Garlic - Sach Kahoon Punjabi
Vegetables Prices: ਮਹਿੰਗੀ ਸਬਜ਼ੀਆਂ ਨੇ ਵਿਗਾੜਿਆ ਘਰੇਲੂ ਬਜਟ, ਸਬਜ਼ੀਆਂ ਦੇ ਜਾਣੋ ਕੀ ਹਨ ਭਾਅ
ਫਰੀਦਕੋਟ, (ਗੁਰਪ੍ਰੀਤ ਪੱਕਾ)। ਮਹਿੰਗੀਆਂ ਸਬਜ਼ੀਆਂ ਨੇ ਘਰੇਲੂ ਔਰਤਾਂ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਟਮਾਟਰ, ਗੋਭੀ ਅਤੇ ਮੂਲੀ ਦੇ ਭਾਅ ਵਧ ਗਏ ਹਨ। ਇਸ ਤੋਂ ਇਲਾਵਾ ਪਿਆਜ਼ ਅਤੇ ਲਸਣ ਦੀਆਂ ਕੀਮਤਾਂ ਵੀ ਮਹਿੰਗੀਆਂ ਹਨ। ਪਹਿਲਾਂ ਘਰੇਲੂ ਔਰਤਾਂ ਪਿਆਜ਼ ਛਿੱਲਦਿਆਂ ਹੰਝੂ ਵਹਾਉਂਦੀਆਂ ਸਨ, ਹੁਣ ਭਾਅ ਸੁਣ ਕੇ ਹੰਝੂ ਵਹਾਉਂਦੀਆਂ ਹਨ ਅਤੇ ਲਸਣ ਦੀ ਕੀਮਤ ਨੇ ਸਬਜ਼ੀਆਂ ਦਾ ਸਵਾਦ ਵਿਗਾੜ ਦਿੱਤਾ ਹੈ।  Vegetables Prices
ਇਹ ਵੀ ਪੜ੍ਹੋ: Mukhyamantri Divyang Scooty Yojana: ਮੁੱਖ ਮੰਤਰੀ ਦਿਵਯਾਂਗ ਸਕੂਟੀ ਯੋਜਨਾ 2024 ਲਈ ਆਵੇਦਨ ਸ਼ੁਰੂ
ਸਬਜ਼ੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਰਾਜੂ ਨੇ ਕਿਹਾ ਕਿ ਹੋਰ ਸਬਜ਼ੀਆਂ ਵਾਂਗ ਲਸਣ, ਪਿਆਜ਼ ਤੇ ਹੋਰ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ। ਲਸਣ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਸ ‘ਤੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਸਰਦੀਆਂ ਤੋਂ ਪਹਿਲਾਂ ਲਸਣ 100 ਰੁਪਏ ਕਿਲੋ ਅਤੇ ਪਿਆਜ਼ 15 ਤੋਂ 25 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦਾ ਸੀ। ਅੱਜ ਉਹੀ ਲਸਣ 350 ਤੋਂ 400 ਰੁਪਏ ਅਤੇ ਪਿਆਜ਼ 60 ਤੋਂ 70 ਰੁਪਏ ਕਿੱਲੋ ਦੇ ਹਿਸਾਬ ਨਾਲ ਖਰੀਦਣਾ ਪੈ ਰਿਹਾ ਹੈ। 40-50 ਰੁਪਏ ਕਿੱਲੋ ਵਿਕਣ ਵਾਲਾ ਟਮਾਟਰ 125-130 ਰੁਪਏ, ਮੂਲੀ 40-50 ਰੁਪਏ, ਗੋਭੀ 100-125 ਰੁਪਏ, ਸ਼ਿਮਲਾ ਮਿਰਚ 160-170 ਰੁਪਏ ਕਿੱਲੋ ਵਿਕ ਰਿਹਾ ਹੈ।
