White - Sach Kahoon Punjabi
ਚਿੱਟੇ ਦਾ ਟੀਕਾ ਲਾ ਕੇ ਯਾਰਾਂ ਨੇ ਯਾਰ ਮਾਰਿਆ
ਕਮਾਦ ‘ਚੋਂ ਮਿਲੀ ਗਲੀ ਸੜੀ ਲਾਸ਼ | Murder
ਪੁਲਿਸ ਵੱਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ | Murder
ਗੁਰਦਾਸਪੁਰ, (ਸੱਚ ਕਹੂੰ ਨਿਊਜ਼)। ਦੀਨਾਨਗਰ ‘ਚ ਇੱਕ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਲਈ ਪੁਲਿਸ ਨੇ ਉਸਦੇ ਤਿੰਨ ਦੋਸਤਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਵੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਅਵਾਂਖਾ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 6 ਦਿਨਾਂ ਤੋਂ ਲਾਪਤਾ ਸੀ, ਜਿਸਦੀ ਲਾਸ਼ ਅੱਜ ਕਮਾਦ ਦੇ ਖੇਤਾਂ ‘ਚੋਂ ਗਲੀ ਸੜੀ ਹਾਲਤ ‘ਚ ਬਰਾਮਦ ਹੋਈ ਹੈ। (Murder)
ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਲੜਕੇ ਪ੍ਰਵੇਸ਼ ਕੁਮਾਰ ਨੂੰ ਉਸਦੇ ਤਿੰਨ ਦੋਸਤ ਬਲਜਿੰਦਰ ਕੁਮਾਰ ਸ਼ੈਲੀ ਪੁੱਤਰ ਜੋਧ ਰਾਜ, ਕਾਲਾ ਪੁੱਤਰ ਮੋਹਨ ਲਾਲ ਅਤੇ ਗੰਨੀ ਪੁੱਤਰ ਅਸ਼ਵਨੀ ਕੁਮਾਰ (ਤਿੰਨੋਂ ਵਾਸੀ ਪਿੰਡ ਅਵਾਂਖਾ) ਬੁਲਾ ਕੇ ਕਿੱਧਰੇ ਲੈ ਗਏ ਸਨ ਅਤੇ ਬਾਅਦ ‘ਚ ਉਨ੍ਹਾਂ ਦੇ ਲੜਕੇ ਦਾ ਕੋਈ ਸੁਰਾਗ ਨਾ ਲੱਗਾ। ਉਹ ਇਸ ਸਬੰਧੀ ਜਦੋਂ ਵੀ ਤਿੰਨਾਂ ਦੋਸਤਾਂ ਨੂੰ ਪੁੱਛਦੇ ਤਾਂ ਉਹ ਟਾਲਮਟੋਲ ਕਰ ਦਿੰਦੇ। ਬਾਅਦ ‘ਚ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਮੰਨਿਆ ਕਿ ਉਨ੍ਹਾਂ ਨੇ ਪ੍ਰਵੇਸ਼ ਕੁਮਾਰ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ ਤੇ ਲਾਸ਼ ਪਿੰਡ ਮਦਾਰਪੁਰ ਨੇੜੇ ਕਮਾਦ ਦੇ ਖੇਤਾਂ ‘ਚ ਸੁੱਟ ਦਿੱਤੀ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਜਦੋਂ ਪੁਲਿਸ ਨੇ ਕਮਾਦ ‘ਚ ਜਾ ਕੇ ਦੇਖਿਆ ਤਾਂ ਉੱਥੋਂ ਪ੍ਰਵੇਸ਼ ਕੁਮਾਰ ਦੀ ਲਾਸ਼ ਗਲੀ ਸੜੀ ਹਾਲਤ ‘ਚ ਬਰਾਮਦ ਹੋਈ। (Murder)
