦੂਰ ਕਰੋ ਤੁਸੀਂ ਜੇਕਰ ਆਪਣੀ ਪੂਰੀ ਇਮਾਨਦਾਰੀ ਨਾਲ ਇਸ ਦਿਸ਼ਾ ਵਿਚ ਮਿਹਨਤ ਦੇ ਨਾਲ ਕੰਮ ਕਰੋਗੇ, ਤਾਂ ਸਫ਼ਲਤਾ ਜ਼ਿਆਦਾ ਦਿਨਾਂ ਤੱਕ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੀ ਸਭ ਤੋਂ ਪਹਿਲਾਂ ਹੋ ਰਹੀਆਂ ਵੱਡੀਆਂ ਮਿਸਟੇਕਸ ਨੂੰ ਦੂਰ ਕਰੋ ਕਿਉਂਕਿ ਜੇਕਰ ਇਹ ਠੀਕ ਹੋ ਗਈਆਂ, ਤਾਂ ਛੋਟੀਆਂ ਮਿਸਟੇਕਸ ਤਾਂ ਖੁਦ-ਬ-ਖੁਦ ਦੂਰ ਹੋ ਜਾਣਗੀਆਂ।

ਜਲਦੀ ਸੰਤੁਸ਼ਟ ਨਾ ਹੋਵੋ:

ਸ਼ੁਰੂਆਤੀ ਸਫ਼ਲਤਾ ਤੋਂ ਹੀ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਤੇ ਕੰਮ ਨੂੰ ਲੈ ਕੇ ਜਿੰਮੇਵਾਰੀ ਘੱਟ ਕਰ ਦਿੰਦੇ ਹਾਂ ਜਦੋਂਕਿ ਲੰਮਾ ਸਮਾਂ ਸਫ਼ਲਤਾ ਲਈ ਉਦੋਂ ਤੱਕ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਜਦੋਂ ਤੱਕ ਫਾਈਨਲ ਗੋਲ ਨਾ ਮਿਲ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰਤ ਦੀਆਂ ਪੁਲਾੜੀ ਪੁਲਾਂਘਾਂ
ਦੇਸ਼ ਨੇ ਪੁਲਾੜ (ਅੰਤਰਿਕਸ਼) ‘ਚ 31 ਸੈਟੇਲਾਈਟ ਇੱਕੋ ਵੇਲੇ ਭੇਜ ਕੇ ਪੁਲਾੜ ਖੋਜਾਂ ‘ਚ ਨਵਾਂ ਇਤਿਹਾਸ ਰਚ ਦਿੱਤਾ ਹੈ ਇਸ ਤੋਂ ਪਹਿਲਾਂ 2016 ‘ਚ ਇਕੱਠੇ 20 ਸੈਟੇਲਾਈਟ ਛੱਡੇ ਗਏ ਸਨ ਭਾਰਤੀ ਪੁਲਾੜ ਵਿਗਿਆਨ ਖੋਜ ਸੰਸਥਾ (ਇਸਰੋ) ਦੀ ਚਰਚਾ ਪੂਰੇ ਵਿਸ਼ਵ ‘ਚ ਹੋਣ ਲੱਗੀ ਹੈ ਬੇਸ਼ੱਕ ਚਾਰ ਮਹੀਨੇ ਪਹਿਲਾਂ ਇਸਰੋ ਨੂੰ ਨਾਕਾਮੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਫਿਰ ਵੀ ਵਿਗਿਆਨੀਆਂ ਨੇ ਮਿਹਨਤ ਤੇ ਭਰੋਸਾ ਨਹੀਂ ਛੱਡਿਆ ਤੇ ਆਖਰ ਮਿਸ਼ਨ ਫਤਹਿ ਕਰ ਲਿਆ।

ਸੰਨ 1975 ‘ਚ ਪਹਿਲਾ ਸੈਟੇਲਾਈਟ ਰੂਸ ਦੇ ਰਾਕੇਟ ਰਾਹੀਂ ਛੱਡਣ ਵਾਲਾ ਭਾਰਤ ਅੱਜ ਇਸ ਕੰਮ ਦੇ ਸਮਰੱਥ ਹੋਇਆ ਹੈ ਕਿ ਹੁਣ ਪੀਐੱਸਐੱਲਵੀ ਮਿਸ਼ਨ ਤਹਿਤ ਹੋਰਨਾਂ ਮੁਲਕਾਂ ਦੇ ਸੈਟੇਲਾਈਟ ਵੀ ਇਸਰੋ ਵੱਲੋਂ ਛੱਡੇ ਗਏ ਹਨ ਇਹ ਤੱਥ ਹਨ ਕਿ ਵਿਗਿਆਨੀਆਂ ਨੇ ਆਪਣੇ ਸਵੈ-ਵਿਸ਼ਵਾਸ ਨੂੰ ਮਜ਼ਬੂਤ ਕਰਦਿਆਂ ਦੇਸ਼ ਅੰਦਰ ਸਵਦੇਸ਼ੀ ਤਕਨਾਲੋਜੀ ਵਿਕਸਿਤ ਕਰਕੇ ਵਿਦੇਸ਼ਾਂ ‘ਤੇ ਨਿਰਭਰਤਾ ‘ਚ ਵੱਡੀ ਕਮੀ ਲਿਆਂਦੀ ਹੈ ਸਵਦੇਸ਼ੀ ਤਕਨੀਕ ਨਾਲ ਖਰਚਿਆਂ ‘ਚ ਵੀ ਭਾਰੀ ਕਮੀ ਆਈ ਹੈ ਸਸਤੀ ਲਾਂਚਿੰਗ ਰਾਹੀਂ ਭਾਰਤ ਬਾਹਰਲੇ ਮੁਲਕਾਂ ਦੇ ਸੈਟੇਲਾਈਟ ਛੱਡ ਕੇ ਅਰਬਾਂ ਰੁਪਏ ਕਮਾ ਰਿਹਾ ਹੈ ਪਿਛਲੇ ਸਾਲ ਇਸਰੋ ਨੇ ਹੋਰ ਦੇਸ਼ਾਂ ਤੋਂ 3 ਅਰਬ ਦੀ ਕਮਾਈ ਕੀਤੀ ਹੈ ਭਾਰਤੀ ਵਿਗਿਆਨੀ ਆਪਣੇ ਸੁਭਾਅ ਤੇ ਵਿਚਾਰਧਾਰਾ ਪੱਖੋਂ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਹਨ ਕਿਸੇ ਵੇਲੇ ਇਸਰੋ ਵੱਲੋਂ ਸੈਟੇਲਾਈਟ ਤਿਆਰ ਕਰਨ ਲਈ ਸਮਾਨ ਗੱਡਿਆਂ ‘ਤੇ ਢੋਹਿਆ ਜਾਂਦਾ ਸੀ।

ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ

ਇਸ ਦੇ ਬਾਵਜ਼ੂਦ ਵਿਗਿਆਨੀਆਂ ਨੇ ਵਿਦੇਸ਼ਾਂ ‘ਚ ਨੌਕਰੀਆਂ ਦੀ ਚਮਕ ਦਮਕ ਨੂੰ ਪਾਸੇ ਰੱਖਦਿਆਂ ਦੇਸ਼ ਲਈ ਦਿਨ-ਰਾਤ ਇੱਕ ਕਰ ਦਿੱਤਾ, ਜਿਸ ਦਾ ਨਤੀਜਾ ਹੁਣ ਸਾਰਿਆਂ ਦੇ ਸਾਹਮਣੇ ਹੈ ਫਿਰ ਵੀ ਅਜੇ ਹੇਠਲੇ ਪੱਧਰ ‘ਤੇ ਵਿਗਿਆਨ ਦੀ ਪੜ੍ਹਾਈ ‘ਚ ਕਾਫ਼ੀ ਕਮੀਆਂ ਹਨ, ਜਿਸ ਕਾਰਨ ਗੁਣਵਾਨ ਵਿਅਕਤੀ ਵਿਗਿਆਨ ਦੀਆਂ ਖੋਜਾਂ ਦੇ ਖੇਤਰ ‘ਚ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਵਿਗਿਆਨ ਦੀ ਪੜ੍ਹਾਈ ਨੂੰ ਮਜ਼ਬੂਤ ਕੀਤਾ ਜਾਏ ਤਾਂ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਵੀ ਕੀਤਾ ਜਾ ਸਕਦਾ ਹੈ ਚੀਨ ਸੈਟੇਲਾਈਟ ਲਾਂਚਿੰਗ ‘ਚ ਭਾਰਤ ਨੂੰ ਮੁਕਾਬਲੇਬਾਜ਼ ਵਜੋਂ ਵੇਖਣ ਲੱਗਾ ਹੈ ਵਿਗਿਆਨ ਦੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਸੰਚਾਰ ਤਕਨਾਲੋਜੀ ਦੇ ਸਾਧਨ ਹੀ ਪੂਰੇ ਮੁਹੱਈਆ ਨਹੀਂ ਹੁੰਦੇ ਸਨ ਜਦੋਂਕਿ ਬਾਹਰਲੇ ਦੇਸ਼ਾਂ ‘ਚ ਅਜਿਹੀਆਂ ਸਹੂਲਤਾਂ ਪੁਰਾਣੇ ਸਮੇਂ ਦੀਆਂ ਗੱਲਾਂ ਹੋ ਚੁੱਕੀਆਂ ਹਨ।

ਅੱਜ ਹਵਾਈ ਜਹਾਜਾਂ, ਹੈਲੀਕਾਪਟਰਾਂ ‘ਚ ਤਕਨੀਕੀ ਨੁਕਸ ਕਾਰਨ ਹਾਦਸੇ ਪੂਰੀ ਦੁਨੀਆਂ ਦੀ ਵੱਡੀ ਸਮੱਸਿਆ ਬਣੇ ਹੋਏ ਹਨ ਕਈ ਵੱਡੀਆਂ ਸਿਆਸੀ ਹਸਤੀਆਂ ਨੇ ਵੀ ਇਹਨਾਂ ਹਾਦਸਿਆਂ ‘ਚ ਜਾਨ ਗੁਆਈ ਹੈ ਵਿਗਿਆਨਕ ਖੋਜਾਂ ਲਈ ਠੋਸ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਦਾ ਹੱਲ ਨਿਕਲ ਸਕੇ ਤਾਜ਼ੀ ਘਟਨਾ ਮੁੰਬਈ ਦੀ ਹੈ ਪਵਨ ਹੰਸ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਢਾਂਚੇ ‘ਚ ਸੁਧਾਰ ਕੀਤਾ ਜਾਵੇ ਤਾਂ ਭਾਰਤੀ  ਦੇ ਵਿਗਿਆਨੀ ਪੂਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।

