Congress Party - Sach Kahoon Punjabi
Congress Party: ਚੰਨੀ ਧੜੇ ਦੀ ਰੈਲੀ ’ਚ ਨਹੀਂ ਪੁੱਜੇ ਰਾਜਾ ਵੜਿੰਗ
ਬਾਬਾ ਬਕਾਲਾ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਦੇ ਇੱਕ ਨਵੇਂ ਦੌਰ ਵਿੱਚੋਂ ਲੰਘ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਲਾਈਨ ਤੋਂ ਵੱਖ ਹੋ ਕੇ ਚਲਾਈ ਜਾ ਰਹੀ ਵੱਖਰੀ ਮੁਹਿੰਮ ਨੇ ਦਿੱਲੀ ਬੈਠੀ ਕਾਂਗਰਸ ਹਾਈਕਮਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਸੂਬਾ ਪ੍ਰਧਾਨ ਅਤੇ ਚੰਨੀ ਧੜੇ ਵਿਚਾਲੇ ਦੂਰੀਆਂ ਉਸ ਵੇਲੇ ਜਨਤਕ ਹੋਈਆਂ ਜਦੋਂ ਲੁਧਿਆਣਾ ਵਿੱਚ ਚੰਨੀ ਸਮਰਥਕਾਂ ਵੱਲੋਂ ਕਰਵਾਈ ਗਈ ਰੈਲੀ ਤੋਂ ਰਾਜਾ ਵੜਿੰਗ ਨੇ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਇਸ ਤੋਂ ਬਾਅਦ ਅੱਜ ਬਾਬਾ ਬਕਾਲਾ ਵਿਖੇ ਰੱਖੀ ਗਈ ਰੈਲੀ ਵਿੱਚ ਵੀ ਇਹੋ ਦ੍ਰਿਸ਼ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਰੈਲੀ ਲਈ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਨੂੰ ਸੱਦਾ ਭੇਜਿਆ ਗਿਆ ਸੀ, ਪਰ ਕੋਈ ਵੀ ਵੱਡਾ ਲੀਡਰ ਇਸ ਵਿੱਚ ਸ਼ਾਮਲ ਨਹੀਂ ਹੋਇਆ। ਇਸ ਦਾ ਇੱਕ ਵੱਡਾ ਕਾਰਨ ਮੰਚ ’ਤੇ ਲੱਗਿਆ ਪੋਸਟਰ ਵੀ ਬਣਿਆ, ਜਿਸ ਵਿੱਚ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੇ ਨਾਲ ਚਰਨਜੀਤ ਸਿੰਘ ਚੰਨੀ ਦੀ ਵੱਡੀ ਤਸਵੀਰ ਲਾਈ ਗਈ ਸੀ, ਜਦਕਿ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਹੋਰਾਂ ਆਗੂਆਂ ਦੇ ਨਾਲ ਬਹੁਤ ਛੋਟੀ ਜਿਹੀ ਰੱਖੀ ਗਈ ਸੀ।
Read Also : 104 ਹੈਲਪਲਾਈਨ ਡਿਸਚਾਰਜ ਤੋਂ ਬਾਅਦ ਵੀ ਮਰੀਜ਼ਾਂ ਨਾਲ ਸਰਕਾਰ ਦਾ ਸੰਪਰਕ ਬਣਾਈ ਰੱਖਦੀ ਹੈ
ਇਨ੍ਹਾਂ ਵੱਖਰੀਆਂ ਰੈਲੀਆਂ ਕਾਰਨ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਧੜੇ ਨੇ ਹਾਈਕਮਾਨ ਨੂੰ ਸਿੱਧੀ ਚੁਣੌਤੀ ਦਿੰਦਿਆਂ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਉਹ ਹੁਣ ਪਿੱਛੇ ਰਹਿਣ ਦੇ ਮੂਡ ਵਿੱਚ ਨਹੀਂ ਹਨ। ਵਿਵਾਦ ਨੂੰ ਹੋਰ ਹਵਾ ਬਾਬਾ ਬਕਾਲਾ ਦੀ ਰੈਲੀ ਦੌਰਾਨ ਮਿਲੀ, ਜਿੱਥੇ ਚੰਨੀ ਦੇ ਸਮਰਥਕਾਂ ਨੇ ਖੁੱਲ੍ਹੇਆਮ ਐਲਾਨ ਕਰ ਦਿੱਤਾ ਕਿ ਉਹ ਚੰਨੀ ਨੂੰ ਹੀ ਆਪਣਾ ਸੀਐੱਮ ਚਿਹਰਾ ਮੰਨਣਗੇ ਅਤੇ ਇਸ ਦੇ ਲਈ ਕੇਂਦਰੀ ਲੀਡਰਸ਼ਿਪ ਜਾਂ ਦਿੱਲੀ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕਰਨਗੇ। ਚੰਨੀ ਧੜੇ ਦੇ ਇਸ ਰਵੱਈਏ ਨੇ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਆਰ-ਪਾਰ ਦੀ ਲੜਾਈ ਛੇੜ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਈਕਮਾਨ ਵੱਲੋਂ ਪਿਛਲੇ ਦਿਨੀਂ ਦਿੱਲੀ ਬੁਲਾ ਕੇ ਸਮਝਾਇਆ ਗਿਆ ਸੀ, ਪਰ ਚੰਨੀ ਧੜੇ ਨੇ ਅਲੱਗ ਹੀ ਰਾਹ ਫੜਿਆ ਹੋਇਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ’ਚ ਚੰਨੀ ਸਮੇਤ ਉਹਨਾਂ ਦੇ ਸਾਥੀ ਆਗੂਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।
Punjab Politics: (ਅਨਿਲ ਲੁਟਾਵਾ) ਅਮਲੋਹ। ਕਾਂਗਰਸ ਪਾਰਟੀ ਅਤੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀਆਂ ਯੋਗ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਹੋਏ ਅੱਜ ਕਰਮਜੀਤ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਸਾਹਿਬ ਅਮਲੋਹ, ਗੁਰਲਾਲ ਸਿੰਘ ਖਜਾਨਚੀ, ਸੂਬੇਦਾਰ ਕੇਵਲ ਸਿੰਘ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਚਰਨਜੀਤ ਸਿੰਘ, ਪਰਮਜੀਤ ਸਿੰਘ, ਕਰਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੱਕੂ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ।
