Special Interview - Sach Kahoon Punjabi
‘ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲਿਆਂ ‘ਤੇ ਹੋਵੇ ਕਾਨੂੰਨੀ ਸ਼ਿਕੰਜਾ’
‘ਵਿਧਾਨ ਸਭਾ ਵਿੱਚ ਮਤੇ ਪਾਸ ਕਰਨ ਨਾਲ ਰੱਤੀ ਭਰ ਵੀ ਨਹੀਂ ਪਵੇਗਾ ਅਸਰ’
ਸ਼੍ਰੋਮਣੀ ਸਾਹਿਤਕਾਰ ਡਾ: ਤੇਜਵੰਤ ਮਾਨ ਨੇ ‘ਸੱਚ ਕਹੂੰ’ ਨਾਲ ਕੀਤੀ ਵਿਸ਼ੇਸ਼ ਗੱਲਬਾਤ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸੰਘਰਸ਼ ਕਰ ਰਹੇ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ: ਤੇਜਵੰਤ ਸਿੰਘ ਮਾਨ ਨਾਲ ਅਦਾਰਾ ‘ਸੱਚ ਕਹੂੰ’ ਵੱਲੋਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਮੌਜ਼ੂਦਾ ਸਥਿਤੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਮੁੱਦੇ ‘ਤੇ ਡਾ: ਮਾਨ ਨੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ
ਸਵਾਲ : ਮਾਨ ਸਾਹਿਬ,  ਤੁਸੀਂ ਪੰਜਾਬ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਬਿਹਤਰੀ ਲਈ ਲੰਮੇ ਸਮੇਂ ਤੋਂ ਤਤਪਰ ਹੋ, ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਦਾ ਮਤਾ ਪਾਸ ਕੀਤਾ ਹੈ, ਤੁਸੀਂ ਇਸ ਕਾਰਵਾਈ ਤੋਂ ਸੰਤੁਸ਼ਟ ਹੋ ?
ਜਵਾਬ : ਇਹ ਪੰਜਾਬ ਸਰਕਾਰ ਦੀ ਸਿਰਫ਼ ਕਾਗਜ਼ੀ ਕਾਰਵਾਈ ਹੈ ਇਸ ਨਾਲ ਸੂਬੇ ਵਿੱਚ ਕੋਈ ਅਸਰ ਹੋਣ ਵਾਲਾ ਨਹੀਂ ਇਸ ਮਤੇ ਰਾਹੀਂ ਤਾਂ ਸਿਰਫ਼ ਇਹ ਕਿਹਾ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਪੰਜਾਬੀ ਪੜ੍ਹਨੀ, ਲਿਖਣੀ ਚਾਹੀਦੀ ਹੈ ਹੋਰ ਕੁਝ ਨਹੀਂ, ਮੈਂ ਤਾਂ ਕਹਿਨਾ ਇਹ ਪੰਜਾਬੀ ਭਾਸ਼ਾ ਦਾ ਦਰਦ ਦਿਲ ਵਿੱਚ ਰੱਖਣ ਵਾਲਿਆਂ ਨਾਲ ਮਜ਼ਾਕ ਕੀਤਾ ਗਿਆ ਹੈ ਕਿਉਂਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰਵਾਇਆ ਗਿਆ, ਉਸ ਸਮੇਂ ਨਾ ਤਾਂ ਸੂਬੇ ਦਾ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਮੌਜ਼ੂਦ ਸੀ ਅਤੇ ਨਾ ਹੀ ਭਾਸ਼ਾ ਨਾਲ ਸਬੰਧਿਤ ਕੋਈ ਮੰਤਰੀ ਸਰਕਾਰ ਨੇ ਇਹ ਮਤਾ ਪਾਸ ਕਰਕੇ ਸਿਰਫ਼ ਬੁੱਤਾ ਸਾਰਿਆ ਹੈ
ਸਵਾਲ : ਤੁਸੀਂ ਪੰਜਾਬੀ ਲਾਗੂ ਕਰਨ ਲਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ?
ਜਵਾਬ : ਪੰਜਾਬੀ ਲਾਗੂ ਕਰਨ ਦੀਆਂ ਬੋਗਸ ਕੋਸ਼ਿਸ਼ਾਂ ਕਈ ਸਰਕਾਰਾਂ ਵੱਲੋਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਾਹੀਂ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਾਨੂੰਨ ਬਣੇ ਇਸ ਸਬੰਧੀ ਇੱਕ ਟ੍ਰਿਬਿਊਨਲ ਦਾ ਗਠਨ ਹੋਵੇ ਪੰਜਾਬੀ ਭਾਸ਼ਾ ਲਾਗੂ ਨਾ ਕਰਨ ਵਾਲੇ ਅਫ਼ਸਰਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇ ਉਦਾਹਰਣ ਦੇ ਤੌਰ ‘ਤੇ ਅੱਜ ਜੇਕਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਪਣੇ ਦਫ਼ਤਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕਰ ਰਿਹਾ, ਉਸ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਿਸ ਤਰ੍ਹਾਂ ਕਾਰਵਾਈ ਕਰ ਸਕਦਾ ਹੈ ਜੇਕਰ ਡਿਪਟੀ ਕਮਿਸ਼ਨਰ ਨੂੰ ਪਰਚਾ ਦਰਜ਼ ਹੋਣ ਦਾ ਡਰ ਹੋਵੇਗਾ ਤਾਂ ਉਨ੍ਹਾਂ ਨੂੰ ਵੀ ਪੰਜਾਬੀ ਨੂੰ ਅਪਣਾਉਣਾ ਹੀ ਪਵੇਗਾ
ਸਵਾਲ : 2008 ਵਿੱਚ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਕਾਨੂੰਨ ਵੀ ਬਣਾਇਆ ਗਿਆ ਸੀ, ਉਹ ਠੀਕ ਨਹੀਂ ਸੀ ?
ਜਵਾਬ : ਜਿਹੜਾ ਕਾਨੂੰਨ 2008 ਵਿੱਚ ਪਾਸ ਕੀਤਾ ਗਿਆ ਸੀ, ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਛੇੜਿਆ ਹੋਇਆ ਹੈ ਉਸ ਕਾਨੂੰਨ ਪ੍ਰਤੀ ਅਣਦੇਖੀ ਕੀਤੀ ਗਈ ਹੈ ਅਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਕੇ ਲੋਕਾਂ ਨੂੰ ਇਸ ਸਬੰਧੀ ਜਾਗ੍ਰਿਤ ਕਰ ਰਹੇ ਹਾਂ ਜਿਸ ਕਾਰਨ ਹੀ ਸਰਕਾਰ ਦੇ ਕੰਨਾਂ ਵਿੱਚ ਇਹ ਗੱਲ ਪੁੱਜਣ ਲੱਗੀ ਹੈ ਸਾਡਾ ਮੁੱਖ ਮਕਸਦ ਹੀ 2008 ਵਿੱਚ ਪਾਸ ਹੋਏ ਕਾਨੂੰਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣਾ ਹੈ
ਸਵਾਲ : ਪੰਜਾਬ ਵਿੱਚ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ ਉੱਥਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਸੰਤੁਸ਼ਟ ਹੋ ?
