Windies - Sach Kahoon Punjabi
ਪੂਰਨ-ਪੋਲਾਰਡ ਦੇ ਧਮਾਕੇ ਨਾਲ ਵਿੰਡੀਜ਼ ਨੇ ਬਣਾਈਆਂ 315 ਦੌੜਾਂ
ਆਪਣੇ ਪਹਿਲੇ ਇੱਕ ਰੋਜ਼ਾ ਮੈਚ ‘ਚ ਨਵਦੀਪ ਸੈਨੀ ਨੇ 58 ਦੌੜਾਂ ਦੇ ਕੇ ਝਟਕੀਆਂ 2 ਵਿਕਟਾਂ
ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ ‘ਤੇ ਡਿੱਗ ਗਈਆਂ ਸਨ
ਕਟਕ, ਏਜੰਸੀ। ਨਿਕੋਲਸ ਪੂਰਨ (89) ਅਤੇ ਕਪਤਾਨ ਕੀਰੋਨ ਪੋਲਾਰਡ (ਨਾਬਾਦ 74) ਦੇ ਧਮਾਕੇਦਾਰ ਅਰਧ ਸੈਂਕੜਾ ਪਾਰੀਆਂ ਤੇ ਉਨ੍ਹਾਂ ਦਰਮਿਆਨ ਪੰਜਵੀਂ ਵਿਕਟ ਲਈ 135 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਸਦਕਾ ਵੈਸਟ ਇੰਡੀਜ਼ ਨੇ ਭਾਰਤ ਖਿਲਾਫ ਪੰਜਵੇਂ ਤੇ ਆਖਰੀ ਇੱਕ ਰੋਜਾ ‘ਚ ਐਤਵਾਰ ਨੂੰ 50 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 315 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਦਿਆਂ ਮਹਿਮਾਨ ਟੀਮ ਦੀਆਂ 4 ਵਿਕਟਾਂ 32ਵੇਂ ਓਵਰ ਤੱਕ 144 ਦੌੜਾਂ ‘ਤੇ ਡਿੱਗ ਗਈਆਂ ਸਨ ਪਰ ਇਸ ਤੋਂ ਬਾਅਦ ਪੂਰਨ ਤੇ ਪੋਲਾਰਡ ਦੀ ਸੈਂਕੜਾ ਸਾਂਝੇਦਾਰੀ ਨੇ ਵਿੰਡੀਜ਼ ਦੀ ਪਾਰੀ ਦਾ ਰੂਪ ਹੀ ਬਦਲ ਦਿੱਤਾ ਪੂਰਨ ਨੇ ਤਿੰਨ ਛੱਕਿਆਂ ਦੀ ਮੱਦਦ ਨਾਲ ਸ਼ਾਨਦਾਰ 89 ਦੌੜਾਂ ਬਣਾਈਆਂ ਜਦੋਂ ਕਿ ਪੋਲਾਰਡ ਨੇ ਕਪਤਾਨੀ ਪਾਰੀ ਖੇਡਦੇ ਹੋਏ 51 ਗੇਂਦਾਂ ‘ਤੇ ਤਿੰਨ ਚੌਂਕੇ ਤੇ ਸੱਤ ਛੱਕਿਆਂ ਸਹਾਰੇ ਨਾਬਾਦ 74 ਦੌੜਾਂ ਬਣਾਈਆਂ ਵਿੰਡੀਜ਼ ਨੇ ਆਖਰੀ ਦੋ ਓਵਰਾਂ ‘ਚ 32 ਦੌੜਾਂ ਬਣਾਈਆਂ।
ਪੋਲਾਰਡ ਨੇ 49ਵੇਂ ਓਵਰ ‘ਚ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਦੀਆਂ ਗੇਂਦਾਂ ‘ਤੇ ਦੋ ਚੌਂਕੇ ਤੇ ਇੱਕ ਛੱਕਾ ਲਾਇਆ ਜਦੋਂ ਕਿ ਆਖਰੀ ਓਵਰ ‘ਚ ਪੋਲਾਰਡ ਨੇ ਮੁਹੰਮਦ ਸ਼ਮੀ ਨੂੰ ਦੋ ਛੱਕੇ ਜੜੇ ਆਖਰੀ 10 ਓਵਰਾਂ ‘ਚ ਵਿੰਡੀਜ਼ ਨੇ ਕੁੱਲ 118 ਦੌੜਾਂ ਬਣਾਈਆਂ ਵਿੰਡੀਜ਼ ਨੇ ਪਹਿਲੇ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਏਵਿਨ ਲੁਈਸ ਨੇ 21, ਸ਼ਾਈ ਹੋਪ ਨੇ 42, ਰੋਸਟਨ ਚੇਜ ਨੇ 38, ਸਿਮਰਨ ਹੈਟਮਾਇਰ ਨੇ 37, ਪੂਰਨ ਨੇ 89 ਤੇ ਪੋਲਾਰਡ ਨੇ ਨਾਬਾਦ 74 ਦੌੜਾਂ ਬਣਾਈਆਂ।
ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ
ਲੁਈਸ ਤੇ ਹੋਪ ਨੇ ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ ਚੇਜ ਤੇ ਹੈਟਮਾਇਰ ਨੇ ਤੀਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ ਪੂਰਨ ਤੇ ਪੋਲਾਰਡ ਪੰਜਵੀਂ ਵਿਕਟ ਲਈ 135 ਦੌੜਾਂ ਜੋੜ ਕੇ ਵਿੰਡੀਜ਼ ਨੂੰ ਮਜ਼ਬੂਤ ਸਕੋਰ ਵੱਲ ਧੱਕ ਕੇ ਲੈ ਗਏ ਪੋਲਾਰਡ ਨੇ ਜੈਸਨ ਹੋਲਡਰ ਨਾਲ ਛੇਵੀਂ ਵਿਕਟ ਲਈ ਸਿਰਫ 13 ਗੇਂਦਾਂ ‘ਤੇ 36 ਦੌੜਾਂ ਜੋੜ ਕੇ ਵਿੰਡੀਜ਼ ਨੂੰ 315 ਦੇ ਸਕੋਰ ਤੱਕ ਪਹੁੰਚਾ ਦਿੱਤਾ ਹੋਲਡਰ ਸੱਤ ਦੌੜਾਂ ‘ਤੇ ਨਾਬਾਦ ਰਹੇ ਭਾਰਤ ਵੱਲੋਂ ਆਪਣਾ ਪਹਿਲਾ ਅੰਤਰਰਾਸ਼ਟਰੀ ਇੱਕ ਰੋਜ਼ਾ ਖੇਡ ਰਹੇ ਨਵਦੀਪ ਸੈਨੀ ਨੇ 10 ਓਵਰਾਂ ‘ਚ 58 ਦੌੜਾਂ ਕੇ ਕੇ ਦੋ ਵਿਕਟਾਂ ਝਟਕਾਈਆਂ । ਜਦੋਂ ਕਿ ਸਾਰਦੁਲ ਠਾਕੁਰ ਨੂੰ 66 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਹੋਈ, ਮੁਹੰਮਦ ਸ਼ਮੀ ਨੂੰ 66 ਦੌੜਾਂ ‘ਤੇ ਇੱਕ ਵਿਕਟ ਅਤੇ ਰਵਿੰਦਰ ਜਡੇਜਾ ਨੂੰ 54 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਹੋਈ ਪਿਛਲੇ ਮੈਚ ‘ਚ ਹੈਟ੍ਰਿਕ ਲਾਉਣ ਵਾਲੇ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਇਸ ਵਾਰ 67 ਦੌੜਾਂ ਦੇ ਕੇ ਇੱਕ ਵੀ ਵਿਕਟ ਪ੍ਰਾਪਤ ਨਹੀਂ ਕਰ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਖਿਲਾਫ਼ ਪਰਫੈਕਟ-10 ਲਈ Àੁੱਤਰੇਗਾ ਭਾਰਤ
ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਚੇਨੱਈ ‘ਚ
ਏਜੰਸੀ/ਚੇਨੱਈ। ਮਸ਼ੀਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਐਤਵਾਰ ਤੋਂ ਵੈਸਟਇੰਡੀਜ਼ ਖਿਲਾਫ ਇੱਥੇ ਪਹਿਲੇ ਵਨਡੇ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਲੜੀ ‘ਚ ਮਹਿਮਾਨ ਟੀਮ ਖਿਲਾਫ ਲਗਾਤਾਰ 10ਵੀਂ ਦੋਪੱਖੀ ਲੜੀ ਜਿੱਤਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ ਲੜੀ ਦਾ ਪਹਿਲਾ ਮੈਚ ਇੱਥੇ ਐਮਏ ਚਿੰਦਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ ਭਾਰਤੀ ਟੀਮ ਵਿੰਡੀਜ਼ ਤੋਂ ਟੀ-20 ਲੜੀ 2-1 ਨਾਲ ਜਿੱਤ ਕੇ ਇਸ ਮੁਕਾਬਲੇ ‘ਚ ਉਤਰ ਰਹੀ ਹੈ, ਹਾਲਾਂਕਿ ਇਸ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪਿਛਲੇ ਦੋ ਦਿਨਾਂ ‘ਚ ਸ਼ਹਿਰ ‘ਚ ਭਾਰੀ ਮੀਂਹ ਪੈ ਰਿਹਾ ਹੈ ਵਿਰਾਟ ਦੀ ਟੀਮ ਨੂੰ ਵਿੰਡੀਜ਼ ਦੇ ਪਲਟਵਾਰ ਤੋਂ ਚੌਕਸ ਰਹਿਣਾ ਹੋਵੇਗਾ, ਜਿਸ ਨੇ ਟੀ-20 ਲੜੀ ਦਾ ਦੂਜਾ ਮੈਚ ਅਸਾਨੀ ਨਾਲ ਅੱਠ ਵਿਕਟਾਂ ਨਾਲ ਜਿੱਤਿਆ ਸੀ । India