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਦੇ ਬਿਆਨਾਂ ‘ਤੇ ਉਕਤ ਤਿੰਨਾਂ ਨੌਜਵਾਨਾਂ ਖ਼ਿਲਾਫ਼ ਧਾਰਾ 364/34 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ। ਇਨ੍ਹਾਂ ‘ਚ ਦੋ ਨੌਜਵਾਨ ਗ੍ਰਿਫ਼ਤਾਰ ਕਰ ਲਏ ਗਏ ਹਨ ਜਦਕਿ ਇੱਕ ਫ਼ਰਾਰ ਹੈ। ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਤੀਸਰੇ ਮੁਲਜ਼ਮ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਚਿੱਟੇ ਨੇ ਇਤਹਾਸਿਕ ਸ਼ਹਿਰ ਦਾ ਨੌਜਵਾਨ ਨਿਗਲਿਆ
ਰਾਮਾਂ ਮੰਡੀ ਦੇ ਇੱਕ ਨੌਜਵਾਨ ਦੀ ਤਲਵੰਡੀ ਸਾਬੋ ‘ਚ ਹੋਈ ਸੀ ਮੌਤ
ਤਲਵੰਡੀ ਸਾਬੋ, (ਸੱਚ ਕਹੂੰ ਨਿਊਜ਼)। ਪੰਜਾਬ ਅੰਦਰ ਚਿੱਟੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਚਿੱਟੇ ਦੇ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਚਲਾ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਬੱਬੂ (23) ਦੇ ਪਿਤਾ ਜੀਵਨ ਖਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਨੇ ਨਸ਼ਾ ਛੱਡ ਦਿੱਤਾ ਸੀ ਪਰ ਹੁਣ ਫਿਰ ਨਸ਼ਾ ਕਰਨ ਲੱਗ ਗਿਆ ਸੀ। (Drug)
ਉਹ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਤਿੰਨ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸਵੇਰ ਦੇ ਸਮੇਂ ਤਿੰਨ ਨੌਜਵਾਨ ਉਸ ਦੇ ਪੁੱਤਰ ਨੂੰ ਘਰੋਂ ਲੈ ਗਏ ਤੇ ਰਾਤ ਨੂੰ ਉਸ ਦੀ ਲਾਸ਼ ਸੂਏ ਕੋਲੋਂ ਬਰਾਮਦ ਹੋਈ ਮ੍ਰਿਤਕ ਲਵਪ੍ਰੀਤ ਸਿੰਘ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਇੱਕ ਤਿੰਨ ਕੁ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਲਿਜਾਣ ਵਾਲੇ ਤੇ ਤਲਵੰਡੀ ਸਾਬੋ ਅੰਦਰ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਤਲਵੰਡੀ ਸਾਬੋ ਦੇ ਨਾਲ ਲਗਦੀ ਮੰਡੀ ਰਾਮਾਂ ਮੰਡੀ ਵਿਖੇ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। (Drug)
