World Environment Day - Sach Kahoon Punjabi

ਵਿਜੀਲੈਂਸ ਬਿਉਰੋ ਦੇ ਅਧਿਕਾਰੀਆਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਾਏ ਬੂਟੇ
ਚੰਗੀ ਸਿਹਤ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਜਰੂਰਤ | World Environment Day

World Environment Day: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਦੇ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਪੀਏਯੂ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਕਿਸੇ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। (World Environment Day)

ਇਸ ਮੌਕੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਚੰਗੀ ਸਿਹਤ ਲਈ ਵਾਤਾਵਰਣ ਦਾ ਸ਼ੁੱਧ ਹੋਣਾ ਬੇਹੱਦ ਜਰੂਰੀ ਹੈ। ਸ਼ੁੱਧ ਵਾਤਾਵਰਣ ਤਾਂ ਹੀ ਮਿਲ ਸਕਦਾ ਹੈ ਜੇਕਰ ਧਰਤੀ ’ਤੇ ਦਰੱਖ਼ਤ ਹੋਣਗੇ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਸਵਾਰਥਾਂ ਦੀ ਪੂਰਤੀ ਲਈ ਲਗਾਤਰ ਦਰੱਖਤਾਂ ਦੀ ਕਟਾਈ ਕਰ ਰਿਹਾ ਹੈ। ਜਿਸ ਦਾ ਖਮਿਆਜ਼ਾ ਇਹ ਬਿਮਾਰੀਆਂ ਦੇ ਰੂਪ ਵਿੱਚ ਲਗਾਤਾਰ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦਿਵਸ ਮਨਾਉਣ ਮੌਕੇ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ ਸਗੋਂ ਲਗਾਏ ਗਏ ਬੂਟਿਆਂ ਦੀ ਸੰਭਾਲ ਉਸਤੋਂ ਵੀ ਕਿਤੇ ਜ਼ਿਆਦਾ ਜਰੂਰੀ ਹੈ।

Also Read : ਮਾਣਯੋਗ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਟ ਦੀ ਜੱਜਮੈਂਟ ਦੀ ਕਾਪੀ ਹਿੰਦੀ ‘ਚ ਇਸ ਤਰ੍ਹਾਂ ਕਰੋ ਹਾਸਲ

ਉਨ੍ਹਾਂ ਦੱਸਿਆ ਕਿ ਵਾਤਾਵਰਣ ਦਿਵਸ ਮੌਕੇ ਸਮੁੱਚੇ ਸਟਾਫ਼ ਨੂੰ ਵੀ ਬੂਟੇ ਵੰਡੇ ਗਏ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਜਿੱਥੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਉੱਥੇ ਹੀ ਉਨ੍ਹਾਂ ਦੀ ਸੰਭਾਲ ਵੀ ਆਪਣੇ ਬੱਚਿਆਂ ਵਾਂਗ ਕੀਤੀ ਜਾਵੇ। ਇਸ ਮੌਕੇ ਗੁਰਪ੍ਰੀਤ ਗਰੇਵਾਲ ਡਿਪਟੀ ਡੀ.ਏ. (ਲੀਗਲ), ਵਿਨੋਦ ਕੁਮਾਰ ਡੀਐਸਪੀ ਤੇ ਇੰਸਪੈਕਟਰ ਕੁਲਵੰਤ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ਼ ਮੌਜੂਦ ਸੀ।

World Environment Day: ਧਰਤੀ ਨੂੰ ਖੁਰਨ ਤੋਂ ਬਚਾਉਣਾ ਤੇ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਵਿਸ਼ਵ ਭਰ ’ਚ 100 ਤੋਂ ਵੱਧ ਦੇਸ਼ ਸ਼ਾਮਲ ਹੁੰਦੇ ਹਨ। ਇਹ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ ਸਾਲ 1973 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਰ ਸਾਲ ਵਿਸਵ ਵਾਤਾਵਰਨ ਦਿਵਸ ਲਈ ਨਵਾਂ ਥੀਮ ਚੁਣਿਆ ਜਾਂਦਾ ਹੈ ਤੇ ਇਸ ਦੇ ਆਧਾਰ ’ਤੇ ਕਦਮ ਚੁੱਕੇ ਜਾਂਦੇ ਹਨ। ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ ਭੂਮੀ ਬਹਾਲੀ, ਮਾਰੂਥਲੀਕਰਨ ਤੇ ਸੋਕੇ ਨੂੰ ਘਟਾਉਣ ਤੇ ਅਧਾਰਿਤ ਹੈ। (World Environment Day)

ਇਸ ਸਾਲ ਦੇ ਵਿਸ਼ਵ ਵਾਤਾਵਰਨ ਦਿਵਸ ਦੀ ਮੁਹਿੰਮ ‘ਸਾਡੀ ਜ਼ਮੀਨ ਸਾਡਾ ਭਵਿੱਖ’ ਦੇ ਨਾਅਰੇ ਹੇਠ ਜਮੀਨ ਦੀ ਉਪਜਾਊ ਸ਼ਕਤੀ ਦੀ ਬਹਾਲੀ, ਮਾਰੂਥਲੀਕਰਨ ਤੇ ਸੋਕੇ ਨੂੰ ਘਟਾਉਣ ’ਤੇ ਕੇਂਦਰਿਤ ਹੈ। ਸਾਊਦੀ ਅਰਬ ਕਿੰਗਡਮ 2024 ਵਿਸ਼ਵ ਵਾਤਾਵਰਣ ਦਿਵਸ ਦੀ ਮੇਜਬਾਨੀ ਕਰੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਮੀਨ ਦੀ ਪੈਦਾਵਾਰ ਦੀ ਗਿਰਾਵਟ ਲਗਭਗ ਅੱਧੀ ਵਿਸ਼ਵ ਆਬਾਦੀ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਵਿਸ਼ਵ ਅਰਥਚਾਰੇ ਅਤੇ ਜੈਵ-ਵਿਭਿੰਨਤਾ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਸਾਊਦੀ ਅਰਬ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ ਤੇ ਸਾਊਦੀ ਗ੍ਰੀਨ ਇਨੀਸ਼ੀਏਟਿਵ ਅਤੇ ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ ਵਰਗੀਆਂ ਸਕੀਮਾਂ ਰਾਹੀਂ ਵਾਤਾਵਰਨ ਸੁਰੱਖਿਆ ਲਈ ਆਪਣੀ ਵਚਨਬੱਧਤਾ ਦਿਖਾ ਰਿਹਾ ਹੈ। (World Environment Day)

ਇਹ ਵੀ ਪੜ੍ਹੋ : Lok Sabha Elections 2024 : ਪੰਜਾਬ ’ਚੋਂ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਜਿੱਤਿਆ, ਜਾਣੋ

