Continued - Sach Kahoon Punjabi
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਭਾਖੜਾ ਬੰਨ੍ਹ ‘ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਉੱਪਰ ਚਲਿਆ ਗਿਆ ਹੈ, ਭਾਖੜਾ ਬਿਆਸ ਮੈਨੇਜਰ ਬੋਰਡ ਦੇ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਇਸ ਦਾ ਜਾਇਜ਼ਾ ਲੈ ਰਹੀ ਹੈ। ਦੁਪਹਿਰ ਤੱਕ ਸੱਤਰ ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫ਼ੈਸਲਾ ਲਿਆ ਸੀ ਤੇ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਗੋਬਿੰਦ ਸਾਗਰ ਝੀਲ ‘ਚ ਹੋ ਰਹੀ ਹੈ। ਭਾਖੜਾ ਬਿਆਸ ਮੈਨੇਜਰ ਬੋਰਡ ਦੇ ਅਧਿਕਾਰੀਆਂ ਨੇ ਡੈਮ ਦੇ ਫਲੱਡ ਗੇਟ ਅਜੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ। ਅੱਜ ਪਾਣੀ ਦਾ ਪੱਧਰ 1680.8 ਤੱਕ ਅੱਪੜ ਗਿਆ ਸੀ ਜਦੋਂ ਕਿ ਡੈਮ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। 18 ਅਗਸਤ ਨੂੰ ਪਾਣੀ ਦਾ ਪੱਧਰ 1676.93, 17 ਅਗਸਤ ਨੂੰ 1674.54 ਤੇ 16 ਅਗਸਤ ਨੂੰ ਪਾਣੀ ਦਾ ਪੱਧਰ 1673.88 ਫੁੱਟ ਸੀ। (Bhakra Dam)
ਇਹ ਵੀ ਪੜ੍ਹੋ : ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ
ਇਸ ਸਮੇਂ ਗੋਬਿੰਦ ਸਾਗਰ ਝੀਲ ‘ਚ 1,31,488 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਤੇ ਡੈਮ ‘ਚ ਪਾਣੀ ਦੇ ਪੱਧਰ ਨੂੰ ਸਮਰੱਥਾ ਤੋਂ ਹੇਠਾਂ ਕਰਨ ਲਈ ਅੱਜ ਸ਼ਾਮ ਤੱਕ ਫਲੱਡ ਗੇਟ 8 ਫੁੱਟ ਤੱਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ ‘ਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੋਣ ਕਾਰਨ ਸਥਿਤੀ ਇੱਕ ਦੋ ਦਿਨਾਂ ਵਿੱਚ ਠੀਕ ਹੋਣ ਦੀ ਸੰਭਾਵਨਾ ਹੈ। ਪੰ੍ਰਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਪਾਣੀ ਦੀ ਆਮਦ ‘ਤੇ ਨਿਰਭਰ ਕਰਦਾ ਹੈ। ਖਬਰ ਵਿਖੇ ਜਾਣ ਤੱਕ ਪਾਣੀ ਦੀ ਆਮਦ ਲਗਾਤਾਰ ਔਸਤ ਤੋਂ ਵੱਧ ਹੋਣ ਕਾਰਨ ਅੱਜ ਵੀ ਭਾਖੜਾ ਡੈਮ ਦੇ ਫਲੱਡ ਗੇਟ ਖੁੱਲ੍ਹੇ ਰਹਿਣਗੇ। (Bhakra Dam)
