Chinese - Sach Kahoon Punjabi
ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ‘ਤੇ ਲਗਾਈ ਵੀਜਾ ਸਬੰਧੀ ਰੋਕ
ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ 10 ਲੱਖ ਤੋਂ ਜਿਆਦਾ ਮੁਸਲਮਾਨਾਂ ਦੇ ਨਾਲ ਕਰੂਰ ਅਤੇ ਅਮਨੁੱਖੀ ਵਿਵਹਾਰ ਕਰਣ ਅਤੇ ਉਨ੍ਹਾਂ ਨੂੰ ਬਲਪੂਰਵਕ ਹਿਰਾਸਤ ਵਿੱਚ ਰੱਖਣ ਨੂੰ ਲੈ ਕੇ ਚੀਨ ਦੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਖਿਲਾਫ ਵੀਜਾ ਸਬੰਧੀ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਯੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। (Visa Ban)
ਸ਼੍ਰੀ ਪੋਮਪਿਯੋ ਨੇ ਟਵੀਟ ਕੀਤਾ , ‘ਅੱਜ ਮੈਂ ਚੀਨੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਉਨ੍ਹਾਂ ਅਧਿਕਾਰੀਆਂ ‘ਤੇ ਵੀਜਾ ਰੋਕ ਲਗਾਉਣ ਦੀ ਘੋਸ਼ਣਾ ਕਰ ਰਿਹਾ ਹਾਂ ਜੋ ਸ਼ਿਨਜਿਆਂਗ ਸੂਬੇ ਵਿੱਚ ਉਈਗਰੋਂ , ਕਜਾਕੋਂ ਅਤੇ ਹੋਰ ਮੁਸਲਮਾਨ ਘੱਟ ਗਿਣਤੀ ਸਮੂਹਾਂ ਨੂੰ ਕੈਦ ਕਰਕੇ ਉਨ੍ਹਾਂ ਨਾਲ ਕਰੂਰ ਅਤੇ ਅਮਨੁੱਖੀ ਵਿਵਹਾਰ ਕਰਣ ਲਈ ਜ਼ਿੰਮੇਦਾਰ ਹਨ।’ ”ਅਮਰੀਕਾ ਵੱਲੋਂ ਚੀਨ ਦੇ ਅਧਿਕਾਰੀਆਂ ‘ਤੇ ਵੀਜਾ ਸਬੰਧੀ ਰੋਕ ਲਗਾਏ ਜਾਣ ਦੀ ਘੋਸ਼ਣਾ ਨਾਲ ਦੋਵਾਂ ਦੇਸ਼ਾਂ ਵਿੱਚ ਤਨਾਵ ਹੋਰ ਵਧ ਗਿਆ ਹੈ। ਧਿਆਨ ਯੋਗ ਹੈ ਕਿ ਅਮਰੀਕਾ ਅਤੇ ਚੀਨ ਵਿੱਚ ਵਪਾਰਕ ਮੁੱਦਿਆਂ ‘ਤੇ ਚਰਚਾ ਲਈ ਦੋ ਦਿਨ ਬਾਅਦ ਵਾਸ਼ਿੰਗਟਨ ਵਿੱਚ ਇੱਕ ਉੱਚ ਪੱਧਰੀ ਗੱਲਬਾਤ ਸ਼ੁਰੂ ਹੋਣ ਵਾਲੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ-ਚੀਨੀ ਵਪਾਰਕ ਯੁੱਧ ਵਿਸ਼ਵ ਆਰਥਿਕਤਾ ਲਈ ਘਾਤਕ
‘ਦਰਬਾਰਾ ਸਿੰਘ ਕਾਹਲੋਂ’
ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਤੋਂ ਅਮਰੀਕੀ ਰਾਸ਼ਟਰ ਤੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਅੱਕਿਆ ਪਿਆ ਹੈ। ਉਸ ਦੀਆਂ ਆਰਥਿਕ, ਡਿਪਲੋਮੈਟਿਕ, ਯੁੱਧਨੀਤਕ, ਵਪਾਰਕ ਨੀਤੀਆਂ ਨੇ ਆਪਣੇ ਵਿਸ਼ਵਾਸਪਾਤਰ ਅਤੇ ਨੇੜਲੇ ਹਮਜੋਲੀ ਰਾਸ਼ਟਰਾਂ ਨੂੰ ਵੀ ਨਹੀਂ ਬਖਸ਼ਿਆ।
ਪਿਛਲੇ ਲੰਮੇ ਸਮੇਂ ਤੋਂ ਏਸ਼ੀਆ ਦਾ ਤਾਕਤਵਰ ਰਾਸ਼ਟਰ ਚੀਨ ਉਸ ਦੇ ਰਡਾਰ ਦੇ ਨਿਸ਼ਾਨੇ ‘ਤੇ ਸੀ ਜਿਸ ਬਾਰੇ ਉਸ ਨੇ ਆਪਣੀ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੋਣ ਮੁਹਿੰਮ ਵਿਚ ਸੰਕੇਤ ਦੇ ਦਿੱਤਾ ਸੀ ਉਸ ਨਾਲ ਵਪਾਰਕ ਸਬੰਧ ਉਸ ਨੂੰ ਬੁਰੀ ਤਰ੍ਹਾਂ ਰੜਕਦੇ ਸਨ। 10 ਮਈ 2019 ਨੂੰ ਅਮਰੀਕਾ-ਚੀਨ ਵਿਚਕਾਰ ਵਾਸ਼ਿੰਗਟਨ ਵਿਖੇ ਹੋ ਰਹੀ ਵਪਾਰ ਮਾਮਲਿਆਂ ਸਬੰਧੀ ਗਲਬਾਤ ਤੜੱਕ ਕਰਕੇ ਟੁੱਟ ਗਈ। ਪ੍ਰਤੀਕ੍ਰਮ ਵਜੋਂ ਅਮਰੀਕਾ ਨੇ ਤੁਰੰਤ ਚੀਨੀ ਵਸਤਾਂ ਦੇ 20,000 ਕਰੋੜ ਡਾਲਰ ਦੇ ਅਮਰੀਕਾ ਅੰਦਰ ਹੋ ਰਹੇ ਅਯਾਤ ‘ਤੇ 10 ਪ੍ਰਤੀਸ਼ਤ ਤੋਂ ਟੈਰਿਫ ਡਿਊਟੀ ਵਧਾ ਕੇ 25 ਪ੍ਰਤੀਸ਼ਤ ਕਰ ਦਿੱਤੀ। ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਕਰੀਬ 32500 ਕਰੋੜ ਡਾਲਰ ਦੇ ਕੁੱਲ ਅਯਾਤ ਦੀਆਂ ਦੂਸਰੀਆਂ ਵਸਤਾਂ ‘ਤੇ ਵੀ 25 ਪ੍ਰਤੀਸ਼ਤ ਟੈਰਿਫ ਡਿਊਟੀ ਠੋਕ ਦਿੱਤੀ ਜਾਵੇਗੀ। ਪਰ ਚੀਨ ਨਾਲ ਵਪਾਰਕ ਜੰਗ ਕੈਨੇਡਾ ਤੇ ਮੈਕਸੀਕੋ ਵਰਗੀ ਨਹੀਂ ਜਿਨ੍ਹਾਂ ਨੇ ਅਮਰੀਕਾ ਦੇ ਗੁਆਂਢੀ ਤੇ ਤਾਕਤਵਰ ਰਾਜ ਨਾ ਹੋਣ ਕਰਕੇ ਝੂਠੀ-ਮੂਠੀ ਹਾਰ ਸਵੀਕਾਰ ਕਰ ਲਈ ਸੀ ਭਾਵੇਂ ਅੰਦਰੋਂ ਉਹ ਬਹੁਤ ਔਖੇ ਹਨ
ਦੂਸਰੇ ਪਾਸੇ ਚੀਨ ਨੇ ਅਮਰੀਕਾ ਸਾਹਮਣੇ ਨਾ ਝੁਕਣ ਦਾ ਨਿਰਣਾ ਲਿਆ ਹੈ। ਪਹਿਲਾਂ ਤਾਂ ਉਹਨੇ ਅਮਰੀਕਾ ਦੇ ਵਪਾਰਕ ਥਾਣੇਦਾਰੀ ਵਾਲੇ ਸਮਝੌਤੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਦੂਸਰੇ ਅਮਰੀਕਾ ਵੱਲੋਂ ਚੀਨੀ ਅਯਾਤ ਵਾਲੀਆਂ ਕਰੀਬ 5700 ਵਸਤਾਂ ‘ਤੇ ਚੁੰਗੀ ਕਰ ਵਧਾਉਣ ਵਿਰੁੱਧ ਕਾਰਵਾਈ ਕਰਦੇ ਅਮਰੀਕਾ ਵੱਲੋਂ ਚੀਨ ਵਿਚ ਅਯਾਤ ਹੁੰਦੀਆਂ 600 ਕਰੋੜ ਡਾਲਰ ਦੀਆਂ ਵਸਤਾਂ ‘ਤੇ ਚੁੰਗੀ ਕਰ 10 ਪ੍ਰਤੀਸ਼ਤ ਤੋਂ ਲੈ ਕੇ 25 ਪ੍ਰਤੀਸ਼ਤ ਤੱਕ ਠੋਕ ਦਿੱਤਾ। ਜੋ  ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਬਾਕੀ ਵਸਤਾਂ ‘ਤੇ ਇਸ ਕਰ ਦੀ ਦਰ ਅਜੇ 5 ਪ੍ਰਤੀਸ਼ਤ ਰਹੇਗੀ।
ਚੀਨ ਨੇ ਅਜਿਹਾ ਕਰਕੇ ਸਪੱਸ਼ਟ ਕੀਤਾ ਹੈ ਕਿ ਉਸ ਲਈ ਕੌਮਾਂਤਰੀ ਵਪਾਰ ਤੇ ਆਰਥਿਕ ਮਿਲਵਰਤਣ ਅਧੀਨ ਆਪਣੇ ਕਾਨੂੰਨੀ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਅਜਿਹਾ ਕਰਨਾ ਜਾਇਜ਼ ਹੈ। ਉਸ ਨੇ ਸਾਫ਼ ਕਰ ਦਿੱਤਾ ਕਿ ਅਮਰੀਕਾ ਲਈ ਚੁੰਗੀ ਕਰ ਵਧਾਉਣ ਦਾ ਤਰੀਕਾ ਕਿਸੇ ਵੀ ਤਰ੍ਹਾਂ ਮੁਨਸਫਾਨਾ ਨਹੀਂ। ਐਸੇ ਬੇਇਨਸਾਫੀ ਭਰੇ ਵਪਾਰਕ ਕਦਮਾਂ ਦਾ ਖ਼ਮਿਆਜ਼ਾ ਚੀਨ ਤੇ ਅਮਰੀਕਾ ਦੇ ਹੀ ਨਹੀਂ ਬਲਕਿ ਵਿਸ਼ਵ ਦੇ ਦੂਸਰੇ ਹਿੱਸਿਆਂ ‘ਚ ਵੱਸਦੇ ਉਪਭੋਗਤਾਵਾਂ ਨੂੰ ਭੁਗਤਣਾ ਪਵੇਗਾ। ਡੋਨਾਲਡ ਟਰੰਪ ਹਮੇਸ਼ਾ ਖੁੱਲ੍ਹੇ ਵਪਾਰ ਸਮਝੌਤਿਆਂ ਦੇ ਖਿਲਾਫ ਰਿਹਾ ਹੈ। ਉਹ ਅਮਰੀਕਾ ਨੂੰ ਮੁੜ ਵਿਸ਼ਵ ਦਾ ਮਹਾਨ ਦੇਸ਼ ਹਰ ਖੇਤਰ ਵਿਚ ਸਥਾਪਿਤ ਕਰਨ ਲਈ ਦੂਸਰੇ ਦੇਸ਼ ਦੇ ਅਯਾਤਾਂ ‘ਤੇ ਚੁੰਗੀ ਟੈਕਸ ਠੋਕ ਰਿਹਾ ਹੈ। ਦਰਅਸਲ ਉਹ ਆਰਥਿਕ ਅਤੇ ਵਪਾਰਕ ਤੌਰ ‘ਤੇ ਵੀ ਕਿਸੇ ਦੇਸ਼ ਨੂੰ ਆਪਣੇ ਬਰਾਬਰ ਉੱਭਰਨ ਨਹੀਂ ਦੇਣਾ ਚਾਹੁੰਦਾ। 1980ਵੇਂ ਦਹਾਕੇ ਵਿਚ ਜਦੋਂ ਜਪਾਨ ਆਰਥਿਕ ਸ਼ਕਤੀ ਵਜੋਂ ਉਸਦੀ ਬਰਾਬਰੀ ‘ਤੇ ਪੁੱਜਾ ਤਾਂ ਉਸ ਨੇ ਉਸ ‘ਤੇ ਪਲਾਜ਼ਾ ਸਮਝੌਤਾ ਕਰਨ ਲਈ ਦਬਾਅ ਪਾਇਆ। ਉਸ ਨੇ ਉਸ ਦੀ ਕਰੰਸੀ ਯੇਨ ਦੀ ਕੀਮਤ ਡਾਲਰ ਮੁਕਾਬਲੇ 50 ਪ੍ਰਤੀਸ਼ਤ ਘੱਟ ਕਰਨ ਲਈ ਕਿਹਾ। ਉਸ ਨੇ ਆਪਣੇ ਇਸ ਅਤਿ ਨਜ਼ਦੀਕੀ ਏਸ਼ੀਅਨ ਆੜੀ ਨੂੰ ਨਹੀਂ ਬਖਸ਼ਿਆ।
