World Blood Donor Day - Sach Kahoon Punjabi

World Blood Donor Day : ਪੂਜਨੀਕ ਗੁਰੂ ਜੀ ਵੱਲੋਂ ਖੂਨਦਾਨ ਦੇ ਖੇਤਰ ’ਚ ਲਿਆਂਦੀ ਕ੍ਰਾਂਤੀ ਨਾਲ ਲੱਖਾਂ ਨੂੰ ਮਿਲੀ ਨਵੀਂ ਜ਼ਿੰਦਗੀ
ਡੇਰਾ ਸ਼ਰਧਾਲੂ ਕਰ ਚੁੱਕੇ ਹਨ10 ਲੱਖ ਯੂਨਿਟ ਖੂਨ ਦਾਨ | World Blood Donor Day

ਸਰਸਾ (ਸੁਨੀਲ ਵਰਮਾ)। World Blood Donor Day : ਪੂਰੀ ਦੁਨੀਆ ਵਿੱਚ ਖੂਨ ਹੀ ਇੱਕ ਅਜਿਹਾ ਤੱਤ ਹੈ, ਜਿਸ ਦਾ ਬਦਲ ਵਿਗਿਆਨੀ ਨਹੀਂ ਲੱਭ ਸਕੇ। ਕਿਸੇ ਵੀ ਮਨੁੱਖੀ ਸਰੀਰ ਨੂੰ ਚੱਲਦਾ ਰੱਖਣ ਲਈ ਖੂਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਖੂਨਦਾਨ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਪੱਧਰ ’ਤੇ ’ਵਰਲਡ ਡੋਨਰ ਡੇਅ’ ਭਾਵ ਵਿਸ਼ਵ ਖੂਨ ਦਾਤਾ ਦਿਵਸ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ।

ਕੋਈ ਸਮਾਂ ਸੀ ਜਦੋਂ ਲੋਕ ਖੂਨਦਾਨ ਕਰਨ ਤੋਂ ਝਿਜਕਦੇ ਸਨ ਭਾਵੇਂ ਕਿਸੇ ਆਪਣੇ ਦੀ ਜਾਨ ਨੂੰ ਖ਼ਤਰਾ ਕਿਉਂ ਨਾ ਹੋਵੇ। ਅਜਿਹੇ ਸਮੇਂ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ, ਜਿਸ ਦੀ ਬਦੌਲਤ ਹੁਣ ਤੱਕ ਲੱਖਾਂ ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਪੂਜਨੀਕ ਗੁਰੂ ਜੀ ਨੇ ਵਿਸ਼ਾਲ ਰੂਹਾਨੀ ਸਤਿਸੰਗਾਂ ਰਾਹੀਂ ਲੋਕਾਂ ਨੂੰ ਖੂਨਦਾਨ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕੀਤਾ। ਨਤੀਜੇ ਵਜੋਂ ਡੇਰਾ ਸੱਚਾ ਸੌਦਾ ਖੂਨਦਾਨ ਦੇ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਮੋਹਰੀ ਹੈ। (World Blood Donor Day)

ਡੇਰਾ ਸ਼ਰਧਾਲੂ ਪੱਲਿਓਂ ਪੈਸਾ ਖਰਚ ਕੇ ਕਰਦੇ ਨੇ ਖੂਨਦਾਨ | World Blood Donor Day

ਪੂਜਨੀਕ ਗੁਰੂ ਜੀ ਨੇ ਖੂਨਦਾਨ ਸਬੰਧੀ ਅਜਿਹੀ ਮੁਹਿੰਮ ਚਲਾਈ, ਜਿਸ ਦੇ ਤਹਿਤ ਅੱਜ ਦੁਨੀਆ ਭਰ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਸ ’ਤੇ ਚੱਲ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਰਹੇ ਹਨ। ਇਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਧੀ ਰਾਤ ਨੂੰ ਵੀ ਆਪਣੀ ਜੇਬ੍ਹ ਵਿੱਚੋਂ ਪੈਸੇ ਖਰਚ ਕੇ ਸੈਂਕੜੇ ਕਿਲੋਮੀਟਰ ਦੂਰ ਹਸਪਤਾਲਾਂ ਵਿੱਚ ਪਹੁੰਚ ਕੇ ਲੋੜਵੰਦ ਮਰੀਜ਼ਾਂ ਲਈ ਨਿਰਸਵਾਰਥ ਖੂਨਦਾਨ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੂੰ ਟ੍ਰਿਊੂ ਬਲੱਡ ਪੰਪ ਦਾ ਖਿਤਾਬ ਦਿੱਤਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਡੇਰਾ ਸੱਚਾ ਸੌਦਾ 10 ਲੱਖ ਯੂਨਿਟ ਖੂਨ ਦਾਨ ਕਰ ਚੁੱਕਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

