Passed - Sach Kahoon Punjabi
ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ
ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ
ਬਠਿੰਡਾ, (ਸੁਖਨਾਮ) ਬੀਬੀ ਵਾਲਾ ਰੋਡ ‘ਤੇ ਸਥਿਤ ਟੀਟੀ ਹੀ ਹੱਟੀ ਦੇ ਮਾਲਕ ਸੁਰਿੰਦਰ ਕੁਮਾਰ ਇੰਸਾਂ ਦੇ ਸਪੁੱਤਰ ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਇੰਸਾਂ ਨੇ ਦੱਸਿਆ ਕਿ ਸ਼ਾਮ 4 ਵਜੇ ਨਤੀਜੇ ਦਾ ਐਲਾਨ ਹੋਇਆ ਸੀ ਇਸ ਮੌਕੇ ਜਤਿੰਦਰ ਇੰਸਾਂ ਦੇ ਪਿਤਾ ਸੁਰਿੰਦਰ ਇੰਸਾਂ, ਮਾਤਾ ਕਮਲੇਸ਼ ਇੰਸਾਂ, ਚਾਚਾ ਨਰਿੰਦਰ ਇੰਸਾਂ, ਚਾਚੀ ਪ੍ਰਿਆ ਇੰਸਾਂ, ਭੂਆ ਮਮਤਾ ਜਿੰਦਲ ਰੋੜੀ ਅਤੇ ਭੂਆ ਮੀਨਾਕਸ਼ੀ ਇੰਸਾਂ ਸੁਜਾਨ ਭੈਣ ਰਾਮਪੁਰਾ ਫੂਲ ਨੇ ਜਤਿੰਦਰ ਇੰਸਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਸੇਵਾਦਾਰ ਜਤਿੰਦਰ ਬਾਂਸਲ ਇੰਸਾਂ ਨੇ ਇਸ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਦਿੱਤਾ ਹੈ
ਜਿੰਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਉਸ ਨੇ ਇਹ ਮੁਕਾਮ ਹਾਸਿਲ ਕੀਤਾ ਹੈ ਸੁਰਿੰਦਰ ਇੰਸਾਂ ਨੇ ਕਿਹਾ ਕਿ ਉਨਾਂ ਦੀ ਮਾਤਾ ਸੱਚਖੰਡਵਾਸੀ ਸਰੀਰਦਾਨੀ ਅਤੇ ਨੇਤਰਦਾਨੀ ਗਿਆਨ ਦੇਵੀ ਇੰਸਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪੋਤੇ ਸੀਏ ਬਨਣ, ਜਤਿੰਦਰ ਨੇ ਅੱਜ ਇਮਤਿਹਾਨ ਪਾਸ ਕਰਕੇ ਉਨ੍ਹਾਂ ਦੀ ਇੱਛਾ ਵੀ ਪੂਰੀ ਕੀਤੀ ਹੈ ਇਸ ਮੌਕੇ ਸਾਧ ਸੰਗਤ, ਰਿਸ਼ਤੇਦਾਰ ਅਤੇ ਹਿਤੈਸ਼ੀਆਂ ਨੇ ਜਤਿੰਦਰ ਇੰਸਾਂ ਦੇ ਸੀਏ ਬਨਣ ਤੇ ਸੁਰਿੰਦਰ ਇੰਸਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਜਿਕਰਯੋਗ ਹੈ ਕਿ ਸੁਰਿੰਦਰ ਇੰਸਾਂ ਦੇ ਵੱਡੇ ਪੁੱਤਰ ਪ੍ਰਿੰਸ ਇੰਸਾਂ ਨੇ ਵੀ 2017 ਵਿਚ ਸੀਏ ਦਾ ਇਮਤਿਹਾਨ ਪਾਸ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਚ ਗਏ ਸਲਾਹਕਾਰ, ਆਫਿਸ ਆਫ਼ ਪ੍ਰਾਫਿਟ ਬਿੱਲ ਪਾਸ
ਵਿਧਾਨ ਸਭਾ ਦੇ ਆਖ਼ਰੀ ਦਿਨ ਤਿੰਨ ਬਿਲ ਹੋਏ ਪਾਸ, 2 ਬਿਲ ਦੀ ਹੋਈ ਜੰਮ ਕੇ ਵਿਰੋਧਤਾ
ਗੈਰ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਦੀਆਂ ਫੀਸਾਂ ਨੂੰ ਲੈ ਕੇ ਸੋਧਣਾ ਬਿਲ ‘ਤੇ ਵੀ ਹੋਇਆ ਹੰਗਾਮਾ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਿੰਨ ਬਿਲਾਂ ਨੂੰ ਲੈ ਕੇ ਜੰਮ ਕੇ ਬਹਿਸ ਹੋਈ ਤਾਂ 2 ਬਿਲਾਂ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰਾਂ ਨੇ ਉਨਾਂ ਬਿਲਾਂ ਨੂੰ ਵਾਪਸ ਲੈਣ ਬਾਰੇ ਬੇਨਤੀ ਵੀ ਕੀਤੀ ਪਰ ਸਰਕਾਰ ਪੱਖ ਵਲੋਂ ਬਿਲਾਂ ਨੂੰ ਪੇਸ਼ ਕਰਦੇ ਹੋਏ ਪਾਸ ਕਰਵਾਇਆ ਗਿਆ। ਇਸੇ ਦੌਰਾਨ ਆਫਿਸ ਆਫ਼ ਪ੍ਰਾਫਿਟ ਸਬੰਧੀ ਬਿਲ ਨੂੰ ਲੈ ਕੇ ਸਭ ਤੋਂ ਵੱਧ ਹੰਗਾਮਾ ਹੋਇਆ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਸ ਬਿਲ ਦੇ ਵਿਰੋਧ ਵਿੱਚ ਸਦਨ ਦੀ ਕਾਰਵਾਈ ਦਾ ਵਾਕ ਆਉਟ ਵੀ ਕੀਤਾ।
ਸੱਤਾ ਧਿਰ ਪਹਿਲਾਂ ਤੋਂ ਹੀ ਤੈਅ ਕਰਕੇ ਆਈ ਸੀ ਕਿ ਉਹ ਬਿਲਾਂ ਨੂੰ ਪਾਸ ਕਰਵਾ ਕੇ ਹੀ ਜਾਏਗੀ ਅਤੇ ਵਿਧਾਨ ਸਭਾ ਵਿੱਚ ਸਾਰੀਆਂ ਵਿਰੋਧੀ ਧਿਰਾਂ ਦੀ ਗਿਣਤੀ ਕਾਫ਼ੀ ਜਿਆਦਾ ਘੱਟ ਹੋਣ ਦੇ ਕਾਰਨ ਸਰਕਾਰ ਦੇ ਅੱਗੇ ਵਿਰੋਧੀ ਧਿਰਾਂ ਦੀ ਕੋਈ ਜਿਆਦਾ ਨਹੀਂ ਚਲੀ।
ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਨੇ ਪੰਜਾਬ ਰਾਜ ਵਿਧਾਨ ਮੰਡਲ (ਅਯੋਗਤਾ ਤੇ ਰੋਕ) ਸੋਧਨਾ ਬਿਲ, 2019 ਪੇਸ਼ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਤੈਨਾਤ ਕੀਤੇ ਗਏ ਵਿਧਾਇਕ ਸਲਾਹਕਾਰਾਂ ਨੂੰ ਬਚਾਉਣ ਦਾ ਰਾਹ ਪੱਧਰਾ ਕਰ ਦਿੱਤਾ। ਇਸ ਦਾ ਵਿਰੋਧ ਕਰਦੇ ਹੋਏ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਸਰਕਾਰ ‘ਤੇ ਸੰਵਿਧਾਨ ਦੀਆਂ ਧੱਜੀਆਂ ਅਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਦਾ ਦੋਸ਼ ਲਗਾਉਂਦੇ ਹੋਏ ਪਹਿਲਾਂ ਸਦਨ ‘ਚ ਸਰਕਾਰ ਵਿਰੁੱਧ ਦੱਬ ਕੇ ਨਾਅਰੇਬਾਜ਼ੀ ਕੀਤੀ ਅਤੇ ਫਿਰ ਵਾਕਆਊਟ ਕਰ ਦਿੱਤਾ।
