July - Sach Kahoon Punjabi
Holidays: ਜੁਲਾਈ ਮਹੀਨੇ ’ਚ ਆ ਗਈਆਂ 13 ਦਿਨਾਂ ਦੀਆਂ ਛੁੱਟੀਆਂ, ਬੈਂਕ ਰਹਿਣਗੇ ਬੰਦ, ਜਾਣੋ ਦੇਸ਼ ਭਰ ਦਾ ਹਾਲ
Holidays: ਦੇਸ਼ ਭਰ ਦੇ ਬੈਂਕਾਂ ਦੀਆਂ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਆਰਬੀਆਈ ਦੀ ਵੈੱਬਸਾਈਟ ’ਤੇ ਉਪਲਬਧ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਸ ਮਹੀਨੇ ਯਾਨੀ ਜੁਲਾਈ 2025 ਵਿੱਚ ਬੈਂਕ ਵੱਖ-ਵੱਖ ਜ਼ੋਨਾਂ ਵਿੱਚ ਕੁੱਲ 13 ਦਿਨ ਬੰਦ ਰਹਿਣਗੇ। ਹਰ ਰਾਜ ਵਿੱਚ ਇੱਕ ਤੋਂ 3-4 ਤੱਕ ਜ਼ੋਨ ਹਨ। ਜੇਕਰ ਮੁੰਬਈ ਜ਼ੋਨ ਵਿੱਚ ਕਿਸੇ ਵੀ ਦਿਨ ਛੁੱਟੀ ਹੁੰਦੀ ਹੈ ਤਾਂ ਉਸ ਜ਼ੋਨ ਦੇ ਸਾਰੇ ਸ਼ਹਿਰਾਂ ਦੇ ਬੈਂਕ ਉਸ ਦਿਨ ਬੰਦ ਰਹਿਣਗੇ। July Month
ਹਾਲਾਂਕਿ ਅੱਜਕੱਲ੍ਹ ਜ਼ਿਆਦਾਤਰ ਬੈਂਕਿੰਗ ਕੰਮ ਘਰ ਬੈਠੇ ਹੀ ਹੋ ਜਾਂਦਾ ਹੈ। ਪਰ ਫਿਰ ਵੀ ਲੋਨ ਸਬੰਧੀ, ਵੱਡੀ ਨਕਦੀ ਜਮ੍ਹਾ ਕਰਵਾਉਣ ਜਾਂ ਚੈੱਕਬੁੱਕ ਜਾਰੀ ਕਰਵਾਉਣ ਵਰਗੇ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਜੇਕਰ ਤੁਸੀਂ ਆਪਣੇ ਮਹੱਤਵਪੂਰਨ ਬੈਂਕਿੰਗ ਕੰਮ ਲਈ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਅਸੁਵਿਧਾ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। Holidays
ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ | Holidays
3 ਜੁਲਾਈ, 2025 ਨੂੰ ਖਰਚੀ ਪੂਜਾ ਕਾਰਨ ਅਗਰਤਲਾ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ।
5 ਜੁਲਾਈ, 2025 ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਨ ਕਾਰਨ ਜੰਮੂ-ਕਸ਼ਮੀਰ ’ਚ ਬੈਂਕ ਬੰਦ ਰਹਿਣਗੇ।
6 ਜੁਲਾਈ, 2025 ਨੂੰ ਐਤਵਾਰ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
12 ਜੁਲਾਈ, 2025 ਨੂੰ ਦੂਜੇ ਸ਼ਨਿੱਚਰਵਾਰ ਕਾਰਨ ਬੈਂਕ ਬੰਦ ਰਹਿਣਗੇ।
13 ਜੁਲਾਈ, 2025 ਨੂੰ ਐਤਵਾਰ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
14 ਜੁਲਾਈ, 2025 ਨੂੰ ਬੇਹ ਦਿਨਖਲਮ ਕਾਰਨ ਸ਼ਿਲਾਂਗ ਜ਼ੋਨ ’ਚ ਬੈਂਕ ਬੰਦ ਰਹਿਣਗੇ।
16 ਜੁਲਾਈ, 2025 ਨੂੰ ਹਰੇਲਾ ਤਿਉਹਾਰ ਕਾਰਨ ਦੇਹਰਾਦੂਨ ਜ਼ੋਨ ’ਚ ਬੈਂਕ ਬੰਦ ਰਹਿਣਗੇ।
17 ਜੁਲਾਈ, 2025 ਨੂੰ ਯੂ ਤਿਰੋਟ ਸਿੰਘ ਦੀ ਬਰਸੀ ਕਾਰਨ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
19 ਜੁਲਾਈ, 2025 ਨੂੰ ਕੇਰ ਪੂਜਾ ਕਾਰਨ ਅਗਰਤਲਾ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ।
20 ਜੁਲਾਈ 2025 ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
26 ਜੁਲਾਈ 2025 ਨੂੰ ਚੌਥੇ ਸ਼ਨਿੱਚਰਵਾਰ ਕਾਰਨ ਬੈਂਕ ਬੰਦ ਰਹਿਣਗੇ।
27 ਜੁਲਾਈ 2025 ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
28 ਜੁਲਾਈ 2025 ਨੂੰ ਗੰਗਟੋਕ ਜ਼ੋਨ ਵਿੱਚ ਬੈਂਕ ਦ੍ਰੁਕਪਾ ਤਸੇ-ਜੀ ਕਾਰਨ ਬੰਦ ਰਹਿਣਗੇ।
ਯਾਦ ਰਹੇ: ਉਪਰੋਕਤ ਜਾਣਕਾਰੀ ਰਿਜਰਵ ਬੈਂਕ ਆਫ਼ ਇੰਡੀਆ ਦੀ ਵੈੱਬਸਾਈਟ ਦੇ ਆਧਾਰ ‘ਤੇ ਦਿੱਤੀ ਗਈ ਹੈ। ਇਹ ਛੁੱਟੀਆਂ ਵੱਖ ਵੱਖ ਸੂਬਿਆਂ ਵਿੱਚ ਹਨ। ਕਈ ਸੂਬਿਆਂ ਵਿੱਚ ਸਿਰਫ਼ ਸ਼ਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਹੀ ਲਾਗੂ ਹੋਵੇਗੀ।
https://rbi.org.in/Scripts/HolidayMatrixDisplay.aspx
ਹਜ਼ਾਰਾਂ ਅਧਿਆਪਕਾਂ ਦੀ ਲੱਗੇਗੀ ਫਾਰਮ ਭਰਨ ‘ਤੇ ਡਿਊਟੀ, ਬੋਰਡ ਪ੍ਰੀਖਿਆਵਾਂ ਹੁੰਦੀਆਂ ਹਨ ਪ੍ਰਭਾਵਿਤ