Also Read : ਗੁਰਦਿਆਲ ਸਿੰਘ ਇੰਸਾਂ ਬਣੇ ਪਿੰਡ ਸੰਗਤਪੁਰਾ ਦੇ ਤੀਜੇ ਸਰੀਰਦਾਨੀ

ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਅਤੇ ਦੁਨੀਆ ’ਚ 163 ਮਾਨਵਤਾ ਭਲਾਈ ਦੇ ਕਾਰਜ ਕਰਦੇ ਹਨ। ਇਨ੍ਹਾਂ ਕਾਰਜਾਂ ਵਿੱਚੋਂ, 12ਵੇਂ ਕਾਰਜ ਵਿੱਚ ਟ੍ਰਿਊੂ ਬਲੱਡ ਪੰਪ ਸ਼ਾਮਲ ਹੈ, ਭਾਵ ਨਿਯਮਿਤ ਤੌਰ ’ਤੇ ਖੂਨਦਾਨ ਕਰਨਾ। ਡੇਰਾ ਸ਼ਰਧਾਲੂ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬੱਚਿਆਂ ਦੇ ਜਨਮ ਦਿਨ, ਆਪਣੇ ਅਤੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਜਨਮ ਦਿਨ ਅਤੇ ਪਰਿਵਾਰ ਵਿੱਚ ਹੋਰ ਖੁਸ਼ੀ-ਗ਼ਮੀ ਦੇ ਮੌਕੇ ਖੂਨਦਾਨ ਕਰਕੇ ਮਨਾਉਂਦੇ ਹਨ। ਇਸ ਤੋਂ ਇਲਾਵਾ ਭਾਰਤੀ ਫੌਜ, ਪੁਲਿਸ ਪ੍ਰਸ਼ਾਸਨ, ਥੈਲੇਸੀਮੀਆ ਤੋਂ ਪੀੜਤ ਮਰੀਜ਼ ਅਤੇ ਦੇਸ਼ ਦੇ ਚੌਥੇ ਥੰਮ੍ਹ ਪੱਤਰਕਾਰ ਸਮਾਜ ਨੂੰ ਲਗਾਤਾਰ ਖੂਨਦਾਨ ਕਰ ਰਹੇ ਹਨ।

ਮਨੁੱਖਤਾ ਦੇ ਨਾਤੇ ਖੂਨਦਾਨ ਜ਼ਰੂਰੀ

ਜੇਕਰ ਖੂਨਦਾਨ ਕਰਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤਾਂ ਇਹ ਬਹੁਤ ਹੀ ਪੁੰਨ ਦਾ ਕੰਮ ਹੈ। ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਪਹਿਲਾਂ ਨਾਲੋਂ ਵਧੀਆ ਖੂਨ ਪੈਦਾ ਹੁੰਦਾ ਹੈ ਅਤੇ ਸਰੀਰ ਤਾਜ਼ਗੀ ਮਹਿਸੂਸ ਕਰਦਾ ਹੈ।

– ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਖੂਨਦਾਨ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ

7 ਦਸੰਬਰ 2003 ਨੂੰ 8 ਘੰਟਿਆਂ ਵਿੱਚ ਵੱਧ ਤੋਂ ਵੱਧ 15,432 ਯੂਨਿਟ ਖੂਨਦਾਨ ਕੀਤਾ ਗਿਆ।

10 ਅਕਤੂਬਰ 2004 ਨੂੰ 17,921 ਯੂਨਿਟ ਖੂਨਦਾਨ ਕੀਤਾ।

8 ਅਗਸਤ 2010 ਨੂੰ ਸਿਰਫ 8 ਘੰਟਿਆਂ ਵਿੱਚ 43,732 ਯੂਨਿਟ ਖੂਨਦਾਨ ਕੀਤਾ।

12 ਅਪਰੈਲ 2014 ਨੂੰ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ 75,777 ਯੂਨਿਟ ਖੂਨਦਾਨ ਕੀਤਾ ਗਿਆ।

