Killing - Sach Kahoon Punjabi
ਗੁਆਂਢੀਆਂ ਵੱਲੋਂ ਨੌਜਵਾਨ ਦਾ ਕਤਲ
(ਕੁਲਵੰਤ ਸਿੰਘ) ਖਨੌਰੀ। ਨਜਦੀਕੀ ਪਿੰਡ ਬਨਾਰਸੀ ਵਿਖੇ ਇੱਕ ਨੌਜਵਾਨ ਦੀ ਉਸ ਦੇ ਕਰੀਬ ਇਕ ਦਰਜਨ ਗੁਆਂਢੀਆਂ, ਜਿਨ੍ਹਾਂ ਵਿਚ 4-5 ਔਰਤਾਂ ਵੀ ਸ਼ਾਮਿਲ ਦੱਸੀਆਂ ਜਾਂਦੀਆਂ ਹਨ, ਵੱਲੋਂ ਡਾਂਗਾਂ ਸੋਟਿਆਂ ਨਾਲ ਉਸਦੀ ਕੁੱਟਮਾਰ ਕਰਕੇ ਬੇਰਹਿਮੀ ਨਾਲ ‘ਕਤਲ’ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਾਜੇਸ਼ ਕੁਮਾਰ ਪੁੱਤਰ ਚੰਦ ਵਾਸੀ ਪਿੰਡ ਬਨਾਰਸੀ ਨੇ ਦੱਸਿਆ ਕਿ ਉਸ ਦਾ ਭਰਾ ਨਰੇਸ਼ ਕੁਮਾਰ ਉਮਰ ਕਰੀਬ 35-36 ਸਾਲ ਪਿੰਡ ਵਿਖੇ ਹੀ ਇੱਕ ਮਿਸਤਰੀ ਦੀ ਦੁਕਾਨ ’ਤੇ ਤਾਸ ਖੇਡ ਰਿਹਾ ਸੀ ਤਾਂ ਉਸ ਨੂੰ ਉਹਨਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਬੁਲਾਇਆ। ਉਸ ਨੇ ਦੱਸਿਆ ਕਿ ਉਸਦਾ ਭਰਾ ਨਰੇਸ਼ ਕੁਮਾਰ ਘਰ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਘਰ ਦੇ ਸਾਹਮਣੇ ਪਹੁੰਚਿਆ ਤਾਂ ਉਕਤ ਗੁਆਂਢੀਆਂ ਨੇ ਇਕੱਠੇ ਹੋ ਕੇ ਉਸ ਦੇ ਭਰਾ ਨੂੰ ਗਲੀ ’ਚ ਹੀ ਡਾਂਗਾਂ ਸੋਟਿਆਂ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। Crime News
ਇਹ ਵੀ ਪੜ੍ਹੋ: ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਲਾਇਆ ਪੱਕਾ ਮੋਰਚਾ
ਉਸਨੇ ਅੱਗੇ ਦੱਸਿਆ ਕਿ ਜਦੋਂ ਨਰੇਸ਼ ਕੁਮਾਰ ਦੀ ਘਰਵਾਲੀ ਪਿੰਕੀ ਦੇਵੀ, ਨਰੇਸ ਦੀ ਲੜਕੀ ਇਸੂ ਦੇਵੀ, ਭਾਬੀ ਬਿਰਜੂ ਦੇਵੀ ਤੇ ਭਤੀਜੀ ਕੇਤਨ ਦੇਵੀ ਨੇ ਗੁਆਂਢੀਆਂ ਵੱਲੋਂ ਨਰੇਸ਼ ਕੁਮਾਰ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਹੁੰਦਿਆਂ ਦੇਖ ਕੇ ਉਸਨੂੰ ਛੁਡਵਾਉਣ ਲਈ ਅੱਗੇ ਆਈਆਂ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਰਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਨਰੇਸ਼ ਕੁਮਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਸੀ।
ਇਸ ਸਬੰਧੀ ਉਨ੍ਹਾਂ ਪੁਲਿਸ ਥਾਣਾ ਖਨੌਰੀ ਵਿਖੇ ਸੂਚਨਾ ਦਿੱਤੀ ਗਈ। ਜਿਸ ’ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਥਾਣਾ ਖਨੌਰੀ ਦੀ ਟੀਮ ਨੇ ਤੁਰੰਤ ਮੌਕਾ ਵਾਰਦਾਤ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਥਾਣਾ ਖਨੌਰੀ ਦੇ ਇੰਚਾਰਜ ਹਰਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਮਿ੍ਰਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Crime News
ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ
ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ
-ਚਾਰ ਦੀ ਮੌਤ, ਇੱਕ ਗੰਭੀਰ ਜ਼ਖਮੀ
ਨਵੀਂ ਦਿੱਲੀ, ਏਜੰਸੀ। ਉਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਤੋਂ ਬਾਅਦ ਦੋ ਪਤਨੀਆਂ ਸਮੇਤ 8ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਦਸੇ ‘ਚ ਜ਼ਖਮੀ ਇੱਕ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਪਰਿਵਾਰ ਦੇ ਮੁਖੀਆ ਨੇ ਇਸ ਕਦਮ ਦੀ ਵਜ੍ਹਾ ਆਪਣੇ ਸਾਢੂ ਨੂੰ ਦੱਸਿਆ ਹੈ। ਪੁਲਿਸ ਨੂੰ ਦੀਵਾਰ ‘ਤੇ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। Eight Floor
