Away - Sach Kahoon Punjabi
ਪਾਪ-ਕਰਮਾਂ ਤੋਂ ਦੂਰ ਰਹੋ ਤੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰੋਜ਼ਾਨਾ ਇਸ ਸੰਸਾਰ ‘ਚ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਚਲੇ ਜਾਂਦੇ ਹਨ ਪਰ ਕੋਈ ਇਸ ਤੋਂ ਸਿੱਖਿਆ ਨਹੀਂ ਲੈਂਦਾ ਪਤਾ ਨਹੀਂ ਕਦੋਂ ਤੁਹਾਨੂੰ ਵੀ ਸੱਦਾ ਆ ਜਾਵੇ ਅਤੇ ਤੁਹਾਨੂੰ ਇਸ ਸੰਸਾਰ ਤੋਂ ਜਾਣਾ ਪਵੇ ਇਸ ਲਈ ਅਜਿਹਾ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਮਾਲਕ ਦੀ ਭਗਤੀ-ਇਬਾਦਤ ਕਰ ਲਈ ਜਾਵੇ ਤਾਂ ਕਿ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ।  Worship God
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਣ-ਵਡਿਆਈ ਦੇ ਚੱਕਰ ‘ਚ ਪੈ ਕੇ ਪਾਪ-ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਇੱਕ ਦਿਨ ਸਭ ਨੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ ਇਨਸਾਨ ਨੂੰ ਪਾਪ-ਕਰਮ ਨਾ ਕਰਕੇ ਜਿੰਨਾ ਹੋ ਸਕੇ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ, ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਅਤੇ ਚੰਗਿਆਈ-ਨੇਕੀ ‘ਤੇ ਚੱਲਣਾ ਚਾਹੀਦਾ ਹੈ ਸੰਤ ਇਹੀ  ਸਿੱਖਿਆ ਦਿੰਦੇ ਹਨ ਕਿ ਇਨਸਾਨ ਹਮੇਸ਼ਾ ਸਹੀ ਰਸਤੇ ‘ਤੇ ਚੱਲੇ ਅਤੇ ਆਪਣੀ ਮੰਜ਼ਿਲੇ-ਮਕਸੂਦ ਤੱਕ ਪਹੁੰਚੇ ਇੱਥੇ ਰਹਿੰਦੇ ਹੋਏ ਖੁਸ਼ੀਆਂ ਹਾਸਲ ਕਰੇ ਅਤੇ  ਅਗਲੇ ਜਹਾਨ ਲਈ ਵੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਿਆ ਰਹੇ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ।
ਅੱਜ ਦਾ ਇਨਸਾਨ ਗ੍ਰਿਹਸਥੀ ਚਲਾਉਂਦਾ ਹੋਇਆ ਬਹੁਤ ਹੀ ਪਰੇਸ਼ਾਨੀ ਅਤੇ ਟੈਨਸ਼ਨ ‘ਚ ਰਹਿੰਦਾ ਹੈ ਸਵੇਰੇ ਉੱਠਦਿਆਂ ਹੀ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਇਨਸਾਨ ਬਚਪਨ, ਜਵਾਨੀ ਖੇਡਦਿਆਂ-ਖੇਡਦਿਆਂ ਗੁਜ਼ਾਰ ਦਿੰਦਾ ਹੈ ਉਸ ਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਪਰ ਥੋੜ੍ਹੀ ਜਿਹੀ ਅਧਖੜ ਉਮਰ ਆਉਂਦਿਆਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗ੍ਰਹਿਸਥੀ ਕੀ ਹੁੰਦੀ ਹੈ ਜਿਸ ਸਮੇਂ ਇਨਸਾਨ ਦਾ ਵਿਆਹ ਹੁੰਦਾ ਹੈ ਉਸ ਸਮੇਂ ਉਹ ਬਹੁਤ ਖੁਸ਼ ਹੁੰਦਾ ਹੈ ਸੋਚਦਾ ਹੈ ਕਿ ਉਸ ਵਰਗਾ ਤਾਂ ਦੁਨੀਆ ‘ਚ ਹੋਰ ਕੋਈ ਦੂਜਾ ਹੈ ਹੀ ਨਹੀਂ ਪਰ ਬੱਚੇ ਹੋਣ ‘ਤੇ ਉਹ ਦੁਖੀ, ਪਰੇਸ਼ਾਨ ਰਹਿਣ ਲੱਗਦਾ ਹੈ ਕਦੇ ਬੱਚਿਆਂ ਲਈ ਇਹ ਲਿਆਉਣਾ, ਕਦੇ ਉਹ, ਕਦੇ ਬਿਮਾਰੀ ਇਨਸਾਨ ਸਾਰਾ ਜੀਵਨ ਇਸੇ ਤਰ੍ਹਾਂ ਹੀ ਟੈਨਸ਼ਨ ‘ਚ ਗੁਜ਼ਾਰ ਦਿੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਬਹੁਤ ਹੀ ਹੁਸ਼ਿਆਰ ਬਣਦਾ ਹੈ ਉਹ ਪਰਮਾਤਮਾ ਨੂੰ ਝਾਂਸਾ ਦੇਣ ਤੋਂ ਵੀ ਨਹੀਂ ਉੱਕਦਾ ਹੱਥ ਜੋੜ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਕਿ ਜਿਵੇਂ ਹੁਣੇ ਸਿੱਧਾ ਅਸਮਾਨ ਤੋਂ ਉੱਤਰਿਆ ਹੋਵੇ ਪਰ ਅਜਿਹਾ ਨਹੀਂ ਕਰਨਾ ਚਾਹੀਦਾ  ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ ਤਾਂ ਯਕੀਨ ਮੰਨੋ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ
ਹੈਦਰਾਬਾਦ, ਏਜੰਸੀ। ਦੱਖਣੀ ਭਾਰਤੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਨਿਰਮਲਾ ਦਾ ਹੈਦਰਾਬਾਦ ‘ਚ ਗਾਚੀਬੋਲੀ ਦੇ ਕਾਂਟੀਨੈਟਲ ਹਸਪਤਾਲ ‘ਚ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹਨਾਂ ਦੇ ਪਰਿਵਾਰ ‘ਚ ਪਤੀ ਕ੍ਰਿਸ਼ਨਾ ਅਤੇ ਬੇਟਾ ਨਰੇਸ਼ ਹੈ। ਸ੍ਰੀਮਤੀ ਨਿਰਮਲਾ ਦਾ ਜਨਮ 20 ਜਨਵਰੀ 1946 ਨੂੰ ਤਮਿਲਨਾਡੂ ‘ਚ ਹੋਇਆ ਸੀ।
ਉਹਨਾਂ ਨੇ 44 ਤੇਲਗੂ ਫਿਲਮਾਂ ਦਾ ਡਾਇਰੈਕਸ਼ਨ ਕੀਤਾ ਅਤੇ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਫਿਲਮ ਡਾਇਰੈਕਟਰ ਹੋਣ ਕਾਰਨ ਸਾਲ 2002 ‘ਚ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਗਿਆ। ਉਹਨਾਂ ਨੂੰ ਸਾਲ 2008 ‘ਚ ਤੇਲਗੂ ਸਿਨੇਮਾ ਦੇ ਪ੍ਰਸਿੱਧ ‘ਰਘੂਪੀਠ ਵੇਂਕੱਈਆ’ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਅਦਾਕਾਰਾ ਨੇ ਸਾਲ 1950 ‘ਚ ਸੱਤ ਸਾਲ ਦੀ ਉਮਰ ‘ਚ ਫਿਲਮ ‘ਮਾਚਾ ਰੇਖਾਈ’ ਤੋਂ ਬਤੌਰ ਬਾਲ ਕਲਾਕਾਰ ਫਿਲਮੀ ਦੁਨੀਆ ‘ਚ ਕਦਮ ਰੱਖਿਆ ਸੀ। ਸ੍ਰੀਮਤੀ ਨਿਰਮਲਾ ਨੇ ਮਲਿਆਲਮ, ਤੇਲਗੂ ਅਤੇ ਤਮਿਲ ਦੀਆਂ ਲਗਭਗ 200 ਫਿਲਮਾਂ ‘ਚ ਕੰਮ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਤਿਹਵੀਰ ਤੱਕ ਪਹੁੰਚਣ ਲਈ ਸਿਰਫ 8 ਫੁੱਟ ਦੂਰ
ਫਤਿਹਵੀਰ ਤੱਕ ਪਹੁੰਚਣ ਲਈ ਸਿਰਫ 8 ਫੁੱਟ ਦੂਰ
ਸੁਨਾਮ ਸ਼ਹੀਦ ਊਧਮ ਸਿੰਘ ਵਾਲਾ (ਸੱਚ ਕਹੂੰ ਨਿਊਜ)