ਜਾਣਕਾਰੀ ਮੁਤਾਬਕ ਡੈਮ ਦੇ ਗੇਟ ਖੋਲ੍ਹ ਕੇ ਦੁਪਹਿਰ 1 ਵਜੇ 6 ਫੁੱਟ, ਦੁਪਹਿਰ 2 ਵਜੇ 7 ਫੁੱਟ ਤੇ ਦੁਪਹਿਰ 3 ਵਜੇ  ਤੋਂ 8 ਫੁੱਟ ਪਾਣੀ ਛੱਡਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਭਾਖੜਾ ਡੈਮ ‘ਚ ਪਾਣੀ ਸਟੋਰ ਨਹੀਂ ਕੀਤਾ ਜਾਵੇਗਾ ਤੇ ਜਿੰਨਾ ਪਾਣੀ ਆਏਗਾ, ਸਾਰਾ ਹੀ ਸਤਲੁਜ ਦਰਿਆ ‘ਚ ਛੱਡਿਆ ਜਾਵੇਗਾ ਇਸ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਡੀਸੀ ਡਾ. ਸੁਮਿਤ ਜਾਰੰਗਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਇਸ ਕਾਰਨ ਡੀਸੀ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। (Bhakra Dam)
ਬਠੋਈ ਡਕਾਲਾ/ਪਟਿਆਲਾ (ਨਰਿੰਦਰ ਚੋਹਾਨ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗਿਆਨ ਚੰਦ ਬਠੋਈ ਅਤੇ 45 ਮੈਂਬਰ ਹਰਮਿੰਦਰ ਨੋਨਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਇਸ ਮੌਕੇ ਬਲਾਕ ਦੇ ਜਿੰਮੇਵਾਰ ਤੇ ਵੱਡੀ ਗਿਣਤੀ ‘ਚ ਸਾਧ- ਸੰਗਤ ਵੀ ਹਾਜ਼ਰ ਸੀ।
ਤੀਜੇ ਦਿਨ ਵੀ ਘੱਗਰ ਦਾ ਕਹਿਰ ਜਾਰੀ
ਪਾਣੀ ਨੇ ਕੀਤਾ ਸ਼ਹਿਰ ਵੱਲ ਰੁਖ਼, ਸੁਰਜਨ ਭੈਣੀ ਪਿੰਡ ਦਾ ਸੰਪਰਕ ਟੁੱਟਿਆ
ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ) | ਘੱਗਰ ਨੇ ਤੀਜੇ ਦਿਨ ਵੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਅੱਜ ਤੀਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਪਾੜ ਪੂਰਨ ਵਿੱਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ, ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਹੈ ਉੱਧਰ ਤੇਜ਼ ਰਫ਼ਤਾਰ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਮੂਣਕ ਦੇ ਯੂਨੀਵਰਸਿਟੀ ਕਾਲਜ ਦੀ ਕੰਧ ਦੇ ਨਾਲ ਪਾਣੀ ਜ਼ਮਾਂ ਹੋਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਇਲਾਵਾ ਸੁਰਜਨ ਭੈਣੀ ਦਾ ਸੰਪਰਕ ਮੂਣਕ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ, ਇਸ ਤੋਂ ਇਲਾਵਾ ਕਈ ਪਿੰਡਾਂ ਦੇ ਆਸੇ-ਪਾਸੇ 5-5 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅੱਜ ਤੀਜੇ ਦਿਨ ਵੀ ਜ਼ੋਰ ਸ਼ੋਰ ਨਾਲ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ
