The Destruction - Sach Kahoon Punjabi

ਜੰਗ ਦੀ ਤਬਾਹੀ
ਜੰਗ ਮਨੁੱਖ ਤੇ ਮਨੁੱਖ ਵੱਲੋਂ ਸਦੀਆਂ ਦੀ ਕੀਤੀ ਮਿਹਨਤ ਨੂੰ ਇੱਕ ਪਲ ’ਚ ਤਬਾਹ ਕਰ ਦਿੰਦਾ ਹੈ ਜੰਗ ਲਈ ਆਧੁਨਿਕ ਤੇ ਮਨੁੱਖਵਾਦੀ ਚਿੰਤਨ ’ਚ ਕੋਈ ਥਾਂ ਨਹੀਂ, ਫਿਰ ਵੀ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਜੋ ਵੇਰਵੇ ਸਾਹਮਣੇ ਆ ਰਹੇ ਹਨ ਉਹ ਬੇਹੱਦ ਡਰਾਉਣੇ ਹਨ ਵੱਖ-ਵੱਖ ਮੀਡੀਆ ਵੈੱਬਸਾਈਟਾਂ ਅਨੁਸਾਰ ਰੂਸ ਨੇ ਯੂਕਰੇਨ ਦੇ ਇੱਕ ਡੈਮ ’ਤੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਗੱਲ ਸਿਰਫ ਹੜ੍ਹਾਂ ਦੀ ਨਹੀਂ ਸਗੋਂ ਬਿਜਲੀ, ਖੇਤੀ ਤੇ ਪੀਣ ਵਾਲੇ ਪਾਣੀ ਸਬੰਧੀ ਕਈ ਸਮੱਸਿਆਵਾਂ ਦੇ ਪੈਦਾ ਹੋਣ ਦੀ ਹੈ।

ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ

ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ ਦੋਵੇਂ ਦੇਸ਼ ਇੱਕ-ਦੂਜੇ ’ਤੇ ਹੋ ਰਹੇ ਹਮਲਿਆਂ ਨੂੰ ਅੱਤਵਾਦੀ ਹਮਲੇ ਕਰਾਰ ਦੇ ਰਹੇ ਹਨ ਇਹਨਾਂ ਦੋਸ਼ਾਂ ’ਚ ਸੱਚਾਈ ਕੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਇਸ ਨਾਲ ਮਨੁੱਖ ਦੀ ਕੀਤੀ ਮਿਹਨਤ ’ਤੇ ਪਾਣੀ ਫਿਰਦਾ ਜਾ ਰਿਹਾ ਹੈ ਰੂਸ ਤੇ ਯੂਕਰੇਨ ਕਿਸੇ ਵੀ ਧਿਰ ਵੱਲੋਂ ਵੀ ਜੰਗ ਰੋਕਣ ਲਈ ਕੋਈ ਕੋਸ਼ਿਸ਼ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਜੰਗ ’ਚ ਭਾਵੇਂ ਰੂਸ ਦਾ ਪੱਲੜਾ ਭਾਰੀ ਹੈ ਤੇ ਯੂਕਰੇਨ ਦਾ ਹੀ ਨੁਕਸਾਨ ਜ਼ਿਆਦਾ ਹੋ ਰਿਹਾ ਹੈ।

ਫ਼ਿਰ ਵੀ ਯੂਕਰੇਨ ਜੰਗ ’ਚ ਪਿਛਾਂਹ ਹਟਣ ਲਈ ਵੀ ਤਿਆਰ ਨਹੀਂ ਤੇ ਨਾ ਹੀ ਜੰਗ ਰੁਕਵਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਤਰ੍ਹਾਂ ਦੀ ਸਾਲਸੀ ਦੀ ਕਵਾਇਦ ਨਜ਼ਰ ਆ ਰਹੀ ਹੈ ਡੈਮ ’ਤੇ ਹੋਏ ਹਮਲੇ ਦੇ ਬਾਵਜ਼ੂਦ ਯੂਕਰੇਨ ਨੇ ਐਲਾਨ ਕੀਤਾ ਹੈ ਕਿ ਉਹ ਝੁਕੇਗਾ ਨਹੀਂ ਅਸਲ ’ਚ ਅਮਰੀਕਾ ਬ੍ਰਿਟੇਨ ਸਮੇਤ ਕਈ ਤਾਕਤਵਰ ਮੁਲਕ ਯੂਕਰੇਨ ਦੀ ਪਿੱਠ ਥਾਪੜ ਰਹੇ ਹਨ ਹੈ ਤੇ ਜੰਗੀ ਮੱਦਦ ਦਿੱਤੀ ਜਾ ਰਹੀ ਹੈ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ ਦੋਗਲੀ ਨੀਤੀ ਵਰਤ ਰਹੇ ਹਨ।