ਭਾਰਤੀ ਟੀਮ ਲੜੀ ‘ਚ ਮਜ਼ਬੂਤ ਦਾਅਵੇਦਾਰ ਦੇ ਰੂਪ ‘ਚ ਉਤਰੇਗੀ
ਭਾਰਤੀ ਟੀਮ ਲੜੀ ‘ਚ ਮਜ਼ਬੂਤ ਦਾਅਵੇਦਾਰ ਦੇ ਰੂਪ ‘ਚ ਉਤਰੇਗੀ ਜਦੋਂਕਿ ਮਹਿਮਾਨ ਟੀਮ ਟੀ-20 ਲੜੀ ਦੇ ਦੂਜੇ ਮੈਚ ‘ਚ ਮਿਲੀ ਜਿੱਤ ਤੋਂ ਪ੍ਰੇਰਣਾ ਲੈ ਕੇ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰਨਾ ਚਾਹੇਗੀ ਟੀਮ ਇੰਡੀਆ ਇਸ ਸਮੇਂ ਬੱਲੇਬਾਜ਼ੀ ਦੇ ਲਿਹਾਜ ਨਾਲ ਸ਼ਾਨਦਾਰ ਫਾਰਮ ‘ਚ ਹੈ ਕਪਤਾਨ ਵਿਰਾਟ ਕੋਹਲੀ ਜੰਮ ਕੇ ਦੌੜਾਂ ਬਣਾ ਰਹੇ ਹਨ ਜਦੋਂਕਿ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦਾ ਦੌੜਾਂ ਬਣਾਉਣਾ ਭਾਰਤ ਲਈ ਸੁਖਦ ਸੰਕੇਤ ਹੈ ਮੁੰਬਈ ‘ਚ ਆਖਰੀ ਟੀ-20 ‘ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਦੀ ਤਿਕੜੀ ਨੇ ਅਨੋਖਾ ਰਿਕਾਰਡ ਬਣਾਇਆ ਸੀ ਚੌਥੇ ਨੰਬਰ ‘ਤੇ ਸ੍ਰੇਅਸ ਅਈਅਰ ਉਤਰਨਗੇ ਇਸ ਤੋਂ ਬਾਅਦ ਆਲਰਾਊਂਡਰ ਸ਼ਿਵਮ ਦੁਬੇ ਅਤੇ ਵਿਕਟਕੀਪਰ ਰਿਸ਼ਭ ਪੰਤ ਉਤਰਨਗੇ ਇਹ ਵੇਖਣਾ ਦਿਲਚਸਪ ਹੋਵੇਗਾ।
ਕਿ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਨੂੰ ਮੌਕਾ ਮਿਲਦਾ ਹੈ ਜਾਂ ਫਿਰ ਘਰੇਲੂ ਕ੍ਰਿਕਟ ‘ਚ ਢੇਰਾਂ ਦੌੜਾਂ ਬਣਾਉਣ ਵਾਲੇ ਮਿਅੰਕ ਅਗਰਵਾਲ ਨੂੰ ਮੌਕਾ ਦਿੱਤਾ ਜਾਂਦਾ ਹੈ ਮਿਅੰਕ ਨੂੰ ਟੀਮ ‘ਚ ਜਖ਼ਮੀ ਸਿਖ਼ਰ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ ਆਖਰੀ ਇਲੈਵਨ ‘ਚ ਜਗ੍ਹਾ ਬਣਾਉਣ ਲਈ ਮਨੀਸ਼ ਪਾਂਡੇ ਵੀ ਹਨ ਕੈਰੇਬੀਆਈ ਟੀਮ ਕੋਲ ਸਿਮਰਾਨ ਹੇਟਮਾਇਰ, ਨਿਕੋਲਸ ਪੂਰਨ, ਸ਼ਾਈ ਹੋਪ, ਕਪਤਾਨ ਕਿਰੋਨ ਪੋਲਾਰਡ, ਆਲਰਾਊਂਡਰ ਰੋਮਾਰੀਓ ਸੇਫਰਡ ਦੇ ਰੂਪ ‘ਚ ਕਈ ਸ਼ਾਨਦਾਰ ਖਿਡਾਰੀ ਮੌਜ਼ੂਦ ਹਨ ਟੀਮ ਦੀ ਤੇਜ਼ ਗੇਂਦਬਾਜ਼ੀ ਸੇਲਡਨ ਕੋਟਰੇਲ ਅਤੇ ਸਾਬਕਾ ਕਪਤਾਨ ਜੇਸਨ ਹੋਲਡਰ ਸੰਭਾਲਣਗੇ ਜਦੋਂਕਿ ਸਪਿੱਨ ਦਾ ਜਿੰਮਾ ਲੈੱਗ ਸਪਿੱਨਰ ਹੇਡਨ ਵਾਲਸ਼, ਖੈਰੀ ਪਿਏਰੀ ਅਤੇ ਰੋਸਟਨ ਚੇਸ ਸੰਭਾਲਣਗੇ।
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਸਾਰਦੂਲ ਠਾਕੁਰ ਵਨਡੇ ਟੀਮ ‘ਚ ਸ਼ਾਮਲ
ਚੇਨੱਈ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਗ੍ਰੋਇਨ ਸੱਟ ਕਾਰਨ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਲੜੀ ‘ਚੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਸਾਰਦੂਲ ਠਾਕੁਰ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਭੁਵਨੇਸ਼ਵਰ ਨੇ ਬੁੱਧਵਾਰ ਨੂੰ ਵੈਸਟਇੰਡੀਜ਼ ਖਿਲਾਫ ਮੁੰਬਈ ‘ਚ ਆਖਰੀ ਟੀ-20 ਦੌਰਾਨ ਗ੍ਰੋਈਨ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਅਲਟਰਾ ਸਾਊਂਡ ਕੀਤਾ ਗਿਆ ਬੀਸੀਸੀਆਈ ਦੀ ਮੈਡੀਕਲ ਟੀਮ ਅਨੁਸਾਰ ਭੁਵਨੇਸ਼ਵਰ ਦੀ ਹਰਨੀਆ ਦੀ ਸਮੱਸਿਆ ਸਾਹਮਣੇ ਆਈ ਹੈ ਜਿਸ ਲਈ ਮਾਹਿਰ ਦੀ ਸਲਾਹ ਲਈ ਜਾਵੇਗੀ ਅਤੇ ਟੀਮ ਪ੍ਰਬੰਧਨ ਉਸ ਅਨੁਸਾਰ ਹੀ ਫੈਸਲਾ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੋਪ ਦੇ ਸੈਂਕੜੇ ਨਾਲ ਵਿੰਡੀਜ਼ ਨੇ ਕੀਤਾ 3-0 ਨਾਲ ‘ਕਲੀਨ ਸਵੀਪ’
ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਏਜੰਸੀ(ਲਖਨੳ) ਸਾਈ ਹੋਪ (109 ਨਾਬਾਦ) ਦੇ ਸ਼ਾਨਦਾਰ ਸੈਂਕੜੇ ਅਤੇ ਕੀਮੋ ਪਾਲ (44 ਦੌੜਾਂ ’ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਵਿੰਡੀਜ਼ ਨੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਲਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ’ਚ ਅਫਗਾਨਿਸਤਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 50 ਓਵਰਾਂ ’ਚ ਸੱਤ ਵਿਕਟਾਂ ’ਤੇ 249 ਦੌੜਾਂ ਬਣਾਈਆਂ।
ਜਿਸ ਦੇ ਜਵਾਬ ’ਚ ਵੈਸਟਇੰਡੀਜ਼ ਨੇ 250 ਦਾ ਜੇਤੂ ਟੀਚਾ 48.4 ਓਵਰਾਂ ’ਚ ਪੰਜ ਵਿਕਟਾਂ ਗਵਾ ਕੇ ਹਾਸਲ ਕਰ ਲਿਆ ਲੜੀ ’ਚ ਪਿਛਲੇ ਦੋ ਮੈਚਾਂ ਵਾਂਗ ਅੱਜ ਵੀ ਵੈਸਟਇੰਡੀਜ਼ ਦੇ ਜਿੱਤ ਦੇ ਹੀਰੋ ਸਾਈ ਹੋਪ ਰਹੇ ਜਿਨ੍ਹਾਂ ਨੇ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ¬ਕ੍ਰੀਜ ’ਤੇ ਉੱਤਰ ਕੇ ਗਜ਼ਬ ਦਾ ਪ੍ਰਦਰਸ਼ਨ ਕੀਤਾ ਏਵਿਨ ਲੇਵਿਸ ਅਤੇ ਸਿਮਰਨ ਹੇਟਮਾਇਰ ਦੀ ਵਿਕਟ ਜਲਦ ਡਿੱਗਣ ਦੇ ਬਾਵਜੂਦ ਇੱਕ ਪਾਸੇ ਡਟੇ ਹੋਪ ਨਾਲ ਵੈਸਟਇੰਡੀਜ਼ ਦੀਆਂ ਉਮੀਦਾਂ ਕਾਇਮ ਰਹੀਆਂ ਅਤੇ ਇਸ ਕਸੌਟੀ ’ਤੇ ਖਰਾ ਉੱਤਰਦਿਆਂ ਹੋਪ ਨੇ ਨਾ ਸਿਰਫ ਕਰੀਅਰ ਦਾ ਸੱਤਵਾਂ ਸੈਂਕੜਾ ਜੜਿਆ ਸਗੋਂ ਟੀਮ ਨੂੰ ਕਲੀਨ ਸਵੀਪ ਕਰਨ ਦਾ ਮਾਣ ਦਿਵਾਇਆ ਆਪਣੀ ਜਿਤਾਊ ਅਤੇ ਟਿਕਾਊ ਪਾਰੀ ਦੌਰਾਨ ਉਨ੍ਹਾਂ ਨੇ 145 ਗੇਂਦਾਂ ਦਾ ਸਾਹਮਣਾ ਕਰਦਿਆਂ ਅੱਠ ਚੌਕੇ ਅਤੇ ਤਿੰਨ ਛੱਕੇ ਲਾਏ ਹੋਪ ਨੇ ਪਹਿਲੇ ਇੱਕ ਰੋਜ਼ਾ ਮੈਚ ’ਚ ਨਾਬਾਦ 77 ਨਾਬਾਦ ਅਤੇ ਦੂਜੇ ਮੈਚ ’ਚ 43 ਦੌੜਾਂ ਬਣਾਈਆਂ ਸਨ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