ਜਾਣਕਾਰੀ ਅਨੁਸਾਰ ਗੁਲਸ਼ਨ ਸਚਦੇਵਾ ਜੀਂਸ ਦਾ ਕਾਰੋਬਾਰ ਕਰਦਾ ਸੀ। ਉਹ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਆਪਣੀਆਂ ਦੋ ਪਤਨੀਆਂ ਪਰਵੀਨ ਸਚਦੇਵਾ, ਸੰਜਨਾ, ਬੇਟੇ ਰਿਤਿਕ ਅਤੇ ਬੇਟੀ ਕਿੱਟੂ ਨਾਲ ਰਹਿੰਦਾ ਸੀ। ਮੰਗਲਵਾਰ ਸਵੇਰੇ ਅਚਾਨਕ ਗੁਲਸ਼ਨ ਨੇ ਦੋਵੇਂ ਮਹਿਲਾਵਾਂ ਨਾਲ ਸੁਸਾਇਟੀ ਦੀ 8ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ।
ਘਰ ਮਹਿਲਾਵਾਂ ‘ਚ ਹੁੰਦਾ ਰਹਿੰਦਾ ਸੀ ਝਗੜਾ
ਘਟਨਾ ਦਾ ਪਤਾ ਲਗਦੇ ਹੀ ਸੁਸਾਇਟੀ ਗਾਰਡ ਨੇ ਪਤਵੰਤੇ ਵਿਅਕਤੀਆਂ ਨੂੰ ਸੂਚਨਾ ਦੇਣ ਦੇ ਨਾਲ ਨਾਲ ਪੁਲਿਸ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਐਸਐਸਪੀ ਸੁਧੀਰ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਪੁਰਸ਼ ਅਤੇ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ ਜਦੋਂ ਕਿ ਇੱਕ ਮਹਿਲਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ ਪੁਲਿਸ
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਪਹੁੰਚਣ ‘ਤੇ ਦੋ ਬੱਚਿਆਂ ਦੀ ਲਾਸ਼ ਮਿਲੀ ਹੈ। ਜਿਸ ‘ਚ ਇੱਕ 10 ਤੋਂ 11 ਸਾਲ ਦੀ ਲੜਕੀ ਹੈ ਅਤੇ ਦੂਜਾ ਲੜਕਾ ਹੈ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ‘ਚ ਦੋ ਮਹਿਲਾਵਾਂ ਦਰਮਿਆਨ ਅਕਸਰ ਚਿਕ ਚਿਕ ਹੁੰਦੀ ਰਹਿੰਦੀ ਸੀ ਅਤੇ ਦੇਰ ਰਾਤ ਚੀਖਣ ਚਿਲਾਉਣ ਦੀਆਂ ਅਵਾਜਾਂ ਆਉਂਦੀਆਂ ਰਹਿੰਦੀਆਂ ਸਨ। ਹਾਲਾਂਕਿ ਜਾਂਚ ‘ਚ ਜੁਟੀ ਟੀਮ ਅਤੇ ਮੌਕੇ ‘ਤੇ ਮੌਜੂਦ ਇੰਦਰਾਪੁਰਮ ਥਾਣਾ ਪੁਲਿਸ ਅਜੇ ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਆਗੂ ਦੇ ਕਤਲ ਦੀ ਜਾਂਚ ਲਈ ਐੱਸ.ਆਈ.ਟੀ. ਟੀਮ ਗਠਿਤ
ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਚਲਾ ਕੇ ਕੀਤਾ ਗਿਆ ਸੀ ਕਤਲ
ਬਟਾਲਾ। ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿਚ ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਪ੍ਰੇਮ ਕੁਮਾਰ, ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ (ਇਨਵੈਸਟੀਗੇਸ਼ਨ ਯੂਨਿਟ), ਇੰਚਾਰਜ ਸੀ.ਆਈ.ਏ. ਇੰਸਪੈਕਟਰ ਸੁਰਿੰਦਰ ਸਿੰਘ ਅਤੇ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲੀ ਸ਼ਾਮਲ ਹਨ।
ਇਸ ਤੋਂ ਇਲਾਵਾ ਐੱਸ.ਪੀ. ਹੈੱਡਕੁਆਟਰ ਵੀ ਇਸ ਜਾਂਚ ਟੀਮ ਦੇ ਕੰਮ ਦੀ ਨਿਗਰਾਨੀ ਕਰਨਗੇ। ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਜਾਂਚ ਟੀਮ ਇਸ ਕਤਲ ਕੇਸ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਕਤਲ ਦੇ ਅਸਲ ਕਾਰਨਾਂ ਅਤੇ ਦੋਸ਼ੀਆਂ ਦਾ ਪਤਾ ਲਗਾਵੇਗੀ।
