Nursing Students - Sach Kahoon Punjabi

ਸੈਲਫੀ ਲੈਣ ਸਮੇਂ ਨਦੀ ’ਚ ਰੁੜਿਆ ਨਰਸਿੰਗ ਦਾ ਵਿਦਿਆਰਥੀ
ਦੋਸਤਾਂ ਲਈ ਪਿਕਨਿਕ ਲਈ ਆਇਆ ਸੀ ਨੌਜਵਾਨ

ਜੰਗਲਾਤ ਕਰਮਚਾਰੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ

ਚਿਤੌੜਗੜ੍ਹ (ਸੱਚ ਕਹੂੰ ਨਿਊਜ਼)। Rajasthan News: ਚਿਤੌੜਗੜ੍ਹ ਦੇ ਰਾਵਤਭਾਟਾ ’ਚ ਸਬਮਰਸੀਬਲ ਪੁਲ ਕੋਲ ਸੈਲਫੀ ਲੈਂਦੇ ਸਮੇਂ ਇੱਕ ਨਰਸਿੰਗ ਦਾ ਵਿਦਿਆਰਥੀ ਨਦੀ ਦੇ ਤੇਜ ਵਹਾਅ ’ਚ ਰੁੜ੍ਹ ਗਿਆ। ਨੌਜਵਾਨ ਕੋਟਾ ਤੋਂ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਲਈ ਆਇਆ ਸੀ। ਸੈਲਫੀ ਲੈਂਦੇ ਸਮੇਂ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਦੀ ’ਚ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜੰਗਲਾਤ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਰੱਸੀ ਤੇ ਕਿਸ਼ਤੀ ਦੀ ਮਦਦ ਨਾਲ ਸੁਰੱਖਿਅਤ ਬਚਾਅ ਕਰ ਕੇ ਨੌਜਵਾਨ ਦੀ ਜਾਨ ਬਚਾਈ। ਘਟਨਾ ਐਤਵਾਰ ਸ਼ਾਮ 4 ਵਜੇ ਦੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਥਾਣੇ ਲਿਆਂਦਾ।

Read This : Rajasthan News: ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੀ 10 ਕਰੋੜ ਦੀ ਹੈਰੋਇਨ

ਤੇਜ ਵਹਾਅ ਕਰਕੇ ਨਹੀਂ ਫੜ ਸਕਿਆ ਰੱਸੀ | Rajasthan News

ਨੌਜਵਾਨ ਨੂੰ ਥਾਣੇ ਲਿਜਾਣ ਸਮੇਂ ਉਸ ਨਾਲ ਮੌਜੂਦ ਰਾਵਤਭਾਟਾ ਦੇ ਭੁਵਨੇਸ ਨਗਰ ਨੇ ਦੱਸਿਆ- ਕੋਟਾ ਤੋਂ ਕਰੀਬ 6 ਦੋਸਤ 3 ਬਾਈਕ ’ਤੇ ਆਏ ਸਨ। ਸਾਰੇ ਕੋਟਾ ਸਰਵੋਦਿਆ ਗਰੁੱਪ ’ਚ ਨਰਸਿੰਗ ਵਿਦਿਆਰਥੀ ਹਨ। ਇਹ ਸਾਰੇ ਪੁਲੀ ਤੋਂ ਹੇਠਾਂ ਆ ਗਏ ਤੇ ਇੱਕ ਚੱਟਾਨ ’ਤੇ ਖੜ੍ਹੇ ਹੋ ਕੇ ਸੈਲਫੀ ਲੈ ਰਹੇ ਸਨ। ਇਸੇ ਦੌਰਾਨ ਕੋਟਾ ’ਚ ਅਰਸ ਉਰਫ ਜਾਹੂਲ ਖਾਨ (24) ਨਾਮਕ ਇੱਕ ਨਰਸਿੰਗ ਦਾ ਵਿਦਿਆਰਥੀ ਫਿਸਲ ਗਿਆ। ਉਹ ਪਾਣੀ ਦੇ ਵਹਾਅ ਨਾਲ ਵਹਿਣ ਲੱਗਾ। ਅਰਸ਼ ਤੈਰਨਾ ਜਾਣਦਾ ਸੀ, ਉਹ ਹੱਥਾਂ-ਪੈਰਾਂ ਨਾਲ ਇੱਕ ਚੱਟਾਨ ਦੇ ਨੇੜੇ ਪਹੁੰਚ ਗਿਆ ਤੇ ਆਪਣੇ ਦੋਸਤ ਨੂੰ ਫੜ ਲਿਆ। ਇਸ ਦੌਰਾਨ ਨੇੜੇ ਸਥਿਤ ਜੰਗਲਾਤ ਵਿਭਾਗ ਦੀ ਚੌਕੀ ਤੋਂ ਜੰਗਲਾਤ ਕਰਮਚਾਰੀ ਉਥੇ ਪਹੁੰਚ ਗਏ। Rajasthan News