ਜੁਲਾਈ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਸ਼ਕਾਲਰਸ਼ਿਪ ਫਾਰਮ ਭਰਨ ਦਾ ਕੰਮ, ਲੱਖਾਂ ਵਿਦਿਆਰਥੀਆਂ ਦੇ ਭਰੇ ਜਾਣਗੇ ਫਾਰਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਜਿੰਮਾ ਆਪਣੇ ਸਿਰ ‘ਤੇ ਚੁੱਕੀ ਬੈਠੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਅਗਲੇ ਹਫ਼ਤੇ ਤੋਂ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੀ ਥਾਂ ਕਲਰਕੀ ਕਰਦੇ ਨਜ਼ਰ ਆਉਣਗੇ। ਜ਼ਿਆਦਾਤਰ ਅਧਿਆਪਕ ਆਪਣੇ ਹੀ ਸਕੂਲ ਦੇ ਐਸ.ਸੀ. ਅਤੇ ਬੀ.ਸੀ. ਅਧਿਆਪਕਾਂ ਦੇ ਸਕਾਲਰਸ਼ਿਪ ਫਾਰਮ ਭਰਦੇ ਹੋਏ ਨਜ਼ਰ ਆਉਣਗੇ, ਜਿਹੜੇ ਫਾਰਮ ਕਲਰਕ ਨੂੰ ਭਰਨੇ ਚਾਹੀਦੇ ਹਨ ਜਾਂ ਫਿਰ ਸਕਾਲਰਸ਼ਿਪ ਦੇਣ ਵਾਲੇ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਨ੍ਹਾਂ ਫਾਰਮਾਂ ਨੂੰ ਭਰਨ ਦੇ ਚਲਦੇ ਜੁਲਾਈ ਮਹੀਨਾ ਹੀ ਇਸੇ ਕੰਮ ਰਾਹੀਂ ਗੁਜ਼ਰ ਜਾਏਗਾ, ਜਿਸ ਕਾਰਨ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦੇ ਅਧਿਆਪਕ ਪੜ੍ਹਾਈ ਸ਼ੁਰੂ ਨਹੀਂ ਕਰ ਸਕਣਗੇ ਜਿਸ ਦਾ ਅਸਰ ਆਉਣ ਵਾਲੀਆਂ ਪ੍ਰੀਖਿਆਵਾਂ ‘ਤੇ ਦੇਖਣ ਨੂੰ ਵੀ ਨਜ਼ਰ ਆਵੇਗਾ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਹਨ ਵਿਦਿਆਰਥੀਆਂ ਦੇ ਫਾਰਮ ਭਰੇ ਜਾਣਗੇ। ਇਨ੍ਹਾਂ ਵਿਦਿਆਰਥੀਆਂ ਕੋਲ ਫਾਰਮ ਭਰਨ ਦਾ ਕੋਈ ਸਾਧਨ ਨਾ ਹੋਣ ਕਾਰਨ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਹੀ ਫਾਰਮ ਭਰਨ ਦੀ ਡਿਊਟੀ ਲਗਾਈ ਜਾਂਦੀ ਹੈ। ਜਿਹੜੇ ਕੁਝ ਸਕੂਲਾਂ ਵਿੱਚ ਕਲਰਕ ਹਨ, ਉਨ੍ਹਾਂ ਸਕੂਲਾਂ ਵਿੱਚ ਇਸ ਫਾਰਮ ਭਰਨ ਦੇ ਕੰਮ ਨੂੰ ਕਲਰਕ ਅੰਜਾਮ ਦਿੰਦੇ ਹਨ।
ਅਧਿਆਪਕ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਛੱਡਦੇ ਹੋਏ ਇਨ੍ਹਾਂ ਫਾਰਮ ਨੂੰ ਭਰਨ ਵਿੱਚ ਹੀ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਹਨ, ਜਿਸ ਪਿੱਛੇ ਮੁੱਖ ਕਾਰਨ ਵਿਦਿਆਰਥੀਆਂ ਦੀ ਗਿਣਤੀ ਰਹਿੰਦੀ ਹੈ। ਇੱਥੇ ਹੀ ਪੰਜਾਬ ਭਰ ਵਿੱਚ ਇੱਕੋ ਹੀ ਵੈੱਬਸਾਈਟ ਦਾ ਸਰਵਰ ਹੋਣ ਕਾਰਨ ਸਾਰੇ ਸਕੂਲ ਇੱਕੋ ਹੀ ਡਿਊਟੀ ਸਮੇਂ ਫਾਰਮ ਭਰਨ ਵਿੱਚ ਲੱਗੇ ਹੁੰਦੇ ਹਨ, ਜਿਸ ਕਾਰਨ ਵੈੱਬ ਸਾਈਟ ਦਾ ਸਰਵਰ ਵੀ ਡਾਊਣ ਹੋਣ ਦੇ ਨਾਲ ਹੀ ਹੌਲੀ ਵੀ ਹੋ ਜਾਂਦਾ ਹੈ ਜਿਸ ਕਾਰਨ ਜਿਹੜੇ ਫਾਰਮ ਨੂੰ ਭਰਨ ਲਈ ਕੁਝ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਉਸ ਇੱਕ ਫਾਰਮ ਨੂੰ ਭਰਨ ਲਈ ਕਈ ਘੰਟੇ ਤੱਕ ਦਾ ਸਮਾਂ ਲਗ ਜਾਂਦਾ ਹੈ। ਅਧਿਆਪਕਾਂ ਦੇ ਇਸ ਖ਼ੱਜਲ਼-ਖੁਆਰ ਹੋਣ ਦੇ ਨਾਲ ਹੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਕਾਫ਼ੀ ਜਿਆਦਾ ਅਸਰ ਪੈ ਰਿਹਾ ਹੈ, ਕਿਉਂਕਿ ਜੁਲਾਈ ਦਾ ਸਾਰਾ ਮਹੀਨਾ ਇਸੇ ਤਰ੍ਹਾਂ ਦੇ ਫਾਰਮ ਭਰਵਾਏ ਜਾਣ ਕਾਰਨ ਕੋਈ ਜਿਆਦਾ ਪੜ੍ਹਾਈ ਹੋ ਹੀ ਨਹੀਂ ਪਾਉਂਦੀ ਹੈ।
ਹਲਫ਼ ਬਿਆਨ ਬਣ ਰਹੇ ਹਨ ਅਧਿਆਪਕਾਂ ਲਈ ਮੁਸੀਬਤ
ਸਕਾਲਰਸ਼ਿਪ ਦਾ ਫਾਰਮ ਭਰਨ ਮੌਕੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਲਾਨਾ ਕਮਾਈ ਦਾ ਹਲਫ਼ ਬਿਆਨ ਬਣਵਾਇਆ ਜਾਂਦਾ ਹੈ। ਇਹ ਹਲਫ਼ ਬਿਆਨ ਹੀ ਅਧਿਆਪਕਾਂ ਲਈ ਮੁਸੀਬਤ ਬਣ ਰਹੇ ਹਨ, ਕਿਉਂਕਿ ਗਜ਼ਟਿਡ ਅਧਿਕਾਰੀ ਜਾਂ ਫਿਰ ਐਸ.ਡੀ.ਐਮ. ਵੱਲੋਂ ਵੈਰੀਫਾਈ ਕੀਤੇ ਜਾਣ ਵਾਲੇ ਇਨ੍ਹਾਂ ਹਲਫ਼ ਬਿਆਨ ‘ਤੇ ਕਮਾਈ ਦੀ ਪੂਰੀ ਰਕਮ ਲਿਖਣ ਦੀ ਥਾਂ ‘ਤੇ ਸਿੱਧੇ ਡੇਢ ਲੱਖ ਜਾਂ ਫਿਰ ਢਾਈ ਲੱਖ ਤੋਂ ਘੱਟ ਹੀ ਦਰਜ਼ ਕੀਤਾ ਜਾਂਦਾ ਹੈ। ਜਦੋਂ ਕਿ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਫਾਰਮ ਵਿੱਚ ਅਸਲ ਆਮਦਨ ਮੁਕੰਮਲ ਰੁਪਏ ਵਿੱਚ ਲਿਖਣੀ ਹੁੰਦੀ ਹੈ ਜਿਸ ਕਾਰਨ ਫਾਰਮ ਵਿੱਚ ਭਰੀ ਆਮਦਨ ਅਤੇ ਹਲਫ਼ ਬਿਆਨ ਵਿੱਚ ਦਰਜ਼ ਹੋਈ ਆਮਦਨ ਦਾ ਮੇਲ ਹੀ ਨਹੀਂ ਹੁੰਦਾ। ਜਿਹੜਾ ਕਿ ਅਧਿਆਪਕਾਂ ਲਈ ਮੁਸ਼ਕਿਲ ਪੈਦਾ ਕਰਦਾ ਹੈ।