ਮਹਾਂਗਠਜੋੜ ਤੇ ਸਚਾਈ ਭਰੇ ਕਦਮ
ਦੇਸ਼ ਅੰਦਰ ਸਿਆਸਤ ‘ਚ ਤੀਜੇ ਮੋਰਚੇ ਦੀ ਸੰਭਾਵਨਾ ਹਮੇਸ਼ਾ ਹੀ ਕਮਜੋਰ ਰਹੀ ਹੈ ਖਾਸ ਕਰਕੇ ਕੇਂਦਰ ‘ਚ ਜਦੋਂ ਅੱਠ ਦਸ ਪਾਰਟੀਆਂ ਸਨ ਤਾਂ ਕੁਝ ਹਫ਼ਤਿਆਂ ਬਾਦ ਹੀ ਪ੍ਰਧਾਨ ਮੰਤਰੀ ਬਦਲ ਦਿੱਤੇ ਗਏ ਬਿਹਾਰ ਦੇ ਤਾਜਾ ਹਾਲਾਤ ਫਿਰ ਇਸ ਗੱਲ ਦੇ ਸਬੂਤ ਹਨ ਕਿ ਮਹਾਂਗਠਜੋੜ ਹਾਲ ਦੀ ਘੜੀ ਰਾਸ਼ਟਰੀ ਸਿਆਸਤ ‘ਚ ਕਿਸੇ ਹਕੀਕਤ ਦਾ ਨਾਂਅ ਨਹੀਂ ਭਾਵੇਂ ਰਾਸ਼ਟਰਪਤੀ ਚੋਣਾਂ ਹੋਣ ਜਾਂ ਲਾਲੂ ਪ੍ਰਸਾਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ‘ਤੇ ਲੱਗੇ ਦੋਸ਼ਾਂ ਦਾ, ਦੋਵੇਂ ਪੱਖ ਇੱਕ ਹੋ ਕੇ ਚੱਲਣ ਲਈ ਤਿਆਰ ਨਹੀਂ

ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਝੁਕਾਅ ਜਿੱਥੇ ਐਨਡੀਏ ਵੱਲ ਹੈ ਉੱਥੇ ਰਾਸ਼ਟਰੀ ਜਨਤਾ ਦਲ ਕਾਂਗਰਸ ਨਾਲ ਆਪਣੇ ਸਬੰਧ ਜਾਰੀ ਰੱਖਣਾ ਚਾਹੁੰਦਾ ਹੈ ਨਿਤੀਸ਼ ਕੁਮਾਰ ਨੇ ਰਾਸ਼ਟਰਪਤੀ ਚੋਣਾਂ ਲਈ ਐਨਡੀਏ ਉਮੀਦਵਾਰ ਦੀ ਹਮਾਇਤ ਕੀਤੀ ਹੈ ਨਿਤੀਸ਼ ਦੇ ਬਿਆਨ ਕਾਂਗਰਸ ਪ੍ਰਤੀ ਸਖ਼ਤ ਹਨ ਨਿਤੀਸ਼ ਕੁਮਾਰ ਨੇ ਇੱਕ ਸਾਫ਼-ਸੁਥਰੇ ਤੇ ਕਾਨੂੰਨ ਪਸੰਦ ਆਗੂ ਵਾਲੀ ਪਛਾਣ ਬਣਾਈ ਹੈ ਉਹਨਾਂ ਲਾਲੂ ਪ੍ਰਸ਼ਾਦ ਦੇ ਪੁੱਤਰ ਤੇ ਉਪ ਮੁੱਖ ਮੰਤਰੀ ਤੇਜੱਸਵੀ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ‘ਤੇ ਅਸਤੀਫ਼ਾ ਮੰਗਣ ਦੀ ਹਿੰਮਤ ਵਿਖਾ ਕੇ ਆਪਣੇ ਅਸੂਲ ਕਾਇਮ ਰੱਖੇ ਹਨ ਉਨ੍ਹਾਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਦੀ ਗਿਣਤੀ ਵੱਧ ਹੋਣ ਦੇ ਬਾਵਜ਼ੂਦ ਤੇਜੱਸਵੀ ਨੂੰ ਅਹੁਦਾ ਤਿਆਗਣ ਜਾਂ ਬੇਦਾਗ ਸਾਬਤ ਹੋਣ ਲਈ ਕੁਝ ਦਿਨਾਂ ਦੀ ਮੋਹਲਤ ਦਿੱਤੀ

ਇਹਨਾਂ ਘਟਨਾਵਾਂ ਦਰਮਿਆਨ ਮਹਾਂਗਠਜੋੜ ਚੱਲਣ ਦੀਆਂ ਸੰਭਾਵਨਾਵਾਂ ਘੱਟ ਹਨ ਆਰਜੇਡੀ ਦੇ ਵਿਧਾਇਕਾਂ ਦੀਆਂ ਚਿਤਾਵਨੀਆਂ ਦੇ ਬਾਵਜ਼ੂਦ ਨਿਤੀਸ਼ ਭ੍ਰਿਸ਼ਟਾਚਾਰਆਂ ਨਾਲ ਨਰਮੀ ਵਰਤਣ ਲਈ ਤਿਆਰ ਨਹੀਂ ਦਰਅਸਲ ਜਦੋਂ ਤੱਕ ਸਿਆਸੀ ਪਾਰਟੀਆਂ ਲੋਕ ਹਿੱਤਾਂ ਨਾਲੋਂ ਵੱਧ ਸੱਤਾ ਨਾਲ ਮੋਹ ਪਾਲ਼ਦੀਆਂ ਰਹਿਣਗੀਆਂ ਉਦੋਂ ਤੱਕ ਕੋਈ ਮਹਾਂਗਠਜੋੜ ਕਾਮਯਾਬ ਨਹੀਂ ਹੋ ਸਕਦਾ ਕੋਈ ਵੀ ਗਠਜੋੜ ਸਿਧਾਤਾਂ ਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਨਾਲ ਹੀ ਮਜ਼ਬੂਤ ਹੁੰਦਾ ਹੈ

