Public - Sach Kahoon Punjabi
ਸੰਤੋਸ਼ ਕੁਮਾਰ ਭਾਰਗਵ
ਮਹਾਂਰਾਸ਼ਟਰ ‘ਚ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਦੋਵੇਂ ਹੀ ਪਾਰਟੀਆਂ ਮੁੱਖ ਮੰਤਰੀ ਦਾ ਅਹੁਦਾ ਆਪਣੇ ਕੋਲ ਰੱਖਣਾ ਚਾਹੁੰਦੀਆਂ ਸਨ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਦੋਵਾਂ ‘ਚ ਫੁੱਟ ਪੈ ਗਈ ਹੈ ਕਿਹੋ-ਜਿਹੀ ਬਿਡੰਬਨਾ ਹੈ ਕਿ ਸਿਆਸਤ ‘ਚ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ ਦਾ ਵਿਰੋਧੀ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਮੌਕਾਪ੍ਰਸਤ ਹਨ ਮਹਾਂਰਾਸ਼ਟਰ ‘ਚ ਵੱਖ -ਵੱਖ ਸਿਆਸੀ ਪਾਰਟੀਆਂ ਸੱਤਾ ਦੀ ਖੇਡ, ਖੇਡ ਰਹੀਆਂ ਹਨ, ਉਸ ‘ਚ ਕਿਤੇ ਵੀ ਜਨਹਿੱਤ ਨਹੀਂ ਦਿਸ ਰਿਹਾ ਹੈ ਅੱਜ ਫਡਨਵੀਸ ਸਾਬਕਾ ਮੁੱਖ ਮੰਤਰੀ ਹਨ, ਭਾਜਪਾ-ਸ਼ਿਵ ਸੈਨਾ ਗਠਜੋੜ ਟੁੱਟ ਗਿਆ ਹੈ, ਮੁੱਖ ਮੰਤਰੀ ਬਣਾਉਣ ਦੀ ਸ਼ਿਵ ਸੈਨਾ ਦੀ ਮਨਸ਼ਾ ਫਿਲਹਾਲ ਅਧੂਰੀ ਹੈ, ਮਹਾਂਰਾਸ਼ਟਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ।
ਮਹਾਂਰਾਸ਼ਟਰ ‘ਚ ਜੋ ਹੋਇਆ, ਉਸਨੇ ਸਾਡੇ ਸਿਆਸੀ ਸੌੜੇਪਣ ਤੇ ਵਿਚਾਰਕ ਦੀਵਾਲੀਏਪਣ ਨੂੰ ਇੱਕ ਵਾਰ ਫਿਰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ ਭਾਜਪਾ-ਸ਼ਿਵ ਸੈਨਾ ਵਿਚਕਾਰ 50-50 ਦੇ ਫਾਰਮੂਲੇ ‘ਤੇ ਕਦੋਂ ਤੇ ਕੀ ਚਰਚਾ ਹੋਈ ਉਹ ਦੋਵੇਂ ਪਾਰਟੀਆਂ ਦੇ ਆਗੂ ਬਿਹਤਰ ਜਾਣਦੇ ਹੋਣਗੇ ਪਰ ਜ਼ਾਹਿਰ ਹੈ, ਸਿਆਸੀ ਸੌਦੇਬਾਜੀ ਦੇ ਦਸਤਾਵੇਜ਼ ਤਿਆਰ ਨਹੀਂ ਕੀਤੇ ਜਾਂਦੇ ਇਹ ਸਹੀ ਹੈ ਕਿ ਆਮ ਤੌਰ ‘ਤੇ ਜਿਆਦਾ ਵਿਧਾਇਕਾਂ ਵਾਲੀ ਪਾਰਟੀ ਨੂੰ ਹੀ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹੈ, ਪਰ ਉਸਦੇ ਉਲਟ ਵੀ ਉਦਾਹਰਨ ਘੱਟ ਨਹੀਂ ਹਨ ਕਰਨਾਟਕ ‘ਚ ਕਾਂਗਰਸ ਦੀ ਹਮਾਇਤ ਨਾਲ ਘੱਟ ਵਿਧਾਇਕਾਂ ਵਾਲੇ ਜਨਤਾ ਦਲ-ਸੈਕਿਊੂਲਰ ਦੇ ਐਚ. ਡੀ. ਕੁਮਾਰਸਵਾਮੀ ਮੁੱਖ ਮੰਤਰੀ ਬਣੇ।
ਸ਼ਿਵ ਸੈਨਾ ਅਤੇ ਭਾਜਪਾ ਦੀ ਖਿੱਚੋਤਾਣ ਅਤੇ ਬਣਦੇ -ਵਿਗੜਦੇ ਰਿਸ਼ਤਿਆਂ ਵਿਚਕਾਰ ਐਨਸੀਸੀ ਪ੍ਰਮੁੱਖ ਸ਼ਰਦ ਪਵਾਰ ‘ਰਿੰਗਮਾਸਟਰ’ ਸਾਬਤ ਹੋਏ ਹਨ ਪਵਾਰ ਨੂੰ ਇੱਕ ‘ਸ਼ਾਤਿਰ’ ਸਿਆਸੀ ਆਗੂ ਮੰਨਿਆ ਜਾਂਦਾ ਹੈ ਮਹਾਂਰਾਸ਼ਟਰ ‘ਚ ਉਨ੍ਹਾਂ ਨੂੰ ‘ਅਦ੍ਰਿਸ਼ ਸ਼ਕਤੀ ‘ ਦੇ ਤੌਰ ‘ਤੇ ਸੰਬੋਧਨ ਕੀਤਾ ਜਾਂਦਾ ਰਿਹਾ ਹੈ ਉਨ੍ਹਾਂ ਨੇ ਹੀ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਦਿਖਾ ਕੇ ਸ਼ਿਵ ਸੈਨਾ ਅਤੇ ਉਦੈ ਠਾਕਰੇ ਨੂੰ ‘ਚਨੇ ਦੇ ਝਾੜ’ ‘ਤੇ ਚੜ੍ਹਾਇਆ ਅਤੇ ਫਿਰ ਸਰਕਾਰ ਨਾ ਬਣਨ ਦੇਣ ‘ਤੇ ਝਾੜ ਤੋਂ ਹੇਠਾਂ Àੁੱਤਰਨ ਨੂੰ ਮਜ਼ਬੂਰ ਵੀ ਕੀਤਾ ਹੁਣ ਮਹਾਂਰਾਸ਼ਟਰ ‘ਚ ਸਿਆਸਤ ਅਤੇ ਸੌਦੇਬਾਜ਼ੀ ਦਾ ਦੌਰ ਸ਼ੁਰੂ ਹੋਵੇਗਾ, ਤਾਂ ਉਸਦੇ ਸੂਤਰਧਾਰ ਵੀ ਪਵਾਰ ਹੀ ਹੋਣਗੇ ਚੋਣਾਂ ਤੋਂ ਪਹਿਲਾਂ 19 ਆਗੂ ਐਨਸੀਪੀ ਛੱਡ ਕੇ ਭਾਜਪਾ ‘ਚ ਗਏ ਸਨ, ਪਰ ਪਵਾਰ ਦੇ ਭਾਵੁਕ ਅਤੇ ਧੂੰਆਂਧਾਰ ਪ੍ਰਚਾਰ ਨੇ ਜ਼ਿਆਦਾਤਰ ਨੂੰ ਹਰਾਇਆ ਇੱਥੋਂ ਤੱਕ ਕੀ ਛਤਰਪਤੀ ਸ਼ਿਵਾਜੀ ਦੇ ਵੰਸ਼ਜ ਵੀ ਭਾਜਪਾ ‘ਚ ਹੋਣ ਦੇ ਬਾਵਜੂਦ ਜਿੱਤ ਨਹੀਂ ਸਕੇ ਇਹ ਪਵਾਰ ਦੀ ਰਾਜਨੀਤੀ ਪ੍ਰਤੀ ਮਹਾਂਰਾਸ਼ਟਰ ਦੀ ਪ੍ਰਵਾਨਗੀ ਹੈ ਭਾਜਪਾ ਦੇ ਵਿਆਪਕ ਅਤੇ ਮਹਿੰਗੇ ਪ੍ਰਚਾਰ ਦੇ ਬਾਵਜੂਦ ਐਨਸੀਪੀ ਦੇ 54 ਵਿਧਾਇਕ ਜਿੱਤ ਕੇ ਆਏ ਫਿਲਹਾਲ ਸ਼ਿਵ ਸੈਨਾ ਦੀ ਸਰਕਾਰ ਬਣਨ ਦੇ ਕੋਈ ਆਸਾਰ ਨਹੀਂ ਹਨ, ਕਿਉਂਕਿ ਐਨਸੀਪੀ ਅਤੇ ਕਾਂਗਰਸ ਨੇ ਹਾਲੇ ਤਾਂ ਸਾਂਝਾ ਪ੍ਰੋਗਰਾਮ ਦੇ ਵੱਖ-ਵੱਖ ਪਹਿਲੂਆਂ, ਨੀਤੀਆਂ, ਸਾਂਝੀ ਸਰਕਾਰ ਦੇ ਬਲੂ ਪ੍ਰਿੰਟ ਅਤੇ ਫਾਰਮੂਲੇ ‘ਤੇ ਸੋਚਣਾ ਤੇ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਸੂਤਰਾਂ ਦਾ ਮੰਨਣਾ ਹੈ ਕਿ ਪਵਾਰ, ਐਨਸੀਪੀ ਅਤੇ ਸ਼ਿਵ ਸੈਨਾ ਦਾ ਮੁੱਖ ਮੰਤਰੀ, ਢਾਈ -ਢਾਈ ਸਾਲ ਦੀ ਮੰਗ ਰੱਖ ਸਕਦੇ ਹਨ ਅਤੇ ਪੂਰੇ ਪੰਜ ਸਾਲ ਲਈ ਕਾਂਗਰਸ ਦਾ ਉਪ ਮੁੱਖ ਮੰਤਰੀ ਚਾਹੁੰਦੇ ਹਨ ਸਰਕਾਰ ਦੀ ਸਥਿਰਤਾ ਲਈ ਪਵਾਰ ਚਾਹੁੰਦੇ ਹਨ ਕਿ ਕਾਂਗਰਸ ਸਰਕਾਰ ‘ਚ ਸ਼ਾਮਲ ਹੋਵੇ ਬੁਨਿਆਦੀ ਸਵਾਲ ਹੈ ਕੀ ਸ਼ਿਵ ਸੈਨਾ ਇਨ੍ਹਾਂ ਸ਼ਰਤਾਂ ਲਈ ਤਿਆਰ ਹੋਵੇਗੀ?
ਵਿਧਾਇਕ ਬਣਨ ਲਈ ਸਿਆਸੀ ਆਗੂ ਔਸਤਨ ਪੰਜ -ਦਸ ਕਰੋੜ ਰੁਪਏ ਆਮ ਤੌਰ ‘ਤੇ ਖਰਚ ਕਰਦੇ ਹਨ, ਲਿਹਾਜ਼ਾ ਉਹ ਫ਼ਿਲਹਾਲ ਚੋਣਾਂ ਦੇ ਪੱਖ ‘ਚ ਨਹੀਂ ਹਨ ਅਤੇ ਛੇਤੀ ਸਰਕਾਰ ਬਣਾਏ ਜਾਣ ਦੇ ਪੱਖ ‘ਚ ਹਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਆਪਣੀ ਸ਼ਖਸੀਅਤ ਅਤੇ ਦੌਲਤ ‘ਤੇ ਜਿੱਤ ਕੇ ਆਏ ਸਨ, ਲਿਹਾਜ਼ਾ ਦੇਰ-ਸਵੇਰ ਉਹ ਉਸ ਪੱਖ ‘ਚ ਜਾ ਸਕਦੇ ਹਨ, ਜਿਸਦੀ ਸਰਕਾਰ ਬਣਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੋਵੇਗੀ ਉੱਥੇ ਵਿਧਾਇਕਾਂ ਦੀ ਸੌਦੇਬਾਜ਼ੀ ਵੀ ਮਹਿੰਗੇ ਪੱਧਰ ‘ਤੇ ਤੈਅ ਹੁੰਦੀ ਹੈ ਵਿਧਾਇਕਾਂ ‘ਚ ਪਾਰਟੀ ਪ੍ਰਤੀ ਨਿਸ਼ਠਾ ਬਹੁਤ ਘੱਟ ਹੁੰਦੀ ਹੈ ਕਿਉਂਕਿ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ, ਪਰ ਸਰਕਾਰ ਬਣਨ ਦੀ ਸੰਭਾਵਨਾ ਹੁਣ ਵੀ ਬਰਾਬਰ ਹੈ, ਲਿਹਾਜ਼ਾ ਆਉਣ ਵਾਲੇ ਦਿਨਾਂ ‘ਚ ਵਿਧਾਇਕਾਂ ਦੀ ਮੰਡੀ ਦੇਖ ਸਕਾਂਗੇ ਸ਼ਿਵ ਸੈਨਾ ਅਤੇ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਹੋਟਲਾਂ ‘ਚ ਠਹਿਰਾ ਰੱਖਿਆ ਹੈ ਕਾਂਗਰਸ ਵਿਧਾਇਕਾਂ ‘ਚ ਟੁੱਟ-ਭੱਜ ਦੀ ਜ਼ਿਆਦਾ ਸੰਭਾਵਨਾ ਹੈ, ਲਿਹਾਜ਼ਾ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿ ਸਰਕਾਰ ਜ਼ਲਦੀ ਬਣੇ।
ਸਿਆਸੀ ਗਲਿਆਰਿਆਂ ‘ਚ ਵਰਤਮਾਨ ‘ਚ ਮਹਾਂਰਾਸ਼ਟਰ ਦੀ ਰਾਜਨੀਤੀ ਦੀ ਹੀ ਚਰਚਾ ਹੈ ਠਾਕਰੇ ਪਰਿਵਾਰ ਵੱਲੋਂ ਮੁੱਖ ਮੰਤਰੀ ਬਣਨ ਦਾ ਮਤਾ ਗੈਰ-ਜ਼ਰੂਰੀ ਨਹੀਂ ਹੈ, ਕਿਉਂਕਿ ਭਾਜਪਾ ਦੀਆਂ 105 ਸੀਟਾਂ ਦੇ ਮੁਕਾਬਲੇ ਸ਼ਿਵ ਸੈਨਾ ਦੀਆਂ 56 ਸੀਟਾਂ ਘੱਟ ਭਾਵੇਂ ਲੱਗਣ, ਪਰ ਜਦੋਂ ਪਹਿਲਾਂ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਘੱਟ ਸੀਟਾਂ ਪਾਉਣ ਵਾਲੀ ਬਸਪਾ ਨੂੰ ਮੁੱਖ ਮੰਤਰੀ ਦਿੱਤਾ ਸੀ, ਬਿਹਾਰ ‘ਚ ਆਰਜੇਡੀ ਨੇ ਜੇਡੀਯੂ ਦੇ ਹਿੱਸੇ ‘ਚ ਮੁੱਖ ਮੰਤਰੀ ਦੇ ਦਿੱਤਾ ਸੀ, ਤਾਂ ਮਹਾਂਰਾਸ਼ਟਰ ‘ਚ ਕਿਉਂ ਨਹੀਂ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਹੋ ਸਕਦਾ? ਉਂਜ ਰਾਜਨੀਤੀ ‘ਚ ਨਾ ਕੋਈ ਪੱਕਾ ਦੋਸਤ ਹੈ, ਨਾ ਕੋਈ ਪੱਕਾ ਦੁਸ਼ਮਣ! ਅੱਜ ਉੱਥੇ ਜਲਦੀ ਸਰਕਾਰ ਨਾ ਬਣੀ, ਤਾਂ ਮਹਾਂਰਾਸ਼ਟਰ ਦਾ ਵਿਕਾਸ ਤਾਂ ਰੁਕੇਗਾ ਹੀ ਉੱਥੇ ਇਹ ਲੋਕ-ਫ਼ਤਵੇ ਦਾ ਅਪਮਾਨ ਵੀ ਮੰਨਿਆ ਜਾਵੇਗਾ।
ਦੇਖਿਆ ਜਾਵੇ ਤਾਂ ਉਦੈ ਠਾਕਰੇ ਐਨਸੀਪੀ ਅਤੇ ਕਾਂਗਰਸ ਦੇ ਨਾਲ ਗਠਜੋੜ ‘ਚ ਕੁਦਰੀ ਤੌਰ ‘ਤੇ ਮਿਸਫਿੱਟ ਹਨ ਦੋਵੇਂ ਹੀ ਦੋ ਧਰੁਵਾਂ ਦੀ ਰਾਜਨੀਤੀ ਕਰਦੇ ਹਨ ਉਦੈ ਠਾਕਰੇ ਕੋਲ ਆਪਣੀ ਗੱਲ ਸਮਝਾਉਣ ਲਈ ਉਦਾਹਰਨ ਵੀ ਘੱਟ ਪੈ ਰਹੇ ਹਨ ਲੈ-ਦੇ ਕੇ ਉਹ ਬੀਜੇਪੀ ਅਤੇ ਪੀਡੀਪੀ ਦੀ ਸਰਕਾਰ ਦੀ ਗੱਲ ਕਰ ਰਹੇ ਹਨ ਬੀਜੇਪੀ-ਪੀਡੀਪੀ ਦੀ ਗਠਜੋੜ ਸਰਕਾਰ ਨੂੰ ਇੱਕ ਚੰਗਾ ਪ੍ਰਯੋਗ ਤਾਂ ਕਿਹਾ ਜਾ ਸਕਦਾ ਹੈ, ਪਰ ਇੱਕ ਸਫ਼ਲ ਗਠਜੋੜ ਤਾਂ ਨਹੀਂ ਕਿਹਾ ਜਾ ਸਕਦਾ ਜੇਕਰ ਉਦੈ ਠਾਕਰੇ ਐਨਸੀਪੀ ਅਤੇ ਕਾਂਗਰਸ ਦੇ ਨਾਲ ਗਠਜੋੜ ‘ਚ ਉਵੇਂ ਦਾ ਹੀ ਪ੍ਰਯੋਗ ਦੇਖ ਰਹੇ ਹਨ ਤਾਂ ਕਹਿਣ ਦੀ ਲੋੜ ਨਹੀਂ ਮਹਾਂਰਾਸ਼ਟਰ ‘ਚ ਇਹ ਪ੍ਰਯੋਗ ਕਿੰਨਾ ਟਿਕਾਊ ਹੋਣ ਵਾਲਾ ਹੈ ਬੀਜੇਪੀ ਅਤੇ ਪੀਡੀਪੀ ਗਠਜੋੜ ‘ਚ ਵੀ ਫਾਇਦੇ ‘ਚ ਬੀਜੇਪੀ ਹੀ ਰਹੀ ਜਦੋਂ ਤੱਕ ਬੀਜੇਪੀ ਨੇ ਚਾਹਿਆ ਗਠਜੋੜ ਚੱਲਿਆ, ਜਦੋਂ ਜੀ ਭਰ ਗਿਆ ਸਪੋਟ ਵਾਪਸ ਲੈ ਲਈ ਕੇਂਦਰ ‘ਚ ਦੁਬਾਰਾ ਸੱਤਾ ‘ਚ ਪਰਤਣ ਤੋਂ ਬਾਅਦ ਤਾਂ ਬੀਜੇਪੀ ਨੇ ਪੀਡੀਪੀ ਨੂੰ ਕਿਤਿਓਂ ਦਾ ਨਹੀਂ ਛੱÎਡਿਆ ਜੰਮੂ-ਕਸ਼ਮੀਰ ‘ਚ ਹੋਣ ਨੂੰ ਤਾਂ ਸਭ ਕੁਝ ਸੰਵਿਧਾਨਕ ਦਾਇਰੇ ‘ਚ ਹੀ ਹੋਇਆ, ਪਰ ਪੀਡੀਪੀ ਦਾ ਸਿਆਸੀ ਭਵਿੱਖ ਫ਼ਿਲਹਾਲ ਤਾਂ ਖ਼ਤਮ ਹੀ ਨਜ਼ਰ ਆ ਰਿਹੈ  ਉਂਜ ਅੱਜ ਦੀ ਮੌਕਾਪ੍ਰਸਤ ਰਾਜਨੀਤੀ ‘ਚ ਲੋਕਤੰਤਰ ਕਿਤੇ ਗਾਇਬ ਹੋਣ ਲੱਗਾ ਹੈ ਗੱਲ ਚਾਹੇ ਹਰਿਆਣਾ ਜਾਂ ਫ਼ਿਰ ਮਹਾਂਰਾਸ਼ਟਰ ਦੀ ਹੀ ਕਿਉਂ ਨਾ ਹੋਵੇ, ਸਿਆਸੀ ਆਗੂ ਸੱਤਾ ‘ਚ ਬੈਠਣ ਲਈ ਕਿਸੇ ਦਾ ਵੀ ਸਾਥ ਛੱਡ ਤੇ ਕਿਸੇ ਨੂੰ ਵੀ ਦੋਸਤ ਬਣਾ ਸਕਦੇ ਹਨ ਲੋਕ ਕਿਸ ਗਠਜੋੜ ਨੂੰ ਵੋਟ ਪਾਉਣ ਤੇ ਸਰਕਾਰ ਆਖ਼ਰ ‘ਚ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ ਜੋ ਪਾਰਟੀ ਦੂਜੀ ਪਾਰਟੀ ਨੂੰ ਦੇਖਣਾ ਤੱਕ ਪਸੰਦ ਨਹੀਂ ਕਰਦੀ, ਉਹ ਕਿਵੇਂ ਐਨੀ ਛੇਤੀ ਰੰਗ ਬਦਲ ਕੇ ਉਸਦੀ ਹਮਾਇਤ ਕਰਨ ਤੱਕ ਉੱਤਰ ਜਾਂਦੀ ਹੈ ਮਹਾਂਰਾਸ਼ਟਰ ‘ਚ ਜੋ ਕੁਝ ਵੀ ਹੋਇਆ ਉਸਦਾ ਨਤੀਜਾ ਇਹੀ ਹੈ ਕਿ ਚੋਣਾਂ ਤੋਂ ਪਹਿਲਾਂ ਹੋਏ ਗਠਜੋੜ ਨੂੰ ਹੀ ਸਰਕਾਰ ਬਣਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਤੋੜ-ਭੰਨ੍ਹ ਨਾ ਹੋਵੇ, ਇਸ ਲਈ ਸਖ਼ਤ ਨਿਯਮ ਬਣਨ ਬਿਡੰਬਨਾ ਦੇਖੋ ਕਿ ਮਹਾਂਰਾਸ਼ਟਰ ਕੁਦਰਤ ਦੀ ਮਾਰ ਝੱਲ ਰਿਹਾ ਹੈ ਨੈਤਿਕਤਾ ਦਾ ਤਕਾਜਾ ਸੀ ਕਿ ਜਨਹਿੱਤ ‘ਚ ਜਲਦੀ ਸਰਕਾਰ ਬਣਦੀ ਤੇ ਜਨਤਾ ਦੇ ਕਸ਼ਟ ਦੂਰ ਹੁੰਦੇ ਹੁਣ ਸਮਾਂ ਹੈ, ਭਾਜਪਾ ਅਤੇ ਸ਼ਿਵ ਸੈਨਾ ਰਸਤਾ ਕੱਢਣ ਜ਼ਾਹਿਰ ਹੈ, ਵੋਟਰਾਂ ਨੇ ਰਾਸ਼ਟਰਪਤੀ ਸ਼ਾਸਨ ਲਈ ਤਾਂ ਵੋਟ ਬਿਲਕੁਲ ਨਹੀਂ ਦਿੱਤੇ ਸਨ ਉਸਦੇ ਬਾਵਜੂਦ ਜੇਕਰ ਉਨ੍ਹਾਂ ਨੂੰ ਸਰਕਾਰ ਦੀ ਬਜਾਇ ਰਾਸ਼ਟਰਪਤੀ ਸ਼ਾਸਨ ਮਿਲਿਆ ਹੈ, ਤਾਂ ਇਹ ਸੱਤਾ-ਲੋਭੀ ਸਿਆਸਤ ਦਾ ਨਤੀਜਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਸਰਕਾਰ ਜਿਆਦਾਤਰ ਜਾਣਕਾਰੀਆਂ ਜਨਤਾ ਤੱਕ ਪਹੁੰਚਾ ਰਹੀ ਹੈ : ਸ਼ਾਹ
ਨਵੀਂ ਦਿੱਲੀ। ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਕਾਰਜ ਪ੍ਰਣਾਲੀ ‘ਚ ਪਾਰਦਰਸ਼ੀ ਹੋਣ ਦਾ ਦਾਅਵਾ ਕੀਤਾ। ਉਹ ਸ਼ਨਿੱਚਰਵਾਰ ਨੂੰ ਕੇਂਦਰੀ ਸੂਚਨਾ ਦੇ 14ਵੇਂ ਸਾਲਾਨਾ ਸਮੇਲਨ ਦੇ ਉਦਘਾਟਨ ਪੱਧਰ ‘ਚ ਸ਼ਾਮਲ ਹੋਏ।
ਇਸ ਦੌਰਾਨ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਜਾਣਕਾਰੀਆਂ ਸਾਵਰਜਨਿਕ ਰੂਪ ਨਾਲ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਤਾਕਿ ਲੋਕਾਂ ਨੂੰ ਆਰਟੀਆਈ ਦੇ ਜਰੀਏ ਜਾਣਕਾਰੀ ਮੰਗਣ ਦੀ ਜ਼ਰੂਰਤ ਨਾ ਪਵੇ ਅਤੇ ਘੱਟ ਗਿਣਤੀ ‘ਚ ਆਵੇਦਨ ਹੋਵੇ। ਸ਼ਾਹ ਨੇ ਕਿਹਾ ਕਿ ਸਾਰੇ ਦੇਸ਼ ਆਰਟੀਆਈ ਕਾਨੂੰਨ ਬਣਾਉਣ ਤੋਂ ਬਾਅਦ ਸ਼ਾਂਤ ਹੋ ਗਏ।