ਜਦੋਂਕਿ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਚੋਸਟਨ ਚੇਸ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ ਹੋਪ ਨੂੰ ਮੱਧ¬ਕ੍ਰਮ ਦੇ ਬ੍ਰਾਂਡਨ ਕਿੰਗ (39) ਅਤੇ ਕਪਤਾਨ ਕਿਰੋਨ ਪੋਲਾਰਡ (32) ਤੋਂ ਇਲਾਵਾ ਆਲਰਾਊਂਡਰ ਰੋਸਟਨ ਚੇਜ (42 ਨਾਬਾਦ) ਦਾ ਸਾਥ ਮਿਲਿਆ ਪੋਲਾਰਡ ਨੇ ਲੜੀ ’ਚ ਪਹਿਲੀ ਵਾਰ ਫਾਰਮ ’ਚ ਵਾਪਸੀ ਕਰਦਿਆਂ ਸਿਰਫ 26 ਗੇਂਦਾਂ ’ਚ 32 ਦੌੜਾਂ ਜੋੜੀਆਂ ਇਸ ਦੌਰਾਨ ਉਨ੍ਹਾਂ ਦੇ ਦੋ ਛੱਕੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ ਜਦੋਂਕਿ ਚੇਸ ਨੇ ਸਿਰਫ 32 ਗੇਂਦਾਂ ਖੇਡ ’ਚ ਜੇਤੂ ਚੌਕਾ ਲਾਇਆ ਅਫਗਾਨਿਸਤਾਨ ਵੱਲੋਂ ਮਜੀਬ ਉਰ ਰਹਿਮਾਨ ਸਭ ਤੋਂ ਸਫਲ ਅਤੇ ਘੱਟ ਖਰਚੀਲੇ ਗੇਂਦਬਾਜ਼ ਰਹੇ ਜਿਨ੍ਹਾਂ ਨੇ ਦੋ ਵਿਕਟਾਂ ਹਾਸਲ ਕਰਨ ਦੇ ਨਾਲ ਸਭ ਤੋਂ ਘੱਟ ਦੌੜਾਂ ਦਿੱਤੀਆਂ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਹਜਰਤਉੱਲ੍ਹਾ ਜਜਈ (50) ਦੀ ਠੋਸ ਸ਼ੁਰੂਆਤ ਤੋਂ ਬਾਅਦ ਆਲਰਾਊਂਡਰ ਅਸਗਰ ਅਫਗਾਨ (86) ਅਤੇ ਮੁਹੰਮਦ ਨਬੀ (50 ਨਾਬਾਦ) ਦਰਮਿਆਨ 127 ਦੌੜਾਂ ਦੀ ਉਮਦਾ ਸਾਂਝੇਦਾਰੀ ਦੀ ਮੱਦਦ ਨਾਲ ਅਫਗਾਨਿਸਤਾਨ ਨੇ ਸੱਤ ਵਿਕਟਾਂ ’ਤੇ 249 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੇ ਬਣਾਈਆਂ 311 ਦੌੜਾਂ
ਲੁਈਸ, ਹੋਪ ਤੇ ਪੂਰਨ ਦੇ ਅਰਧ ਸੈਂਕੜੇ, ਗੇਲ ਵਿਸ਼ਵ ਕੱਪ ਦੇ ਆਖਰੀ ਮੈਚ ‘ਚ 7 ਦੌੜਾਂ ਬਣਾ ਕੇ ਆਊਟਖਬਰ ਲਿਖੇ ਜਾਣ ਤੱਕ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ ਨੇ 24 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ 129 ਦੌੜਾਂ ਬਣਾ ਲਈਆਂ ਸਨ
ਏਜੰਸੀ,  ਲੀਡਸ
ਏਵੀਨ ਲੁਇਸ (58), ਸ਼ਾਈ ਹੋਪ (77) ਅਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ਼ ਨੇ ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ‘ਚ ਵੀਰਵਾਰ ਨੂੰ 50 ਓਵਰਾਂ ‘ਚ ਛੇ ਵਿਕਟਾਂ ‘ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣ ਲਿਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਵੈਸਟਇੰਡੀਜ਼ ਨੇ ਹਾਲਾਂਕਿ ਕ੍ਰਿਸ ਗੇਲ (7) ਨੂੰ 21 ਦੌੜਾਂ ਦੇ ਸਕੋਰ ‘ਤੇ ਗਵਾਇਆ ਪਰ ਇਸ ਤੋਂ ਬਾਅਦ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ 300 ਦੇ ਪਾਰ ਪਹੁੰਚਾ ਦਿੱਤਾ ਲੁਈਸ ਨੇ 78 ਗੇਂਦਾਂ ‘ਚ 58 ਦੌੜਾਂ ‘ਚ ਛੇ ਚੌਕੇ ਅਤੇ ਦੋ ਛੱਕੇ, ਹੋਪ ਨੇ 92 ਗੇਂਦਾਂ ‘ਚ 77 ਦੌੜਾਂ ‘ਚ ਛੇ ਚੌਕੇ ਅਤੇ ਦੋ ਛੱਕੇ ਅਤੇ ਪੂਰਨ ਨੇ 43 ਗੇਂਦਾਂ ‘ਚ 58 ਦੌੜਾਂ ‘ਚ ਛੇ ਚੌਕੇ ਅਤੇ ਇੱਕ ਛੱਕਾ ਲਾਇਆ ਪੂਰਨ ਨੇ ਪਿਛਲੇ ਮੈਚ ‘ਚ ਸੈਂਕੜਾ ਬਣਾਇਆ ਸੀ ।
ਇਸ ਮੈਚ ‘ਚ ਉਨ੍ਹਾਂ ਨੇ ਅਰਧ ਸੈਂਕੜਾ ਬਣਾ ਦਿੱਤਾ  ਕਪਤਾਨ ਜੇਸਨ ਹੋਲਡਰ ਨੇ 34 ਗੇਂਦਾਂ ‘ਚ ਇੱਕ ਚੌਕਾ ਅਤੇ ਚਾਰ ਛੱਕੇ ਲਾਉਂਦਿਆਂ 45 ਦੌੜਾਂ ਦੀ ਪਾਰੀ ਖੇਡੀ ਸ਼ਿਮਰਾਨ ਹੇਟਮਾਇਰ ਨੇ 31 ਗੇਂਦਾਂ ‘ਚ 39 ਦੌੜਾਂ ‘ਚ ਤਿੰਨ ਚੌਕੇ ਅਤੇ ਦੋ ਛੱਕੇ ਲਾਏ ਕਾਰਲੋਸ ਬ੍ਰੈਥਵੇਟ ਨੇ ਸਿਰਫ ਚਾਰ ਗੇਂਦਾਂ ‘ਚ ਦੋ ਚੌਕੇ ਅਤੇ ਇੱਕ ਛੱਕਾ ਲਾਉਂਦਿਆਂ ਨਾਬਾਦ 14 ਦੌੜਾਂ ਬਣਾਈਆਂ ਵਿੰਡੀਜ਼ ਦੀ ਪਾਰੀ ‘ਚ 25 ਚੌਕੇ ਅਤੇ 12 ਛੱਕੇ ਲੱਗੇ ਲੁਈਸ ਅਤੇ ਹੋਪ ਨੇ ਦੂਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ ਜਦੋਂਕਿ ਹੋਪ ਅਤੇ ਹੇਟਮਾਇਰ ਨੇ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪੂਰਨ ਅਤੇ ਹੋਲਡਰ ਨੇ ਪੰਜਵੀਂ ਵਿਕਟ ਲਈ 105 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ।  (ਵਿੰਡੀਜ਼)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ
ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ ਉਨ੍ਹਾਂ ਨੇ 60 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸਾਬਕਾ ਕਪਤਾਨ ਸਟੀਵਨ ਸਮਿੱਥ ਨੇ 73 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱsਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਉਸ ਦੀਆਂ 4 ਵਿਕਟਾਂ 38 ਦੌੜਾਂ ‘ਤੇ ਹੀ ਡਿੱਗ ਚੁੱਕੀਆਂ ਸਨ ਕਪਤਾਨ ਐਰੋਨ ਫਿੰਚ 6 ਦੌੜਾਂ ਬਣਾ ਕੇ ਆਊਟ ਹੋਏ ਉਹ ਓਸਾਨੇ ਥਾਮਸ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠੇ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਹੀ ਬਣਾ ਸਕੇ ਉਨ੍ਹਾਂ ਨੇ ਸੇਲਡਨ ਕਾਟਰੇਲ ਦੀ ਗੇਂਦ ‘ਤੇ ਸਕਵਾਇਰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਾਨ ਹੇਟਮਾਇਰ ਨੇ ਉਨ੍ਹਾਂ ਦਾ ਕੈਚ ਫੜ ਲਿਆ 7ਵੇਂ ਓਵਰ ‘ਚ ਉਸਮਾਨ ਖਵਾਜਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ ਅਗਲੇ ਓਵਰ ‘ਚ ਖਤਰਨਾਕ ਬੱਲੇਬਾਜ਼ ਗਲੇਨ ਮੈਕਸਵੇਲ ਵੀ ਆਊਟ ਹੋ ਗਏ ਮੈਕਸਵੇਲ ਖਾਤਾ ਵੀ ਨਹੀਂ ਖੋਲ੍ਹ ਸਕੇ ਕਾਟਰੇਲ ਦੀ ਗੇਂਦ ‘ਤੇ ਵਿਕਟਾਂ ਪਿੱਛੇ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਮਾਰਕਸ ਸਟੋਨਿਸ (19 ਦੌੜਾਂ) ਨੂੰ ਜੇਸਨ ਹੋਲਡਰ ਨੇ ਨਿਕੋਲਸ ਪੂਰਨ ਹੱਥੋਂ ਕੈਚ ਕਰਵਾਇਆ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 5 ਦੌੜਾਂ ਤੋਂ ਆਪਣਾ ਦੂਜਾ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰਸੇਲ ਦੀ ਗੇਂਦ ‘ਤੇ ਸ਼ਾਈ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕੂਲਟਰ ਨਾਈਲ ਨੇ ਸਟੀਵਨ ਸਮਿੱਥ ਨਾਲ ਮਿਲ ਕੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਸਟੀਵਨ ਸਮਿੱਥ 73 ਦੌੜਾਂ ਬਣਾ ਕੇ ਆਊਟ ਹੋਏ ਸਮਿੱਥ ਨੇ ਆਪਣੀ ਪਾਰੀ ‘ਚ 7 ਚੌਕੇ ਲਾਏ ਅਤੇ 103 ਗੇਂਦਾਂ ਦਾ ਸਾਹਮਣਾ ਕੀਤਾ ਨਾਥਨ ਕੂਲਟਰ ਨਾਈਲ ਨੇ 92 ਦੌੜਾਂ ਬਣਾ ਕੇ ਕੈਰਲੋਸ ਬ੍ਰੈਥਵੇਟ ਦਾ ਸ਼ਿਕਾਰ ਬਣੇ ਬ੍ਰੈਥਵੇਟ ਨੇ ਮਿਚੇਲ ਸਟਾਰਕ ਨੂੰ ਆਊਟ ਕਰਕੇ ਅਸਟਰੇਲੀਆ ਪਾਰੀ ਨੂੰ 49ਵੇਂ ‘ਚ ਸਮੇਟ ਦਿੱਤਾ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੈਥਵੇਟ ਨੇ ਸਭ ਤੋਂ ਵੱਧ 67 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਓਸਾਨੇ ਥਾਮਸ, ਸੇਲਡਨ ਕ੍ਰੋਟਰੇਲ ਅਤੇ ਆਂਧਰੇ ਰਸੇਲ ਨੇ 2-2 ਵਿਕਟਾਂ ਹਾਸਲ ਕੀਤੀਆਂ ਕਪਤਾਨ ਜੇਸਨ ਹੋਲਡਰ ਨੇ ਵੀ 1 ਵਿਕਟ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਾਟਿੰਘਮ | ਸਾਬਕਾ ਚੈਂਪੀਅਨ ਅਸਟਰੇਲੀਆ ਅਤੇ ਨਵੇਂ ਮਨੋਬਲ ਨਾਲ ਲਬਰੇਜ਼ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਜਦੋਂ ਇੱਥੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਧਮਾਕੇਦਾਰ ਟੱਕਰ ਹੋਵੇਗੀ ਪੰਜ ਵਾਰ ਦੇ ਚੈਂਪੀਅਨ ਅਸਟਰੇਲੀਆ ਅਤੇ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੇ ਇਸ ਵਿਸ਼ਵ ਕੱਪ ‘ਚ ਅਭਿਆਨ ਜਿੱਤ ਨਾਲ ਸ਼ੁਰੂ ਕਰ ਚੁੱਕੇ ਹਨ ਇਸ ਮੁਕਾਬਲੇ ‘ਚ ਦੋਵਾਂ ਹੀ ਟੀਮਾਂ ਜਿੱਤ ਦੀ ਦਾਅਵੇਦਾਰ ਹਨ ਅਤੇ ਕਿਸੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਇਸ ਮੁਕਾਬਲੇ ‘ਚ ਚੈਂਪੀਅਨ ਅਸਟਰੇਲੀਆ ਦੀ ਵੀ ਅਸਲੀ ਪ੍ਰੀਖਿਆ ਹੋਵੇਗੀ ਕਿ ਉਸ ਦੇ ਖਿਡਾਰੀ ਆਪਣਾ ਖਿਤਾਬ ਬਚਾਉਣ ਲਈ ਕਿੰਨੇ ਤਿਆਰ ਹਨ ਅਸਟਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਵੈਸਟਇੰਡੀਜ਼ ਨੇ ਇਸ ਮੈਦਾਨ ‘ਚ ਪਾਕਿਸਤਾਨ ਨੂੰ ਢੇਰ ਕਰਨ ਤੋਂ ਬਾਅਦ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਉਸੇ ਇਕਾਦਸ਼ ਨੂੰ ਉਤਾਰਨਗੀਆਂ ਜਿਸ ਨੇ ਆਪਣਾ ਪਹਿਲਾ ਮੈਚ ਜਿੱਤਿਆ ਸੀ ਦੋਵਾਂ ਟੀਮਾਂ ਕੋਲ ਸ਼ਾਨਦਾਰ ਬੱਲੇਬਾਜ਼ ਹਨ ਜੋ ਵੱਡਾ ਸਕੋਰ ਬਣਾ ਸਕਦੇ ਹਨ ਅਤੇ ਟੀਚੇ ਦਾ ਪਿੱਛਾ ਕਰ ਸਕਦੇ ਹਨ ਅਜਿਹੇ ‘ਚ ਦੋਵਾਂ ਦੀ ਗੇਂਦਬਾਜ਼ੀ ਦਾ ਇਮਤਿਹਾਨ ਹੋਵੇਗਾ ਕਿ ਉਹ ਵਿਰੋਧੀ ਬੱਲੇਬਾਜ਼ਾਂ ਨੂੰ ਕਿੰਨਾ ਰੋਕ ਸਕਦੀ ਹੈ ਅਸਟਰੇਲੀਆ ਕੋਲ ਜੇਕਰ ਕਪਤਾਨ ਆਰੋਨ ਫਿੰਚ, ਡੇਵਿਡ ਵਾਰਨਰ, ਸਟੀਵਨ ਸਮਿੱਥ, ਉਸਮਾਨ ਖਵਾਜਾ, ਗਲੇਨ ਮੈਕਸਵੇਲ ਅਤੇ ਸ਼ਾਨ ਮਾਰਸ਼ ਜਿਹੇ ਬੱਲੇਬਾਜ਼ ਹਨ ਜਦੋਂਕਿ ਵੈਸਟਇੰਡੀਜ਼ ਕੋਲ ਕ੍ਰਿਸ ਗੇਲ, ਸ਼ਾਈ ਹੋਪ, ਸਿਮਰੋਨ ਹੇਟਮਾਇਰ, ਏਵਿਨ ਲੁਈਸ, ਨਿਕੋਲਸ ਪੂਰਨ ਅਤੇ ਖਤਰਨਾਕ ਆਂਦਰੇ ਰਸੇਲ ਜਿਹੇ ਧਾਕੜ ਬੱਲੇਬਾਜ਼ ਹਨ ਅਜਿਹੇ ਬੱਲੇਬਾਜ਼ਾਂ ਦੀ ਮੌਜ਼ੂਦਗੀ ‘ਚ ਮੁਕਾਬਲਾ ਯਕੀਨੀ ਰੂਪ ਨਾਲ ਧਮਾਕੇਦਾਰ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਨੇ ਬੰਗਲਾਦੇਸ਼ ਤੋਂ ਜਿੱਤਿਆ ਪਹਿਲਾ ਟੀ20
ਕੋਟਰੇਲ ਰਹੇ ਮੈਨ ਆਫ਼ ਦ ਮੈਚ
ਸਿਲਹਟ, 17 ਦਸੰਬਰ
ਸ਼ੇਲਡਨ ਕੋਟਰੇਲ (28 ਦੌੜਾਂ ‘ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਾਈ ਹੋਪ (55ਦੌੜਾਂ, 23 ਗੇਂਦਾਂ, 3 ਚੌਕੇ, 6 ਛੱਕੇ) ਦੀ ਤੂਫ਼ਾਨੀ ਪਾਰੀ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਟੀ20 ਮੁਕਾਬਲੇ ‘ਚ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਬੰਗਲਾਦੇਸ਼ ਨੇ ਕਪਤਾਨ ਸ਼ਾਕਿਬ ਅਲ ਹਸਨ ਦੀਆਂ 43 ਗੇਂਦਾਂ ‘ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ ਬਣੀਆਂ 61 ਦੌੜਾਂ ਦੀ ਪਾਰੀ ਨਾਲ 19 ਓਵਰਾਂ ‘ਚ 129 ਦੌੜਾਂ ਬਣਾਈਆਂ ਕੋਟਰੇਲ ਨੇ 4 ਓਵਰਾਂ ‘ਚ 28 ਦੌੜਾਂ ‘ਤੇ ਚਾਰ ਵਿਕਟਾਂ ਅਤੇ ਕੀਮੋ ਪਾਲ ਨੇ ਚਾਰ ਓਵਰਾਂ ‘ਚ 23 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਮੇਜ਼ਬਾਨ ਟੀਮ ਨੂੰ ਢੇਰ ਕਰ ਦਿੱਤਾ