ਟਰੰਪ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਵੇਲੇ ਕਹਿੰਦਾ ਸੀ ਕਿ ਜੇ ਉਹ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਵੇਗਾ ਤਾਂ ਰਾਸ਼ਟਰਪਤੀ ਬਿਲ ਕਲਿੰਟਨ ਕਾਲ ਦੀਆਂ ਵਿਰਸੇ ‘ਚ ਮਿਲੀਆਂ ਦੋ ਭੈੜੀਆਂ ਵਪਾਰਕ ਸੰਧੀਆਂ ਦਾ ਭੋਗ ਪਾ ਦੇਵੇਗਾ। ਇਹ ਸਨ ਨਾਫਟਾ (ਨਾਰਥ ਅਮੈਰੀਕਨ ਫ੍ਰੀ ਟਰੇਡ ਐਗਰੀਮੈਂਟ) ਤੇ ਚੀਨ ਦੀ ਵਿਸ਼ਵ ਵਪਾਰ ਸੰਗਠਨ ਵਿਚ ਸ਼ਮੂਲੀਅਤ।
ਕੈਨੇਡਾ ਅਤੇ ਮੈਕਸੀਕੋ ਦੀ ਧੌਣ ‘ਤੇ ਗੋਡਾ ਰੱਖ ਕੇ ਉਸ ਨੇ ਨਾਫਟਾ ਸੰਧੀ ਦਾ ਭੋਗ ਪਾ ਦਿੱਤਾ ਤੇ ਫਿਰ ਉਨ੍ਹਾਂ ਨਾਲ ਆਪਣੇ ਅਮਰੀਕੀ ਹਿੱਤਾਂ ਦੀ ਪੂਰਕ ਵੱਖਰੀ-ਵੱਖਰੀ ਵਪਾਰ ਸੰਧੀ ਕੀਤੀ ਜਿਸ ਨੂੰ ਉਹ ‘ਨਿਊ ਨਾਫਟਾ ਸੰਧੀ’ ਕਹਿੰਦਾ ਹੈ। ਹੁਣ ਕੈਨੇਡਾ ਉਸ ‘ਤੇ ਜ਼ੋਰ ਪਾ ਰਿਹਾ ਹੈ ਕਿ ਉਹ ਸਟੀਲ ਅਤੇ ਐਲਮੂਨੀਅਮ ਟੈਕਸ ਵਾਪਸ ਲੈ ਲਵੇ। ਮੈਕਸੀਕੋ ਦੀ ਸਰਹੱਦ ‘ਤੇ ਉਹ ਕੰਧ ਉਸਾਰਨ ਲਈ ਬਜ਼ਿੱਦ ਹੈ ਤਾਂ ਕਿ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਅਮਰੀਕਾ ‘ਚ ਰੁਕ ਸਕੇ ਜਿਸਦਾ ਭੁਗਤਾਨ ਵੀ ਮੈਕਸੀਕੋ ਕਰੇਗਾ।
ਹੁਣ ਉਹ ਚੀਨ ਦੁਆਲੇ ਹੋ ਗਿਆ ਹੈ ਜੋ ਵਿਸ਼ਵ ਅੰਦਰ ਜਪਾਨ ਵਾਂਗ ਉਸ ਦੇ ਬਰਾਬਰ ਦੀ ਆਰਥਿਕਤਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਪਰ ਚੀਨ ਨਾ ਤਾਂ ਜਪਾਨ ਹੈ, ਨਾ ਕੈਨੇਡਾ ਚੀਨ ਨੇ ਤਾਂ ਉਹ ਵਪਾਰਕ ‘ਬਲੂਪ੍ਰਿੰਟ’ ਪਾੜ ਦਿੱਤਾ ਜੋ ਦੋਹਾਂ ਦੇਸ਼ਾਂ ਵੱਲੋਂ ਵਪਾਰਕ ਸਮਝੌਤੇ ਸਬੰਧੀ ਤਿਆਰ ਕੀਤਾ ਗਿਆ ਸੀ। ਚੀਨ ਚੰਗੀ ਤਰ੍ਹਾਂ ਸਮਝਦਾ ਹੈ ਕਿ ਗਲੋਬਲ ਵਪਾਰਕ ਸਿਸਟਮ ਉਸ ਦੀ ਆਰਥਿਕ ਤਰੱਕੀ ਤੇ ਵਿਕਾਸ ‘ਚ ਸਹਾਈ ਹੋਇਆ ਹੈ। ਉਹ ਵਿਸ਼ਵ ਵਪਾਰ ਸੰਗਠਨ ‘ਚ ਇਸੇ ਕਰਕੇ ਸ਼ਾਮਿਲ ਹੋਇਆ ਸੀ ਕਿ ਉਸ ਦੀ ਆਰਥਿਕਤਾ ਪੱਛਮੀ ਦੇਸ਼ਾਂ ਦੇ ਢਾਂਚੇ ਵਿਚ ਢਲ ਸਕੇ। ਉਸਨੇ ਗਰੀਬ ਕਿਸਾਨੀ ਨੂੰ ਕਾਮਾ ਸ਼ਕਤੀ ਵਿਚ ਤਬਦੀਲ ਕਰਕੇ ਆਪਣੀ ਬਜ਼ਾਰੂ ਪੈਦਾਵਾਰ ਵਧਾਈ, ਨਿਰਯਾਤ ‘ਚ ਅਥਾਹ ਵਾਧਾ ਕੀਤਾ। ਦੇਸ਼ ‘ਚੋਂ ਗਰੀਬੀ ਖ਼ਤਮ ਕਰਨ ਦਾ ਯਤਨ ਕੀਤਾ। ਪਰ ਇਸ ਸਿਸਟਮ ਅਧੀਨ ਘਰੇਲੂ ਅਤੇ ਗਲੋਬਲ ਪੱਧਰ ‘ਤੇ ਆਰਥਿਕ ਨਾ-ਬਰਾਬਰੀ ਇੱਕ ਬੁਰਾਈ ਵਜੋਂ ਉਪਜੀ। ਅਮਰੀਕਾ ਦਰਅਸਲ ਚੀਨ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ, ਫਿਰ ਭਾਰਤ ਤੇ ਇਰਾਨ ਨੂੰ ਕਮਜ਼ੋਰ ਕਰਨ ਦੀ ਯੋਜਨਾ ਰੱਖਦਾ ਹੈ। ਇਹ ਉਹ ਦੇਸ਼ ਹਨ ਜੋ ਤੇਜ਼ੀ ਨਾਲ ਗਲੋਬਲ ਪੱਧਰ ‘ਤੇ ਤਾਕਤਵਰ ਆਰਥਿਕਤਾਵਾਂ ਵਜੋਂ ਉੱਭਰ ਰਹੇ ਹਨ ਅਤੇ ਜੋ 10 ਸਾਲਾ ਵਿਸ਼ਵ ਆਰਥਿਕ ਮੰਦੀ ਤੋਂ ਬਚੇ ਰਹੇ ਜੋ 2008-09 ਤੱਕ ਰਹੀ ਅਤੇ ਜਿਸ ਨੇ ਅਮਰੀਕਾ ਦੇ ਕਈ ਰਾਜਾਂ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਸੀ।
ਚੀਨ ਨੇ ਇਸ ਮੰਦੀ ਦਾ ਮੁਕਾਬਲਾ ਨਿਵੇਸ਼ ਤੇ ਰੁਜ਼ਗਾਰ ਵਧਾ ਕੇ ਅਤੇ ਵਿਆਜ਼ ਦਰਾਂ ਘਟਾ ਕੇ ਕੀਤਾ ਸੀ।  ਕੁਝ ਆਰਥਿਕ ਅਤੇ ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ-ਚੀਨ ਵਪਾਰਕ ਜੰਗ ਦਾ ਮਾੜਾ ਪ੍ਰਭਾਵ ਗਲੋਬਲ ਆਰਥਿਕਤਾ ‘ਤੇ ਪੈ ਸਕਦਾ ਹੈ। ਅਮਰੀਕਾ-ਚੀਨ ਦਰਮਿਆਨ ਅਗਲਾ ਵਪਾਰਕ ਵਿਚਾਰ-ਵਟਾਂਦਰੇ ਦਾ ਦੌਰ ਜੂਨ, 2019 ਨੂੰ ਬੀਜਿੰਗ ਵਿਖੇ ਚੱਲਣ ਵਾਲਾ ਹੈ। ਜੇਕਰ ਉਸ ਦੌਰ ਵਿਚ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗਦੀ, ਹਾਂ-ਪੱਖੀ ਨਤੀਜੇ ਸਾਹਮਣੇ ਨਹੀਂ ਆਉਂਦੇ ਤਾਂ ਨਿਸ਼ਚਿਤ ਤੌਰ ‘ਤੇ ਇਹ ਜੰਗ ਗਲੋਬਲ ਆਰਥਿਕਤਾ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।