ਤਾਜੀ ਅਪਡੇਟ ਮਿਲੀ ਹੈ ਕਿ ਫਤਿਹਵੀਰ ਤੱਕ ਪਹੁੰਚਣ ਲਈ ਸਿਰਫ 8 ਫੁੱਟ ਦਾ ਫਾਸਲਾ ਹੀ ਰਹਿ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੱਗਾ ਇੰਸਾਂ ਨੂੰ ਮੁੜ ਤੋਂ ਫਿਰ ਖੁਦਾਈ ਕਰਨ ਲਈ ਭੇਜਿਆ ਗਿਆ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਐਨਡੀਆਰਐਫ ਦੇ ਮੈਂਬਰ ਲਗਾਤਾਰ ਸਾਰੀ ਰਾਤ ਤੋਂ ਬਚਾਅ ਕਾਰਜਾਂ ‘ਤੇ ਲੱਗੇ ਹੋਏ ਹਨ। ਤਕਨੀਕੀ ਟੀਮ ਵੱਲੋਂ ਰੁਕੇ ਹੋਏ ਕੰਮ ਦਾ ਜਾਇਜ਼ਾ ਲੈ ਕੇ ਉਸ ਨੂੰ ਦੁਬਾਰਾ ਦਰੁਸਤ ਕਰਕੇ ਚਲਾ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼
41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਕੀਤਾ ਕੰਮ
1989-1993 ਤੱਕ ਸੀ ਕਾਰਜਕਾਲ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ ਅਤੇ ਕਾਫੀ ਲੰਮੇ ਸਤੇਂ ਤੋਂ ਬਿਮਾਰ ਸਨ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਉਹਨਾਂ ਦਾ ਕਾਰਜਕਾਲ 1989-1993 ਤੱਕ ਸੀ। ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਨੇ ਚੀਨ ‘ਚ ਅਮਰੀਕੀ ਰਾਜਦੂਤ ਦੇ ਤੌਰ ‘ਤੇ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਹ ਅੱਠ ਸਾਲਾਂ ਤੱਕ ਅਮਰੀਕਾ ਦੇ ਉਪਰਾਸ਼ਟਰਪਤੀ ਵੀ ਰਹੇ ਸਨ। (George Bush)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਅਤਨਾਮ ਦੇ ਰਾਸ਼ਟਰਪਤੀ ਕੁਆਂਗ ਦਾ ਦੇਹਾਂਤ
ਹਨੋਈ, ਏਜੰਸੀ।
ਵਿਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕੁਆਂਗ ਦਾ ਅੱਜ ਦੇਹਾਂਤ ਹੋ ਗਿਆ। ਇਹ ਜਾਣਕਾਰੀ ਇੱਕ ਨਿਊਜ ਏਜੰਸੀ ਨੇ ਦਿੱਤੀ ਹੈ। ਨਿਊਜ ਏਜੰਸੀ ਅਨੁਸਾਰ ਸ੍ਰੀ ਕੁਆਂਗ ਕਾਫੀ ਬਿਮਾਰੀ ਸਨ ਅਤੇ ਦੇਸ਼ ਦੇ ਨਾਮੀ ਡਾਕਟਰਾਂ ਤੋਂ ਇਲਾਵਾ ਵਿਦੇਸ਼ਾਂ ਦੇ ਡਾਕਟਰਾਂ ਅਤੇ ਮਾਹਿਰਾਂ ਦੇ ਅਣਮੁੱਲ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ ਹੈ। ਉਹ 61 ਸਾਲ ਦੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਪ੍ਰਚਾਰ ਦੌਰਾਨ ਰਾਮ ਮੰਦਿਰ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ ਭਾਜਪਾ
ਲਖਨਊ, ਏਜੰਸੀ
ਚੋਣਾਂ ਦੌਰਾਨ ਅਕਸਰ ਅਯੁੱਧਿਆ ‘ਚ ਰਾਮ ਮੰਦਿਰ ਨਿਰਮਾਣ ਦੀ ਵਕਾਲਤ ਕਰਨ ਵਾਲੀ ਭਾਜਪਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਨ ਭਾਵਨਾਵਾਂ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਤੋਂ ਦੂਰੀ ਬਣਾ ਸਕਦੀ ਹੈ। ਪਾਰਟੀ ਸੂਤਰਾਂ ਨੇ ਅੱਜ ਦੱਸਿਆ ਕਿ ਰਾਮ ਜਨਮ ਭੂਮੀ ਮਸਲਾ ਸੁਪਰੀਮ ਕੋਰਟ ‘ਚ ਹੋਣ ਦੇ ਚੱਲਦਿਆ ਭਾਜਪਾ ਆਲਾਕਮਾਨ ਚੋਣ ਪ੍ਰਚਾਰ ‘ਚ ਇਸ ਮਾਮਲੇ ਤੋਂ ਪਰਹੇਜ਼ ਕਰੇਗੀ। ਪਾਰਟੀ ਨੂੰ ਉਮੀਦ ਹੈ ਕਿ ਅਦਾਲਤ ਦਾ ਫੈਸਲਾ ਮੰਦਰ ਦੇ ਪੱਖ ‘ਚ ਹੋਵੇਗਾ।
ਮੁੱਖ ਮੰਤਰੀ ਆਦਿੱਤਿਆਨਾਥ ਨੇ ਗੋਰਖਪੁਰ ‘ਚ ਅੱਜ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰਾਮ ਮੰਦਿਰ ਨਿਰਮਾਣ ਪ੍ਰਭੂ ਰਾਮ ਦੀ ਇੱਛਾ ‘ਤੇ ਨਿਰਭਰ ਕਰਦਾ ਸੀ। ਇਸ ਦੌਰਾਨ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਮੰਦਿਰ ਮੁੱਦੇ ‘ਤੇ ਉਨ੍ਹਾਂ ਦੀ ਦਬਾਅ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਸਿੰਚਾਈ ਮੰਤਰੀ ਧਰਮਪਾਲ ਸੈਣੀ ਰਾਮ ਮੰਦਿਰ ਭਾਜਪਾ ਦੇ ਏਜੰਡੇ ‘ਚ ਹੋਣ ਦੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ। ਸੈਣੀ ਨੇ ਅੱਜ ਏਟਾ ‘ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਮ ਮੰਦਿਰ ਪਾਰਟੀ ਦਾ ਏਜੰਡਾ ਨਹੀਂ ਹੈ। ਹਰ ਵਾਰ ਪਾਰਟੀ ਆਪਣੇ ਏਜੰੇਡੇ ‘ਚ ਵਿਕਾਸ ਦੇ ਮੁੱਦੇ ਨੂੰ ਤਰਜ਼ੀਹ ਦਿੰਦੀ ਹੈ ਤੇ ਇਸ ਵਾਰ ਵੀ ਇਸ ਨੂੰ ਤਵੱਜ਼ੋ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਇਤਿਹਾਸਕ ਸੋਨ ਤੋਂ ਇੱਕ ਕਦਮ ਦੂਰ, ਸਾਇਨਾ ਨੂੰ ਕਾਂਸੀ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਨਾਲ ਹੋਵੇਗਾ ਫਾਈਨਲ | PV Sindhu
ਜਕਾਰਤਾ, (ਏਜੰਸੀ)। ਰਿਓ ਓਲੰਪਿਕ ਖੇਡਾਂ ਦੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਸੋਨ ਤਗਮੇ ਦੇ ਮੁਕਾਬਲੇ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰੀ ਬਣ ਗਈ ਜਦੋਂਕਿ ਸਾਇਨਾ ਨੇਹਵਾਲ ਨੂੰ ਸੈਮੀਫਾਈਨਲ ‘ਚ ਹਾਰ ਕੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ
ਸਿੰਧੂ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣ ਗਈ ਹੈ। (PV Sindhu)
ਜਿਸਨੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਉਸਨੇ ਮਹਿਲਾ ਸਿੰਗਲ ਸੈਮੀਫਾਈਨਲ ਮੁਕਾਬਲੇ ‘ਚ ਭਾਰਤੀ ਸਮਰਥਕਾਂ ਦੀ ਵੱਡੀ ਗਿਣਤੀ ਸਾਮਣੇ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਵਿਰੁੱਧ 66 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਨੂੰ 21-17, 15-21, 21-10 ਨਾਲ ਜਿੱਤਿਆ  ਸਿੰਧੂ ਦੇ ਫਾਈਨਲ ‘ਚ ਪਹੁੰਚਣ ਅਤੇ ਸਾਇਨਾ ਨੂੰ ਕਾਂਸੀ ਤਗਮਾ ਮਿਲਣ ਨਾਲ ਭਾਰਤ ਦਾ ਏਸ਼ੀਆਈ ਖੇਡਾਂ ਦੇ ਸਿੰਗਲ ਮੁਕਾਬਲੇ ‘ਚ ਪਿਛਲੇ 36 ਸਾਲਾਂ ਦਾ ਸੋਕਾ ਸਮਾਪਤ ਹੋ ਗਿਆ ਹੈ ਸਈਅਦ ਮੋਦੀ ਨੇ ਆਖ਼ਰੀ ਵਾਰ 1982 ਦੇ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਪੁਰਸ਼ ਸਿੰਗਲ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ।