ਡਾਟਾ ਬੈਂਕ ਤਿਆਰ ਨਹੀਂ ਕਰ ਰਿਹਾ ਵਿਭਾਗ
ਦਾਖ਼ਲਾ ਲੈਣ ਮੌਕੇ ਸਿੱਖਿਆ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਜਾਣਕਾਰੀ ਵਿਦਿਆਰਥੀ ਬਾਰੇ ਲਈ ਜਾਂਦੀ ਹੈ ਅਤੇ ਕਾਗਜ਼ੀ ਕਾਰਵਾਈ ਵੀ ਪੂਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਡਾਟਾ ਬੈਂਕ ਹੀ ਤਿਆਰ ਨਹੀਂ ਕੀਤਾ ਜਾਂਦਾ ਹੈ, ਜਿਸ ਕਾਰਨ ਮੁੜ ਤੋਂ ਸਕਾਲਰਸ਼ਿਪ ਫਾਰਮ ਨੂੰ ਭਰਿਆ ਜਾਂਦਾ ਹੈ। ਜਦੋਂ ਕਿ ਇਸ ਸਬੰਧੀ ਡਾਟਾ ਬੈਂਕ ਤਿਆਰ ਕਰਦੇ ਹੋਏ ਸਿੱਖਿਆ ਵਿਭਾਗ ਕੰਪਿਊਟਰ ਦੇ ਇੱਕ ਕਲਿਕ ਨਾਲ ਨਾ ਸਿਰਫ਼ ਸਕਾਲਰਸ਼ਿਪ ਫਾਰਮ ਭਰ ਸਕਦਾ ਹੈ, ਜਦੋਂ ਕਿ ਫਾਈਨਲ ਪ੍ਰੀਖਿਆਵਾਂ ਫਾਰਮ ਭਰਨ ਵਿੱਚ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਣਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ (ਏਜੰਸੀ)। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦਰਮਿਆਨ ਅਗਲੀ ਜੁਲਾਈ ‘ਚ ਉੱਚ ਪੱਧਰੀ ਬੈਠਕ ਹੋਣ ਦੀ ਸੰਭਾਵਨਾ ਹੈ । ਦੱਖਣੀ ਕੋਰੀਆ ਸਰਕਾਰ ਦੇ ਬੁਲਾਰੇ ਯੂਨ ਯੋਂਗ ਚਾਨ ਨੇ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੋਏ-ਇਨ ਦਰਮਿਆਨ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ-ਦੱਖਣੀ ਕੋਰੀਆ ਦਾ ਸਾਂਝਾ ਫੌਜ ਅਭਿਆਸ 25 ਜੁਲਾਈ ਨੂੰ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਦੋਵੇਂ ਕੋਰੀਆਈ ਦੇਸ਼ਾਂ ਦਰਮਿਆਨ ਗੱਲਬਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਸਾਂਝਾ ਫੌਜ ਅਭਿਆਸ ਦੇ ਵਿਰੋਧ ‘ਚ ਦੱਖਣੀ ਕੋਰੀਆਈ ਅਧਿਕਾਰੀਆਂ ਨਾਲ ਪਹਿਲਾਂ ਤੋਂ ਤੈਅ ਬੈਠਕ ਨੂੰ ਰੱਦ ਕਰ ਦਿੱਤਾ ਸੀ। (Korean Countries)