ਪਰ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਹੁਣ ਫਿਰ ਚਿੱਟੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਕਾਰਨ ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।  ਇਸ ਸਬੰਧੀ ਜਦੋਂ ਡੀ.ਐੱਸ.ਪੀ ਬਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਚਿੱਟੇ ਦੀ ਵੱਧ ਡੋਜ ਹੋਣ ਨਾਲ ਹੋਈ ਹੈ ਤੇ ਅਸੀਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Drug)
ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ
ਲੁਧਿਆਣਾ, (ਰਘਬੀਰ ਸਿੰਘ/ਸੱਚ ਕਹੂੰ ਨਿਊਜ਼)। ਸ਼ਹਿਰ ਅੰਦਰ ਕ੍ਰਾਈਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਅਪਰਾਧੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ ਅੱਜ ਸਥਾਨਕ ਜਲੰਧਰ ਬਾਈਪਾਸ ਨੇੜੇ ਸਥਿਤ ਨਵੀਂ ਦਾਣਾ ਮੰਡੀ ‘ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਐਕਟਿਵਾ ਸਵਾਰ ਅਣਪਛਾਤੇ ਨੌਜਵਾਨ ਨੇ ਮੰਡੀ ਦੇ ਇੱਕ ਆੜ੍ਹਤੀਏ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਰੌਲਾ ਪਾਉਂਦਾ ਫਰਾਰ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਸਮੇਤ ਹੋਰ ਪੁਲਿਸ ਦੇ ਆਲਾ ਅਧਿਕਾਰੀ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਦੇ-ਜਾਂਦੇ ਐਕਟਿਵਾ ਵਾਲੇ ਨੇ ਕਿਹਾ ਕੁਝ ਅਜਿਹਾ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਜਦੋਂ ਆੜ੍ਹਤੀ ਗੁਰਜੀਤ ਸਿੰਘ ਚੌਧਰੀ ਆਪਣੀ ਦੁਕਾਨ ‘ਤੇ ਕੰਮ ‘ਚ ਰੁਝਿਆ ਹੋਇਆ ਸੀ। ਇੱਕ ਅਣਪਛਾਤਾ ਵਿਅਕਤੀ ਐਕਟਿਵਾ ‘ਤੇ ਆਇਆ ਤੇ ਆਉਂਦੇ ਹੀ ਉਸ ਨੇ ਗੁਰਜੀਤ ਦੀ ਛਾਤੀ ‘ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਗੰਭੀਰ ਰੂਪ ‘ਚ ਜ਼ਖਮੀ ਆੜ੍ਹਤੀਏ ਨੂੰ ਇੱਥੋਂ ਦੇ ਸੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ‘ਤੇ ਸਵਾਰ ਹੋ ਕੇ ਆਇਆ ਕਾਤਲ ਜਾਂਦੇ-ਜਾਂਦੇ ਕਹਿ ਰਿਹਾ ਸੀ ਕਿ ਮੈਂ ਆਪਣਾ ਕੰਮ ਕਰ ਦਿੱਤਾ ਹੈ ਤੇ ਹੁਣ ਜੋ ਤੁਸੀਂ ਕਰਨਾ ਹੋਵੇਗਾ ਕਰ ਲੈਣਾ। ਗੋਲੀ ਦੀ ਆਵਾਜ਼ ਸੁਣਦੇ ਹੀ ਸਬਜ਼ੀ ਮੰਡੀ ‘ਚ ਕੰਮ ਕਰਨ ਵਾਲੇ ਤੇ ਆੜ੍ਹਤੀਏ ਇਕੱਠੇ ਹੋ ਗਏ ਤੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਾਤਲ ਨੂੰ ਛੇਤੀ ਹੀ ਗ੍ਰਿਫਤਾਰ ਕਰਨ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਆੜ੍ਹਤੀਆਂ ਨੇ ਕਿਹਾ ਕਿ ਸਬਜ਼ੀ ਮੰਡੀ ਅੰਦਰ ਵੀ ਆੜ੍ਹਤੀਏ ਸੁਰੱਖਿਅਤ ਨਹੀਂ ਹਨ। ਜਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸ ਮੰਡੀ ‘ਚ ਇੱਕ ਆੜ੍ਹਤੀਏ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕਰਕੇ ਹੁਣ ਆੜ੍ਹਤੀਆਂ ‘ਚ ਡਰ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਮੂਲ ਰੂਪ ‘ਚ ਜੰਮੂ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ‘ਚ ਉਹ ਆਪਣੇ ਪਰਿਵਾਰ ਨਾਲ ਸਲੇਮ ਟਾਬਰੀ ਵਿਖੇ ਰਹਿ ਰਿਹਾ ਸੀ ਤੇ ਉਹ ਜੰਮੂ ਫਾਊਂਡੇਸ਼ਨ ਦਾ ਪ੍ਰਧਾਨ ਵੀ ਸੀ। ਮੌਕੇ ‘ਤੇ ਪੁੱਜੇ ਕਮਿਸ਼ਨਰ ਪੁਲਿਸ ਨੇ ਪੜਤਾਲ ਕੀਤੀ ਪੁਲਿਸ ਅਧਿਕਾਰੀਆਂ ਮੁਤਾਬਿਕ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਉੱਠ ਪੰਜਾਬੀ ਸੁੱਤਿਆ, ਤੇਰਾ ਚਿੱਟੇ ਨੇ ਘਰ ਲੁੱਟਿਆ
ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਸੈਂਕੜੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਨਾਲ ਪੂਰਾ ਪੰਜਬ ਸੜ ਰਿਹਾ ਹੈ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਹਿਰਦੇ ਸਾੜ ਦਿੱਤੇ ਸਿਆਸੀ ਲਾਰਿਆਂ ਤੇ ਕਿਸਮਤ ਦੇ ਮਾਰਿਆਂ ਇਨ੍ਹਾਂ ਲੋਕਾਂ ਨੂੰ ਕਿਸੇ ਪਾਸਿਓਂ ਠੰਢੀ ਹਵਾ ਦਾ ਝੌਂਕਾ ਆਉਂਦਾ ਨਜ਼ਰ ਨਹੀਂ ਆ ਰਿਹਾ।
ਅੱਜ ਮੁੜ ਨਸ਼ਿਆਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰ ਪਾਸੇ ਇਸਦੀ ਚਰਚਾ ਹੋ ਰਹੀ ਹੈ ਪਰ ਤਰਾਸਦੀ ਕਿ ਕੋਈ ਵੀ ਇਸਦੇ ਹੱਲ ਦੀ ਗੱਲ ਨਹੀਂ ਕਰ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੀਆਂ ਡਫਲੀਆਂ ਵਜਾ ਰਹੀਆਂ ਹਨ ਅਤੇ ਇੱਕ ਦੂਸਰੇ ਤੇ ਚਿੱਕੜ ਸੁੱਟਣ ‘ਤੇ ਲੱਗੀਆਂ ਹੋਈਆਂ ਹਨ  ਜਿਨ੍ਹਾਂ ਦੇ ਰਾਜ ਭਾਗ ਵਿੱਚ ਪੰਜਾਬ ਚਿੱਟੇ ਦੀ ਲਪੇਟ ਵਿੱਚ ਆਇਆ ਅੱਜ ਉਹ ਹੀ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਦੂਸਰਿਆਂ ਨੂੰ ਕੋਸ ਰਹੇ ਹਨ ।
