Village - Sach Kahoon Punjabi
ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ
Lifestyle: ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ। ਪੱਛੜੇ ਲੋਕਾਂ ਨੂੰ ਉਹ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਪਿੰਡਾਂ ਵਿੱਚ ਵੱਸਦੇ ਭਾਰਤ ਦੇ ਸੁਚੱਜੇ ਸ਼ਾਸਨ ਲਈ ਗਾਂਧੀ ਜੀ ਨੇ ਪੰਚਾਇਤੀ ਰਾਜ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਪਿੰਡਾਂ ਦਾ ਰਹਿਣ-ਸਹਿਣ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੀ ਜ਼ਿੰਦਗੀ ਤੋਂ ਦੂਰ ਸਕੂਨ ਭਰਿਆ ਹੈ, ਜਿੱਥੇ ਰੂਹ ਨੂੰ ਖੁਸ਼ੀ ਅਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਪਿੰਡਾਂ ਵਿਚ ਆਪਣਿਆਂ ਦੀ ਸਾਂਝ ਹੈ, ਜਿੱਥੇ ਸਾਂਝੀਆਂ ਖੁਸ਼ੀਆਂ ਤੇ ਸਾਂਝੇ ਦੁੱਖ ਹਨ। ਜਿੱਥੇ ਦੂਜੇ ਦੀ ਧੀ ਨੂੰ ਵੀ ਆਪਣੀ ਧੀ ਸਮਝਿਆ ਜਾਂਦਾ ਹੈ।
ਜਿੱਥੇ ਮਿੱਟੀ ਵਿੱਚ ਸੋਨਾ ਤੇ ਘਰਾਂ ਵਿੱਚ ਖੁਸ਼ਹਾਲੀ ਦੀ ਛਣਕਾਰ ਸੁਣਾਈ ਦਿੰਦੀ ਹੈ।ਸਮੇਂ ਦੇ ਪਹੀਏ ਦੀ ਚਾਲ ਬਦਲਣ ਨਾਲ ਕੰਮ ਦੀ ਭਾਲ ਤੇ ਭੌਤਿਕ ਵਸਤਾਂ ਦੀ ਪੂਰਤੀ ਕਰਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਣ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਣਾ ਸ਼ੁਰੂ ਹੋਇਆ। ਇਸ ਪ੍ਰਵਾਸ ਨੇ ਮਨੁੱਖ ਦੀ ਜੀਵਨਸ਼ੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਬੋਲੀ, ਰਹਿਣ-ਸਹਿਣ ਅਤੇ ਸੱਭਿਆਚਾਰ ਵਿੱਚ ਵੀ ਪਰਿਵਰਤਨ ਲਿਆਂਦਾ ਹੈ। ਪਿੰਡਾਂ ਵਿੱਚ ਵੱਸਦੇ ਸਾਂਝੇ ਪਰਿਵਾਰ ਜਿੱਥੇ ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ ਅਤੇ ਦਾਦਾ-ਦਾਦੀ ਇੱਕ ਛੱਤ ਹੇਠ ਰਹਿ ਕੇ ਸਾਂਝੇ ਚੁੱਲ੍ਹੇ ਦੀ ਰੋਟੀ ਖਾਂਦੇ ਹਨ, ਉੱਥੇ ਸ਼ਹਿਰਾਂ ਵਿੱਚ ਛੋਟੇ ਪਰਿਵਾਰ ਜਿਸ ਵਿੱਚ ਕੇਵਲ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਹੀ ਰਹਿ ਗਏ ਹਨ। Lifestyle
Read This : ਬੰਗਲਾਦੇਸ਼ ਲਈ ਵੱਡੀ ਚੁਣੌਤੀ
ਸਾਂਝੇ ਪਰਿਵਾਰਾਂ ਵਿੱਚ ਰਹਿ ਕੇ ਬੱਚੇ ਅਨੁਸ਼ਾਸਨ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਸਿੱਖਦੇ ਹਨ, ਉੱਥੇ ਸ਼ਹਿਰਾਂ ਵਿੱਚ ਪਲ ਰਹੇ ਬੱਚੇ ਸਾਂਝੇ ਪਰਿਵਾਰਾਂ ਦੇ ਮੋਹ ਤੋਂ ਦੂਰ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਉਨ੍ਹਾਂ ਵਿੱਚ ਆਪਸੀ ਸਾਂਝ, ਰਿਸ਼ਤਿਆਂ ਦਾ ਮੋਹ ਤੇ ਇੱਕ ਚੰਗਾ ਇਨਸਾਨ ਬਣਨ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਸ਼ਹਿਰਾਂ ਵਿੱਚ ਜਿੱਥੇ ਸਾਰੇ ਵਿਅਕਤੀ ਮਸ਼ੀਨਾਂ ਦਾ ਰੂਪ ਧਾਰਨ ਕਰ ਚੁੱਕੇ ਹੁੰਦੇ ਹਨ, ਜਿੱਥੇ ਬੱਚਿਆਂ ਕੋਲ ਮਾਪਿਆਂ ਲਈ ਸਮਾਂ ਨਹੀਂ ਹੁੰਦਾ, ਗੁਆਂਢੀ ਇੱਕ-ਦੂਜੇ ਤੋਂ ਅਣਜਾਣ ਹੁੰਦੇ ਹਨ, ਉੱਥੇ ਪਿੰਡ ਸਾਰਿਆਂ ਦਾ ਸਾਂਝਾ ਹੁੰਦਾ ਹੈ ਚਾਹੇ ਸ਼ਹਿਰੀਕਰਨ ਕਰਕੇ ਪਿੰਡਾਂ ਉੱਤੇ ਵੀ ਸ਼ਹਿਰਾਂ ਦਾ ਪ੍ਰਭਾਵ ਪਿਆ ਹੈ। Lifestyle
ਪਰੰਤੂ ਅਜੇ ਵੀ ਪਿੰਡਾਂ ਦੀ ਸਵੇਰ ਅਤੇ ਸਰੋ੍ਹਂ ਦੇ ਸਾਗ ਨਾਲ ਮੱਕੀ ਦੀ ਰੋਟੀ ਦਾ ਆਪਣਾ ਹੀ ਅਨੰਦ ਹੁੰਦਾ ਹੈ। ਪੀਜੇ, ਬਰਗਰ, ਨੂਡਲਜ ਤੇ ਹੋਰ ਜੰਕ ਫੂਡ ਪਿੰਡਾਂ ਦੀਆਂ ਤਾਜੀਆਂ ਸਬਜੀਆਂ ਦੀ ਰੀਸ ਨਹੀਂ ਕਰ ਸਕਦੇ। ਪਿੰਡਾਂ ਵਿੱਚ ਰੱਖੇ ਜਾਂਦੇ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਹੋਣਾ ਵਾਲਾ ਤਾਜਾ ਦੁੱਧ ਪੈਕਟਾਂ ਵਾਲੇ ਦੁੱਧ ਤੋਂ ਕਿਤੇ ਵਧੀਆ ਹੈ। ਇਸ ਪਿੰਡਾਂ ਤੋਂ ਸ਼ਹਿਰਾਂ ਵੱਲ ਦੀ ਦੌੜ ਨੇ ਸਾਨੂੰ ਆਧੁਨਿਕਤਾ ਦਾ ਲਾਲਚ ਦੇ ਕੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ। ਬਦਲਾਅ ਹਮੇਸ਼ਾ ਸਾਰਥਕ ਨਹੀਂ ਹੁੰਦਾ, ਇਸ ਦੇ ਕਈ ਵਾਰ ਭਿਆਨਕ ਨਤੀਜੇ ਵੀ ਝੱਲਣੇ ਪੈਂਦੇ ਹਨ। ਅਜਿਹਾ ਹੀ ਪੰਜਾਬੀ ਸੱਭਿਆਚਾਰਕ ਨਾਲ ਵਾਪਰ ਰਿਹਾ ਹੈ। Lifestyle
ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਲੋਕਾਂ ’ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਿਉਂਕਿ ਕੋਈ ਵੀ ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਸ਼ਹਿਰਾਂ ਨੂੰ ਮਾਰ ਕਰਦੀ ਹੈ। ਜਿਵੇਂ ਪਹਿਲਾਂ ਕਦੇ ਅਲਟ੍ਰਾਸਾਊਂਡ ਦਾ ਨਾਂਅ ਨਹੀਂ ਸੀ ਸੁਣਿਆ ਪਰੰਤੂ ਹੁਣ ਬੱਚਾ ਵੀ ਅਲਟ੍ਰਾਸਾਊਂਡ ਦੇ ਨਾਂਅ ਤੋਂ ਜਾਣੂ ਹੈ। ਪਾਟੀਆਂ ਪੈਂਟਾਂ ਆਧੁਨਿਕਤਾ ਦੀ ਨਿਸ਼ਾਨੀ ਹਨ। ਇਹ ਸਾਡੀ ਪੜ੍ਹੀ-ਲਿਖੀ ਪੀੜ੍ਹੀ ਦੀ ਸੋਚ ਹੈ। ਨਵੀਂ ਪੀੜ੍ਹੀ ਦੀ ਸੋਚ ਮੁਤਾਬਿਕ ਕੁੜਤੇ ਪਜਾਮੇ ਵਾਲਾ ਵਿਅਕਤੀ ਅਨਪੜ੍ਹ, ਤੇ ਪੈਦਲ ਜਾ ਰਿਹਾ ਵਿਅਕਤੀ ਗੁਰਬਤ ਦੀ ਨਿਸ਼ਾਨੀ ਹੈ। ਜਿਹੜੇ ਪੰਜਾਬੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਰਹੇ ਹਨ ਉਹ ਵਿਦੇਸ਼ੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਕਿਵੇਂ ਸਿੱਖ ਸਕਣਗੇ। ਟੁੱਟੀ-ਭੱਜੀ ਅੰਗਰੇਜੀ ਘੋਟਣ ਵਾਲੇ ਮਾਂ-ਬੋਲੀ ਤੋਂ ਵੀ ਕੋਹਾਂ ਦੂਰ ਜਾ ਰਹੇ ਹਨ। Lifestyle
Read This : Kisan Mela: ਪੈਸਟੀਸਾਈਡ ਦੀ ਪ੍ਰਸਿੱਧ ਕੰਪਨੀ ਬੈਸਟ ਐਗਰੋ ਲਾਈਫ ਵੱਲੋਂ ਕਿਸਾਨ ਮੇਲਾ ਕਰਵਾਇਆ
ਪਿੰਡਾਂ ’ਤੇ ਸ਼ਹਿਰਾਂ ਦੀ ਪਾਣ ਚੜ੍ਹ ਚੁੱਕੀ ਹੈ। ਸ਼ਹਿਰਾਂ ਵਿੱਚ ਸਿੱਖਿਆ, ਸਿਹਤ ਅਤੇ ਰੁਜਗਾਰ ਦੇ ਜ਼ਿਆਦਾ ਮੌਕੇ ਦਿਖਾਈ ਦਿੰਦੇ ਹਨ। ਇਹ ਸਹੀ ਹੈ ਪਰੰਤੂ ਇਸਦਾ ਮਤਲਬ ਇਹ ਨਹੀਂ ਕਿ ਪਿੰਡ ਪੱਛੜੇ ਹੋਏ ਹਨ। ਪਿੰਡਾਂ ਦੇ ਬੱਚੇ ਵੀ ਮਿਹਨਤ, ਮੁਸ਼ੱਕਤ ਅਤੇ ਸੰਘਰਸ਼ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਅੱਜ ਵੀ ਪਿੰਡ ਆਪਣਾ ਵਿਰਸਾ, ਆਪਣਾ ਇਤਿਹਾਸ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਮੇਂ ਦੇ ਹਾਕਮਾਂ ਦਾ ਪਿੰਡਾਂ ਵਿੱਚ ਜ਼ਿਆਦਾ ਗੇੜਾ ਵੋਟਾਂ ਵੇਲੇ ਹੀ ਲੱਗਦਾ ਹੈ ਉਹ ਪਿੰਡਾਂ ਨੂੰ ਸਿਰਫ਼ ਵੋਟ ਬੈਂਕ ਹੀ ਸਮਝਦੇ ਹਨ। ਅਜਾਦੀ ਦੇ ਪੌਣੇ ਦਹਾਕੇ ਤੋਂ ਵੱਧ ਸਮਾਂ ਬੀਤਣ ਬਾਅਦ ਵੀ ਦੇਸ਼ ਦੇ ਹਾਕਮਾਂ ਨੇ ਪਿੰਡਾਂ ਨੂੰ ਪੱਕੀਆਂ ਸੜਕਾਂ ਤੇ ਪੱਕੀਆਂ ਗਲੀਆਂ ਨਾਲੀਆਂ ਦੇ ਮੁੱਦਿਆਂ ਵਿੱਚ ਉਲਝਾ ਕੇ ਰੱਖ ਦਿੱਤਾ। Lifestyle
