Mohammed Shami - Sach Kahoon Punjabi
ਕਿਹਾ, ਵਨਡੇ ਵਿਸ਼ਵ ਕੱਪ ਜਿੱਤਣਾ ਮੇਰਾ ਸੁਪਣਾ
ਬੋਲੇ ਮੈਂ 2027 ਵਾਲਾ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ
Mohammed Shami Retirement News: ਸਪੋਰਟਸ ਡੈਸਕ। ਮੁਹੰਮਦ ਸ਼ਮੀ ਨੇ ਆਪਣੇ ਸੰਨਿਆਸ ਦੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। 34 ਸਾਲਾਂ ਦੇ ਇਸ ਗੇਂਦਬਾਜ਼ ਸ਼ਮੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜਦੋਂ ਤੱਕ ਉਸ ਨੂੰ ਖੇਡ ਪ੍ਰਤੀ ਜਨੂੰਨ ਤੇ ਪ੍ਰੇਰਨਾ ਹੈ, ਉਹ ਮੈਦਾਨ ’ਤੇ ਰਹੇਗਾ। ਸ਼ਮੀ ਨੂੰ ਇੰਗਲੈਂਡ ਵਿੱਚ ਐਂਡਰਸਨ-ਤੇਂਦੁਲਕਰ ਟਰਾਫੀ ਤੇ 9 ਸਤੰਬਰ ਤੋਂ ਯੂਏਈ ’ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ।
ਇਹ ਖਬਰ ਵੀ ਪੜ੍ਹੋ : Bihar Election News: ਬਿਹਾਰ ’ਚ NDA ਦੀ ਸੀਟਾਂ ਦੀ ਵੰਡ ਫਾਈਨਲ, ਵੇਖੋ
ਸ਼ਮੀ ਨੇ ਗੱਲਬਾਤ ’ਚ ਆਪਣੀ ਸੰਨਿਆਸ ਦੀਆਂ ਅਫਵਾਹਾਂ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ, ‘ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਸਮੱਸਿਆ ਹੈ, ਤਾਂ ਅੱਗੇ ਆ ਕੇ ਦੱਸੋ। ਜੇਕਰ ਮੈਂ ਸੰਨਿਆਸ ਲੈ ਲਵਾਂ ਤਾਂ ਕਿਸਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ? ਮੈਂ ਕਿਸੇ ਦੀ ਜ਼ਿੰਦਗੀ ’ਚ ਪੱਥਰ ਕਿਉਂ ਬਣਾਂ ਕਿ ਤੁਸੀਂ ਮੇਰੇ ਤੋਂ ਸੰਨਿਆਸ ਚਾਹੁੰਦੇ ਹੋ? ਜਿਸ ਦਿਨ ਮੈਂ ਬੋਰ ਹੋ ਜਾਵਾਂਗਾ, ਮੈਂ ਖੁਦ ਮੈਦਾਨ ਛੱਡ ਦੇਵਾਂਗਾ। ਤੁਸੀਂ ਮੈਨੂੰ ਨਾ ਚੁਣੋ ਜਾਂ ਮੈਨੂੰ ਨਾ ਖੇਡਾਓ, ਇਸ ਨਾਲ ਮੇਰੇ ਲਈ ਕੋਈ ਫ਼ਰਕ ਨਹੀਂ ਪੈਂਦਾ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ।’
ਘਰੇਲੂ ਕ੍ਰਿਕੇਟ ਵੀ ਖੇਡਣ ਲਈ ਤਿਆਰ | Mohammed Shami Retirement News
ਸ਼ਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਉਸਨੂੰ ਅੰਤਰਰਾਸ਼ਟਰੀ ਕ੍ਰਿਕੇਟ ’ਚ ਮੌਕਾ ਨਹੀਂ ਮਿਲਦਾ, ਤਾਂ ਉਹ ਘਰੇਲੂ ਕ੍ਰਿਕੇਟ ’ਚ ਖੇਡਦੇ ਰਹਿਣਗੇ। ਉਸਨੇ ਕਿਹਾ, ‘ਜੇਕਰ ਤੁਸੀਂ ਮੈਨੂੰ ਅੰਤਰਰਾਸ਼ਟਰੀ ਮੈਚਾਂ ’ਚ ਨਹੀਂ ਚੁਣਿਆ, ਤਾਂ ਮੈਂ ਘਰੇਲੂ ਕ੍ਰਿਕੇਟ ਖੇਡਾਂਗਾ। ਮੈਂ ਕਿਤੇ ਨਾ ਕਿਤੇ ਖੇਡਦਾ ਰਹਾਂਗਾ।’ ਸੰਨਿਆਸ ਵਰਗਾ ਫੈਸਲਾ ਉਦੋਂ ਲਿਆ ਜਾਂਦਾ ਹੈ ਜਦੋਂ ਤੁਸੀਂ ਬੋਰ ਮਹਿਸੂਸ ਕਰਦੇ ਹੋ, ਜਦੋਂ ਤੁਸੀਂ ਟੈਸਟ ਮੈਚ ਲਈ ਸਵੇਰੇ 7 ਵਜੇ ਉੱਠਣਾ ਨਹੀਂ ਚਾਹੁੰਦੇ। ਪਰ ਮੇਰੇ ਲਈ ਅਜੇ ਉਹ ਸਮਾਂ ਨਹੀਂ ਆਇਆ ਹੈ। ਜੇ ਤੁਸੀਂ ਚਾਹੋ, ਤਾਂ ਮੈਂ ਸਵੇਰੇ 5 ਵਜੇ ਵੀ ਉੱਠ ਕੇ ਤਿਆਰ ਹੋ ਜਾਵਾਂਗਾ।’
ਵਨਡੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ
ਸ਼ਮੀ ਨੇ ਕਿਹਾ ਕਿ ਉਸਦਾ ਸਭ ਤੋਂ ਵੱਡਾ ਟੀਚਾ ਵਨਡੇ ਵਿਸ਼ਵ ਕੱਪ ਜਿੱਤਣਾ ਹੈ, ਜੋ ਕਿ ਉਸਦਾ ਇੱਕੋ ਇੱਕ ਅਧੂਰਾ ਸੁਪਨਾ ਹੈ। 2023 ਵਿਸ਼ਵ ਕੱਪ ’ਚ ਭਾਰਤ ਦੇ ਫਾਈਨਲ ’ਚ ਪਹੁੰਚਣ ਨੂੰ ਯਾਦ ਕਰਦੇ ਹੋਏ, ਉਸਨੇ ਕਿਹਾ, ‘ਮੇਰਾ ਸਿਰਫ ਇੱਕ ਸੁਪਨਾ ਬਚਿਆ ਹੈ, ਉਹ ਹੈ ਵਨਡੇ ਵਿਸ਼ਵ ਕੱਪ ਜਿੱਤਣਾ। 2023 ’ਚ, ਅਸੀਂ ਬਹੁਤ ਨੇੜੇ ਸੀ। ਸਾਡੇ ’ਚ ਵਿਸ਼ਵਾਸ ਸੀ, ਪਰ ਨਾਕਆਊਟ ਪੜਾਅ ’ਚ ਡਰ ਵੀ ਸੀ। ਪ੍ਰਸ਼ੰਸਕਾਂ ਦੇ ਉਤਸ਼ਾਹ ਤੇ ਸਮਰਥਨ ਨੇ ਸਾਨੂੰ ਪ੍ਰੇਰਿਤ ਕੀਤਾ। ਸ਼ਾਇਦ ਇਹ ਉਸ ਸਮੇਂ ਮੇਰੀ ਕਿਸਮਤ ’ਚ ਨਹੀਂ ਸੀ, ਪਰ ਮੈਂ 2027 ’ਚ ਉੱਥੇ ਹੋਣਾ ਚਾਹੁੰਦਾ ਹਾਂ।’
ਫਿਟਨੈਸ ’ਤੇ ਸਖ਼ਤ ਮਿਹਨਤ | Mohammed Shami Retirement News
ਸ਼ਮੀ ਨੇ ਆਪਣੀ ਫਿਟਨੈਸ ਬਾਰੇ ਵੀ ਗੱਲ ਕੀਤੀ। ਹਾਲ ਹੀ ਦੇ ਸਮੇਂ ’ਚ ਸੱਟਾਂ ਨਾਲ ਜੂਝਣ ਦੇ ਬਾਵਜੂਦ, ਉਸਨੇ ਪਿਛਲੇ ਦੋ ਮਹੀਨਿਆਂ ’ਚ ਆਪਣੀ ਫਿਟਨੈਸ ’ਤੇ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਭਾਰ ਘਟਾਇਆ, ਗੇਂਦਬਾਜ਼ੀ ’ਚ ਲੈਅ ਹਾਸਲ ਕੀਤੀ ਤੇ ਲੰਬੇ ਸਪੈੱਲ ਸੁੱਟਣ ਦੀ ਤਿਆਰੀ ਕੀਤੀ। ਸ਼ਮੀ ਨੇ ਕਿਹਾ, ‘ਮੈਂ ਸਿਖਲਾਈ ਲਈ, ਆਪਣੇ ਹੁਨਰਾਂ ’ਚ ਸੁਧਾਰ ਕੀਤਾ, ਬੱਲੇਬਾਜ਼ੀ ਤੇ ਫੀਲਡਿੰਗ ਦਾ ਅਭਿਆਸ ਕੀਤਾ, ਜਿੰਮ ’ਚ ਪਸੀਨਾ ਵਹਾਇਆ। ਸਭ ਕੁਝ ਕੀਤਾ। ਮੇਰਾ ਧਿਆਨ ਲੈਅ ​​ਹਾਸਲ ਕਰਨ ਤੇ ਲੰਬੇ ਸਪੈੱਲ ਸੁੱਟਣ ’ਤੇ ਹੈ।’
ਆਖਰੀ ਵਾਰ ਚੈਂਪੀਅਨਜ਼ ਟਰਾਫੀ ’ਚ ਭਾਰਤੀ ਟੀਮ ਲਈ ਖੇਡੇ
ਸ਼ਮੀ ਆਖਰੀ ਵਾਰ 2025 ਦੇ ਸ਼ੁਰੂ ’ਚ ਚੈਂਪੀਅਨਜ਼ ਟਰਾਫੀ ’ਚ ਭਾਰਤ ਲਈ ਖੇਡੇ ਸਨ। ਭਾਰਤ ਨੇ ਫਾਈਨਲ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਤੇ ਸ਼ਮੀ ਨੇ 5 ਮੈਚਾਂ ’ਚ 9 ਵਿਕਟਾਂ ਲਈਆਂ, ਜੋ ਕਿ ਵਰੁਣ ਚੱਕਰਵਰਤੀ ਦੇ ਨਾਲ ਭਾਰਤ ਲਈ ਸਾਂਝੇ ਤੌਰ ’ਤੇ ਸਭ ਤੋਂ ਵੱਧ ਹਨ। ਹਾਲਾਂਕਿ, ਉਨ੍ਹਾਂ ਦੀ ਗੇਂਦਬਾਜ਼ੀ ਮਹਿੰਗੀ ਸੀ, ਕਿਉਂਕਿ ਉਨ੍ਹਾਂ ਪ੍ਰਤੀ ਓਵਰ 5.68 ਦੌੜਾਂ ਦਿੱਤੀਆਂ।
Champions Trophy 2025: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਅੱਜ, ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਪੱਕੀ, ਕੌਣ ਬਣੇਗਾ ਉਪ-ਕਪਤਾਨ?