ਅਮਰੀਕਾ ਫਿਰ ਭਾਰਤ ਨਾਲ ਦੋ ਹੱਥ ਕਰਨ ਲਈ ਅੱਗੇ ਵਧੇਗਾ ਜਿਸ ਨੂੰ Àਹ ‘ਟੈਰਿਫਕਿੰਗ’ ਕਹਿੰਦਾ ਹੈ ਅਤੇ ਜੋ ਉਸ ਦੀਆਂ ਭਾਰਤ ਅੰਦਰ ਅਯਾਤਾਂ ‘ਤੇ ਭਾਰੀ ਟੈਕਸ ਠੋਕਦਾ ਹੈ। ਟਰੰਪ ਇਸ ਦੀ ਮਿਸਾਲ ਅਮਰੀਕੀ ਮੋਟਰ ਸਾਈਕਲਾਂ ਬਾਰੇ ਦਿੰਦਾ ਹੈ। ਅਮਰੀਕਾ ਨੇ ਦੋ ਮਹੀਨੇ ਪਹਿਲਾਂ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ ‘ਪ੍ਰੋੜਤਾ ਵਪਾਰਕ ਪ੍ਰੋਗਰਾਮ’ ਤੋਂ ਹਟਾ ਦੇਵੇਗਾ ਜਿਸ ਅਨੁਸਾਰ ਅਮਰੀਕਾ ਵੱਲੋਂ ਉਸ ਨੂੰ 5.6 ਬਿਲੀਅਨ ਡਾਲਰ ਦੀ ਟੈਕਸ ਰਾਹਤ ਮਿਲਦੀ ਹੈ। ਅਮਰੀਕੀ ਕਾਮਰਸ ਸਕੱਤਰ ਵਿਲਬਰ ਰਾਸ ਨੇ ਭਾਰਤ ਫੇਰੀ ਸਮੇਂ ਐਸੇ ਸੰਕੇਤ ਦਿੱਤੇ ਹਨ। ਲੋਕ ਸਭਾ ਚੋਣਾਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਨੂੰ ਤੁਰੰਤ ਅਮਰੀਕੀ ਵਪਾਰਕ ਹਮਲੇ ਨਾਲ ਨਜਿੱਠਣ ਲਈ ਠੋਸ ਰਣਨੀਤੀ ਘੜਨੀ ਪਵੇਗੀ। ਭਾਰਤ ਨੂੰ ਯੂਰਪੀਨ ਦੇਸ਼ਾਂ ਨਾਲ ਵੀ ਵਪਾਰਕ ਸਬੰਧ ਨਿੱਘੇ ਬਣਾਉਣੇ ਪੈਣਗੇ। ਚੀਨ ਨਾਲ ਵੀ ਵਧੀਆ ਵਪਾਰਕ ਸਬੰਧ ਉਸਾਰਨੇ ਪੈਣਗੇ। ਭਾਵੇਂ ਭਾਰਤ, ਚੀਨ ਨਾਲੋਂ 5 ਗੁਣਾ ਗਰੀਬ ਦੇਸ਼ ਹੈ ਪਰ ਉਸ ਬਾਅਦ ਵਿਸ਼ਵ ਦੀ ਦੂਸਰੀ ਵੱਡੀ ਉਪਭੋਗਤਾ ਮੰਡੀ ਹੈ। ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਭਾਰਤ ‘ਤੇ ਬੁਰਾ ਪ੍ਰਭਾਵ ਪਿਆ ਹੈ। ਭਾਰਤੀਆਂ ਲਈ ਐਚ-1 ਬੀ ਵੀਜ਼ਾ ਲੈਣਾ ਔਖਾ  ਹੋ ਗਿਆ ਹੈ। ਗੈਰੀ ਹਫਬਾਉਰ ਅਨੁਸਾਰ ਅਮਰੀਕਾ-ਚੀਨ ਝਗੜੇ ਕਰਕੇ 900 ਬਿਲੀਅਨ ਡਾਲਰ ਟੈਕਸ ਵਧ ਜਾਣਗੇ ਜਿਨ੍ਹਾਂ ਦਾ ਭੁਗਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਤੇ ਹੋਰਨਾਂ ਨੂੰ ਕਰਨਾ ਪਏਗਾ। ਇਹ ਵਾਧਾ ਇੱਕ ਰਿਕਾਰਡ ਹੋਵੇਗਾ ਜੋ ਅਜੋਕੀ ਪੀੜ੍ਹੀ ਨੇ ਅਜੇ ਤੱਕ ਨਹੀਂ ਵੇਖਿਆ ਹੈ। ਗਲੋਬਲ ਆਰਥਿਕਤਾ ‘ਤੇ ਇਸ ਦਾ ਗੰਭੀਰ ਅਸਰ ਪਵੇਗਾ। ਸੰਨ 1930 ਬਾਅਦ ਅਮਰੀਕਾ ਨੇ ਐਸੀ ਜੰਗ ਨਹੀਂ ਵੇਖੀ ਹੋਵੇਗੀ।
ਅਮਰੀਕੀ ਆਰਥਿਕਤਾ ਇਸ ਤੋਂ ਬਚ ਸਕੇਗੀ। ਉਸ ਦੀ ਜੀ.ਡੀ.ਪੀ. ਤੇ ਸੰਨ 2020 ਤੱਕ 0.3 ਪ੍ਰਤੀਸ਼ਤ ਅਸਰ ਪਵੇਗਾ। ਅਮਰੀਕੀਆਂ ਨੂੰ 2020 ਤੱਕ 2 ਲੱਖ ਨੌਕਰੀਆਂ ਗਵਾਉਣੀਆਂ ਪੈਣਗੀਆਂ। ਵਿਕਾਸ 2 ਪ੍ਰਤੀਸ਼ਤ ਘਟ ਜਾਵੇਗਾ। ਦੂਸਰੀਆਂ ਵਸਤਾਂ ‘ਤੇ ਟੈਕਸ ਵਧਣ ਕਰਕੇ ਜੀ.ਡੀ.ਪੀ. ‘ਤੇ 0.5 ਪ੍ਰਤੀਸ਼ਤ ਅਸਰ ਪਵੇਗਾ। ਏਨਾ ਹੀ ਚੀਨ ਅਤੇ ਗਲੋਬਲ ਆਰਥਿਕਤਾ ‘ਤੇ ਪਵੇਗਾ। ਕੈਨੇਡਾ ਦੀ ਆਰਥਿਕਤਾ ‘ਤੇ 0.1 ਪ੍ਰਤੀਸ਼ਤ ਅਸਰ ਪਵੇਗਾ।
ਦਰਅਸਲ ਵੱਡੀ ਖ਼ੋਟ ਅਜੋਕੇ ਵਿਸ਼ਵੀਕਰਨ ਸਿਸਟਮ ਦੀ ਹੈ ਜੋ ਰਾਸ਼ਟਰੀ ਅਤੇ ਗਲੋਬਲ ਪੱਧਰ ‘ਤੇ ਆਰਥਿਕ ਨਾ- ਬਰਾਬਰੀ ਰੋਕਣੋਂ ਨਾਕਾਮ ਰਿਹਾ ਹੈ। ਇਸ ਵਿਚ ਮੁਕਾਬਲੇਬਾਜ਼ੀ ਜਦੋਂ ਲਾਭ ਲੈਣਾ ਚਾਹੁੰਦੀ ਹੈ ਤਾਂ ਸੱਟ ਲੇਬਰ, ਵਤਾਵਰਨ ਤੇ ਟੈਕਸ ਠੋਕਣ ‘ਤੇ ਪੈਂਦੀ ਹੈ। ਇਸ ਅਨੁਸਾਰ ਵੱਖ-ਵੱਖ ਦੇਸ਼ਾਂ ਨੂੰ ਆਪਣੀ ਆਰਥਿਕਤਾ ਵਿਦੇਸ਼ੀ ਕੰਪਨੀਆਂ ਲਈ ਖੋਲ੍ਹਣੀ ਪੈਂਦੀ ਹੈ ਪਰ ਇਸ ਦੇ ਸਮਾਜਿਕ ਸ਼ਕਤੀਆਂ ‘ਤੇ ਮਾੜੇ ਪ੍ਰਭਾਵ ਰੋਕਣ ਦੀ ਕੋਈ ਵਿਵਸਥਾ ਨਹੀਂ। ਚੀਨ ਦੀਆਂ ਨੀਤੀਆਂ ਸਮਾਜਿਕ ਸਥਿਰਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਕੇਂਦਰਿਤ ਹਨ। ਬੱਸ! ਇੱਥੇ ਅਮਰੀਕਾ ਨਾਲ ਸਮੱਸਿਆ ਖੜ੍ਹੀ ਹੁੰਦੀ ਹੈ। ਅੱਜ ਲੋੜ ਹੈ ਵਿਸ਼ਵੀਕਰਨ ਕਾਨੂੰਨਾਂ ਵਿਚ ਵੱਡੇ ਸੁਧਾਰਾਂ ਦੀ ਤਾਂ ਕਿ ਵੱਡੀਆਂ ਆਰਥਿਕ ਸ਼ਕਤੀਆਂ ਨਾਲ ਵਪਾਰ ਬਗੈਰ ਕਿਸੇ ਟਕਰਾਅ ਦੇ ਜਾਰੀ ਰਹੇ। ਵਿਕਾਸਸ਼ੀਲ ਦੇਸ਼ਾਂ ਨੂੰ ਅਜ਼ਾਦ ਆਰਥਿਕ ਨੀਤੀਆਂ ਘੜਨ, ਲੇਬਰ ਅਤੇ ਵਪਾਰ ਦੀ ਰਾਖੀ ਯਕੀਨੀ ਬਣਾਈ ਜਾ ਸਕੇ। ਅਮਰੀਕਾ ਅਤੇ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਵਪਾਰਕ ਕੇਂਦਰ ‘ਚ ਅਜੋਕੀਆਂ ਸਮੱਸਿਆਵਾਂ ਤਾਂ ਸਮਝਦਾ ਹੈ, ਪਰ ਵਿਸ਼ਵ ਸਰਦਾਰੀ ਕਾਇਮ ਰੱਖਣ ਦੀ ਹੈਂਕੜੀ ਵਿਖਾ ਰਿਹਾ ਹੈ। ਪਰ ਹਕੀਕਤ ਇਹ ਹੈ ਕਿ ਚੀਨ ਨਾਲ ਲੜ ਕੇ ਉਸ ਨੂੰ ਕੁੱਝ ਹਾਸਲ ਹੋਣ ਵਾਲਾ ਨਹੀਂ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਦੀ ਜਾੜ੍ਹ ਥੱਲੇ ਆ ਗਈ ਚੀਨੀ ਅਰਥਵਿਵਸਥਾ
ਵਿਸਣੂਗੁਪਤ
ਅਮਰੀਕਾ ਨਾਲ ਟਰੇਡ ਵਾਰ ‘ਚ ਉਲਝਣਾ ਹੁਣ ਚੀਨ ਨੂੰ ਭਾਰੀ ਪੈ ਰਿਹਾ ਹੈ, ਚੀਨ ਦੀ ਅਰਥਵਿਵਸਥਾ ਡੋਲ ਰਹੀ ਹੈ ਲੋਹੇ ਨੂੰ ਲੋਹਾ ਕੱਟਦਾ ਹੈ ਚੀਨ ਵਰਗੇ ਅਰਾਜਕ, ਹਿੰਸਕ ਅਤੇ ਬਸਤੀਵਾਦੀ ਮਾਨਸਿਕਤਾ ਵਾਲੇ ਦੇਸ਼ ਨੂੰ ਅਮਰੀਕਾ ਵਰਗੀ ਅਰਾਜਕ ਤੇ ਲੁਟੇਰੀ ਸ਼ਕਤੀ ਹੀ ਸਬਕ ਸਿਖਾ ਸਕਦੀ ਸੀ ਅਮਰੀਕਾ ਨੂੰ ਨਾ ਸਮਝਣ ਵਾਲੇ ਵੱਡੀ ਭੁੱਲ ਕਰਦੇ ਹਨ ਇਸ ਭੁੱਲ ਦੀ ਵੱਡੀ ਕੀਮਤ ਵੀ ਤਾਰਦੇ ਹਨ, ਕੀਮਤ ਤਾਂ ਆਤਮਘਾਤੀ ਹੁੰਦੀ ਹੀ ਹੈ, ਇਸ ਤੋਂ ਇਲਾਵਾ ਹੋਂਦ ਨੂੰ ਵੀ ਸਮਾਪਤ ਕਰਨ ਦਿੰਦੀ ਹੈ ਕਦੇ ਸੋਵੀਅਤ ਸੰਘ ਨੇ ਅਮਰੀਕਾ ਨੂੰ ਨਾ ਸਮਝਣ ਦੀ ਭੁੱਲ ਕੀਤੀ ਸੀ, ਤੱਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਫੇਰ ‘ਚ ਫਸ ਗਿਆ ਸੀ, ਰੋਨਾਲਡ ਰੀਗਨ ਨੇ ਸੋਵੀਅਤ ਸੰਘ ਨੂੰ ਸਟਾਰ ਵਾਰਸ ਤੇ ਸੀਤ ਯੁੱਧ ‘ਚ ਉਲਝਾ ਕੇ ਉਸਦੀ ਅਰਥਵਿਵਸਥਾ ਨੂੰ ਹੀ ਚੌਪਟ ਕਰ ਦਿੱਤਾ ਸੀ ਸੋਵੀਅਤ ਸੰਘ ਅਮਰੀਕਾ ਨਾਲ ਬਰਾਬਰੀ ਕਰਨ ਅਤੇ ਸੀਤ ਯੁੱਧ ‘ਚ ਐਨਾ ਡੁੱਬ ਗਿਆ ਸੀ ਕਿ ਉਸਨੂੰ ਆਪਣੀ ਅਰਥਵਿਵਸਥਾ ਦੇ ਤਬਾਹ ਹੋਣ ਦਾ ਅਹਿਸਾਸ ਹੀ ਨਹੀਂ ਰਿਹਾ ਸੀ ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਅਚਾਨਕ ਕਮਿਊਨਿਸਟ ਤਾਨਾਸ਼ਾਹੀ ਕਾਇਮ ਹੋ ਗਈ, ਕਮਿਊਨਿਸਟ ਤਾਨਾਸ਼ਾਹੀ ਦੇ ਤਾਨਾਸ਼ਾਹ ਹਯੂਗੋਂ ਚਾਵੇਜ ਅਮਰੀਕਾ ਨੂੰ ਤਹਿਸ-ਨਹਿਸ ਕਰਨ ਦੀਆਂ ਸਹੁੰਆਂ ਖਾਣ ਲੱਗਾ, ਉਸਦਾ ਮਾੜਾ ਨਤੀਜਾ ਕੀ ਹੋਇਆ, ਅੱਜ ਉਹ ਲੈਟਿਨ ਅਮਰੀਕੀ ਦੇਸ਼ ਵੈਨੇਜੁਏਲਾ ਦਿਵਾਲੀਆ ਹੋ ਚੁੱਕਾ ਹੈ, ਉਸਦੀ ਅਰਥਵਿਵਸਥਾ ਚੌਪਟ ਹੋ ਗਈ, ਭੁੱਖ ਨਾਲ ਤੜਫ਼ਦੇ ਹੋਏ ਲੋਕ ਸਰੀਰ ਵੇਚਣ ਲਈ ਤਿਆਰ ਹਨ, ਇੱਕ ਕਿੱਲੋ ਚੌਲਾਂ ਲਈ ਕਤਲ ਤੱਕ ਕਰਨ ‘ਤੇ ਉਤਾਰੂ ਹਨ, ਭੁੱਖ ਨਾਲ ਤੜਫ਼ਦੀ ਜਨਤਾ ਵੈਨੇਜੁਏਲਾ ਤੋਂ ਪਲਾਇਨ ਕਰਕੇ ਬ੍ਰਾਜੀਲ ਸਮੇਤ ਹੋਰ ਗੁਆਂਢੀ ਦੇਸ਼ਾਂ ‘ਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਇਰਾਨ ਵਰਗਾ ਦੇਸ਼ ਵੀ ਅਮਰੀਕਾ ਦੇ ਨਿਸ਼ਾਨੇ ‘ਤੇ ਆਉਣ ਨਾਲ ਨਾ ਸਿਰਫ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਸਗੋਂ ਉਸਦੀ ਤੇਲ ਵਪਾਰ ਦੀ ਸ਼ਕਤੀ ਵੀ ਅੱਧੀ ਹੋ ਗਈ ਹੈ ਉੱਤਰ ਕੋਰੀਆ ਵਰਗਾ ਦੇਸ਼, ਜੋ ਅਮਰੀਕਾ ਦਾ ਖਤਮਾ ਕਰਨ ਦੀਆਂ ਧਮਕੀਆਂ ਦਿੰਦਾ ਸੀ, ਉਹ ਅੱਜ ਅਮਰੀਕੀ ਘੇਰਾਬੰਦੀ ‘ਚ ਅਜਿਹਾ ਫਸਿਆ ਕਿ ਖੁਦ ਗੱਲਬਾਤ ਦੇ ਟੇਬਲ ‘ਤੇ ਬੈਠਣ ਲਈ ਮਜ਼ਬੂਰ ਹੋ ਗਿਆ ਉੱਤਰ ਕੋਰੀਆ ਦੇ ਤਾਨਾਸ਼ਾਹ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ਫਿਰ ਵੀ ਉਸਨੂੰ ਪਾਬੰਦੀਆਂ ਤੋਂ ਮੁਕਤੀ ਨਹੀਂ ਮਿਲੀ ਹੈ ਅਮਰੀਕਾ ਨਾ ਸਿਰਫ਼ ਜੰਗੀ ਸ਼ਕਤੀ ‘ਚ ਮੋਹਰੀ ਹੈ, ਕੂਟਨੀਤੀ ਦੇ ਖੇਤਰ ‘ਚ ਮਹਾਂਸ਼ਕਤੀ ਹੈ ਸਗੋਂ ਅਮਰੀਕਾ ਕੋਲ ਇੱਕ ਵਿਸ਼ਾਲ ਖ਼ਪਤਕਾਰ ਬਜ਼ਾਰ ਹੈ, ਉਹ ਖ਼ਪਤਕਾਰ ਸਮੱਗਰੀ ਦਾ ਖੁਦ ਨਿਰਮਾਣ ਨਹੀਂ ਕਰਦਾ, ਉਹ ਖੁਦ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਖੇਤੀ ਉਤਪਾਦਨ ਨਹੀਂ ਕਰਦਾ ਹੈ, ਅਮਰੀਕਾ ਆਪਣੀ ਜ਼ਰੂਰਤ ਦੀ ਖ਼ਪਤਕਾਰ ਸਮੱਗਰੀ ਚੀਨ ਵਰਗੇ ਦੇਸ਼ਾਂ ‘ਚੋਂ ਖਰੀਦਦਾ ਹੈ ਅਤੇ ਆਪਣਾ ਵਾਤਾਵਰਨ ਵੀ ਸੁਰੱਖਿਅਤ ਰੱਖਦਾ ਹੈ ਚੀਨ ਆਪਣੇ ਵਸੀਲਿਆਂ ਦੀ ਵਰਤੋਂ ਅਤੇ ਸਸਤੀ ਕਿਰਤ ‘ਤੇ ਬਲ ‘ਤੇ ਅਮਰੀਕਾ ਅਤੇ ਯੂਰਪ ਦੇ ਖ਼ਪਤਕਾਰ ਬਜ਼ਾਰ ‘ਚ ਸਰਗਰਮ ਰਹਿੰਦਾ ਹੈ ਅਤਿਕਥਨੀ ਨਹੀਂ ਕਿ ਕਦੇ ਮਜ਼ਦੂਰਾਂ ਦੇ ਹਿੱਤ ‘ਤੇ ਖੜ੍ਹੀ ਚੀਨ ਦੀ ਕਮਿਊਨਿਸਟ ਤਾਨਾਸ਼ਾਹੀ ਮਜ਼ਦੂਰਾਂ ਦੇ ਦੋਹਣ ‘ਤੇ ਹੀ ਆਪਣੀ ਅਰਥਵਿਵਸਥਾ ਮਜ਼ਬੂਤ ਰੱਖਦੀ ਹੈ ਅੱਜ ਜਾਂ ਕੱਲ੍ਹ ਚੀਨ ‘ਤੇ ਅਮਰੀਕੀ ਹਿੱਤ ਦਾ ਡੰਡਾ ਚੱਲਣਾ ਹੀ ਸੀ, ਕਦੇ ਨਾ ਕਦੇ ਚੀਨ ਦੀ ਖੁਸ਼ਫ਼ਹਿਮੀ ਤਾਂ ਟੁੱਟਣੀ ਹੀ ਸੀ, ਕਦੇ ਨਾ ਕਦੇ ਚੀਨ ਦਾ ਹੰਕਾਰ ਤਾਂ ਟੁੱਟਣਾ ਹੀ ਸੀ, ਕਦੇ ਨਾ ਕਦੇ ਚੀਨ ਦੀ ਅਰਥਵਿਵਸਥਾ ਨੂੰ ਸੱਟ ਤਾਂ ਵੱਜਣੀ ਹੀ ਸੀ, ਚੀਨ ਦੀ ਨਿਰਯਾਤ ਸ਼ਕਤੀ ਖ਼ਤਰੇ ‘ਚ ਪੈਣੀ ਹੀ ਸੀ।
ਆਖ਼ਿਰ ਕਿਉਂ, ਚੀਨ ਐਨਾ ਮਜ਼ਬੂਤ ਇੱਛਾਸ਼ਕਤੀ ਵਾਲਾ ਦੇਸ਼, ਆਖ਼ਿਰ ਕਿਉਂ ਮਜ਼ਬੂਤ ਚੀਨ ਦੀ ਅਰਥਵਿਵਸਥਾ ਮਰਨ-ਆਸਣ ਸਥਿਤੀ ‘ਚ ਪਹੁੰਚ ਗਈ ਹੈ? ਚੀਨ ਨੂੰ ਫਿਰ ਤੋਂ ਨਿਰਯਾਤ ਦੀ ਸ਼ਕਤੀ ਚਾਹੀਦੀ ਹੈ ਜਦੋਂ ਅਮਰੀਕਾ ਨੇ ਚੀਨ ਦੇ ਨਾਲ ਟਰੇਡ ਵਾਰ ਸ਼ੁਰੂ ਕੀਤਾ ਸੀ, ਜਦੋਂ ਅਮਰੀਕਾ ਨੇ ਚੀਨ ਦੀ ਅਰਥਵਿਵਸਥਾ ਖਿਲਾਫ਼ ਕਦਮ ਚੁੱਕਿਆ ਸੀ ਜਦੋਂ ਅਮਰੀਕਾ ਨੇ ਆਰਥਿਕ ਮੋਰਚੇ ‘ਤੇ ਚੀਨ ਦੀ ਘੇਰਾਬੰਦੀ ਸ਼ੁਰੂ ਕੀਤੀ ਸੀ, ਜਦੋਂ ਚੀਨ ਨੇ ਕਾਫ਼ੀ ਦਹਾੜਿਆ ਸੀ, ਚੀਨ ਨੇ ਬੜੀ ਹੈਂਕੜੀ ਦਿਖਾਈ ਸੀ, ਚੀਨ ਨੇ ਖੁਸ਼ਫ਼ਹਿਮੀ ਅਤੇ ਹੁੰਕਾਰ ਭਰੀ ਸੀ, ਚੀਨ ਨੇ ਇਹ ਦਾਅਵੇ ਕੀਤੇ ਸਨ ਕਿ ਅਮਰੀਕਾ ਦੀ ਗਿੱਦੜ ਧਮਕੀ ਨਾਲ ਉਹ ਨਹੀਂ ਝੁਕੇਗਾ, ਅਮਰੀਕਾ ਉਸਦੀ ਅਰਥਵਿਵਸਥਾ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ, ਉਸਦੀ ਅਰਥਵਿਵਸਥਾ ਮਜ਼ਬੂਤ ਹੈ, ਉਸਦੀ ਅਰਥਵਿਵਸਥਾ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ, ਉਸਦੇ ਇੱਥੋਂ ਦੀਆਂ ਉਦਯੋਗਿਕ ਇਕਾਈਆਂ ਛੱਡ ਕੇ ਹੋਰ ਦੇਸ਼ਾਂ ‘ਚ ਆਉਣ ਵਾਲੀਆਂ ਨਹੀਂ ਹਨ? ਸਿਰਫ਼ ਐਨਾ ਹੀ ਨਹੀਂ ਸਗੋਂ ਚੀਨ ਨੇ ਇਹ ਦਾਅਵੇ ਵੀ ਕੀਤੇ ਸਨ ਕਿ ਜੇਕਰ ਅਮਰੀਕਾ ਨੇ ਆਪਣੀ ਨੀਤੀ ਨਾ ਬਦਲੀ ਤਾਂ ਫਿਰ ਉਸਦੀ ਨੀਤੀ ਹੀ ਆਤਮਘਾਤੀ ਸਾਬਤ ਹੋਵੇਗੀ, ਡੋਨਾਲਡ ਦੀ ਚੀਨ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਨੀਤੀ ਅਮਰੀਕਾ ਲਈ ਭਾਰੀ ਪਵੇਗੀ, ਅਮਰੀਕਾ ਦੀ ਅਰਥਵਿਵਸਥਾ ਹੀ ਡੋਲ ਜਾਵੇਗੀ, ਅਮਰੀਕੀ ਬਜ਼ਾਰ ਦੇ ਖ਼ਪਤਕਾਰਾਂ ਨੂੰ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ, ਇਹ ਸਥਿਤੀ ਡੋਨਾਲਡ ਟਰੰਪ ਲਈ ਨਾ ਸਿਰਫ਼ ਨੁਕਸਾਨਦੇਹ ਹੋਵੇਗੀ ਸਗੋਂ ਜਨਤਾ ਦੇ ਗੁੱਸੇ ਨੂੰ ਜਨਮ ਦੇਣ ਵਾਲੀ ਹੋਵੇਗੀ ।