ਇਹ ਪਹਿਲਕਦਮੀਆਂ 2030 ਤੱਕ ਇੱਕ ਅਰਬ ਹੈਕਟੇਅਰ ਜ਼ਮੀਨ ਨੂੰ ਉਪਜਾਊ ਸ਼ਕਤੀ ਵਧਾਉਣ ਦੇ ਵਿਸ਼ਵਵਿਆਪੀ ਟੀਚੇ ਦਾ ਹਿੱਸਾ ਹਨ। ਇਸ ਤੋਂ ਇਲਾਵਾ ਪਲਾਸਟਿਕ ਸਾਡੇ ਜੀਵਨ ਵਿੱਚ ਇੱਕ ਨਿਰੰਤਰ ਤੱਤ ਬਣ ਗਿਆ ਹੈ। ਪਲਾਸਟਿਕ ਦੀ ਸਰਵ-ਵਿਆਪਕਤਾ ਅਜਿਹੀ ਹੈ ਕਿ ਪਲਾਸਟਿਕ ਨੂੰ ਛੱਡਣਾ ਬਹੁਤ ਮੁਸ਼ਕਿਲ ਕੰਮ ਜਾਪਦਾ ਹੈ। ਪਲਾਸਟਿਕ ਸਾਡੇ ਧਰਤੀ ਗ੍ਰਹਿ ਲਈ ਇੱਕ ਗੰਭੀਰ ਸਿਰਦਰਦ ਹੈ, ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਵੱਧ ਤੋਂ ਵੱਧ ਸਰਕਾਰਾਂ ਵਾਤਾਵਰਨ ’ਤੇ ਇਸਦੇ ਪ੍ਰਭਾਵ ਨੂੰ ਘਟਾਉਣ ਲਈ ਉਪਾਅ ਪ੍ਰਸਤਾਵਿਤ ਕਰ ਰਹੀਆਂ ਹਨ। 2021 ਵਿੱਚ ਯੂਰਪ ਨੇ ਦੇਸ਼ ਅੰਦਰ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਜਿਵੇਂ ਕਿ ਪੀਣ ਵਾਲੇ ਸਟ੍ਰਾਅ, ਕਟਲਰੀ ਜਾਂ ਕਾਟਨ ਬਡਸ ਦੀ ਵਿਕਰੀ ’ਤੇ ਪਾਬੰਦੀ ਲਾ ਦਿੱਤੀ। ਸਮੱਸਿਆ ਦੀ ਵਿਸ਼ਾਲਤਾ ਨੂੰ ਸਮਝਣ ਲਈ ਲਈ ਆਓ! ਕੁਝ ਅੰਕੜਿਆਂ ਦੀ ਜਾਂਚ ਕਰੀਏ।

ਹਰ ਸਾਲ, ਦੁਨੀਆ ਭਰ ਵਿੱਚ 500 ਬਿਲੀਅਨ ਪਲਾਸਟਿਕ ਦੀਆਂ ਬੋਤਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ। 2020 ਵਿੱਚ ਅਸੀਂ 500 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ, ਜੋ ਕਿ 1980 ਦੇ ਮੁਕਾਬਲੇ 900% ਵੱਧ ਹੈ। ਹਰ ਸਾਲ ਲਗਭਗ 80 ਲੱਖ ਟਨ ਪਲਾਸਟਿਕ ਸਾਡੇ ਧਰਤੀ ਦੀਆਂ ਨਹਿਰਾਂ ਤੇ ਸਮੁੰਦਰਾਂ ਵਿੱਚ ਵਹਾਇਆ ਜਾਂਦਾ ਹੈ।ਪ੍ਰਦੂਸ਼ਣ ਦੇ ਉੱਚ ਪੱਧਰਾਂ ਕਾਰਨ ਵਾਤਾਵਰਨ ਖ਼ਤਰੇ ਵਿੱਚ ਹੈ। ਵਾਤਾਵਰਨ ਦੇ ਸਾਰੇ ਪ੍ਰਮੁੱਖ ਹਿੱਸੇ ਜਿਵੇਂ ਕਿ ਹਾਈਡ੍ਰੋਸਫੀਅਰ, ਵਾਯੂਮੰਡਲ, ਜੀਵ-ਮੰਡਲ, ਸਾਰੇ ਪ੍ਰਦੂਸ਼ਕਾਂ ਨਾਲ ਭਰੇ ਅਤੇ ਲੱਦੇ ਹੋਏ ਹਨ। ਪ੍ਰਦੂਸ਼ਕਾਂ ਦਾ ਵਧ ਰਿਹਾ ਪੱਧਰ ਆਮ ਵਾਤਾਵਰਣਕ ਸਥਿਤੀਆਂ ਨੂੰ ਨਸ਼ਟ ਕਰ ਰਿਹਾ ਹੈ। (World Environment Day)

ਇਹ ਵੀ ਪੜ੍ਹੋ : ਆਪ ਵਰਕਰਾਂ ਨੇ ਮੀਤ ਹੇਅਰ ਦੀ ਵੱਡੀ ਜਿੱਤ ’ਤੇ ਲੱਡੂ ਵੰਡੇ

ਇੱਕ ਕਿਸਮ ਦੇ ਪ੍ਰਦੂਸ਼ਕ ਕੁਦਰਤੀ ਹੋ ਸਕਦੇ ਹਨ (ਉਦਾਹਰਨ ਲਈ ਜਵਾਲਾਮੁਖੀ ਫਟਣਾ, ਜੰਗਲ ਦੀ ਅੱਗ ਆਦਿ) ਜਾਂ ਦੂਜੇ ਪਾਸੇ ਦੇ ਪ੍ਰਦੂਸ਼ਕ ਮਨੁੱਖ ਦੁਆਰਾ ਬਣਾਏ ਹਨ ਜਿਵੇਂ ਉਦਯੋਗਾਂ ਤੋਂ ਨਿੱਕਲਣ ਵਾਲੇ ਪ੍ਰਦੂਸ਼ਕ, ਕਾਰਾਂ ਤੋਂ ਨਿੱਕਲਣ ਵਾਲਾ ਧੂੰਆਂ ਆਦਿ। ਇਹ ਮੁੱਖ ਤੌਰ ’ਤੇ ਮਨੁੱਖ ਦੁਆਰਾ ਪੈਦਾ ਕੀਤਾ ਪ੍ਰਦੂਸ਼ਣ ਹੈ ਜਿਸ ਨੇ ਵਾਤਾਵਰਣ ਨੂੰ ਤੇਜੀ ਨਾਲ ਤਬਾਹ ਕਰ ਦਿੱਤਾ ਹੈ। ਪ੍ਰਦੂਸ਼ਣ ਦੇ ਮੁੱਖ ਰੂਪ ਹਨ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ਅਤੇ ਮਿੱਟੀ ਪ੍ਰਦੂਸ਼ਣ। ਹਰ ਕਿਸਮ ਦੇ ਪ੍ਰਦੂਸ਼ਣ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ। ਵਾਤਾਵਰਨ ਧਰਤੀ ’ਤੇ ਸਾਡੇ ਬਚਾਅ ਲਈ ਸਭ ਤੋਂ ਮਹੱਤਵਪੂਰਨ ਸਾਧਨਾਂ ’ਚੋਂ ਇੱਕ ਹੈ। (World Environment Day)