ਜਵਾਬ : ਭਾਸ਼ਾ ਵਿਭਾਗ ਤਾਂ ਸਿਰਫ਼ ਨਾਂਅ ਦਾ ਹੀ ਰਹਿ ਗਿਆ ਹੈ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪੰਜਾਬ ਭਾਸ਼ਾ ਵਿਭਾਗ ਦੇ ਹਾਲਾਤ ਇਹ ਹਨ ਕਿ ਇਨ੍ਹਾਂ ਕੋਲ ਗੁਜ਼ਾਰੇ ਜੋਗੀ ਵਿੱਤੀ ਵਿਵਸਥਾ ਵੀ ਨਹੀਂ ਹੈ ਕਿਉਂਕਿ ਕਿਸੇ ਵੀ ਸਰਕਾਰ ਨੇ ਇਸ ਨੂੰ ਗ੍ਰਾਂਟ ਵਗੈਰਾ ਨਹੀਂ ਦਿੱਤੀ ਪਿਛਲੇ ਪੰਜ ਸਾਲਾਂ ਤੋਂ ਭਾਸ਼ਾ ਵਿਭਾਗ ਵੱਲੋਂ ਕਿਸੇ ਵੀ ਲੇਖਕ ਨੂੰ ਇਨਾਮ ਨਹੀਂ ਦਿੱਤਾ ਗਿਆ ਭਾਸ਼ਾ ਵਿਭਾਗ ਵੱਲ ਲੇਖਕਾਂ ਦਾ 10 ਕਰੋੜ ਤੋਂ ਜ਼ਿਆਦਾ ਦਾ ਬਕਾਇਆ ਖੜ੍ਹਾ ਹੈ ਇਸ ਦੇ ਉਲਟ ਹਰਿਆਣਾ ਵੱਲੋਂ ਆਪਣੇ ਸੂਬੇ ਦੇ ਭਾਸ਼ਾ ਵਿਭਾਗ ਨੂੰ ਵਧੀਆ ਵਿੱਤੀ ਹਾਲਤ ਵਿੱਚ ਰੱਖਿਆ ਹੋਇਆ ਹੈ ਪੰਜਾਬ ਵਿੱਚ ਭਾਸ਼ਾ ਸਲਾਹਕਾਰ ਬੋਰਡ ਦਾ ਹੀ ਗਠਨ ਨਹੀਂ ਹੋਇਆ ਅਤੇ ਨਾ ਹੀ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ‘ਤੇ ਭਾਸ਼ਾ ਸਲਾਹਕਾਰ ਬੋਰਡ ਬਣਾਏ ਗਏ ਹਨ
ਸਵਾਲ : ਪੰਜਾਬ ਸਰਕਾਰ ਵੱਲੋਂ ਨਵੇਂ ਬਜਟ ਵਿੱਚ ਭਾਸ਼ਾ ਲਈ ਕੁਝ ਰੱਖਿਆ ਹੈ ?
ਜਵਾਬ : ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਭਾਸ਼ਾ ਦੇ ਵਿਸਥਾਰ ਲਈ ਇੱਕ ਪੈਸਾ ਨਹੀਂ ਰੱਖਿਆ ਗਿਆ ਹੈ ਜੇਕਰ ਸਰਕਾਰਾਂ ਹੀ ਅਜਿਹੀ ਅਣਦੇਖੀ ਕਰਨ ਲੱਗ ਜਾਣ ਤਾਂ ਕਿਸ ਤੋਂ ਭਾਸ਼ਾ ਨੂੰ ਬਚਾਉਣ ਬਾਰੇ ਕਿਹਾ ਜਾ ਸਕਦਾ ਹੈ ਇਸ ਬਜਟ ਵਿੱਚ ਭਾਸ਼ਾ ਜਾਂ ਕਿਤਾਬ ਬਾਰੇ ਇੱਕ ਲਾਈਨ ਨਹੀਂ ਲਿਖੀ ਗਈ ਜਦੋਂ ਕਿ ਪੰਜਾਬ ਦੇ ਵਿੱਤ ਮੰਤਰੀ ਖ਼ੁਦ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ
ਸਵਾਲ : ਪਿਛਲੇ ਦਿਨੀਂ ਤੁਸੀਂ ਭਾਸ਼ਾ ਵਿਭਾਗ ਦੇ ਕਰਵਾਏ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ ? ਉਸਦਾ ਕੀ ਕਾਰਨ ਸੀ ?
ਜਵਾਬ : ਪਟਿਆਲਾ ਵਿਖੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਕੁਝ ਹਿੰਦੀ ਨਾਲ ਸਬੰਧਿਤ ਇੱਕ ਲੇਖਕ ਨੇ ਪੰਜਾਬੀ ਭਾਸ਼ਾ ਨੂੰ ਗਾਲ ਦੁੱਪੜ ਕੱਢਣ ਵਾਲਿਆਂ ਦੀ ਭਾਸ਼ਾ ਕਹਿ ਦਿੱਤਾ ਸੀ ਅਤੇ ਮੈਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਮੈਂ ਕਿਹਾ ਸੀ ਕਿ ਬਾਬਾ ਬੁੱਲ੍ਹੇ ਸ਼ਾਹ, ਸ਼ੇਖ ਫਰੀਦ ਵੱਲੋਂ ਜਿਹੜੀ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਹੈ, ਉਹ ਗਾਲ ਕੱਢਣ ਵਾਲਿਆਂ ਦੀ ਕਿਵੇਂ ਹੋ ਸਕਦੀ ਹੈ ਇਸ ਸਮਾਗਮ ਵਿੱਚ ਮੇਰੇ ਤੋਂ ਮਾਇਕ ਤੱਕ ਖੋਹ ਲਿਆ ਗਿਆ ਸੀ ਇਸ ਤੋਂ ਬਾਅਦ ਭਾਸ਼ਾ ਵਿਭਾਗ ਵੱਲੋਂ ਮੈਨੂੰ ਕਦੇ ਵੀ ਆਪਣੇ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ
ਸਵਾਲ : ਇੱਕ ਰਾਸ਼ਟਰ-ਇੱਕ ਭਾਸ਼ਾ ਦੇ ਨਾਅਰੇ ਨੂੰ ਕਿਸ ਤਰ੍ਹਾਂ ਲੈਂਦੇ ਹੋ ?
ਜਵਾਬ : ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਫਿਰਕੂ ਸੋਚ ਹੈ, ਅਸੀਂ ਇਸ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਖ ਰਹੇ ਹਾਂ ਕਿ ਭਾਰਤ ਵਿੱਚ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੀ ਸੋਚ ਕਦੇ ਵੀ ਕਾਇਮ ਨਹੀਂ ਹੋ ਸਕਦੀ ਕਿਉਂਕਿ ਭਾਰਤ ਇੱਕ ਬਹੁ-ਭਾਸ਼ੀ ਦੇਸ਼ ਹੈ, ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਸਾਨੂੰ ਸਾਰੀਆਂ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ ਨਾ ਕਿ ਇੱਕ ਭਾਸ਼ਾ ਸਾਰੇ ਸੂਬਿਆਂ ਤੇ ਥੋਪਣੀ ਚਾਹੀਦੀ ਹੈ ਅਤੇ ਅਜਿਹੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ
ਸਵਾਲ : ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਭਾਸ਼ਾ ਸਬੰਧੀ ਚੁੱਕੇ ਸਵਾਲ ਨਾਲ ਤੁਸੀਂ ਸਹਿਮਤ ਹੋ ?