ਬਿਹਾਰ ‘ਚ ਸੱਤਾਧਾਰੀ ਗਠਜੋੜ ਦਰਮਿਆਨ ਵੱਡੀ ਕਮਜ਼ੋਰੀ ਹੀ ਸਿਧਾਤਾਂ ਦੀ ਰਹੀ ਹੈ ਲਾਲੂ ਪ੍ਰਸ਼ਾਦ ਜਿੱਥੇ ਸ਼ਹਾਬੂਦੀਨ ਵਰਗੇ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਜੇਲ੍ਹ ਅੰਦਰ ਵੀ ਸਰਪ੍ਰਸਤੀ ਕਰਦੇ ਹਨ ਉੱਥੇ ਉੱਥੇ ਨਿਤੀਸ਼ ਕੁਮਾਰ ਨੇ ਅਜਿਹੇ ਅਪਰਾਧੀਆਂ ‘ਤੇ ਕਾਨੂੰਨੀ ਸ਼ਿਕੰਜਾ ਕਸਣ ਲਈ ਪੂਰੀ ਕੋਸ਼ਿਸ਼ ਕੀਤੀ ਹੈ ਭਾਵੇਂ ਬਹੁਮਤ ਹਾਸਲ ਕਰਨ ਵਾਲੇ ਜਨਤਾ ਦਲ ਨਾਲ ਹੱਥ ਮਿਲਾਇਆ ਸੀ ਪਰ ਨਿਤੀਸ਼ ਕੁਮਾਰ ਹਿੱਸੇਦਾਰੀ ਦੇ ਬਾਵਜ਼ੂਦ ਰਾਸ਼ਟਰੀ ਜਨਤਾ ਦਲ ਨੂੰ ਰਵਾਇਤੀ ਸਿਆਸਤ ਨੂੰ ਸਰਕਾਰ ‘ਤੇ ਅਸਰ-ਅੰਦਾਜ਼ ਨਹੀਂ ਹੋਣ ਦਿੱਤਾ ਇਹ ਗੱਲ ਕਾਫ਼ੀ ਤਸੱਲੀ ਭਰੀ ਹੈ ਕਿ ਗਠਜੋੜ ਦੇ ਬਾਵਜੂਦ ਨਿਤਿਸ਼ ਕੁਮਾਰ ਨੇ ਬਿਹਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ

ਹੁਣ ਰਾਸ਼ਟਰੀ ਜਨਤਾ ਦੇ ਸੁਪਰੀਮੋ ਲਾਲੂ ਪ੍ਰਸ਼ਾਦ ਦੀ ਸਮਝਦਾਰੀ ‘ਤੇ ਹੀ ਨਿਰਭਰ ਕਰੇਗਾ ਕਿ ਉਹ ਆਪਣੀ ਪਾਰਟੀ ਨੂੰ ਸੱਤਾ ‘ਚ ਬਰਕਰਾਰ ਰੱਖਣ ਲਈ ਸਿਧਾਂਤਾਂ ਵਾਲੀ ਰਾਜਨੀਤੀ ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ ਪੁੱਤਰ ਨਾਲ ਮੋਹ ਤੇ ਸਰਕਾਰ ਚਲਾਉਣ ਦੀ ਮਜ਼ਬੂਰੀ ਲਾਲੂ ਪ੍ਰਸ਼ਾਦ ਲਈ ਮੁਸ਼ਕਲ ਬਣਿਆ ਹੋਇਆ ਹੈ ਉਂਜ ਭਾਜਪਾ ਵੱਲੋਂ ਜਨਤਾ ਦਲ (ਯੂ) ‘ਚ ਵਿਖਾਈ ਜਾ ਰਹੀ ਦਿਲਚਸਪੀ ਮੁੱਖ ਮੰਤਰੀ ਨਿਤੀਸ਼ ਸਰਕਾਰ ਨੂੰ ਬੇਖੌਫ਼ ਕਰਦੀ ਹੈ