ਅਸੀਂ ਹਵਾ, ਪਾਣੀ ਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ

ਅਸੀਂ ਹਵਾ, ਪਾਣੀ ਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ। ਪੌਦੇ ਸਾਡੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਵਿੱਚ ਮੱਦਦ ਕਰਦੇ ਹਨ। ਵਾਤਾਵਰਨ ਦੇ ਸਾਰੇ ਹਿੱਸੇ ਵਾਤਾਵਰਨ ਦੇ ਜਾਲ ਵਜੋਂ ਜਾਣੇ ਜਾਂਦੇ ਹਨ। ਵਾਤਾਵਰਨ ਜਾਲ ਵਿੱਚ ਸਾਰੇ ਪ੍ਰਾਣੀ ਇੱਕ-ਦੂਜੇ ’ਤੇ ਨਿਰਭਰ ਹਨ। ਇਸ ਲਈ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਨ ਦੀ ਚੋਣ ਕਰਨੀ ਚਾਹੀਦੀ ਹੈ ਤੇ ਅਸੀਂ ਜੋ ਨੁਕਸਾਨ ਕੀਤਾ ਹੈ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਵਾਤਾਵਰਨ ਦੀਆਂ ਸਥਿਤੀਆਂ ਨੂੰ ਸੁਧਾਰਨ ਲਈ ਸਰਕਾਰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਮੱਸਿਆਵਾਂ ਨਾਲ ਲੜਨ ਤੇ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ। (World Environment Day)

ਸਖ਼ਤ ਕਾਨੂੰਨ ਲਿਆਉਣ ਨਾਲ ਪਲਾਸਟਿਕ ਦੀ ਵਰਤੋਂ ’ਤੇ ਸਖਤੀ ਨਾਲ ਰੋਕ ਲਾਉਣ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਨਾਲ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਨ ਨੂੰ ਬਚਾਉਣ ਵਿੱਚ ਮੱਦਦ ਮਿਲ ਸਕਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਪਲਾਸਟਿਕ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਯਤਨ ਕਰ ਰਹੀਆਂ ਹਨ। ਇਹ ਜਾਗਰੂਕਤਾ ਫੈਲਾਉਣ ਵਿੱਚ ਮੱਦਦ ਕਰ ਸਕਦਾ ਹੈ ਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੇ ਪ੍ਰਦੂਸ਼ਣ ਦੇ ਪੱਧਰਾਂ ਦੀ ਗੰਭੀਰਤਾ ਨੂੰ ਘੱਟ ਕਰਨ ਵਿੱਚ ਮੱਦਦ ਕਰ ਸਕਦਾ ਹੈ। ਉਦਯੋਗ ਪ੍ਰਦੂਸ਼ਣ ਫੈਲਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਹ ਹਵਾ ਦੀ ਗੁਣਵੱਤਾ ਨੂੰ ਘਟਾਉਂਦੇ ਹਨ। (World Environment Day)

ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਜੋ ਪਾਣੀ ਦੀ ਖਪਤ ਕਰਦੇ ਹਾਂ ਉਹ ਸਾਡੇ ਸਾਹ ਲੈਣ ਯੋਗ ਤੇ ਪੀਣ ਯੋਗ ਨਹੀਂ

ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ ਤੇ ਜੋ ਪਾਣੀ ਦੀ ਖਪਤ ਕਰਦੇ ਹਾਂ ਉਹ ਸਾਡੇ ਸਾਹ ਲੈਣ ਯੋਗ ਤੇ ਪੀਣ ਯੋਗ ਨਹੀਂ ਹੈ। ਇਸ ਲਈ, ਇਹ ਦਿਨ ਬਹੁਤ ਸਾਰੇ ਨਾਗਰਿਕਾਂ ਲਈ ਅੱਖਾਂ ਖੋਲ੍ਹਣ ਵਾਲਾ ਕੰਮ ਕਰਦਾ ਹੈ ਜੋ ਇਸ ਸਭ ਤੋਂ ਅਣਜਾਣ ਹਨ। ਇਹੀ ਨਹੀਂ ਸਗੋਂ ਇਹ ਹਰ ਕਿਸੇ ਨੂੰ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਵੀ ਉਤਸ਼ਾਹਿਤ ਕਰਦਾ ਹੈ ਤਾਂ ਜੋ ਹਰ ਕਿਸੇ ਦਾ ਇੱਕ ਸਾਫ, ਹਰਾ ਤੇ ਖੁਸ਼ਹਾਲ ਭਵਿੱਖ ਹੋਵੇ। ਆਓ! ਕੁਝ ਸਧਾਰਨ ਨੁਸਖ਼ਿਆਂ ਦੀ ਗੱਲ ਕਰੀਏ ਜੋ ਧਰਤੀ ਦੀ ਰੱਖਿਆ ਕਰਨ ਵਿੱਚ ਮੱਦਦ ਕਰ ਸਕਦੇ ਹਨ ਕੂੜਾ ਘੱਟ ਤੋਂ ਘੱਟ ਪੈਦਾ ਕਰੋ। ਕੁਦਰਤੀ ਸਰੋਤਾਂ ਤੇ ਲੈਂਡਫਿਲ ਨੂੰ ਬਚਾਉਣ ਲਈ ਤਿੰਨ ਆਰ ਸਿਧਾਂਤ ਦੀ ਪਾਲਣਾ ਕਰੋ। ਤੁਸੀਂ ਕੁਦਰਤੀ ਸਰੋਤਾਂ ਦੀ ਕੀਮਤ ਤੇ ਮਹੱਤਤਾ ਨੂੰ ਸਮਝਣ ਵਿੱਚ ਦੂਜਿਆਂ ਦੀ ਮੱਦਦ ਕਰ ਸਕਦੇ ਹੋ। (World Environment Day)

ਪਾਣੀ ਬਚਾਓ। ਪਾਣੀ ਨੂੰ ਲੋੜ ਅਨੁਸਾਰ ਵਰਤੋਂ ਕਰੋ

ਪਾਣੀ ਬਚਾਓ। ਪਾਣੀ ਨੂੰ ਲੋੜ ਅਨੁਸਾਰ ਵਰਤੋਂ ਕਰੋ, ਉਸਨੂੰ ਵਿਅਰਥ ਨਾ ਜਾਣ ਦਿਓ। ਖਰੀਦਦਾਰੀ ਕਰਨ ਲਈ ਘਰੋਂ ਇੱਕ ਕੱਪੜੇ ਦਾ ਥੈਲਾ ਜਰੂਰ ਲੈ ਕੇ ਜਾਓ। ਐਲਈਡੀ ਲਾਈਟਾਂ ਦੀ ਵਰਤੋਂ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਰੁੱਖ ਸਾਨੂੰ ਭੋਜਨ ਅਤੇ ਆਕਸੀਜ਼ਨ ਪ੍ਰਦਾਨ ਕਰਦੇ ਹਨ। ਉਹ ਊਰਜਾ ਬਚਾਉਣ, ਹਵਾ ਨੂੰ ਸਾਫ ਕਰਨ ਤੇ ਜਲਵਾਯੂ ਤਬਦੀਲੀ ਨਾਲ ਲੜਨ ਵਿੱਚ ਮੱਦਦ ਕਰਦੇ ਹਨ। ਆਓ! ਇਸ ਵਾਤਾਵਰਨ ਦਿਵਸ ’ਤੇ ਸਾਰੇ ਰਲ਼ ਕੇ ਧਰਤੀ ਨੂੰ ਖੁਰਨ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਈਏ ਅਤੇ ਧਰਤੀ ਨੂੰ ਮਾਰੂਥਲ ਜਾਂ ਸੋਕੇ ਦੀ ਸਥਿਤੀ ਤੋਂ ਬਚਾਈਏ। ਇਸ ਤੋਂ ਇਲਾਵਾ ਧਰਤੀ ਨੂੰ ਪਲਾਸਟਿਕ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਣ ਕਰੀਏ ਅਤੇ ਧਰਤੀ ਨੂੰ ਸਵਰਗ ਬਣਾਈਏ। (World Environment Day)

