Fight - Sach Kahoon Punjabi
ਟਕਰਾਅ ਨਹੀਂ ਗੱਲਬਾਤ ਹੀ ਸਹੀ ਰਸਤਾ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਇੱਕ ਵਾਰ ਫਿਰ ਆਪਣੀਆਂ ਮੰਗਾਂ ਲਈ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਸੰਗਰੂਰ ’ਚ ਇੱਕ ਕਿਸਾਨ ਦੀ ਮੌਤ ਦੀ ਦੁਖਦਾਈ ਖਬਰ ਵੀ ਹੈ। ਕਿਸਾਨ ਚੰਡੀਗੜ੍ਹ ਜਾਣ ਲਈ ਅੜੇ ਹੋਏ ਹਨ ਤੇ ਪੁਲਿਸ ਵੱਲੋਂ ਕਿਸਾਨ ਆਗੂਆਂ ਦੀ ਗਿ੍ਰਫ਼ਤਾਰੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਦਿੱਲੀ ਵਾਂਗ ਨਾਕੇਬੰਦੀ ਕੀਤੀ ਗਈ ਹੈ। ਕਿਸਾਨਾਂ ਤੇ ਸਰਕਾਰ ਦੋਵਾਂ ਧਿਰਾਂ ਨੂੰ ਮਾਮਲੇ ਦੀ ਗੰਭੀਰਤਾ ਨਾਲ ਵੇਖਦਿਆਂ ਕੋਈ ਰਸਤਾ ਕੱਢਣਾ ਚਾਹੀਦਾ ਹੈ। ਟਕਰਾਅ ਕਿਸੇ ਵੀ ਮਸਲੇ ਦਾ ਹੱਲ ਨਹੀਂ। (Fight)
ਸਰਕਾਰਾਂ ਵੱਲੋਂ ਗੱਲਬਾਤ ਦੀ ਬਜਾਇ ਰੋਕਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਚੰਗਾ ਹੋਵੇ, ਜੇਕਰ ਸਰਕਾਰ ਗੱਲਬਾਤ ਦਾ ਮਾਹੌਲ ਪੈਦਾ ਕਰਕੇ ਇਸ ਟਕਰਾਅ ਭਰੇ ਮਾਹੌਲ ਨੂੰ ਖਤਮ ਕਰੇ। ਕਿਸਾਨ ਜਥੇਬੰਦੀਆਂ ਵੀ ਧਰਨੇ ਮੁਜ਼ਾਹਰੇ ਕਰਨ ਪਰ ਟਕਰਾਅ ਤੋਂ ਬਚਣ। ਅਸਲ ’ਚ ਜਿੱਤ ਵਿਚਾਰ ਦੀ ਉੱਤਮਤਾ ਦੀ ਹੋਣੀ ਹੈ। ਸ਼ਾਂਤਮਈ ਧਰਨਾ ਵੀ ਪਾਸੇ ਪਲਟ ਦਿੰਦਾ ਹੈ ਅਤੇ ਸਰਕਾਰਾਂ ਨੂੰ ਆਖਰ ਸੁਣਨੀ ਹੀ ਪੈਂਦੀ ਹੈ। ਦੇਸ਼ ਅੰਦਰ ਕਈ ਸ਼ਾਂਤਮਈ ਅੰਦੋਲਨ ਅਜਿਹੇ ਹੋਏ ਹਨ ਜਦੋਂ ਸਰਕਾਰਾਂ ਨੂੰ ਝੁਕਣਾ ਪਿਆ।
ਧਰਨਾ ਸਰਕਾਰਾਂ ਨੂੰ ਜਗਾ ਦਿੰਦਾ ਹੈ
ਉਂਜ ਵੀ ਇਹ ਸੰਚਾਰ ਦਾ ਯੱੁਗ ਹੈ ਕਿਤੇ ਵੀ ਬੈਠ ਕੇ ਦਿੱਤਾ ਧਰਨਾ ਹਜ਼ਾਰਾਂ ਕਿਲੋਮੀਟਰ ਦੂਰ ਸਰਕਾਰਾਂ ਨੂੰ ਜਗਾ ਦਿੰਦਾ ਹੈ। ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਧਰਨੇ ਨਾਲ ਆਮ ਜਨਤਾ ਦੀ ਖੱਜਲ ਖੁਆਰੀ ਤੇ ਨੁਕਸਾਨ ਨਾ ਹੋਵੇ। ਸਕੂਲ ਜਾਂਦੇ ਬੱਚਿਆਂ ਤੇ ਗੰਭੀਰ ਮਰੀਜ਼ਾਂ ਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਂਜ ਇਹ ਸਵਾਲ ਵੀ ਗੰਭੀਰ ਹੈ ਕਿ ਆਖ਼ਰ ਅਜ਼ਾਦੀ ਦੇ 76 ਵਰ੍ਹਿਆਂ ਬਾਅਦ ਵੀ ਕਿਸਾਨ ਅੰਦੋਲਨ ਕਰਨ ਲਈ ਕਿਉਂ ਮਜ਼ਬੂਰ ਹਨ।
