Cotton Crop - Sach Kahoon Punjabi
ਹਰ ਹਫ਼ਤੇ ਖੇਤਾਂ ਦਾ ਸਰਵੇਖਣ ਤੇ ਲੋੜ ਮੁਤਾਬਕ ਕੀਟਨਾਸ਼ਕਾਂ ਦਾ ਕੀਤਾ ਜਾਵੇ ਛਿੜਕਾਅ | Cotton Crop
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਗੁਲਾਬੀ ਸੁੰਡੀ ਦੇ ਸਰਵੇਖਣ ਦੌਰਾਨ ਨਰਮੇ ਦੀ 60- 70 ਦਿਨ ਦੀ ਫਸਲ ਉੱਪਰ ਕੁੱਝ ਕੁ ਖੇਤਾਂ ਵਿੱਚ ਇਸ ਦਾ ਹਮਲਾ ਫੁੱਲਾਂ ਉੱਪਰ ਪਾਇਆ ਹੈ। ਜਦੋਂਕਿ ਛੋਟੀ ਉਮਰ ਵਾਲੇ ਜ਼ਿਆਦਾਤਰ ਖੇਤ ਗੁਲਾਬੀ ਸੁੰਡੀ ਦੇ ਹਮਲੇ ਤੋਂ ਰਹਿਤ ਹਨ। (Cotton Crop)
ਮਾਹਿਰਾਂ ਮੁਤਾਬਕ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ। ਮਾਹਿਰਾਂ ਅਨੁਸਾਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ 500 ਮਿਲੀਲਿਟਰ ਪ੍ਰਫ਼ੀਨੌਫੋਸ 50 ਈ ਸੀ (ਕਿਊਰਾਕਰਾਨ/ਕਰੀਨਾ) ਜਾਂ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜੋਏਟ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 15 ਐਸ ਸੀ (ਅਵਾਂਟ) ਜਾਂ 250 ਗ੍ਰਾਮ ਥਾਇਓਡੀਕਾਰਬ 75 ਡਬਲਯੂ ਪੀ (ਲਾਰਵਿਨ) ਜਾਂ 800 ਮਿਲੀਲਿਟਰ ਇਥੀਓਨ 50 ਈ ਸੀ (ਫੋਸਮਾਇਟ) ਪ੍ਰਤੀ ਏਕੜ ਦਾ ਛਿੜਕਾਅ ਕਰੋ।
Cotton Crop
ਲੋੜ ਪੈਣ ’ਤੇ ਇਸਦਾ ਦੂਸਰਾ ਛਿੜਕਾਅ ਹਫ਼ਤੇ ਬਾਅਦ ਦੁਬਾਰਾ ਕਰੋ। ਇਸੇ ਤਰ੍ਹਾਂ ਨਰਮਾ ਪੱਟੀ ’ਚ ਚਿੱਟੀ ਮੱਖੀ ਦੇ ਲਗਾਤਾਰ ਸਰਵੇਖਣ ਦੌਰਾਨ ਇਸ ਕੀੜੇ ਦਾ ਹਮਲਾ ਕੁੱਝ ਖੇਤਾਂ ਵਿੱਚ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ। ਜਿੱਥੋਂ ਦੇ ਕਿਸਾਨ ਨਰਮੇ ਦੀ ਫਸਲ ਨੂੰ ਸੋਕਾ ਲੱਗਣ ਤੋਂ ਬਚਾਉਣ, ਕਿਉਕਿ ਸੋਕੇ ਵਾਲੇ ਖੇਤਾਂ ’ਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ। ਜਿਸ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।
Also Read : Dhruv Rathee: ਧਰੁਵ ਰਾਠੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਗ੍ਰਿਫ਼ਤਾਰੀ ਦੀ ਤਿਆਰੀ, ਜਾਣੋ ਪੂਰਾ ਮਾਮਲਾ…
ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 200 ਗ੍ਰਾਮ ਪੋਲੋ/ ਰੂਬੀ / ਕਰੇਜ਼ / ਲੂਡੋ / ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ। ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ
Bathinda (ਸੁਖਜੀਤ ਮਾਨ)। ਪੰਜਾਬ-ਹਰਿਆਣਾ ਦੇ ਖੇਤਾਂ ’ਚ ਹੁਣ ਨਰਮੇ ਦੀ ਖੇਤੀ ਘਟ ਗਈ ਹੈ। ਨਰਮੇ ’ਤੇ ਹੁੰਦਾ ਸੁੰਡੀ ਦਾ ਹਮਲਾ ਖੇਤੀ ਮਾਹਿਰਾਂ ਤੋਂ ਨਹੀਂ ਰੁਕ ਰਿਹਾ। ਮਾਹਿਰ ਕਿਸਾਨਾਂ ਨੂੰ ਭਾਂਤ-ਭਾਂਤ ਦੀਆਂ ਸਲਾਹਾਂ ਦਿੰਦੇ ਨੇ ਪਰ ਸਭ ਯਤਨਾਂ ਦੇ ਬਾਵਜੂਦ ਸੁੰਡੀ ‘ਚਿੱਟੇ ਸੋਨੇ’ ਨੂੰ ਚੱਟ ਜਾਂਦੀ ਹੈ। ਨਰਮੇ ਹੇਠ ਰਕਬਾ ਵਧਾਉਣਾ ਸਰਕਾਰਾਂ ਲਈ ਵੀ ਚੁਣੌਤੀ ਬਣ ਗਿਆ ਹੈ। ਪੰਜਾਬ-ਹਰਿਆਣਾ ਤੇ ਰਾਜਸਥਾਨ ਤਿੰਨ ਸੂਬਿਆਂ ਦੇ ਖੇਤੀ ਮਾਹਿਰ ਇਸ ਮਸਲੇ ਨਾਲ ਨਜਿੱਠਣ ਲਈ ਸਿਰ ਜੋੜ ਕੇ ਬੈਠਦੇ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ। (Cotton Crop)
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਨਰਮੇ ਦੀ ਬਿਜਾਈ 15 ਮਈ ਤੱਕ ਕਰ ਲਈ ਜਾਵੇ ਕਿਉਂਕਿ ਇਸ ਤੋਂ ਜ਼ਿਆਦਾ ਲੇਟ ਹੋਣ ’ਤੇ ਫਸਲਾਂ ਦਾ ਵਾਧਾ ਘੱਟ ਹੁੰਦਾ ਹੈ ਤੇ ਬਿਮਾਰੀਆਂ ਦਾ ਵਾਧਾ ਜ਼ਿਆਦਾ ਹੁੰਦਾ ਹੈ। ਨਰਮੇ ਦੀ ਬਿਜਾਈ ਸ਼ਾਮ ਵੇਲੇ ਠੀਕ ਰਹਿੰਦੀ ਹੈ ਕਿਉਂਕਿ ਸਵੇਰੇ ਜਾਂ ਦੁਪਹਿਰੇ ਬਿਜਾਈ ਕਰਨ ’ਤੇ ਜ਼ਮੀਨ ਦਾ ਵੱਤਰ ਸੁੱਕ ਜਾਂਦਾ ਹੈ, ਜੋ ਬੀਜ ਦੇ ਜਲਦੀ ਨਿੱਕਲਣ ’ਚ ਸਹਾਈ ਨਹੀਂ ਹੁੰਦਾ। ਫਸਲ ਬਚਾਉਣ ਲਈ ਇਕੱਲੇ ਦੁਕਾਨਦਾਰਾਂ ਨਹੀਂ ਸਗੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਮੁਤਾਬਿਕ ਰੇਹਾਂ-ਸਪਰੇਆਂ ਵਰਤੀਆਂ ਜਾਣ। ਨਰਮੇ ਦੀ ਬਿਜਾਈ ਲਈ ਭਰਵੀਂ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ। (Cotton Crop)
ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ… | Cotton Crop
