Clash - Sach Kahoon Punjabi
ਇੱਕ ਗੁੱਟ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੋ ਜਖ਼ਮੀ, ਪੁਲਿਸ ਜਾਂਚ ‘ਚ ਜੁਟੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ ਰਾਮ ਸਰੂਪ ਪੰਜੋਲਾ)। ਪਟਿਆਲਾ ਦੇ ਨੇੜਲੇ ਕਸਬਾ ਬਲਬੇੜਾ ਦੇ ਪਿੰਡ ਚੌਰਾਸੋਂ ਨੇੜੇ ਅੱਜ ਦੁਪਿਹਰ ਵੇਲੇ ਹਰਿਆਣਾ ਦੇ ਦੋ ਨੌਜਵਾਨ ਗੁੱਟਾਂ ਦੀ ਆਪਸੀ ਤਰਕਾਰਬਾਜੀ ਦੇ ਚੱਲਦਿਆਂ ਇੱਕ ਗੁੱਟ ਵੱਲੋਂ ਉਸ ਸਮੇਂ ਦੂਜੇ ਗੁੱਟ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਿਹਾ ਸੀ। ਇਸ ਤੋਂ ਇਲਾਵਾ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਘਟਨਾ ਸਥਾਨ ‘ਤੇ ਪਟਿਆਲਾ ਤੇ ਹਰਿਆਣਾ ਦੀ ਪੁਲਿਸ ਦੇ ਅਧਿਕਾਰੀ ਪੁੱਜੇ।
ਜਾਣਕਾਰੀ ਅਨੁਸਾਰ 25 ਸਾਲਾ ਗੁਰਦੀਪ ਸਿੰਘ ਉਰਫ਼ ਦੀਪਕ ਪੁੱਤਰ ਗਿਆਨ ਸਿੰਘ ਵਾਸੀ ਗੱਗੜਪੁਰ ਹਰਿਆਣਾ, ਰਿੰਕੂ ਵਾਸੀ ਗੜਾ ਹਰਿਆਣਾ ਅਤੇ ਸੁਖਮਨ ਸਿੰਘ ਸੁੱਖਾ ਵਾਸੀ ਗੱਗੜਪੁਰ ਜੋ ਕਿ ਪਲਸਰ ਮੋਟਰਸਾਇਕਲ ‘ਤੇ ਪੰਜਾਬ ਦੇ ਬਲਬੇੜਾ ਤੋਂ ਜਾ ਰਹੇ ਸਨ।
ਇਨ੍ਹਾਂ ਵੱਲੋਂ ਪਿਛਲੇ ਦਿਨੀਂ ਹੀ ਇਹ ਨਵਾਂ ਮੋਟਰਸਾਇਕਲ ਬਲਬੇੜਾ ਏਜੰਸੀ ਤੋਂ ਖਰੀਦਿਆ ਗਿਆ ਸੀ। ਇਸੇ ਦੌਰਾਨ ਹੀ ਵਿਰੋਧੀ ਗੁੱਟ ਵੱਲੋਂ ਇਨ੍ਹਾਂ ਦਾ ਗੱਡੀ ਨਾਲ ਪਿੱਛਾ ਕੀਤਾ ਗਿਆ। ਜਦੋਂ ਇਹ ਪਿੰਡ ਚੌਰਾਸੋਂ ਕੋਲ ਪੁੱਜੇ ਤਾਂ ਇਨ੍ਹਾਂ ਦੇ ਮੋਟਰਸਾਇਕਲ ਨੂੰ ਗੱਡੀ ਸਵਾਰਾਂ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਇਹ ਹੇਠਾਂ ਡਿੱਗ ਗਏ ਅਤੇ ਜਖ਼ਮੀ ਹੋ ਗਏ। ਹੇਠਾਂ ਡਿੱਗਣ ਤੋਂ ਬਾਅਦ ਗੁਰਦੀਪ ਸਿੰਘ ਵਿਰੋਧੀ ਗੁੱਟ ਦੇ ਨੌਜਵਾਨਾਂ ਤੋਂ ਬਚਣ ਲਈ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਭੱਜ ਗਿਆ।
ਇਸੇ ਦੌਰਾਨ ਹੀ ਉਕਤ ਕਾਰ ਸਵਾਰਾਂ ਵੱਲੋਂ ਹੋਰ ਰਸਤਿਆਂ ਰਾਹੀਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸਦੇ ਭੱਜਦੇ ਹੋਏ ਦੇ ਧੜਾਧੜ ਗੋਲੀਆਂ ਚਲਾ ਦਿੱਤੀਆਂ, ਜੋ ਕਿ ਦੀਪਕ ਦੇ ਸਿਰ ‘ਤੇ ਵੱਜੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਧਰ ਜਖ਼ਮੀ ਹੋਏ ਉਸਦੇ ਦੋ ਸਾਥੀਆਂ ਨੂੰ ਇੱਥੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਟਿਆਲਾ ਪੁਲਿਸ ਦੇ ਐਸਪੀਡੀ ਹਰਮੀਤ ਸਿੰਘ ਹੁੰਦਲ, ਐਸਪੀਆਰ ਅਜੇ ਪਾਲ ਸਿੰਘ, ਸੀਆਈਏ ਦੇ ਇੰਚਾਰਜ਼ ਸ਼ਮਿੰਦਰ ਸਿੰਘ ਸਮੇਤ ਹਰਿਆਣਾ ਪੁਲਿਸ ਦੇ ਅਧਿਕਾਰੀ ਵੀ ਪੁੱਜੇ। ਇਸ ਮੌਕੇ ਐਸਪੀਆਰ ਅਜੇ ਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਉਕਤ ਦੋਵੇਂ ਗੁੱਟਾਂ ਵਿੱਚ ਆਪਸੀ ਰੰਜਿਸ਼ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਧਰ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਸੁੱਖ ਪਹਿਲਵਾਨ ਵਾਸੀ ਘੁਮੇੜੀ, ਨਿਰਮਲ ਨਿੰਮਾ, ਕਾਲਾ ਬੋਡੀ ਆਦਿ ਵੱਲੋਂ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ਼ ਕਰਨ ਤੋਂ ਬਾਅਦ ਕਾਰਵਾਈ ਬਾਰੇ ਦੱਸਿਆ ਜਾਵੇਗਾ। ਉਂਜ ਇਹ ਘਟਨਾ ਗੈਂਗਵਾਰ ਨਾਲ ਜੋੜੀ ਜਾ ਰਹੀ ਹੈ ਅਤੇ ਦੋਵਾਂ ਗਰੁੱਪਾਂ ਵਿੱਚ ਆਪਸੀ ਖਹਿਬਾਜੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀਪਕ ਦੀ ਲਾਸ਼ ਨੂੰ ਇੱਥੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸਤ ਦਾ ਮਹੌਲ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਵਿਰੁੱਧ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਵੀ ਇੱਕ ਮਾਮਲਾ ਦਰਜ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਦਭਾਗਾ ਹੈ ਵਕੀਲਾਂ ਤੇ ਪੁਲਿਸ ਵਿਚਾਲੇ ਸੰਘਰਸ਼
ਸੰਤੋਸ਼ ਕੁਮਾਰ ਭਾਰਗਵ
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵਕੀਲਾਂ ਅਤੇ ਦਿੱਲੀ ਪੁਲਿਸ ਵਿਚਕਾਰ ਪਿਛਲੇ ਦਿਨੀਂ ਜੋ ਕੁਝ ਹੋਇਆ, ਉਸ ਨੇ ਦੋਵਾਂ ਪੱਖਾਂ ਦੀ ਛਵੀ ਨੂੰ ਠੇਸ ਪਹੁੰਚਾਈ ਦਿੱਲੀ ‘ਚ ਵਕੀਲਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ 2 ਨਵੰਬਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਅਤੇ ਵਕੀਲਾਂ ਵਿਚਕਾਰ ਹਿੰਸਕ ਝੜਪ ਹੋ ਗਈ ਸੀ ਮਾਮਲੇ ਨੇ ਤੂਲ ਫੜ ਲਿਆ ਅਤੇ ਕਾਨੂੰਨ ਦੇ ਰਖਵਾਲੇ ਇੱਕ-ਦੂਜੇ ਦੇ ਦੁਸ਼ਮਣ ਬਣ ਗਏ ਦੋਵਾਂ ਵਿਚਕਾਰ ਹੋਇਆ ਝਗੜਾ ਸੜਕ ‘ਤੇ ਆ ਗਿਆ ਦਿੱਲੀ ਦੀਆਂ ਸੜਕਾਂ ‘ਤੇ ਵਕੀਲਾਂ ਨੇ ਖੂਬ ਤਾਂਡਵ ਕੀਤਾ ਉੱਥੇ ਪੂਰਾ ਪੁਲਿਸ ਮਹਿਕਮਾ ਆਪਣੀਆਂ ਮੰਗਾਂ ਨੂੰ ਲੈ ਕੇ ਪੁਲਿਸ ਹੈਡਕੁਆਰਟਰ ਦੇ ਬਾਹਰ ਹੀ ਧਰਨੇ ‘ਤੇ ਬੈਠ ਗਿਆ