ਉਨ੍ਹਾਂ ਦੱਸਿਆ ਕਿ ਐੱਸ.ਆਈ.ਟੀ. ਵੱਲੋਂ ਇਸ ਸਬੰਧੀ ਅੱਜ ਤੋਂ ਹੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਇਸ ਕੇਸ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਮਾਮਲੇ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ 18 ਨਵੰਬਰ ਦੀ ਰਾਤ ਨੂੰ ਪਿੰਡ ਢਿੱਲਵਾਂ ਵਿਖੇ ਦਲਬੀਰ ਸਿੰਘ ਸਾਬਕਾ ਸਰਪੰਚ ਪੁੱਤਰ ਸੰਤਾ ਸਿੰਘ ਨੂੰ ਪਿੰਡ ਦੇ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਵਿਚ ਸੱਤ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ
-ਮਿੰਨੀ ਬੱਸ ਪਲਟੀ, 12 ਲੋਕਾਂ ਦੀ ਮੌਤ
-ਬੱਸ ਅੱਗ ਸਾਨ ਆ ਜਾਣ ਨਾਂਲ ਵਾਪਰਿਆ ਹਾਦਸਾ
ਨਾਗੌਰ, ਏਜੰਸੀ। ਰਾਜਸਥਾਨ ‘ਚ ਨਾਗੌਰ ਜ਼ਿਲ੍ਹੇ ਦੇ ਕੁਚਾਮਨ ਥਾਣਾ ਇਲਾਕੇ ‘ਚ ਅੱਜ ਇੱਕ ਮਿੰਨੀ ਬੱਸ ਪਲਟਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਹਾਂਰਾਸ਼ਟਰ ਦੇ ਕੁਝ ਲੋਕ ਮਿੰਨੀ ਬੱਸ ‘ਚ ਅਜਮੇਰ ਜ਼ਿਲ੍ਹੇ ਦੇ ਕਿਸ਼ਨਗੜ ਤੋਂ ਹਨੂੰਮਾਨਗੜ ਜਾ ਰਹੇ ਸਨ ਕਿ ਸਵੇਰੇ ਕਰੀਬ ਤਿੰਨ ਵਜੇ ਕੁਚਾਮਨ ਕੋਲ ਅਚਾਨਕ ਸੜਕ ‘ਤੇ ਇੱਕ ਸਾਨ੍ਹ ਆ ਜਾਣ ਨਾਲ Mini Bus ਬੇਕਾਬੂ ਹੋਕੇ ਪਲਟ ਗਈ। ਇਸ ਨਾਲ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਛੇ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਕੁਚਾਮਨ ਦੇ ਸਰਕਾਰੀ ਹਸਪਤਾਲ ਭੇਜਿਆ ਜਿੱਥੋਂ ਚਾਰ ਨੂੰ ਜੈਪੁਰ ਭੇਜ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਲਿਆ ਆਪਣੀ ਲਪੇਟ ’ਚ, ਦੋ ਜਣਿਆਂ ਦੀ ਮੌਤ, ਇੱਕ ਜ਼ਖ਼ਮੀ
ਜਗਰਾਓਂ (ਜਸਵੰਤ ਰਾਏ)। ਸਥਾਨਕ ਸ਼ਹਿਰ ਦੇ ਮੇਨ ਪੁਲ ਦੇ ਉੁਪਰ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਤੇਜ ਰਫਤਾਰ ਮਾਰੂਤੀ ਵੈਗਨਆਰ ਕਾਰ ਜੋ ਕਿ ਪੁਲ ਦੇ ਉੱਪਰ ਜਾ ਕੇ ਬੇਕਾਬੂ ਹੋ ਗਈ, ਜਿਸ ਨੇ ਉੱਥੋਂ ਜਾ ਰਹੇ ਇੱਕ ਮੋਟਰਸਾਈਕਲ ਅਤੇ ਦੋ ਸਕੂਟਰਾਂ ’ਤੇ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਦੀ ਜਗਰਾਓਂ ਦੇ ਹਸਪਤਾਲ ਵਿਖੇ ਮੌਤ ਹੋ ਗਈ। (Road Accident)
ਇਸ (Road Accident) ਹਾਦਸੇ ’ਚ ਜਖਮੀ ਰਾਜ ਕੁਮਾਰ ਨੂੰ ਇਲਾਜ ਲਈ ਜਗਰਾਓਂ ਦੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਏ ਕਈ ਵਾਹਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ, ਕਾਰ ਦੀ ਟੱਕਰ ਵੱਜਣ ਕਾਰਨ ਸਕੂਟਰ ਸਵਾਰ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਫਿਲੀ ਗੇਟ, ਜੋ ਕਿ ਪੁਲ ਤੋਂ ਥੱਲੇ ਜਾ ਡਿੱਗਾ , ਨੂੰ ਗੰਭੀਰ ਰੂਪ ’ਚ ਜ਼ਖਮੀ ਜਗਰਾਓਂ ਦੇ ਹੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਜਦ ਕਿ ਦੂਜੇ ਵਿਅਕਤੀ ਗੁਰਦਿਆਲ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਮਾਈਜੀਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਕਾਰ ਸਵਾਰ ਅੰਮ੍ਰਿਤਪਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗਾਂਧੀ ਨਗਰ ਜਗਰਾਓਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (Road Accident)
