Drug Abuse - Sach Kahoon Punjabi
Drug Abuse: ਨਸ਼ੇ ਆਦਰਸ਼ ਸਮਾਜ ਨੂੰ ਖੋਖਲਾ ਕਰਦੇ ਤੇ ਰਾਸ਼ਟਰ ਨਿਰਮਾਣ ’ਚ ਸਭ ਤੋਂ ਵੱਡੀ ਰੁਕਾਵਟ
Drug Abuse: ਭਾਰਤ ਇੱਕ ਅਜਿਹੇ ਯੁੱਗ ਵਿੱਚੋਂ ਲੰਘ ਰਿਹਾ ਹੈ ਜਿੱਥੇ ਵਿਕਾਸ, ਆਧੁਨਿਕਤਾ ਅਤੇ ਵਿਸ਼ਵੀਕਰਨ ਦੀਆਂ ਚੁਣੌਤੀਆਂ ਸਮਾਨਾਂਤਰ ਖੜ੍ਹੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਅਤੇ ਗੁੰਝਲਦਾਰ ਸਮੱਸਿਆ ਨਸ਼ੀਲੇ ਪਦਾਰਥਾਂ (ਨਸ਼ਿਆਂ) ਦੀ ਹੈ। ਨਸ਼ਿਆਂ ਦੀ ਸਮੱਸਿਆ ਨਾ ਸਿਰਫ਼ ਸਮਾਜਿਕ ਜਾਂ ਸਿਹਤ ਨਾਲ ਸਬੰਧਤ ਹੈ, ਸਗੋਂ ਇਹ ਰਾਸ਼ਟਰੀ ਸੁਰੱਖਿਆ ਨਾਲ ਵੀ ਡੂੰਘਾਈ ਨਾਲ ਜੁੜੀ ਹੋਈ ਹੈ। ਨਸ਼ੀਲੇ ਪਦਾਰਥਾਂ ਦਾ ਪੈਸਾ ਅੱਤਵਾਦੀ ਸੰਗਠਨਾਂ ਤੇ ਸੰਗਠਿਤ ਅਪਰਾਧ ਲਈ ਫੰਡਿੰਗ ਦਾ ਇੱਕ ਵੱਡਾ ਸਰੋਤ ਹੈ। ਇਹ ਖ਼ਤਰਾ ਭਾਰਤ ਵਰਗੇ ਵੱਡੇ ਤੇ ਵਿਭਿੰਨ ਦੇਸ਼ ਲਈ ਹੋਰ ਵੀ ਗੰਭੀਰ ਹੈ ਕਿਉਂਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਤੇ ਤਸਕਰੀ ਦਾ ਨੈੱਟਵਰਕ ਇਸ ਦੇ ਗੁਆਂਢੀ ਦੇਸ਼ਾਂ ਵਿੱਚ ਸਰਗਰਮ ਹੈ। Drug Abuse
ਇਹ ਖਬਰ ਵੀ ਪੜ੍ਹੋ : ਸਭ ਦੁੱਖਾਂ ਦੀ ਦਵਾਈ ਹੈ ਇਹ…. ਅਜ਼ਮਾ ਕੇ ਵੇਖੋ ਮਿਲਣਗੇ ਕਈ ਫਾਇਦੇ
ਅੱਜ ਅਸੀਂ ਇਸ ਵਿਸ਼ੇ ’ਤੇ ਚਰਚਾ ਕਰ ਰਹੇ ਹਾਂ ਕਿਉਂਕਿ 16-17 ਸਤੰਬਰ 2025 ਨੂੰ ਨਵੀਂ ਦਿੱਲੀ ਵਿੱਚ ਇੱਕ ਇਤਿਹਾਸਕ ਕਾਨਫਰੰਸ ਹੋਣ ਜਾ ਰਹੀ ਹੈ। ਇਸ ਵਿੱਚ ਭਾਰਤ ਦੇ ਸਾਰੇ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਮੁਖੀ, ਹੋਰ ਸਰਕਾਰੀ ਵਿਭਾਗਾਂ ਦੇ ਹਿੱਸੇਦਾਰ ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ ਸ਼ਾਮਲ ਹੋਣਗੇ। ਇਹ ਕਾਨਫਰੰਸ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ 2047 ਤੱਕ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਇੱਕ ਠੋਸ ਨੀਂਹ ਪ੍ਰਦਾਨ ਕਰੇਗੀ ਤੇ ਆਉਣ ਵਾਲੇ ਸਾਲਾਂ ਲਈ ਇੱਕ ਵਿਆਪਕ ਰੋਡਮੈਪ ਤਿਆਰ ਕਰੇਗੀ। Drug Abuse
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਸਥਾਪਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਸ਼ਿਆਂ ਵਿਰੁੱਧ ਇੱਕ ਸਾਂਝੀ ਵਿਧੀ ਵਜੋਂ ਗਠਿਤ ਕੀਤਾ ਗਿਆ ਹੈ। ਇਹ ਵਿਧੀ ਸਪਲਾਈ ਰੋਕਣ, ਮੰਗ ਨੂੰ ਕੰਟਰੋਲ ਕਰਨ ਤੇ ਨੁਕਸਾਨ ਘਟਾਉਣ ਦੀ ਨੀਤੀ ’ਤੇ ਇਕੱਠੇ ਕੰਮ ਕਰਦੀ ਹੈ। ਏਐਨਟੀਐਫ ਦਾ ਉਦੇਸ਼ ਕਾਨੂੰਨ ਲਾਗੂ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਸਮਾਜ ਵਿੱਚ ਜਾਗਰੂਕਤਾ, ਸਿੱਖਿਆ ਅਤੇ ਪੁਨਰਵਾਸ ਨੂੰ ਬਰਾਬਰ ਤਰਜੀਹ ਦੇਣਾ ਵੀ ਹੈ। ਜੇਕਰ ਅਸੀਂ ਕਾਨਫਰੰਸ ਦੇ ਥੀਮ ਬਾਰੇ ਗੱਲ ਕਰੀਏ, ਤਾਂ ਇਸ ਦੂਜੀ ਰਾਸ਼ਟਰੀ ਕਾਨਫਰੰਸ ਦਾ ਥੀਮ ‘ਸਾਂਝਾ ਸੰਕਲਪ, ਸਾਂਝੀ ਜ਼ਿੰਮੇਵਾਰੀ’ ਰੱਖਿਆ ਗਿਆ ਹੈ।
ਇਹ ਥੀਮ ਆਪਣੇ-ਆਪ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਮੂਲ ਮੰਤਰ ਹੈ। ਨਸ਼ਿਆਂ ਦੀ ਸਮੱਸਿਆ ਸਿਰਫ਼ ਇੱਕ ਵਿਭਾਗ ਜਾਂ ਏਜੰਸੀ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪੂਰੇ ਸਮਾਜ, ਸਰਕਾਰ ਅਤੇ ਨਾਗਰਿਕਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਸਪਲਾਈ ਚੇਨ ਨੂੰ ਤੋੜਨ ਲਈ ਪੁਲਿਸ, ਸੀਮਾ ਸੁਰੱਖਿਆ ਬਲ, ਤੱਟ ਰੱਖਿਅਕ ਅਤੇ ਕਸਟਮ ਵਿਭਾਗ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਮਾਜਿਕ ਸੰਗਠਨ ਮੰਗ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੁੜ ਵਸੇਬਾ ਕੇਂਦਰ, ਮਨੋਵਿਗਿਆਨੀ ਅਤੇ ਡਾਕਟਰ ਨੁਕਸਾਨ ਨੂੰ ਘਟਾਉਣ ਲਈ ਸਰਗਰਮੀ ਨਾਲ ਯੋਗਦਾਨ ਪਾਉਣਗੇ।
ਇਸ ਤਰ੍ਹਾਂ ਇਹ ਸਮੱਸਿਆ ਇੱਕ ਬਹੁ-ਆਯਾਮੀ ਪਹੁੰਚ ਦੀ ਮੰਗ ਕਰਦੀ ਹੈ ਜਿਸ ਨੂੰ ਸਾਂਝੀ ਜ਼ਿੰਮੇਵਾਰੀ ਦੇ ਸਿਧਾਂਤ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ। ਜੇਕਰ ਅਸੀਂ ਇਸ 2 ਰੋਜ਼ਾ ਕਾਨਫਰੰਸ ਵਿੱਚ ਤਕਨੀਕੀ ਸੈਸ਼ਨਾਂ ਅਤੇ ਅੱਠ ਵਿਸ਼ੇਸ਼ ਚਰਚਾਵਾਂ ਬਾਰੇ ਗੱਲ ਕਰੀਏ, ਤਾਂ ਇਹ ਅੱਠ ਸੈਸ਼ਨ ਨਾ ਸਿਰਫ਼ ਸਮੱਸਿਆ ਦੀ ਡੂੰਘਾਈ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਨਗੇ ਬਲਕਿ ਹੱਲ ਵੱਲ ਠੋਸ ਕਦਮ ਵੀ ਸੁਝਾਉਣਗੇ। ਕਾਨਫਰੰਸ ਦੌਰਾਨ ਅੱਠ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦਾ ਉਦੇਸ਼ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਚਰਚਾ ਅਤੇ ਰਣਨੀਤੀ ਬਣਾਉਣਾ ਹੈ। Drug Abuse