ਮੀਡੀਆ ਨੂੰ ਮੁਖ਼ਾਤਬ ਹੁੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਮੁਲਾਜ਼ਮ ਨੂੰ ਡੀਏ ਤੇ ਹੋਰ ਭੱਤੇ ਦੇਣ, ਨੌਜਵਾਨਾਂ ਨੂੰ ਨੌਕਰੀ ਤੇ ਬੇਰੁਜ਼ਗਾਰੀ ਭੱਤਾ ਦੇਣ, ਈਟੀਟੀ-ਟੈਟ ਪਾਸ ਟੀਚਰਾਂ ਨੂੰ ਨੌਕਰੀ ਦੇਣ, ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ, ਦਲਿਤ ਤੇ ਘੱਟ ਗਿਣਤੀ ਬੱਚਿਆਂ ਨੂੰ ਵਜ਼ੀਫ਼ੇ ਦੇਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਗ਼ਰੀਬਾਂ ਨੂੰ ਪਲਾਟ ਦੇਣ ਲਈ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ, ਦਲਿਤ ਵਿਦਿਆਰਥੀਆਂ ਤੋਂ 8000 ਰੁਪਏ ਈਟੀਟੀ ਅਤੇ ਦਸਵੀਂ ਦੀ 1400 ਪ੍ਰੀਖਿਆ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਿਨਾ ਕੰਮ ਸਲਾਹਕਾਰ ਦੀ ਫ਼ੌਜ ਨਾਲ ਖ਼ਜ਼ਾਨਾ ਲੁੱਟਿਆ ਜਾ ਰਿਹਾ ਹੈ।
ਇਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਿੰਦਰ ਢੀਂਡਸਾ ਨੇ ਵੀ ਇਸ ਬਿਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੰਵਿਧਾਨ ਦੇ ਖ਼ਿਲਾਫ਼ ਜਾ ਕੇ ਇਹ ਸਲਾਹਕਾਰ ਲਗਾਏ ਜਾ ਰਹੇ ਹਨ, ਜਿਸ ਕਾਰਨ ਜਿਆਦਾ ਦੇਰ ਤੱਕ ਇਨਾਂ ਸਲਾਹਕਾਰਾਂ ਨੂੰ ਕਾਇਮ ਰੱਖਣਾ ਸਰਕਾਰ ਲਈ ਔਖਾ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਸੰਸਦੀ ਸਕੱਤਰ ਲਗਾਏ ਜਾਂਦੇ ਸਨ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸੰਵਿਧਾਨ ਦੇ ਉਲਟ ਲਾਏ ਜਾਂਦੇ ਮੁੱਖ ਸੰਸਦੀ ਸਕੱਤਰਾਂ ਨੂੰ ਰੱਦ ਕਰ ਦਿੱਤਾ।  ਇਨਾਂ ਸਲਾਹਕਾਰਾਂ ਨੂੰ ਵੀ ਹਾਈ ਕੋਰਟ ਨੇ ਉੱਡਾਂ ਦੇਣਾ ਹੈ।
ਇਸ ਤੋਂ ਬਾਅਦ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਪੇਸ਼ ਕੀਤੇ ਗਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਲਈ ਕਮਿਸ਼ਨ (ਸੋਧਨਾ) ਬਿਲ 2019 ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਸਰਕਾਰ ਇਸ ਬਿਲ ਨੂੰ ਲਿਆ ਕੇ ਇੱਕ ਆਈ.ਏ.ਐਸ. ਨੂੰ 72 ਸਾਲ ਤੱਕ ਨੌਕਰੀ ‘ਤੇ ਰਖਣਾ ਚਾਹੁੰਦੀ ਹੈ, ਇਸ ਤੋਂ ਇਲਾਵਾ ਇਸ ਬਿਲ ਨੂੰ ਲੈ ਕੇ ਆਉਣ ਦਾ ਕੋਈ ਵੀ ਮਕਸਦ ਨਹੀਂ ਹੈ।
ਉਨਾਂ ਕਿਹਾ ਕਿ ਆਈ.ਏ.ਐਸ. ਅਧਿਕਾਰੀ ਰਿਟਾਇਰਮੈਂਟ ਤੋਂ ਬਾਅਦ ਇਸ ਤਰਾਂ ਦੀਆਂ ਪੋਸਟਾਂ ‘ਤੇ ਕਾਬਜ਼ ਹੋਣ ਦੀ ਕੋਸ਼ਸ਼ ਵਿੱਚ ਰਹਿੰਦੇ ਹਨ ਅਤੇ ਹੁਣ ਜਦੋਂ ਉਮਰ ਦੀ ਹੱਦ 70 ਸਾਲ ਸੀ ਤਾਂ ਇੱਕ ਚੇਅਰਪਰਸਨ ਨੂੰ ਹੋਰ 2 ਸਾਲ ਦੇਣ ਲਈ ਉਮਰ ਦੀ ਹੱਦ ਵਧਾਉਂਦੇ ਹੋਏ 72 ਕੀਤੀ ਜਾ ਰਹੀਂ ਹੈ, ਜਿਹੜੀ ਕਿ ਗੈਰ ਸੰਵਿਧਾਨਿਕ ਹੈ। ਇਸ ਤੋਂ ਪਹਿਲਾਂ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨਾ ਸਬੰਧੀ (ਸੋਧਨਾ) ਬਿਲ 2019 ਨੂੰ ਵੀ ਪਾਸ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ
ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਅਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ ਉਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਅਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ।
ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਰੰਤਰ ਸਮੀਖਿਆ ਕਰ ਰਹੇ ਹਨ।
ਉਨਾਂ ਸਾਰੇ ਵਿਭਾਗਾਂ ਅਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਨਵਾਂ ਸਿਸਟਮ ਜੋ ਆਈ.ਡਬਲਿਊ.ਡੀ.ਐਮ.ਐਸ. ਪ੍ਰਣਾਲੀ ਦਾ ਬਦਲ ਹੋਵੇਗਾ, ਕੌਮੀ ਸਾਫਟਵੇਅਰ ਉਤਪਾਦ ਹੈ ਜੋ ਪੰਜਾਬ ਸਰਕਾਰ ਤੇ ਕੌਮੀ ਸੂਚਨਾ ਕੇਂਦਰ (ਐਨ.ਆਈ.ਸੀ.) ਦੀ ਪਹਿਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
ਹੈਦਰਾਬਾਦ, ਏਜੰਸੀ। ਦੱਖਣੀ ਭਾਰਤੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਨਿਰਮਲਾ ਦਾ ਹੈਦਰਾਬਾਦ ‘ਚ ਗਾਚੀਬੋਲੀ ਦੇ ਕਾਂਟੀਨੈਟਲ ਹਸਪਤਾਲ ‘ਚ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹਨਾਂ ਦੇ ਪਰਿਵਾਰ ‘ਚ ਪਤੀ ਕ੍ਰਿਸ਼ਨਾ ਅਤੇ ਬੇਟਾ ਨਰੇਸ਼ ਹੈ। ਸ੍ਰੀਮਤੀ ਨਿਰਮਲਾ ਦਾ ਜਨਮ 20 ਜਨਵਰੀ 1946 ਨੂੰ ਤਮਿਲਨਾਡੂ ‘ਚ ਹੋਇਆ ਸੀ।