ਹਰ ਸਿਆਸੀ ਪਾਰਟੀ ਇਸ ਮੁੱਦੇ ‘ਤੇ ਲਾਹਾ ਲੈਣ ਲਈ ਤਤਪਰ ਰਹਿੰਦੀ ਹੈ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਇਹਨਾਂ ਮਾਵਾਂ, ਭੈਣਾਂ ਤੇ ਵਿਧਵਾਵਾਂ ਦੀ ਚੀਕ ਨਹੀਂ ਸੁਣਦੀ ਸਿਆਸਤਦਾਨਾਂ ਦੇ ਲਾਰਿਆਂ ਤੇ ਸ਼ੋਰ-ਸ਼ਰਾਬਿਆਂ ਵਿੱਚ ਇਹਨਾਂ ਬੇਵੱਸ ਵਿਚਾਰੀਆਂ ਮਾਵਾਂ ਤੇ ਭੈਣਾਂ ਦੀਆਂ ਚੀਕਾਂ ਦੱਬ ਕੇ ਰਹਿ ਗਈਆਂ ਹਨ ਕਿਉਂਕਿ ਇਹ ਸਿਆਸਤਦਾਨ ਪੱਥਰ ਦਿਲ ਹੁੰਦੇ ਜਾ ਰਹੇ ਹਨ ਅੱਜ ਪੰਜਾਬ ਦੇ ਘਰਾਂ ਦੇ ਚੁੱਲ੍ਹਿਆਂ ‘ਚ ਅੱਗ ਦੇ ਨਿੱਘ ਦੀ ਜਗ੍ਹਾ ਸਿਵਿਆਂ ‘ਚੋਂ ਨਿਕਲਦੀ ਅੱਗ ਨੇ ਤਪਾ ਦਿੱਤਾ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਘਰ ਉਜਾੜ ਦਿੱਤੇ ਇਹ ਨਸ਼ਾ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਨਿਗਲ ਗਿਆ ਹੈ ।
ਨਸ਼ੇ ਨੂੰ ਖ਼ਤਮ ਕਰਨ ਲਈ ਨੀਤੀ ਘਾੜਿਆਂ ਨੂੰ ਯੋਗ ਨੀਤੀਆਂ ਬਣਾਉਣ ਦੀ ਲੋੜ ਹੈ ਪੰਜਾਬ ‘ਚ ਬੇਰੁਜ਼ਗਾਰੀ ਦਾ ਵਹਿ ਰਿਹਾ ਦਰਿਆ ਹੀ ਇਸਦਾ ਮੁੱਖ ਕਾਰਨ ਹੈ ਪੰਜਾਬ ਵਿੱਚ ਯੋਗ ਖੇਡ ਨੀਤੀ ਨਾ ਹੋਣਾ ਵੀ ਕਾਰਨ ਹੈ ਕਿਸੇ ਸਮੇਂ ਖੇਡਾਂ ‘ਚ ਮੱਲਾਂ ਮਾਰਨ ਵਾਲਾ ਸੂਬਾ ਅੱਜ ਫਾਡੀ ਹੋ ਕੇ ਰਹਿ ਗਿਆ ਹੈ ਇਸ ਲਈ ਕੌਣ ਕਸੂਰਵਾਰ ਹੈ। ਹਾਲ ਹੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਦੇ ਨੌਜਵਾਨ 33 ਦੇ ਕਰੀਬ ਮੈਡਲ ਜਿੱਤਕੇ ਲਿਆਏ ਤੇ ਪੰਜਾਬ ਨੇ ਸਿਰਫ ਦੋ ਮੈਡਲ, ਕਿੰਨੇ ਸ਼ਰਮ ਵਾਲੀ ਗੱਲ ਹੈ ਇਹਨਾਂ ਸਾਰਿਆਂ ਲਈ ਸਮੇਂ ਸਮੇਂ ਦੀਆਂ ਹਕੂਮਤਾਂ ਹੀ ਜ਼ਿੰਮੇਵਾਰ ਹਨ ਖੇਡ ਨੀਤੀਆਂ ਦੀ ਘਾਟ ਕਾਰਨ ਹੀ ਇਹ ਸਭ ਕੁਝ ਵਾਪਰ ਰਿਹਾ ਹੈ ਜੇ ਨੌਜਵਾਨਾਂ ਨੂੰ ਖੇਡ ਮੈਦਾਨ ਤੇ ਸਹੂਲਤਾਂ ਮਿਲਣਗੀਆਂ ਤਾਂ ਆਪ ਮੁਹਾਰੇ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਪਰ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈ ਬੇਰੁਜ਼ਗਾਰੀ ਨੂੰ ਖਤਮ ਕਰਨਾ ਤਾਂ ਸ਼ਾਇਦ ਹਕੂਮਤਾਂ ਨੇ ਆਪਣੇ ਜਿਹਨ ‘ਚੋਂ ਹੀ ਕੱਢ ਦਿੱਤਾ ਹੈ ।