ਦੂਸਰੀ ਗੇਮ ‘ਚ ਯਾਮਾਗੁਚੀ ਨੇ ਦਿੱਤੀ ਟੱਕਰ | PV Sindhu
ਵਿਸ਼ਵ ਦੀ ਤੀਸਰੇ ਨੰਬਰ ਦੀ ਸਿੰਧੂ ਨੇ ਯਾਮਾਗੁਚੀ ਵਿਰੁੱਧ ਪਹਿਲਾ ਗੇਮ ਜਿੱਤਿਆ ਪਰ ਯਾਮਾਗੁਚੀ ਨੇ ਦੂਸਰੀ ਗੇਮ ‘ਚ ਕਿਤੇ ਬਿਹਤਰ ਖੇਡ ਦਿਖਾਈ ਅਤੇ 8-10 ਨਾਲ ਸਿੰਧੂ ਤੋਂ ਪੱਛੜਨ ਬਾਅਦ ਲਗਾਤਾਰ ਭਾਰਤੀ ਖਿਡਾਰੀ ਨੂੰ ਗਲਤੀ ਕਰਨ ਲਈ ਮਜ਼ਬੂਰ ਕੀਤਾ ਅਤੇ 11-10 ਅਤੇ 16-12 ਨਾਲ ਵਾਧਾ ਬਣਾ ਲਿਆ ਸਿੰਧੂ ‘ਤੇ ਦਬਾਅ ਵਧਦਾ ਗਿਆ ਅਤੇ ਇੱਕ ਸਮੇਂ ਯਾਮਾਗੁਚੀ ਨੇ ਸਕੋਰ 17-14 ਪਹੁੰਚਾ ਦਿੱਤਾ ਅਤੇ ਫਿਰ 20-15 ‘ਤੇ ਗੇਮ ਪੁਆਇੰਟ ਜਿੱਤ ਕੇ 21-15 ਨਾਲ ਗੇਮ ਜਿੱਤੀ ਅਤੇ ਮੁਕਾਬਲਾ 1-1 ਨਾਲ ਬਰਾਬਰ ਪਹੁੰਚਾ ਦਿੱਤਾ।
ਫ਼ੈਸਲਾਕੁੰਨ ਗੇਮ ‘ਚ ਲਗਾਤਾਰ 50 ਸ਼ਾੱਟ ਦੀ ਲੰਮੀ ਰੈਲੀ | PV Sindhu
ਫ਼ੈਸਲਾਕੁੰਨ ਗੇਮ ਹੋਰ ਵੀ ਰੋਮਾਂਚਕ ਰਹੀ  ਜਿਸ ਵਿੱਚ ਸਿੰਧੂ ਨੇ ਲਗਾਤਾਰ ਚਾਰ ਅੰਕ ਲੈਂਦੇ ਹੋਏ 7-3 ਦਾ ਵਾਧਾ ਬਣਾਇਆ ਫ਼ੈਸਲਾਕੁੰਨ ਗੇਮ ‘ਚ ਬ੍ਰੇਕ ਦੇ ਸਮੇਂ ਸਿੰਧੂ 11-7 ਨਾਲ ਅੱਗੇ ਸੀ ਇਸ ਵਾਧੇ ਨਾਲ ਸਿੰਧੂ ਦਾ ਹੌਂਸਲਾ ਲਗਾਤਾਰ ਵਧਦਾ ਜਾ ਰਿਹਾ ਸੀ ਅਤੇ ਉਸਨੇ 50 ਸ਼ਾੱਟ ਦੀ ਲੰਮੀ ਰੈਲੀ ਜਿੱਤ ਕੇ 16-8 ਦਾ ਵਾਧਾ ਬਣਾ ਲਿਆ ਐਨਾ ਪੱਛੜਨ ਤੋਂ ਬਾਅਦ ਯਾਮਾਗੁਚੀ ਲਈ ਵਾਪਸੀ ਕਰਨਾ ਮੁਸ਼ਕਲ ਹੋ ਗਿਆ ਸਿੰਧੂ ਨੇ 20-10 ਦੇ ਸਕੋਰ ‘ਤੇ ਜ਼ਬਰਦਸਤ ਸਮੈਸ਼ ਲਾਈ ਅਤੇ ਮੈਚ ਸਮਾਪਤ ਕਰ ਦਿੱਤਾ ਮੈਚ ਜਿੱਤਦੇ ਹੀ ਸਿੰਧੂ ਨੇ ਜ਼ਬਰਦਸਤ ਹੁੰਕਾਰ ਨਾਲ ਜਿੱਤ ਦਾ ਜਸ਼ਨ ਮਨਾਇਆ। (PV Sindhu)
ਫ਼ਾਈਨਲ ‘ਚ ਹਾਰ ਦਾ ਦਬਾਅ ਰਹੇਗਾ ਸਿੰਧੂ ‘ਤੇ | PV Sindhu
23 ਸਾਲ ਦੀ ਸਿੰਧੂ ਹੁਣ ਫ਼ਾਈਨਲ ‘ਚ ਭਾਰਤ ਨੂੰ ਪਹਿਲਾ ਏਸ਼ੀਆਈ ਸੋਨ ਤਗਮਾ ਦਿਵਾਉਣ ਲਈ ਸਾਇਨਾ ਨੂੰ ਸੈਮੀਫਾਈਨਲ ‘ਚ ਹਰਾਉਣ ਵਾਲੀ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਵਿਰੁੱਧ ਨਿੱਤਰੇਗੀ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਜੂ ਇਸ ਸਮੇਂ ਜ਼ਬਰਦਸਤ ਲੈਅ ‘ਚ ਹੈ ਅਤੇ ਉਸਨੂੰ ਹਰਾਉਣਾ ਸਖ਼ਤ ਚੁਣੌਤੀ ਹੋਵੇਗੀ ਸਿੰਧੂ ਨੂੰ ਸੋਨ ਤਗਮਾ ਜਿੱਤਣ ਲਈ ਫਾਈਨਲ ‘ਚ ਹਾਰਨ ਦਾ ਅੜਿੱਕਾ ਤੋੜਨਾ ਹੋਵੇਗਾ ਸਿੰਧੂ 2016 ਦੀਆਂ ਰਿਓ ਓਲੰਪਿਕ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮਾ ਹੀ ਜਿੱਤ ਸਕੀ ਸੀ ਅਤੇ ਉਸਨੂੰ ਇੱਕ ਵਾਰ ਫਿਰ ਫਾਈਨਲ ਦੀ ਰੁਕਾਵਟ ਤੋਂ ਬਾਹਰ ਨਿਕਲ ਕੇ ਦੇਸ਼ ਨੂੰ ਸੋਨ ਤਗਮਾ ਦਿਵਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ।
ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤੋਂ ਹਾਰੀ ਸਾਇਨਾ | PV Sindhu
ਸਾਇਨਾ ਨੂੰ ਸੈਮੀਫਾਈਨਲ ਮੈਚ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਤਾਈਪੇ ਦੀ ਤਾਈ ਜੂ ਦੇ ਹੱਥੋਂ ਲਗਾਤਾਰ ਗੇਮਾਂ ‘ਚ 17-21, 14-21 ਨਾਲ ਮਾਤ ਝੱਲਣੀ ਪਈ ਅਤੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ‘ਚ ਜੂ ਵਿਰੁੱਧ ਥੋੜਾ ਸੰਘਰਸ਼ ਕੀਤਾ ਅਤੇ ਇੱਕ ਸਮੇਂ ਸਕੋਰ 8-8 ਨਾਲ ਬਰਾਬਰ ਕਰ ਲਿਆ ਪਰ ਤਾਈਪੇ ਦੀ ਖਿਡਾਰੀ ਨੇ ਫਿਰ ਲਗਾਤਾਰ ਚਾਰ ਅੰਕ ਲੈਂਦੇ ਹੋਏ ਵਾਧਾ ਬਣਾਇਆ ਅਤੇ ਪਹਿਲੀ ਗੇਮ 21-17 ‘ਤੇ ਸਮਾਪਤ ਕਰ ਦਿੱਤੀ। (PV Sindhu)
ਦੂਸਰੀ ਗੇਮ ‘ਚ ਵੀ ਸਾਇਨਾ ਨੇ ਪੱਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਸਕੋਰ 12-12 ਨਾਲ ਬਰਾਬਰ ਕੀਤਾ ਪਰ ਜੂ ਨੇ ਫਿਰ ਵਾਧਾ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 21-14 ‘ਤੇ ਗੇਮ ਅਤੇ ਮੈਚ ਸਮਪਾਤ ਕਰ ਦਿੱਤਾ ਤਾਈਪੇ ਦੀ ਖਿਡਾਰੀ ਨੇ ਸਾਇਨਾ ਵਿਰੁੱਧ ਆਪਣਾ ਪਿਛਲਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਦੇ ਹੋਏ ਲਗਾਤਾਰ 10ਵੀਂ ਜਿੱਤ ਹਾਸਲ ਕੀਤੀ ਸਾਇਨਾ ਹਾਰ ਗਈ ਪਰ ਉਸਨੂੰ ਇਸ ਗੱਲ ਦਾ ਸੰਤੋਸ਼ ਰਿਹਾ ਕਿ ਉਸਨੇ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਸਾਇਨਾ ਪਿਛਲੀਆਂ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ‘ਚ ਹਾਰੀ ਸੀ ਅਤੇ ਇਸ ਵਾਰ ਉਸਨੇ ਕਾਂਸੀ ਤਗਮਾ ਜਿੱਤਿਆ ਅਤੇ 36 ਸਾਲ ਪਹਿਲਾਂ ਦੀ ਮੋਦੀ ਦੀ ਪ੍ਰਾਪਤੀ ਦੀ ਬਰਾਬਰੀ ਕਰ ਲਈ। (PV Sindhu)
ਸੋਨ ਤਗਮਾ ਦਿਵਾਉਣਾ ਵੱਡੀ ਜ਼ਿੰਮ੍ਹੇਦਾਰੀ : ਸਿੰਧੂ | PV Sindhu
ਵਿਸ਼ਵ ‘ਚ ਤੀਸਰੇ ਨੰਬਰ ਦੀ ਖਿਡਾਰੀ ਸਿੰਧੂ ਏਸ਼ੀਆਈ ਖੇਡਾਂ ‘ਚ ਮਹਿਲਾ ਸਿੰਗਲ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਹੈ ਖ਼ਿਤਾਬੀ ਮੁਕਾਬਲੇ ‘ਚ ਉਹ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਨਾਲ ਭਿੜੇਗੀ ਸਿੰਧੂ ਨੇ ਸੈਮੀਫਾਈਨਲ ਜਿੱਤਣ ਤੋਂ ਬਾਅਦ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਫਾਈਨਲ ‘ਚ ਪਹੁੰਚੀ ਹਾਂ ਅਤੇ ਹੁਣ ਦੇਸ਼ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਲਈ ਖੇਡਾਂਗੀ ਇਹ ਵੱਡੀ ਜਿੰਮ੍ਹੇਦਾਰੀ ਹੈ ਪਰ ਮੈਂ ਇਸ ਸੋਚ ਕੇ ਨਹੀਂ ਖੇਡਾਂਗੀ ਕਿ ਕਿਸੇ ਵੱਡੀ ਖਿਡਾਰੀ ਵਿਰੁਧ ਖੇਡਣਾ ਹੈ ਸਗੋਂ ਮੈਂ ਫਾਈਨਲ ‘ਚ ਆਪਣਾ 100 ਫੀਸਦੀ ਖੇਡਣ ਦੀ ਕੋਸ਼ਿਸ਼ ਕਰਾਂਗੀ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਇਤਿਹਾਸ ‘ਚ  ਭਾਰਤ ਨੇ ਸਿਰਫ਼ ਅੱਠ ਕਾਂਸੀ ਤਗਮੇ ਜਿੱਤੇ ਹਨ ਭਾਰਤ ਕੋਲ ਹੁਣ ਤੱਕ ਏਸ਼ੀਆਡ ‘ਚ ਛੇ ਟੀਮ ਤਗਮੇ ਅਤੇ ਦੋ ਪੁਰਸ਼ ਤਗਮੇ ਹਨ