World Blood Donor Day : ਸਮੇਂ ਦੇ ਹਰ ਪਲ ਵਾਂਗ ਖੂਨ ਦੀ ਹਰ ਬੂੰਦ ਅਨਮੋਲ
ਵਿਸ਼ਵ ਖੂਨਦਾਨੀ ਦਿਵਸ ’ਤੇ ਵਿਸ਼ੇਸ਼ | World Blood Donor Day

ਸਹੀ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਦੁਨੀਆ ’ਚ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਕਈ ਪਰਿਵਾਰ ਅਜਿਹੇ ਹਨ ਜੋ ਪੈਸੇ ਦੀ ਘਾਟ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸਤੇਦਾਰਾਂ ਦੀ ਜਾਨ ਬਚਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸੰਕਟਕਾਲੀਨ ਸਥਿਤੀਆਂ ’ਚ, ਮੁਫਤ ਖੂਨਦਾਨ ਕਰਕੇ ਦੂਜਿਆਂ ਦੀ ਜਾਨ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ, ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਕਿਉਂ ਚੁਣਿਆ ਹੈ।

ਦਰਅਸਲ, ਵਿਸ਼ਵ ਖੂਨਦਾਨ ਦਿਵਸ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਗਿਆਨੀ ਕਾਰਲ ਲੈਂਡਸਟਾਈਨਰ ਦੀ ਯਾਦ ਵਿੱਚ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਦਾ ਜਨਮ 14 ਜੂਨ 1868 ਨੂੰ ਹੋਇਆ ਸੀ।

ਮਹੱਤਵਪੂਰਨ ਯੋਗਦਾਨ | World Blood Donor Day

ਉਨ੍ਹਾਂ ਨੇ ਮਨੁੱਖੀ ਖੂਨ ਵਿੱਚ ਮੌਜੂਦ ਐਗਲੂਟਿਨਿਨ ਦੀ ਮੌਜ਼ੂਦਗੀ ਦੇ ਅਧਾਰ ’ਤੇ ਖੂਨ ਦੇ ਸੈੱਲਾਂ ਦੇ ਏ, ਬੀ ਤੇ ਓ ਸਮੂਹਾਂ ਦੀ ਪਛਾਣ ਕੀਤੀ। ਖੂਨ ਦੇ ਇਸ ਵਰਗੀਕਰਨ ਨੇ ਮੈਡੀਕਲ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਖੋਜ ਲਈ, ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀ ਇਸ ਖੋਜ ਸਦਕਾ ਅੱਜ ਕਰੋੜਾਂ ਤੋਂ ਵੱਧ ਲੋਕ ਖੂਨਦਾਨ ਕਰਦੇ ਹਨ ਤੇ ਇਸ ਕਾਰਨ ਲੱਖਾਂ ਜਾਨਾਂ ਬਚ ਜਾਂਦੀਆਂ ਹਨ। ਖੂਨ ਦੇਣ ਨਾਲ ਖੂਨ ਲੈਣ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਕੁਦਰਤੀ ਮੁਸਕਾਨ ਆਉਂਦੀ ਹੈ।