ਟੈਸਟ ਅਤੇ ਇੱਕ ਰੋਜ਼ਾ ਲੜੀ ‘ਚ ਹਾਰ ਝੱਲਣ ਵਾਲੀ ਵਿੰਡੀਜ਼ ਨੂੰ ਇਹ ਛੋਟਾ ਟੀਚਾ ਹਾਸਲ ਕਰਨ ‘ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਅਤੇ ਉਸਨੇ 10.5 ਓਵਰਾਂ ‘ਚ 2 ਵਿਕਟਾਂ ‘ਤੇ 130 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਵਿੰਡੀਜ਼ ਨੇ ਕੁੱਲ 8 ਚੌਕੇ ਅਤੇ 10 ਛੱਕੇ ਲਾ ਕੇ ਬੰਗਲਾਦੇਸ਼ ਦੀ ਗੇਂਦਬਾਜ਼ੀ ਨੂੰ ਢੇਰ ਕਰ ਦਿੱਤਾ ਕੋਟਰੇਲ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੇਨਈ, 10 ਨਵੰਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਟੀ20 ਮੈਚਾਂ ਦੀ ਲੜੀ ਦਾ ਤੀਸਰਾ ਅਤੇ ਆਖ਼ਰੀ ਮੈਚ ਚੇਨਈ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਭਾਰਤੀ ਟੀਮ ਦੀਆਂ ਨਜ਼ਰਾਂ ਕੈਰੇਬਿਆਈ ਟੀਮ ਦਾ ਕਲੀਨ ਸਵੀਪ ਕਰਨ ‘ਤੇ ਹੋਣਗੀਆਂ ਇਸ ਦੇ ਨਾਲ ਹੀ ਰੋਹਿਤ ਐਂਡ ਕੰਪਨੀ ਆਪਣੀ ਬੈਂਚ ਸਟਰੈਂਥ ਨੂੰ ਵੀ ਅਜ਼ਮਾਉਣਾ ਚਾਹੇਗੀ ਲਖਨਊ ‘ਚ ਹੀ 2-0 ਨਾਲ ਲੜੀ ਆਪਣੇ ਨਾਂਅ ਕਰਨ ਚੁੱਕੀ ਮੇਜ਼ਬਾਨ ਟੀਮ ਹੁਣ ਸ਼੍ਰੇਅਸ ਅਈਅਰ, ਵਾਸਿੰੰਗਟਨ ਸੁੰਦਰ, ਸਿਧਾਰਥ ਕੌਲ ਅਤੇ ਸ਼ਾਹਬਾਜ਼ ਨਦੀਮ ਨੂੰ ਆਸਟਰੇਲੀਆ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਮੌਕਾ ਦੇਣਾ ਚਾਹੇਗੀ ਜਿਸ ਲਈ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਅਤੇ ਸਪਿੱਨਰ ਕੁਲਦੀਪ ਯਾਦਵ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਤਾਂਕਿ ਉਹ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉਹ ਆਪਣੀ ਸਰਵਸ੍ਰੇਸ਼ਠ ਫਿਟਨੈੱਸ ਹਾਸਲ ਕਰ ਸਕਣ
ਪਿੱਚ: ਹਾਲ ਦੇ ਮੈਚਾਂ ‘ਚ ਚੇਪਕ ਦੀ ਪਿੱਚ ਧੀਮੀ ਰਹੀ ਹੈ ਪਰ ਅੱਜ ਦੇ ਮੈਚ ਲਈ ਤਿਆਰ ਪਿੱਚ ਤੋਂ ਬੱਲੇਬਾਜ਼ਾਂ ਨੂੰ ਮੱਦਦ ਮਿਲਣ ਦੀ ਆਸ ਹੈ
ਧਵਨ-ਰਾਹੁਲ ‘ਤੇ ਵੀ ਨਜ਼ਰਾਂ: ਵੈਸਟਇੰਡੀਜ਼ ਦੀ ਗੇਂਦਬਾਜ਼ੀ ‘ਚ ਲੈਅ ਦੀ ਕਮੀ ਦੇ ਬਾਵਜ਼ੂਦ ਰੋਹਿਤ ਤੋਂ ਇਲਾਵਾ ਬਾਕੀ ਬੱਲੇਬਾਜ਼ ਉਮਦਾ ਯੋਗਦਾਨ ਦੇਣ ‘ਚ ਹੁਣ ਤੱਕ ਅਸਫ਼ਲ ਹੀ ਹਨ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਰਿਸ਼ਭ ਪੰਤ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਮੈਚ ‘ਚ ਦੌੜਾਂ ਬਣਾ ਕੇ ਆਤਮਵਿਸ਼ਵਾਸ਼ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਸਥਾਨਕ ਖਿਡਾਰੀ ਦਿਨੇਸ਼ ਕਾਰਤਿਕ ਨੇ ਪਹਿਲੇ ਟੀ20 ‘ਚ ਭਾਰਤ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਘਰੇਲੂ ਦਰਸ਼ਕਾਂ ਸਾਹਮਣੇ ਇੱਕ ਵਾਰ ਫਿਰ ਚੰਗੀ ਪਾਰੀ ਖੇਡਣਾ ਚਾਹੁਣਗੇ
ਭੁਵੀ-ਖਲੀਲ ‘ਤੇ ਖ਼ਾਸ ਜ਼ਿੰਮ੍ਹੇਦਾਰੀ: ਵੈਸਟਇੰਡੀਜ਼ ਨੂੰ ਲਗਾਤਾਰ ਪਰੇਸ਼ਾਨ ਕਰਨ ਵਾਲੇ ਬੁਮਰਾਹ ਅਤੇ ਕੁਲਦੀਪ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਵਿਕਟਾਂ ਝਟਕਾਉਣ ਦੀ ਜ਼ਿੰਮ੍ਹੇਦਾਰੀ ਭੁਵਨੇਸ਼ਵਰ ਕੁਮਾਰ ਅਤੇ ਨੌਜਵਾਨ ਖਲੀਲ ਅਹਿਮਦ ਦੀ ਤੇਜ਼ ਗੇਂਦਬਾਜ਼ੀ ‘ਤੇ ਹੋਵੇਗੀ ਕੁਲਦੀਪ ਦੀ ਗੈਰਮੌਜ਼ੂਦਗੀ ‘ਚ ਸਪਿੱਨ ਵਿਭਾਗ ‘ਚ ਯੁਜਵਿੰਦਰ ਦੀ ਵਾਪਸੀ ਹੋ ਸਕਦੀ ਹੈ ਜਦੋਂਕਿ ਕੁਰਣਾਲ ਪਾਂਡਿਆ ਕੋਲ ਅੰਤਰਰਾਸ਼ਟਰੀ ਕਰੀਅਰ ਦੀ ਚੰਗੀ ਸ਼ੁਰੂਆਤ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ ਹਾਲਾਂਕਿ ਟੀਮ ਪ੍ਰਬੰਧਕ ਚੇਨਈ ਦੇ ਵਾਸ਼ਿੰਗਟਨ ਸੁੰਦਰ ਨੂੰ ਅਈਅਰ  ਨਾਲ ਵੀ ਮੌਕਾ ਦੇ ਸਕਦੇ ਹਨ
ਵਿੰਡੀਜ਼ ਲਈ ਸਾਖ਼ ‘ਮੁੱਦਾ’: ਇੱਕ ਰੋਜ਼ਾ ਲੜੀ ‘ਚ ਭਾਰਤ ਨੂੰ ਚੰਗੀ ਟੱਕਰ ਦੇਣ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਟੀ20 ‘ਚ ਬਿਲਕੁਲ ਨਾਕਾਮ ਰਹੀ ਕਾਰਲੋਸ ਬ੍ਰੇਥਵੇਟ ਦੀ ਕਪਤਾਨੀ ‘ਚ ਕੀਰੋਨ ਪੋਲਾਰਡ, ਡੇਰੇਨ ਬ੍ਰਾਵੋ ਅਤੇ ਦਿਨੇਸ਼ ਰਾਮਦੀਨ ਜਿਹੇ ਤਜ਼ਰਬੇਕਾਰ ਖਿਡਾਰੀ ਨਾਕਾਮ ਰਹੇ ਹਨ ਜਦੋਂਕਿ ਉੱਪਰਲੇ ਕ੍ਰਮ ‘ਤੇ ਮੌਕਾ ਦਿੱਤੇ ਜਾਣ ਬਾਅਦ ਸ਼ਿਮਰੋਨ ਹੇਤਮਾਇਰ ਵੀ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਗੇਂਦਬਾਜ਼ਾਂ ‘ਚ ਵੀ ਸਿਰਫ਼ ਓਸ਼ਾਨੇ ਥਾਮਸ ਨੇ ਆਪਣੀ ਰਫ਼ਤਾਰ ਨਾਲ ਵਿਕਟ ਕੱਢਣ ਦੀ ਸਮਰੱਥਾ ਨਾਲ ਪ੍ਰਭਾਵਿਤ ਕੀਤਾ ਹੈ ਹੁਣ ਫੇਰ ਬਦਲ ਵਾਲੀ ਭਾਰਤੀ ਟੀਮ ਅੱਗੇ ਵੈਸਟਇੰਡੀਜ਼ ਲਈ ਸਾਖ਼ ਬਚਾਉਣ ਦਾ ਆਖ਼ਰੀ ਮੌਕਾ ਹੋਵੇਗਾ
ਰੋਹਿਤ ਵੱਡੇ ਰਿਕਾਰਡ ਨੂੰ ਹਿੱਟ ਕਰਨ ਦੇ ਕਰੀਬ