ਦੱ.ਅਫ਼ਰੀਕਾ 124 ‘ਤੇ ਢੇਰ | Cricket News
ਕੋਲੰਬੋ (ਏਜੰਸੀ)। ਆਫ਼ ਸਪਿੱਨਰਾਂ ਅਕੀਲਾ ਧਨੰਜੇ(52 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਦਿਲਵਰੁਵਾਨ ਪਰੇਰਾ (40 ਦੌੜਾਂ ‘ਤੇ 4 ਵਿਕਟਾਂ) ਨੇ ਦੱਖਣੀ ਅਫ਼ਰੀਕਾ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਸ਼ਨਿੱਚਰਵਾਰ ਨੂੰ ਪਹਿਲੀ ਪਾਰੀ ‘ਚ ਸਿਰਫ਼ 124 ਦੌੜਾਂ ‘ਤੇ ਢੇਰ ਕਰ ਕੇ ਮੈਚ ‘ਤੇ ਆਪਣਾ ਸ਼ਿਕੰਜ਼ਾ ਕਸ ਦਿੱਤਾ ਸ਼੍ਰੀਲੰਕਾ ਨੂੰ ਪਹਿਲੀ ਪਾਰੀ ‘ਚ 214 ਦੌੜਾਂ ਦਾ ਵਾਧਾ ਮਿਲਿਆ ਪਰ ਉਸਨੇ ਫਾਲੋਆਨ ਨਹੀਂ ਕਰਾਇਆ ਸ਼੍ਰੀਲੰਕਾ ਦੇ ਦੂਸਰੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ 151 ਦੌੜਾਂ ਬਣਾ ਲਈਆਂ ਹਨ ਅਤੇ ਉਸਦਾ ਕੁੱਲ ਵਾਧਾ 365 ਦੌੜਾਂ ਦਾ ਹੋ ਗਿਆ ਹੈ ਦੱੱ.ਅਫ਼ਰੀਕਾ ਦੇ ਕੇਸ਼ਵ ਮਹਾਰਾਜ ਨੇ ਪਹਿਲੀ ਪਾਰੀ ‘ਚ 9 ਵਿਕਟਾਂ ਤੋਂ ਬਾਅਦ ਦੂਸਰੀ ਪਾਰੀ ‘ਚ ਵੀ ਸ਼੍ਰੀਲੰਕਾ ਦੀ ਡਿੱਗੀਆਂ ਤਿੰਨ ਵਿਕਟਾਂ ਚੋਂ ਦੋ ਵਿਕਟਾਂ ਹਾਸਲ ਕੀਤੀਆਂ। (Cricket News)
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਖੱਬੇ ਹੱਥ ਦੇ ਸਪਿੱਨ ਗੇਂਦਬਾਜ਼ ਕੇਸ਼ਵ ਮਹਾਰਾਜ ਵੱਲੋਂ ਲਈਆਂ ਗਈਆਂ 9 ਵਿਕਟਾਂ ਦੇ ਦਮ ‘ਤੇ ਦੱਖਣੀ ਅਫ਼ਰੀਕਾ ਨੇ ਸਿੰਹਲੀ ਸਪੋਰਟਸ ਕਲੱਬ ‘ਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਮੇਜ਼ਬਾਨ ਸ਼੍ਰੀਲੰਕਾ ਨੂੰ 338 ਦੌੜਾਂ ਦੇ ਸਕੋਰ ‘ਤੇ ਆਊਟ ਕਰ ਦਿੱਤਾ ਸ਼ੁੱਕਰਵਾਰ ਤੱਕ ਸ਼੍ਰੀਲੰਕਾ ਨੇ 9 ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਬਣਾਈਆਂ ਸਨ ਜਿਸ ਵਿੱਚ ਭਾਰਤੀ ਮੂਲ ਦੇ ਕੇਸ਼ਵ ਦੇ ਨਾਂਅ 8 ਵਿਕਟਾਂ ਸਨ ਇੱਕ ਪਾਰੀ ‘ਚ ਉਹ ਅਜਿਹਾ ਕਰਨ ਵਾਲੇ 17ਵੇਂ ਅਤੇ ਦੱਖਣੀ ਅਫਰੀਕਾ ਦੇ ਦੂਸਰੇ ਗੇਂਦਬਾਜ਼ ਹਨ ਮਹਾਰਾਜ ਨੇ 41.1 ਓਵਰਾਂ ‘ਚ 129 ਦੌੜਾਂ ਦੇ ਕੇ 9 ਵਿਕਟਾਂ ਲਈਆਂ। (Cricket News)
61 ਸਾਲਾਂ ਬਾਅਦ ਬਣਿਆ ਇਹ ਰਿਕਾਰਡ | Cricket News
ਦੱਖਣੀ ਅਫ਼ਰੀਕਾ ਲਈ 61 ਸਾਲ ਬਾਅਦ ਇਹ ਮੌਕਾ ਆਇਆ ਹੈ ਜਦੋਂ ਉਸਦੇ ਕਿਸੇ ਗੇਂਦਬਾਜ਼ ਨੇ ਇੱਕ ਪਾਰੀ ‘ਚ 9 ਵਿਕਟਾਂ ਲਈਆਂ ਹਨ ਮਹਾਰਾਜ ਤੋਂ ਪਹਿਲਾਂ ਇਹ ਕੰਮ 1957 ‘ਚ ਦੱਖਣੀ ਅਫ਼ਰੀਕਾ ਦੇ ਹਿਊਜ਼ ਟੈਫੀਲਡ ਨੇ ਇੰਗਲੈਂਡ ਵਿਰੁੱਧ 113 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ ਸਨ ਖ਼ਾਸ ਗੱਲ ਇਹ ਹੈ ਕਿ ਉਸ ਸਮੇਂ 8 ਗੇਂਦਾਂ ਦਾ ਇੱਕ ਓਵਰ ਹੁੰਦਾ ਸੀ।
ਇੱਕ ਵਿਕਟ ਤੋਂ ਖੁੰਝਿਆ ਕੇਸ਼ਵ | Cricket News
ਮਹਾਰਾਜ ਤੋਂ ਇਲਾਵਾ ਕਾਗਿਸੋ ਰਬਾਡਾ ਇੱਕ ਵਿਕਟ ਲੈਣ ‘ਚ ਸਫ਼ਲ ਰਿਹਾ ਮਹਾਰਾਜ ਦਾ ਇਹ ਪ੍ਰਦਰਸ਼ਨ ਸ਼੍ਰੀਲੰਕਾ ਵਿਰੁੱਧ ਕੀਤਾ ਗਿਆ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜੇਕਰ ਉਹ ਰਬਾਡਾ ਦੇ ਖ਼ਾਤੇ ‘ਚ ਜਾਣ ਵਾਲੀ ਵਿਕਟ ਵੀ ਲੈ ਲੈਂਦਾ ਤਾਂ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਤੋਂ ਬਾਅਦ ਇੱਕ ਪਾਰੀ ‘ਚ ਸਾਰੀਆਂ ਵਿਕਟਾਂ ਲੈਣ ਵਾਲਾ ਦੁਨੀਆਂ ਦਾ ਤੀਸਰਾ ਗੇਂਦਬਾਜ਼ ਬਣ ਜਾਂਦਾ।
ਇਸ ਰਿਕਾਰਡ ਤੋਂ ਵੀ ਖੁੰਝ ਗਿਆ ਮਹਾਰਾਜ | Cricket News
ਕੇਸ਼ਵ ਮਹਾਰਾਜ (129) ਸਿਰਫ਼ ਦੋ ਦੌੜਾਂ ਜ਼ਿਆਦਾ ਦੇਣ ਕਾਰਨ ਸ਼੍ਰੀਲੰਕਾ ਦੇ ਧੁਰੰਦਰ ਸਪਿੱਨ ਗੇਂਦਬਾਜ਼ ਰੰਗਨਾ ਹੇਰਾਥ ਦੇ ਪਾਕਿਸਤਾਨ ਵਿਰੁੱਧ 2014 ‘ਚ ਇੱਕ ਟੈਸਟ ਮੈਚ ਦੀ ਇੱਕ ਪਾਰੀ ‘ਚ ਖੱਬੇ ਹੱਥ ਦੇ ਸਪਿੱਨ ਗੇਂਦਬਾਜ਼ ਵੱਲੋਂ ਕੀਤੇ ਸਰਵਸ੍ਰੇਸ਼ਠ ਪ੍ਰਦਰਸ਼ਨ 127 ਦੌੜਾਂ ਦੇ ਕੇ 9 ਵਿਕਟਾਂ ਤੋਂ ਪਿੱਛੇ ਰਹਿ ਗਏ ਖ਼ਾਸ ਗੱਲ ਇਹ ਹੈ ਕਿ ਹੇਰਾਥ ਨੇ ਵੀ ਇਹ ਪ੍ਰਦਰਸ਼ਨ ਸਿੰਹਲੀ ਸਪੋਰਟਸ ਕਲੱਬ ਦੇ ਇਸ ਦੇ ਮੈਦਾਨ ‘ਤੇ ਕੀਤਾ ਜਿੱਥੇ ਕੇਸ਼ਵ ਮਹਾਰਾਜ ਨੇ 9 ਵਿਕਟਾਂ ਲਈਆਂ।
ਪੰਚਾਇਤੀ ਰਾਜ: ਅਸਲੀਅਤ ਤੋਂ ਕੋਹਾਂ ਦੂਰ
ਇਨ੍ਹੀਂ ਦਿਨੀਂ ਸਿਆਸੀ ਹਲਕਿਆਂ ‘ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰ੍ਹੇ ਇੱਕੋ ਵੇਲੇ ਕਰਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ ਸਾਲ 2018 ‘ਚ ਪੁੱਗ ਜਾਣੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਇਨ੍ਹਾਂ ਚੋਣਾਂ ‘ਚ ਔਰਤਾਂ ਨੂੰ 50 ਫ਼ੀਸਦੀ ਨੁਮਾਇੰਦਗੀ ਦੇਣ ਦਾ ਫ਼ੈਸਲਾ ਕੀਤਾ ਹੈ।