ਵਿਸ਼ਵ ਖੂਨਦਾਨੀ ਦਿਵਸ ’ਤੇ ਵਿਸ਼ੇਸ਼ | World Blood Donor Day

ਕਾਰਲ ਲੈਂਡਸਟੀਨਰ ਦੁਆਰਾ ਖੂਨ ਦੇ ਸਮੂਹਾਂ ਦੀ ਖੋਜ ਕਰਨ ਤੋਂ ਪਹਿਲਾਂ ਤੱਕ, ਬਿਨਾਂ ਗਰੁੱਪ ਦੀ ਜਾਣਕਾਰੀ ਦੇ ਖੂਨ ਚੜ੍ਹਾਇਆ ਜਾਂਦਾ ਸੀ। ਬਿਨਾਂ ਜਾਣਕਾਰੀ ਦੇ ਖੂਨ ਚੜ੍ਹਾਉਣਾ ਬਹੁਤੀ ਵਾਰ ਘਾਤਕ ਸਿੱਧ ਹੋ ਜਾਂਦਾ ਸੀ। 2005 ਵਿੱਚ, ਵਿਸ਼ਵ ਸਿਹਤ ਸੰਗਠਨ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ ਨੇ ਪਹਿਲੀ ਵਾਰ ਵਿਸ਼ਵ ਖੂਨਦਾਨ ਦਿਵਸ ਮਨਾਇਆ। ਵਿਸ਼ਵ ਖੂਨਦਾਨ ਦਿਵਸ 2023 ਦਾ ਥੀਮ ਹੈ ‘‘ਖੂਨ ਦਿਓ, ਪਲਾਜਮਾ ਦਿਓ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’’।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਸ ਸਾਲ ਦੀ ਥੀਮ ਪਲਾਜ਼ਮਾ ਅਤੇ ਖੂਨਦਾਨ ਕਰਕੇ ਜੀਵਨ ਬਚਾਉਣ ਦੇ ਸੰਦੇਸ਼ ਨੂੰ ਫੈਲਾਉਣ ’ਤੇ ਕੇਂਦਰਿਤ ਹੈ। ਵਿਸ਼ਵ ਖੂਨਦਾਨ ਦਿਵਸ ’ਤੇ, ਦੁਨੀਆ ਦੇ ਕਈ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦਿਨ ਕਈ ਹਸਪਤਾਲਾਂ ਵਿੱਚ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ ਜਾਂਦਾ ਹੈ ਤੇ ਖੂਨਦਾਨ ਕਰਨ ਦੀ ਪ੍ਰਕਿਰਿਆ ਬਾਰੇ ਸਹੀ ਸਿੱਖਿਆ ਦਿੱਤੀ ਜਾਂਦੀ ਹੈ। ਖੂਨਦਾਨ ਕਿਸ ਨੂੰ ਕਰਨਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ, ਬਾਰੇ ਵੀ ਸਹੀ ਜਾਣਕਾਰੀ ਇਸ ਦਿਨ ਡਾਕਟਰਾਂ ਅਤੇ ਸੋਸ਼ਲ ਵਰਕਰਾਂ ਵੱਲੋਂ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਅਨੁਪ੍ਰਿਤਾ ਜੌਹਲ ਨੇ ਏ.ਡੀ.ਸੀ. ਦਿਹਾਤੀ ਵਿਕਾਸ ਦਾ ਅਹੁਦਾ ਸੰਭਾਲਿਆ

ਅੰਕੜਿਆਂ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਖੂਨਦਾਨ ਦੇ ਮਾਮਲੇ ’ਚ ਕਾਫੀ ਪਿੱਛੇ ਹੈ। ਇਸ ਕੜੀ ਨੂੰ ਤੋੜਨ ਲਈ ਇਸ ਖੂਨਦਾਨ ਦਿਵਸ ਦਾ ਮੁੱਖ ਉਦੇਸ਼ ਖੂਨਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ। ਲੋੜਵੰਦ ਵਿਅਕਤੀ ਦੀ ਖੂਨ ਦੀ ਲੋੜ ਨੂੰ ਹਰ ਹਾਲਤ ਵਿੱਚ ਪੂਰਾ ਕਰਨ ਲਈ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਣਾ ਚਾਹੀਦਾ ਹੈ।

ਖੂਨਦਾਨ ਦੀ ਇਹ ਮੁਹਿੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦੀ ਹੈ ਅਤੇ ਖੂਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਕੁਦਰਤੀ ਮੁਸਕਾਨ ਪ੍ਰਦਾਨ ਕਰਦੀ ਹੈ। ਕੋਈ ਵੀ ਸਿਹਤਮੰਦ ਬਾਲਗ ਮਰਦ ਅਤੇ ਔਰਤ (18-65 ਸਾਲ) ਖੂਨਦਾਨ ਕਰ ਸਕਦਾ ਹੈ। ਮਰਦ ਹਰ 3 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੇ ਹਨ ਜਦਕਿ ਔਰਤਾਂ ਹਰ 4 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੀਆਂ ਹਨ।