ਮਹਿੰਗਾਈ ਕਾਰਨ ਸਬਜ਼ੀਆਂ ਨੇ ਘਰੇਲੂ ਔਰਤਾਂ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।
ਰਾਜੂ ਸਬਜ਼ੀ ਵਾਲੇ ਨੇ ਦੱਸਿਆ ਕਿ ਸਰਦੀਆਂ ਵਿੱਚ ਸਰ੍ਹੋਂ ਦੇ ਸਾਗ, ਜੋ ਅਮੀਰ-ਗਰੀਬ ਹਰ ਕਿਸੇ ਦੇ ਘਰਾਂ ਵਿੱਚ ਖਾਧਾ ਜਾਂਦਾ ਹੈ, ਦਾ ਸਵਾਦ ਵੀ ਵਿਗੜ ਸਕਦਾ ਹੈ ਕਿਉਂਕਿ ਇਸ ਨੂੰ ਲਸਣ ਅਤੇ ਪਿਆਜ਼ ਵਿੱਚ ਪਕਾਏ ਬਿਨਾਂ ਸਰ੍ਹੋਂ ਦੇ ਸਾਗ ਦਾ ਸਵਾਦ ਵੀ ਵਿਗੜ ਜਾਂਦਾ ਹੈ।
ਪਿਆਜ਼ ਅਤੇ ਲਸਣ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ
ਉਨ੍ਹਾਂ ਦਾ ਕਹਿਣਾ ਹੈ ਕਿ ਵਧੀਆਂ ਕੀਮਤਾਂ ਦਾ ਮੁੱਖ ਕਾਰਨ ਲਸਣ-ਪਿਆਜ਼ ਉਤਪਾਦਕ ਸੂਬਿਆਂ ‘ਚ ਭਾਰੀ ਮੀਂਹ ਕਾਰਨ ਫਸਲਾਂ ਦਾ ਨੁਕਸਾਨ ਹੋਣਾ ਹੈ। ਇਸ ਕਾਰਨ ਬਾਜ਼ਾਰ ‘ਚ ਵਧੀ ਮੰਗ ਦੇ ਮੁਕਾਬਲੇ ਇਨ੍ਹਾਂ ਦੀ ਉਪਲੱਬਧਤਾ ਘੱਟ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਫਿਲਹਾਲ ਪਿਆਜ਼ ਅਤੇ ਲਸਣ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ। Vegetables Prices
ਘੱਟ ਸਪਲਾਈ ਅਤੇ ਮੰਗ ਜ਼ਿਆਦਾ ਹੋਣ ਕਾਰਨ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਆਜ਼ ਦੀਆਂ ਕੀਮਤਾਂ ਉਦੋਂ ਹੀ ਹੇਠਾਂ ਆ ਸਕਦੀਆਂ ਹਨ ਜਦੋਂ 2 ਮਹੀਨਿਆਂ ਬਾਅਦ ਪਿਆਜ਼ ਦੀ ਨਵੀਂ ਫਸਲ ਆਵੇਗੀ। ਉਸ ਦਾ ਕਹਿਣਾ ਹੈ ਕਿ ਪਿਆਜ਼ ਨਾਸਿਕ ਅਤੇ ਹੋਰ ਥਾਵਾਂ ਤੋਂ ਮੰਗ ਨਾਲੋਂ ਘੱਟ ਆ ਰਿਹਾ ਹੈ। ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਪਿਆਜ਼ ਅਤੇ ਲਸਣ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨੂੰ ਇਹ ਚੀਜ਼ਾਂ ਦੂਜੇ ਦੇਸ਼ਾਂ ਤੋਂ ਮੰਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਪਿਆਜ ਤੇ ਲਸਣ ਤੋਂ ਬਾਅਦ ਆਲੂ ਨੇ ਵੀ ਸਿਰ ਚੁੱਕਿਆ
ਲਸਣ 200 ਰੁਪਏ,  ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ
ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ
ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ  ਪਿਛਲੇ ਇੱਕ ਮਹੀਨੇ ਵਿੱਚ ਲਸਣ, ਪਿਆਜ, ਆਲੂ ਦੇ ਭਾਅ ਲੱਗਭੱਗ ਦੁੱਗਣੇ ਹੋ ਗਏ ਹਨ ਤਾਂ ਉਥੇ ਹੀ ਗੋਭੀ, ਗਾਜਰ, ਖੀਰਾ,  ਪੱਤਾ ਗੋਭੀ, ਭਿੰਡੀ ਅਤੇ ਟਮਾਟਰ ਦੇ ਭਾਅ ਉਥੇ ਦੇ ਉਥੇ ਹੀ ਹਨ ਜਦੋਂ ਕਿ ਮਟਰ ਦੇ ਭਾਅ ਘੱਟ ਹੀ ਹਨ
ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪਿਆਜ, ਭਿੰਡੀ, ਅਰਬੀ, ਕਰੇਲਾ, ਆਲੂ ਅਤੇ ਲਸਣ ਦੇ ਰੇਟਾਂ ਵਿੱਚ ਉਤਾਰ-ਚੜਾਵ ਆਇਆ ਹੈ ਸਬਜੀ ਵਿਕਰੇਤਾ ਗੌਰਵ ਅਰੋੜਾ ਨੇ ਦੱਸਿਆ ਕਿ ਪਿਆਜ ਕੁਝ ਸਮਾਂ ਪਹਿਲਾਂ 30 ਰੁਪਏ ਕਿੱਲੋ ਸੀ ਜੋ ਕਿ ਅੱਜ 100 ਰੁਪਏ ਕਿੱਲੋ ਹੋ ਗਿਆ ਹੈ ਇਸੇ ਤਰ੍ਹਾਂ ਲਸਣ ਦੇ ਭਾਅ ਕੁੱਝ ਸਮੇਂ ਪਹਿਲਾਂ 120 ਰੁਪਏ ਪ੍ਰਤੀ ਕਿੱਲੋ ਸਨ ਜੋ ਵਧਕੇ 200 ਰੁਪਏ ਪ੍ਰਤੀ ਕਿੱਲੋ ਹੋ ਗਏ ਹਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪਿਆਜ ਅਤੇ ਲਸਣ ਦੇ ਭਾਅ ਵਿੱਚ ਉਤਾਰ ਚੜਾਵ ਆ ਰਿਹਾ ਹੈ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਆਲੂ ਅਤੇ ਪਿਆਜ ਦੀ ਨਵੀਂ ਫਸਲ ਆਉਣ ਦੇ ਬਾਅਦ ਵੀ ਰੇਟਾਂ ਵਿੱਚ ਤੇਜੀ ਜਾਰੀ ਹੈ ਤੇ ਇਹਨਾਂ ‘ਚ ਕਮੀ ਕਦੋਂ ਆਵੇਗੀ ਆਲੂ ਦੀ ਫਸਲ ਵਾਲੇ ਖੇਤਰ ਵਿੱਚ 10-12 ਦਿਨ ਪਹਿਲਾਂ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਿਸ ਕਰਕੇ ਆਲੂਆਂ ਦੇ ਰੇਟਾਂ ਵਿੱਚ ਕਮੀ ਆਉਣਾ ਸੰਭਵ ਨਹੀਂ ਹੈ
ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ
ਇਸੇ ਤਰ੍ਹਾਂ ਪਿਆਜ ਬੀਜਣ ਵਾਲੇ ਖੇਤਰ ਜੋਧਪੁਰ ਅਤੇ ਝਾਲਾਵਾੜ ਵਿੱਚ ਵੀ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਦੋਂ ਕਿ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਪਿਆਜ ਵਿੱਚ ਅਜੇ ਸਮਾਂ ਲੱਗੇਗਾ, ਇਸ ਕਾਰਨ ਪਿਆਜ ਦੇ ਰੇਟਾਂ ਵਿੱਚ ਵੀ ਅਜੇ ਤੇਜੀ ਜਾਰੀ ਰਹੇਗੀ ਬਾਜ਼ਾਰ ਵਿੱਚ ਭਾਅ ਵਿੱਚ ਤੇਜੀ ਨੂੰ ਵੇਖਦੇ ਹੋਏ ਅਤੇ ਆਉਣ ਵਾਲੀ ਨਵੀਂ ਫਸਲ ਵਿੱਚ ਵੀ ਦੇਰੀ ਦੇ ਚਲਦੇ ਸਟਾਕਿਸਟ ਵੀ ਆਪਣਾ ਸਟਾਕ ਬਾਜ਼ਾਰ ਵਿੱਚ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵੇਚਣ ਲਈ ਕੱਢ ਰਹੇ ਹਨ ਇਸ ਕਾਰਨ ਵੀ ਬਾਜ਼ਾਰ ਵਿੱਚ ਤੇਜੀ ਬਣੀ ਹੋਈ ਹੈ ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ ਹੋ ਗਿਆ ਹੈ ਇੱਕ ਕਹਾਵਤ ਹੈ ਕਿ ਗਰੀਬ ਗੰਢੇ ਨਾਲ ਰੋਟੀ ਖਾਕੇ ਹੀ ਕੰਮ ਚਲਾ ਲਵੇਗਾ ਪਰ ਹੁਣ ਕਾਰਨ ਜੋ ਵੀ ਹੋਵੇ ਗਰੀਬ ਦੀ ਥਾਲੀ ‘ਚ ਹੁਣ ਰੋਟੀ ਨਾਲ ਪਿਆਜ ਨਹੀਂ ਰਿਹਾ ਸਗੋਂ ਹੁਣ ਪਿਆਜ ਸ਼ਾਹੀ ਘਰਾਣਿਆਂ ਦੀ ਥਾਲੀ ਦੀ ਸ਼ੋਭਾ ਵਧਾਉਣ ਲਈ ਹੀ ਰਹਿ ਗਿਆ ਹੈ
ਸਬਜੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ
ਇਸ ਸਬੰਧੀ ਕੁਝ ਔਰਤਾਂ ਪੂਜਾ, ਸੁਮਨ, ਰਮਨ, ਨੀਰੂ, ਰਾਜਰਾਣੀ, ਮਮਤਾ, ਪਿੰਕੀ, ਕੈਲਾਸ਼, ਕਸ਼ਿਸ਼, ਪ੍ਰੇਮਲਤਾ, ਸਿਮਰਨ, ਜੋਤੀ ਆਦਿ ਨੇ ਕਿਹਾ ਕਿ ਸਬਜੀਆਂ ਦੇ ਦਿਨੋ-ਦਿਨ ਵੱਧਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ ਪਹਿਲਾਂ ਪਿਆਜ, ਲਸਣ ਅਤੇ ਹੁਣ ਆਲੂ ਦੇ ਰੇਟਾਂ ਵਿੱਚ ਵਾਧਾ ਹੋਣ ਨਾਲ ਰਸੋਈ ਦੀ ਮਹਿਕ ‘ਤੇ ਅਸਰ ਪਵੇਗਾ ਉਹਨਾਂ ਕਿਹਾ ਕਿ ਆਲੂ ਤਾਂ ਹਰ ਸਬਜੀ ਦੇ ਨਾਲ ਬਣਦਾ ਹੈ ਤੇ ਉਂਜ ਵੀ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਵਧਦੇ ਰੇਟਾਂ ਨੇ ਇਸ ਦੀ ਵੀ ਸਬਜੀ ਤੋਂ ਦੂਰੀ ਬਣਾ ਦਿੱਤੀ ਹੈ
ਸਬਜੀਆਂ ਦੇ ਥੋਕ ਅਤੇ ਰਿਟੇਲ ਭਾਅ
ਸਬਜੀ           ਥੋਕ     ਰਿਟੇਲ
ਆਲੂ            20     25
ਪਿਆਜ            95    100
ਗਾਜਰ             17     20