ਉੱਤਰੀ ਕੋਰੀਆ ਨੇ ਮਨਜ਼ੂਰ ਕੀਤੀ ਦੱਖਣੀ ਕੋਰੀਆ ਦੇ ਪੱਤਰਕਾਰਾਂ ਦੀ ਸੂਚੀ | Korean Countries
ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਸ ਨੇ ਉੱਤਰੀ ਕੋਰੀਆ ਨੂੰ ਪੁੰਗਯੇਰੀ ‘ਚ ਸਥਿਤ ਉਸ ਦੇ ਪਰਮਾਣੂ ਪ੍ਰੀਖਣ ਕੇਂਦਰ ‘ਤੇ ਜਾਣ ਵਾਲੇ ਪੱਤਰਕਾਰਾਂ ਦੀ ਇੱਕ ਸੂਚੀ ਸੌਂਪੀ ਹੈ ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ ਹੈ । ਇਸ ਗੱਲ ਦੀ ਜਾਣਕਾਰੀ ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇੱਥੇ ਦਿੱਤੀ ਅਧਿਕਾਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਪੱਤਰਕਾਰ ਉੱਤਰੀ ਕੋਰੀਆ ਕਦੋਂ ਰਵਾਨਾ ਹੋਣਗੇ । ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੂੰ ਛੱਡ ਕੇ ਕਈ ਦੇਸ਼ਾਂ ਦੇ ਵੱਖ-ਵੱਖ ਮੀਡੀਆ ਸੰਸਥਾਨਾਂ ਦੇ ਪੱਤਰਕਾਰ ਪਹਿਲਾਂ ਹੀ ਉੱਤਰੀ ਕੋਰੀਆ ਦੇ ਬੰਦਰਗਾਹ ਸ਼ਹਿਰ ਵਾਨਸਨ ਪਹੁੰਚ ਚੁੱਕੇ ਹਨ ਅਤੇ ਉਹ ਪਰਮਾਣੂ ਪ੍ਰੀਖਣ ਕੇਂਦਰ ਰਵਾਨਾ ਹੋਣ ਲਈ ਉੱਤਰੀ ਕੋਰੀਆ ਦੇ ਅਧਿਕਾਰੀਆਂ ਤੋਂ ਆਦੇਸ਼ ਮਿਲਣ ਦੀ ਉਡੀਕ ਕਰ ਰਹੇ ਹਨ। (Korean Countries)
ਪ੍ਰੀ-ਮਾਨਸੂਨ 28 ਨੂੰ
ਸੰਦੀਪ ਸਿਹਮਾਰ, ਹਿਸਾਰ: ਤਪਦੀ ਗਰਮੀ ਅਤੇ ਉਮਸ ਤੋਂ ਹਰਿਆਣਾ ਵਾਸੀਆਂ ਨੂੰ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ ਸੂਬੇ ‘ਚ ਅਗਲੇ ਦੋ ਦਿਨਾਂ ‘ਚ ਪ੍ਰੀ-ਮਾਨਸੂਨ ਦਸਤਕ ਦੇਵੇਗਾ, ਅਤੇ ਜੇਕਰ ਬੰਗਾਲ ਦੀ ਖਾੜੀ ਤੋਂ ਆ ਰਿਹਾ ਮਾਨਸੂਨ ਦੀ ਸਰਗਰਮੀ ਇਸੇ ਤਰ੍ਹਾਂ ਰਾਹੀ ਤਾਂ 3 ਜੁਲਾਈ ਨੂੰ ਸੂਬੇ ‘ਚ ਮਾਨਸੂਨ ਦਾ ਆਗਾਜ਼ ਹੋ ਜਾਵੇਗਾ ਖਾਸ ਗੱਲ ਇਹ ਰਹੇਗੀ ਕਿ ਮਾਨਸੂਨ ਦਾ ਆਗਾਜ ਇਸ ਵਾਰ ਉੱਤਰੀ ਹਰਿਆਣਾ ਤੋਂ ਹੁੰਦਿਆਂ ਹੋਏ ਦੱਖਣ ‘ਚ ਦਾਖਲ ਹੋਵੇਗਾ