ਖੂਨਦਾਨ ਕਰਕੇ ਨਵੀਂ ਜ਼ਿੰਦਗੀ ਮਿਲਦੀ

ਕਿੰਨੇ ਹੀ ਲੋਕਾਂ ਨੂੰ ਖੂਨਦਾਨ ਕਰਕੇ ਨਵੀਂ ਜ਼ਿੰਦਗੀ ਮਿਲਦੀ ਹੈ। ਕਿਸੇ ਦੇ ਖੂਨਦਾਨ ਕਰਨ ਨਾਲ ਕਿਸੇ ਹੋਰ ਦੇ ਘਰ ਖੁਸ਼ੀਆਂ ਆਉਂਦੀਆਂ ਹਨ। ਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਖੂਨਦਾਨ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਖੂਨਦਾਨ ਕਰਨ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ, ਇੱਕ ਗਲਤ ਧਾਰਨਾ ਇਹ ਵੀ ਹੈ ਕਿ ਨਿਯਮਿਤ ਖੂਨਦਾਨ ਕਰਨ ਨਾਲ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਭੰਬਲਭੂਸਾ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਲੋਕ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਖੂਨਦਾਨ ਨਾ ਕਰਨ ਦੀ ਸਲਾਹ ਦੇਣ ਲੱਗ ਜਾਂਦੇ ਹਨ। ਖੂਨਦਾਨ ਕਰਨਾ ਮਨੁੱਖਤਾ ਲਈ ਕੀਤਾ ਗਿਆ ਮਹਾਨ ਕਾਰਜ ਹੈ, ਪਰ ਜਿਸ ਤਰ੍ਹਾਂ ਤੁਹਾਨੂੰ ਖੂਨਦਾਨ ਕਰਨ ਦੀ ਯੋਗਤਾ ਜਾਣਨ ਦੀ ਜਰੂਰਤ ਹੈ, ਉਸੇ ਤਰ੍ਹਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਬਲੱਡ ਗਰੁੱਪ ਕਿਸ ਬਲੱਡ ਗਰੁੱਪ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ। ਆਓ ਜਾਣਦੇ ਹਾਂ…

A+ ਬਲੱਡ ਗਰੁੱਪ ਵਾਲਾ ਵਿਅਕਤੀ A+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦਾ ਹੈ।

A- ਬਲੱਡ ਗਰੁੱਪ ਵਾਲਾ ਦਾਨੀ ਆਪਣਾ ਖੂਨ A+, AB+, A- ਅਤੇ B- ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦੇ ਸਕਦਾ ਹੈ।

B+ ਬਲੱਡ ਗਰੁੱਪ ਵਾਲਾ ਵਿਅਕਤੀ B+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਆਪਣਾ ਖੂਨ ਦਾਨ ਕਰ ਸਕਦਾ ਹੈ।

B- ਬਲੱਡ ਗਰੁੱਪ ਵਾਲਾ ਦਾਨੀ B-, B+, AB- ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦਾ ਹੈ।

O+ ਬਲੱਡ ਗਰੁੱਪ ਵਾਲਾ ਵਿਅਕਤੀ A+, B+, AB+ ਅਤੇ O+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦਾ ਹੈ।

O- ਬਲੱਡ ਗਰੁੱਪ ਵਾਲਾ ਦਾਨੀ ਕਿਸੇ ਵੀ ਬਲੱਡ ਗਰੁੱਪ ਵਾਲੇ ਵਿਅਕਤੀ ਨੂੰ ਦਾਨ ਕਰ ਸਕਦਾ ਹੈ। ਇਸ ਲਈ ਇਸ ਬਲੱਡ ਗਰੁੱਪ ਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ।

AB+ ਬਲੱਡ ਗਰੁੱਪ ਵਾਲਾ ਵਿਅਕਤੀ ਆਪਣਾ ਖੂਨ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦਾ ਹੈ। AB+ ਵਾਲਾ ਵਿਅਕਤੀ ਕਿਸੇ ਤੋਂ ਵੀ ਖੂਨ ਲੈ ਸਕਦਾ ਹੈ। ਇਸ ਲਈ ਇਸ ਬਲੱਡ ਗਰੁੱਪ ਨੂੰ ਯੂਨੀਵਰਸਲ ਅਸੈਪਟਰ ਕਿਹਾ ਜਾਂਦਾ ਹੈ।