ਮਟਰ                23       30
ਬੰਦਗੋਭੀ          15    20
ਫੁੱਲਗੋਭੀ          15    20
ਲਸਣ                180  200
ਸ਼ਿਮਲਾ ਮਿਰਚ       27   35
ਮਿਰਚ                   23    30
ਅਰਬੀ                50      60
ਭਿੰਡੀ                  55      60
ਹਰਾ ਪਿਆਜ            42    50
ਮੂਲੀ                       5       10
ਪਾਲਕ                   8    10
ਮੇਥੀ                    8     10
ਸ਼ਕਰਚੰਗੀ              22     30
ਖੀਰਾ                     32   40
ਤੋਰੀ                       40    50
ਲੋਕੀ                       20   30
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਹਿਰਾਂ ਵੱਲੋਂ ਸਾਦਾ ਭੋਜਨ ਖਾਣ ਦੀ ਸਲਾਹ
ਬਠਿੰਡਾ(ਅਸ਼ੋਕ ਵਰਮਾ) | ਆਨਲਾਈਨ ਬੁਕਿੰਗ ਤਹਿਤ ਹੋਮ ਡਲਿਵਰੀ ਰਾਹੀਂ ਪਰੋਸਿਆ ਜਾ ਰਿਹਾ ਭੋਜਨ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਸਪਤਾਲਾਂ ‘ਚ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਮਰੀਜਾਂ ਦੀ ਵਧੀ ਗਿਣਤੀ ਇਸ ਤਰਫ ਇਸ਼ਾਰਾ ਕਰਦੀ ਹੈ ਤਕਰੀਬਨ ਤਿੰਨ ਦਹਾਕੇ ਪਹਿਲਾਂ ਤੱਕ ਘਰਾਂ ‘ਚ ਸੁਆਣੀਆਂ ਆਪਣੇ ਹੱਥੀਂ ਭੋਜਨ ਤਿਆਰ ਕਰਨ ਨੂੰ ਤਰਜੀਹ ਦਿੰਦੀਆਂ ਸਨ ਇਸ ਭੋਜਨ ਦੀ ਪੌਸ਼ਟਿਕਤਾ ਅਤੇ ਕੁਆਲਿਟੀ ਕਾਰਨ ਮਨੁੱਖਾਂ ‘ਚ ਬਿਮਾਰੀਆਂ ਵੀ ਘੱਟ ਸਨ ਕਿਉਂਕਿ ਖਾਣਾ ਪਕਾਉਣ ਵੇਲੇ ਘਰ ਦੇ ਘਿਓ, ਤੇਲ ਅਤੇ ਚੰਗੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਸ਼ਹਿਰੀ ਖੇਤਰਾਂ ‘ਚ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਹੋਏ ਪਸਾਰੇ ਨੇ ਪਰਿਵਾਰਾਂ ‘ਚ ਬਾਹਰ ਦਾ ਖਾਣਾ ਖਾਣ ਰੁਝਾਨ ਸ਼ੁਰੂ ਹੋ ਗਿਆ ਜਿਸ ਨੇ ਘਰੇਲੂ ਖਾਣੇ ਨੂੰ ਵੱਡੀ ਪੱਧਰ ਤੇ ਤਾਂ ਸੱਟ ਨਹੀਂ ਮਾਰੀ ਫਿਰ ਵੀ ਲੋਕ ਆਪਣੇ ਸਮਾਗਮਾਂ ਜਾਂ ਮਹਿਮਾਨਾਂ ਦੀ ਆਮਦ ‘ਤੇ ਹੋਟਲਾਂ ਦੇ ਭੋਜਨ ਨੂੰ ਪਹਿਲ ਦੇਣ ਲੱਗ ਪਏ ਸਨ ਜਿਆਦਾ ਤਬਦੀਲੀ ਉਦੋਂ ਦੇਖਣ ਨੂੰ ਮਿਲੀ ਜਦੋਂ ਕੁਝ ਸਮਾਂ ਪਹਿਲਾਂ ਮਾਲਵੇ ‘ਚ ਪ੍ਰਾਈਵੇਟ ਕੰਪਨੀਆਂ ਨੇ  ਖਾਣੇ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਿਸ ਨੂੰ ਸਿਹਤ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਇਕੱਲੇ ਬਠਿੰਡਾ ‘ਚ ਦੋ ਕੰਪਨੀਆਂ ਹਨ ਜਿਨ੍ਹਾਂ ਕੋਲ 800 ਦੇ ਕਰੀਬ ਲੜਕੇ ਭੋਜਨ ਸਪਲਾਈ ਦੇ ਕੰਮ ‘ਚ ਲੱਗੇ ਹੋਏ ਹਨ ਜਾਣਕਾਰੀ ਅਨੁਸਾਰ ਐਪ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਲ ਤਕਰੀਬਨ 15 ਹਜ਼ਾਰ ਕਾਲਾਂ ਰੋਜ਼ਾਨਾ ਆ ਰਹੀਆਂ ਹਨ ਸ਼ਹਿਰ ਦੇ ਵੱਡੀ ਗਿਣਤੀ ਹੋਟਲ, ਰੈਸਟੋਰੈਂਟ, ਮਠਿਆਈ ਵਿਕ੍ਰੇਤਾ ਅਤੇ ਹੋਰ ਵੀ ਖਾਣ ਪੀਣ ਵਾਲਾ ਸਮਾਨ ਵੇਚਣ ਵਾਲੇ ਅਦਾਰੇ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਜੁੜੇ ਹੋਏ ਹਨ ਵਿਸ਼ੇਸ਼ ਪਹਿਲੂ ਇਹ ਹੈ ਕਿ ਨਵਾਂ ਪੋਚ ਤਾਂ ਇਸ ਨਵੇਂ ਰੁਝਾਨ ਪ੍ਰਤੀ ਪਾਗਲ ਹੋਇਆ ਪਿਆ ਹੈ ਅਤੇ ਮਹਿਲਾਵਾਂ ਨੇ ਵੀ ਹੱਥੀਂ ਖਾਣਾ ਬਣਾਉਣ ਦੀ ਥਾਂ ਸਸਤੇ ਆਨਲਾਈਨ ਭੋਜਨ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਜਾ ਸਥਿਤੀ ਇਹ ਹੈ ਕਿ ਇਹ ਲੜਕੇ ਸ਼ਹਿਰ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਖਾਣਾ ਸਪਲਾਈ ਕਰਦੇ ਦਿਖਾਈ ਦਿੰਦੇ ਹਨ ਓਧਰ ਸਿਹਤ ਮਾਹਿਰਾਂ ਨੇ ਇਸ ਵਰਤਾਰੇ ਪ੍ਰਤੀ ਚਿੰਤਾ ਜਤਾਈ ਅਤੇ ਆਮ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਅਜਿਹੇ ਖਾਣਿਆਂ ਨੂੰ ਤਿਆਰ ਕਰਨ ਵੇਲੇ ਗੈਰਮਿਆਰੀ ਤੇਲ ਤੇ ਘਿਓ ਆਦਿ ਦੀ ਵਰਤੋਂ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਲੋਕ ਇਹ ਨਹੀਂ ਜਾਣਦੇ ਕਿ ਉਹ ਸਸਤੇ ਦੇ ਲਾਲਚ ਤੇ ਅਣਜਾਣਪੁਣੇ  ਵਿਚ ਆਪਣੀ ਸਿਹਤ ਲਈ ਕਿੱਡਾ ਵੱਡਾ ਖਤਰਾ ਸਹੇੜ ਰਹੇ ਹਨ ਬਠਿੰਡਾ ਦੇ ਇੱਕ ਡਾਈਟੀਸ਼ੀਅਨ (ਭੋਜਨ ਮਾਹਰ) ਦਾ ਪ੍ਰਤੀਕਰਮ ਹੈ ਕਿ ਜੰਕ ਫੂਡ ਨੇ ਤਾਂ ਸਿਹਤ ਦਾ ਤਾਂ ਪਹਿਲਾਂ ਹੀ ਭੱਠਾ ਬਿਠਾ ਰੱਖਿਆ ਹੈ ਉੱਪਰੋਂ ਇਸ ਨਵੀਂ ਭੋਜਨ ਵਿਵਸਥਾ ਸਿਹਤ ਨੂੰ ਖੋਰਾ ਲਾਉਣ ਵਾਲੀ ਸਾਬਤ ਹੋ ਸਕਦੀ ਹੈ ਉਨ੍ਹਾਂ ਦੱਸਿਆ ਕਿ ਮਾੜੇ ਤੇਲ ਪਦਾਰਥਾਂ, ਘਟੀਆ ਮਸਾਲਿਆਂ ਅਤੇ ਹੋਰ ਸਮੱਗਰੀ ਨਾਲ ਪੱਕਿਆ ਭੋਜਨ ਪੇਟ ਦੇ ਰੋਗਾਂ ਦਾ ਕਾਰਨ ਬਣਦਾ ਹੈ ਅਤੇ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ
ਮਾਹਿਰਾਂ ਦੇ ਇਸ ਕਥਨ ਦੀ ਪੁਸ਼ਟੀ ਸਿਵਲ ਹਸਪਤਾਲ ‘ਚ ਰੋਜ਼ਾਨਾ ਔਸਤਨ ਦੋ ਤਿੰਨ ਮਰੀਜ ਆਉਣ ਤੋਂ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਕੋਲ ਆਉਣ ਵਾਲਿਆਂ ਦੀ ਗਿਣਤੀ ਵੱਖਰੀ ਹੈ ਵੇਰਵਿਆਂ ਅਨੁਸਾਰ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਦੋ ਤਿੰਨ ਦਿਨ ਅਜਿਹਾ ਖਾਣਾ ਖਾਣ ਕਰਕੇ ਇੱਕ ਪਰਿਵਾਰ ਨੂੰ ਪੇਟ ਦੀ ਗੰਭੀਰ ਸਮੱਸਿਆ ਦਾ ਇਲਾਜ ਕਰਵਾਉਣਾ ਪਿਆ ਡਾਕਟਰ ਨੇ ਹੁਣ ਉਨ੍ਹਾਂ ਨੂੰ ਅਜਿਹਾ ਭੋਜਨ ਖਾਣ ਦੀ ਮਨਾਹੀਂ ਕੀਤੀ ਹੈ ਕਮਲਾ ਨਹਿਰੂ ਕਲੋਨੀ ‘ਚ ਇੱਕ ਮਹਿਲਾ ਵੱਲੋਂ ਮੰਗਵਾਏ ਆਨਲਾਈਨ ਨੂਡਲਜ਼ ‘ਤੇ ਬਰਗਰ ਨਾਲ  ਬੱਚੇ ਬਿਮਾਰ ਹੋ ਗਏ ਇੱਕ ਬੱਚੇ ਨੂੰ ਤਾਂ ਗੁਲੂਕੋਜ਼ ਵੀ ਚੜ੍ਹਾਉਣਾ ਪਿਆ ਸੀ ਅਜੀਤ ਰੋਡ ‘ਤੇ ਪੀਜੀ ‘ਚ ਰਹਿੰਦੇ ਦੋ ਲੜਕਿਆਂ ਨੂੰ ਵੀ ਆਨਲਾਈਨ ਭੋਜਨ ਹਜਮ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਦਸ ਦਿਨ ਦਵਾਈ ਖਾਣੀ ਪਈ ਹੈ ਇਹ ਕੁਝ ਮਿਸਾਲਾਂ ਹਨ ਕਾਫੀ ਮਾਮਲੇ ਅਜਿਹੇ ਹਨ ਜੋ ਸਾਹਮਣੇ ਹੀ ਨਹੀ ਆਉਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।