ਤੂਫ਼ਾਨੀ ਲੈਅ ‘ਚ ਚੱਲ ਰਹੇ ਰੋਹਿਤ ਸ਼ਰਮਾ ਵਿੰਡੀਜ਼ ਵਿਰੁੱਧ 11 ਨਵੰਬਰ ਨੂੰ ਟੀ20 ਲੜੀ ਦੇ ਆਖ਼ਰੀ ਮੁਕਾਬਲੇ ‘ਚ ਜੇਕਰ 69 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦਾ ਟੀ20 ‘ਚ 73 ਪਾਰੀਆਂ ‘ਚ ਸਭ ਤੋਂ ਜ਼ਿਆਦਾ ਦੌੜਾਂ (2271) ਦੇ ਵਿਸ਼ਵ ਰਿਕਾਰਡ ਨੂੰ ਆਪਣੇ ਨਾਂਅ ਕਰਵਾ ਲੈਣਗੇ 31 ਸਾਲ ਦੇ ਰੋਹਿਤ ਟੀ20 ਅੰਤਰਰਾਸ਼ਟਰੀ ਮੈਚਾਂ ਦੀਆਂ 79 ਪਾਰੀਆਂ ‘ਚ 2203 ਦੌੜਾਂ ਬਣਾ ਚੁੱਕੇ ਹਨ ਰੋਹਿਤ ਦੇ ਨਾਂਅ ਸਭ ਤੋਂ ਜ਼ਿਆਦਾ ਦੌੜਾਂ ਦਾ ਵਿਸ਼ਵ ਰਿਕਾਰਡ ਦਰਜ ਹੁੰਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੇ ਫਾਰਮੇਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ‘ਚ ਸਿਰਫ਼ ਭਾਰਤੀ ਹੀ ਹੋਣਗੇ ਭਾਰਤ ਦੇ ਸਚਿਨ ਤੇਂਦੁਲਕਰ ਟੈਸਟ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ‘ਚ (ਕ੍ਰਮਵਾਰ: 15921 ਅਤੇ 18426ਦੌੜਾਂ) ਸਭ ਤੋਂ ਜ਼ਿਆਦਾ ਦੌੜਾਂ ਦਾ ਵਿਸ਼ਵ ਰਿਕਾਰਡ ਰੱਖਦੇ ਹਨ ਰੋਹਿਤ ਛੱਕਿਆਂ ਦੇ ਵਿਸ਼ਵ ਰਿਕਾਰਡ ‘ਚ ਵੀ ਅੱਵਲ ਬਣਨ ਤੋਂ ਸਿਰਫ਼ 8 ਛੱਕੇ ਦੂਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੰਡੀਜ਼ ਕ੍ਰਿਕਟਰਾਂ ਨੂੰ ਦੇਸ਼ ਲਈ ਖੇਡਣ ਦੀ ਸ਼ੌਕ ਨਹੀਂ: ਹੂਪਰ
ਮਹਿਮਾਨ ਟੀਮ ‘ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ
ਨਵੀਂ ਦਿੱਲੀ, 6 ਨਵੰਬਰ
ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਦੇਸ਼ ਲਈ ਖੇਡਣ ਨੂੰ ਪਹਿਲ ਨਾ ਦੇਣ ‘ਤੇ ਮੌਜ਼ੂਦਾ ਕੈਰੇਬਿਆਈ ਖਿਡਾਰੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਦੱਸਿਆ ਹੈ ਵੈਸਟਇੰਡੀਜ਼ ਦੀ ਟੀਮ ਫਿਲਹਾਲ ਭਾਰਤੀ ਦੌਰੇ ‘ਤੇ ਹੈ ਪਰ ਮਹਿਮਾਨ ਟੀਮ ‘ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ ਹਾਲ ਹੀ ‘ਚ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਵੀ ਦੁਨੀਆਂ ਭਰ ‘ਚ ਚੱਲ ਰਹੀ ਟੀ20 ਪ੍ਰੀਮੀਅਰ ਲੀਗਾਂ ‘ਚ ਖੇਡਣ ਲਈ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਵਿੰਡੀਜ਼ ਦੇ ਖਿਡਾਰੀ ਸੱਟ ਜਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਕ੍ਰਿਕਟ ਲੜੀਆਂ ‘ਚ ਨਹੀਂ ਖੇਡ ਰਹੇ ਹਨ ਸਾਬਕਾ ਵਿੰਡੀਜ਼ ਕ੍ਰਿਕਟਰ ਅਤੇ ਕਮੈਂਟੇਟਰ ਹੂਪਰ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਖਿਡਾਰੀਆਂ ਨੂੰ ਦੇਸ਼ ਲਈ ਖੇਡਣਾ ਪਸੰਦ ਨਹੀਂ ਹੈ
51 ਸਾਲਾ ਸਾਬਕਾ ਕਪਤਾਨ ਨੇ ਕਿਹਾ ਕਿ ਵਿੰਡੀਜ਼ ਟੀਮ ‘ਚ ਜੇਕਰ ਸੀਨੀਅਰ ਖਿਡਾਰੀ ਖੇਡ ਰਹੇ ਹੁੰਦੇ ਤਾਂ ਭਾਰਤ ਲਈ ਜਿੱਤਣਾ ਆਸਾਨ ਨਾ ਹੁੰਦਾ ਪਰ ਨੌਜਵਾਨ ਟੀਮ ਨੂੰ ਅਜੇ ਸਮੇਂ ਦੀ ਜਰੂਰਤ ਹੈ ਵੈਸਟਇੰਡੀਜ਼ ਨੂੰ ਜੁਲਾਈ ‘ਚ ਬੰਗਲਾਦੇਸ਼ ਤੋਂ ਵੀ ਹਾਰ ਝੱਲਣੀ ਪਈ ਸੀ ਹੂਪਰ ਨੇ ਕਿਹਾ ਕਿ ਸਾਡੇ ਕੋਲ ਪ੍ਰਤਿਭਾ ਹੈ ਪਰ ਨੌਜਵਾਨ ਖਿਡਾਰੀਆਂ ਨੂੰ ਸਮੇਂ ਦੀ ਜਰੂਰਤ ਹੈ ਉੱਥੇ ਵਿੰਡੀਜ਼ ਕ੍ਰਿਕਟ ਨੂੰ ਵੀ ਸਹੀ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਦੂਜਾਟੀ20:ਲੜੀ ਜਿੱਤਣ ਦੀ ਕੋਸ਼ਿਸ਼ ਕਰੇਗੀ ਰੋਹਿਤ ਫੌਜ
ਨਵੇਂ-ਨਕੋਰ ਇਕਾਨਾ ਸਟੇਡੀਅਮ ‘ਚ ਜੋਸ਼ ਨਾਲ ਲਬਰੇਜ਼ ਨਿੱਤਰੇਗੀ ਯੂਥ ਬ੍ਰਿਗੇਡ
ਲਖਨਊ, 5 ਅਪਰੈਲ
ਜੋਸ਼ ਨਾਲ ਲਬਰੇਜ਼ ਭਾਰਤੀ ਯੂਥ ਬ੍ਰਿਗੇਡ ਦੇ ਦਮ ‘ਤੇ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਫਤਿਹ ਕਰਨ ਦੇ ਇਰਾਦੇ ਨਾਲ ਰੋਹਿਤ ਫੌਜ ਅੱਜ ਜਦੋਂ ਮੈਦਾਨ ‘ਤੇ ਨਿੱਤਰੇਗੀ ਤਾਂ ਉਸਦੇ ਨਾਲ ਅੰਤਰਰਾਸ਼ਟਰੀ ਸਟੇਡੀਅਮਾਂ ‘ਚ ਸ਼ਾਮਲ ਹੋਣ ਜਾ ਰਹੇ ਨਵੇਂ-ਨਕੋਰ ਇਕਾਨਾ ਸਟੇਡੀਅਮ ਨੂੰ ਵੀ ਸਖ਼ਤ ਇਮਤਿਹਾਨ ਚੋਂ ਲੰਘਣਾ ਹੋਵੇਗਾ ਦੀਵਾਲੀ ਤੋਂ ਪਹਿਲਾਂ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਇਸ ਮੈਦਾਨ ‘ਤੇ ਖੇਡੇ ਜਾਣ ਵਾਲੇ ਦੂਸਰੇ ਟੀ20 ਮੁਕਾਬਲੇ ‘ਚ ਖੇਡ ਪ੍ਰੇਮੀਆਂ ਨੂੰ ਗੁਲਾਬੀ ਠੰਢ ਦਰਮਿਆਨ ਚੌÎਕਿਆਂ-ਛੱਕਿਆਂ ਦੀ ਆਤਿਸ਼ਬਾਜ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ ਹਾਲਾਂਕਿ ਪਿੱਚ ਦਾ ਵਤੀਰਾ ਅਤੇ ਤਰੇਲ ਉਸਦੀ ਇਸ ਤਮੰਨਾ ‘ਤੇ ਖ਼ਾਸਾ ਅਸਰ ਪਾਵੇਗੀ ਕਾਲੀ ਮਿੱਟੀ ਨਾਲ ਬਣੀ ਛੇ ਨੰਬਰ ਦੀ ਪਿੱਚ ‘ਤੇ ਖੇਡੇ ਜਾਣ ਵਾਲੇ ਇਸ ਮੈਚ ‘ਚ ਗੇਂਦ ਨੂੰ ਧੀਮੀ ਗਤੀ ਨਾਲ ਆਉਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਜਿਸ ਨਾਲ ਲੱਗਦਾ ਹੈ ਕਿ ਕੋਲਕਾਤਾ ਦੀ ਤਰ੍ਹਾਂ ਇਹ ਮੈਚ ਵੀ ਘੱਟ ਸਕੋਰਿੰਗ ਦਾ ਹੋ ਸਕਦਾ ਹੈ
ਭਾਰਤੀ ਬੱਲੇਬਾਜ਼ੀ ‘ਚ ਰਾਹੁਲ ਅਤੇ ਸ਼ਿਖਰ ਧਵਨ ਲਈ ਲਗਾਤਾਰ ਮੰਦੇ ਪ੍ਰਦਰਸ਼ਨ ਤੋਂ ਉੱਭਰਨ ਦਾ ਮੌਕਾ ਹੋਵੇਗਾ ਨਹੀਂ ਤਾਂ ਉਹਨਾਂ ਲਈ ਲੜੀ ਦੇ ਤੀਸਰੇ ਮੈਚ ਦੇ ਦਰਵਾਜੇ ਬੰਦ ਹੋ ਸਕਦੇ ਹਨ ਜਿਸ ਦਾ ਫਾਇਦਾ ਬੈਂਚ ਸਟਰੈਂਥ ‘ਚ ਸ਼੍ਰੇਅਸ ਅਈਅਰ ਅਤੇ ਵਾਸ਼ਿੰਗਟਨ ਸੁੰਦਰ ਉਠਾਉਣ ਲਈ ਬੇਕਰਾਰ ਹਨ
