NATO - Sach Kahoon Punjabi
ਨਾਟੋਕਰਨ ਦੇ ਰਾਹ ’ਤੇ ਵਧਦਾ ਯੂਰਪ
ਨਾਟੋਕਰਨ ਦੇ ਰਾਹ ’ਤੇ ਵਧਦਾ ਯੂਰਪ
ਪਿਛਲੇ ਦਿਨੀਂ ਸਪੇਨ ਦੀ ਰਾਜਧਾਨੀ ਮੈਡ੍ਰਿਡ ’ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਸਿਖਰ ਬੈਠਕ ਹੋਈ ਬੈਠਕ ’ਚ ਨਾਟੋ ਆਗੂਆਂ ਨੇ ਰੂਸ ਨੂੰ ਆਪਣੇ-ਆਪਣੇ ਦੇਸ਼ਾਂ ਦੀ ਸੁਰੱਖਿਆ ਲਈ ਪ੍ਰਤੱਖ ਖ਼ਤਰਾ ਦੱਸਦੇ ਹੋਏ ਅਗਲੇ ਦਹਾਕੇ ਲਈ ਬਲੂ ਪ੍ਰਿੰਟ ਜਾਰੀ ਕੀਤਾ ਹੈ ਇਸ ਵਿਚ ਚੀਨ ਦੀਆਂ ਫੌਜੀ ਇੱਛਾਵਾਂ, ਤਾਈਵਾਨ ਨਾਲ ਟਕਰਾਅ ਅਤੇ ਰੂਸ ਨਾਲ ਵਧਦੇ ਸਬੰਧਾਂ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ
ਇਹ ਪਹਿਲਾ ਮੌਕਾ ਹੈ, ਜਦੋਂ ਰੂਸ ਨੂੰ ਪ੍ਰਤੱਖ ਖ਼ਤਰਾ ਐਲਾਨ ਕਰਨ ਤੋਂ ਬਾਅਦ ਨਾਟੋ ਨੇ ਚੀਨ ਨੂੰ ਆਪਣੀ ਰਣਨੀਤਿਕ ਪਹਿਲ ’ਚ ਸ਼ਾਮਲ ਕੀਤਾ ਹੈ ਬੈਠਕ ਵਿਚ ਨਾਟੋ ਆਗੂਆਂ ਨੇ ਗਠਜੋੜ ਦੇ ਪੂਰਬੀ ਹਿੱਸੇ ’ਚ ਫੌਜੀ ਬਲ ਨੂੰ ਵਧਾਉਣ ਅਤੇ ਫ਼ਿਨਲੈਂਡ ਅਤੇ ਸਵੀਡਨ ਨੂੰ ਗਠਜੋੜ ’ਚ ਸ਼ਾਮਲ ਕੀਤੇ ਜਾਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਾਟੋ ਦੀ ਮੌਜੂਦਾ ਬੈਠਕ ਕਈ ਮਾਇਨਿਆਂ ’ਚ ਅਹਿਮ ਅਤੇ ਅਲਹਿਦਾ ਸੀ
ਬੈਠਕ ਦੀ ਅਹਿਮੀਅਤ ਦੀ ਪਹਿਲੀ ਵੱਡੀ ਵਜ੍ਹਾ ਤਾਂ ਇਹ ਰਹੀ ਕਿ ਨਾਟੋ ਕੋਲ ਸੱਤ ਦਹਾਕੇ ਦੇ ਇਤਿਹਾਸ ’ਚ ਪਹਿਲਾ ਮੌਕਾ ਸੀ ਜਦੋਂ ਸਿਖਰ ਬੈਠਕ ’ਚ ਚਾਰ ਇੰਡੋ-ਪੈਸੀਫ਼ਿਕ ਰਾਜਾਂ ਅਸਟਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰ ਮੁਖੀਆਂ ਅਤੇ ਸ਼ਾਸਨ ਮੁਖੀਆਂ ਨੇ ਹਿੱਸਾ ਲਿਆ ਹੈ ਦੂਜਾ, ਫਿਨਲੈਂਡ ਅਤੇ ਸਵੀਡਨ ਦੀ ਮੈਂਬਰਸ਼ਿਪ ਦੇ ਮੁੱਦੇ ’ਤੇ ਤੁਰਕੀ ਦਾ ਰਾਜ਼ੀ ਹੋਣਾ ਰੂਸ ਦੀ ਘੇਰਾਬੰਦੀ ’ਚ ਲੱਗੇ ਨਾਟੋ ਦੇਸ਼ਾਂ ਲਈ ਵੱਡੀ ਸਫ਼ਲਤਾ ਕਹੀ ਜਾ ਰਹੀ ਹੈ ਦੋਵੇਂ ਨਾਰਡਿਕ ਦੇਸ਼ ਨਾਟੋ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਨਾ ਸਿਰਫ਼ ਵਲਾਦੀਮੀਰ ਪੁਤਿਨ ਲਈ ਵੱਡਾ ਝਟਕਾ ਹੋਵੇਗਾ
ਸਗੋਂ ਰੂਸ ਨਾਲ ਲੱਗਣ ਵਾਲੀਆਂ ਨਾਟੋ ਦੀਆਂ ਹੱਦਾਂ (ਕਰੀਬ 1300 ਕਿ.ਮੀ.) ਦਾ ਵਿਸਥਾਰ ਹੋ ਜਾਵੇਗਾ ਪਹਿਲਾਂ ਤੁਰਕੀ ਫ਼ਿਨਲੈਂਡ ਅਤੇ ਸਵੀਡਨ ਨੂੰ ਨਾਟੋ ’ਚ ਸ਼ਾਮਲ ਕੀਤੇ ਜਾਣ ਦੇ ਮੁੱਦੇ ’ਤੇ ਸਹਿਮਤ ਨਹੀਂ ਸੀ ਨਾਟੋ ਦੀ ਮੈਂਬਰਸ਼ਿਪ ਦੇ ਸਵਾਲ ’ਤੇ ਫਿਨਲੈਂਡ ਅਤੇ ਸਵੀਡਨ ਦੋਵੇਂ ਹੁਣ ਤੱਕ ਸਹਿਮਤ ਨਹੀਂ ਸਨ ਪਰ ਯੂਕ੍ਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਨਾਰਡਿਕ ਦੇਸ਼ਾਂ ਨੇ ਆਪਣਾ ਇਰਾਦਾ ਬਦਲ ਦਿੱਤਾ ਅਤੇ ਨਾਟੋ ਦੇ ਸੁਰੱਖਿਆ ਕਵਚ ’ਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਤੀਜਾ, ਨਾਟੋ ਦੇ ਬਜਟ ਨੂੰ ਵਧਾਉਣ ਅਤੇ ਬਾਲਟਿਕ ਸਾਗਰ ਅਤੇ ਆਰਕਟਿਕ ਸਾਗਰ ’ਚ ਨਾਟੋ ਦੀ ਹਾਜ਼ਰੀ ਨੂੰ ਮਜ਼ਬੂਤ ਕੀਤੇ ਜਾਣ ’ਤੇ ਵੀ ਮੈਂਬਰ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ
ਜਿੱਥੇ ਰੋਮਾਨੀਆ ਤੋਂ ਲੈ ਕੇ ਬਾਲਟਿਕ ਦੇਸ਼ਾਂ ਤੱਕ ਦੇ ਦੇਸ਼ ਰੂਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੋਂ ਚਿੰਤਤ ਹਨ ਚੌਥਾ, ਜਿਸ ਤਰ੍ਹਾਂ ਨਾਟੋ ਨੇ ਰੂਸ ਦੇ ਨਾਲ-ਨਾਲ ਚੀਨ ਨੂੰ ਆਪਣੇ ਰਣਨੀਤਿਕ ਸਲਾਹ-ਮਸ਼ਵਿਰੇ ਦਾ ਹਿੱਸਾ ਬਣਾਇਆ ਹੈ, ਉਸ ਤੋਂ ਜਾਹਿਰ ਹੈ ਕਿ ਨਾਟੋ ਹੁਣ ਸਿਰਫ਼ ਅਮਰੀਕਾ ਅਤੇ ਯੂਰਪ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦਾ, ਸਗੋਂ ਇਹ ਪੂਰੇ ਵਿਸ਼ਵ ’ਚ ਦਖਲ ਰੱਖਣ ਦੀ ਇੱਛਾ ਰੱਖਦਾ ਹੈ ਹਾਲਾਂਕਿ, ਸਵੀਡਨ ਅਤੇ ਫਿਨਲੈਂਡ ਦੀ ਮੈਂਬਰਸ਼ਿਪ ਦੇ ਮੁੱਦੇ ’ਤੇ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਵਾਂ ਨਾਰਡਿਕ ਦੇਸ਼ਾਂ ’ਚ ਨਾਟੋ ਫੌਜੀ ਭੇਜੇ ਜਾਂਦੇ ਹਨ, ਤਾਂ ਉਹ ਜਵਾਬੀ ਕਾਰਵਾਈ ਕਰਨਗੇ.
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਦੇ ਵਿਸਥਾਰ ਦੇ ਕਥਿਤ ਖਤਰੇ ਦੇ ਜਵਾਬ ’ਚ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਕੁਝ ਪੱਛਮੀ ਯੂਰਪੀ ਦੇਸ਼ਾਂ ਨੇ 1949 ’ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਗਠਨ ਕੀਤਾ ਸੀ ਸਥਾਪਨਾ ਸਮੇਂ ਇਸ ’ਚ 12 ਮੈਂਬਰ ਸਨ ਵਰਤਮਾਨ ’ਚ ਇਸ ’ਚ 30 ਮੈਂਬਰ ਦੇਸ਼ ਹਨ ਸੰਧੀ ਦੀ ਧਾਰਾ 10 ਅਨੁਸਾਰ ਕੋਈ ਵੀ ਯੂਰਪੀ ਦੇਸ਼, ਜੋ ਉੱਤਰੀ ਅਟਲਾਂਟਿਕ ਖੇਤਰ ਦੀ ਸੁਰੱਖਿਆ ’ਚ ਯੋਗਦਾਨ ਕਰ ਸਕਦਾ ਹੈ, ਗਠਜੋੜ ’ਚ ਸ਼ਾਮਲ ਹੋ ਸਕਦਾ ਹੈ
ਹਾਲਾਂਕਿ ਨਾਟੋ ’ਚ ਕਿਸੇ ਨਵੇਂ ਦੇਸ਼ ਦੇ ਸ਼ਾਮਲ ਹੋਣ ਲਈ ਹਰੇਕ ਮੈਂਬਰ ਰਾਜ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ 2008 ’ਚ ਗ੍ਰੀਸ ਨੇ ਮੈਸੇਡੋਨੀਆ ਦੇ ਨਾਟੋ ’ਚ ਸ਼ਾਮਲ ਹੋਣ ਦਾ ਵਿਰੋਧ ਕੀਤਾ ਸੀ ਕਿਉਂਕਿ ਉਸ ਨੂੰ ਮੈਸੇਡੋਨੀਆ ਨਾਂਅ ’ਤੇ ਇਤਰਾਜ਼ ਸੀ ਸਾਲ 2018 ’ਚ ਮੈਸੇਡੋਨੀਆ ਨੇ ਆਪਣਾ ਨਾਂਅ ਉੱਤਰੀ ਮੈਸੇਡੋਨੀਆ ਕਰ ਦਿੱਤਾ ਸੀ ਇਸ ਤੋਂ ਬਾਅਦ ਮਾਰਚ 2020 ’ਚ ਦੇਸ਼ ਨੂੰ ਅਧਿਕਾਰਕ ਤੌਰ ’ਤੇ ਇੱਕ ਮੈਂਬਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ
ਨਾਟੋ ਚਾਰਟਰ ਦੀ ਧਾਰਾ 5 ਇਸ ਫੌਜੀ ਗਠਜੋੜ ਦਾ ਮੁੱਖ ਆਧਾਰ ਹੈ ਇਹ ਸਾਮੂਹਿਕ ਰੱਖਿਆ ਦੇ ਸਿਧਾਂਤ ਦੀ ਗੱਲ ਕਰਦਾ ਹੈ ਇਹ ਨਾਟੋ ਦੇ ਮੈਂਬਰ ਦੇਸ਼ਾਂ ਨੂੰ ਇੱਕ-ਦੂਜੇ ਦੀ ਰੱਖਿਆ ਕਰਨ ਅਤੇ ਗਠਜੋੜ ਅੰਦਰ ਇੱਕਜੁਟਤਾ ਦੀ ਭਾਵਨਾ ਸਥਾਪਿਤ ਕਰਨ ਲਈ ਪਾਬੰਦ ਕਰਦਾ ਹੈ ਦੂਜੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਜੇਕਰ ਨਾਟੋ ਦੇ ਮੈਂਬਰ ਦੇਸ਼ ’ਤੇ ਗੈਰ-ਮੈਂਬਰ ਦੇਸ਼ ਵੱਲੋਂ ਹਮਲਾ ਕੀਤਾ ਜਾਂਦਾ ਹੈ, ਤਾਂ ਸਾਰੇ ਮੈਂਬਰ ਇਸ ਨੂੰ ਆਪਣੇ ’ਤੇ ਕੀਤਾ ਗਿਆ ਹਮਲਾ ਮੰਨਣਗੇ ਅਤੇ ਸਮੂਹਿਕ ਰੂਪ ’ਚ ਜਵਾਬ ਦੇਣਗੇ ਧਾਰਾ 5 ਯੂਕਰੇਨ ਵਰਗੇ ਗੈਰ-ਮੈਂਬਰ ਦੇਸ਼ ’ਤੇ ਲਾਗੂ ਨਹੀਂ ਹੁੰਦੀ ਹੈ
ਹਾਲਾਂਕਿ, 1992 ’ਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਯੂਰਪੀ ਦੋਸਤਾਂ ਵੱਲੋਂ ਬਣਾਏ ਗਏ ਇਸ ਫੌਜੀ ਗਠਜੋੜ ਦਾ ਮਹੱਤਵ ਘੱਟ ਹੋਣ ਲੱਗਾ ਸੀ ਜੰਗੀ ਮਾਮਲਿਆਂ ਦੇ ਜਾਣਕਾਰ ਇੱਥੋਂ ਤੱਕ ਕਹਿਣ ਲੱਗੇ ਸਨ ਕਿ ਜੇਕਰ ਆਉਣ ਵਾਲੇ ਸਮੇਂ ’ਚ ਨਾਟੋ ਯੂਰਪ ’ਚ ਕੋਈ ਵੱਡੀ ਭੂਮਿਕਾ ਨਹੀਂ ਨਿਭਾਉਂਦਾ ਹੈ, ਤਾਂ ਇਸ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ
ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਅਤੇ ਅਸਟਰੇਲੀਆ ਵੱਲੋਂ ਫਰਾਂਸ ਨਾਲ ਪਣਡੁੱਬੀਆਂ ਦੀ ਖਰੀਦ ਸਬੰਧੀ ਸਮਝੌਤੇ ਨੂੰ ਤੋੜ ਕੇ ਆੱਕਸ (ਅਮਰੀਕਾ-ਬ੍ਰਿਟੇਨ ਤੇ ਆਸਟਰੇਲੀਆ) ’ਚ ਸ਼ਾਮਲ ਹੋ ਜਾਣ ਤੋਂ ਬਾਅਦ ਇਸ ਦੇ ਮੈਂਬਰ ਦੇਸ਼ਾਂ ਵਿਚਕਾਰ ਰਿਸ਼ਤਿਆਂ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਸਾਲ 2014 ’ਚ ਰੂਸ ਵੱਲੋਂ ਕ੍ਰੀਮੀਆ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਹਾਲਾਤ ਬਦਲ ਗਏ ਹੁਣ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਸ ਤਰ੍ਹਾਂ ਯੂਕ੍ਰੇਨ ’ਤੇ ਹਮਲਾ ਕਰਕੇ ਅਮਰੀਕਾ ਅਤੇ ਯੂਰਪ ਨੂੰ ਚੁਣੌਤੀ ਦਿੱਤੀ ਹੈ, ਉਸ ਤੋਂ ਬਾਅਦ ਨਾਟੋ ਮੁੜ 1992 ਤੋਂ ਪਹਿਲਾਂ ਵਾਲੀ ਸਥਿਤੀ ’ਚ ਆ ਗਿਆ ਹੈ