ਅੱਜ ਵੀ ਅਜਿਹੇ ਪਿੰਡ ਬਹੁਤ ਹਨ ਜਿੱਥੇ ਦਰਿਆ ਦੇ ਉੱਤੇ ਪੁਲ ਨਹੀਂ ਹਨ ਬੱਚੇ ਕਿਸ਼ਤੀ ਨਾਲ ਦਰਿਆ ਪਾਰ ਕਰਕੇ ਸਕੂਲ ਜਾਂਦੇ ਹਨ ਪਰ ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ-ਦੌੜ ਤੋਂ ਦੂਰ ਸ਼ਾਂਤਮਈ ਪਰੰਤੂ ਇਹ ਹੋਂਦ ਖਤਰੇ ਵਿੱਚ ਹੈ। ਸ਼ਹਿਰ ਦਿਨੋਂ-ਦਿਨ ਵਧ ਰਹੇ ਹਨ। ਜਿਸ ਤਰ੍ਹਾਂ ਚੰਡੀਗੜ੍ਹ ਨੇ ਪੰਜਾਬ ਦੇ ਕਈ ਪਿੰਡ ਖਾ ਲਏ ਉਸ ਤਰ੍ਹਾਂ ਸ਼ਹਿਰਾਂ ਦਾ ਖੇਤਰਫਲ ਵਧਣ ਕਰਕੇ ਪਿੰਡਾਂ ਤੇ ਸ਼ਹਿਰਾਂ ਵਿਚਲੀ ਦੂਰੀ ਘਟ ਰਹੀ ਹੈ। ਪਿੰਡਾਂ ਨੂੰ ਉਜਾੜਨ ਲਈ ਜ਼ਮੀਨਾਂ ਦੇ ਦੁੱਗਣੇ ਭਾਅ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪਿੰਡਾਂ ਦੀ ਹੋਂਦ ਖਤਮ ਕਰਨ ਲਈ ਅਖੌਤੀ ਵਿਕਾਸ ਦਾ ਨਾਅਰਾ ਦਿੱਤਾ ਜਾ ਰਿਹਾ ਹੈ। Lifestyle
ਜਿਸ ਨੇ ਜੰਗਲ-ਬੇਲੇ ਉਜਾੜ ਕੇ ਧਰਤੀ ਦੀ ਹੋਂਦ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਪਿੰਡਾਂ ਵਿੱਚ ਤਾਂ ਕਿਤੇ ਨਿੰਮ ਦੀ ਛਾਂ ਲੱਭ ਵੀ ਜਾਂਦੀ ਹੈ ਪਰ ਸ਼ਹਿਰਾਂ ਵਿੱਚ ਤਾਂ ਚਾਦਰਾਂ ਦਾ ਸ਼ੈੱਡ ਪਾ ਕੇ ਨਿੰਮ ਦੀ ਛਾਂ ਦੀ ਪੂਰਤੀ ਕੀਤੀ ਜਾਂਦੀ ਹੈ ਪਰੰਤੂ ਇਹ ਯਾਦ ਰੱਖਣਾ ਹੋਵੇਗਾ ਕਿ ਨਿੰਮ ਛਾਂ ਦੇ ਨਾਲ-ਨਾਲ ਆਕਸੀਜ਼ਨ ਵੀ ਦੇਵੇਗਾ ਜਦਕਿ ਚਾਦਰਾਂ ਦਾ ਸ਼ੈੱਡ ਕੇਵਲ ਛਾਂ ਦੇਵੇਗਾ ਆਕਸੀਜਨ ਨਹੀਂ। ਅਖੌਤੀ ਵਿਕਾਸ ਦੇ ਨਾਂਅ ’ਤੇ ਕੀਤੇ ਜਾ ਰਹੇ ਕੁਦਰਤ ਨਾਲ ਖਿਲਵਾੜ ਨੂੰ ਰੋਕਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਧਰਤੀ ’ਤੇ ਰਹਿਣਾ ਤਾਂ ਹਰ ਕੋਈ ਚਾਹੁੰਦਾ ਹੈ ਪਰੰਤੂ ਇਸ ਨੂੰ ਬਚਾਉਣ ਦਾ ਉੱਦਮ ਕੋਈ ਨਹੀਂ ਕਰਨਾ ਚਾਹੁੰਦਾ। ਪਿੰਡਾਂ ਦੇ ਨਾਲ-ਨਾਲ ਵਾਤਾਵਰਨ ਦੀ ਹੋਂਦ ਬਚਾਉਣ ਲਈ ਵੀ ਅੱਗੇ ਆਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ। Lifestyle
ਮੋ. 70873-67969
ਰਜਵਿੰਦਰ ਪਾਲ ਸ਼ਰਮਾ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸੂਬੇ ਦੇ ਇਸ ਪਿੰਡ ’ਚ ਵੱਡੀ ਕਾਰਵਾਈ
ਵਿਭਾਗ ਨੇ ਪਿੰਡ ਦੀ ਪੰਚਾਇਤ ਨੂੰ 23 ਕਰੋੜ ਦੇ ਘਪਲੇ ਵਿੱਚ ਕੀਤਾ ਮੁਅੱਤਲ
ਰਾਜਪੁਰਾ (ਅਜਯ ਕਮਲ)। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਨਲਾਸ (Village of the State) ਦੀ ਪੰਚਾਇਤ ’ਤੇ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ ਪੰਚਾਇਤ ਵਿਭਾਗ ਵੱਲੋਂ ਪੰਜ ਕਰੋੜ ਰੁਪਏ ਦੇ ਮਾਮਲੇ ਵਿੱਚ 7 ਪੰਚ, 1 ਸਰਪੰਚ 2 ਪੰਚਾਇਤ ਸੈਕਟਰੀਆਂ ’ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਪਿੰਡ ਨਲਾਸ ਦੀ ਪੰਚਾਇਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਲੈਟਰ ਵਿੱਚ ਸਰਪੰਚ ਮੁਨਸ਼ੀ ਰਾਮ, ਪੰਚ ਸੁਰਿੰਦਰ ਸਿੰਘ, ਪੰਚ ਸੋਮ ਚੰਦ, ਪੰਚ ਜਸਵੀਰ ਸਿੰਘ ,ਪੰਚ ਵੇਦ ਪ੍ਰਕਾਸ਼, ਪੰਚ ਸੁਨੀਤਾ, ਪੰਚ ਮਨਪ੍ਰੀਤ ਕੌਰ, ਪੰਚ ਗੁਰਜੀਤ ਕੌਰ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਪਿੰਡ ਦੀ ਪੰਚਾਇਤ ਖਾਤੇ ਨੂੰ ਵੀ ਸੀਲ ਕਰਨ ਦੇ ਆਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਲੈਟਰ ਵਿੱਚ ਲਿਖਿਆ ਗਿਆ ਹੈ। (Village of the State)
7 ਪੰਚਾਇਤ ਮੈਂਬਰ ਤੇ 1 ਸਰਪੰਚ ਤੇ ਦੋ ਪੰਚਾਇਤ ਸੈਕਟਰੀਆਂ ’ਤੇ ਡਿੱਗੀ ਗਾਜ
ਇਸਦੇ ਨਾਲ ਹੀ ਉਸ ਸਮੇਂ ਦੇ ਪੰਚਾਇਤ ਸਕੱਤਰਾਂ ’ਤੇ ਵੀ ਵਿਭਾਗ ਵੱਲੋਂ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੌਜ਼ੂਦ ਬਲਾਕ ਸੰਭੂ ਕਲਾਂ ਦੇ ਪੰਚਾਇਤ ਸਕੱਤਰ ਜਸਵੀਰ ਚੰਦ, ਬਲਾਕ ਸਮਾਣਾ ਦੇ ਪੰਚਾਇਤ ਸਕੱਤਰ ਰਜਿੰਦਰ ਸਿੰਘ ਸ਼ਾਮਲ ਹਨ। ਇਹ ਕਾਰਵਾਈ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਤਹਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪਿੰਡ ਵਾਸੀਆਂ ਵੱਲੋਂ ਵਿਜੀਲੈਂਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੈਨੇਡਾ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਸਰਪੰਚ ਨੇ ਬਦਲੀ ਪਿੰਡ ਦੀ ਨੁਹਾਰ
‘ਮੇਲਾ ਜਾਗਦੇ ਜੁਗਨੂੰਆਂ ਦਾ’ ’ਚ ਮਿੰਟੂ ਸਰਪੰਚ ਨੇ ਦਰਸ਼ਕ ਕੀਲੇ
ਕਿਵੇਂ ਬਣਾਇਆ ਪਿੰਡ ਨੂੰ ਸੋਹਣਾ ਗੱਲਾਬਾਤਾਂ ਦੌਰਾਨ ਦੱਸੀ ਵਿਕਾਸ ਦੀ ਕਹਾਣੀ
(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਪਾਵਰ ਹਾਊਸ ਰੋਡ ’ਤੇ ਚੱਲ ਰਹੇ ‘ਮੇਲਾ ਜਾਗਦੇ ਜੁਗਨੂੰਆਂ ਦਾ’ ਵਿੱਚ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ ਮੇਲੇ ’ਚ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੱਤਾ ਜਾ ਰਿਹਾ ਹੈ ਤੇ ਕਿਧਰੇ ਵਾਤਾਵਰਣ ਬਚਾਉਣ ਲਈ ਬੂਟੇ ਅਤੇ ਗਿਆਨ ਲਈ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਾਲਣ ਦੀ ਪ੍ਰੇਰਨਾ ਦਿੰਦੀਆਂ ਸਟਾਲਾਂ ਲਾਈਆਂ ਗਈਆਂ ਹਨ ਮੇਲੇ ਦੇ ਅੱਜ ਦੂਜੇ ਦਿਨ ਚੰਗੀਆਂ ਸ਼ਖਸ਼ੀਅਤਾਂ ਨਾਲ ਰੂ-ਬ-ਰੂ ਦੌਰਾਨ ਜਦੋਂ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤਇੰਦਰ ਸਿੰਘ ਉਰਫ ਮਿੰਟੂ ਨਾਲ ਮੇਲਾ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਆਪਣੇ ਪਿੰਡ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ ਇਸ ਤੋਂ ਇਲਾਵਾ ‘ਸੱਚ ਕਹੂੰ’ ਵੱਲੋਂ ਵੀ ਸਰਪੰਚ ਨਾਲ ਖਾਸ ਗੱਲਬਾਤ ਕੀਤੀ ਗਈ।
‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਸਰਪੰਚ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਦੀ ਖੂਬਸੂਰਤੀ ਦੇਖ ਕੇ ਪ੍ਰਭਾਵਿਤ ਹੋਇਆ ਕਿ ਕਿੰਨਾ ਸੋਹਣਾ ਦੇਸ਼ ਹੈ, ਉੱਥੋਂ ਹੀ ਉਸਨੇ ਸੋਚਿਆ ਕਿ ਆਪਾਂ ਵੀ ਆਪਣੇ ਪਿੰਡ ਨੂੰ ਖੂਬਸੂਰਤ ਬਣਾ ਸਕਦੇ ਹਾਂ ਪਿੰਡ ਆ ਕੇ ਉਸ ਨੇ ਉੱਦਮ ਕੀਤਾ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ।
ਪਿੰਡ ਦੇ ਸੀਵਰੇਜ ਦੇ ਪਾਣੀ ਦੀ ਵੀ ਕਰਦੇ ਹਨ ਵਰਤੋਂ
ਉਨ੍ਹਾਂ ਦੱਸਿਆ ਕਿ ਪਿੰਡ ਦੇ ਸੀਵਰੇਜ ਦੇ ਪਾਣੀ ਨੂੰ ਵੀ ਉਹ ਵਰਤੋਂ ’ਚ ਲਿਆਉਂਦੇ ਹਨ ਜਿਸ ਲਈ ਉਨ੍ਹਾਂ ਨੇ ਟ੍ਰੀਟਮੈਂਟ ਪਲਾਂਟ ਲਾਇਆ ਹੈ, ਜਿਸ ’ਚ ਸਾਰੇ ਪਿੰਡ ਦੇ ਸੀਵਰੇਜ ਦਾ ਪਾਣੀ ਟ੍ਰੀਟ ਹੋਣ ਤੋਂ ਬਾਅਦ 100 ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾਂਦੀ ਹੈ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਉਹ ਹੋਰ ਯਤਨ ਕਰ ਰਹੇ ਹਨ ਕਿ ਐਨਾ ਵਧੀਆ ਸਕੂਲ ਬਣੇ ਕਿ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇ ਪਿੰਡ ’ਚ ਬਣਾਏ ਗਏ।