ਇਹ ਵੀ ਪੜ੍ਹੋ: Sirsa News: ਸਾਵਧਾਨ! ਨੌਸਰਬਾਜ਼ਾਂ ਕੱਢਿਆ ਠੱਗੀ ਦਾ ਨਵਾਂ ਤਰੀਕਾ, ਤੁਹਾਡੇ ਕੋਲ ਵੀ ਆ ਸਕਦਾ ਹੈ ਇਹ ਮੈਸੇਜ਼
ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾਂ ਨਾਲ ਜੁੜ ਰਹੇ ਹਨ। ਰਣਦੀਪ ਨਾਭਾ ਨੇ ਭਰੋਸਾ ਦਵਾਇਆ ਕਿ ਪਾਰਟੀ ‘ਚ ਸ਼ਾਮਿਲ ਹੋਏ ਹਰ ਵਰਕਰ ਨੂੰ ਪੂਰਾ ਸਨਮਾਨ ਮਿਲੇਗਾ ਅਤੇ ਉਨ੍ਹਾਂ ਦੀ ਭੂਮਿਕਾ ਲੋਕਾਂ ਦੀ ਸੇਵਾ ‘ਚ ਮਹੱਤਵਪੂਰਣ ਰਹੇਗੀ।
ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਕੌਂਸਲਰ ਗੁਰਮੀਤ ਕੌਰ, ਰੂਪ ਸਿੰਘ ਫੌਜੀ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਪੂਨਮ ਜਿੰਦਲ, ਕੌਂਸਲਰ ਜਸਵਿੰਦਰ ਸਿੰਘ, ਹੈਪੀ ਸੂਦ ਸਾਬਕਾ ਨਗਰ ਕੌਂਸਲ ਪ੍ਰਧਾਨ, ਮਹਿੰਦਰ ਪਜਨੀ, ਰਾਕੇਸ਼ ਕੁਮਾਰ ਗੋਗੀ, ਪੰਮੀ ਜਿੰਦਲ, ਬਲਜਿੰਦਰ ਘੁੱਕਰੀ, ਹਰਦੀਪ ਬਦੇਸ਼ਾਂ, ਗੌਰਵ ਪ੍ਰਭਾਕਰ, ਗੁਰਦਿੱਤ ਸਿਵਾ, ਹਰਵਿੰਦਰ ਸਿੰਘ, ਮਾਸਟਰ ਸਰਵਨ ਸਿੰਘ, ਗੁਰਬਚਨ ਕਾਹਨਪੁਰਾ ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ, ਪੀ ਏ ਮਨਪ੍ਰੀਤ ਸਿੰਘ ਮਿੰਟਾ ਆਦਿ ਮੌਜੂਦ ਸਨ।
Congress Party: ਕਾਂਗਰਸ ਪਾਰਟੀ 26 ਜਨਵਰੀ ਨੂੰ ਘੁਟੀਂਡ ’ਚ ਲਹਿਰਾਏਗੀ ਤਿਰੰਗਾ ਝੰਡਾ : ਸਲਾਣਾ
Congress Party: (ਅਨਿਲ ਲੁਟਾਵਾ) ਅਮਲੋਹ। ਕਾਂਗਰਸ ਪਾਰਟੀ ਹਲਕਾ ਅਮਲੋਹ ਵੱਲੋਂ 26 ਜਨਵਰੀ ਗਣਤੰਤਰ ਦਿਵਸ ਮੌਕੇ ਪਿੰਡ ਘੁਟੀਂਡ ਵਿਖੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਬਲਾਕ ਪ੍ਰਧਾਨ ਅਮਲੋਹ ਜਗਵੀਰ ਸਿੰਘ ਸਲਾਣਾ ਨੇ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ ਕਾਂਗਰਸ ਪਾਰਟੀ ਵੱਲੋਂ ਪਿੰਡ ਘੁਟੀਂਡ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਵਿਧਾਇਕ ਪਰਗਟ ਸਿੰਘ ਓਲੰਪੀਅਨ ਵੱਲੋਂ ਅਦਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Forest Workers Protest: ਵਰਦੇ ਮੀਂਹ, ਕੜਕਦੀ ਠੰਢ ਤੇ ਖਰਾਬ ਮੌਸਮ ’ਚ ਮੋਰਚੇ ’ਤੇ ਡਟੇ ਜੰਗਲਾਤ ਕਾਮੇ
ਝੰਡਾ ਲਹਿਰਾਉਣ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਸਬੰਧੀ ‘ਮਨਰੇਗਾ ਬਚਾਓ ਸੰਗਰਾਮ’ ਤਹਿਤ ਰੈਲੀ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜਗਵਿੰਦਰ ਸਿੰਘ ਰਹਿਲ, ਬਿੱਕਰ ਸਿੰਘ ਦੀਵਾ, ਹਰਪ੍ਰੀਤ ਸਿੰਘ ਗੁਰਧਨਪੁਰ, ਹਰਜਿੰਦਰ ਸਿੰਘ ਟਿੰਕਾ, ਗੁਰਪ੍ਰੀਤ ਸਿੰਘ ਗਰੇਵਾਲ, ਰਾਜਵਿੰਦਰ ਸਿੰਘ ਘੁਟੀਡ, ਗੁਰਚਰਨ ਤੰਦਾ ਬੱਧਾ, ਗੁਰਬਚਨ ਕਾਹਨਪੁਰਾ, ਲਵਪ੍ਰੀਤ ਕਾਹਨਪੁਰਾ, ਜੱਗੀ ਵੜੈਚਾਂ, ਦਵਿੰਦਰ ਸਿੰਘ,ਪੀਏ ਮਨਪ੍ਰੀਤ ਸਿੰਘ ਮਿੰਟਾ ਮੌਜ਼ੂਦ ਸਨ।
ਪਾਰਟੀ ਆਗੂਆਂ ਵਿਰੁੱਧ ਵਿਵਾਦਤ ਟਿੱਪਣੀਆਂ ਕਰਨ ‘ਤੇ ਕਾਰਵਾਈ
Punjab Congress: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਾਂਗਰਸ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। ਕਾਂਗਰਸ ਨੇ ਨਵਜੋਤ ਕੌਰ ਸਿੱਧੂ ਦੇ ਵਿਵਾਦਪੂਰਨ ਬਿਆਨ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧੂ ਵਿਰੁੱਧ ਇਹ ਕਾਰਵਾਈ ਪਾਰਟੀ ਆਗੂਆਂ ‘ਤੇ ਉਨ੍ਹਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਲਈ ਕੀਤੀ ਗਈ ਹੈ।