ਭਾਰਤੀ ਫੌਜ ਦੇ ਸੁੱਰਖਿਆ ਵੱਲ ਵਧਦੇ ਕਦਮ
ਕੋਈ ਵੀ ਦੇਸ਼ ਜੇਕਰ ‘ਸੁਪਰ ਪਾਵਰ’ ਬਣਨ ਦਾ ਖ਼ਾਬ ਵੇਖਦਾ ਹੈ , ਉਸਨੂੰ ਇਸ ਖ਼ਾਬ ਦੀ ਪੂਰਤੀ ਲਈ ਪਹਿਲਾਂ ਮਜ਼ਬੂਤ ਫ਼ੌਜ਼ੀ ਢਾਂਚਾ ਤੇ ਪ੍ਰਣਾਲੀ ਲੋੜੀਂਦੀ ਹੈ ਫ਼ਿਰ ਚਾਹੇ ਅਮਰੀਕਾ ਹੋਵੇ ਜਾਂ ਚੀਨ ਸਾਰੇ ਸ਼ਕਤੀਸ਼ਾਲੀ ਦੇਸ਼ ਆਪਣਾ ਮਜ਼ਬੂਤ ਫ਼ੌਜ਼ੀ ਆਧਾਰ ਰੱਖਦੇ ਹਨ ਜਲ-ਥਲ ਤੇ ਹਵਾਈ ਫ਼ੌਜਾਂ ਤਿੰਨਾਂ ਨੂੰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਤਿਆਰ ਰਹਿਣਾ ਜ਼ਰੂਰੀ ਹੈ ਭਾਰਤ ਦੀ ਫ਼ੌਜ਼ ਵਿਸ਼ਵ ਦੀਆਂ ਸਰਵੋਤਮ ਪੰਜ ਫੌਜਾਂ ‘ਚ ਸ਼ਾਮਲ ਹੈ ਜਿਵੇਂ ਕਥਨ ਹੈ ਕਿ ”ਆਟਿਰਲਰੀ (ਤੋਪਖਾਨਾ ਫ਼ੌਜ ) ਯੁੱਧ ਕਲਾ ਦਾ …….ਪ੍ਰਮਾਤਮਾ….. ਹੈ ਇਸ ਕਥਨ ਨੂੰ ਅੱਜ ਵੀ ਝੁਠਲਾਇਆ ਨਹੀ ਜਾ ਸਕਦਾ ਸਮੇਂ ਅਨੁਸਾਰ ਹਰ ਖੇਤਰ ਨੇ ਬਦਲਣਾ ਹੁੰਦਾ ਹੈ ਇਸ ਤੋਂ ਆਟਿਰਲਰੀ ਵੀ ਜ਼ੁਦਾ ਨਹੀਂ ਹੈ, ਸਮੇਂ-ਸਮੇਂ ‘ਤੇ ਆਧੁਨਿਕ ਸਮੇਂ ਮੁਤਾਬਕ ਇਹ ਆਪਣੇ ਆਪ ਅੰਦਰ ਸੁਧਾਰ ਕਰਦੀ ਰਹੀ ਹੈ ਲੰਮੇ ਅਰਸੇ ਲਗਭਗ , ਪਿਛਲੇ 30 ਵਰ੍ਹਿਆਂ ਤੋਂ ਭਾਰਤੀ ਫ਼ੌਜ ‘ਚ ਨਵੀਨ ਤੋਪਾਂ ਦੀ ਆਮਦ ਨਹੀÎਂ ਹੋਈ ਸੀ ਨਰਿੰਦਰ ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਤੇ ਅਮਰੀਕਾ ਦਰਮਿਆਨ ਇਤਿਹਾਸਕ ਕਰਾਰ ਹੋਇਆ ਜਿਸਦਾ ਇਹ ਸਿੱਟਾ ਨਿੱਕਲਿਆ ਕਿ ‘ਬੋਫ਼ੋਰਸ ਘੋਟਾਲੇ’ ਦੇ ਕਾਲੇ ਬੱਦਲ ਛੱਟ ਗਏ, ਤਾਂਹੀਓ ਇਸ ਸੂਚੀ ਦੀਆਂ ਕੁੱਲ 145 ਤੋਪਾਂ ‘ਚੋਂ ਪਹਿਲੀਆਂ ਭਾਰਤ ਆ ਚੁੱਕੀਆਂ ਹਨ ਇਹ ਹੋਵਿਤਜ਼ਰ ਤੋਪਾਂ ਐਮ 777 ਏ-2 ਬਹੁਤ ਹੀ ਹਲਕੀਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਸਕਦਾ ਹੈ ਜਿਕਰਯੋਗ ਹੈ ਕਿ ਇਨ੍ਹਾਂ ਤੋਪਾਂ ਸਬੰਧੀ ਸਮਝੌਤਾ ਪਿਛਲੇ ਸਾਲ 30 ਨਵੰਬਰ 2016 ‘ਚ ਸੰਭਵ ਹੋਇਆ ਸੀ ਇਨ੍ਹਾਂ ਤੋਪਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਹੈਲੀਕਾਪਟਰ ਦੀ ਮੱਦਦ ਨਾਲ ਇਨ੍ਹ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕੀਤਾ ਜਾ ਸਕਦਾ ਹੈ