ਬੈਠਕ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਯੂਰਪ ’ਚ ਅਮਰੀਕਾ ਦੀ ਫੌਜੀ ਹਾਜ਼ਰੀ ’ਚ ਭਾਰੀ ਵਾਧੇ ਦਾ ਐਲਾਨ ਕੀਤਾ ਜਿਸ ’ਚ ਪੋਲੈਂਡ ’ਚ ਇੱਕ ਸਥਾਈ ਅਮਰੀਕੀ ਬੇਸ, ਸਪੇਨ ’ਚ ਦੋ ਸਮੁੰਦਰੀ ਫੌਜੀ ਜੰਗੀ ਬੇਸ ਅਤੇ ਦੋ ਐਫ਼ 35 ਸਕੁਆਰਡਨ ਸ਼ਾਮਲ ਹਨ ਬਿਨਾਂ ਸ਼ੱਕ ਬਾਇਡੇਨ ਦੇ ਇਸ ਫੈਸਲੇ ਨਾਲ ਯੂਰਪ ’ਚ ਨਾਟੋ ਦੀ ਸ਼ਕਤੀ ’ਚ ਵਿਸਥਾਰ ਹੋਵੇਗਾ ਏਸ਼ੀਆ ’ਚ ਨਾਟੋ ਦੇ ਵਿਸਥਾਰ ਨਾਲ ਚਿੰਤਤ ਚੀਨ ਲਈ ਬਾਇਡੇਨ ਦਾ ਇਹ ਫੈਸਲਾ ਉਸ ਦੀਆਂ ਚਿੰਤਾਵਾਂ ਨੂੰ ਹੋਰ ਜਿਆਦਾ ਵਧਾਉਣ ਵਾਲਾ ਸਾਬਤ ਹੋਵੇਗਾ ਪਿਛਲੇ ਇੱਕ ਦਹਾਕੇ ਤੋਂ ਚੀਨ ਅਣਉਮੀਦੇ ਢੰਗ ਨਾਲ ਆਪਣੀਆਂ ਫੌਜਾਂ ਦਾ ਵਿਸਥਾਰ ਕਰ ਰਿਹਾ ਹੈ
ਇਸ ਵਿਚ ਪਰਮਾਣੂ ਹਥਿਆਰ, ਗੁਆਂਢੀਆਂ ਨੂੰ ਡਰਾਉਣਾ ਅਤੇ ਤਾਈਵਾਨ ਨੂੰ ਧਮਕੀ ਦੇਣ ਤੋਂ ਲੈ ਕੇ ਆਧੁਨਿਕ ਤਕਨੀਕ ਦੀ ਮੱਦਦ ਨਾਲ ਆਪਣੇ ਨਾਗਰਿਕਾਂ ਦੀ ਨਿਗਰਾਨੀ ਅਤੇ ਉਨ੍ਹਾਂ ਦਾ ਕੰਟਰੋਲ ਕਰਨਾ ਅਤੇ ਰੂਸ ਦੇ ਝੂਠ ਨੂੰ ਫੈਲਾਉਣਾ ਸ਼ਾਮਲ ਹਨ ਚੀਨ ਦਾ ਲਾਲਚ ਅਤੇ ਦਰਦ ਦੇਣ ਵਾਲੀਆਂ ਨੀਤੀਆਂ ਪੱਛਮੀ ਦੇਸ਼ਾਂ ਦੇ ਹਿੱਤਾਂ, ਸੁਰੱਖਿਆ ਅਤੇ ਮੁੱਲਾਂ ਲਈ ਚੁਣੌਤੀ ਬਣ ਗਈਆਂ ਹਨ ਇਹੀ ਵਜ੍ਹਾ ਹੈ ਕਿ ਮੌਜੂਦਾ ਬੈਠਕ ’ਚ ਨਾਟੋ ਦੇਸ਼ਾਂ ਨੇ ਰੂਸ ਦੇ ਨਾਲ-ਨਾਲ ਚੀਨ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਦੀ ਗੱਲ ਕਹੀ ਹੈ ਨਾਟੋ ਦੇ ਇਸ ਫੈਸਲੇ ਤੋਂ ਬਾਅਦ ਯੂਰਪ ਦੀ ਸੁਰੱਖਿਆ ’ਚ ਦਹਾਕਿਆਂ ਤੋਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ
ਕੋਈ ਦੋ ਰਾਇ ਨਹੀਂ ਕਿ ਮੌਜੂਦਾ ਬੈਠਕ ’ਚ ਜਿਸ ਤਰ੍ਹਾਂ ਨਾਲ ਨਾਟੋ ਆਗੂਆਂ ਨੇ ਇਸ ਫੌਜੀ ਗਠਜੋੜ ਸਬੰਧੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਉਸ ਨਾਲ ਯੂਕਰੇਨ ’ਤੇ ਹਮਲੇ ਤੋਂ ਬਾਅਦ ਨਾਟੋ ਵੰਡ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਗਲਤਫਹਿਮੀ ਵੀ ਦੂਰ ਹੋ ਗਈ ਹੋਵੇਗੀ ਸੱਚ ਤਾਂ ਇਹ ਹੈ ਕਿ ਯੂਕਰੇਨ ’ਤੇ ਹਮਲੇ ਤੋਂ ਬਾਅਦ ਨਾਟੋ ਵੰਡੀ ਨਹੀਂ ਗਈ ਸਗੋਂ ਸਮੁੱਚਾ ਯੂਰਪ ਹੀ ਨਾਟੋਕਰਨ ਦੀ ਰਾਹ ’ਤੇ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੈਨੇਡਾ ਸਵੀਡਨ, ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ: ਟਰੂਡੋ
ਕੈਨੇਡਾ ਸਵੀਡਨ, ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ: ਟਰੂਡੋ