ਦੋਵਾਂ ਨੂੰ ਕਾਨੂੰਨ ਦੇ ਰਖਵਾਲੇ ਅਤੇ ਸੂਤਰਧਾਰ ਮੰਨਿਆ ਜਾਂਦਾ ਹੈ ਸਗੋਂ ਉਹ ਪੂਰਕ ਦੀ ਭੂਮਿਕਾ ‘ਚ ਰਹੇ ਹਨ ਦੋਵਾਂ ਨੇ ਮਰਿਆਦਾ ਦੀ ਲਛਮਣ-ਰੇਖਾ ਲੰਘੀ ਹੈ ਅੱਜ ਸਮੀਕਰਨ ਅਜਿਹੇ ਹਨ ਮੰਨੋ ਦੋਵੇਂ ਕੱਟੜ ਦੁਸ਼ਮਣ ਹੋਣ ਇਸ ਦੇ ਨਤੀਜੇ ਵਜੋਂ ਅਜ਼ਾਦ ਭਾਰਤ ਦੇ 72 ਸਾਲਾਂ ‘ਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਹੀ ਦਫ਼ਤਰ ਦੇ ਸਾਹਮਣੇ ਕਰੀਬ 11 ਘੰਟੇ ਤੱਕ ਧਰਨਾ ਪ੍ਰਦਰਸ਼ਨ ਕਰਨਾ ਪਿਆ ਉਨ੍ਹਾਂ ਦੇ ਕੁਝ ਸਵਾਲ ਸਨ ਤੇ ਮੰਗਾਂ ਵੀ ਸਨ ਅੰਦੋਲਨ ਅਤੇ ਹਿੰਸਾ ‘ਚੋਂ ਉਭਾਰਨ ਵਾਲੀ ਪੁਲਿਸ ਖੁਦ ਹੀ ਅੰਦੋਲਨ ਕਰ ਰਹੀ ਹੈ ਅਨੁਸ਼ਾਸਿਤ ਬਲ ਦੇ ਤੌਰ ‘ਤੇ ਪ੍ਰਸਿੱਧ ਦਿੱਲੀ ਪੁਲਿਸ ਹੀ ਗੁੱਸੇ ‘ਚ ਨਹੀਂ ਸੀ, ਸਗੋਂ ਉਨ੍ਹਾਂ ਦੇ ਪਰਿਵਾਰ ਵੀ ਸੜਕਾਂ ‘ਤੇ ਉੱਤਰੇ ਉਨ੍ਹਾਂ ਨੂੰ ਇਨਸਾਫ਼ ਚਾਹੀਦਾ ਸੀ ।
ਉਨ੍ਹਾਂ ਦੇ ਸਾਥੀਆਂ ਦੀ ਬਰਖ਼ਾਤਗੀ ਵਾਪਸ ਲਈ ਜਾਣੀ ਚਾਹੀਦੀ ਸੀ ਬੇਸ਼ੱਕ ਵਿਰੋਧ-ਪ੍ਰਦਰਸ਼ਨ ਤਾਂ ਖ਼ਤਮ ਹੋ ਗਿਆ ਅਤੇ ਪੁਲਿਸ ਵਾਲੇ ਆਪਣੀ ਡਿਊਟੀ ‘ਤੇ ਪਰਤ ਗਏ ਤੇ ਘਰ ਵਾਲੇ ਵੀ ਚਲੇ ਗਏ, ਪਰ ਹੁਣ ਵੀ ਕਈ ਸਵਾਲ ਅਣਸੁਲਝੇ ਹਨ ਵੱਡਾ ਅਤੇ ਅਹਿਮ ਸਵਾਲ ਇਹ ਹੈ ਕਿ ਆਖ਼ਰ ਅਜਿਹੇ ਹਾਲਾਤ ਕਿਉਂ ਬਣੇ? ਪੁਲਿਸ ਕਮਿਸ਼ਨਰ ਸਮੇਤ ਅੱਠ ਉਸ ਪੱਧਰ ਦੇ ਅਫ਼ਸਰਾਂ ਨੇ ਨਰਾਜ਼ ਪੁਲਿਸ ਮੁਲਾਜ਼ਮਾਂ ਨੂੰ ਸਮਝਾਉਣ-ਮਨਾਉਣ ਦੀ ਲਗਾਤਾਰ ਕੋਸਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਅੜੇ ਰਹੇ ਜੇਕਰ ਇਸ ਤਰ੍ਹਾਂ ਪੁਲਿਸ ਵਾਲੇ ਆਪਣੇ ਕਮਾਂਡਿੰਗ ਅਫ਼ਸਰ ਦਾ ਆਦੇਸ਼ ਜਾਂ ਅਪੀਲ ਨਹੀਂ ਮੰਨਦੇ, ਤਾਂ ਇਸ ਨਾਲ ਵੀ ਹਿੰਸਾ ਫੈਲ ਸਕਦੀ ਹੈ ਇਹ ਵੀ ਇੱਕ ਗੰਭੀਰ ਸਵਾਲ ਹੈ, ਪਰ ਹਾਲਾਤ ਅਤੇ ਸੰਦਰਭ ਵੱਖਰੇ ਹਨ ਫਿਲਹਾਲ ਬੀਤੀ 2 ਨਵੰਬਰ ਨੂੰ ਕਿਸੇ ਅਦਾਲਤੀ ਕੰਪਲੈਕਸ ‘ਚ ਵਕੀਲਾਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਟਕਰਾਅ ਤੇ ਕੁੱਟ-ਮਾਰ ਪਹਿਲੀ ਵਾਰ ਨਹੀਂ ਹੋਈ ਇਲਾਹਾਬਾਦ, ਲਖਨਊ, ਚੈਨੱਈ ਅਤੇ ਚੰਡੀਗੜ੍ਹ ਆਦਿ ਦੇ ਅਦਾਲਤੀ ਕੰਪਲੈਕਸਾਂ ‘ਚ ਇਸ ਤਰ੍ਹਾਂ ਹੁੰਦਾ ਕਈ ਵਾਰ ਦੇਖਿਆ ਗਿਆ ਹੈ ਦਿੱਲੀ ਪੁਲਿਸ ਅਤੇ ਵਕੀਲਾਂ ਵਿਚਕਾਰ ਇਸ ਤੋਂ ਪਹਿਲਾਂ 17 ਫ਼ਰਵਰੀ, 1988 ਨੂੰ ਜ਼ੋਰਦਾਰ ਝੜਪ ਹੋਈ ਸੀ ਉਦੋਂ ਤੀਸ ਹਜ਼ਾਰੀ ਅਦਾਲਤ ‘ਚ ਵਕੀਲਾਂ ਅਤੇ ਪੁਲਿਸ ਵਾਲਿਆਂ ਵਿਚਕਾਰ ਜੰਮ ਕੇ ਬਵਾਲ ਹੋਇਆ ਸੀ ਉਸ ਸਮੇਂ ਪੁਲਿਸ ਕਮਿਸ਼ਨਰ ਕਿਰਨ ਬੇਦੀ ਸਨ ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਵਕੀਲਾਂ ‘ਤੇ ਲਾਠੀਚਾਰਜ ਦਾ ਆਦੇਸ਼ ਦਿੱਤਾ ਸੀ ਉਸ ਸਮੇਂ ਪੁਲਿਸ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ ਸੀ ਜੋ ਦ੍ਰਿਸ਼ ਟੀ. ਵੀ. ਚੈਨਲਾਂ ‘ਤੇ ਦੇਖੇ ਗਏ, ਉਨ੍ਹਾਂ ‘ਚ ਵਕੀਲ ਪੁਲਿਸ ਵਾਲਿਆਂ ਨੂੰ ਜੰਮ ਕੇ ਕੁੱਟ ਰਹੇ ਸਨ ਇੱਕ ਪੁਲਿਸ ਮੁਲਾਜ਼ਮ ਕੁੱਟ ਖਾ ਕੇ ਜ਼ਮੀਨ ‘ਤੇ ਹੀ ਡਿੱਗ ਗਿਆ ਸੀ ਮਾਮਲਾ ਸਿਰਫ਼ ਵਾਹਨ ਦੀ ਪਾਰਕਿੰਗ ਦਾ ਸੀ ਉਸ ਦੇ ਮੱਦੇਨਜ਼ਰ ਇੱਕ ਵਕੀਲ ਪੁਲਿਸ ਦੀ ਗੋਲੀ ਦਾ ਵੀ ਸ਼ਿਕਾਰ ਹੋ ਗਿਆ ਸੀ।
ਉੁਹ ਹੁਣ ਵੀ ਹਸਪਤਾਲ ‘ਚ ਦੱਸਿਆ ਜਾਂਦਾ ਹੈ ਐਨੇ ਜਿਹੇ ਬਵਾਲ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ ਕਿਸੇ ਵੀ ਪੱਖ ਦਾ ਦੋਸ਼ ਹੋਵੇ, ਪਰ ਇਹ ਦ੍ਰਿਸ਼ ਗੁੰਡਾਗਰਦੀ ਦਾ ਹੈ ਇਹ ਅਸਹਿਣਸ਼ੀਲਤਾ ਹੈ ਅਤੇ ਅਸਮਾਜਿਕ ਵਿਵਹਾਰ ਵੀ! ਦਿੱਲੀ ਦੇ ਹਜ਼ਾਰਾਂ ਵਕੀਲ ਹੜਤਾਲ ‘ਤੇ ਚਲੇ ਗਏ, ਜਦੋਂ ਕਿ ਸੁਪਰੀਮ ਕੋਰਟ ਅਤੇ ਹਾਈਕੋਰਟ ਦਾ ਫੈਸਲਾ ਹੈ ਕਿ ਅਜਿਹੀ ਹੜਤਾਲ ‘ਗੈਰ-ਕਾਨੂੰਨੀ’ ਹੈ ਅਦਾਲਤਾਂ ਨੇ ਇਨ੍ਹਾਂ ‘ਤੇ ਪਾਬੰਦੀ ਵੀ ਲਾ ਰੱਖੀ ਹੈ, ਪਰ ਵਕੀਲਾਂ ਨੂੰ ਹੰਕਾਰ ਹੈ ਕਿ ਉਹ ਖੁਦ ਸੰਵਿਧਾਨ ਦੇ ਜਾਣਕਾਰ ਹਨ ਵਕੀਲ ਤਾਂ ਜੱਜਾਂ ਦੇ ਖਿਲਾਫ਼ ਹਿੰਸਕ ਵਿਹਾਰ ‘ਤੇ ਉੱਤਰਦੇ ਰਹੇ ਹਨ ਫਿਲਹਾਲ ਵਕੀਲਾਂ ਨੇ ਹੜਤਾਲ ਕੀਤੀ, ਤਾਂ ਸਵਾਲ ਉੱਠਿਆ ਕਿ ਜੇਕਰ ਕਾਨੂੰਨ-ਵਿਵਸਥਾ ਦੀ ਬੁਨਿਆਦੀ ਇਕਾਈ ਪੁਲਿਸ ਨੇ ਵੀ ਹੜਤਾਲ ਸ਼ੁਰੂ ਕਰ ਦਿੱਤੀ, ਤਾਂ ਰਾਸ਼ਟਰੀ ਰਾਜਧਾਨੀ ਦੇ ਹਾਲਾਤ ਕੀ ਹੋਣਗੇ? ਸਿਰਫ਼ 11 ਘੰਟਿਆਂ ‘ਚ ਹੀ ਦਿੱਲੀ ਬਿਖਰ ਗਈ ਹੈ ਚਾਰੇ ਪਾਸੇ ਜਾਮ ਲੱਗ ਗਏ ਨੈਸ਼ਨਲ ਹਾਈਵੇ ਨੂੰ ਦੋਵੇਂ ਪਾਸਿਓਂ ਰੋਕਿਆ ਕੀਤਾ ਗਿਆ ਇਸ ਹਿੰਸਾ ‘ਚ ‘ਅਲਰਟ’ ਐਲਾਨੀ ਦਿੱਲੀ ‘ਚ ਕੋਈ ਅੱਤਵਾਦੀ ਹਮਲਾ ਹੋ ਗਿਆ ਹੁੰਦਾ, ਤਾਂ ਕੀ ਹੁੰਦਾ?