ਡੇਢ ਵਰ੍ਹਾ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੀ ਫਿਜ਼ਾ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਗੂੰਜ ਰਹੀ ਸੀ ਹਾਕਮਰਾਨ ਉਸ ਸਮੇਂ ਵੱਧ ਚੜ੍ਹਕੇ ਰੌਲਾ ਪਾ ਰਹੇ ਸਨ ਹੋਰ ਤਾਂ ਹੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਕਸਮ ਖਾਧੀ ਸੀ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ਵਿੱਚ ਪੰਜਬ ‘ਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਲੱਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਵਾਅਦੇ ਦੇ ਪੱਕੇ ਮੰਨੇ ਜਾਂਦੇ ਹਨ, ਹੁਣ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਆਪ ਤੇ ਕਾਂਗਰਸ ਪਾਰਟੀ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਮਜੀਠੀਆ ਉਪਰ ਹਮਲੇ ਕਰਕੇ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਦਾ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਹੁਣ ਮਜੀਠੀਆ ਵਿਰੁੱਧ ਕਾਰਵਾਈ ਹੋਈ ਕਿ ਹੋਈ,ਪਰ ਹੋਇਆ ਕੁਝ ਨਾ, ਲੋਕਾਂ ਦੀ ਝੋਲੀ ਇੱਕ ਵਾਰ ਫਿਰ ਨਿਰਾਸ਼ਾ ਪਈ ਉਹਨਾਂ ਦੇ ਅਰਮਾਨਾਂ ਦਾ ਕਤਲ ਹੋਇਆ।
ਇਸ ਕੋਹੜ ਨੂੰ ਖਤਮ ਕਰਨ ਲਈ ਮਿਲ ਬੈਠ ਕੇ ਪੱਕਾ ਹੱਲ ਕੱਢਣ ਵੱਲ ਕੋਈ ਧਿਆਨ ਨਹੀਂ ਹੈ ਹੋਰ ਤਾਂ ਹੋਰ ਸੋਸ਼ਲ ਮੀਡੀਆ ਉਪਰ ਇਸਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਹ ਵਿਰੋਧ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ ਸੋਸ਼ਲ ਮੀਡੀਆ ‘ਤੇ ਕੀਤੇ ਜਾਂਦੇ ਅੰਦੋਲਨ ਹੱਲ ਨਹੀਂ ਇਸ ਲਈ ਗੂੰਗੀਆਂ ਬੋਲੀਆਂ ਹਕੂਮਤਾਂ ਨੂੰ ਜਗਾਉਣ ਲਈ ਮੈਦਾਨ ਵਿੱਚ ਨਿੱਤਰਣਾ ਪੈਣਾ ਹੈ।  ਸੋਸ਼ਲ ਮੀਡੀਆ ਦੀਆਂ ਲੜਾਈਆਂ ਅਸੀਂ ਪਹਿਲਾਂ ਵੀ ਲੜੀਆਂ ਹਨ ਪਰ ਹੱਲ ਕੋਈ ਨਹੀਂ ਨਿੱਕਲਿਆ  ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਵੋ ਨਿੱਜ ਸੁਆਰਥਾਂ ਲਈ ਸਿਆਸਤਦਾਨਾਂ ਅੱਗੇ ਗਹਿਣੇ ਰੱਖੀਆਂ ਜ਼ਮੀਰਾਂ ਵਾਲਿਆਂ ਤੋਂ ਕੋਈ ਆਸ  ਨਾ ਰੱਖਿਓ ।
ਸਿਆਸਤਦਾਨਾਂ ਨੇ ਹਮੇਸ਼ਾਂ ਲਹਿਰਾਂ ਨੂੰ ਅਸਫਲ ਕਰਨ ਲਈ ਰੋਲ ਅਦਾ ਕੀਤਾ ਹੈ ਅਤੇ ਲਾਲਚ ਦੇ ਕੇ ਖ੍ਰੀਦਿਆ ਗਿਆ ਹੈ ਜਾਓ ਸੁਚੇਤ ਹੋ ਜਾਓ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਦਾ ਨਾਸ਼ ਮਾਰ ਦੇਵੋਗੇ ਕਈ ਤਾਕਤਾਂ ਬਹਾਦਰ ਪੰਜਾਬੀਆਂ ਨੂੰ ਨਿਕੰਮਾ ਬਣਾਉਣ ‘ਤੇ ਤੁਲੀਆਂ ਹੋਈਆਂ ਹਨ, ਤਾਂ ਜੋ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਸਕੇ।
ਇਸ ਲੜਾਈ ਵਿੱਚ ਤਾਂ ਤੁਹਾਡੇ ਤੋਂ ਕੋਈ ਜਿੱਤ ਨਹੀਂ ਸਕਿਆ ਪਰ ਇਹ ਜੰਗ ਤੁਸੀਂ ਕਿਉਂ ਹਾਰ ਦੇ ਜਾ ਰਹੇ ਹੋ, ਜੋ ਅਹਿਮਦ ਸ਼ਾਹ ਅਬਦਾਲੀ ਤੇ ਸਿਕੰਦਰ ਵਰਗਿਆਂ ਦੇ ਦੰਦ ਖੱਟੇ ਕਰਨ ਵਾਲਿਓ ਅੱਜ ਕਿਉਂ ਨਸ਼ਿਆਂ ਅੱਗੇ ਗੋਡੇ ਟੇਕ ਗਏ ਹੁਣ ਵਕਤ ਲਾਸ਼ਾਂ ਕੋਲ ਖੜ੍ਹਕੇ ਵੈਣ ਪਾਉਣ ਦਾ ਨਹੀਂ ਤੇ ਨਾ ਹੀ ਸਿਆਸਤਦਾਨਾਂ ਨੂੰ ਕੋਸਣ ਦਾ, ਸਗੋਂ ਝੰਡਾ ਚੁੱਕ ਕੇ ਅੰਨ੍ਹੀਆਂ ਬੋਲੀਆਂ ਹੋ ਚੁੱਕੀਆਂ ਹਕੂਮਤਾਂ ਨੁੰ ਕੁਝ ਦਿਖਾਉਣ ਦਾ ਹੈ ਜਦ ਹਕੂਮਤਾਂ ਅੰਨ੍ਹੀਆਂ ਬੋਲੀਆਂ ਹੋ ਜਾਂਦੀਆਂ ਹਨ ਤਾਂ ਜਨਤਾ ਨੂੰ ਹੱਥਾਂ ਵਿੱਚ ਮਿਸ਼ਾਲਾਂ ਫੜ ਕੇ ਇਨ੍ਹਾਂ ਦੇ ਕੰਨ ਤੇ ਅੱਖਾਂ ਖੋਲ੍ਹਣੀਆਂ ਪੈਂਦੀਆਂ ਹਨ ‘ ਪੱਗੜੀ ਸੰਭਾਲ ਜੱਟਾ’ ਲਹਿਰ ਤੋਂ ਬਾਅਦ ਹੁਣ ‘ਜਵਾਨੀ ਸੰਭਾਲ ਪੰਜਾਬੀਆ’ ਲਹਿਰ ਚਲਾਉਣ ਦੀ ਲੋੜ ਹੈ।
ਆਂਢੀ ਗੁਆਂਢੀ ਕਿਸਾਨ ਫ਼ਿਕਰਮੰਦ
ਸਤੀਸ਼ ਜੈਨ,ਰਾਮਾਂ ਮੰਡੀ:ਰਾਮਾਂ ਮੰਡੀ ਦੇ ਇੱਕ ਕਿਸਾਨ ਦੀ 2 ਕਨਾਲਾਂ ਵਿੱਚ ਬੀਜੀ ਹੋਈ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਖ਼ਬਰ ਹੈ ਜਿਸ ਨਾਲ ਆਂਢੀ ਗੁਆਂਢੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ।
ਪਿੰਡ ਵਾਸੀ ਚੇਤ ਸਿੰਘ ਪੁੱਤਰ ਭੂਰਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕੁੱਝ ਜ਼ਮੀਨ ਵਿੱਚ ਨਰਮਾ ਸੁਪਰ ਸੀਡ 971 ਰਾਮਾਂ ਮੰਡੀ ਤੋਂ ਹੀ ਬੀਜ ਖਰੀਦ ਕੇ ਬੀਜਿਆ ਸੀ ਪਰ ਕੁੱਝ ਦਿਨ ਪਹਿਲਾਂ ਹੀ ਉਸਦੇ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਜਿਸ ਨਾਲ ਨਰਮੇ ਦੇ ਬੂਟਿਆਂ ਦੇ ਪੱਤੇ ਸੁੰਗੜਨੇ ਸ਼ੁਰੂ ਹੋ ਗਏ