ਸਾਲ 2013 ‘ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਚੋਣ ਨਿਸ਼ਾਨ ‘ਤੇ ਲੜੀਆਂ ਗਈਆਂ ਸਨ, ਜਦੋਂ ਕਿ ਪਿੰਡ ਪੰਚਾਇਤਾਂ ਦੀਆਂ ਚੋਣਾਂ ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਸਨ ਲੜੀਆਂ ਗਈਆਂ, ਪਰ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਸਰਪੰਚ-ਪੰਚ ਚੁਣਨ ਲਈ ਪੂਰੀ ਸਰਗਰਮੀ ਦਿਖਾਈ ਸੀ ਤੇ ਚੋਣਾਂ ਤੋਂ ਬਾਦ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਹੱਕ ਦੇ ਚੁਣੇ ਸਰਪੰਚਾਂ ਦੀ ਗਿਣਤੀ ਦੇ ਵੇਰਵੇ ਦੱਸੇ ਗਏ ਸਨ।
ਅਸਲ ‘ਚ ਪਿੰਡਾਂ ‘ਚ ਆਪਣੀ ਪੈਂਠ ਬਣਾਉਣ ਲਈ ਸਿਆਸੀ ਪਾਰਟੀਆਂ ਸਰਪੰਚਾਂ-ਪੰਚਾਂ ਰਾਹੀਂ ਲੋਕਾਂ ਨੂੰ ਆਪਣੇ ਹੱਕ ‘ਚ ਕਰਦੀਆਂ ਹਨ। ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਇੱਕੋ ਸਮੇਂ ਕਰਾਉਣ ਦਾ ਫ਼ੈਸਲਾ ਕੀ ਪਿੰਡਾਂ ‘ਚ ਪਹਿਲਾਂ ਹੀ ਤਿੱਖੀ ਹੋ ਚੁੱਕੀ ਗੁੱਟਬੰਦੀ ਤੇ ਸਿਆਸੀ ਦਖ਼ਲ ਨੂੰ ਹੋਰ ਵੀ ਵਧਾ ਤਾਂ ਨਹੀਂ ਦੇਵੇਗਾ?
ਧੜੇਬੰਦੀ ਦਾ ਸ਼ਿਕਾਰ ਹੋਏ ਬਹੁਤੇ ਪਿੰਡ ਪਹਿਲਾਂ ਹੀ ਨਫ਼ਰਤ, ਆਪਸੀ ਲੜਾਈਆਂ, ਫ਼ਜ਼ੂਲ ਦੇ ਝਗੜਿਆਂ, ਥਾਣੇ-ਕਚਹਿਰੀਆਂ ਦੇ ਚੱਕਰਾਂ ‘ਚ ਆਪਸੀ ਭਾਈਚਾਰੇ ਦੇ ਮਾਮਲੇ ‘ਚ ਡੂੰਘੀ ਸੱਟ ਖਾ ਚੁੱਕੇ ਹਨ। ਧੜੇਬੰਦੀ, ਆਪਸੀ ਕਾਟੋ-ਕਲੇਸ਼ ਅਤੇ ਸਿਆਸੀ ਸ਼ਹਿ ਕਾਰਨ ਪੰਜਾਬ ਦੇ ਪਿੰਡਾਂ ਦਾ ਵਿਕਾਸ ਪਹਿਲਾਂ ਹੀ ਬਹੁਤੀ ਹੱਦ ਤੱਕ ਰੁਕਿਆ ਹੋਇਆ ਹੈ।
ਆਜ਼ਾਦੀ ਤੋਂ ਬਾਦ ਬਣੀਆਂ ਪਿੰਡ ਪੰਚਾਇਤਾਂ ਆਮ ਤੌਰ ‘ਤੇ ਸਿਆਸੀ ਲੀਡਰਾਂ ਤੇ ਅਫ਼ਸਰਸ਼ਾਹੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਮ ਕਰਦੀਆਂ ਸਨ ਤੇ ਲੰਮਾ ਸਮਾਂ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਹੀ ਨਹੀਂ ਸਨ ਜਾਂਦੀਆਂ। ਸਾਲ 1992 ‘ਚ ਦੇਸ਼ ਦੇ ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਅਨੁਸਾਰ ਪੰਚਾਇਤ ਚੋਣਾਂ ਨਿਯਮਤ ਤੌਰ ‘ਤੇ ਕਰਾਉਣ ਦਾ ਕਨੂੰਨ ਬਣਿਆ ਅਤੇ ਪੰਚਾਇਤਾਂ ਨੂੰ ਦੇਸ਼ ‘ਚ ਮੁੱਖ ਤੌਰ ‘ਤੇ ਕੰਮ ਕਰਦੇ 29 ਵਿਭਾਗਾਂ ਦੇ ਮੁੱਖ ਕੰਮਾਂ ਦਾ ਅਧਿਕਾਰ ਦੇਣ ਦੀ ਗੱਲ ਵੀ ਕੀਤੀ ਗਈ, ਪਰ ਲੋਕਾਂ ਨੂੰ ਸ਼ਕਤੀ ਦੇਣ ਦਾ ਇਹ ਨਾਅਰਾ ਅਸਲੀਅਤ ਧਾਰਨ ਨਾ ਕਰ ਸਕਿਆ ਤੇ ਨਾ ਸਥਾਨਕ ਸਰਕਾਰ ਦਾ ਦਰਜਾ ਗ੍ਰਹਿਣ ਕਰ ਸਕਿਆ, ਜਿਵੇਂ ਕਿ ਭਾਰਤੀ ਸਿਆਸੀ ਦ੍ਰਿਸ਼ ‘ਚ ਮਹਾਤਮਾ ਗਾਂਧੀ ਨੇ ਪੰਚਾਇਤੀ ਰਾਜ ਦਾ ਸੁਫ਼ਨਾ ਸਿਰਜਣ ਵੇਲੇ ਚਿਤਵਿਆ ਸੀ।
ਭਾਰਤ ‘ਚ ਪਿੰਡਾਂ ਦੇ ਪ੍ਰਬੰਧ ਨੂੰ ਉਥੋਂ ਦੇ ਵਸਨੀਕਾਂ ਵੱਲੋਂ ਆਪੇ ਚਲਾਉਣ ਦੇ ‘ਗ੍ਰਾਮ ਸਵਰਾਜ’ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਥਾਂ ਸਰਕਾਰ ਨੇ ਇਸ ਨੂੰ ਆਪਣਾ ਹੱਥ-ਠੋਕਾ ਬਣਾਉਣ ਵਾਲੀ ਇੱਕ ਸੰਸਥਾ ਬਣਾ ਲਿਆ, ਜਿਸ ਨੂੰ ਭਾਰਤੀ ਨੌਕਰਸ਼ਾਹੀ ਆਪਣੇ ਢੰਗ ਨਾਲ ਚਲਾਉਂਦੀ ਹੈ। ਤਾਂ ਹੀ ਪੰਚਾਇਤ (ਪਿੰਡ ਪੱਧਰ ‘ਤੇ), ਬਲਾਕ ਸੰਮਤੀ (ਬਲਾਕ ਪੱਧਰ ‘ਤੇ) ਤੇ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪੱਧਰ ‘ਤੇ ਲੋਕਾਂ ਦੀ ਇੱਕ ਆਪਣੀ ਸੰਸਥਾ ਨਹੀਂ, ਸਰਕਾਰੀ ਪ੍ਰਬੰਧ ਅਧੀਨ ਕੰਮ ਕਰਦੀ ਇੱਕ ਸੰਸਥਾ ਵਜੋਂ ਕੰਮ ਕਰਦੀ ਦਿੱਸਦੀ ਹੈ, ਜਿਨ੍ਹਾਂ ਕੋਲ ਅਥਾਹ ਸ਼ਕਤੀਆਂ ਹੋਣ ਦੇ ਬਾਵਜੂਦ ਕੋਈ ਵੀ ਸ਼ਕਤੀ ਆਪਣੀ ਨਹੀਂ, ਜਿਨ੍ਹਾਂ ਦੇ ਹੱਥ ਪੈਸੇ ਪੱਖੋਂ ਵੀ ਅਤੇ ਅਧਿਕਾਰਾਂ ਤੇ ਸ਼ਕਤੀਆਂ ਪੱਖੋਂ ਵੀ ਬੱਝੇ ਹੋਏ ਨਜ਼ਰ ਆਉਂਦੇ ਹਨ।
ਆਮ ਤੌਰ ‘ਤੇ ਪੰਚਾਇਤ ਦੀ ਆਮਦਨ ਦਾ ਮੁੱਖ ਸਾਧਨ ਆਪਣੀਆਂ ਸ਼ਾਮਲਾਟ ਜ਼ਮੀਨ ਤੋਂ ਆਉਣ ਵਾਲਾ ਰੈਵੇਨਿਊ (ਹਾਲਾ) ਹੈ, ਜਿਸ ਦਾ 20 ਫ਼ੀਸਦੀ ਬਲਾਕ ਸੰਮਤੀ ਲੈ ਜਾਂਦੀ ਹੈ। ਬਾਕੀ ਨਾਲ ਤੇ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਹੋਰ ਗ੍ਰਾਂਟਾਂ ਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਦਾਨ ਨਾਲ ਪੰਚਾਇਤ ਨੇ ਆਪਣੇ ਵਿਕਾਸ ਕਾਰਜ ਕਰਨੇ ਹੁੰਦੇ ਹਨ। ਪੰਜਾਬ ਦੀ ਸਿਰਫ਼ 1,70,033 ਏਕੜ ਸ਼ਾਮਲਾਟ ਜ਼ਮੀਨ ਪਿਛਲੇ ਸਾਲ ਹਾਲੇ ਉੱਤੇ ਦਿੱਤੀ ਗਈ, ਪਰ ਮਿਲੀ-ਭੁਗਤ ਨਾਲ ਹਜ਼ਾਰਾਂ ਏਕੜ ਸ਼ਾਮਲਾਟ ਜ਼ਮੀਨ ‘ਤੇ ਮੋਹਤਬਰ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ, ਜਿਸ ਦਾ ਪੰਚਾਇਤ ਨੂੰ ਕੋਈ ਰੈਵੇਨਿਊ ਨਹੀਂ ਮਿਲਦਾ।
ਸ਼ਾਮਲਾਟ ਦੇਹ/ਪੰਚਾਇਤ ਦੇਹ ਜ਼ਮੀਨ ਤੇ ਜੁਮਲਾ ਮਾਲਕਾਨ ਜ਼ਮੀਨ ‘ਤੇ ਵਰ੍ਹਿਆਂ ਤੋਂ ਹੀ ਪਿੰਡਾਂ ਦੇ ਕੁਝ ਪਰਿਵਾਰਾਂ ਨੇ ਧੱਕੇ ਨਾਲ ਕਬਜ਼ੇ ਕੀਤੇ ਹੋਏ ਹਨ। ਕੁਝ ਪ੍ਰਾਈਵੇਟ ਸੰਸਥਾਵਾਂ ਬਿਨਾਂ ਪੰਚਾਇਤਾਂ ਦੀ ਮਨਜ਼ੂਰੀ ਤੋਂ ਇਨ੍ਹਾਂ ਜ਼ਮੀਨਾਂ ‘ਤੇ ਕਬਜ਼ੇ ਕਰੀ ਬੈਠੀਆਂ ਹਨ। ਹਜ਼ਾਰਾਂ ਦੀ ਗਿਣਤੀ ‘ਚ ਮੁਕੱਦਮੇ ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰਾਂ, ਕਮਿਸ਼ਨਰ ਪੰਚਾਇਤਾਂ ਦੀਆਂ ਅਦਾਲਤਾਂ ‘ਚ ਲਟਕਦੇ ਰਹਿੰਦੇ ਹਨ।ਪੰਚਾਇਤਾਂ ‘ਤੇ ਕਾਬਜ਼ ਰਸੂਖ਼ਵਾਨ ਲੋਕ ਪੰਚਾਇਤੀ ਜ਼ਮੀਨ ਦੀ ਬੋਲੀ ‘ਤੇ ਆਪਣੇ ਚਹੇਤਿਆਂ ਦੇ ਨਾਂਅ ਸਥਾਨਕ ਅਫ਼ਸਰਾਂ ਦੇ ਨਾਲ ਰਲ ਕੇ ਵਰ੍ਹਿਆਂ ਤੋਂ ਆਪਣੇ ਨਾਵਾਂ ‘ਤੇ ਘੱਟ ਕੀਮਤਾਂ ‘ਤੇ ਬੋਲੀ ਤੋੜਦੇ ਹਨ ਤੇ ਪੰਚਾਇਤਾਂ ਨੂੰ ਵੱਡੀ ਧਨ ਰਾਸ਼ੀ ਦਾ ਨੁਕਸਾਨ ਪਹੁੰਚਾਉਂਦੇ ਹਨ।