ਲੈਕਚਰਾਰ ਲਲਿਤ ਗੁਪਤਾ

ਮੰਡੀ ਅਹਿਮਦਗੜ੍ਹ

ਲਾਜ਼ਮੀ ਹੈ ਵਾਤਾਵਰਨ ਪ੍ਰਣਾਲੀ ਦੀ ਬਹਾਲੀ
ਵਿਸ਼ਵ ਵਾਤਾਵਰਨ ਦਿਵਸ ’ਤੇ ਵਿਸ਼ੇਸ਼

ਜੂਨ 1972 ਉਹ ਮਹੀਨਾ ਸੀ ਜਦੋਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਵਾਤਾਵਰਨ ਮੁੱਦਿਆਂ ’ਤੇ ਇੱਕ ਬਹੁਤ ਵੱਡੀ ਕਾਨਫਰੰਸ ਕਰਵਾਈ ਅਤੇ ਇਸ ਕਾਨਫਰੰਸ ਤੋਂ ਬਾਅਦ ਅੰਤਰਰਾਸ਼ਟਰੀ ਵਾਤਾਵਰਨ ਰਾਜਨੀਤੀ ’ਚ ਇੱਕ ਵੱਡਾ ਮੋੜ ਆਇਆ। ਇਸ ਇੰਟਰਨੈਸ਼ਨਲ ਕਾਨਫਰੰਸ ਦਾ ਨਾਂਅ ਸੀ ‘ਯੂਨਾਈਟਿਡ ਨੇਸ਼ਨ ਕਾਨਫਰੰਸ ਆਨ ਹਿਊਮਨ ਇਨਵਾਇਰਮੈਂਟ’ ਜੋ ਕਿ 5 ਜੂਨ ਨੂੰ ਸਵੀਡਨ ਦੀ ਰਾਜਧਾਨੀ ਸਟੋਕਹੋਲਮ ਵਿਚ ਹੋਈ ਸੀ ਤੇ ਇਸ ਨੂੰ ਇਸ ਕਰਕੇ ‘ਸਟੋਕਹੋਲਮ ਕਾਨਫਰੰਸ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਇਸ ਕਾਨਫਰੰਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਵਾਤਾਵਰਨ ਸਾਡੇ ਲਈ ਕਿੰਨਾ ਜ਼ਰੂਰੀ ਹੈ ਤੇ ਇਸ ਦੀ ਸਾਂਭ-ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਪਦੰਡਾਂ ਨੂੰ ਨਿਰਧਾਰਤ ਕੀਤਾ ਜਾਵੇ। ਇਸ ਲਈ ਅਸੀਂ ਇਸ ਦਿਨ ਦੀ ਮਹੱਤਤਾ ਕਰਕੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਂਦੇ ਹਾਂ।

ਵਾਤਾਵਰਨ ਸਬੰਧੀ 5 ਜੂਨ ਸਾਲ ਦਾ ਸਭ ਤੋਂ ਅਹਿਮ ਦਿਨ ਹੁੰਦਾ ਹੈ ਇਸ ਵਾਰ ਇਸ ਦਾ ਥੀਮ ਹੈ ‘ਵਾਤਾਵਰਨ ਪ੍ਰਣਾਲੀ ਦੀ ਬਹਾਲੀ’ ਹੈ ਇਸ ਵਾਰ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਦਿਨ ਇਸ ਪ੍ਰੋਗਰਾਮ ਨਾਲ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਦੇ ਦਹਾਕੇ ਦੀ ਸ਼ੁਰੂਆਤ ਹੋਵੇਗੀ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਦਾ ਅਰਥ ਹੈ ‘ਵਾਤਾਵਰਨ ਪ੍ਰਣਾਲੀ ਦੀ ਮੁੜ-ਸਥਾਪਨਾ ਵਿਚ ਸਹਾਇਤਾ ਕਰਨਾ ਜੋ ਕਿਸੇ ਕਾਰਨ ਵਿਗੜਿਆ ਜਾਂ ਨਸ਼ਟ ਹੋ ਗਿਆ ਹੈ ਵਾਤਾਵਰਨ ਪ੍ਰਣਾਲੀ ਨੂੰ ਕਈ ਤਰੀਕਿਆਂ ਨਾਲ ਬਹਾਲ ਕੀਤਾ ਜਾ ਸਕਦਾ ਹੈ ਤੇ ਰੁੱਖ ਲਾਉਣਾ ਵਾਤਾਵਰਨ ਦੀ ਦੇਖਭਾਲ ਦਾ ਸਭ ਤੋਂ ਸੌਖਾ ਤੇ ਵਧੀਆ ਢੰਗ ਹੈ।

ਤੇਜ਼ ਰਫਤਾਰ ਜ਼ਿੰਦਗੀ ਤੇ ਸ਼ਹਿਰੀਕਰਨ ਨੇ ਲੋਕਾਂ ਨੂੰ ਕੁਦਰਤ ਤੋਂ ਵੱਖ ਕਰ ਦਿੱਤਾ ਹੈ ਕੱਚੀਆਂ ਥਾਵਾਂ ਦੀ ਥਾਂ ਪੱਕੇ ਥਾਵਾਂ ਨੇ ਲੈ ਲਈ ਹੈ ਮਿੱਟੀ, ਰੁੱਖ, ਬੂਟੇ, ਪੰਛੀਆਂ ਦੀ ਤਾਦਾਦ ਦਿਨੋ-ਦਿਨ ਘਟਦੀ ਜਾ ਰਹੀ ਹੈ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਘਰ ਆਉਣ ਵਾਲੀ ਛੋਟੀ ਚਿੜੀ ਅਲੋਪ ਹੋ ਗਈ, ਕਦੋਂ ਮੀਂਹ ਵੇਲੇ ਟਰ-ਟਰ ਕਰਦੇ ਡੱਡੂ ਗੁੰਮ ਗਏ, ਕਦੋਂ ਅਸੀਂ ਫਲਾਂ ਦੇ ਰੁੱਖ ਲਾਉਣੇ ਅਤੇ ਫ਼ਲ ਤੋੜਨੇ ਛੱਡ ਦਿੱਤੇ ਅੱਜ-ਕੱਲ੍ਹ ਸਾਡੇ ਕੋਲ ਆਪਣੇ-ਆਪ ਲਈ ਸਮਾਂ ਨਹੀਂ ਹੈ ਤਾਂ ਅਸੀਂ ਕੁਦਰਤ ਨੂੰ ਕਿੱਥੋਂ ਸਮਾਂ ਦੇਵਾਂਗੇ? ਇਸਦੇ ਸਿੱਟੇ ਇਹ ਨਿੱਕਲ ਰਹੇ ਹਨ ਕਿ ਅਸੀਂ ਪਦਾਰਥਵਾਦੀ ਹੋ ਰਹੇ ਹਾਂ ਤੇ ਕੁਦਰਤ ਤੋਂ ਪਾਸਾ ਵੱਟ ਲਿਆ ਹੈ ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਕਰਕੇ ਜਿਹੜੀ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਅਸੀਂ ਕੀਤਾ ਹੈ ਉਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ ਇਸ ਮਹਾਂਮਾਰੀ ਨੇ ਸਾਨੂੰ ਰੁੱਖਾਂ ਦੀ ਅਹਿਮੀਅਤ ਨਾਲ ਜਾਣੂ ਕਰਵਾਇਆ ਹੈ।