ਡਰੱਗ ਸਪਲਾਈ ਚੇਨ ਦੀ ਰੋਕਥਾਮ- ਇਸ ਵਿੱਚ, ਅੰਤਰਰਾਸ਼ਟਰੀ ਡਰੱਗ ਨੈੱਟਵਰਕ ਸਰਹੱਦ ਪਾਰ ਤਸਕਰੀ, ਡਾਰਕਨੈੱਟ ਅਤੇ ਕ੍ਰਿਪਟੋਕਰੰਸੀ ਰਾਹੀਂ ਕਾਰੋਬਾਰ ਨੂੰ ਰੋਕਣ ਦੀਆਂ ਰਣਨੀਤੀਆਂ ’ਤੇ ਚਰਚਾ ਕੀਤੀ ਜਾਵੇਗੀ। ਨਸ਼ਿਆਂ ਦੀ ਮੰਗ ਨੂੰ ਘਟਾਉਣ ਦੀ ਰਣਨੀਤੀ- ਸਿੱਖਿਆ, ਜਾਗਰੂਕਤਾ, ਨੌਜਵਾਨਾਂ ਨੂੰ ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ’ਤੇ ਵਿਚਾਰ ਕੀਤਾ ਜਾਵੇਗਾ। ਨੁਕਸਾਨ ਨੂੰ ਘਟਾਉਣ ਦੇ ਉਪਾਅ- ਨਸ਼ਾਖੋਰਾਂ ਦੇ ਪੁਨਰਵਾਸ, ਸਿਹਤ ਸੇਵਾਵਾਂ ਅਤੇ ਮਾਨਸਿਕ ਇਲਾਜ ਵੱਲ ਕਦਮਾਂ ’ਤੇ ਚਰਚਾ ਕੀਤੀ ਜਾਵੇਗੀ। ਰਾਸ਼ਟਰੀ ਸੁਰੱਖਿਆ ਅਤੇ ਨਸ਼ਿਆਂ ਵਿਚਕਾਰ ਸਬੰਧ- ਅੱਤਵਾਦ ਫੰਡਿੰਗ, ਸੰਗਠਿਤ ਅਪਰਾਧ ਅਤੇ ਨਸ਼ਿਆਂ ਰਾਹੀਂ ਮਨੀ ਲਾਂਡਰਿੰਗ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। Drug Abuse
ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਮਜ਼ਬੂਤ ਬਣਾਉਣਾ- ਪੁਲਿਸ, ਐਨਸੀਬੀ ਅਤੇ ਹੋਰ ਏਜੰਸੀਆਂ ਵਿਚਕਾਰ ਤਾਲਮੇਲ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਬਾਰੇ ਚਰਚਾ ਕੀਤੀ ਜਾਵੇਗੀ। ਨਸ਼ੀਲੇ ਪਦਾਰਥ ਅਤੇ ਸਾਈਬਰ ਅਪਰਾਧ- ਡਾਰਕ ਵੈੱਬ, ਸੋਸ਼ਲ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਾਈਬਰ ਸੁਰੱਖਿਆ ਉਪਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਅੰਤਰਰਾਸ਼ਟਰੀ ਸਹਿਯੋਗ- ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ, ਜਾਣਕਾਰੀ ਸਾਂਝੀ ਕਰਨ ਤੇ ਸਾਂਝੇ ਕਾਰਜਾਂ ’ਤੇ ਵਿਚਾਰ ਕੀਤਾ ਜਾਵੇਗਾ। Drug Abuse
ਇਸ ਮੌਕੇ ’ਤੇ, ਕੇਂਦਰੀ ਗ੍ਰਹਿ ਮੰਤਰੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ-2024 ਜਾਰੀ ਕਰਨਗੇ। ਇਸ ਰਿਪੋਰਟ ਵਿੱਚ ਪਿਛਲੇ ਸਾਲ ਵਿੱਚ ਨਸ਼ੀਲੇ ਪਦਾਰਥਾਂ ਦੀ ਜ਼ਬਤੀ, ਗ੍ਰਿਫ਼ਤਾਰੀਆਂ, ਗੈਰ-ਕਾਨੂੰਨੀ ਨੈੱਟਵਰਕਾਂ ਦਾ ਪਰਦਾਫਾਸ਼ ਤੇ ਰੋਕਥਾਮ ਉਪਾਵਾਂ ਦਾ ਵਿਸਤ੍ਰਿਤ ਵੇਰਵਾ ਹੋਵੇਗਾ। ਨਾਲ ਹੀ ਆਨਲਾਈਨ ਡਰੱਗ ਨਿਪਟਾਰੇ ਦੀ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਇਹ ਮੁਹਿੰਮ ਇੱਕ ਵਿਲੱਖਣ ਪਹਿਲਕਦਮੀ ਹੋਵੇਗੀ ਜਿਸ ਵਿੱਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਪਾਰਦਰਸ਼ੀ ਤੇ ਤਕਨੀਕੀ ਤੌਰ ’ਤੇ ਸੁਰੱਖਿਅਤ ਢੰਗ ਨਾਲ ਕੀਤਾ ਜਾਵੇਗਾ। ਜੇਕਰ ਅਸੀਂ ਪਹਿਲੀ ਕਾਨਫਰੰਸ (ਅਪਰੈਲ 2023) ਅਤੇ ਇਸ ਦੀਆਂ ਪ੍ਰਾਪਤੀਆਂ ਅਤੇ ਰਾਸ਼ਟਰੀ ਸੁਰੱਖਿਆ ਅਤੇ ਨਸ਼ਿਆਂ ਨੂੰ ਸਮਝਣ ਦੀ ਗੱਲ ਕਰੀਏ।
ਤਾਂ ਅਪਰੈਲ 2023 ਵਿੱਚ ਪਹਿਲੀ ਵਾਰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਏਐਨਟੀਐਫ ਮੁਖੀਆਂ ਦੀ ਇੱਕ ਰਾਸ਼ਟਰੀ ਕਾਨਫਰੰਸ ਹੋਈ। ਉਸ ਕਾਨਫਰੰਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਮੁੱਖ ਸਨ, ਸਾਰੇ ਰਾਜਾਂ ਵਿੱਚ ਵਿਸ਼ੇਸ਼ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸ ਯੂਨਿਟਾਂ ਦਾ ਗਠਨ। ਨਸ਼ੀਲੇ ਪਦਾਰਥਾਂ ਦੀ ਜ਼ਬਤ ਅਤੇ ਤਸਕਰੀ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਲਈ ਇੱਕ ਰਾਸ਼ਟਰੀ ਡੇਟਾ ਬੈਂਕ ਦੀ ਸਥਾਪਨਾ। ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲਾਂ ਦੇ ਸਾਂਝੇ ਕਾਰਜ। ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਲਈ ਸਕੂਲ-ਯੂਨੀਵਰਸਿਟੀ ਅਧਾਰਤ ਮੁਹਿੰਮਾਂ।
ਜ਼ਬਤ ਕੀਤੇ ਗਏ ਨਸ਼ਿਆਂ ਦਾ ਸਮੇਂ ਸਿਰ ਨਿਪਟਾਰਾ। ਇਨ੍ਹਾਂ ਫੈਸਲਿਆਂ ਵਿੱਚੋਂ ਲਗਭਗ 70-75 ਪ੍ਰਤੀਸ਼ਤ ਨੂੰ ਰਾਜਾਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ। ਜੇਕਰ ਅਸੀਂ ਉਪਰੋਕਤ ਵੇਰਵਿਆਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰੀਏ, ਤਾਂ ਅਸੀਂ ਪਾਵਾਂਗੇ ਕਿ ਭਾਰਤ ਦੁਆਰਾ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਮੁਸ਼ਕਲ ਹੈ ਪਰ ਅਸੰਭਵ ਨਹੀਂ ਹੈ। ਇਸ ਲਈ, ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ, ਸੰਸਥਾਗਤ ਤਾਲਮੇਲ, ਅੰਤਰਰਾਸ਼ਟਰੀ ਸਹਿਯੋਗ ਤੇ ਸਮਾਜਿਕ ਜਾਗਰੂਕਤਾ – ਇਹ ਸਭ ਬਰਾਬਰ ਦੀ ਲੋੜ ਹੈ। Drug Abuse
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਐਡਵੋਕੇਟ ਕਿਸ਼ਨ ਸੰਮੁਖਦਾਸ ਭਵਨਾਨੀ
ਸਪਲਾਇਰਾਂ ਸਮੇਤ ਲੱਖਾਂ ਨਸ਼ੀਲੀਆਂ ਗੋਲੀਆਂ/ ਕੈਪਸ਼ੂਲ/ ਟੀਕੇ ਬਰਾਮਦ ਕਰਨ ਦੀ ਗੱਲ ਵੀ ਆਖੀ
