Young man - Sach Kahoon Punjabi
ਨੌਜਵਾਨ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੀਤਾ ਕਤਲ
ਨੌਜਵਾਨ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੀਤਾ ਕਤਲ
ਕਤਲ ਤੋਂ ਬਾਅਦ ਛੱਤ ਤੋਂ ਛਾਲ ਮਾਰਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼
ਮੁੰਗੇਰ, ਏਜੰਸੀ। ਬਿਹਾਰ ‘ਚ ਮੁੰਗੇਰ ਜ਼ਿਲ੍ਹੇ ‘ਚ ਖੜਗਪੁਰ ਥਾਣਾ ਖੇਤਰ ‘ਚ ਕਨੱਹੀਆ ਟੋਲਾ ਮੁਹੱਲਾ ‘ਚ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਗਲ ਘੁੱਟ ਕੇ ਹੱਤਿਆ (Murder) ਕਰ ਦਿੱਤੀ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਕਨੱਹੀਆ ਟੋਲਾ ਨਿਵਾਸੀ ਭਰਤ ਕੁਮਾਰ ਕੇਸਰੀ ਦਾ ਕੱਲ੍ਹ ਦੇਰ ਰਾਤ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਭਰਤ ਨੇ ਆਪਣੀ ਮਾਂ ਸਵਿੱਤਰੀ ਦੇਵੀ (95), ਪਤਨੀ ਆਸ਼ਾ ਦੇਵੀ (40) ਅਤੇ ਤਿੰਨ ਬੇਟੀਆਂ ਸ਼ਿਵਾਨੀ ਕੇਸ਼ਰੀ (16) ਸਿਮਰਨ ਕੇਸਰੀ (14) ਅਤੇ ਸੋਨਮ ਕੇਸਰੀ (11) ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਭਰਤ ਕੇਸਰੀ ਨੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕਰਨ ਤੋਂ ਬਾਅਦ ਛੱਤ ਤੋਂ ਕੁੱਦ ਕੇ ਆਤਮਹੱਤਿਆ ਕਰਨ ਦਾ ਯਤਨ ਕੀਤਾ ਜਿਸ ‘ਚ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਖੜਗਪੁਰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਨੱਹੀਆ ਟੋਲਾ ਨਿਵਾਸੀ ਭਰਤ ਕੁਮਾਰ ਕੇਸਰੀ ਦਾਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਿਕ-ਟਾਕ ਨੇ ਲਈ ਨੌਜਵਾਨ ਦੀ ਜਾਨ
ਵੀਡੀਓ ਬਣਾਉਣ ਦੇ ਚੱਕਰ ‘ਚ ਚੱਲੀ ਗੋਲੀ
ਬਰੇਲੀ (ਏਜੰਸੀ)। ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਟਿੱਕ-ਟਾਕ tik tok ਵੀਡੀਓ ਬਣਾਉਣ ਦੇ ਚੱਕਰ ‘ਚ ਇੱਕ ਵਿਦਿਆਰਥੀ ਦੀ ਜਾਨ ਚਲੀ ਗਈ। ਵੀਡੀਓ ਬਣਾਉਣ ਲਈ ਮਾਂ ਤੋਂ ਜਿੱਦ ਕਰ ਕੇ ਅਲਮਾਰੀ ‘ਚ ਰੱਖੀ ਰਿਵਾਲਵਰ ਲਈ ਸੀ। ਮਾਂ ਘਰ ਦਾ ਕੰਮ ਖਤਮ ਕਰਨ ‘ਚ ਲੱਗ ਗਈ, ਉਦੋਂ ਅਚਾਨਕ ਕਮਰੇ ‘ਚ ਗੋਲੀ ਚੱਲਣ ਦੀ ਆਵਾਜ਼ ਆਈ। ਅੰਦਰ ਜਾ ਕੇ ਦੇਖਿਆ ਤਾਂ ਵਿਦਿਆਰਥੀ ਦੀ ਮੌਤ ਹੋ ਚੁਕੀ ਸੀ। ਸੂਚਨਾ ‘ਤੇ ਪੁਲਿਸ ਆਈ ਤੇ ਹਾਦਸੇ ਵਾਲੀ ਜਗ੍ਹਾ ਦੀ ਜਾਂਚ ਕੀਤੀ। ਪੁਲਿਸ ਖੇਤਰ ਅਧਿਕਾਰੀ ਨਵਾਬਗੰਜ ਯੋਗੇਂਦਰ ਕੁਮਾਰ ਨੇ ਕਿਹਾ ਕਿ ਕੇਸ਼ਵ ਨੇ ਰਿਵਾਲਵਰ ਟਿਕ-ਟਾਕ ਬਣਾਉਣ ਲਈ ਜਿੱਦ ਕਰ ਕੇ ਜ਼ਬਰਦਸਤੀ ਲਈ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਰਿਵਾਲਵਰ ਭਰੀ ਹੋਈ ਹੈ। ਇਸ ਕਾਰਨ ਉਸ ਨੇ ਲੋਡ ਕਰ ਕੇ ਟਿਕ-ਟਾਕ ਬਣਾਉਂਦੇ ਸਮੇਂ ਟ੍ਰਿਗਰ ਦਬਾ ਦਿੱਤਾ, ਜਿਸ ਨਾਲ ਹਾਦਸਾ ਹੋ ਗਿਆ। ਜ਼ਿਲ੍ਹੇ ਦੇ ਹਾਫਿਜਗੰਜ ਇਲਾਕੇ ‘ਚ ਮੁਡੀਆ ਭੀਕਮਪੁਰ ਪਿੰਡ ਦੇ ਰਹਿਣ ਵਾਲੇ ਫੌਜੀ ਵੀਰੇਂਦਰ ਕੁਮਾਰ ਰੂੜਕੀ ‘ਚ ਤਾਇਨਾਤ ਹਨ।
ਕਿਵੇਂ ਹੋਇਆ ਹਾਦਸਾ
18 ਸਾਲਾ ਬੇਟੇ ਕੇਸ਼ਵ ਨੇ ਮਾਂ ਸਾਵਿਤਰੀ ਤੋਂ ਰਿਵਾਲਵਰ ਮੰਗੀ ਅਤੇ ਕਿਹਾ ਕਿ ਉਹ ਟਿਕ-ਟਾਕ ਵੀਡੀਓ ਬਣਾਏਗਾ।
ਮਾਂ ਨੇ ਮਨ੍ਹਾ ਕੀਤਾ ਤਾਂ ਜਿੱਦ ਫੜ ਲਈ। ਮਜ਼ਬੂਰਨ ਮਾਂ ਨੇ ਅਲਮਾਰੀ ‘ਚ ਰੱਖੀ ਰਿਵਾਲਵਰ ਦੇ ਦਿੱਤੀ।
ਇਸ ਤੋਂ ਬਾਅਦ ਕਮਰੇ ਤੋਂ ਬਾਹਰ ਜਾ ਕੇ ਕੁਝ ਕੰਮ ਕਰਨ ਲੱਗੀ।
ਇਸ ਦੌਰਾਨ ਫਾਇਰ ਦੀ ਆਵਾਜ਼ ਆਈ ਤਾਂ ਮਾਂ ਅਤੇ ਹੋਰ ਪਰਿਵਾਰ ਵਾਲੇ ਕਮਰੇ ਵੱਲ ਦੌੜੇ।
ਅੰਦਰ ਜਾ ਕੇ ਦੇਖਿਆ ਕਾਂ ਕੇਸ਼ਵ ਖੂਨ ਨਾਲ ਲੱਥਪੱਥ ਪਿਆ ਸੀ।
ਉਸ ਦੀ ਕਨਪਟੀ ‘ਚ ਗੋਲੀ ਲੱਗੀ ਸੀ।
ਜਲਦੀ ‘ਚ ਪਰਿਵਾਰ ਵਾਲੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਕੇਸ਼ਵ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਲਮਪੁਰ ਮੰਦਰਾਂ ਦੇ ਨੌਜਵਾਨ ਦੀ Canada ਵਿੱਚ ਮੌਤ
Canada | ਪਿੰਡ ਵਿੱਚ ਛਾਇਆ ਮਾਤਮ
ਬੋਹਾ (ਤਰਸੇਮ ਮੰਦਰਾਂ) |  ਤਿੰਨ ਮਹੀਨੇ ਪਹਿਲਾਂ ਕੈਨੇਡਾ (Canada)ਗਏ ਪਿੰਡ ਆਲਮਪੁਰ ਮੰਦਰਾਂ ਦੇ ਇੱਕ 26 ਸਾਲਾ ਹੋਣਹਾਰ ਨੌਜਵਾਨ ਦੀ ਬਰੇਨ ਅਟੈਕ ਹੋਣ ਕਾਰਨ ਦੁਖਦਾਈ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ।ਮ੍ਰਿਤਕ ਪ੍ਰਵਿੰਦਰ ਸਿੰਘ ਪਿੰਡ ਆਲਮਪੁਰ ਮੰਦਰਾਂ ਨਿਵਾਸੀ ਵੈਦ ਬਾਬਾ ਰਾਮਸਰੂਪ ਸਿੰਘ ਦਾ ਪੋਤਰਾ ਅਤੇ ਜਸਪਾਲ ਸਿੰਘ ਪਾਲੀ (ਯੂ ਐਸ ਏ) ਦਾ ਇਕਲੌਤਾ ਪੁੱਤਰ ਸੀ। ਪ੍ਰਵਿੰਦਰ ਸਿੰਘ ਦੀ ਮੌਤ ਸਬੰਧੀ ਮ੍ਰਿਤਕ ਦੇ ਚਾਚਾ ਸ੍ਰ: ਹਰਮੋਹਿੰਦਰ ਸਿੰਘ ਚਹਿਲ (ਯੂ.ਐਸ.ਏ.) ਨੇ ਆਪਣੀ ਫੇਸਬੁੱਕ ਆਈਡੀ ‘ਤੇ ਇਹ ਦੁੱਖਦਾਈ ਪੋਸਟ ਸ਼ੇਅਰ ਕੀਤੀ ਤਾਂ ਸਾਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।
ਉਹਨਾਂ ਦੱਸਿਆ ਕਿ ਉਹਨਾਂ ਦਾ ਭਤੀਜਾ ਪ੍ਰਵਿੰਦਰ ਸਿੰਘ ਚਹਿਲ ਤਿੰਨ ਮਹੀਨੇ ਪਹਿਲਾਂ ਵਰਕ ਪਰਮਿਟ ਵੀਜੇ ‘ਤੇ ਕੈਨੇਡਾ ਗਿਆ ਸੀ ਜਿਸ ਦੀ ਲੰਘੀ 13 ਦਸੰਬਰ ਨੂੰ ਅਚਾਨਕ ਬਰੇਨ ਅਟੈਕ ਹੋ ਜਾਣ ਨਾਲ ਮੌਤ ਹੋ ਗਈ।ਉਹਨਾਂ ਦੱਸਿਆ ਕਿ ਪ੍ਰਵਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਲਈ ਪ੍ਰਸ਼ਾਸ਼ਨਿਕ ਕਾਰਵਾਈਆਂ ਕਾਰਨ ਕਈ ਦਿਨ ਲੱਗ ਗਏ ਹਨ ਅਤੇ ਐਤਵਾਰ ਤੱਕ ਭਾਰਤ ਆਉਣ ਦੀ ਸ਼ੰਭਾਵਨਾ ਹੈ।ਪਿੰਡ ਦੇ ਹੱਸਮੁੱਖ ਅਤੇ ਹੋਣਹਾਰ ਨੌਜਵਾਨ ਪ੍ਰਵਿੰਦਰ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
Murder | ਸਾਰੇ ਹਮਲਾਵਰਾਂ ਦੀ ਪਛਾਣ ਹੋ ਗਈ ਹੈ