ਚਿੱਟੀ ਮੱਖੀ ਦੇ ਹਮਲੇ ਨਾਲ ਪੱਤੇ ਕਾਲੇ ਪੈਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਝਾੜ ਤਾਂ ਦੂਰ ਦੀ ਗੱਲ ਨਰਮੇ ਦੀ ਫਸਲ ਦਾ ਬਚਣਾ ਵੀ ਮੁਸ਼ਕਲ ਜਾਪਦਾ ਹੈ। ਇਸ ਸਬੰਧੀ ਉਸਨੇ ਖੇਤੀਬਾੜੀ ਵਿਭਾਗ ਨੂੰ ਵੀ ਸੂਚਨਾ ਦਿੱਤੀ ਅਤੇ ਖੇਤੀ ਮਾਹਿਰਾਂ ਮੁਤਾਬਿਕ ਉਸਨੇ ਲੱਗਭੱਗ ਤਿੰਨ ਸਪਰੇਆਂ ਕੀਤੀਆਂ ਪਰ ਚਿੱਟੀ ਮੱਖੀ ਦਾ ਖ਼ਾਤਮਾ ਤਾਂ ਕੀ ਹੋਣਾ ਸੀ ਸਗੋਂ ਇਸਦਾ ਹਮਲਾ ਪਹਿਲਾਂ ਨਾਲੋਂ ਵੀ ਵੱਧ ਗਿਆ।
ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਵੀ ਨਹੀਂ ਆਈਆਂ ਕੰਮ
ਕਿਸਾਨ ਨੇ ਇਹ ਵੀ ਦੱਸਿਆ ਕਿ ਇਸ ਖੇਤ ਤੋਂ ਇਲਾਵਾ ਉਸਨੇ ਦੂਜੇ ਖੇਤਾਂ ਵਿੱਚ 773 ਅਤੇ 6588 ਬੀਟੀ ਬੀਜ ਬੀਜਿਆ ਸੀ ਉਸ ‘ਤੇ ਹਾਲੇ ਤੱਕ ਚਿੱਟੀ ਮੱਖੀ ਦਾ ਕੋਈ ਹਮਲਾ ਵੇਖਣ ਨੂੰ ਨਹੀਂ ਮਿਲਿਆ ਪਰ ਉਕਤ ਖੇਤ ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਪ੍ਰੇਸ਼ਾਨ ਕਿਸਾਨ ਨੇ ਦੱਸਿਆ ਕਿ ਹੁਣ ਉਸ ਨੂੰ ਅਤੇ ਆਂਢੀ ਗੁਆਂਢੀ ਕਿਸਾਨਾਂ ਨੂੰ ਇਹ ਫ਼ਿਕਰ ਸਤਾ ਰਿਹਾ ਹੈ ਕਿ ਜੇਕਰ ਇੱਕ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਸਕਦਾ ਹੈ ਤਾਂ ਦੂਜੇ ਖੇਤ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਹਨ। ਕਿਸਾਨ ਚੇਤ ਸਿੰਘ ਅਤੇ ਹੋਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਸਮਾਂ ਰਹਿੰਦਿਆਂ ਹੀ ਵਿਭਾਗ ਵੱਲੋਂ ਇਸ ਸਬੰਧ ਵਿੱਚ ਉਚੇਚੇ ਕਦਮ ਚੁੱਕੇ ਜਾਣ ਤਾਂ ਜੋ ਇਹ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਕਾਬੂ ਕੀਤੀ ਜਾ ਸਕੇ।
ਜਲਦ ਕਾਬੂ ਆ ਜਾਵੇਗੀ ਬਿਮਾਰੀ
ਇਸ ਸਬੰਧ ਵਿੱਚ ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਉਹ ਖੁਦ ਮੌਕਾ ਵੇਖਣ ਲਈ ਗਏ ਸਨ ਅਤੇ ਪਤਾ ਲੱਗਾ ਕਿ ਕਿਸਾਨ ਨੇ ਨਰਮੇ ਦੇ ਨਾਲ ਹੀ ਜਵਾਰ ਅਤੇ ਭਿੰਡੀ ਦੀ ਫਸਲ ਬੀਜੀ ਹੋਈ ਹੈ ਜਿਸ ‘ਤੇ ਚਿੱਟੀ ਮੱਖੀ ਦਾ ਹਮਲਾ ਪਹਿਲ ਦੇ ਅਧਾਰ ‘ਤੇ ਹੁੰਦਾ ਹੈ ਅਤੇ ਇਸ ਕਾਰਨ ਹੀ ਨਰਮੇ ਦੀ ਫਸਲ ਵੀ ਚਿੱਟੀ ਮੱਖੀ ਦੀ ਚਪੇਟ ਵਿੱਚ ਆਈ ਹੈ । ਉਨ੍ਹਾ ਦੱਸਿਆ ਕਿ ਕਿਸਾਨ ਤੋਂ ਸਹੀ ਮਾਤਰਾ ਵਿੱਚ ਕੀਟਨਾਸ਼ਕ ਛਿੜਕਵਾ ਦਿੱਤੇ ਗਏ ਹਨ ਜਿਸ ਨਾਲ ਜਲਦੀ ਹੀ ਇਹ ਬਿਮਾਰੀ ਕਾਬੂ ਵਿੱਚ ਆ ਜਾਵੇਗੀ।