ਪੰਜਾਬ ਦੇ ਬਹੁਤ ਸਾਰੇ ਪਿੰਡਾਂ ‘ਚ ਤਾਂ ਰਸੂਖਵਾਨ ਲੋਕਾਂ ਵੱਲੋਂ ਛੱਪੜਾਂ, ਪਿੰਡਾਂ ਦੀਆਂ ਫਿਰਨੀਆਂ ਤੇ ਹੋਰ ਸਾਂਝੇ ਥਾਵਾਂ ‘ਤੇ ਸ਼ਰੇਆਮ ਕਬਜ਼ੇ ਕੀਤੇ ਹੋਏ ਹਨ। ਪੰਜਾਬ ‘ਚ ਵੱਖ-ਵੱਖ ਸਰਕਾਰਾਂ ਵੱਲੋਂ ਇਨ੍ਹਾਂ ਕਬਜ਼ਿਆਂ ਨੂੰ ਛੁਡਾਉਣ ਲਈ ਹੁਕਮ ਜਾਰੀ ਹੁੰਦੇ ਹਨ, ਪਰ ਸਿਆਸੀ ਪਹੁੰਚ ਵਾਲੇ ਰਸੂਖ਼ਵਾਨ ਲੋਕ ਨਾ ਜ਼ਮੀਨਾਂ ਤੋਂ ਕਬਜ਼ੇ ਛੱਡਦੇ ਹਨ, ਨਾ ਰੈਵੇਨਿਊ ਦਿੰਦੇ ਹਨ, ਸਗੋਂ ਉਲਟਾ ਪਿੰਡਾਂ ‘ਚ ਧੜੇਬੰਦੀ ਪੈਦਾ ਕਰ ਕੇ ਵਿਕਾਸ ਤੇ ਅਮਨ-ਸ਼ਾਂਤੀ ਦੇ ਰਾਹ ‘ਚ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਰੁਕਾਵਟ ਬਣਦੇ ਹਨ। ਕਈ ਹਾਲਤਾਂ ‘ਚ ਸਥਾਨਕ ਅਦਾਲਤਾਂ ਤੋਂ ਵਿਕਾਸ ਕਾਰਜ਼ਾਂ ‘ਚ ਅੜਿੱਕੇ ਲਾਉਣ ਲਈ ਸਵਾਰਥੀ ਲੋਕਾਂ ਵੱਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਗ਼ਲਤ ਬਿਆਨਾਂ ‘ਤੇ ਆਧਾਰਤ ਸਟੇਅ ਲੈ ਕੇ ਕੰਮ ਰੋਕ ਦਿੱਤੇ ਜਾਂਦੇ ਹਨ। ਇਨ੍ਹਾਂ ਸਾਰੀਆਂ ਹਾਲਤਾਂ ‘ਚ ਕੰਮ ਕਰਨ ਵਾਲੀਆਂ ਪੰਚਾਇਤਾਂ ਦੇ ਸੂਝਵਾਨ ਨੁਮਾਇੰਦੇ ਬੇਵੱਸ ਹੋਏ ਦਿਸਦੇ ਹਨ।
ਦੂਜੇ ਪਾਸੇ ਹਾਕਮ ਧਿਰ ਵੱਲੋਂ ਆਪਣੇ ਅਨੁਸਾਰ ਸ਼ਕਤੀ ਪ੍ਰਦਰਸ਼ਨ ਤੇ ਅਗਲੀਆਂ ਚੋਣਾਂ ਲਈ ਵੋਟ ਬੈਂਕ ਪੱਕਾ ਕਰਨ ਵਾਸਤੇ ਉਨ੍ਹਾਂ ਪੰਚਾਇਤਾਂ ਨੂੰ ਹੀ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ ਉਨ੍ਹਾਂ ਦੀ ਹਾਂ ‘ਚ ਹਾਂ ਮਿਲਾਉਂਦੀਆਂ ਹਨ। ਇਹੋ ਜਿਹੀ ਹਾਲਤ ‘ਚ ਪਿੰਡਾਂ ਦਾ ਸਰਬਪੱਖੀ ਵਿਕਾਸ ਭਲਾ ਕਿਵੇਂ ਹੋ ਸਕਦਾ ਹੈ? ਉਂਜ ਵੀ ਪਿੰਡਾਂ ਦੇ ਵਿਕਾਸ ਦੇ ਨਾਂਅ ‘ਤੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰ ਕੇ, ਕੁਝ ਸੜਕਾਂ ਤੇ ਇਮਾਰਤਾਂ ਦੀ ਉਸਾਰੀ ਕਰ ਦਿੱਤੀ ਜਾਂਦੀ ਹੈ, ਪਰ ਅਸਲ ਅਰਥਾਂ ‘ਚ ਪਿੰਡਾਂ ਦੇ ਆਰਥਿਕ ਵਿਕਾਸ ਜਾਂ ਪਿੰਡਾਂ ‘ਚ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਦੀ ਪ੍ਰਾਪਤੀ ਅਤੇ ਮਾਲੀ ਵਸੀਲਿਆਂ ਜਿਹੇ ਅਹਿਮ ਮਸਲਿਆਂ ਵੱਲ ਤਵੱਜੋਂ ਹੀ ਨਹੀਂ ਦਿੱਤੀ ਜਾਂਦੀ।
ਇਹ ਸਭ ਕੁਝ ਉਦੋਂ ਤੋਂ ਵਧੇਰੇ ਚਰਚਾ ‘ਚ ਆ ਰਿਹਾ ਹੈ, ਜਦੋਂ ਤੋਂ ਪਿੰਡਾਂ ਦੇ ਵਿਕਾਸ ਦੇ ਨਾਂਅ ‘ਤੇ ਸਿਆਸੀ ਪਾਰਟੀਆਂ ਅਸਲ ਵਿਕਾਸ ਦੀ ਥਾਂ ‘ਤੇ ਵੋਟ ਬੈਂਕ ਦੀ ਸਿਆਸਤ ਨਾਲ ਗ੍ਰਾਂਟਾਂ ਵੰਡਣ ਦੇ ਰਾਹ ਪਈਆਂ ਹੋਈਆਂ ਹਨ।
ਕੋਈ ਵੀ ਆਰਥਿਕ ਸਹੂਲਤ ਉਨ੍ਹਾਂ ਲੋਕਾਂ ਨੂੰ ਹੀ ਵੰਡਣੀ, ਜੋ ਪਾਰਟੀ ਦੇ ਨਾਲ ਖੜ੍ਹੇ ਹੋਣ; ਲੜਾਈਆਂ-ਝਗੜਿਆਂ ‘ਚ ਉਨ੍ਹਾਂ ਲੋਕਾਂ ਦੇ ਨਾਲ ਹੀ ਨੇਤਾਵਾਂ ਵੱਲੋਂ ਖੜ੍ਹਨਾ, ਜੋ ਉਨ੍ਹਾਂ ਨੂੰ ਹੀ ਵੋਟ ਦੇਣ ਦਾ ਵਾਅਦਾ ਕਰਨ, ਪਿੰਡਾਂ ‘ਚ ਪੰਚਾਇਤਾਂ ਦੇ ਅਸਲ ਮੰਤਵ ਨੂੰ ਤਹਿਸ-ਨਹਿਸ ਕਰਨ ਵੱਲ ਪੁੱਟਿਆ ਗਿਆ ਕਦਮ ਸਾਬਤ ਹੋਇਆ ਹੈ, ਜਿਸ ਨੇ ਪੰਜਾਬ ਦੇ ਪੰਚਾਇਤੀ ਰਾਜ ਪ੍ਰਬੰਧ ‘ਚ ਲੋਕਾਂ ਤੇ ਪੰਚਾਇਤਾਂ ‘ਚ ਵੱਡਾ ਖੱਪਾ ਪੈਦਾ ਕੀਤਾ ਹੈ।
ਕਹਿਣ ਨੂੰ ਪਿੰਡ ਪੰਚਾਇਤਾਂ ਲਈ ਵੱਡੇ ਅਧਿਕਾਰ ਹਨ। ਪੰਚਾਇਤ ਸਿਹਤ, ਸਿੱਖਿਆ ਤੇ ਹੋਰ ਸਰਕਾਰੀ ਸੰਸਥਾਵਾਂ ਦਾ ਨਿਰੀਖਣ ਕਰ ਸਕਦੀ ਹੈ। ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ ਵੇਖ ਸਕਦੀ ਹੈ, ਪਰ ਅਮਲੀ ਤੌਰ ‘ਤੇ ਇੰਜ ਨਹੀਂ ਹੈ।
ਪਿੰਡ ਦੀ ਗ੍ਰਾਮ ਸਭਾ, ਜਿਸ ਦੇ ਸਮੂਹ ਵੋਟਰ ਮੈਂਬਰ ਹਨ, ਜਨਰਲ ਇਜਲਾਸ ਕਰ ਕੇ ਪੰਚਾਇਤ ਦਾ ਸਾਲਾਨਾ ਬਜਟ ਬਣਾ ਸਕਦੀ ਹੈ, ਕੋਈ ਵੀ ਮਤਾ ਪਾਸ ਕਰ ਕੇ ਨਾਜਾਇਜ਼ ਕਬਜ਼ੇ ਰੋਕ ਸਕਦੀ ਹੈ, ਪਰ ਅਸਲ ‘ਚ ਇੰਜ ਨਹੀਂ ਹੈ। ਪਿੰਡ ਦੀ ਪੰਚਾਇਤ/ਸਰਪੰਚ ਨੂੰ ਥਾਣੇ-ਕਚਹਿਰੀ ਬਣਦਾ ਸਨਮਾਨ ਦੇਣ ਦੀ ਗੱਲ ਆਖੀ ਜਾਂਦੀ ਹੈ, ਪਰ ਥਾਣੇ-ਕਚਹਿਰੀ ਜਾਂ ਕਿਸੇ ਵੀ ਦਫ਼ਤਰ ‘ਚ ਉਸ ਨੂੰ ਬੈਠਣ ਲਈ ਕੁਰਸੀ ਤੱਕ ਵੀ ਪੇਸ਼ ਨਹੀਂ ਕੀਤੀ ਜਾਂਦੀ।
ਪਿੰਡ ਦੀ ਮਹਿਲਾ ਸਰਪੰਚ/ਪੰਚਾਂ ਦੀ ਚੋਣ ਹੁੰਦੀ ਹੈ। ਉਹ ਬਰਾਬਰ ਵੋਟਾਂ ਲੈ ਕੇ ਪੰਚ/ਸਰਪੰਚ ਬਣਦੀ ਹੈ, ਪਰ ਅਮਲੀ ਤੌਰ ‘ਤੇ ਉਸ ਦੀ ਥਾਂ ਬਹੁਤੇ ਥਾਈਂ ਉਸ ਦਾ ਪਤੀ, ਭਰਾ, ਪੁੱਤ, ਸਹੁਰਾ ਤੱਕ ਸਰਪੰਚੀ ਕਰਦੇ ਹਨ।
ਉਹ ਸਿਰਫ਼ ਦਸਤਖ਼ਤ ਕਰਨ ਜਾਂ ਅੰਗੂਠਾ ਲਾਉਣ ਵਾਲੀ ਮੰਨੀ ਜਾਂਦੀ ਹੈ। ਲੜਾਈ-ਝਗੜਿਆਂ ਦੇ ਮਾਮਲੇ ‘ਚ ਚੁਣੀ ਹੋਈ ਪੰਚਾਇਤ/ਸਰਪੰਚ ਦੀ ਥਾਂ ਹਾਕਮ ਧਿਰ ਦੇ ਸਿਆਸੀ ਲੋਕਾਂ ਦੀ ਥਾਣੇ-ਕਚਹਿਰੀ ਪੁੱਛ-ਗਿੱਛ ਹੁੰਦੀ ਹੈ, ਚੁਣੇ ਹੋਏ ਨੁਮਾਇੰਦਿਆਂ ਨੂੰ ਕੋਈ ਪੁੱਛਦਾ ਹੀ ਨਹੀਂ। ਪੰਚਾਇਤ ਤੇ ਸਰਪੰਚੀ ਦਾ ਕੰਮ-ਕਾਰ ਦੇਖਣ ਵਾਲੇ ਪੰਚਾਇਤ ਸਕੱਤਰ ਅਤੇ ਬੀ ਡੀ ਪੀ ਓ ਉੱਪਰਲੀ ਅਫ਼ਸਰਸ਼ਾਹੀ ਤੇ ਸਿਆਸੀ ਲੋਕਾਂ ਦੇ ਇਸ਼ਾਰਿਆਂ ‘ਤੇ ਪੰਚਾਇਤਾਂ/ਸਰਪੰਚਾਂ ਨੂੰ ਅਣਡਿੱਠ ਕਰਦੇ ਹਨ ਅਤੇ ਉਨ੍ਹਾਂ ਦੀਆਂ ਸ਼ਕਤੀਆਂ ਦਾ ਆਪ ਇਸਤੇਮਾਲ ਕਰਦੇ ਹਨ।
ਜਦੋਂ ਪੰਚਾਇਤ ਦਾ ਕਾਰਵਾਈ ਰਜਿਸਟਰ ਤੇ ਰਿਕਾਰਡ ਸਕੱਤਰ ਕੋਲ ਰਹੇਗਾ ਤਾਂ ਸਰਪੰਚ ਦੀ ਪੁੱਛ ਗਿੱਛ ਕੀ ਰਹਿ ਜਾਵੇਗੀ? ਬਹੁਤੀ ਵੇਰ ਵੱਡੇ ਅਫ਼ਸਰਾਂ ਦੇ ਦਫ਼ਤਰਾਂ ਦੇ ਬਾਹਰ ਸਰਪੰਚ, ਚੁਣੇ ਨੁਮਾਇੰਦੇ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ ਤੇ ਅਫ਼ਸਰ ਸਿਆਸੀ ਕਾਰਕੁਨਾਂ ਨਾਲ ਮੀਟਿੰਗਾਂ ਕਰਦੇ, ਚਾਹਾਂ ਪੀਂਦੇ ਲੋਕ ਸੇਵਕ ਵਜੋਂ ਨਹੀਂ, ਹੈਂਕੜਬਾਜ਼ ਅਫ਼ਸਰ ਵਜੋਂ ਵਿਚਰਦੇ ਦਿੱਸਦੇ ਹਨ। ਇਹੋ ਜਿਹੀਆਂ ਹਾਲਤਾਂ ‘ਚ ਪੰਚਾਇਤਾਂ/ਸਰਪੰਚਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹਾਕਮਾਂ ਵੱਲੋਂ ਪ੍ਰਚਾਰੀ ਜਾਣੀ ਕੀ ਬੇਥਵੀ ਨਹੀਂ ਹੈ?