ਗੜ੍ਹਸ਼ੰਕਰ। ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ‘ਚ ਦਿਨ-ਦਿਹਾੜੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ (26) ਪੁੱਤਰ ਜਸ਼ਪਾਲ ਸਿੰਘ ਵਾਸੀ ਪਿੰਡ ਸੇਖੋਵਾਲ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ। ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਸਮੇਂ ਦਵਿੰਦਰ ਬੰਟੀ ਆਪਣੇ ਘਰ ‘ਚ ਹੀ ਸੀ। ਦਵਿੰਦਰ ‘ਤੇ ਨਜ਼ਦੀਕੀ ਪਿੰਡ ਆਦਰਸ਼ ਨਗਰ (ਹੈਬੋਵਾਲ) ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਉਕਤ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਦਵਿੰਦਰ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਲੋਕਾਂ ‘ਚ ਇਹ ਵੀ ਚਰਚਾ ਹੈ ਕਿ ਮੌਕੇ ‘ਤੇ ਦੋ ਫਾਇਰਾਂ ਦੀ ਅਵਾਜ਼ ਵੀ ਸੁਣੀ ਗਈ ਹੈ। ਹਮਲੇ ‘ਚ ਜਖਮੀ ਦਵਿੰਦਰ ਬੰਟੀ ਨੂੰ ਸਾਰੇ ਹਮਲਾਵਾਰਾਂ ਦੀ ਪਛਾਣ ਹੋ ਗਈ ਦੱਸੀ ਜਾ ਰਹੀ ਹੈ। ਮੌਕੇ ‘ਤੇ ਐੱਸ. ਪੀ. ਡੀ. ਧਰਮਵੀਰ ਸਿੰਘ, ਡੀ. ਐੱਸ. ਪੀ. ਸਤੀਸ਼ ਕੁਮਾਰ, ਗੜ੍ਹਸ਼ੰਕਰ ਥਾਣੇ ਤੋਂ ਓਮਪ੍ਰਕਾਸ਼ ਏ. ਐੱਸ. ਆਈ. ਅਤੇ ਬੀਨੇਵਾਲ ਚੌਂਕੀ ਦੇ ਇੰਚਾਰਜ਼ ਵਾਸਦੇਵ ਮੌਕੇ ‘ਤੇ ਪਹੁੰਚ ਕੇ ਤਫਤੀਸ਼ ‘ਚ ਲੱਗ ਗਏ ਸਨ। ਫਿਲਹਾਲ ਕਤਲ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Murder
ਪਿੰਡ ਸੇਖੋਵਾਲ ‘ਚ ਦਿਨ-ਦਿਹਾੜੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮ੍ਰਿਤਕ ਦੀ ਪਛਾਣ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ (26) ਦੇ ਰੂਪ ‘ਚ ਹੋਈ ਹੈ
ਬਾਅਦ ਦੁਪਹਿਰ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ
ਨਜ਼ਦੀਕੀ ਪਿੰਡ ਆਦਰਸ਼ ਨਗਰ (ਹੈਬੋਵਾਲ) ਦੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਹੱਲੇ ਦੇ ਕੁੱਝ ਨੌਜਵਾਨਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ
ਮਾਨਸਾ (ਸੱਚ ਕਹੂੰ ਨਿਊਜ਼)। ਮਾਨਸਾ ਤੋਂ ਇੱਕ ਦਿਲ ਦਿਹਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਉਸ ‘ਤੇ ਪੈਟਰੋਲ ਛਿੜਕ ਕੇ ਮਾਰ ਦਿੱਤਾ ਗਿਆ। 16 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦੇ ਪ੍ਰੇਮ ਵਿਆਹ ਕਰਕੇ ਮੁਹੱਲੇ ਦੇ ਹੀ ਕੁਝ ਲੜਕਿਆਂ ਨੇ ਉਸ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। Petrol