Deshabhagat University : ਨਰਸਿੰਗ ਵਿਦਿਆਰਥੀਆਂ ਨੇ 23 ਅਕਤੂਬਰ ਤੱਕ ਧਰਨਾ ਕੀਤਾ ਮੁਲਤਵੀ
ਜੇਕਰ ਹੱਲ ਨਾ ਹੋਇਆ ਤਾ ਵਿਦਿਆਰਥੀ ਮੁੜ ਹੋਣਗੇ ਸੰਘਰਸ ਲਈ ਮਜ਼ਬੂਰ

(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਟੀ (Deshabhagat University) ਦੇ ਬੀਐੱਸਸੀ ਨਰਸਿੰਗ ਬੈਚ -2020 ਦੇ ਵਿਦਿਆਰਥੀਆਂ ਨੇ ਬੀਤੇ ਦਿਨਾਂ ਵਿੱਚ ਆਪਣੀਆਂ ਡਿਗਰੀਆ ਸਬੰਧੀ ਯੂਨੀਵਰਸਿਟੀ ਦੇ ਮੁੱਖ ਗੇਟ ਅੱਗੇ ਕਈ ਦਿਨ ਲਗਾਤਾਰ ਧਰਨਾ ਲਗਾਇਆ ਸੀ ਅਤੇ ਫਿਰ ਸਰਕਾਰ ਨੇ ਨਰਸਿੰਗ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਸਨ ਅਤੇ ਯੂਨੀਵਰਸਿਟੀ ਨੂੰ ਇਸ ਮਾਮਲੇ ਨੂੰ ਹੱਲ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ।

ਧਰਨਾਕਾਰੀ ਵਿਦਿਆਰਥੀਆਂ ਨੂੰ ਧਰਨਾ ਹਟਾਉਣ ਉਪਰੰਤ ਕੇਕ ਕੱਟ ਕੇ ਖੁਸ਼ੀ ਵੀ ਮਨਾਈ ਸੀ। ਵਿਦਿਆਰਥੀਆਂ ਨੇ ਕਿਹਾ ਕਿ ਪੰਜ ਅਕਤੂਬਰ ਨੂੰ 15 ਦਿਨ ਹੋ ਚੁੱਕੇ ਹਨ। ਪ੍ਰੰਤੂ ਸਾਡੀਆਂ ਜਾਇਜ਼ ਮੰਗਾਂ ਸਬੰਧੀ ਮਾਮਲਾ ਜਿਉਂ ਦਾ ਤਿਉਂ ਹੀ ਹੈ। ਜਿਸ ਕਾਰਨ ਸਾਨੂੰ ਮਜਬੂਰਨ ਫਿਰ ਮੰਡੀ ਗੋਬਿੰਦਗੜ੍ਹ ਅਮਲੋਹ ਸੜਕ ’ਤੇ ਪੰਜ ਅਕਤੂਬਰ ਨੂੰ ਧਰਨਾ ਲਗਾਉਣਾ ਪਿਆ ਜੋ ਕਿ ਅਣਮੀਥੇ ਸਮੇਂ ਤੱਕ ਚਲਣਾ ਸੀ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਲਈ 23 ਅਕਤੂਬਰ ਤੱਕ ਦਾ ਸਮਾਂ ਮੰਗਿਆਂ ਗਿਆ ਹੈ। ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ 23 ਅਕਤੂਬਰ ਤੱਕ ਵਿਦਿਆਰਥੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਫ਼ੇਰ ਤੋਂ ਸੰਘਰਸ਼ ਲਈ ਮਜਬੂਰ ਹੋਣਗੇ। Deshabhagat University