ਜੇਕਰ ਪੁਲਿਸ ਫੋਰਸ ਹੀ ਹੈੱਡ ਕੁਆਰਟਰ ਦਾ ਘੇਰਾਓ ਕਰਕੇ ਨਾਅਰੇਬਾਜੀ ਕਰੇਗਾ, ਤਾਂ ਦੇਸ਼ ‘ਚ ਕੀ ਸੰਦੇਸ਼ ਜਾਵੇਗਾ ਦੋ-ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਦਫ਼ਤਰ ਅਤੇ ਰਿਹਾਇਸ਼ਾਂ ਮੌਜ਼ੂਦ ਹਨ ਬੇਸ਼ੱਕ ਪੁਲਿਸ ਅਤੇ ਵਕੀਲਾਂ ਦੇ ਇਹ ਕਿਰਦਾਰ ਅਣਉਮੀਦੇ ਹਨ ਸਵਾਲ ਹੈ ਕਿ ਅਜਿਹੇ ਮਾਮਲਿਆਂ ‘ਚ ਜੋ ਨਿਆਂਇਕ ਤੱਤਪਰਤਾ ਵਕੀਲਾਂ ਦੇ ਪੱਖ ‘ਚ ਸਾਹਮਣੇ ਆਉਂਦੀ ਹੈ, ਉਹ ਪੁਲਿਸ, ਡਾਕਟਰ ਅਤੇ ਦੁਕਾਨਦਾਰ ਜਾਂ ਅਦਾਲਤ ਦੇ ਛੋਟੇ ਮੁਲਾਜ਼ਮਾਂ ਜਾਂ ਆਮ ਆਦਮੀ ਦੇ ਪੱਖ ‘ਚ ਦਿਖਾਈ ਕਿÀਂ ਨਹੀਂ ਦਿੰਦੀ? ਨਿਆਂਇਕ ਤੱਤਪਰਤਾ ਤਾਂ ਸਭ ਨੂੰ ਇਨਸਾਫ਼ ਦੇਣ ਲਈ ਹੈ ਵਕੀਲ-ਪੁਲਿਸ ਝੜਪ ਤੋਂ ਬਾਦ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਅਤੇ ਟਰਾਂਸਫਰ ਕਰਨ ਦੇ ਆਦੇਸ਼ ਹਾਈਕੋਰਟ ਨੇ ਦਿੱਤੇ, ਪਰ ਵਕੀਲਾਂ ‘ਤੇ ਕੋਈ ਲੋੜੀਂਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਫ਼ਿਲਹਾਲ ਜਿਸ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਅਸੀਂ ਉਸਦੇ ਨਤੀਜਿਆਂ ਦੀ ਉਡੀਕ ਕਰਾਂਗੇ, ਪਰ ਹਾਈਕੋਰਟ ਅਤੇ ਕੇਂਦਰ ਸਰਕਾਰ ਵੀ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੀ ਪੁਲਿਸ ਵਰਗੀ ਹਥਿਆਬੰਦ ਫੋਰਸ ਦਾ ਸੜਕ ‘ਤੇ ਆਉਣਾ ਹੈਰਾਨ ਕਰਨ ਵਾਲਾ ਹੈ, ਪੁਲਿਸ ਯੂਨੀਅਨ ਦੀ ਮੰਗ ‘ਤੇ ਅੜੇ ਰਹਿਣਾ ਵੀ ਭਵਿੱਖ ਦਾ ਸੰਕੇਤ ਹੈ, ਸੁਰੱਖਿਆ ਵਿਵਸਥਾ ਵੀ ਸ਼ੱਕੀ ਹੋ ਸਕਦੀ ਹੈ, ਲਿਹਾਜ਼ਾ ਅਜਿਹੇ ਤਮਾਮ ਸਵਾਲਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਮੰਨਿਆ ਇਸ ਮਾਮਲੇ ‘ਚ ਉਸਦੀ ਕਿਸੇ ਸੀਮਾ ਤੱਕ ਗਲਤ ਵੀ ਰਹੀ ਹੋਵੇਗੀ, ਪਰ ਉਸਦਾ ਪ੍ਰਤੀਕਾਰ ਇਹ ਘਟਨਾਕ੍ਰਮ ਤਾਂ ਨਹੀਂ ਹੋ ਸਕਦਾ ਇਸ ਤੋਂ ਬਾਦ ਵਕੀਲਾਂ ਦਾ ਕੰਮਕਾਜ ਠੱਪ ਕਰਨਾ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਪੁਲਿਸ ਦਫ਼ਤਰ ਦੇ ਬਾਹਰ ਧਰਨਾ-ਪ੍ਰਰਦਸ਼ਨ ਕਰਕੇ ਅਨੁਸ਼ਾਸਿਤ ਸੰਗਠਨ ਦੀ ਸਾਖ ਨੂੰ ਵੱਟਾ ਲਾਉਣਾ ਵੀ ਤਾਰਕਿਕ ਨਹੀਂ ਕਿਹਾ ਜਾ ਸਕਦਾ ਹੈ ਪਰ ਵਕੀਲ ਹਾਲੇ ਵੀ ਆਪਣੀਆਂ ਮੰਗਾਂ ‘ਤੇ ਅੜੇ ਹਨ।
ਸੁਪਰੀਮ ਕੋਰਟ ਅਤੇ ਹਾਈਕੋਰਟ ਨੂੰ ਛੱਡ ਕੇ ਦਿੱਲੀ ਦੀਆਂ ਸਾਰੀਆਂ ਹੇਠਲੀਆਂ ਅਦਾਲਤਾਂ ‘ਚ ਕੰਮ ਠੱਪ ਹੈ ਅਤੇ ਪ੍ਰਦਰਸ਼ਨ ਜਾਰੀ ਹੈ ਬਾਰ ਕਾਊਂਸਿਲ ਆਫ਼ ਇੰਡੀਆ ਦੇ ਚੇਅਰਮੈਨ ਪੁਲਿਸ ਫੋਰਸਾਂ ‘ਤੇ ਆਪਣਾ ਗੁੱਸਾ ਕੱਢ ਰਹੇ ਹਨ ਪਰ ਦੋਸ਼ੀ ਵਕੀਲਾਂ ਖਿਲਾਫ਼ ਐਕਸ਼ਨ ਦੀ ਗੱਲ ਵੀ ਕਹਿ ਰਹੇ ਹਨ ਵਕੀਲ ਅਤੇ ਪੁਲਿਸ ਦੀ ਲੜਾਈ ‘ਚ ਆਮ ਜਨਤਾ ਪਿਸ ਰਹੀ ਹੈ ਪਿਛਲੇ ਦੋ ਦਿਨਾਂ ‘ਚ ਦਿੱਲੀ ਦੀਆਂ ਅਦਾਲਤਾਂ ‘ਚ ਕਰੀਬ 40 ਹਜ਼ਾਰ ਮੁਕੱਦਮਿਆਂ ਦੀ ਸੁਣਵਾਈ ਨਹੀਂ ਹੋ ਸਕੀ ਇਸਦੀ ਚਿੰਤਾ ਕਿਸੇ ਨੂੰ ਨਹੀਂ ਹੈ ਬਾਰ ਕਾਊਂਸਿਲ ਦੀ ਟਿੱਪਣੀ ਦੇ ਬਾਵਜੂਦ ਵਕੀਲਾਂ ਦਾ ਪ੍ਰਦਰਸ਼ਨ ਯੂਪੀ ਅਤੇ ਰਾਜਸਥਾਨ ਪਹੁੰਚ ਗਿਆ ਹੈ ਵਕੀਲਾਂ ਵੱਲੋਂ ਪੁਲਿਸ ‘ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਜੇਕਰ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਵਕੀਲਾਂ ਵੱਲੋਂ ਕਾਨੂੰਨ ਨੂੰ ਹੱਥ ‘ਚ ਲੈਣ ਨੂੰ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ ਕਾਨੂੰਨ ਦੇ ਜਾਣਕਾਰ ਵਕੀਲਾਂ ਨੂੰ ਤਾਂ ਆਪਣੇ ਕਾਨੂੰਨੀ ਗਿਆਨ ਦੇ ਜਰੀਏ ਗਲਤ ਵਿਵਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਅਜਿਹਾ ਕਾਨੂੰਨੀ ਸਬਕ ਸਿਖਾਉਣਾ ਚਾਹੀਦਾ ਸੀ ਕਿ ਅੱਗੇ ਹੋਰ ਕੋਈ ਅਜਿਹੀ ਹਿੰਮਤ ਨਾ ਕਰਦਾ ਪਰ ਵਕੀਲਾਂ ਨੇ ਤਾਂ ਕਾਨੂੰਨ ਹੱਥ ‘ਚ ਲੈ ਕੇ ਦਿਖਾ ਦਿੱਤਾ ਕਿ ਪੁਲਿਸ, ਪ੍ਰਸ਼ਾਸਨ, ਕਾਨੂੰਨ ਤੇ ਨਿਆਂ ਵਿਵਸਥਾ ‘ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਉੱਥੇ ਪੁਲਿਸ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ ਵੀ ਕਾਨੂੰਨ ਦੀ ਦ੍ਰਿਸ਼ਟੀ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ ਪੁਲਿਸ ਹੋਵੇ ਜਾਂ ਵਕੀਲ ਹਰ ਪੇਸ਼ੇ ‘ਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਆਪਣੀਆਂ ਹਰਕਤਾਂ ਨਾਲ ਪੂਰੀ ਬਿਰਾਦਰੀ ਨੂੰ ਸ਼ਰਮਸਾਰ ਕਰ ਦਿੰਦੇ ਹਨ  ਜ਼ਾਹਿਰ ਹੈ।
ਇਸ ਘਟਨਾਕ੍ਰਮ ਦੀ ਪ੍ਰਤੀਕਿਰਿਆ ‘ਚ ਪੁਲਿਸ ਮੁਲਾਜ਼ਮ ਵੀ ਅੰਦੋਲਨ ‘ਤੇ ਉਤਾਰੂ ਹੋਏ ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਆਪਣੀ ਸ਼ਿਕਾਇਤ ਦਰਜ ਕਰਾਉਣ ਸੜਕਾਂ ‘ਤੇ ਉੱਤਰੇ ਹੋਣ ਕਾਨੂੰਨ-ਵਿਵਸਥਾ ਅਤੇ ਅਨੁਸ਼ਾਸਨ ਦੇ ਨਜਰੀਏ ਨਾਲ ਇਹ ਘਟਨਾਕ੍ਰਮ ਗਲਤ ਹੀ ਹੈ ਜ਼ਾਹਿਰ ਤੌਰ ‘ਤੇ ਗੁੱਸਾ ਐਨਾ ਜਿਆਦਾ ਸੀ ਕਿ ਉਨ੍ਹਾਂ ਨੇ ਅਪਾਣੇ ਉੱਚ ਅਧਿਕਾਰੀਆਂ ਤੱਕ ਦੀ ਅਣਸੁਣੀ ਕਰ ਦਿੱਤੀ ਬਿਹਤਰ ਹੁੰਦਾ ਕਿ ਪੁਲਿਸ ਮੁਲਾਜ਼ਮ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਅੰਦੋਲਨ ਦਾ ਰਸਤਾ ਅਪਣਾਉਣ ਤੋਂ ਬਿਨਾਂ ਕੰਮ ‘ਤੇ ਪਰਤ ਆਉਂਦੇ ਕਾਨੂੰਨ ਵਿਵਸਥਾ ਦੇ ਰਖਵਾਲਿਆਂ ਦਾ ਅਨੁਸ਼ਾਸਨ ਤੋੜ ਕੇ ਏਦਾਂ ਸੜਕਾਂ ‘ਤੇ ਉੱਤਰਨਾ ਦੇਸ਼ ਦੀ ਛਵੀ ਦੇ ਨਜਰੀਏ ਨਾਲ ਚੰਗਾ ਨਹੀਂ ਕਿਹਾ ਜਾ ਸਕਦਾ ਕਿਸੇ ਵੀ ਪੱਖ ਨੂੰ ਅਜਿਹੇ ਮਾਮਲੇ ‘ਚ ਬਦਲਾ ਵਿਵਹਾਰ ਤੋਂ ਪਰਹੇਜ ਕਰਨਾ ਚਾਹੀਦਾ ਹੈ ਉਨ੍ਹਾਂ ਦੀ ਸਮਾਜ ‘ਚ ਵੱਡੀ ਜਿੰਮੇਵਾਰੀ ਹੈ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਕਿ ਜਿੱਥੇ ਉਨ੍ਹਾਂ ਨੂੰ ਕੁਝ ਵਿਸੇਸ਼ ਅਧਿਕਾਰ ਮਿਲੇ ਹਨ ਤਾਂ ਉਸ ਹਿਸਾਬ ਨਾਲ ਉਨ੍ਹਾਂ ਦੀ ਜਿੰਮੇਵਾਰੀ ਵੀ ਵਧ ਜਾਂਦੀ ਹੈ ਕਿਸੇ ਵੀ ਪੱਖ ਨੂੰ ਆਪਣੀ ਗੱਲ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਰਨੀ ਚਾਹੀਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਟਕਰਾਅ ਦੀ ਨੌਬਤ ਹੀ ਨਾ ਆਉਂਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੱਕਰ ਝੰਡਾ ਦੇ ਚੋਬਰਾਂ ਖਾਰਾ ਦੇ ਗੱਭਰੂਆਂ ਨੂੰ ਹਰਾ ਕੀਤਾ ਕੱਪ ‘ਤੇ ਕਬਜ਼ਾ
ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਕੋਟਲੀ ਸਾਬੋ ਤੇ ਫਰੀਦਕੋਟ ਕੋਟਲੀ ਵਿਖੇ ਡੇਰਾ ਬਾਬਾ ਉਮੇਦਪੁਰੀ ਦੀ ਯਾਦ ‘ਚ ਸਰਕਾਰੀ ਸਕੂਲ ਦੇ ਗਰਾਊਂਡ ‘ਚ ਐਨ.ਆਰ. ਆਈ. ਭਰਾਵਾਂ ਗੁਰਦੀਪ ਸਿੰਘ ਗੋਲਡੀ ਯੂ.ਐੱਸ.ਏ, ਅਵਤਾਰ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਕੈਨੇਡਾ ਤੇ ਦਵਿੰਦਰ ਸਿੱਧੂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 50 ਕਿੱਲੋ ਭਾਰ ਵਰਗ, ਓਪਨ ਅਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ। ਕਬੱਡੀ 50 ਕਿੱਲੋ ਭਾਰ ਵਰਗ ‘ਚ ਇਲਾਕੇ ਦੀਆਂ 18 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ, ਜਿਸ ‘ਚ ਕੋਟਲੀ ਦੇ ਨੌਜਵਾਨਾਂ ਵੱਲੋਂ ਚੱਕ ਰੁਲਦੂ ਸਿੰਘ ਵਾਲਾ ਦੀ ਟੀਮ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ।
ਲੜਕੀਆਂ ਦੇ ਕਰਵਾਏ ਗਏ ਸ਼ੋਅ ਮੈਚ ‘ਚ ਰੌਂਤਾ ਦੀਆਂ ਮੁਟਿਆਰਾਂ ਨੇ ਮਹਿਣਾ ਦੀਆਂ ਲੜਕੀਆਂ ਨੂੰ ਚਿੱਤ ਕਰਕੇ ਪਹਿਲੀ 5100 ਦੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ। ਟੂਰਨਾਮੈਂਟ ਦੌਰਾਨ ਕਬੱਡੀ ਓਪਨ ‘ਚ 25 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ‘ਚ ਫੱਕਰ ਝੰਡਾ ਦੇ ਚੋਬਰਾਂ ਨੇ ਖਾਰਾ ਦੇ ਗੱਭਰੂਆਂ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ 21 ਹਜ਼ਾਰ ਅਤੇ ਕੱਪ ‘ਤੇ ਕਬਜ਼ਾ ਕੀਤਾ। ਕਬੱਡੀ ਕੱਪ ਦੌਰਾਨ ਚੁਣੇ ਗਏ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੱਪ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਕਬੱਡੀ ‘ਚ ਨਾਮਣਾ ਖੱਟਣ ਵਾਲੇ ਖਿਡਾਰੀ ਹਿੰਦਾ ਫੱਕਰ ਝੰਡਾ, ਨਿਫ਼ਟੀ ਡੱਬਵਾਲੀ, ਮਾਣਾ ਖਿਓਵਾਲੀ ਤੇ ਭਿੰਦਰ ਕੋਟਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੇਰੇ ਦੇ ਸੰਚਾਲਕ ਬਾਬਾ ਭੋਲਾ ਪੁਰੀ, ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ, ਪੰਚ ਸੰਦੀਪ ਸਿੰਘ, ਰਾਜਾ ਪ੍ਰਧਾਨ, ਨੰਬਰਦਾਰ ਨੀਟੂ, ਕਬੱਡੀ ਖਿਡਾਰੀ ਜਗਪਿੰਦਰ ਸਿੰਘ, ਕਬੱਡੀ ਖਿਡਾਰੀ ਬੇਅੰਤ ਸਿੰਘ, ਪ੍ਰਭੂ ਤੇ ਪਰਮਜੀਤ ਸਿੰਘ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ-ਵਿਰਾਟ ਦੀ ਟੱਕਰ ਨਾਲ ਹੋਵੇਗਾ ਆਈਪੀਐੱਲ ਦਾ ਆਗਾਜ਼
ਚੇੱਨਈ | ਇੰਡੀਅਨ ਪ੍ਰੀਮੀਅਰ ਲੀਗ ਟੀ20 ਟੁਰਨਾਮੈਟ ਦੇ 12ਵੇਂ ਸੈਸ਼ਨ ਦੀ ਸ਼ੁਰੂਆਤ ਇੱਥੇ ਚੇਪੌਕ ਸਟੇਡੀਅਮ ‘ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲਸ ਚੈਲੰਜਰਸ ਬੰਗਲੌਰ ਦਰਮਿਆਨ ਆਪਸੀ ਟੱਕਰ ਨਾਲ ਹੋਵੇਗੀ ਧੋਨੀ ਜਿੱਥੇ ਆਪਣੀ ਟੀਮ ਚੈੱਨਈ ਨੂੰ ਤਿੰਨ ਵਾਰ ਸਾਲ 2010, 2011 ਅਤੇ 2018 ‘ਚ ਚੈਂਪੀਅਨ ਬਣਾ ਚੁੱਕੇ ਹਨ ਅਤੇ ਇਸ ਵਾਰ ਚੌਥੇ ਖਿਤਾਬ ਦੀ ਤਲਾਸ਼ ‘ਚ ਹਨ ਪਰ ਭਾਰਤੀ ਕ੍ਰਿਕਟ ਟੀਮ ਦੇ ਸਫਲ ਕਪਤਾਨ ਵਿਰਾਟ ਆਪਣੀ ਇਸ ਸਫਲਤਾ ਨੂੰ ਆਰਸੀਬੀ ਦੇ ਨਾਲ ਦੁਹਰਾ ਨਹੀਂ ਸਕੇ ਹਨ ਤੇ ਉਨ੍ਹਾਂ ਦੀ ਟੀਮ 12 ਸਾਲਾਂ ‘ਚ ਇੱਕ ਵਾਰ ਵੀ ਖਿਤਾਬ ਤੱਕ ਨਹੀਂ ਪਹੁੰਚ ਸਕੀ ਹੈ ਤਜ਼ਰਬੇਕਾਰ ਵਿਕਟਕੀਪਰ ਧੋਨੀ ਨੇ ਆਈਪੀਐੱਲ ਦੇ ਪਹਿਲੇ ਹੀ ਸੈਸ਼ਨ ਤੋਂ ਚੈੱਨਈ ਦੀ ਕਮਾਨ ਸੰਭਾਲੀ ਜਦੋਂ ਕਿ ਵਿਰਾਟ ਨੇ 2012 ‘ਚ ਬੰਗਲੌਰ ਦੀ ਕਪਤਾਨੀ ਦਾ ਜਿੰਮਾ ਲਿਆ ਵਿਰਾਟ ਨੇ ਭਰੋਸਾ ਪ੍ਰਗਟਾਇਫਾ ਹੈ ਕਿ ਉਹ ਇਸ ਵਾਰ ਮੈਦਾਨ ‘ਤੇ ਟੀਮ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਾਉਣਗੇ ਆਰਸੀਬੀ ਦੇ ਕਪਤਾਨ ਵਿਰਾਟ ਫਿਲਹਾਲ ਬਿਹਤਰੀਨ ਫਾਰਮ ‘ਚ ਹਨ ਤੇ ਅਸਟਰੇਲੀਆ ਖਿਲਾਫ ਆਖਰੀ ਇੱਕ ਰੋਜ਼ਾ ਸੀਰੀਜ਼ ‘ਚ ਉਨ੍ਹਾਂ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ ਰਿਹਾ ਸੀ, ਹਾਲਾਂਕਿ ਟੀਮ ਦੀ ਹਾਰ ਨਾਲ ਵਿਰਾਟ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਦੂਜੇ ਪਾਸੇ ਇਨ੍ਹਾਂ ਮੈਚਾਂ ‘ਚ ਇੱਕ ਵਾਰ ਫਿਰ ਧੋਨੀ ਦੀ ਅਹਿਮੀਅਤ ਦਿਸੀ ਤੇ ਮਾਹਿਰਾਂ ਨੇ ਮੰਨਿਆ ਕਿ ਵਿਰਾਟ ਲਈ ਕਪਤਾਨੀ ਕਰਨਾ ਉਦੋਂ ਅਸਾਨ ਹੁੰਦਾ ਹੇ ਜਦੋਂ ਧੋਨੀ ਉਨ੍ਹਾਂ ਦੀ ਮੱਦਦ ਲਈ ਮੈਦਾਨ ‘ਤੇ ਮੌਜ਼ੂਦ ਰਹਿਣ ਆਈਪੀਐੱਲ ਦੇ 12ਵੇਂ ਸੈਸ਼ਨ ‘ਚ ਹਾਲਾਂਕਿ ਇਹ ਦੋਵੇਂ ਹੀ ਖਿਡਾਰੀ ਆਪਣੀ ਆਪਣੀ ਟੀਮਾਂ ਨਾਲ ਅਤੇ ਇੱਕ-ਦੂਜੇ ਖਿਲਾਫ ਉੱਤਰਨਗੇ ਦੋਵਾਂ ਟੀਮਾਂ ਦਰਮਿਆਨ ਆਖਰੀ ਛੇ ਮੈਚਾਂ ‘ਚ ਚੇੱਨਈ ਨੇ ਜਿੱਤ ਦਰਜ ਕੀਤੀ ਹੈ ਜਦੋਂਕਿ ਬੰਗਲੌਰ ਨੇ ਆਖਰੀ ਵਾਰ 2014 ‘ਚ ਚੇੱਨਈ ਖਿਲਾਫ ਜਿੱਤ ਦਰਜ ਕੀਤੀ ਸੀ ਦੂਜੇ ਪਾਸੇ ਚੇਪੌਕ ‘ਚ ਆਖਰੀ ਵਾਰ ਵਿਰਾਟ ਦੀ ਟੀਮ 2008 ‘ਚ ਜਿੱਤੀ ਸੀ ਚੇੱਨਈ ਨੂੰ ਤੇਜ਼ ਗੇਂਦਬਾਜ਼ ਲੁੰਗੀ ਏਨਗਿਦੀ ਦੀ ਸੱਟ ਨਾਲ ਪਰੇਸ਼ਾਨੀ ਹੋਈ Âੈ ਜਿਨ੍ਹਾਂ ਦੀ ਜਗ੍ਹਾ ਡੇਵਿਡ ਵਿਲੀ ਖੇਡਣਗੇ ਇਸ ਤੋਂ ਇਲਾਵਾ ਸ਼ਾਰਦੁਲ ਠਾਕੁਰ ਤੇ ਮੋਹਿਤ ਸ਼ਰਮਾ ਨਵੀਂ ਗੇਂਦ ਨਾਲ ਜਿੰਮੇਵਾਰੀ ਸੰਭਾਲ ਸਕਦੇ ਹਨ ਹੋਰ ਬਦਲਾਂ ‘ਚ ਸ਼ੇਨ ਵਾਟਸਨ ਤੇ ਡਵੇਲ ਬ੍ਰਾਵੋ ਹਨ ਸਪਿੱਨ ਮੱਦਦਗਾਰ ਪਿੱਚ ‘ਤੇ ਧੋਨੀ ਦੇ ਭਰੋਸੇਮੰਦ ਰਵਿੰਦਰ ਜਡੇਜਾ ਨੂੰ ਵੀ ਮੌਕਾ ਮਿਲਣਾ ਤੈਅ ਹੈ ਜਦੋਂਕਿ ਬੱਲੇਬਾਜ਼ਾਂ ‘ਚ ਕੇਦਾਰ ਜਾਧਵ ਤੇ ਅੰਬਾਟੀ ਰਾਇਡੂ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਜਿਨ੍ਹਾਂ ਦਾ ਟੀਚਾ ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ 37 ਸਾਲਾ ਧੋਨੀ ਵੀ ਟੀਮ ਲਈ ਅਹਿਮ ਹੋਣਗੇ ਜੋ 175 ਆÂਪੀਐੱਲ ਮੈਚਾਂ ‘ਚ 4016 ਦੌੜਾਂ ਬਣਾ ਚੁੱਕੇ ਹਨ ਜਿਸ ‘ਚ 20 ਅਰਧ ਸੈਂਕੜੇ ਵੀ ਸ਼ਾਮਲ ਹਨ