ਦਰਅਸਲ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦਾ ਕਰੀਬ ਦੋ ਸਾਲ ਪਹਿਲਾਂ ਮੁਹੱਲੇ ਵਿੱਚ ਹੀ ਪ੍ਰੇਮ ਵਿਆਹ ਹੋਇਆ ਸੀ। ਉਦੋਂ ਤੋਂ ਉਹ ਸ਼ਹਿਰ ਤੋਂ ਫਰਾਰ ਹੈ, ਜਦੋਂ ਜਸਪ੍ਰੀਤ ਨੂੰ ਆਪਣੇ ਭਰਾ ਦੇ ਘਰ ਮੁੰਡਾ ਹੋਣ ਦੀ ਖ਼ਬਰ ਮਿਲੀ ਤਾਂ ਉਸ ਨੇ ਮੁਹੱਲੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਇਸ ‘ਤੇ ਕੁਝ ਨੌਜਵਾਨਾਂ ਨੇ ਉਸ ਨੂੰ ਘਰੋਂ ਲਿਜਾ ਕੇ ਉਸ ਦੇ ਘਰ ਨੇੜੇ ਹੀ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਜਸਪ੍ਰੀਤ ਦੇ ਪਿਤਾ ਸੂਰਜ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਦਾ ਪ੍ਰੇਮ ਵਿਆਹ ਮੁਹੱਲੇ ਦੀ ਹੀ ਲੜਕੀ ਨਾਲ ਹੋਇਆ ਸੀ। ਉਦੋਂ ਤੋਂ ਹੀ ਉਹ ਉੱਥੋਂ ਦੂਰ ਜਾ ਕੇ ਰਹਿ ਰਹੇ ਹਨ।
ਹੁਣ ਜਦੋਂ ਉਨ੍ਹਾਂ ਦੇ ਘਰ ਮੁੰਡਾ ਹੋਣ ਦਾ ਖ਼ਬਰ ਆਈ ਤਾਂ ਜਸਪ੍ਰੀਤ ਇਸ ਦੀ ਖ਼ੁਸ਼ੀ ਮਨਾ ਰਿਹਾ ਸੀ। ਉਹ ਆਪਣੇ ਭਰਾ ਤੇ ਭਤੀਜੇ ਨੂੰ ਵਾਪਸ ਘਰ ਲਿਆਉਣ ਦੀ ਗੱਲ ਕਰ ਰਿਹਾ ਸੀ ਪਰ ਲੜਕੀ ਪੱਖ ਦੇ ਕੁਝ ਮੁੰਡਿਆਂ ਨੇ ਜਸਪ੍ਰੀਤ ਨੂੰ ਬੰਨ੍ਹ ਦਿੱਤਾ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਪਰ ਪੁਲਿਸ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਫ਼ ਦਾ ਗਲੇਸ਼ੀਅਰ ਬਣਿਆ ਜਵਾਨ ਦੀ ਮੌਤ ਦਾ ਕਾਰਨ
ਵਿਆਹ ਨੂੰ ਕਰੀਬ ਹੋਏ ਸਨ 5 ਸਾਲ
ਫਤਿਹਗੜ੍ਹ ਚੂੜੀਆਂ। ਪੰਜਾਬ ਰੈਜੀਮੈਂਟ ਦੇ ਜਵਾਨ ਦੀ ਡਿਊਟੀ ਦੌਰਾਨ ਗਲੇਸ਼ੀਅਰ ਵਿਚ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ. 1 ਡੇਰਾ ਬਾਬਾ ਨਾਨਕ ਰੋਡ, ਫਤਿਹਗੜ੍ਹ ਚੂੜੀਆਂ ਅੱਜ ਤੋਂ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ
ਉਸਦੇ ਵਿਆਹ ਨੂੰ ਕਰੀਬ 5 ਸਾਲ ਹੋਏ ਸਨ ਅਤੇ ਹੁਣ ਪਿਛਲੇ ਕਰੀਬ 4 ਮਹੀਨਿਆਂ ਤੋਂ ਉਹ ਗਲੇਸ਼ੀਅਰ ਵਿਚ ਡਿਊਟੀ ਕਰ ਰਿਹਾ ਸੀ, ਜਿਥੇ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਉਸਦੀ ਮੌਤ ਹੋ ਗਈ। ਹੋਰ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਮੁੱਚਾ ਪਰਿਵਾਰ ਸੋਗ ਵਿਚ ਡੁੱਬ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਮਨਿੰਦਰ ਸਿੰਘ ਦੀ ਲਾਸ਼ ਅੱਜ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਰੈਜੀਮੈਂਟ ਦੇ ਜਵਾਨਾਂ ਵਲੋਂ ਲਿਆਂਦੀ ਜਾ ਰਹੀ ਹੈ, ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਤਿੰਨ ਗੋਲੀਆਂ
ਜੈਪੁਰ। ਜੈਪੁਰ ਦੇ ਹਰਮਾੜਾ ‘ਚ ਸ਼ਨਿੱਚਰਵਾਰ ਸਵੇਰੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨਾਲ ਇਲਾਕੇ ‘ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਵਾਰਦਾਤ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸ਼ਹਿਰ ‘ਚ ਨਾਕਾਬੰਦੀ ਕਰਵਾਈ ਪਰ ਹੱਤਿਆਅਿਰਾਂ ਦਾ ਕੁੱਝ ਪਤਾ ਨਹੀਂ ਲੱਗਿਆ।