ਉਹਨਾਂ ਨੇ 44 ਤੇਲਗੂ ਫਿਲਮਾਂ ਦਾ ਡਾਇਰੈਕਸ਼ਨ ਕੀਤਾ ਅਤੇ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਫਿਲਮ ਡਾਇਰੈਕਟਰ ਹੋਣ ਕਾਰਨ ਸਾਲ 2002 ‘ਚ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਗਿਆ। ਉਹਨਾਂ ਨੂੰ ਸਾਲ 2008 ‘ਚ ਤੇਲਗੂ ਸਿਨੇਮਾ ਦੇ ਪ੍ਰਸਿੱਧ ‘ਰਘੂਪੀਠ ਵੇਂਕੱਈਆ’ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਅਦਾਕਾਰਾ ਨੇ ਸਾਲ 1950 ‘ਚ ਸੱਤ ਸਾਲ ਦੀ ਉਮਰ ‘ਚ ਫਿਲਮ ‘ਮਾਚਾ ਰੇਖਾਈ’ ਤੋਂ ਬਤੌਰ ਬਾਲ ਕਲਾਕਾਰ ਫਿਲਮੀ ਦੁਨੀਆ ‘ਚ ਕਦਮ ਰੱਖਿਆ ਸੀ। ਸ੍ਰੀਮਤੀ ਨਿਰਮਲਾ ਨੇ ਮਲਿਆਲਮ, ਤੇਲਗੂ ਅਤੇ ਤਮਿਲ ਦੀਆਂ ਲਗਭਗ 200 ਫਿਲਮਾਂ ‘ਚ ਕੰਮ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਦਨ ‘ਚ ਬਿੱਲ ਦੇ ਪੱਖ ‘ਚ 245 ਵੋਟਾਂ ਤੇ ਵਿਰੋਧ ‘ਚ 11 ਵੋਟਾਂ ਪਈਆਂ
ਨਵੀਂ ਦਿੱਲੀ | ਸਰਦ ਰੁੱਤ ਸੈਸ਼ਨ?ਦੇ 10ਵੇਂ ਦਿਨ ਅੱਜ ਤਿੰਨ ਤਲਾਕ ਨਾਲ ਜੁੜਿਆ ਨਵਾਂ ਬਿੱਲ ਅੱਜ ਕਰੀਬ 5 ਘੰਟੇ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ‘ਚੋਂ ਪਾਸ ਹੋ ਗਿਆ ਹੁਣ ਇਹ ਬਿੱਲ ਰਾਜ ਸਭਾ ‘ਚ ਭੇਜਿਆ ਜਾਵੇਗਾ ਸਦਨ ‘ਚ ਵੋਟਿੰਗ ਤੋਂ ਬਾਅਦ ਬਿੱਲ ਦੇ ਪੱਖ ‘ਚ 245 ਤੇ ਵਿਰੋਧ ‘ਚ 11 ਵੋਟਾਂ ਪਈਆਂ ਲੋਕ ਸਭਾ ਤੋਂ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ
ਸਰਕਾਰ 8 ਜਨਵਰੀ ਤੱਕ ਚੱਲਣ ਵਾਲੇ ਸਰਦ ਰੁੱਤ ਸੈਸ਼ਨ ‘ਚ ਹੀ ਇਸ ਨੂੰ ਪਾਸ ਕਰਾਉਣਾ ਚਾਹੁੰਦੀ ਹੈ ਇਸ ਸਾਲ ਸਤੰਬਰ ‘ਚ ਤਿੰਨ ਤਲਾਕ ‘ਤੇ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਲੋਕ ਸਭਾ ‘ਚ ਬਿੱਲ ‘ਤੇ ਵੋਟਿੰਗ ਦੌਰਾਨ ਕਾਂਗਰਸ, ਅੰਨਾਦਰਮੁਕ, ਦਰਮੁਕ ਤੇ ਸਪਾ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਇਸ ਤੋਂ ਪਹਿਲਾਂ ਸਦਨ ‘ਚ ਕਾਂਗਰਸ ਦੇ ਆਗੂ ਮਲਿੱਕਅਰਜੁਨ ਖੜਗੇ ਨੇ ਬਿੱਲ ਨੂੰ ਜੁਆਇੰਟ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਏਆਈਐਮਆਈਐਮ ਦੇ ਅਸਦਉਦੀਨ ਓਵੈਸੀ ਤੇ ਕਾਂਗਰਸ ਦੀ ਦੋ ਸਾਂਸਦ ਸੁਸ਼ਮਿਤਾ ਦੇਵ ਤੇ ਰੰਜੀਤ ਨੇ ਤਿੰਨ ਤਲਾਕ ਦੇਣ ਦੇ ਦੋਸ਼ੀ ਨੂੰ ਜੇਲ੍ਹ ਭੇਜੇ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਪਾਕਿਸਤਾਨ, ਬੰਗਲਾਦੇਸ਼ ਸਮੇਤ 22 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤਾਂ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ‘ਚ ਤਿੰਨ ਤਲਾਕ ਨੂੰ ਅਪਰਾਧ ਮੰਨਣ ‘ਚ ਕੀ ਪ੍ਰੇਸ਼ਾਨੀ ਹੈ? ਮਹਿਲਾ ਸ਼ਕਤੀਕਰਨ ਲਈ ਇਹ ਬਿੱਲ ਜ਼ਰੂਰੀ ਹੈ
ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ, 2018 ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਰਿਵਾਲਯੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ. ਕੇ. ਪ੍ਰੇਮ ਚੰਦਰਨ ਨੇ ਕਿਹਾ ਕਿ ਬਿੱਲ ਗੈਰ ਕਾਨੂੰਨੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਬਿੱਲ ਪਹਿਲਾਂ ਲੋਕ ਸਭਾ ‘ਚ 2017 ‘ਚ ਪਾਸ ਕੀਤਾ ਗਿਆ ਸੀ ਪਰ ਰਾਜ ਸਭਾ ‘ਚ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ ਆਰਡੀਨੈਂਸ ਰਾਹੀਂ ਇਸ ਨੂੰ ਫਿਰ ਤੋਂ ਲੋਕ ਸਭਾ ‘ਚ ਲਿਆਈ ਹੈ ਜੋ ਅਸੰਵਿਧਾਨਿਕ ਹੈ
ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿੱਲ ਨੂੰ ਜਲਦਬਾਜ਼ੀ ‘ਚ ਲਿਆਈ ਹੈ ਇਸ ਲਈ ਆਰਡੀਨੈਂਸ ਲਿਆਉਣ ਦੀ ਕੋਈ ਲੋੜ ਨਹੀਂ ਸੀ ਪਿਛਲੀ ਵਾਰ ਇਸ ‘ਤੇ ਵੱਡੀ ਚਰਚਾ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼
41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਕੀਤਾ ਕੰਮ
1989-1993 ਤੱਕ ਸੀ ਕਾਰਜਕਾਲ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ ਅਤੇ ਕਾਫੀ ਲੰਮੇ ਸਤੇਂ ਤੋਂ ਬਿਮਾਰ ਸਨ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਉਹਨਾਂ ਦਾ ਕਾਰਜਕਾਲ 1989-1993 ਤੱਕ ਸੀ। ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਨੇ ਚੀਨ ‘ਚ ਅਮਰੀਕੀ ਰਾਜਦੂਤ ਦੇ ਤੌਰ ‘ਤੇ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਹ ਅੱਠ ਸਾਲਾਂ ਤੱਕ ਅਮਰੀਕਾ ਦੇ ਉਪਰਾਸ਼ਟਰਪਤੀ ਵੀ ਰਹੇ ਸਨ। (George Bush)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਏਨਾ, ਏਜੰਸੀ।