ਰੋਹਿਤ-ਕੋਹਲੀ ਦੀ ਜਗ੍ਹਾ ਪੱਕੀ | Champions Trophy 2025
ਬੁਮਰਾਹ ਤੇ ਕੁਲਦੀਪ ਯਾਦਵ ਦੀ ਚੋਣ ਫਿਟਨੈਸ ’ਤੇ | Champions Trophy 2025
Champions Trophy 2025: ਸਪੋਰਟਸ ਡੈਸਕ। ਕ੍ਰਿਕੇਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੈਂਪੀਅਨਜ਼ ਟਰਾਫੀ 2025 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। 8 ਟੀਮਾਂ ਵਿੱਚੋਂ 6 ਟੀਮਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸਿਰਫ 2 ਟੀਮਾਂ ਦਾ ਐਲਾਨ ਹੋਣਾ ਬਾਕੀ ਹੈ। ਭਾਰਤ ਤੇ ਪਾਕਿਸਤਾਨ ਨੇ ਆਪਣੀਆਂ ਟੀਮਾਂ ਦਾ ਐਲਾਨ ਨਹੀਂ ਕੀਤਾ ਹੈ। ਭਾਰਤੀ ਟੀਮ ਦਾ ਐਲਾਨ ਅੱਜ ਹੋਵੇਗਾ। ਭਾਰਤ ਕਪਤਾਨ ਰੋਹਿਤ ਸ਼ਰਮਾ ਤੇ ਅਜੀਤ ਅਗਰਕਰ ਅੱਜ ਦੁਪਹਿਰ 12:30 ਵਜੇ ਟੀਮ ਦਾ ਐਲਾਨ ਕਰਨਗੇ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਕਪਤਾਨ ਰੋਹਿਤ ਸ਼ਰਮਾ ਤੇ ਚੀਫ ਸਿਲੈਕਟਰ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕਰਨਗੇ। ਟੀਮ ’ਚ ਕਿਹੜੇ ਖਿਡਾਰੀਆਂ ਨੂੰ ਜਗ੍ਹਾ ਮਿਲੇਗਾ ਤੇ ਜਸਪ੍ਰੀਤ ਬੁਮਰਾਹ ਕਿੰਨੇ ਫਿੱਟ ਹਨ।
ਇਹ ਖਬਰ ਵੀ ਪੜ੍ਹੋ : Pakistan-Bangladesh Relations: ਭਾਰਤ ਲਈ ਖ਼ਤਰਾ ਪਾਕਿ-ਬੰਗਲਾਦੇਸ਼ ਦੀ ਨੇੜਤਾ
ਇਸ ’ਤੇ ਸਾਰਿਆਂ ਦੀ ਨਿਗਾਹਾਂ ਹੋਣਗੀਆਂ ਬੀਸੀਸੀਆਈ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈਸ ਆਉਣ ’ਤੇ ਇੰਤਜ਼ਾਰ ਸੀ। ਅਸਟਰੇਲੀਆ ਦੌਰੇ ’ਤੇ ਆਖਿਰੀ ਟੈਸਟ ’ਚ ਬੁਮਰਾਹ ਨੂੰ ਪਿੱਠ ਦੀਆਂ ਮਾਸਪੇਸ਼ੀਆਂ ’ਚ ਖਿਚਾਵ ਆ ਗਿਆ ਸੀ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ ਵੀ ਆਪਣੀ ਇੰਜਰੀ ਤੋਂ ਬਾਅਦ ਵਾਪਸੀ ਕਰ ਰਹੇ ਹਨ। ਨਾਲ ਹੀ ਕੁਲਦੀਪ ਯਾਦਵ ਨੇ ਪਿੱਛਲੇ ਦਿਨਾਂ ’ਚ ਸਰਜਰੀ ਕਰਵਾਈ ਸੀ। ਚੈਂਪੀਅਨ ਟਰਾਫੀ 19 ਫਰਵਰੀ ਤੋਂ 9 ਮਾਰਚ ਵਿਚਕਾਰ ਪਾਕਿਸਤਾਨ ਤੇ ਯੂਏਈ ਦੇ 4 ਸ਼ਹਿਰਾਂ ’ਚ ਖੇਡੀ ਜਾਵੇਗੀ। ਇਸ ’ਚ ਲਾਹੌਰ, ਕਰਾਚੀ, ਰਾਵਲਪਿੰਡੀ ਤੇ ਦੁਬਈ ਸ਼ਾਮਲ ਹਨ। ਭਾਰਤੀ ਟੀਮ ਦੇ ਸਾਰੇ ਮੁਕਾਬਲੇ ਦੁਬਈ ’ਚ ਖੇਡੇ ਜਾਣਗੇ।
ਚੈਂਪੀਅਨਜ਼ ਟਰਾਫੀ ਲਈ ਭਾਰਤ ਦੀ ਸੰਭਾਵਿਤ ਟੀਮ | Champions Trophy 2025
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ੇ੍ਰਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਅਕਸ਼ਰ ਪਟੇਲ, ਨੀਤੀਸ਼ ਕੁਮਾਰ ਰੈੱਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਮੁਹੰਮਦ ਸ਼ਮੀ।
IND Vs ENG: ਇੰਗਲੈਂਡ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਮੁਹੰਮਦ ਸ਼ਮੀ ਦੀ ਵਾਪਸੀ
ਬੁਮਰਾਹ-ਸਿਰਾਜ ਨੂੰ ਆਰਾਮ; ਅਕਸ਼ਰ ਪਟੇਲ ਉਪ ਕਪਤਾਨ | IND Vs ENG
IND Vs ENG: ਇੰਗਾਲੈਂਡ ਖਿਲ਼ਾਫ ਹੋਣ ਵਾਲੀ ਭਾਰਤੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ।  ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਰਾਤ ਟੀਮ ਦੀ ਸੂਚੀ ਜਾਰੀ ਕੀਤੀ। ਅਕਸ਼ਰ ਪਟੇਲ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ, ਸੂਰਿਆ ਕੁਮਾਰ ਯਾਦਵ ਕਪਤਾਨੀ ਕਰਨਗੇ।
ਇਹ ਵੀ ਪੜ੍ਹੋ: Jalandhar Mayor: ਜਲੰਧਰ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਬਣੇ ਮੇਅਰ
ਭਾਰਤੀ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜਗ੍ਹਾ ਨਹੀਂ ਮਿਲੀ, ਉਸ ਦੀ ਥਾਂ ‘ਤੇ ਧਰੁਵ ਜੁਰੇਲ ਬੈਕਅੱਪ ਵਿਕਟਕੀਪਰ ਹੋਣਗੇ। ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈੱਡੀ ਵੀ ਟੀਮ ‘ਚ ਸ਼ਾਮਲ ਸਨ। ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਜਨਵਰੀ ਨੂੰ ਖੇਡਿਆ ਜਾਵੇਗਾ। 3 ਵਨਡੇ ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋਵੇਗੀ। ਵਨਡੇ ਸੀਰੀਜ਼ ਅਤੇ ਚੈਂਪੀਅਨਸ ਟਰਾਫੀ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਭਾਰਤ ਦੀ ਟੀ-20 ਟੀਮ ਇਸ ਪ੍ਰਕਾਰ ਹੈ:
ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਰੈਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਧਰੁਵ ਜੁਰੇਲ (ਵਿਕਟਕੀਪਰ), ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ ਅਤੇ ਵਾਸ਼ਿੰਗਟਨ ਸੁੰਦਰ ।
Mohammed Shami : ਮੁਹੰਮਦ ਸ਼ਮੀ ਦੀ ਲੰਡਨ ’ਚ ਹੋਈ ਸਰਜਰੀ, ਸੱਟ ਕਾਰਨ ਵਿਸ਼ਵ ਕੱਪ ਤੋਂ ਬਾਅਦ ਨਹੀਂ ਖੇਡੇ ਇੱਕ ਵੀ ਮੈਚ
ਬੋਲੇ- ਜਲਦ ਸ਼ੁਰੂ ਕਰਾਂਗਾ ਗੇਂਦਬਾਜ਼ੀ | Mohammed Shami
ਸਪੋਰਟਸ ਡੈਸਕ। ਟੀਮ ਇੰਡੀਆ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਦੀ ਸੋਮਵਾਰ ਨੂੰ ਲੰਡਨ ’ਚ ਅੱਡੀ ਦੀ ਸਫਲ ਸਰਜਰੀ ਹੋਈ। ਸ਼ਮੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਪੋਸ਼ਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸ਼ਮੀ ਨੇ ਪਿਛਲੇ ਸਾਲ ਟੀਮ ਇੰਡੀਆ ਲਈ ਵਨਡੇ ਵਿਸ਼ਵ ਕੱਪ ਖੇਡਿਆ ਸੀ, ਜਿਸ ਤੋਂ ਬਾਅਦ ਉਹ ਸੱਟ ਕਾਰਨ ਕ੍ਰਿਕੇਟ ਨਹੀਂ ਖੇਡ ਸਕੇ ਸਨ। ਸ਼ਮੀ ਨੇ ਆਪਣੀ ਸਰਜਰੀ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸ਼ਟ ਰਾਹੀਂ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੀ ਦੇ ਜਲਦੀ ਫਿੱਟ ਹੋਣ ਦੀ ਉਮੀਦ ਕੀਤੀ ਹੈ।