ਜਾਣਕਾਰੀ ਮੁਤਾਬਕ ਹਰਮਾੜਾ ਦੀ ਲੋਹਾ ਮੰਡੀ ‘ਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਨਾਲ ਲੋਕ ਡਰ ਗਏ। ਬਦਮਾਸ਼ਾਂ ਨੇ ਨੌਜਵਾਨ ਨੂੰ ਤਿੰਨ ਗੋਲੀਆਂ ਮਾਰੀਆਂ। ਦੋ ਗੋਲੀਆਂ ਛਾਤੀ ‘ਚ ਅਤੇ ਇੱਕ ਸਿਰ ‘ਤੇ ਲੱਗੀ। ਨੇੜੇ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਉੱਥੇ ਮੌਜੂਦ ਲੋਕਾਂ ‘ਚੋਂ ਕਿਸੇ ਨੇ ਵੀ ਉਸ ਦੀ ਸ਼ਨਾਖਤ ਨਾ ਕੀਤੀ। ਨੌਜਵਾਨ ਨੂੰ ਹਸਪਤਾਲ ਲੈਕੇ ਜਾਇਆ ਗਿਆ ਜਿਥੇ ਡਾਕਟਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹੱਤਿਆ ਦੀ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਮ੍ਰਿਤਕ ਨੇੜੇ ਦਾ ਹੀ ਰਹਿਣ ਵਾਲਾ ਹੈ। ਉਸ ਦੀ ਸ਼ਨਾਖਤ ਹੁੰਦੇ ਹੀ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਪੁਲਿਸ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਮੰਨ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿਮਲਾਚਲ ਦੇ ਸੋਲਨ ਜਿਲੇ ਦੇ ਕੁਮਹਾਰਹੱਟੀ-ਨਾਹਨ ਰਸਤੇ ਤੇ ਇਕ ਇਮਾਰਤ ਡਿੱਗੀ ਸੀ
ਬਿਲਡਿੰਗ ਦੇ ਥੱਲੇ ਸੇਨਾ ਦੇ ਕਰੀਬ 35 ਜਵਾਨ ਮੌਜੂਦ ਸੀ, ਜਿਸ ‘ਚ 17 ਨੂੰ ਬਚਾ ਲਿਆ ਗਿਆ ਹੈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸੋਲਨ ਦੇ ਵਿਵੇਕ ਚੰਦੇਲ ਨੇ ਦੱਸਿਆ ਕਿ ਇਕ ਹੋਰ ਜਵਾਨ ਦਾ ਮ੍ਰਿਤਕ ਸਰੀਰ ਕੱਢਿਆ ਗਿਆ ਹੈ। ਮ੍ਰਿਤਕਾਂ ਦੀ ਸੰਖਿਆ ਹੁਣ ਨੌ ਹੋ ਗਈ ਹੈ। ਅੱਠ ਜਵਾਨਾਂ ਸਮੇਤ ਨੌ ਦੀ ਮੌਤ ਹੋ ਗਈ ਹੈ। ਪੰਜ ਲੋਕ ਦੇਰ ਸ਼ਾਮ ਤੱਕ ਮਲਬੇ ‘ਚ ਦੱਬੇ ਸੀ। 17 ਸੇਨਾ ਦੇ ਜਵਾਨ ਅਤੇ 11 ਆਮ ਨਾਗਰਿਕਾਂ ਨੂੰ ਹੁਣ ਤੱਕ ਰੈਸਕਿਊੂ ਕੀਤਾ ਜਾ ਚੁੱਕਿਆ ਹੈ। ਰੈਸਕਿਊ ਆਪਰੇਸ਼ਨ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਬੜੀ ਭੂਮੀਕਾ ਨਿਭਾਈ।
ਜਿਵੇ ਹੀ ਬਿਲਡਿੰਗ ਡਿੱਗਣ ਦੀ ਸੂਚਨਾ ਮਿਲੀ ਉਵੇਂ ਹੀ ਨੇੜੇ ਦੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੁਰੰਤ ਹੀ ਘਟਨਾ ਸਥਾਨ ਤੇ ਪਹੁੰਚ ਗਏ। ਸੈਕੜਿਆਂ ਦੀ ਤਾਦਾਦ ‘ਚ ਪਹੁੰਚੇ ਡੇਰੇ ਦੇ ਸੇਵਾਦਾਰਾਂ ਨੇ ਆਪਣੇ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਆਪਣੀ ਜਾਨ ਤੇ ਖੇਡ ਕੇ ਮਲਬੇ ਦੇ ਥੱਲੇ ਦੱਬੇ ਲੋਕਾਂ ਨੂੰ ਬਚਾਉਣ ਲਈ ਹੱਥ ਵਧਾ ਦਿੱਤਾ। ਦੇਰ ਰਾਤ ਤੱਕ ਡੇਰਾ ਸੱਚਾ ਸੌਦਾ ਸੇਵਾਦਾਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢੇ ਮਿਲਾਕੇ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੰਦੇ ਰਹੇ।
ਅਵਾਰਾ ਪਸ਼ੂ ਨਾਲ ਟਕਰਾਉਣ ‘ਤੇ ਨੌਜਵਾਨ ਦੀ ਮੌਤ
ਰਜਨੀਸ਼ ਰਵੀ, ਜਲਾਲਾਬਾਦ