ਟੋਰਾਂਟੋ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਓਟਾਵਾ ਸਵੀਡਨ ਅਤੇ ਫਿਨਲੈਂਡ ਦੇ ਨਾਟੋ ‘ਚ ਸ਼ਾਮਲ ਹੋਣ ਦੇ ਹੱਕ ‘ਚ ਹੈ। ਟਰੂਡੋ ਨੇ ਵੀਰਵਾਰ ਨੂੰ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਸਵੀਡਨ ਅਤੇ ਫਿਨਲੈਂਡ ਨਾਲ ਨਾਟੋ ਵਿੱਚ ਸ਼ਾਮਲ ਹੋਣ ਲਈ ਗੱਲਬਾਤ ਚੱਲ ਰਹੀ ਹੈ, ਅਤੇ ਕੈਨੇਡਾ ਯਕੀਨੀ ਤੌਰ ‘ਤੇ ਇਸਦਾ ਬਹੁਤ ਸਮਰਥਨ ਕਰਦਾ ਹੈ।” ਪਿਛਲੇ ਹਫ਼ਤੇ, ਯੂਐਸ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਫਿਨਲੈਂਡ ਨੇ ਸਵੀਡਨ ਨੂੰ ਨਾਟੋ ਵਿੱਚ ਮੈਂਬਰਸ਼ਿਪ ਲਈ ਸਾਂਝੇ ਤੌਰ ‘ਤੇ ਅਰਜ਼ੀ ਦਾਇਰ ਕਰਨ ਲਈ ਸੱਦਾ ਦਿੱਤਾ ਸੀ। ਇੱਕ ਸੰਸਦ ਮੈਂਬਰ ਨੇ ਵੀਰਵਾਰ ਨੂੰ ਕਿਹਾ ਕਿ ਹੇਲਸਿੰਕੀ ਆਉਣ ਵਾਲੇ ਹਫ਼ਤਿਆਂ ਵਿੱਚ ਮੈਂਬਰਸ਼ਿਪ ਲਈ ਅਰਜ਼ੀਆਂ ਦਾਇਰ ਕਰੇਗਾ। ਬੁੱਧਵਾਰ ਨੂੰ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਰੂਸ ਨੇ ਸਵੀਡਨ ਅਤੇ ਫਿਨਲੈਂਡ ਨੂੰ ਨਾਟੋ ਵਿੱਚ ਸ਼ਾਮਲ ਹੋਣ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਨਲੈਂਡ ਨਾਟੋ ਨਾਲ ਰਲੇਵੇਂ ਲਈ ਤਿਆਰ
ਫਿਨਲੈਂਡ ਨਾਟੋ ਨਾਲ ਰਲੇਵੇਂ ਲਈ ਤਿਆਰ
ਮਾਸਕੋ l ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ ਦੇ ਕਾਰਨ ਫਿਨਲੈਂਡ ਨੇ ਨਾਟੋ ਦੇ ਨਾਲ ਆਪਣੇ ਸੰਭਾਵਿਤ ਵਿਲੀਨਤਾ ’ਤੇ ਚਰਚਾ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਸਬੰਧ ਵਿਚ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨੇ ਕਿਹਾ ਹੈ ਕਿ ਯੂਕਰੇਨ ਵਿਚ ਰੂਸੀ ਫੌਜੀ ਹਮਲੇ ਤੋਂ ਬਾਅਦ ਪੂਰਬੀ ਅਤੇ ਉੱਤਰੀ ਯੂਰਪ ਵਿਚ ਸਥਿਤੀ ਕਾਫੀ ਬਦਲ ਗਈ ਹੈ, ਜਿਸ ਕਾਰਨ ਉਹ ਨਾਟੋ ਦੀ ਮੈਂਬਰਸ਼ਿਪ ’ਤੇ ਵਿਚਾਰ ਕਰਨ ਲਈ ਤਿਆਰ ਹਨ। ਉਹਨਾ ਕਿਹਾ, ‘‘ਫਿਨਲੈਂਡ ਅਤੇ ਸਵੀਡਨ ਦੋਵਾਂ ਵਿੱਚ ਸਥਿਤੀ ਬਦਲ ਗਈ ਹੈ। ਅਸੀਂ ਚੋਣਾਂ ਵਿੱਚ ਪਹਿਲੀ ਵਾਰ ਦੇਖ ਰਹੇ ਹਾਂ ਕਿ ਜ਼ਿਆਦਾਤਰ ਲੋਕ ਨਾਟੋ ਵਿੱਚ ਸ਼ਾਮਲ ਹੋਣ ਦੇ ਸਮਰਥਨ ਵਿੱਚ ਹਨ। ਹੁਣ ਅਸੀਂ ਸੰਸਦ ਵਿੱਚ ਇਸ ਬਾਰੇ ਚਰਚਾ ਕਰਨ ਲਈ ਤਿਆਰ ਹਾਂ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜ਼ੇਲੇਨਸਕੀ ਨੇ ਨਾਟੋ ਨੂੰ ਕਿਹਾ ‘ਕਮਜ਼ੋਰ’