Solar Eclipse: 54 ਸਾਲਾਂ ਬਾਅਦ ਫਿਰ ਆ ਰਿਹਾ ਹੈ 8 ਅਪ੍ਰੈਲ ਦਾ ਸੂਰਜ ਗ੍ਰਹਿਣ, ਜਾਣੋ ਇਸਦੇ ਪਿੱਛੇ ਦੀ ਪੂਰੀ ਜਾਣਕਾਰੀ
ਪੀਐਮ ਮੋਦੀ ਨੇ ਕਿਹਾ- ਤੁਸੀਂ ਜਲਦੀ ਠੀਕ ਹੋ ਜਾਓਗੇ | Mohammed Shami
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੀ ਦੇ ਜਲਦੀ ਫਿੱਟ ਹੋਣ ਦੀ ਉਮੀਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਉਮੀਦ ਹੈ ਕਿ ਸ਼ਮੀ ਜਲਦੀ ਠੀਕ ਹੋ ਜਾਣਗੇ ਅਤੇ ਫਿੱਟ ਹੋ ਜਾਣਗੇ। ਮੈਨੂੰ ਯਕੀਨ ਹੈ ਕਿ ਤੁਸੀਂ ਜਲਦੀ ਹੀ ਸੱਟ ਤੋਂ ਉਭਰ ਜਾਓਗੇ।’ (Mohammed Shami)
ਸ਼ਮੀ ਨੇ ਕਿਹਾ- ਜਲਦ ਸ਼ੁਰੂ ਕਰਾਂਗਾ ਗੇਂਦਬਾਜੀ | Mohammed Shami
ਸ਼ਮੀ ਨੇ ਸੋਸ਼ਲ ਮੀਡੀਆ ’ਤੇ ਫੋਟੋਆਂ ਪੋਸ਼ਟ ਕੀਤੀਆਂ ਅਤੇ ਲਿਖਿਆ, ਮੇਰੀ ਅੱਡੀ ਦਾ ਸਫਲ ਆਪ੍ਰੇਸ਼ਨ ਹੋਇਆ ਹੈ। ਠੀਕ ਹੋਣ ਵਿਚ ਸਮਾਂ ਲੱਗੇਗਾ ਪਰ ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਅਤੇ ਜਲਦੀ ਗੇਂਦਬਾਜੀ ਕਰਨ ਲਈ ਉਤਸ਼ਾਹਿਤ ਹਾਂ। (Mohammed Shami)
8 ਮਹੀਨਿਆਂ ਲਈ ਬਾਹਰ ਹੋ ਸਕਦੇ ਹਨ ਸ਼ਮੀ | Mohammed Shami
ਸਰਜਰੀ ਤੋਂ ਬਾਅਦ ਸ਼ਮੀ ਨੂੰ ਕਰੀਬ 3 ਤੋਂ 4 ਮਹੀਨੇ ਆਰਾਮ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਹੀ ਉਹ ਅਭਿਆਸ ਸ਼ੁਰੂ ਕਰਨਗੇ। ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਚ ਖੇਡਣ ਦੀ ਇਜਾਜਤ ਮਿਲੇਗੀ। ਇਸ ’ਚ 6 ਤੋਂ 8 ਮਹੀਨੇ ਲੱਗ ਸਕਦੇ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸ਼ਮੀ ਸਰਜਰੀ ਤੋਂ ਬਾਅਦ ਹੁਣ ਇੰਡੀਅਨ ਪ੍ਰੀਮੀਅਰ ਲੀਗ ਨਹੀਂ ਖੇਡ ਸਕਣਗੇ। ਉਨ੍ਹਾਂ ਲਈ ਟੀ-20 ਵਿਸ਼ਵ ਕੱਪ ਖੇਡਣਾ ਵੀ ਮੁਸ਼ਕਲ ਹੈ। ਉਹ ਸਤੰਬਰ-ਅਕਤੂਬਰ ’ਚ ਹੋਣ ਵਾਲੀ ਬੰਗਲਾਦੇਸ਼ ਤੇ ਨਿਊਜੀਲੈਂਡ ਸੀਰੀਜ ਤੱਕ ਗੇਂਦਬਾਜੀ ਸ਼ੁਰੂ ਕਰਨਗੇ। ਪਰ ਉਨ੍ਹਾਂ ਨੂੰ ਮੈਚ ਲਈ ਫਿੱਟ ਹੋਣ ਲਈ ਨਵੰਬਰ ਤੱਕ ਦਾ ਸਮਾਂ ਲੱਗ ਸਕਦਾ ਹੈ। ਭਾਰਤ ਨੂੰ ਦਸੰਬਰ ’ਚ ਅਸਟਰੇਲੀਆ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ। (Mohammed Shami)
3 ਹਫਤਿਆਂ ਤੋਂ ਲੰਡਨ ’ਚ ਹਨ ਸ਼ਮੀ | Mohammed Shami
ਸ਼ਮੀ ਜਨਵਰੀ ਦੇ ਆਖਰੀ ਹਫਤੇ ਲੰਡਨ ਗਏ ਸਨ। ਜਿੱਥੇ ਉਨ੍ਹਾਂ ਨੇ ਆਪਣੇ ਗਿੱਟੇ ਲਈ ਵਿਸ਼ੇਸ਼ ਟੀਕੇ ਲਾਏ। ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ 3 ਹਫਤਿਆਂ ਬਾਅਦ ਦੌੜਨਾ ਸ਼ੁਰੂ ਕਰ ਸਕਦੇ ਹਨ। ਜੇਕਰ ਉਹ ਠੀਕ ਮਹਿਸੂਸ ਕਰਦੇ ਤਾਂ ਉਹ ਦੌੜਨ ਤੋਂ ਬਾਅਦ ਗੇਂਦਬਾਜੀ ਕਰਨਾ ਸ਼ੁਰੂ ਕਰ ਦਿੰਦੇ, ਪਰ ਟੀਕਾ ਓਨਾ ਅਸਰ ਨਹੀਂ ਦਿਖਾ ਸਕਿਆ ਜਿੰਨਾ ਉਮੀਦ ਸੀ। ਅਜਿਹੇ ’ਚ ਸ਼ਮੀ ਕੋਲ ਸਰਜਰੀ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਸੀ। (Mohammed Shami)
IND vs ENG ਰਾਂਚੀ ਟੈਸਟ : ਜੋ ਰੂਟ ਦਾ 61ਵਾਂ ਅਰਧਸੈਂਕੜਾ, ਬੇਨ ਫੋਕਸ ਨਾਲ ਕ੍ਰੀਜ ’ਤੇ ਨਾਬਾਦ
ਇੰਗਲੈਂਡ ਦਾ ਸਕੋਰ 198/5 | England vs India
ਭਾਰਤੀ ਟੀਮ ਵੱਲੋਂ ਡੈਬਿਊ ਕਰ ਰਹੇ ਆਕਾਸ਼ਦੀਪ ਨੇ ਲਈਆਂ 3 ਵਿਕਟਾਂ | England vs India
ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਚੌਥਾ ਮੈਚ ਰਾਂਚੀ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਵੀਰਵਾਰ ਨੂੰ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਭਾਰਤ ਵੱਲੋਂ ਤੇਜ ਗੇਂਦਬਾਜ ਆਕਾਸ਼ ਦੀਪ ਨੇ ਡੈਬਿਊ ਕੀਤਾ। ਫਿਲਹਾਲ ਪਹਿਲੇ ਦਿਨ ਦੇ ਦੂਜੇ ਸੈਸ਼ਨ ਤੋਂ ਬਾਅਦ ਚਾਹ ਦਾ ਬ੍ਰੇਕ ਜਾਰੀ ਹੈ। ਇੰਗਲੈਂਡ ਨੇ 5 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ। ਜੋ ਰੂਟ ਅਤੇ ਬੇਨ ਫਾਕਸ ਨਾਬਾਦ ਪਰਤੇ। ਰੂਟ ਨੇ ਆਪਣੇ ਕਰੀਅਰ ਦਾ 61ਵਾਂ ਅਰਧ ਸੈਂਕੜਾ ਜੜਿਆ ਹੈ। ਦੋਵਾਂ ਵਿਚਕਾਰ 88 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਆਕਾਸ਼ ਦੀਪ ਨੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਇੱਕ-ਇੱਕ ਵਿਕਟ ਮਿਲੀ ਹੈ। (England vs India)
PM Kisan Scheme : ਖੁਸ਼ਖਬਰੀ ! ਇਸ ਦਿਨ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 2000 ਰੁਪਏ, ਤਰੀਕ ਦਾ ਹੋਇਆ ਐਲਾਨ
ਦੂਜੇ ਸੈਸ਼ਨ ’ਚ ਇੰਗਲੈਂਡ ਨੇ ਨਹੀਂ ਗੁਆਈ ਕੋਈ ਵਿਕਟ | England vs India
ਇੰਗਲੈਂਡ ਨੇ 112/5 ਦੇ ਸਕੋਰ ਨਾਲ ਦੂਜੇ ਸੈਸ਼ਨ ਦੀ ਸ਼ੁਰੂਆਤ ਕੀਤੀ। ਜੋਅ ਰੂਟ ਨੇ ਬੇਨ ਫੌਕਸ ਨਾਲ ਪਾਰੀ ਦੀ ਅਗਵਾਈ ਕੀਤੀ। ਦੋਵਾਂ ਨੇ ਸੈਸ਼ਨ ’ਚ ਟੀਮ ਦੀ ਇੱਕ ਵੀ ਵਿਕਟ ਨਹੀਂ ਡਿੱਗਣ ਦਿੱਤੀ ਤੇ ਆਪਸ ’ਚ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਸ਼ਨ ਦੀ ਸਮਾਪਤੀ ਤੋਂ ਬਾਅਦ ਟੀਮ ਦਾ ਸਕੋਰ 198/5 ਸੀ। ਰੂਟ 67 ਅਤੇ ਫਾਕਸ 28 ਦੌੜਾਂ ਦੇ ਸਕੋਰ ’ਤੇ ਨਾਬਾਦ ਪਰਤੇ। (England vs India)
Virat Kohli ਇੰਗਲੈਂਡ ਖਿਲਾਫ ਅਗਲੇ ਦੋ ਟੈਸਟਾਂ ਤੋਂ ਵੀ ਬਾਹਰ, ਪਰਿਵਾਰਕ ਕਾਰਨਾਂ ਕਰਕੇ ਨਹੀਂ ਖੇਡਣਗੇ