ਨਰਮੇ ਦੀ ਫਸਲ ਨੂੰ ਝੋਨੇ ਦੀ ਫਸਲ ਨਾਲੋਂ 75 ਫ਼ੀਸਦੀ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ ਇਸ ਲਈ ਮਾਹਿਰ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਜ਼ਿਆਦਾ ਉਤਸ਼ਾਹਿਤ ਕਰਦੇ ਹਨ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਾਂ ਦੀਆਂ ਵੱਟਾਂ ਆਦਿ ਤੋਂ ਚਿੱਟੀ ਮੱਖੀ ਤੇ ਪੱਤਾ ਮਰੋੜ ਬਿਮਾਰੀ ਦਾ ਫੈਲਾਅ ਕਰਨ ਵਾਲੇ ਨਦੀਨ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ ਆਦਿ ਨੂੰ ਨਸ਼ਟ ਕਰ ਦਿਓ।
Also Read : ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਇਹ ਇੰਟਰਵਿਊ, ਦੇਖੋ ਪੂਰੀ Video…
ਕਿਸਾਨ ਕਦੇ ਵੀ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਤੋਂ ਬਿਨਾਂ ਹੋਰ ਚੀਜ ਦੀ ਵਰਤੋਂ ਨਾ ਕਰਨ। ਕਿਸਾਨ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਗੈਰ-ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ। ਬੈਂਗਣ ਦੀ ਫਸਲ ਪੱਕਣ ਤੋਂ ਬਾਅਦ ਖੇਤ ’ਚੋਂ ਪੁੱਟ ਕੇ ਨਸ਼ਟ ਕਰ ਦਿੱਤੀ ਜਾਵੇ ਅਤੇ ਨਰਮੇ ’ਚ ਖੀਰਾ, ਚੱਪਣ ਕੱਦੂ ਤੇ ਤਰਾਂ ਆਦਿ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ’ਤੇ ਪੈਦਾ ਹੋਈ ਮੱਖੀ ਨਰਮੇ ’ਚ ਵੀ ਫੈਲ ਜਾਵੇਗੀ।
ਨਰਮੇ ਦੀਆਂ ਛਟੀਆਂ ਹੀ ਹਨ ਨਰਮੇ ਦੀਆਂ ਵੈਰੀ | Cotton Crop
ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਕਿ ਪਿਛਲੇ ਦੋ-ਤਿੰਨ ਸਾਲਾਂ ’ਚ ਕਿਸ ਤਰ੍ਹਾਂ ਗੁਲਾਬੀ ਸੁੰਡੀ ਨੇ ਖੇਤਾਂ ਦੇ ਖੇਤ ਖਾਲੀ ਕਰ ਦਿੱਤੇ। ਅੱਕੇ ਹੋਏ ਕਿਸਾਨਾਂ ਨੂੰ ਨਰਮੇ ਦੀ ਫਸਲ ਵਾਹੁਣੀ ਪਈ ਸੀ। ਗੁਲਾਬੀ ਸੁੰਡੀ ਜ਼ਿਆਦਾਤਰ ਵੜੇਵਿਆਂ ਵਾਲੀਆਂ ਫੈਕਟਰੀਆਂ ’ਚ ਪਏ ਵੜੇਵਿਆਂ ਅਤੇ ਨਰਮੇ ਦੀਆਂ ਛਟੀਆਂ ’ਚ ਹੀ ਪੈਦਾ ਹੁੰਦੀ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਹੁਣ ਇਨ੍ਹਾਂ ਦੋਵਾਂ ਚੀਜ਼ਾਂ ’ਤੇ ਹੀ ਬਾਜ਼ ਅੱਖ ਰੱਖੀ ਹੋਈ ਹੈ ਕਿ ਉਹ ਖੇਤੀ ਖੇਤਰ ’ਚੋਂ ਛਟੀਆਂ ਦਾ ਨਿਪਟਾਰਾ ਕਰਵਾ ਰਹੀਆਂ ਹਨ ਅਤੇ ਫੈਕਟਰੀਆਂ ’ਚ ਪਏ ਫੋਕਟ ਸਾਮਾਨ ਨੂੰ ਵੀ ਸਾਂਭਿਆ ਜਾ ਰਿਹਾ ਹੈ ਤਾਂ ਕਿ ਉੱਥੋਂ ਪੈਦਾ ਹੋਈ ਗੁਲਾਬੀ ਸੁੰਡੀ ਖੇਤਾਂ ’ਚ ਨਾ ਜਾਵੇ।
ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਾਲ ਨਰਮੇ ਦੀ ਫਸਲ ਹੋਵੇਗੀ ਪ੍ਰਭਾਵਿਤ: ਆਗੂ