ਮਾਸਕੋ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਕ ਵੀਡੀਓ ਸੰਦੇਸ਼ ‘ਚ ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਹਾਲ ਹੀ ‘ਚ ਖਤਮ ਹੋਏ ਨਾਟੋ ਸੰਮੇਲਨ ਨੂੰ ‘ਕਮਜ਼ੋਰ’ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਟੋ ਨੇ ਯੂਕਰੇਨ ਨੂੰ 50 ਟਨ ਡੀਜ਼ਲ ਮੁਹੱਈਆ ਕਰਵਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਜ਼ਲੇਨਸਕੀ ਨੇ ਸ਼ੁੱਕਰਵਾਰ ਨੂੰ ਕਿਹਾ, “ਨਾਟੋ ਸਿਖਰ ਸੰਮੇਲਨ ਅੱਜ ਹੋਇਆ। ਇਹ ਇੱਕ ਕਮਜ਼ੋਰ ਸਿਖਰ ਸੰਮੇਲਨ ਸੀ, ਇੱਕ ਉਲਝਣ ਵਾਲਾ ਸਿਖਰ ਸੰਮੇਲਨ, ਇੱਕ ਸਿਖਰ ਸੰਮੇਲਨ ਜੋ ਦਰਸਾਉਂਦਾ ਹੈ ਕਿ ਯੂਰਪ ਵਿੱਚ ਹਰ ਕੋਈ ਆਜ਼ਾਦੀ ਦੀ ਲੜਾਈ ਨੂੰ ਇੱਕ ਟੀਚੇ ਵਜੋਂ ਨਹੀਂ ਦੇਖਦਾ” ਜ਼ੇਲੇਂਸਕੀ ਨੇ ਨਾਟੋ ਦੇ ਮੈਂਬਰਾਂ ‘ਤੇ ਰੂਸ ਨੂੰ ਯੂਕਰੇਨ ‘ਤੇ ਹਮਲਾ ਕਰਨ ਲਈ ਹਰੀ ਝੰਡੀ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਨਾਟੋ ਨੇ ਯੂਕਰੇਨ ਨੂੰ 50 ਟਨ ਡੀਜ਼ਲ ਮੁਹੱਈਆ ਕਰਵਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਟੋ ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਨਿਯਮਾਂ ਦੇ ਉਠਟ: ਪੁਤਿਨ
ਨਾਟੋ ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਨਿਯਮਾਂ ਦੇ ਉਠਟ: ਪੁਤਿਨ
ਮਾਸਕੋ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹੈ। ਪੁਤਿਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, ‘‘ਤੁਸੀਂ ਅਕਸਰ ਸੁਣਦੇ ਹੋ ਕਿ ਰਾਜਨੀਤੀ ਇੱਕ ਗੰਦਾ ਕਾਰੋਬਾਰ ਹੈ। ਹੋ ਸਕਦਾ ਹੈ, ਇਹ ਹੋਵੇ, ਪਰ ਇੰਨਾ ਜ਼ਿਆਦਾ ਨਹੀਂ ਅਤੇ ਉਸ ਹੱਦ ਤੱਕ ਨਹੀਂ। ਆਖ਼ਰਕਾਰ ਨਾਟੋ ਦੀ ਇਸ ਤਰ੍ਹਾਂ ਦੀ ਪਹੁੰਚ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹੈ।’’
ਪੁਤਿਨ ਨੇ ਡੋਨਬਾਸ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ
ਮਾਸਕੋ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਡੋਨਬਾਸ ਖੇਤਰ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ। ਪੁਤਿਨ ਨੇ ਕਿਹਾ, ਹਾਲਾਤ ਸਾਨੂੰ ਨਿਰਣਾਇਕ ਅਤੇ ਫੌਰੀ ਕਾਰਵਾਈ ਕਰਨ ਲਈ ਮਜ਼ਬੂਰ ਕਰਦੇ ਹਨ। ਡੋਨਬਾਸ ਦੇ ਲੋਕ ਗਣਰਾਜ ਨੇ ਰੂਸ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਛੇਦ 51 ਭਾਗ 7 ਅਨੁਸਾਰ, ਫੈਡਰੇਸ਼ਨ ਕੌਂਸਲ ਅਤੇ ਫੈਡਰਲ ਅਸੈਂਬਲੀ ਦੀ ਮਨਜ਼ੂਰੀ ਨਾਲ ਮੈਂ ਡੀਪੀਆਰਅ ਤੇ ਐਲਪੀਆਰ ਨਾਲ ਦੋਸਤੀ ਅਤੇ ਆਪਸੀ ਸਹਾਇਤਾ ਦੀਆਂ ਸੰਧੀਆਂ ਦੀ ਪਾਲਣਾ ਵਿੱਚ ਇੱਕ ਵਿਸ਼ੇਸ਼ ਫੌਜੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ, ਨਾਟੋ ਦੇ ਲਿਖਤੀ ਜਵਾਬ ਤੋਂ ਬਾਅਦ ਰੂਸ ਨਵੀਂ ਸੁਰੱਖਿਆ ਵਾਰਤਾ ’ਤੇ ਵਿਚਾਰ ਕਰੇਗਾ
