Statement - Sach Kahoon Punjabi
‘‘ਊਂ ਤਾਇਆ ਗੱਲ ਆ ਇੱਕ….’’
‘‘ਹੋਰ ਬਈ ਜਵਾਨੋਂ, ਲਾ ਰੱਖੀ ਆ ਬਾਜ਼ੀ ਫਿਰ? ਮਾਰ ਖਾਂ ਥੋੜ੍ਹਾ ਪਾਸਾ ਤੇਜੀ ਉਏ, ਬੈਠਣ ਦਿਉ ਬੁੜ੍ਹੇ ਨੂੰ ਵੀ, ਆਹ ਮੇਰੇ ਪੱਤੇ ਵੀ ਪਾਈ ਹੁਣ ਚਰਨੀ ਉਏ!’’ ਸੱਥ ਵਿੱਚ ਮੁੰਡਿਆਂ ਨੂੰ ਤਾਸ਼ ਖੇਡਦੇ ਵੇਖ ਬਚਨ ਫੌਜੀ ਉਹਨਾਂ ਕੋਲ ਚਲਾ ਗਿਆ ਅਤੇ ਥਾਂ ਬਣਾ ਕੇ ਬੈਠਦਿਆਂ ਉਹਨਾਂ ਨਾਲ ਖੇਡਣ ਲੱਗਾ।
‘‘ਬਚਨ ਤਾਇਆ ਟਾਈਮ ਨਾਲ ਆਇਆ ਕਰ ਜੇ ਖੇਡਣਾ ਹੁੰਦਾ, ਹੁਣ ਸਾਡਾ ਜਾਣ ਦਾ ਟਾਈਮ ਹੋਇਆ ਪਿਆ, ਤੇ ਤੂੰ ਆ ਕੇ ਬੈਠ ਗਿਆ, ਤੈਨੂੰ ਪਤਾ ਨਾਲੇ ਆਪਣਾ ਕੰਮ ਸਵੇਰੇ ਨੌਂ ਵੱਜਦੇ ਸਾਰ ਚੱਲ ਪੈਂਦਾ ਟਾਈਮ ਵੇਖ ਹੁਣ ਤਿੰਨ-ਚਾਰ ਵੱਜਣ ਆਲੇ ਆ, ਘਰੇ ਡੰਗਰਾਂ ਨੂੰ ਹੁਣ ਚਾਰਾ ਵੀ ਪਾਉਣਾ, ਇੱਕ ਤਾਂ ਆਹ ਜਦੋਂ ਦੇ ਕਾਲਜ ਬੰਦ ਹੋਏ ਆ ਘਰਦਿਆਂ ਨੇ ਜਿਉਣਾ ਦੁੱਭਰ ਕਰ ਰੱਖਿਆ, ਪਹਿਲਾਂ ਟਾਈਮਪਾਸ ਜਾ ਸੌਖਾ ਹੋ ਜਾਂਦਾ ਸੀ ਦੁਨੀਆ ਵੇਖਦਿਆਂ ਹੁਣ ਤਾਂ ਆਹ ਸੱਥ ਹੀ ਚੰਡੀਗੜ੍ਹ ਆਲੇ ਐਲਾਂਟੇ ਵਾਂਗੂ ਜੀਅ ਲਵਾਈ ਰੱਖਦੀ ਆ’’ ਤੇਜੀ ਨੇ ਤਾਸ਼ ਦੇ ਪੱਤੇ ਵੰਡਦਿਆਂ ਕਾਲਜ ਤੋਂ ਵਿੱਛੜਨ ਦਾ ਦਰਦ ਬਿਆਨ ਕਰਦਿਆਂ ਬਚਨ ਫੌਜੀ ਨੂੰ ਸੱਥ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ।
‘‘ਹਾਂ ਪੁੱਤ ਮੇਰਿਆ, ਸਮਝਦਾਂ ਮੈਂ ਚੰਗੀ ਤਰ੍ਹਾਂ ਤੇਰੇ ਕਾਲਜ ਨਾ ਜਾਣ ਦਾ ਦਰਦ, ਜੇ ਹੋਰ ਕੋਈ ਕੰਮ-ਧੰਦਾ ਨਹੀਂ ਤਾਂ ਸੱਥ ਵਿੱਚ ਬੈਠਣ ਨਾਲੋਂ ਤਾਂ ਘਰੇ ਬੈਠ ਕੇ ਕਿਸੇ ਪੇਪਰਾਂ ਦੀ ਤਿਆਰੀ ਹੀ ਕਰ ਲਿਆ ਕਰ, ਕਾਲਜ ਹੋਰ ਦਸ-ਪੰਦਰਾਂ ਦਿਨਾਂ ਤੱਕ ਖੁੱਲ੍ਹ ਜਾਣਗੇ, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੜ੍ਹਾਈ ਜਮ੍ਹਾ ਹੀ ਛੱਡ ਦਿਉ, ਪੰਜਾਬ ਵਿੱਚ ਹੀ ਕਿੰਨੀਆਂ ਭਰਤੀਆਂ ਨਿੱਕਲੀ ਜਾਂਦੀਆਂ ਨੇ ਹੁਣ ਤਾਂ, ਆਹ ਅਗਲੇ ਮਹੀਨੇ ਪੁਲਿਸ ਦੀ ਭਰਤੀ ਆ ਰਹੀ ਆ, ਕਰੋ ਤਿਆਰੀਆਂ ਮੁੜਕੇ ਕਹਿ ਦਿੰਦੇ ਹੋ ਕਿ ਸਰਕਾਰ ਤਾਂ ਭਰਤੀਆਂ ਹੀ ਨਹੀਂ ਕੱਢਦੀ’’
ਬਚਨ ਫੌਜੀ ਨੇ ਜ਼ੋਰ ਨਾਲ ਪੱਤਾ ਸੁੱਟਦਿਆਂ ਬੈਠੇ ਮੁੰਡਿਆਂ ਨੂੰ ਨਿੱਕਲ ਰਹੀਆਂ ਭਰਤੀਆਂ ਤੋਂ ਜਾਣੂ ਕਰਵਾਇਆ ਅਤੇ ਉਸ ਲਈ ਤਿਆਰੀ ਕਰਨ ਬਾਰੇ ਕਿਹਾ।
‘‘ਬੱਸ ਕਰ ਤਾਇਆ ਜਾਣਦੇ ਹਾਂ ਇਹਨਾਂ ਦੀਆਂ ਭਰਤੀਆਂ ਨੂੰ, ਮ੍ਹਾਤੜਾਂ-ਤਮ੍ਹਾਤੜਾਂ ਨੂੰ ਤਾਂ ਬੱਸ ਕੰਮ ਲਾਈ ਰੱਖਣਾ ਇਹਨਾਂ ਨੇ, ਪੋਸਟਾਂ ਕੱਢਤੀਆਂ ਉੱਤੋਂ ਤਿੰਨ-ਤਿੰਨ ਹਜ਼ਾਰ ਫੀਸ ਹੁੰਦੀ ਆ, ਦੋ-ਤਿੰਨ ਮਹੀਨੇ ਫਿਰ ਕੋਚਿੰਗ ਸੈਂਟਰਾਂ ’ਤੇ ਫੀਸਾਂ ਭਰੀ ਜਾਵੋ, ਰੱਖਣੇ ਫੇਰ ਇਹਨਾਂ ਨੇ ਆਵਦੇ ਜਾਵਕ ਹੀ ਹੁੰਦੇ ਨੇ, ਆਹ ਵੇਖਿਆ ਨਹੀਂ ਸਰਕਾਰ ਨੇ ਕਿਵੇਂ ਦੋ-ਤਿੰਨ ਵਾਰੀ ਲੀਡਰਾਂ ਦੇ ਜਵਾਕਾਂ ਨੂੰ ਕਿਵੇਂ ਤਰਸ ਦੇ ਅਧਾਰ ’ਤੇ ਹੀ ਸਿੱਧੇ ਅਫਸਰ ਭਰਤੀ ਕਰ ਲਿਆ!’’