ਜਵਾਬ : ਗੁਰਦਾਸ ਮਾਨ ਨੇ ਜਿਹੜਾ ਸਵਾਲ ਪੰਜਾਬੀ ਭਾਸ਼ਾ ਸਬੰਧੀ ਜਿਸ ਤਰ੍ਹਾਂ ਦਾ ਵਤੀਰਾ ਵਿਖਾਇਆ ਹੈ, ਉਸ ਨਾਲ ਸਮੁੱਚੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲ ਵਾਲਿਆਂ ਨੂੰ ਡੂੰਘੀ ਸੱਟ ਲੱਗੀ ਹੈ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਬਿਠਾਇਆ ਹੈ, ਉਸ ਬਾਰੇ ਇਹ ਅਜਿਹੀ ਸੋਚ ਰੱਖਦਾ ਹੈ  ਹੰਸ ਰਾਜ ਹੰਸ ਨੇ ਵੀ ਆਪਣੀ ਮਾਂ ਬੋਲੀ ਨਾਲ ਚੰਗਾ ਸਲੂਕ ਨਹੀਂ ਕੀਤਾ ਜਿਹੜੀ ਭਾਸ਼ਾ ਕਰਕੇ ਉਸ ਨੂੰ ਪੰਜਾਬੀਆਂ ਨੇ ਆਪਣੀਆਂ ਪਲਕਾਂ ‘ਤੇ ਬਿਠਾਇਆ ਸੀ, ਅੱਜ ਭਗਵਾ ਰਾਜਨੀਤੀ ਦੀ ਭੇਂਟ ਚੜ੍ਹ ਆਪਣਾ ਸੂਬਾ ਤੇ ਆਪਣੀ ਬੋਲੀ ਛੱਡ ਹਿੰਦੀ ਬੋਲਣ ਵਾਲਿਆਂ ਦੀ ਗੋਦੀ ਵਿੱਚ ਬੈਠ ਗਿਆ ਇਨ੍ਹਾਂ ਦੋਹਾਂ ਨਾਲੋਂ ਤਾਂ ਉਹ ਗੈਰ ਪੰਜਾਬੀ (ਬਿਹਾਰੀ) ਚੰਗਾ ਜਿਹੜਾ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰਨ ਲੱਗਿਆ ਹੋਇਆ ਹੈ ਅਤੇ ਪੰਜਾਬੀ ਗਾਇਕਾਂ ਨੂੰ ਸਹੀ ਸੇਧ ਦੇ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੁਵਾਉਣਾ ਸੌਖਾ ਹੈ, ਪਰ ਹਸਾਉਣਾ ਨਹੀਂ!
ਵਿਸ਼ੇਸ਼ ਇੰਟਰਵਿਊ
ਰਮੇਸ਼ ਠਾਕੁਰ
ਉਂਜ ਤਾਂ ਹੱਸਣ ਦੇ ਕਈ ਬਹਾਨੇ ਹੁੰਦੇ ਹਨ, ਪਰ ਚੁਟਕਲਾ ਹਸਾਉਣ ਦਾ ਸਭ ਤੋਂ ਮਨੋਰੰਜਕ ਜਰੀਆ ਹੁੰਦਾ ਹੈ ਸਾਡੇ ਵਿਚਕਾਰ ਵੀ ਕੁਝ ਅਜਿਹੇ ਹੀ ਹਾਸਰਸ ਕਲਾਕਾਰ ਤੇ ਅਭਿਨੇਤਾ ਹਨ, ਜੋ ਸਾਲਾਂ ਤੋਂ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਹੇ ਹਨ ਪਰ, ਇਸਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਚੁਣੌਤੀਆਂ ਕੁਝ ਘੱਟ ਨਹੀਂ ਹਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਰੁਆਉਣਾ ਤਾਂ ਸੌਖਾ ਹੈ ਪਰ ਹਸਾਉਣਾ ਮੁਸ਼ਕਲ ਅਭਿਨੇਤਾ ਰਾਜਪਾਲ ਯਾਦਵ ਨਾਲ ਉਨ੍ਹਾਂ ਦੀ ਇਸ ਕਲਾ ਯਾਤਰਾ ‘ਤੇ ਰਮੇਸ਼ ਠਾਕੁਰ ਨੇ ਵਿਸ਼ੇਸ਼ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-
ਪ੍ਰਤਿਭਾ ਕਿਸੇ ਪਿੰਡ, ਕਸਬੇ ਜਾਂ ਛੋਟੇ-ਵੱਡੇ ਸ਼ਹਿਰਾਂ ਦੀ ਮੋਹਤਾਜ ਨਹੀਂ ਹੁੰਦੀ, ਜਦੋਂ ਨਿੱਖਰਦੀ ਹੈ ਤਾਂ ਬੇੜੀਆਂ ਤੋੜ ਕੇ ਆਪਣੀ ਚਮਕ ਦੀ ਪਹਿਚਾਣ ਪੂਰੀ ਕਾਇਨਾਤ ‘ਚ ਕਰਾ ਦਿੰਦੀ ਹੈ ਅਜਿਹੀ ਹੀ ਇੱਕ ਦੁਰਲੱਭ ਪ੍ਰਤਿਭਾ ਛੋਟੇ ਜਿਹੇ ਕੱਦ ਦੇ ਇਨਸਾਨ ‘ਚ ਸਮਾਈ ਹੋਈ ਸੀ, ਪਰ ਠੱਪਾ ਲੱਗਾ ਸੀ ਕਿ ਉਹ ਛੋਟੀ ਜਗ੍ਹਾ ਨਾਲ ਤਾਲੁਕ ਰੱਖਦਾ ਹੈ ਇਸ ਲਈ ਉਸਦੇ ਨਿੱਰਖਨ ਦੇ ਚਾਂਸ ਘੱਟ ਸਨ ਪਰ, ਅਜਿਹੀ ਸੋਚ ਨੂੰ ਪਿੱਛੇ ਛੱਡਦੇ ਹੋਏ ਉਸਨੇ ਅਜਿਹੀ ਕਾਮਯਾਬੀ ਹਾਸਲ ਕੀਤੀ ਜਿਸ ਨਾਲ ਸਮੁੱਚਾ ਜਗਤ ਉਸਦਾ ਦੀਵਾਨਾ ਬਣ ਬੈਠਾ ਅਭਿਨੇਤਾ ਰਾਜਪਾਲ ਯਾਦਵ ਉਸ ਕਾਮਯਾਬੀ ਦਾ ਸਾਡੇ ਸਾਹਮਣੇ ਇੱਕ ਉਦਾਹਰਨ ਹੈ, ਜਿਨ੍ਹਾਂ ਨੇ ਸਿਨੇਮਾ ਜਗਤ ਦੀ ਹਾਸਰਸ ਵਿਧਾ ‘ਚ ਨਵੇਂ ਮੁਕਾਮ ਸਥਾਪਿਤ ਕਰਕੇ ਖੁਦ ਦਾ ਨਾਂਅ ਵੀ ਦਰਜ ਕਰਾ ਦਿੱਤਾ
ਕਲਾ ਦੀ ਹਾਸਰਸ ਵਿਧਾ ਆਮ ਕਲਾ ਤੋਂ ਕਿੰਨੀ ਵੱਖਰੀ ਹੁੰਦੀ ਹੈ?
