Lake - Sach Kahoon Punjabi
Fatehsagar Lake: ਅੱਜ ਖੁੱਲ੍ਹਣਗੇ ਫਤਿਹਸਾਗਰ ਝੀਲ ਦੇ ਗੇਟ
13 ਫੁੱਟ ਸਮਰੱਥਾ ਵਾਲੀ ਝੀਲ ਲਬਾਲਬ | Fatehsagar Lake
ਨਜ਼ਾਰਾ ਵੇਖਣ ਲਈ ਉਤਸ਼ਾਹਿਤ ਸ਼ਹਿਰ ਵਾਸੀ
ਉਦੈਪੁਰ (ਸੱਚ ਕਹੂੰ ਨਿਊਜ਼)। Fatehsagar Lake: ਉਦੈਪੁਰ ਸ਼ਹਿਰ ਦੇ ਪਿਚੋਲਾ ਤੋਂ ਬਾਅਦ ਹੁਣ ਫਤਿਹਸਾਗਰ ਝੀਲ ਵੀ ਓਵਰਫਲੋ ਹੋਣ ਲੱਗੀ ਹੈ। ਝੀਲ ਦੇ ਗੇਟ ਅੱਜ ਦੁਪਹਿਰ ਬਾਅਦ ਖੋਲ੍ਹ ਦਿੱਤੇ ਜਾਣਗੇ। ਇਸ ਲਈ 1 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 13 ਫੁੱਟ ਸਮਰੱਥਾ ਵਾਲੀ ਝੀਲ ਭਰ ਗਈ ਹੈ। ਫਤਿਹਸਾਗਰ ਝੀਲ ਦਾ ਪਾਣੀ ਦਾ ਪੱਧਰ ਸ਼ੁੱਕਰਵਾਰ ਸ਼ਾਮ ਤੱਕ 12.7 ਫੁੱਟ ਸੀ, ਜੋ ਅੱਜ ਸਵੇਰੇ 8 ਵਜੇ ਤੱਕ ਵਧ ਕੇ 12 ਫੁੱਟ 9 ਇੰਚ ਹੋ ਗਿਆ ਹੈ ਤੇ ਹੁਣ ਝੀਲ ਭਰ ਗਈ ਹੈ ਤੇ ਹੁਣ ਗੇਟ ਖੋਲ੍ਹੇ ਜਾ ਰਹੇ ਹਨ।
Read This : Rajasthan News: ਖੇਤੜੀ ਤਾਂਬੇ ਦੀ ਖਾਨ ਹਾਦਸੇ ‘ਚ 1 ਅਧਿਕਾਰੀ ਦੀ ਮੌਤ, Rescue Operation ਲਗਾਤਾਰ ਜਾਰੀ
ਇੱਥੋਂ ਆਉਂਦਾ ਹੈ ਫਤਿਹਸਾਗਰ ਝੀਲ ’ਚ ਪਾਣੀ | Fatehsagar Lake
ਉਦੈਪੁਰ ਦੇ ਵਸਨੀਕ ਫਤਿਹਸਾਗਰ ਦੇ ਨਜਾਰੇ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ। ਆਮ ਤੌਰ ’ਤੇ ਇਹ ਝੀਲ ਸਤੰਬਰ ਤੋਂ ਪਹਿਲਾਂ ਓਵਰਫਲੋ ਹੋ ਜਾਂਦੀ ਹੈ, ਪਰ ਇਸ ਵਾਰ ਸਤੰਬਰ ਦੇ ਪਹਿਲੇ ਹਫਤੇ ਚੰਗੀ ਬਾਰਿਸ਼ ਹੋਣ ਤੋਂ ਬਾਅਦ ਝੀਲ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਪਿਛਲੇ ਸਾਲ ਜੁਲਾਈ ਮਹੀਨੇ ’ਚ ਹੀ ਫਤਿਹਸਾਗਰ ਭਰ ਗਿਆ ਸੀ। ਫਤਿਹਸਾਗਰ ਝੀਲ ਦਾ ਪਾਣੀ ਮੁੱਖ ਤੌਰ ’ਤੇ ਛੋਟਾ ਮਦਾਰ ਤੇ ਵੱਡਾ ਮਦਾਰ ਤਲਾਅ ’ਤੇ ਵਹਿ ਕੇ ਮਦਰ ਨਹਿਰ ਰਾਹੀਂ ਇੱਥੇ ਆਉਂਦਾ ਹੈ। ਇਸ ਤੋਂ ਇਲਾਵਾ ਮਾੜੀ ਛੱਪੜ ’ਤੇ ਵਹਿਣ ਤੋਂ ਬਾਅਦ ਇਸ ਦਾ ਪਾਣੀ ਉਪਲੀ ਮਾੜੀ, ਹਵਾਲਾ ਕਲਾਂ ਰਾਹੀਂ ਫਤਿਹਸਾਗਰ ਝੀਲ ’ਚ ਵੀ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਪਿਚੋਲਾ ਝੀਲ ਦੇ ਭਰਨ ਤੋਂ ਬਾਅਦ ਕਾਲੇ ਕਿਵਾੜ ਦੇ ਗੇਟ ਖੋਲ੍ਹੇ ਜਾਣ ’ਤੇ ਪਿਚੋਲਾ ਦਾ ਪਾਣੀ ਵੀ ਫਤਿਹਸਾਗਰ ’ਚ ਆ ਜਾਂਦਾ ਹੈ। ਇਸ ਤਰ੍ਹਾਂ ਫਤਿਹਸਾਗਰ ਭਰ ਜਾਂਦਾ ਹੈ। Fatehsagar Lake
ਮੁਕਾਬਲੇ ‘ਚ 6 ਅੱਤਵਾਦੀ ਮਰੇ
ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਪੁਲਵਾਮਾ ਜਿਲੇ ਦੇ ਤਰਾਲ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆਬਲਾਂ ਦੇ ਘੇਰਾਬੰਦੀ ਅਤੇ ਤਲਾਸ਼ ਅਭਿਆਨ ਦੇ ਦੌਰਾਨ ਅੱਤਵਾਦੀਆਂ ਦੇ ਨਾਲ ਹੋਈ ਭਿਆਨਕ ਮੁਕਾਬਲੇ ‘ਚ ਛੇ ਅੱਤਵਾਦੀ ਮਾਰੇ ਗਏ। ਜਾਣਕਾਰੀ ਮੁਤਾਬਕ ਅੱਤਵਾਦੀ ਗੁਵਾਤੁਲ-ਅੰਸਾਰ ਸੰਗਠਨ ਦੇ ਸਨ। ਅੰਤਿਮ ਰਿਪੋਰਟ ਮਿਲਨੇ ਤੱਕ ਸੁਰੱਖਿਆਬਲਾਂ ਦਾ ਅਭਿਆਨ ਜਾਰੀ ਹੈ। ਅੱਤਵਾਦੀਆਂ ਦੀ ਖੂਫੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲਜ਼, ਰਾਜ ਪੁਲਿਸ ਦੇ ਵਿਸੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਪੁਲਵਾਮਾ ਜਿਲੇ ‘ਚ ਤਰਾਲ ਦੇ ਆਰਮਪੋਰਾ ਇਲਾਕੇ ‘ਚ ਸ਼ਨਿਵਾਰ ਦੀ ਸਵੇਰੇ ਤਲਾਸ਼ ਅਭਿਆਨ ਸ਼ੁਰੂ ਕੀਤਾ ਗਿਆ। ਸੁਰੱਖਿਆਬਲਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਵਿਸੇਸ਼ ਖੇਤਰ ਵੱਲ ਵੱਧ ਰਹੇ ਸਨ ਤਾਂ ਉਥੇ ਛਿੱਪੇ ਹੋਏ ਅੱਤਵਾਦੀਆਂ ਨੇ ਉਨ੍ਹਾਂ ਤੇ ਗੋਲੀਬਾਰੀ ਸ਼ੁਰੂ ਕੀ ਦਿੱਤੀ। ਸੁਰੱਖਿਆਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦਿੱਤਾ। ਸੁਰੱਖਿਆਂ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ‘ਚ ਛੇ ਅੱਤਵਾਦੀ ਮਾਰੇ ਗਏ ਇਹ ਸਾਰੇ ਅੱਤਵਾਦੀ ਸੰਗਠਨ ਗਜਵਾਤੁਲ-ਅੰਸਾਰ ਦੇ ਦੱਸੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ
ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ – ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਂਅ ‘ਚੰਡੀਮੰਦਰ’ ਤੋਂ ਪਿਆ ਇਹ ਵੀ ਸੁਣਨ ‘ਚ ਆਇਆ ਕਿ ਪਹਿਲਾਂ ਇਸ ਦਾ ਨਾਂਅ ਲਾਲ ਲਾਜਪਤ ਰਾਏ ਨਗਰ ਰੱਖਣ ਦੀ ਸਲਾਹ ਵੀ ਸੀ
ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰ੍ਰਧਾਨ ਮੰਤਰੀ ਨੇ ਇਸ ਸ਼ਹਿਰ ਦਾ ਨੀਂਹ ਪੱਥਰ 2 ਅਪਰੈਲ, 1952 ਨੂੰ ਰੱਖਿਆ ਫਰਾਂਸ ਦੇ ਆਰਕੀਟੈਕਟ ਲੀ-ਕਾਰਬੂਜ਼ੀਅਰ ਨੂੰ ਇਸ ਸ਼ਹਿਰ ਦਾ ਮਾਸਟਰ-ਪਲਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਤੇ ਸੈਲਾਨੀਆਂ ਦੇ ਮਨੋਰੰਜਨ ਲਈ ਸੁਖਨਾ ਝੀਲ ਨੂੰ ਮਾਸਟਰ ਪਲਾਨ ਦਾ ਮਹੱਤਵਪੂਰਨ ਹਿੱਸਾ ਬਣਾਇਆ
ਇਸ ਕਾਰਨ ਹੀ ਚੰਡੀਗੜ੍ਹ ਲਈ ਪਦਮਸ੍ਰੀ ਨੇਕ ਚੰਦ ਨੂੰ ਰਾਕ ਗਾਰਡਨ ਸਿਰਜਣ ਦਾ ਖਿਆਲ ਆਇਆ ਹੁਣ ਰਾਕ ਗਾਰਡਨ ਤੇ ਸੁਖਨਾ ਝੀਲ ਦੀ ਸਾਂਝ ਏਨੀ ਇੱਕ-ਮਿੱਕ ਹੋ ਗਈ ਹੈ ਜਿਵੇਂ ਇਹ ਚੰਡੀਗੜ੍ਹ ਸ਼ਹਿਰ ਦੀ ਰੂਹ ਹੋਣ ਸਵੇਰੇ ਤੇ ਸ਼ਾਮੀ ਚੰਡੀਗੜ੍ਹ ਵਾਸੀ ਸੈਰ ਦਾ ਆਨੰਦ ਮਾਣਦੇ ਹਨ ਵਿਸ਼ੇਸ਼ ਸਮਾਗਮਾਂ ‘ਤੇ ਝੀਲ ਕਿਨਾਰੇ ਰੌਣਕਾਂ ਲੱਗਦੀਆਂ ਹਨ ਨੇੜੇ ਹੀ ਗੋਲਫ਼ ਕਲੱਬ ਦੇ ਸ਼ਾਹੀ ਜਲੌਅ ਵੇਖਣ ਯੋਗ ਹਨ ਨਾਲ ਹੀ ਪੰਜਾਬ ਗਵਰਨਰ ਹਾਊਸ ਸਸ਼ੋਭਤ ਹੈ