ਇੱਕ ਪਾਸੇ ਅਮਰੀਕਾ ਦੁਨੀਆ ’ਚ ਅਮਨ-ਅਮਾਨ ਅਤੇ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਈ ਮੁਲਕ ਮੰਨਿਆ ਜਾਂਦਾ ਹੈ ਪਰ ਰੂਸ-ਯੂਕਰੇਨ ਜੰਗ ’ਚ ਅਮਰੀਕਾ ਅਮਨ ਦੀ ਕੋਈ ਠੋਸ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਚੀਨ ਦੀਆਂ ਕਾਰਵਾਈਆਂ ਵੀ ਕਿਸੇ ਮਸਲੇ ਦਾ ਹੱਲ ਨਜ਼ਰ ਨਹੀਂ ਆਉਂਦੀਆਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਸੰਯੁਕਤ ਰਾਸ਼ਟਰ ਦੀ ਸਿਰਮੌਰ ਸੰਸਥਾ ਸੁਰੱਖਿਆ ਪਰਿਸ਼ਦ ਦੇ ਮੈਂਬਰ ਮੁਲਕ ਹੋਣ ਦੇ ਬਾਵਜੂਦ ਅਮਰੀਕਾ ਤੇ ਰੂਸ ਜੰਗ ਦਾ ਮੈਦਾਨ ਠੰਢਾ ਨਹੀਂ ਪੈਣ ਦੇ ਰਹੇ ਸ਼ਕਤੀ ਸੰਤੁਲਨ ਦੀ ਇਸ ਜੰਗ ’ਚ ਕਿਸ ਮੁਲਕ ਦੀ ਜਿੱਤ ਹੋਵੇਗੀ।

ਇਹ ਵੀ ਪੜ੍ਹੋ : ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ

ਇਹ ਕਹਿਣਾ ਤਾਂ ਮੁਸ਼ਕਲ ਹੈ, ਪਰ ਕੌਮਾਂਤਰੀ ਪੱਧਰ ’ਤੇ ਅਮਨ ਕਾਇਮ ਕਰਨ ਲਈ ਬਣੀਆਂ ਸੰਸਥਾਵਾਂ ਤੇ ਸੰਗਠਨਾਂ ਦੀ ਹਾਰ ਜ਼ਰੂਰ ਹੋਵੇਗੀ ਤੇ ਇਹਨਾਂ ਸੰਗਠਨਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਤੇ ਨੀਤੀਆਂ ’ਤੇ ਸਵਾਲ ਜ਼ਰੂਰ ਉੱਠੇਗਾ ਜੇਕਰ ਅਮਨ-ਅਮਾਨ ਕਾਇਮ ਕਰਨ ਵਾਲੇ ਮੁਲਕ ਹੀ ਤਬਾਹੀ ਲਈ ਅੱਗੇ ਰਹਿਣਗੇ ਤਾਂ ਦੂਸਰੇ ਮੁਲਕਾਂ ਬਾਰੇ ਕੁਝ ਕਹਿਣਾ ਬੇਹੱਦ ਔਖਾ ਹੈ ਭਾਵੇਂ ਯੁੂਕਰੇਨ ਪੁਲ ਤੋੜੇ, ਭਾਵੇਂ ਰੂਸ ਡੈਮ ਭੰਨ੍ਹੇ, ਨੁਕਸਾਨ ਮਨੁੱਖ ਦੀ ਕਿਰਤ ਦਾ ਹੀ ਹੋਵੇਗਾ।