ਮੋਟਰਸਾਈਕਲ ਸਵਾਰ ਨੌਜਵਾਨ ਦੇ ਅਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ ਇਹ ਦੁੱਖਦਾਈ ਘਟਨਾ ਅੱਜ ਦੁਪਹਿਰ ਬਾਅਦ ਵਾਪਰੀ ਸਥਾਨਕ ਕਾਹਨੇਵਾਲਾ ਰੋਡ ‘ਤੇ ਸੜਕ ਹਾਦਸੇ ‘ਚ ਸੌਰਵ ਇੰਸਾਂ (17) ਪੁੱਤਰ ਬਿੰਦਰਪੁਰੀ ਵਾਸੀ ਕਾਹਨੇਵਾਲਾ ਦੀ ਮੌਤ ਹੋ ਗਈ ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਦੁਕਾਨ ‘ਤੇ ਜਾ ਰਿਹਾ ਸੀ ਟਿਵਾਨਾ ਚੌਂਕ ਤੋਂ ਮੁੱਖ ਮਾਰਗ ‘ਤੇ ਚੜ੍ਹਦੇ ਸਮੇਂ ਇੱਕ ਗਾਂ ਅਚਾਨਕ ਉਸ ਦੇ ਅੱਗੇ ਆ ਗਈ ਮੋਟਰਸਾਈਕਲ ਨਾਲ ਟੱਕਰ ਹੋ ਜਾਣ ‘ਤੇ ਗਾਂ ਦੀ ਇੱਕ ਲੱਤ ਅਗਲੇ ਵਹੀਲ ‘ਚ ਫਸ ਗਈ, ਜੋ ਉਸ ਨੂੰ ਘਸੀਟਦੀ ਹੋਈ ਦੂਜੇ ਕਿਨਾਰੇ ‘ਤੇ ਲੈ ਗਈ ਇਸ ਦੌਰਾਨ ਸਿਰ ‘ਚ ਸੱਟ ਲੱਗਣ ਕਾਰਨ ਸੌਰਵ ਦੀ ਮੌਕੇ ‘ਤੇ ਮੌਤ ਹੋ ਗਈ ਵਰਨਣਯੋਗ ਹੈ ਕਿ ਸੌਰਵ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਡਾ. ਗੁਰਜੀਤ ਇੰਸਾਂ (ਸੇਵਾ ਸੰਮਤੀ) ਦਾ ਭਤੀਜਾ ਸੀ
ਸੌਰਵ ਇੰਸਾਂ ਪੁੱਤਰ ਬਿੰਦਰਪਾਲ ਭੰਗੀਦਾਸ (ਕਹਾਨੇ ਵਾਲਾ) ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਦੁੱਖ ਦੀ ਘੜੀ ‘ਚ ਸਾਧ-ਸੰਗਤ ਬਲਾਕ ਜਲਾਲਾਬਾਦ ਤੇ ਬਲਾਕ ਚੱਕ ਸਿੰਘਾ ਵਾਲਾ ਨੇ ਕੁੱਲ ਮਾਲਕ ਦੇ ਚਰਨਾਂ ‘ਚ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਇਸ ਮੌਕੇ 25 ਮੈਂਬਰ ਸੁਭਾਸ਼ ਸੁਖੀਜਾ ਇੰਸਾਂ, ਹੰਸ ਰਾਜ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਉਡੀਕ ਚੰਦ ਇੰਸਾਂ, ਵਿਸ਼ਵਮਿੱਤਰ ਬਿੱਟੂ ਰਹੇਜਾ ਵਿੱਕੀ ਮੱਕੜ, ਸ਼ੇਖਰ ਇੰਸਾਂ, ਸੁਖਚੈਨ ਗਿਆਨ ਸਿੰਘ ਜਗਦੀਸ ਇੰਸਾਂ, ਰਾਜ ਇੰਸਾਂ, ਸਤਵਿੰਦਰ ਇੰਸਾਂ, ਰਜੀਵ ਸੋਈ, ਸੰਜੀਵ ਸੋਈ, ਓਮ ਪ੍ਰਕਾਸ਼ ਸੀਏ, ਗੁਲਸ਼ਨ ਇੰਸਾਂ, ਗੁਰਵਿੰਦਰ ਇੰਸਾਂ ਲੇਖ ਰਾਜ ਇੰਸਾਂ, ਓਮ ਪ੍ਰਕਾਸ਼ ਇੰਸਾਂ, ਜਗੀਰ ਚੰਦ ਇੰਸਾਂ, ਨਗੀਨ ਚੰਦ, ਗੁਰਦੀਪ ਇੰਸਾਂ, ਸੰਦੀਪ ਇੰਸਾਂ, ਵਿਜੇ ਤਾਰੇਵਾਲਾ, ਬਿੱਟੂ ਤਾਰੇਵਾਲਾ, ਰਾਕੇਸ਼ ਕੁਮਾਰ ਸੋਨੂੰ ਘੁਬਇਆ, ਹੰਸ ਰਾਜ ਗੁਰਦੇਵ ਸਿੰਘ ਸਰਪੰਚ, ਰਾਧਾ ਕ੍ਰਿਸ਼ਨ ਇੰਸਾਂ, ਸੁਰਿੰਦਰ ਕੁਮਾਰ, 45 ਮੈਂਬਰ ਮਨੀਸ਼ ਇੰਸਾਂ, ਹਰਜਿੰਦਰ ਕੌਰ ਇੰਸਾਂ, ਦਰਸ਼ਨਾ ਇੰਸਾਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸੇ ਨੌਜਵਾਨ ਨੂੰ ਹੀ ਬਣਾਇਆ ਜਾਵੇ ਕਾਂਗਰਸ ਦਾ ਕੌਮੀ ਪ੍ਰਧਾਨ : ਅਮਰਿੰਦਰ
ਅਸ਼ੋਕ ਗਹਿਲੋਤ, ਕਮਲਨਾਥ, ਸੁਸ਼ੀਲ ਸ਼ਿੰਦੇ ਸਮੇਤ ਕਈ ਹਨ ਦਾਅਵੇਦਾਰ
ਪਾਰਟੀ ਨੂੰ 21 ਸਾਲਾਂ ਬਾਅਦ ਮਿਲੇਗਾ ਗੈਰ ਗਾਂਧੀ ਪ੍ਰਧਾਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਅਹੁਦਾ ਛੱਡਣ ਤੋਂ ਬਾਅਦ ਹੁਣ ਕਿਸੇ ਨੌਜਵਾਨ ਜ਼ਮੀਨੀ ਆਗੂ ਨੂੰ ਹੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੌਜਵਾਨ ਅਬਾਦੀ ਨੂੰ ਧਿਆਨ ‘ਚ ਰੱਖਦਿਆਂ ਕਾਂਗਰਸ ਪਾਰਟੀ ਨੂੰ ਇੱਕ ਨੌਜਵਾਨ ਪਾਰਟੀ ਪ੍ਰਧਾਨ ਦੀ ਲੋੜ ਹੈ ਕੈਪਟਨ ਦਾ ਇਹ ਬਿਆਨ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਰਾਹੁਲ ਗਾਂਧੀ ਦੀ ਜਗ੍ਹਾ ‘ਤੇ ਪਾਰਟੀ ਪ੍ਰਧਾਨ ਬਣਾਏ ਜਾਣ ਲਈ ਕਈ ਨਾਵਾਂ ‘ਤੇ ਵਿਚਾਰ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ ‘ਚ ਕਈ ਨਾਵਾਂ ‘ਤੇ ਵਿਚਾਰ ਚੱਲ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ 21 ਸਾਲਾਂ ਬਾਅਦ ਹੁਣ ਪਾਰਟੀ ਨੂੰ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੈ। ਜਿਨ੍ਹਾਂ ਨਾਵਾਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੈ, ਉਨ੍ਹਾਂ ‘ਚ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਸੁਸ਼ੀਲ ਕੁਮਾਰ ਸ਼ਿੰਦੇ, ਮਲਿਕਾਅਰਜੁਨ ਖੜਗੇ ਸ਼ਾਮਲ ਹਨ ਹਾਲਾਂਕਿ ਪਾਰਟੀ ਦੀ ਇੱਕ ਧਿਰ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂਅ ਦੀ ਵੀ ਸਿਫਾਰਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੇ ਅਸਤੀਫ਼ ਤੋਂ ਬਾਅਦ ਹੁਣ ਕਾਂਗਰਸ ਕਾਰਜ ਕਮੇਟੀ ਨੂੰ ਨਵਾਂ ਪ੍ਰਧਾਨ ਚੁਣਨਾ ਪਵੇਗਾ ਚੋਣਾਂ ‘ਚ ਹਾਰ ਤੋਂ ਬਾਅਦ ਕਾਂਗਰਸ ‘ਚ ਜਾਰੀ ਅਗਵਾਈ ਸੰਕਟ ਦਰਮਿਆਨ ਇਹ ਸਮਝਣਾ ਮਹੱਤਵਪੂਰਨ ਹੈ ਕਿ ਅਜ਼ਾਦੀ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਸਬੰਧ ਨਾ ਰੱਖਣ ਵਾਲੇ ਕਿਹੜੇ ਆਗੂ ਪਾਰਟੀ ਪ੍ਰਧਾਨ ਬਣੇ ਪਾਰਟੀ ਨੂੰ 21 ਸਾਲਾਂ ਬਾਅਦ ਹੁਣ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੇ ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ 1996 ਤੋਂ 1998 ਤੱਕ ਕਾਂਗਰਸ ਦੇ ਪ੍ਰਧਾਨ ਰਹੇ ਸਨ, ਜੋ ਗਾਂਧੀ ਪਰਿਵਾਰ ਤੋਂ ਨਹੀਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਦਿੱਲੀ ਦੇ ਨਜਫਗੜ੍ਹ ਥਾਣਾ ਇਲਾਕੇ ‘ਚ ਇਕ ਨੌਜਵਾਨ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੋਹਿਤ ਮੋਰ ਦੇ ਰੂਪ ‘ਚ ਹੋਈ ਹੈ। ਮੋਹਿਤ ਨੂੰ ਅਣਪਛਾਤੇ ਵਿਅਕਤੀਆਂ ਨੇ 13 ਗੋਲੀਆਂ ਮਾਰੀਆਂ। ਮੋਹਿਤ ਨੂੰ ਟਿਕ-ਟਾਕ ਦਾ ਸਟਾਰ ਮੰਨਿਆ ਜਾਂਦਾ ਸੀ। ਉਸ ਨੂੰ ਦੇ ਟਿਕ-ਟਾਕ ‘ਤੇ 5 ਲੱਖ ਤੋਂ ਵਧ ਫੋਲੋਅਰਜ਼ ਹਨ ਅਤੇ ਇੰਸਟਾਗ੍ਰਾਮ ‘ਤੇ ਵੀ ਮੋਹਿਤ ਦੇ 3 ਹਜ਼ਾਰ ਫੋਲੋਅਰਜ਼ ਹਨ। ਮੋਹਿਤ ਨੂੰ ਮੰਗਲਵਾਰ ਸ਼ਾਮ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਇਕ ਫੋਟੋ ਸਟੇਟ ਦੀ ਦੁਕਾਨ ‘ਤੇ ਗਿਆ ਸੀ। ਮੋਹਿਤ ਨੂੰ ਕਿਸ ਨੇ ਅਤੇ ਕਿਉਂ ਗੋਲੀ ਮਾਰੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਦਿੱਲੀ ਦੇ ਦਵਾਰਕਾ ‘ਚ 2 ਗੈਂਗਸਟਰਾਂ ਦਾ ਅਚਾਨਕ ਹੀ ਇਕ-ਦੂਜੇ ਨਾਲ ਆਹਮਣਾ-ਸਾਹਮਣਾ ਹੋ ਗਿਆ ਸੀ, ਜਿਸ ਤੋਂ ਬਾਅਦ ਉੱਥੇ ਗੈਂਗਵਾਰ ਸ਼ੁਰੂ ਹੋ ਗਿਆ। ਇਸ ਗੈਂਗਵਾਰ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨੌਜਵਾਨ ਵੱਲੋਂ ਰਿਵਾਲਵਰ ਨਾਲ ਗੋਲੀ ਮਾਰਕੇ ਖੁਦਕਸ਼ੀ