ਦੂਜੇ ਪਾਸੇ ਬੰਗਲੌਰ ਦੇ ਕਪਤਾਨ ਵਿਰਾਟ ਨੇ 163 ਮੈਚਾ ‘ਚ 4948 ਦੌੜਾਂ ਬਣਾਈਆਂ ਹਨ ਤੇ ਟੀਮ ਦੀ ਅਗਵਾਈ ਤੋਂ ਇਲਾਵਾ ਦੌੜਾਂ ਬਣਾਉਣ ਦੀ ਵੀ ਉਨ੍ਹਾਂ ‘ਤੇ ਅਹਿਮ ਜ਼ਿੰਮੇਵਾਰੀ ਰਹੇਗੀ ਬੰਗਲੌਰ ਕੋਲ ਭਾਵੇਂ ਹੀ ਕਾਗਜ਼ ‘ਤੇ ਸ਼ਾਨਦਾਰ ਖਿਡਾਰੀ ਹਨ ਪਰ ਉਸ ਦੇ ਅੰਕੜੇ ਕਾਫੀ ਨਿਰਾਸ਼ਾਜਨਕ ਰਹੇ ਹਨ ਤੇ ਪਿਛਲੇ ਸੈਸ਼ਨ ‘ਚ ਉਹ ਛੇਵੈਂ ਨੰਬਰ ‘ਤੇ ਰਹੀ ਸੀ ਬੰਗਲੌਰ ਦੀ ਟੀਮ ਸਪਿੱਨ ਮੱਦਦਗਾਰ ਪਿੱਚ ‘ਤੇ ਯੁਜਵੇਂਦਰ ਚਹਿਲ ‘ਤੇ ਕਾਫੀ ਨਿਰਭਰ ਰਹਿ ਸਕਦੀ ਹੈ, ਇਸ ਤੋਂ ਇਲਾਵਾ ਮੋਇਨ ਅਲੀ, ਪਵਨ ਨੇਗੀ, ਗੁਰਕੀਰਤ ਸਿੰਘ ਤੇ ਵਾਸ਼ਿੰਗਟਨ ਸੁੰਦਰ ਵੀ ਮਹੱਤਵਪੂਰਨ ਰਹਿਣਗੇ ਨਾਥਨ ਕੋਲਟਰ ਨਾਈਡ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਵਰਗੇ ਤੇਜ਼ ਗੇਂਦਬਾਜ਼ ਵੀ ਨਿੱਜੀ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ ਨੇ ਪਾਕਿਸਤਾਨ ਹਰਾਇਆ, ਭਾਰਤ ਨਾਲ ਹੋ ਸਕਦੈ ਕੁਆਰਟਰ ਫਾਈਨਲ
ਕ੍ਰਾਸ ਓਵਰ ਮੈਚ ਦੀ ਜੇਤੂ ਟੀਮ 13 ਦਸੰਬਰ ਨੂੰ ਭਿੜੇਗੀ ਭਾਰਤ ਨਾਲ
ਭੁਵਨੇਸ਼ਵਰ, 9 ਦਸੰਬਰ
ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਡੀ ਮੁਕਾਬਲੇ ‘ਚ ਕਲਿੰਗਾ ਸਟੇਡੀਅਮ ‘ਚ 5-1 ਨਾਲ ਧੋ ਦਿੱਤਾ ਹਾਲੈਂਡ ਦੀ ਤਿੰਨ ਮੈਚਾਂ ‘ਚ ਇਹ ਦੂਸਰੀ ਜਿੱਤ ਰਹੀ ਅਤੇ ਉਹ ਛੇ ਅੰਕਾਂ ਨਾਲ ਪੂਲ ‘ਚ ਜਰਮਨੀ ਤੋਂ ਬਾਅਦ ਦੂਸਰੇ ਸਥਾਨ ‘ਦੇ ਰਿਹਾ ਪਾਕਿਸਤਾਨ ਇਸ ਹਾਰ ਦੇ ਬਾਵਜ਼ੂਦ ਤੀਸਰੇ ਸਥਾਨ ‘ਤੇ ਰਿਹਾ ਹਾਲੈਂਡ ਅਤੇ ਪਾਕਿਸਤਾਨ ਹੁਣ ਕ੍ਰਾਸ ਓਵਰ ਖੇਡਣਗੇ ਜਿਸ ਵਿੱਚ ਜਿੱਤਣ ‘ਤੇ ਉਹਨਾਂ ਨੂੰ ਕੁਆਰਟ ਫਾਈਨਲ ‘ਚ ਖੇਡਣ ਦਾ ਮੌਕਾ ਮਿਲੇਗਾ ਮਲੇਸ਼ੀਆ ਦੀ ਟੀਮ ਪੂਲ ‘ਚ ਚੌਥੇ ਸਥਾਨ ‘ਤੇ ਰਹਿ ਕੇ ਮੁਕਾਬਲੇ ਤੋਂ ਬਾਹਰ ਹੋ ਗਈ
ਤਿੰਨ ਵਾਰ ਚੈਂਪੀਅਨ ਰਹਿ ਚੁੱਕਾ ਹਾਲੈਂਡ ਹੁਣ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਕਨਾਡਾ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ ਦਾ ਮੁਕਾਬਲਾ 13 ਦਸੰਬਰ ਨੂੰ ਮੇਜ਼ਬਾਨ ਭਾਰਤ ਨਾਲ ਕੁਆਰਟਰ ਫਾਈਨਲ ‘ਚ ਹੋਵੇਗਾ ਪਾਕਿਸਤਾਨ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ 13 ਦਸੰਬਰ ਨੂੰ ਜਰਮਨੀ ਨਾਲ ਕੁਆਰਟਰ ਫਾਈਨਲ ‘ਚ ਭਿੜੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਪੈਰਿਸ, 3 ਨਵੰਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਅਤੇ ਉਹਨਾਂ ਦੇ ਵੱਡੇ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਦਰਮਿਆਨ ਪੈਰਿਸ ਮਾਸਟਰਜ਼ ਟੈਨਿਸ ਟੁਰਨਾਮੈਂਟ ਦਾ ਸੈਮੀਫਾਈਨਲ ਖੇਡਿਆ ਜਾਵੇਗਾ ਫੈਡਰਰ ਨੇ ਕੁਆਰਟਰ ਫਾਈਨਲ ‘ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-4, 6-4 ਨਾਲ ਹਰਾਇਆ ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ ਨੂੰ ਸੈਮੀਫਾਈਨਲ ‘ਚ ਜੋਕੋਵਿਚ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ
ਇਸ ਦੌਰਾਨ ਜੋਕੋਵਿਚ ਨੇ ਦੋ ਘੰਟੇ 12 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 4-6,6-2, 6-3 ਨਾਲ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਲਏ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਲੰਮੇ ਸਮੇਂ ਤੱਕ ਖ਼ਰਾਬ ਲੈਅ ਨਾਲ ਸੰਘਰਸ਼ ਕਰਨ ਤੋਂ ਬਾਅਦ ਜੋਕੋਵਿਚ ਨੇ ਇਸ ਸਾਲ ਵਿੰਬਲਡਨ ਜਿੱਤ ਕੇ ਲੈਅ ‘ਚ ਪਰਤਣ ਦੇ ਸੰਕੇਤ ਦਿੱਤੇ ਸਨ ਅਤੇ ਇਸ ਤੋਂ ਬਾਅਦ ਯੂਐਸ ਓਪਨ ਵੀ ਉਹਨਾਂ ਆਪਣੇ ਨਾਂਅ ਕੀਤਾ ਇਹੀ ਨਹੀਂ ਉਹ ਆਪਣੀ ਪੁਰਾਣੀ ਜਗ੍ਹਾ ਵੀ ਪਹੁੰਚਣ ਵਾਲੇ ਹਨ ਸੱਟ ਕਾਰਨ ਰਾਫੇਲ ਨਡਾਲ ਦਾ ਪੈਰਿਸ ਮਾਸਟਰਜ਼ ਤੋਂ ਨਾਂਅ ਵਾਪਸ ਲੈਣ ਦੇ ਬਾਅਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ‘ਚ ਜੋਕੋਵਿਚ ਦਾ ਨੰਬਰ ਇੱਕ ਖਿਡਾਰੀ ਬਣਨਾ ਤੈਅ ਹੋ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਲੇਫੋਰਨੀਆ ਈਗਲਜ਼ ਨੇ ਕੈਨੇਡਾ ਨੂੰ 57-53 ਨਾਲ ਹਰਾਇਆ
ਹਰਿਆਣਾ ਲਾਇਨਜ਼, ਸਿੰਘ ਵਾਰੀਅਰਜ਼ ਪੰਜਾਬ ਨੂੰ ਹਰਾ ਕੇ ਪਹੁੰਚੀ ਫਾਈਨਲ ‘ਚ
ਜੇਤੂ ਨੂੰ ਮਿਲੇਗਾ 1 ਕਰੋੜ
ਫਾਈਨਲ ਸ਼ਾਮ 6 ਵਜੇ
ਸੁਖਜੀਤ ਮਾਨ
ਮੋਹਾਲੀ, 2 ਨਵੰਬਰ
ਗਲੋਬਲ ਕਬੱਡੀ ਲੀਗ ‘ਚ ਭਲਕੇ ਹਰਿਆਣਾ ਲਾਇਨਜ਼ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਖਿਤਾਬੀ ਜਿੱਤ ਹਾਸਿਲ ਕਰਨ ਲਈ ਮੈਦਾਨ ‘ਚ ਨਿੱਤਰਨਗੀਆਂ  ਅੱਜ ਸੈਮੀਫਾਈਨਲ ਮੈਚ ਦੌਰਾਨ ਹਰਿਆਣਾ ਲਾਇਨਜ਼ ਨੇ ਸਿੰਘ ਵਾਰੀਅਰਜ਼ ਪੰਜਾਬ ਨੂੰ 60-46 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਦੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ।  ਦੂਜੇ ਸੈਮੀਫਾਇਨਲ ਵਿੱਚ ਕੈਲੇਫੋਰਨੀਆ ਈਗਲਜ਼ ਨੇ ਮੈਪਲ ਲੀਫ ਕੈਨੇਡਾ ਨੂੰ 57-53 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਇਹ ਮੈਚ ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਖੇਡੇ ਗਏ