ਇਨਸਾਨ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਰੁਆਉਂਦੇ ਤਾਂ ਸਾਰੇ ਹਨ, ਪਰ ਹਸਾਉਣ ਵਾਲੇ ਕੁਝ ਹੀ ਹੁੰਦੇ ਹਨ ਕਿਸੇ ਨੂੰ ਹਸਾਉਣਾ ਪੁੰਨ ਕਰਨ ਵਰਗਾ ਹੁੰਦਾ ਹੈ ਹਾਸਰਸ ਕਲਾ, ਆਮ ਕਲਾਕਾਰੀ ਤੋਂ ਇੱਕਦਮ ਵੱਖਰੀ ਹੁੰਦੀ ਹੈ ਹਾਸਰਸ ਲਈ ਖੁਦ ਨੂੰ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਮਾਹੌਲ ਦੇ ਹਿਸਾਬ ਨਾਲ ਖੁਦ ਨੂੰ ਢਾਲਣਾ ਪੈਂਦਾ ਹੈ ਅੱਜ ਹਾਸਰਸ ਕਲਾਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਪਰ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੁਝ ਹੀ ਲੋਕ ਕਰ ਰਹੇ ਹਨ ਕਈ ਹਾਸਰਸ ਕਲਾਕਾਰ ਦਰਸ਼ਕਾਂ ਨੂੰ ਹਸਾਉਣ ‘ਚ ਨਾਕਾਮ ਹੋਏ ਹਨ, ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵੀ ਬੰਦ ਹੋਈਆਂ ਖੈਰ, ਇਸ ਮਾਮਲੇ ‘ਚ ਮੈਂ ਕਿਸਮਤ ਦਾ ਧਨੀ ਹਾਂ, ਪਰਮਾਤਮਾ ਦੇ ਅਸ਼ੀਰਵਾਦ ਅਤੇ ਦਰਸ਼ਕਾਂ ਦੇ ਪਿਆਰ ਨਾਲ ਮੇਰੀ ਹਾਸਰਸ ਯਾਤਰਾ ਲਗਾਤਾਰ ਚੱਲ ਰਹੀ ਹੈ
ਤੁਹਾਡੀ ਕਲਾ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਮੈਂ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਛੋਟੇ ਪਿੰਡ ਨਾਲ ਤਾਲੁਕ ਰੱਖਦਾ ਹਾਂ ਜਦੋਂ ਛੋਟਾ ਸੀ ਉਦੋਂ ਪਿੰਡ ‘ਚ ਰਾਮਲੀਲਾ ਅਤੇ ਨਾਟਕ ਹੋਇਆ ਕਰਦੇ ਸਨ, ਉਨ੍ਹਾਂ ‘ਚ ਮੈਂ ਕੁਝ ਹੱਥ ਅਜ਼ਮਾਉਂਦਾ ਸੀ ਦੋਸਤਾਂ ਨੇ ਨੋਟਿਸ ਕੀਤਾ ਤੇ ਮੈਨੂੰ ਕਿਹਾ ਕਿ ਮੈਂ ਅੱਗੇ ਚੰਗਾ ਕਰ ਸਕਦਾ ਹਾਂ ਲੋਕਾਂ ਨੇ ਮੈਨੂੰ ਮੁੰਬਈ ਜਾਣ ਦੀ ਸਲਾਹ ਦਿੱਤੀ, ਪਰ ਮੈਂ ਉਸ ਸਮੇਂ ਐਨਾ ਪਰਿਪੱਕ ਨਹੀਂ ਹੋਇਆ ਸੀ ਕਿ ਉਦੋਂ ਕਾਦਰ ਖਾਨ, ਗੋਵਿੰਦਾ ਅਤੇ ਜਾਨੀ ਲੀਵਰ ਦੇ ਸਾਹਮਣੇ ਟਿਕ ਸਕਦਾ ਫਿਲਮਾਂ ‘ਚ ਜਦੋਂ ਮੇਰਾ ਆਗਾਜ਼ ਹੋ ਰਿਹਾ ਸੀ ਤਾਂ ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ੜਿਕੜੀ ਧੁੰਮ ਮਚਾ ਰਹੀ ਸੀ ਮੈਂ ਸਭ ਤੋਂ ਪਹਿਲਾਂ ਥਿਏਟਰ ‘ਚ ਕਿਸਮਤ ਅਜ਼ਮਾਈ ਉਸਤੋਂ ਬਾਦ ਦਿੱਲੀ ਦਾ ਰੁਖ਼ ਕੀਤਾ ਐਨਐਸਡੀ ਦੇ ਜਰੀਏ ਸਿਨੇਮਾਈ ਲੋਕਾਂ ਨਾਲ ਸੰਪਰਕ ‘ਚ ਆਇਆ ਉਸ ਤੋਂ ਬਾਦ ਯਾਤਰਾ ਸ਼ੁਰੂ ਹੋ ਗਈ
ਕਈ ਵਾਰ ਤੁਹਾਨੂੰ ਨਕਾਮੀਆਂ ਵੀ ਹੱਥ ਲੱਗੀਆਂ ਹੋਣੀਆਂ?
ਇਨਸਾਨ ਨੂੰ ਨਕਾਮੀਆਂ ਹੀ ਤਾਂ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ ਮੈਂ ਨਿੱਜੀ ਤੌਰ ‘ਤੇ ਇਹ ਮੰਨਦਾ ਹਾਂ ਕਿ ਜਿੱਤ ਤੋਂ ਵੱਡੀ ‘ਹਾਰ’ ਹੁੰਦੀ ਹੈ ਹਾਰ ਤੁਹਾਡੇ ਅੰਦਰ ਚੰਗਾ ਕਰਨ ਦੀ ਇੱਛਾ ਪੈਦਾ ਕਰਦੀ ਹੈ ਸ਼ੁਰੂਆਤ ‘ਚ ਕਈ ਓਡੀਸ਼ਨਾਂ ‘ਚ ਮੈਂ ਨਕਾਰਿਆ ਗਿਆ ਦਰਅਸਲ ਸਭ ਤੋਂ ਵੱਡੀ ਸਮੱਸਿਆ ਮੇਰੀ ਹਾਈਟ ਰਹੀ, ਕੱਦ-ਕਾਠੀ ਦੇਖ ਕੇ ਕਈ ਵਾਰ ਮੈਨੂੰ ਹਾਰ ਮਿਲੀ ਕਈ ਫ਼ਿਲਮ ਨਿਰਦੇਸ਼ਕਾਂ ਨੇ ਮੈਨੂੰ ਦੇਖ ਕੇ ਹੀ ਚਲਦਾ ਕੀਤਾ ਪਰ ਅੱਜ ਇਸ ਖਾਸ ਚੀਜ਼ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਰੱਬ ਤੋਂ ਜਿੰਨਾ ਮੰਗਿਆ ਸੀ ਉਸ ਤੋਂ ਕਿਤੇ ਜਿਆਦਾ ਮੈਨੂੰ ਮਿਲਿਆ ਮੇਰੀ ਕਾਮਯਾਬੀ ‘ਚ ਦਰਸ਼ਕਾਂ ਦੇ ਪਿਆਰ ਦੀ ਬੜੀ ਭੂਮਿਕਾ ਰਹੀ ਧੰਨਵਾਦ ਦੇਣਾ ਚਾਹਵਾਂਗਾ, ਉਨ੍ਹਾਂ ਨੇ ਮੇਰੀ ਕਲਾਕਾਰੀ ਨੂੰ ਪਸੰਦ ਕੀਤਾ
ਤੁਸੀਂ ਜਦੋਂ ਜਨਤਕ ਥਾਵਾਂ ‘ਤੇ ਜਾਂਦੇ ਹੋ, ਤਾਂ ਲੋਕਾਂ ਤੋਂ ਕਿਹੋ-ਜਿਹੀਆਂ ਪ੍ਰਤੀਕਿਰਿਆਵਾਂ ਮਿਲਦੀਆਂ ਹਨ?