‘‘ਬਈ ਮੁੰਡਿਉ ਸਿਆਸਤ ਵਿੱਚ ਇੰਨਾ ਕੁ ਉੱਤਾ-ਥੱਲਾ ਤਾਂ ਕਰਨਾ ਹੀ ਪੈਂਦਾ, ਬਈ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਤਾਂ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਉਹ ਇਨ੍ਹਾਂ ਨੌਕਰੀਆਂ ਲਈ ਏਨੇ ਲੋੜਵੰਦ ਨਹੀਂ ਸਨ, ਇਹ ਤਾਂ ਕੋਈ ਸਿਆਸਤ ਹੀ ਜਾਪਦੀ ਆ, ਬਾਕੀ ਤੂੰ ਨੈੱਟ ’ਤੇ ਵੇਖਿਆ ਹੋਣਾ ਬਈ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਦੋ ਡੰਗ ਦੀ ਰੋਟੀ ਲਈ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਪਿਆ ਜਦੋਂ ਇੰਨੇ ਵੱਡੇ ਸ਼ਹੀਦਾਂ ਦੇ ਪਰਿਵਾਰਾਂ ਦਾ ਇਹ ਹਾਲ ਆ ਫੇਰ ਤੂੰ-ਮੈਂ ਕਿਹੜੇ ਬਾਗ ਦੀ ਮੂਲੀ ਆਂ?’’ ਬਚਨ ਫੌਜੀ ਨੇ ਸਰਕਾਰ ਦੀ ਸ਼ਰੀਕੇਬਾਜੀ ਤੇ ਲੋੜਵੰਦਾਂ ਦੀ ਹੁੰਦੀ ਅਣਦੇਖੀ ਲਈ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ।
‘‘ਬਾਕੀ ਤੈਨੂੰ ਹਾਲੇ ਇਹਨਾਂ ਦੀ ਭਰਤੀ ਦੇ ਢਾਂਚੇ ਬਾਰੇ ਵੀ ਨਹੀਂ ਪਤਾ ਤਾਇਆ, ਜਿਵੇਂ ਇਹਨਾਂ ਨੇ ਭਰਤੀ ਕਰਨੀ ਆ ਕਿ ਪਹਿਲਾਂ ਫਿਜ਼ੀਕਲ ਟੈਸਟ, ਦੋ-ਦੋ ਪੇਪਰ ਫੇਰ ਇੰਟਰਵਿਊਆਂ ਹੁਣ ਤੂੰ ਹੀ ਦੱਸ ਬਈ ਭਰਤੀ ਪਾਰਦਰਸ਼ੀ ਕਿਵੇਂ ਹੋਊ, ਪਹਿਲਾਂ ਤਾਂ ਜਿੱਥੇ ਇੰਟਰਵਿਊ ਹੋਊ ਉੱਥੇ ਤਾਂ ਅੱਧੋਂ ਵੱਧ ਸਿਫਾਰਸ਼ੀ ਹੀ ਭਰਤੀ ਹੁੰਦੇ ਆ, ਅੱਗੇ ਪੁਲਿਸ ਦੀ ਭਰਤੀ ਵੇਲੇ ਅਗਲਾ ਫਿਜ਼ੀਕਲ ਟੈਸਟ ਦੇ ਕੇ ਕੱਦ ਅਤੇ ਦਸਵੀਂ-ਬਾਹਰਵੀਂ ਦੇ ਨੰਬਰਾਂ ਨਾਲ ਮੈਰਿਟ ਉਂਗਲਾਂ ’ਤੇ ਗਿਣ ਦਿੰਦਾ ਸੀ ਕਿ ਮੇਰੇ ਕੱਦ ਦੇ ਪੰਦਰਾਂ ਤੇ ਪੜ੍ਹਾਈ ਦੇ ਇੰਨੇ ਨੰਬਰ ਲੱਗਣਗੇ,
ਹੁਣ ਪੇਪਰਾਂ ਤੇ ਇੰਟਰਵਿਊਆਂ ਕਰਕੇ ਕੀ ਪਤਾ ਲੱਗਣਾ ਕਿ ਬੰਦ ਦਰਵਾਜਿਆਂ ਦੇ ਮਗਰ ਕੀਹਦੇ ਕਿਵੇਂ ਤੇ ਕਿੰਨੇ ਨੰਬਰ ਲੱਗੀ ਜਾਂਦੇ ਆ, ਯਾਰ ਤੁਸੀਂ ਬਾਹਲੀ ਦੂਰ ਨਾ ਜਾਉ, ਆਹ ਆਂਗਣਵਾੜੀ ਦੀ ਭਰਤੀ ਵੇਖਲੈ ਕੀ ਚੀਜ਼ ਆ, ਨਾਲੇ ਮਾਣ ਭੱਤੇ ’ਤੇ ਰੱਖਣੀਆਂ ਕੁੜੀਆਂ, ਉਹ ਵੀ ਪੱਕੇ ਹੋਣ ਦੀ ਕੋਈ ਗਰੰਟੀ ਨਹੀਂ ਉਹਦੇ ਵਾਸਤੇ ਵੀ ਹੁਣ ਕਹਿੰਦੇ ਗ੍ਰੈਜ਼ੂਏਟ ਹੋਣਾ ਚਾਹੀਦਾ
ਮਗਰੋਂ ਉਹਨਾਂ ਦੀ ਵੀ ਇੰਟਰਵਿਊ ਰੱਖ’ਤੀ ਲੈ ਹੁਣ ਦੱਸ ਕੀ ਕਰੂ ਕੋਈ, ਤਾਇਆ ਇੱਥੇ ਹਨ੍ਹੇਰ ਨਗਰੀ ਤੇ ਚੌਪਟ ਰਾਜਾ ਆਲੀ ਕਹਾਵਤ ਪੂਰੀ ਢੁੱਕਦੀ ਐ, ਘਰਦੇ ਵਿਆਹ ਵਾਸਤੇ ਰਿਸ਼ਤੇ ਭਾਲਦੇ ਫਿਰਦੇ ਆ, ਆਪਾਂ ਤਾਂ ਕਹਿਤਾ ਬਈ ਕੋਈ ਆਈਲੈਟਸ ਆਲੀ ਕੁੜੀ ਹੀ ਭਾਲਿਉ, ਕੁਝ ਨਹੀਂ ਇੱਥੇ ਹੁਣ, ਜਿਹੜਾ ਇੱਥੋਂ ਨਿੱਕਲ ਜਾਊ ਚੰਗਾ ਰਹੂ!’’ ਕੋਲ ਬੈਠੇ ਕਾਕੇ ਨੰਬਰਦਾਰ ਦੇ ਪੋਤੇ ਜੋਤ ਨੇ ਹੋਣ ਵਾਲੀ ਭਰਤੀ ’ਤੇ ਸ਼ੱਕ ਦੀ ਸੂਈ ਘੁਮਾਉਂਦਿਆਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਕਿਹਾ। ‘‘ਯਾਰ ਤੁਸੀਂ ਸਰਕਾਰ ਤੋਂ ਜਿਆਦਾ ਸਿਆਣੇ ਹੋ?