ਬਰਨਾਲਾ, (ਜਸਵੀਰ ਸਿੰਘ/ ਰਜਿੰਦਰ ਸ਼ਰਮਾ) ਬਰਨਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਪੰਜਾਬ ਪੱਧਰ ਦੀ ਸਪਲਾਇਰ ਚੈਨ ਤੋੜ ਕੇ ਸਪਲਾਇਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਲੱਖਾਂ ਦੀ ਤਾਦਾਦ ‘ਚ ਨਸ਼ੀਲੀਆਂ ਗੋਲੀਆਂ, ਕੈਪਸ਼ੂਲ ਤੇ ਟੀਕੇ ਬਰਾਮਦ ਕਰਨ ਵੀ ਗੱਲ ਆਖੀ ਹੈ। ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ 3 ਵਿਅਕਤੀਆਂ ਤੋਂ ਇਲਾਵਾ 2 ਗੱਡੀਆਂ ਤੇ 3 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੀ ਗੱਲ ਆਖੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਹੁਣ ਤੱਕ ਬਰਨਾਲਾ ਪੁਲਿਸ ਵੱਲੋਂ 40, 01,040 ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸ਼ੂਲ, ਨਸ਼ੀਲੇ ਟੀਕੇ ਅਤੇ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 25 ਫ਼ਰਵਰੀ ਨੂੰ ਮੁਖਬਰੀ ਦੇ ਅਧਾਰ ‘ਤੇ ਮੋਹਨ ਲਾਲ ਉਰਫ਼ ਕਾਲਾ ਵਾਸੀ ਕਿਲਾ ਮੁਹੱਲਾ ਬਰਨਾਲਾ, ਹਾਲ ਅਬਾਦ ਸੰਧੂ ਪੱਤੀ ਉਪਲੀ ਨੂੰ ਕਾਬੂ ਕਰਕੇ ਖਿਲਾਫ਼ ਕਾਰਵਾਈ ਕਰਦਿਆਂ ਉਸ ਦੇ ਕਬਜ਼ੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।
ਉਕਤ ਤੋਂ ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ਼ ਕਾਲੂ ਵਾਸੀ ਟਿਊਬਵੈੱਲ ਨੰਬਰ 3 ਕਿਲਾ ਮੁੱਹਲਾ ਬਰਨਾਲਾ ਨੂੰ ਨਾਮਯਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੀ ਪੁੱਛਗਿੱਛ ਪਿੱਛੋਂ ਪਤਾ ਲੱਗਾ ਸੀ ਕਿ ਇਹ ਨਸ਼ੀਲੀਆਂ ਗੋਲੀਆਂ ਨਰੇਸ਼ ਕੁਮਾਰ ਮਿੱਤਲ ਉਰਫ਼ ਰਿੰਕੂ ਮਾਲਕ ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ ਸਦਰ ਬਜ਼ਾਰ ਬਰਨਾਲਾ ਤੋਂ ਲੈ ਕੇ ਆਉਂਦਾ ਹੈ ਜੋ ਸ੍ਰੀ ਏਕਾਂਤ ਸਿੰਗਲਾ ਡਰੱਗ ਇਸੰਪੈਕਟਰ ਨੂੰ ਨਾਲ ਲੈ ਕੇ ਨਰੇਸ਼ ਕੁਮਾਰ ਮਿੱਤਲ ਉਰਫ਼ ਰਿੰਕੂ ਦੇ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਤਾਂ 4900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ
ਜੋ ਨਰੇਸ਼ ਕੁਮਾਰ ਉਕਤ ਤੋਂ ਪੁਛਗਿੱਛ ਦੌਰਾਨ ਦੋਸੀ ਤਾਇਬ ਕਰੈਸੀ ਵਾਸੀ ਚਕਲਾ ਸਟਰੀਟ ਸਦਰ ਬਜ਼ਾਰ, ਮੁਥਰਾ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਨਿਸਾਨਦੇਹੀ ‘ਤੇ ਪੁਲੀਸ ਪਾਰਟੀ ਸੀਆਈਏ ਸਟਾਫ਼ ਬਰਨਾਲ ਨੇ ਰਮਨਿੰਦਰ ਸਿੰਘ ਦਿਉਲ ਡੀਐਸਪੀ (ਡੀ) ਬਰਨਾਲਾ ਦੀ ਅਗਵਾਈ ਹੇਠ ਹੁਣ ਤੱਕ ਕੁੱਲ 40, 01,040 ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸ਼ੂਲ, ਨਸ਼ੀਲੇ ਟੀਕੇ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੇਰੀ ਤਫ਼ਤੀਸ ਜ਼ਾਰੀ ਹੈ ਜਿਸ ‘ਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇੱਕ ਵੱਖਰੇ ਮਾਮਲੇ ‘ਚ ਪੁਲੀਸ ਨੇ ਮੁਖਬਰੀ ਦੇ ਅਧਾਰ ‘ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਪੁਲੀਸ ਨਾਕੇ ਦੌਰਾਨ ਸੁਖਪਾਲ ਸਿੰਘ ਉਰਫ਼ ਬੱਬੂ ਵਾਸੀ ਨੇੜੇ ਰੇਲਵੇ ਫਾਟਕ ਸਮੁੰਦਗੜ ਛੰਨਾਂ, ਲਖਵਿੰਦਰ ਸਿੰਘ ਉਰਫ਼ ਲੱਖਾ, ਅਵਤਾਰ ਸਿੰਘ ਵਾਸੀਆਨ ਧੂਰੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਅਮਰੀਕ ਸਿੰਘ ਵਾਸੀ ਧੂਰੀ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।
ਇਸ ਤੋਂ ਇਲਾਵਾ ਉਕਤ ਸਮੇਤ ਇੱਕ ਹੌਂਡਾ ਸਿਟੀ ਕਾਰ ਨੰਬਰ ਡੀਐਲ- 03 ਸੀਏ 22- 1034, ਰੰਗ ਗੋਲਡਨ, 125000 ਨਸ਼ੀਲੀਆਂ ਗੋਲੀਆਂ (ਕਲੌਵੀਡੋਲ 100 ਐਸਆਰੀ), ਇੱਕ ਫਾਰਚੂਨਰ ਗੱਡੀ ਨੰਬਰ ਸੀਐਚ- 01 ਏਐਨ- 1157, ਮਾਰਕਾ ਟੁਆਇਟਾ, ਰੰਗ ਚਿੱਟਾ ਚੋਂ 175000 ਨਸ਼ੀਲੀਆਂ ਗੋਲੀਆਂ ਵੀ ਉਕਤ ਵਿਅਕਤੀਆਂ ਦੁਆਰਾ ਵਰਤੋਂ ‘ਚ ਲਿਆਂਦੇ ਜਾਣ ਦੇ ਦੋਸ ਵਜੋਂ ਕਾਬੂ ਵਿੱਚ ਲਈਆਂ ਹਨ। ਜ਼ਿਲਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਬਾਹਰੀਆਂ ਸਟੇਟਾਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਸੰਗਰੂਰ ਤੇ ਬਰਨਾਲਾ ਏਰੀਏ ਦੇ ਪਿੰਡਾਂ ਅੰਦਰ ਸਪਲਾਈ ਕਰਦੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇ ਦੀ ਮਾਰ : ਬਠਿੰਡਾ ਸ਼ਹਿਰ ‘ਚ ਚਿੱਟੇ ਨੇ ਲਈ ਮੁਟਿਆਰ ਦੀ ਜਾਨ
ਅਸ਼ੋਕ ਵਰਮਾ, ਬਠਿੰਡਾ