1972 ਦੀ ਕਾਨਫਰੰਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 1987 ’ਚ ਇੱਕ ‘ਵਰਲਡ ਕਮਿਸ਼ਨ ਆਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ’ ਬਿਠਾਇਆ ਜਿਸ ਵਿਚੋਂ ਪ੍ਰਸਿੱਧ ਬਰੰਟਲੈਂਡ ਕਮਿਸ਼ਨ ਰਿਪੋਰਟ ਨਿੱਕਲੀ ਜਿਸ ਦਾ ਨਾਂਅ ਸੀ ‘ਸਾਡਾ ਸਾਂਝਾ ਭਵਿੱਖ’। ਇਸ ਕਮਿਸ਼ਨ ’ਚੋਂ ‘ਸਸਟੇਨੇਬਲ ਵਿਕਾਸ’ ਸ਼ਬਦ ਉੱਭਰ ਕੇ ਆਇਆ। ਇਸ ਰਿਪੋਰਟ ਮੁਤਾਬਿਕ ਸਸਟੇਨੇਬਲ ਵਿਕਾਸ ਉਹ ਵਿਕਾਸ ਹੈ ਜਿਸ ਵਿਚ ਅਸੀਂ ਆਪਣੀਆਂ ਹੁਣ ਦੀਆਂ ਲੋੜਾਂ (ਜਿਵੇਂ ਸਾਫ ਹਵਾ, ਪਾਣੀ, ਮਿੱਟੀ ਆਦਿ) ਦੀ ਇਸ ਤਰ੍ਹਾਂ ਪੂਰਤੀ ਕਰਾਂਗੇ ਕਿ ਭਵਿੱਖ ਵਿਚ ਸਾਡੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਪੂਰੀ ਕਰਨ ਵਿਚ ਕੋਈ ਸਮੱਸਿਆ ਨਾ ਆਵੇ। 1992 ’ਚ ਹੋਈ ਰਿਓ ਸਮਿੱਟ ’ਚ ਰਿਓ ਡੇਕਲਾਰੇਸ਼ਨ ਅਪਣਾਈ ਗਈ ਤੇ ਸਸਟੇਨੇਬਲ ਡਿਵੈਲਪਮੈਂਟ ਦੇ ਸੰਬੰਧ ਵਿਚ ਏਜੰਡਾ 21 ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ ਸੰਧੀ ਨੂੰ ਅਪਣਾਇਆ ਗਿਆ ਤੇ ਹੁਣ ਤੱਕ ਇਸ ਨੂੰ 197 ਦੇਸ਼ ਮਨਜ਼ੂਰ ਕਰ ਚੁਕੇ ਹੁਣ। ਇਸ ਸੰਧੀ ਤੋਂ ਬਾਅਦ ਵਾਤਾਵਰਨ ਦਾ ਵਿਸ਼ਾ ਤਕਰੀਬਨ ਹਰ ਦੇਸ਼ ਲਈ ਜ਼ਰੂਰੀ ਹੋ ਗਿਆ।

ਸਰਕਾਰਾਂ ਲਈ ਵਾਤਾਵਰਨ ਵੀ ਇੱਕ ਅਹਿਮ ਮੁੱਦਾ ਬਣ ਗਿਆ ਜਿਸ ਨਾਲ ਨਜਿੱਠਣਾ ਵੀ ਬਹੁਤ ਜ਼ਰੂਰੀ ਹੋ ਗਿਆ। ਅਠਾਰਵੀਂ ਸਦੀ ਦੇ ਮੱਧ ਵਿਚ ਯੂਰਪ ਅਤੇ ਉੱਤਰੀ ਅਮਰੀਕਾ ’ਚ ਆਈ ਉਦਯੋਗਿਕ ਕ੍ਰਾਂਤੀ ਨੇ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ। ਉਸ ਸਮੇਂ ਅਜੇ ਉਦਯੋਗਿਕ ਕ੍ਰਾਂਤੀ ਵਾਲੇ ਦੇਸ਼ ਆਉਣ ਵਾਲੇ ਵਾਤਾਵਰਨ ਸਬੰਧੀ ਖ਼ਤਰਿਆਂ ਤੋਂ ਜਾਣੂ ਨਹੀਂ ਸਨ। ਪਿਛਲੇ 50 ਸਾਲਾਂ ਵਿਚ ਕਾਫੀ ਮੁਲਕਾਂ ’ਚ ਜਮਹੂਰੀ ਰਾਜ ਸਥਾਪਤ ਹੋਏ ਤੇ ਉਦਯੋਗਿਕ ਵਿਕਾਸ ਦੀ ਸ਼ੁਰੂਆਤ ਹੋ ਗਈ। ਨਾਲ ਹੀ ਨਾਲ ਉਦਯੋਗਿਕ ਕ੍ਰਾਂਤੀ ਵੇਲੇ ਹੋਏ ਵਿਕਾਸ ਦੇ ਨਤੀਜਿਆਂ ਵਜੋਂ, ਵਾਤਾਵਰਨ ’ਤੇ ਦੁਸ਼ਪ੍ਰਭਾਵ ਸਾਹਮਣੇ ਆਉਣ ਲੱਗੇ। ਇਸ ਲਈ ਵਾਤਾਵਰਨ ਵਿਸ਼ਾ ਸਾਰੇ ਦੇਸ਼ਾਂ ਲਈ ਇੱਕ ਚੁਣੌਤੀ ਬਣ ਗਿਆ ਤੇ ਲਗਭਗ ਹਰ ਸਾਲ ਵਾਤਾਵਰਨ ਸਬੰਧੀ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸਾਂ ਸ਼ੁਰੂ ਹੋ ਗਈਆਂ।