ਮੇਰੀ ਸ਼ਕਲ ਦੇਖਦੇ ਹੀ ਲੋਕ ਹੱਸਣ ਲੱਗਦੇ ਹਨ ਇਹ ਦੇਖ ਕੇ ਮੈਂ ਵੀ ਕਈ ਵਾਰ ਅਸਹਿਜ਼ ਹੋ ਜਾਂਦਾ ਹਾਂ ਇੱਕ-ਅੱਧੀ ਵਾਰੀ ਮੈਨੂੰ ਅਜਿਹਾ ਵੀ ਮਹਿਸੂਸ ਹੋਇਆ ਕਿ ਕਿਤੇ ਮੇਰੇ ਚਿਹਰੇ ‘ਤੇ ਕੁਝ ਲੱਗਾ ਤਾਂ ਨਹੀਂ ਦਰਅਸਲ ਇੱਕ ਹਾਸ ਕਲਾਕਾਰ ਦੀ ਇਮੇਜ਼ ਲੋਕਾਂ ‘ਚ ਉਹੋ-ਜਿਹੀ ਹੀ ਬਣ ਜਾਂਦੀ ਹੈ ਜਿਵੇਂ ਪਰਦੇ ‘ਤੇ ਰਹਿੰਦੀ ਹੈ ਪਰ ਪਰਦੇ ਤੋਂ ਬਾਦ ਸਾਡਾ ਜੀਵਨ ਵੀ ਆਮ ਲੋਕਾਂ ਵਰਗਾ ਹੀ ਹੁੰਦਾ ਹੈ ਰਹੀ ਗੱਲ ਪ੍ਰਤੀਕਿਰਿਆਵਾਂ ਮਿਲਣ ਦੀ, ਤਾਂ ਲੋਕ ਮੇਰੀ ਕਲਾ ਦੀ ਤਾਰੀਫ਼ ਕਰਦੇ ਹਨ, ਹੋਰਾਂ ਤੋਂ ਚੰਗਾ ਦੱਸਦੇ ਹਨ ਇਹ ਸੁਣਕੇ ਦਿਲ ਨੂੰ ਤਸੱਲੀ ਮਿਲਦੀ ਹੈ
ਤੁਸੀਂ ਛੋਟੇ ਜਿਹੇ ਪਿੰਡ ‘ਚੋਂ ਨਿੱਕਲ ਕੇ ਸਿਨੇਮਾ ਦਾ ਹਿੱਸਾ ਬਣੇ ਹੋ, ਅਤੀਤ ਕਦੇ ਯਾਦ ਦਾ ਹਿੱਸਾ ਬਣਿਆ ਹੈ, ਅਤੀਤ ਕਦੇ ਯਾਦ ਆਉਂਦਾ ਹੈ ਤੁਹਾਨੂੰ?
ਕਿਉੁਂ ਯਾਦ ਨਹੀਂ ਆਵੇਗਾ ਇਨਸਾਨ ਕਿੰਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਉਸਨੂੰ ਆਪਣੀ ਜ਼ਮੀਨ ਨਹੀਂ ਭੁੱਲਣੀ ਚਾਹੀਦੀ ਮੈਂ ਅੱਜ ਵੀ ਆਪਣੇ ਪਿੰਡ, ਪੁਰਾਣੇ ਦੋਸਤ, ਆਪਣੇ ਪਰਿਵਾਰ ਨਾਲ ਜੁੜਿਆ ਹੋਇਆ ਹਾਂ, ਸਭ ਦੇ ਕਰੀਬ ਰਹਿੰਦਾ ਹਾਂ ਕਾਮਯਾਬ ਹੋਏ ਇਨਸਾਨ ਨੂੰ ਇੱਕ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ, ਉਸਦੀ ਕਾਮਯਾਬੀ ‘ਚ ਇਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਹਰ ਕਿਸੇ ਦੀ ਲਾਈਫ਼ ‘ਚ ਪਰਿਵਾਰ ਅਤੇ ਦੋਸਤਾਂ ਦੀ ਭੂਮਿਕਾ ਵੱਖ-ਵੱਖ ਹੁੰਦੀ ਹੈ ਦੋਸਤ ਅੱਗੇ ਵਧਣ ਦੀ ਸਲਾਹ ਦਿੰਦੇ ਹਨ ਅਤੇ ਪਰਿਵਾਰ ਦੇ ਲੋਕ ਅੱਗੇ ਵਧਣ ਦੀ ਦੁਆ ਕਰਦੇ ਹਨ ਇਸ ਲਈ ਮੈਂ ਦੋਵਾਂ ਦੇ ਮਹੱਤਵ ਨੂੰ ਸਮਝਦਾ ਹਾਂ ਇਨਸਾਨ ਨੂੰ ਘੁਮੰਡ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਘੁਮੰਡ ਹੀ ਸਾਨੂੰ ਮਿੱਟੀ ‘ਚ ਮਿਲਾਉਣ ਦਾ ਕੰਮ ਕਰਦਾ ਹੈ
ਤੁਹਾਡਾ ਕੁਝ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ?
ਅਤਾ-ਪਤਾ ਲਾਪਤਾ ਫਿਲਮ ਦੇ ਨਿਰਦੇਸ਼ਕ ਫਾਈਨੈਂਸਰ ਨੇ ਮੇਰੇ ‘ਤੇ ਕੇਸ ਕੀਤਾ ਸੀ ਜੋ ਦਿੱਲੀ ਦੇ ਕੜਕੜਡੁਮਾ ਅਦਾਲਤ ‘ਚ ਚੱਲ ਰਿਹਾ ਹੈ ਮੈਂ ਆਪਣਾ ਪੱਖ ਅਦਾਲਤ ਦੇ ਸਾਹਮਣੇ ਰੱਖ ਦਿੱਤਾ ਹੈ ਬਾਕੀ ਅਦਾਲਤ ‘ਤੇ ਨਿਰਭਰ ਕਰਦਾ ਹੈ ਮੈਂ ਕਾਨੂੰਨ ‘ਚ ਵਿਸ਼ਵਾਸ ਰੱਖਣ ਵਾਲਾ ਭਾਰਤ ਦਾ ਆਮ ਨਾਗਰਿਕ ਹਾਂ ਕਾਨੂੰਨ ਅਤੇ ਭਗਵਾਨ ‘ਚ ਯਕੀਨ ਰੱਖਦਾ ਹਾਂ ਖੁਦ ਕੋਈ ਗਲਤ ਕੰਮ ਨਹੀਂ ਕਰਦਾ ਕੁਝ ਦੋਸ਼ ਬੇਬੁਨਿਆਦ ਹੁੰਦੇ ਹਨ ਜੋ ਅਦਾਲਤਾਂ ‘ਚ ਧਰਾਸ਼ਾਹੀ ਹੋ ਜਾਂਦੇ ਹਨ ਦੇਖੋ, ਜਦੋਂ ਤੁਸੀਂ ਚੰਗਾ ਕਰਦੇ ਹੋ ਤਾਂ ਵਿਵਾਦਾਂ ਦਾ ਜੁੜਨਾ ਵੀ ਸੁਭਾਵਿਕ ਹੋ ਜਾਂਦਾ ਹੈ ਪਰ ਖੁਦ ਵੱਲੋਂ ਕਦੇ ਕਿਸੇ ਵਿਵਾਦ ਨੂੰ ਜਨਮ ਨਹੀਂ ਦੇਣਾ ਚਾਹੀਦਾ
ਸਿਆਸੀ ਆਗੂ ਬਣਨ ਦੀ ਵੀ ਚਾਹਤ ਹੈ, ਤੁਸੀਂ ਇੱਕ ਸਿਆਸੀ ਪਾਰਟੀ ਵੀ ਬਣਾਈ ਸੀ?