ਉਨ੍ਹਾਂ ਨੂੰ ਲਗਦਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਪੂਰੀ ਕਰ ਲਈ ਹੈ, ਪਰ ਸਾਡੀ ਸਰਕਾਰ ਅਜਿਹਾ ਨਹੀਂ ਸੋਚਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹਾ ਪ੍ਰਸ਼ਾਸਨ ਦੇਣਾ ਚਾਹੁੰਦੇ ਹਨ ਕਿ ਜਿਸ ‘ਚ ਆਰਟੀਆਈ ਦਾ ਇਸਤਿਮਾਲ ਘੱਟ ਤੋਂ ਘੱਟ ਹੋਵੇ। ਕਿਸੇ ਨੂੰ ਵੀ ਆਰਟੀਆਈ ਦੇ ਤਹਿਤ ਆਵੇਦਨ ਕਰਨ ਦੀ ਜ਼ਰੂਰਤ ਨਾ ਪਵੇ। ਅਸੀਂ ਹਰ ਤਰ੍ਹਾ ਦੀ ਜਾਣਕਾਰੀ ਪਬਲਿਕ ਡੋਮੇਨ ‘ਚ ਰੱਖਣਾ ਚਾਹੁੰਦੇ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿੱਤ ਮੰਤਰਾਲੇ ਦੇ ਨਿਰਦੇਸ਼ ਤੋਂ ਬਾਦ ਤਿਉਹਾਰਾਂ ‘ਤੇ ਬਜ਼ਾਰਾਂ ‘ਚ ਮੰਗ ਵਧਾਉਣ ਲਈ ਬੈਂਕਾਂ ਨੇ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ ਹਨ ਅਗਲੇ 4 ਦਿਨਾਂ ਤੱਕ ਜਨਤਕ ਖੇਤਰ ਦੇ ਬੈਂਕ ਵਿਸੇਸ਼ ਕੈਂਪ ਲਾ ਕੇ ਲੋਨ ਦੀ ਸੁਵਿਧਾ ਮੁਹੱਈਆ ਕਰਵਾਉਣਗੇ ਲੋਨ ਮੇਲੇ ਦੇ ਪਹਿਲੇ ਗੇੜ ਦੀ ਸ਼ੁਰੂਆਤ 250 ਜਿਲ੍ਹਿਆਂ ‘ਚ ਵੀਰਵਾਰ ਤੋਂ ਹੋ ਚੁੱਕੀ ਹੈ ਇਸ ਤੋਂ ਉਮੀਦ ਲਾਈ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ‘ਚ ਅਰਥਵਿਵਸਥਾ ‘ਚ ਤੇਜ਼ੀ ਦੇਖਣ ਨੂੰ ਮਿਲੇਗੀ ਇਸ ਲੋਨ ਮੇਲੇ ਦੇ ਜ਼ਰੀਏ ਬੈਂਕਾਂ ਨੂੰ ਪੇਂਡੂ ਖੇਤਰਾਂ ‘ਚ ਲੋਨ ਦੇਣ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਨਤਕ ਖੇਤਰ ਦੇ ਬੈਂਕਾਂ ਦੀ ਡਿਮਾਂਡ ਪੇਂਡੂ ਖੇਤਰਾਂ ‘ਚੋਂ ਬਿੱਲਕੁੱਲ ਗਾਇਬ ਹੋ ਗਈ ਸੀ ਭਾਰਤ ਦੇ ਪੇਂਡੂ ਖੇਤਰਾਂ ‘ਚ ਵਰਤਮਾਨ ਸਮੇਂ ‘ਚ ਪੈਸਿਆਂ ਦੀ ਘਾਟ ਦੌਰਾਨ ਮੰਗ ਬਹੁਤ ਹੀ ਘੱਟ ਹੈ। (Finance Ministry)
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ
ਇਸ ਮੰਗ ਨੂੰ ਵਧਾਉਣ ਦੀ ਜ਼ਰੂਰਤ ਹੈ ਕਿ ਪੇਂਡੂ ਖੇਤਰਾਂ ‘ਚ ਧਨ ਜ਼ਿਆਦਾ ਲਾਇਆ ਜਾਵੇ, ਜਿਸ ਲਈ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ ਇਸ ਤੋਂ ਇਲਾਵਾ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕੰਪਨੀਆਂ ਦੇ ਕਾਰਪੋਰੇਟ ਟੈਕਸ ‘ਚ ਕਮੀ ਕੀਤੀ ਗਈ ਹੈ ਜਿਸ ਨਾਲ ਕੰਪਨੀਆਂ  ਕੋਲ ਹੁਣ ਜ਼ਿਆਦਾ ਧਨ ਬਚੇਗਾ ਅਤੇ ਕੰਪਨੀਆਂ ਪੇਂਡੂ ਖੇਤਰਾਂ ‘ਚ ਨਿਵੇਸ਼ ਕਰ ਸਕਣਗੀਆਂ ਨਿਸ਼ਚਿਤ ਤੌਰ ‘ਤੇ ਸਰਕਾਰ ਦੇ ਇਸ ਕਦਮ ਨਾਲ ਅਰਥਵਿਵਸਥਾ ਨੂੰ ਗਤੀਸ਼ੀਲ ਬਣਾਉਣ ‘ਚ ਮੱਦਦ ਮਿਲੇਗੀ ਕਾਰਪੋਰੇਟ ਟੈਕਸ ‘ਚ ਕਮੀ ਅਤੇ ਲੋਕਾਂ ਦੇ ਕੋਲ ਧਨ ਦੀ ਕਮੀ ਨੂੰ ਬੈਂਕਾਂ ਜ਼ਰੀਏ ਦੂਰ ਕਰਨ ਦਾ ਇਹ ਕਦਮ ਕਿੰਨਾ ਸਾਰਥਿਕ ਸਾਬਤ ਹੋਵੇਗਾ ਜੇਕਰ ਇਸਦੀ ਗੱਲ ਕਰੀਏ ਤਾਂ ਆਰਥਿਕ ਦ੍ਰਿਸ਼ਟੀ ਨਾਲ ਇਹ ਸਹੀ ਪ੍ਰਤੀਤ ਹੁੰਦਾ ਹੈ, ਕਿਉਂਕਿ ਪੇਂਡੂ ਅਰਥ ਨੀਤੀ ‘ਚ ਮੰਗ ਘੱਟ ਹੈ, ਅਸੰਗਠਿਤ ਖੇਤਰ ‘ਚ ਭਾਰੀ ਦਬਾਅ ਹੈ।
ਇਹ ਵੀ ਪੜ੍ਹੋ : ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ
ਉਸ ਨੂੰ ਗਤੀਸ਼ੀਲ ਬਣਾਉਣ ਲਈ ਸਰਕਾਰ ਨੇ ਸਪਲਾਈ ਸਬੰਧੀ ਜੋ ਫੈਸਲਾ ਲਿਆ ਹੈ ਉਹ ਕਾਫ਼ੀ ਨਹੀਂ ਹੈ, ਇਸ ਲਈ ਕੁਝ ਇਸ ਤੋਂ ਇਲਾਵਾ ਕਦਮਾਂ ਨੂੰ ਵੀ ਉਠਾਏ ਜਾਣ ਦੀ ਜ਼ਰੂਰਤ ਹੈ ਕਿ ਬੈਂਕ ਕਿਸ ਤਰ੍ਹਾਂ ਨਾਲ ਲੋਨ ਦੇਣ ਇੱਥੇ ਸਾਨੂੰ ਧਿਆਨ ਦੇਣ ਦੀ ਜ਼ਰਰੂਤ ਹੈ ਕਿ ਬੈਂਕ ਕਿਸ ਤਰ੍ਹਾਂ ਲੋਨ ਦੇ ਰਹੇ ਹਨ? ਕੀ ਬੈਂਕਾਂ ਵੱਲੋਂ ਦਿੱਤੇ ਜਾ ਰਹੇ ਲੋਨ ਤੋਂ ਪਹਿਲਾਂ ਪ੍ਰਵਾਨਗੀ ਹੈ ਜਾਂ ਕੈਂਪ ਦੇ ਜ਼ਰੀਏ ਦਿੱਤੇ ਜਾਣ ਵਾਲੇ ਲੋਨ ਹਨ? ਭਾਰਤ ‘ਚ ਜਨਤਕ ਬੈਂਕਾਂ ਨਾਲ ਸਮੱਸਿਆ ਇਹ ਹੈ ਕਿ ਜਨਤਕ ਖੇਤਰ ਦੇ ਬੈਂਕ ਪੇਂਡੁ ਖੇਤਰਾਂ ‘ਚ ਕਰਜ਼ ਦੇਣਾ ਹੀ ਨਹੀਂ ਚਾਹੁੰਦੇ ਹਨ ਜਿੱਥੋਂ ਤੱਕ ਕਿ ਬੈਂਕਿੰਗ ਕਰਮਚਾਰੀ ਪੇਂਡੂ ਖੇਤਰਾਂ ‘ਚ ਆਪਣੀ ਪੋਸਟਿੰਗ ਨੂੰ ਸਜ਼ਾ ਦੇ ਤੌਰ ਕਾਰਵਾਈ ਦੇ ਰੂਪ ‘ਚ ਦੇਖਦੇ ਹਨ ਇਸ ਲਈ ਸਰਕਾਰ ਨੂੰ ਬੈਂਕਰਸ ਦੇ ਪੱਧਰ ‘ਤੇ ਦਬਾਅ ਪਾਉਣ ਦੀ ਜ਼ਰੂਰਤ ਹੈ। (Finance Ministry)
ਜਿਸ ਨਾਲ ਖੇਤਰ ‘ਚ ਬੈਂਕ ਕਰਮਚਾਰੀਆਂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕਦਾ ਹੈ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਤਿਉਹਾਰਾਂ ‘ਤੇ ਹੀ ਨਹੀਂ ਸਗੋਂ ਸਾਲ ‘ਚ ਨਿਯਮਿਤ ਫਰਕ ‘ਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਚਲਾਉਣ ਦੀ ਜਰੂਰਤ ਹੈ ਇਸ ‘ਚ ਨਿੱਜੀ ਖੇਤਰ ਦੀ ਵੀ ਹਿੱਸੇਦਾਰੀ ਪੱਕੀ ਕਰਨੀ ਹੋਵੇਗੀ ਵਰਤਮਾਨ ਸਮੇਂ ‘ਚ ਸੂਖਮ ਅਤੇ ਲਘੂ ਉਦਯੋਗਾਂ ਤੋਂ ਕਰਜ਼ ਲੈਣਾ ਅਸਾਨ ਨਹੀਂ ਹੈ ਬੈਂਕਾਂ ਨੇ ਪਿਛਲੇ ਕੁਝ ਸਾਲਾਂ ‘ਚ ਇਸ ਪ੍ਰਕਿਰਿਆ ਨੂੰ ਕਾਫ਼ੀ ਮੁਸਕਲ ਬਣਾ ਦਿੱਤਾ ਹੈ ਇਸ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਭਾਰਤ ਦੇ ਅਗਲੇ ਵਿਕਾਸ ਤੇ ਪੱਧਰ ‘ਤੇ ਛੋਟੇ ਅਤੇ ਮੱਧਮ ਉਦਯੋਗਾਂ ਦੀ ਭੂਮਿਕਾ ਪ੍ਰਮੁੱਖ ਹੋਣ ਜਾ ਰਹੀ ਹੈ ਭਾਰਤ ਸਰਕਾਰ ਦੇ 5 ਟ੍ਰਿਲੀਅਨ ਡਲਰ ਦੀ ਅਰਥ ਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਾਉਣ ‘ਚ ਵੀ ਸੂਖਮ ਅਤੇ ਮੱਧਮ ਉਦਯੋਗ ਪ੍ਰਮੁੱਖ ਭੂਮਿਕਾ ਨਿਭਾਉਣਗੇ ਇਹ ਦੂਰਦਰਸ਼ੀ ਫੈਸਲਾ ਅਗਲੇ ਸਾਲ ‘ਚ ਭਾਰਤੀ ਅਰਥਵਿਵਸਥਾ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਹੜ੍ਹ ਨਾਲ ਬੇਹਾਲ ਹਾਂ ਤਾਂ ਜਨਤ ਹੀ ਕਸੂਰਵਾਰ ਹੈ
ਪਟਨਾ ਅਤੇ ਕੇਰਲ ਵਿਚ ਬੇਮੌਸਮੀ ਬਰਸਾਤ ਨਾਲ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ ਇਸ ‘ਤੇ ਕਿਸੇ ਦਾ ਕੋਈ ਕਾਬੂ ਨਹੀਂ ਹੈ ਇਹ ਸਭ ਜਲਵਾਯੂ ਬਦਲਾਅ ਦੀ ਦੇਣ ਹੈ, ਗਰਮੀ ਵਿਚ ਪਟਨਾ ਵਰਗੇ ਵੱਡੇ ਸ਼ਹਿਰ ਪਿਆਸ ਨਾਲ ਬੇਹਾਲ ਹੋ ਜਾਂਦੇ ਹਨ, ਉਦੋਂ ਗਰਮੀ ਨਾਲ ਸਾਰਾ ਪਾਣੀ Àੁੱੱਡ ਜਾਂਦਾ ਹੈ ਦੇਸ਼ ਦੀ ਬੇਹਿਸਾਬ ਵਧੀ  ਹੋਈ ਅਬਾਦੀ ਦੇ ਚਲਦੇ ਸਾਰੇ ਪ੍ਰਬੰਧ ਜਵਾਬ ਦੇ ਜਾਂਦੇ ਹਨ ਹੁਣ ਮੀਡੀਆ, ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਘੇਰ ਕੇ ਬੈਠਾ ਹੈ ਕਿ ਹੜ੍ਹ ਦੇ ਪਾਣੀ ਨੂੰ ਕੱਢਿਆ ਕਿਉਂ ਨਹੀਂ ਜਾ ਰਿਹਾ? ਸਵਾਲ ਜਾਇਜ਼ ਹੈ ਪਰ ਕੀ ਇਸ ਵਿਚ ਸਿਰਫ਼ ਸਰਕਾਰ ਹੀ ਕਸੂਰਵਾਰ ਹੈ? ਜਿਸ ਦੇ ਖੁਦ ਦੇ ਘਰਾਂ ‘ਚੋਂ ਵੀ ਪਾਣੀ ਨਹੀਂ ਨਿੱਕਲਿਆ ਆਖ਼ਰ ਸਰਕਾਰ ਨੂੰ ਵੀ ਘਰ ਕੁਝ ਦਿਨਾਂ ਲਈ ਖਾਲੀ ਕਰਨਾ ਪਿਆ ਹੈ ਨਹੀਂ ਯਕੀਨ ਤਾਂ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਹਾਲ ਵੇਖ ਲਓ ਮੀਡੀਆ ਨੂੰ ਸਵਾਲ ਕਰਨੇ ਚਾਹੀਦੇ ਹਨ ਜਨਤਾ ਨੂੰ ਕਿ ਕਿਉਂ ਉਹ ਦਹਾਕਿਆਂ ਤੋਂ ਅਜਿਹੀਆਂ ਸਰਕਾਰਾਂ ਚੁਣ ਰਹੀ ਹੈ? ਫਿਰ ਸਰਕਾਰਾਂ ਤਾਂ ਕਹਿੰਦੀਆਂ ਵੀ ਰਹੀਆਂ ਹਨ ਕਿ ਬੱਚੇ ਦੋ ਹੀ ਪੈਦਾ ਕਰੋ! ਸਰਕਾਰਾਂ ਦੀ ਨਾਕਾਮੀ ਅਤੇ ਦੇਸ਼ ਦੀ ਇਸ ਬਦਤਰ ਹਾਲਤ ਦੇ ਜਿੰਮੇਵਾਰ ਇਸ ਦੇਸ਼ ਦੇ ਆਪਣੇ ਲੋਕ ਹਨ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸਣਾ ਸਿਰਫ਼ ਮੀਡੀਆ ਦੀ ਲਿਪਾ-ਪੁਚ ਹੈ ਜਨਤਾ ਨੂੰ ਕੌਣ ਕਹਿੰਦਾ ਹੈ ਸਰਕਾਰੀ ਥਾਂਵਾਂ ‘ਤੇ ਕਬਜ਼ੇ ਕਰੋ? ਕਿਉਂ ਜਨਤਾ ਨੇ ਨਦੀ-ਨਾਲੇ-ਜੰਗਲ ਸਭ ‘ਤੇ ਕਬਜ਼ਾ ਕੀਤਾ ਹੋਇਆ ਹੈ?
ਪਹਿਲਾਂ ਜਨਤਾ ਨਿਕੰਮੇ ਆਗੂ ਚੁਣਦੀ ਹੈ, ਫਿਰ ਇਨ੍ਹਾਂ ਹੀ ਆਗੂਆਂ ਨੂੰ ਸਿਫ਼ਾਰਿਸ਼ ਅਤੇ ਪੈਸਾ ਦੇ ਕੇ ਨਿਕੰਮੇ ਕਰਮਚਾਰੀ ਭਰਤੀ ਕਰਵਾਉਂਦੀ ਹੈ, ਖੁਦ ਕੁਝ ਕਰਨਾ ਨਹੀਂ ਚਾਹੁੰਦੀ, ਦੋਸ਼ ‘ਤੇ ਦੋਸ਼ ਲਾਈ ਜਾਂਦੀ ਹੈ, ਕਿਉਂ? ਇਸ ਦੇਸ਼ ਵਿਚ ਸਾਲ 1900 ਵਿਚ ਹੀ ਅੰਗਰੇਜ਼ੀ ਹਕੂਮਤ ਨੇ ਕਿਹਾ ਸੀ ਕਿ ਜੋ ਵਿਆਹੇ ਹਨ ਉਹ ਘੱਟ ਬੱਚੇ ਪੈਦਾ ਕਰੋ, ਜੋ ਕੁਆਰੇ ਹਨ ਉਹ ਵਿਆਹ ਨਾ ਕਰੋ, ਕਿਉਂਕਿ ਜਿੰਨਾ ਤੁਹਾਡੇ (ਭਾਰਤੀਆਂ) ਕੋਲ ਧਨ-ਮਾਲ ਹੈ ਉਸ ਤੋਂ ਤੁਸੀਂ (ਭਾਰਤੀ) ਜ਼ਿਆਦਾ ਵਧ ਰਹੇ ਹੋ ਅੰਗਰੇਜ਼ਾਂ ਨੂੰ ਨਹੀਂ ਸੁਣਿਆ, ਨਾ ਹੀ ਮੰਨਿਆ ਉਲਟਾ ਉਨ੍ਹਾਂ ਨੂੰ ਹੀ ਭਜਾ ਦਿੱਤਾ ਅੰਗਰੇਜ਼ਾਂ ਨੂੰ ਅੱਜ ਵੀ ਕੋਈ ਤਕਲੀਫ਼ ਨਹੀਂ ਉਹ ਮਜ਼ੇ ਨਾਲ ਜਿਉਂਦੇ ਹਨ ਭਾਰਤੀ ਹੀ ਆਪਣੇ ਦੇਸ਼ ਨੂੰ ਮਾੜਾ-ਚੰਗਾ ਕਹਿ ਕੇ ਉਨ੍ਹਾਂ ਦੇ ਵੀਜ਼ਾ ਦਫ਼ਤਰਾਂ ਦੇ ਅੱਗੇ ਲਾਈਨ ਲਾ ਕੇ ਖੜ੍ਹੇ ਹਨ, ਕਿਉਂ? ਦੇਸ਼ ਵਾਸੀਆਂ ਨੂੰ ਖੁਦ ਆਪਣਾ-ਆਪ ਸਵਾਰਨਾ ਹੋਵੇਗਾ ਭ੍ਰਿਸ਼ਟਾਚਾਰ ਦੀ ਆਦਤ ਛੱਡਣੀ ਹੋਵੇਗੀ ਖੁਦ ਕੰਮ ਕਰਨ ਦੀ ਆਦਤ ਪਾਉਣੀ ਹੋਵੇਗੀ ਰਹਿਣ-ਵੱਸਣ, ਕਮਾਉਣ-ਖਾਣ ਦੇ ਜੋ ਕਾਇਦੇ ਅਸੀਂ ਆਪਣੇ ਲਈ ਬਣਾਏ ਹਨ ਉਨ੍ਹਾਂ ‘ਤੇ ਚੱਲਣਾ ਹੋਵੇਗਾ ਨਹੀਂ ਤਾਂ ਭੁਗਤੋ ਪਰ ਪਲੀਜ਼! ਕਿਸੇ ਨੂੰ ਦੋਸ਼ ਨਾ ਦਿਓ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ (ਅਸ਼ੋਕ ਵਰਮਾ)। ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ ‘ਚ ਸ਼ਾਮਲ ਜੱਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35 ਏ ਨੂੰ ਤੋੜਨ ਤੇ ਜੰਮੂ ਕਸ਼ਮੀਰ ਨੂੰ ਵੰਡਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਕੀਤੇ ਫੈਸਲੇ ਨੂੰ ਵਾਪਸ ਲੈਣ, ਕਸ਼ਮੀਰ ‘ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ, ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਖੁੱਲ੍ਹਾਂ ਨੂੰ ਬੰਦ ਕਰਾਉਣ, ਪਾਬੰਦੀਆਂ ਖਤਮ ਕਰਨ, ਗ੍ਰਿਫਤਾਰ ਲੋਕਾਂ ਦੀ ਰਿਹਾਈ ਤੇ ਅਫ਼ਸਪਾ ਕਾਨੂੰਨ ਖਤਮ ਕਰਵਾਉਣ ਤੇ ਕਸ਼ਮੀਰੀ ਲੋਕਾਂ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ ਇੱਕ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਮਾਰਚ ਕੀਤਾ ਗਿਆ। (Article 370)
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ, ਸ਼ਿਗਾਰਾ ਸਿੰਘ ਮਾਨ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾਗੁਰੂ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ ਘੁੱਦਾ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ 72 ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਅਮਨ-ਅਮਾਨ ਹੋਣ ‘ਤੇ ਰਾਏ-ਸ਼ੁਮਾਰੀ ਕਰਵਾਕੇ ਉੱਥੋਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੱਤਾ ਜਾਵੇਗਾ। (Article 370)
ਪਰ ਹੁਣ ਤੱਕ ਬਣੀਆਂ ਸਭ ਪਾਰਟੀਆਂ ਦੀਆਂ ਸਰਕਾਰਾਂ ਨੇ ਕਸ਼ਮੀਰੀ ਲੋਕਾਂ ਦੀ ਮੰਗ ਪੂਰੀ ਕਰਨ ਦੀ ਬਜਾਏ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਤਾਕਤ ਦੀ ਵਰਤੋਂ ਕਰਨ ਦੇ ਨਾਲ ਅਫ਼ਸਪਾ ਵਰਗੇ ਕਾਨੂੰਨਾਂ ਦੀ ਸਹਾਇਤਾ ਨਾਲ ਕਸ਼ਮੀਰ ਨੂੰ ਦਬਾਕੇ ਰੱਖਿਆ। ਉਨ੍ਹਾਂ ਆਖਿਆ ਕਿ ਮੌਜੂਦਾ ਕੇਂਦਰ ਸਰਕਾਰ ਨੇ ਤਾਂ ਸਭ ਕਿਸਮ ਦੇ ਸੰਚਾਰ ਸਾਧਨਾਂ ਨੂੰ ਬੰਦ ਕਰਕੇ ਦੁਨੀਆਂ ਨਾਲੋਂ ਕਸ਼ਮੀਰ ਨੂੰ ਕੱਟ ਦਿੱਤਾ ਹੈ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਜਸਵੀਰ ਸਿੰਘ ਬੁਰਜ ਸੇਮਾ, ਮੋਹਣਾ ਸਿੰਘ ਚੱਠੇਵਾਲ, ਬਲਜੀਤ ਸਿੰਘ ਪੂਹਲਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਅਮਰੀਕ ਸਿੰਘ ਸਿਵੀਆਂ, ਬਲਵਿੰਦਰ ਸਿੰਘ ਮਾਲੀ, ਜਰਨੈਲ ਸਿੰਘ ਚਨਾਰਥਲ ਆਦਿ ਆਗੂਆਂ ਨੇ ਵਿਚਾਰ ਪੇਸ਼ ਕਰਦਿਆਂ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕਾਂ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ ‘ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟਿਆਲਾ ‘ਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ ਹੈ ਘੱਗਰ ਦਾ ਪੱਕਾ ਹੱਲ ਕੱਢਣ ਲਈ ਵਿਰੋਧੀ ਪਾਰਟੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਦੋ-ਤਿੰਨ ਸਾਲਾਂ ਬਾਦ ਘੱਗਰ ਦੇ ਪਾਣੀ ਨਾਲ ਭਾਰੀ ਨੁਕਸਾਨ ਹੁੰਦਾ ਹੈ ਮਾਨਸੂਨ ਲੰਘਣ ਤੋਂ ਬਾਦ ਘੱਗਰ ਦੀ ਗੱਲ ਵੀ ਆਈ-ਗਈ ਹੋ ਜਾਵੇਗੀ ਭਾਰੀ ਮੀਂਹ ਕਾਰਨ ਬਠਿੰਡਾ ਤਾਂ ਇੱਕ ਟਾਪੂ ਬਣ ਗਿਆ ਸੀ ਜਿੱਥੇ ਛੇ-ਛੇ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਉਸ ਵੇਲੇ ਬਠਿੰਡਾ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਅਤੇ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਤਿੱਖੀ ਸ਼ਬਦੀ ਜੰਗ ਵੀ ਹੋਈ ਪਰ ਵਿਧਾਨ ਸਭਾ ‘ਚ ਪਹੁੰਚ ਕੇ ਅਕਾਲੀ ਦਲ ਨੂੰ ਬਠਿੰਡਾ ਦਾ ਡੋਬਾ ਵੀ ਭੁੱਲ ਗਿਆ ਨਸ਼ਿਆਂ ਤੇ ਖੁਦਕੁਸ਼ੀਆਂ ਦੇ ਮਾਮਲੇ ‘ਚ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਦਨ ‘ਚ ਚੁੱਪ ਵੱਟੀ ਰੱਖੀ ਆਏ ਦਿਨ ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ ਹੁਣ ਤਾਂ ਲੜਕੀਆਂ ਦੀ ਵੀ ਨਸ਼ੇ ਨਾਲ ਮੌਤ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਇਸ ਮਾਮਲੇ ‘ਤੇ ਕਿਸੇ ਵੀ ਪਾਰਟੀ ਦੇ ਵਿਧਾਇਕ ਕੋਲ ਨਾ ਤਾਂ ਬੋਲਣ ਦਾ ਸਮਾਂ ਹੈ ਤੇ ਨਾ ਹੀ ਕੋਈ ਇੱਛਾ-ਸ਼ਕਤੀ ਨਜ਼ਰ ਆ ਰਹੀ ਹੈ ਪਿਛਲੇ ਦਿਨੀਂ ਬੱਚਿਆਂ ਦੇ ਨਹਿਰਾਂ ‘ਚ ਡੁੱਬਣ ਦੀਆਂ ਘਟਨਾਵਾਂ ਵਾਪਰੀਆਂ ਹਨ ਲਗਭਗ ਸਾਲ ‘ਚ 30-40 ਮੌਤਾਂ ਨਹਿਰਾਂ ਤੇ ਦਰਿਆਵਾਂ ‘ਚ ਨਹਾਉਣ ਗਏ ਬੱਚਿਆਂ ਦੀਆਂ ਹੁੰਦੀਆਂ ਹਨ ਇਸ ਸਬੰਧੀ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਕੋਈ ਦਿਸ਼ਾ-ਨਿਰਦੇਸ਼ ਦੇ ਸਕਦੀ ਹੈ ਵਿਰੋਧੀ ਪਾਰਟੀਆਂ ਇਹ ਮਾਮਲਾ ਉਠਾ ਕੇ ਸਰਕਾਰ ਤੋਂ ਮੰਗ ਕਰ ਸਕਦੀਆਂ ਸਨ ਦਰਅਸਲ ਵਿਧਾਨ ਸਭਾ ਜਨਤਾ ਦੀ ਬਿਹਤਰੀ ਲਈ ਕਾਨੂੰਨ ਦਾ ਨਿਰਮਾਣ ਕਰਨ ਵਾਲੀ ਸਭਾ ਹੈ ਜਿੱਥੇ ਲੋਕ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਮ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਨਾਲ ਇਕੱਠੇ ਕੀਤੇ ਟੈਕਸਾਂ ਰਾਹੀਂ ਕਰੋੜਾਂ ਰੁਪਏ ਖਰਚੇ ਨਾਲ ਚੱਲਣ ਵਾਲੀ ਵਿਧਾਨ ਸਭਾ ‘ਚ ਲੋਕਤੰਤਰ ਦਾ ਤਮਾਸ਼ਾ ਬਣ ਗਿਆ ਹੈ ਜਿੱਥੇ ਚਰਚਾ ਜਾਂ ਬਹਿਸਾਂ ਘੱਟ ਅਤੇ ਰੌਲਾ ਜ਼ਿਆਦਾ ਪੈਂਦਾ ਹੈ ਵਿਧਾਇਕਾਂ ਦੀ ਜਿੰਮੇਵਾਰੀ ਤੇ ਜਵਾਬਦੇਹੀ ਸਿਰਫ਼ ਪਾਰਟੀ ਰਣਨੀਤੀ ਤੱਕ ਸੀਮਿਤ ਹੋ ਗਈ ਹੈ ਹਲਕੇ ਦੇ ਲੋਕਾਂ ਦੀ ਬਾਤ ਕੋਈ ਨਹੀਂ ਪੁੱਛ ਰਿਹਾ  ਵਿਧਾਇਕ ਹਲਕੇ ਦੇ ਦੌਰੇ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਬੜੇ ਗੌਰ ਨਾਲ ਸੁਣਦੇ ਹਨ ਪਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਹੀ ਸਾਰੇ ਵਿਧਾਇਕਾਂ ਨੂੰ  ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਰਟਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਕਿਹੜਾ ਮੁੱਦਾ ਉਠਾਉਣਾ ਹੈ ਅਤੇ ਤਾਂ ਕਿ ਦੂਜੀ ਪਾਰਟੀ ਘੇਰਿਆ ਜਾ ਸਕੇ ਉਂਜ ਕੋਈ ਵਿਰਲਾ ਵਿਧਾਇਕ ਹੀ ਹੁੰਦਾ ਹੈ ਜਿਹੜਾ ਸੱਤਾ ‘ਚ ਹੋਣ ਦੇ ਬਾਵਜ਼ੂਦ ਹਲਕੇ ਖਾਤਰ ਆਪਣੀ ਹੀ ਸਰਕਾਰ ਦੇ ਮੰਤਰੀ ਖਿਲਾਫ਼ ਧਰਨੇ ਦੀ ਚਿਤਾਵਨੀ ਦਿੰਦਾ ਹੈ ਪਰ ਇਹ ਚੀਜ਼ਾਂ ਦੁਰਲੱਭ ਹੁੰਦੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ‘ਚ ਸੋਨੀਆ ਗਾਂਧੀ ਨੇ ਰੇਲਵੇ ਦੇ ਨਿੱਜੀਕਰਨ ‘ਤੇ ਚੁੱਕੇ ਸਵਾਲ
ਵਿਦੇਸ਼ ਮੰਤਰੀ ਨੂੰ ਕਾਰਵਾਈ ਕਰਨ ਦਾ ਨਿਰਦੇਸ਼
ਰਾਜ ਸਭਾ ਦੇ ਸਭਾਪਤੀ ਐਮ. ਵੈਂਕੱਇਆ ਨਾਇਡੂ ਨੇ ਅੱਜ ਸਦਨ ‘ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਨਿਰਦੇਸ਼ ਦਿੱਤਾ ਕਿ ਇਜ਼ਰਾਈਲ ਦੀ ਸ਼ਰਾਬ ਬਣਾਉਣ ਵਾਲੀ ਉਸ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜਿਸ ਨੇ ਬੋਤਲ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਛਾਪੀ ਹੈ ਸਦਨ ‘ਚ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਨੇ ਚੁੱਕਿਆ ਤੇ ਸਬੰਧਿਤ ਕੰਪਨੀ ਨੂੰ ਭਾਰਤ ‘ਚ ਕਾਰੋਬਾਰ ਦੀ ਇਜ਼ਾਜਤ ਨਾ ਦੇਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਇਸ ਕੰਪਨੀ ਦੇ ਸਾਰੇ ਉਤਪਾਦ ਬਜ਼ਾਰ ਤੋਂ ਹਟਾ ਦਿੱਤੇ ਜਾਣੇ ਚਾਹੀਦੇ ਹਨ ਉਨ੍ਹਾਂ ਦੀ ਇਸ ਮੰਗ ਦੀ ਸਭਾਪਤੀ ਸਮੇਤ ਪੂਰੇ ਸਦਨ ਨੇ ਇੱਕ ਸੁਰ ਨਾਲ ਹਮਾਇਤ ਕੀਤੀ ਨਾਇਡੂ ਨੇ ਸਦਨ ‘ਚ ਮੌਜ਼ੂਦ ਜੈਸ਼ੰਕਰ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।
ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ
ਹੋਮੋਪੈਥੀ ਸੈਂਟਰਲ ਕਾਊਂਸਿਲ ਸੋਧ ਬਿੱਲ ਰਾਜ ਸਭਾ ਤੋਂ ਪਾਸ ਇਜ਼ਰਾਇਲੀ ਕੰਪਨੀ ‘ਤੇ ਹੋਵੇ ਕਾਰਵਾਈ : ਨਾਇਡੂ
ਏਜੰਸੀ
ਨਵੀਂ ਦਿੱਲੀ, 2 ਜੁਲਾਈ
ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ‘ਚ ਅੱਜ ਰਿਪੀਟ ਮੰਗਲਵਾਰ ਨੂੰ ਰਾਏਬਰੇਲੀ ਦੀ ਰੇਲ ਕੋਚ ਫੈਕਟਰੀ ਦੇ ਕੰਪਨੀਕਰਨ ਦਾ ਮੁੱਦਾ ਚੁੱਕਦਿਆਂ ਸਰਕਾਰ ‘ਤੇ ਚੁਣੀਦੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਸਰਕਾਰੀ ਕੰਪਨੀਆਂ ਨੂੰ ਸੰਕਟ ‘ਚ ਪਾਉਣ ਦਾ ਦੋਸ਼ ਲਾਇਆ ਸਿਫ਼ਰ ਕਾਲ ‘ਚ ਇਹ ਮੁੱਦਾ ਚੁੱਕਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਰੇਲਵੇ ਦੀਆਂ ਛੇ ਉਤਪਾਦਕ ਇਕਾਈਆਂ ਦਾ ਕੰਪਨੀਕਰਨ ਕਰਨ ਦਾ ਫੈਸਲਾ ਕੀਤਾ ਹੈ ਇਸ ‘ਚ ਰਾਏਬਰੇਲੀ ਦੀ ਮਾਡਰਨ ਰੇਲ ਕੋਚ ਫੈਕਟਰੀ ਵੀ ਸ਼ਾਮਲ ਹੈ ਉਨ੍ਹਾਂ ਕਿਹਾ, ਕੰਪਨੀਕਰਨ ਨਿੱਜੀਕਰਨ ਦੀ ਸ਼ੁਰੂਆਤ ਹੁੰਦੀ ਹੈ
ਇਹ ਦੇਸ਼ ਦੀ ਅਮੁੱਲ ਜਾਇਦਾਦ ਕੌਡੀਆਂ ਦੇ ਭਾਵ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਸ਼ੁਰੂਆਤ ਹੈ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਂਦੇ ਹਨ ਯੂਪੀਏ ਮੁਖੀ ਨੇ ਕਿਹਾ ਕਿ ਰਾਏਬਰੇਲੀ  ਦੀ ਰੇਲ ਕੋਚ ਫੈਕਟਰੀ ਭਾਰਤੀ ਰੇਲ ਦਾ ਸਭ ਤੋਂ ਆਧੁਨਿਕ ਕਾਰਖਾਨਾ ਹੈ ਜਿੱਥੇ ਸਭ ਤੋਂ ਸਸਤੇ ਤੇ ਚੰਗੇ ਕੋਚ ਬਣਦੇ ਹਨ ਉੱਥੇ ਸਮਰੱਥਾ ਤੋਂ ਜ਼ਿਆਦਾ ਉਤਪਾਦਨ ਹੋ ਰਿਹਾ ਹੈ ਕੰਪਨੀਕਰਨ ਤੋਂ ਦੋ ਹਜ਼ਾਰ ਤੋਂ ਵੱਧ ਮਜ਼ਦੂਰਾਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੰਕਟ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ
ਯੋਗੇਸ਼ ਕੁਮਾਰ ਸੋਨੀ
ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ ਸੀ ਕਿ ਉਹ ਪੂਰਨ ਤੌਰ ‘ਤੇ ਉਸਦੀ ਚਪੇਟ ‘ਚ ਆ ਗਿਆ ਸੀ ਜਾਂ ਇਹ ਕਹੀਏ ਕਿ ਉਸਦੀ ਸਾਰੀ ਦਿਮਾਗੀ ਸ਼ਕਤੀ ਖੋਹ ਲਈ ਗਈ ਸੀ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਮਾਮ ਜਗ੍ਹਾ ਇਹ ਗੇਮ ਬੈਨ ਵੀ ਹੋ ਗਈ ਹੈ ਪਰ ਇਸ ‘ਤੇ ਹੋ ਰਹੀਆਂ ਘਟਨਾਵਾਂ ਘਟਣ ਦੀ ਵਜਾਇ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ‘ਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਗੇਮ ਪਬਜੀ ਮਾਰਕਿਟ ‘ਚ ਆਈ ਜਿਸ ਨੂੰ ਸਾਡੇ ਦੇਸ਼ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਵੀ ਗੇਮਾਂ ਆਈਆਂ ਸਨ ਸਿਰਫ਼ ਬੱਚੇ ਹੀ ਪਸੰਦ ਕਰਦੇ ਸਨ ਪਰ ਇਹ ਗੇਮ ਅਜਿਹੀ ਹੈ ਜਿਸਦੀ ਹਰ ਉਮਰ ਵਰਗ ਦੇ ਲੋਕਾਂ ‘ਚ ਰੁਚੀ ਲਗਾਤਾਰ ਵਧ ਰਹੀ ਹੈ ਇਸ ਗੇਮ ਦੇ ਵਿਸ਼ੇ ‘ਚ ਜਾਣੀਏ ਤਾਂ ਇਸ ‘ਚ ਕਈ ਲੋਕ ਇੱਕੋ ਸਮੇਂ ਖੇਡ ਸਕਦੇ ਹਨ ਉੱਥੇ ਇਸ ‘ਚ ਲੁੱਟ-ਖੋਹ ਵੀ ਇੱਕ ਪ੍ਰਕਿਰਿਆ ਹੈ ਨੌਜਵਾਨਾਂ ਅਤੇ ਉਮਰਦਰਾਜ ਲੋਕਾਂ ਦਾ ਇਹ ਸਮਾਂ ਬਰਬਾਦ ਕਰ ਰਹੀ ਹੈ ਪਰ ਬੱਚਿਆਂ ਨੂੰ ਚੋਰ ਅਤੇ ਡਾਕੂ ਬਣਾ ਰਹੀ ਹੈ ਲਗਾਤਾਰ ਖਬਰਾਂ ਤੋਂ ਇਹ ਪਤਾ ਲੱÎਗਾ ਹੈ ਕਿ ਇਸ ਨਾਲ ਰੋਜ਼ਾਨਾ ਸੈਂਕੜੇ ਘਰਾਣੇ ਖਰਾਬ ਹੋ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ ਇਸ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਜਦੋਂ ਤੋਂ ਸਕੂਲ ਦਾ ਸਿਲੇਬਸ ਅਤੇ ਹੋਮਵਰਕ ਸਬੰਧਿਤ ਸਾਈਟਾਂ ‘ਤੇ ਆਇਆ ਉਦੋਂ ਤੋਂ ਬੱਚੇ ਮਾਤਾ-ਪਿਤਾ ਤੋਂ ਮੋਬਾਇਲ ਇਸ ਬਹਾਨੇ ਲੈ ਜਾਂਦੇ ਹਨ ਪਰ ਮਾਤਾ-ਪਿਤਾ ਇਸ ਘਟਨਾ ਤੋਂ ਅਣਜਾਣ ਰਹਿੰਦੇ ਹਨ ਕਿ ਬੱਚੇ ਉਸਦੀ ਆੜ ਵਿਚ ਪਬਜੀ ਗੇਮ ਖੇਡ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਬੱਚੇ ਸਕੂਲ ਗੋਲ ਕਰਦੇ ਸਨ ਗੋਲ ਤੋਂ ਮਤਲਬ ਸਕੂਲ ਤੋਂ ਬੰਕ ਮਾਰਨਾ ਜਾਂ ਸਕੂਲ ਨਾ ਜਾਣਾ ਹੁੰਦਾ ਹੈ ਕਿਉਂਕਿ ਦੋ ਦਹਾਕਿਆਂ ਵਿਚ ਪੂਰਨ ਤੌਰ ‘ਤੇ ਦੌਰ ਬਦਲਿਆ ਤਾਂ ਕੰਪੀਟਿਸ਼ਨ ਦਾ ਜ਼ਮਾਨਾ ਆ ਗਿਆ ਇਸ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਵਿਚ ਲਗਾਤਾਰ ਸੁਧਾਰ ਆਉਣ ਲੱਗਾ ਅਤੇ ਬੱਚੇ ਆਪਣੀ ਪੜ੍ਹਾਈ ਲਿਖਾਈ ਅਤੇ ਕਰੀਅਰ ਪ੍ਰਤੀ ਗੰਭੀਰ ਹੁੰਦੇ ਚਲੇ ਗਏ ਹੁਣ ਦੇਖਿਆ ਜਾਣ ਲੱਗਾ ਸੀ ਕਿ ਬੰਕ ਪ੍ਰਕਿਰਿਆ ਬੇਹੱਦ ਘੱਟ ਜਾਂ ਇੰਜ ਕਹੀਏ ਕਿ ਖ਼ਤਮ ਹੋ ਚੁੱਕੀ ਸੀ ਪਰ ਇਸ ਮੰਦਭਾਗ ਨੇ ਫਿਰ ਤੋਂ ਇਤਰਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਬਜੀ ਨੇ ਬੱਚਿਆਂ ਦੀ ਬੁੱਧੀ ਫਿਰ ਤੋਂ ਆਪਣੇ ਵੱਸ ਵਿਚ ਕਰ ਲਈ ।
ਮਾਹਿਰਾਂ ਅਨੁਸਾਰ ਪਬਜੀ ਲੋਕਾਂ ਦੇ ਦਿਮਾਗ ‘ਤੇ ਇੱਕ ਤਰ੍ਹਾਂ ਦੇ ਨਸ਼ੇ ਦੀ ਤਰ੍ਹਾਂ ਹਾਵੀ ਹੋ ਜਾਂਦੀ ਹੈ ਜਿਸਦੀ ਲਤ ਛੁਡਾਉਣਾ ਅਜਿਹਾ ਹੋ ਗਿਆ ਹੈ ਮੰਨੋ ਕਿਸੇ ਦੀ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਿਸੇ ਦੇ ਜੀਵਨ ‘ਚੋਂ ਖ਼ਤਮ ਕਰਨਾ ਹੋਵੇ ਸਰਕਾਰੀ ਤੋਂ ਪ੍ਰਾਈਵੇਟ ਸਕੂਲ ਤੱਕ ਬੱਚੇ ਹੁਣ ਪਾਰਕਾਂ, ਰੈਸਟੋਰੈਂਟਾਂ ਅਤੇ ਹੋਰ ਕਈ ਥਾਵਾਂ ‘ਤੇ ਇਹ ਖੇਡ ਖੇਡਦੇ ਦਿਖਾਈ ਦੇਣ ਲੱਗੇ ਹਨ ਪਬਜੀ ਖੇਡਣ ਵਾਲੇ ਬੱਚਿਆਂ ਦੀ ਅੰਕ ਪ੍ਰਸੈਂਟੇਜ਼ ਘੱਟ ਆਉਣ ਲੱਗੀ ਮਾਤਾ-ਪਿਤਾ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਇਹ ਮੁੱਦਾ ਹੁਣ ਦੇਸ਼ ਦੇ ਹਰ ਸੂਬੇ, ਮੁਹੱਲੇ ਅਤੇ ਘਰਾਂ ਵਿਚ ਦਿਸਣ ਲੱਗਾ ਹੈ ਜਿਸ ਘਰ ਵਿਚ ਸਕੂਲੀ ਬੱਚੇ ਹਨ ਉਨ੍ਹਾਂ ਮਾਪਿਆਂ ਨੂੰ ਗੰਭੀਰ ਹੋਣ ਲੋੜ ਹੈ ਦਿੱਲੀ ਦੇ ਇੱਕ ਬੱਚੇ ਨੇ ਕਈ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਉਨ੍ਹਾਂ ਤੋਂ ਪੇਟੀਐਮ ਦੁਆਰਾ ਪੈਸਾ ਲੈ ਕੇ ਖੇਡਿਆ ਹੋਇਆ ਦੇਖਿਆ ਗਿਆ ਗੇਮ ਦੇ ਅੰਦਰ ਇੱਕ ਖਿਡਾਰੀ ਨੂੰ ਮਾਰਨ ‘ਤੇ 20 ਰੁਪਏ ਵੀ ਮਿਲਦੇ ਸਨ ਪਰ ਜਦੋਂ ਉਹ ਫੇਲ੍ਹ ਹੋਇਆ ਤਾਂ ਉਸਦੇ ਮਾਂ-ਬਾਪ ਨੂੰ ਸਾਰੀ ਸੱਚਾਈ ਪਤਾ ਲੱਗੀ।
ਇਸ ਤੋਂ ਇਲਾਵਾ ਹੁਣ ਗੱਲ ਕਰੀਏ ਨੌਜਵਾਨਾਂ ਅਤੇ ਉਨ੍ਹਾਂ ਤੋਂ ਉੱਪਰ ਦੀ ਪੀੜ੍ਹੀ ਦੀ ਤਾਂ ਇਨ੍ਹਾਂ ਲੋਕਾਂ ਦੀ ਜਿੰਦਗੀ ਵਿਚ ਇਸ ਗੇਮ ਨੇ ਉਨ੍ਹਾਂ ਨੂੰ ਇਸ ਹਾਲ ਵਿਚ ਪਹੁੰਚਾ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਪਰਵਾਹ ਹੀ ਨਹੀਂ ਰਹੀ ਅਤੇ ਇਸਦੀ ਵਜ੍ਹਾ ਨਾਲ ਬਰਬਾਦੀ ਦਾ ਆਲਮ ਦਸਤਕ ਦੇ ਚੁੱਕਾ ਹੈ ਕਈ ਨੌਜਵਾਨ ਜਦੋਂ ਕੰਪਨੀਆਂ ਵਿਚ ਆਪਣੀ ਪਰਫਾਰਮੈਂਸ ਦੇਣ ਵਿਚ ਨਾਕਾਮ ਹੋਣ ਲੱਗੇ ਤਾਂ ਇਸਦਾ ਕਾਰਨ ਪਬਜੀ ਖੇਡਣਾ ਦੱਸਿਆ ਗਿਆ ਪਹਿਲਾਂ ਤਾਂ ਇਹ ਘਟਨਾ ਬੇਹੱਦ ਹਾਸੋਹੀਣੀ ਲੱਗੀ ਪਰ ਜਦੋਂ ਇਸਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਤਾਂ ਵਾਕਈ ਚਿੰਤਾ ਦਾ ਵਿਸ਼ਾ ਨਿੱਕਲਿਆ ਗ੍ਰੇਟਰ ਨੋਇਡਾ ਵਿਚ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਤਾਂ ਇਸ ਗੇਮ ਦੇ ਚੱਕਰ ਵਿਚ ਆਪਣੀ ਨੌਕਰੀ ਤੱਕ ਛੱਡ ਦਿੱਤੀ ਦਰਅਸਲ ਮਾਮਲਾ ਇਹ ਸੀ ਕਿ ਇੱਕ ਵੱਡੀ ਕੰਪਨੀ ਨੇ ਹਰੇਕ ਕਰਮਚਾਰੀ ਨੂੰ ਲੰਚ ਤੋਂ ਇਲਾਵਾ ਵੀ ਇੱਕ ਬ੍ਰੇਕ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਿਚ ਹਰੇਕ ਦੀ ਟਾਈਮਿੰਗ ਵੱਖ ਹੈ ਪਰ ਉਹ ਸਾਰੇ ਨੌਜਵਾਨ ਇਕੱਠੇ ਜਾਂਦੇ ਸਨ, ਲੰਚ ਤੋਂ ਇਲਾਵਾ ਵੀ ਵਾਧੂ ਬ੍ਰੇਕ ਵਿਚ ਇਕੱਠੇ ਨਿੱਕਲ ਕੇ ਪਬਜੀ ਖੇਡਣ ਲੱਗੇ ਜਿਸ ‘ਤੇ ਮੈਨੇਜ਼ਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਚੰਗੀ ਵਧੀਆ ਨੌਕਰੀ ਨੂੰ ਛੱਡ ਕੇ ਬੇਰੁਜ਼ਗਾਰੀ ਨੂੰ ਗਲੇ ਲਾ ਲਿਆ।