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 1952  ਤੋਂ ਪਹਿਲਾਂ ਇਸ ਸਾਰੇ ਖੇਤਰ ‘ਤੇ ਘੁੱੱਗ ਵਸਦਾ ਪਿੰਡ ਰਾਮਨਗਰ ‘ਭੰਗੀਮਾਜਰਾ’ ਹੁੰਦਾ ਸੀ, ਜਿਸ ਨੂੰ ਲੱਗਭਗ 250 ਸਾਲ ਪਹਿਲਾਂ ਬਜ਼ੁਰਗ ਖੜਕ ਸਿੰਘ ਨੇ ਵਸਾਇਆ ਸੀ ਉਦੋਂ 20/22 ਘਰ ਸਨ, ਗੋਤੀ ਸਨ ਛੜਾਨ ਜ਼ਿਮੀਦਾਰ  ਬਾਦ ‘ਚ ਇੱਕ ਘਰ ਤਰਖਾਣਾਂ ਦਾ, ਇੱਕ ਘਰ ਲੁਬਾਣਿਆਂ ਦਾ ਤੇ ਇੱਕ ਘਰ ਕਹਾਰਾਂ ਦਾ ਵਸਾਇਆ ਗਿਆ
ਇਸ ਵੇਲੇ ਸੁਖਨਾ ਝੀਲ ‘ਤੇ ਬਿਲਕੁਲ ਕੰਢੇ ਉੱਤੇ ਇੱਕ ਪੁਰਾਣਾ ਪਿੱਪਲ ਆਪਣੀ ਕਹਾਣੀ ਸਾਂਭੀ ਖੜੋਤਾ ਹੈ ਜਿਸ ਦੇ ਟਾਹਣ ਤੇ ਤਣਾ ਇਸ ਦੀ ਉਮਰ ਸੌ ਕੁ ਸਾਲ ਦੀ ਦੱਸਦੇ ਜਾਪਦੇ ਹਨ ਕਿੰਨੇ ਹੀ ਸੈਲਾਨੀ  ਇਸ ਨੂੰ ਤੱਕਦੇ ਹਨ, ਥੱਲੇ ਚਬੂਤਰੇ ‘ਤੇ ਬੈਠ ਕੇ ਛਾਂ ਮਾਣਦੇ ਹਨ ਕਈ ਆਪਣੇ ਨਾਂਅ ਇਸ ਦੇ ਤਣੇ ਉੱਤੇ ਖੁਣਦੇ ਹਨ ਪਰੰਤੂ ਇਹ ਪਿੱਪਲ ਅਡੋਲ ਹੈ ਤੇ ਖ਼ਾਮੋਸ਼ ਹੈ ਹਨੇਰੀਆਂ ਆਈਆ, ਝੱਖੜ ਝੁੱਲੇ, ਡੋਬਾ-ਸੋਕਾ, ਗਰਮੀ-ਸਰਦੀ ਹੋਰ ਪਤਾ ਨਹੀਂ ਕੀ-ਕੀ ਵਾਪਰਿਆ ਪਰੰਤੂ ਇਹ ਪਿੱਪਲ ਉਸ ਮਨੁੱਖ ਦੀ  ਯਾਦ ਸਾਂਭੀ ਹੈ ਜਿਸ ਨੇ ਇਸ ਨੂੰ ਲਾਇਆ ਸੀ ਉਹ ਸੀ ਪਿੰਡ ਰਾਮਨਗਰ ਭੰਗੀਮਾਜਰਾ ਦਾ ਗਿਆਨ ਸਿੰਘ ‘ਗਿਆਨਾ’ ਵਲਦ ਨੰਦ ਸਿੰਘ ‘ਨੰਦਾ’
ਇੱਕ ਆਮ ਜ਼ਿੰਮੀਦਾਰ ਗਿਆਨ ਸਿੰਘ ਇੱਕ ਮੋਹਵੰਤਾ, ਸਾਊ ਲੰਮਾ-ਲੰਝਾ ਤੇ ਨਿਮਰ ਸੁਭਾਅ ਦਾ ਮਾਲਕ ਸੀ ਜਦੋਂ ਕਿ ਉਸ ਦਾ ਪਿਤਾ ਅੱਖੜ ਸੁਭਾਅ ਦਾ ਜਾਣਿਆ ਜਾਂਦਾ ਸੀ ਗਿਆਨ ਸਿੰਘ ਭਾਰਤੀ ਫੌਜ ‘ਚ ਭਰਤੀ ਹੋ ਗਿਆ ਕੁਦਰਤ ਦੀ ਕਰੋਪੀ ਉਸ ਨੂੰ ਘਾਤਕ ਬਿਮਾਰੀ ਟੀ.