ਦਰਅਸਲ, ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਸੀ, “500 ਕਰੋੜ ਰੁਪਏ ਵਾਲਾ ਬ੍ਰੀਫਕੇਸ ਦੇਣ ਵਾਲਾ ਹੀ ਮੁੱਖ ਮੰਤਰੀ ਬਣਦਾ ਹੈ।” ਸ਼ਨਿੱਚਰਵਾਰ ਨੂੰ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਰਾਜਨੀਤੀ ਵਿੱਚ ਤਾਂ ਹੀ ਵਾਪਸ ਆਉਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਪੰਜਾਬ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਦੀ ਹੈ। “ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ, ਪਰ ਉਹ ਪੰਜਾਬ ਨੂੰ ‘ਸੁਨਹਿਰੀ ਰਾਜ’ ਬਣਾ ਸਕਦੇ ਹਨ, ਪਰ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣ ਲਈ ਦੇਣ ਲਈ 500 ਕਰੋੜ ਰੁਪਏ ਨਹੀਂ ਹਨ। ਜੋ ਕੋਈ 500 ਕਰੋੜ ਰੁਪਏ ਵਾਲਾ ਬ੍ਰੀਫਕੇਸ ਦਿੰਦਾ ਹੈ, ਉਹ ਮੁੱਖ ਮੰਤਰੀ ਬਣ ਜਾਂਦਾ ਹੈ।”
ਇਹ ਵੀ ਪੜ੍ਹੋ: Online Fraud: ਸਾਵਧਾਨ! ਤੁਸੀ ਏਦਾਂ ਵੀ ਹੋ ਸਕਦੇ ਓ ਆਨਲਾਈਨ ਠੱਗੀ ਦਾ ਸ਼ਿਕਾਰ
ਨਵਜੋਤ ਕੌਰ ਦੇ ਇਸ ਬਿਆਨ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਪਾਰਟੀ ਵਿੱਚ ਹਲਚਲ ਮਚਾ ਦਿੱਤੀ। ਭਾਜਪਾ ਨੇ ਇਸ ਬਿਆਨ ‘ਤੇ ਝੱਟ ਕਾਬੂ ਪਾ ਲਿਆ, ਦੋਸ਼ ਲਗਾਇਆ ਕਿ ਕਾਂਗਰਸ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨਾ ਤਾਂ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਨਾ ਹੀ ਰਾਸ਼ਟਰੀ ਲੋਕਤੰਤਰ ਵਿੱਚ। ਇਸ ਦੌਰਾਨ, ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸੁਰੇਂਦਰ ਰਾਜਪੂਤ ਨੇ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ‘ਤੇ ਪਲਟਵਾਰ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਛੱਡਣ ਦੀ ਸਲਾਹ ਦਿੱਤੀ।
Panchayat Samiti Elections: ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਅਮਲੋਹ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ
Panchayat Samiti Elections: (ਅਨਿਲ ਲੁਟਾਵਾ) ਅਮਲੋਹ। ਬਲਾਕ ਕਾਂਗਰਸ ਕਮੇਟੀ ਅਮਲੋਹ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕਾਂਗਰਸ ਦਫਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਪ੍ਰਧਾਨ ਜਗਬੀਰ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਅਮਲੋਹ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਸ਼ਮੂਲੀਅਤ ਕਰਕੇ ਵਿਧਾਨ ਸਭਾ ਹਲਕਾ ਅਮਲੋਹ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੈਨਾਂ ਦੇ ਪਾਰਟੀ ਵਰਕਰਾਂ ਨਾਲ ਉਕਤ ਆਗਾਮੀ ਚੋਣਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਉਕਤ ਚੋਣਾਂ ਲਈ ਇੱਕਜੁੱਟ ਹੋ ਕੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: New Posting: ਪੀਸੀਐਸ ਅਧਿਕਾਰੀ ਪੂਜਾ ਸਿਆਲ ਗਰੇਵਾਲ ਨੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਇਸ ਮੌਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਹਲਕਾ ਅਮਲੋਹ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਫ਼ਤਹਿਗੜ੍ਹ ਨਿਊਆਂ (ਜਨਰਲ) ਤੋਂ ਗਗਨਦੀਪ ਸਿੰਘ, ਬਦੀਨਪੁਰ (ਐੱਸ.ਸੀ.) ਤੋਂ ਜਗਨਨਾਥ ਪੱਪੂ, ਸਲਾਣਾ (ਐੱਸ. ਸੀ.) ਤੋਂ ਜਗਰੂਪ ਸਿੰਘ, ਭਰਪੂਰਗੜ੍ਹ (ਐੱਸ. ਸੀ.) ਤੋਂ ਦਰਸ਼ਨ ਸਿੰਘ, ਡਡਹੜੀ (ਐਸ. ਸੀ.) ਤੋਂ ਗੁਰਪ੍ਰੀਤ ਸਿੰਘ, ਬੈਣੀ ਜੇਰ (ਐੱਸ. ਸੀ., ਮਹਿਲਾ) ਤੋਂ ਰਾਜਿੰਦਰ ਕੌਰ, ਭੱਦਲਥੂਹਾ (ਐੱਸ. ਸੀ.,ਮਹਿਲਾ) ਤੋਂ ਰਾਜਵਿੰਦਰ ਕੌਰ, ਸੈਂਟੀ (ਐਸ. ਸੀ, ਮਹਿਲਾ) ਤੋਂ ਪਰਮਜੀਤ ਕੌਰ ਬਰੋਂਗਾ, ਖਨਿਆਣ (ਮਹਿਲਾ) ਤੋਂ ਕਮਲਜੀਤ ਕੌਰ, ਮਛਰਾਏ ਖੁਰਦ (ਮਹਿਲਾ) ਤੋਂ ਹਰਬੰਸ ਕੌਰ, ਸਲਾਣਾ ਜੀਵਨ ਸਿੰਘ ਵਾਲਾ (ਮਹਿਲਾ) ਤੋਂ ਕਰਮਜੀਤ ਕੌਰ, ਪਹੇੜੀ (ਮਹਿਲਾ) ਤੋਂ ਬਲਜੀਤ ਕੌਰ, ਕੁੰਭ (ਜਨਰਲ) ਤੋਂ ਹਰਪ੍ਰੀਤ ਸਿੰਘ ਤੂਰਾਂ, ਝੰਬਾਲਾ (ਜਨਰਲ) ਤੋਂ ਹਰਪ੍ਰੀਤ ਸਿੰਘ ਗੁਰਧਨਪੁਰ, ਭੱਟੋ (ਜਨਰਲ) ਤੋਂ ਜਗਦੀਪ ਸਿੰਘ ਜੱਗੀ ਵੜੈਚਾ ਅਤੇ ਸਮਸ਼ਪੁਰ (ਜਨਰਲ) ਤੋਂ ਕਮਲਜੀਤ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਣਿਆ ਗਿਆ, ਜਦੋਂ ਸੰਮਤੀ ਜੈਨ ਘੁਟੀਂਡ (ਮਹਿਲਾ) ਲਈ ਉਮੀਦਵਾਰ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਅਮਲੋਹ ਤੋਂ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦਿੱਤਾ ਅਤੇ ਕਾਰਜਕਾਰੀ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਮਹਿੰਦਰਪਾਲ ਪਜਨੀ, ਜਗਵਿੰਦਰ ਸਿੰਘ ਰਹਿਲ, ਹਰਪ੍ਰੀਤ ਸਿੰਘ ਗੁਰਧਨਪੁਰ, ਹਰਨੈਲ ਰਾਮਗੜ੍ਹ, ਬਿੱਕਰ ਸਿੰਘ ਦੀਵਾ, ਹਰਚੰਦ ਸਮਸ਼ਪੁਰ, ਜੱਗਾ ਸਮਸ਼ਪੁਰ, ਗੁਰਮੀਤ ਸਿੰਘ ਟਿੱਬੀ, ਬਲਜੀਤ ਸਿੰਘ ਮਰਾਰੜੂ, ਦੀਸਾ ਸੋਟੀ, ਰਣਜੀਤ ਸਿੰਘ ਘੋਲਾ, ਜਗਤਾਰ ਤੰਗਰਾਲਾ, ਦੀਪਾ ਮਹਿਮੂਦਪੁਰ, ਰਾਜੂ ਘੁਟੀਂਡ, ਗੁਰਜੀਤ ਤੰਗਰਾਲਾ, ਪੀਏ ਮਨਪ੍ਰੀਤ ਸਿੰਘ ਮਿੰਟਾ ਸਣੇ ਅਨੇਕ ਵਰਕਰ ਹਾਜ਼ਰ ਸਨ। Panchayat Samiti Elections
Social Media Department Faridkot: ਫ਼ਰੀਦਕੋਟ ਵਿਖੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਵੱਲੋਂ ਵੰਡੇ ਨਿਯੁਕਤੀ ਪੱਤਰ
Social Media Department Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਅੱਜ ਫ਼ਰੀਦਕੋਟ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਕਰਤਾ ਸਿੰਘ ਮਚਾਕੀ ਪ੍ਰਧਾਨ ਜ਼ਿਲ੍ਹਾ ਸੋਸ਼ਲ ਮੀਡੀਆ ਡਿਪਾਰਟਮੈਂਟ ਦੀ ਅਗਵਾਈ ਵਿੱਚ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਜਿਨਕੋ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਧਨੀ ਵਿਰਕ, ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਡਬਲਜੀਤ ਸਿੰਘ ਧੌਂਸੀ, ਕਾਂਗਰਸ ਕਿਸਾਨ ਸੈਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਪੱਪੂ ਸਿਮਰੇਵਾਲਾ ਦੀ ਮੌਜ਼ੂਦਗੀ ਵਿੱਚ ਵੰਡੇ ਗਏ।
ਇਸ ਮੌਕੇ ਭੁਪਿੰਦਰ ਸਿੰਘ ਹੈਪੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਸੋਸ਼ਲ ਮੀਡੀਆ, ਨਿੰਦਰ ਸਿੰਘ ਜੈਤੋ ਨੂੰ ਜਨਰਲ ਸਕੱਤਰ ਸੋਸ਼ਲ ਮੀਡੀਆ, ਗੁਰਬਾਜ ਸਿੰਘ ਜ਼ਿਲ੍ਹਾ ਸਕੱਤਰ, ਖੁਸ਼ਦੀਪ ਮਿੱਤਲ ਜ਼ਿਲ੍ਹਾ ਸਕੱਤਰ, ਅੰਮ੍ਰਿਤਪਾਲ ਸਿੰਘ ਬਰਾੜ ਹਲਕਾ ਪ੍ਰਧਾਨ ਜੈਤੋ, ਬਲਕਾਰ ਸਿੰਘ ਰਣ ਸਿੰਘ ਵਾਲਾ ਜਨਰਲ ਸਕੱਤਰ ਹਲਕਾ ਜੈਤੋ, ਜਗਤਾਰ ਸਿੰਘ ਸਕੱਤਰ ਹਲਕਾ ਜੈਤੋ, ਜਸਵੀਰ ਸਿੰਘ ਬਲਾਕ ਪ੍ਰਧਾਨ ਸ਼ਹਿਰੀ ਜੈਤੋ, ਸੰਦੀਪ ਕੁਮਾਰ ਬਲਾਕ ਪ੍ਰਧਾਨ ਦਿਹਾਤੀ ਜੈਤੋ, ਨਿਹਾਲ ਸਿੰਘ ਪ੍ਰਧਾਨ ਕੋਟਕਪੂਰਾ ਸ਼ਹਿਰੀ, ਕੁਲਦੀਪ ਸਿੰਘ ਕੀਪਾ ਬਰਾੜ ਨੂੰ ਫ਼ਰੀਦਕੋਟ ਬਲਾਕ ਦਿਹਾਤੀ ਸੋਸ਼ਲ ਮੀਡੀਆ ਕਾਂਗਰਸ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Operation Sindoor 2: ਅਸੀਂ ਸੰਜ਼ਮ ਅਤੇ ਸਟੀਕ ਜਵਾਬ ਦਿੱਤਾ, ਲਾਹੌਰ ’ਚ ਹਵਾਈ ਰੱਖਿਆ ਪ੍ਰਣਾਲੀ ਕੀਤੀ ਤਬਾਹ : ਭਾਰਤ
ਇਸ ਮੌਕੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਕਰਤਾ ਸਿੰਘ ਮਚਾਕੀ ਅਤੇ ਹੋਰ ਬੁਲਾਰਿਆਂ ਵੱਲੋਂ ਨਵਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਪਾਰਟੀ ਲਈ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਰਮੇਸ਼ ਕੁਮਾਰ ਕੱਕੜ ਜ਼ਿਲ੍ਹਾ ਵਾਈਸ ਪ੍ਰਧਾਨ ਫ਼ਰੀਦਕੋਟ , ਪ੍ਰਦੀਪ ਸਿੰਘ ਫਰੀਦਕੋਟ, ਪ੍ਰਭਜੋਤ ਸਿੰਘ ਪੰਜਗਰਾਈ, ਸੁਖਵਿੰਦਰ ਸਿੰਘ ਸੁੱਖੀ ਐਮਸੀ, ਲਖਵਿੰਦਰ ਸਿੰਘ ਰੋੜੀਕਪੂਰਾ ਜਨਰਲ ਸਕੱਤਰ ਮੀਡੀਆ ਕਿਸਾਨ ਕਾਂਗਰਸ, ਬਲਦੇਵ ਸਿੰਘ ਮੰਨਾ ਸਰਪੰਚ, ਰਾਜ ਭੁੱਲਰ ਰੋੜੀਕਪੂਰਾ, ਪ੍ਰੇਮ ਸਿੰਘ, ਕੁਲਵੀਰ ਸਿੰਘ, ਨਹਿਰੂ ਸਿੰਘ ਬਰਾੜ ਰੋੜੀਕਪੂਰਾ, ਦਰਸ਼ਨ ਸਿੰਘ ਬਰਾੜ ਜਲਾਲੇਆਣਾ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਕਾਂਗਰਸ ਅਤੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਆਏ ਹੋਏ ਸਾਥੀਆਂ ਦਾ ਪ੍ਰਧਾਨ ਕਰਤਾ ਸਿੰਘ ਮਚਾਕੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਜੀ ਆਂਇਆ ਆਖਿਆ ਗਿਆ ਅਤੇ ਨਵ-ਨਿਯੁਕਤ ਅਹੁਦੇਦਾਰਾਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। Social Media Department Faridkot