ਸ਼ਰਾਰਤੀ ਅਨਸਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ-ਤੋੜ
ਦੁਲੱਦੀ ਗੇਟ ਨਜ਼ਦੀਕ ਸਥਿਤ ਜਨਤਕ ਪਾਰਕ ‘ਚ ਸਥਾਪਿਤ ਹੈ ਬੁੱਤ

ਪੁਲਿਸ ਵੱਲੋਂ ਜਾਂਚ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ

ਤਰੁਣ ਕੁਮਾਰ ਸ਼ਰਮਾ, ਨਾਭਾ: ਸਥਾਨਕ ਦੁਲੱਦੀ ਗੇਟ ਬਾਹਰ ਸਥਿਤ ਇੱਕ ਜਨਤਕ ਪਾਰਕ ‘ਚ ਮਰਹੂਮ ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਨੇ ਛੇੜਛਾੜ ਕਰਕੇ ਤੋੜ ਭੰਨ ਕਰ ਦਿੱਤੀ। ਜਾਣਕਾਰੀ ਅਨੁਸਾਰ ਅੱਜ ਸਵੇਰ ਸ਼ਹਿਰ ਵਾਸੀਆਂ ਨੇ ਦੇਖਿਆ ਕਿ ਇਸ ਬੁੱਤ ਦੀ ਗਰਦਨ ਫਿਰ ਤੋਂ ਉਡਾਈ ਹੋਈ ਹੈ ਜਿਸ ‘ਤੇ ਉਨ੍ਹਾਂ ਨੇ ਕਾਂਗਰਸੀਆਂ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਿਕਰਯੋਗ ਹੈ ਕਿ ਇਹ ਜਨਤਕ ਪਾਰਕ ਸਵ ਰਾਜੀਵ ਗਾਂਧੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਪਾਰਕ ਜੰਗਲੀ ਝਾੜੀਆਂ ਅਤੇ ਸ਼ਰਾਰਤੀ ਅਨਸਰਾਂ ਦਾ ਠਿਕਾਣਾ ਬਣ ਕੇ ਰਹਿ ਗਿਆ ਹੈ।

ਇਸ ਪਾਰਕ ਦੀ ਦੁਰਦਸ਼ਾਂ ਬਾਰੇ ਪਹਿਲਾਂ ਕਾਂਗਰਸੀ ਧਰਨਿਆਂ ਦੀ ਚਿਤਾਵਨੀ ਦੇ ਕੇ ਵਿਰੋਧੀ ਅਕਾਲੀ ਸਰਕਾਰ ‘ਤੇ ਦੋਸ਼ ਮੜਦੇ ਰਹੇ ਪਰੰਤੂ ਹੁਣ ਹਲਕੇ ਦੇ ਵਿਧਾਇਕ ਦੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਬਾਵਜੂਦ ਵੀ ਇਸ ਪਾਰਕ ਵੱਲ ਕਾਂਗਰਸੀਆਂ ਨੇ ਮੂੰਹ ਤਾਂ ਕੀ ਕਰਨਾ ਸੀ ਬਲਕਿ ਪਿਛਲੇ ਮਹੀਨੇ ਲੰਘੇ ਸਵ ਰਾਜੀਵ ਗਾਂਧੀ ਦੇ ਬਲਿਦਾਨ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨਾ ਤੱਕ ਭੁੱਲ ਗਏ ਸਨ ਜਦਕਿ ਹੁਣ ਕਾਂਗਰਸ ਦੀ ਸਰਕਾਰ ਹੋਣ ਕਾਰਨ ਬੁੱਤ ਦੀ ਹੋਈ ਭੰਨ ਤੋੜ ਤੋ ਬਾਅਦ ਕੌਂਸਲ ਅਧਿਕਾਰੀਆਂ ਵੱਲਂੋ ਬੁੱਤ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਹੈ।

ਉਪਰੋਕਤ ਘਟਨਾ ਸਬੰਧੀ ਗੱਲ ਕਰਦਿਆਂ ਨਾਭਾ ਕੋਤਵਾਲੀ ਦੇ ਐਸ ਐਚ ਓ ਸਬ ਇੰਸਪੈਕਟਰ ਕਰਨੈਲ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਦੀ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦ ਹੀ ਕਾਨੂੰਨ ਦੀ ਪਕੜ ਵਿੱਚ ਹੋਣਗੇ।