ਜਾਣਕਾਰੀ ਮੁਤਾਬਕ ਅੱਜ ਵੀ ਘੱਗਰ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅੱਜ ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਅੱਜ ਵੀ ਮਿੱਟੀ ਦੀ ਘਾਟ ਕਾਰਨ ਪਾੜ ਪੂਰਨ ਵਿੱਚ ਵੱਡੀ ਦਿੱਕਤ ਪੇਸ਼ ਆਈ ਜਿਸ ਕਾਰਨ ਦੂਜੇ ਪਾਸਿਓਂ ਇੱਟਾਂ ਤੇ ਰੋੜੇ ਕਿਸ਼ਤੀਆਂ ਵਿੱਚ ਲਿਆਂਦੇ ਗਏ ਜਿਨ੍ਹਾਂ ਨੂੰ ਬੋਰੀਆਂ ਵਿੱਚ ਭਰ ਕੇ ਮਿੱਟੀ ਦਾ ਕੰਮ ਲਿਆ ਜਾ ਰਿਹਾ ਹੈ ਉੱਧਰ ਦੂਜੇ ਪਾਸੇ ਘੱਗਰ ਦੇ ਤੇਜ ਪਾਣੀ ਨੇ ਸ਼ਹਿਰ ਵੱਲ ਨੂੰ ਰੁਖ਼ ਕਰ ਲਿਆ ਹੈ ਪਾਣੀ ਹੌਲੀ ਹੌਲੀ ਮੂਣਕ ਦੇ ਯੂਨੀਵਰਸਿਟੀ ਕਾਲਜ ਕੋਲ ਪੁੱਜ ਗਿਆ ਹੈ ਅਤੇ ਪਾਤੜਾਂ ਰੋਡ ‘ਤੇ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੁਰਜਨ ਭੈਣੀ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਘਿਰਨ ਕਰਕੇ ਉਸਦਾ ਸੰਪਰਕ ਦੂਜੇ ਪਿੰਡਾਂ ਅਤੇ ਸ਼ਹਿਰ ਨਾਲੋਂ ਟੁੱਟ ਗਿਆ ਹੈ  ਫੂਲਦ, ਭੂੰਦੜ ਭੈਣੀ ਵਿੱਚ ਵੀ ਪਾਣੀ ਨੇ ਘੇਰਾ ਪਾਇਆ ਹੋਇਆ ਹੈ ਇਸ ਤੋਂ ਇਲਾਵਾ ਮੂਣਕ ਤੋਂ ਸਲੇਮਗੜ੍ਹ ਤੇ ਮਕੋਰੜ ਸਾਹਿਬ ਵਾਲੀਆਂ ਸੜਕਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਜੇਕਰ ਪਾਣੀ ਸਵੇਰ ਤੱਕ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਸ਼ਹਿਰ ਦੀ ਆਬਾਦੀ ਵਿੱਚ ਵੀ ਦਾਖ਼ਲ ਹੋ ਸਕਦਾ ਹੈ
ਪ੍ਰਸ਼ਾਸਨ ਦੀ ਚੁੱਪ ਕਾਰਨ ਦੁਚਿੱਤੀ ‘ਚ ਪਿੰਡਾਂ ਦੇ ਕਿਸਾਨ
ਕਈ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਜਿਸ ਕਾਰਨ ਉਹ ਦੁਚਿੱਤੀ ਵਿੱਚ ਹਨ ਕਿ ਉਹ ਕੀ ਕਰਨ ਲੋਕਾਂ ਨੇ ਆਪਣੇ ਪੱਧਰ ‘ਤੇ ਪਾਣੀ ਨੂੰ ਘਰਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਆਪੋ ਆਪਣੇ ਘਰਾਂ ਮੂਹਰੇ ਬੰਨ੍ਹ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਪਸ਼ੂਆਂ ਲਈ ਹਰੇ ਚਾਰੇ ਦੀ ਆ ਰਹੀ ਹੈ ਕਿਉਂਕਿ ਖੇਤਾਂ ਵਿੱਚ ਖੜ੍ਹਾ ਹਰਾ ਚਾਰ ਪਾਣੀ ਕਾਰਨ ਖਰਾਬ ਹੋ ਗਿਆ ਹੈ ਜਿਸ ਕਾਰਨ ਡੰਗਰਾਂ ਨੂੰ ਖਾਣ ਲਈ ਹਰਾ ਚਾਰਾ ਨਸੀਬ ਨਹੀਂ ਹੋ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਪਿੰਡਾਂ ਵਿੱਚ ਹਰੇ ਚਾਰੇ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਘੱਗਰ ਵਿੱਚ ਪਾੜ ਪਾਣ ਕਾਰਨ ਨੇੜੇ ਤੇੜੇ ਦੇ ਪਿੰਡਾਂ ਦੇ ਸਕੂਲ ਅੱਜ ਬੰਦ ਰਹੇ