‘ਆਪ’ ’ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰ ਚੌਵ੍ਹੀ ਘੰਟਿਆਂ ਮਗਰੋਂ ਕਾਂਗਰਸ ’ਚ ਪਰਤੇ
ਕਾਂਗਰਸੀ ਕੌਂਸਲਰਾਂ ਦਾ ‘ਯੂ ਟਰਨ’ (Congress Party)
(ਰਮਨੀਕ ਬੱਤਾ) ਭਦੌੜ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਲ ਬਦਲੀਆਂ ਦਾ ਦੌਰ ਸਿਖਰਾਂ ’ਤੇ ਹੈ ਤੇ ਸਿਆਸਤ ਦੇ ਰੰਗ ਅਵੱਲੇ ਹੀ ਨਜ਼ਰ ਆ ਰਹੇ ਹਨ। ਇਸੇ ਲੜੀ ਤਹਿਤ ਲੰਘੇ ਮੰਗਲਵਾਰ ਨੂੰ ਨਗਰ ਕੌਂਸਲ ਭਦੌੜ ਦੇ ਕਾਂਗਰਸੀ ਤਿੰਨ ਮੌਜ਼ੂਦਾ ਅਤੇ ਇੱਕ ਸਾਬਕਾ ਕੌਂਸਲਰ ਚੰਡੀਗੜ੍ਹ ਵਿਖੇ ਸੀਐਮ ਹਾਊਸ ’ਚ ਜਾ ਕੇ ਕਾਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਸਨ। Congress Party
ਇਹ ਵੀ ਪੜ੍ਹੋ: ਈਡੀ ਨੇ ‘ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ’ : ਕੇਜਰੀਵਾਲ
ਸੂਤਰਾਂ ਦੀ ਮੰਨੀਏ ਤਾਂ ਉਸ ਦਿਨ ਇਨ੍ਹਾਂ ਕੌਂਸਲਰਾਂ ਦੇ ਨਾਲ ਗਏ ਇੱਕ ਅਕਾਲੀ ਆਗੂ ਤੇ ਇੱਕ ਅਕਾਲੀ ਕੌਂਸਲਰ ਕੁਝ ਕਾਰਨਾਂ ਕਰਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦੇ ਹੁੰਦੇ ਰਹਿ ਗਏ। ਵੀਰਵਾਰ ਨੂੰ ਭਦੌੜ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਹੋਣਾ ਸੀ ਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਬਾਲੀਆ, ਡਾ. ਰਾਜਵਿੰਦਰ ਸਿੰਘ, ਮਲਕੀਤ ਕੌਰ ਸਹੋਤਾ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ।
ਇਸ ਸਮੇਂ ਆਮ ਆਦਮੀ ਪਾਰਟੀ ’ਚ ਗਏ ਮੌਜ਼ੂਦਾ ਕੌਂਸਲਰ ਨਾਹਰ ਸਿੰਘ ਐਲਪ, ਕੌਂਸਲਰ ਵਕੀਲ ਸਿੰਘ, ਕੌਂਸਲਰ ਸੁਪਚਰਨ ਸਿੰਘ ਪੰਮਾ ਤੇ ਸਾਬਕਾ ਕੌਂਸਲਰ ਗੁਰਜੰਟ ਸਿੰਘ ਜੰਟਾ ਘਰ ਵਾਪਸੀ ਕਰਦਿਆਂ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਵਾਗਤ ਕੀਤਾ। ਸੀਐਮ ਹਾਊਸ ’ਚ ਜਾ ਕੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕੌਂਸਲਰਾਂ ਦੇ ਅੱਜ ਕਾਂਗਰਸ ਪਾਰਟੀ ’ਚ ਮੁੜ ਸ਼ਾਮਲ ਹੋਣ ਨਾਲ ਲੋਕ ਪੂਰੇ ਚਟਕਾਰੇ ਲੈ ਰਹੇ ਹਨ।
ਇਹ ਵੀ ਪੜ੍ਹੋ: ਸੀਨੀਅਰ ਕਾਂਗਰਸੀ ਆਗੂ ਭਾਜਪਾ ’ਚ ਸ਼ਾਮਲ
ਘਰ ਵਾਪਸੀ ਕਰਨ ਵਾਲੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਸ ਦਿਨ ਸਾਨੂੰ ਚੰਡੀਗੜ੍ਹ ਵਿਖੇ ਇਹ ਦੱਸ ਕੇ ਨਹੀਂ ਲਿਜਾਇਆ ਗਿਆ ਕਿ ਸਾਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨਾ ਹੈ ਪਰ ਅੱਜ ਸਾਨੂੰ ਜਨਤਾ ਦੇ ਦਬਾਅ ਕਾਰਨ ਮੁੜ ਘਰ ਵਾਪਸੀ ਕਰਨੀ ਪਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸੀਤਲ, ਸੁਖਵਿੰਦਰ ਸਿੰਘ ਧਾਲੀਵਾਲ, ਇੰਦਰ ਸਿੰਘ ਤਿੰਦਾ, ਤੇਲਾ ਸਿੰਘ ਸੰਘੇੜਾ, ਤੋਤਾ ਸਿੰਘ ਮਾਨ, ਗੁਰਦੀਪ ਸਿੰਘ ਦੀਪਾ, ਰਛਪਿੰਦਰ ਸ਼ਰਮਾ, ਸਰਪੰਚ ਕਰਮਜੀਤ ਸਿੰਘ, ਬੀਬੀ ਮਲਕੀਤ ਕੌਰ ਸਹੋਤਾ, ਸਾਧੂ ਰਾਮ ਜਰਗਰ ਤੇ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। Congress Party
ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲਾਪਰਾਂ ਨੇ ਛੱਡੀ ਕਾਂਗਰਸ
ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ (Punjab Congress)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ ’ਚ ਲਾਪਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਗੰਭੀਰ ਦੋਸ਼ ਵੀ ਲਗਾਏ ਹਨ। Punjab Congress