AB- ਬਲੱਡ ਗਰੁੱਪ ਵਾਲਾ ਦਾਨੀ AB- ਅਤੇ AB+ ਬਲੱਡ ਗਰੁੱਪ ਵਾਲੇ ਨੂੰ ਦਾਨ ਕਰ ਸਕਦਾ ਹੈ।

ਖੂਨਦਾਨ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਅਸੀਂ ਕਿਸੇ ਹੋਰ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਾਂ। ਖੂਨਦਾਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ- ਇਹ ਕਾਰਡੀਓਵੈਸਕੁਲਰ (ਦਿਲ ਦੀ) ਸਿਹਤ ਵਿੱਚ ਸੁਧਾਰ ਕਰਦਾ ਹੈ। ਖੂਨਦਾਨ ਦਿਲ ਦੇ ਦੌਰੇ ਦੇ ਖਤਰੇ ਨੂੰ ਘਟਾਉਂਦਾ ਹੈ। ਖੂਨਦਾਨ ਕਰਨ ਨਾਲ ਖੂਨ ਦੇ ਥੱਕੇ ਨਹੀਂ ਬਣਦੇ, ਖੂਨ ਕੁਝ ਹੱਦ ਤੱਕ ਪਤਲਾ ਹੋ ਜਾਂਦਾ ਹੈ ਤੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਸਰੀਰ ਵਿੱਚ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਹੁੰਦੀ ਹੈ।

World Blood Donor Day

ਖੂਨਦਾਨ ਤੁਹਾਡਾ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ। ਇਸ ਲਈ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰੋ। ਖੂਨਦਾਨ ਕਰਨ ਨਾਲ ਕੈਲੋਰੀ ਅਤੇ ਚਰਬੀ ਜ਼ਲਦੀ ਬਰਨ ਹੁੰਦੀ ਹੈ। ਖੂਨਦਾਨ ਕਰਨ ਨਾਲ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਖੂਨਦਾਨ ਕਰਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਸਰੀਰ ’ਚ ਆਇਰਨ ਦੀ ਜ਼ਿਆਦਾ ਮਾਤਰਾ ਲੀਵਰ ’ਤੇ ਦਬਾਅ ਪਾਉਂਦੀ ਹੈ। ਇਸ ਦੇ ਨਾਲ ਹੀ ਖੂਨਦਾਨ ਕਰਨ ਨਾਲ ਆਇਰਨ ਦੀ ਮਾਤਰਾ ਵੀ ਸੰਤੁਲਿਤ ਹੋ ਜਾਂਦੀ ਹੈ। ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਤੋਂ ਬਚਾਅ ਹੁੰਦਾ ਹੈ। ਜਦੋਂ ਤੁਸੀਂ ਖੂਨਦਾਨ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਨਵੇਂ ਟਿਸ਼ੂ ਬਣਦੇ ਹਨ, ਜਿਸ ਨਾਲ ਤੁਸੀਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ : ਹਰਿਆਣਾ ‘ਚ ਕਿਸਾਨਾਂ ਨੇ ਗੱਡੇ ਟੈਂਟ, ਕੀਤਾ ਹਾਈਵੇਅ ਜਾਮ

ਇਸ ਵਿਚ ਕੋਈ ਸ਼ੱਕ ਨਹੀਂ ਕਿ ਖੂਨਦਾਨ (World Blood Donor Day) ਕਰਨ ਨਾਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਭਾਵ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰੋਗੇ। ਤੁਹਾਨੂੰ ਆਪਣੇ-ਆਪ ’ਤੇ ਮਾਣ ਹੋਵੇਗਾ ਕਿਉਂਕਿ ਤੁਸੀਂ ਕਿਸੇ ਦੀ ਜਾਨ ਬਚਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹੋ। ਖੂਨਦਾਨ ਇੱਕ ਮਹਾਨ ਦਾਨ ਹੈ। ਹੌਲੀ-ਹੌਲੀ ਲੋਕ ਇਸ ਦੀ ਮਹੱਤਤਾ ਨੂੰ ਸਮਝਣ ਲੱਗੇ ਹਨ ਤੇ ਖੂਨਦਾਨ ਪ੍ਰਤੀ ਜਾਗਰੂਕਤਾ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ। ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਜੇ ਵੀ ਖੂਨਦਾਨ ਕਰਨ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਜੇਕਰ ਲੋਕ ਸੇਵਾ ਕਰਨੀ ਹੈ ਤਾਂ ਖੂਨਦਾਨ ਇੱਕ ਉੱਤਮ ਸੇਵਾ ਹੈ।

ਲੈਕਚਰਾਰ ਲਲਿਤ ਗੁਪਤਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਵਾਲ (ਲੁਧਿਆਣਾ)