ਇਸ ਮੌਕੇ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ , ਜਥੇਦਾਰ ਲਖਵੀਰ ਸਿੰਘ ਖਾਲਸਾ ਸੌਟੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ’ਤੇ ਸਰਕਾਰ ਵੱਲੋਂ ਪ੍ਰਸ਼ਾਸਨ ਰਾਹੀਂ ਵਿਦਿਆਰਥੀ ਮਸਲੇ ਹੱਲ ਕਰਨ ਲਈ 23 ਅਕਤੂਬਰ ਤੱਕ ਦਾ ਸਮਾਂ ਮੰਗਿਆਂ ਗਿਆ ਹੈ। ਜੇਕਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ 23 ਅਕਤੂਬਰ ਤੱਕ ਵਿਦਿਆਰਥੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚਾ ਵੱਡਾ ਸਘੰਰਸ਼ ਵਿੱਢਣ ਲਈ ਮਜਬੂਰ ਹੋਵੇਗਾ।

ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ ਤੋਂ ਪਹਿਲਾਂ CM ਗਹਿਲੋਤ ਦਾ ਵੱਡਾ ਫੈਸਲਾ

ਪੰਚਾਇਤ ਯੂਨੀਅਨ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ, ਪਿੰਡ ਸੌਂਟੀ ਦੀ ਸਰਪੰਚ ਅਤੇ ਯੂਨੀਅਨ ਦੀ ਮੀਤ ਪ੍ਰਧਾਨ ਹਰਦੀਪ ਕੌਰ ਅਤੇ ਜਗਦੀਸ ਸਿੰਘ ਸੌਂਟੀ ਨੇ ਦੇਸ ਭਗਤ ਯੂਨੀਵਰਸਿਟੀ ਦੇ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਆਵਾਜਾਈ ਠੱਪ ਕਰਕੇ ਸੁਰੂ ਕੀਤੇ ਸੰਘਰਸ ‘ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆ ਕਿਹਾ ਕਿ ਇਕ ਪਾਸੇ ਕਿਸਾਨਾਂ ਦਾ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਉਹ ਦਿਨ ਰਾਤ ਮਿਹਨਤ ਕਰਕੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿਚ ਲਿਆ ਰਹੇ ਹਨ ਜਦੋਂਕਿ ਦੂਸਰੇ ਪਾਸੇ ਇਨ੍ਹਾਂ ਆਵਾਜਾਈ ਠੱਪ ਕਰਕੇ ਜਿਥੇ ਕਿਸਾਨਾਂ ਨੂੰ ਮੁਸਕਲ ਪੈਦਾ ਕੀਤੀ ਹੈ ਉਥੇ ਆਮ ਰਾਹਗੀਰਾਂ ਲਈ ਵੀ ਵੱਡੀ ਸਮੱਸਿਆ ਪੈਦਾ ਕੀਤੀ ਹੈ।

ਵਰਨਣਯੋਗ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪਿੰਡ ਸੌਂਟੀ ਵਿਚ ਹੀ ਸਥਿੱਤ ਹੈ। ਪਿੰਡ ਦੀ ਪੰਚਾਇਤ ਨੇ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਹਜਾਰਾਂ ਬੇਰੁਜਗਾਰਾਂ ਦਾ ਰੁਜਗਾਰ ਜੁੜਿਆ ਹੋਇਆ ਹੈ ਅਤੇ ਅੰਦੋਲਨ ਨਾਲ ਦੂਸਰੀ ਕਲਾਸਾਂ ਦੀ ਵੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋ ਪ੍ਰਸਾਸ਼ਨ ਵਲੋਂ ਉਨ੍ਹਾਂ ਦੀ ਗੱਲ ਸੁਣ ਕੇ ਮੱਸਲਾ ਹੱਲ ਕਰਵਾਉਂਣ ਦਾ ਭਰੋਸਾ ਦਿਤਾ ਗਿਆ ਹੈ।

ਦੇਸ਼ ਭਗਤ ਯੂਨੀਵਰਸਿਟੀ : ਨਰਸਿੰਗ ਦੇ ਵਿਦਿਆਰਥੀਆਂ ਦੀ ਜਿੱਤ, ਮਸਲਾ ਹੱਲ ਹੋਇਆ
ਪੰਜਾਬ ਸਰਕਾਰ ਵੱਲੋਂ ਨਰਸਿੰਗ ’ਚ ਨਵੀਂ ਐਡਮੀਸ਼ਨ ’ਤੇ ਪਾਬੰਦੀ (Desh Bhagat University)

ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਨੂੰ ਦਿੱਤੇ ਸਖ਼ਤ ਆਦੇਸ਼ ਹਰ ਪੀੜਤ ਵਿਦਿਆਰਥੀ ਨੂੰ ਦਿੱਤੇ ਜਾਣ 10 ਲੱਖ ਰੁਪਏ

(ਅਨਿਲ ਲੁਟਾਵਾ) ਅਮਲੋਹ । ਦੇਸ਼ ਭਗਤ ਯੂਨੀਵਰਸਿਟੀ (Desh Bhagat University) ’ਚ ਚਲ ਰਹੇ ਵਿੱਦਿਆਰਥੀਆਂ ਅਤੇ ਯੂਨਿਵਰਸਿਟੀ ਵਿਚਲੇ ਵਿਵਾਦ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਸੁਲਝਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਿਸਟੀ ਤੇ ਨਰਸਿੰਗ ਦੇ ਵਿਦਿਆਰਥੀਆਂ ’ਚ ਚੱਲ ਰਹੇ ਵਿਵਾਦ ’ਚ ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਖ਼ਿਲਾਫ਼ ਸਖ਼ਤ ਫ਼ੈਸਲੇ ਲਏ ਹਨ। ਸਰਕਾਰ ਨੇ ਯੂਨੀਵਰਸਿਟੀ ਨੂੰ ਨਰਸਿੰਗ ਦੇ ਹਰ ਪੀੜਤ ਵਿਦਿਆਰਥੀ ਨੂੰ 10 ਲੱਖ ਰੁਪਏ ਅਦਾ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਸਹਿਣ ਕੀਤੇ ਮਾਨਸਿਕ ਤਣਾਅ ਤੇ ਹੋਰ ਝੱਲੀਆਂ ਪ੍ਰੇਸ਼ਾਨੀਆਂ ਦਾ ਮੁਆਵਜ਼ਾ ਮਿਲ ਸਕੇ।

ਇਹ ਵੀ ਪੜ੍ਹੋ : Alert | ਦੇਸ਼ ਭਰ ਵਿੱਚ ਇੱਕੋ ਵੇਲੇ ਵੱਜੀਆਂ ਮੋਬਾਇਲਾਂ ‘ਤੇ ਘੰਟੀਆਂ, ਪਿਆ ਰੌਲਾ

ਉਨ੍ਹਾਂ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਦੇ ਵਿਵਾਦ ਤੋਂ ਬਾਅਦ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਆਪਣੀ ਜਾਂਚ ਰਿਪੋਰਟ

ਯੂਨੀਵਰਸਿਟੀ ਦੇ ਚਾਂਸਲਰ ਨੂੰ ਭੇਜ ਕੇ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਜਾਣੂੰ ਕਰਵਾਇਆ ਹੈ। ਵਿਭਾਗ ਦੀ ਟੀਮ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਬਾਅਦ ਵਿਚ ਭੇਜੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਯੂਨੀਵਰਸਿਟੀ ਕੋਲ ਪੂਰਾ ਢਾਂਚਾ ਵੀ ਮੌਜੂਦ ਨਹੀਂ ਹੈ ਰਿਪੋਰਟ ਵਿਚ ਕਿਹਾ ਗਿਆ ਕਿ ਯੂਨੀਵਰਸਿਟੀ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਜਾਰੀ ਰੱਖੇਗੀ ਜਿਹੜੇ ਜਾਇਜ਼ ਢੰਗ ਨਾਲ ਯੂਨੀਵਰਸਿਟੀ ਵਿਚ ਦਾਖ਼ਲ ਕੀਤੇ ਗਏ ਹਨ।

ਪੀੜਤ ਵਿਦਿਆਰਥੀਆਂ ਨੂੰ ਤੀਸਰੇ ਸਾਲ ਦੀ ਪੜ੍ਹਾਈ ਲਈ ਕਿਸੇ ਵੀ ਆਈਐੱਨਸੀ ਮਾਨਤਾ ਪ੍ਰਾਪਤ ਕਾਲਜ ’ਚ ਦਾਖ਼ਲਾ ਦਿਵਾਇਆ ਜਾਵੇਗਾ (Desh Bhagat University)

ਜਿਕਰਯੋਗ ਹੈ ਕਿ ਪੀੜਤ ਨਰਸਿੰਗ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਅਮਲੋਹ ਪੁਲਿਸ ਪਹਿਲਾਂ ਹੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਉਨ੍ਹਾਂ ਦੀ ਪਤਨੀ ਤਜਿੰਦਰ ਕੌਰ ਅਤੇ ਹੋਰ ਕਈ ਸਟਾਫ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪੀੜਤ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ।

ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪੀੜਤ ਵਿਦਿਆਰਥੀਆਂ ਨੂੰ ਦਸ-ਦਸ ਲੱਖ ਰੁਪਈਆ ਹਰਜਾਨਾ ਦੇਵੇਗੀ। ਪੀੜਤ ਵਿਦਿਆਰਥੀਆਂ ਨੂੰ ਤੀਸਰੇ ਸਾਲ ਦੀ ਪੜ੍ਹਾਈ ਲਈ ਕਿਸੇ ਵੀ ਆਈਐੱਨਸੀ ਮਾਨਤਾ ਪ੍ਰਾਪਤ ਕਾਲਜ ’ਚ ਦਾਖ਼ਲਾ ਦਿਵਾਇਆ ਜਾਵੇਗਾ। ਜਿਸ ਦੀ ਫੀਸ ਵੀ ਦੇਸ਼ ਭਗਤ ਯੂਨੀਵਰਸਿਟੀ ਅਦਾ ਕਰੇਗੀ ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਦਾ ਸਾਰਾ ਰਿਕਾਰਡ ਵੀ ਪੰਜਾਬ ਸਰਕਾਰ ਨੂੰ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੇ ਦਾਖ਼ਲੇ ਸਹੀ ਢੰਗ ਨਾਲ ਹੋ ਸਕਣ। (Desh Bhagat University)

ਨਰਸਿੰਗ ਵਿਦਿਆਰਥਣਾਂ ਪਛਾਣਨ ਲੱਗੀਆਂ ਟਰੈਫਿਕ ਪੁਲਿਸ ਦਾ ਦਰਦ
ਟਰੈਫਿਕ ਪੁਲਿਸ ਤੋਂ ਸਿਹਤ ਸਬੰਧੀ ਸਵਾਲ ਪੁੱਛ ਕੇ ਮਹਿਕਮੇ ਦਾ ਜਾਣਿਆ ਹਾਲ

ਡਿਊਟੀ ਦੌਰਾਨ ਤਣਾਅ ਜਾਂ ਡਰ ਦੀ ਹਾਲਤ ਨੂੰ ਜਾਨਣ ਦੀ ਕੀਤੀ ਜਾ ਰਹੀ ਐ ਕੋਸ਼ਿਸ਼

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ‘ਚ ਨਰਸਿੰਗ ਦਾ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਪੰਜਾਬ ਪੁਲਿਸ ਦਾ ਦਰਦ ਪਛਾਨਣ ਲਈ ਅੱਗੇ ਆਈਆਂ ਹਨ ਆਦੇਸ਼ ਵਰਸਿਟੀ ਦੀਆਂ ਚਾਰ ਲੜਕੀਆਂ ਨੇ ਟਰੈਫਿਕ ਪੁਲਿਸ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ ਬੀਐਸਸੀ ਨਰਸਿੰਗ ਦੀਆਂ ਤੀਸਰੇ ਵਰ੍ਹੇ ਦੀਆਂ ਵਿਦਿਆਰਥਣਾਂ ਸ਼ਬਨਮ,ਸਾਇਸਤਾ,ਸਿਮਰਨਜੀਤ ਕੌਰ ਤੇ ਸਿਮਰਨ ਗੁਲੇਰੀਆ ਨੇ ਇਸ ਗੰਭੀਰ ਵਿਸੇ ਸਬੰਧੀ ਪਹਿਲਕਦਮੀ ਕੀਤੀ ਹੈ