ਖੇਤੀ ਨੀਤੀਆਂ ’ਚ ਕਿੱਥੇ ਕਮੀ ਹੈ, ਇਨ੍ਹਾਂ ਨੀਤੀਆਂ ਨੂੰ ਮੁੜ ਪੜਤਾਲਣ ਦੀ ਜ਼ਰੂਰਤ ਹੈ। ਸਬਸਿਡੀਆਂ, ਖੇਤੀ ਬੀਮਾ ਸਮੇਤ ਕਈ ਹੋਰ ਸਕੀਮਾਂ ਦੇ ਬਾਵਜੂਦ ਖੇਤੀ ’ਚ ਮੁੱਢਲੀ (ਮੂਲਭੂਤ) ਤਬਦੀਲੀ ਕਿਉਂ ਨਹੀਂ ਆਈ। ਇਸੇ ਤਰ੍ਹਾਂ ਖੇਤੀ ਜਿਣਸਾਂ ਦੇ ਭਾਅ ਦਾ ਕਦੇ ਬਿਲਕੁੱਲ ਹੇਠਾਂ ਡਿੱਗਣਾ ਤੇ ਕਦੇ ਅਸਮਾਨ ’ਤੇ ਚੜ੍ਹਨਾ ਕਿਸਾਨ, ਖਪਤਕਾਰ, ਵਪਾਰੀ ਦੇ ਹਿੱਤਾਂ ਦੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਚਰਚਾ ਦੀ ਲੋੜ ਹੈ। ਤਾਜ਼ਾ ਕਿਸਾਨ ਅੰਦੋਲਨ ਉਦੋਂ ਹੋ ਰਿਹਾ ਜਦੋਂ ਪਿਆਜ਼ ਦੀ ਦਰਾਮਦ (ਆਯਾਤ) ’ਤੇ 40 ਫੀਸਦੀ ਡਿਊਟੀ (ਡਿਊਟੀ) ਲਾ ਦਿੱਤੀ ਗਈ ਹੈ। ਖਪਤਕਾਰਾਂ ਨੂੰ ਸਸਤਾ ਪਿਆਜ਼ ਮੁਹੱਈਆ ਕਰਵਾਉਣ ਲਈ ਇਹ ਕਦਮ ਸਹੀ ਹੋ ਸਕਦਾ ਹੈ ਪਰ ਇਸ ਦੇ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਵੀ ਵੇਖਣਾ ਪਵੇਗਾ। ਕਿਸਾਨ ਵਰਤਮਾਨ ਭਾਅ ਨਾਲ ਸੰਤੁਸ਼ਟ ਨਹੀਂ। ਨਿਰਯਾਤ ਸ਼ੁਲਕ ਵਧਣ ਨਾਲ ਨਿਰਯਾਤ ਰੁਕਦਾ ਹੈ ਤੇ ਕਿਸਾਨ ਨੂੰ ਫਾਇਦਾ ਨਹੀਂ ਮਿਲਦਾ। ਸਰਕਾਰ ਨੂੰ ਸੰਤੁਲਿਤ ਨੀਤੀਆਂ ਬਣਾਉਣ ’ਤੇ ਜ਼ੋਰ ਦੇਣਾ ਪਵੇਗਾ ਤਾਂ ਕਿ ਖੇਤੀ ਲਾਹੇਵੰਦ ਧੰਦਾ ਵੀ ਬਣਿਆ ਰਹੇ ਤੇ ਪਖਤਕਾਰ ’ਤੇ ਵੀ ਬੋਝ ਨਾ ਪਵੇ।
ਹਿੰਸਕ ਹੋਣ ਦਾ ਡਰ, ਦੋਵੇਂ ਧੜੇ ਇੱਕ ਦੂਜੇ ਦੀਆਂ ਮੀਟਿੰਗਾਂ ਲਈ ਸੂਹੀਏ ਰੱਖਣ ਲੱਗੇ
ਸੰਗਰੂਰ, (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ (Dhindsa and Badal) ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਚਾਲੇ ਚੱਲ ਰਹੀ ਸਿਧਾਂਤਕ ਲੜਾਈ ਕਿਸੇ ਵੇਲੇ ਵੀ ‘ਬਾਹੂਬਲ’ ਦਾ ਰੂਪ ਧਾਰਨ ਕਰ ਸਕਦੀ ਹੈ ਪ੍ਰਸ਼ਾਸਨ ਨੂੰ ਹੁਣ ਇਨ੍ਹਾਂ ਸਰਗਰਮੀਆਂ ਦੇ ਚਲਦਿਆਂ ਦੋਵੇ ਧੜਿਆਂ ਦੀਆਂ ਮੀਟਿੰਗਾਂ ‘ਤੇ ਖ਼ਾਸ ਨਿਗ੍ਹਾ ਰੱਖਣੀ ਪੈ ਰਹੀ ਹੈ ਢੀਂਡਸਾ ਪਰਿਵਾਰ ਵੱਲੋਂ ‘ਸਿਧਾਂਤਕ’ ਲੜਾਈ ਦੇ ਤੌਰ ‘ਤੇ ਆਰੰਭ ਹੋਈ ਇਸ ਸਿਆਸਤ ਨੇ ਹੁਣ ਹੋਰ ਰੂਪ ਲੈਣਾ ਆਰੰਭ ਕਰ ਦਿੱਤਾ ਹੈ