ਮਹਿਲਾ ਬੈਂਕ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ‘ਸੱਚੀ ਸਹੇਲੀ ਬੈਂਕ ਸਾਡੇ ਸੁਪਨਿਆਂ ਦੀ’, ਜਿਸ ’ਚ ਮਹਿਲਾਵਾਂ ਵੱਲੋਂ ਹੀ ਪੈਸੇ ਜਮ੍ਹਾਂ ਕਰਵਾਏ ਜਾਂਦੇ ਹਨ ਅਤੇ ਮਹਿਲਾਵਾਂ ਵੱਲੋਂ ਹੀ ਸਹਾਇਕ ਧੰਦੇ ਜਿਵੇਂ ਸਿਲਾਈ ਕਢਾਈ, ਆਚਾਰ ਆਦਿ ਪਾਉਣ ਦਾ ਕੰਮ ਸ਼ੁਰੂ ਕਰਨ ਲਈ ਪੈਸੇ ਦਿੱਤੇ ਜਾਂਦੇ ਹਨ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਪਲਾਸਟਿਕ ਮੁਕਤ ਭਾਰਤ ਤਹਿਤ ਪਿੰਡ ਦੇ ਲੋਕਾਂ ਨੂੰ ਜਾਗ ਲਗਾਈ ਕਿ ਉਹ ਪਲਾਸਟਿਕ ਉਨ੍ਹਾਂ ਨੂੰ ਦੇ ਜਾਣ ਉਸਦੇ ਬਦਲੇ ਗੁੜ, ਖੰਡ ਜਾਂ ਚੌਲ ਲੈ ਜਾਣ, ਅਜਿਹਾ ਕਰਨ ਵਾਲਾ ਰਣਸੀਂਹ ਕਲਾਂ ਦੇਸ਼ ਦਾ ਨਿਵੇਕਲਾ ਪਿੰਡ ਬਣਿਆ।
ਇਹ ਪਿੰਡ ਰਣਸੀਂਹ ਕਲਾਂ ’ਚ ਸਰਪੰਚ ਪ੍ਰੀਤਇੰਦਰ ਸਿੰਘ ਉਰਫ ਮਿੰਟੂ ਵੱਲੋਂ ਸ਼ੁਰੂ ਕੀਤੇ ਗਏ ਸਿਰਫ ਕੁੱਝ ਕੁ ਨਿਵੇਕਲੇ ਕਾਰਜਾਂ ਦੀਆਂ ਉਦਾਹਰਨਾਂ ਹਨ, ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਅਨੇਕਾਂ ਅਜਿਹੇ ਕੰਮ ਪਿੰਡ ’ਚ ਕੀਤੇ ਹਨ ਜਿਸ ਨਾਲ ਰਣਸੀਂਹ ਕਲਾਂ ਪੰਜਾਬ ਦਾ ਇੱਕ ਰੋਲ ਮਾਡਲ ਪਿੰਡ ਬਣਿਆ ਹੋਇਆ ਹੈ।
ਸਮਾਰਟ ਫੋਨ ਤੋਂ ਬਣਾਈ ਸਰਪੰਚ ਨੇ ਦੂਰੀ
ਮਿੰਟੂ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਐਨਾ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ ਕਿ ਸਮਾਰਟ ਫੋਨ ਉਸ ਨੂੰ ਸਮਾਂ ਖਰਾਬ ਕਰਨ ਵਾਲਾ ਲੱਗਦਾ ਹੈ ਇਸ ਲਈ ਉਸਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਉਨ੍ਹਾਂ ਦੱਸਿਆ ਕਿ ਭਾਵੇਂ ਹੀ ਵਿਗਿਆਨ ਵੱਲੋਂ ਕੱਢੀਆਂ ਕਾਢਾਂ ਕਾਰਨ ਮਨੁੱਖ ਦਾ ਜੀਵਨ ਸੌਖਾ ਤੇ ਸਰਲ ਹੋਇਆ ਪਰ ਕੁੱਝ ਚੀਜਾਂ ਭਾਰੂ ਪੈ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਜੋ ਵਪਾਰ ਕਰਨ ਵਾਲੇ ਹਨ ਜਾਂ ਨੌਕਰੀ ਪੇਸ਼ੇ ਵਾਲੇ ਹਨ ਉਨ੍ਹਾਂ ਲਈ ਵੱਡਾ ਫੋਨ ਵਰਤਣਾ ਲਾਹੇਵੰਦ ਹੈ ਪਰ ਵੱਡਾ ਫੋਨ ਵਰਤਕੇ ਉਹ ਆਪਣੀ ਸਿਹਤ ਤੇ ਸਮਾਂ ਵੀ ਖਰਾਬ ਕਰ ਰਹੇ ਹਨ ਸਰਪੰਚ ਨੇ ਆਖਿਆ ਕਿ ਉਸਦੀ ਨਿੱਜੀ ਸੋਚ ਸੀ ਕਿ ਫੋਨ ’ਤੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਬਲਕਿ ਆਪਣਾ ਸਮਾਂ ਪਿੰਡ ਨੂੰ ਸੋਹਣਾ ਬਣਾਉਣ ਲਈ ਖਰਚ ਕਰਾਂ, ਇਸ ਕਰਕੇ ਵੱਡਾ ਫੋਨ ਨਹੀਂ ਰੱਖਿਆ।
ਸਰਪੰਚ ਪਾਰਟੀਬਾਜ਼ੀ ਦੀ ਥਾਂ ਭਾਈਚਾਰੇ ਨਾਲ ਕਰਨ ਕੰਮ
ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨੂੰ ਦਿੱਤੇ ਸੁਨੇਹੇ ’ਚ ਸਰਪੰਚ ਮਿੰਟੂ ਨੇ ਕਿਹਾ ਕਿ ਪਾਰਟੀਬਾਜੀ ਦੇ ਝੰਡਿਆਂ ਦੀ ਥਾਂ ਆਪਣੇ ਭਾਈਚਾਰੇ ਦੇ ਝੰਡਿਆਂ ਨੂੰ ਚੜ੍ਹਾਉਣ ਕਿਉਂਕਿ ਭਾਈਚਾਰੇ ਦੇ ਝੰਡੇ ’ਚੋਂ ਵਿਕਾਸ ਅਤੇ ਭਾਈਚਾਰਕ ਸਾਂਝ ਨਿੱਕਲੇਗੀ ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਦੇ ਝੰਡਿਆਂ ’ਚੋਂ ਲੜਾਈਆਂ ਝਗੜੇ ਹੀ ਨਿੱਕਲਣਗੇ ਇਸ ਲਈ ਉਨ੍ਹਾਂ ਨੂੰ ਛੱਡਕੇ ਭਾਈਚਾਰੇ ਨਾਲ ਇਕੱਠੇ ਹੋ ਕੇ ਤੁਰਨਾ ਚਾਹੀਦਾ ਹੈ, ਉਸ ਨਾਲ ਹੀ ਪਿੰਡਾਂ ਦੇ ਵਿਕਾਸ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਜਥੇਬੰਦੀਆਂ ਨੇ ਘੇਰਿਆ ਬਾਦਲਾਂ ਦਾ ਪਿੰਡ ਅਤੇ ਕੈਪਟਨ ਦਾ ਸ਼ਹਿਰ
ਨਾ ਸਾਡਾ ਅਮਰਿੰਦਰ ਨਾਲ ਹੇਜ ਆ, ਨਾ ਸਾਡੀ ਬਾਦਲ ਕੇ ਲਾਣੇ ਨਾਲ ਯਾਰੀ ਆ: ਉਗਰਾਹਾਂ
ਮੁੱਖ ਮੰਤਰੀ ਦੇ ਸ਼ਹਿਰ ‘ਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਸ਼ੁਰੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਸਬੰਧੀ ਹੁੰਕਾਰ ਭਰੀ ਗਈ ਹੈ। ਕਿਸਾਨਾਂ ਨੇ ਸ਼ਹਿਰ ਦੇ ਵਿਚਕਾਰ ਪੁੱਡਾ ਗਰਾਊਂਡ ‘ਚ ਪੱਕਾ ਮੋਰਚਾ ਠੋਕ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਕਿਸਾਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਅਤੇ ਅਮਰਿੰਦਰ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਰੋਹ ਦੇਖਿਆ ਗਿਆ। ਧਰਨੇ ਦੀ ਵੱਡੀ ਗੱਲ ਇਹ ਰਹੀ ਕਿ ਅੱਜ ਤੋਂ ਸ਼ੁਰੂ ਹੋਏ ਇਸ ਪੱਕੇ ਮੋਰਚੇ ਵਿੱਚ ਪੁੱਜੀਆਂ ਔਰਤਾਂ ਨੇ ਦੋਵੇਂ ਸਰਕਾਰਾਂ ਨੂੰ ਲਲਕਾਰਿਆ ਹੈ।   ਉੱਧਰ ਕਿਸਾਨ ਜਥੇਬੰਦੀ ਨੇ ਕੇਂਦਰੀ ਆਰਡੀਨੈਂਸਾਂ ਦੇ ਖਿਲਾਫ਼ ਪਿੰਡ ਬਾਦਲ ‘ਚ ਬਾਦਲ ਪਰਿਵਾਰ ਦੀ ਰਿਹਾਇਸ਼ ਨੂੰ ਵੀ ਘੇਰੀ ਰੱਖਿਆ।
ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇੱਕ ਮੋਰਚਾ ਮੁੱਖ ਮੰਤਰੀ ਦੇ ਸ਼ਹਿਰ ‘ਚ ਲਗਾਇਆ ਗਿਆ ਹੈ ਜਦਕਿ ਦੂਜਾ ਮੋਰਚਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਲਗਾਇਆ ਹੈ। ਪਟਿਆਲਾ ਵਿਖੇ ਲਗਾਏ ਮੋਰਚੇ ਵਿੱਚ ਕੈਪਟਨ ਸਰਕਾਰ ਵੱਲੋਂ ਵੋਟਾਂ ਵੇਲੇ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਵੰਗਾਰਿਆ ਗਿਆ ਜਦਕਿ ਬਾਦਲ ਪਿੰਡ ਵਿਖੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸਾਂ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਰੋਹ ਭਰਪੂਰ ਤਕਰੀਰ ਕਰਦਿਆਂ ਆਖਿਆ ਕਿ ਪੰਜਾਬ ਦੇ ਜੁਝਾਰੂ ਕਿਸਾਨ ਇਨ੍ਹਾਂ ਕਾਗਜ਼ ਦੇ ਟੁਕੜੇ ਆਰਡੀਨੈਂਸਾਂ ਅੱਗੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਬਿੱਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਬਿੱਲ ਲਾਗੂ ਹੋ ਜਾਣ ਸਬੰਧੀ ਸਵਾਲ ਦੇ ਜਵਾਬ ‘ਚ ਉਹਨਾਂ ਰੋਹ ‘ਚ ਕਿਹਾ ਕਿ ਸਰਕਾਰਾਂ ਕਾਗਜਾਂ ਦਾ ਢਿੱਡ ਪੂਰਾ ਕਰ ਲੈਣ ਪਰ ਉਹ ਪ੍ਰਾਈਵੇਟ ਮੰਡੀਆਂ ਨੂੰ ਚੱਲਣ ਨਹੀਂ ਦੇਣਗੇ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਅਤੇ ਕਿਰਤੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ, ਘਰ-ਘਰ ਪੱਕਾ ਰੁਜ਼ਗਾਰ,  ਨਸ਼ਿਆਂ ਦਾ ਖ਼ਾਤਮਾ, ਭੂ ਮਾਫੀਆ, ਰੇਤ ਮਾਫੀਆ ਅਤੇ ਕੇਬਲ ਮਾਫੀਆ ਨੂੰ ਨੱਥ ਪਾਉਣਗੇ, ਪਰ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿਤੈਸੀ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਬਿਆਨਾਂ ਵਿੱਚ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਇੱਥੇ ਪੰਜ ਦਿਨਾਂ ਤੱਕ ਇਸੇ ਤਰ੍ਹਾਂ ਪੱਕਾ ਮੋਰਚਾ ਜਾਰੀ ਰਹੇਗਾ ਅਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਕੈਪਟਨ ਅਤੇ ਮੋਦੀ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦੇ ਰਹਿਣਗੇ।
ਆਗੂਆਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਲੋਕਾਂ ‘ਚ ਨਾ ਵਿਚਰੇ ਅਤੇ ਆਪਣੇ ਘਰ ‘ਚੋਂ ਹੀ ਬਾਹਰ ਨਾ ਨਿੱਕਲੇ ਤਾਂ ਅਜਿਹੇ ਵਿਅਕਤੀ ਨੂੰ ਕੁਰਸੀ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨਾ ਸਾਡਾ ਅਮਰਿੰਦਰ ਨਾਲ ਹੇਜ ਆ, ਨਾ ਸਾਡੀ ਬਾਦਲ ਕੇ ਲਾਣੇ ਨਾਲ ਯਾਰੀ ਆ, ਜੋ ਵੀ ਰਾਜਸੀ ਆਗੂ ਕਿਸਾਨਾਂ ਦੇ ਵਿਰੁੱਧ ਭੁਗਤੇਗਾ, ਚਾਹੇ ਉਹ ਅਮਰਿੰਦਰ ਹੋਵੇ, ਚਾਹੇ ਬਾਦਲ ਪਰਿਵਾਰ ਹੋਵੇ, ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।  ਉਨ੍ਹਾਂ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਚੋਣਾਂ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਉਹ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਦੱਸਣਯੋਗ ਹੈ ਕਿ ਇਸ ਧਰਨੇ ਵਿੱਚ ਪਟਿਆਲਾ, ਸੰਗਰੂਰ,  ਲੁਧਿਆਣਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕਿਸਾਨ ਪੁੱਜੇ ਹੋਏ ਸਨ। ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਪੁਲਿਸ ਵੱਲੋਂ ਤਕੜੇ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਜਸਵਿੰਦਰ ਸਿੰਘ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾ, ਸੁਦਾਗਰ ਸਿੰਘ, ਮਨਜੀਤ ਸਿੰਘ ਨਿਆਲ, ਚਮਕੌਰ ਸਿੰਘ, ਜਰਨੈਨ ਸਿੰਘ, ਬਹਾਲ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
ਸਰਕਾਰ ਖਿਲਾਫ਼ ਕਿਸਾਨਾਂ ਦੇ ਤਿੰਨ ਰੋਜ਼ਾ ਮੋਰਚੇ ‘ਚ ਪੁੱਜੇ ਵੱਡੀ ਗਿਣਤੀ ਬਜ਼ੁਰਗ
ਬਠਿੰਡਾ, (ਸੁਖਜੀਤ ਮਾਨ) ਠੰਢ ਦੇ ਮੌਸਮ ‘ਚ ਜਿਹੜੇ ਬਜ਼ੁਰਗਾਂ ਦੀ ਉਮਰ ਮੰਜੇ ਕੋਲ ਹੀ ਬੱਠਲਾਂ ‘ਚ ਅੱਗ ਪਾ ਕੇ ਸੇਕਣ ਦੀ ਹੈ ਉਹ ਸੜਕਾਂ ‘ਤੇ ਧਰਨੇ (dharna) ਲਾਉਣ ਲਈ ਮਜਬੂਰ ਨੇ ਮਹਿੰਗਾਈ ਤੇ ਕਰਜ਼ੇ ਦੇ ਝੰਬੇ ਇਹਨਾਂ ਬਜ਼ੁਰਗਾਂ ਕੋਲ ਸੰਘਰਸ਼ਾਂ ਤੋਂ ਬਿਨ੍ਹਾਂ ਕੋਈ ਰਾਹ ਵੀ ਨਹੀਂ ਬਚਿਆ ਹੁਕਮਰਾਨ ਜਿਸ ਵੇਲੇ ਰਾਤਾਂ ਨੂੰ ਹੀਟਰ ਲਗਾ ਕੇ ਅਰਾਮ ਕਰ ਰਹੇ ਹੋਣਗੇ ਉਸ ਵੇਲੇ ਪੰਜਾਬ ਦੇ ਸੈਂਕੜੇ ਬਜ਼ੁਰਗ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਸਰਕਾਰ ਖਿਲਾਫ ਸ਼ੁਰੂ ਹੋਏ ਤਿੰਨ ਰੋਜ਼ਾ ਮੋਰਚੇ ਵਿੱਚ ਡਟੇ ਹੋਣਗੇ  ਇਸ ਕਿਸਾਨ ਮੋਰਚੇ ਵਿੱਚ 60 ਤੋਂ 70 ਸਾਲ ਦੀ ਉਮਰ ਵਾਲੇ ਬਜ਼ੁਰਗ ਵੀ ਸ਼ਾਮਿਲ ਹਨ ਇਹਨਾਂ ਬਜ਼ੁਰਗਾਂ ਦਾ ਕਹਿਣਾ ਕਿ ਉਹਨਾਂ ਦੀ ਆਪਣੀ ਤਾਂ ਬਹੁਤੀ ਲੰਘ ਗਈ ਪੁੱਤ ਪੋਤੇ ਸਰਕਾਰਾਂ ਦੀਆਂ ਮਾਰਾਂ ਤੋਂ ਬਚ ਜਾਣ ਇਸੇ ਲਈ ਸੜਕਾਂ ਤੇ ਉੱਤਰੇ ਹਾਂ
ਪਿੰਡ ਰਾਮਣਵਾਸ ਦੇ ਗੁਰਚਰਨ ਸਿੰਘ ਨੇ ਆਖਿਆ ਕਿ ਸਰਕਾਰ ਕਹਿੰਦੀ ਪਰਾਲੀ ਨੂੰ ਅੱਗ ਨਾ ਲਾਓ ਪਰ ਜਿੰਨ੍ਹਾਂ ਨੇ ਅੱਗ ਨਹੀਂ ਲਾਈ ਤੇ ਕਣਕ ਸਿੱਧੀ ਬੀਜਤੀ ਉਨ੍ਹਾਂ ਨੂੰ ਤਿੰਨ-ਤਿੰਨ ਵਾਰ ਬੀਜਣੀ ਪਈ ਹੈ ਥਾਣਿਆਂ-ਕਚਿਹਰੀਆਂ ‘ਚ ਰਿਸ਼ਵਤ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੁੰਦਾ ਠੰਢ ਦੇ ਮੌਸਮ ਦੀ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੁਸ਼ਕਿਲਾਂ ਸਾਹਮਣੇ ਠੰਢ ਕੋਈ ਵੱਡੀ ਗੱਲ ਨਹੀਂ ਪਿੰਡ ਮਲੂਕਾ ਦੇ ਕਰਨੈਲ ਸਿੰਘ (78) ਨੇ ਆਖਿਆ ਕਿ ਛੋਟੇ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ ਜੇ ਸਰਕਾਰ ਨੇ ਇਹ ਅੱਗ ਰੋਕਣੀ ਹੈ ਤਾਂ ਸੁਸਾਇਟੀਆਂ ‘ਚ ਖੇਤੀ ਸੰਦ ਭੇਜੇ ਮਲੂਕਾ ਪਿੰਡ ਦੇ ਹੀ ਗੁਰਚਰਨ ਸਿੰਘ (70) ਨੇ ਆਖਿਆ ਕਿ ਸਰਕਾਰਾਂ ਦੀਆਂ ਨੀਤੀਆਂ ਹੀ ਕਿਸਾਨਾਂ ਨੂੰ ਮਾਰਨ ਦੀਆਂ ਨੇ ਉਨ੍ਹਾਂ ਆਖਿਆ ਕਿ ਸਰਕਾਰ ਕਹਿੰਦੀ ਹੈ
ਪਰਾਲੀ ਨੂੰ ਅੱਗ ਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਪਰ ਜਿਸ ਪਰਾਲੀ ਨੂੰ ਅਸੀਂ ਅੱਗ ਲਾਉਂਦੇ ਹਾਂ ਸਭ ਤੋਂ ਪਹਿਲਾਂ ਉੱਥੇ ਅਸੀਂ ਹੀ ਖੜ੍ਹਦੇ ਹਾਂ ਇਹ ਸਾਡੀ ਵੀ ਮਜ਼ਬੂਰੀ ਹੈ ਪਿੰਡ ਜੈਦ ਦੇ ਤੇਜਾ ਸਿੰਘ ਨੇ ਆਖਿਆ ਕਿ ਸਰਕਾਰਾਂ ਤੋਂ ਅੱਕੇ ਹੋਏ ਸੜਕਾਂ ‘ਤੇ ਆਏ ਹਾਂ ਨਹੀਂ ਸੜਕਾਂ ‘ਤੇ ਕੌਣ ਬੈਠਦਾ ਹੈ
ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ
ਪਿੰਡ ਕੋਠਾ ਗੁਰੂ ਦੀ ਮਾਲਣ ਕੌਰ (60) ਵੀ ਇਸ ਮੋਰਚੇ ‘ਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੀ ਹੈ ਇਸ ਬਜ਼ੁਰਗ ਮਹਿਲਾ ਨੇ ਆਖਿਆ ਕਿ ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ ਪਰ ਸਰਕਾਰਾਂ ਨੇ ਲੋੜ ਪਵਾ ਦਿੱਤੀ ਨਹੀਂ ਉਮਰ ਤਾਂ ਠੰਢ ‘ਚ ਮੰਜੇ ਕੋਲ ਬੱਠਲ ‘ਚ ਅੱਗ ਪਾ ਕੇ ਸੇਕਣ ਦੀ ਹੈ ਪਰ ਕੋਈ ਜੋਰ ਨਹੀਂ ਚਲਦਾ ਪਿੰਡ ਬੇਗਾ ਦੀਆਂ ਦੋ ਸੁਰਜੀਤ ਕੌਰ ਨਾਂਅ ਦੀਆਂ ਬਜ਼ੁਰਗ ਮਹਿਲਾਵਾਂ ਜੋ 65 ਤੇ 70 ਸਾਲ ਦੀ ਉਮਰ ਦੀਆਂ ਹਨ ਉਹ ਹਰ ਕਿਸਾਨ ਮੋਰਚੇ ‘ਚ ਇਕੱਠੀਆਂ ਜਾਂਦੀਆਂ ਹਨ
ਇਨ੍ਹਾਂ ‘ਚੋਂ ਇੱਕ ਮਹਿਲਾ ਦਾ ਪੁੱਤ ਕਰਜ਼ੇ ਨੇ ਨਿਗਲ ਲਿਆ ਭਿੱਜੀਆਂ ਅੱਖਾਂ ਨਾਲ ਉਸ ਨੇ ਦੱਸਿਆ ਕਿ ਉਸਨੂੰ ਲੱਗਦਾ ਸੀ ਕਿ ਕਦੇ ਬੁਢਾਪਾ ਨਹੀਂ ਆਵੇਗਾ ਪਰ ਪੁੱਤ ਦੇ ਵਿਛੋੜੇ ਨੇ ਸਰੀਰ ਝੰਜੋੜ ਦਿੱਤਾ ਇਨ੍ਹਾਂ ਬਜ਼ੁਰਗਾਂ ਨੂੰ ਹੁਣ ਪੁੱਤ-ਪੋਤਿਆਂ ਦਾ ਫਿਕਰ ਸਤਾਉਂਦਾ ਹੈ ਪੋਤਿਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਖੇਤੀ ‘ਚੋਂ ਕੁੱਝ ਬਚਦਾ ਨਹੀਂ ਬਜ਼ੁਰਗ ਇਸੇ ਗੱਲੋਂ ਡਰਦੇ ਨੇ ਕਿ ਜੇ ਸਰਕਾਰਾਂ ਦਾ ਇਹੋ ਰਵੱਈਆ ਰਿਹਾ ਤਾਂ ਕਿਧਰੇ ਉਨ੍ਹਾਂ ਦੇ ਮੁੰਡੇ ਖੁਦਕੁਸ਼ੀਆਂ ਦੇ ਰਾਹ ਨਾ ਪੈ ਜਾਣ
ਬਜ਼ੁਰਗ ਚਾਹੁੰਦੇ ਨੇ ਖੇਤੀ ਲਾਹੇਵੰਦ ਧੰਦਾ ਬਣੇ : ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਹਰ ਮਹਿਕਮੇ ਵਿੱਚੋਂ ਮੁਲਾਜਮ ਸੇਵਾ ਮੁਕਤ ਹੁੰਦੇ ਨੇ ਤੇ ਸ਼ਹਿਰੀ ਖੇਤਰ ਦੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜਨ ਕਹਿਕੇ ਅਨੇਕਾਂ ਲਾਭ ਦਿੱਤੇ ਜਾਂਦੇ ਹਨ ਪਰ ਖੇਤੀ ਧੰਦੇ ਵਿੱਚ ਲੱਗੇ ਕਿਸਾਨਾਂ ਦੀ ਨਾ ਤਾਂ ਕੋਈ ਸੇਵਾਮੁਕਤੀ ਹੈ ਤੇ ਨਾ ਹੀ ਕੋਈ ਹੋਰ ਲਾਭ ਕਿਸਾਨ ਆਗੂ ਨੇ ਆਖਿਆ ਕਿ ਅੱਜ ਦੇ ਧਰਨੇ ਵਿੱਚ ਪੁੱਜੇ ਬਜ਼ੁਰਗ ਇਹੋ ਚਾਹੁੰਦੇ ਨੇ ਕਿ ਜੇ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਦੇਵੇ ਤਾਂ ਉਹਨਾਂ ਦੇ ਪੁੱਤ ਪੋਤੇ ਵੀ ਖੁਦਕਸ਼ੀਆਂ ਦੇ ਰਾਹ ਪੈਣ ਦੀ ਥਾਂ ਚੰਗਾ ਗੁਜਰ ਬਸਰ ਕਰ ਲੈਣ
ਉਹ ਸੜਕਾਂ ‘ਤੇ ਧਰਨੇ (dharna) ਲਾਉਣ ਲਈ ਮਜਬੂਰ ਨੇ
ਹੁਕਮਰਾਨ ਜਿਸ ਵੇਲੇ ਰਾਤਾਂ ਨੂੰ ਹੀਟਰ ਲਗਾ ਕੇ ਅਰਾਮ ਕਰ ਰਹੇ ਹੋਣਗੇ
ਇਸ ਕਿਸਾਨ ਮੋਰਚੇ ਵਿੱਚ 60 ਤੋਂ 70 ਸਾਲ ਦੀ ਉਮਰ ਵਾਲੇ ਬਜ਼ੁਰਗ ਵੀ ਸ਼ਾਮਿਲ ਹਨ