ਅਮਰੀਕਾ ਤੇ ਚੀਨ ਵਿਚਕਾਰ ਟਰੇਡ ਵਾਰ ਪਿਛਲੇ ਸਾਲ ਦੇ ਜੁਲਾਈ ਮਹੀਨੇ ‘ਚ ਸ਼ੁਰੂ ਹੋਇਆ ਸੀ ਚੀਨ ਨੇ ਮਨਮਰਜ਼ੀ ਬੰਦ ਨਹੀਂ ਕੀਤੀ, ਦੁਨੀਆ ਦੇ ਮੰਚਾਂ ‘ਤੇ ਅਮਰੀਕਾ ਦੇ ਹਿੱਤਾਂ ‘ਤੇ ਛੁਰੀ ਚਲਾਉਣਾ ਜਾਰੀ ਰੱਖਿਆ ਤਾਂ ਫਿਰ ਡੋਨਾਲਡ ਟਰੰਪ ਨੇ ਵੀ ਆਪਣੇ ਭੱਥੇ ‘ਚੋਂ ਤੀਰ ਕੱਢ ਲਿਆ ਹੁਣ ਤੱਕ ਅਮਰੀਕਾ ਤਿੰਨ ਵਾਰ ਚੀਨ ਦੀਆਂ ਚੀਜ਼ਾਂ ‘ਤੇ ਟੈਰਿਫ਼ ਭਾਵ ਟੈਕਸ ਦਾ ਵਾਧਾ ਕਰ ਚੁੱਕਾ ਹੈ ਅਮਰੀਕਾ ਦੀ ਇਸ ਨੀਤੀ ਖਿਲਾਫ਼ ਚੀਨ ਨੇ ਵੀ ਸੀਨਾਜ਼ੋਰੀ ਦਿਖਾਈ ਮਾੜਾ ਨਤੀਜਾ ਇਹ ਨਿੱਕਲਿਆ ਕਿ ਦੋਵਾਂ ਦੇਸ਼ਾਂ ਨੇ ਇੱਕ-ਦੂਸਰੇ ਖਿਲਾਫ਼ ਅਰਬਾਂ ਡਾਲਰ ਦੇ ਨਵੇਂ ਟੈਕਸ ਲਾਏ ਹਨ ਅਮਰੀਕਾ ਨੇ ਪਿਛਲੇ ਸਾਲ ਦੇ ਸਤੰਬਰ ਮਹੀਨੇ ‘ਚ ਚੀਨੀ ਉਤਪਾਦਾਂ ‘ਤੇ 200 ਅਰਬ ਡਾਲਰ ਦੇ ਨਵੇਂ ਟੈਕਸ ਲਾਏ ਸਨ ਕਰੀਬ ਪੰਜ ਹਜ਼ਾਰ ਤੋਂ ਜਿਆਦਾ ਚੀਨੀ ਵਸਤੂਆਂ ਅਜਿਹੀਆਂ ਹਨ ਜਿਨ੍ਹਾਂ ‘ਤੇ ਅਮਰੀਕਾ ਦੇ ਨਵੇਂ ਟੈਕਸ ਲਾਏ ਹਨ ਚੀਨੀ ਉਤਪਾਦਾਂ ‘ਤੇ 25 ਫੀਸਦੀ ਤੋਂ ਜਿਆਦਾ ਟੈਕਸ ਲਾਉਣ ਦਾ ਅਰਥ ਇਹ ਹੋਇਆ ਕਿ ਚੀਨੀ ਵਸਤੂਆਂ ਮਹਿੰਗੀਆਂ ਹੋ ਗਈਆਂ ਜਦੋਂ ਦੁਨੀਆ ਦੇ ਹੋਰ ਬਜਾਰਾਂ ਦੀਆਂ ਵਸਤੂਆਂ ਦੀ ਮੰਗ ਵਧੇਗੀ, ਦੁਨੀਆ ਦੇ ਹੋਰ ਬਜ਼ਾਰ ਵੀ ਮੁਕਾਬਲੇ ‘ਚ ਸ਼ਾਮਲ ਹੋਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰੀਕਾ ਦੇ ਅੰਦਰੋਂ ਜੋ ਘਰੇਲੂ ਵਸਤੂਆਂ ਦਾ ਉਤਪਾਦਨ ਹੈ ਉਸਨੂੰ ਸ਼ਕਤੀ ਮਿਲਣ ਦਾ ਮੌਕਾ ਪ੍ਰਾਪਤ ਹੋਇਆ ਹੈ ।
ਚੀਨ ਦੀ ਅਰਥਵਿਵਸਥਾ ਜਦੋਂ ਦੁਨੀਆ ਦੀ ਪ੍ਰੇਰਕ ਅਰਥਵਿਵਸਥਾ ਵੀ ਨਹੀਂ ਰਹੀ ਹੈ, ਚੀਨ ਦੀ ਅਰਥਵਿਵਸਥਾ ਹੁਣ ਦੁਨੀਆ ਦੀ ਸਭ ਤੋਂ ਵਧਦੀ ਹੋਈ ਅਰਥਵਿਵਸਥਾ ਵੀ ਨਹੀਂ ਰਹੀ ਹੈ ਚੀਨ ਦੀ ਅਰਥਵਿਵਸਥਾ ਸਥਿਰ ਵੀ ਨਹੀਂ ਹੈ ਤਾਂ ਫ਼ਿਰ ਚੀਨ ਦੀ ਵਰਤਮਾਨ ਅਰਥਵਿਵਸਥਾ ਕਿਹੋ-ਜਿਹੀ ਹੈ ਚੀਨ ਦੀ ਅਰਥਵਿਵਸਥਾ ਉਥਲ-ਪੁਥਲ ਵਾਲੀ ਹੈ ਚੀਨ ਦੀ ਅਰਥਵਿਵਸਥਾ ਮੰਦੀ ਅਤੇ ਪਾਬੰਦੀਆਂ ਸਮੇਤ ਟੈਕਸਾਂ ਦੀ ਮਾਰ ਨਾਲ ਦਬ ਰਹੀ ਹੈ, ਚੀਨ ਦੀ ਅਰਥਵਿਵਸਥਾ ਦੀ ਵਿਕਾਸ ਅਤੇ ਰਫ਼ਤਾਰ ਰੁਕੀ ਹੋਈ ਹੈ ਚੀਨ ਦੀ ਅਰਥਵਿਵਸਥਾ ਦੀ ਵਿਕਾਸ ਦਰ ਲਗਭਗ ਪੰਜ ਫੀਸਦੀ ਹੈ ਜੋ ਕਿਸੇ ਵੀ ਸਥਿਰ ਅਰਥਵਿਵਸਥਾ ਦਾ ਪ੍ਰਮਾਣ ਨਹੀਂ ਹੈ ।
ਦੁਨੀਆ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਆਪਣੀ ਅਰਥਵਿਵਸਥਾ ਦਾ ਸਹੀ ਚਿੱਤਰਨ ਕਦੇ ਕਰਦਾ ਨਹੀਂ ਹੈ, ਚੀਨ ਦੀ ਅਰਥਵਿਵਸਥਾ ਹਮੇਸ਼ਾ ਝੂਠ ਅਤੇ ਮਨਘੜਤ ਹੁੰਦੀ ਹੈ ਚੀਨ ‘ਚ ਪ੍ਰੈਸ ਅਤੇ ਪ੍ਰਗਟਾਵੇ ਦੀ ਅਜ਼ਾਦੀ ਹੈ ਨਹੀਂ, ਪ੍ਰੈੱਸ ਅਤੇ ਪ੍ਰਟਾਵਾ ਚੀਨ ਦੀ ਕਮਿਊਨਿਸਟ ਤਾਨਸ਼ਾਹੀ ਕੈਦ ‘ਚ ਖੜ੍ਹੇ ਰਹਿੰਦੇ ਹਨ ਵਿਦੇਸ਼ੀ ਮੀਡੀਆ ਦੀ ਵੀ ਚੀਨ ‘ਚ ਹਾਜ਼ਰੀ ਲਗਭਗ ਘੱਟ ਹੈ ਇਸ ਸਥਿਤੀ ‘ਚ ਚੀਨ ਦੀ ਅਰਥਵਿਵਸਥਾ ਦਾ ਸਹੀ ਮੁੱਲਾਂਕਣ ਸੰਭਵ ਹੀ ਨਹੀਂ ਹੋ ਸਕਦਾ ਹੈ ਅਰਥਵਿਵਸਥਾ ਅਧਾਰਿਤ ਚੀਨ ਦੇ ਕਥਨ ਨੂੰ ਹੀ ਸਵੀਕਾਰ ਕਰਨਾ ਪੈਂਦਾ ਹੈ ਚੀਨੀ ਵਸਤੂਆਂ ਦੀ ਗੁਣਵੱਤਾ ਵੀ ਇੱਕ ਵੱਡਾ ਸਵਾਲ ਹੈ ਭਾਰਤੀ ਬਜ਼ਾਰ ‘ਚ ਚੀਨੀ ਵਸਤੂਆਂ ਦਾ ਸ਼ਿਕੰਜਾ ਤਾਂ ਮਜ਼ਬੂਤ ਹੈ ਪਰ ਚੀਨੀ ਉਤਪਾਦਾਂ ਦੀ ਗੁਣਵੱਤਾ ਹਮੇਸ਼ਾ ਹੇਠਲੇ ਪੱਧਰ ‘ਤੇ ਰਹਿੰਦੀ ਹੈ ਜਿਸਦਾ ਨੁਕਸਾਨ ਭਾਰਤੀ ਖ਼ਪਤਕਾਰ ਨੂੰ ਹੁੰਦਾ ਹੈ, ਅਜਿਹੀ ਹੀ ਸਥਿਤੀ ਦੁਨੀਆ ਦੇ ਹੋਰ ਖ਼ਪਤਕਾਰ ਬਜਾਰਾਂ ਦੀ ਵੀ ਹੈ ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਟਰੇਡ ਵਾਰ ਨਾਲ ਦੁਨੀਆ ਦਾ ਹਰ ਬਜ਼ਾਰ ਹੀ ਪ੍ਰਭਾਵਿਤ ਹਹੈ ਇਸ ਲਈ ਚੀਨ ਅਤੇ ਅਮਰੀਕਾ ਵਿਚਕਾਰ ਜਾਰੀ ਟਰੇਡ ਵਾਰ ਦਾ ਹੱਲ ਜ਼ਰੁਰੀ ਹੈ ਪਰ ਕੀ ਚੀਨ ਆਪਣੀ ਹੈਂਕੜੀ ਛੱਡਣ ਲਈ ਤਿਆਰ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਲਾਲ
ਮਹਾਂਸਾਗਰ ਦਾ ਛੋਟਾ ਜਿਹਾ ਦੀਪ ਦੇਸ਼ ਮਾਲਦੀਵ ਇਸ ਸਾਲ ਡੂੰਘੇ ਸਿਆਸੀ ਤੇ ਸੰਵਿਧਾਨਕ ਸੰਕਟ ਨਾਲ ਜੂਝਦਾ ਰਿਹਾ ਪਰ ਸਤੰਬਰ ‘ਚ ਮਾਲਦੀਵ ਦੀ ਜਨਤਾ ਨੇ ਆਪਣੀਆਂ ਲੋਕਤੰਤਰਿਕ ਸ਼ਕਤੀਆਂ ਵਰਤਦਿਆਂ ਚੀਨ ਸਮੱਰਥਕ ਅਬਦੁੱਲਾ ਯਾਮੀਨ ਨੂੰ ਹਰਾ ਕੇ ਸਾਂਝੇ ਵਿਰੋਧੀ ਗਠਜੋੜ ਦੇ ਆਗੂ ਇਬ੍ਰਾਹਿਮ ਮੁਹੰਮਦ ਸੋਲੀਹ ਨੂੰ ਜਿਤਾਇਆ ਉਨ੍ਹਾਂ  ‘ਭਾਰਤ ਅੱਵਲ’ ਦੀ ਨੀਤੀ ਨੂੰ ਅਪਣਾਉਂਦੇ ਹੋਏ ਰਾਸ਼ਟਰਪਤੀ ਬਣਨ ਤੋਂ ਬਾਦ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਸੋਲੀਹ ਦੇ ਪਿਛਲੇ ਮਹੀਨੇ 17 ਨਵੰਬਰ ਦੇ ਸਹੁੰ ਚੁੱਕਣ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੀ ਪਹਿਲੀ ਯਾਤਰਾ ਕੀਤੀ ਸੀ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਤੋਂ ਇਲਾਵਾ ਸਾਰਕ ਦੇ ਸਾਰੇ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਸਨ ਇਬ੍ਰਾਹਿਮ ਸੋਲੀਹ ਭਾਰਤ ਦੇ ਨਾਲ ਮਜ਼ਬੂਤ ਸਬੰਧਾਂ ਦੇ ਹਿਮਾਇਤੀ ਰਹੇ ਹਨ ਉੱਥੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਚੀਨ ਦੇ ਕੱਟੜ ਸਮੱਰਥਕ ਰਹੇ ਹਨ ਇਹੀ ਕਾਰਨ ਹੈ ਕਿ ਇਸ ਮਾਲਦੀਵ ਦੇ ਨਵੇਂ ਚੁਣੇ ਰਾਸ਼ਟਰਪਤੀ ਮੁਹੰਮਦ ਸੋਲੀਹ ਦੇ ਸਹੁੰ ਚੁੱਕ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸਨ ਰਾਸ਼ਟਰਪਤੀ ਸੋਲੀਹ ਨੇ ਸਹੁੰ ਚੁੱਕਣ ਤੋਂ ਬਾਦ ਆਪਣੇ ਭਾਸ਼ਣ ‘ਚ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਨਾਂਵਾਂ ਦਾ ਜ਼ਿਕਰ ਨਾ ਕਰਦਿਆਂ ਸਿਰਫ਼ ਭਾਰਤ ਦਾ ਨਾਂਅ ਲਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਇਕਲੌਤੇ ਆਗੂ ਹਨ, ਜਿਨ੍ਹਾਂ ਨੂੰ ਇਸ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ 2015 ‘ਚ ਮਾਲਦੀਵ ਦੀ ਯਾਤਰਾ ‘ਤੇ ਜਾਣ ਵਾਲੇ ਸਨ, ਪਰ ਉੱਥੇ ਭਾਰਤ ਸਮੱਰਥਕ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ਿਦ ਦੀ ਗ੍ਰਿਫ਼ਤਾਰੀ ਤੋਂ ਬਾਦ ਵਧੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ।