ਕਿਸੇ ਮਜ਼ਬੂਰੀ ਵੱਸ ਆਰਕੈਸਟਰਾ ਦਾ ਕੰਮ ਕਰਦਿਆਂ ਨਸ਼ੇ ਦੀ ਦਲਦਲ ‘ਚ ਧਸ ਚੁੱਕੀ ਅਤੇ ਚਿੱਟੇ ਦਾ ਸ਼ਿਕਾਰ ਲੜਕੀ ਨੇ ਮੰਗਲਵਾਰ ਸਵੇਰੇ ਆਪਣੇ ਘਰੇ ਦਮ ਤੋੜ ਦਿੱਤਾ। ਮੌਤ ਦੇ ਅਸਲ ਕਾਰਨਾਂ ਦਾ ਪਤਾ ਤਾਂ ਪੋਸਟਮਾਰਟਮ ਰਿਪੋਰਟ ਆਉਣ ‘ਤੇ ਲੱਗ ਸਕੇਗਾ ਪਰ ਮੁੱਢਲੇ ਸੰਕੇਤ ਨਸ਼ੇ ਦੀ ਓਵਰਡੋਜ਼ ਹੀ ਬਿਆਨ ਕਰ ਰਹੇ ਹਨ। ਇਹ ਉਹੀ ਲੜਕੀ ਹੈ ਜੋ ਤਿੰਨ ਜੂਨ ਨੂੰ ਬਠਿੰਡਾ ਦੇ ਸਨਅਤੀ ਵਿਕਾਸ ਕੇਂਦਰ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੀ ਸੀ ਉਦੋਂ ਇਸ ਲੜਕੀ ਨੂੰ ਸਹਾਰਾ ਵਰਕਰਾਂ ਨੇ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਹੋਸ਼ ‘ਚ ਆਉਂਦਿਆਂ ਲੜਕੀ ਨੇ ਮੀਡੀਆ ਅੱਗੇ ਚਿੱਟੇ ਦੀ ਲੱਤ ਦਾ ਸ਼ਿਕਾਰ ਹੋਣ ਦੀ ਗੱਲ ਕਬੂਲ ਕੇ ਪ੍ਰਸ਼ਾਸਨ ਦੇ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਸ ਲੜਕੀ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਇਕੱਲੀ ਨਹੀਂ ਉਸ ਦੀਆਂ ਕਈ ਸਹੇਲੀਆਂ ਚਿੱਟੇ ਦੀ ਮਾਰ ਹੇਠ ਹਨ  ਮੰਨਿਆ ਜਾ ਰਿਹਾ ਹੈ ਕਿ ਜੇਕਰ ਉਦੋਂ ਅਧਿਕਾਰੀਆਂ ਨੇ ਲੜਕੀ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਦਾਖਲ ਕਰਵਾਇਆ ਹੁੰਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਜਾਣਕਾਰੀ ਅਨੁਸਾਰ ਨਸ਼ੇ ਦੀ ਦਲਦਲ ‘ਚ ਧਸੀ ਇਸ ਲੜਕੀ ਨੂੰ ਊਧਮ ਸਿੰਘ ਨਗਰ ਦੀ ਰਹਿਣ ਵਾਲੀ ਸੀਮਾ ਗੰਭੀਰ ਅਵਸਥਾ ‘ਚ ਸਿਵਲ ਹਸਪਤਾਲ ‘ਚ ਲਿਆਂਦੀ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀਮਾ ਅਨੁਸਾਰ ਉਹ ਉਨ੍ਹਾਂ ਦੇ ਪੜੋਸ ‘ਚ ਇੱਕ ਨੌਜਵਾਨ ਨਾਲ ਰਹਿੰਦੀ ਸੀ ਅਤੇ ਉਹ ਦੋਵੇਂ ਨਸ਼ੇ ਦੇ ਆਦੀ ਸਨ ਉਸ ਨੇ ਦੱਸਿਆ ਕਿ ਲੜਕੀ ਦੇ ਨਾਲ ਰਹਿਣ ਵਾਲਾ ਨੌਜਵਾਨ ਕਿਸੇ ਨਿੱਜੀ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਹੈ। ਲੜਕੀ ਇੱਥੇ ਕਿਰਾਏ ‘ਤੇ ਰਹਿੰਦੀ ਸੀ,ਪੱਕੇ ਤੌਰ ‘ਤੇ ਕਿੱਥੋਂ ਦੀ ਰਹਿਣ ਵਾਲੀ ਹੈ ਇਸ ਬਾਰੇ ਕੋਈ ਪਤਾ ਨਹੀਂ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਅਮਿਤ ਕੰਬੋਜ ਦਾ ਕਹਿਣਾ ਸੀ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ‘ਤੇ ਲੱਗੇਗਾ ਪਰ ਮੁਢਲੇ ਤੌਰ ‘ਤੇ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਪਹਿਲਾਂ ਵੀ ਇੱਕ ਹਫਤਾ ਸਿਵਲ ਹਸਪਤਾਲ ‘ਚ ਦਾਖਲ ਰਹੀ ਹੈ।