ਬੀ ਹੋ ਗਈ ਤੇ ਫੌਜ ‘ਚੋਂ ਬਿਨਾ ਪੈਨਸ਼ਨ ਦਿੱਤਿਆਂ ਕੱਢ ਦਿੱਤਾ ਉਸ ਦੀ ਘਰਵਾਲੀ ਪਿੰਡ ਗੁਰਦਾਸਪੁਰ ਤੋਂ ਸੀ ਜਿਸ ਨੂੰ ਕਈ ਮੁਸੀਬਤਾਂ ਨੇ ਘੇਰ ਲਿਆ ਤੇ ਕੋਈ ਬੱਚਾ ਵੀ  ਨਾ ਹੋਇਆ ਦੱਸਦੇ ਹਨ ਕਿ ਇਹ ਔਰਤ ਬਹੁਤ ਹੀ ਸੁਸ਼ੀਲ ਸੁਭਾਅ ਦੀ ਸੇ ਗਿਆਨ ਸਿੰਘ ਦੀ ਮਨ ਅੰਦਰ  ਪਿੱਪਲ ਦਾ ਰੁੱਖ ਲਾਉਣ ਦਾ ਫੁਰਨਾ ਉਪਜਿਆ ‘ਚਲੋ, ਜੇ ਪਰਮਾਤਮਾ ਨੇ ਸੰਤਾਨ ਨਹੀਂ ਦਿੱਤੀ ਤਾਂ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਇੱਕ ਰੁੱਖ ਪਿੱਪਲ ਹੀ ਆਪਣੀ ਨਿਸ਼ਾਨੀ ਵੱਜੋਂ ਲਾ ਦੇਵਾ
ਇਸ ਸ਼ਾਮਲਾਟ ਜ਼ਮੀਨ ਨੂੰ ਪਸ਼ੂਆਂ ਦੀ ਚਰਾਂਦ ਵੀ ਕਿਹਾ ਜਾਂਦਾ ਸੀ ਤੇ ਕਿਸਾਨ ਆਪਣੀ ਫ਼ਸਲ ਲਈ ਖਲਵਾੜੇ ਵਜੋਂ ਵਰਤ ਲੈਂਦੇ ਸਨ ਰੱਬ ਦਾ ਭਾਣਾ, ਕੁਝ ਸਾਲਾਂ ਬਾਦ ਗਿਆਨ ਸਿੰਘ ਦਾ ਦੇਹਾਂਤ ਹੋ ਗਿਆ ਪੁੱਤਰ ਦੀ ਨਿਸ਼ਾਨੀ ਨੂੰ ਹਰਾ-ਭਰਾ ਰੱਖਣ ਲਈ ਉਸ ਦੇ ਪਿਤਾ ਨੰਦ ਸਿੰੰਘ ਨੇ ਇਸ ਪਿੱਪਲ ਦੀ ਸਾਂਭ-ਸੰਭਾਲ ਕੀਤੀ ਪਾਣੀ ਪਾਉਂਦਾ ਰਿਹਾ ਤੇ ਪਿੱਪਲ ਵਧਦਾ-ਫੁੱਲਦਾ ਰਿਹਾ
ਚੰਡੀਗੜ੍ਹ ਦੇ ਪਹਿਲੇ 1952 ਉਠਾਲੇ ਸਮੇਂ ਪਿੰਡ ਰਾਮਨਗਰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਸੁਖਨਾ ਝੀਲ ਦੀ ਉਸਾਰੀ ਦੀ ਯੋਜਨਾ ਜੰਗੀ ਪੱਧਰ ‘ਤੇ ਆਰੰਭ ਹੋ ਗਈ ਪਿੰਡ ਦੇ ਬਹੁਤ ਸਾਰੇ ਰੁੱਖ ਪੁੱਟੇ ਗਏ ਝੀਲ ਕੰਢੇ ਇਸ ਪਿੱਪਲ ਦੀ ਵਾਰੀ ਵੀ ਆਉਣੀ ਸੀ ਪਰੰਤੂ ਚੰਗੀ ਕਿਸਮਤ ਨੂੰ  ਇਸ ਯੋਜਨਾ ‘ਚ ਕੰਮ ਕਰਦੇ ਸ. ਕੁਲਵੰਤ ਸਿੰਘ ਪਿੰਡ ਅੱਲਾਪੁਰ, ਉਦੋਂ ਜ਼ਿਲ੍ਹਾ ਰੋਪੜ,  ਨੂੰ ਇਸ ਪਿੱਪਲ ਦੀ ਕਹਾਣੀ ਦਾ ਪਤਾ ਸੀ