ਇੱਕ ਮਹੀਨਾ ਪਹਿਲਾਂ ਸੱਤਾ ਸੰਭਾਲਣ ਤੋਂ ਬਾਦ ਸੋਲੀਹ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣ ਕੇ ਸਪੱਸ਼ਟ ਕਰ ਦਿੱਤਾ ਕਿ ਹੁਣ ਮਾਲਦੀਵ ਵਿਚ ਚੀਨੀ ਹੋਂਦ ਦੇ ਦਿਨ ਅਤੀਤ ਦਾ ਮਾਮਲਾ ਹੋ ਚੁੱਕਾ ਹੈ ਉਨ੍ਹਾਂ ਦੀ ਤਿੰਨ ਰੋਜ਼ਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਮਾਲਦੀਵ ਨੂੰ ਆਰਥਿਕ ਵਿਕਾਸ ਲਈ 1.4 ਬਿਲੀਅਨ ਡਾਲਰ ਦੀ ਮੱਦਦ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਲਦੀਵ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਬਜਟ ਸਮੱਰਥਨ, ਮੁਦਰਾ ਦੀ ਅਦਲਾ-ਬਦਲੀ ਅਤੇ ਕ੍ਰੇਡਿਟ ਲਾਈਨ ਦੇ ਰੂਪ ‘ਚ 1.4 ਅਰਬ ਡਾਲਰ ਦੀ ਮੱਦਦ ਭਾਰਤ ਕਰੇਗਾ ਭਾਰਤ-ਮਾਲਦੀਵ ਦੁਵੱਲੀ ਵਾਰਤਾ ਦੌਰਾਨ ਦੋਵੇਂ ਪੱਖ ਹਿੰਦ ਮਹਾਂਸਾਗਰ ਵਿਚ ਸੁਰੱਖਿਆ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਸਹਿਮਤ ਹੋਏ ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚ 4 ਵਿਸ਼ਿਆਂ ‘ਤੇ ਸਮਝੌਤਾ ਹੋਇਆ, ਜਿਸ ਵਿਚ ਇੱਕ ਵੀਜ਼ਾ ਸਬੰਧੀ ਮਾਮਲੇ ਨੂੰ ਲੈ ਵੀ ਹੈ ਇਸ ਦੌਰਾਨ ਸੋਲੀਹ ਨੇ ਕਿਹਾ ਕਿ ਭਾਰਤ ਸਾਡਾ ਨੇੜਲਾ ਗੁਆਂਢੀ ਹੈ ਤੇ ਦੋਵੇਂ ਦੇਸ਼ਾਂ ਦੇ ਲੋਕ ਮਿੱਤਰਤਾ ਅਤੇ ਸੱਭਿਆਚਾਰਕ ਸਮਾਨਤਾ ਦੇ ਸਬੰਧ ਨਾਲ ਜੁੜੇ ਹੋਏ ਹਨ ਮਾਲਦੀਵ ਵਿਚ ਸਤੰਬਰ 2018 ਦੀਆਂ ਚੋਣਾਂ ਵਿਚ ਯਾਮੀਨ ਦੇ ਖਿਲਾਫ਼ ਪੂਰਾ ਵਿਰੋਧੀ ਧਿਰ ਇੱਕ ਮੰਚ ‘ਤੇ ਆ ਗਿਆ ਸੀ ਇਬ੍ਰਾਹਿਮ ਮੁਹੰਮਦ ਸੋਲੀਹ ਮਾਲਦੀਵ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੇ ਸਾਂਝੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਉਮੀਦਵਾਰ ਸਨ ਇਸ ਗਠਜੋੜ ਵਿਚ ਜਮਹੂਰੀ ਪਾਰਟੀ, ਅਦਾਲਤ ਪਾਰਟੀ ਅਤੇ ਪ੍ਰੋਗ੍ਰੈਸਿਵ ਪਾਰਟੀ ਆਫ਼ ਮਾਲਦੀਵਸ (ਪੀਪੀਐਮ) ਦਾ ਇੱਕ ਵੱਡਾ ਧੜਾ ਵੀ ਸ਼ਾਮਲ ਹੈ ਸੱਤਾ ਵਿਚ ਆਉਣ ਦੇ ਬਾਦ ਤੋਂ ਹੀ ਯਾਮੀਨ ਨੇ ਕਈ ਅਜਿਹੇ ਕਾਨੂੰਨ ਬਣਾਏ, ਜਿਨ੍ਹਾਂ ਨਾਲ ਵਿਰੋਧੀ ਆਗੂ ਜਾਂ ਤਾਂ ਜੇਲ੍ਹ ਵਿਚ ਡੱਕ ਦਿੱਤੇ ਗਏ ਜਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ।
ਇਸ ਸਾਲ ਫ਼ਰਵਰੀ ਵਿਚ ਮਾਲਦੀਵ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ‘ਤੇ ਚੱਲ ਰਹੇ ਮੁਕੱਦਮੇ ਨੂੰ ਅਸੰਵਿਧਾਨਕ ਕਰਾਰ ਦਿੱਤਾ ਸੀ ਅਤੇ ਕੈਦ ਕੀਤੇ ਗਏ ਵਿਰੋਧੀ ਧਿਰ ਦੇ 9 ਸਾਂਸਦਾਂ ਨੂੰ ਰਿਹਾਅ ਕਰਨ ਦਾ ਹੁਕਮ ਵੀ ਜਾਰੀ ਕੀਤਾ ਸੀ ਇਹ ਸਿਆਸੀ ਤੂਫ਼ਾਨ ਇੰਨਾ ਪ੍ਰਬਲ ਸੀ ਕਿ ਇਸਦੀਆਂ ਹਲਚਲਾਂ ਭਾਰਤ ਅਤੇ ਚੀਨ ਤੱਕ ਸੁਣਾਈ ਦੇ ਰਹੀਆਂ ਸਨ ਸੁਪਰੀਮ ਕੋਰਟ ਵੱਲੋਂ ਵਿਰੋਧੀ ਆਗੂਆਂ ਨੂੰ ਸਿਆਸੀ ਮਾਮਲਿਆਂ ਵਿਚ ਬਰੀ ਕਰਨ ਅਤੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਨ ਦੀ ਪਿੱਠਭੂਮੀ ਵਿਚ ਇਹ ਸੰਕਟ ਪੈਦਾ ਹੋਇਆ ਸੀ ਨਵੇਂ ਹਾਲਾਤਾਂ ਵਿਚ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਪਹਿਲਾਂ 15 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਤੇ ਸੰਸਦ ਭੰਗ ਕਰ ਦਿੱਤੀ ਸੀ ਐਮਰਜੈਂਸੀ ਦੇ ਐਲਾਨ ਤੋਂ ਕੁਝ ਦੇਰ ਬਾਦ ਹੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੋੜ ਕੇ ਚੀਫ਼ ਜਸਟਿਸ ਅਬਦੁੱਲਾ ਸਈਦ ਅਤੇ ਦੂਸਰੇ ਜੱਜਾਂ ਨਾਲ ਸਾਬਕਾ ਰਾਸ਼ਟਰਪਤੀ ਮੌਮੂਨ ਅਬਦੁੱਲਾ ਗਿਊਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਗ੍ਰਿਫਤਾਰੀ ਤੋਂ ਪਹਿਲਾਂ ਮਾਲਦੀਵ ਦੇ ਸੁਪਰੀਮ ਕੋਰਟ ਨੇ ਭਾਰਤ ਤੋਂ ਕਾਨੂੰਨ ਦਾ ਸ਼ਾਸਨ ਅਤੇ ਸੰਵਿਧਾਨਕ ਵਿਵਸਥਾ ਨੂੰ ਬਣਾਈ ਰੱਖਣ ਲਈ ਮੱਦਦ ਮੰਗੀ ਸੀ ਭਾਰਤ ਸਮੱਰਥਕ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਸਿਆਸੀ ਸੰਕਟ ਦੇ ਹੱਲ ਲਈ ਭਾਰਤ ਤੋਂ ਮੱਦਦ ਮੰਗੀ ਸੀ ਮੁਹੰਮਦ ਨਸ਼ੀਦ ਨੇ ਵੀ ਭਾਰਤ ਤੋਂ ਤੁਰੰਤ ਫੌਜੀ ਕਾਰਵਾਈ ਦੀ ਮੰਗ ਕੀਤੀ ਸੀ ਮਾਲਦੀਵ ਦੇ ਫਰਵਰੀ 2018 ਦੇ ਤਾਜ਼ਾ ਸਿਆਸੀ ਸੰਕਟ ਦੀਆਂ ਜੜ੍ਹਾ 2012 ਵਿਚ ਤੱਤਕਾਲੀ ਅਤੇ ਪਹਿਲੇ ਚੁਣੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਦੇ ਤਖ਼ਤਾ ਪਲਟ ਨਾਲ ਜੁੜੀਆਂ ਹਨ ਨਸ਼ੀਦ ਦੇ ਤਖ਼ਤਾ ਪਲਟ ਤੋਂ ਬਾਦ ਅਬਦੁੱਲਾ ਯਾਮੀਨ ਰਾਸ਼ਟਰਪਤੀ ਬਣੇ ਉਨ੍ਹਾਂ ਨੇ ਚੁਣ-ਚੁਣ ਕੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਨਸ਼ੀਦ ਨੂੰ 2015 ਵਿਚ ਅੱਤਵਾਦ ਦੇ ਦੋਸ਼ਾਂ ਵਿਚ 13 ਸਾਲ ਜੇਲ੍ਹ ਦੀ ਸਜ਼ਾ ਹੋਈ, ਪਰ ਉਹ ਇਲਾਜ ਲਈ ਬ੍ਰਿਟੇਨ ਚਲੇ ਗਏ ਤੇ ਉੱਥੇ ਸਿਆਸੀ ਪਨਾਹ ਲੈ ਲਈ ਫਰਵਰੀ 2018 ਵਿਚ ਮਾਲਦੀਵ ਦੇ ਸੁਪਰੀਮ ਕੋਰਟ ਨੇ ਨਸ਼ੀਦ ਸਮੇਤ 9 ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੁਪਰੀਮ ਕੋਰਟ ਨੇ ਅਬਦੁੱਲਾ ਯਾਮੀਨ ਦੀ ਪਾਰਟੀ ਤੋਂ ਬਗਾਵਤ ਕਰਨ ਵਾਲੇ 12 ਸਾਂਸਦਾਂ ਨੂੰ ਵੀ ਬਹਾਲ ਕਰਨ ਦਾ ਹੁਕਮ ਦਿੱਤਾ ਇਨ੍ਹਾਂ 12 ਸਾਂਸਦਾਂ ਦੀ ਬਹਾਲੀ ਹੋਣ ਨਾਲ ਰਾਸ਼ਟਰਪਤੀ ਅਬਦੁੱਲਾ ਯਾਮੀਨ ਸਰਕਾਰ ਘੱਟ ਗਿਣਤੀ ਵਿਚ ਆ ਜਾਂਦੀ ਅਤੇ ਭਾਰਤ ਸਮੱਰਥਕ ਮੁਹੰਮਦ ਨਸ਼ੀਦ ਦੀ ਪਾਰਟੀ ਨਵੀਂ ਅਗਵਾਈ ਵਾਲਾ ਸਾਂਝਾ ਵਿਰੋਧੀ ਧਿਰ ਬਹੁਮਤ ਵਿਚ ਆ ਜਾਂਦਾ ਪਰ ਅਬਦੁੱਲਾ ਯਾਮੀਨ ਨੇ ਕੋਰਟ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਫੌਜ ਨੂੰ ਹੁਕਮ ਦਿੱਤਾ ਕਿ ਸੁਪਰੀਮ ਕੋਰਟ ਦੇ ਹੁਕਮ ਨੂੰ ਨਾ ਮੰਨੇ ਇਸ ਦੌਰਾਨ ਗ੍ਰਿਫ਼ਤਾਰੀ ਤੋਂ ਬਚੇ ਹੋਏ ਬਾਕੀ ਜੱਜਾਂ ਨੇ ਦਬਾਅ ਵਿਚ ਆ ਕੇ 9 ਸਿਆਸੀ ਕੈਦੀਆਂ ਦੀ ਰਿਹਾਈ ਦਾ ਫੈਸਲਾ ਵਾਪਸ ਲੈ ਲਿਆ।
ਫਰਵਰੀ 2018 ਦੇ ਮਾਲਦੀਵ ਦੇ ਇਸ ਸੰਵਿਧਾਨਕ ਸੰਕਟ ਦੇ ਨਾਲ ਹੀ ਭਾਰਤ-ਮਾਲਦੀਵ ਸਬੰਧਾਂ ਵਿਚ ਹੋਰ ਜ਼ਿਆਦਾ ਤਣਾਅ ਆ ਗਿਆ ਸੀ ਮਾਲਦੀਵ ਦੀਆਂ ਕੰਪਨੀਆਂ ਨੇ ਆਪਣੇ ਇਸ਼ਤਿਹਾਰ ਵਿਚ ਕਹਿ ਦਿੱਤਾ ਕਿ ਭਾਰਤੀ ਨੌਕਰੀ ਲਈ ਬਿਨੈ ਨਾ ਕਰੋ, ਕਿਉਂਕਿ ਉਨ੍ਹਾਂ ਨੂੰ ਵਰਕ ਵੀਜ਼ਾ ਨਹੀਂ ਮਿਲੇਗਾ ਇਸ ਦੌਰਾਨ ਮਾਲਦੀਵ ‘ਤੇ ਜ਼ਬਰਦਸਤ ਚੀਨ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਭਾਰਤ ਵੱਲੋਂ ਮਾਲਦੀਵ ਨੂੰ ਤੋਹਫੇ ਵਜੋਂ ਦਿੱਤੇ ਗਏ ਦੋ ਹੈਲੀਕਾਪਟਰਾਂ ਨੂੰ ਵੀ ਭਾਰਤ ਨੂੰ ਮੋੜ ਦਿੱਤਾ ਗਿਆ ਇਹ ਮਾਲਦੀਵ ਵਿਚ ਭਾਰਤ ਦੀਆਂ ਫੌਜੀ ਅਤੇ ਕੂਟਨੀਤਿਕ ਨੀਤੀਆਂ ਨੂੰ ਤਕੜਾ ਝਟਕਾ ਸੀ ਪਰ ਹੁਣ ਸੋਲੀਹ ਦੇ ਆਉਣ ਤੋਂ ਬਾਅਦ ਹਾਲਾਤ ਬਦਲ ਗਏ ਹਨ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਸੋਲੀਹ ਨੇ ਸਹੁੰ ਚੁੱਕਣ ਤੋਂ ਬਾਦ ਪਿਛਲੀ ਸਰਕਾਰ ਦੇ ਸਮੇਂ ਹੋਈ ਸਰਕਾਰੀ ਖ਼ਜ਼ਾਨੇ ਦੀ ਲੁੱਟ ਤੇ ਚੀਨ ਦੀ ਵਧਦੀ ਦਖ਼ਲਅੰਦਾਜੀ ‘ਤੇ ਚਿੰਤਾ ਜਤਾਈ ਸੀ ਪ੍ਰਧਾਨ ਮੰਤਰੀ ਮੋਦੀ ਨੇ ਸੋਲੀਹ ਨੂੰ ਭਰੋਸਾ ਦੁਆਇਆ ਕਿ ਭਾਰਤ ਹਰ ਹਾਲਾਤ ‘ਚ ਮਾਲਦੀਵ ਦੇ ਨਾਲ ਖੜ੍ਹਾ ਹੈ ਫ਼ਿਲਹਾਲ ਮਾਲਦੀਵ ਗੰਭੀਰ ਆਰਥਿਕ ਪਰੇਸ਼ਾਨੀ ‘ਚ ਫਸਿਆ ਹੋਇਆ ਹੈ ਸੋਲੀਹ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਚੀਨ ਨਾਲ ਹੋਈ ਇੱਕ ਡੀਲ ਦੀ ਸਮੀਖਿਆ ਕਰਨਗੇ ਭਾਰਤ ਲਈ ਹਿੰਦ ਮਹਾਂਸਾਗਰ ‘ਚ ਆਪਣੀ ਹੋਂਦ ਨੂੰ ਪ੍ਰਦਰਸ਼ਿਤ ਕਰਨ ਦਾ ਇਹ ਸਭ ਤੋਂ ਮਹੱਤਵਪੂਰਨ ਮੌਕਾ ਹੈ, ਜਿੱਥੇ ਭਾਰਤ ਮਾਲਦੀਵ ਵਿਚ ਸਰਗਰਮ ਭੂਮਿਕਾ ਨਿਭਾਅ ਕੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਕਰ ਸਕਦਾ ਹੈ ਭਾਰਤ ਸਦਾ ਮਾਲਦੀਵ ਦੇ ਨੇੜਲੇ ਮਿੱਤਰ ਦੀ ਭੂਮਿਕਾ ਵਿਚ ਰਿਹਾ ਹੈ ਦਸੰਬਰ 2014 ਵਿਚ ਜਦੋਂ ਮਾਲੇ ‘ਚ ਪਾਣੀ ਸਪਲਾਈ ਕੰਪਨੀ ਦੇ ਜਨਰੇਟਰ ਪੈਨਲ ਵਿਚ ਅੱਗ ਲੱਗ ਗਈ ਸੀ, ਤਾਂ ਭਾਰਤ ਨੇ ਤੁਰੰਤ ਮੱਦਦ ਕਰਦੇ ਹੋਏ ਆਈਐਨਐਸ ਸੁਕੰਨਿਆ ਅਤੇ ਆਈਐਨਐਸ ਦੀਪਕ ਨੂੰ ਪੀਣ ਵਾਲੇ ਪਾਣੀ ਨਾਲ ਰਵਾਨਾ ਕੀਤਾ ਸੀ ਇਸ ਤੋਂ ਇਲਾਵਾ ਭਾਰਤੀ ਏਅਰਫੋਰਸ ਨੇ ਵੀ ਏਅਰਕ੍ਰਾਫ਼ਟ ਦੇ ਜਰੀਏ ਮਾਲਦੀਵ ‘ਚ ਪਾਣੀ ਪਹੁੰਚਾਇਆ ਸੀ ਇਸ ਸਮੁੱਚੇ ਆਪਰੇਸ਼ਨ ਨੂੰ ਆਪਰੇਸ਼ਨ ‘ਨੀਰ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਭਾਰਤ ਨੇ ਪਿਛਲੇ ਹੀ ਸਾਲ ਡੋਕਲਾਮ ‘ਚ ਆਪਣੇ ਹਿੱਤਾਂ ਦੀ ਰੱਖਿਆ ਲਈ ਭੂਟਾਟ ਦੀ ਜ਼ਮੀਨ ਤੋਂ ਚੀਨ ਨੂੰ ਚੁਣੌਤੀ ਦੇਣ ਲਈ ਹਮਲਾਵਰ ਅਤੇ ਸਰਗਰਮ ਕੂਟਨੀਤੀ ਨੂੰ ਪਾਬੰਦੀਸ਼ੁਦਾ ਕੀਤਾ ਸੀ ਇਸ ਨਾਲ ਭਾਰਤ ਦੇ ਨਾ ਸਿਰਫ਼ ਸੰਸਾਰਕ ਮਾਣ ਵਿਚ ਵਾਧਾ ਹੋਇਆ ਸੀ, ਸਗੋਂ ਆਸਿਆਨ ਦੇਸ਼ ਵਿਚ ਵੀ ਚੀਨੀ ਹੋਂਦ ਦੇ ਵਿਰੁੱਧ ਸੰਘਰਸ਼ ਵਿਚ ਭਾਰਤ ਨੂੰ ਪ੍ਰਭਾਵਸ਼ਾਲੀ ਰਾਸ਼ਟਰ ਵਜੋਂ ਸਵੀਕਾਰ ਕੀਤਾ ਗਿਆ ਜੇਕਰ ਭਾਰਤ ਮਾਲਦੀਵ ਵਿਚ ਵੀ ਲੋਕਤੰਤਰਿਕ ਮੁੱਲਾਂ ਦੇ ਮਾਮਲੇ ‘ਚ ਸਰਗਰਮ ਰਹਿੰਦਾ ਹੈ ਤਾਂ ਇਸ ਨਾਲ ਸਾਰਕ ਦੇਸ਼ਾਂ ‘ਚ ਵੀ ਭਾਰਤ ਸਬੰਧੀ ਇੱਕ ਮਜ਼ਬੂਤ ਸੰਦੇਸ਼ ਜਾਵੇਗਾ, ਜੋ ਵਰਤਮਾਨ ਪਰਿਪੱਖ ਵਿਚ ਕਾਫ਼ੀ ਮਹੱਤਵਪੂਰਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀਜਿੰਗ (ਏਜੰਸੀ)। ਚੀਨੀ ਹਵਾਈ ਫੌਜ ਨੇ (South China Sea Region) ਦੱਖਣੀ ਚੀਨ ਸਮੁੰਦਰ ਅਤੇ ਪੱਛਮੀ ਪ੍ਰਸ਼ਾਂਤ ਖੇਤਰ ‘ਚ ਇੱਕ ਵਾਰ ਜ਼ੋਰਦਾਰ ਫੌਜ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਚੀਨ ਇਸ ਸਮੇਂ ਆਪਣੀਆਂ ਸੇਵਾਵਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ‘ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਇਸੇ ਤਹਿਤ ਉਹ ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਬੇੜੇ ‘ਚ ਲੜਾਕੂ ਜਹਾਜ਼ਾਂ ਤੇ ਹਥਿਆਰਾਂ ਨੂੰ ਵਧਾ ਰਿਹਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਾਰਜਕਾਲ ਸਥਾਈ ਹੋ ਜਾਣ ਤੋਂ ਬਾਅਦ ਚੀਨੀ ਸਰਕਾਰ ਦਾ ਪੂਰਾ ਧਿਆਨ ਹੁਣ ਫੌਜਾਂ ਦੇ ਆਧੁਨਿਕੀਕਰਨ ‘ਤੇ ਹੈ ਚੀਨ ਦਾ ਇਹ ਵੀ ਕਹਿਣਾ ਹੈ ਕਿ ਉਸਦਾ ਰਵੱਈਆ ਕਿਸੇ ਦੇ ਖਿਲਾਫ਼ ਨਹੀਂ ਹੈ ਪਰ ਉਹ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਇਸ ਤਰ੍ਹਾਂ ਦੇ ਅਭਿਆਸ ਕਰ ਰਿਹਾ ਹੈ ਚੀਨੀ ਹਵਾਈ ਫੌਜ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਇਸ ਅਭਿਆਸ ‘ਚ ਐੱਚ-6 ਦੇ ਬੰਬ ਵਰਾਊ ਤੇ ਸੁਖੋਈ 30 ਅਤੇ ਸੁਖੋਈ 35 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ ਤੇ ਦੱਖਣੀ ਚੀਨੀ ਸਮੁੰਦਰੀ ਖੇਤਰ ‘ਚ ਆਪਣੀ ਸਮਾਘਾਤ ਗਸ਼ਤ ਪ੍ਰਕਿਰਿਆ ਨੂੰ ਤੇਜ਼ ਕੀਤਾ ਇਹ ਜਹਾਜ਼ ਜਪਾਨੀ ਦੀਪਾਂ ਦੇ ਉਪਰੋਂ ਵੀ ਹੋ ਕੇ ਲੰਘੇ ਹਨ।
ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਕਿ ਇਹ ਅਭਿਆਸ ਕਦੋਂ ਕੀਤਾ ਗਿਆ ਅਤੇ ਕਿਸ ਖੇਤਰ ‘ਚ ਕੀਤਾ ਗਿਆ ਬਿਆਨ ਮੁਤਾਬਕ ਹਵਾਈ ਫੌਜ ਦੀ ਇਸ ਤਰ੍ਹਾਂ ਦਾ ਅਭਿਆਸ ਭਾਵੀ ਜੰਗ ਦੀਆਂ ਸ਼ੰਕਾਵਾਂ ਨੂੰ ਵੇਖਦਿਆਂ ਕੀਤਾ ਜਾ ਰਿਹਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵੀ ਬਣਾਇਆ ਜਾ ਸਕੇ।
ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ
ਕਾਂਗਰਸ ਨੇ ਕੀਤਾ ਸੀ ਇਨਕਾਰ
ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ ‘ਤੇ ਗੱਲਬਾਤ ਕੀਤੀ ਸੀ। ਦਰਅਸਲ, ਚੀਨੀ ਦੂਤਘਰ ਦੇ WeChat  ਅਕਾਊਂਟ ਨੇ 8 ਜੁਲਾਈ ਨੂੰ ਰਾਹੁਲ ਦੀ ਬੈਠਕ ਦੀ ਪੁਸ਼ਟੀ ਕੀਤੀ ਹੈ ਪਰ ਬਾਅਦ ਵਿੱਚ ਇਸ  ਸਟੇਟਮੈਂਟ ਨੂੰ ਹਟਾ ਦਿੱਤਾ। ਕਾਂਗਰਸ ਵੱਲੋਂ ਇਸ ਨੂੰ ਕੁਝ ਚੈਨਲਾਂ ਦੀ ਜਾਅਲੀ ਖ਼ਬਰ ਦੱਸਿਆ ਗਿਆ ਹੈ।
ਰਾਹੁਲ ਦੀ ਚੀਨੀ ਅੰਬੇਸਡਰ ਨਾਲ ਮੁਲਾਕਾਤ ਹੋਈ ਜਾਂ ਨਹੀਂ
ਦਰਅਸਲ, ਰਿਪਬਲਿਕ ਟੀਵੀ ਨੇ ਆਪਣੀ ਵੈਬਸਾਈਟ ‘ਤੇ ਚੀਨ ਅੰਬੈਸੀ ਦੀ ਵੈਬਸਾਈਟ ਦਾ ਉਹ ਸਟੇਟਮੈਂਟ ਪਬਲਿਸ਼ ਕੀਤਾ ਜਿਸ ਵਿੱਚ ਮੁਲਾਕਾਤ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਸ ਵਿੱਚ ਟਵਿਸਟ ਉਦੋਂ ਆਇਆ ਜਦੋਂ ਅੰਬੈਸੀ ਨੇ ਬਾਅਦ ਵਿੱਚ ਮੁਲਾਕਾਤ ‘ਤੇ ਦਿੱਤੇ ਗਏ ਆਪਣੀ ਸਰਕਾਰੀ ਸਟੇਟਮੈਂਟ ਨੂੰ ਵੈਬਸਾਈਟ ਤੋਂ ਹਟਾ ਦਿੱਤਾ। ਹੁਣ ਉੱਥੇ ਪੇਜ ਨਾ ਹੋਣ ਦਾ ਮੈਸੇਜ ਆ ਰਿਹਾ ਹੈ।
ਚੀਨੀ ਮੁੱਕੇਬਾਜ਼ ਮੈਮੇਤਅਲੀ ਨਾਲ ਭਿੜਨਗੇ ਵਜਿੰਦਰ
ਮੁੰਬਈ: ਭਾਰਤ ਦੇ ਸਟਾਰ ਪ੍ਰੋਫੈਸ਼ਨਲ ਮੁੱਕੇਬਾਜ ਅਤੇ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਸਿੰਘ ਪੰਜ ਅਗਸਤ ਨੂੰ ਦੂਹਰੀ ਖਿਤਾਬੀ ਬਾਊਟ ਵਿੱਚ ਚੀਨ ਦੇ ਫਾਈਟਰ ਜੁਲਫ਼ਕਾਰ ਮੈਮੇਤ ਅਲੀ ਨਾਲ ਭਿੜਨਗੇ।
ਵਜਿੰਦਰ ਡਬਲਿਊਬੀਓ ਏਸ਼ੀਆ ਪੈਸੀਫਿਕ ਮਿਡਲਵੇਟ ਚੈਂਪੀਅਨ ਹਨ ਅਤੇ ਉਹ ਵਰਲੀ ਵਿੱਚ ਐਨਐੱਸਸੀਆਈ ਸਟੇਡੀਅਮ ਵਿੱਚ ਡਬਲਿਊਬੀਓ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਫ਼ਕਾਰ ਦੇ ਆਹਮੋ ਸਾਹਮਣੇ ਹੋਣਗੇ। ਮੰਗਵਲਾਰ ਨੂੰ ਮੀਡੀਆ ਕਾਨਫਰੰਸ ਇਸ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਵਜਿੰਦਰ ਹੀ ਹਾਜ਼ਰ ਸੀ।
ਬੀਜਿੰਗ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਇਸ ਬਾਊਟ ਲਈ ਆਪਣੇ ਕੋਚ ਲੀ ਬੀਅਰਡ ਨਾਲ ਇੰਗਲੈਂਡ ਦੇ ਮਾਨਚੈਸਟਰ ਵਿੱਚ ਟਰੇਨਿੰਗ ਲੈ ਰਹੇ ਹਨ ਅਤੇ ਇਸ ਦਾ ਪਹਿਲਾ ਟਿਕਟ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਖੁਦ ਇਸ ਮੁੱਕੇਬਾਜ਼ ਨੇ ਪੇਸ਼ ਕੀਤਾ।
ਜਵਾਨਾਂ ਨਾਲ ਹੋਈ ਝੜਪ
ਨਵੀਂ ਦਿੱਲੀ: ਸਿੱਕਮ ਸੈਕਟਰ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਜਵਾਨਾਂ ਅਤੇ ਚੀਨੀ ਫੌਜੀਆਂ ਦਰਮਿਆਨ ਝੜਪ ਹੋਈ ਹੈ ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਮ ਸੈਕਟਰ ‘ਚ ਵੜ ਕੇ ਦੋ ਬੰਕਰ ਵੀ ਤਬਾਹ ਕਰ ਦਿੱਤੇ ਹਨ ਅਧਿਕਾਰਕ ਸੂਤਰਾਂ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਇਹ ਰੱਸਾਕਸ਼ੀ ਸਿੱਕਮ ਦੇ ਡੋਕਾ ਲਾ ਜਨਰਲ ਏਰੀਆ ‘ਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੈ ਨਾਲ ਹੀ ਚੀਨੀ ਫੌਜੀਆਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਲੋਕਾਂ ਦੇ ਜੱਥੇ ਨੂੰ ਵੀ ਰੋਕ ਦਿੱਤਾ ਹੈ
ਚੀਨੀ ਫੌਜੀਆਂ ਨੇ ਡੋਕਾ ਲਾ ਏਰੀਆ ਦੇ ਲਾਲਟੈਨ ਇਲਾਕੇ ‘ਚ ਦੋ ਬੰਕਰਾਂ ਨੂੰ ਤਬਾਹ ਕੀਤਾ ਹੈ 20 ਜੂਨ ਨੂੰ ਫੌਜ ਅਧਿਕਾਰੀਆਂ ਦਰਮਿਆਨ ਫਲੈਗ ਮੀਟਿੰਗ ਵੀ ਹੋਈ ਹੈ, ਪਰ ਤਣਾਅ ਕਾਇਮ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨੀ ਫੌਜੀਆਂ ਨੇ ਸਿੱਕਮ ਭੂਟਾਨ-ਤਿੱਬਤ ਦੇ ਤ੍ਰਿਕੋਣ ‘ਤੇ ਡੋਕਾ ਲਾ ‘ਚ ਕਬਜ਼ਾ ਕੀਤਾ ਹੈ  ਚੀਨੀ ਫੌਜੀਆਂ ਨੇ ਨਵੰਬਰ 2008 ‘ਚ ਭਾਰਤੀ ਫੌਜ ਦੇ ਬੰਕਰਾਂ ਨੂੰ ਇਸੇ ਸਥਾਨ ‘ਤੇ ਤਬਾਹ ਕਰ ਦਿੱਤਾ ਸੀ