ਬਣਾਈ ਸੀ ਨਹੀਂ, ਬਣਾਈ ਹੈ ਪਾਰਟੀ ਨੇ ਪਿਛਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਕਈ ਉਮੀਦਵਾਰ ਵੀ ਉਤਾਰੇ ਸਨ ਪਰ ਤੁਹਾਨੂੰ ਪਤਾ ਹੈ ਮੋਦੀ ਯੁੱਗ ‘ਚ ਚੰਗੀਆਂ-ਚੰਗੀਆਂ ਪਾਰਟੀਆਂ ਦੀ ਵੀ ਹਵਾ ਨਿੱਕਲੀ ਹੋਈ ਹੈ ਤਾਂ ਭਲਾ ਨਵੀਂ ਪਾਰਟੀ ਕਿਵੇਂ ਟਿਕ ਸਕੇਗੀ ਚੰਗੇ ਸਮੇਂ ਦਾ ਇੰਤਜ਼ਾਰ ਹੈ ਅਨੁਕੂਲ ਸਮੇਂ ਦੇ ਨਾਲ ਪਾਰਟੀ ਦੀ ਸਰਗਰਮੀ ਤੁਹਾਨੂੰ ਦਿਖਾਈ ਦੇਣ ਲੱਗੇਗੀ ਅੰਦਰ ਖਾਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਸਾਡਾ ਮਕਸਦ ਜਨਤਾ ਦੀ ਸੇਵਾ ਕਰਨਾ ਹੈ, ਸੱਤਾ ਹਾਸਲ ਕਰਨਾ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਦੀਆਂ, ਤਲਾਬ ਤੇ ਖੂਹ ਖ਼ਤਮ, ਹੁਣ ਇਨਸਾਨ ਦੀ ਵਾਰੀ
ਰਮੇਸ਼ ਠਾਕੁਰ
ਵਿਸ਼ੇਸ ਇੰਟਰਵਿਊ
ਧਰਤੀ ਦੀ ਲਗਾਤਾਰ ਵਧਦੀ ਤਪਸ਼ ਕਾਰਨ ਮਨੁੱਖੀ ਹੋਂਦ ‘ਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਕਾਗਜ਼ੀ ਵਾਅਦੇ ਖੂਬ ਕਰਦੀਆਂ ਹਨ ਪਰ ਜ਼ਮੀਨ ‘ਤੇ ਕੁਝ ਨਹੀਂ! ਪਾਣੀ, ਧਰਤੀ ਅਤੇ ਅਕਾਸ਼ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦੈ, ਇਸ ਮੁੱਦੇ ‘ਤੇ ਰਮੇਸ਼ ਠਾਕੁਰ ਨੇ ਜਲ ਪੁਰਸ਼ ਕਹੇ ਜਾਣ ਵਾਲੇ ਮਸ਼ਹੂਰ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਪੇਸ਼ ਹਨ।
ਗੱਲਬਾਤ ਦੇ ਮੁੱਖ ਹਿੱਸੇ:-
ਗੰਧਲੇ ਹੁੰਦੇ ਵਾਤਾਵਰਨ ਦੇ ਮੁੱਖ ਕਾਰਨ ਕੀ ਹਨ?
ਸਰਕਾਰੀ ਵਿਵਸਥਾ ਮੁੱਖ ਕਾਰਨ ਹੈ? ਸਰਕਾਰਾਂ ਦੀ ਨੱਕ ਹੇਠਾਂ ਵੱਡੀਆਂ-ਵੱਡੀਆਂ ਕੰਪਨੀਆਂ ਧਰਤੀ ਦਾ ਸੀਨਾ ਪਾੜ ਕੇ ਆਕਾਸ਼ਾ ਛੂੰਹਦੀਆਂ ਇਮਾਰਤਾਂ ਬਣਾ ਰਹੀਆਂ ਹਨ ਕੀ ਇਹ ਸਰਕਾਰਾਂ ਨੂੰ ਨਹੀਂ ਦਿਖਾਈ ਦਿੰਦਾ ਧਰਤੀ ਦੀ ਕੁੱਖ ਨੂੰ ਪਾੜ ਕੇ ਪਾਣੀ ਕੱਢਿਆ ਜਾ ਰਿਹਾ ਹੈ ਵਾਤਾਵਰਨ ਨੂੰ ਸੁਰੱਖਿਅਤ ਦੀ ਜਗ੍ਹਾ ਅਸੁਰੱਖਿਅਤ ਕੀਤਾ ਜਾ ਰਿਹਾ ਹੈ ਸਰਕਾਰਾਂ ਅਤੇ ਕੰਪਨੀਆਂ ਵਿਚਕਾਰ ਮੁਨਾਫਾਖੋਰੀ ਨੇ ਇਨਸਾਨੀ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਅਸੀਂ ਦਹਾਕਿਆਂ ਤੋਂ ਕੁਰਲਾ ਰਹੇ ਹਾਂ ਕਿ ਇਸਨੂੰ ਰੋਕੋ ਨਹੀਂ ਤਾਂ ਧਰਤੀ ਕਦੇ ਵੀ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਸਾਰਿਆਂ ਨੂੰ ਆਪਣੇ ‘ਚ ਸਮਾ ਲਵੇਗੀ ਪਰ ਸਾਡੀ ਗੱਲ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ।
ਧਰਤੀ ਹੇਠਲਾ ਪਾਣੀ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ
ਛੋਟੇ-ਵੱਡੇ ਬੋਰਵੈਲ ਲਾ ਕੇ ਜ਼ਮੀਨੀ ਪਾਣੀ ਨੂੰ?ਅੰਨ੍ਹੇਵਾਹ ਕੱਢਿਆ ਜਾ ਰਿਹਾ ਹੈ ਇਸ ਲਈ ਸੰਘਣੇ ਤੌਰ ‘ਤੇ ਛੋਟੇ-ਵੱਡੇ ਬੰਨ੍ਹ, ਵੱਡੇ-ਵੱਡੇ ਤਾਲਾਬ, ਵੱਡੇ-ਵੱਡੇ ਖੂਹ ਅਤੇ ਡਿੱਗੀਆਂ ਬਣਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਇਸ ਨਾਲ ਜਲ-ਪੱਧਰ ਵੀ ਸਹੀ ਲੈਵਲ ‘ਤੇ ਬਣਿਆ ਰਹੇਗਾ ਕਿਉਂਕਿ ਪਾਣੀ ਵਰਤੋਂ ਅਤੇ ਉਸਦੇ ਵਿਕੇਂਦਰੀਕਰਨ ਦੇ ਨਜ਼ਰੀਏ ਤੋਂ ਵੀ ਸਕਰਾਰੀ ਪੱਧਰ ‘ਤੇ ਸਮੁੱਚਾ ਅਤੇ ਸੰਤੁਲਿਤ ਕਦਮ ਨਹੀਂ ਚੁੱਕਿਆ ਗਿਆ, ਇਸ ਲਈ ਭਾਰਤ ਪਾਣਿਓਂ ਵਾਂਝਾ ਹੁੰਦਾ ਜਾ ਰਿਹਾ ਹੈ ਅਸੀਂ ਸਰਕਾਰਾਂ ਨੂੰ ਇਸਦੇ ਹੱਲ ਦੱਸਦੇ ਹਾਂ, ਪਰ ਕੋਈ ਮੰਨੇ ਤਾਂ ।
ਬਦਲ ਦੇ ਤੌਰ ‘ਤੇ ਪਾਣੀ ਸੰਕਟ ਦੇ ਸਮੁੱਚੇ ਹੱਲ ਲਈ ਕੌਮਾਂਤਰੀ ਸੰਸਥਾਵਾਂ ਕਿੰਨੀਆਂ ਮੱਦਦਗਾਰ ਹੋ ਸਕਦੀਆਂ ਹਨ ?