ਥਾਣਿਆਂ-ਕਚਿਹਰੀਆਂ ‘ਚ ਰਿਸ਼ਵਤ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੁੰਦਾ
ਮੁਸ਼ਕਿਲਾਂ ਸਾਹਮਣੇ ਠੰਢ ਕੋਈ ਵੱਡੀ ਗੱਲ ਨਹੀਂ
ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨ੍ਹਾਂ ਕੋਈ ਹੱਲ ਨਹੀਂ
ਜੇ ਸਰਕਾਰ ਨੇ ਇਹ ਅੱਗ ਰੋਕਣੀ ਹੈ ਤਾਂ ਸੁਸਾਇਟੀਆਂ ‘ਚ ਖੇਤੀ ਸੰਦ ਭੇਜੇ
ਸਰਕਾਰਾਂ ਦੀਆਂ ਨੀਤੀਆਂ ਹੀ ਕਿਸਾਨਾਂ ਨੂੰ ਮਾਰਨ ਦੀਆਂ ਨੇ
ਠੰਢ ‘ਚ ਸੜਕਾਂ ‘ਤੇ ਆਉਣ ਨੂੰ ਕਿਸ ਦਾ ਜੀਅ ਕਰਦਾ
ਹਰ ਕਿਸਾਨ ਮੋਰਚੇ ‘ਚ ਇਕੱਠੀਆਂ ਜਾਂਦੀਆਂ ਹਨ
ਇੱਕ ਮਹਿਲਾ ਦਾ ਪੁੱਤ ਕਰਜ਼ੇ ਨੇ ਨਿਗਲ ਲਿਆ
ਭਿੱਜੀਆਂ ਅੱਖਾਂ ਨਾਲ ਉਸ ਨੇ ਦੱਸਿਆ ਲੱਗਦਾ ਸੀ ਕਿ ਕਦੇ ਬੁਢਾਪਾ ਨਹੀਂ ਆਵੇਗਾ
ਪੁੱਤ ਦੇ ਵਿਛੋੜੇ ਨੇ ਸਰੀਰ ਝੰਜੋੜ ਦਿੱਤਾ
ਇਨ੍ਹਾਂ ਬਜ਼ੁਰਗਾਂ ਨੂੰ ਹੁਣ ਪੁੱਤ-ਪੋਤਿਆਂ ਦਾ ਫਿਕਰ ਸਤਾਉਂਦਾ ਹੈ
ਪੋਤਿਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਖੇਤੀ ‘ਚੋਂ ਕੁੱਝ ਬਚਦਾ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਪਿੰਡ ਬੁਲਾਢੇਵਾਲਾ ਵਿਖੇ ਮਜ਼ਦੂਰ ਦੀ ਹੋਈ ਮੌਤ ਦੀ ਗੁੱਥੀ ਸੁਲਝਾਈ
ਕਤਲ ਕਰਨ ਵਾਲਾ ਮੁਲਜ਼ਮ ਕਾਬੂ | Murder Case
ਬਠਿੰਡਾ (ਸੱਚ ਕਹੂੰ ਨਿਊਜ਼)। ਪਿੰਡ ਬੁਲਾਢੇਵਾਲਾ ਵਿਖੇ 3 ਜਨਵਰੀ ਨੂੰ ਇੱਕ ਮਜਦੂਰ ਦੀ ਅੱਗ ਨਾਲ ਹੋਈ ਮੌਤ ਦੀ ਗੁੱਥੀ ਸੁਲਝਾਉਂਦੇ ਹੋਏ ਬਠਿੰਡਾ ਪੁਲਿਸ ਨੇ ਮਜ਼ਦੂਰ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਘਾਹ ਵੱਢਣ ਵਾਲਾ ਬਲੇਡ ਵੀ ਬਰਾਮਦ ਕਰਨ ਦੀ ਪੁਸ਼ਟੀ ਕੀਤੀ ਹੈ ਅੱਜ ਸੁਰਿੰਦਰ ਪਾਲ ਕਪਤਾਨ ਪੁਲਿਸ ਨੇ ਪ੍ਰੈਸ ਵਾਰਤਾ ਸਮੇਂ ਪੱਤਰਕਾਰਾਂ ਨੂੰ ਦੱਸਿਆ ਕਿ 3 ਜਨਵਰੀ ਨੂੰ ਮੁਕੇਸ਼ ਕੁਮਾਰ ਸੈਣੀ ਵਾਸੀ। (Murder Case)
ਜੱਸਾ ਪਾਂਡਾ ਮਾਲੀਆ ਦੀ ਢਾਣੀ ਜ਼ਿਲ੍ਹਾ ਡੌਸਾ ਰਾਜਸਥਾਨ ਦੀ ਪਿੰਡ ਬੁਲਾਢੇ ਵਾਲਾ ਵਿਖੇ ਇੱਕ ਖੇਤ ਵਿੱਚ ਬਣੇ ਕਮਰੇ ‘ਚ ਕੰਰਟ ਨਾਲ ਮੌਤ ਹੋਣ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਭਰਾ ਹਜਾਰੀ ਲਾਲ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਸੀ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੇਜ ਹਥਿਆਰਾਂ ਨਾਲ ਕੀਤੀ ਮੌਤ ਦੀ ਪੁਸ਼ਟੀ ਹੋਣ ‘ਤੇ ਪੁਲਿਸ ਨੇ ਡੀਐਸਪੀ ਕੁਲਦੀਪ ਸਿੰਘ, ਜਗਦੀਸ਼ ਸਿੰਘ ਇੰਚਾਰਜ ਸੀਆਈਏ ਸਟਾਫ ਤੇ ਮੁੱਖ ਥਾਣਾ ਅਫਸਰ ਜਸਵਿੰਦਰ ਸਿੰਘ ਦੀ ਟੀਮ ਬਣਾ ਕੇ ਜਾਂਚ ਸੁਰੂ ਕਰ ਦਿੱਤੀ। (Murder Case)
ਕਤਲ ਕਰਨ ਵਾਲੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ
ਇਸ ਦੌਰਾਨ ਪੁਲਿਸ ਨੇ ਪਿੰਡ ਬੁਲਾਢੇਵਾਲਾ ਤੋਂ ਗੌਰੀ ਸ਼ੰਕਰ ਵਾਸੀ ਪੁਮਾਰੀ ਜਿਲ੍ਹਾ ਫਿਰੋਜਾਬਾਦ ਯੂਪੀ, ਹਾਲ ਆਬਾਦ ਗਿੱਲ ਪੱਤੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਕੋਲੋਂ ਮੁਕੇਸ਼ ਕੁਮਾਰ ਸੈਣੀ ਦਾ ਕਤਲ ਕਰਨ ਸਮੇਂ ਵਰਤਿਆ ਘਾਹ ਵੱਢਣ ਵਾਲਾ ਬਲੇਡ ਵੀ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਦੌਰਾਨ ਗੌਰੀ ਸ਼ੰਕਰ ਨੇ ਮੰਨਿਆ ਕਿ ਮੁਕੇਸ਼ ਸੈਣੀ ਜੇ ਐਸ ਪੈਰਾਮਾਉਂਟ ਸਕੂਲ ਬੁਲਾਢੇਵਾਲਾ ਵਿਖੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਜਿਸ ਕੋਲ ਇੱਕ ਔਰਤ ਵੀ ਲੇਬਰ ਦਾ ਕੰਮ ਕਰਦੀ ਸੀ ਗੌਰੀ ਸੰਕਰ ਇਸ ਔਰਤ ਤੇ ਮਾੜੀ ਨਿਗ੍ਹਾ ਰਖੱਦਾ ਸੀ। (Murder Case)
ਮੁਕੇਸ਼ ਕੋਲੋਂ ਇਸ ਔਰਤ ਨੂੰ ਹਟਵਾ ਕੇ ਗੌਰੀ ਸੰਕਰ ਆਪਣੇ ਕੰਮ ਤੇ ਰੱਖਣਾ ਚਾਹੁੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਕਈ ਵਾਰ ਗੌਰੀ ਸ਼ੰਕਰ ਤੇ ਮ੍ਰਿਤਕ ਮੁਕੇਸ਼ ਕੁਮਾਰ ਸੈਣੀ ਦਾ ਝਗੜਾ ਵੀ ਹੋਇਆ ਸੀ ਜਿਸ ਕਰਕੇ ਮੁਕੇਸ਼ ਕੁਮਾਰ ਨੂੰ ਇਸ ਰਸਤੇ ਤੋਂ ਪਾਸੇ ਹਟਾਉਣ ਲਈ ਉਸ ਨੇ ਮੁਕੇਸ਼ ਦਾ ਕਤਲ ਕਰਕੇ ਉਸ ਉਪਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ।
ਪਿੰਡ ਅਮਲਾ ਸਿੰਘ ਵਾਲਾ ਦੇ ਰੂਪ ਸਿੰਘ ਇੰਸਾਂ ਬਣੇ ਪਿੰਡ ਦੇ 5ਵੇਂ ਸਰੀਰਦਾਨੀ
ਪਰਿਵਾਰ ਨੇ ਮ੍ਰਿਤਕ ਸਰੀਰ ਨੂੰ ਖੋਜ ਕਾਰਜਾਂ ਲਈ ਦਾਨ ਕਰਕੇ ਕੀਤਾ ਸ਼ਲਾਘਾਯੋਗ ਉਪਰਾਲਾ
ਜਸਵੀਰ ਸਿੰਘ/ਬਰਨਾਲਾ। ਬਲਾਕ ਬਰਨਾਲਾ/ਧਨੌਲਾ ਅਧੀਨ ਪੈਂਦੇ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖ਼ੋਜ ਕਾਰਜਾਂ ਹਿੱਤ ਦਾਨ ਕਰਕੇ ਨਾ ਸਿਰਫ਼ ਸਮਾਜ ਵਿਚਲੀਆਂ ਬਿਮਾਰੀਆਂ ਨੂੰ ਖ਼ਤਮ ਕਰਨ ‘ਚ ਸ਼ਲਾਘਾਯੋਗ ਯੋਗਦਾਨ ਪਾਇਆ ਸਗੋਂ ਪ੍ਰੇਰਨਾ ਸਰੋਤ ਬਣ ਕੇ ਹੋਰਨਾਂ ਨੂੰ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਇਸ ਸਬੰਧੀ ਬਲਾਕ ਬਰਨਾਲਾ/ ਧਨੌਲਾ ਦੇ ਬਲਾਕ ਭੰਗੀਦਾਸ ਠੇਕੇਦਾਰ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਅਮਲਾ ਸਿੰਘ ਵਾਲਾ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗ ਪ੍ਰੇਮੀ ਰੂਪ ਸਿੰਘ ਇੰਸਾਂ ਦੀ ਬਿਮਾਰੀ ਕਾਰਨ ਹੋਈ ਮੌਤ ਪਿੱਛੋਂ ਉਹਨਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕਰਕੇ ਸਮਾਜ ਨੂੰ ਸੇਧ ਦੇਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਇਸ ਮੌਕੇ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਦੀ ਅਗਵਾਈ ਹੇਠ ਤੇ ਸਰਪੰਚ ਜਸ਼ਨਦੀਪ ਸਿੰਘ ਵੱਲੋਂ ਹਰੀ ਝੰਡੀ ਦਿਖਾਏ ਜਾਣ ਪਿੱਛੋਂ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ, ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤਾ ਗਿਆ ਉਹਨਾਂ ਦੱਸਿਆ ਕਿ ਰਿਸ਼ਤੇਦਾਰਾਂ, ਸਨੇਹੀਆਂ ਤੇ ਸਾਧ-ਸੰਗਤ ਦੇ ਭਰਵੇਂ ਇਕੱਠ ਨੇ ‘ਸਰੀਰਦਾਨੀ ਪ੍ਰੇਮੀ ਰੂਪ ਸਿੰਘ ਇੰਸਾਂ, ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪ੍ਰੇਮੀ ਜੀ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜ਼ੀ ਵੈਨ ਰਾਹੀਂ ਮੈਡੀਕਲ ਕਾਲਜ ਨੂੰ ਰਵਾਨਾ ਕੀਤਾ।
4 ਸਰੀਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕੀਤੇ ਜਾ ਚੁੱਕੇ