ਪਾਕਿਸਤਾਨ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਨਿਰੋਧਕ ਅਕਾਦਮੀ (ਆਈਏਸੀਏ) ਦੀ ਲਾਇਬਰੇਰੀ ਨੂੰ ਮਜ਼ਬੂਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ ਆਸਟਰੇਲੀਆ ਦੀ ਰਾਜਧਾਨੀ ਵਿਏਨਾ ‘ਚ ਚੱਲ ਰਹੇ ਆਈਏਸੀਏ ਦੇ ਸੱਤਵੇਂ ਪੱਧਰ ਦੌਰਾਨ ਇਸ ਪ੍ਰਸਤਾਵ ਦਾ ਡਰਾਫਟ ਪੇਸ਼ ਕੀਤਾ ਗਿਆ ਜਿਸਨੂੰ ਸਾਰੇ ਆਗੂਆਂ ਨੇ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ।
ਪਾਕਿਸਤਾਨ ਦੁਆਰਾ ਕੀਤੀ ਗਈ ਇਹ ਪਹਿਲ ਭ੍ਰਿਸ਼ਟਾਚਾਰ ਦਾ ਵਿਰੋਧ, ਸਿੱਖਿਆ, ਵੈਗਿਆਨਿਕ ਖੋਜ ਅਤੇ ਪੇਸ਼ੇਵਰ ਸਿਖਲਾਈ ਦੇ ਮੁੱਖ ਖੇਤਰਾਂ ‘ਚ ਆਈਏਸੀਏ ਦੇ ਏਜੰਡੇ ਲਈ ਉਸਦੀ ਰਾਜਨੀਤਿਕ ਵਚਨਬੱਧਤਾ ਨੂੰ ਅੰਡਰਲਾਈਨ ਕਰਦੀ ਹੈ।
ਪਾਕਿਸਤਾਨ ਤੋਂ ਇਲਾਵਾ ਆਈਏਸੀਏ ਦੇ ਕਈ ਹੋਰ ਆਗੂ ਦੇਸ਼ ਵੀ ਇਸ ਪ੍ਰਸਤਾਵ ਦੇ ਸਪਾਂਸਰ ਰਹੇ, ਜਿਸ ਵਿੱਚ ਆਸਟ੍ਰੇਲੀਆ, ਅਰਜ਼ਨਟੀਨਾ, ਬ੍ਰਾਜੀਲ, ਚੀਨ, ਮਿਸਰ, ਮਲੇਸ਼ੀਆ, ਮੰਗੋਲੀਆ, ਨਾਈਜੀਰਿਆ, ਰੂਸ ਅਤੇ ਤੁਰਕੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਆਈਏਸੀਏ ਦੀ ਸਥਾਪਨਾ ਸਮੇਂ ਉਸਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲਾ ਪਾਕਿਸਤਾਨ ਮੁੱਖ ਤੌਰ ‘ਤੇ ਇਸਦੀ ਸਲਾਨਾ ਮੀਟਿੰਗਾਂ ‘ਚ ਹਿੱਸਾ ਲਿਆ ਕਰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਬਨਿਟ ਨੇ ਸੋਧ ਨੂੰ ਦਿੱਤੀ ਮਨਜ਼ੂਰੀ (Supreme Court)
ਨਵੀਂ ਦਿੱਲੀ, ਏਜੰਸੀ
ਸਰਕਾਰ ਨੇ ਸੁਪਰੀਮ ਕੋਰਟ (Supreme Court) ਦੇ ਇੱਕ ਆਦੇਸ਼ ਨਾਲ ਕਮਜ਼ੋਰ ਹੋਏ ਅਨੁਸੂਚਿਤ ਜਾਤੀ-ਜਨਜਾਤੀ ਅੱਤਿਆਚਾਰ (ਰੋਕੂ) ਕਾਨੂੰਨ ਨੂੰ ਪੁਰਾਣੇ ਫਾਰਮੈਂਟ ‘ਚ ਲਿਆਉਣ ਲਈ ਇਸ ‘ਚ ਜ਼ਰੂਰੀ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਬਿੱਲ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ।
ਕੇਂਦਰੀ ਮੰਤਰੀ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਰਾਮਵਿਲਾਸ ਪਾਸਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਿੱਲ ਦੋ-ਤਿੰਨ ਦਿਨਾਂ ‘ਚ ਸੰਸਦ ‘ਚ ਪੇਸ਼ ਕਰ ਦਿੱਤਾ ਜਾਵੇਗਾ। ਪਾਸਵਾਨ ਅਨੁਸਾਰ ਮੀਟਿੰਗ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜ ਪਈ ਤਾਂ ਕਾਨੂੰਨ ਦੀਆਂ ਤਜਵੀਜ਼ਾਂ ਨੂੰ ਹੋਰ ਸਖ਼ਤ ਕੀਤਾ ਜਾਵੇਗਾ। (Supreme Court)
ਸ਼ੁਰੂਆਤ ‘ਚ ਕਾਨੂੰਨ ‘ਚ 22 ਤਜਵੀਜ਼ਾਂ ਸਨ ਬਾਅਦ ‘ਚ ਇਸ ‘ਚ 25 ਹੋਰ ਤਜਵੀਜ਼ ਜੋੜੇ ਗਏ ਸਨ ਤੇ ਅਗਲੀ ਲੋੜ ਪਈ ਤਾਂ ਤਜਵੀਜ਼ਾਂ ਨੂੰ ਹੋਰ ਸਖ਼ਤ ਕੀਤਾ ਜਾਵੇਗਾ। ਜਿਕਰਯੋਗ ਹੈ ਸਰਕਾਰ ‘ਚ ਸ਼ਾਮਲ ਲੋਕ ਜਨ ਸ਼ਕਤੀ ਪਾਰਟੀ ਨਾਲ ਸਬੰਧਿਤ ਦਲਿਤ ਫੌਜ ਨੇ ਸਰਕਾਰ ਨੂੰ 9 ਅਗਸਤ ਤੋਂ ਪਹਿਲਾਂ ਕਾਨੂੰਨ ਦੀਆਂ ਮੂਲ ਤਜਵੀਜ਼ਾਂ ਨੂੰ ਬਹਾਲ ਕਰਨ ਲਈ ਬਿੱਲ ਪਾਸ ਕਰਾਉਣ ਜਾਂ ਆਰਡੀਨੈਂਸ ਲਿਆਉਣ ਦੀ ਮੰਗ ਕੀਤੀ ਸੀ। (Supreme Court)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਗੈਰ ਕੋਚਿੰਗ ਪਾਸ ਕੀਤੀ ਨੀਟ ਪ੍ਰੀਖਿਆ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੋ ਹੋਣਹਾਰਾਂ ਨੇ ਬਣਾਇਆ ਰਿਕਾਰਡ
ਯਸ਼ਦੇਵ ਇੰਸਾਂ ਨੇ 3427ਵਾਂ ਰੈਂਕ ਤੇ ਵੀਨੂੰ ਇੰਸਾਂ ਨੇ ਪ੍ਰਾਪਤ ਕੀਤਾ 3650 ਵਾਂ ਰੈਂਕ
ਸਰਸਾ, (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਕੂਲ ਦੇ ਦੋ ਹੋਣਹਾਰੀ ਵਿਦਿਆਰਥੀਆਂ ਨੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਲਈ ਗਈ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਦੋਵਾਂ ਹੀ ਵਿਦਿਆਰਥੀਆਂ ਨੇ ਵੱਖ ਤੋਂ ਕਿਸੇ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਈ।
ਸੋਮਵਾਰ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਜਿਵੇਂ ਹੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਤਾਂ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਮੈਨੇਜ਼ਮੈਂਟ ਚਰਨਜੀਤ ਸਿੰਘ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੋਵੇਂ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ‘ਚੋਂ 13, 26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ।
ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਵਿਦਿਆਰਥੀ ਯਸ਼ਦੇਵ ਇੰਸਾਂ ਨੇ 3427 ਵਾਂ ਰੈਂਕ ਤੇ ਇਸੇ ਸਕੂਲ ਦੇ ਦੂਜੇ ਵਿਦਿਆਰਥੀ ਵੀਨੂੰ ਇੰਸਾਂ ਨੇ 3650 ਵਾਂ ਰੈਂਕ ਹਾਸਲ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਹੀ ਵਿਦਿਆਰਥੀਆਂ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ। ਵਿਦਿਆਰਥੀਆਂ ਨੇ ਸਕੂਲ ਮੈਨੇਜ਼ਮੈਂਟ ਕਮੇਟੀ, ਪ੍ਰਸ਼ਾਸਕ ਡਾ. ਹਰਦੀਪ ਸਿੰਘ, ਪ੍ਰਿੰਸੀਪਲ ਡਾ. ਰਾਕੇਸ਼ ਧਵਨ ਇੰਸਾਂ ਤੇ ਸਕੂਲ ਸਟਾਫ ਦਾ ਤਹਿਦਿਲੋਂ ਧੰਨਵਾਦ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਦੋਵੇਂ ਹੀ ਵਿਦਿਆਰਥੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ‘ਚ ਜਮਾਤ ਐਲਕੇਜੀ ਤੋਂ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ। ਪ੍ਰੀਖਿਆ ਦੀ ਤਿਆਰੀ ਲਈ ਕੋਈ ਵੱਖ ਤੋਂ ਕੋਚਿੰਗ ਨਹੀਂ ਲਈ।
ਐਸ.ਸੀ. ਐਕਟ ਦੇ ਫੈਸਲੇ ਗਰਮ ਹੋਈ ਵਿਧਾਨ ਸਭਾ, ਕੇਂਦਰ ਸਰਕਾਰ ਤੋ ਪੈਰਵੀ ਦੀ ਮੰਗ
ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਮਤਾ, ਕੇਂਦਰ ਸਰਕਾਰ ਕਰੇ ਸੁਪਰੀਮ ਕੋਰਟ ਦੇ ਆਦੇਸ਼ ਖ਼ਿਲਾਫ਼ ਪੈਰਵੀ | SC Act
ਸੱਤਾ ਧਿਰ ਪਾਰਟੀ ਦੇ ਮੰਤਰੀਆਂ ਸਣੇ ਵਿਧਾਇਕਾਂ ਨੇ ਜੰਮ ਕੇ ਕੀਤਾ ਹੰਗਾਮਾ, ਸਪੀਕਰ ਨੂੰ ਰੋਕਣਾ ਪਿਆ ਧਿਆਨ ਦਿਵਾਊ ਨੋਟਿਸ | SC Act
ਸਦਨ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਅੱਗ ਬਬੂਲਾ, ਪ੍ਰਸਤਾਵ ਨੂੰ ਕਰਵਾਉਣਾ ਚਾਹੁੰਦੇ ਸਨ ਪਾਸ
ਚੰਡੀਗੜ (ਅਸ਼ਵਨੀ ਚਾਵਲਾ)। ਸੁਪਰੀਮ ਕੋਰਟ ਵਲੋਂ ਐਸ.ਸੀ./ਐਸ.ਟੀ. ਐਕਟ ਦਾ ਮਾਮਲੇ ਵਿੱਚ ਆਏ ਆਦੇਸ਼ਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਅਤੇ ਹੰਗਾਮਾ ਕਰਨ ਵਾਲਿਆਂ ਵਿੱਚ ਸੱਤਾਧਿਰ ਦੇ ਮੰਤਰੀਆਂ ਸਣੇ ਕਾਂਗਰਸੀ ਵਿਧਾਇਕ ਜਿਆਦਾ ਤਦਾਦ ਵਿੱਚ ਸ਼ਾਮਲ ਸਨ। ਸਦਨ ਵਿੱਚ ਹੰਗਾਮੇ ਦੌਰਾਨ ਕਾਂਗਰਸ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਕਿ ਸਦਨ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਕੇਂਦਰ ਸਰਕਾਰ ਨੂੰ ਭੇਜਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਅੱਜ ਦਿਲੀ ਦੌਰੇ ’ਤੇ, ਕੇਂਦਰੀ ਮੰਤਰੀ ਨਾਲ ਕਰਨਗੇ ਮੁਲਾਕਾਤ
ਇਸ ਪ੍ਰਸਤਾਵ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਕੇਂਦਰ ਸਰਕਾਰ ਪੈਰਵੀ ਕਰਕੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰੇ ਅਤੇ ਐਸ.ਸੀ./ਐਸ.ਟੀ. ਐਕਟ ਦੀਆਂ ਧਾਰਾਵਾਂ ਨੂੰ ਬਹਾਲ ਕਰਵਾਉਣ ਲਈ ਜੇਕਰ ਨਵਾਂ ਕੋਈ ਕਾਨੂੰਨ ਲਿਆਉਣ ਦੀ ਜਰੂਰਤ ਪੈਂਦੀ ਹੈ ਤਾਂ ਇਸ ਸਬੰਧੀ ਬਿੱਲ ਸੰਸਦ ‘ਚ ਲਿਆਂਦਾ ਜਾਵੇ। ਵਿਧਾਨ ਸਭਾ ਦੀ ਸੋਮਵਾਰ ਨੂੰ ਕਾਰਵਾਈ ਦੌਰਾਨ ਜਿਵੇਂ ਹੀ ਜ਼ੀਰੋ ਕਾਲ ਨੂੰ ਖ਼ਤਮ ਹੋਣ ਤੋਂ ਬਾਅਦ ਧਿਆਨ ਦਿਵਾਊ ਨੋਟਿਸ ਲਈ ਜਿਵੇਂ ਹੀ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਗੱਲ ਰੱਖਣੀ ਚਾਹੀ ਤਾਂ ਸੱਤਾ ਧਿਰ ਪਾਸੇ ਤੋਂ ਕਾਂਗਰਸੀ ਵਿਧਾਇਕਾਂ ਸਣੇ ਦੋ ਮੰਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਮਝਾਇਆ ਕਿ ਹੁਣ ਧਿਆਨ ਦਿਵਾਊ ਨੋਟਿਸ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕਾਰਵਾਈ ਨੂੰ ਰੋਕਿਆ ਨਹੀਂ ਜਾ ਸਕਦਾ ਹੈ।
ਰਾਣਾ ਕੇ.ਪੀ. ਸਿੰਘ ਦੀ ਗੱਲ ਸੁਣ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਜਿਆਦਾ ਤੈਸ਼ ਵਿੱਚ ਆ ਗਏ ਅਤੇ ਉਨਾਂ ਨੇ ਜ਼ੋਰ ਜ਼ੋਰ ਨਾਲ ਬੋਲ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨਾਂ ਦਾ ਸਾਥ ਕਾਂਗਰਸੀ ਵਿਧਾਇਕ ਵੀ ਦੇ ਰਹੇ ਸਨ। ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਧਿਆਨ ਦਿਵਾਊ ਨੋਟਿਸ ਨੂੰ ਵਿਚਕਾਰ ਵਿੱਚ ਹੀ ਰੋਕਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਸਦਨ ਨੂੰ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਇਸ ਮਾਮਲੇ ਵਿੱਚ ਪੈਰਵੀ ਕਰੇ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ’ਚ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ
ਚਰਨਜੀਤ ਸਿੰਘ ਚੰਨੀ ਨੇ ਇਥੇ ਹੀ ਕਿਹਾ ਕਿ ਕੇਂਦਰ ਵਿੱਚ ਦੁਸ਼ਮਣ ਸਰਕਾਰ ਬੈਠੀ ਹੈ। ਜਿਹੜੀ ਕਿ ਇਸ ਮਾਮਲੇ ਵਿੱਚ ਚੰਗੇ ਢੰਗ ਨਾਲ ਪੈਰਵੀ ਤੱਕ ਨਹੀਂ ਕਰ ਰਹੀਂ ਹੈ। ਚੰਨੀ ਨੇ ਕਿਹਾ ਕਿ ਦੁਸ਼ਮਣ ਜਮਾਤਾਂ ਨੇ ਦਲਿਤਾਂ ਨੂੰ ਹਮੇਸ਼ਾ ਹੀ ਲੁੱਟਿਆ ਹੈ ਅਤੇ ਉਨਾਂ ਲਈ ਕੁਝ ਨਹੀਂ ਕੀਤਾ ਹੈ। ਇਸ ‘ਤੇ ਵਿਰੋਧੀ ਧਿਰ ਅਕਾਲੀ-ਭਾਜਪਾ ਵੱਲੋਂ ਵੀ ਹੰਗਾਮਾ ਕੀਤਾ ਗਿਆ। ਇਸੇ ਹੰਗਾਮੇ ਦਰਮਿਆਨ ਰਾਣਾ ਕੇ.ਪੀ. ਸਿੰਘ ਨੇ ਸਾਰੇ ਵਿਧਾਇਕਾਂ ਦੀ ਸਹਿਮਤੀ ਲੈਂਦੇ ਹੋਏ ਸਰਬ ਸੰਮਤੀ ਨਾਲ ਸੁਪਰੀਮ ਕੋਰਟ ਦੇ ਆਦੇਸ਼ਾਂ ਖ਼ਿਲਾਫ਼ ਪੈਰਵੀ ਕਰਨ ਲਈ ਕੇਂਦਰ ਸਰਕਾਰ ਨੂੰ ਕਹਿਣ ਅਤੇ ਜੇਕਰ ਜਰੂਰਤ ਪਵੇ ਤਾਂ ਨਵਾਂ ਕਾਨੂੰਨ ਲੈ ਕੇ ਆਉਣ ਦੀ ਮੰਗ ਵਾਲੇ ਪ੍ਰਸਤਾਵ ਨੂੰ ਪਾਸ ਕਰਵਾ ਦਿੱਤਾ।
ਕੀ ਹਨ ਸੁਪਰੀਮ ਕੋਰਟ ਦੇ ਆਦੇਸ਼ ? | SC Act
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਐਸ.ਸੀ./ਐਸ.ਟੀ. ਐਕਟ ਦੀ ਗਲਤ ਵਰਤੋਂ ਹੋ ਰਹੀਂ ਹੈ। ਇਸ ਲਈ ਇਸ ਤਰਾਂ ਦੇ ਮਾਮਲੇ ਵਿੱਚ ਤਤਕਾਲ ਗ੍ਰਿਫ਼ਤਾਰੀ ਨਾ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਨਾਲ ਹੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਇਸ ਤਰਾਂ ਦੇ ਮਾਮਲੇ ਵਿੱਚ ਐਸ.ਐਸ.ਪੀ. ਵਲੋਂ ਸਹਿਮਤੀ ਲੈਣੀ ਜਰੂਰੀ ਹੋਏਗੀ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ 7 ਦਿਨਾਂ ਵਿੱਚ ਜਾਂਚ ਕਰਨੀ ਜਰੂਰੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਸ ਤਰਾਂ ਦੇ ਮਾਮਲੇ ਵਿੱਚ ਤੁਰੰਤ ਗ੍ਰਿਫ਼ਤਾਰੀ ਹੋਣ ਦੇ ਨਾਲ ਹੀ ਗੈਰ ਜ਼ਮਾਨਤੀ ਧਾਰਾਵਾਂ ਹੋਣ ਦੇ ਕਾਰਨ ਜ਼ਮਾਨਤ ਤੱਕ ਨਹੀਂ ਹੁੰਦੀ ਸੀ।
ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਤਿੰਨ ਸਾਲਾਂ ਦੀ ਸਜ਼ਾ ਕੈਦ ਤੇ ਜ਼ੁਰਮਾਨਾ | Triple Talaq Case
ਜੁਬਾਨੀ, ਲਿਖਤੀ ਜਿਵੇਂ ਈਮੇਲ ਐਸਐੱਮਐੱਸ, ਵਟਸਐੱਪ ਸਭ ਤਰੀਕਿਆਂ ਨਾਲ ਤਲਾਕ ਦੇਣਾ ਗੈਰ ਕਾਨੂੰਨੀ | Triple Talaq Case
ਨਵੀਂ ਦਿੱਲੀ (ਏਜੰਸੀ)। ਦੇਸ਼ ਦੀਆਂ ਕਰੋੜਾਂ ਮੁਸਲਮਾਨ ਔਰਤਾਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਇਨ੍ਹਾਂ ਔਰਤਾਂ ਨੂੰ ਤਿੰਨ ਤਲਾਕ ਦੀ ਭੈੜੀ ਅਲਾਮਤ ਤੋਂ ਨਿਜ਼ਾਤ ਦਿਵਾਉਣ ਲਈ ਸਰਕਾਰ ਵੱਲੋਂ ਲੋਕ ਸਭਾ ‘ਚ ਪੇਸ਼ ਕੀਤਾ ਗਿਆ ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ-2017’ ਮੇਜਾਂ ਦੀ ਥਪਥਪਾਹਟ ਨਾਲ ਪਾਸ ਹੋ ਗਿਆ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵੀ ਇਸ ਦਾ ਸਮਰੱਥਨ ਕੀਤਾ ਇਸ ਬਿੱਲ ‘ਚ ਤਿੰਨ ਤਲਾਕ ਨੂੰ ਗੈਰ-ਜ਼ਮਾਨਤੀ ਗੁਨਾਹ ਕਰਾਰ ਦਿੱਤਾ ਗਿਆ ਹੈ ਬਿੱਲ ‘ਚ ਤਿੰਨ ਤਲਾਕ ਦੇਣ ‘ਤੇ ਪਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੀ ਤਜਵੀਜ਼ ਹੈ ਇਸ ਤੋਂ ਇਲਾਵਾ ਪਤਨੀ ਤੇ ਨਾਬਾਲਿਗ ਬੱਚਿਆਂ ਲਈ ਗੁਜਾਰਾ ਭੱਤਾ  ਦੇਣ ਦੀ ਵਿਵਸਥਾ ਕੀਤੀ ਗਈ ਹੈ ਤੇ ਪੀੜਤ ਔਰਤ ਨੂੰ ਨਾਬਾਲਿਗ ਬੱਚਿਆਂ ਨੂੰ ਆਪਣੇ ਨਾਲ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ। (Triple Talaq Case)
IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ
ਬਿੱਲ ਪਾਸ ਹੋਣ ਤੋਂ ਪਹਿਲਾਂ ਬੀਜੂ ਜਨਤਾ ਦਲ ਤੇ ਆਲ ਇੰਡੀਆ ਮਜਲੀਸੇ ਇਤਹਾਦੁਲ ਮੁਸਲਮੀਨ ਦੇ ਮੈਂਬਰਾਂ ਨੇ ਵਿਰੋਧ ਵਜੋਂ ਸਦਨ ਤੋਂ ਵਾਕਆਊਟ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਲਿਆਂਦੇ ਗਏ ਇਸ ਬਿੱਲ ‘ਚ ਤਿੰਨ ਤਲਾਕ (ਤਲਾਕੇ ਬਿੱਦਤ) ਨੂੰ ਗੈਰ ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ 2017 ਸਦਨ ‘ਚ ਪੇਸ਼ ਕਰਦਿਆਂ ਇਸ ਨੂੰ ਇਤਿਹਾਸਕ ਮੌਕਾ ਦੱਸਿਆ ਤੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੀਆਂ ਭਾਵਨਾਵਾਂ ਦੇ ਅਨੁਸਾਰ ਹੈ ਬਿੱਲ ‘ਚ ਤਿੰਨ ਤਲਾਕ ਪ੍ਰਥਾ ਦਾ ਖਾਤਮਾ ਕਰਦਿਆਂ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਤੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ ਬਿੱਲ ਅਨੁਸਾਰ ਐਸਐੱਮਐੱਸ, ਵਟਸਐੱਪ ਅਤੇ ਫੋਨ ‘ਤੇ ਤਲਾਕ ਦੇਣਾ ਗੈਰ ਕਾਨੂੰਨੀ ਹੈ। (Triple Talaq Case)