ਮਾਹਿਰਾਂ ਨੇ ਪਬਜੀ ਨੂੰ ਬਲੂ ਵ੍ਹੇਲ ਤੋਂ ਜ਼ਿਆਦਾ ਘਾਤਕ ਐਲਾਨ ਕਰ ਦਿੱਤਾ ਹੈ ਪਿਛਲੇ ਹਫ਼ਤੇ ਗੁਜ਼ਰਾਤ ਸਰਕਾਰ ਨੇ ਇਸਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗੁਜ਼ਰਾਤ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤਾ ਕਿ ਬੱਚਿਆਂ ਨੂੰ ਪਬਜੀ ਜਾਂ ਹੋਰ ਗੇਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਮਾੜੇ ਨਤੀਜੇ ਸਮਝਾਓ ਮੇਰਾ ਮੰਨਣਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਭਾਰਤ ਵਿਚ ਲਾਂਚ ਹੁੰਦੀਆਂ ਹਨ ਤਾਂ ਇਨ੍ਹਾਂ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕੁਝ ਬੱਚਿਆਂ, ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਬਜੀ ਜਾਂ ਕਿਸੇ ਗੇਮ ਨੂੰ ਆਪਣੀ ਜਿੰਦਗੀ ਵਿਚ ਇੰਨਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜਿੰਦਗੀ ਨੂੰ ਹੀ ਤਬਾਹ ਕਰ ਦੇਵੇ ਇੱਥੇ ਬੱਚਿਆਂ ਦੇ ਨਾਲ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੇਕਰ ਹੁਣੇ ਤੋਂ ਉਹ ਇਸਦੇ ਸ਼ਿਕਾਰ ਹੋ ਗਏ ਤਾਂ ਯਕੀਨੀ ਤੌਰ ‘ਤੇ ਉਸ ਬੱਚੇ ਦੇ ਨਾਲ ਉਸ ਪਰਿਵਾਰ ਦਾ ਭਵਿੱਖ ਬਰਬਾਦ ਹੋਣਾ ਤੈਅ ਹੈ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਹੋਰ ਉਮਰ ਵਰਗ ਨੂੰ ਖੁਦ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਜਿੰਦਗੀ ਵਿਚ ਹਨ੍ਹੇਰੇ ਤੋਂ ਸਿਵਾਏ ਕੁਝ ਨਹੀਂ ਬਚੇਗਾ  ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਦੇਸ਼, ਇੱਕ ਚੋਣ’ ਮੋਦੀ ਸਰਕਾਰ ਦਾ ਛਲਾਵਾ : ਮਾਇਆਵਤੀ
ਦੇਸ਼ ‘ਚ ਇਕੱਠੇ ਚੋਣ ਕਰਾਉਣ ਦੇ ਪੱਖ ‘ਚ ਲੋਜਪਾ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਦੇਸ਼, ਇੱਕ ਚੋਣ ‘ਤੇ ਚਰਚਾ ਲਈ ਸੱਦੀ ਗਈ ਸਰਵ ਸਾਂਝੀ ਮੀਟਿੰਗ ਤੋਂ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਕਿਨਾਰਾ ਕਰ ਲਿਆ ਹੈ ਹਾਲਾਂÎਕ ਖੱਬੇਪੱਖੀ ਤੇ ਐਨਸੀਪੀ ਨੇ ਇਸ ‘ਚ ਹਿੱਸਾ ਲਿਆ ਕਾਂਗਰਸ ਨੇ ਮੀਟਿੰਗ ‘ਚ ਸ਼ਾਮਲ ਹੋਣ ਤੋਂ ਸਾਫ਼ ਨਾਂਹ ਕਰ ਦਿੱਤੀ, ਉੱਥੇ ਬੀਐਸਪੀ ਸੁਪਰੀਮੋ ਮਾਇਆਵਤੀ, ਟੀਐਮਸੀ ਮੁਖੀ ਮਮਤਾ ਬੈਨਰਜੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਤੋਂ ਕਿਨਾਰਾ ਕਰ ਲਿਆ
ਦੂਜੇ ਪਾਸੇ ਮੀਟਿੰਗ ‘ਚ ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇੱਕ ਦੇਸ਼, ਇੱਕ ਚੋਣ ਦੇ ਆਈਡੀਏ ਨਾਲ ਸਹਿਮਤ ਹੈ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ‘ਇੱਕ ਦੇਸ਼ ਇੱਕ ਚੋਣ’ ਦੀ ਧਾਰਨਾ ਨੂੰ ਗੈਰ ਲੋਕਤੰਤਰੀ ਤੇ ਗੈਰ ਸੰਘੀ ਕਰਾਰ ਦਿੰਦਿਆਂ ਚੋਣਾਂ ‘ਚ ਵੱਡਾ ਸੁਧਾਰ ਕਰਨ ਤੇ ਕਾਲੇਜੀਅਮ ਵੱਲੋਂ ਚੋਣ ਕਮਿਸ਼ਨ ਦੀ ਚੋਣ ਕਰਨ ਦੀ ਮੰਗ ਕੀਤੀ ਹੈ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਗਈ ਸਰਵ ਸਾਂਝੀ ਮੀਟਿੰਗ ‘ਚ ਆਪਣੇ ਨੋਟ ‘ਚ ਇਹ ਮੰਗ ਕੀਤੀ
ਓਮ ਬਿਰਲਾ ਸਰਵਸੰਮਤੀ ਨਾਲ ਲੋਕ ਸਭਾ ਸਪੀਕਰ ਚੁਣੇ
ਨਵੀਂ ਦਿੱਲੀ ਭਾਜਪਾ ਦੇ ਮੈਂਬਰ ਓਮ ਬਿਰਲਾ ਅੱਜ ਸਰਵਸੰਮਤੀ ਨਾਲ 17ਵੀਂ ਲੋਕ ਸਭਾ ਦੇ ਸਪੀਕਰ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਤੇ ਦੀ ਹਮਾਇਤ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਰਲਾ ਦੇ ਸਭਾ ਦਾ ਸਪੀਕਰ ਚੁਣੇ ਜਾਣ ਦਾ ਮਤਾ ਦਿੱਤਾ, ਜਿਸ ਦਾ ਸੀਨੀਅਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਮਾਇਤ ਕੀਤੀ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ ਤੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਸ ਦੀ ਹਮਾਇਤ ਕੀਤੀ ਇਸ ਤਰ੍ਹਾਂ ਬਿਰਲਾ ਦੀ ਹਮਾਇਤ ‘ਚ  ਸਦਨ ‘ਚ ਕੁੱਲ 14 ਮਤੇ ਸਦਨ ‘ਚ ਆਏ ਵਿਰੋਧੀ ਪਾਰਟੀਆਂ ਨੇ ਵੀ ਉਨ੍ਹਾਂ ਦੇ ਨਾਂਅ ਦੀ ਜ਼ੋਰਦਾਰ ਹਮਾਇਤ ਕੀਤੀ ਸਦਨ ‘ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਦੇ ਨਾਂਅ ਦਾ ਮਤਾ ਪੇਸ਼ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਪਤ ਦਸਤਾਵੇਜ਼ ਜਨਤਕ ਕਰਨ ਨਾਲ ਦੇਸ਼ ਨੂੰ ਹੋਵੇਗਾ ਖਤਰਾ
ਨਵੀਂ ਦਿੱਲੀ | ਰਾਫੇਲ ਸੌਦੇ ‘ਤੇ ਮੁੜ ਵਿਚਾਰ ਪਟੀਸ਼ਨਾਂ ਸਬੰਧੀ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ‘ਚ ਨਵਾਂ ਹਲਫਨਾਮਾ ਦਾਖਲ ਕਰਕੇ ਦਾਅਵਾ ਕੀਤਾ ਕਿ ਚੋਰੀ ਕੀਤੇ ਗਏ ਦਸਤਾਵੇਜ਼ਾਂ ਦੇ ਅਧਾਰ ‘ਤੇ 14 ਦਸੰਬਰ 2018 ਦੇ ਅਦਾਲਤ ਦੇ ਆਦੇਸ਼ ‘ਤੇ ਮੁੜ ਵਿਚਾਰ ਨਹੀਂ ਕੀਤਾ ਜਾ ਸਕਦਾ
ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ‘ਚ ਤਿੰਨ ਮੈਂਬਰੀ ਬੈਂਚ ਸੋਮਵਾਰ ਛੇ ਮਈ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰ ਸਕਦੀ ਹੈ ਸਰਕਾਰ ਨੇ ਰਾਫ਼ੇਲ ਸੌਦੇ ‘ਚ ਕਾਂਗਰਸ ਸਮੇਤ ਵੱਖ-ਵੱਖ ਪੱਖਾਂ ਵੱਲੋਂ ਦਾਖਲ ਮੁੜ ਵਿਚਾਰ ਪਟੀਸ਼ਨਾਂ ਸਬੰਧੀ ਨਵਾ ਹਲਫਨਾਮਾ ਦਾਖਲ ਕੀਤਾ ਹੈ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 14 ਦਸੰਬਰ 2018 ਦੇ ਆਪਣੇ ਆਦੇਸ਼ ‘ਚ ਰਾਫੇਲ ਸੌਦੇ ‘ਚ ਕੇਂਦਰ  ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਹਲਫਨਾਮੇ ‘ਚ ਕਿਹਾ ਗਿਆ ਹੈ ਕਿ ਸੌਦੇ ਦੇ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਦੀ ਰੱਖਿਆ ਮਾਮਲਿਆਂ ਦੀ ਸਰਵਉੱਚ ਕਮੇਟੀ, ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਤੇ ਰੱਖਿਆ ਮੰਤਰਾਲੇ ਦੇ ਸਰਵਉੱਚ ਨਿਕਾਏ, ਰੱਖਿਆ ਚਾਲੂ ਪ੍ਰੀਸ਼ਦ ਦੇ ਫੈਸਲਿਆਂ ਨੂੰ ਲਾਗੂ ਕੀਤਾ ਗਿਆ
ਕੇਂਦਰ ਵੱਲੋਂ ਦਾਖਲ ਹਲਫਨਾਮੇ ‘ਚ ਕਿਹਾ ਗਿਆ ਕਿ ਸਰਕਾਰੀ ਪ੍ਰਕਿਰਿਆ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਮਾਮਲੇ ਦੀ ਤਰੱਕੀ ਦੀ ਨਿਗਰਾਨੀ ਕੀਤੀ ਗਈ ਤੇ ਇਸ ਨੂੰ ਕਦੇ ਵੀ ਦਖਲ ਜਾਂ ਸਮਾਨਅੰਤਰ ਸਮਝੌਤਾ ਨਹੀਂ ਸਮਝਿਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਹੋ ਚੁੱਕੀਆਂ ਨੇ ਵੀਡੀਓ ਵਾਇਰਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਪਟਨ ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐੱਸਪੀ ਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਨੂੰ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਵੱਲੋਂ ਇਸ ਮੰਤਰੀ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਵੱਲੋਂ ਵੀ ਮੰਤਰੀ ਦੇ ਇਸ ਰਵੱਈਏ ‘ਤੇ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਨਾਲ ਹੀ ਇਨ੍ਹਾਂ ਅਫ਼ਸਰਾਂ ਦੀ ਦਲੇਰੀ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਵੱਲੋਂ ਫੋਨ ‘ਤੇ ਹੀ ਡੀਐੱਸਪੀ ਸਮੇਤ ਨਿਗਰਾਨ ਇੰਜੀਨੀਅਰ ਨੂੰ ਸ਼ਰੇਆਮ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਨਸ਼ਰ ਹੋ ਰਹੀ ਆਡੀਓ ਹਰ ਇੱਕ ਵਿਅਕਤੀ ਦੇ ਮੁਬਾਇਲ ਫੋਨ ਤੇ ਪੁੱਜ ਚੁੱਕੀ ਹੈ। ਕਪਤਾਨ ਦੇ ਮੰਤਰੀ ਦੀ ਅਜਿਹੀ ਭਾਸ਼ਾ ਵਾਲੀ ਇਹ ਪਹਿਲੀ ਕਲਿੱਪ ਨਹੀਂ, ਸਗੋਂ ਇਸ ਤੋਂ ਪਹਿਲਾਂ ਇੱਕ ਮਹਿਲਾ ਮੁਲਾਜ਼ਮ ਨਾਲ ਔਖੇ ਭਾਰੀ ਹੋਣ ਦੀ ਵੀਡੀਓ ਵੀ ਨਸ਼ਰ ਹੋ ਚੁੱਕੀ ਹੈ। ਮੰਤਰੀ ਜੀ ਦੀ ਮੁਬਾਇਲ ਫੋਨ ‘ਤੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਨੂੰ ਸਿੱਧਾ ਸਿੱਧਾ ਧਮਕਾਉਂਦੇ ਦੀ ਵਾਇਰਲ ਹੋਈ ਆਡੀਓ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ।
ਅਕਾਲੀ ਦਲ ਤੇ ਆਪ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਇਸ ਆਡੀਓ ਤੋਂ ਸਿੱਧ ਹੋ ਗਿਆ ਹੈ ਕਿ ਕਾਂਗਰਸ ਦੇ ਮੰਤਰੀ ਕਿਸ ਤਰ੍ਹਾਂ ਅਧਿਕਾਰੀਆਂ ਤੋਂ ਆਪਣੇ ਮੁਤਾਬਿਕ ਕੰਮ ਕਰਵਾਉਂਦੇ ਹਨ। ਜੇਕਰ ਕੋਈ ਅਧਿਕਾਰੀ ਪੁੱਠੇ ਸਿੱਧੇ ਕੰਮ ਨਹੀਂ ਕਰਦਾ ਤਾਂ ਉਸ ਨੂੰ ਕਿਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ। ਵਿਰੋਧੀ ਧਿਰਾਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਫੋਟੋ ਲਾ ਕੇ ਕੁਝ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਲਿਖਿਆ ਜਾ ਰਿਹਾ ਹੈ ਕਿ ਮੈਂ ਮੰਤਰੀ ਬੋਲਦਾ।
ਇੱਧਰ ਆਮ ਲੋਕਾਂ ਤੇ ਬੁੱਧੀਜੀਵੀਆਂ ਵੱਲੋਂ ਕਾਂਗਰਸ ਦੇ ਇਸ ਵਜੀਰ ਦੀ ਅਧਿਕਾਰੀਆਂ ਨਾਲ ਫੋਨ ‘ਤੇ ਕੀਤੀ ਜਾ ਰਹੀ ਹੰਕਾਰ ਭਰੀ ਵਾਰਤਾਲਾਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਸੱਤਾ ‘ਚ ਚੂਰ ਹਨ, ਜਿਸ ਕਾਰਨ ਇਨ੍ਹਾਂ ਨੂੰ ਚੰਗਾ ਮਾੜਾ ਕੁਝ ਦਿਖਾਈ ਨਹੀਂ ਦੇ ਰਿਹਾ। ਉਂਜ ਲੋਕਾਂ ਵੱਲੋਂ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਵਾਲੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ, ਜੋ ਕਿ ਮੰਤਰੀ ਅੱਗੇ ਫਿੱਕੇ ਨਹੀਂ ਪਏ। ਲੋਕਾਂ ‘ਚ ਚਰਚਾ ਹੈ ਕਿ ਡੀਐੱਸਪੀ ਮੰਤਰੀ ਨੂੰ ਸਪੱਸ਼ਟ ਕਹਿ ਰਿਹਾ ਹੈ ਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ, ਜਿਸ ਕਰਕੇ ਅਜਿਹੇ ਅਫ਼ਸਰਾਂ ਦੀ ਸਰਾਹਣਾ ਕਰਨੀ ਬਣਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਚਲਾਨ ਕੱਟਣ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀ। ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਸਟੇਜ ਤੋਂ ਅਕਾਲੀਆਂ ਨੂੰ ਵੱਢਣ ਦੀ ਵੀਡੀਓ ਨਸਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਹੋਰ ਆਗੂਆਂ ਦੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੂਬਾਈ ਸਮਾਗਮ ਨੇ ਦਿੱਤਾ ਕਲਮਕਾਰਾਂ ਤੇ ਲੋਕਾਂ ਦੀ ਜੋਟੀ ਦਾ ਸੱਦਾ
ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਔਲਖ ਦੀ ਯਾਦ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ
ਸੱਚ ਕਹੂੰ ਨਿਊਜ਼
ਬਰਨਾਲਾ
ਦਾਣਾ ਮੰਡੀ ਬਰਨਾਲਾ ‘ਚ ਹੋਇਆ ਨਾਟਕ ਅਤੇ ਗੀਤ-ਸੰਗੀਤ ਮੇਲਾ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਝੰਡਾ ਬੁਲੰਦ ਕਰਨ ਦਾ ਹੋਕਾ ਦੇ ਗਿਆ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜੇ ਮੌਕੇ ਹੋਏ ਸੂਬਾਈ ਸਾਲਾਨਾ ਨਾਟਕ ਤੇ ਗੀਤ ਸੰਗੀਤ ਮੇਲੇ ਦਾ ਆਗਾਜ਼ ਸ਼ਮਾ ਰੌਸ਼ਨ ਕਰਨ ਨਾਲ ਹੋਇਆ। ਸ਼ਮਾ ਰੌਸ਼ਨ ਮੌਕੇ ਮਨਜੀਤ ਕੌਰ ਔਲਖ, ਡਾ. ਨਵਸ਼ਰਨ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੰਚ ਦੇ ਸਹਾਇਕ ਸਕੱਤਰ ਰਾਮ ਕੁਮਾਰ, ਖਜਾਨਚੀ ਕਸਤੂਰੀ ਨਾਲ, ਮੀਤ ਪ੍ਰਧਾਨ ਹੰਸਾ ਸਿੰਘ, ਕਿਸਾਨ ਆਗੂ ਜੋਗਿੰਦਰ ਉਗਰਾਹਾਂ, ਮਨਜੀਤ ਧਨੇਰ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਸਮੇਤ ਪੰਜ ਦਰਜਨ ਆਗੂ ਹਾਜ਼ਰ ਸਨ। ਖਚਾ-ਖਚ ਭਰੇ ਵਿਸ਼ਾਲ ਪੰਡਾਲ ਨੂੰ ਮਨਜੀਤ ਕੌਰ ਔਲਖ, ਡਾ. ਨਵਸ਼ਰਨ ਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਾਰਲ ਮਾਰਕਸ ਦੀ 200ਵੀਂ ਜਨਮ ਵਰ੍ਹੇਗੰਢ, ਜਲਿਆਂ ਵਾਲਾ ਬਾਗ਼ ਦੀ 100ਵੀਂ ਵਰ੍ਹੇਗੰਢ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰਜ਼ੇ, ਖੁਦਕੁਸ਼ੀਆਂ, ਮਹਿੰਗਾਈ, ਬੇਰੁਜ਼ਗਾਰੀ, ਫਿਰਕੂ ਫਾਸੀਪੁਣੇ ਦੀਆਂ ਨਾ-ਮੁਰਾਦ ਮਰਜ਼ਾਂ ਤੋਂ ਮੁਕਤ ਸਮਾਜ ਸਿਰਜਣ ਦੇ ਲੋਕ ਸੰਗਰਾਮ ਨਾਲ ਗਲਵੱਕੜੀ ਪਾਉਣ ਵਾਲੇ ਸੱਭਿਆਚਾਰ ਦੀ ਸਿਰਜਣਾ ਸਾਡੇ ਸਮਿਆਂ ਦੀ ਲੋੜ ਹੈ।
ਇਸ ਰਾਤ ਲੋਕ ਕਲਾ ਮੰਚ ਮਾਨਸਾ ਨੇ ‘ਐਸੇ ਜਨ ਵਿਰਲੇ ਸੰਸਾਰਿ’, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ‘ਜੇ ਅਸੀਂ ਚੁੱਪ ਹੀ ਰਹੇ’, ਚੰਡੀਗੜ੍ਹ ਸਕੂਲ ਆਫ ਡਰਾਮਾ, ‘ਹਵਾਈ ਗੋਲੇ’ ਦਸਤਕ ਰੰਗ ਮੰਚ ਵੱਲੋਂ ‘ਦਸਤਕ’ ਨਾਟਕ ਖੇਡੇ ਗਏ। ਆਜ਼ਾਦ ਰੰਗ ਮੰਚ ਬਰਨਾਲਾ ਵੱਲੋਂ ‘ਰੰਗਲਾ ਪੰਜਾਬ’ ਤੇ ‘ਆਜ਼ਾਦੀ’ ਕੋਰਿਓਗਰਾਫ਼ੀਆਂ ਪੇਸ਼ ਕੀਤੀਆਂ ਗਈਆਂ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਤੋਂ ਇਲਾਵਾ ਅੰਮ੍ਰਿਤਪਾਲ, ਗਗਨ ਲੌਂਗੋਵਾਲ ਅਤੇ ਬੇਅੰਤ ਜੇਠੂਕੇ ਆਦਿ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੇਲੇ ‘ਚ ਮਤੇ ਪਾਸ ਕੀਤੇ ਗਏ ਕਿ ਬੁੱਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ, ਮਨਜੀਤ ਧਨੇਰ ਦੀ ਉਮਰਕੈਦ ਦੀ ਸਜ਼ਾ ਰੱਦ ਕੀਤੀ ਜਾਵੇ ਅਤੇ ਧਾਰਾ 295 ਏ ਖ਼ਤਮ ਕੀਤੀ ਜਾਵੇ। ਮੇਲੇ ‘ਚ ਮੰਚ ਸੰਚਾਲਕ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਦਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।