ਅਸਤੀਫ਼ੇ ’ਚ ਲਾਪਰਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੈਂਸ ਭਰਾਵਾਂ ਨੂੰ ਕਾਂਗਰਸ ’ਚ ਸ਼ਾਮਲ ਕਰਵਾਕੇ ਜ਼ਿਲ੍ਹਾ ਲੁਧਿਆਣਾ ’ਚੋਂ ਕਾਂਗਰਸ ਨੂੰ ਖ਼ਤਮ ਕਰਨ ਵਾਲਾ ਕੰਮ ਕੀਤਾ ਹੈ। ਉਨਾਂ ਦਾਅਵਾ ਕੀਤਾ ਕਿ ਰਾਜਾ ਵੜਿੰਗ ਦਾ ਬੈਂਸ ਭਰਾਵਾਂ ਨੂੰ ਕਾਂਗਰਸ ’ਚ ਲਿਆਉਣਾ ਭਵਿੱਖ ’ਚ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋਵੇਗਾ। ਉਨਾਂ ਸਪੱਸ਼ਟ ਕੀਤਾ ਕਿ ਉਹ ਛੇਤੀ ਹੀ ਨਵੀਂ ਰਾਜਸੀ ਪਾਰੀ ਦੀ ਸ਼ੁਰੂਆਤ ਕਰਨਗੇ। ਜਿਸ ਦੇ ਲਈ ਉਹ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਜਲਦ ਹੀ ਅਗਲਾ ਕਦਮ ਚੁੱਕਣਗੇ। ਕਿਉਂਕਿ ਉਨਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। Punjab Congress
ਇਹ ਵੀ ਪੜ੍ਹੋ: ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ
ਲਾਪਰਾਂ ਨੇ ਅੱਗੇ ਰਾਹੁਲ ਗਾਂਧੀ ਨੂੰ ਵਰਕਰਾਂ ਦੀ ਭਾਵਨਾਵਾਂ ਦਾ ਸਤਿਕਾਰ ਕਰਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਕਾਬੂ ਕਰਨ ਲਈ ਕਿਹਾ ਹੈ। ਲਾਪਰਾਂ ਦੇ ਕਾਂਗਰਸ ਨੂੂੰ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਚਰਚੇ ਹਨ। ਲਾਪਰਾਂ ਨੇ ਹਾਈਕਮਾਂਡ ਨੂੰ ਭੇਜੇ ਆਪਣੇ ਅਸਤੀਫ਼ੇ ਦੀ ਕਾਪੀ ਆਪਣੇ ਫੇਸਬੁੱਕ ਅਕਾਂਊਟ ’ਤੇ ਜਾਰੀ ਕੀਤੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ
(ਜਸਵੰਤ ਰਾਏ) ਜਗਰਾਓਂ। ਜਗਰਾਓਂ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਦੇ ਮੌਜੂਦਾ ਕੌਂਸਲਰ ਅਨਮੋਲ ਗੁਪਤਾ ਅਤੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਰਵਿੰਦਰ ਕੁਮਾਰ ਸੱਭਰਵਾਲ (ਫੀਨਾ) ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਦੋਵਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਲੱਗ-ਅਲੱਗ ਚਿੱਠੀ ਰਾਹੀਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। Congress Party
ਹਾਂਲਾਕਿ ਇਨ੍ਹਾਂ ਦੋਵਾਂ ਕਾਂਗਰਸੀਆਂ ਵੱਲੋਂ ਫ਼ਿਲਹਾਲ ਕੋਈ ਸਿਆਸੀ ਪਾਰਟੀ ਨਹੀਂ ਅਪਣਾਈ ਗਈ ਪਰ ਇਹ ਅਕਸਰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਹੀ ਦੇਖੇ ਜਾਂਦੇ ਸਨ। ਇਹ ਵੀ ਚਰਚਾ ਹੈ ਕਿ ਉਕਤ ਦੋਵਾਂ ਨੂੰ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਲਈ ਮਨਾਇਆ ਜਾ ਰਿਹਾ ਹੈ ਪਰ ਦੋਵਾਂ ਵੱਲੋਂ ਹੀ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕੌਂਸਲਰ ਜਗਜੀਤ ਸਿੰਘ ਜੱਗੀ, ਮਹਿਲਾ ਕੌਂਸਲਰ ਪਰਮਿੰਦਰ ਕੌਰ, ਸਾਬਕਾ ਕੌਂਸਲਰ ਕਰਮਜੀਤ ਕੈਂਥ ਵੀ ਕਾਂਗਰਸ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਪਾਰਟੀ ’ਚ ਸ਼ਾਮਲ ਕਰਵਾਇਆ ਸੀ। Congress Party
ਇਹ ਵੀ ਪੜ੍ਹੋ: ਤਿਹਾਡ਼ ਜੇਲ੍ਹ ਤੋਂ ਬਾਹਰ ਆਏ ਕੇਜਰੀਵਾਲ
ਇਸ ’ਤੇ ਸਾਬਕਾ ਬਲਾਕ ਪ੍ਰਧਾਨ ਸਭਰਵਾਲ ਨੇ ਸੋਸ਼ਲ ਮੀਡੀਆ ’ਤੇ ਪਾਰਟੀ ਛੱਡਣ ਨੂੰ ਲੈ ਕੇ ਜੋ ਪੋਸਟ ਪਾਈ ਸੀ, ਜਿਸ ’ਚ ਲਿਖਿਆ ਹੈ ਕਿ ਭਰੇ ਮਨ ਨਾਲ ਜੋ ਫੈਸਲਾ ਲੈ ਰਹੇ ਹਾਂ ਇਹ ਉਨ੍ਹਾਂ ਦਾ ਪਰਿਵਾਰ, ਸਕੇ-ਸਬੰਧੀ, ਨਿੱਜੀ ਤੌਰ ’ਤੇ ਜਾਣਦੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਹ ਫੈਸਲਾ ਲੈਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਸੀ, ਜਿਸ ਤੋਂ ਰਾਜਨੀਤਿਕ ਗਲਿਆਰਿਆਂ ’ਚ ਇਹੀ ਮੰਨਿਆ ਜਾ ਰਿਹਾ ਹੈ ਕਿ ਉਕਤ ਆਗੂਆਂ ’ਤੇ ਕਾਂਗਰਸ ਤੋਂ ਕਿਨਾਰਾ ਕਰਨ ਲਈ ਦਬਾਅ ਪਾਇਆ ਗਿਆ ਹੈ।