ਪੰਜਾਬ ‘ਚ ਪਿੰਡ ਪੰਚਾਇਤਾਂ ਦੇ ਬਹੁ ਗਿਣਤੀ ਸਰਪੰਚਾਂ ਵੱਲੋਂ ਸਧਾਰਨ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ, ਸਗੋਂ ਘਰੋ-ਘਰੀ ‘ਆਪਣੇ’ ਪੰਚਾਂ ਦੇ ਘਰੀਂ ਜਾ ਕੇ ਮਤੇ ਪਾਸ ਕਰਵਾ ਲਏ ਜਾਂਦੇ ਹਨ। ਇਸ ਸੰਬੰਧੀ ਉਨ੍ਹਾਂ ਨੂੰ ਅਫ਼ਸਰਸ਼ਾਹੀ ਦੀ ਹਮਾਇਤ ਪ੍ਰਾਪਤ ਹੁੰਦੀ ਹੈ। ਪਿੰਡਾਂ ਦਾ ਜਨਰਲ ਇਜਲਾਸ ਬੁਲਾਉਣਾ ਤਾਂ ਇੱਕ ਸੁਫ਼ਨਾ ਹੀ ਬਣ ਗਿਆ ਹੈ, ਕਿਉਂਕਿ ਕੋਈ ਵੀ ਸਰਪੰਚ ਆਪਣੇ ਸਿਆਸੀ ਆਕਾ ਦੀ ਸ਼ਹਿ ‘ਤੇ ਕਿਸੇ ਵੀ ਕਿਸਮ ਦਾ ਕਿੰਤੂ-ਪ੍ਰੰਤੂ ਅਤੇ ਨਾਂਹ ਪੱਖੀ ਪ੍ਰਸ਼ਨ ਸਹਿ ਹੀ ਨਹੀਂ ਸਕਦਾ। ਵਿਰੋਧੀ ਧਿਰ ਨਾਲ ਵਿਚਾਰ-ਚਰਚਾ ਤੇ ਮਸਲਿਆਂ/ਝਗੜਿਆਂ ਦੇ ਹੱਲ ਲਈ ਪੰਚਾਇਤਾਂ ਦੀਆਂ ਬੈਠਕਾਂ ਬਹੁਤ ਘੱਟ ਹੋ ਗਈਆਂ ਹਨ। ਕਾਗ਼ਜ਼ੀਂ-ਪੱਤਰੀਂ ਪੰਚਾਇਤ ਚਲਾਉਣ ਦੀ ਪ੍ਰਥਾ ਨੂੰ ਬਲ ਮਿਲ ਰਿਹਾ ਹੈ।
ਪੰਚਾਇਤਾਂ ਦੇ ਅਧਿਕਾਰਾਂ ‘ਚ ਕਟੌਤੀ ਤੇ ਉਨ੍ਹਾਂ ਦੇ ਆਜ਼ਾਦਾਨਾ ਤੌਰ ‘ਤੇ ਕੰਮ ਕਰਨ ਦੇ ਰਾਹ ‘ਚ ਰੁਕਾਵਟਾਂ ਅਸਲ ਅਰਥਾਂ ‘ਚ ਸਥਾਨਕ ਸਰਕਾਰ ‘ਪੰਚਾਇਤਾਂ’ ਦੀ ਹੋਂਦ ਲਈ ਵੱਡਾ ਖ਼ਤਰਾ ਬਣ ਚੁੱਕੀਆਂ ਹਨ। ਦੇਸ਼ ਦੇ ਹੋਰ ਹਿੱਸਿਆਂ ‘ਚ ਪੰਚਾਇਤਾਂ ਦੀ ਹਾਲਤ ਤਾਂ ਪਹਿਲਾਂ ਹੀ ਨਾਜ਼ੁਕ ਗਿਣੀ ਜਾਂਦੀ ਸੀ, ਹੁਣ ਪੰਜਾਬ ਦੀਆਂ ਪੇਂਡੂ ਪੰਚਾਇਤਾਂ ਵੀ ਸਿਆਸਤ ਤੇ ਅਫ਼ਸਰਸ਼ਾਹੀ ਦੀ ਭੇਂਟ ਚੜ੍ਹ ਰਹੀਆਂ ਦਿੱਸਦੀਆਂ ਹਨ।
ਗੁਰਮੀਤ ਪਲਾਹੀ , ਮੋ. 98158-02070
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋ ਮੇਰੇ ਨਾਲ ਬੀਤੀ
ਸਾਲ 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ 2010 ਵਿੱਚ ਲੰਡਨ ਤੇ 2011 ਵਿੱਚ ਆਸਟਰੇਲੀਆ ਗਿਆ 2012 ਦੀਆਂ ਗਰਮੀਆਂ ਵਿੱਚ  ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ  ਘਰ ਦੀ ਸਾਰੀ ਜਿੰਮੇਵਾਰੀ ਮੇਰੇ ‘ਤੇ ਆਣ ਪਈ ਘਰੋਂ ਬਾਹਰ ਤਾਂ ਆਪਾਂ ਤਾਂ  ਹੀ ਨਿੱਕਲ  ਸਕਦੇ ਹਾਂ ਜਦ ਕੋਈ ਸਿਆਣਾ ਪਿੱਛੋਂ ਸਾਰਾ ਘਰ-ਬਾਹਰ ਸਾਂਭਣ ਵਾਲਾ ਬੈਠਾ ਹੋਵੇ ਹੁਣ ਮੇਰੇ ਲਈ ਪਰਦੇਸ ਜਾਣਾ ਸੌਖਾ ਨਹੀਂ ਸੀ
ਕੈਨੇਡਾ ਤੋਂ ਲਗਾਤਾਰ ਮਿੱਤਰਾਂ ਤੇ ਪ੍ਰਸੰਸਕਾਂ ਦੇ ਫੋਨ ਆਉਂਦੇ ਤੇ ਕੈਨੇਡਾ ਆਉਣ  ਦਾ ਸੱਦਾ ਦਿੰਦੇ ਏਧਰ ਲੋਕ ਵੀ ਪੁੱਛਦੇ ਹੁਣ ਕਦੋਂ ਜਾਣਾ ਬਾਹਰ ਫਿਰ? ਗਰਮੀਆਂ-ਗਰਮੀਆਂ ਬਾਹਰ ਕੱਟ ਆਉਣੀਆਂ ਸੀ ਯਾਰ! ਇਹੋ ਜਿਹਾ ਪੁੱਛਣ ਵਾਲਿਆਂ ਨੂੰ ਸ਼ਾਇਦ ਬਾਹਰ ਜਾਣਾ ਖੇਤ ਜਾਣ ਵਾਂਗ ਲੱਗਦਾ ਹੈ! ਇਹੋ ਜਿਹੇ ਅਟ-ਪਟੇ ਸੁਆਲਾਂ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ ਪਿਤਾ ਦੇ ਦੇਹਾਂਤ  ਤੋਂ ਠੀਕ ਦੋ ਕੁ ਸਾਲ ਬਾਅਦ ਮੇਰੇ ਨਜ਼ਦੀਕੀ ਦੋਸਤ ਗੱਲੀਂ-ਗੱਲੀਂ ਮੈਨੂੰ ਆਖਿਆ ਕਰਨ ਕਿ ਬਾਹਰ ਜਾਵੇਂਗਾ ਤਾਂ ਤੇਰਾ ਗੁਜ਼ਾਰਾ ਚੱਲੂ, ਕੰਮ ਤਾਂ ਕੋਈ ਹੈਨੀ ਤੇਰੇ ਕੋਲ, ਪੱਕੀ ਆਮਦਨ ਦਾ ਕੋਈ ਸਾਧਨ ਨਹੀਂ ਜਿਹੜੇ ਕੁਝ ਪੈਸੇ ਸੀ ਉਹ ਪਿਤਾ ਦੀ ਕੈਂਸਰ ਦੀ ਬੀਮਾਰੀ ਤੇ ਹੋਰ ਆਹਰ-ਪਾਹਰ ਵਿਚ ਖਰਚੇ ਗਏ ਇਸ ਲਈ ਤੈਨੂੰ ਜਾਣਾ ਚਾਹੀਦਾ ਹੈ ਨੇੜਲੇ ਦੋਸਤ ਤੁਹਾਡੀ ਹਰ ਗੱਲ ਸਮਝਦੇ ਹੁੰਦੇ ਹਨ
2013 ਵਿਚ ਮੈਨੂੰ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ‘ਸਟੇਟ ਐਵਾਰਡ’ ਦਿੱਤਾ ਗਿਆ ਤੇ ਅਜੀਤ ਜਲੰਧਰ ਨੇ ਪੰਜਾਬ ਪੰਨੇ ‘ਤੇ ਖਬਰ ਲਾਈ ਲਗਦੇ ਹੱਥ ਇੱਕ ਹੋਰ ਗੱਲ ਦੱਸਦਾ ਜਾਵਾਂ ਕਿ ਚਾਹੇ ਮੈਂ ਕੈਨੇਡਾ ਵਾਲੀ ਅਜੀਤ ਲਈ ਲਿਖ ਰਿਹਾ ਸਾਂ ਪਰ ਅਜੀਤ ਜਲੰਧਰ ਨੇ ਨਾ ਮੇਰੀ ਕਦੇ ਖਬਰ ਰੋਕੀ ਤੇ ਨਾ ਹੀ ਮੇਰੀ ਕਿਸੇ ਨਵੀਂ ਛਪਦੀ ਕਿਤਾਬ ਦਾ ਰੀਵੀਊ ਹੀ ਰੋਕਿਆ ਸੀ, ਏਥੋਂ ਇਨ੍ਹਾਂ ਦੀ ਦਰਿਆ ਦਿਲੀ ਸਾਫ਼ ਝਲਕਦੀ ਹੈ  ਸਗੋਂ ਇੱਕ ਵਾਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਪਾਕਿਸਤਾਨੀ ਫਨਕਾਰ ਸਾਂਈ ਜਹੂਰ ਬਾਰੇ ਲੇਖ ਪੜ੍ਹ ਕੇ ਆਪ ਫੋਨ ਕੀਤਾ ਤੇ ਲੇਖ ਦੀ ਸਿਫਤ ਵਿਚ ਹੌਸਲਾ ਅਫ਼ਜਾਈ ਕਰਦਿਆਂ  ਨਾਲ ਹੀ ਕਿਹਾ ਕਿ ਅਜੀਤ ਲਈ ਸਾਂਈ ਜੀ ਬਾਰੇ ਦੋ-ਤਿੰਨ ਕਿਸ਼ਤਾਂ ਵਿਚ ਲੰਮਾ ਲੇਖ ਕੇ ਭੇਜ  ਮੈਂ ਭੇਜਿਆ ਤਾਂ ਪ੍ਰਮੁੱਖਤਾ ਨਾਲ ਕਿਸ਼ਤਵਾਰ ਛਾਪਿਆ ਗਿਆ