ਅਗਸਤ ਦੇ ਆਖਰੀ ਹਫਤੇ ਤੱਕ ਸੂਬੇ ‘ਚ ਮਾਨਸੂਨ ਦੀ ਸਰਗਰਮੀ ਬਣੀ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਸੂਬੇ ‘ਚ ਹਾਲੇ ਤੱਕ ਪੈ ਰਹੇ ਮੀਂਹ ਪੱਛਮ ਦਾ ਅਸਰ ਹੈ ਅਤੇ 28 ਜੂਨ ਨੂੰ ਪ੍ਰੀ-ਮਾਨਸੂਨ ਸੂਬੇ ਨੂੰ ਭਿਗੋਏਗਾ, ਜੋ ਕਿ 29, 30 ਜੂਨ ਅਤੇ 1 ਜੁਲਾਈ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਤਪਦੀ ਗਰਮੀ ਅਤੇ ਉਮਸ ਤੋਂ ਰਾਹਤ ਦਿਵਾਏਗਾ ਉੱਥੇ ਇਹ ਪ੍ਰੀ-ਮਾਨਸੂਨ ਦੀ ਬਾਰਸ਼ ਫਸਲਾਂ ਲਈ ਵਰਦਾਨ ਸਾਬਤ ਹੋਵੇਗੀ
ਫਰੀਦਾਬਾਦ ਅਤੇ ਸੂਬੇ ਤੋਂ ਬਾਅਦ ਕੁਰੂਕਸ਼ੇਤਰ ਪਹੁੰਚੇਗਾ ਮਾਨਸੂਨ
ਮੌਸਮ ਵਿਗਿਆਨੀਆਂ ਦੀ ਮੰਨੀਏ , ਪ੍ਰੀ -ਮਾਨਸੂਨ ਦੇ ਚਾਰ ਦਿਨਾਂ ਬਾਅਦ ਹੀ 3 ਜੁਲਾਈ ਨੂੰ ਮਾਨਸੂਨ ਦੀ ਪਹਿਲੀ ਬਾਰਸ਼ ਫਰੀਦਾਬਾਦ ਅਤੇ ਪਲਵਲ ਖੇਤਰ ‘ਚ ਹੋਵੇਗੀ ਇਸ ਤੋਂ ਬਾਅਦ ਮਾਨਸੂਨ ਦਾ ਪ੍ਰਵਾਹ ਕਰਨਾਲ ਅਤੇ ਕੁਰੂਕਸ਼ੇਤਰ ਤੋਂ ਹੁੰਦਾ ਹੋਇਆ ਸੂਬਾ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਫੈਲ ਜਾਵੇਗਾ ਸੰਭਾਵਨਾ ਹੈ ਕਿ ਹਿਸਾਰ, ਫਤਿਆਬਾਦ ਅਤੇ ਸਰਸਾ ‘ਚ ਜੁਲਾਈ ਦੇ ਦੂਜੇ ਹਫਤੇ ‘ਚ ਮਾਨਸੂਨ ਦੀ ਬਾਰਸ਼ ਹੋਵੇਗੀ
ਇਸ ਸਾਲ ਆਮ ਬਾਰਸ਼ ਦੀ ਉਮੀਦ: ਡਾ. ਰਾਜ ਸਿੰਘ
ਹਰਿਆਣਾ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਇੰਚਾਰਜ ਡਾ. ਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ‘ਚ ਇਸ ਵਾਰ ਸੂਬੇ ‘ਚ ਮਾਨਸੂਨ ਸਮੇਂ ‘ਤੇ ਆਉਣ ਅਤੇ ਮੀਂਹ ਦਾ ਅੰਕੜਾ ਵੀ ਆਮ ਹੀ ਰਹਿਣ ਦੀ ਸੰਭਾਵਨਾ ਹੈ ਉਨ੍ਹਾਂ ਨੇ ਦੱਸਿਆ ਕਿ ਮਾਨਸੂਨ ਦੌਰਾਨ ਸੂਬੇ ‘ਚ ਔਸਤ ਵਰਖਾ 460 ਮਿਲੀਮੀਟਰ ਹੋਣੀ ਚਾਹੀਦੀ ਹੈ, ਜੋ ਕਿ ਹਾਲੇ ਤੱਕ ਦੀ ਮਾਨਸੂਨ ਦੀ ਸਰਗਮੀ ਅਨੁਸਾਰ 440 ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