ਜਡੇਜ਼ਾ-ਰਾਹੁਲ ਦੀ ਟੀਮ ’ਚ ਵਾਪਸੀ ਸੰਭਵ | Virat Kohli
ਸਪੋਰਟਸ ਡੈਸਕ। ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਦੋ ਟੈਸਟ ਨਾ ਖੇਡਣ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਹੁਣ ਅਗਲੇ ਦੋ ਮੈਚਾਂ ਤੋਂ ਵੀ ਬਾਹਰ ਹੋ ਗਏ ਹਨ। ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ ਭਾਰਤ ਦੇ ਸਟਾਰ ਬੱਲੇਬਾਜ ਰਾਜਕੋਟ ਅਤੇ ਰਾਂਚੀ ’ਚ ਹੋਣ ਵਾਲੇ ਤੀਜੇ ਅਤੇ ਚੌਥੇ ਟੈਸਟ ’ਚ ਨਹੀਂ ਖੇਡਣਗੇ। ਇਸ ਦੇ ਨਾਲ ਹੀ ਪਹਿਲੇ ਟੈਸਟ ਦੌਰਾਨ ਜ਼ਖਮੀ ਹੋਏ ਰਵਿੰਦਰ ਜਡੇਜਾ ਅਤੇ ਕੇਐੱਲ ਰਾਹੁਲ ਤੀਜੇ ਟੈਸਟ ਲਈ ਟੀਮ ’ਚ ਵਾਪਸੀ ਕਰ ਸਕਦੇ ਹਨ। ਦੋਵੇਂ ਖਿਡਾਰੀ ਵਿਸ਼ਾਖਾਪਟਨਮ ’ਚ ਦੂਜੇ ਟੈਸਟ ’ਚ ਨਹੀਂ ਖੇਡੇ ਸਨ। (Virat Kohli)
ਪਰਿਵਾਰਕ ਕਾਰਨਾਂ ਦੇ ਚੱਲਦੇ ਬ੍ਰੇਕ ’ਤੇ ਵਿਰਾਟ | Virat Kohli
ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਬ੍ਰੇਕ ’ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ’ਚ ਹੈ। ਦੂਜੇ ਟੈਸਟ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਸਵਾਲਾਂ ’ਤੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਸੀ ਕਿ ਟੀਮ ਪ੍ਰਬੰਧਨ ਸੀਰੀਜ ਦੇ ਬਾਕੀ ਮੈਚਾਂ ਲਈ ਕੋਹਲੀ ਦੀ ਉਪਲਬਧਤਾ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨਗੇ। ਕੁਝ ਦਿਨ ਪਹਿਲਾਂ ਏਬੀ ਡਿਵਿਲੀਅਰਸ ਨੇ ਵੀ ਲਾਈਵ ਸਟ੍ਰੀਮ ’ਚ ਕਿਹਾ ਸੀ ਕਿ ਕੋਹਲੀ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਬੱਸ ਮੈਨੂੰ ਪਤਾ ਹੈ ਕਿ ਉਹ ਠੀਕ ਹਨ। ਕੋਹਲੀ ਆਪਣੇ ਪਰਿਵਾਰ (ਅਤੇ) ਨਾਲ ਕੁਝ ਸਮਾਂ ਬਤੀਤ ਕਰ ਰਹੇ ਹਨ, ਇਸੇ ਕਰਕੇ ਉਨ੍ਹਾਂ ਨੇ ਪਹਿਲੇ ਦੋ ਟੈਸਟ ਮੈਚ ਨਹੀਂ ਖੇਡੇ। (Virat Kohli)
ਰੇਰਾ ਦੇ ਚੇਅਰਮੈਨ ਸਤਿਆਪਾਲ ਗੋਪਾਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਜਡੇਜਾ ਅਤੇ ਰਾਹੁਲ ਐਨਸੀਏ ਦੀ ਨਿਗਰਾਨੀ ਹੇਠ | Virat Kohli
ਰਵਿੰਦਰ ਜਡੇਜਾ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਇੰਗਲਿਸ਼ ਕਪਤਾਨ ਬੇਨ ਸਟੋਕਸ ਦੀ ਸਿੱਧੀ ਟੱਕਰ ਨਾਲ ਰਨ ਆਊਟ ਹੋ ਗਏ। ਪਵੇਲੀਅਨ ਪਰਤਣ ਦੌਰਾਨ ਉਸ ਨੂੰ ਪੈਦਲ ਚੱਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਚ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਹੈਦਰਾਬਾਦ ’ਚ ਹੀ ਆਪਣੀ ਲੱਤ ਦਾ ਸਕੈਨ ਕਰਵਾਇਆ। ਇਸ ਤੋਂ ਬਾਅਦ, ਉਹ ਹੁਣ ਬੈਂਗਲੁਰੂ ’ਚ ਨੈਸ਼ਨਲ ਕ੍ਰਿਕੇਟ ਅਕੈਡਮੀ (ਐਨਸੀਏ) ਦੀ ਨਿਗਰਾਨੀ ’ਚ ਹਨ, ਜਿੱਥੇ ਉਹ ਠੀਕ ਹੋ ਰਹੇ ਹਨ। ਪਹਿਲੇ ਟੈਸਟ ਤੋਂ ਬਾਅਦ ਕੇਐੱਲ ਰਾਹੁਲ ਨੇ ਪੱਟ ’ਚ ਦਰਦ ਦੀ ਸ਼ਿਕਾਇਤ ਕੀਤੀ। ਉਹ ਵੀ ਐਨਸੀਏ ਦੋਵਾਂ ਦੀ ਫਿਟਨੈੱਸ ਰਿਪੋਰਟ ਅਜੇ ਨਹੀਂ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਵੇਗਾ।
ਬੂਮਰਾਹ ਨੂੰ ਰਾਜਕੋਟ ਟੈਸਟ ’ਚ ਦਿੱਤਾ ਜਾ ਸਕਦਾ ਹੈ ਆਰਾਮ | Virat Kohli
ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਤੀਜੇ ਟੈਸਟ ’ਚ ਆਰਾਮ ਦਿੱਤਾ ਜਾ ਸਕਦਾ ਹੈ। ਬੁਮਰਾਹ ਦੀ ਜਗ੍ਹਾ ਤੇਜ ਗੇਂਦਬਾਜ ਮੁਹੰਮਦ ਸਿਰਾਜ ਨੂੰ ਤੀਜੇ ਮੈਚ ’ਚ ਮੌਕਾ ਮਿਲ ਸਕਦਾ ਹੈ। ਉਨ੍ਹਾਂ ਨੂੰ ਦੂਜੇ ਟੈਸਟ ’ਚ ਆਰਾਮ ਦਿੱਤਾ ਗਿਆ ਸੀ। ਉਹ ਸੀਰੀਜ ਦੇ ਆਖਰੀ 2 ਟੈਸਟ ਮੈਚਾਂ ’ਚ ਬੁਮਰਾਹ ਨਾਲ ਮੁੜ ਇਕੱਠੇ ਹੋਣ ਤੋਂ ਪਹਿਲਾਂ ਤੀਜੇ ਮੈਚ ’ਚ ਭਾਰਤੀ ਹਮਲੇ ਦੀ ਅਗਵਾਈ ਕਰਨਗੇ।
ਤੀਜਾ ਟੈਸਟ 15 ਫਰਵਰੀ ਤੋਂ ਹੋਵੇਗਾ ਸ਼ੁਰੂ | Virat Kohli
ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ਦੇ ਮੈਦਾਨ ’ਤੇ ਖੇਡਿਆ ਜਾਣਾ ਹੈ। ਪਹਿਲੇ ਦੋ ਟੈਸਟ ਮੈਚਾਂ ਦੀ ਸੀਰੀਜ 1-1 ਨਾਲ ਬਰਾਬਰ ਹੈ। ਇੰਗਲੈਂਡ ਨੇ ਪਹਿਲਾ ਟੈਸਟ 28 ਦੌੜਾਂ ਨਾਲ ਜਿੱਤਿਆ ਸੀ ਅਤੇ ਭਾਰਤ ਨੇ ਦੂਜਾ ਟੈਸਟ 106 ਦੌੜਾਂ ਨਾਲ ਜਿੱਤਿਆ ਸੀ। (Virat Kohli)
ICC Awards : ਸਟਾਰ ਵਿਰਾਟ ਕੋਹਲੀ ਚੌਥੀ ਵਾਰ ICC One Day Cricketer of the Year, ਖਵਾਜ਼ਾ ਟੈਸਟਾਂ ’ਚ, ਸੂਰਿਆ ਕੁਮਾਰ ਟੀ20 ਦੇ ਸਰਬੋਤਮ ਖਿਡਾਰੀ
ਕੰਮਿਸ ਕ੍ਰਿਕੇਟਰ ਆਫ ਦਿ Year | ICC Awards
ਕੰਮਿਸ ਨੇ ਅਸਟਰੇਲੀਆ ਨੂੰ 2 ਆਈਸੀਸੀ ਟਰਾਫੀਆਂ ਜਿੱਤਵਾਈਆਂ
ਨਵੀਂ ਦਿੱਲੀ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਸਾਲ 2023 ਲਈ ਪੁਰਸਕਾਰ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਨੂੰ ਚੌਥੀ ਵਾਰ ਆਈਸੀਸੀ ਵਨਡੇ ਕ੍ਰਿਕੇਟਰ ਆਫ ਦਿ ਈਅਰ ਚੁਣਿਆ ਗਿਆ ਹੈ, ਜਦਕਿ ਸੂਰਿਆਕੁਮਾਰ ਯਾਦਵ ਸਾਲ ਦੇ ਟੀ-20 ਕ੍ਰਿਕੇਟਰ ਬਣੇ ਹਨ। ਅਸਟਰੇਲੀਆ ਦੇ ਸਲਾਮੀ ਬੱਲੇਬਾਜ ਉਸਮਾਨ ਖਵਾਜਾ ਟੈਸਟ ’ਚ ਸਰਵੋਤਮ ਖਿਡਾਰੀ ਰਹੇ। ਅਸਟਰੇਲੀਆ ਦੇ ਮੌਜ਼ੂਦਾ ਕਪਤਾਨ ਪੈਟ ਕਮਿੰਸ ਪਿਛਲੇ ਸਾਲ ਆਈਸੀਸੀ ਕ੍ਰਿਕੇਟਰ ਆਫ ਦਿ ਈਅਰ ਬਣੇ ਸਨ। (ICC Awards)
MSG Bhartiya Khel Gaon ’ਚ ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਕਰ ਦਿੱਤਾ ਕਮਾਲ, ਵੇਖੋ LIVE ਨਜ਼ਾਰਾ