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਵਿੱਚੋਂ 4 ਸਰੀਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕੀਤੇ ਜਾ ਚੁੱਕੇ ਹਨ ਪ੍ਰੇਮੀ ਰੂਪ ਸਿੰਘ ਇੰਸਾਂ ਨੇ ਇਸੇ ਲੜੀ ਦੇ ਚੱਲਦਿਆਂ ਪਿੰਡ ਦੇ 5ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ ਜਿਸ ਨੂੰ ਸਮੁੱਚੀ ਬਲਾਕ ਕਮੇਟੀ ਤੇ ਸਾਧ-ਸੰਗਤ ਸਲਾਮ ਕਰਦੀ ਹੈ। ਇਸ ਮੌਕੇ ਮ੍ਰਿਤਕ ਦਾ ਬੇਟਾ ਕੁਲਦੀਪ ਸਿੰਘ, ਮਹਿਲ ਕਲਾਂ ਭੰਗੀਦਾਸ ਹਜ਼ੂਰਾ ਸਿੰਘ ਵਜੀਦਕੇ, ਸੁਖਦੇਵ ਸਿੰਘ ਅਮਲਾ ਸਿੰਘ ਵਾਲਾ, ਜਸਵੀਰ ਸਿੰਘ ਜੋਧਪੁਰ, ਸੰਜੀਵ ਬਰਨਾਲਾ, ਸੁਖਦੀਪ ਸਿੰਘ ਕਰਮਗੜ੍ਹ, ਹਰਬੰਸ ਸਿੰਘ, ਸਾਬਕਾ ਪੰਚ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਰਿਸ਼ਤੇਦਾਰ ਤੇ ਸਾਧ-ਸੰਗਤ ਹਾਜਰ ਸੀ।
ਸਮਾਜ ਭਲਾਈ ਦਾ ਮੌਕਾ ਨਹੀਂ ਗਵਾਉਂਦੇ ਡੇਰਾ ਪ੍ਰੇਮੀ: ਸਰਪੰਚ
ਡੇਰਾ ਪ੍ਰੇਮੀਆਂ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਿਆਂ ਪਿੰਡ ਦੇ ਸਰਪੰਚ ਜਸ਼ਨਜੀਤ ਸਿੰਘ ਨੇ ਸੰਤ ਡਾ. ਐੱਮਐੱਸਜੀ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਨੂੰ ਜਨ ਕਲਿਆਣ ਲਈ ਅਤਿ ਉੱਤਮ ਦੱਸਦਿਆਂ ਕਿਹਾ ਕਿ ਘਰ ਵਿੱਚ ਬੇਸ਼ੱਕ ਖੁਸ਼ੀ ਹੋਵੇ ਬੇਸ਼ੱਕ ਗਮੀ ਹੋਵੇ, ਡੇਰਾ ਸ਼ਰਧਾਲੂ ਸਮਾਜ ਭਲਾਈ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਗਵਾਉਂਦੇ, ਜਿਸ ਨੂੰ ਸਲਾਮ ਕਰਨਾ ਬਣਦਾ ਹੈ ਉਹਨਾਂ ਕਿਹਾ ਕਿ ਅਜਿਹੇ ਭਲਾਈ ਕਾਰਜਾਂ ਦੀ ਸਮਾਜ ਨੂੰ ਅੱਜ ਬੇਹੱਦ ਲੋੜ ਹੈ ਕਿਉਂਕਿ ਸਮਾਜ ਅੰਦਰ ਭਿਆਨਕ ਬਿਮਾਰੀਆਂ ਪਨਪ ਰਹੀਆਂ ਹਨ, ਜਿਨ੍ਹਾਂ ਤੋਂ ਅਗੇਤੇ ਬਚਾਅ ਲਈ ਮੈਡੀਕਲ ਖੋਜਾਂ ਅਤਿ ਜ਼ਰੂਰੀ ਹਨ ਉਹਨਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਖੋਜਾਂ ਤਦ ਹੀ ਹੋ ਸਕਦੀਆਂ ਹਨ ਜੇ ਸਮਾਜ ਜਾਗਰੂਕ ਹੋ ਕੇ ਅਜਿਹੇ ਭਲਾਈ ਕਾਰਜ ਨੂੰ ਅੰਜਾਮ ਦੇਣ ਲਈ ਅੱਗੇ ਆਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਾਕ ਦੇ ਦਸਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸ਼ਰਧਾਲੂ ਰਣ ਸਿੰਘ ਇੰਸਾਂ
ਦੇਹਾਂਤ ਮਗਰੋਂ ਮ੍ਰਿਤਕ ਸਰੀਰ ਕੀਤਾ ਮੈਡੀਕਲ ਖੋਜਾਂ ਲਈ ਦਾਨ
ਪਿੰਡ ਦੇ ਸਰਪੰਚ ਨੇ ਹਰੀ ਝੰਡੀ ਦਿਖਾ ਕੇ ਕੀਤਾ ਐਂਬੂਲੈਂਸ ਨੂੰ ਰਵਾਨਾ
ਮੋਹਨ ਸਿੰਘ/ਮੂਣਕ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਡੇਰਾ ਸ਼ਰਧਾਲੂ  ਹਰੀ ਚੰਦ (ਰਣ ਸਿੰਘ ਇੰਸਾਂ, ਉਮਰ 72 ਸਾਲ) ਆਪਣੇ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ। ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਦੀ ਸਹਿਮਤੀ ਨਾਲ ਹੈਰੀਟੇਜ ਮੈਡੀਕਲ ਕਾਲਜ ਵਾਰਾਣਸੀ ਯੂਪੀ ਨੂੰ ਦਾਨ ਕੀਤੀ ਗਈ। ਸਰੀਰਦਾਨੀ ਰਣ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਪੋਤ ਨੂੰਹਾਂ ਨੇ ਦਿੱਤਾ। ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਦੇ ਸਰਪੰਚ ਮਨੇਜਰ ਸਿੰਘ ਅਤੇ ਪੰਚਾਇਤ ਮੈਂਬਰਾ ਦੀ ਅਗਵਾਈ ਹੇਠ ਐਂਬੂਲੈਂਸ ਰਵਾਨਾ ਕੀਤੀ। Village
ਡੇਰਾ ਸ਼ਰਧਾਲੂ ਰਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਵਿੱਚ ਪਾ ਕੇ ਪਿੰਡ ਦੀ ਮੇਨ ਗਲੀ ਹੁੰਦੇ ਹੋਏ ਬੱਸ ਅੱਡੇ ਤੋਂ ਮੈਡੀਕਲ ਕਾਲਜ ਲਈ ਰਵਾਨਾ ਹੋਈ। ਸਾਧ-ਸੰਗਤ ਵੱਲੋਂ ‘ਜਬ ਤੱਕ ਸੂਰਜ ਚਾਂਦ ਰਹੇਗਾ ਉਦੋ ਤੱਕ ਪ੍ਰੇਮੀ ਹਰੀ ਚੰਦ (ਰਣ ਸਿੰਘ ਇੰਸਾਂ) ਤੇਰਾ ਨਾਮ ਰਹੇਗਾ’ ਦੇ ਨਾਅਰੇ ਗਲੀਆਂ ਵਿੱਚ ਗੂੰਜੇ। ਇਸ ਮੌਕੇ ਸੰਬੋਧਨ ਕਰਦਿਆਂ ਰਾਮਫਲ ਇੰਸਾਂ ਟੋਹਾਣਾ 45 ਮੈਂਬਰ ਹਰਿਆਣਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕਰਦੇ ਹਨ।
ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ
ਇਸੇ ਤਹਿਤ ਹੀ ਮੌਤ ਤੋਂ ਬਾਅਦ ਸਰੀਰ ਦਾਨ ਕਰਨ ਦੀ ਮੁਹਿੰਮ ਚਲਾਈ ਗਈ ਜੋ ਕਿ ਸਾਧ-ਸੰਗਤ ਉਸੇ ਮੁਹਿੰਮ ਤਹਿਤ ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ। ਅੱਜ ਪਿੰਡ ਮਕੋਰੜ ਸਾਹਿਬ ਦੇ ਵਾਸੀ ਡੇਰਾ ਸ਼ਰਧਾਲੂ ਹਰੀ ਚੰਦ ਉਰਫ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਾਰਾਣਸੀ ਯੂਪੀ ਮੈਡੀਕਲ ਕਾਲਜ ਨੂੰ ਦਾਨ ਕੀਤੀ, ਜਿਸ ‘ਤੇ ਡਾਕਟਰ ਰਿਚਰਚ ਕਰਦੇ ਹਨ ਅਤੇ ਮੈਡੀਕਲ ਲਾਈਨ ਲਈ ਵੱਖ ਵੱਖ ਖੋਜਾਂ ਤੇ ਨਵੇ ਡਾਕਟਰ ਬਣਦੇ ਹਨ। ਰਣ ਸਿੰਘ ਇੰਸਾਂ ਪਿੰਡ ਮਕੋਰੜ ਸਾਹਿਬ ਦੇ ਪਹਿਲੇ ਸਰੀਰਦਾਨੀ ਬਣੇ ਅਤੇ ਬਲਾਕ ਮੂਣਕ ਦੇ 10ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਮਨੇਜਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਨੁਸਾਰ ਅੱਜ ਹਰੀ ਚੰਦ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਰਾਣਸੀ (ਯੂਪੀ) ਮੈਡੀਕਲ ਕਾਲਜ ਨੂੰ ਦਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਜਿਸ ਨਾਲ ਮੈਡੀਕਲ ਕਰਨ ਵਾਲਿਆਂ ਨੂੰ ਰਿਸਰਚ ਲਈ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪਣਪ ਰਹੀਆ ਬੀਮਾਰੀਆਂ ਦੇ ਹੱਲ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਇੱਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ।
ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ
ਜ਼ਿਕਰਯੋਗ ਹੈ ਕਿ ਸਰੀਰਦਾਨੀ ਰਣ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਦੇ ਹਨ। ਰਣ ਸਿੰਘ ਇੰਸਾਂ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ। ਪਿੰਡ ਵਾਸੀ ਪਰਿਵਾਰਕ ਮੈਂਬਰਾਂ ਦੀ ਉੱਚੀ ਸੋਚ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਰਣ ਸਿੰਘ ਇੰਸਾਂ ਸ਼ਾਹੀ ਕੰਟੀਨ ਸੰਮਤੀ ਸ਼ਾਹ ਮਸਤਾਨਾ ਜੀ ਧਾਮ ਵਿਖੇ ਸੇਵਾ ਕਰਦੇ ਸਨ। ਇਸ ਮੌਕੇ 45 ਮੈਂਬਰ ਸਰਪੰਚ ਚੜ੍ਹਤ ਸਿੰਘ ਇੰਸਾਂ, 45 ਮੈਂਬਰ ਜਗਦੀਸ਼ ਇੰਸਾਂ, 25 ਮੈਂਬਰ ਇੰਦਰਜੀਤ ਇੰਸਾਂ, ਬਲਾਕ 15 ਮੈਂਬਰ ਕਮੇਟੀ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ-ਸਬੰਧੀਆਂ, ਪਿੰਡ ਵਾਸੀ ਤੇ ਸਾਧ-ਸੰਗਤ ਮੌਜ਼ੂਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡ ਗੱਜੂਮਾਜਰਾ ਬਣਿਆ ਪੰਜਾਬ ਦਾ ਪਹਿਲਾ ਡਿਜ਼ੀਟਲ ਤੇ ਕੈਸ਼ਲੈੱਸ ਪਿੰਡ