ਵਿਆਹ ਮੁਸਲਿਮ ਔਰਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੇ ਸੁਰੱਖਿਆ ਲਈ ਬਿੱਲ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਦੱਸਿਆ ਹੈ ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਮੁਸਲਿਮ ਔਰਤਾਂ ਦੇ ਨਾਲ ਹੋ ਰਹੇ ਵਿਹਾਰ ਨੂੰ ਦੇਖਦਿਆਂ ਸਦਨ ਦਾ ਖਾਮੋਸ਼ ਰਹਿਣਾ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ‘ਚ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਤੇ ਤਿੰਨ ਤਲਾਕ ‘ਤੇ ਰੋਕ ਲਾਉਣ ਦੀ ਤਜਵੀਜ਼ ਹੈ ਇਸ ਨਾਲ ਇਨ੍ਹਾਂ ਔਰਤਾਂ ਦਾ ਸ਼ਕਤੀਕਰਨ ਹੋਵੇਗਾ ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਕਾਨੂੰਨ ਤੌਰ ‘ਤੇ ਰੱਖਿਆ ਕੀਤੀ ਜਾ ਸਕੇਗੀ ਇਸ ਦਰਮਿਆਨ ਰਵੀਸ਼ੰਕਰ ਨੇ ਇਸਲਾਮਿਕ ਦੇਸ਼ਾਂ ‘ਚ ਬਿੱਲ ‘ਤੇ ਲਾਈਆਂ ਪਾਬੰਦੀਆਂ ਦਾ ਜ਼ਿਕਰ ਕੀਤਾ। (Triple Talaq Case)
ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ
ਬੀਜੂ ਜਨਤਾ ਦਲ, ਅੰਨਾਦਰਮੁਕ, ਰਾਸ਼ਟਰੀ ਜਨਤਾ ਦਲ, ਏਆਈਐਮਆਈਐਮ ਤੇ ਮੁਸਲਿਮ ਲੀਗ ਨੇ ਇਸ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਇਸ ਦੀਆਂ ਤਜਵੀਜ਼ਾਂ ਸਬੰਧੀ ਮੁਸਲਿਮ ਪ੍ਰਤੀਨਿਧੀਆਂ ਨਾਲ ਗੱਲ ਨਹੀਂ ਕੀਤੀ ਗਈ ਹੈ ਕਾਂਗਰਸ ਤੇ ਖੱਬੇਪੱਖੀ ਦਲਾਂ ਨੇ ਬਿੱਲ ਨੂੰ ਪੇਸ਼ ਕਰਨ ਸਮੇਂ ਆਪਣੀ ਗੱਲ ਕਹਿਣ ਦਾ ਮੌਕਾ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਸਪੀਕਰ ਨੇ ਕਿਹਾ ਕਿ ਉਨ੍ਹਾਂ ਨਿਯਮਾਂ ਤਹਿਤ ਨੋਟਿਸ ਨਹੀਂ ਮਿਲਿਆ ਹੈ ਇਸ ਲਈ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਇਸ ਦੇ ਵਿਰੋਧ ‘ਚ ਖੱਬੇਪੱਖੀ ਪਾਰਟੀਆਂ ਨੇ ਸਦਨ ਤੋਂ ਵਾਕਆਊਟ ਕੀਤਾ। (Triple Talaq Case)
ਰਵੀ ਸ਼ੰਕਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਇਸਲਾਮਿਕ ਦੇਸ਼ਾਂ ਦੀ ਦਿੱਤੀ ਦਲੀਲ
ਨਵੀਂ ਦਿੱਲੀ  ਲੋਕ ਸਭਾ ‘ਚ ਮੁੱਦੇ ‘ਤੇ ਚਰਚਾ ਹੋਈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਦੀ ਗੱਲ ਰੱਖੀ ਰਵੀਸ਼ੰਕਰ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਔਰਤਾਂ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ ਰਵੀਸ਼ੰਕਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗਲਤ ਦੱਸਿਆ ਹੈ ਤੇ ਇਹ ਉਮੀਦ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਥਿਤੀਆਂ ਬਦਲਣਗੀਆਂ, ਪਰ ਫਿਰ ਵੀ ਇਸ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ। (Triple Talaq Case)
22 ਮੁਸਲਿਮ ਦੇਸ਼ਾਂ ‘ਚ ਤਿੰਨ ਤਲਾਕ ਹੈ ਗੈਰ-ਕਾਨੂੰਨੀ | Triple Talaq Case
ਪਾਕਿਸਤਾਨ, ਅਫਗਾਨਿਸਤਾਨ, ਤੁਰਕੀ, ਮਿਸਰ, ਇਰਾਨ, ਇਰਾਕ, ਬੰਗਲਾਦੇਸ਼ੀ, ਸਾਇਪ੍ਰਸ, ਸੁਦਾਨ, ਬੁਰਨੂਰੀ, ਮੋਰੱਕੋ, ਯੂਏਈ, ਸੀਰੀਆ ਸਮੇਤ 22 ਮੁਲਕਾਂ ‘ਚ ਤਿੰਨ ਤਲਾਕ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਪਾਕਿਸਤਾਨ  ‘ਚ ਸੰਨ 1955 ‘ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ।
ਓਵੈਸੀ ਵੱਲੋਂ ਵਿਰੋਧ, ਸਪਾ ਨੇ ਸਹਿਮਤੀ ‘ਤੇ ਦਿੱਤਾ ਜ਼ੋਰ | Triple Talaq Case
ਸਾਂਸਦ ਓਵੈਸੀ ਦਾ ਕਹਿਣਾ ਹੈ ਕਿ ਇਹ ਬਿੱਲ ਮੌਲਿਕ ਅਧਿਕਾਰਾਂ ਦੇ ਖਿਲਾਫ਼ ਹੈ ਵਿਰੋਧ ਕਰ ਰਹੀਆਂ ਪਾਰਟੀਆਂ ‘ਚ ਇੱਕ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਸਾਰੇ ਪੱਖਾਂ ਨਾਲ ਗੱਲਬਾਤ ਤੋਂ ਬਾਅਦ ਹੀ ਇਸ ‘ਤੇ ਕੋਈ ਕਦਮ ਉੱਠਾਉਣਾ ਜਾਣਾ ਚਾਹੀਦਾ ਹੈ ਲਾਲੂ ਪ੍ਰਸਾਦ ਦੀ ਪਾਰਟੀ ਆਰਜੇਡੀ ਨੂੰ ਬਿੱਲ ਦੀਆਂ ਕਈ ਤਜਵੀਜ਼ਾਂ ‘ਚ ਇਤਰਾਜ਼ਗੀ ਹੈ ਕਾਂਗਰਸ ਦਾ ਕਹਿਣਾ ਹੈ ਕਿ ਉਹ ਸਜ਼ਾ ਦੀ ਤਜਵੀਜ਼ ਦਾ ਵਿਰੋਧ ਕਰੇਗੀ। (Triple Talaq Case)
ਕਾਂਗਰਸ ਬੋਲੀ, ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ | Triple Talaq Case
ਕਾਂਗਰਸ ਵੱਲੋਂ ਮਲਿੱਕਾਅਰਜੁਨ ਖੜਗੇ ਨੇ ਕਿਹਾ ਕਿ ਬਿੱਲ ‘ਚ ਕਈ ਖਾਮੀਆਂ ਹਨ, ਇਸ ਲਈ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ, ਕਿਉਂਕਿ ਇਹ ਖਾਮੀਆਂ ਉੱਥੇ ਹੀ ਦੂਰ ਹੋ ਸਕਦੀਆਂ ਹਨ ਖੜਗੇ ਨੇ ਕਿਹਾ ਕਿ ਅਸੀਂ ਸਭ ਬਿੱਲ ਦੀ ਹਮਾਇਤ ‘ਚ ਹੈ ਪਰ ਕਮੀਆਂ ਨੂੰ ਵੀ ਦੂਰ ਕੀਤਾ ਜਾਣਾ ਵੀ ਜ਼ਰੂਰੀ ਹੈ। (Triple Talaq Case)