ਭਾਰਤ ਵਰਗੇ ਦੇਸ਼ ਲਈ ਵੀ ਵਾਤਾਵਰਨ ਇੱਕ ਅਹਿਮ ਮੁੱਦਾ ਬਣ ਚੁੱਕਾ ਹੈ ਕਿਉਂਕਿ ਸਾਡੇ ਕੋਲ 1.3 ਬਿਲੀਅਨ ਦੀ ਵਸੋਂ ਹੈ ਤੇ ਦੁਨੀਆ ਦਾ 2.4 ਪ੍ਰਤੀਸ਼ਤ ਜ਼ਮੀਨ ਦਾ ਹਿੱਸਾ ਹੈ ਅਤੇ ਇੰਨੀ ਅਬਾਦੀ ਬੱਸ ਇੰਨੇ ਕੁ ਜ਼ਮੀਨ ਤੇ ਸਰੋਤਾਂ ’ਤੇ ਨਿਰਭਰ ਹੈ। ਭਾਰਤ ਵਿਚ ‘ਵਾਤਾਵਰਨ, ਜੰਗਲ ਤੇ ਜਲਵਾਯੂ ਬਦਲਾਅ’ ਮੰਤਰਾਲਾ 1985 ਵਿਚ ਹੋਂਦ ’ਚ ਆਇਆ ਜਿਸ ਦਾ ਕੰਮ ਵਾਤਾਵਰਨ ਦੇ ਖੇਤਰ ਲਈ ਕੰਮ ਕਰਨਾ ਸੀ। ਅੱਜ ਅਸੀਂ ਦੁਨੀਆ ’ਚ ਤੇਜੀ ਨਾਲ ਵਿਕਾਸ ਕਰ ਰਹੇ ਦੇਸ਼ ਵਜੋਂ ਜਾਣੇ ਜਾਂਦੇ ਹਾਂ। ਪਰ ਇਹ ਵਿਕਾਸ ਸਸਟੇਨੇਬਲ ਵਿਕਾਸ ਨਹੀਂ ਹੈ, ਇਸ ਨਾਲ ਸਾਡੇ ਵਾਤਾਵਰਨ ਨੂੰ ਲਗਾਤਾਰ ਨੁਕਸਾਨ ਪੁਹੰਚ ਰਿਹਾ ਹੈ। ਵਰਲਡ ਬੈਂਕ ਦੀ ਇੱਕ ਰਿਪੋਰਟ ਮੁਤਾਬਿਕ ਵਿਕਾਸ ਨਾਲ ਵਾਤਾਵਰਨ ਖਰਾਬ ਹੋਣ ਕਰਨ ਭਾਰਤ ਨੂੰ ਲਗਭਗ ਹਰ ਸਾਲ 80 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।

ਇਸ ਸਮੇਂ ਵਾਤਾਵਰਨ ਦਾ ਸਭ ਤੋਂ ਵੱਡਾ ਮੁੱਦਾ ਜੈਵਿਕ ਬਾਲਣ ਦੇ ਬਲਣ ਤੋਂ ਹੋਣ ਵਾਲਾ ਧੂੰਆਂ ਹੈ। ਇਸ ਦੇ ਨਾਲ ਸਿਹਤ ਨੂੰ ਸਭ ਤੋਂ ਵੱਧ ਨੁਕਸਾਨ ਪੁਹੰਚ ਰਿਹਾ ਹੈ। ਆਰਥਿਕ ਵਿਕਾਸ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ ਦੇ ਤਰੀਕੇ ਲੱਭੇ ਜਾਣੇ ਚਾਹੀਦੇ ਹਨ ਤਾਂ ਕਿ ਸਸਟੇਨੇਬਲ ਵਿਕਾਸ ਹੋ ਸਕੇ। ਬੋਸਟਨ ਵਿਚ ਜਾਰੀ ਹੋਈ ‘ਸਟੇਟ ਆਫ ਦ ਗਲੋਬਲ ਏਅਰ’ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ 2015 ’ਚ ਹਵਾ ਪ੍ਰਦੂਸ਼ਣ ਨਾਲ ਭਾਰਤ ਵਿਚ ਅੰਦਾਜਨ 11 ਲੱਖ ਲੋਕਾਂ ਦੀ ਜਾਨ ਗਈ।

2018 ’ਚ ਵਿਸ਼ਵ ਸਿਹਤ ਸੰਗਠਨ ਦੀ ਹਵਾ ਦੀ ਗੁਣਵੱਤਾ ਸਬੰਧੀ ਰਿਪੋਰਟ ਸਾਹਮਣੇ ਆਈ ਜਿਸ ਵਿਚ ਲਗਭਗ 3000 ਸ਼ਹਿਰਾਂ ’ਤੇ ਅਧਿਐਨ ਕੀਤਾ ਗਿਆ ਜਿਸ ਵਿਚ ਇਹ ਸਾਹਮਣੇ ਆਇਆ ਕਿ ਇਨ੍ਹਾਂ 3000 ਸ਼ਹਿਰਾਂ ’ਚੋਂ 64 ਫੀਸਦੀ ਸ਼ਹਿਰਾਂ ’ਚ 2.5 ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਪਦੰਡ ਦੀ ਹੱਦ ਤੋਂ ਵੱਧ ਪਾਈ ਗਈ ਤੇ ਦੱਖਣ ਏਸ਼ੀਆ ’ਚ ਲਗਭਗ 99 ਫੀਸਦੀ ਸ਼ਹਿਰਾਂ ਵਿਚ ਇਹ ਮਾਪਦੰਡ ਨਾਲੋਂ ਵੱਧ ਪਾਈ ਗਈ ਰਿਪੋਰਟ ਵਿਚ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਭਾਰਤ ਦੇ 7 ਸ਼ਹਿਰ ਸ਼ਾਮਲ ਸਨ ਜਦੋਂਕਿ ਇੱਕ ਸ਼ਹਿਰ ਚੀਨ ਵਿਚ ਹੈ ਅਤੇ ਦੋ ਪਾਕਿਸਤਾਨ ਵਿਚ ਹਨ।

ਇਸੇ ਤਰ੍ਹਾਂ ਪਾਣੀ ਦੇ ਪ੍ਰਦੂਸ਼ਣ ਦਾ ਮੁੱਦਾ ਵੀ ਬਹੁਤ ਗੰਭੀਰ ਹੈ। ਧਰਤੀ ਹੇਠਲਾ ਪਾਣੀ, ਖਾਸਕਰ ਪੰਜਾਬ ’ਚ ਬਹੁਤ ਗੰਭੀਰ ਸਥਿਤੀ ਵਿਚ ਹੈ। ਜ਼ਮੀਨ ਹੇਠਲੇ ਪਾਣੀ ਬਾਰੇ ਹਾਲ ’ਚ ਹੀ ਆਈ ਕੇਂਦਰੀ ਬੋਰਡ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ 25 ਵਰਿ੍ਹਆਂ ਦੇ ਵਿਚ ਹੀ ਸੂਬਾ ਮਾਰੂਥਲ ਵਿਚ ਤਬਦੀਲ ਹੋ ਜਾਵੇਗਾ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਮੁਤਾਬਿਕ ਪੰਜਾਬ ਦੇ 141 ਐਗਰੀਕਲਚਰਲ ਡਿਵੈਲਪਮੈਂਟ ਬਲਾਕਸ ’ਚੋਂ 102 ਇਸ ਵੇਲੇ ਡਾਰਕ ਜ਼ੋਨ ’ਚ ਹਨ ਜਿੱਥੇ ਪਾਣੀ 200 ਫੁੱਟ ਜਾਂ ਇਸ ਤੋਂ ਡੂੰਘਾਈ ’ਤੇ ਹੈ।  ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿਚ ਚਾਰ ਨਦੀਆਂ ਦਾ ਪਾਣੀ ਨਾ-ਪੀਣਯੋਗ ਕਰਾਰ ਦਿੱਤਾ ਗਿਆ ਹੈ। ਪਾਣੀ ਖਰਾਬ ਹੋਣ ਕਰਕੇ ਇਸ ਵਿਚ ਰਹਿ ਰਹੇ ਜੀਵ-ਜੰਤੂਆਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਘੱਟ ਰਹੀ ਹੈ ਜਿਸ ਕਰਕੇ ਸਾਰਾ ਈਕੋਸਿਸਟਮ ਖਰਾਬ ਹੋ ਰਿਹਾ ਹੈ।