ਉਹਨਾਂ ਦੀ ਵੀ ਕੋਈ ਮਜਬੂਰੀ ਹੁੰਦੀ ਆ, ਆਹ ਜਿੱਤੇ-ਹਾਰੇ ਵਿਧਾਇਕਾਂ ਨੇ ਵੋਟਾਂ ਵੇਲੇ ਕਰੋੜਾਂ ਰੁਪਏ ਲਾਏ ਸੀ, ਸਰਕਾਰ ਨੇ ਪਿੰਡਾਂ ਸ਼ਹਿਰਾਂ ਵਿੱਚ ਗ੍ਰਾਂਟਾਂ ਤਾਂ ਦਿੱਤੀਆਂ ਨਹੀਂ ਕੋਈ ਬਈ ਜਿੱਥੋਂ ਚਾਰ ਪੈਸੇ ਮੁੜ ਆਉਂਦੇ ਹੁਣ ਭਰਤੀ ਵੇਲੇ ਬੰਦੇ ਭਾਵੇਂ ਵੰਡ ਦੇਣ ਬਈ ਸੋਨੂੰ ਇੰਨੇ ਬੰਦੇ ਲਵਾਉਣ ਦੀ ਪਾਵਰ ਦੇ ਦਿੰਨੇ ਹਾਂ। ਹੁਣ ਅੱਗੇ ਤੁਸੀਂ ਆਪੇ ਸਮਝਦਾਰ ਹੋ!’’ ਕਾਫੀ ਸਮੇਂ ਦੇ ਚੁੱਪ ਬੈਠੇ ਦੇਵ ਕਾਮਰੇਡ ਨੇ ਵੀ ਪੱਤੇ ਇਕੱਠੇ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਕਰਦਿਆਂ ਆਪਣਾ ਕਾਮਰੇਡੀ ਤਰਕ ਰੱਖਿਆ।
‘‘ਯਾਰ ਤੁਸੀਂ ਤਾਂ ਗੰਭੀਰ ਚਰਚਾ ਛੇੜ ਲਈ, ਇੱਥੇ ਤਾਂ ਇਹੋ ਕੁਝ ਚੱਲਦਾ ਰਹਿਣਾ ਆਪਣੇ ਬਹਿਸਾਂ ਕਰਨ ਨਾਲ ਕੁਝ ਨਹੀਂ ਹੋਣ ਲੱਗਾ, ਇੱਥੇ ਤਾਂ ਬੱਸ ਅੰਨ੍ਹੀ ਪੀਂਹਦੀ ਆ ਅਤੇ ਕੁੱਤੇ ਚੱਟਦੇ ਨੇ ਬਾਕੀ ਗੱਲਾਂ ਤਾਂ ਹੋਰ ਵੀ ਕਰਨੀਆਂ ਸੀ ਪਰ ਟਾਈਮ ਹੀ ਚਾਰ ਵੱਜੇ ਪਏ ਆ, ਘਰਦਿਆਂ ਨੇ ਤਾਂ ਦੇਣੀਆਂ ਹੀ ਆਂ ਪਰ ਅੱਜ ਤਾਂ ਪਸ਼ੂ ਵੀ ਮੈਨੂੰ ਗਾਲ੍ਹਾਂ ਦੇਈ ਜਾਂਦੇ ਹੋਣੇ ਆ ਕਿ ਪਤੰਦਰ ਸਵੇਰ ਦਾ ਘਰੋਂ ਨਿੱਕਲਿਆ ਹਰੇ ਚਾਰੇ ਦਾ ਕੋਈ ਫਿਕਰ ਹੀ ਨਹੀਂ, ਚੱਲੋ ਮਿਲਦੇ ਆਂ ਕੱਲ੍ਹ ਬਈ ਮਿੱਤਰੋ!’’ ਤੇਜੀ ਨੇ ਫੋਨ ’ਤੇ ਟਾਈਮ ਵੇਖਿਆ ਅਤੇ ਕੱਪੜੇ ਝਾੜਦਿਆਂ ਉੱਠਿਆ ਅਤੇ ਕੱਲ੍ਹ ਖੇਡਣ ਦਾ ਵਾਅਦਾ ਕਰਕੇ ਆਪਣੇ ਘਰ ਵੱਲ ਚਾਲੇ ਪਾ ਦਿੱਤੇ। ਮਗਰੋਂ ਬਾਕੀ ਸਾਰੇ ਜਣੇ ਉੱਠੇ ਅਤੇ ਆਪੋ-ਆਪਣੇ ਘਰਾਂ ਵੱਲ ਚੱਲ ਪਏ।
ਸੰਗਤ ਕਲਾਂ (ਬਠਿੰਡਾ)
ਮੋ. 99881-58844
ਸੁਖਵਿੰਦਰ ਚਹਿਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।
Kejriwal ਪੁਲਿਸ ਦੀ ਕੋਈ ਗਲਤੀ ਨਹੀਂ
ਨਵੀਂ ਦਿੱਲੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਕੁੱਟਮਾਰ ਵਿਵਾਦ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ (Kejriwal) ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਪੁਲਿਸ ਨੂੰ ਜਿਸ ਤਰ੍ਹਾਂ ਆਰਡਰ ਦਿੰਦੀ ਹੈ, ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਕੇਜਰੀਵਾਲ (Kejriwal) ਨੇ ਸਾਫ਼ ਕਿਹਾ ਕਿ ਹਿੰਸਾ ਨਾ ਰੋਕ ਪਾਉਣ ‘ਚ ਦਿੱਲੀ ਪੁਲਿਸ ਦੀ ਗਲਤੀ ਨਹੀਂ ਹੈ। ਜੇ.ਐੱਨ.ਯੂ. ਹਿੰਸਾ ‘ਤੇ ਕੇਜਰੀਵਾਲ ਬੋਲੇ ਕਿ ਇਸ ‘ਚ ਉਹ ਦਿੱਲੀ ਪੁਲਿਸ ਦੀ ਗਲਤੀ ਨਹੀਂ ਮੰਨਦੇ।
ਉਨ੍ਹਾਂ ਨੂੰ ਤਾਂ ਉੱਪਰੋਂ ਆਦੇਸ਼ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਹਿੰਸਾ ਹੋਣ ਦਿਓ, ਹਮਲਾ ਕਰ ਕੇ ਹਮਲਾਵਰਾਂ ਨੂੰ ਨਿਕਲਣ ਦਿਓ। ਜੇਕਰ ਪੁਲਿਸ ਨੂੰ ਆਦੇਸ਼ ਦਿੱਤਾ ਜਾਵੇਗਾ ਕਿ ਰੇਪ ਨਹੀਂ ਹੋਣੇ ਚਾਹੀਦੇ, ਅਪਰਾਧ ਰੁਕਣੇ ਚਾਹੀਦੇ ਹਨ। ਤਾਂ ਅਜਿਹਾ ਹੀ ਹੋਵੇਗਾ। ਉਹ ਆਦੇਸ਼ ਮੰਨਦੇ ਹਨ, ਨਹੀਂ ਤਾਂ ਨੌਕਰੀ ਚੱਲੀ ਜਾਵੇਗੀ। ਕੇਜਰੀਵਾਲ ਬੋਲੇ,”ਦਿੱਲੀ ਪੁਲਿਸ ਕੀ ਕਰ ਸਕਦੀ ਹੈ? ਉੱਪਰੋਂ ਆਦੇਸ਼ ਜੇਕਰ ਆਇਆ ਕਿ ਤੁਸੀਂ ਹਿੰਸਾ ਨਹੀਂ ਰੋਕਣੀ ਹੈ, ਲਾਅ ਐਂਡ ਆਰਡਰ ਠੀਕ ਨਹੀਂ ਕਰਨਾ ਹੈ ਤਾਂ ਉਹ ਵੇਚਾਰੇ ਕੀ ਕਰਨਗੇ। ਜੇਕਰ ਆਰਡਰ ਨਹੀਂ ਮੰਨਣਗੇ ਤਾਂ ਸਸਪੈਂਡ ਹੋ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sri Nankana Sahib | ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ : ਤਰੁਣ ਚੁੱਘ