ਟਰੰਪ ਨੇ ਮਨਾਇਆ ਜਸ਼ਨ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਿਪਬਲਿਕਨ ਸਾਂਸਦਾਂ ਨਾਲ ਕਾਂਗਰਸ ਵੱਲੋਂ ਪਿਛਲੇ 30 ਸਾਲਾਂ ‘ਚ ਅਮਰੀਕਾ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਨੂੰ ਪਾਸ ਕੀਤੇ ਜਾਣ ਦਾ ਜਸ਼ਨ ਮਨਾਇਆ ਟੈਕਸ ਸੁਧਾਰ ਸਬੰਧੀ ਇਹ ਬਿੱਲ ਹੁਣ ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਦੇ ਦਸਤਖਤ ਲਈ ਚਲਾ ਗਿਆ ਹੈ, ਪਰ ਵਾਈਟ ਹਾਊਸ ਨੇ ਹਾਲੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਰਾਸ਼ਟਰਪਤੀ ਇਸ ਬਿੱਲ ‘ਤੇ ਦਸਤਖ਼ਤ ਕਦੋਂ ਕਰਨਗੇ।
ਟਰੰਪ ਤੋਂ ਇਲਾਵਾ ਵ੍ਹਾਈਟ ਹਾਊਸ ਦੇ ਸਾਊਥ ਲਾਂਸ ‘ਚ ਉਪ ਰਾਸ਼ਟਰਪਤੀ ਮਾਈਕ ਪੇਂਸ, ਉਨ੍ਹਾਂ ਦੇ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਅਤੇ ਉੱਚ ਰਿਪਬਲਿਕਨ ਅਗਵਾਈ ਸਮੇਤ ਕਈ ਸਾਂਸਦ ਵੀ ਇਸ ਮੌਕੇ ਮੌਜ਼ੂਦ ਸਨ ਟਰੰਪ ਨੇ ਵ੍ਹਾਈਟ ਹਾਊਸ ਦੇ ਸਾਊਥ ਲਾਂਸ ‘ਚ ਬਿੱਲ ਪਾਸ ਕੀਤੇ ਜਾਣ ਦੇ ਸਮਾਰੋਹ ਦੌਰਾਨ ਕਿਹਾ ਕਿ ਫਿਰ ਤੋਂ ਕ੍ਰਿਸਮਸ ਦੀ ਮੁਬਾਰਕਬਾਦ ਦੇ ਸਕਦੇ ਹਾਂ ਲੋਕ ਫਿਰ ਤੋਂ ਕ੍ਰਿਸਮਸ ਦੀ ਵਧਾਈ ਦੇ ਰਹੇ ਹਨ ਅਤੇ ਸਾਨੂੰ ਇਹ ਆਵਾਜ਼ ਪਸੰਦ ਹੈ। ਪ੍ਰਤੀਨਿਧੀ ਸਭਾ ਨੇ 1,500 ਅਰਬ ਡਾਲਰ ਦੇ ਇਸ ਟੈਕਸ ਬਿੱਲ ਨੂੰ ਪਾਸ ਕਰਨ ‘ਚ ਤਕਨੀਕੀ ਰੁਕਾਵਟ ਦੂਰ ਕਰਦਿਆਂ ਕੱਲ੍ਹ 201 ਦੇ ਮੁਕਾਬਲੇ 224 ਵੋਟਾਂ ਨਾਲ ਇਸ ਨੂੰ ਦੂਜੀ ਵਾਰ ਮਨਜ਼ੂਰੀ ਦਿੱਤੀ ਇਸ ਤੋਂ ਪਹਿਲਾਂ ਇਸ ਬਿੱਲ ਨੂੰ ਸੀਨੇਟ ਅਤੇ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ।
ਮੁੱਖ ਮੰਤਰੀ ਮਾਨ ਨੇ ਏਸ਼ੀਅਨ ਖੇਡਾਂ ਤੇ ਨੈਸ਼ਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਟਰੰਪ ਨੇ ਰਿਪਬਲਿਕਨ ਸਾਂਸਦਾਂ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰਾਂ ਦੀਆਂ ਤਾੜੀਆਂ ਦੀ ਗੜਗੜਾਹਟ ਦਰਮਿਆਨ ਕਿਹਾ ਕਿ ਇਹ ਸ਼ਾਨਦਾਰ ਤਜ਼ਰਬਾ ਰਿਹਾ ਅਜਿਹਾ 34 ਸਾਲਾਂ ‘ਚ ਕਦੇ ਨਹੀਂ ਹੋਇਆ ਮੈਂ ਹਮੇਸ਼ਾ ਕਿਹਾ ਹੈ ਕਿ ਇਹ ਸਭ ਤੋਂ ਵੱਡਾ ਸੁਧਾਰ ਹੈ ਮੈਂ ਹਮੇਸ਼ਾ ਕਹਿੰਦਾ ਹਾਂ ਇਹ ਬਹੁਤ ਵੱਡਾ ਹੈ ਇਹ ਸਾਡੇ ਦੇਸ਼ ਦੇ ਇਤਿਹਾਸ ‘ਚ ਸਭ ਤੋਂ ਵੱਡੀ ਟੈਕਸ ਕਟੌਤੀ ਹੈ ਇਹ ਅਸਲ ‘ਚ ਖਾਸ ਹੈ ਉਨ੍ਹਾਂ ਨੇ ਕਿਹਾ ਕਿ ਇਸ ਟੈਕਸ ਸੁਧਾਰ ਬਿੱਲ ਦੇ ਪਾਸ ਹੋਣ ਕਾਰਨ ਕੰਪਨੀਆਂ ਵਾਪਸ ਅਮਰੀਕਾ ਪਰਤ ਰਹੀਆਂ ਹਨ। ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾ ਰਹੇ ਹਾਂ ਪੇਂਸ ਨੇ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਪਹਿਲੇ ਦਿਨ ਤੋਂ ਇਸ ਰਾਸ਼ਟਰਪਤੀ ਨੇ ਮੁਕਤ ਅਤੇ ਨਿਰਪੱਖ ਵਪਾਰ ਦੀ ਵਕਾਲਤ ਕੀਤੀ ਉਨ੍ਹਾਂ ਨੇ ਰਿਕਾਰਡ ਪੱਧਰ ‘ਤੇ ਸੰਘੀ ਲਾਲਫੀਤਾਸ਼ਾਹੀ ਨੂੰ ਵਾਪਸ ਲਿਆ ਅਸੀਂ ਅਮਰੀਕੀਆਂ ‘ਚ ਊਰਜਾ ਦਾ ਸੰਚਾਰ ਕੀਤਾ ਹੈ। (Tax Reform Bill)
ਟੈਕਸ ਸੁਧਾਰ ਇੱਕ ਘਪਲਾ, ਕਾਰਪੋਰੇਟ ਅਮਰੀਕਾ ਨੂੰ ਫਾਇਦਾ ਪਹੁੰਚਾਉਣ ਵਾਲਾ ਕਦਮ : ਡੈਮੋਕ੍ਰੇਟ ਆਗੂ | Tax Reform Bill
ਵਾਸ਼ਿੰਗਟਨ ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਅਤੇ ਭਾਰਤੀ ਅਮਰੀਕੀ ਸਾਂਸਦਾਂ ਨੇ ਅਮਰੀਕੀ ਕਾਂਗਰਸ ਵੱਲੋਂ ਕੱਲ੍ਹ ਪਾਸ ਕੀਤੇ ਬਿੱਲ ਨੂੰ ‘ਟੈਕਸ ਘਪਲਾ’ ਕਰਾਰ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਬੱਚਿਆਂ ਦੇ ਭਵਿੱਖ ਨੂੰ ਚੌਪਟ ਕਰ ਦੇਵੇਗਾ, ਮੱਧਮ ਵਰਗੀ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਵੇਗਾ ਅਤੇ ਇਸ ਨਾਲ ਸਿਰਫ ਇੱਕ ਫੀਸਦੀ ਕਾਰਪੋਰੇਟ ਨੂੰ ਫਾਇਦਾ ਹੋਵੇਗਾ। ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਮੈਂਬਰਾਂ ਨੇ ਟੈਕਸ ਸੁਧਾਰ ਬਿੱਲ ਖਿਲਾਫ਼ ਵੋਟ ਪਾਈ ਇਸ ਬਿੱਲ ਨੂੰ ਅਮਰੀਕਾ ਦਾ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ‘ਚ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾ ਰਿਹਾ ਹੈ ਨਾਲ ਹੀ ਸੱਤਾ ‘ਚ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਮਹੱਤਵਪੂਰਨ ਕਾਨੂੰਨੀ ਜਿੱਤ ਹੈ।