ਪਹਿਲੇ ਸੈਮੀਫਾਇਨਲ ਵਿੱਚ ਹਰਿਆਣਾ ਲਾਇਨਜ਼ ਦੇ ਜਾਫੀਆਂ ਨੇ ਸਿੰਘ ਵਾਰੀਅਰਜ਼ ਦੇ ਤਕੜੇ ਰੇਡਰਾਂ ਨੂੰ ਸਭ ਤੋਂ ਵੱਧ ਜੱਫੇ ਲਾ ਕੇ ਮੈਚ ਦੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ। ਪਹਿਲੇ ਕਵਾਰਟਰ ਵਿੱਚ ਹਰਿਆਣਾ ਲਾਇਨਜ਼ 17-8 ਦੇ ਫਰਕ ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 31-21 ਨਾਲ ਅੱਗੇ ਸੀ। ਸਿੰਘ ਵਾਰੀਅਰਜ਼ ਦਾ ਕੋਈ ਵੀ ਰੇਡਰ ਇਹੋ ਜਿਹਾ ਨਹੀਂ ਸੀ ਜਿਸ ਨੂੰ ਜੱਫਾ ਨਾ ਲੱਗਾ ਹੋਵੇ। ਹਰਿਆਣਾ ਲਾਇਨਜ਼ ਦੇ ਜਾਫੀ ਬਿੱਲਾ ਬਲਵੇੜਾ ਅਤੇ ਕਾਲਾ ਨੇ ਦਰਸ਼ਕਾਂ ਦਾ ਮਨ ਮੋਹਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 60-46 ਦੇ ਫਰਕ ਨਾਲ ਹਰਿਆਣਾ ਲਾਇਨਜ਼ ਦੇ ਹੱਕ ਵਿੱਚ ਰਿਹਾ। ਹਰਿਆਣਾ ਦੇ ਰੇਡਰਾਂ ਰਵੀ ਦਿਓਰਾ ਅਤੇ ਵਿਨੈ ਖਤਰੀ ਨੇ 14-14 ਅੰਕ ਬਣਾਏ ਜਦਕਿ ਉਨਾਂ ਦੇ ਜਾਫੀ ਬਿੱਲਾ ਬਰਵਾੜਾ ਨੇ 5 ਅੰਕ ਬਣਾਏ। ਸਿੰਘ ਵਾਰੀਅਰਜ਼ ਦੇ ਰੁਪਿੰਦਰ ਪਿੰਦੂ ਨੇ 15 ਅੰਕ ਬਣਾਏ।
ਦੂਜਾ ਸੈਮੀਫਾਇਨਲ ਕਾਫੀ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 14-13 ਨਾਲ ਅੱਗੇ ਸੀ। ਇਸ ਮੈਚ ਦੌਰਾਨ ਜਿਥੇ ਬੇਹਤਰੀਨ ਰੇਡਾਂ ਦੇਖਣ ਨੂੰ ਮਿਲੀਆਂ ਉਥੇ ਹੀ ਜਾਫੀਆਂ ਨੇ ਵੀ ਬੱਲੇ-ਬੱਲੇ ਕਰਵਾਈ। ਅੱਧੇ ਸਮੇਂ ਤੱਕ  ਸਕੋਰ 28-26 ਮੈਪਲ ਲੀਫ ਕੈਨੇਡਾ ਦੇ ਹੱਕ ਵਿੱਚ ਸੀ। ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਤੀਜੇ ਕਵਾਰਟਰ ਦੀ ਸਮਾਪਤੀ ਤੱਕ ਸਕੋਰ-43-39ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਸੀ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 57-53 ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਰਿਹਾ ਅਤੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਵਲੋਂ ਨਵਜੋਤ ਸ਼ੰਕਰ ਨੇ ਸਭ ਤੋਂ ਵੱਧ 20ਅੰਕ ਬਣਾਏ ਜਦਕਿ ਉਨਾ ਦੇ ਜਾਫੀ ਅ੍ਰਮਿੰਤ ਔਲਖ ਨੇ 8 ਅੰਕ ਬਣਾਏ। ਕੈਨੇਡਾ ਵਲੋਂ ਕਾਲਾ ਧਾਲੀਵਾਲ ਬੇਟ ਨੇ 12 ਅੰਕ ਬਣਾਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨਾਂ ਨੂੰ ਹੱਲਾਸ਼ੇਰੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ
ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ
ਏਜੰਸੀ
ਮੁੰਬਈ, 28 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ
ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ ‘ਚ ਜਿੱਤ ਤੋਂ ਓਦੋਂ ਵਾਂਝੀ ਰਹੀ ਜਦੋਂ ਵਿਰਾਟ ਨੇ ਦੂਸਰੇ ਇੱਕ ਰੋਜ਼ਾ ‘ਚ ਨਾਬਾਦ 157 ਅਤੇ ਪਿਛਲੇ ਮੈਚ ‘ਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਪੂਨੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਹਨਾਂ ਨੂੰ ਦੂਸਰੇ ਪਾਸਿਓਂ ਕੋਈ ਮੱਦਦ ਮਿਲੀ ਜਿਸ ਨਾਲ ਕੋਈ ਵੱਡੀ ਭਾਈਵਾਲੀ ਨਹੀਂ ਹੋ ਸਕੀ ਅਤੇ ਨਾ ਟੀਮ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਲਾਗੂ ਕਰ ਸਕੀ ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ ਮੈਚ ‘ਚ 35ਵੇਂ ਓਵਰ ਤੱਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ੀ ਨੇ ਜ਼ਿਆਦਾ ਦੌੜਾਂ ਦਿੱਤੀਆਂ ਜਦੋਂਕਿ ਬੱਲੇਬਾਜ਼ਾਂ ਖ਼ਾਸ ਕਰ ਮੱਧਕ੍ਰਮ ਨੇ ਨਿਰਾਸ਼ ਕੀਤਾ
ਖ਼ੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਭਾਰਤੀ ਟੀਮ ਨੇ ਗੇਂਦਬਾਜ਼ੀ ‘ਚ ਦੋ ਬਦਲਾਅ ਕਰਦੇ ਹੋਏ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਬਾਕੀ ਤਿੰਨ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਸੀ ਅਤੇ ਇਸ ਦਾ ਨਤੀਜਾ ਵੀ ਦਿਸਿਆ ਬੁਮਰਾਹ 10 ਓਵਰਾਂ ‘ਚ 35 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਰਹੇ ਪਰ ਅਹਿਮ ਮੈਚ ‘ਚ ਟੀਮ ਨੂੰ ਆਖ਼ਰੀ ਓਵਰਾਂ ‘ਚ ਮਹਿੰਗੀ ਗੇਂਦਬਾਜ਼ੀ ਦਾ ਖ਼ਾਮਿਆਜ਼ਾ ਭੁਗਤਣਾ ਪਿਆ ਸੀ ਅਤੇ ਭਾਰਤ ਕਪਤਾਨ ਨੇ ਵੀ ਮੰਨਿਆ ਕਿ ਆਖ਼ਰੀ 10 ਓਵਰਾਂ ‘ਚ ਗੇਂਦਬਾਜ਼ਾਂ ਕਾਫ਼ੀ ਦੌੜਾਂ ਦੇ ਦਿੱਤੀਆਂ ਪਿਛਲੇ ਦੋ ਨਿਰਾਸ਼ਾਜਨਕ ਨਤੀਜ਼ਿਆਂ ਤੋਂ ਸਾਫ਼ ਹੈ ਕਿ ਮੁੰਬਈ ‘ਚ ਟੀਮ ਇੰਡੀਆ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ
ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਂਸਲੇ ਬੁਲੰਦ ਹੋਏ ਹਨ ਜੋ ਬ੍ਰੇਬੋਰਨ ਸਟੇਡੀਅਮ ‘ਚ ਵਾਧਾ ਹਾਸਲ ਕਰਨਾ ਚਾਹੇਗੀ ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹਨ ਜਿੰਨ੍ਹਾਂ ਪਿਛਲੇ ਦੋ ਮੈਚਾਂ ‘ਚ ਨਾਬਾਦ 123 ਅਤੇ 95 ਦੌੜਾਂ ਦੀਆਂ ਪਾਰੀਆਂ ਨਾਲ ਟੀਮ ਨੂੰ ਬਰਾਬਰੀ ਤੱਕ ਪਹੁੰਚਾਇਆ ਹੈ ਮੱਧਕ੍ਰਮ ‘ਚ ਸ਼ਿਮਰੋਨ ਹੇਤਮਾਇਰ, ਕਪਤਾਨ ਜੇਸਨ ਹੋਲਡਰ ਅਤੇ ਹੇਠਲੇ ਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਅਤੇ ਮਾਰਲੋਨ ਸੈਮੁਅਲਜ਼ ਭਾਰਤੀ ਗੇਂਦਬਾਜ਼ਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਸਕਦੇ ਹਨ ਸੈਮੁਅਲਜ਼ ਨੇ ਪੂਨੇ ‘ਚ ਸਿਰਫ਼ 12 ਦੌੜਾਂ ਦੇ ਕੇ ਭਾਰਤ ਦੀਆਂ ਤਿੰਨ ਅਹਿਮ ਵਿਕਟਾਂ ਕੱਢੀਆਂ ਸਨ