ਅੰਧਵਿਸ਼ਵਾਸ ਦੀ ਮਾਰ
ਇੱਕ ਪਾਸੇ ਦੇਸ਼ ਚੰਨ ‘ਤੇ ਪਹੁੰਚਣ ਲਈ ਸੈਟੇਲਾਈਟ ਛੱਡਣ ਲਈ ਤਿਆਰ ਹੈ, ਦੂਜੇ-ਪਾਸੇ ਅੰਧਵਿਸ਼ਵਾਸ ਦੀ ਜਕੜ ਵੀ ਕਾਇਮ ਹੈ ਖਾਸ ਕਰਕੇ ਗਰੀਬ ਪ੍ਰਾਂਤਾਂ ਤੇ ਪੱਛੜੇ ਹੋਏ ਖੇਤਰ ਇਸ ਬੁਰਾਈ ਦੀ ਮਾਰ ਹੇਠ ਜ਼ਿਆਦਾ ਹਨ ਝਾਰਖੰਡ ‘ਚ ਬਜ਼ੁਰਗਾਂ ਸਮੇਤ ਚਾਰ ਜਣਿਆਂ ਨੂੰ ਭੂਤ-ਪ੍ਰੇਤ ਕਹਿ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਕੰਮ ਕਿਸੇ ਇੱਕ ਵਿਅਕਤੀ ਨੇ ਕੀਤਾ ਹੋਵੇ ਤਾਂ ਹੋਰ ਗੱਲ ਹੈ, ਕਤਲ ਕਰਨ ਵਾਲੀ ਪੂਰੀ ਭੀੜ ਸੀ ਇਹ ਮੰਨੋ ਕਿ ਪੂਰੇ ਦਾ ਪੂਰਾ ਪਿੰਡ ਅੰਧਵਿਸ਼ਵਾਸ ਦੀ ਜਕੜ ਹੇਠ ਸੀ ਇਹ ਹਾਲ ਕਿਸੇ ਇੱਕ ਪਿੰਡ ਦਾ ਨਹੀਂ ਸਗੋਂ ਝਾਰਖੰਡ ਸਮੇਤ ਕਈ ਸੂਬਿਆਂ ਦੇ ਪੱਛੜੇ ਖੇਤਰਾਂ ਦਾ ਹੈ ਅਜਿਹੀਆਂ ਘਟਨਾਵਾਂ ਹੀ ਪਿਛਲੇ ਸਾਲਾਂ ‘ਚ ਗੁੱਤ ਕੱਟਣ ਦੇ ਨਾਂਅ ‘ਤੇ ਵੀ ਚਰਚਾ ‘ਚ ਆਈਆਂ ਸਨ ਇਹ ਵੀ ਕੌੜੀ ਸੱਚਾਈ ਹੈ ਕਿ ਹਰ ਸਾਲ 50-100 ਜਾਨਾਂ ਅੰਧਵਿਸ਼ਵਾਸਾਂ ਕਾਰਨ ਹੀ ਜਾਂਦੀਆਂ ਹਨ, ਜਿੱਥੇ ਚੰਗੇ ਭਲੇ ਬੰਦੇ ਨੂੰ ‘ਭੂਤ-ਭੂਤ’ ਕਹਿ ਕੇ ਮਾਰ-ਮੁਕਾ ਦਿੱਤਾ ਜਾਂਦਾ ਹੈ ਧਰਮ ਤੇ ਵਿਗਿਆਨ ਦੋਵੇਂ ਅੰਧਵਿਸ਼ਵਾਸ ਦੇ ਵਿਰੁੱਧ ਹਨ ਗਿਆਨ ਵਿਗਿਆਨ ਦੇ ਪ੍ਰਚਾਰ ਨਾਲ ਅੰਧਵਿਸ਼ਵਾਸਾਂ ਨੂੰ ਰੋਕਿਆ ਜਾ ਸਕਦਾ ਹੈ ਇਹਨਾਂ ਮਾਮਲਿਆਂ ਦਾ ਸਰਕਾਰੀ ਤੇ ਸਿਆਸੀ ਪੱਧਰ ‘ਤੇ ਕੋਈ ਬਹੁਤਾ ਨੋਟਿਸ ਨਹੀਂ ਲਿਆ ਜਾਂਦਾ ਦਰਅਸਲ ਪੱਛੜਿਆਪਣ ਤਾਂ ਇੱਕ ਵੋਟਾਂ ਦੀ ਫ਼ਸਲ ਹੈ ਜਿਸ ਨੂੰ ਚੋਣਾਂ ਸਮੇਂ ਵੱਢਿਆ ਜਾਂਦਾ ਹੈ ਅਸੀਂ ‘ਵੱਡੇ ਲੋਕਤੰਤਰ’ ਤੇ ‘ਕਾਮਯਾਬ ਲੋਕਤੰਤਰ’ ਦੇ ਦਾਅਵੇ ਕਰਦੇ ਹਾਂ ਇਹਨਾਂ ਦਾਅਵਿਆਂ ਦਾ ਆਧਾਰ ਇਹ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ‘ਚ ਉੱਥੇ ਵੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਿੱਥੇ ਸਿਰਫ਼ ਇੱਕ ਹੀ ਵੋਟਰ ਸੀ ਲੋਕਤੰਤਰ ਦੀ ਕਾਮਯਾਬੀ ਸਿਰਫ਼ ਵੋਟਾਂ ਦੀ ਕਾਮਯਾਬੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਲੋਕਾਂ ਦੀ ਭਲਾਈ ਨਾਲ ਹੋਣੀ ਹੈ ਵੋਟਰ ਨੂੰ ਆਪਣੇ ਰਹਿਣ-ਸਹਿਣ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ  ਇਸ ਵਿੱਚ ਸਰਕਾਰ ਦੀ ਵੀ ਪੁਰੀ ਜਿੰਮੇਵਾਰੀ ਬਣਦੀ ਹੈ  ਅਨਪੜ੍ਹ ਤੇ ਅੰਧਵਿਸ਼ਵਾਸਾਂ ‘ਚ ਫਸੇ ਹੋਏ ਲੋਕ ਕਾਮਯਾਬ ਲੋਕਤੰਤਰ ਦੀ ਨਿਸ਼ਾਨੀ ਨਹੀਂ ਬਣ ਸਕੇ  ਸ਼ਹਿਰੀ ਖੇਤਰਾਂ ਨੇ ਤਾਂ ਸ਼ਮਸ਼ਾਨਘਾਟਾਂ ਨੂੰ ਸਜਾ ਕੇ ਸੈਰਗਾਹ ਬਣਾ ਦਿੱਤਾ ਹੈ, ਪਰ ਪੱਛੜੇ ਖੇਤਰਾਂ ‘ਚ ਸ਼ਮਸ਼ਾਨਘਾਟਾਂ ਦਾ ਭੈਅ ਬਣਿਆ ਹੋਇਆ ਹੈ ਕਿ ਮਰੇ ਹੋਏ ਕਦੇ ਵੀ ਉੱਠ ਕੇ ਰਾਹ ਲੰਘਦੇ ਦਾ ਪਿੱਛਾ ਕਰ ਸਕਦੇ ਹਨ ਆਧੁਨਿਕਤਾ ਵੱਲ ਵਧ ਰਹੇ ਭਾਰਤ ਦੇ ਆਗੂਆਂ ਨੂੰ ਪੱਛੜੇ ਖੇਤਰਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ ਇਹਨਾਂ ਦੇ ਸੁਧਾਰ ਲਈ ਕੋਈ ਠੋਸ ਨੀਤੀ ਘੜੀ ਜਾਵੇ ਦੁਨੀਆ ਦੇ ਵਿਕਸਿਤ ਮੁਲਕਾਂ ਨੂੰ ਇੰਜੀਨੀਅਰ ਤੇ ਡਾਕਟਰ ਦੇਣ ਵਾਲੇ ਮੁਲਕ ਦੇ ਆਪਣੇ ਲੋਕ ਵਹਿਮਾਂ-ਭਰਮਾਂ ਨਾਲ ਨਹੀਂ ਮਰਨੇ ਚਾਹੀਦੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁੱਤ ਵੱਲੋਂ ਮਾਂ ਦਾ ਗਲਾ ਵੱਢ ਕੇ ਕਤਲ, ਮਾਮਲਾ ਦਰਜ਼
ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ
ਸੁਧੀਰ ਅਰੋੜਾ, ਅਬੋਹਰ
ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ ਹੋਰ ਵਿਅਕਤੀ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦਾ ਸਕਾ ਰਿਸ਼ਤੇਦਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਦੇ ਅਨੁਸਾਰ ਭੰਗਾਲਾ ਕਲੋਨੀ ਨਿਵਾਸੀ 70 ਸਾਲ ਦੀ ਔਰਤ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ 4 ਬੇਟੇ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲੀ ਹਨ। ਮ੍ਰਿਤਕਾ ਦੇ ਬੇਟੇ ਰੇਸ਼ਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਕਿਸਮ ਦਾ ਹੈ, ਜਿਸ ਦੇ ਚਲਦੇ ਕਰੀਬ 7 ਸਾਲ ਪਹਿਲਾਂ ਥੇਹੜੀ ਪਿੰਡ ਨਿਵਾਸੀ ਉਸ ਦੀ ਪਤਨੀ ਮਨਪ੍ਰੀਤ ਕੌਰ ਉਸਨੂੰ ਛੱਡ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੇ ਬੱਲੂਆਨਾ ਨਿਵਾਸੀ ਔਰਤ ਅਮਰਜੀਤ ਕੌਰ ਨਾਲ ਗੈਰ ਸਮਾਜਿਕ ਸਬੰਧ ਬਣ ਗਏ
ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੇ ਸਾਰਿਆਂ ਨੂੰ ਆਪਣਾ-ਆਪਣਾ ਹਿੱਸਾ ਵੰਡ ਕੇ ਦਿੱਤਾ ਹੋਇਆ ਹੈ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲਕੇ ਮਾਂ ਨੂੰ ਆਪਣੇ ਹਿੱਸੇ ਦਾ ਵੀ ਕਰੀਬ 1 ਲੱਖ ਦਾ ਪਲਾਂਟ ਉਸਦੇ ਨਾਂਅ ਕਰਨ ਦਾ ਦਬਾਅ ਬਣਾਉਂਦੇ ਹੋਏ। ਪਰੇਸ਼ਾਨ ਕਰਦਾ ਸੀ ਜਦੋਂ ਕਿ ਉਸਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸਦੀ ਪਹਿਲੀ ਪਤਨੀ ਮਨਪ੍ਰੀਤ ਦੇ ਬੇਟੇ ਦੇ ਨਾਂਅ ਕਰੇਗੀ। ਇਸ ਰੰਜਸ਼ ਦੇ ਚਲਦੇ ਪਿਛਲੀ ਰਾਤ ਉਸਨੇ ਅਮਰਜੀਤ ਕੌਰ ਦੇ ਨਾਲ ਯੋਜਨਾ ਬਣਾਈ ਅਤੇ ਦੇਰ ਰਾਤ ਕਸੀਏ ਨਾਲ ਹਮਲਾ ਕਰ ਮਾਂ ਹਰਪਾਲ ਕੌਰ ਦਾ ਗਲਾ ਰੇਤ ਦਿੱਤਾ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਪੜੋਸ਼ਨ ਵੀਰਪਾਲ ਕੌਰ ਨੇ ਇਹ ਘਟਨਾ ਵੇਖ ਉਨ੍ਹਾਂ ਨੂੰ ਸੂਚਨਾ ਦਿੱਤੀ
ਰੇਸ਼ਮ ਨੇ ਦੱਸਿਆ ਕਿ ਜਦੋਂ ਉਹ, ਉਸ ਦਾ ਭਰਾ ਸਵਰਾਜ ਅਤੇ ਪਿੰਡ ਦਾ ਹੀ ਜਗਸੀਰ ਪੁੱਤਰ ਮਿਠੂ ਬਾਈਕ ਤੇ ਸਵਾਰ ਹੋ ਕੇ ਪਿੰਡ ਦੇ ਸਰਪੰਚ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿੱਚ ਬਲਕਾਰ ਸਿੰਘ ਉਨਾਂਨੂੰ ਮਿਲਿਆ ਜਿਨੇ ਉਨ੍ਹਾਂ ਦੇ ਬਾਈਕ ਤੇ ਇੱਟਾਂ ਨਾਲ ਪੱਥਰਾਵ ਕੀਤਾ ਜਿਸਦੇ ਨਾਲ ਉਹ ਡਿੱਗ ਗਏ ਜਦੋਂ ਜਗਸੀਰ ਨੇ ਬਲਕਾਰ ਨੂੰ ਫੜਣ ਦਾ ਯਤਨ ਕੀਤਾ ਤਾਂ ਉਸਨੇ ਜਗਸੀਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਵੀ ਲਹੁਲੁਹਾਨ ਕਰ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਬਲਕਾਰ ਨੂੰ ਕਾਬੂ ਕਰ ਬੰਨ੍ਹ ਕੇ ਘਰ ਲੈ ਆਏ ਇੱਧਰ ਸੂਚਨਾ ਮਿਲਣ ਤੇ ਪਿੰਡ ਦਾ ਸਰਪੰਚ ਲਾਭ ਸਿੰਘ ਅਤੇ ਹੋਰ ਪਿੰਡਵਾਸੀ ਵੀ ਉਨਾਂ ਦੇ ਘਰ ਪਹੁਚੇਂ ਅਤੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ,
ਜਿਸ ਤੇ ਥਾਨਾ ਪ੍ਰਭਾਰੀ ਰਣਜੀਤ ਸਿੰਘ  ਅਤੇ ਏਐੱਸਆਈ ਦਿਆਲ ਸਿੰਘ ਮੌਕੇ ਤੇ ਪਹੁਚੇਂ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਅੱਗੇ ਦੀ ਕਾਨੂੰਨੀ ਕਾੱਰਵਾਈ ਸ਼ੁਰੂ ਕੀਤੀ ਵਾਰਸਾਂ ਨੇ ਦੱਸਿਆ ਕਿ ਉਨਾਂਨੇ ਬਲਕਾਰ ਸਿੰਘ  ਅਤੇ ਔਰਤ ਅਮਰਜੀਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਨਾ ਪ੍ਰਭਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਟਨਾ ਸਥਾਨ ‘ਤੇ ਜਾਕੇ ਵੇਖਿਆ ਤਾਂ ਪਾਇਆ ਕਿ ਮ੍ਰਤਕਾ ਘਰ ਵਿੱਚ ਮ੍ਰਿਤ ਪਈ ਸੀ। ਉਨ੍ਹਾਂ ਨੇ ਰੇਸ਼ਮ ਸਿੰਘ ਦੇ ਬਿਆਨ ਤੇ ਉਸ ਦੇ ਭਰਾ ਬਲਕਾਰ ਅਤੇ ਅਮਰਜੀਤ ਕੌਰ  ਦੇ ਖਿਲਾਫ ਭਾਂਦਸ ਦੀ ਧਾਰਾ 302,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਣਪਛਾਤਿਆਂ ਖਿਲਾਫ਼ ਕਤਲ ਦਾ ਕੇਸ ਦਰਜ਼
ਪਟਿਆਲਾ । ਨੇੜਲੇ ਪਿੰਡ ਘਲੌੜੀ ਵਿਖੇ ਦੇ ਖੇਤਾਂ ਵਿੱਚੋਂ 22 ਸਾਲਾਂ ਇੱਕ ਅਣਪਛਾਤੀ ਲੜਕੀ ਦੀ ਬੋਰੀ ਵਿੱਚ ਪਾਈ ਹੋਈ ਲਾਸ ਬਰਾਮਦ ਹੋਈ ਹੈ, ਜਿਸ ਨੂੰ ਕਤਲ ਕਰਕੇ ਕੋਈ ਇੱਥੇ ਸੁੱਟ ਗਿਆ ਹੈ। ਇਸ ਲਾਸ ਸਬੰਧੀ ਇਤਲਾਹ ਮਿਲਣ ਤੇ ਡੀ.ਐਸ.ਪੀ. ਆਰ. ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਲੀ ਪੁੱਜੀ ਪੁਲਿਸ ਪਾਰਟੀ ਨੇ ਲਾਸ ਨੂੰ ਕਬਜੇ ਵਿੱਚ ਲੈਂਦਿਆ ਸਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ਦਾ ਇੱਕ ਕਿਸਾਨ ਜਦੋਂ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਸਨੂੰ ਨੇੜਲੇ ਖਤਾਨਾਂ ਵਿੱਚੋਂ ਬਦਬੋ ਆਉਣ ਲੱਗੀ। ਉਸਨੇ ਜਦੋਂ ਨੇੜੇ ਜਾ ਕੇ ਦੇਖਿਆ ਤਾ ਬੋਰੀ ਵਿੱਚ ਲਾਸ ਪਾਈ ਹੋਈ ਸੀ, ਜਿਸ ਵੱਲੋਂ ਦਿੱਤੀ ਇਤਲਾਹ ਵਜੋਂ ਹੀ ਪੁੱਜੀ ਪੁਲਿਸ ਨੇ ਬਣਦੀ ਕਾਰਵਾਈ ਕੀਤੀ। ਥਾਣਾ ਸਦਰ ਦੇ ਮੁਖੀ ਜਸਵਿੰਦਰ ਟਿਵਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਅਣਪਛਾਤੇ ਵਿਕਤੀਆਂ ਦੇ ਖਿਲਾਫ਼ ਕਤਲ ਦੀ ਧਾਰਾ 302 ਅਤੇ ਲਾਸ ਖੁਰਦ ਬੁਰਦ ਕਰਨ ਤੇ ਅਧਾਰਿਤ ਧਾਰਾ 201 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਸਟੈਂਡ ਦੇ ਬਾਹਰ ਸੁੱਤੇ ਪਏ ਵਿਅਕਤੀ ਦੀ ਇੱਟ ਮਾਰ ਕੇ ਹੱਤਿਆ
ਬੱਸ ਸਟੈਂਡ ‘ਤੇ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਮ੍ਰਿਤਕ
ਸ੍ਰੀ ਮੁਕਤਸਰ ਸਾਹਿਬ| ਬੱਸ ਸਟੈਂਡ ਦੇ ਬਾਹਰ ਸੌ ਰਹੇ ਪਿੰਡ ਬਧਾਈ ਨਿਵਾਸੀ ਰਿਕਸ਼ਾ ਚਾਲਕ ਦੀ ਅਣਪਛਾਤੇ ਲੋਕਾਂ ਨੇ ਸਿਰ ‘ਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਜਾਂਦੇ ਹੋਏ ਉਸਦਾ ਰਿਕਸ਼ਾ ਵੀ ਨਾਲ ਲੈ ਗਏ। ਸਵੇਰੇ ਜਦ ਉਹ ਨਹੀਂ ਜਾਗਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ।