ਡੀਐੱਸਪੀ ਨੂੰ ਸਖਤ ਕਾਰਵਾਈ ਲਈ ਕਿਹਾ: ਧਰਮਸੋਤ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਹ ਮਾੜੇ ਅਨਸਰਾਂ ਦਾ ਕੀਤਾ ਕਾਰਾ ਹੈ ਅਤੇ ਇਸ ਸਬੰਧੀ ਡੀਐਸਪੀ ਨਾਭਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਮਾਮਲੇ ਨੂੰ ਜਲਦ ਹੱਲ ਕਰਕੇ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇ। ਸ਼ਹਿਰ ਵਿੱਚ ਜਨਤਕ ਪਾਰਕਾਂ ਦੀ ਦੇਖਭਾਲ ਸਬੰਧੀ ਵਰਤੀ ਜਾਂਦੀ ਅਣਗਹਿਲੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਜਾਦੂ ਦੀ ਛੜੀ ਨਹੀਂ ਹੈ ਇਸ ਲਈ ਇੱਕ ਸਾਲ ਦੇ ਅੰਦਰ-ਅੰਦਰ ਸ਼ਹਿਰ ਦੇ ਹਾਲਾਤ ਸੁਧਾਰੇ ਜਾਣਗੇ

ਤੀਜੀ ਵਾਰ ਹੋਈ ਬੁੱਤ ਨਾਲ ਛੇੜਛਾੜ

ਜਿਕਰਯੋਗ ਹੈ ਕਿ ਇਸ ਜਨਤਕ ਪਾਰਕ ਵਿੱਚ ਸਵ ਰਾਜੀਵ ਗਾਂਧੀ ਦੇ ਬੁੱਤ ਦੀ ਭੰਨ ਤੋੜ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਘਟਨਾਵਾਂ ਅਕਾਲੀ ਸਰਕਾਰ ਦੇ ਸ਼ਾਸ਼ਨ ਸਮੇਂ ਹੋਈਆਂ ਸਨ ਜਦਕਿ ਮੋਜੂਦਾ ਸਮੇਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਤੋੜਭੰਨ ਦੀ ਘਟਨਾ ਨੇ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ।

ਪਹਿਲੀ ਘਟਨਾ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ‘ਤੇ ਬੁੱਤ ਦੇ ਗਲ ‘ਚ ਟਾਇਰ ਪਾ ਕੇ ਅੱਗ ਲਗਾ ਦਿੱਤੀ ਸੀ ਜਦਕਿ ਦੂਜੀ ਘਟਨਾ ਦੌਰਾਨ ਬੁੱਤ ਦੀ ਗਰਦਨ ਹੀ ਲਾਹ ਦਿੱਤੀ ਸੀ ਜਿਸ ਸਬੰਧੀ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤਤਕਾਲੀਨ ਸਮੇਂ ਕਾਂਗਰਸੀਆਂ ਨੇ ਵਿਰੋਧ ਕਾਰਨ ਅਕਾਲੀ ਸਰਕਾਰ ਨੇ ਇਸ ਬੁੱਤ ਦੀ ਮੁਰੰਮਤ ਕਰਵਾ ਕੇ ਇਸ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਦੂਰ ਕਰ ਦਿੱਤਾ ਸੀ ਜਦਕਿ ਹੁਣ ਤੀਜ਼ੀ ਵਾਰ ਇਸ ਬੁੱਤ ਨਾਲ ਹੋਈ ਛੇੜਛਾੜ ਨੇ ਪ੍ਰਸ਼ਾਸਨ ਦਾ ਜਨਤਕ ਪਾਰਕਾਂ ਦੀ ਦੇਖਭਾਲ ਵੱਲ ਸਬੰਧੀ ਬੇਰੁੱਖੀ ਨੂੰ ਸਪੱਸ਼ਟ ਕਰ ਦਿੱਤਾ ਹੈ।