ਮੇਰਾ ਕੋਈ ਵਾਰਿਸ ਨਹੀਂ ਇਕੱਲੀ ਹਾਂ
ਮੌਤ ਤੋਂ ਦੋ ਹਫਤੇ ਪਹਿਲਾਂ ਹਸਪਤਾਲ ‘ਚ ਦਾਖਲ ਇਸ ਲੜਕੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਹ ਆਰਕੈਸਟਰਾ ਡਾਂਸਰ ਹੈ ਅਤੇ ਉਦੋਂ ਤੋਂ ਹੀ ਨਸ਼ੇ ਦੀ ਆਦੀ ਹੈ। ਉਸ ਦੀਆਂ ਕਈ ਸਹੇਲੀਆਂ ਵੀ ਇਸ ਲਾਅਨਤ ਦਾ ਸ਼ਿਕਾਰ ਹਨ ਇੱਕ ਲੜਕੀ ਨੇ ਹੀ ਉਸ ਨੂੰ ਚਿੱਟੇ ਦਾ ਨਸ਼ਾ ਸ਼ੁਰੂ ਕਰਵਾਇਆ ਸੀ। ਬਾਅਦ ‘ਚ ਉਹੀ ਚਿੱਟਾ ਲਿਆ ਕੇ ਦਿੰਦੀ ਸੀ ਉਹ ਚਿੱਟਾ ਕਿੱਥੋਂ ਲਿਆ ਕੇ ਦਿੰਦੀ ਸੀ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਸੀ ਕਿ ਉਸ ਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਪਰ ਛੱਡ ਨਹੀਂ ਸਕੀ। ਹੁਣ ਉਸ ਦਾ ਸਰੀਰ ਸਾਥ ਨਹੀਂ ਦੇ ਰਿਹਾ ਪਰ ਉਹ ਨਸ਼ਾ ਛੱਡਣਾ ਚਾਹੁੰਦੀ ਹੈ। ਲੜਕੀ ਮੁਤਾਬਕ ਉਹ ਲਾਵਾਰਿਸ ਹੈ ਅਤੇ ਉਸ ਦਾ ਮਾਂ ਬਾਪ ਕੋਈ ਵੀ ਨਹੀਂ ਹੈ ਹੈਰਾਨਕੁੰਨ ਹੈ ਕਿ ਲੜਕੀ ਦੀ ਅਪੀਲ ਮੀਡੀਆ ‘ਚ ਆਉਣ ਦੇ ਬਾਵਜੂਦ ਪ੍ਰਸ਼ਾਸ਼ਨ ਦੀ ਸਿਹਤ ‘ਤੇ ਕੋਈ ਅਸਰ ਨਹੀਂ ਪਿਆ।
ਨਸ਼ਾ ਸਪਲਾਇਰ ਲੜਕੀ ਨਹੀਂ ਲੱਭੀ
ਨਸ਼ੇ ਦਾ ਸ਼ਿਕਾਰ ਲੜਕੀ ਵੱਲੋਂ ਖੁਲਾਸਾ ਕਰਨ ਦੇ ਬਾਵਜੂਦ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੀ ਲੜਕੀ ਦਾ ਸੁਰਾਗ ਲਾਉਣਾ ਜਰੂਰੀ ਹੀ ਨਹੀਂ ਸਮਝਿਆ ਹੈ। ਪੁਲਿਸ ਨੇ ਇਸ ਖੁਲਾਸੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਸ਼ੇ ‘ਚ ਫਸੀਆਂ ਬਾਕੀ ਕੁੜੀਆਂ ਦਾ ਪਤਾ ਲਗਾਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਵੀ ਕੋਈ ਯਤਨ ਨਹੀਂ ਕੀਤੇ।
ਮ੍ਰਿਤਕਾ ਦੇ ਵਾਰਿਸਾਂ ਦਾ ਪਤਾ ਲਾ ਕੇ ਕਾਰਵਾਈ
ਵਰਧਮਾਨ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਗਣੇਸ਼ਵਰ ਕੁਮਾਰ ਦਾ ਕਹਿਣਾ ਸੀ ਕਿ ਪੁਲਿਸ ਉਸ ਨੂੰ ਹਸਪਤਾਲ ਲਿਆਉਣ ਵਾਲੀ ਸੀਮਾ ਤੋਂ ਮ੍ਰਿਤਕਾ ਦੇ ਨਾਲ ਰਹਿਣ ਵਾਲੇ ਨੌਜਵਾਨ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਮ੍ਰਿਤਕ ਲੜਕੀ ਦੇ ਵਾਰਿਸਾਂ ਦੀ ਤਲਾਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।