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ‘ਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਹਤਰ ਨਤੀਜੇ ਦੀ ਆਸ ਹੈ ਇਸ ਤੋਂ ਇਲਾਵਾ ਟੀਮ ਕੋਲ ਛੇ ਗੇਂਦਬਾਜ਼ ਹਨ ਜਿਸ ਵਿੱਚੋਂ ਪੰਜ ਨੂੰ ਚੁਣਿਆ ਜਾਵੇਗਾ ਅਜਿਹੇ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਉਮੇਸ਼ ਯਾਦਵ ਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਜਦੋਂਕਿ ਬੁਮਰਾਹ, ਭੁਵੀ, ਚਹਿਲ ਅਤੇ ਕੁਲਦੀਪ ‘ਤੇ ਅਗਲੇ ਮੈਚ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ
‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਨੇ ਲਈ ਜਿੰਮੇਵਾਰੀ
ਜਲੰਧਰ, ਸੱਚ ਕਹੂੰ ਨਿਊਜ਼
ਜਲੰਧਰ ਦੇ ਮਕਸੂਦਾਂ ਥਾਣੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ 4 ਬੰਬ ਧਮਾਕਿਆਂ ‘ਚ ਜਿੱਥੇ 24 ਘੰਟੇ ਬੀਤ ਜਾਣ ‘ਤੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉੱਥੇ ਸੋਸ਼ਲ ਮੀਡੀਆ ‘ਚ ਵਾਇਰਲ ਹੋਏ  ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰ ਲਈ ਗਈ ਹੈ, ਜਿਸ ਕਾਰਨ ਇਸ ਮਾਮਲੇ ਦੀ ਗੁੱਥੀ ਹੋਰ ਵੀ ਗੁੰਝਲਦਾਰ ਹੋ ਗਈ ਹੈ। ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਬਣੇ  ਮਕਸੂਦਾਂ ਥਾਣੇ ਵਿੱਚ ਇੱਕ-ਇੱਕ ਕਰਕੇ ਲਗਾਤਾਰ ਹੋਏ ਚਾਰ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਧਮਾਕਿਆਂ ਦਾ ਖੁਰਾ ਖੋਜ ਲੱਭਣ ਲਈ ਅੱਜ ਪੂਰਾ ਦਿਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰਦੀ ਰਹੀਆਂ ਪਰ ਕੁਝ ਹਾਸਿਲ ਨਹੀਂ ਹੋਇਆ। ਇਸ ਮਾਮਲੇ ‘ਚ ਜਲੰਧਰ ਤੋਂ ਬਾਅਦ ਚੰਡੀਗੜ੍ਹ ਦੀ ਫਾਰੇਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਐਨਐਸਜੀ ਨੂੰ ਵੀ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਦੂਜੇ ਪਾਸੇ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ਮਕਸੂਦਾਂ ਥਾਣੇ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸਐੱਸਪੀ ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ੍ਹ ‘ਤੇ ਹਮਲੇ ਕਰਨ ਦੀ ਵੀ ਕਥਿਤ ਤੌਰ ‘ਤੇ ਜ਼ਿੰਮੇਵਾਰੀ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਜ਼ੋਨ ਜੋਧਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਲ ਇੰਡਿਆ ਕਾਂਗਰਸ ਯੂਥ ਦੇ ਸਕੈਟਰੀ ਗੁਰਭੇਜ ਸਿੰਘ ਟਿੱਬੀ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੀਏ ਨਸੀਬ ਸੰਧੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਪਰ 10 ਸਤੰਬਰ ਨੂੰ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਗੁਰਭੇਜ ਸਿੰਘ ਟਿੱਬੀ ਦੇ ਕਾਗਜ਼ ਕੈਂਸਲ ਕੀਤੇ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਝੜਪ ਹੋਈ। ਇਸ ਝੜਪ ਦੌਰਾਨ ਪੁਲਿਸ ਵੱਲੋਂ ਗੁਰਭੇਜ ਟਿੱਬੀ ਦੇ ਭਰਾ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਜਦ ਗੁਰਭੇਜ ਸਿੰਘ ਟਿੱਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਝੂਠਾ ਦੋਸ਼ ਲਾ ਕੇ ਉਸ ਦੇ ਕਾਗਜ਼ ਰੱਦ ਕਰਵਾਏ ਗਏ ਤੇ ਇਸ ਸਬੰਧੀ ਉਹ ਦੁਬਾਰਾ ਅਪੀਲ ਕਰਨਗੇ।
ਦੂਜੇ ਪਾਸੇ ਨਸੀਬ ਸੰਧੂ ਨਾਲ ਗੱਲ ਕਰਨ ‘ਤੇ ਉਹਨਾਂ ਦੱਸਿਆ ਕਿ ਗੁਰਭੇਜ ‘ਤੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਐਲੀਗੇਸ਼ਨ ਹਨ, ਜਿਸ ਕਾਰਨ ਕਾਗਜ਼ ਕੈਂਸਲ ਹੋਏ, ਜਿਸ ਕਾਰਨ ਇਹਨਾਂ ਨੇ ਉਸਨੂੰ ਰਿਵਾਲਵਰ ਕੱਢ ਕੇ ਕਥਿਤ ਤੌਰ ‘ਤੇ ਗੋਲੀ ਮਾਰਨ ਲੱਗੇ ਸਨ ਤਾਂ ਮੌਕੇ ‘ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ
ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ
ਨਿਊਯਾਰਕ, 8 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਰਿਟਾਇਰਡ ਹੋ ਕੇ ਮੈਚ ਛੱਡਣ ਨਾਲ ਆਸਾਨੀ ਨਾਲ ਫਾਈਨਲ ਦਾ ਟਿਕਟ ਮਿਲਿਆ ਹੈ
ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ
ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ ਜੋਕੋਵਿਚ ਦਾ ਹੁਣ ਇਸ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਖ਼ਿਤਾਬ ਲਈ ਪੋਤਰੋ ਨਾਲ ਮੁਕਾਬਲਾ ਹੋਵੇਗਾ ਜਿੰਨ੍ਹਾਂ ਵਿਰੁੱਧ ਪਿਛਲੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਦੂਸਰੇ ਸੈੱਟ ‘ਚ ਮੈਚ ਛੱਡ ਦਿੱਤਾ ਇਸ ਸਾਲ ਵਿੰਬਲਡਨ ਖ਼ਿਤਾਬ ਜਿੱਤ ਚੁੱਕੇ ਸਰਬਿਆਈ ਖਿਡਾਰੀ ਨੇ ਕਮਾਲ ਦੀ ਲੈਅ ਦਿਖਾਉਂਦੇ ਹੋਏ ਜਾਪਾਨੀ ਖਿਡਾਰੀ ‘ਤੇ ਦੋ ਘੰਟੇ 23 ਮਿੰਟ ‘ਚ ਜਿੱਤ ਹਾਸਲ ਕੀਤੀ
ਦੋ ਵਾਰ ਦੇ ਯੂਐਸ ਓਪਨ ਚੈਂਪੀਅਨ ਜੋਕੋਵਿਚ ਨੇ ਅੱਠਵੀਂ ਵਾਰ ਇੱਥੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਛੇਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਨਿਸ਼ੀਕੋਰੀ ਵਿਰੁੱਧ ਚੰਗੇ ਸ਼ਾੱਟ ਖੇਡਣੇ ਪੈਂਦੇ ਹਨ ਉਹ ਬਹੁਤ ਤੇਜ ਹੈ
ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਯੂ.ਐਸ ਓਪਨ ਨਹੀਂ ਖੇਡ ਸਕੇ ਸਨ ਅਤੇ ਇਸ ਸਾਲ ਆਪਣੀ ਸਰਜ਼ਰੀ ਤੋਂ ਬਾਅਦ ਸਫ਼ਲ ਵਾਪਸੀ ਕਰਦਿਆਂ ਇੱਕ ਹੀ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਫਾਈਨਲ ‘ਚ ਪਹੁੰਚੇ ਹਨ ਹਾਲਾਂਕਿ 13 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ 2009 ਦੇ ਚੈਂਪੀਅਨ ਪੋਤਰੋ ਵਿਰੁੱਧ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨਿਊਯਾਰਕ ‘ਚ ਹੁਣ ਤੱਕ ਛੇ ਮੈਚਾਂ ‘ਚ ਸਿਰਫ਼ ਇੱਕ ਹੀ ਸੈਟ ਗੁਆਇਆ ਹੈ