‘ਕਾਂਗਰਸ ਪਾਰਟੀ ’ਚੋਂ ਹੀ ਹੋਵੇ ਉਮੀਦਵਾਰ, ਬਾਹਰਲਾ ਨਹੀਂ ਹੋਵੇਗਾ ਮਨਜ਼ੂਰ’
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਨੂੰ ਲੱਭਣਾ ਪਵੇਗਾ ਨਵਾਂ ਚਿਹਰਾ | Congress Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਚੋਣਾਂ ’ਚ ਟਿਕਟਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ’ਚ ਮੱਥਾ ਪੋਚੀ ਦਾ ਮਹੌਲ ਹੈ। ਕਾਂਗਰਸ ਪਾਰਟੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਨਵਾਂ ਚਿਹਰਾ ਚੋਣ ਮੈਦਾਨ ’ਚ ਲਿਆਉਣਾ ਪਵੇਗਾ। ਇੱਧਰ ਜ਼ਿਲ੍ਹਾ ਪਟਿਆਲਾ ਦੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਆਖਿਆ ਗਿਆ ਕਿ ਪਾਰਟੀ ਕਾਂਗਰਸ ਪਾਰਟੀ ਦੇ ਟਕਸਾਲੀ ਤੇ ਸੀਨੀਅਰ ਆਗੁੂਆਂ ’ਚੋਂ ਲੋਕ ਸਭਾ ਦੀ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾਏ। ਕਾਂਗਰਸ ਤੋਂ ਬਾਹਰਲੇ ਕਿਸੇ ਵੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (Congress Party)
ਕਾਂਗਰਸ ਦੀ ਟਿਕਟ ਲਈ ਕਈ ਸੀਨੀਅਰ ਕਾਂਗਰਸੀ ਆਗੂ ਦਾਅਵੇਦਾਰ | Congress Party
ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਸਿਰਫ਼ ਆਮ ਆਦਮੀ ਪਾਰਟੀ ਵੱਲੋਂ ਹੀ ਡਾ. ਬਲਬੀਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਪਟਿਆਲਾ ਅੰਦਰ ਕਾਂਗਰਸ ਪਾਰਟੀ ਵੱਲੋਂ ਆਪਣੇ ਕਿਸ ਆਗੂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ, ਇਸ ’ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਾਂਗਰਸ ਪਾਰਟੀ ਵੱਲੋਂ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਦਾਅਵੇਦਾਰ ਹਨ।
ਇਸ ਦੇ ਨਾਲ ਹੀ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਵੀ ਟਿਕਟ ਦੀ ਲਾਲਸਾ ਰੱਖ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਨਾਂਅ ਵੀ ਚੱਲ ਰਿਹਾ ਹੈ, ਪਰ ਉਹ ਸੰਗਰੂਰ ਤੋਂ ਤਕੜੇ ਦਾਅਵੇਦਾਰ ਹਨ। ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਕਾਂਗਰਸ ਆਪਣਾ ਉਮੀਦਵਾਰ ਬਣਾ ਸਕਦੀ ਹੈ, ਜਦਕਿ ਉਹ ਕਾਂਗਰਸ ਵਿੱਚ ਅਜੇ ਸ਼ਾਮਲ ਹੀ ਨਹੀਂ ਹੋਏ। ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਵੱਲੋਂ ਹਾਈਕਮਾਂਡ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ ਕਿ ਪਾਰਟੀ ਤੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Also Read : ਹਰਿਆਣਾ ’ਚ ਹੋ ਰਹੀ ਸੀ ਅਫ਼ੀਮ ਦੀ ਖੇਤੀ, ਮੁਲਜ਼ਮ ਕਾਬੂ
ਹਾਈਕਮਾਂਡ ਪਾਰਟੀ ਵਿਚਲੇ ਆਗੂਆਂ ਨੂੰ ਹੀ ਟਿਕਟ ਦੇਵੇ ਜੋ ਕਿ ਪਾਰਟੀ ਲਈ ਮੁਸ਼ਕਿਲ ਭਰੇ ਸਮੇਂ ਵਿੱਚ ਡਟੇ ਹੋਏ ਹਨ ਤੇ ਪਾਰਟੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਭੇ ਕਰਨ ਤੋਂ ਬਾਅਦ ਉਨਾਂ ਨੇ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਤੇ ਪਿਛਲੇ ਦਿਨੀ ਉਨ੍ਹਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਕੈਪਟਨ ਦੇ ਕਾਂਗਰਸ ਨੂੰ ਛੱਡਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਪਟਿਆਲਾ ਤੋਂ ਇਸ ਵਾਰ ਪਰਨੀਤ ਕੌਰ ਭਾਜਪਾ ਦੀ ਤਰਫ਼ ਤੋਂ ਲੋਕ ਸਭਾ ਉਮੀਦਵਾਰ ਹੋਣਗੇ ਜਦਕਿ ਕਾਂਗਰਸ ਪਾਰਟੀ ਵੱਲੋਂ ਮੋਤੀ ਮਹਿਲ ਨੂੰ ਟੱਕਰ ਦੇਣ ਲਈ ਕਾਂਗਰਸ ਦੇ ਨਵੇਂ ਚਿਹਰੇ ’ਤੇ ਦਾਅ ਖੇਡਣਾ ਪਵੇਗਾ।
ਪਾਰਟੀ ਨੇ ਭਰੋਸਾ ਜਿਤਾਇਆ, ਤਾਂ ਖਰਾ ਉਤਰਾਂਗਾ: ਹਰਦਿਆਲ ਕੰਬੋਜ਼