ਮੋ. 97815-90500

ਵਿਸ਼ਵ ਖੂਨਦਾਤਾ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲਗਾਇਆ ਖੂਨਦਾਨ ਕੈਂਪ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਰਧਾਲੂਆਂ ਨੇ ਕੀਤਾ 144 ਯੂਨਿਟ ਖੂਨਦਾਨ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਵਿਸ਼ਵ ਖੂਨਦਾਤਾ ਦਿਵਸ ਮੌਕੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਥਾਨਕ ਅਤੁੱਲਿਆ ਬਲੱਡ ਬੈਂਕ ਊਸ਼ਾ ਬਾਂਸਲ ਨਰਸਿੰਗ ਹੋਮ ਅਤੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਖੂਨਦਾਨ ਕੈਂਪ ਲਗਾਇਆ ਗਿਆ।

ਇਸ ਮੌਕੇ ਜਿਲ੍ਹੇ ਦੇ 8 ਬਲਾਕਾਂ ਦੇ ਖੂਨਦਾਨੀਆਂ ਵੱਲੋਂ 144 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਣਯੋਗ ਮੋਹਨ ਲਾਲ ਸਿਟੀ ਇੰਚਾਰਜ ਸ੍ਰੀ ਮੁਕਤਸਰ ਸਾਹਿਬ ਤੇ ਹਰਬੰਸ ਸਿੰਘ ਐਸ ਡੀ ਓ ਬਿਜਲੀ ਬੋਰਡ ਬਰੀਵਾਲਾ ਨੇ ਕੀਤਾ। ਇਸ ਮੌਕੇ ਊਸ਼ਾ ਬਾਂਸਲ ਨਰਸਿੰਗ ਹੋਮ ਦੇ ਡਾਕਟਰ ਮੁਕੇਸ਼ ਬਾਂਸਲ ਅਤੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਪੰਜਾਬ ਰਵੀ ਇੰਸਾਂ, ਹਰਚਰਨ ਸਿੰਘ ਇੰਸਾਂ ਤੇ ਮਨਜੀਤ ਸਿੰਘ ਇੰਸਾਂ ਨੇ ਵਿਸ਼ੇਸ਼ ਤੌਰ ‘ਤੇ ਸਹੂਲੀਅਤ ਕੀਤੀ।

ਵਰਣਨਯੋਗ ਹੈ ਕਿ ਕੋਰੋਨਾ ਸੰਕਟ ਦੇ ਚਲਦਿਆਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਹਿਲਾਂ ਵੀ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 670 ਦੇ ਕਰੀਬ ਯੂਨਿਟ ਖੂਨਦਾਨ ਕਰ ਚੁੱਕੇ ਹਨ।

ਇਸ ਮੌਕੇ 45 ਮੈਂਬਰ ਪੰਜਾਬ ਰਵੀ ਇੰਸਾਂ ਨੇ ਕਿਹਾ ਇਹ ਜੋ ਵਿਸ਼ਵ ਖੂਨਦਾਤਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੀ ਲਗਾਏ ਜਾ ਰਹੇ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ ਸਮੇਂ ‘ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰਦਾਨ ਕਰਨਾ, ਨੇਤਰਦਾਨ ਕਰਨਾ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆਂ ਕਰਵਾਉਣਾ ਆਦਿ  ਕੰਮ ਕਰ ਰਹੇ ਹਨ।

ਇਹ ਸਭ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ ਰਾਹੀਂ ਹੀ ਹੋ ਰਿਹਾ ਹੈ  ਅਖੀਰ ਵਿਚ ਬਲਾਕ 15 ਮੈਂਬਰ ਦਰਸ਼ਨ ਸਿੰਘ ਬਾਂਮ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਬਲਾਕ ਭੰਗੀਦਾਸ ਨੱਥਾ ਸਿੰਘ ਇੰਸਾਂ, ਬਲਾਕ 15 ਮੈਂਬਰ ਜਿੰਮੇਵਾਰ ਸਰੋਜ ਛਾਬੜਾ, ਨਿਰਮਲ ਸਿੰਘ ਕਾਕਾ, ਕੇਵਲ ਕ੍ਰਿਸ਼ਨ ਇੰਸਾਂ, ਮੰਗਤ ਰਾਮ ਇੰਸਾਂ, ਰਮੇਸ਼ ਇੰਸਾਂ, ਕੁਲਦੀਪ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਕੇਵਲ ਕੁਮਾਰ ਇੰਸਾਂ, ਸੰਦੀਪ ਇੰਸਾਂ ਆਦਿ ਹਾਜਰ ਸਨ।