ਜਦੋਂ ਕਿ ਨੈਟਲੀ ਸੀਵਰ ਬਰੰਟ ਨੂੰ ਮਹਿਲਾ ਵਰਗ ’ਚ ਇਹ ਐਵਾਰਡ ਮਿਲਿਆ ਸੀ। ਕਮਿੰਸ ਨੇ ਪਿਛਲੇ ਸਾਲ ਆਪਣੀ ਟੀਮ ਦੇ 2 ਆਈਸੀਸੀ ਟੂਰਨਾਮੈਂਟ ਜਿੱਤੇ ਹਨ। ਇਨ੍ਹਾਂ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਸ਼ਾਮਲ ਹਨ। ਕੰਗਾਰੂ ਟੀਮ ਨੇ ਦੋਵੇਂ ਵਾਰ ਫਾਈਨਲ ’ਚ ਭਾਰਤੀ ਟੀਮ ਨੂੰ ਹਰਾਇਆ। ਆਈਸੀਸੀ ਨੇ ਵੀਰਵਾਰ ਨੂੰ 13 ਸ਼੍ਰੇਣੀਆਂ ’ਚ ਪੁਰਸਕਾਰ ਵੰਡੇ। ਇਨ੍ਹਾਂ ’ਚ ਟੈਸਟ, ਇੱਕਰੋਜ਼ਾ ਅਤੇ ਟੀ-20 ਟੀਮ ਆਫ ਦਿ ਈਅਰ ਦੇ ਨਾਲ ਤਿੰਨੋਂ ਫਾਰਮੈਟਾਂ ਲਈ ਪੁਰਸ਼ ਅਤੇ ਮਹਿਲਾ ਕ੍ਰਿਕੇਟਰ ਆਫ ਦਿ ਈਅਰ ਦੇ ਨਾਂਅ ਜਾਰੀ ਕੀਤੇ ਗਏ ਹਨ। (ICC Awards)
ਕੋਹਲੀ 5 ਸਾਲ ਬਾਅਦ ਵਨਡੇ ਪਲੇਅਰ ਆਫ ਦਿ ਈਅਰ ਬਣੇ | ICC Awards
ਵਿਰਾਟ ਕੋਹਲੀ ਚੌਥੀ ਵਾਰ ਆਈਸੀਸੀ ਵਨਡੇ ਪਲੇਅਰ ਆਫ ਦਿ ਈਅਰ ਬਣੇ। ਇਸ ਤੋਂ ਪਹਿਲਾਂ ਉਹ 2012, 2017 ਅਤੇ 2018 ’ਚ ਵੀ ਇਹ ਐਵਾਰਡ ਜਿੱਤ ਚੁੱਕੇ ਹਨ। 2020 ’ਚ, ਆਈਸੀਸੀ ਨੇ ਉਨ੍ਹਾਂ ਦਹਾਕੇ ਦੇ ਸਰਵੋਤਮ ਵਨਡੇ ਖਿਡਾਰੀ ਦਾ ਪੁਰਸਕਾਰ ਵੀ ਦਿੱਤਾ।
ਪੈਟ ਕਮਿੰਸ ਨੇ ਆਸਟਰੇਲੀਆ ਲਈ 2 ਆਈਸੀਸੀ ਟਰਾਫੀਆਂ ਜਿੱਤੀਆਂ
ਸਾਲ 2023 ਪੈਟ ਕਮਿੰਸ ਲਈ ਸ਼ਾਨਦਾਰ ਸਾਲ ਰਿਹਾ। ਇਸ ਦੀ ਸ਼ੁਰੂਆਤ ਓਵਲ ਵਿਖੇ ਡਬਲਯੂਟੀਸੀ ਫਾਈਨਲ ’ਚ ਭਾਰਤ ’ਤੇ ਜੋਰਦਾਰ ਜਿੱਤ ਨਾਲ ਹੋਈ, ਇਸ ਤੋਂ ਬਾਅਦ ਇੰਗਲੈਂਡ ’ਚ ਏਸੇਜ ਨੂੰ ਬਰਕਰਾਰ ਰੱਖਣ ਅਤੇ ਵਿਸ਼ਵ ਕੱਪ ’ਚ ਟੀਮ ਦੀ ਸ਼ਾਨਦਾਰ ਵਾਪਸੀ ਲਈ ਅਗਵਾਈ ਕੀਤੀ। ਵਿਸ਼ਵ ਕੱਪ ’ਚ ਟੀਮ ਨੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਲਗਾਤਾਰ ਨੌਂ ਮੈਚ ਜਿੱਤ ਕੇ ਰਿਕਾਰਡ ਛੇਵੀਂ ਵਾਰ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਜਿੱਤਿਆ। (ICC Awards)
ਭਾਰਤੀ ਟੀਮ ਨੂੰ ਵੱਡਾ ਝਟਕਾ, ਸਟਾਰ ਗੇਂਦਬਾਜ਼ ਸ਼ਮੀ ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ
ਸੂਰਿਆ ਕੁਮਾਰ ਹਰਨੀਆ ਦੀ ਸਰਜਰੀ ਕਾਰਨ ਟੈਸਟ ਲੜੀ ਤੋਂ ਬਾਹਰ | Mohammed Shami
ਪਹਿਲਾ ਟੈਸਟ ਮੈਚ 25 ਜਨਵਰੀ ਤੋਂ | Mohammed Shami
ਨਵੀਂ ਦਿੱਲੀ (ਏਜੰਸੀ)। ਭਾਤਰੀ ਟੀਮ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਭਾਰਤੀ ਟੀਮ ਦੇ ਸਟਾਰ ਅਤੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਨਹੀਂ ਖੇਡਣਗੇ। ਗਿੱਟੇ ਦੀ ਸੱਟ ਤੋਂ ਬਾਅਦ ਉਨ੍ਹਾਂ ਗੇਂਦਬਾਜੀ ਮੁੜ ਸ਼ੁਰੂ ਨਹੀਂ ਕੀਤੀ ਹੈ। 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੀਰੀਜ ’ਚ 5 ਟੈਸਟ ਮੈਚ ਖੇਡੇ ਜਾਣਗੇ। ਭਾਰਤੀ ਕ੍ਰਿਕੇਟ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਨੇ ਕਿਹਾ, ਸ਼ਮੀ ਨੇ ਅਜੇ ਗੇਂਦਬਾਜੀ ਵੀ ਸ਼ੁਰੂ ਨਹੀਂ ਕੀਤੀ ਹੈ, ਉਨ੍ਹਾਂ ਨੂੰ ਆਪਣੀ ਫਿਟਨੈਸ ਸਾਬਤ ਕਰਨ ਲਈ ਐਨਸੀਏ ਜਾਣਾ ਹੋਵੇਗਾ। (Mohammed Shami)
ਇਹ ਵੀ ਪੜ੍ਹੋ : ਫਰਵਰੀ ਦੇ ਦੂਜੇ ਹਫ਼ਤੇ ’ਚ ਹੋਏਗਾ ਬਜਟ ਸੈਸ਼ਨ, ਨਹੀਂ ਪੇਸ਼ ਹੋਏਗਾ ਪੂਰਾ ਬਜਟ
ਉਸ ਲਈ ਇੰਗਲੈਂਡ ਦੇ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਖੇਡਣਾ ਮੁਸ਼ਕਲ ਲੱਗਦਾ ਹੈ। ਦੂਜੇ ਪਾਸੇ ਸੂਰਿਆਕੁਮਾਰ ਯਾਦਵ ਵੀ ਟੀਮ ਤੋਂ ਬਾਹਰ ਹੋ ਸਕਦੇ ਹਨ। ਉਹ ਹਰਨੀਆ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਸਰਜਰੀ ਦੀ ਲੋੜ ਹੈ। ਹਰਨੀਆ ਦੇ ਆਪ੍ਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਮੈਦਾਨ ’ਤੇ ਅਭਿਆਸ ਕਰਨ ਲਈ ਅੱਠ-ਨੌਂ ਹਫਤੇ ਲੱਗ ਸਕਦੇ ਹਨ। ਉਮੀਦ ਹੈ ਕਿ ਉਹ ਆਈਪੀਐਲ ਦੌਰਾਨ ਫਿੱਟ ਹੋ ਜਾਣਗੇ। ਭਾਰਤੀ ਟੀਮ ਨੇ ਅਜੇ ਤੱਕ ਇੰਗਲੈਂਡ ਖਿਲਾਫ ਟੈਸਟ ਸੀਰੀਜ ਲਈ ਟੀਮ ਦਾ ਐਲਾਨ ਨਹੀਂ ਕੀਤਾ ਹੈ। (Mohammed Shami)
ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਦਾ ਹਿੱਸਾ ਨਹੀਂ ਸਨ ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਹਾਲ ਹੀ ਦੇ ਦੱਖਣੀ ਅਫਰੀਕਾ ਦੌਰੇ ’ਤੇ ਟੀਮ ਦੇ ਨਾਲ ਨਹੀਂ ਸਨ। ਜਦੋਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟੈਸਟ ਟੀਮ ਦਾ ਐਲਾਨ ਕੀਤਾ ਤਾਂ ਉਹ ਟੀਮ ਦਾ ਹਿੱਸਾ ਸਨ ਪਰ ਬਾਅਦ ’ਚ ਬੋਰਡ ਨੇ ਕਿਹਾ ਕਿ ਸ਼ਮੀ ਫਿੱਟ ਨਾ ਹੋਣ ਕਾਰਨ ਟੈਸਟ ਸੀਰੀਜ ਤੋਂ ਬਾਹਰ ਹੋ ਗਏ ਹਨ। ਸ਼ਮੀ ਦੀ ਜਗ੍ਹਾ ਆਵੇਸ਼ ਖਾਨ ਨੂੰ ਟੀਮ ’ਚ ਜਗ੍ਹਾ ਮਿਲੀ ਹੈ। (Mohammed Shami)
ਹੈਦਰਾਬਾਦ ’ਚ ਖੇਡਿਆ ਜਾਵੇਗਾ ਟੈਸਟ ਲੜੀ ਦਾ ਪਹਿਲਾ ਮੈਚ | Mohammed Shami
ਭਾਰਤ ਦੀ ਇੰਗਲੈਂਡ ਖਿਲਾਫ 5 ਮੈਚਾਂ ਦੀ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋ ਕੇ 11 ਮਾਰਚ ਤੱਕ ਚੱਲੇਗੀ। ਇੰਗਲੈਂਡ 5 ਟੈਸਟ ਖੇਡਣ ਲਈ ਭਾਰਤ ਆਵੇਗਾ। ਭਾਰਤ ’ਚ 3 ਸਾਲ ਬਾਅਦ ਦੋਵਾਂ ਟੀਮਾਂ ਵਿਚਕਾਰ ਟੈਸਟ ਸੀਰੀਜ ਹੋਵੇਗੀ, ਆਖਰੀ ਸੀਰੀਜ 2021 ’ਚ ਟੀਮ ਇੰਡੀਆ ਨੇ 3-1 ਦੇ ਫਰਕ ਨਾਲ ਜਿੱਤੀ ਸੀ। ਪਹਿਲਾ ਟੈਸਟ 25 ਜਨਵਰੀ ਤੋਂ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਵਾਰ ਇੰਗਲੈਂਡ ਦੀ ਟੀਮ ਬੇਨ ਸਟੋਕਸ ਦੀ ਕਪਤਾਨੀ ’ਚ ਭਾਰਤ ਆਏਗੀ। ਸਟੋਕਸ ਦੀ ਕਪਤਾਨੀ ’ਚ ਟੀਮ ਨੇ ਆਪਣੀ ਹਮਲਾਵਰ ਬੱਲੇਬਾਜੀ ਨਾਲ ਟੈਸਟ ਸੀਰੀਜ ’ਚ ਨਿਊਜੀਲੈਂਡ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੂੰ ਹਰਾਇਆ ਹੈ। (Mohammed Shami)