ਇੱਕ ਦਿਨ ਅਜੀਤ ਵੀਕਲੀ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਸਾਡੇ ਪੰਜਾਬ ਵਿਚ ਜਿੰਨੇ ਵੀ ਕਾਲਮ ਨਵੀਸ ਹਨ, ਉਹਨਾਂ ਸਭਨਾਂ ਤੋਂ ਅਸੀਂ ਇੱਕ-ਇੱਕ ਹਲਫ਼ੀਆ ਬਿਆਨ ਮੰਗਵਾਇਆ ਹੈ, ਜਿਸ ਵਿਚ ਇਹ ਲਿਖਣਾ ਹੈ ਕਿ ਅਸੀਂ ਅਜੀਤ ਵੀਕਲੀ ਨਾਲ ਏਨੇ ਸਮੇਂ ਤੋਂ ਜੁੜੇ ਹੋਏ ਹਾਂ, ਇਸ ਵਿਚ ਛਪਣ ਨਾਲ ਸਾਡਾ ਮਾਣ ਵਧਿਆ ਹੈ, ਇਹ ਹਰਮਨ ਪਿਆਰਾ ਪੇਪਰ ਹੈ ਇਹ ਭਾਰੀ ਗਿਣਤੀ ਵਿਚ ਛਪਦਾ ਹੈ, ਵਗੈਰਾ-ਵਗੈਰਾ ਕਾਲਮ ਨਵੀਸਾਂ ਦੇ ਇਹ ਬਿਆਨ ਅਜੀਤ ਵੀਕਲੀ ਨੂੰ ਕੈਨੇਡਾ ਵਿਚ ਚੱਲ ਰਹੇ ਆਪਣੇ ਕੋਰਟ ਕੇਸ ਲਈ ਚਾਹੀਦੇ ਸਨ ਮੇਰਾ ਦਿਲ ਨਾ ਮੰਨੇ ਅਜਿਹਾ ਕਰਨ ਨੂੰ, ਮੈਂ ਸਮਝਦਾ ਸਾਂ ਕਿ ਸਾਡੀ ਇਸ ਮਾਮਾਲੇ ਵਿਚ ਦੁਰਵਰਤੋਂ ਹੋ ਸਕਦੀ ਹੈ  ਅਖ਼ਬਾਰਾਂ ਦੇ ਕਾਲਮ ਨਵੀਸ ਕਦੀ ਇਹੋ ਜਿਹੇ ਹਲਫ਼ੀਆ ਬਿਆਨ ਦਿੰਦੇ ਦੇਖੇ ਤਾਂ ਨਹੀਂ ਕਈ ਦਿਨ ਮੈਂ ਇਹ ਕੰਮ ਲਟਕਾਈ ਗਿਆ ਜਦ ਟੋਰਾਂਟੋ ਤੋਂ ਫੋਨ ‘ਤੇ ਫੋਨ ਫਿਰ ਖੜਕਣ ਲੱਗਿਆ ਤਾਂ ਮੈਂ ਦਿੱਲੀ ਫੋਨ ਕਰਕੇ ਕੇ  ਸ.੍ਰ ਗੁਰਬਚਨ ਸਿੰਘ ਭੁੱਲਰ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਇਸ ਵਿਚ ਕੀ ਹਰਜ ਹੈ, ਅਜੀਤ ਜਲੰਧਰ ਦੇ ਖਿਲਾਫ ਇਸ ਵਿਚ ਕੁਝ ਨਹੀਂ ਅਖਵਾਇਆ ਜਾਣਾ ਆਪਣੇ ਤੋਂ, ਇਸ ਲਈ ਭੇਜ  ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਾਲੇ ਅਜੀਤ ਵੀਕਲੀ ਰਾਹੀਂ ਚਰਚਿਤ ਹੋਏ ਪ੍ਰੋਫੈਸਰ ਹਰਜਿੰਦਰ ਵਾਲੀਆ ਨੂੰ ਫੋਨ ਕੀਤਾ ਤਾਂ ਉਹ ਬੋਲੇ ਕਿ ਮੈਂ ਤਾਂ ਭੇਜ ਵੀ ਦਿੱਤਾ, ਤੁਸੀਂ ਤੇ ਭੁੱਲਰ ਲੇਟ ਓ, ਜਲਦੀ ਭੇਜ ਦਿਓ ਸੋ, ਅਸੀਂ ਵੀ ਆਪਣੇ ਆਪਣੇ ਹਲਫੀਆ ਬਿਆਨ ਭੇਜ ਦਿੱਤੇ, ਜੋ ਉਹਨਾਂ ਆਪਣੀ ਲੋੜ ਮੁਤਾਬਕ ਵਰਤ ਲਏ
2014 ਵਿਚ ਮੇਰੇ ‘ਤੇ ਨਿੱਜੀ ਦੋਸਤਾਂ-ਮਿੱਤਰਾਂ ਦਾ ਬਹੁਤ ਜ਼ੋਰ ਪੈਣ ਲੱਗਿਆ ਕਿ ਤੂੰ ਕੈਨੇਡਾ ਜਾਹ, ਘਰ ਦਾ ਗੁਜ਼ਾਰਾ ਹੁਣ ਮੁਸ਼ਕਲ ਹੈ ਜਾਂ ਕਿਤੇ ਕੋਈ ਛੋਟੀ-ਮੋਟੀ ਨੌਕਰੀ ਲੱਭ ਲੈ ਨੌਕਰੀ ਮੈਨੂੰ ਦਸਵੀਂ ਫੇਲ੍ਹ ਨੂੰ ਕੌਣ ਤੇ ਕਿੱਥੇ ਦੇਵੇ? ਨਾਲੇ ਦੋ ਸਰਕਾਰੀ ਨੌਕਰੀਆਂ ਤਾਂ ਪਹਿਲਾਂ ਹੀ ਛੱਡ ਚੁੱਕਾ ਹੋਇਆ ਸਾਂ ਖੈਰ! ਮੈਂ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਿਆ ਤੇ ਇਸੇ ਸਾਲ ਦੀਆਂ ਗਰਮੀਆਂ ਵਿਚ ਟੋਰਾਂਟੋ ਜਾ Àੁੱਤਰਿਆ ਫੋਨ ‘ਤੇ ਇਕਬਾਲ ਰਾਮੂਵਾਲੀਆ ਕਹਿੰਦਾ ਸੀ ਕਿ ਮੈਂ ਲੈ ਜੂੰਗਾ ਮੈਂ ਇਕਬਾਲ ਜੀ ਨਾਲ ਪੱਕਾ ਕਰ ਲਿਆ ਪਰ ਏਅਰਪੋਰਟ ‘ਤੇ ਲੈਣ ਲਈ  ਡਾ. ਦਰਸ਼ਨ ਸਿੰਘ ਦੇ ਦੋਵੇਂ ਪੁੱਤਰ ਪੁੱਜੇ ਖੜ੍ਹੇ ਸਨ  ਬਾਅਦ ਵਿਚ ਇਕਬਾਲ ਰਾਮੂਵਾਲੀਆ ਦੇ ਦੱਸਣ ਮੁਤਾਬਕ ਕਿ ਉਹਨਾਂ ਆਪ ਕਿਹਾ ਸੀ ਕਿ ਨਿੰਦਰ ਸਾਡਾ ਗੈਸਟ ਹੈ, ਅਸੀਂ ਹੀ ਆਪਣੇ ਘਰ ਲਿਆਉਣਾ ਹੈ, ਬਾਅਦ ਵਿਚ ਤੁਸੀਂ ਲੈ ਜਾਣਾ ਇਸ ਵਾਸਤੇ ਮੈਂ ਏਅਰਪੋਰਟ ਨਹੀਂ ਆਇਆ ਸੀ
ਬੈਂਸ ਭਰਾਵਾਂ ਦੀ ਵੱਡੀ ਗੱਡੀ ਸ਼ੂਕਦੀ ਜਾਂਦੀ ਸੀ ਮੈਂ ਪਿੱਛੇ ਬੈਠਾ ਕਈ ਕੁਝ ਸੋਚ ਰਿਹਾ ਸਾਂ ਟੋਰਾਂਟੋ ਆਣ ਕੇ Àੁੱਤਰਨ ਦੀ ਰਤਾ ਵੀ ਪ੍ਰਸੰਨਤਾ ਨਹੀਂ ਸੀ ਮਨ ਢੱਠ ਜਿਹਾ ਗਿਆ ਸੀ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਲਿਖੇ ਗੀਤ ਦੇ ਬੋਲ ਚੇਤੇ ਆਏ:
”ਹੱਥ ਵਿਚ ਖੂੰਡੀ ਤੇ ਮੋਢੇ ਖੇਸੀ ਨੀਂ ਜਿੰਦੇ
ਛੋਟੀ ਉਮਰੇ ਹੋਏ ਪ੍ਰਦੇਸੀ ਨੀਂ ਜਿੰਦੇ…”
ਓ ਭਾਈ, ਕੀ ਗੱਲ ਏ ਉਦਾਸ ਜਿਹਾ ਹੋਇਆ ਬੈਠਾ ਏਂ, ਸੁਣਾ ਕੋਈ ਗੱਲਬਾਤ ਇੰਡੀਆ ਦੀ ਛੋਟੇ ਬੈਂਸ ਨੇ ਮੇਰੇ ਵੱਲ ਦੇਖਦਿਆਂ ਆਖਿਆ ਮੈਥੋਂ ਫਿਰ ਕੁਝ ਬੋਲ ਨਾ ਹੋਇਆ ਬਸ  ਰਸਮੀ ਜਿਹਾ ਜੁਆਬ ਦੇ ਕੇ ਚੁੱਪ ਕਰ ਰਿਹਾ
ਇੱਕ ਮਹੀਨੇ ਤੋਂ ਵੀ ਘੱਟ ਸਮਾਂ ਮੈਂ ਟੋਰਾਂਟੋ ਬਿਤਾ ਕੇ ਅੱਗੇ ਕੈਲਗਰੀ, ਵਿੰਨੀਪੈਗ, ਅਡਮਿੰਟਨ ਤੇ ਵੈਨਕੂਵਰ ਵੱਲ ਨਿੱਕਲ ਗਿਆ ਤੇ ਫਿਰ ਸਾਰਾ ਸਮਾਂ ਉਧਰੇ ਕੱਟ ਕੇ ਵਾਪਸ ਪਿੰਡ ਆਇਆ 2015 ਦੇ ਇੱਕ ਦਿਨ ਅਜੀਤ ਵੀਕਲੀ ਤੋਂ ਵੱਡੇ ਦਾ ਫੋਨ ਸੀ, ਓ ਯਾਰ, ਤੈਨੂੰ ਵਿਆਕਰਨ ਦੀ ਸਮਝ ਨਹੀਂ ਹੈ? ਮੈਂ ਸਮਝਿਆ ਨਹੀਂ ਕਿ ਉਹ ਕੀ ਆਖਣਾ ਚਾਹੁੰਦਾ ਹੈ
ਕਾਫ਼ੀ ਦੇਰ ਫੋਨ ‘ਤੇ ਬਹਿਸ ਹੋਈ ਤਾਂ ਆਖਰ ਮੈਂ ਆਖ ਸੁਣਾਇਆ, ਪੰਦਰਾਂ ਸਾਲ ਮੈਨੂੰ ਬਿਨਾਂ ਵਿਆਕਰਨ ਦੀ ਸਮਝ ਤੋਂ ਹੀ ਛਾਪਦੇ ਰਹੇ ਓ? ਕੀ ਤੁਹਾਨੂੰ ਆਪਣੇ ਪਿਤਾ ਜੀ ‘ਤੇ ਯਕੀਨ ਨਹੀਂ ਸੀ ਕਿ ਇਸ ‘ਬੇ-ਵਿਆਕਰਨੇ’ ਨੂੰ ਛਾਪਦੇ ਰਹੇ ਨੇ ਆਪਣੇ ਪੇਪਰ ਵਿੱਚ? ਸਾਡੇ ਤੋਂ ਹਲਫ਼ੀਆ ਬਿਆਨ ਲੈ ਕੇ ਤੇ ਦੁਰਵਰਤੋਂ ਕਰ ਕੇ ਹੁਣ ਸਾਨੂੰ ਵਿਆਕਰਨਾਂ ਬਾਰੇ ਦੱਸਦੇ ਹੋ? ਪੰਦਰਾਂ ਸਾਲ ਦੀ ਸ਼ਬਦੀ ਸੇਵਾ ਦਾ ਇਹੋ ਮੁੱਲ ਹੈ ਯਾਰ? ਮੈਨੂੰ ਬਹੁਤ ਲੋਕ ਵਰਜਦੇ ਰਹੇ ਕਿ ਨਿੰਦਰਾ ਪਾਸੇ ਹੋ ਜਾ ਇਨ੍ਹਾਂ ਤੋਂ ਪਰ… ਮੈਂ ਤਲਖ਼ ਹੋ ਗਿਆ ਸਾਂ ਉਹ ਅੱਗੋਂ ਘੱਟ ਨਹੀਂ ਸੀ ਕਾਲ ਵੀ ਵਟਸਐਪ ਤੋਂ ਸੀ, ਫੋਨ ਤੋਂ ਹੁੰਦੀ ਤਾਂ ਰਿਕਾਰਡਿੰਗ ਹੋ ਜਾਂਦੀ
ਅਸੀਂ ਕਾਲਮ ਨਹੀਂ ਛਾਪਾਂਗੇ ਹੁਕਮਰਾਨ ਬੋਲਿਆ
ਮੇਰੇ ਕਾਲਮ ਛਾਪਣ ਨੂੰ ਬਹੁਤ ਥਾਵਾਂ ਨੇ
ਨਿੰਦਰ ਘਿਗਆਣਵੀ, ninder_ghugianvi@yahoo.com