ਇੱਧਰ ਜਦੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਜੇਕਰ ਪਾਰਟੀ ਉਨ੍ਹਾਂ ਉੱਪਰ ਭਰੋਸਾ ਜਿਤਾਉਂਦੀ ਹੈ ਤਾਂ ਉਹ ਇਸ ’ਤੇ ਖਰ੍ਹੇ ਉਤਰਨਗੇ। ਕੰਬੋਜ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ, ਕਾਂਗਰਸ ਦੇ ਆਗੂ ਤੇ ਵਰਕਰ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ।
ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਦਿੱਤਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ
ਕਿਹਾ, 10 ਸਾਲਾ ’ਚ ਫ਼ਤਹਿਗੜ੍ਹ ਸਾਹਿਬ ਦਾ ਜਮੀਨੀ ਪੱਧਰ ਦਾ ਵਰਕਰ ਲੀਡਰਾਂ ਤੋਂ ਹੋਇਆ ਨਿਰਾਸ਼ (Congress Party)
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਸੁਭਾਸ਼ ਸੂਦ ਨੇ ਆਪਣੇ ਸਾਥੀਆ ਸਮੇਤ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰੈਸ ਕਾਨਫੰਰਸ ਦੌਰਾਨ ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਪਿਛਲੇ 10 ਸਾਲਾਂ ’ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਜ਼ਮੀਨੀ ਪੱਧਰ ਦਾ ਵਰਕਰ ਇਨ੍ਹਾਂ ਲੀਡਰਾਂ ਤੋਂ ਮਾਯੂਸ ਹੋ ਕੇ ਘਰ ਬੈਠ ਗਿਆ ਜਾਂ ਫ਼ਿਰ ਦੂਸਰੀਆਂ ਪਾਰਟੀਆਂ ਵਿਚ ਜਾਣ ਲਈ ਮਜ਼ਬੂਰ ਹੋ ਗਿਆ। ਵਰਕਰ ਦੀ ਸੁਣਵਾਈ ਨਾ ਹੋਣ ਕਾਰਨ ਹੀ ਉਨ੍ਹਾਂ ਦੁਖੀ ਹੋ ਕੇ ਇਹ ਫ਼ੈਸਲਾ ਲਿਆ ਹੈ। (Congress Party)
ਅਸਤੀਫ਼ਾ ਦੇਣ ਵਾਲਿਆਂ ਵਿਚ ਉਨ੍ਹਾਂ ਦੇ ਸਪੁੱਤਰ ਨਿਤਿਨ ਸੂਦ, ਭਰਾ ਪ੍ਰੋ. ਐਨ.ਕੇ.ਸੂਦ, ਸਤੀਸ਼ ਸੂਦ, ਰਾਮ ਨਾਥ ਸ਼ਰਮਾ, ਪੰਡਤ ਪਵਨ ਕਪਿਲ, ਵਿਨੋਦ ਸੂਦ, ਕ੍ਰਿਸ਼ਨ ਕੁਮਾਰ, ਭਾਵੁਕ ਸੂਦ ਅਤੇ ਰਾਜਿੰਦਰ ਕਪਲਿਸ਼ ਸਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ ਸਗੋਂ ਸਿਰਫ਼ ਚਾਪਲੂਸਾਂ ਦੀ ਬਣ ਗਈ ਹੈ। ਟਕਸਾਲੀ ਲੀਡਰਸਿਪ ਅਤੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੈ।
ਵਰਨਣਯੋਗ ਹੈ ਕਿ ਸੂਦ ਨੇ 45 ਸਾਲਾ ਦੌਰਾਨ ਬਲਾਕ ਪੱਧਰ ਤੋਂ ਕੰਮ ਸ਼ੁਰੂ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੱਕ ਦੀਆਂ ਜਿੰਮੇਵਾਰੀਆਂ ਨਿਭਾਈਆਂ ਹਨ 2019 ਵਿਚ ਉਨ੍ਹਾਂ ਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਲੀਡਰਾਂ ਨੇ ਵਰਕਰਾਂ ਨੂੰ ਵੱਡੇ ਸੁਫਨੇ ਦਿਖਾਏ ਪਰੰਤੂ ਕਦੇ ਵੀ ਪੂਰਾ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ, ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਆਪਣੇ ਸਾਥੀਆ ਨਾਲ ਵਿਚਾਰ ਉਪਰੰਤ ਹੀ ਅਗਲਾ ਫ਼ੈਸਲਾ ਲੈਣਗੇ। (Congress Party)
ਭਾਜਪਾ ਨੂੰ ਵੱਡਾ ਝਟਕਾ: ਤਿੰਨ ਸਾਬਕਾ ਮੰਤਰੀ, ਵਿਧਾਇਕ ਅਤੇ 8 ਸੀਨੀਅਰ ਆਗੂ ਕਾਂਗਰਸ ’ਚ ਸ਼ਾਮਲ
(ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਬਹੁਤ ਭਾਰੀ ਝਟਕਾ ਦਿੰਦਿਆਂ ਅੱਜ ਤਿੰਨ ਸਾਬਕਾ ਮੰਤਰੀਆਂ, ਵਿਧਾਇਕ ਅਤੇ 8 ਸੀਨੀਅਰ ਆਗੂਆਂ ਨੇ ਭਾਜਪਾ ਦਾ ਫੁੱਲ ਸੁੱਟ ਕਾਂਗਰਸ ਦਾ ਹੱਥ ਫੜ ਲਿਆ ਹੈ।
ਇਹ ਵੀ ਪੜ੍ਹੋ: ਪਲਾਟ ਖ੍ਰੀਦ ਮਾਮਲਾ : ਮਨਪ੍ਰੀਤ ਬਾਦਲ ਦੀ ਜਮਾਨਤ ਪਟੀਸ਼ਨ ’ਤੇ ਸੁਣਵਾਈ 16 ਨੂੰ
ਦਿੱਲੀ ਕਾਂਗਰਸ ਦਫ਼ਤਰ ਵਿਖੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਸਾਬਕਾ ਵਿਧਾਇਕ ਜੀਤ, ਮਹਿੰਦਰ ਸਿੰਘ ਸਿੱਧੂ, ਹੰਸ ਰਾਜ ਜੋਸ਼ਨ, ਮੋਹਿੰਦਰ ਕੁਮਾਰ ਰਿਣਵਾ ਅਤੇ ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ (ਸਮਰਾਲਾ) ਨੇ ਪੰਜਾਬ ਕਾਂਗਰਸ ਵਿੱਚ ਘਰ ਵਾਪਸੀ ਕੀਤੀ। ਇਹ ਆਗੂ ਕਰੀਬ ਛੇ ਮਹੀਨੇ ਪਹਿਲਾਂ ਹੀ ਕਾਂਗਰਸ ਦਾ ਹੱਥ ਛੱਡ ਭਾਜਪਾ ਦੀ ਫੁੱਲ ਫੜਿਆ ਸੀ ਅਤੇ ਛੇ ਮਹੀਨਿਆਂ ਵਿਚ ਭਾਜਪਾ ਤੋਂ ਮੋਹ ਭੰਗ ਹੋਣ ਕਰਕੇ ਇਹਨਾਂ ਘਰ ਵਾਪਸੀ ਦਾ ਰਸਤਾ ਅਖ਼ਤਿਆਰ ਕਰ ਲਿਆ ਹੈ। ਇਹਨਾਂ ਲੀਡਰਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭਾਰੀ ਹਲਚਲ ਹੋਈ ਹੈ।