ਅੱਜ ਬਠਿੰਡਾ ‘ਚ ਕਈ ਥਾਵਾਂ ਤੇ ਇੰਨ੍ਹਾਂ ਖੋਜਾਰਥੀ ਲੜਕੀਆਂ ਨੇ ਆਪਣੇ ਅਧਿਐਨ ਸਬੰਧੀ ਸਵਾਲ ਕਰਕੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਤੋਂ ਜਾਣਕਾਰੀ ਹਾਸਲ ਕੀਤੀ ਹਾਲਾਂਕਿ ਇਹ ਕਾਰਜ ਕਾਫੀ ਲੰਮਾਂ ਹੈ ਪਰ ਇੰਨ੍ਹਾਂ ਲੜਕੀਆਂ ਨੇ ਸਮਾਜ ਦੀ ਸੁਰੱਖਿਆ ‘ਚ ਲੱਗੇ ਇਸ ਵਰਗ ਨਾਲ ਜੁੜੇ ਕਾਰਜ ਨੂੰ ਚੁਣੌਤੀ ਦੇ ਤੌਰ ‘ਤੇ ਲਿਆ ਲੜਕੀਆਂ ਵੱਲੋਂ ਇੱਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਹੈ ਜਿਸ ‘ਚੋਂ ਸਿਹਤ ਨਾਲ ਜੁੜੇ ਪ੍ਰਸ਼ਨਾਂ ਨੂੰ 10 ਨੁਕਤਿਆਂ ‘ਚ ਵੰਡਿਆ ਗਿਆ ਹੈ ਇੰਨ੍ਹਾਂ ‘ਚ ਨਰਵਸ ਸਿਸਟਮ, ਅੱਖਾਂ, ਸਾਹ ਪ੍ਰਣਾਲੀ, ਕੰਨ, ਗੈਸਟਰੋ ਸਿਸਟਮ, ਕਾਰਡੀਓਵੈਸਕੁਲਰ, ਲੱਤਾਂ ਜਾਂ ਪਿੱਠ ਦਰਦ ਅਤੇ ਚਮੜਾ ਆਦਿ ਨਾਲ ਸਬੰਧਤ ਸਵਾਲ ਹਨ ਇਸ ਤੋਂ ਬਿਨਾਂ ਡਿਊਟੀ ਦੌਰਾਨ ਤਣਾਅ ਜਾਂ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਰਤ ‘ਚ ਡਰ ਦੀ ਭਾਵਨਾ ਤੋਂ ਇਲਾਵਾ ਭੌਤਿਕ ਤੇ ਸਮਾਜਿਕ ਹਾਲਾਤਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਪੁਲਿਸ ਨਾਲ ਸਬੰਧਤ ਕਾਰਜ ਖੇਤਰ ‘ਚੋਂ ਪੁਲਿਸ ਮੁਲਾਜਮਾਂ ਨੂੰ ‘ਹਮੇਸ਼ਾ ਪ੍ਰਮਾਣਕਾਰੀ, ਭੌਤਿਕ,ਸਮਾਜਿਕ ਅਤੇ ਵਿੱਤੀ’ ਚਾਰ ਹਿੱਸਿਆਂ ਬਾਰੇ ਸਵਾਲ ਕੀਤੇ ਜਾ ਰਹੇ ਹਨ ਇਸ ਜਾਣਕਾਰੀ ਨੂੰ ਪੂਰਨ ਤੌਰ ਤੇ ਗੁਪਤ ਰੱਖਣ ਦੀ ਗੱਲ ਵੀ ਆਖੀ ਗਈ ਹੈ ਨਰਸਿੰਗ ਸਟੂਡੈਂਟ ਸ਼ਬਨਮ ਦਾ ਕਹਿਣਾ ਸੀ ਕਿ ਪੁਲਿਸ ਦਾ ਕਾਰਜ ਖੇਤਰ ਕਾਫੀ ਚੁਣੌਤੀਆਂ ਭਰਿਆ ਹੋਣ ਕਰਕੇ ਉਨ੍ਹਾਂ ਨੇ ਇਸ ਵਿਸ਼ੇ ਨੂੰ ਆਪਣੇ ਅਧਿਐਨ ਦਾ ਭਾਗ ਬਣਾਇਆ ਹੈ ਭਾਵੇਂ ਅਨੁਸ਼ਾਸ਼ਨੀ ਫੋਰਸ ਹੋਣ ਕਰਕੇ ਪੁਲਿਸ ਮੁਲਾਜਮ ਬਹੁਤਾ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰਦੇ ਹਨ ਫਿਰ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ

ਖੋਜਾਰਥੀ ਸਿਮਰਨਜੀਤ ਕੌਰ ਦਾ ਕਹਿਣਾ ਸੀ ਕਿ ਪੁਲਿਸ ਸੇਵਾ ਦੇ ਕਈ ਮੁੱਦੇ ਹੁਣ ਤੱਕ ਅਣਛੋਹੇ ਹਨ ਜਿੰਨ੍ਹਾਂ ਨੂੰ ਉਨ੍ਹਾਂ ਨੇ ਛੋਹਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਹ ਸਮੁੱਚੀ ਜਾਣਕਾਰੀ ਇਕੱਤਰ ਕਰਕੇ ਆਪਣੇ ਵਿਭਾਗ ‘ਚ ਜਮ੍ਹਾਂ ਕਰਵਾਉਣਗੀਆਂ ਉਨ੍ਹਾਂ ਦੱਸਿਆ ਕਿ ਇਸ ਖੋਜ ਲਈ ਉਨ੍ਹਾਂ ਨੇ ਐਸਐਸਪੀ ਡਾ.ਨਾਨਕ ਸਿੰਘ ਨੂੰ ਪੱਤਰ ਵੀ ਦਿੱਤਾ ਹੈ ਖੋਜ ‘ਚ ਜੁਟੀ ਸਿਮਰਨ ਗੁਲੇਰੀਆ ਨੇ ਕਿਹਾ ਕਿ ਹੱਦ ਤੋਂ ਵੱਧ ਡਿਊਟੀ ਦਾ ਸਿੱਧਾ ਅਸਰ ਟਰੈਫਿਕ ਪੁਲਿਸ ਮੁਲਾਜਮਾਂ ਤੇ ਪੈਂਦਾ ਹੈ ਇਸ ਖੋਜ ਦੌਰਾਨ ਇਹ ਵੀ ਸਾਹਮਣੇ ਆਵੇਗਾ ਕਿ ਡਿਊਟੀ ਵਕਤ ਉਨ੍ਹਾਂ ਦੀ ਮਾਨਸਿਕ ਅਵਸਥਾ ਕਿਹੋ ਜਿਹੀ ਰਹਿੰਦੀ ਹੈ ਉਨ੍ਹਾਂ ਆਖਿਆ ਕਿ ਪੁਲਿਸ ਮੁਲਾਜਮ ਸਮਾਜ ਦਾ ਅਹਿਮ ਅੰਗ ਹਨ ਜਿੰਨ੍ਹਾਂ ਦੀ ਸਿਹਤ ,ਆਰਥਿਕ ਅਤੇ ਸਮਾਜਿਕ ਮੁੱਦਿਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ

ਪੁਲਿਸ ਦੀ ਸਿਹਤ ਨੂੰ ਖੋਰਾ ਲੱਗਿਆ

ਪਿਛਲੇ 12 ਵਰ੍ਹਿਆਂ ਦਰਮਿਆਨ ਬਠਿੰਡਾ ਪੁਲਿਸ ਨੂੰ ਸਭ ਤੋਂ ਵੱਧ ਡਿਊਟੀ ਦੇਣੀ ਪਈ ਹੈ ਇਸ ਪੱਤਰਕਾਰ ਵੱਲੋਂ ਇਸ ਵਿਸ਼ੇ ਦੇ ਸੰਦਰਭ ‘ਚ ਕਈ ਪੁਲਿਸ ਮੁਲਾਜਮਾਂ ਨੂੰ ਪੁੱਛਿਆ ਗਿਆ ਤਾਂ ਸਭ ਦਾ ਤਕਰੀਬਨ ਇੱਕੋ ਜਿਹਾ ਜਵਾਬ ਸੀ ਉਨ੍ਹਾਂ ਕਿਹਾ ਕਿ ਲੋਕ ਜੋ ਮਰਜੀ ਸੋਚਣ ਪਰ ਮਾਨਵੀ ਪੱਖ ਹੈ ਕਿ ਮੁਲਾਜਮਾਂ ਦੀ ਸਿਹਤ ਨੂੰ ਖੋਰਾ ਲੱਗਿਆ ਹੈ ਕਿਸੇ ਹੋਰ ਮਹਿਕਮੇ ‘ਚੋਂ ਏਦਾਂ ਦੀ ਕੋਈ ਗੰਭੀਰ ਰਿਪੋਰਟ ਨਹੀਂ ਹੈ ਪ੍ਰੰਤੂ ਬੀਮਾਰੀ ਨੇ ਸਭ ਤੋਂ ਜਿਆਦਾ ਪੁਲਿਸ ਦੇ ਫੀਲਡ ਸਟਾਫ ਨੂੰ ਪ੍ਰਭਾਵਿਤ ਕੀਤਾ ਹੈ ਕੁਝ ਪੁਲਿਸ ਮੁਲਾਜਮਾਂ ਨੇ ਦੱਸਿਆ  ਕਿ ਉਨ੍ਹਾਂ ਲਈ ਵੱਡੀ ਮੁਸ਼ਕਲ ਢੁੱਕਵੇਂ ਖਾਣੇ ਦੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਗੈਰਮਿਆਰੀ ਭੋਜਨ ਖਾਕੇ ਜਾਂ  ਖਾਲੀ ਪੇਟ ਡਿਊਟੀ ਦੇਣੀ ਪੈਂਦੀ ਹੈ ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਦੇ ਡੰਡੇ ਕਰਕੇ ਉਹ ਤਾਂ ਕਿਸੇ ਕੋਲ ਆਪਣਾ ਦੁੱਖ ਵੀ ਰੋ ਨਹੀਂ ਸਕਦੇ ਹਨ