ਦੇਖੋ, ਇਸ ਗੱਲ ਦੀ ਉਮੀਦ ਨਾ ਦੇ ਬਰਾਬਰ ਹੈ ਕਿਉਂਕਿ ਭਾਰਤ ਦੇ ਮੁਕਾਬਲੇ ਬਾਕੀ ਦੁਨੀਆ ਦਾ ਪਾਣੀ ਸੰਕਟ ਜਿਆਦਾ ਭਿਆਨਕ ਹੈ, ਖਾਸਕਰ ਮੱਧ ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਦਾ ਉਦਾਹਰਨ ਦੇ ਤੌਰ ‘ਤੇ, ਸੀਰੀਆ ‘ਚ ਕੋਈ ਧਰਮਯੁੱਧ ਨਹੀਂ ਹੋ ਰਿਹਾ, ਸਗੋਂ ਟਰਕੀ ਵੱਲੋਂ ਆਪਣੀ ਇਕਵੇਟਸ ਨਦੀ ਦੇ ਪਾਣੀ ਦੇ ਬਹਾਅ ‘ਤੇ ਬੰਨ੍ਹ ਬਣਾ ਦੇਣ ਨਾਲ ਸੀਰੀਆ ‘ਚ ਜੋ ਪਾਣੀ ਸੰਕਟ ਕਾਇਮ ਹੋਇਆ, ਉਸ ਨਾਲ ਉੱਥੋਂ ਦੀ ਖੇਤੀ ਚੌਪਟ ਹੋ ਗਈ, ਜਦੋਂਕਿ ਉੱਥੋਂ ਦੀ ਖੇਤੀ ਭਾਰਤ ਤੋਂ ਵੀ ਦੋ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ।
ਇਹ ਵਜ੍ਹਾ ਹੈ ਕਿ ਸੀਰੀਆ ਦੇ ਲੋਕਾਂ ਆਪਣਾ ਦੇਸ਼ ਛੱਡ ਕੇ ਲੇਬਨਾਨ, ਟਰਕੀ, ਗਰੀਸ, ਸਵੀਡਨ ਅਤੇ ਜਨਮਨੀ ਵੱਲ ਰੁਖ ਕੀਤਾ ਦੇਖਿਆ ਗਿਆ ਹੈ ਕਿ ਜਰਮਨੀ ਨੇ ਅਜਿਹੇ ਲੋਕਾਂ ਲਈ ਆਪਣੀ ਸਰਹੱਦ ਖੋਲ੍ਹ ਦਿੱਤੀ, ਜਦੋਂ ਕਿ ਅਮਰੀਕਾ ਸਮੱਰਥਕ ਦੇਸ਼ਾਂ ਨੇ ਉਨ੍ਹਾਂ ਲਈ ਆਪਣੇ ਦਰਵਾਜੇ ਬੰਦ ਕਰ ਲਏ, ਜਿਸ ਨਾਲ ਪ੍ਰਭਾਵਿਤ ਲੋਕ ਹੈਰਾਨ ਅਤੇ ਹਮਲਾਵਰ ਹੋਏ ਹਲਾਂਕਿ ਭਾਰਤ ‘ਚ ਵੀ ਪਾਣੀ ਸੰਕਟ ਹੈ ਪਰ ਹਾਲੇ ਅਜਿਹੀ ਸਥਿਤੀ ਨਹੀਂ ਆਈ ਹੈ ਕਿ ਲੋਕ ਦੇਸ਼ ਛੱਡ ਕੇ ਚਲੇ ਜਾਣ ਹਾਂ, ਇੱਥੋਂ ਦੇ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵੱਲ ਰੁਜ਼ਗਾਰ ਲਈ ਪਲਾਇਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸੂਬੇ ‘ਚ ਵੀ ਖੇਤੀ ਸਬੰਧੀ ਪਾਣੀ ਪ੍ਰਬੰਧਨ ਦੀ ਘਾਟ ਹੈ ਜਿਸ ਦਾ ਅਸਰ ਹੋਰ ਰੁਜ਼ਗਾਰਾਂ-ਧੰਦਿਆਂ ‘ਤੇ ਪੈਂਦਾ ਹੈ ਇਸ ਲਈ ਭਾਰਤ ਨੂੰ ਆਪਣੇ ਪਾਣੀ ਸੰਕਟ ਦਾ ਹੱਲ ਖੁਦ ਹੀ ਕਰਨਾ ਹੋਵੇਗਾ ਇਸ ਦਿਸ਼ਾ ‘ਚ ਕਿਸੇ ਵੀ ਵਿਦੇਸ਼ੀ ਸੰਸਥਾ ਦੀ ਲੋੜੀਂਦੀ ਮੱਦਦ ਨਹੀਂ ਮਿਲਣ ਵਾਲੀ ਹੈ ।
ਕੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨਾਲ ਪਾਣੀ ਸੰਕਟ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ?
ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਮੌਜੂਦਾ ਹਾਲਤ ਬਹੁਤ ਖਤਰਨਾਕ ਹੈ ਇਹ ਸਭ ਦੀ ਸਾਂਝੀ ਸੰਪੱਤੀ ਨੂੰ ਆਪਣੇ ਨਿੱਜੀ ਸਵਾਰਥ ਲਈ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਖੇਡ ਹੈ, ਹੋਰ ਕੁਝ ਨਹੀਂ ਇਸ ਨਾਲ ਪਾਣੀ ਦੇ ਨਿੱਜੀਕਰਨ ਨੂੰ ਉਤਸ਼ਾਹ ਮਿਲੇਗਾ ਜੋ ਅਣਉੱਚਿਤ ਹੋਵੇਗਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦਾ ਆਦਰਸ਼ ਉਦਾਹਰਨ ਰਾਜਤੰਤਰ ‘ਚ ਮਿਲਦਾ ਹੈ ਜਦੋਂ ਰਾਜਾ ਆਪਣੀ ਜ਼ਮੀਨ ਦਿੰਦਾ ਸੀ ਅਤੇ ਜਨਤਾ ਆਪਣੀ ਸਖ਼ਤ ਮਿਹਨਤ ਨਾਲ ਉਸ ਜ਼ਮੀਨ ‘ਤੇ ਤਾਲਾਬ ਪੁੱਟਦੀ ਸੀ, ਛੋਟੇ-ਵੱਡੇ ਖੂਹ, ਡਿੱਗੀਆਂ ਬਣਾਉਂਦੀ ਸੀ ਤਾਂ ਜੋ ਪਾਣੀ ਦੀ ਵਰਤੋਂ ਹੋਵੇ, ਉਸ ਤੋਂ ਦੁਬਾਰਾ ਕੰਮ ਲਿਆ ਜਾਵੇ ਉਦੋਂ ਰਾਜੇ ਅਜਿਹੇ ਕੰਮ ‘ਚ ਸਹਿਯੋਗ ਕਰਨ ਵਾਲੇ ਵਿਅਕਤੀਆਂ ਨੂੰ ਹਲਵਾ ਪੂੜੀ ਅਤੇ ਖੀਰ-ਪੂੜੀਆਂ ਵੀ ਖਵਾਉਂਦਾ ਸੀ ਜਿਸਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ ਇਹੀ ਨਹੀਂ, ਨਿਰਮਾਣ ਕਾਰਜਾਂ ‘ਚ ਲੱਗੇ ਹੋਰ ਜ਼ਰੂਰੀ ਵਰਤੋਂ ਦੇ ਸਾਮਾਨ ਦੀ ਕੀਮਤ ਵੀ ਦਿੱਤੀ ਜਾਂਦੀ ਸੀ ਉਹ ਪਵਿੱਤਰ ਭਾਵਨਾ ਸੀ ਜੋ ਇੱਕ-ਦੂਜੇ ਨੂੰ ਜੋੜੀ ਰੱਖਦੀ ਸੀ, ਪਰ ਉਹ ਨੇਕਨੀਤੀ ਹੁਣ ਕਿੱਥੇ? ਇਸ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਜਗ੍ਹਾ ਸਕਰਾਰ ਨੂੰ ਆਪਣੇ ਸਾਧਨਾਂ ਨਾਲ ਕੰਮ ਕਰਨਾ ਚਾਹੀਦੈ ਕਿਉਂਕਿ ਜਲ ਹੀ ਜੀਵਨ ਹੈ ।
ਤੁਹਾਡੇ ਹਿਸਾਬ ਨਾਲ ਪਾਣੀ ਨੂੰ  ਗੰਧਲਾ ਹੋਣੋਂ ਰੋਕਣ ਲਈ ਕੀ ਕੀਤਾ ਜਾਣਾ ਚਾਹੀਦਾ ?