ਨਵੀਂ ਦਿੱਲੀ। ਪਾਕਿਸਤਾਨ ‘ਚ ਸ੍ਰੀ ਨਨਕਾਣਾ ਸਾਹਿਬ ‘ਤੇ ਹਮਲੇ ਅਤੇ ਸਿੱਖਾਂ ‘ਤੇ ਹੋਏ ਪਥਰਾਅ ਦੀ ਘਟਨਾ ਸਬੰਧੀ ਭਾਜਪਾ ਨੇ ਸ਼ਨਿੱਚਰਵਾਰ ਨੂੰ ਸਖਤ ਨਿੰਦਾ ਕੀਤੀ। ਭਾਜਪਾ ਨੇ ਇਸ ਘਟਨਾ ਸਬੰਧੀ ਪਾਕਿਸਤਾਨ ਦੀ ਇਮਰਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ‘ਚ ਪ੍ਰੈੱਸ ਕਾਨਫੰਰਸ ਕਰਦਿਆਂ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਘਟਨਾ ਤੋਂ ਪਾਕਿਸਤਾਨ ਦਾ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਪਾਕਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਕਰੇ। ਅਸੀਂ ਇਮਰਾਨ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਜ਼ਾ ਦੀ ਮੰਗ ਕਰਦੇ ਹਾਂ।
ਪਾਕਿਸਤਾਨ ‘ਚ ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ? ਤਰੁਣ ਚੁੱਘ ਨੇ ਕਿਹਾ ਕਿ ਅੱਜ ਇਮਰਾਨ ਖਾਨ ਅਜਿਹੀਆਂ ਘਟਨਾਵਾਂ ਜੋ ਪਵਿੱਤਰ ਨਨਕਾਣਾ ਸਾਹਿਬ ‘ਚ ਹੋ ਰਹੀਆਂ ਹਨ, ਉਸ ‘ਤੇ ਜਵਾਬ ਦੇਣ। ਇਸ ਦੌਰਾਨ ਉਨ੍ਹਾਂ ਨਵਜੋਤ ਸਿੱਧੂ ਵੀ ਨਿਸ਼ਾਨੇ ‘ਤੇ ਲਿਆ ਤੇ ਕਿਹਾ ਕਿ ਉਹ ਇਸ ਘਟਨਾ ‘ਤੇ ਚੁੱਪ ਕਿਉਂ ਹਨ? ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਹੋਇਆ ਹਮਲਾ ਕਾਇਰਤਾਪੂਰਨ ਅਤੇ ਨਿੰਦਣਯੋਗ ਹੈ।
ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਦੀ ਗਿਣਤੀ ਘੱਟਦੀ ਜਾ ਰਹੀ ਹੈ। ਅਸੀਂ ਪਾਕਿਸਤਾਨ ਸਰਕਾਰ ਤੋਂ ਸ੍ਰੀ ਨਨਕਾਣਾ ਸਾਹਿਬ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਜਾਨੀ-ਮਾਲੀ ਰੱਖਿਆ ਲਈ ਤੁਰੰਤ ਉਪਾਅ ਕਰਨ ਦੀ ਮੰਗ ਕਰਦੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ : ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ। ਨਵਜੋਤ ਕੌਰ ਸਿੱਧੂ (navjot Sidhu) ਅੱਜ ਸਲਮ ਇਲਾਕੇ ‘ਚ ਅੱਜ ਗਰੀਬ ਬੱਚਿਆਂ ਨੂੰ ਬੂਟ ਅਤੇ ਗਰਮ ਕੱਪੜੇ ਵੰਡਣ ਪਹੁੰਚੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਲ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਕਾਲੀ ਨੇਤਾ ਵੱਲੋਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮ ਨੂੰ ਬੇਬੁਨਿਆਦ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਇਲਜ਼ਾਮ ਲਗਾਉਣ ਵਾਲਿਆਂ ਦੇ ਦਸ ਸਾਲਾਂ ਦੇ ਰਾਜ ‘ਚ ਹੀ ਇਹ ਗੈਂਗਸਟਰ ਪੈਦਾ ਹੋਏ ਹਨ ਤੇ ਹੁਣ ਇੰਨ੍ਹਾਂ ਨੂੰ ਹੀ ਧਮਕੀਆਂ ਦੇ ਰਹੇ ਹਨ।
ਕਾਨੂੰਨ ਦੀ ਵਿਵਸਥਾ ਪੰਜਾਬ ‘ਚ ਉਨ੍ਹਾਂ ਨੇ ਖੁਦ ਹੀ ਖਰਾਬ ਕੀਤੀ ਹੈ। ਇਸ ਦੇ ਨਾਲ ਹੀ ਮੈਡਮ ਨਵਜੋਤ ਕੌਰ ਸਿੱਧੂ ਨੇ ਬਿਜਲੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਇਸ ਮਾਮਲੇ ‘ਚ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਇੰਨੀ ਸਸਤੀ ਬਿਜਲੀ ਸਭ ਨੂੰ ਮੁਹੱਈਆ ਕਰਵਾ ਰਹੇ ਹਨ।
ਇਸ ਨਾਲ ਹੀ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਪਰਿਵਾਰ ਨੇ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਮੀਡੀਆ ਨਾਲ ਦੂਰੀ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਲ ਅਜੇ ਕੋਈ ਪ੍ਰੋਜੈਕਟ ਨਹੀਂ। ਇਸ ਲਈ ਉਹ ਮੀਡੀਆ ਨਾਲ ਗੱਲ ਨਹੀਂ ਕਰਦੇ ਪਰ ਜਦੋਂ ਕੁਝ ਹੋਵੇਗਾ ਤਾਂ ਉਹ ਜ਼ਰੂਰ ਮੀਡੀਆ ਨਾਲ ਗੱਲ ਕਰਨਗੇ। ਦੱਸ ਦੇਈਏ ਕਿ ਉਨ੍ਹਾਂ ਨੇ ਅੰਮ੍ਰਿਤਸਰ ਈਸਟ ਦੇ ਬੱਚੇ ਗੋਦ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡਾ ਸਿਰਫ ਇਕ ਹੀ ਮਕਸਦ ਹੈ ਕਿ ਇਨ੍ਹਾਂ ਬੱਚਿਆਂ ਨੂੰ ਝੁੱਗੀਆਂ ‘ਚੋਂ ਕੱਢ ਕੇ ਪੜ੍ਹਾ-ਲਿਖਾ ਕੇ ਇਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਜੋ ਇਹ ਵਧੀਆਂ ਜੀਵਨ ਬਤੀਤ ਕਰ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