ਪੂਰੀ ਤਨਦੇਹੀ ਨਾਲ ਡਟੇ ਹੋਏ ਨੇ ਡੇਰਾ ਸ਼ਰਧਾਲੂ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਮੈਂਬਰ ਅੱਜ ਵੀ ਰਾਹਤ ਕਾਰਜਾਂ ਵਿੱਚ ਲੱਗੇ ਰਹੇ ਵਿੰਗ ਦੇ 45 ਮੈਂਬਰ ਰਾਜਿੰਦਰ ਇੰਸਾਂ ਨੇ ਦੱਸਿਆ ਕਿ ਡੇਰਾ ਪ੍ਰੇਮੀ ਪੂਰੀ ਤਨਦੇਹੀ ਨਾਲ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪੂਰਨ ਅਮਲ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਮਿੱਟੀ ਦੀ ਘਾਟ ਕਾਰਨ ਕੰਮ ਵਿੱਚ ਵਾਰ-ਵਾਰ ਵਿਘਨ ਪੈ ਰਿਹਾ ਹੈ, ਜੇਕਰ ਮਿੱਟੀ ਛੇਤੀ ਨਾਲ ਪਹੁੰਚਦੀ ਕੀਤੀ ਜਾਵੇ ਤਾਂ ਕੰਮ ਵਿੱਚ ਤੇਜ਼ੀ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਭਾਰੀ ਗਰਮੀ ਦੇ ਬਾਵਜੂਦ ਡੇਰਾ ਪ੍ਰੇਮੀ ਤਨਦੇਹੀ ਨਾਲ ਕੰਮ ਕਰ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰ ਫਰਜ਼ੀ ਬਿਲ ਮਾਮਲਾ ਆਇਆ ਸਾਹਮਣੇ
ਝੋਨੇ ਦੀ ਖਰੀਦ ‘ਚ ਫਰਜ਼ੀ ਬਿਲਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਨ ਆਸ਼ੂ
ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼ ‘ਚ ਪੱਟੀ ਮੰਡੀ ਵਿੱਚ ਦੋ ਖਰੀਦ ਇੰਸਪੈਕਟਰ ਮੁਅੱਤਲ
ਰਾਜਨ ਮਾਨ, ਅੰਮ੍ਰਿਤਸਰ
ਪੰਜਾਬ ਵਿੱਚ ਝੋਨੇ ਦੀ ਘਪਲੇਬਾਜ਼ੀ ਅੱਜੇ ਵੀ ਜਾਰੀ ਹੈ ਅਤੇ ਇੱਕ ਤੋਂ ਬਾਅਦ ਇੱਕ ਝੋਨੇ ਦੀ ਫਰਜੀ ਬਿਲਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਤਾਜਾ ਮਾਮਲੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਦੀ ਅਨਾਜ ਮੰਡੀ ‘ਚ ਝੋਨੇ ਦੀ ਬੋਗਸ ਮਿਲਿੰਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਟੀਮ ਵੱਲੋਂ ਕੀਤੀ ਜਾਂਚ ਦੌਰਾਨ ਕਈ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਇਸ ਮੰਡੀ ‘ਚ ਖਰੀਦ ਲਈ ਜ਼ਿੰਮੇਵਾਰ ਮਾਰਕਫੈਡ ਤੇ ਪਨਗਰੇਨ ਦੇ ਖਰੀਦ ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ
ਇਸ ਤੋਂ ਇਲਾਵਾ ਪੱਟੀ ਮੰਡੀ ‘ਚ ਮਾਰਕਫੈਡ ਤੇ ਪਨਗਰੇਨ ਨੂੰ ਖਰੀਦ ਤੋਂ ਰੋਕ ਦਿੱਤਾ ਗਿਆ ਹੈ ਤੇ ਹੁਣ ਇਸ ਮੰਡੀ ‘ਚ ਪੰਜਾਬ ਐਗਰੋ ਤੇ ਪਨਸਪ ਵੱਲੋਂ ਹੀ ਖਰੀਦ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਮੰਡੀ ‘ਚ ਖਰੀਦ ‘ਚ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲੀਆਂ ਸਨ, ਜਿਨ੍ਹਾਂ ਨੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਜਾਂਚ ਲਈ ਕਿਹਾ ਸੀ ਡਾਇਰੈਕਟਰ ਨੇ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਿਤ ਕਰਕੇ ਮੌਕੇ ‘ਤੇ ਭੇਜੀ