ਪਿੰਡ ਦੇ ਨੌਜਵਾਨਾਂ ਵੱਲੋਂ ਯੋਨੋ ਐਪ ਰਾਹੀਂ ਕੀਤੀ ਜਾ ਰਹੀ ਟਰਾਜੈਕਸ਼ਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਟਿਆਲਾ ਜ਼ਿਲ੍ਹੇ ਦਾ ਪਿੰਡ ਗੱਜੂਮਾਜਰਾ ਪੰਜਾਬ ਦਾ ਪਹਿਲਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਬਣ ਗਿਆ ਹੈ। ਇੱਥੋਂ ਤੱਕ ਕਿ ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਗਾਉਣ ਵਾਲਾ ਵੀ 10 ਰੁਪਏ ਤੱਕ ਦੀ ਪੇਮੈਂਟ ਡਿਜ਼ੀਟਲ ਹੀ ਲੈਂਦਾ ਹੈ। ਪਿੰਡ ਦੀਆਂ ਔਰਤਾਂ ਸਮਾਨ ਖਰੀਦਣ ਲਈ ਅੰਗੂਠਾ ਲਗਾਕੇ ਆਪਣੇ ਖਾਤੇ ਰਾਹੀਂ ਹੀ ਪੈਸੇ ਦਾ ਭੁਗਤਾਨ ਕਰਦੀਆਂ ਹਨ। ਡਿਜ਼ੀਟਲ ਅਤੇ ਕੈਸ਼ਲੈਸ ਬਣਨ ਵਾਲਾ ਇਹ ਪਿੰਡ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਹੀ ਪੰਜਾਬ ਦਾ ਪਹਿਲਾ ਪਿੰਡ ਬਣਿਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਗਭਗ 3 ਹਜ਼ਾਰ ਦੀ ਅਬਾਦੀ ਵਾਲਾ ਪਿੰਡ ਗੱਜੂਮਾਜਰਾ ਪਟਿਆਲਾ ਤੋਂ ਲਗਭਗ 30 ਕਿਲੋਮੀਟਰ ਦੂਰ ਸੰਗਰੂਰ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹੈ। ਇਸ ਪਿੰਡ ਦੀ ਖਾਸ ਵਿਸ਼ੇਸਤਾ ਇਹ ਹੈ ਕਿ ਪਿੰਡ ਵਿੱਚ ਐਸਬੀਆਈ ਦੀ ਬ੍ਰਾਂਚ, ਕੋਆਪਰੇਟਿਵ ਬੈਂਕ, ਡਾਕਖਾਨਾ, ਟੈਲੀਫੋਨ ਐਕਸਚੇਂਜ਼, ਬਿਜਲੀ ਗ੍ਰਿੱਡ ਆਦਿ ਸਹੂਲਤਾਂ ਹਨ। ਇਸ ਪਿੰਡ ਨੂੰ ਡਿਜ਼ੀਟਲ ਬਣਾਉਣ ਦਾ ਬੀੜਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਚੁੱਕਿਆ ਗਿਆ, ਜੋ ਕਿ ਦੋ ਮਹੀਨਿਆਂ ਦੀ ਜੱਦੋਂ ਜ਼ਹਿਦ ਤੋਂ ਬਾਅਦ ਇਹ ਪਿੰਡ 8 ਨਵੰਬਰ ਨੂੰ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਬਣ ਗਿਆ। ਪਿੰਡ ਵਿੱਚ ਲਗਭਗ 15 ਦੁਕਾਨਾਂ ਹਨ, ਜਿਨ੍ਹਾਂ ਵਿੱਚ ਕਰਿਆਣਾ ਸਟੋਰ, ਜਨਰਲ ਸਟੋਰ, ਨਾਈ ਦੀਆਂ ਦੁਕਾਨਾਂ, ਫਾਸਟਫੂਡ ਆਦਿ ਸ਼ਾਮਲ ਹਨ, ਜਿੱਥੇ ਕਿ ਡਿਜੀਟਲ ਪੇਮੈਂਟ ਦਾ ਹੀ ਭੁਗਤਾਨ ਹੁੰਦਾ ਹੈ।
ਇਨ੍ਹਾਂ ਦੁਕਾਨਦਾਰਾਂ ਵੱਲੋਂ ਐਸਬੀਆਈ ਦਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕੀਤਾ ਹੋਇਆ ਹੈ, ਜਿਸ ਨਾਲ ਕਿ ਇਨ੍ਹਾਂ ਦਾ ਖਾਤਾ ਜੁੜਿਆ ਹੋਇਆ ਹੈ। ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਕੁਝ ਮੁਸ਼ਕਿਲ ਆਈ ਸੀ, ਪਰ ਹੁਣ ਜਿਆਦਾਤਰ ਲੋਕ ਡਿਜੀਟਲ ਹੀ ਭਗਤਾਨ ਕਰਦੇ ਹਨ। ਦੂਜੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਕੈਸਲੈਸ ਦਾ ਰੁਝਾਨ ਵੱਧ ਗਿਆ ਹੈ ਅਤੇ ਡਿਜੀਟਲ ਅਦਾਇਗੀ ਹੀ ਕੀਤੀ ਜਾ ਰਹੀ ਹੈ। ਕਰਿਆਣਾ ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਖਾਤੇ ਅਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਥੰਬ ਲਗਾਉਣ ਤੋਂ ਬਾਅਦ ਸਬੰਧਿਤ ਪੈਮੇਂਟ ਦਾ ਭੁਗਤਾਨ ਹੋ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿੰਡ ਸਰਾਭਾ ਵਿਖੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ
ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਖੁਰਾਕ ਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਇਸੇ ਕੋਸ਼ਿਸ਼ ਤਹਿਤ ਪਿੰਡ ਦੇ ਸਾਰੇ ਸਰਕਾਰੀ ਸਕੂਲਾਂ ਨੂੰ ‘ਸਮਾਰਟ’ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪਿੰਡ ਦੀ ਦਾਣਾ ਮੰਡੀ ਦਾ ਫੜ ਜਲਦ ਤੋਂ ਜਲਦ ਪੱਕਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਗਰਾਂਟ ਜਾਰੀ ਕਰਨ ਦਾ ਵੀ ਐਲਾਨ ਕੀਤਾ। ਉਹ ਅੱਜ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸੁਫਨਿਆਂ ਮੁਤਾਬਿਕ ਦੇਸ਼ ਅਤੇ ਸਮਾਜ ਸਿਰਜਣ ਵਾਲੇ ਪਾਸੇ ਲੱਗੀ ਹੋਈ ਹੈ, ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰਨ ਵਚਨਬੱਧਤਾ ਹੈ।
ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। ਸਮਾਗਮ ਨੂੰ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ ਨੇ ਵੀ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਘਰਸ਼ਮਈ ਜੀਵਨ ਬਾਰੇ ਬਾਖੂਬੀ ਚਾਨਣਾ ਪਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਤੋਂ ਵੀ ਉੱਪਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ ਆਯੋਜਨ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਸ੍ਰੀ ਆਸ਼ੂ, ਕੈਪਟਨ ਸੰਧੂ ਸਮੇਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਉਨ੍ਹਾਂ ਖੇਡ ਮੇਲੇ ਦੌਰਾਨ ਫੁੱਟਬਾਲ ਫਾਈਨਲ ਮੁਕਾਬਲੇ ਦੀ ਜੇਤੂ ਰਹੀਆਂ ਟੀਮਾਂ ਇੰਡੀਅਨ ਏਅਰ ਫੋਰਸ ਅਤੇ ਉੱਪ ਜੇਤੂ ਸੀ. ਆਰ. ਪੀ. ਐੱਫ਼. ਜਲੰਧਰ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੀ ਵੰਡ ਕੀਤੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਸੁਖਦੇਵ ਕੌਰ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਰਨ ਵੜਿੰਗ ਉੱਪ ਚੇਅਰਮੈਨ ਪੇਡਾ, ਕਰਨਜੀਤ ਸਿੰਘ ਸੋਨੀ ਗਾਲਿਬ ਜ਼ਿਲ੍ਹਾ ਪ੍ਰਧਾਨ ਕਾਂਗਰਸ (ਦਿਹਾਤੀ), ਗੁਰਦੇਵ ਸਿੰਘ ਲਾਪਰਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਜਗਪਾਲ ਸਿੰਘ ਖੰਗੂੜਾ, ਮਨਪ੍ਰੀਤ ਸਿੰਘ ਸਰਾਭਾ, ਹਰਨੇਕ ਸਿੰਘ ਸਰਾਭਾ, ਭੁਪਿੰਦਰ ਸਿੰਘ ਕਲੱਬ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਦਿਨ ਬਾਅਦ ਦੀਵਾਲੀ ਮਨਾਉਂਦੈ ਮੋਹਾਲੀ ਦਾ ਪਿੰਡ ਚਿੱਲਾ
ਕੁਲਵੰਤ ਕੋਟਲੀ/ਮੋਹਾਲੀ। ਦੇਸ਼ ਭਰ ਵਿਚ 27 ਅਕਤੂਬਰ ਨੂੰ ਦੀਵਾਲੀ ਧੂਮਧਾਮ ਨਾਲ ਮਨਾਈ ਗਈ, ਪ੍ਰੰਤੂ ਮੋਹਾਲੀ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਦੀਵਾਲੀ ਬਾਕੀ ਦੇਸ਼ ਨਾਲੋਂ ਅਲੱਗ ਦਿਨ ਮਨਾਈ ਜਾਂਦੀ ਹੈ। ਜ਼ਿਲ੍ਹਾ ਮੋਹਾਲੀ ਦੇ ਪਿੰਡ ਚਿੱਲਾ ਵਿਚ ਦੀਵਾਲੀ ਤੋਂ ਅਗਲੇ ਦਿਨ ਦੀਵਾਲੀ ਮਨਾਈ ਜਾਂਦੀ ਹੈ। ਇਸ ਵਿਚ ਪਿੰਡ ਵਿਚ ਦੀਵਾਲੀ ਦਾ ਤਿਉਹਾਰ ਅਗਲੇ ਦਿਨ ਮਨਾਉਣ ਦੀ ਪਰੰਪਰਾ ਕਈ ਸਦੀਆਂ ਤੋਂ ਲਗਾਤਾਰ ਚਾਲੂ ਹੈ। ਇਸ ਵਾਰ ਵੀ ਦੀਵਾਲੀ ਪਿੰਡ ਵਾਸੀਆਂ ਵੱਲੋਂ 28 ਅਕਤੂਬਰ ਨੂੰ ਮਨਾਈ ਗਈ। ਇਸ ਦੀਵਾਲੀ ਨੂੰ ਲੈ ਕੇ ਭਾਵੇਂ ਵੱਖ-ਵੱਖ ਧਰਾਵਾਂ ਮੰਨੀਆਂ ਜਾਂਦੀਆਂ ਹਨ।
ਪ੍ਰੰਤੂ ਲੋਕਾਂ ਵੱਲੋਂ ਜਿਸ ਨੂੰ ਜ਼ਿਆਦਾ ਮਾਨਤਾ ਦਿੱਤੀ ਗਈ ਹੈ ਉਹ ਪਸ਼ੂ ਚੋਰੀ ਹੋਣ ਦੀ ਹੈ। ਪਿੰਡ ਦੇ ਇੱਕ 87 ਸਾਲਾ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਤੋਂ ਪਹਿਲਾਂ ਤੋਂ ਲੈ ਕੇ ਦੀਵਾਲੀ ਅਗਲੇ ਦਿਨ ਮਨਾਈ ਜਾਂਦੀ ਹੈ। ਉਸਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਜਦੋਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕੋ ਥਾਂ ‘ਤੇ ਬੰਨ੍ਹੇ ਜਾਂਦੇ ਸਨ ਤਾਂ ਇੱਕ ਵਾਰ ਦੀਵਾਲੀ ਵਾਲੇ ਦਿਨ ਰਾਤ ਸਮੇਂ ਜਦੋਂ ਲੋਕ ਦੀਵਾਲੀ ਦਾ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਪਸ਼ੂਆਂ ਦਾ ਵੱਗ ਕਿਸੇ ਪਾਸੇ ਚਲਾ ਗਿਆ।
ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਪੱਤਾ ਲੱਗਿਆ ਤਾਂ ਸਾਰੇ ਆਦਮੀ ਪਸ਼ੂਆਂ ਦੀ ਭਾਲ ਲਈ ਚਲੇ ਗਏ। ਮਰਦ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਘਰਾਂ ਵਿਚ ਰਹਿ ਰਹੀਆਂ ਔਰਤਾਂ ਨੇ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਾ ਸਮਝਿਆ। ਜਦੋਂ ਦੇਰ ਰਾਤ ਪਿੰਡ ਵਾਸੀ ਪਸ਼ੂਆਂ ਦੇ ਵੱਗ ਨੂੰ ਮੋੜ ਕੇ ਲਿਆਏ, ਉਦੋਂ ਰਾਤ ਗੁਜ਼ਰ ਗਈ ਸੀ। ਪਿੰਡ ਵਾਸੀਆਂ ਨੇ ਉਸ ਦਿਨ ਨੂੰ ਅਸ਼ੁੱਭ ਸ਼ਗਨ ਮੰਨਦਿਆਂ ਦੂਜੇ ਦਿਨ ਦੀਵਾਲੀ ਦਾ ਮੱਥਾ ਟੇਕਣ ਦਾ ਫੈਸਲਾ ਕੀਤਾ। ਸਦੀਆਂ ਪੁਰਾਣੀ ਇਸ ਘਟਨਾ ਤੋਂ ਲੈ ਕੇ ਅੱਜ ਤੱਕ ਪਿੰਡ ਚਿੱਲਾ ਦੇ ਸਮੁੱਚੇ ਵਾਸੀ ਦੀਵਾਲੀ ਦੂਜੇ ਦਿਨ ਮਨਾਉਂਦੇ ਆ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ‘ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਕੀਤਾ ਜਾਵੇਗਾ ਘੇਰਾਓ- ਕਿਸਾਨ
ਬਰਨਾਲਾ, (ਜਸਵੀਰ ਸਿੰਘ) ਪੰਜਾਬ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਦੇ ਹੁਕਮਾਂ ਨੂੰ ਸਿੱਕੇ ਟੰਗਦਿਆਂ ਜ਼ਿਲਾ ਬਰਨਾਲਾ ਦੇ ਪਿੰਡ ਕਲਾਲਾ ਵਿਖੇ ਕਿਸਾਨਾਂ ਨੇ ਇਕੱਤਰਤਾ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਹਾਜ਼ਰੀ ‘ਚ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਲਗਾਈ। ਕਿਸਾਨਾਂ ‘ਤੇ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਨੂੰ ਬੰਦੀ ਬਣਾਉਣ ਦੀ ਚੇਤਾਵਨੀ ਦਿੰਦਿਆਂ ਹਾਜ਼ਰੀਨ ਕਿਸਾਨਾਂ ਨੇ ਅੱਗੇ ਵੀ ਨਿਰੰਤਰ ਅੱਗ ਲਗਾਉਣ ਦੀ ਗੱਲ ਵੀ ਆਖੀ।
ਆਪਣੇ ਖੇਤ ‘ਚ ਅੱਗ ਲਗਾਉਣ ਦੀ ਸ਼ੁਰੂਆਤ ਕਰਦਿਆਂ ਗੁਰਮੇਲ ਸਿੰਘ ਕਲਾਲਾ ਸਮੇਤ ਰਣਜੀਤ ਸਿੰਘ ਮਿੱਠੂ, ਭਜਨ ਸਿੰਘ, ਲਖਵੀਰ ਸਿੰਘ, ਗੁਰਤੇਜ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਿੰਦਰ ਸਿੰਘ, ਸਮਸ਼ੇਰ ਸਿੰਘ ਹੁੰਦਲ ਤੇ ਬੰਤਾ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਪਲੀਤ ਕਰਦਿਆਂ ਬਿਮਾਰੀਆਂ ਨੂੰ ਸੱਦਾ ਦੇਣਾ ਉਨਾਂ ਦਾ ਸ਼ੌਂਕ ਨਹੀ ਬਲਕਿ ਮਜ਼ਬੂਰੀ ਹੈ। ਜੇਕਰ ਸਰਕਾਰ ਚਾਹੇ ਤਾਂ ਛੋਟੇ ਕਿਸਾਨਾਂ ਨੂੰ ਮੁਫ਼ਤ ਤੇ ਘੱਟ ਲਾਗਤ ‘ਤੇ ਪਰਾਲੀ ਨੂੰ ਜ਼ਮੀਨ ‘ਚ ਵਾਉਣ ਵਾਲੇ ਲੋੜੀਂਦੇ ਸੰਦ ਮੁਹੱਈਆ ਕਰਵਾ ਸਕਦੀ ਹੈ। ਪਰ ਜਾਣਬੁੱਝ ਕੇ ਇੱਕ ਸਾਜ਼ਿਸ ਤਹਿਤ ਅਜਿਹਾ ਨਹੀ ਕੀਤਾ ਜਾ ਰਿਹਾ ਬਲਕਿ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ‘ਚ ਵਾਹੁਣ ‘ਤੇ ਪ੍ਰਤੀ ਏਕੜ 7 ਤੋਂ 8 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਿਹਾ ਗਰੀਬ ਕਿਸਾਨ ਨਹੀ ਕਰ ਸਕਦਾ। ਦੱਸਿਆ ਕਿ ਰਹਿੰਦ- ਖੂੰਹਦ ਨੂੰ ਜ਼ਮੀਨ ‘ਚ ਵਾਹੁਣ ਪਿੱਛੋਂ ਬਿਜ਼ਾਈ ਸਮੇਂ ਕਣਕ ਦਾ ਬੀਜ਼ ਇੱਕ ਜਗਾ ਇਕੱਠਾ ਹੋ ਜਾਂਦਾ ਹੈ ਤੇ ਰੇਹ- ਸਪ੍ਰੇਅ ਕਣਕ ਨੂੰ ਲੱਗਣ ਦੀ ਬਜਾਇ ਰਹਿੰਦ- ਖੂੰਹਦ ਵਿੱਚ ਹੀ ਅਟਕ ਕੇ ਰਹਿ ਜਾਂਦਾ ਹੈ, ਜਿਸ ਕਾਰਨ ਜਿੱਥੇ ਕਣਕ ਦੇ ਝਾੜ ਘਟਦਾ ਹੈ ਉੱਥੇ ਫ਼ਸਲ ਦਾ ਵਧੀਆ ਝਾੜ ਲੈਣ ਲਈ ਰੇਹ- ਸਪ੍ਰੇਅ ਦੀ ਵੀ ਜ਼ਿਆਦਾ ਵਰਤੋਂ ਕਰਨੀ ਪੈਂਦੀ ਹੈ। ਸਬਸਿਡੀ ਸਬੰਧੀ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕਿਸਾਨ ਜਿਹੜੇ ਸੰਦ ਨਹੀ ਲੈਦਾ ਚਾਹੁੰਦਾ ਸਰਕਾਰ ਵੱਲੋਂ ਉਨਾਂ ਸੰਦਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ।
ਹਾਜ਼ਰੀਨ ਕਿਸਾਨਾਂ ਨੇ ਕਿਹਾ ਕਿ ਉਹ ਝੋਨੇ ਦੀ ਰਹਿੰਦ- ਖੂੰਹਦ ਨੂੰ ਹਰ ਹਾਲਤ ਵਿੱਚ ਅੱਗ ਲਗਾਉਣਗੇ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਕਰਨ ਦੀ ਕੋਸਿਸ ਕੀਤੀ ਤਾਂ ਕਾਰਵਾਈ ਕਰਨ ਆਉਣ ਵਾਲੇ ਅਧਿਕਾਰੀਆਂ ਦਾ ਘੇਰਾਓ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। Farmers
ਮੌਕੇ ‘ਤੇ ਹਾਜ਼ਰ ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗ੍ਰੀਨ ਟ੍ਰਿਬਿਊਨਲ ਦੀ ਹਦਾਇਤਾਂ ਨੂੰ ਇੰਨ- ਬਿੰਨ ਲਾਗੂ ਕਰੇ ਤਾਂ ਕਿਸਾਨ ਝੋਨੇ ਦੀ ਰਹਿੰਦ- ਖੂੰਹਦ ਨੂੰ ਅੱਗ ਨਹੀ ਲਗਾਵੇਗਾ। ਉਨਾਂ ਮੰਗ ਕੀਤੀ ਕਿ ਢਾਈ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਮੁਫ਼ਤ, ਪੰਜ ਏਕੜ ਤੋਂ ਹੇਠਲੇ ਕਿਸਾਨਾਂ ਨੂੰ ਪੰਜ ਹਜ਼ਾਰ ਰੁਪਏ ਤੋਂ ਇਲਾਵਾ ਸਮੂਹ ਕਿਸਾਨਾਂ ਨੂੰ ਪੰਦਰਾਂ ਹਜ਼ਾਰ ਰੁਪਏ ‘ਚ ਪਰਾਲੀ ਨੂੰ ਜ਼ਮੀਨਦੋਜ਼ ਕਰਨ ਲਈ ਲੋੜੀਂਦੇ ਸੰਦ ਮੁਹੱਈਆ ਕਰਵਾਏ। ਉਨਾਂ ਸੂਬਾ ਸਰਕਾਰ ‘ਤੇ ਵਾਅਦਿਆਂ ਮੁਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਕਿਸਾਨ ਵੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮੰਤਵ ਹਿੱਤ ਪੌਦੇ ਲਗਾਉਂਦੇ ਹਨ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਕਿਸਾਨ ‘ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਜਥੇਬੰਦੀ ਦੀ ਅਗਵਾਈ ‘ਚ ਨਾ ਸਿਰਫ਼ ਅਧਿਕਾਰੀਆਂ ਦਾ ਘੇਰਾਓ ਕਰਨਗੇ ਸਗੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵੀ ਵਿੱਢਣਗੇ। Farmers
ਆਪਣੀ ਮਜ਼ਬੂਰੀ ਬਿਆਨਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਵੀ ਇਸ ਪਲੀਤ ਵਾਤਾਵਰਣ ਦਾ ਹੀ ਹਿੱਸਾ ਹਨ। ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਉਨ੍ਹਾਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਹ ਸਭ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ, ਮਹਿੰਗਾਈ ਨੇ ਪਹਿਲਾਂ ਹੀ ਕਿਸਾਨ ਦਾ ਲੱਕ ਤੋੜ ਰੱਖਿਆ ਹੈ। ਉੱਤੋਂ ਮਹਿੰਗੇ ਸੰਦ ਤੇ ਫ਼ਸਲਾਂ ਦੀ ਲਗਾਤਾਰ ਘਟਦੀ ਜਾ ਰਹੀ ਪੈਦਾਵਾਰ ਕਿਸਾਨ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਰਹੀ ਹੈ। ਕਿਹਾ ਕਿ ਜਾਂ ਤਾਂ ਸਰਕਾਰ ਕਿਸਾਨਾਂ ਨੂੰ ਸਸਤੇ ਭਾਅ ਲੋੜੀਂਦੇ ਸੰਦ ਮੁਹੱਈਆ ਕਰਵਾਵੇ ਨਹੀ ਤਾਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਲਗਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।