ਬਿਮਾਰੀਆਂ ‘ਚ ਘਿਰੇ ਪੁਲਿਸ ਮੁਲਾਜਮ

ਜਿਲ੍ਹਾ ਪੁਲਿਸ ਦੇ ਪੁਰਾਣੇ ਕਰਮਚਾਰੀਆਂ ਚੋਂ ਅੱਧਿਓਂ  ਵੱਧ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ ਪੁਲਿਸ ਮੁਲਾਜਮਾਂ ਦਾ ਸਲਾਨਾ ਮੈਡੀਕਲ ਵੀ ਇੰਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਾ ਹੈ ਕੁਝ ਮੁਲਾਜਮਾਂ ਨੇ ਮੰਨਿਆ ਕਿ ਕਈ ਬਲੱਡ ਪ੍ਰੈਸ਼ਰ ,ਸ਼ੂਗਰ ਤੇ ਡਿਪਰੈਸ਼ਨ ਦੇ ਨਾਲ ਨਾਲ ਉਮਰ ਦੇ ਮੁਕਾਬਲੇ ਜਿਆਦਾ ਮੋਟਾਪੇ ਦਾ ਸ਼ਿਕਾਰ ਹਨ ਜਦੋਂ ਕਿ ਕੋਲੈਸਟਰੋਲ ‘ਚ ਵਾਧਾ ਤਾਂ ਆਮ ਹੈ ਹੁਣ ਤਾਂ ਸਾਲ 2011 ਜਾਂ ਇਸ ਤੋਂ ਬਾਅਦ ਭਰਤੀ ਹੋਏ ਪੁਲਿਸ ਮੁਲਾਜਮਾਂ ਦੇ ਵੀ ਪੇਟ ਵਧਣ ਲੱਗੇ ਹਨ ਸਿਵਲ ਹਸਪਤਾਲ ਦੇ ਇੱਕ ਡਾਕਟਰ ਨੇ  ਦੱਸਿਆ ਕਿ ਡਿਊਟੀਆਂ ਦੇ ਬੋਝ ਥੱਲੇ ਦਬੇ ਪੁਲਿਸ ਮੁਲਾਜਮਾਂ ਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ

ਸ਼ਲਾਘਯੋਗ ਕਦਮ: ਐਸਐਸਪੀ

ਐਸਐਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਨਰਸਿੰਗ ਖੋਜਾਰਥੀਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਨਾਲ ਹਕੀਕਤ ਸਾਹਮਣੇ ਆਵੇਗੀ ਜੋ ਕਈ ਵਾਰ ਛੁਪੀ ਰਹਿ ਜਾਂਦੀ ਹੈ ਉਨ੍ਹਾਂ ਆਖਿਆ ਕਿ ਇਸ ਦੌਰਾਨ ਜੋ ਵੀ ਸਮੱਸਿਆਵਾਂ ਸਾਹਮਣੇ ਆਉਣਗੀਆਂ ਉਨ੍ਹਾਂ ਨੂੰ ਦੂਰ ਕਰਨ ‘ਚ ਵੀ ਇਹ ਖੋਜ ਸਹਾਈ ਹੋਵੇਗੀ ਉਨ੍ਹਾਂ ਆਖਿਆ ਕਿ ਖੋਜ ‘ਚ ਉੱਭਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲੁੜੀਂਦੇ ਕਦਮ ਵੀ ਚੁੱਕੇ ਜਾਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।