ਇਸ ਟੀਮ ਨੇ ਖਰੀਦ ‘ਚ ਕਈ ਊਣਤਾਈਆਂ ਪਾਈਆਂ, ਜਿਵੇਂ ਕਿ ਪਨਗਰੇਨ ਦੇ ਨਿਰੀਖਕ ਨੇ ਤੈਅ ਖਰੀਦ ਹੱਦ 25 ਫੀਸਦੀ ਨਾਲੋਂ ਵੱਧ 44 ਫੀਸਦੀ ਖਰੀਦ ਕੀਤੀ, ਪੱਟੀ ਮੰਡੀ ਵਿੱਚ ਵੱਖ ਵੱਖ ਏਜੰਸੀਆਂ ਵਿਚਾਲੇ ਫੜਾਂ ਦੀ ਵੰਡ ਵੀ ਨਹੀਂ ਕੀਤੀ ਗਈ ਸੀ ਤੇ ਇੱਥੇ ਖਰੀਦ ਰਜਿਸਟਰ ਵੀ ਨਹੀਂ ਲਾਇਆ ਗਿਆ ਸੀ ਮੰਡੀ ਵਿੱਚ ਇਸ ਨਿਰੀਖਕ ਨੇ 22 ਅਕਤੂਬਰ ਤੋਂ 31 ਅਕਤੂਬਰ 2018 ਵਿਚਾਲੇ ਕੋਈ ਖ਼ਰੀਦ ਨਹੀਂ ਕੀਤੀ, ਜਦੋਂ ਕਿ ਨਿਰੀਖਕ ਨੇ ਬਿਨਾਂ ਖਰੀਦ ਲਿਖੇ 28,653 ਬੋਰੀਆਂ ਝੋਨਾ ਚੁਕਵਾ ਦਿੱਤਾ, ਜਿਸ ਦੀ ਖ਼ਰੀਦ ਬਾਅਦ ‘ਚ ਪਹਿਲੀ ਤੇ ਦੋ ਨਵੰਬਰ ਨੂੰ ਇਕੱਠੀ ਪਾਈ ਗਈ
ਦੱਸਣਯੋਗ ਹੈ ਕਿ ਵਿਭਾਗ ਨੇ ਖਰੀਦ ਊਣਤਾਈਆਂ ਰੋਕਣ ਲਈ ਸਤੰਬਰ ਤੋਂ ਹੀ ਜਾਂਚ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਸਤੰਬਰ ਦੇ ਅਖੀਰਲੇ ਹਫ਼ਤੇ ਫਿਰੋਜ਼ਪੁਰ ਦੇ ਵੱਖ-ਵੱਖ ਸ਼ੈਲਰਾਂ ਤੋਂ ਦੋ ਲੱਖ ਬੋਰੀਆਂ ਝੋਨੇ ਦੀਆਂ ਫੜ੍ਹੀਆਂ ਗਈਆਂ  ਇਸੇ ਦੌਰਾਨ ਜਲੰਧਰ ਤੇ ਮੋਗਾ ਜ਼ਿਲ੍ਹਿਆਂ ‘ਚ 25 ਹਜ਼ਾਰ ਬੋਰੀਆਂ ਚੌਲਾਂ ਦੀਆਂ ਫੜੀਆਂ ਗਈਆਂ, ਅਕਤੂਬਰ ਵਿੱਚ ਸੰਗਰੂਰ ਵਿੱਚ 15 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਸ਼ੰਭੂ ਤੋਂ ਟਰੱਕਾਂ ਵਿੱਚ 14 ਹਜ਼ਾਰ ਬੋਰੀਆਂ ਝੋਨੇ ਦੀਆਂ ਫੜੀਆਂ ਗਈਆਂ, ਜੋ ਦੂਜੇ ਰਾਜਾਂ ਤੋਂ ਸਸਤੇ ਭਾਅ ਲਿਆ ਕੇ ਪੰਜਾਬ ਵਿੱਚ ਵੇਚਿਆ ਜਾਂਦਾ ਸੀ ਖੰਨਾ ਵਿੱਚ ਵੀ 5 ਹਜ਼ਾਰ ਬੋਰੀ ਝੋਨਾ ਫੜਿਆ ਗਿਆ, ਜੋ ਬਿਹਾਰ ਤੋਂ ਖਰੀਦਿਆ ਗਿਆ ਸੀ
ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਝੋਨੇ ਦੀ ਖਰੀਦ ਵਿੱਚ ਫਰਜ਼ੀ ਬਿਲਿੰਗ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੱਟੀ ਮੰਡੀ ‘ਚ ਹੁਣ ਸਿਰਫ਼ 2000 ਮੀਟਰਕ ਟਨ ਝੋਨਾ ਹੋਰ ਆਉਣ ਦਾ ਅਨੁਮਾਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਇਰੀਆ ਪੀੜਤਾਂ ਦੀ ਗਿਣਤੀ 500 ਦੇ ਨੇੜੇ | Ludhiana News