ਕਿਹਾ, ਨਰਮੇ ਨੂੰ ਪ੍ਰਫੁੁੱਲਿਤ ਕਰਨਾ ਸਿਰਫ ਡਰਾਮਾ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਇਕ ਮਹਿਜ ਡਰਾਮ ਸਾਬਿਤ ਹੋ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ। (Cotton Crop) ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਏ ਦਿਨ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਿਯਮਾਂ ਦੇ ਉਲਟ ਆਪਣੀਆਂ ਸੀਟਾਂ ਤੋਂ ਦੂਜੇ ਕਾਡਰ ਵਿਚ ਗਲਤ ਢੰਗ ਨਾਲ ਆਪਣੀਆਂ ਲਿਹਾਜਾਂ ਪੁਗਾਉਣ ਲਈ ਕੀਤੀਆਂ ਜਾ ਰਹੀਆਂ ਹਨ। ਲਖਵੀਰ ਸਿੰਘ ਨੇ ਹੋਰ ਦੱਸਿਆ ਕਿ ਬਲਾਕ ਲੰਬੀ ਦੇ ਸਰਕਲ ਰੋੜਾਂਵਾਲੀ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖੇਤੀਬਾੜੀ ਵਿਸਥਾਰ ਅਫਸਰ ਮਨਜਿੰਦਰ ਸਿੰਘ ਦੀ ਬਦਲੀ ਹੋਈ, ਅਤੇ ਹੁਣ 9 ਮਈ ਨੂੰ ਫਿਰ ਲਾਲਬਾਈ ਸਰਕਲ ਦੇ ਖੇਤੀਬਾੜੀ ਵਿਸਥਾਰ ਅਫਸਰ ਮਨਮੋਹਨ ਸਿੰਘ ਦੀ ਬਦਲੀ ਹੋ ਗਈ ਹੈ।
ਇਹ ਵੀ ਪੜ੍ਹੋ : ਭੱਠਲ ਕਾਲਜ ਦੇ ਸਟਾਫ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣੀਆਂ ਸਮੱਸਿਆਵਾਂ
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬਦਲੀਆਂ ਮੰਤਰੀ ਦੇ ਹੁਕਮ ਨਾਲ ਹੋਈਆਂ ਹਨ। ਇਨ੍ਹਾਂ ਦੋਵੇਂ ਸਰਕਲਾਂ ’ਚ ਘੱਟੋ ਘੱਟ 10-10 ਪਿੰਡ ਨਰਮੇ ਵਾਲੇ ਹਨ। ਇਸ ਅਹਿਮ ਸਮੇਂ ’ਚ ਇਨ੍ਹਾਂ ਗਲਤ ਬਦਲੀਆਂ ਨਾਲ ਉਪਰੋਕਤ ਪਿੰਡਾਂ ’ਚ ਨਰਮੇ ਦੀ ਫਸਲ ਦਾ ਪ੍ਰਭਾਵਿਤ ਹੋਣਾ ਕੁਦਤਰੀ ਗੱਲ ਹੈ। ਜਿਸ ਕਰਕੇ ਨਰਮੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਇਕ ਡਰਾਮੇ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ।
ਜਦੋਂ ਇਸ ਸਬੰਧੀ ਡਾ. ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਪਲਾਂਟ ਡਾਕਟਰਜ਼ ਸਰਵਿਸਜ਼ ਐਸ਼ੋਸੀਏਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਦਾ ਧਰਨਾ ਜਦੋਂ ਦਫਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵਿਖੇ ਲੱਗਿਆ ਸੀ ਤਾਂ ਉਸ ਸਮੇਂ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਖੇਤੀਬਾੜੀ ਨੇ ਖੁਦ ਧਰਨੇ ਵਿਚ ਆ ਕੇ ਵਾਅਦਾ ਕੀਤਾ ਸੀ ਕਿ ਇਹ ਬਦਲੀਆਂ ਰੱਦ ਹੋਣਗੀਆਂ ਅਤੇ ਅੱਗੇ ਤੋਂ ਅਜਿਹੀਆਂ ਗਲਤ ਬਦਲੀਆਂ ਨਹੀਂ ਹੋਣਗੀਆਂ। ਪਰ ਬਾਅਦ ਵਿਚ ਮੰਤਰੀ ਆਪਣੇ ਵਾਅਦੇ ਤੋਂ ਕੋਰਟ ਵਿਚ ਵੀ ਮੁੱਕਰ ਗਏ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗਲਤ ਬਦਲੀਆਂ ਜੋ ਇਕ ਕਾਡਰ ਤੋਂ ਦੂਜੇ ਕਾਡਰ ਵਿਚ ਲਗਾਤਾਰ ਨਿੱਜੀ ਸਵਾਰਥ ਖਾਤਰ ਹੋ ਰਹੀਆਂ ਹਨ, ਕਿਉਂਕਿ ਖੇਤੀਬਾੜੀ ਵਿਸਥਾਰ ਅਫਸਰ ਤੇ ਖੇਤੀਬਾੜੀ ਵਿਕਾਸ ਅਫਸਰ ਅਲੱਗ ਅਲੱਗ ਕਾਡਰ ਹਨ, ਜਿਸ ਕਰਕੇ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਅਸਾਮੀਆਂ ਸਾਰੇ ਪੰਜਾਬ ਵਿਚ ਵੰਡੀਆਂ ਹੋਈਆਂ ਹਨ। ਪਰ ਇਹ ਨਰਮਾ ਪੱਟੀ ਵਿਚ ਕੰਮ ਕਰਨ ਦੇ ਮਾਰੇ ਮਾਝੇ ਵੱਲ ਜਾ ਰਹੇ ਹਨ, ਜਿਥੇ ਸਿਰਫ ਝੋਨਾ ਹੀ ਹੁੰਦਾ ਹੈ।
ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫੜਨ ਦੀ ਜ਼ਰੂਰਤ (Cotton Crop)
ਡਾ. ਸੁਖਚੈਨ ਸਿੰਘ ਨੇ ਕਿਹਾ ਜਦੋਂ ਕਿ ਅਜਿਹੇ ਸਮੇਂ ਵਿਚ ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫੜਨ ਦੀ ਜਰੂਰਤ ਹੈ। ਉਸ ਸਮੇਂ ਨਰਮਾ ਪੱਟੀ ਵਿਚ ਖੇਤੀਬਾੜੀ ਵਿਸਥਾਰ ਅਫਸਰਾਂ ਨਾਲ ਸਬੰਧਤ ਸਾਰੇ ਸਰਕਲ ਖਾਲੀ ਹਨ। ਜੋ ਕਿ ਮੰਤਰੀ ਦੇ ਹੁਕਮਾਂ ਨਾਲ ਖਾਲੀ ਹੋਏ ਹਨ। ਜਿਸ ਤੋਂ ਲੱਗਦਾ ਹੈ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਬਹੁਤ ਵੱਡਾ ਅੰਤਰ ਹੈ। ਉਨ੍ਹਾਂ ਆਖਰ ਵਿਚ ਆਖਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਪਿਛਲੀਆਂ ਸਰਕਾਰਾਂ ਸਮੇਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੁੱਖ ਮੰਤਰੀ ਦੇ ਕੋਲ ਹੀ ਹੁੰਦਾ ਸੀ, ਇਸ ਲਈ ਪੰਜਾਬ ਦੇ ਮੁੱਖ ਮੰੰਤਰੀ ਵਿਭਾਗ ਨੂੰ ਆਪਣੇ ਕੋਲ ਲੈ ਕੇ ਇਸ ਦੇ ਸਾਰੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਗਲਤ ਬਦਲੀਆਂ ਰੱਦ ਕੀਤੀਆਂ ਜਾਣ।
ਚਿੱਟੀ ਮੱਖੀ ਦੀ ਮਾਰ ਹੇਠ ਆਈ ਨਰਮੇਂ ਦੀ ਫ਼ਸਲ ਕਿਸਾਨ ਨੇ ਵਾਹੀ
ਪੀੜਤ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ
ਗੁਰਜੀਤ, ਭੁੱਚੋ ਮੰਡੀ:ਚਿੱਟੇ ਮੱਛਰ ਦੀ ਲਪੇਟ ਵਿੱਚ ਆ ਕੇ ਬਰਬਾਦ ਹੋਈ ਫਸਲ ਨੂੰ ਕਿਸਾਨਾਂ ਵੱਲੋ ਵਾਹੁਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਕਿਸਾਨ ਭੀਮ ਸੈਨ ਨੇ ਚਿੱਟੇ ਮੱਛਰ ਨੇ ਬਰਬਾਦ ਕੀਤੀ ਡੇਢ ਏਕੜ ਨਰਮੇਂ ਦੀ ਫ਼ਸਲ ਵਾਹ ਦਿੱਤੀ।
ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਨਰਮੇਂ ਤੇ ਤਿੰਨ ਸਪਰੇਹਾਂ ਕੀਤੀਆਂ ਪ੍ਰੰਤੂ ਕੋਈ ਫਾਇਦਾ ਨਹੀ ਹੋਇਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ  ਆਗੂ ਹੁਸ਼ਿਆਰ ਸਿੰਘ, ਮੱਖਣ ਸਿੰਘ ਮੀਤ ਪ੍ਰਧਾਨ ਪਿੰਡ ਇਕਾਈ, ਬਲਵਿੰਦਰ ਸਿੰਘ, ਮੱਖਣ ਸਿੰਘ ਪੰਚ, ਇਕਬਾਲ ਸਿੰਘ ਪੰਚ,ਸਾਬਕਾ ਪੰਚ ਦਰਸ਼ਨ ਸਿੰਘ, ਨਛੱਤਰ ਸਿੰਘ ਸਰਾਂ, ਬਲਦੇਵ ਸਿੰਘ ਸਾਬਕਾ ਪੰਚ ਅਤੇ ਹਰਭਗਵਾਨ ਸਿੰਘ ਗਿੱਲ ਨੇ ਕਿਹਾ ਕਿ ਨਕਲੀ ਕੀਟਨਾਸ਼ਕ ਅਤੇ ਨਕਲੀ ਬੀਜ ਵੇਚਣ ਵਾਲੀਆਂ ਕੰਪਨੀਆਂ ਦੇ ਲਾਇਸੰਸ ਰੱਦ ਕਰਕੇ ਖਰਾਬ ਹੋਈਆਂ ਫਸਲਾਂ ਦਾ ਮੁਆਵਜਾਂ ਇੰਨੀਆਂ ਕੰਪਨੀਆਂ ਤੋਂ ਦਵਾਇਆ ਜਾਵੇ ਜਾ ਸਰਕਾਰ ਮੁਆਵਜਾ ਦੇ ਕੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਂਢੀ ਗੁਆਂਢੀ ਕਿਸਾਨ ਫ਼ਿਕਰਮੰਦ
ਸਤੀਸ਼ ਜੈਨ,ਰਾਮਾਂ ਮੰਡੀ:ਰਾਮਾਂ ਮੰਡੀ ਦੇ ਇੱਕ ਕਿਸਾਨ ਦੀ 2 ਕਨਾਲਾਂ ਵਿੱਚ ਬੀਜੀ ਹੋਈ ਨਰਮੇ ਦੀ ਫਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਖ਼ਬਰ ਹੈ ਜਿਸ ਨਾਲ ਆਂਢੀ ਗੁਆਂਢੀ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਹੈ।
ਪਿੰਡ ਵਾਸੀ ਚੇਤ ਸਿੰਘ ਪੁੱਤਰ ਭੂਰਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕੁੱਝ ਜ਼ਮੀਨ ਵਿੱਚ ਨਰਮਾ ਸੁਪਰ ਸੀਡ 971 ਰਾਮਾਂ ਮੰਡੀ ਤੋਂ ਹੀ ਬੀਜ ਖਰੀਦ ਕੇ ਬੀਜਿਆ ਸੀ ਪਰ ਕੁੱਝ ਦਿਨ ਪਹਿਲਾਂ ਹੀ ਉਸਦੇ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਜਿਸ ਨਾਲ ਨਰਮੇ ਦੇ ਬੂਟਿਆਂ ਦੇ ਪੱਤੇ ਸੁੰਗੜਨੇ ਸ਼ੁਰੂ ਹੋ ਗਏ