ਮਿੱਟੀ ਪ੍ਰਦੂਸ਼ਣ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੋਲੀਥੀਨ ਦੇ ਲਿਫਾਫੇ, ਸੀਵਰੇਜ, ਖੇਤੀ ’ਚ ਪੈਸਟੀਸਾਈਡਸ ਦੀ ਵਰਤੋਂ, ਰੁੱਖ ਕੱਟਣਾ ਇਸਦੇ ਕੁਝ ਕਾਰਨ ਹਨ। ਮਿੱਟੀ ਦੇ ਪ੍ਰਦੂਸ਼ਣ ਕਰਕੇ ਉਪਜਾਊ ਮਿੱਟੀ ਖਤਮ ਹੋ ਰਹੀ ਹੈ ਤੇ ਫ਼ਸਲਾਂ ਦੀ ਪੈਦਾਵਾਰ ਘਟ ਰਹੀ ਹੈ। ਉਹ ਸਮਾਂ ਦੂਰ ਨਹੀਂ ਜਦ ਮਿੱਟੀ ਬੰਜਰ ਹੋ ਜਾਵੇਗੀ। ਇਸੇ ਤਰ੍ਹਾਂ ਆਵਾਜ਼ ਦਾ ਪ੍ਰਦੂਸ਼ਣ ਵੀ ਲਗਾਤਾਰ ਵਧ ਰਿਹਾ ਹੈ। ਟ੍ਰੈਫ਼ਿਕ, ਪਟਾਕਿਆਂ ਦਾ ਸ਼ੋਰ, ਉਦਯੋਗਿਕ ਕਾਰਖਾਨਿਆਂ ਵਗੈਰਾ ਵੀ ਆਵਾਜ਼ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।

ਵਾਤਾਵਰਨ ਨੂੰ ਲੈ ਕੇ ਇਸ ਸਮੇਂ ਸਾਰੀ ਦੁਨੀਆ ਚਿੰਤਿਤ ਹੈ। ਦੁਨੀਆ ਵਿਚ ਕੁਝ ਸੰਸਥਾਵਾਂ ਇਸ ਖੇਤਰ ’ਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਜਿਵੇਂ ਕਿ 1961 ’ਚ ਬਣੀ ਵਰਲਡ ਵਾਈਲਡ ਲਾਈਫ ਫੰਡ ਜੋ ਕਿ ਸਵਿਟਜ਼ਰਲੈਂਡ ਸਥਿਤ ਹੈ ਤੇ ਪੂਰੀ ਦੁਨੀਆ ’ਚ ਵਾਤਾਵਰਨ ਦੀ ਸਾਂਭ-ਸੰਭਾਲ ਦੇ ਖੇਤਰ ਵਿਚ ਚੰਗਾ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਸੰਸਥਾਵਾਂ ਜਿਵੇਂ ਕਿ ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ, ਸੰਯੁਕਤ ਰਾਸ਼ਟਰ ਵਾਤਾਵਰਨ ਸੁਰੱਖਿਆ ਏਜੰਸੀ, ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਤੇ ਹੋਰ ਕਈ ਸੰਸਥਾਵਾਂ ਲਗਾਤਾਰ ਪੂਰੀ ਦੁਨੀਆ ’ਚ ਕੰਮ ਕਰ ਰਹੀਆਂ ਹਨ। ਭਾਰਤ ਵਿਚ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦਾ ਬਣਨਾ ਵੀ ਇੱਕ ਮਹੱਤਪੂਰਨ ਦਿਨ ਸੀ। ਇਸ ਦਾ ਕੰਮ ਵਾਤਾਵਰਨ ਸੰਬੰਧੀ ਮੁੱਦਿਆਂ ’ਤੇ ਕੇਸਾਂ ਦਾ ਜਲਦ ਨਿਪਟਾਰਾ ਕਰਨਾ ਹੈ।

ਸਾਨੂੰ ਆਪਣੇ ਪੱਧਰ ’ਤੇ ਵੀ ਕਈ ਪਹਿਲਕਦਮੀਆਂ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਵੀ ਇਸ ਧਰਤੀ ਦੇ ਵਾਸੀ ਹਾਂ। ਜੇ ਅਸੀਂ ਇਹ ਸੋਚੀ ਜਾਈਏ ਕਿ ਵਾਤਾਵਰਨ ਸੰਭਾਲਣਾ ਤਾਂ ਸੰਸਥਾਵਾਂ ਜਾਂ ਸਰਕਾਰਾਂ ਦਾ ਕੰਮ ਹੈ ਤਾਂ ਅਸੀਂ ਬਿਲਕੁਲ ਗਲਤ ਹਾਂ। ਆਪਣੇ ਤੋਂ ਸ਼ੁਰੂਆਤ ਕਰਕੇ ਹੀ ਅਸੀਂ ਆਪਣੇ ਵਾਤਾਵਰਨ ਨੂੰ ਸਾਂਭ ਸਕਦੇ ਹਾਂ। ਸਾਨੂੰ ਆਪਣੇ ਆਲੇ-ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਤੇ ਕੂੜੇ ਨੂੰ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਪਾਣੀ ਦੀ ਜਿੰਨੀ ਜ਼ਰੂਰਤ ਹੋਵੇ ਓਨੀ ਹੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਹੌਲੀ-ਹੌਲੀ ਆਰਗੈਨਿਕ ਖੇਤੀ ਵੱਲ ਜਾਣਾ ਚਾਹੀਦੈ ਤਾਂ ਕਿ ਅਸੀਂ ਮਿੱਟੀ ਨੂੰ ਬੰਜਰ ਹੋਣ ਤੋਂ ਬਚਾ ਸਕੀਏ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਸਾਫ ਹਵਾ ਦਾ ਆਨੰਦ ਮਾਣ ਸਕੀਏ। ਆਓ! ਕਿਰਿਆਸ਼ੀਲ ਹੋਵੋ, ਚਿੰਤਤ ਨਹੀਂ! ਆਓ! ਦਲੇਰ ਹੋਵੋ, ਡਰੋ ਨਾ!