ਮੌਕੇ ‘ਤੇ ਪਹੁਚੀ ਫੋਰੈਂਸਿਕ ਟੀਮ
ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਸ਼ਹਿਰ ਦੇ ਅਹਿਮ ਵਪਾਰਕ ਕੇਂਦਰ ਕਿੱਕਰ ਬਜਾਰ ਇਲਾਕੇ ‘ਚ ਦੇਸ ਰਾਜ ਸਕੂਲ ਕੋਲ ਬਾਬਾ ਮੰਦਿਰ ਵਾਲੀ ਗਲੀ ਦੇ ਨਜ਼ਦੀਕ ਧੰਨਾਂ ਬੈਂਗਲਜ਼ ਨਾਮਕ ਦੁਕਾਨ ਦੀ ਉਪਰਲੀ ਮੰਜਿਲ ਤੇ ਅੱਜ ਸਵੇਰੇ ਦੁਕਾਨ ‘ਚ ਕੰਮ ਕਰਨ ਵਾਲੇ ਕਰਿੰਦੇ ਨੇ ਮਾਲਕਾਂ ਦੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਚਲਾਕੇ ਆਤਮਹੱਤਿਆ ਕਰ ਲਈ। ਘਟਨਾ ਦਾ ਸਮਾਂ ਸਵੇਰੇ 11 ਕੁ ਵਜੇ ਦਾ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ ਸੋਨੂੰ ਵਾਸੀ ਅਬੋਹਰ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਵਿਸ਼ਾਲ ਨੇ ਅਚਾਨਕ ਦਰਾਜ ‘ਚ ਪਈ ਰਿਵਾਲਵਰ ਚੁੱਕ ਲਈ ਅਤੇ ਉੱਪਰਲੀ ਮੰਜਿਲ ਤੇ ਜਾ ਕੇ ਇਸ ਮੰਦਭਾਗੀ ਘਟਨਾਂ ਨੂੰ ਅੰਜਾਮ ਦੇ ਦਿੱਤਾ। ਗੋਲੀ ਚੱਲਣ ਦੀ ਅਵਾਜ਼ ਸੁਣਦਿਆਂ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਲੋਕ ਇਕੱਠੇ ਹੋ ਗਏ। ਸਭ ਤੋਂ ਪਹਿਲਾਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਆਪਣੇ ਵਲੰਟੀਅਰਾਂ ਦੀ ਟੀਮ ਨਾਲ ਮੌਕੇ ਤੇ ਗਏ ਜਿੰਨ੍ਹਾਂ ਨੇ ਦੱਸਿਆ ਕਿ ਵਿਸ਼ਾਲ ਉਰਫ ਸੋਨੂੰ ਨੇ ਸੱਜੀ ਕਨਪਟੀ ਤੇ ਗੋਲੀ ਮਾਰ ਲਈ ਜੋਕਿ ਜਾਨਲੇਵਾ ਸਾਬਤ ਹੋਈ ਹੈ। (Suicide)
ਸੋਨੂੰ ਮਹੇਸ਼ਵਰੀ ਅਤੇ ਦੁਕਾਨ ਮਾਲਕਾਂ ਵੱਲੋਂ ਸੂਚਨਾ ਦੇਣ ਤੇ ਐਸਪੀ ਸਿਟੀ ਅਤੇ ਥਾਣਾ ਕੋਤਵਾਲੀ ਪੁਲਿਸ ਮੌਕੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜਾ ਲਿਆ। ਪੁਲਿਸ ਅਫਸਰਾਂ ਨੇ ਜਾਂਚ ਲਈ ਫੌਰੈਂਸਿਕ ਮਾਹਿਰਾਂ ਨੂੰ ਵੀ ਮੌਕੇ ਸੱਦਿਆ ਜਿੰਨ੍ਹਾਂ ਨੇ ਨਮੂਨੇ ਵਗੈਰਾ ਲਏ ਹਨ। ਮੁਢਲੇ ਤੌਰ ਤੇ ਹਾਸਲ ਵੇਰਵਿਆਂ ਅਨੁਸਾਰ ਮ੍ਰਿਤਕ ਇਸ ਦੁਕਾਨ ਤੇ ਪਿਛਲੇ ਕਰੀਬ ਇੱਕ ਵਰ੍ਹੇ ਤੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੀ ਸ਼ਾਦੀ ਵੀ ਕੁਝ ਮਹੀਨੇ ਪਹਿਲਾਂ ਹੋਈ ਸੀ ਤੇ ਇਸ ਵੇਲੇ ਦੁਕਾਨ ਦੇ ਨਜ਼ਦੀਕ ਹੀ ਰਹਿ ਰਿਹਾ ਸੀ। ਖੁਦਕਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਪੜਤਾਲ ‘ਚ ਜੁਟ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। (Suicide)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।