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਗਿਆਸਪੁਰਾ ਇਲਾਕੇ ਦੀ ਮਕੱੜ, ਸਮਰਾਟ ਅਤੇ ਗੁਰੂ ਤੇਗ ਬਹਾਦਰ ਕਲੋਨੀਆਂ ‘ਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ। ਕੱਲ੍ਹ ਤੋਂ ਚਲ ਰਹੇ ਮੈਡੀਕਲ ਕੈਂਪਾਂ ‘ਚ ਇੱਥੇ 100 ਦੇ ਕਰੀਬ ਨਵੇਂ ਮਰੀਜ਼ ਆਏ ਤੇ ਇਨ੍ਹਾਂ ਵਿੱਚੋਂ 4-5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਪ੍ਰਭਾਵਿਤ ਹੋਏ ਬਹੁਤੇ ਲੋਕਾਂ ਵਿੱਚੋਂ ਬੱਚਿਆਂ ਦੀ ਗਿਣਤੀ ਵੱਧ ਹੈ ਤੇ ਇਸ ਬਿਮਾਰੀ ਨਾਲ ਇਲਾਕੇ ਦੇ 70 ਫੀਸਦੀ ਬੱਚੇ ਪ੍ਰਭਾਵਿਤ ਹੋਏ ਹਨ। ਬੀਤੇ ਦਿਨ ਏ.ਡੀ.ਸੀ. ਅਜੈ ਸੂਦ ਨੇ ਡਾਇਰੀਆ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ। ਇਸ ਤੋਂ ਇਲਾਵਾ ਉਹ ਇਲਾਕੇ ਵਿੱਚ ਲਗਾਏ ਗਏ ਮੈਡੀਕਲ ਕੈਂਪਾਂ ਦਾ ਦੌਰਾ ਕਰਨ ਵੀ ਗਏ। ਉਹਨਾਂ ਮੈਡੀਕਲ ਕੈਂਪਾਂ ਵਿੱਚ ਮੌਜੂਦ ਦਵਾਈਆਂ ਦੀ ਪੜਤਾਲ ਕੀਤੀ ਅਤੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਰੀਜ਼ ਦਾ ਬਿਹਤਰ ਇਲਾਜ ਕਰਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨ। (Ludhiana News)
24 ਘੰਟੇ ਚਲ ਰਹੇ ਹਨ ਮੈਡੀਕਲ ਕੈਂਪ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜਵੀ ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮੈਡੀਕਲ ਕੈਂਪ 24 ਘੰਟੇ ਲੱਗੇ ਰਹਿਣਗੇ। ਇਨ੍ਹਾਂ ਕੈਂਪਾਂ ਵਿੱਚ ਮਰੀਜ਼ ਦਿਨ ਰਾਤ ਜਦੋਂ ਮਰਜੀ ਇਲਾਜ ਲਈ ਆ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਭਾਵਿਤ ਇਲਾਕਿਆਂ ਵਿੱਚ ਡਾਕਟਰਾਂ ਦੀਆਂ ਟੀਮਾਂ ਸਰਵੇ ਕਰ ਰਹੀਆਂ ਹਨ ਤੇ ਬਿਮਾਰੀ ਅੱਗੇ ਨਾ ਵਧੇ ਇਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਡਾਇਰੀਆ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਐਪਡੀਮੋਲੋਜਿਸਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਉਸ ਵਿੱਚ ਕਲੋਰੀਨ ਦੀ ਗੋਲੀ ਪਾ ਕੇ ਪੀਣ। ਉਹਨਾਂ ਕਿਹਾ ਕਿ ਡਾਇਰੀਆ ਬਿਗੜਿਆ ਜਾਨਲੇਵਾ ਹੋ ਸਕਦਾ ਹੈ ਇਸ ਲਈ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਕਿਸੇ ਹੋਰ ਵਿਅਕਤੀ ਦੇ ਭਾਂਡੇ ਜਾ ਤੋਲੀਆ ਨਾ ਵਰਤੋ। ਡਾਇਰੀਆ ਨਾਲ ਪ੍ਰਭਾਵਿਤ ਬੱਚੇ ਨੂੰ ਠੀਕ ਹੋਣ ਤੋਂ ਦੋ ਦਿਨ ਬਾਅਦ ਤੱਕ ਸਕੂਲ ਨਾ ਭੇਜੋ।