ਪਹਿਲੇ ਮੈਚ ਨਾਲ ਲਗਭੱਗ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਕੁਲਦੀਪ ਦਾ ਪ੍ਰਦਰਸ਼ਨ ਵੀ ਆਪਣੇ ਘਰੇਲੂ ਦਰਸ਼ਕਾਂ ਦੀਆਂ ਆਸਾਂ ਦੇ ਦਬਾਅ ‘ਚ ਦੇਖਣ ਵਾਲਾ ਹੋਵੇਗਾ ਮੱਧਮ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਫਿੱਟ ਹੋਣ ਤੋਂ ਬਾਅਦ ਟੀਮ ‘ਚ ਉਮੇਸ਼ ਯਾਦਵ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰੇਲੂ ਮੈਦਾਨ ‘ਤੇ ਕੁਮਾਰ ਹੁਣ ਤੱਕ ਜ਼ਿਆਦਾ ਅਸਰਦਾਰ ਰਹੇ ਹਨ
ਉੱਧਰ ਵੈਸਟਇੰਡੀਜ਼ ਲੜੀ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰੇਗੀ ਟੀਮ ਨੂੰ ਪਤਾ ਹੈ ਕਿ ਲਖਨਊ ‘ਚ ਮਿਲੀ ਹਾਰ ਨਾਲ ਉਹ ਇਸ ਲੜੀ ਨੂੰ ਵੀ ਗੁਆ ਦੇਣਗੇ ਅਤੇ ਹਰ ਹਾਲ ‘ਚ ਜਿੱਤ ਹੀ ਉਹਨਾਂ ਨੂੰ ਮੁਕਾਬਲੇ ‘ਚ ਬਣਾਈ ਰੱਖ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੜੀ ਬਚਾਉਣ ਤੇ ਕਬਜ਼ਾਉਣ ਲਈ ਹੋਵੇਗਾ ਫੈਸਲਾਕੁੰਨ ਮੁਕਾਬਲਾ
ਪੰਜ ਮੈਚਾਂ ਦੀ ਲੜੀ ‘ਚ 2-1 ਨਾਲ ਅੱਗੇ ਭਾਰਤ
ਜਿੱਤ ਦੀ ਸੂਰਤ ‘ਚ ਹੋਵੇਗਾ 3-1 ਨਾਲ ਲੜੀ ‘ਤੇ ਕਬਜਾ, ਹਾਰ ‘ਤੇ ਲੜੀ ਛੁੱਟੇਗੀ ਬਰਾਬਰ
ਤਿਰੁਵੰਥਪੁਰਮ, 31 ਅਕਤੂਬਰ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਪੰਜ ਮੈਚਾਂ ਦੀ ਲੜੀ ਫ਼ਸਵੇਂ ਮੁਕਾਬਲਿਆਂ ਤੋਂ ਬਾਅਦ ਰੋਮਾਂਚਕ ਫ਼ੈਸਲਾਕੁੰਨ ਮੋੜ ‘ਤੇ ਆ ਗਈ ਹੈ ਜਿੱਥੇ ਇੱਕ ਜਿੱਤ ਭਾਰਤ ਨੂੰ ਲੜੀ ਜਿਤਾ ਦੇਵੇਗੀ ਅਤੇ ਹਾਰਨ ‘ਤੇ ਡਰਾਅ ਦੇ ਸਬਰ ਦਾ ਘੁੱਟ ਭਰਨ ਲਈ ਮਜ਼ਬੂਰ ਕਰ ਦੇਵੇਗੀ ਭਾਰਤ ਨੇ ਇਸ ਲੜੀ ‘ਚ ਹੋਏ ਚਾਰ ਮੈਚਾਂ ‘ਚ ਇੱਕ ਮੈਚ ਟਾਈ ਖੇਡਦਿਆਂ ਹੁਣ ਤੱਕ 2-1 ਦਾ ਵਾਧਾ ਬਣਾਇਆ ਹੈ ਅਤੇ ਹੁਣ ਅੱਜ ਪੰਜਵੇਂ ਅਤੇ ਆਖ਼ਰੀ ਮੈਚ ‘ਚ ਭਾਰਤ ਜਿੱਤ ਨਾਲ ਲੜੀ ਦੇ ਨਤੀਜੇ ਨੂੰ 3-1 ਨਾਲ ਆਪਣੇ ਹੱਕ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰੇਗਾ ਜਦੋਂਕਿ ਵੈਸਟਇੰਡੀਜ਼ ਜਿੱਤ ਦੇ ਨਾਲ ਲੜੀ ਨੂੰ 2-2 ਨਾਲ ਬਰਾਬਰ ਰੱਖਣ ਦੀ ਕੋਸ਼ਿਸ਼ ਕਰੇਗਾ
ਭਾਰਤੀ ਟੀਮ ਲਈ ਪਿਛਲੇ ਮੈਚ ‘ਚ ਰੋਹਿਤ ਸ਼ਰਮਾ ਤੋਂ ਬਾਅਦ ਅੰਬਾਤੀ ਰਾਇਡੂ ਦੇ ਸੈਂਕੜੇ ਅਤੇ ਕੇਦਾਰ ਜਾਧਵ ਦੀ ਵਾਪਸੀ ਨਾਲ ਮੱਧਕ੍ਰਮ ‘ਚ ਮਜ਼ਬੂਤੀ ਦੀ ਚਿੰਤਾ ਦਾ ਹੱਲ ਨਿਕਲਦਾ ਜਾਪਿਆ ਹੈ ਹਾਲਾਂਕਿ ਸ਼ਿਖਰ ਧਵਨ ਦਾ ਪ੍ਰਦਰਸ਼ਨ ਖ਼ਾਸ ਨਹੀਂ ਰਿਹਾ ਹੈ ਪਰ ਉਮੀਦ ਹੈ ਕਿ ਭਾਰਤ ਪਿਛਲੇ ਮੈਚ ਦੀ ਜੇਤੂ ਟੀਮ ਦੀ ਬੱਲੇਬਾਜ਼ੀ ‘ਚ ਕੋਈ ਬਦਲਾਅ ਨਹੀਂ ਕਰੇਗਾ
ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਹਾਲਾਂਕਿ ਆਸ ਮੁਤਾਬਕ ਖੇਡ ਨਹੀਂ ਦਿਖਾਈ ਹੈ ਪਰ ਜਸਪ੍ਰੀਤ ਬੁਮਰਾਹ ਨੇ ਪੂਨੇ ਅਤੇ ਮੁੰਬਈ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ ਇਸ ਤਰ੍ਹਾਂ ਗੇਂਦਬਾਜ਼ੀ ‘ਚ ਵੀ ਲੱਗਦਾ ਹੈ ਕਿ ਭਾਰਤੀ ਟੀਮ ਫਾਈਨਲ ਮੈਚ ‘ਚ ਵੀ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਉੱਤਰ ਸਕਦੀ ਹੈ ਅਜਿਹੇ ‘ਚ ਇੱਕ ਵਾਰ ਫਿਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਮੌਕਾ ਮਿਲ ਸਕਦਾ ਹੈ ਟੀਮ ਨੂੰ ਹੇਠਲੇ ਕ੍ਰਮ ‘ਤੇ ਰਵਿੰਦਰ ਜਡੇਜਾ ਦਾ ਹੋਣਾ ਵੀ ਫਾਇਦੇਮੰਦ ਸਾਬਤ ਹੋ ਰਿਹਾ ਹੈ
ਦੂਸਰੇ ਪਾਸੇ ਵਿੰਡੀਜ਼ ਟੀਮ ਨੇ ਇੱਕ ਮੈਚ ਨੂੰ ਟਾਈ ਕਰਾਇਆ ਹੈ ਅਤੇ ਇੱਕ ਜਿੱਤਿਆ ਹੈ ਜਿਸ ਨਾਲ ਉਸਨੂੰ ਘੱਟ ਨਹੀਂ ਸਮਝਿਆ ਜਾ ਸਕਦਾ ਅਤੇ ਜੇਸਨ ਹੋਲਡਰ ਦੀ ਟੀਮ ਲੜੀ ‘ਚ ਵਾਪਸੀ ਦੀ ਕੋਸ਼ਿਸ਼ ਕਰ ਸਕਦੀ ਹੈ ਜਿਸ ਲਈ ਕਪਤਾਨ ਹੋਲਡਰ, ਸ਼ਿਮਰੋਨ ਹਿਮਾਇਰ, ਸ਼ਾਈ ਹੋਪ, ਕੇਮਰ ਰੋਚ ਚੰਗੀ ਲੈਅ ‘ਚ ਹਨ ਅਤੇ ਮੈਚ ਪਲਟ ਸਕਦੇ ਹਨ
ਵਿਰਾਟ?ਤੋੜ ਸਕਦੈ ਆਪਣਾ ਹੀ ਵਿਸ਼ਵ ਰਿਕਾਰਡ
ਪੰਜ ਮੈਚਾਂ ਦੀ ਲੜੀ ਦੇ ਪੰਜਵੇਂ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕੋਲ ਆਪਣੇ ਹੀ ਇੱਕ ਰਿਕਾਰਡ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ ਵੈਸਟਇੰਡੀਜ਼ ਵਿਰੁੱਧ ਲੜੀ ਦੇ ਚਾਰ ਮੈਚਾਂ ‘ਚ ਵਿਰਾਟ ਕੋਹਲੀ 420 ਦੌੜਾਂ ਬਣਾ ਚੁੱਕੇ ਹਨ ਅਤੇ ਉਹ ਪੰਜਵੇਂ ਮੈਚ ‘ਚ ਇੱਕ ਲੜੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਆਪਣੇ ਹੀ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ ਵਿਰਾਟ ਨੇ ਇਸ ਸਾਲ ਦੱਖਣੀ ਅਫ਼ਰੀਕਾ ਵਿਰੁੱਧ 6 ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 558 ਦੌੜਾਂ ਬਣਾਈਆਂ ਸਨ ਜੋ ਕਿਸੇ ਵੀ ਬੱਲੇਬਾਜ਼ ਵੱਲੋਂ ਇੱਕ ਲੜੀ ‘ਚ ਸਭ ਤੋਂ ਵੱਡੀ ਗਿਣਤੀ ਹੈ ਵਿਰਾਟ ਜੇਕਰ ਪੰਜਵੇਂ ਮੈਚ ‘ਚ 139 ਦੌੜਾਂ ਬਣਾ ਦਿੰਦੇ ਹਨ ਤਾਂ ਉਹ ਆਪਣੇ ਹੀ ਇਸ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ ਇਸ ਮਾਮਲੇ ‘ਚ ਪਾਕਿਸਤਾਲ ਦੇ ਫ਼ਖਰ ਜ਼ਮਾਨ ਜ਼ਿੰਬਾਬਵੇ ਵਿਰੁੱਧ 5 ਮੈਚਾਂ ‘ ਚ 515 ਦੌੜਾਂ ਨਾਲ ਦੂਸਰੇ ਸਥਾਨ ‘ਤੇ ਜਦੋਂਕਿ ਰੋਹਿਤ ਸ਼ਰਮਾ 2013 ‘ਚ ਆਸਟਰੇਲੀਆ ਵਿਰੁੱਧ 6 ਮੈਚਾਂ ‘ਚ 491 ਦੌੜਾਂ ਨਾਲ ਤੀਸਰੇ ਸਥਾਨ ‘ਤੇ ਹਨ