ਸਦੀਆਂ ਤੋਂ ਭਾਰਤ ‘ਚ ਪਾਣੀ ਦਾ ਬਹੁਤ ਸਨਮਾਨ  ਕੀਤਾ ਜਾਂਦਾ ਰਿਹਾ ਹੈ ਲੋਕਾਂ ਨੇ ਹਮੇਸ਼ਾਂ ਇਸ ਗੱਲ ਦਾ ਖਿਆਲ ਰੱਖਿਆ ਕਿ ਪਾਣੀ ‘ਚ ਸਾਡੀ ਗੰਦਗੀ ਨਾ ਮਿਲੇ ਕਿਉਂਕਿ ਭਾਰਤੀ ਸੰਸਕ੍ਰਿਤੀ ‘ਚ ਨਦੀਆਂ, ਤਲਾਬ ਅਤੇ ਖੂਹਾਂ ਵੀ ਪੂਜਣਯੋਗ ਹਨ ਮੈਂ ਜਦੋਂ ਗਿਆਰਾਂ ਸਾਲ ਦਾ ਸੀ ਤਾਂ ਆਪਣੀ ਅਨਪੜ੍ਹ ਦਾਦੀ ਦੇ ਨਾਲ ਗੰਗਾ ਇਸ਼ਨਾਨ ਕਰਨ ਲਈ ਗੜ੍ਹਮੁਕਤੇਸ਼ਵਰ ਗਿਆ ਸੀ ਉਦੋਂ ਉਨ੍ਹਾਂ ਨੇ ਝੋਲੇ ‘ਚੋਂ ਕਟੋਰਾ ਕੱਢਿਆ, ਮੇਰੇ ਕੱਪੜੇ ਉਤਾਰੇ ਤੇ ਸਿਰ ‘ਤੇ ਪਾਣੀ ਦੇ ਛੱਟੇ ਮਾਰੇ ਕਿਉਂਕਿ ਪੁਰਾਣੇ ਲੋਕ ਹਮੇਸ਼ਾਂ ਇਸ ਗੱਲ ਨੂੰ ਲੈ ਕੇ ਵੀ ਸੁਚੇਤ ਰਹਿੰਦੇ ਸਨ ਕਿ ਨਦੀਆਂ ‘ਚ ਜਾਂ ਉਸਦੇ ਨੇੜੇ-ਤੇੜਿਓਂ ਕਿਸੇ ਵੀ ਤਰ੍ਹਾਂ ਦੇ ਪਖ਼ਾਨੇ ਆਦਿ ਤੋਂ ਪਰਹੇਜ਼ ਕੀਤਾ ਜਾਵੇ ।
ਵਾਤਾਵਰਨ ਬਚਾਉਣ ਲਈ ਤੁਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਹੋ?
ਸਰਕਾਰ ਨੂੰ ਇਸ ਸਮੇਂ ਵਧਦੇ ਹੜ ਅਤੇ ਸੋਕੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਦਿਸ਼ਾ ‘ਚ ਸਾਰਥਿਕ ਪਹਿਲ ਕਰਨੀ ਚਾਹੀਦੀ ਹੈ ਮੇਰੇ ਵਿਚਾਰ ਨਾਲ ਪਾਣੀ ਨੂੰ ਸਿੰਚਾਈ ਕਰਕੇ ਉਸਦੇ ਵਿਕੇਂਦਰੀਕਰਨ ਦਾ ਕੰਮ ਕਰਨਾ ਚਾਹੀਦੈ ਇਸ ਲਈ ਸਿਰਫ਼ ਠੇਕੇਦਾਰੀ ਪ੍ਰਥਾ ‘ਤੇ ਨਿਰਭਰ ਰਹਿਣਾ ਅਤੇ ਪਸੰਦੀਦਾ ਕੰਪਨੀਆਂ ਦੇ ਲਾਭ ਲਈ ਹੀ ਕਾਰਜ ਕਰਨਾ ਸਹੀ ਨਹੀਂ ਹੈ, ਬਲਕਿ ਪੀ ਸਿੰਚਾਈ ਦੀ ਜਰੂਰਤ, ਖਾਸ ਕਰਕੇ ਭੁਗੋਲਿਕ ਹਾਲਾਤਾਂ ਦੇ ਅਨੁਕੂਲ ਡਿਜ਼ਾਇਨ ਅਤੇ ਸਮੁੱਚੀ ਤਕਨੀਕ ਦੀ ਵਰਤੋਂ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈ ਜੋ ਸਾਰਿਆਂ ਲਈ ਅਨੁਕੂਲ ਹੋਵੇ, ਜਦੋਂਕਿ ਫਿਲਹਾਲ ਅਜਿਹਾ ਨਹੀਂ ਹੈ ।
ਪਾਣੀ ਦੇ ਸਮੁਦਾਇਕ ਵਿਕੇਂਦਰੀਕਰਨ ‘ਚ ਕੀ ਕਮੀਆਂ ਜਾਂ ਖਾਮੀਆਂ ਹਨ?
ਜਲ ਦੇ ਸਮੁਦਾਇਕ ਵਿਕੇਂਦਰੀਕਰਨ ਦੇ ਕੰਮਾਂ ਨੂੰ ਸਿਰਫ਼ ਇੰਜੀਨੀਅਰਾਂ ਅਤੇ ਠੇਕੇਦਾਰਾਂ ਦੇ ਹੱਥਾਂ ‘ਚ ਨਹੀਂ ਛੱਡਣਾ ਚਾਹੀਦਾ ਅਜਿਹਾ ਇਸ ਲਈ ਹੋਇਆ ਕਿ ਸਾਡੇ ਆਗੂਆਂ ਨੇ ਕਦੇ ਵੀ ਇਸ ‘ਚ ਆਪਣੀ ਡੂੰਘੀ ਰੁਚੀ ਨਹੀਂ ਦਿਖਾਈ, ਜਿਸ ਨਾਲ ਹਰੇਕ ਖੇਤਰ ‘ਚ ਸਮਾਵੇਸ਼ੀ ਪਾਣੀ ਵਿਕਾਸ ਕਾਰਜ ਸੰਭਵ ਨਹੀਂ ਹੋ ਸਕਿਆ ਇਹੀ ਵਜ੍ਹਾ ਹੈ ਕਿ ਵੱਖ-ਵੱਖ ਯੋਜਨਾਵਾਂ ਦੇ ਜਰੀਏ ਵੱਡੇ-ਵੱਡੇ ਬੰਨ੍ਹ (ਡੈਮ) ਤਾਂ ਬਣਾਏ ਗਏ, ਬਿਜਲੀ ਵੀ ਪੈਦਾ ਕੀਤੀ ਗਈ, ਪੇਸ਼ੇਵਰ ਵਿਕਾਸ ਦੇ ਹੋਰ ਉਪਾਅ ਵੀ ਕੀਤੇ ਗਏ, ਪਰ ਉਸਦਾ ਪੂਰਾ ਲਾਭ ਦੇਸ਼ ਦੇ ਸਾਰੇ ਲੋਕਾਂ ਨੂੰ ਬਰਾਬਰ ਨਹੀਂ ਮਿਲ ਸਕਿਆ ਕਿਉਂਕਿ ਛੋਟੇ-ਛੋਟੇ ਬੰਨ੍ਹ ਨਹੀਂ ਬਣਾਏ ਗਏ ਛੋਟੇ-ਵੱਡੇ ਤਾਲਾਬਾਂ, ਖੂਹਾਂ, ਡਿੱਗੀਆਂ ਦੀ ਸਮੁੱਚੀ ਉਪਲੱਬਧਤਾ ‘ਤੇ ਬਹੁਤ ਘੱਟ ਧਿਆਨ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।