ਐਮ 777 ਅਲਟਰਾ ਹਲਕੀਆਂ ਤੋਪਾਂ ਭਾਰਤ ਲਈ ਉਦੋਂ ਹੋਰ ਮਹੱਤਵਪੂਰਣ ਹੋ ਜਾਂਦੀਆ ਹਨ, ਜਦੋਂ ਪਕਿਸਤਾਨ-ਚੀਨ ਵਰਗੇ ਵਿਰੋਧੀ ਦੇਸ਼ ਇੱਕ ਪੱਧਰ ‘ਤੇ ਆ ਕੇ ਭਾਰਤ ਖਿਲਾਫ਼ ਲਾਮਬੰਦ ਹੋ ਜਾਣਾ ਚੀਨ ਦੇ ਆਏ ਦਿਨ ਭਾਰਤ ਵਿਰੋਧੀ ਕਾਰਨਾਮਿਆਂ ਕਾਰਨ ਹੀ ਇਨ੍ਹਾਂ ਤੋਪਾਂ ਦੀ ਸਥਿਤੀ ਭਾਰਤ- ਚੀਨ ਸੀਮਾ ਖੇਤਰ ਹੋਵੇਗੀ ਭਾਰਤ ਅਮਰੀਕਾ ਆਪਸੀ ਫ਼ੌਜ਼ੀ ਮਿਲਣਵਾਰ (ਐਮ ਸੀ ਜੀ )  ਗਰੁੱਪ ਕਾਰਨ ਹੀ ਇਹ ਸਮਝੌਤਾ ਹਕੀਕੀ ਰੂਪ ਧਾਰਨ ਯੋਗ ਹੋਇਆ ਹੈ ਇਨ੍ਹਾਂ ਤੋਪਾਂ ਨੂੰ ਭਾਰਤ ‘ਚ ਵੀ ‘ਮਹਿੰਦਰਾ ਡਿਫ਼ੈਸਂ ‘ ਗਰੁੱਪ ਵੱਲੋਂ ‘ਮੇਕ ਇਨ ਇੰਡੀਆ’ ਕਾਰਜਕਰਮ ਅਧੀਨ ਤਿਆਰ ਕੀਤਾ ਜਾਵੇਗਾ ਕੁੱਲ 145 ‘ਚੋਂ 25 ਹੋਵਿਤਜ਼ਰ ਤੋਪਾਂ ਤਿਆਰ –  ਬਰ-ਤਿਆਰ ਰੂਪ ‘ਚ ਭਾਰਤ ਆਉਣਗੀਆਂ ਤੇ ਬਾਕੀਆਂ ਨੂੰ ਇੱਥੇ ਜੋੜਿਆ ਜਾਵੇਗਾ ਜਿਵੇਂ ਭਾਰਤ-ਅਮਰੀਕਾ ਆਪਸੀ ਸਾਂਝ ਰਾਹੀਂ ਦੁਵੱਲੇ ਵਿਕਾਸ ‘ਚ ਯਤਨਸ਼ੀਲ ਹਨ ਠੀਕ ਉਸਦੇ ਉਲਟ ਪਾਕਿਸਤਾਨ ਤੇ ਚੀਨ ਭਾਰਤ ਖਿਲਾਫ਼ ਸਾਜ਼ਿਸ਼ਾਂ ‘ਚ ਯਤਨਸ਼ੀਲ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਤੋਂ ਸਰਕਾਰ ‘ਚ ਆਈ ਹੈ, ਠੀਕ ਉÎਦੋਂ ਤੋਂ ਹੀ ਫ਼ੌਜ਼ ਨੂੰ ਆਧੁਨਿਕ ਰੂਪ ਪ੍ਰਦਾਨ ਕਰਨ ਲਈ ਹੰਭਲੇ ਮਾਰ ਰਹੀ ਹੈ ਜਿਸਦੀ ਸਪੱਸ਼ਟ ਮਿਸਾਲ ਹੈ ਇਹ 5000 ਕਰੋੜ ਦਾ ਐਮ-777 ਤੋਪਾਂ ਦਾ ਸਮਝੌਤਾ ਇਸ ਸਮਝੌਤੇ ਨੇ ਰਿਕਾਰਡ ਸਮੇਂ ਸੀਮਾ ਅੰਦਰ ਹਕੀਕੀ ਰੂਪ ਧਾਰਿਆ ਹੈ ਇਸਦੀ ਮਾਰੂ ਸ਼ਕਤੀ ਦੀ ਗੱਲ ਕਰੀਏ ਤਾਂ ਇਹ ਤੋਪਾਂ 24.7 ਕਿ. ਮੀ. ਦੀ ਦੂਰੀ ਤੱਕ ਗੋਲਾ ਦਾਗਣ ਦਾ ਸਮਰੱਥਾ ਰੱਖਦੀਆਂ ਹਨ ਇਸਦੀ ਮਾਰੂ ਸ਼ਕਤੀ ਨੂੰ ਸਹਿਯੋਗੀ ਉਪਕਰਣਾਂ ਰਾਹੀਂ ਵਧਾ ਕੇ 30 ਕਿ.ਮੀ ਤੱਕ ਪਹੁੰਚਾਇਆ ਜਾ ਸਕਦਾ ਹੈ ਇਹ ਐਮ-777 ਤੋਪਾਂ ਸਿਰਫ਼ 2 ਮਿੰਟਾਂ ਅੰਦਰ 5 ਗੋਲੇ ਦਾਗਣ ‘ਚ ਸਮਰੱਥ ਹਨ ਇਹੋ ਕਾਰਨ ਹੈ ਕਿ ਇਸ ਸਮਝੌਤੇ ਤੋਂ ਪਕਿਸਤਾਨ ਤੇ ਚੀਨ ਦੋਵੇਂ ਹੀ ਦੇਸ਼ ਘਬਰਾਏ ਹੋਏ ਹਨ

੍ਰੋਮੋਦੀ ਸਰਕਾਰ ਸੋਚੀ-ਸਮਝੀ ਰੱਖਿਆ ਰਣਨੀਤੀ ਰਾਹੀਂ ਏਸ਼ੀਆ ਅਤੇ ਵਿਸ਼ਵ ਪੱਧਰ ‘ਤੇ ਆਪਣਾ ਦਬਦਬਾ ਵਧਾ ਰਹੀ ਹੈ ਪਹਿਲੀਆਂ ਦੋ ਐਮ-777 ਤੋਪਾਂ  ਮਿਲਣ ਤੋਂ ਬਾਅਦ ਹੁਣ 2018 ‘ਚ ਤਿੰਨ ਹੋਰ ਤੋਪਾਂ ਉਪਲੱਬਧ ਹੋਣਗੀਆਂ ਸਭ  ਤੋਂ ਪਹਿਲਾਂ ਇਨ੍ਹਾਂ ਦੀ ਕਾਰਜ ਸਮਰੱਥਾ ਨੂੰ ਜਾਂਚਣ ਲਈ ਇਨ੍ਹਾਂ ਨੂੰ ਪੋਖਰਣ ਵਿਖੇ ਲਿਜਾਇਆ ਜਾਵੇਗਾ ਸਭ ਕੁੱਝ ਸਹੀ ਜਾਂਚਣ ਤੋਂ ਬਾਅਦ ਇਹ ਆਟਿਰਲਰੀ ਨੂੰ ਸੌਂਪ ਦਿੱਤੀਆਂ ਜਾਣਗੀਆਂ