ਪੋਤਰੋ ਮੇਰੇ ਚੰਗੇ ਦੋਸਤ ਹਨ, ਉਹ ਹਮੇਸ਼ਾਂ ਵਧੀਆ ਫੋਰਹੈਂਡ ਖੇਡਦੇ ਹਨ ਅਤੇ ਮਜ਼ਬੂਤ ਸਰਵਿਸ ਕਰਦੇ ਹਨ ਮੇਰੇ ਲਈ ਉਹਨਾਂ ਵਿਰੁੱੱਧ ਅਹਿਮ ਹੋਵੇਗਾ ਕਿ ਮੈਂ ਸਰਵਿਸ ਦੀ ਕਿਵੇਂ ਵਾਪਸੀ ਕਰਾਂਗਾਂ
ਦਿਨ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਪਿਛਲੇ ਚੈਂਪੀਅਨ ਨਡਾਲ ਨੇ ਗੋਡੇ ਦੀ ਸੱਟ ਕਾਰਨ ਦੂਸਰੇ ਸੈੱਟ ‘ਚ ਪੋਤਰੋ ਵਿਰੁੱਧ ਆਪਣਾ ਮੈਚ ਛੱਡ ਦਿੱਤਾ ਨਡਾਲ ਨੇ ਪੋਤਰੋ ਵਿਰੁੱਧ 7-6, 6-2 ਦੇ ਸਕੋਰ ‘ਤੇ ਮੈਚ ਛੱਡ ਦਿੱਤਾ ਜਿਸ ਨਾਲ ਅਰਜਨਟੀਨਾ ਦੇ ਖਿਡਾਰੀ ਨੇ ਸਾਲ 2009 ਦੀ ਖ਼ਿਤਾਬੀ ਜਿੱਤ ਤੋਂ ਬਾਅਦ ਦੂਸਰੀ ਵਾਰ ਯੂਐਸ ਓਪਨ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਪੋਤਰੋ ਜਦੋਂ ਪਹਿਲੇ ਸੈੱਟ ‘ਚ 4-3 ਨਾਲ ਅੱਗੇ ਸਨ ਤਾਂ ਨਡਾਲ ਨੇ ਪਹਿਲੀ ਵਾਰ ਸੱਜੇ ਗੋਡੇ ‘ਤੇ ਪੱਟੀ ਲਵਾਈ ਹਾਲਾਂਕਿ ਬਾਅਦ ‘ਚ ਉਹਨਾਂ ਇਸਨੂੰ ਹਟਾ ਦਿੱਤਾ ਨਡਾਲ ਪਹਿਲਾ ਸੈੱਟ 6-7 ਨਾਲ ਹਾਰ ਗਏ ਦੂਸਰੇ ਸੈੱਟ ‘ਚ ਗੋਡੇ ‘ਚ ਦਰਦ ਤੇਜ਼ ਹੋ ਗਿਆ ਅਤੇ ਫਿਰ ਉਹ ਨਹੀਂ ਖੇਡ ਸਕੇ
ਕੁਆਰਟਰ ਫਾਈਨਲ ਮੈਚ ‘ਚ ਲੱਗੀ ਸੀ ਸੱਟ
ਰਾਫੇਲ ਨਡਾਲ ਨੇ ਕੁਆਰਟਰ ਫਾਈਨਲ ਮੁਕਾਬਲਾ 4 ਘੰਟੇ 49 ਮਿੰਟ ਤੱਕ ਖੇਡਿਆ ਸੀ ਉਹਨਾਂ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਰਾਤ 2 ਵਜੇ ਤੱਕ ਚੱਲੇ ਮੁਕਬਾਲੇ ਨੂੰ 0-6, 6-4, 7-5, 6-7, 7-6 ਨਾਲ ਜਿੱਤ ਕੇ 7ਵੀਂ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਇਸ ਮੈਚ ‘ਚ ਨਡਾਲ ਨੂੰ ਸੱਟ ਲੱਗੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ
ਪਿਛਲੀ ਜੇਤੂ ਮੇਡਿਸਨ ਹਾਰੀ
20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ
ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ ‘ਚ ਬਚੀ ਅੱਵਲ ਦਰਜਾ ਅਮਰੀਕਾ ਦੀ ਮੈਡਿਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਯੂ.ਐਸ.ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ ਜਿੱਥੇ ਉਹ ਹੁਣ ਖ਼ਿਤਾਬ ਲਈ ਆਪਣੀ ਆਦਰਸ਼ ਅਤੇ ਸਾਬਕਾ ਨੰਬਰ ਇੱਕ ਸੇਰੇਨਾ ਵਿਲਿਅਮਸਜ਼ ਨਾਲ ਭਿੜੇਗੀ
20 ਸਾਲ ਦੀ ਓਸਾਕਾ ਨੇ ਮੇਡਿਸਨ ਨੂੰ ਮਹਿਲਾ ਸਿੰਗਲ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾਉਂਦਿਆਂ ਫਾਈਨਲ ‘ਚ ਜਗ੍ਹਾ ਬਣਾਈ ਉਸ ਇਸ ਦੇ ਨਾਲ ਪਹਿਲੀ ਜਾਪਾਨੀ ਖਿਡਾਰੀ ਵੀ ਬਣ ਗਈ ਹੈ ਜਿਸਨੇ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ
ਮਹਿਲਾ ਸਿੰਗਲ ‘ਚ ਸਾਰੀਆਂ ਉੱਚ ਦਰਜਾ ਖਿਡਾਰੀਆਂ ਦੇ ਸ਼ੁਰੂਆਤੀ ਗੇੜ ‘ਚ ਹਾਰ ਕੇ ਬਾਹਰ ਹੋਣ ਤੋਂ ਬਾਅਦ 14ਵਾਂ ਦਰਜਾ ਮੇਡਿਸਨ ਹੀ ਸਭ ਤੋਂ ਉੱਚ ਦਰਜਾ ਖਿਡਾਰੀ ਬਚੀ ਸੀ ਪਰ ਪਿਛਲੇ ਸਾਲ ਦੀ ਉਪ ਜੇਤੂ ਨੌਜਵਾਨ ਓਸਾਕਾ ਵਿਰੁੱਧ ਕਮਾਲ ਨਾ ਦਿਖਾ ਸਕੀ ਜਿਸ ਨੇ ਮੇਡਿਸਨ ਦੇ ਸਾਰੇ 13 ਸਰਵਿਸ ਬ੍ਰੇਕ ਕਰਨ ਦੇ ਮੌਕਿਆਂ ਨੂੰ ਬੇਕਾਰ ਕੀਤਾ ਜਦੋਂਕਿ ਆਪਣੇ ਹੱਥ ਆਏ ਚਾਰ ਚੋਂ ਤਿੰਨ ਬ੍ਰੇਕ ਅੰਕ ਜਿੱਤਦਿਆਂ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ
ਇੱਕ ਹੋਰ ਸੈਮੀਫਾਈਨਲ ‘ਚ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਅਨਾਸਤਾਸੀਆ ਸੇਵਾਸੋਵਾ ਨੂੰ ਇੱਕਤਰਫ਼ਾ ਮੁਕਾਬਲੇ ‘ਚ 6-3, 6-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਅਮਰੀਕੀ ਖਿਡਾਰੀ ਕਰੀਅਰ ਦੇ ਰਿਕਾਰਡ 24 ਗਰੈਂਡ ਸਲੈਮ ਤੋਂ ਹੁਣ ਇੱਕ ਕਦਮ ਦੂਰ ਹੈ
ਬਚਪਨ ਦਾ ਸੁਪਨਾ ਸੀ ਸੇਰੇਨਾ ਨਾਲ ਖੇਡਣਾ
ਓਸਾਕਾ ਹੁਣ ਆਪਣੇ ਬਚਪਨ ਦੀ ਆਦਰਸ਼ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੇਰੇਨਾ ਨਾਲ ਭਿੜੇਗੀ
ਓਸਾਕਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਕਹਿਣਾ ਚੰਗਾ ਨਹੀਂ ਪਰ ਮੈਂ ਸੱਚ ‘ਚ ਸੇਰੇਨਾ ਨਾਲ ਖੇਡਣਾ ਚਾਹੁੰਦੀ ਸੀ ਮੈਂ ਸੇਰੇਨਾ ਨੂੰ ਬਚਪਨ ਤੋਂ ਦੇਖਿਆ ਹੈ ਜਦੋਂ ਮੈਂ ਬੱਚੀ ਸੀ ਅਤੇ ਓਦੋਂ ਤੋਂ ਹੀ ਉਸ ਨਾਲ ਗਰੈਂਡ ਸਲੈਮ ਦੇ ਫਾਈਨਲ ‘ਚ ਖੇਡਣ ਦਾ ਸੁਪਨਾ ਦੇਖਿਆ ਕਰਦੀ ਸੀ ਹਾਲਾਂਕਿ ਮੈਂ ਫਾਈਨਲ ‘ਚ ਇਹ ਸੋਚ ਕੇ ਨਹੀਂ ਖੇਡਾਂਗੀ ਕਿ ਉਹ ਮੇਰੀ ਆਦਰਸ਼ ਹੈ
36 ਸਾਲਾ ਸੇਰੇਨਾ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਸ ਗਰੈਂਡ ਸਲੈਮ ‘ਚ ਖੇਡ ਰਹੀ ਹੈ ਜੇਕਰ ਉਹ ਓਸਾਕਾ ਵਿਰੁੱਧ ਜਿੱਤਦੀ ਹੈ ਤਾਂ ਉਹ ਇਸ ਯੂਐਸ ਓਪਨ ਦੀ ਸੱਤਵੀਂ ਖ਼ਿਤਾਬੀ ਜਿੱਤ ਨਾਲ ਕ੍ਰਿਸ ਏਵਰਟ ਦੇ ਸਭ ਤੋਂ ਜ਼ਿਆਦਾ ਯੂਐਸ ਓਪਨ ਖ਼ਿਤਾਬ ਜਿੱਤਣ ਦੇ ਰਿਕਾਰਡ ਨੂੰ ਤੋੜ ਦੇਵੇਗੀ
ਜ਼ਿੰਦਗੀ ਨਾਲ ਸੰਘਰਸ਼ ਤੋਂ ਬਾਅਦ ਸਫ਼ਲਤਾ ਜ਼ਜਬਾਤੀ ਪਲ: ਸੇਰੇਨਾ
ਅਮਰੀਕੀ ਖਿਡਾਰੀ ਨੇ ਕਿਹਾ ਕਿ ਕ੍ਰਿਸ ਏਵਰਟ ਦੀ ਬਰਾਬਰੀ ਕਰਨਾ ਵੱਡੀ ਪ੍ਰਾਪਤੀ ਹੋਵੇਗੀ ਮੈਂ ਇਹ ਸੋਚ ਕੇ ਜ਼ਜ਼ਬਾਤੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਪਿਛਲੇ ਸਾਲ ਇਸ ਸਮੇਂ ਮੈਂ ਹਸਪਤਾਲ ‘ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਸੀ ਓਦੋਂ ਮੇਰੀ ਤੀਸਰੀ ਸਰਜ਼ਰੀ ਹੋਈ ਸੀ ਅਤੇ ਹੁਣ ਮੈਂ ਇੱਕ ਹੋਰ ਸਰਜਰੀ ਕਰਾਉਣੀ ਹੈ ਇਸ ਸਭ ਤੋਂ ਬਾਅਦ ਮੈਂ ਇੱਥੇ ਫਾਈਨਲ ਖੇਡ ਰਹੀ ਹਾਂ ਇਹ ਵੱਡੀ ਗੱਲ ਹੈ ਅਤੇ ਮੇਰੇ ਲਈ ਤਾਂ ਫਿਰ ਸ਼ੁਰੂਆਤ ਕਰਨ ਜਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।