ਚਿੱਟੀ ਮੱਖੀ ਦੇ ਹਮਲੇ ਨਾਲ ਪੱਤੇ ਕਾਲੇ ਪੈਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਝਾੜ ਤਾਂ ਦੂਰ ਦੀ ਗੱਲ ਨਰਮੇ ਦੀ ਫਸਲ ਦਾ ਬਚਣਾ ਵੀ ਮੁਸ਼ਕਲ ਜਾਪਦਾ ਹੈ। ਇਸ ਸਬੰਧੀ ਉਸਨੇ ਖੇਤੀਬਾੜੀ ਵਿਭਾਗ ਨੂੰ ਵੀ ਸੂਚਨਾ ਦਿੱਤੀ ਅਤੇ ਖੇਤੀ ਮਾਹਿਰਾਂ ਮੁਤਾਬਿਕ ਉਸਨੇ ਲੱਗਭੱਗ ਤਿੰਨ ਸਪਰੇਆਂ ਕੀਤੀਆਂ ਪਰ ਚਿੱਟੀ ਮੱਖੀ ਦਾ ਖ਼ਾਤਮਾ ਤਾਂ ਕੀ ਹੋਣਾ ਸੀ ਸਗੋਂ ਇਸਦਾ ਹਮਲਾ ਪਹਿਲਾਂ ਨਾਲੋਂ ਵੀ ਵੱਧ ਗਿਆ।
ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਵੀ ਨਹੀਂ ਆਈਆਂ ਕੰਮ
ਕਿਸਾਨ ਨੇ ਇਹ ਵੀ ਦੱਸਿਆ ਕਿ ਇਸ ਖੇਤ ਤੋਂ ਇਲਾਵਾ ਉਸਨੇ ਦੂਜੇ ਖੇਤਾਂ ਵਿੱਚ 773 ਅਤੇ 6588 ਬੀਟੀ ਬੀਜ ਬੀਜਿਆ ਸੀ ਉਸ ‘ਤੇ ਹਾਲੇ ਤੱਕ ਚਿੱਟੀ ਮੱਖੀ ਦਾ ਕੋਈ ਹਮਲਾ ਵੇਖਣ ਨੂੰ ਨਹੀਂ ਮਿਲਿਆ ਪਰ ਉਕਤ ਖੇਤ ਵਿੱਚ ਚਿੱਟੀ ਮੱਖੀ ਦੇ ਹਮਲੇ ਤੋਂ ਪ੍ਰੇਸ਼ਾਨ ਕਿਸਾਨ ਨੇ ਦੱਸਿਆ ਕਿ ਹੁਣ ਉਸ ਨੂੰ ਅਤੇ ਆਂਢੀ ਗੁਆਂਢੀ ਕਿਸਾਨਾਂ ਨੂੰ ਇਹ ਫ਼ਿਕਰ ਸਤਾ ਰਿਹਾ ਹੈ ਕਿ ਜੇਕਰ ਇੱਕ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਹੋ ਸਕਦਾ ਹੈ ਤਾਂ ਦੂਜੇ ਖੇਤ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਹਨ। ਕਿਸਾਨ ਚੇਤ ਸਿੰਘ ਅਤੇ ਹੋਰ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਸਮਾਂ ਰਹਿੰਦਿਆਂ ਹੀ ਵਿਭਾਗ ਵੱਲੋਂ ਇਸ ਸਬੰਧ ਵਿੱਚ ਉਚੇਚੇ ਕਦਮ ਚੁੱਕੇ ਜਾਣ ਤਾਂ ਜੋ ਇਹ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਕਾਬੂ ਕੀਤੀ ਜਾ ਸਕੇ।
ਜਲਦ ਕਾਬੂ ਆ ਜਾਵੇਗੀ ਬਿਮਾਰੀ
ਇਸ ਸਬੰਧ ਵਿੱਚ ਖੇਤੀਬਾੜੀ ਵਿਭਾਗ ਦੇ ਏਡੀਓ ਬਲੌਰ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਉਹ ਖੁਦ ਮੌਕਾ ਵੇਖਣ ਲਈ ਗਏ ਸਨ ਅਤੇ ਪਤਾ ਲੱਗਾ ਕਿ ਕਿਸਾਨ ਨੇ ਨਰਮੇ ਦੇ ਨਾਲ ਹੀ ਜਵਾਰ ਅਤੇ ਭਿੰਡੀ ਦੀ ਫਸਲ ਬੀਜੀ ਹੋਈ ਹੈ ਜਿਸ ‘ਤੇ ਚਿੱਟੀ ਮੱਖੀ ਦਾ ਹਮਲਾ ਪਹਿਲ ਦੇ ਅਧਾਰ ‘ਤੇ ਹੁੰਦਾ ਹੈ ਅਤੇ ਇਸ ਕਾਰਨ ਹੀ ਨਰਮੇ ਦੀ ਫਸਲ ਵੀ ਚਿੱਟੀ ਮੱਖੀ ਦੀ ਚਪੇਟ ਵਿੱਚ ਆਈ ਹੈ । ਉਨ੍ਹਾ ਦੱਸਿਆ ਕਿ ਕਿਸਾਨ ਤੋਂ ਸਹੀ ਮਾਤਰਾ ਵਿੱਚ ਕੀਟਨਾਸ਼ਕ ਛਿੜਕਵਾ ਦਿੱਤੇ ਗਏ ਹਨ ਜਿਸ ਨਾਲ ਜਲਦੀ ਹੀ ਇਹ ਬਿਮਾਰੀ ਕਾਬੂ ਵਿੱਚ ਆ ਜਾਵੇਗੀ।