28  ਸਤੰਬਰ 1827 ਨੂੰ 5 ਬੰਬੇ ਆਊਨਟੇਨ ਬੈਂਟਰੀ ਦੀ ਸਥਾਪਨਾ ਤੋਂ ਬਾਅਦ ਭਾਰਤੀ ਫ਼ੌਜ ਦੀ ਆਟਿਰਲਰੀ ਸ਼ਾਖਾ ਨੇ 1947-1948 ,65,71,1999 ਅਨੇਕਾਂ ਮੌਕਿਆਂ ‘ਤੇ ਆਪਣਾ ਲੋਹਾ ਮਨਵਾਇਆ ਹੈ ਨਿਸ਼ਚਿਤ ਤੌਰ ‘ਤੇ ਕਈ ਵਰ੍ਹਿਆਂ ਦਾ ਸੋਕਾ ਮੋਦੀ ਸਰਕਾਰ ਦੁਆਰਾ ਦੂਰ ਕੀਤਾ ਗਿਆ ਹੈ ਰਣਨੀਤਕ ਪੱਧਰ ‘ਤੇ ਭਾਰਤੀ ਥਲ ਸੈਨਾ ਨੂੰ ਇਸਦੀ ਸਖ਼ਤ ਜ਼ਰੂਰਤ ਸੀ ਚੀਨ ਅੱਜ ਵੀ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਖੇਤਰ ‘ਤੇ ਗੰਦੀ ਨਿਗਾਹ ਰੱਖਦਾ ਹੈ ਕਿਸੇ ਨਾ ਕਿਸੇ ਬਹਾਨੇ ਉਹ ਭਾਰਤ ‘ਤੇ ਅਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਦੀ ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਫ਼ੇਰੀ ‘ਤੇ ਕਿੰਤੂ-ਪਰੰਤੂ ਕਰਦਾ ਹੈ, ਕਦੀ ਪਾਕਿਤਾਨ ਨੂੰ ਕਸ਼ਮੀਰ ਮਾਮਲੇ ‘ਤੇ ਹੱਲਾਸ਼ੇਰੀ ਦਿੰਦਾ ਹੈ ਏਸ਼ੀਆ ਦੇ ਇਸ ਖਿੱਤੇ ‘ਤੇ ਭਾਰਤ ਨੂੰ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਪੱਧਰ ‘ਤੇ ਹੋਰ ਵਧੇਰੇ ਮਜ਼ਬੂਤ ਹੋਣਾ ਪਵੇਗਾ ਫਿਰ ਚਾਹੇ ਉਹ ਆਰਥਿਕ ਪੱਧਰ ਹੋਵੇ ਜਾਂ ਫਿਰ ਰੱਖਿਅਕ

ਜੇਕਰ ਅਸੀਂ ਆਰਮ ਟਰਾਂਸਫਰ ਡਾਟਾਬੇਸ ਦੇ ਅੰਕੜਿਆਂ ਨੂੰ ਵਾਈਏ ਤਾਂ ਪਤਾ ਚੱਲਦਾ ਹੈ , ਕਿ ਪਾਕਿਸਤਾਨ 2005 ‘ਚ ਅਮਰੀਕਾ ਤੋਂ 34.9 ਫੀਸਦੀ ਅਤੇ ਚੀਨ ਤੋਂ 18.5 ਫੀਸਦੀ ਹਥਿਆਰ ਖਰੀਦਣ ‘ਚ ਵਿਸ਼ਵਾਸ ਕਰਦਾ ਸੀ ਪਰੰਤੂ ਦੱਸ ਸਾਲਾਂ ਬਾਅਦ ਹੀ ਇਹ ਅੰਕੜੇ ਵੱਡੇ ਪੱਧਰ ‘ਤੇ ਬਦਲ ਜਾਂਦੇ ਹਨ 2015 ਵਿੱਚ ਪਾਕਿਸਤਾਨ ਚੀਨ ਤੋਂ ਲਗਭਗ 80 ਫੀਸਦੀ ਤੇ ਅਮਰੀਕਾ ਤੋਂ ਕੇਵਲ 9 ਫੀਸਦੀ ਹਥਿਆਰ ਹੀ ਖਰੀਦਦਾ ਹੈ ਇਸ ਪ੍ਰਕਾਰ ਤੁਸੀਂ ਪਾਕਿਸਤਾਨ ਦੀ ਸੋਚ ‘ਤੇ ਨਿਰਭਰਤਾ ਨੂੰ ਬੜੀ ਆਸਾਨੀ ਨਾਲ ਭਾਂਪ ਸਕਦੇ ਹੋ ਜਦੋਂ ਕਿ ਭਾਰਤ 2005 ਤੋਂ 2015 ਤੱਕ ਆਉਂਦੇ-ਆਉਂਦੇ ਰੂਸ, ਇਸਰਾਇਲ ਤੇ ਅਮਰੀਕਾ ‘ਤੇ ਹੀ ਹਥਿਆਰਾਂ ਲਈ ਨਿਰਭਰ ਰਿਹਾ ਹੈ ਭਾਰਤ ਦੀ ਵਿਦੇਸ਼ ਨੀਤੀਂ ‘ਚ ਕੋਈ ਬਹੁਤਾ ਵੱਡਾ ਬਦਲਾਅ ਨਹੀਂ ਆਇਆ ਹੈ ਪਰੰਤੂ ਇੱਕ ਵੱਡਾ ਕਦਮ ਮੇਕ ਇਨ ਇੰਡੀਆ ਜਿਸਦਾ ਮੋਦੀ ਸਰਕਾਰ ਵੱਲੋਂ ਖਾਕਾ ਉਲੀਕਿਆ ਗਿਆ ਸੀ, ਜ਼ਰੂਰ ਹੌਲੀ-ਹੌਲੀ ਆਪਣਾ ਰੰਗ ਵਿਖਾ ਰਿਹਾ ਹੈ

ਅਮਰੀਕਾ ਤੋਂ ਬਾਅਦ ਸਮੁੱਚੇ ਵਿਸ਼ਵ ‘ਚ ਚੀਨ ਦਾ ਰੱਖਿਆ ਬਜਟ ਸਭ ਤੋਂ ਵਧੇਰੇ ਹੈ ਭਾਰਤ ਦੀ ਆਖਰੀ ਜੀਡੀਪੀ ਦਾ ਚੌਥਾ ਹਿੱਸਾ ਰੱਖਿਆ ਨਿਵੇਸ਼ ਕਰਦਾ ਹੈ ਪਰੰਤੂ ਹੁਣ ਜ਼ਰੂਰਤ ਹੈ, ਇਸਨੂੰ ਆਪਣੇ ਦੇਸ਼ ‘ਚ ਹੀ ਕੇਂਦਰਿਤ ਕਰਨ ਦੀ ਹੋਵਿਤਜ਼ਰ ਐੱਮ-777 ਦੀ ਅਗਲੇਰੀ ਖੇਪ ਵੀ ਜਲਦ ਭਾਰਤ ਪਹੁੰਚੇਗੀ ਜਿਸ ਰਾਹੀਂ ਅਭਿਆਸ ਦਾ ਕਾਰਜਕ੍ਰਮ ਚਲਾਇਆ ਜਾਵੇਗਾ 2019 ਤੋਂ ਹਰ ਮਹੀਨੇ ਭਾਰਤੀ ਆਟਿਰਲਰੀ ‘ਚ ਪੰਜ ਤੋਪਾਂ ਸ਼ਾਮਲ ਕੀਤੀਆਂ ਜਾਣਗੀਆਂ ਟੀਚੇ ਮੁਤਾਬਕ 2021 ਤੱਕ ਪੂਰੀ ਦੀ ਪੂਰੀ 145 ਐਮ 777 ਦੀ ਖੇਪ ਭਾਰਤੀ ਆਟਿਰਲਰੀ ਦੀ ਸ਼ਾਨ ਬਣ ਜਾਵੇਗੀ 1980 ਤੇ ਸਮੇਂ ਕਾਲ ‘ਚ ਜਦੋਂ ਸਵੀਡਿਸ਼ ਰੱਖਿਆ ਕੰਪਨੀ ਬੋਫ਼ਰਸ ਤੋਂ ਹੋਵਿਤਜ਼ਰ ਤੋਪ ਸਮਝੌਤਾ ਦਲਾਲੀ ਦੀ ਭੇਂਟ ਚੜ੍ਹ ਚੁੱਕਾ ਸੀ ਉਸ ਤੋਂ ਬਾਅਦ ਭਾਰਤ ਦੀ ਤੋਪਖਾਨਾ ਫ਼ੌਜ ਨੂੰ ਪੁਰਾਤਨ ਤੋਂ ਨਵੀਨ ਰੂਪ ਦੇਣਾ ਯੂ.ਪੀ.ਏ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ‘ਚ ਵੀ ਕਾਗਜ਼ਾਂ ‘ਚ ਰੁਲਦਾ ਰਿਹਾ

ਨਰਿੰਦਰ ਮੋਦੀ ਸਰਕਾਰ ਨੇ ਇਸ ਖਰੀਦ ਸਕਝੌਤੇ ਨੂੰ ਕਾਗਜ਼ਾਂ ਤੋਂ ਜ਼ਮੀਨੀ ਪੱਧਰ ‘ਤੇ ਲਿਆਉਣ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਦੇਸ਼ ਦੀ ਰੱਖਿਆ ਪਾਕਿਸਤਾਨ ਤੇ ਚੀਨ ਵਰਗੇ ਰੰਗ ਬਦਲੂ ਦੇਸ਼ਾਂ ਨਾਲ ਹੋਵੇ ਵਿਸ਼ਵ ਪ੍ਰਸਿੱਧ ਕਥਨ ਵੀ ਹੈ- ‘ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਯੁੱਧ ਲਈ ਹਮੇਸ਼ਾ ਤਿਆਰ ਰਹੋ

ਲੇਖਕ ਰੱਖਿਆ ਵਿਸ਼ਲੇਸ਼ਕ ਹਨ

ਮੋ.97800-37010