ਭਾਰਤ ’ਚ ਹੋਵੇਗੀ ਸੀਰੀਜ, ਪੂਰੇ ਪੇਸ ਅਟੈਕ ਦੀ ਲੋੜ ਨਹੀਂ ਹੈ | Mohammed Shami
ਬੀਸੀਸੀਆਈ ਸ਼ਮੀ ਦੀ ਵਾਪਸੀ ’ਚ ਜਲਦਬਾਜੀ ਨਹੀਂ ਕਰੇਗਾ ਕਿਉਂਕਿ ਪੰਜ ਮੈਚਾਂ ਦੀ ਟੈਸਟ ਸੀਰੀਜ ਘਰ ’ਚ ਖੇਡੀ ਜਾ ਰਹੀ ਹੈ। ਭਾਰਤ ਦੀਆਂ ਪਿੱਚਾਂ ਸਪਿਨ ਦੇ ਅਨੁਕੂਲ ਹਨ। ਫਿਲਹਾਲ ਟੀਮ ’ਚ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਮੌਜ਼ੂਦ ਰਹਿਣਗੇ। ਇਸ ਦੇ ਨਾਲ ਹੀ ਭਾਰਤ ਕੋਲ ਸਪਿਨਰ ਵਜੋਂ ਅਕਸ਼ਰ ਪਟੇਲ, ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਹੋਣਗੇ। ਇਸ ਲਈ ਟੀਮ ਸਿਰਫ ਦੋ ਮਾਹਿਰ ਤੇਜ ਗੇਂਦਬਾਜਾਂ ਦੇ ਨਾਲ ਜਾ ਸਕਦੀ ਹੈ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ। (Mohammed Shami)
ਵਿਸ਼ਵ ਕੱਪ 2023 ਦੇ ਸਟਾਰ ਗੇਂਦਬਾਜ਼ ਹਨ ਮੁਹੰਮਦ ਸ਼ਮੀ | Mohammed Shami
ਦੱਸ ਦੇਈਏ ਕਿ ਹਾਲ ਹੀ ਵਿੱਚ ਸਮਾਪਤ ਹੋਏ ਇੱਕਰੋਜ਼ਾ ਵਿਸ਼ਵ ਕੱਪ ’ਚ ਮੁਹੰਮਦ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਚਾਹੇ ਭਾਰਤੀ ਟੀਮ ਇਹ ਵਿਸ਼ਵ ਕੱਪ ਨਹੀਂ ਜਿੱਤ ਸਕੀ ਪਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ਼ਮੀ ਨੂੰ ਸ਼ੁਰੂ ਦੇ ਚਾਰ ਮੈਚਾਂ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਪਹਿਲੇ ਮੈਚ ’ਚ 5 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਰਦਸ਼ਨ ਕੀਤਾ ਸੀ, ਸ਼ਮੀ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਰਹੇ ਸਨ। ਸ਼ਮੀ ਨੇ ਮੁੰਬਈ ਦੇ ਵਾਨਖੇੜੇ ’ਚ ਖੇਡੇ ਗਏ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਪਹਿਲੇ ਸੈਮੀਫਾਈਨਲ ’ਚ 7 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। (Mohammed Shami)
ਸਾਤਵਿਕ ਅਤੇ ਚਿਰਾਗ ਨੂੰ ਖੇਡ ਰਤਨ, ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ
9 ਜਨਵਰੀ ਨੂੰ ਵਿਸ਼ੇਸ਼ ਸਮਾਰੋਹ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਣਗੇ ਐਵਾਰਡ
(ਏਜੰਸੀ) ਨਵੀਂ ਦਿੱਲੀ। ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਸਾਇਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੂੰ ਸਾਲ 2023 ਲਈ ਮੇਜਰ ਧਿਆਨ ਚੰਦ ਖੇਡ ਰਤਨ ਪੁਰਸ਼ਕਾਰ ਦਿੱਤਾ ਜਾਵੇਗਾ ਜਦੋਂਕਿ ਵਨਡੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟ ਮੁਹੰਮਦ ਸ਼ਮੀ ਅਤੇ ਪੈਰਾ ਏਸੀਆ ਖੇਡਾਂ ਦੀ ਚੈਪੀਅਨ ਤੀਰਅੰਦਾਜ ਸ਼ੀਤਲ ਦੇਵੀ ਸਮੇਤ ਖਿਡਾਰੀਆਂ ਨੂੰ ਅਰਜ਼ੁਨ ਪੁਰਸਕਾਰ ਮਿਲੇਗਾ। ਇਹ ਪੁਰਸਕਾਰ ਰਾਸ਼ਟਰਪਤੀ ਭਵਨ ’ਚ 9 ਜਨਵਰੀ ਨੂੰ ਵਿਸ਼ੇਸ਼ ਸਮਾਰੋਹ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਦਾਨ ਕਰਨਗੇ। (Khel Ratna Award)
ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਏਐੱਸ ਖਾਨਵਿਲਕਰ ਦੀ ਅਗਵਾਈ ਵਾਲੀ ਕਮੇਟੀ ਨੇ ਜਿਨ੍ਹਾਂ ਨਾਂਵਾਂ ਦੀ ਤਜਵੀਜ਼ ਕੀਤੀ ਸੀ ਉਸ ਦੇ ਅਧਾਰ ’ਤੇ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਪੁਰਸ਼ ਡਬਲ ਟੀਮ ਚਿਰਾਗ ਅਤੇ ਸਾਤਵਿਕ ਨੂੰ ਸਰਵੋਤਮ ਸਨਮਾਨ ਖੇਡ ਰਤਨ ਦੇਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ 26 ਖਿਡਾਰੀਆਂ ਨੂੰ ਅਰਜ਼ੁਨ ਅਵਾਰਡ ਦਿੱਤਾ ਜਾਵੇਗਾ ਜਿਸ ’ਚ ਵਨਡੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 33 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸ਼ਾਮਲ ਹੈ (Khel Ratna Award)
ਖੇਡ ਮੰਤਰਾਲੇ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਅਤੇ ਅਰਜ਼ੁਨ ਅਵਾਰਡ ਦਾ ਫੈਸਲਾ ਕਰਨ ਲਈ 12 ਮੈਂਬਰ ਕਮੇਟੀ ਗਠਤ ਕੀਤੀ ਸੀ ਇਨ੍ਹਾਂ ’ਚ ਪ੍ਰਧਾਨ ਸੇਵਾਮੁਕਤ ਜਸਟਿਸ ਏਐੱਮ ਖਾਨਵਿਲਕਰ ਤੋਂ ਹਿਲਾਵਾ ਹਾਕੀ ਖਿਡਾਰੀ ਧਨਰਾਜ ਪਿੱਲੇ, ਸਾਬਕਾ ਟੇਬਲ ਟੈਨਿਸ ਖਿਡਾਰੀ ਕਮਲੇਸ਼ ਮਹਿਤਾ, ਸਾਬਕਾ ਮੁੱਕੇਬਾਜ ਅਖਿਲ ਕੁਮਾਰ, ਮਹਿਲਾ ਨਿਸ਼ਾਨੇਬਾਜ ਅਤੇ ਵਰਤਮਾਨ ਰਾਸ਼ਟਰੀ ਕੋਚ ਸ਼ੁਮਾ ਸ਼ਿਰੂਰ, ਸਾਬਕਾ ਕ੍ਰਿਕਟਰ ਅੰਜੁਮ ਚੋਪੜਾ, ਬੈਡਮੈਂਟਨ ਖਿਡਾਰੀ ਤੁਪਤੀ ਅਤੇ ਪਾਵਰਲਿਫਟਰ ਫਰਮਾਨ ਪਾਸ਼ਾ ਵੀ ਕਮੇਟੀ ’ਚ ਸ਼ਾਮਲ ਸਨ।
World Cup ਸਟਾਰ ਮੁਹੰਮਦ ਸ਼ਮੀ ਨੂੰ ਮਿਲੇਗਾ Arjun Award, ਸੂਚੀ ’ਚ ਨਾਂਅ ਹੈ ਸ਼ਾਮਲ
ਚਿਰਾਗ-ਸਾਤਵਿਕ ਖੇਡ ਰਤਨ ਲਈ ਸਿਫਾਰਿਸ਼ | Mohammed Shami
ਭਾਰਤ ਦੇ ਸ਼ਮੀ ਨੇ ਵਿਸ਼ਵ ਕੱਪ 2023 ’ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Mohammed Shami