ਭਾਰਤ ਲਈ ਖ਼ਾਸ ਹੈ ਅੱਜ ਦਾ ਮੈਚ
ਪੰਜਵੇਂ ਇੱਕ ਰੋਜ਼ਾ ਮੈਚ ‘ਚ ਜੇਕਰ ਭਾਰਤੀ ਟੀਮ ਜਿੱਤ ਹਾਸਲ ਕਰ ਲਵੇਗੀ ਤਾਂ ਇਹ ਭਾਰਤੀ ਟੀਮ ਦੀ ਆਪਣੇ ਘਰ ‘ਚ ਲਗਾਤਾਰ ਛੇਵੀ ਇੱਕ ਰੋਜ਼ਾ ਜਿੱਤ ਹੋਵੇਗੀ ਭਾਰਤ ਨੂੰ ਆਪਣੇ ਘਰ ‘ਚ ਪਿਛਲੀ ਇੱਕ ਰੋਜ਼ਾ ਲੜੀ ਹਾਰ ਦੱਖਣੀ ਅਫ਼ਰੀਕਾ ਹੱਥੋਂ 2015-16 ‘ਚ ਝੱਲਣੀ ਪਈ ਸੀ ਜਦੋਂ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਂਅ ਕੀਤੀ ਸੀ ਇਸ ਤੋਂ ਬਾਅਦ ਹੁਣ ਤੱਕ ਭਾਰਤੀ ਟੀਮ ਆਪਣੇ ਘਰ ‘ਚ ਅਜੇਤੂ ਹੈ ਇਸ ਦੌਰਾਨ ਉਸਨੇ ਨਿਊਜ਼ੀਲੈਂਡ ਨੂੰ ਦੋ ਵਾਰ, ਇੰਗਲੈਂਡ, ਆਸਟਰੇਲੀਆ ਅਤੇ ਸ਼੍ਰੀਲੰਕਾ ਨੂੰ ਇੱਕ ਵਾਰ ਹਰਾਇਆ
ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਪਿਛਲੇ ਸਾਲ ਵੈਸਟਇੰਡੀਜ਼ ਨੂੰ ਉਸਦੇ ਘਰ ‘ਚ ਪੰਜ ਮੈਚਾਂ ਦੀ ਲੜੀ 3-1 ਨਾਲ ਹਰਾ ਕੇ ਆਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਭਾਰਤ ਆਪਣੀ ਧਰਤੀ  ‘ਤੇ ਕੈਰੇਬਿਆਈ ਟੀਮ ਨੂੰ?ਆਸਾਨੀ ਨਾਲ ਹਰਾ ਦੇਵੇਗੀ ਪਰ ਮਹਿਮਾਨ ਟੀਮ ਨੇ ਜਬਰਦਸਤ ਸੰਘਰਸ਼ ਕਰਕੇ ਲੜੀ ਰੋਮਾਂਚਕ ਬਣਾ ਦਿੱਤੀ
ਭਾਰਤ’ਚ ਭਾਰਤ ਦੀਆਂ ਪਿਛਲੀਆਂ 5 ਜਿੱਤਾਂ
ਵਿਰੁੱੱਧ     ਲੜੀ ਜਿੱਤੇ     ਸਾਲ
ਨਿਊਜ਼ੀਲੈਂਡ 5 ਮੈਚ  3-2   2016-17
ਇੰਗਲੈਂਡ     3ਮੈਚ     2-1   2016-17
ਆਸਟਰੇਲੀਆ  5ਮੈਚ    4-1   2017-18
ਨਿਊਜ਼ੀਲੈਂਡ   3 ਮੈਚ    2-1   2017-18
ਸ਼੍ਰੀਲੰਕਾ    3 ਮੈਚ   2-1   2017-18
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ
ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ
ਪੂਨੇ, 26 ਅਕਤੂਬਰ
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ ਚੰਗੇ ਪ੍ਰਦਰਸ਼ਨ ਦੇ ਨਾਲ ਇੱਥੇ ਅੱਜ ਲੜੀ ਦੇ ਤੀਸਰੇ ਮੈਚ ‘ਚ ਵਾਧਾ ਹਾਸਲ ਕਰਨਾ ਰਹੇਗਾ ਭਾਰਤੀ ਟੀਮ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਦੂਸਰੇ ਇੱਕ ਰੋਜ਼ਾ ‘ਚ 321 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਪਰ ਇਕਤਰਫ਼ਾ ਲੱਗ ਰਹੇ ਇਸ ਮੈਚ ‘ਚ ਉਸਦੇ ਗੇਂਦਬਾਜ਼ਾਂ ਦੀ ਮਹਿੰਗੀ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਹਾਰ ਟਾਲਦੇ ਹੋਏ ਮੈਚ ਟਾਈ ਕਰਵਾ ਦਿੱਤਾ ਇਸ ਨਾਲ ਪੰਜ ਮੈਚਾਂ ਦੀ ਲੜੀ ‘ਚ ਭਾਰਤ 1-0 ਨਾਲ ਅੱਗੇ ਹੈ ਹੁਣ ਉਸਦੀ ਕੋਸ਼ਿਸ਼ ਤੀਸਰੇ ਦਿਨ ਰਾਤ ਮੈਚ ‘ਚ ਜਿੱਤ ਨਾਲ ਵਾਧਾ ਬਣਾਉਣ ਦੀ ਹੈ ਭਾਰਤੀ ਟੀਮ ਦਾ ਬੱਲੇਬਾਜ਼ੀ ਕ੍ਰਮ ਹੁਣ ਤੱਕ ਮਜ਼ਬੂਤ ਹੀ ਰਿਹਾ ਹੈ ਪਰ ਉਸਦੇ ਗੇਂਦਬਾਜ਼ੀ ਵਿਭਾਗ ‘ਚ ਸੁਧਾਰ ਦੀ ਗੁੰਜ਼ਾਇਸ਼ ਹੈ ਅਤੇ ਟੀਮ ਪ੍ਰਬੰਧਕਾਂ ਨੇ ਬਾਕੀ ਦੇ ਤਿੰਨ ਇੱਕ ਰੋਜ਼ਾ ਲਈ ਬੁਮਰਾਹ ਅਤੇ ਭੁਵਨੇਸ਼ਵਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਜਿੰਨ੍ਹਾਂ ਨੂੰ ਸ਼ੁਰੂਆਤੀ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਸੀ
ਹਾਲਾਂਕਿ ਸਪਿੱਨਰਾਂ ਦੀ ਕਾਮਯਾਬੀ ਨੂੰ ਦੇਖਦੇ ਹੋਏ ਭਾਰਤ ਪੂਨੇ ‘ਚ ਤਿੰਨ ਸਪਿੱਨਰਾਂ ਨਾਲ ਨਿੱਤਰ ਸਕਦਾ ਹੈ ਪਰ ਡੈੱਥ ਓਵਰਾਂ ‘ਚ ਹਮੇਸ਼ਾ ਉਪਯੋਗੀ ਰਹਿੰਦੇ ਬੁਮਰਾਹ ਦੀ ਵਾਪਸੀ ਵੀ ਟੀਮ ਨੂੰ ਕਾਫ਼ੀ ਫਾਇਦਾ ਪਹੁੰਚਾਵੇਗੀ ਅਤੇ ਵੈਸਟਇੰਡੀਜ਼ ਲਈ ਵੱਡਾ ਸਕੋਰ ਕਰਨ ‘ਚ ਮੁਸ਼ਕਲ ਬਣੇਗੀ ਭੁਵਨੇਸ਼ਵਰ ਵੀ ਕਿਫ਼ਾਇਤੀ ਗੇਂਦਬਾਜ਼ੀ ਹੀ ਨਹੀਂ ਸਗੋਂ ਹੇਠਲੇ ਕ੍ਰਮ ‘ਤੇ ਬਿਹਤਰੀਨ ਬੱਲੇਬਾਜ ਵੀ ਹਨਬੱਲੇਬਾਜ਼ੀ ‘ਚ ਹਾਲਾਂਕਿ ਸ਼ਿਖਰ ਧਵਨ ਨੂੰ ਥੋੜਾਂ ਸੁਧਾਰ ਕਰਨ ਦੀ ਜ਼ਰੂਰਤ ਹੈ ਧਵਨ ਮੌਜੂਦਾ ਦੋ ਮੈਚਾਂ ‘ਚ ਸਿਰਫ਼ 33 ਦੌੜਾਂ ਹੀ ਬਣਾ ਸਕੇ ਹਨ ਵੈਸੇ ਵੀ ਵੈਸਟਇੰਡੀਜ਼ ਵਿਰੁੱਧ ਆਪਣੇ ਆਖ਼ਰੀ ਪੰਜ ਮੈਚਾਂ ‘ਚ ਉਸਨੇ ਸਿਰਫ਼ 44 ਦੌੜਾਂ ਹੀਬਣਾਈਆਂ ਹਨ ਦੂਜੇ ਇੱਕ ਰੋਜ਼ਾ ‘ਚ ਜਿਵੇਂ ਵੈਸਟਇੰਡੀਜ਼ ਨੇ 322 ਦੌੜਾਂ ਦੇ ਪਹਾੜ ਵਰਗੇ ਟੀਚੇ ਵਿਰੁੱਧ ਵੀ ਮੈਚ ਟਾਈ ਕਰਾਇਆ ਉਸ ਤੋਂ ਸਾਫ਼ ਹੈ ਕਿ ਭਾਰਤ ਨੂੰ ਆਪਣਾ ਸਕੋਰ ਔਸਤ ਪੂਨੇ ‘ਚ ਵੀ ਚੰਗਾ ਰੱਖਣਾ ਹੋਵੇਗਾ.
ਜਦੋਂਕਿ ਵੈਸਟਇੰਡੀਜ਼ ਨੂੰ ਬਰਾਬਰੀ ਲਈ ਪਿਛਲੇ ਮੈਚ ‘ਚ ਨਾਬਾਦ 123 ਦੌੜਾਂ ਬਣਾਉਣ ਵਾਲੇ ਸ਼ਾਈ ਹੋਪ ਅਤੇ ਹੁਣ ਤੱਕ ਦੋ ਮੈਚਾਂ ‘ਚ 200 ਦੇ ਕਰੀਬ ਦੌੜਾਂ ਬਣਾ ਚੁੱਕੇ ਹੇਤਮਾਇਰ ਤੋਂ ਫਿਰ ਆਸਾਂ ਰਹਿਣਗੀਆਂ ਜੋ ਪਿਛਲੇ ਦੋ ਮੈਚਾਂ ‘ਚ ਟੀਮ ਦੇ ਉੱਚ ਸਕੋਰਰ ਰਹੇ ਹਨ ਪਰ ਓਪਨਰ ਕੀਰੋਨ ਪਾਵੇਲ, ਜੇਸਨ ਹੋਲਡਰ ਨੂੰ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨੇ ਬੱਲੇ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ ਜਦੋਂਕਿ ਗੇਂਦਬਾਜ਼ਾਂ ‘ਚ ਅਸ਼ਲੇ ਨਰਸ ਅਤੇ ਓਵੇਡ ਮੈਕਕਾੱਅ ਅਹਿਮ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।