ਖੂਨਦਾਨ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ

ਕੈਂਪ ਦੌਰਾਨ ਮੁੱਖ ਮਹਿਮਾਨ ਮੋਹਲ ਲਾਲ ਐਸ ਐਚ ਓ ਨੇ ਸੰਬੋਧਨ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ  ਵਿਸ਼ਵ ਖੂਨਦਾਤਾ ਦਿਵਸ ਮੌਕੇ ਜੋ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਮਰੀਜਾਂ ਲਈ ਬਹੁਤ ਮਹਤੱਵ ਰੱਖਦਾ ਹੈ। ਇਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਬੱਚ ਸਕਦੀਆਂ ਹਨ। ਉਨ੍ਹਾਂ ਸੰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਖੂਨਦਾਨ ਦੇਣ ਨਾਲ ਸਰੀਰ ਵਿਚ ਕੋਈ ਫਰਕ ਨਹੀਂ ਪੈਂਦਾ ਤੇ ਤੁਹਾਡੇ ਇੱਕ ਯੂਨਿਟ ਖੂਨਦਾਨ ਕਰਨ ਨਾਲ ਕੀਮਤੀ ਜਾਨ ਬਚਾਈ ਜਾ ਸਕਦੀ ਹੈ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ ਸਮੇਂ ‘ਤੇ ਕਰਦੇ ਹਨ ਲੋਕ ਭਲਾਈ ਦੇ ਕੰਮ

ਇਸ ਮੌਕੇ ਹਰਬੰਸ ਸਿੰਘ ਐਸ ਡੀ ਓ ਬਿਜਲੀ ਬੋਰਡ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸਮੇਂ ਸਮੇਂ ‘ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਹੋਰ ਵੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਕੋਰੋਨਾ ਸੰਕਟ ਦੇ ਸਮੇਂ ਡੇਰਾ ਸ਼ਰਧਾਲੂਆਂ ਨੇ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਹੈ। ਅੱਜ ਵੀ ਵਿਸ਼ਵ ਖੂਨਦਾਤਾ ਦਿਵਾਸ ਮੌਕੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਰਧਾਲੂ ਬੜੇ ਉਤਸ਼ਾਹ ਨਾਲ ਖੂਨ ਦਾਨ ਕਰਨ ਆਏ ਹੋਏ ਹਨ।

ਛੋਟੇ ਜਿਹੇ ਸੁਨੇਹੇ ‘ਤੇ ਖੂਨਦਾਨ ਕਰਨ ਲਈ ਆ ਜਾਂਦੇ ਹਨ

ਇਸ ਕੈਂਪ ਵਿੱਚ ਡਾ. ਮੁਕੇਸ਼ ਬਾਂਸਲ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਬੜੇ ਸ਼ੁਕਰਗੁਜਾਰ ਹਨ ਜਿਨ੍ਹਾਂ ਨੇ ਕੋਰੋਨਾ ਸੰਕਟ ਦੌਰਾਨ ਸਾਡੀ ਬਹੁਤ ਮਦਦ ਕੀਤੀ ਹੈ, ਬਹੁਤ ਸਾਰੀਆਂ ਜਾਨਾਂ ਇਨ੍ਹਾਂ ਦੇ ਖੂਨਦਾਨ ਕਰਨ ਨਾਲ ਬਚਾਈਆਂ ਜਾ ਚੁੱਕੀਆਂ ਹਨ। ਡੇਰਾ ਸ਼ਰਧਾਲੂ ਛੋਟੇ ਜਿਹੇ ਸੁਨੇਹੇ ‘ਤੇ ਖੂਨਦਾਨ ਕਰਨ ਲਈ ਆ ਜਾਂਦੇ ਹਨ। ਅਸੀਂ ਧੰਨਵਾਦ ਕਰਦੇ ਹਾਂ ਇਨ੍ਹਾਂ ਸ਼ਰਧਾਲੂਆਂ ਦਾ ਜਿਨ੍ਹਾਂ ਨੇ ਔਖੇ ਵੇਲੇ ਅਤੁੱਲਿਆਂ ਬਲੱਡ ਬੈਂਕ ਦਾ ਸਾਥ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।