ਉਹ ਪਿੰਡ ਰਾਮਨਗਰ ਭੰਗੀਮਾਜਰਾ ਦੇ ਬਜ਼ੁਰਗ ਦਲੇਲ ਸਿੰਘ ਦਾ ਦੋਹਤਰਾ ਸੀ ਉਸ ਨੇ ਝੀਲ ਦੇ ਨਕਸ਼ੇ ਦੀ ਵਿਉਂਤ ਨੂੰ ਇੰਜ ਮੋੜਾ ਦਿੱਤਾ ਕਿ ਇਹ ਪਿੱਧਲ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ ਆਖ਼ਰ ਪਿੱਪਲ ਨੂੰ ਪੁੱਟਣ ਤੋਂ ਬਚਾ ਲਿਆ ਗਿਆ ਤੇ ਝੀਲ ਦੇ ਪਾਣੀ ਨਾਲ ਇਸ ਦਾ ਵੱਡ-ਅਕਾਰੀ ਸਰੂਪ ਸੋਹੰਦਾ ਬਣ ਗਿਆ
ਇਸ ਤੋਂ ਹੋਰ ਅੱਗੇ ਇਸ ਪਿੱਪਲ ਨੂੰ ਵਿਰਸੇ,ਵਿਰਾਸਤ ਤੇ ਇਤਿਹਾਸਕ- ਨਿਸ਼ਾਨੀ ਵੱਜੋਂ ਮਹੱਤਤਾ ਦੇਣ ਲਈ ਸ੍ਰੀ ਸਰਵਨ ਸਿੰਘ ਪੁੱਤਰ ਸ. ਲਛਮਣÎ ਸਿੰਘ ਸੂਬੇਦਾਰ ਨੰਬਦਾਰ ਰਾਮਨਗਰ ਭੰਗੀਮਾਜਰਾ ਨੇ ਨਿੱਜੀ ਉੱਦਮ ਕਰਕੇ ਤੱਤਕਾਲੀ ਏ.ਡੀ.ਸੀ ਗਵਰਨਰ ਪੰਜਾਬ ਚੰਡੀਗੜ੍ਹ ਨੂੰ ਮਿਤੀ 16.4.1983 ਨੂੰ ‘ਜੌਰਹੱਟ ਅਸਾਮ’ ਪੱਤਰ ਲਿੱਖ ਕੇ, ਇਸ ਪਿੱਪਲ ਦੀ ਆਤਮ-ਕਥਾ ਪੇਸ਼ ਕੀਤੀ ਤਾਂ ਜੋ ਯਾਦਗਾਰ ਵੱਜੋਂ ਇਸ ਪਿੱਪਲ ਦੀ ਪੂਰੀ ਦੇਖ-ਰੇਖ ਕੀਤੀ ਜਾਵੇ, ਉਦੋਂ ਇਸ ਪਿੱਪਲ ਦੀ ਉਚਾਈ ਲਗਭਗ 15-16 ਫੁੱਟ ਤੇ ਇਸ ਤਣੇ ਦਾ ਘੇਰਾ 6 ਫੁੱਟ ਦੇ ਕਰੀਬ ਸੀ
ਇਸ ਸਾਰੀ ਗਾਥਾ ਦਾ ਸਬੂਤ ਲਿਖਤੀ-ਪੱਤਰ ਦੀ ਕਾਪੀ ਵੱਜੋਂ ਮੈਨੂੰ ਸਰਦਾਰ ਸਰਵਣ ਸਿੰਘ ਜੋ ਇਸ ਬਿਰਧ ਅਵਸਥਾ ‘ਚ ਮਾਡਲ-ਟਾਉੂਨ ਸੰਨੀ ਐਨਕਲੇਵ ਦੇਸੂਮਾਜਰਾ-ਛੱਜੂਮਾਜਰਾ ‘ਚ ਰਹਿੰਦੇ ਹਨ, ਨੇ ਮਿਤੀ 3 ਫਰਵਰੀ, 2016 ਨੂੰ ਦਿੱਤਾ ਕਿੰਨਾ ਚੰਗਾ ਹੋਵੇ ਜੇ ਕੇਂਦਰੀ-ਪ੍ਰਸ਼ਾਸਨ ਚੰਡੀਗੜ੍ਹ ਯੂ.ਟੀ.ਚੰਡੀਗੜ੍ਹ ਇਸ ਪਿੱਪਲ ਦੀ ਆਤਮ ਕਥਾ ਬੋਰਡ ‘ਤੇ ਲਿਖਵਾ ਕੇ ਦਰਸ਼ਕਾਂ ਨੂੰ ਰੁੱਖਾਂ ਦੀ ਸੰਭਾਲ ਦਾ ਅਸਲੀ ਨਮੂਨਾ ਪੇਸ਼ ਕਰਨ ਦੀ ਮਿਸਾਲ ਪੈਦਾ ਕਰੇ ਧੰਨ ਸੀ ਉਹ ਪੁਰਖ ਜੋ ਰੁੱਖਾਂ ਨੂੰ ਪੁੱਤਾਂ ਵਾਂਗ ਪਾਲ਼ਦੇ ਸਨ
ਮਨਮੋਹਨ ਸਿੰਘ ਦਾਊਂ
ਮੋ: 98151-23900