ਅਮਰੀਕਾ, ਨਾਟੋ ਦੇ ਲਿਖਤੀ ਜਵਾਬ ਤੋਂ ਬਾਅਦ ਰੂਸ ਨਵੀਂ ਸੁਰੱਖਿਆ ਵਾਰਤਾ ’ਤੇ ਵਿਚਾਰ ਕਰੇਗਾ
ਮਾਸਕੋ। ਰੂਸ (Russia) ਨੇ ਕਿਹਾ ਹੈ ਕਿ ਉਹ ਆਪਣੇ ਸੁਰੱਖਿਆ ਪ੍ਰਸਤਾਵਾਂ ’ਤੇ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਨਾਟੋ) ਦੇ ਲਿਖਤੀ ਜਵਾਬ ਦੀ ਉਡੀਕ ਕਰੇਗਾ ਅਤੇ ਉਸ ਤੋਂ ਬਾਅਦ ਹੀ ਨਵੀਂ ਸੁਰੱਖਿਆ ਵਾਰਤਾ ਦੀ ਉਚਿਤਤਾ ’ਤੇ ਵਿਚਾਰ ਕਰੇਗਾ। ਅਮਰੀਕਾ ਵਿੱਚ ਰੂਸ (Russia) ਦੇ ਰਾਜਦੂਤ ਅਨੋਤੋਲੀ ਐਂਟੋਨੇਵ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਐਂਟੋਨੇਟ ਨੇ ਕਿਹਾ, ‘‘ਹਕੀਕਤ ਇਹ ਹੈ ਕਿ ਅਮਰੀਕਾ ਅਤੇ ਨਾਟੋ ਦੇ ਨਾਲ ਪਿਛਲੇ ਹਫ਼ਤੇ ਹੋਈ ਗੱਲਬਾਤ ਦਾ ਅਜੇ ਤੱਕ ਕੋਈ ਮਹੱਤਵਪੂਰਨ ਨਤੀਜਾ ਨਹੀਂ ਨਿਕਲਿਆ ਹੈ। ਅਸੀਂ ਸਾਡੇ ਪ੍ਰਤਾਵਾਂ ’ਤੇ ਉਨ੍ਹਾਂ ਦੇ ਲਿਖਤੀ ਜਵਾਬ ਦੀ ਉਡੀਕ ਕਰਦੇ ਹਾਂ। ਤਦ ਹੀ ਅਸੀਂ ਕਿਸੇ ਸਿੱਟੇ ’ਤੇ ਪਹੁੰਚ ਸਕਾਂਗੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਾਟੋ ਦਾ ਹੈਲੀਕਾਪਟਰ ਹਾਦਸਾ ਗ੍ਰਸਤ, ਇੱਕ ਦੀ ਮੌਤ
ਨਾਟੋ ਦਾ ਹੈਲੀਕਾਪਟਰ ਹਾਦਸਾ ਗ੍ਰਸਤ, ਇੱਕ ਦੀ ਮੌਤ
ਅਰਥੇਂਸ। ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਯੂਨਾਨ ਦੇ ਨੇੜੇ ਆਇਓਨੀਅਨ ਸਾਗਰ ‘ਚ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਇਕ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ ਹਨ।
ਇਹ ਹੈਲੀਕਾਪਟਰ ਕੈਨੇਡਾ ਦਾ ਸੀ। ਸਿਕੋਰਸਕੀ ਸੀਐਚ -124 ਸੀ ਕਿੰਗ ਐਂਟੀ-ਸਬਮਰੀਨ ਨਾਂਅ ਦਾ ਹੈਲੀਕਾਪਟਰ ‘ਚ ਕੁਲ ਛੇ ਮੈਂਬਰ ਸਨ। ਇਕ ਮੈਂਬਰ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਯੂਨਾਨ ਦੇ ਅਧਿਕਾਰੀ ਹੈਲੀਕਾਪਟਰ ਦੇ ਮਲਬੇ ਦੀ ਭਾਲ ਲਈ ਕੀਤੀ ਗਈ ਮੁਹਿੰਮ ਵਿੱਚ ਸ਼ਾਮਲ ਨਹੀਂ ਸਨ। ਨਾਟੋ ਦੀ ਇਕ ਟੁਕੜੀ ਨੇ ਹੈਲੀਕਾਪਟਰ ਦੇ ਮਲਬੇ ਦਾ ਪਤਾ ਲਾਇਆ ਹੈ ਪਰ ਚਾਲਕ ਦਲ ਦੇ ਹੋਰ ਮੈਂਬਰ ਅਜੇ ਵੀ ਲਾਪਤਾ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੂੰ ਨਾਟੋ ਦੇਸ਼ਾਂ ਵਰਗਾ ਦਰਜਾ
ਕੀ ਹੈ ਨਾਟੋ-ਉੱਤਰੀ ਅਟਲਾਂਟਿਕ
ਸੰਧੀ ਸੰਗਠਨ (ਨਾਟੋ) ਵੱਖ-ਵੱਖ ਦੇਸ਼ਾਂ ਦਾ ਰੱਖਿਆ ਸਹਿਯੋਗ ਸੰਗਠਨ ਹੈ ਇਸ ਦੀ ਸਥਾਪਨਾ 4 ਅਪਰੈਲ 1949 ਨੂੰ ਹੋਈ ਸੀ, ਜਿਸ ਦਾ ਦਫ਼ਤਰ ਬੈਲਜ਼ੀਅਮ ਦੀ ਰਾਜਧਾਨੀ ਬ੍ਰਿਸੇਲਸ ‘ਚ ਹੈ ਸ਼ੁਰੂ ‘ਚ ਨਾਟੋ ਦੇ ਮੈਂਬਰ ਦੇਸ਼ਾਂ ਦੀ ਗਿਣਤੀ 12 ਸੀ ਜੋ ਹੁਣ ਵੱਧ ਕੇ 29 ਹੋ ਚੁੱਕੀ ਹੈ ਨਾਟੋ ਦਾ ਸਭ ਤੋਂ ਨਵਾਂ ਮੈਂਬਰ ਦੇਸ਼ ਮੋਂਟੇਨਿਗ੍ਰੀ ਹੈ, ਇਹ 5 ਜੂਨ, 2017 ਨੂੰ ਨਾਟੋ ਦਾ ਮੈਂਬਰ ਬਣਿਆ ਸੀ ਨਾਟੋ ਦੇ ਸਾਰੇ ਮੈਂਬਰਾਂ ਦਾ ਸਾਂਝਾ ਫੌਜੀ ਖਰਚ ਦੁਨੀਆ ਦੇ ਕੁੱਲ ਰੱਖਿਆ ਖਰਚ ਦਾ 70 ਫੀਸਦੀ ਤੋਂ ਵੱਧ ਹੈ।
ਮੋਦੀ ਸਰਕਾਰ ਦੀ ਕੂਟਨੀਤਿਕ ਜਿੱਤ, ਅਹਿਮ ਰੱਖਿਆ ਸਬੰਧਾਂ ‘ਚ ਮਿਲੇਗੀ ਛੋਟ
ਏਜੰਸੀ
ਵਾਸ਼ਿੰਗਟਨ, 2 ਜੁਲਾਈ
ਅਮਰੀਕੀ ਸੀਨੇਟ ‘ਚ ਭਾਰਤ ਲਈ ਇੱਕ ਬਿੱਲ ਪਾਸ ਕੀਤਾ ਹੈ, ਜੋ ਭਾਰਤ ਨੂੰ ਨਾਟੋ ਸਹਿਯੋਗੀਆਂ ਵਰਗਾ ਦਰਜਾ ਦੇਣ ਲਈ ਹੈ ਦਰਅਸਲ, ਬਿੱਲ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਦਾ ਦਰਜਾ ਪ੍ਰਦਾਨ ਕਰਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਇਜ਼ਰਾਈਲ ਤੇ ਦੱਖਣੀ ਕੋਰੀਆ ਨੂੰ ਇਹ ਦਰਜਾ ਦੇ ਚੁੱਕਿਆ ਹੈ।
ਵਿੱਤੀ ਸਾਲ 2020 ਲਈ ਕੌਮੀ ਰੱਖਿਆ ਅਥਾਰਟੀਕਰਨ ਐਕਟ (ਐਨਡੀਏਏ) ਦੇ ਸੋਧ ਨੂੰ ਅਮਰੀਕੀ ਸੀਨੇਟ ਨੇ ਪਾਸ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਸੈਨੇਟਰ ਕਾਰਨਿਨ ਤੇ ਵਾਰਨਰ ਦਾ ਸਵਾਗਤ ਕੀਤਾ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਐਮਡੀ ਸਮੀਰ ਕਾਲਰਾ ਨੇ ਕਿਹਾ, ‘ਭਾਰਤ ਨੂੰ ਗੈਰ-ਨਾਟੋ ਦੇਸ਼ ਦੇ ਦਰਜੇ ਤੋਂ ਉੱਪਰ ਲਿਆਉਣਾ ਬੇਹੱਦ ਮਹੱਤਵਪੂਰਨ ਹੈ ਇਹ ਭਾਰਤ ਤੇ ਅਮਰੀਕਾ ਦਰਮਿਆਨ ਮੁੱਢਲੇ ਬੁਨਿਆਦੀ ਸਬੰਧਾਂ ਦੀ ਸ਼ੁਰੂਆਤ ਹੈ ਹਿੰਦੂ ਅਮਰੀਕਾ ਫਾਊਂਡੇਸ਼ਨ ਵੱਲੋਂ ਹੋਏ ਇੱਕ ਪ੍ਰੋਗਰਾਮ ‘ਚ ਸ਼ੇਰਮੈਨ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਹੈ ਕਿ ਅਸੀਂ ਅਮਰੀਕਾ ਤੇ ਭਾਰਤ ਦਰਮਿਆਨ ਸਬੰਧਾਂ ਦੇ ਮਹੱਤਵ ਨੂੰ ਸਮਝਿਆ ਹੈ ਅਮਰੀਕਾ ਨੇ ਭਾਰਤ ਨੂੰ 2016 ‘ਚ ਵੱਡਾ ਰੱਖਿਆ ਸਾਂਝੀਦਾਰ ਮੰਨਿਆ ਸੀ ਇਸ ਦਰਜੇ ਦਾ ਅਰਥ ਹੈ ਕਿ ਭਾਰਤ ਉਸ ਤੋਂ ਜ਼ਿਆਦਾ ਭਾਰਤ ਨੂੰ ਨਾਟੋ ਐਡਵਾਂਸ ਤੇ ਮਹੱਤਵਪੂਰਨ ਤਕਨੀਕ ਵਾਲੇ ਹਥਿਆਰਾਂ ਦੀ ਖਰੀਦ ਕਰ ਸਕਦਾ ਹੈ ਅਮਰੀਕਾ ਦੇ ਕਰੀਬੀ ਦੇਸ਼ਾਂ ਦੀ ਤਰ੍ਹਾਂ ਹੀ ਭਾਰਤ ਉਸ ਤੋਂ ਹਥਿਆਰਾਂ ਤੇ ਤਕਨੀਕ ਦੀ ਖਰੀਦ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।