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਖੇਡ ਪੁਰਸਕਾਰ ਲਈ ਨਾਮਜਦਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੀਸੀਸੀਆਈ ਨੇ ਭਾਰਤ ਦੇ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜਦ ਕੀਤਾ ਹੈ। 33 ਸਾਲਾਂ ਦੇ ਮੁਹੰਮਦ ਸ਼ਮੀ ਦਾ ਨਾਂਅ ਨਾਮਜਦਗੀਆਂ ਦੀ ਸ਼ੁਰੂਆਤੀ ਸੂਚੀ ’ਚ ਨਹੀਂ ਸੀ, ਇਸ ਲਈ ਬੀਸੀਸੀਆਈ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਪੁਰਸਕਾਰ ਦੀ ਸੂਚੀ ’ਚ ਸ਼ਾਮਲ ਕੀਤਾ ਜਾਵੇ। ਇਸ ਤੋਂ ਬਾਅਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜਦ ਕੀਤਾ ਗਿਆ। ਸ਼ਮੀ ਤੋਂ ਇਲਾਵਾ 17 ਹੋਰ ਖਿਡਾਰੀਆਂ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਹੈ। ਸਾਤਵਿਕ ਸਾਈਰਾਜ ਰੈਂਕੀ ਰੈੱਡੀ ਅਤੇ ਚਿਰਾਗ ਸੈੱਟੀ ਦੀ ਭਾਰਤੀ ਬੈਡਮਿੰਟਨ ਜੋੜੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਹੈ। (Mohammed Shami)
ਸ਼ਮੀ ਨੇ ICC ਵਿਸ਼ਵ ਕੱਪ 2023 ’ਚ ਲਈਆਂ ਸਨ ਸਭ ਤੋਂ ਜ਼ਿਆਦਾ ਵਿਕਟਾਂ
ਆਈਸੀਸੀ ਵਿਸ਼ਵ ਕੱਪ 2023 ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਭਾਰਤ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਦੇ ਨਾਂਅ ਦੀ ਸਿਫਾਰਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਸ਼ਮੀ ਭਾਰਤ ਲਈ ਵਿਸ਼ਵ ਕੱਪ ਦੇ ਸ਼ੁਰੂਆਤੀ 4 ਮੈਚ ਖੇਡੇ ਨਹੀਂ ਸਨ। ਪਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕਹਿਰ ਵਰਪਾ ਦਿੱਤਾ। ਉਸ ਨੇ 7 ਮੈਚਾਂ ’ਚ ਸਭ ਤੋਂ ਵੱਧ 24 ਵਿਕਟਾਂ ਲਈਆਂ। ਵਿਸ਼ਵ ਕੱਪ ਫਾਈਨਲ ’ਚ ਹਾਰ ਤੋਂ ਬਾਅਦ ਪੀਐੱਮ ਮੋਦੀ ਜਦੋਂ ਟੀਮ ਇੰਡੀਆ ਦੇ ਡਰੈਸਿੰਗ ਰੂਮ ’ਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਮੀ ਨੂੰ ਗਲੇ ਲਾਇਆ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ ਵੀ ਕੀਤੀ। (Mohammed Shami)
ਚਿਰਾਗ-ਸਾਤਵਿਕ ਦੀ ਜੋੜੀ ਨੇ ਇਸ ਸਾਲ 3 ਖਿਤਾਬ ਜਿੱਤੇ
ਸਾਤਵਿਕ-ਚਿਰਾਗ ਦੀ ਜੋੜੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਜੋੜੀ ਨੇ 3 ਵਰਲਡ ਟੂਰ ਖਿਤਾਬ ਜਿੱਤੇ ਹਨ। ਇਸ ਜੋੜੀ ਨੇ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਅਤੇ ਸਵਿਸ ਸੁਪਰ 300 ਦੇ ਖਿਤਾਬ ਜਿੱਤੇ ਹਨ। ਇਸ ਜੋੜੀ ਨੂੰ ਨਵੰਬਰ ਦੇ ਅਖੀਰ ’ਚ ਚਾਈਨਾ ਮਾਸਟਰਜ 750 ਦੇ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Mohammed Shami)
ਇਹ ਵੀ ਪੜ੍ਹੋ : ਵਿਜੀਲੈਂਸ ਨੂੰ ਸਾਬਕਾ ਰਜਿਸਟਰਾਰ ਤੇ ਸੁਪਰਡੈਂਟ ਦਾ ਮਿਲਿਆ 3 ਦਿਨਾਂ ਦਾ ਪੁਲਿਸ ਰਿਮਾਂਡ
ਸੁਰਖੀਆਂ ’ਚ ਸ਼ਮੀ! ਇੰਗਲੈਂਡ ਦੇ ਸਾਬਕਾ ਕ੍ਰਿਕੇਟਰ ਨੇ ਕਹੇ ਇਹ ਵੱਡੇ ਸ਼ਬਦ! ਸਾਰੇ ਹੈਰਾਨ!
ਸ਼੍ਰੀਲੰਕਾ ਖਿਲਾਫ ਹੋਏ ਮੈਚ ’ਚ ਲਈਆਂ ਹਨ 5 ਵਿਕਟਾਂ | Mohammed Shami vs Jasprit Bumrah
ਆਈਸੀਸੀ ਵਿਸ਼ਵ ਕੱਪ ਦਾ 33ਵਾਂ ਮੁਕਾਬਲਾ ਕੱਲ੍ਹ ਭਾਰਤ ਤੇ ਸ਼ੀ੍ਰਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਿਰਫ 3 ਮੈਚਾਂ ’ਚ 14 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ’ਚ ਮੁਹੰਮਦ ਸ਼ਮੀ ਨੂੰ ਸ਼ਾਮਲ ਨਾ ਕਰਨਾ ਹੁਣ ਭਾਰਤੀ ਟੀਮ ਨੂੰ ਕਾਫੀ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਸ਼ਮੀ ਨੇ ਵਿਸ਼ਵ ਕੱਪ 2023 ’ਚ ਸਿਰਫ ਦੋ ਮੈਚਾਂ ’ਚ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕਿ ਉਹ ਵੱਖਰਾ ਅਤੇ ਖਾਸ ਬਣ ਗਿਆ ਹੈ। ਉਨ੍ਹਾਂ ਵੀਰਵਾਰ ਨੂੰ ਨਿਊਜੀਲੈਂਡ ਖਿਲਾਫ ਪਹਿਲੇ ਮੈਚ ’ਚ 5 ਵਿਕਟਾਂ, ਇੰਗਲੈਂਡ ਖਿਲਾਫ 4 ਵਿਕਟਾਂ ਅਤੇ ਸ਼ੀ੍ਰਲੰਕਾ ਖਿਲਾਫ 5 ਵਿਕਟਾਂ ਲੈ ਆਪਣੀ ਕਾਬਲੀਅਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਸ਼ਮੀ ਨੇ ਸਿਰਫ 3 ਮੈਚਾਂ ’ਚ 14 ਵਿਕਟਾਂ ਲੈ ਕੇ ਸਾਬਤ ਕਰ ਦਿੱਤਾ ਕਿ ਉਹ ਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਜ਼ਖ਼ਮੀ ਹੋਣ ਕਾਰਨ ਮੁਹੰਮਦ ਸ਼ਮੀ ਨੂੰ ਟੀਮ ਇਲੈਵਨ ’ਚ ਮਜ਼ਬੂਰੀ ਨਾਲ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਸ਼ਮੀ ਦੀ ਸ਼ਾਨਦਾਰ ਅਤੇ ਮਾਰੂ ਗੇਂਦਬਾਜੀ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਉਸ ਨੂੰ ਟੀਮ ’ਚ ਰੱਖਣਾ ਵੀ ਮਜ਼ਬੂਰੀ ਬਣ ਗਈ ਹੈ ਤਾਂ ਕਿ ਗੇਂਦਬਾਜੀ ’ਤੇ ਭਾਰਤੀ ਟੀਮ ਬਰਕਰਾਰ ਰਹੇ ਅਤੇ ਸਾਰੀਆਂ ਟੀਮਾਂ ਭਾਰਤੀ ਟੀਮ ਤੋਂ ਡਰ ਜਾਣ। ਅਜਿਹਾ ਭਾਰਤ ਖਿਲਾਫ ਸ਼੍ਰੀਲੰਕਾ ਦੇ ਮੈਚ ’ਚ ਵੀ ਵੇਖਣ ਨੂੰ ਮਿਲਿਆ, ਜਿੱਥੇ ਭਾਰਤੀ ਗੇਂਦਬਾਜਾਂ ਦੀ ਸੁਨਾਮੀ ’ਚ ਸ਼੍ਰੀਲੰਕਾ ਦੀ ਪੂਰੀ ਟੀਮ ਸਿਰਫ 50 ਦੌੜਾਂ ’ਤੇ ਹੀ ਸਿਮਟ ਗਈ। ਮੁਹੰਮਦ ਸ਼ਮੀ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਗੇਂਦਬਾਜ ਸਟੀਵ ਹਾਰਮਿਸਨ ਦੀਆਂ ਟਿੱਪਣੀਆਂ ਅੱਜ-ਕੱਲ੍ਹ ਸੁਰਖੀਆਂ ’ਚ ਹਨ। (Mohammed Shami vs Jasprit Bumrah)
ਇਹ ਵੀ ਪੜ੍ਹੋ : ਗੋਲੀਆਂ ਚੱਲਣ ਨਾਲ ਜਖ਼ਮੀ ਹੋਏ ਦੋ ਨੌਜਵਾਨਾਂ ’ਚੋਂ ਇੱਕ ਦੀ ਮੌਤ
ਈਐਸਪੀਐਨ ਨਾਲ ਗੱਲ ਕਰਦੇ ਹੋਏ, ਸਟੀਵ ਹਾਰਮਿਸ਼ਨ ਨੇ ਕਿਹਾ ਕਿ ਮੁਹੰਮਦ ਸ਼ਮੀ ਇੱਕ ਤੇਜ਼ ਗੇਂਦਬਾਜ ਨਿਕਲੇ ਜਿਸ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਘੱਟ ਸਮਝਿਆ ਗਿਆ, ਕਿਉਂਕਿ ਉਹ ਬੁਮਰਾਹ ਨਹੀਂ ਹਨ। ਉਸ ਨੇ ਕਿਹਾ ਕਿ ਜਦੋਂ ਸ਼ਾਹੀਨ ਅਫਰੀਦੀ ਦੀ ਗੱਲ ਆਉਂਦੀ ਹੈ ਤਾਂ ਹਰੀਸ ਰਾਊਫ ਨੂੰ ਵੀ ਉਸੇ ਤਰ੍ਹਾਂ ਨਿਆਂ ਕੀਤਾ ਜਾਂਦਾ ਹੈ। ਹਰਮਿਸਨ ਨੇ ਕਿਹਾ ਕਿ ਮੁਹੰਮਦ ਸ਼ਮੀ ਕੋਲ ਆਫ-ਸਟੰਪ ਦੀ ਲਾਈਨ ਤੋਂ ਕਿਤੇ ਵੀ ਗੇਂਦ ਨੂੰ ਸਵਿੰਗ ਕਰਨ ਦੀ ਸਮਰੱਥਾ ਹੈ, ਇਹੀ ਖਾਸ ਕਾਰਨ ਹੈ ਕਿ ਮੁਹੰਮਦ ਸ਼ਮੀ ਇੱਕ ਵੱਖਰੀ ਕਿਸਮ ਦੇ ਗੇਂਦਬਾਜ਼ ਹਨ।