SAD | ਕਾਂਗਰਸ ਦੇ ਵਿਧਾਇਕ ਰੇਤ ਅਤੇ ਨਸ਼ਾ ਮਾਫੀਆ ਬਣੇ ਹੋਏ ਹਨ
ਲੁਧਿਆਣਾ। ਕੌਮਾਂਤਰੀ ਏਅਰਪੋਰਟ ਦੇ ਨਾਂਅ ਸਬੰਧੀ ਛਿੜੇ ਵਿਵਾਦ ਵਿਚ ਅਕਾਲੀ ਦਲ (SAD) ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੀ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਿਕ ਇਸ ਬਾਬਤ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ। ਪੰਜਾਬ ਸਰਕਾਰ ‘ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਕਾਂਗਰਸ ਦੇ ਆਪਣੇ ਹੀ ਵਿਧਾਇਕ ਰੇਤ ਅਤੇ ਨਸ਼ੇ ਮਾਫੀਆ ਬਣੇ ਹੋਏ ਹਨ। SAD
ਨਾਗਰਿਕਤਾ ਸੋਧ ਐਕਟ ‘ਤੇ ਸੁਖਬੀਰ ਨੇ ਸਾਫ ਕੀਤਾ ਕਿ ਉਹ ਪਹਿਲਾਂ ਹੀ ਪਾਰਲੀਮੈਂਟ ‘ਚ ਮੁਸਲਮਾਨਾਂ ਦੇ ਹੱਕ ‘ਚ ਨਿੱਤਰ ਚੁੱਕੇ ਹਨ ਅਤੇ ਇਹ ਕਹਿ ਚੁੱਕੇ ਹਨ ਕਿ ਬਿੱਲ ਵਿਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਚੰਡੀਗੜ੍ਹ ਤੋਂ ਭਾਜਪਾ ਦੀ ਸਾਂਸਦ ਕਿਰਨ ਖੇਰ ਵਲੋਂ ਮੋਹਾਲੀ ਏਅਰਪੋਰਟ ਦੇ ਨਾਂਅ ‘ਤੇ ਇਤਰਾਜ਼ ਚੁੱਕਿਆ ਗਿਆ ਸੀ। ਕਾਂਗਰਸ ਦੇ ਸਥਾਨਕ ਲੀਡਰ ਪਵਨ ਬਾਂਸਲ ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸ਼ੋਕ ਗਹਿਲੋਤ ਦਾ ਗੜੇਮਾਰੀ ਨਾਲ ਖ਼ਰਾਬੇ ‘ਤੇ ਬਿਆਨ
ਕਿਹਾ, ਗੜੇਮਾਰੀ ਨਾਲ ਖ਼ਰਾਬੇ ‘ਤੇ ਕਿਸਾਨਾਂ ਨੂੰ ਪਹੁੰਚੀ ਜਾਵੇਗੀ ਰਾਹਤ
ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ Ashok ਨੇ ਸੂਬੇ ‘ਚ ਵੀਰਵਾਰ ਨੂੰ ਗੜੇਮਾਰੀ ਨਾਲ ਫ਼ਸਲ ਖ਼ਰਾਬੇ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦੇ ਖ਼ਰਾਬੇ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇਗੀ। ਸ੍ਰੀ ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਸੂਬੇ ‘ਚ ਕੁਝ ਥਾਵਾਂ ‘ਤੇ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ ਨਾਲ ਫ਼ਸਲਾਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਚਿੰਤਾਜਨਕ ਹੈ।  ਇਸ ਸੰਕਟ ਦੀ ਘੜੀ ‘ਚ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਹੈ, ਗੜੇਮਾਰੀ ਨਾਲ ਹੋਏ ਖ਼ਰਾਬੇ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਦਰਭ ‘ਚ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਵਿੱਤ) ਦੇ ਨਾਲ ਬੈਠਕ ਕੀਤੀ ਤੁਰੰਤ ਸਰਵੇ ਕਰ ਕੇ ਨੁਕਸਾਨ ਦਾ ਮੁਲਾਂਕਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਦਲੇ ਮੌਸਮ ਕਾਰਨ ਵੀਰਵਾਰ ਨੂੰ ਸੀਕਰ, ਨਾਗੌਰ, ਬੀਕਾਨੇਰ ਤੇ ਅਜਮੇਰ ‘ਚ ਮੀਂਹ ਦੇ ਨਾਲ ਭਿਆਨਕ  ਗੜੇਮਾਰੀ ਹੋਈ, ਜਿਸ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਨਹੀਂ ਮੁਆਫ਼ ਹੋਈ ਰਾਜੋਆਣਾ ਦੀ ਫਾਂਸੀ
ਸੰਸਦ ਮੈਂਬਰ ਰਵਨੀਤ ਬਿੱਟੂ ਦੇ ਸਵਾਲ ਦਾ ਦਿੱਤਾ ਜਵਾਬ
ਨਵੀਂ ਦਿੱਲੀ (ਏਜੰਸੀ)। ਮੰਗਲਵਾਰ ਨੂੰ ਲੋਕ ਸਭਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ Amit Shah ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਹੋਈ ਹੈ। ਦਰਅਸਲ ਸੰਸਦ ‘ਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਜੋਆਣਾ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਸਵਾਲ ਕੀਤਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੀਡੀਆ ਰਿਪੋਰਟਾਂ ‘ਤੇ ਨਾ ਜਾਓ, ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਹੋਈ।
ਮੀਡੀਆ ਦੀਆਂ ਖ਼ਬਰਾਂ ਨੂੰ ਨਕਾਰਿਆ
ਜ਼ਿਕਰਯੋਗ ਹੈ ਕਿ ਮੀਡੀਆ ‘ਚ ਅਜਿਹੀਆਂ ਖ਼ਬਰਾਂ ਸਨ ਕਿ ਬੀਤੀ 12 ਨਵੰਬਰ ਨੂੰ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਸਰਕਾਰ ਵੱਲੋਂ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜੋਆਣਾ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਹੈ। ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਨੂੰ ਲੈ ਕੇ ਬੇਅੰਤ ਸਿੰਘ ਦਾ ਪਰਿਵਾਰ ਨਾਰਾਜ਼ ਨਜ਼ਰ ਆਇਆ। ਇਸ ਮੁੱਦੇ ‘ਤੇ ਬੇਅੰਤ ਸਿੰਘ ਦੇ ਪੋਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਨੇ ਲੰਬਾ ਸਮਾਂ ਅੱਤਵਾਦ ਦਾ ਸੰਤਾਪ ਝੱਲਿਆ ਹੈ, ਜਿਸ ਤੋਂ ਬਾਅਦ ਸੂਬੇ ‘ਚ ਸ਼ਾਂਤੀ ਦਾ ਮਾਹੌਲ ਵਾਪਸ ਲਿਆਉਣ ਲਈ ਬੇਅੰਤ ਸਿੰਘ ਨੂੰ ਆਪਣੀ ਸ਼ਹਾਦਤ ਦੇਣੀ ਪਈ।
ਕਿਹਾ, ਰਾਜੋਆਣਾ ਨੇ ਬੇਅੰਤ ਸਿੰਘ ਦੇ ਕਤਲ ਦਾ ਜ਼ੁਰਮ ਦਾ ਕਬੂਲ ਕੀਤਾ ਹੈ।
ਅਜਿਹੇ ਵਿਚ ਰਾਜੋਆਣਾ ਦੀ ਸਜ਼ਾ ਮੁਆਫ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਪਲਟੇ ਆਪਣੇ ਹੀ ਬਿਆਨ ਤੋਂ
ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਜੱਥੇ ‘ਚ ਸ਼ਾਮਲ ਨਹੀਂ ਹੋਣਗੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ,”ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਉਨ੍ਹਾਂ ਦੇ ਘਰ ਮਿਲ ਕੇ ਖੁਸ਼ ਹਾਂ। ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਪਹਿਲੇ ਜੱਥੇ ‘ਚ ਆਪਣੇ ਨਾਲ ਸ਼ਾਮਲ ਹੋਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸੁਲਤਾਨਪੁਰ ਲੋਧੀ ‘ਚ ਹੋਣ ਵਾਲੇ ਮੁੱਖ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ”। ਕੁੱਝ ਸਮਾਂ ਪਹਿਲਾਂ ਟਵੀਟ ਕੀਤੇ ਗਏ ਆਪਣੇ ਬਿਆਨ ਤੋਂ ਹੀ ਕੈਪਟਨ ਪਲਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੌਰਾਨ ਮੇਰਾ ਪਾਕਿਸਤਾਨ ਜਾਣ ਦਾ ਸਵਾਲ ਹੀ ਨਹੀਂ ਉੱਠਦਾ ਹੈ ਤਾਂ ਮਨਮੋਹਨ ਸਿੰਘ ਪਾਕਿਸਤਾਨ ਕਿਉਂ ਜਾਣਗੇ।? ਉਨ੍ਹਾਂ ਨੇ ਆਪਣੇ ਅਤੇ ਮਨਮੋਹਨ ਸਿੰਘ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੌਟਾਲਾ ਨੇ ਖੱਟਰ ਸਬੰਧੀ ਦਿੱਤਾ ਵਿਵਾਦਤ ਬਿਆਨ
ਸਾਬਕਾ ਮੁੱਖ ਮੰਤਰੀ ਨੇ ਸਰਸਾ ‘ਚ ਪਾਰਟੀ ਵਰਕਰਾਂ ਦੀ ਮੀਟਿੰਗ ‘ਚ ਦਿੱਤਾ ਬਿਆਨ
ਸਰਸਾ। ਪੈਰੋਲ ‘ਤੇ ਜੋਲ ‘ਚੋਂ ਬਾਹਰ ਆਏ ਈਨੈਲਓ (ਇੰਡੀਅਨ ਨੈਸ਼ਨਲ ਲੋਕਦਲ) ਮੁੱਖ ਓਮਪ੍ਰਕਾਸ਼ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਬੰਧੀ ਇਕ ਵਿਵਾਦਤ ਬਿਆਨ ਦਿੱਤਾ ਹੈ। ਚੌਟਾਲਾ ਨੇ ਐਤਵਾਰ ਨੂੰ ਵਰਕਰਾਂ ਦੀ ਮੀਟਿੰਗ ‘ਚ ਮੁੱਖ ਮੰਤਰੀ ਦੇ ਗੋਤ ਖੱਟਰ ਨੂੰ ਲੈਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਥੇ  ਅਵਾਰਾ ਪਸ਼ੂਆਂ ਨੂੰ ਖੱਟਰ ਕਿਹਾ ਜਾਂਦਾ ਹੈ। ਰਾਜਨੀਤੀ ‘ਚ ਇਸ ਬਿਆਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਸਾ ਦੇ ਈਨੈਲਓ ਦਫਤਰ ‘ਚ ਚੌਟਾਲਾ ਨੇ ਕਿਹਾ ਕਿ ਧੋਖੇਬਾਜਾਂ ਲਈ ਪਾਰਟੀ ‘ਚ ਹੁਣ ਕੋਈ ਜਗ੍ਹਾਂ ਨਹੀਂ ਹੈ। ਇਹ ਲੋਕ ਸੱਤਾ ਦੇ ਲਾਲਚੀ ਲੋਕ ਛੱਡ ਕੇ ਚਲੇ ਗਏ ਹਨ। ਉਨ੍ਹਾਂ ਨੂੰ ਕਦੀ ਵੀ ਵਾਪਸ ਪਾਰਟੀ ‘ਚ ਨਹੀਂ ਸ਼ਾਮਲ ਹੋਣ ਦਿੱਤਾ ਜਾਵੇਗਾ। ਹੁਣ ਉਨ੍ਹਾਂ ਬਾਰੇ ਵਿਚਾਰ ਕੀਤਾ ਜਾਵੇਗਾ ਜੋ ਪਾਰਟੀ ‘ਚ ਪੁਰਾਣੇ ਹਨ। ਚੌਟਾਲਾ ਨੇ ਦਾਅਵਾ ਕੀਤਾ ਕਿ ਇਸ ਵਾਰ ਈਨੈਲਓ ਦੀ ਸੂਬੇ ‘ਚ ਸਰਕਾਰ ਬਣੇਗੀ। ਸਾਬਕਾ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਨੂੰ ਭਾਜਪਾ ਅਤੇ ਕਾਂਗਰਸ ਦੋਵਾਂ ਤੋਂ ਪਰੇਸ਼ਾਨ ਦੱਸਿਆ। ਦੱਸ ਦਈਏ ਕਿ ਚੌਟਾਲਾ ਦੀ ਧਰਮਪਤਨੀ ਸਨੇਹਲਤਾ ਦੀ ਮੌਤ ਤੋਂ ਬਾਅਦ ਹਰਿਆਣਾ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਨੂੰ ਦੋ ਹਫਤਿਆਂ ਦੀ ਪੈਰੋਲ ਮਿਲੀ ਸੀ। ਓਪੀ ਚੌਟਾਲਾ ਨੂੰ ਪੈਰੋਲ ਤੋਂ ਬਾਅਦ ਚਾਰ ਹਫਤੇ ਕਰ ਦਿੱਤਾ ਗਿਆ ਸੀ ਫਿਰ ਉਹ ਅੰਤਿਮ ਸਸਕਾਰ ‘ਚ ਸ਼ਾਮਿਲ ਹੋ ਸਕੇ ਸਨ। ਬਾਅਦ ‘ਚ 28 ਦਿਨ ਦੀ ਪੈਰੋਲ ਹੋਰ ਵਧਾਈ ਗਈ ਸੀ ਪਰ 25 ਸਤੰਬਰ ਨੂੰ ਕੈਥਲ ‘ਚ ਹੋਣ ਵਾਲੀ ਰੈਲੀ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਦੀ ਪੈਰੋਲ ਖਤਮ ਹੋਣ ਵਾਲੀ ਸੀ। ਪਰ ਚੌਟਾਲਾ ਵੱਲੋਂ ਦਿੱਲੀ ਹਾਈ ਕੋਰਟ ‘ਚ ਪੈਰੋਲ ਐਕਸਟੈਂਸ਼ਨ ਦੀ ਯਾਚੀਕਾ ਦਾਖਲ ਕੀਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਤਾਰਪੁਰ ਲਾਂਘੇ ਤੇ ਦਿੱਤਾ ਪਾਕਿ ਨੇ ਵੱਡਾ ਬਿਆਨ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਵਿਦੇਸ਼ ਦਫਤਰ (ਐੱਫ.ਓ.) ਨੇ ਕਿਹਾ ਕਿ ਪਾਕਿਸਤਾਨੀ ਤੇ ਭਾਰਤੀ ਵਫਦ ਵਿਚਾਲੇ ਕਰਤਾਰਪੁਰ ਲਾਂਘੇ ’ਤੇ ਜ਼ੀਰੋ ਲਾਈਨ ’ਤੇ ਹੋਈ ਤਕਨੀਕੀ ਪੱਧਰ ਦੀ ਗੱਲਬਾਤ ਦੌਰਾਨ ‘ਚੰਗੀ ਤਰੱਕੀ’ ਹੋਈ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਫੋਨ ’ਤੇ ਇੱਕ ਨਿੳੂਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਸਰਹੱਦ ’ਤੇ ਗੱਲਬਾਤ ਹੋਈ ਸੀ, ਜਿਸ ਨੂੰ ਕਿ ‘ਜ਼ੀਰੋ ਲਾਈਨ’ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਗੱਲਬਾਤ ’ਚ ‘ਚੰਗੀ ਤਰੱਕੀ’ ਹੋਈ ਹੈ।
ਜਾਣਕਾਰੀ ਅਨੁਸਾਰ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਿੱਖ ਸਰਧਾਲੂਆਂ ਲਈ ਵੀਜ਼ਾ ਮੁਕਤ ਲਾਂਘੇ ਦੇ ਨਿਰਮਾਣ ਨਾਲ ਸਬੰਧਤ ਬਹੁਤੇ ‘ਤਕਨੀਕੀ ਮਾਮਲੇ’ ਹੱਲ ਹੋ ਚੁੱਕੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਨਵੰਬਰ ’ਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਤਕਨੀਕੀ ਪੱਧਰ ਦੀ ਗੱਲਬਾਤ 4.2 ਕਿਲੋਮੀਟਰ ਦੇ ਲਾਂਘੇ ਦੇ ਤਾਲਮੇਲ, ਜੋ ਕਿ ਭਾਰਤ ’ਚ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨਾਲ ਜੋੜਦਾ ਹੈ, ਤੇ ਦੋਵਾਂ ਪਾਸਿਆਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੀ ਸਾਂਝ ਨੂੰ ਵਧਾਉਣ ਲਈ ਹੋਈ ਹੈ। ਬਾਕੀ ਬਚੇ ਮਸਲਿਆਂ ’ਤੇ ਜਲਦੀ ਦੁਬਾਰਾ ਗੱਲਬਾਤ ਹੋਵੇਗੀ। (Kartarpur Corridor)
ਧਾਰਾ -370 ਤੇ ਰਾਹੁਲ ਨੇ ਦਿੱਤਾ ਬਿਆਨ
ਕਿਹਾ, ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁਕੜਿਆਂ ਨਾਲ ਨਹੀਂ
ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁੱਕੜਿਆਂ ਨਾਲ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਹ ਸੰਵਿਧਾਨ ਦਾ ਉਲੰਘਣ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਰਾਸ਼ਟਰੀ ਸੁਰੱਖਿਆ ‘ਤੇ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਇਸ ਤਰ੍ਹਾਂ ਟੁੱਕੜੇ ਕਰ ਕੇ, ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੈਦ ਕਰਕੇ ਅਤੇ ਸਾਡੇ ਸੰਵਿਧਾਨ ਦਾ ਉਲੰਘਣ ਕਰ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ। ਇਹ ਰਾਸ਼ਟਰ ਲੋਕਾਂ ਵਲੋਂ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ ਭਾਵ ਸੋਮਵਾਰ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370, ਧਾਰਾ-35ਏ ਨੂੰ ਹਟਾ ਦਿੱਤਾ ਗਿਆ। ਜੰਮੂ-ਕਸ਼ਮੀਰ ਮੁੜਗਠਨ ਬਿੱਲ 2019 ਨੂੰ ਰਾਜ ਸਭਾ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਧਾਰਾ ਨੂੰ ਹਟਾ ਕੇ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਹਨ- ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ, ਧਾਰਾ-370 ਹਟਾਉਣ ਤੋਂ ਬਾਅਦ ਹੁਣ ਇਕ ਦੇਸ਼, ਇਕ ਝੰਡਾ ਅਤੇ ਇਕ ਕਾਨੂੰਨ ਹੋਵੇਗਾ। ਪਹਿਲਾਂ ਅਜਿਹਾ ਨਹੀਂ ਸੀ।
ਕਸ਼ਮੀਰ ‘ਤੇ ਟਰੰਪ ਦੇ ਵਿਵਾਦਿਤ ਬਿਆਨ ‘ਤੇ ਅਮਰੀਕਾ ਨੇ ਸੁਧਾਰੀ ਗਲਤੀ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਪ੍ਰਸ਼ਾਸਨ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਨਾਲ ਸਬੰਧਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਿਤ ਬਿਆਨ ਦੇ ਕੁੱਝ ਹੀ ਘੰਟਿਆਂ ਬਾਅਦ ਅੱਜ ਟਰੰਪ ਦੀ ਗਲਤੀ ਸੁਧਾਰਦਿਆਂ ਕਿਹਾ ਕਿ ਕਸ਼ਮੀਰ ਦੋਵੇਂ ਦੇਸ਼ਾਂ ਦਾ ਦੁਵੱਲਾ ਮੁੱਦਾ ਹੈ। ਦੱਖਣੀ ਏਸ਼ੀਆ ਲÂਂ ਅਮਰੀਕੀ ਰਾਜਨਇਕ ਐਲਿਸ ਵੇਲਸ ਨੇ ਟਵੀਟ ਕੀਤਾ, ਕਸ਼ਮੀਰ ਭਾਰਤ ਦੇ ਪਾਕਿਸਤਾਨ ਦਰਮਿਆਨ ਇੱਕ ਦੁਵੱਲਾ ਮੁੱਦਾ ਹੈ। ਟਰੰਪ ਪ੍ਰਸ਼ਾਸਨ ਭਾਰਤ ਦੇ ਪਾਕਿਸਤਾਨ ਦਰਮਿਆਨ ਗੱਲਬਾਤ ਦਾ ਸਵਾਗਤ ਕਰੇਗਾ ਤੇ ਅਮਰੀਕਾ ਇਸ ਮਾਮਲੇ ‘ਚ ਉਸਦੀ ਸਹਾਇਤਾ ਲਈ ਤਿਆਰ ਹੈ। ਵਿਦੇਸ਼ ਮਾਮਲੇ ਦੇ ਹਾਊਸ ਕਮੇਟੀ ਦੇ ਪ੍ਰਧਾਨ ਏਲਿਅਟ ਐਲ ਇਜੇਲ ਨੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ੍ਰੰਗਲਾ ਨੇ ਗੱਲ ਕੀਤੀ ਤੇ ਕਸ਼ਮੀਰ ਮੁੱਦੇ ‘ਤੇ ਅਮਰੀਕਾ ਦੀ ਪਹਿਲੀ ਨੀਤੀ ਦੇ ਤਹਿਤ ਸਮਰਥਨ ਕਰਨ ਦੀ ਗੱਲ ਦੁਹਰਾਈ।
ਉਨ੍ਹਾਂ ਨੇ ਕਿਹਾ, ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਗੱਲਬਾਤ ਦਾ ਸਮਰਥਨ ਕਰਦੇ ਹਨ ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਇਸ ਸਬੰਧ ‘ਚ ਫੈਸਲਾ ਸਿਰਫ ਭਾਰਤ ਦੇ ਪਾਕਿਸਤਾਨ ਦੁਆਰਾ ਹੀ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਵਾਸ਼ਿੰਗਟਨ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਬੈਠਕ ਤੋਂ ਬਾਅਦ ਸੋਮਵਾਰ ਨੂੰ ਸੰਯੁਕਤ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਦੇ ਸਵਾਲਾਂ ‘ਤੇ ਦਾਅਵਾ ਵੀਤਾ ਸੀ ਕਿ ਮੋਦੀ ਨੇ ਹਾਲ ਹੀ ‘ਚ ਉਸ ਤੋਂ ਪੁੱਛਿਆ ਸੀ ਕਿ ਕੀ ਉਹ ਕਸ਼ਮੀਰ ਮੁੱਦੇ ‘ਤੇ ‘ਵਿਚੋਲਗੀ’ ਕਰੇਗਾ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਰੰਪ ਦੇ ਦਾਅਵੇ ਨੂੰ ਖਾਰਜ ਕਰਦਿਆਂ ਸੋਮਵਾਰ ਨੂੰ ਦੇਰ ਰਾਤ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਤੋਂ ਨਾਲ ਅਜਿਹੀ ਕੋਈ ਬੇਨਤੀ ਨਹੀਂ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।