ਵਿਸ਼ਵਜੀਤ ਸਿੰਘ ਚੰਡੀਗੜ੍ਹ, ਮੋ. 97809-66297

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਲਾਕ ਮਲੋਟ ਦੀ ਸਾਧ-ਸੰਗਤ ਨੇ ਪੌਦੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ 150 ਛਾਂਦਾਰ ਅਤੇ ਫੁੱਲਦਾਰ ਪੌਦੇ ਲਗਾਏ

ਮਲੋਟ, (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਜਿੱਥੇ 134 ਮਾਨਵਤਾ ਭਲਾਈ ਕਾਰਜ ਕਰਕੇ ਮਾਨਵਤਾ ਦਾ ਭਲਾ ਕਰ ਰਹੀ ਹੈ ਉੱਥੇ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਜੁਟੀ ਹੋਈ ਹੈ ਜਿਸ ਤਹਿਤ ਸ਼ੁੱਕਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।

World Environment Day | ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਪ੍ਰਦੀਪ ਇੰਸਾਂ, ਸੱਤਪਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸ਼ੰਭੂ ਇੰਸਾਂ, ਸੇਵਾਦਾਰ ਮੋਹਿਤ ਭੋਲਾ ਇੰਸਾਂ, ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਮੋਂਟੀ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਨਗਮਾ ਇੰਸਾਂ, ਆਗਿਆ ਕੌਰ ਇੰਸਾਂ, ਸੁਮਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਵਾਤਾਵਰਣ ਨੂੰ ਬਚਾਉਣ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦੇ ਹੋਏ ਵਿਸ਼ਵ ਵਾਤਾਵਰਣ ਦਿਵਸ ਮੌਕੇ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ 150 ਛਾਂਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ।

World Environment Day | ਪੌਦੇ ਲਗਾਉਣ ਦੀ ਸ਼ੁਰੂਆਤ ਥਾਣਾ ਸਿਟੀ ਦੇ ਐਸ.ਐਚ.ਓ. ਸ. ਕਰਨਦੀਪ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਏ.ਐਸ.ਆਈ. ਬਲਜਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਮੌਕੇ ਪ੍ਰਵੀਨ ਇੰਸਾਂ, ਊਸ਼ਾ ਇੰਸਾਂ, ਨੀਸ਼ਾ ਇੰਸਾਂ, ਸੁਮਨ ਇੰਸਾਂ, ਪ੍ਰਿਯੰਕਾ ਇੰਸਾਂ, ਜੰਗੀਰ ਕੌਰ ਇੰਸਾਂ, ਪਰਮਜੀਤ ਇੰਸਾਂ, ਦਰਸ਼ਨਾ ਇੰਸਾਂ, ਅੰਨੂੰ ਇੰਸਾਂ, ਸੁਨੀਤਾ ਇੰਸਾਂ, ਦੁਰਗਾ ਇੰਸਾਂ, ਭਿੰਦਰ ਇੰਸਾਂ ਅਤੇ ਰਾਧਾ ਇੰਸਾਂ ਤੋਂ ਇਲਾਵਾ ਯੋਗੇਸ਼ ਇੰਸਾਂ, ਰੋਹਿਤ ਇੰਸਾਂ, ਅਨਮੋਲ ਇੰਸਾਂ, ਕੁਲਦੀਪ ਇੰਸਾਂ, ਕਾਲੀ ਇੰਸਾਂ, ਬੰਟੀ ਇੰਸਾਂ, ਸਾਹਿਲ ਇੰਸਾਂ, ਰਿੰਕੂ ਕਥੂਰੀਆ ਅਤੇ ਲਵਲੀ ਇੰਸਾਂ ਵੀ ਮੌਜੂਦ ਸਨ।

ਪੌਦੇ ਲਗਾਉਣੇ ਹਰ ਇਨਸਾਨ ਦਾ ਫਰਜ਼ : ਐਸ.ਐਚ.ਓ.

ਪੌਦੇ ਲਗਾਉਣ ਮੌਕੇ ਥਾਣਾ ਸਿਟੀ ਦੇ ਐਸ.ਐਚ.ਓ. ਕਰਨਦੀਪ ਸਿੰਘ ਸੰਧੂ ਨੇ ਡੇਰਾ ਸੱਚਾ ਸੌਦਾ ਦੁਆਰਾ ਪੌਦੇ ਲਗਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੌਦੇ ਲਗਾਉਣਾ ਹਰ ਇਨਸਾਨ ਦਾ ਫਰਜ਼ ਹੈ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਾਰ ਰੱਖਿਆ ਜਾ ਸਕੇ ਅਤੇ ਅਸੀਂ ਸ਼ੁੱਧ ਵਾਤਾਵਰਣ ਵਿੱਚ ਜਿੰਦਗੀ ਬਤੀਤ ਕਰ ਸਕੀਏ ਅਤੇ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਸਕੇ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ।

ਲਗਭਗ 50 ਹਜਾਰ ਪੌਦੇ ਲਗਾ ਚੁੱਕੀ ਹੈ ਸਾਧ-ਸੰਗਤ

ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ ਦੁਆਰਾ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਅਨੁਸਾਰ 2009 ਤੋਂ ਵੱਧ ਚੜ੍ਹ ਕੇ ਪੌਦੇ ਲਗਾ ਰਹੀ ਹੈ ਅਤੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਅਤੇ ਪਵਿੱਤਰ ਅਗਸਤ ਮਹੀਨੇ ਦੇ ਸੰਬੰਧ ਵਿੱਚ ਪੌਦੇ ਲਗਾ ਰਹੀ ਹੈ ਅਤੇ ਆਪਣੀ ਹਰ ਖੁਸ਼ੀ ਮੌਕੇ ਵੀ ਪੌਦੇ ਲਗਾਉਣ ਦਾ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਹੁਣ ਤੱਕ ਲਗਭਗ 50 ਹਜ਼ਾਰ ਪੌਦੇ ਲਗਾ ਚੁੱਕੀ ਹੈ ।

ਵਿਸ਼ਵ ਵਾਤਾਵਰਨ ਦਿਵਸ : ਭਾਰਤ ਦੀ ਅਨੋਖੀ ਪਹਿਲ ਦਾ ਹਿੱਸਾ ਬਣੇ ਕਈ ਕੇਂਦਰੀ ਮੰਤਰੀ
ਨਵੀਂ ਦਿੱਲੀ | ਹਰ ਸਾਲ 5 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਣ ਦਿਵਸ ਨੂੰ ਲੈ ਕੇ ਇਸ ਵਾਰ ਭਾਰਤ ਸਰਕਾਰ ਨੇ ਖਾਸ ਤਿਆਰੀਆਂ ਕੀਤੀਆਂ ਹਨ। ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ 4 ਜੂਨ ਦੀ ਸ਼ਾਮ ਨੂੰ ਇੱਕ ਪ੍ਰੋਗਰਾਮ ਸੈਲਫੀ ਵਿਦ ਸੈਪਲਿੰਗ ( #SelfieWithSapling) ਲਾਂਚ ਕੀਤਾ। ਇਸ ਦੇ ਤਹਿਤ ਉਨ੍ਹਾਂ ਨੇ ਦੇਸ਼ ਦੇ ਹਰ ਵਿਅਕਤੀ ਨੂੰ ਅੱਜ ਦੇ ਦਿਨ ਇੱਕ ਰੁੱਖ ਲਗਾ ਕੇ ਉਸ ਦੀ ਸੈਲਫੀ ਇਸ ਹੈਸ਼ਟੈਗ ਨਾਲ ਪਾਉਣ ਲਈ ਕਿਹਾ ਸੀ। ਇਸ ਦੇ ਤਹਿਤ ਅੱਜ ਦੇਸ਼ ਦੇ ਕਈ ਹੋਰ ਮੰਤਰੀਆਂ ਨੂੰ ਵੀ ਰੁੱਖ ਲਗਾਉਂਦੇ ਹੋਏ ਦੇਖਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।