ਪਿੰਡ ਬਧਾਈ ਨਿਵਾਸੀ ਸੋਹਣ ਸਿੰਘ ਪੁੱਤਰ ਨਿਹਾਲ ਸਿੰਘ ਜੋ ਕਿ ਵਿਆਹਿਆ ਨਹੀਂ ਸੀ ਤੇ ਮੁਕਤਸਰ ਦੇ ਬੱਸ ਸਟੈਂਡ ਦੇ ਨੇੜੇ ਹੀ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉਥੇ ਹੀ ਸੌ ਜਾਂਦਾ ਸੀ। ਵੀਰਵਾਰ ਦੀ ਰਾਤ ਨੂੰ ਵੀ ਉਹ ਰਿਕਸ਼ਾ ਲਗਾ ਕੇ ਉਥੇ ਹੀ ਸੌ ਗਿਆ। ਰਾਤ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸਦੇ ਸਿਰ ‘ਤੇ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਜਿਸਦੇ ਬਾਅਦ ਉਹ ਉਸਦਾ ਰਿਕਸ਼ਾ ਲੈ ਕੇ ਫਰਾਰ ਹੋ ਗਏ। ਸਵੇਰੇ ਕਰੀਬ ਅੱਠ ਵਜੇ ਤੱਕ ਜਦ ਉਹ ਨਾ ਜਾਗਿਆ ਤਾਂ ਆਸ ਪਾਸ ਦੇ ਲੋਕਾਂ ਨੇ ਨਜ਼ਦੀਕ ਜਾ ਕੇ ਦੇਖਿਆ। ਦੀਵਾਰ ‘ਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਨਾਲ ਹੀ ਖੂਨ ਨਾਲ ਲੱਥਪਥ ਇੱਟ ਪਈ ਹੋਈ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਬੱਸ ਸਟੈਂਡ ਚੌਂਕੀ ਇੰਚਾਰਜ਼ ਦਰਸ਼ਨ ਸਿੰਘ, ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ, ਡੀਐਸਪੀ ਤਲਵਿੰਦਰ ਸਿੰਘ ਤੇ ਡੀਐਸਪੀ (ਡੀ) ਜਸਮੀਤ ਸਿੰਘ ਮੌਕੇ ‘ਤੇ ਆਏ ਤੇ ਮੌਕੇ ਤੋਂ ਹੀ ਕੁਝ ਸਮਾਨ ਨੂੰ ਕਬਜ਼ੇ ‘ਚ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ। ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਭਰਾ ਸੀਰਾ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਨੀਮ ਦਾ ਕਤਲ ਕਰਕੇ ਲੁੱਟੀ ਦੁਕਾਨ
ਸੱਚ ਕਹੂੰ ਨਿਊਜ਼, ਪਾਤੜਾਂ
ਸ਼ਾਮ 4 ਵਜੇ ਅਨਾਜ ਮੰਡੀ ਪਾਤੜਾਂ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਇੱਕ ਦੁਕਾਨ ‘ਤੇ ਕੰਮ ਕਰਨ ਵਾਲੇ ਮੁਨੀਮ ਦਾ ਗਲ ਵੱਢ ਦਿੱਤਾ ਤੇ ਬਾਹਰ ਸ਼ੀਸ਼ੇ ਦਾ ਦਰਵਾਜਾ ਲਾ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਅਨਾਜ ਮੰਡੀ ‘ਚ ਗੁਰਭੇਜ ਸਿੰਘ ਮਲਕੀਤ ਸਿੰਘ ਨਾਂਅ ਦੀ ਦੁਕਾਨ ਦਾ ਮੁਨੀਮ ਈਸ਼ਵਰ ਆਪਣੀ ਦੁਕਾਨ ‘ਤੇ ਅਕਾਊਂਟ ਦਾ ਕੰਮ ਕਰ ਰਿਹਾ ਸੀ ਤੇ ਸ਼ਾਮ 4 ਵਜੇ ਦੇ ਲਗਭਗ ਦੁਕਾਨ ਮਾਲਕ ਉਸ ਨੂੰ ਦੁਕਾਨ ‘ਚ ਹੀ ਛੱਡ ਕੇ ਕਿਤੇ ਬਾਹਰ ਚਲਾ ਗਿਆ ਇਸ ਤੋਂ ਬਾਅਦ ਅਣਪਛਾਤਿਆਂ ਨੇ ਮੁਨੀਮ ਦਾ ਕਤਲ ਕਰਨ ਤੇ ਦੁਕਾਨ ਲੁੱਟਣ ਤੋਂ ਬਾਅਦ ਦੁਕਾਨ ਦਾ ਬਾਹਰਲਾ ਸ਼ੀਸ਼ੇ ਦਾ ਦਰਵਾਜ਼ਾ ਲਾ ਕੇ ਫਰਾਰ ਹੋ ਗਏ ਲਗਭਗ 1 ਘੰਟੇ ਬਾਅਦ ਦੁਕਾਨ ‘ਤੇ ਕਿਸੇ ਕੰਮ ਲਈ ਆਏ ਇੱਕ ਵਿਅਕਤੀ ਨੇ ਮੁਨੀਮ ਨੂੰ ਸ਼ੀਸ਼ੇ ‘ਚੋਂ ਖੂਨ ਨਾਲ ਲਥਪਥ ਵੇਖਿਆ ਤੇ ਬਾਹਰ ਆ ਕੇ ਰੌਲਾ ਪਾਇਆ
ਰੌਲਾ ਸੁਣਨ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਘਟਨਾ ਸਥਾਨ ‘ਤੇ ਪਹੁੰਚੇ ਇੰਸਪੈਕਟਰ ਰਣਬੀਰ ਸਿੰਘ ਨੇ ਖੂਨ ਨਾਲ ਲਥਪਥ ਮੁਨੀਮ ਨੂੰ ਪਹਿਲਾਂ ਪਾਤੜਾਂ ਦੇ ਸਿਵਲ ਹਸਪਤਾਲ ‘ਚ ਪਹੁੰਚਾਇਆ ਜਿੱਥੋਂ ਉਸ ਦੀ ਹਾਲਤ ਨਾਜੁਕ ਵੇਖਦਿਆਂ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰੰਤੂ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਸਮਾਣਾ ਨੇੜੇ ਮੁਨੀਮ ਨੇ ਦਮ ਤੋੜ ਦਿੱਤਾ ਕਿਸ ਵਿਅਕਤੀ ਨੇ ਈਸ਼ਵਰ ਦਾ ਕਤਲ ਕੀਤਾ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ  ਦੁਕਾਨ ਮਾਲਿਕ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅੱਠ ਲੱਖ ਰੁਪਏ ਲੈ ਕੇ ਦੁਕਾਨ ‘ਤੇ ਆਇਆ ਸੀ ਜਿਸ ‘ਚੋਂ ਪੰਜ ਲੱਖ ਕਿਸੇ ਨੂੰ ਦੇ ਦਿੱਤੇ ਅਤੇ ਤਿੰਨ ਲੱਖ ਦੇ ਲਗਭਗ ਦੁਕਾਨ ਦੀ ਸੇਫ ‘ਚ ਬਕਾਇਆ ਬਚੇ ਸਨ ਘਟਨਾ ਸਥਾਨ ਤੋਂ ਦੋ ਲੱਖ ਰੁਪਏ ਦੁਕਾਨ ਦੀ ਗੱਦੀ ‘ਤੇ ਖਿੱਲਰੇ ਹੋਏ ਮਿਲੇ ਹਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਘਟਨਾ ਦਾ ਪਤਾ ਚਲਦੇ ਹੀ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਡੀਐੱਸਪੀ ਪ੍ਰਿਤਪਾਲ ਸਿੰਘ, ਸੀਆਈਏ ਸਮਾਣਾ ਪਹੁੰਚੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੁਰਕੀ ਸਮਾਚਾਰ ਪੱਤਰ ਦਾ ਹਵਾਲਾ ਦਿੱਤਾ
ਅੰਕਾਰਾ, ਏਜੰਸੀ। ਤੁਰਕੀ ਦੀ ਸੱਤਾਧਾਰੀ ਜਸਟਿਸ ਐਂਡ ਅਤੇ ਡਿਵਲਪਮੈਂਟ ਪਾਰਟੀ (ਏਕੇ ਪਾਰਟੀ) ਦੇ ਬੁਲਾਰੇ ਓਮੇਰ ਸੇਲਿਕ ਨੇ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਉਚ ਪੱਧਰ ਦੇ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾਂ ਨਹੀਂ ਹੋਈ ਹੋਵੇਗੀ। ਤੁਰਕੀ ਸਮਾਚਾਰ ਪੱਤਰ ‘ਦੈਨਿਕ ਸਬਾ’ ਦੇ ਹਵਾਲੇ ਨਾਲ ਸੇਲਿਕ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਸਾਊਦੀ ਅਧਿਕਾਰੀਆਂ ਨੂੰ ਅਜੇ ਵੀ ਪੱਤਰਕਾਰ ਦੀ ਲਾਸ਼ ਨਹੀਂ ਮਿਲੀ। ਰਿਪੋਰਟ ‘ਚ ਸੇਲਿਕ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਖਾਸ਼ੋਗੀ ਦੀ ਲਾਸ਼ ਕਿੱਥੇ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੇ ਅਧਿਕਾਰੀਆਂ ਨੂੰ ਜਾਣਕਾਰੀ ਮਿਲੇ ਕਿ ਸਥਾਨਕ ਸਹਿਯੋਗੀ ਕੌਣ ਹਨ। ਬੁਲਾਰੇ ਨੇ ਇੱਥੇ ਦੁਹਰਾਇਆ ਕਿ ਤੁਰਕੀ ਕਿਸੇ ਉਚ ਅਧਿਕਾਰੀਆਂ ‘ਤੇ ਆਰੋਪ ਨਹੀਂ ਲਗਾ ਰਿਹਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤੁਰਕੀ ਇਸ ਘਟਨਾ ਦੇ ਸਬੰਧ ‘ਚ ਕਿਸੇ ਵੀ ਤੱਥ ਨੂੰ ਲੁਕਾਉਣ ਦੀ ਅਨੁਮਤੀ ਨਹੀਂ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤਨੀ ਤੇ ਤਿੰਨ ਬੇਟੀਆਂ ਨੂੰ ਮਾਰਨ ਤੋਂ ਬਾਅਦ ਮੌਤ ਨੂੰ ਲਾਇਆ ਗਲੇ
ਨਵੀਂ ਦਿੱਲੀ, (ਏਜੰਸੀ)। ਯੂ.ਪੀ ‘ਚ ਇਲਾਹਾਬਾਦ ਦੇ ਪੀਪਲਗੰਜ ‘ਚ ਇੱਕ ਘਰ ‘ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੁਖੀ ਨੇ ਹੀ ਸਭ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਜਦੋਂ ਬਹੁਤ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਤਾਂ ਘਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਆਈ ਤਾਂ ਘਰ ਦਾ ਟੀਵੀ ਬਹੁਤ ਤੇਜ਼ ਆਵਾਜ਼ ‘ਚ ਚੱਲ ਰਿਹਾ ਸੀ ਅਤੇ ਵੱਖ-ਵੱਖ ਥਾਂਵਾਂ ‘ਤੇ ਪੰਜ ਲਾਸ਼ਾਂ ਪਈਆਂ ਸਨ। (Murder)
ਘਰ ਦੇ ਮੁਖੀਆ ਦੀ ਪਤਨੀ ਦੀ ਲਾਸ਼ ਫਰਿੱਜ਼ ‘ਚ ਸੀ, ਇੱਕ ਬੇਟੀ ਦੀ ਲਾਸ਼ ਅਲਮਾਰੀ ‘ਚ ਸੀ ਅਤੇ ਇੱਕ ਲਾਸ਼ ਸੂਟਕੇਸ ‘ਚ ਸੀ, ਇੱਕ ਲੜਕੀ ਦੀ ਲਾਸ਼ ਤਖਤੇ ‘ਤੇ ਪਈ ਸੀ।ਅਤੇ ਘਰ ਦੇ ਮੁਖੀਆ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਆਪਸੀ ਕਲੇਸ਼ ਕਾਰਨ ਘਰ ਦੇ ਮੁਖੀਆ ਨੇ ਸਭ ਦਾ ਕਤਲ ਕਰਕੇ ਬਾਅਦ ‘ਚ ਖੁਦ ਵੀ ਫਾਹਾ ਲਗਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਹੀ ਸਾਫ ਹੋ ਸਕੇਗਾ ਕਿ 4 ਲੋਕਾਂ ਦਾ ਕਤਲ ਕਿਸ ਤਰ੍ਹਾਂ ਹੋਇਆ ਹੈ। (Murder)