ਸ਼੍ਰੀਲੰਕਾ ਖਿਲਾਫ ਜਿੱਤ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਹੈ। ਭਾਰਤੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸਨ ਦੇ ਦਮ ’ਤੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਸਾਰੇ ਹੀ ਮੈਚ ਆਪਣੇ ਨਾਂਅ ਕੀਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਭਵਿੱਖ ’ਚ ਵੀ ਆਪਣਾ ਇਹੀ ਪ੍ਰਦਰਸ਼ਨ ਜਾਰੀ ਰੱਖੇਗੀ। (Mohammed Shami vs Jasprit Bumrah)
ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ
ਹੁਣ ਤੱਕ ਖੇਡੇ ਗਏ 11 ਸੀਜਨ ‘ਚੋਂ 9 ਮੌਕੇ ਅਜਿਹੇ ਆਏ ਹਨ ਜਦੋਂ ਕਿਸੇ ਗੇਂਦਬਾਜ਼ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ
ਲੰਦਨ, ਏਜੰਸੀ
ਵਿਸ਼ਵ ਕੱਪ ਦੇ 12ਵੇਂ ਸੀਜਨ ਦੀ ਪਹਿਲੀ ਹੈਟ੍ਰਿਕ ਮੁਹੰਮਦ ਸ਼ਮੀ ਦੇ ਨਾਂਅ ਰਹੀ ਇਸ ਨਾਲ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ ਉਨ੍ਹਾਂ ਨੇ 32 ਸਾਲ ਬਾਦ ਇਹ ਕਰ ਕੇ ਦਿਖਾਇਆ, ਉਨ੍ਹਾਂ ਤੋਂ ਪਹਿਲਾਂ 1987 ‘ਚ ਚੇਤਨ ਸ਼ਰਮਾ ਨੇ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਹੈਟ੍ਰਿਕ ਲਈ ਸੀ
ਚੇਤਨ ਸ਼ਰਮਾ: ਵਿਸ਼ਵ ਕੱਪ ‘ਚ ਸਭ ਤੋਂ ਪਹਿਲੀ ਹੈਟ੍ਰਿਕ ਲੈਣ ਦਾ ਮਾਣ ਭਾਰਤ ਦੇ ਤੇਜ ਗੇਂਦਬਾਜ਼ ਚੇਤਨ ਸ਼ਰਮਾ ਦੇ ਨਾਂਅ ਹੈ ਸ਼ਰਮਾ ਨੇ ਇਹ ਹੈਟ੍ਰਿਕ 1987 ‘ਚ ਵਿਸ਼ਵ ਕੱਪ ਦੇ ਚੌਥੇ ਸੀਜਨ ‘ਚ ਨਿਊਜੀਲੈਂਡ ਖਿਲਾਫ ਪ੍ਰਾਪਤ ਕੀਤੀ ਸੀ
ਸਕਲੈਨ ਮੁਸ਼ਤਾਕ: ਪਹਿਲੀ ਹੈਟ੍ਰਿਕ ਜਿੱਥੇ 1987 ‘ਚ ਆਈ ਸੀ ਉੱਥੇ ਦੂਜੀ ਦੇ ਲਈ 12 ਸਾਲਾਂ ਦਾ ਇੰਤਜਾਰ ਕਰਨਾ ਪਿਆ 1999 ‘ਚ ਪਾਕਿਸਤਾਨ ਦੇ ਫਿਰਕੀ ਗੇਂਦਬਾਜ ਸਕਲੈਨ ਮੁਸ਼ਤਾਕ ਨੇ ਪਹਿਲੇ ਹੇਨਰੀ ਓਲੰਂਗਾ  ਨੂੰ ਸਟੰਪ ਆਊਟ ਕਰਾਇਆ, ਉਸ ਤੋਂ ਬਾਅਦ ਐਡਮ ਹਕਲ ਤੇ ਫਿਰ ਪਮੇਲੇਲੋ ਬੰਗਵਾ ਨੂੰ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ
ਚਮਿੰਡਾ ਵਾਸ: ਸਾਲ 2003 ‘ਚ 14 ਫਰਵਰੀ ਦੇ ਦਿਨ ਵਾਸ ਨੇ ਬੰਗਲਾਦੇਸ਼ ਖਿਲਾਫ ਸਿਰਫ ਹੈਟ੍ਰਿਕ ਹੀ ਨਹੀਂ ਪ੍ਰਾਪਤ ਕੀਤੀ ਸਗੋਂ ਇਤਿਹਾਸ ਵੀ ਰਚਿਆ ਸੀ ਵਾਸ ਨੇ ਬੰਗਲਾਦੇਸ਼ ਖਿਲਾਫ ਮੈਚ ‘ਚ ਪਹਿਲੇ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ‘ਤੇ ਹੈਟ੍ਰਿਕ ਪ੍ਰਾਪਤ ਕੀਤੀ ਉਸ ਨਾਲ ਹੀ ਉਹ ਵੰਨਡੇ ਇਤਿਹਾਸ ‘ਚ ਪਹਿਲੀ ਤਿੰਨ ਗੇਂਦਾਂ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ
ਬ੍ਰੇਟ ਲੀ: ਸਾਲ 2003 ‘ਚ ਹੀ ਵਾਸ ਦੀ ਹੈਟ੍ਰਿਕ ਦੇ 11 ਦਿਨ ਬਾਅਦ ਆਸਟਰੇਲੀਆਈ ਗੇਂਦਬਾਜ਼ ਬ੍ਰੇਟ ਲੀ ਨੇ ਵੀ ਹੈਟ੍ਰਿਕ ਆਪਣੇ ਨਾਂਅ ਕੀਤੀ
ਲਸਿਥ ਮਲਿੰਗਾ: ਮਲਿੰਗਾ ਇਕਲੌਤੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ‘ਚ ਦੋ ਵਾਰ ਹੈਟ੍ਰਿਕ ਪ੍ਰਾਪਤ ਕੀਤੀ ਹੈ ਸਾਲ 2007 ‘ਚ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਆਪਣੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਪ੍ਰਾਪਤ ਕੀਤੀ ਸੀ ਮਲਿੰਗਾ ਨੇ ਮੈਚ ‘ਚ ਸਿਰਫ ਹੈਟ੍ਰਿਕ ਨਹੀਂ ਬਲਕਿ ਲਗਾਤਾਰ ਚਾਰ ਗੇਂਦਾਂ ‘ਚ ਚਾਰ ਵਿਕਟ ਝਟਕਾਏ ਸਨ
ਕੋਮਾਰ ਰੋਚ: ਸਾਲ 2011 ‘ਚ ਵੈਸਟ ਇੰਡੀਜ ਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੇ ਨੀਦਰਲੈਂਡ ਖਿਲਾਫ ਪ੍ਰਾਪਤ ਕੀਤੀ ਸੀ ਹੈਟ੍ਰਿਕ ਇਸ ਨਾਲ ਵਿਸ਼ਵ ਕੱਪ ‘ਚ ਹੈਟ੍ਰਿਕ ਲੈਣ ਵਾਲੇ ਉਹ ਵੈਸਟ ਇੰਡੀਜ ਦੇ ਪਹਿਲੇ ਗੇਂਦਬਾਜ ਬਣ ਗਏ ਸਨ ਰੋਚ ਨੇ ਪੀਟਰ ਸੀਲਾਰ, ਵਰਨਾਰਡ ਲੂਟਰਸ ਤੇ ਫਿਰ ਬੇਰੈਂਡ ਵੇਸਿਤਜਕਸ ਨੂੰ ਆਊਟ ਕਰਕੇ ਹੈਟ੍ਰਿਕ ਆਪਣੇ ਨਾਂਅ ਕੀਤੀ ਸੀ
ਲਸਿਥ ਮਲਿੰਗਾ: ਸਾਲ 2011 ‘ਚ ਇੱਕ ਵਾਰ ਫਿਰ ਤੋਂ ਮਲਿੰਗਾ ਨੇ ਹੈਟ੍ਰਿਕ ਆਪਣੇ ਨਾਂਅ ਕੀਤੀ ਕੇਨੀਆ ਖਿਲਾਫ ਹੈਟ੍ਰਿਕ ਲੈਂਦੇ ਹੀ ਉਹ ਵਿਸ਼ਵ ਕੱਪ ਇਤਿਹਾਸ ‘ਚ ਦੋ ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ
ਸਟੀਵਨ ਫਿਨ: ਵਿਸ਼ਵ ਕੱਪ ਦੇ 11ਵੇਂ ਸੀਜਨ ‘ਚ ਇੰਗਲੈਂਡ ਦੇ ਗੇਂਦਬਾਜ ਸਟੀਵਨ ਫਿਨ ਨੇ ਆਸਟਰੇਲੀਆ ਖਿਲਾਫ ਹੈਟ੍ਰਿਕ ਪ੍ਰਾਪਤ ਕੀਤੀ ਉਹ ਵਿਸ਼ਵ ਕੱਪ ਇਤਿਹਾਸ ‘ਚ ਹੈਟ੍ਰਿਕ ਲੈਣ ਵਾਲੇ ਪਹਿਲੇ ਅੰਗਰੇਜ ਖਿਡਾਰੀ ਸਨ ਫਿਰ ਨੇ ਬ੍ਰੈਡ ਹੈਡਿਨ, ਗਲੇਨ ਮੇਕਸਵੈਲ ਤੇ ਮਿਚੇਲ ਜਾਨਸਨ ਨੂੰ ਆਪਣਾ ਸ਼ਿਕਾਰ ਬਣਾਇਆ
ਜੇਪੀ ਡੂਮਿਨੀ: ਵਿਸ਼ਵ ਕੱਪ ਇਤਿਹਾਸ ਦੀ 9ਵੀਂ ਹੈਟ੍ਰਿਕ ਸਾਲ 2015 ‘ਚ ਦੱਖਣੀ ਅਫਰੀਕੀ ਖਿਡਾਰੀ ਡੂਮਿਨੀ ਦੁਆਰਾ ਪ੍ਰਾਪਤ ਕੀਤੀ ਗਈ ਸੀ ਡੂਮਿਨੀ ਨੇ ਇਹ ਹੈਟ੍ਰਿਕ ਕਵਾਰਟਰ ਫਾਈਨਲ ‘ਚ ਸ੍ਰੀਲੰਕਾ ਖਿਲਾਫ ਪ੍ਰਾਪਤ ਕੀਤੀ ਸੀ ਇਸ ਦੌਰਾਨ ਉਨ੍ਹਾਂ ਨੇ ਇਜੇਲੋ ਮੈਥਉਜ, ਨੁਵਾਨ ਕੁਲਸੇਕਰਾ ਤੇ ਫਿਰ ਥਾਰਿੰਦੂ ਕੌਸ਼ਲ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਹੈਟ੍ਰਿਕ ਤੋਂ ਬਾਅਦ ਉਹ ਵਿਸ਼ਵ ਕੱਪ ਦੇ ਇਤਿਹਾਸ ‘ਚ ਅਜਿਹਾ ਰਿਕਾਰਡ ਬਣਾਉਣ ਵਾਲੇ ਪਹਿਲੇ ਦੱਖਣੀ ਅਫਰੀਕੀ ਖਿਡਾਰੀ ਬਣ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।