ਢੀਂਡਸਾ ਪਰਿਵਾਰ ਵੱਲੋਂ ਜਿਸ ਤਰ੍ਹਾਂ ਸੰਗਰੂਰ ਤੇ ਬਰਨਾਲਾ ਹਲਕਿਆਂ ਤੋਂ ਬਾਹਰ ਦੌਰੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਲੈ ਕੇ ਕਈ ਹੋਰ ਪ੍ਰਸਥਿਤੀਆਂ ਜਨਮ ਲੈ ਸਕਦੀਆਂ ਹਨ ਬੀਤੇ ਦਿਨੀਂ ਪਰਮਿੰਦਰ ਢੀਂਡਸਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਅਕਾਲੀ ਦਲ ਬਾਦਲ ਤੋਂ ਗੁੱਸੇ ਹੋਏ ਕਈ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਬਾਦਲ ਧੜੇ ਦੇ ਆਗੂਆਂ ਨੂੰ ਢੀਂਡਸਾ ਪਰਿਵਾਰ ਦੀ ਆਮਦ ਦੀ ਭਿਣਕ ਲੱਗਦਿਆਂ ਹੀ ਉਨ੍ਹਾਂ ਦੇ ਪਿੱਛੇ ਆਪਣੇ ‘ਸੂਹੀਆ’ ਛੱਡ ਦਿੱਤੇ ਅਤੇ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਢੀਂਡਸਾ ਪਰਿਵਾਰ ਦੇ ਕਾਫ਼ਲੇ ਦਾ ਪਿੱਛਾ ਵੀ ਕੀਤਾ ਪਰ ਕੁਦਰਤਨ ਲੜਾਈ ਝਗੜੇ ਵਾਲੀ ਸਥਿਤੀ ਪੈਦਾ ਨਹੀਂ ਹੋਈ
ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾਣਗੇ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਘਰਾਂ ਵਿੱਚ ਬੈਠੇ ਆਗੂਆਂ ਨੂੰ ਉਹ ਮੁੜ ਤੋਂ ਪਾਰਟੀ ਨਾਲ ਤੋਰਨ ਦਾ ਯਤਨ ਕਰਨਗੇ ਉਨ੍ਹਾਂ ਫਿਰ ਕਿਹਾ ਕਿ ਸਾਡੇ ਵੱਲੋਂ ਕੋਈ ਬਾਹੂਬਲ ਦੀ ਨਹੀਂ ਸਗੋਂ ਸਿਧਾਂਤਕ ਲੜਾਈ ਲੜੀ ਜਾ ਰਹੀ ਹੈ ਅਤੇ ਇਹ ਲੜਾਈ ਉਹ ਜਾਰੀ ਰੱਖਣਗੇ ਬਾਦਲ ਧੜੇ ਦੇ ਆਗੂਆਂ ਦਾ ਕਹਿਣਾ ਹੈ ਕਿ ਢੀਂਡਸਾ ਪਰਿਵਾਰ ਨੂੰ ਆਖ਼ਰ ਏਨੇ ਚਿਰ ਪਿੱਛੋਂ ਕਿਉਂ ਪਾਰਟੀ ਤੋਂ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਚਿੰਤਾ ਹੋ ਗਈ ਹੈ, ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਧੜੇ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ
ਸੰਗਰੂਰ ਤੇ ਬਰਨਾਲਾ ਦੀ ਲੀਡਰਸ਼ਿਪ ਦੀ ਅਗਵਾਈ ਸੁਖਬੀਰ ਬਾਦਲ ਖੁਦ ਕਰ ਰਹੇ ਹਨ
ਢੀਂਡਸਾ ਪਰਿਵਾਰ ਦੀ ਹਲਕਿਆਂ ਵਿੱਚ ਪਾਈ ਜਾ ਰਹੀ ਫੇਰੀ ਤੋਂ ਬਾਅਦ ਬਾਦਲ ਧੜੇ ਵੱਲੋਂ ਆਪਣੇ ਰੁੱਸੇ ਲੀਡਰਾਂ ਨੂੰ ਗੁੱਸੇ ਗਿਲੇ ਮਿਟਾਉਣ ਲਈ ਬਕਾਇਦਾ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਫੋਨ ਵੀ ਕੀਤੇ ਜਾਣ ਦੀ ਚਰਚਾ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੀ ਲੀਡਰਸ਼ਿਪ ਦੀ ਅਗਵਾਈ ਸੁਖਬੀਰ ਬਾਦਲ ਖੁਦ ਕਰ ਰਹੇ ਹਨ ਇਸ ਤੋਂ ਇਲਾਵਾ ਸੁਖਬੀਰ ਵੱਲੋਂ ਹਲਕਾ ਸੰਗਰੂਰ ਤੇ ਬਰਨਾਲਾ ਦੇ ਅਕਾਲੀ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਆਪਣੇ ਪਾਰਟੀ ਪ੍ਰਧਾਨ ਦਾ ਥਾਪੜਾ ਮਿਲਣ ਤੋਂ ਬਾਅਦ ਜ਼ਿਲ੍ਹੇ ਵਿੱਚੋਂ ਅਕਾਲੀ ਲੀਡਰਾਂ ਨੇ ਧੜਾਧੜ ਢੀਂਡਸਾ ਪਰਿਵਾਰ ‘ਤੇ ਸ਼ਬਦੀ ਹਮਲੇ ਕਰਨੇ ਆਰੰਭ ਕਰ ਦਿੱਤੇ ਹਨ
ਅੱਜ ਸ਼ੇਰਪੁਰ ਵਿਖੇ ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਅਕਾਲੀ ਵਰਕਰਾਂ ਨਾਲ ਇੱਕ ਵੱਡੀ ਮੀਟਿੰਗ ਕਰਕੇ ਢੀਂਡਸਾ ਪਰਿਵਾਰ ‘ਤੇ ਸਿੱਧੇ ਹਮਲੇ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਹੁਣ ਤੱਕ ਮਨਮਾਨੀਆਂ ਹੀ ਕੀਤੀਆਂ ਹਨ ਅਤੇ ਉਨ੍ਹਾਂ ਨੇ ਹੁਣ ਕਈ ਕਈ ਵੱਡੇ ਆਗੂਆਂ ਨੂੰ ਪਾਰਟੀ ਵਿੱਚੋਂ ਖੁੱਡੇ ਲਾਈਨ ਲਾਇਆ ਹੈ, ਅੱਜ ਉਹ ਲੋਕਤੰਤਰ ਹੋਣ ਦਾ ਅਲਾਪ ਕਰ ਰਹੇ ਹਨ
ਢੀਂਡਸਾ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਉੱਭਰ ਕੇ ਸਾਹਮਣੇ ਆ ਰਹੇ ਹਨ
ਉੱਧਰ ਢੀਂਡਸਾ ਦੇ ਹੱਕ ਵਿੱਚ ਵੀ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਉੱਭਰ ਕੇ ਸਾਹਮਣੇ ਆ ਰਹੇ ਹਨ ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਹੇ ਹਰਪ੍ਰੀਤ ਸਿੰਘ ਢੀਂਡਸਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੂਰੀ ਤਰ੍ਹਾਂ ਨਾਲ ਢੀਂਡਸਾ ਪਰਿਵਾਰ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਮੀਡੀਆ ਨਾਲ ਸਬੰਧਿਤ ਗੁਰਮੀਤ ਸਿੰਘ ਜੌਹਲ ਵੱਲੋਂ ਵੀ ਅਸਤੀਫ਼ਾ ਦਿੱਤਾ ਗਿਆ ਸੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਜ਼ਿਲ੍ਹੇ ਦੇ ਵੱਡੀ ਗਿਣਤੀ ਯੂਥ ਆਗੂ ਢੀਂਡਸਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ
ਅਜਿਹੇ ਹਾਲਾਤਾਂ ਵਿੱਚ 2 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਵਿੱਚ ਕੋਈ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਸੀਆਈਡੀ ਦੀਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਸੁਰੱਖਿਆ ਘੇਰੇ ਵਿੱਚ ਲੈਣਾ ਆਰੰਭ ਕਰ ਦਿੱਤਾ ਹੈ  ਸੀਆਈਡੀ ਵੀ ਦੋਵੇਂ ਧੜਿਆਂ ਦੀਆਂ ਚੱਲ ਰਹੀਆਂ ਮੀਟਿੰਗਾਂ ‘ਤੇ ਵਿਸ਼ੇਸ਼ ਨਿਗ੍ਹਾ ਰੱਖ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
fight of Dhindsa and Badal has begun take on more form
ਮਾਲਵੇ ਦੇ ਪਿੰਡਾਂ ‘ਚ ਮਨਜੀਤ ਧਨੇਰ ਦੇ ਗੂੰਜਦੇ ਰਹੇ ਸਪੀਕਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ੀ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੀ ਪ੍ਰਵਾਨਗੀ ਤੋਂ ਬਾਅਦ 46 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਸੰਘਰਸ਼ ਨੂੰ ਕਿਸਾਨਾਂ ਅਤੇ ਕਿਰਤੀਆਂ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਇਸ ਲੋਕ ਪੱਖੀ ਸੰਘਰਸ਼ ‘ਤੇ 4 ਕਰੋੜ ਰੁਪਏ ਤੱਕ ਦਾ ਖਰਚਾ ਆ ਚੁੱਕਾ ਹੈ ਮਾਲਵੇ ਦੇ ਪਿੰਡਾਂ ਵਿੱਚ ਵੀ ਧਨੇਰ ਦੇ ਨਾਂਅ ਦੇ ਰੋਜਾਨਾ ਲਾਊਡ ਸਪੀਕਰ ਗੂੰਜ ਰਹੇ ਸਨ ਅਤੇ ਪਿੰਡਾਂ ‘ਚੋਂ ਕਾਫਲੇ ਬਰਨਾਲਾ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਰਹੇ ਸਨ।
ਜਾਣਕਾਰੀ ਅਨੁਸਾਰ ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਕੋਈ ਛੋਟਾ ਨਹੀਂ ਸੀ, ਕਿਉਂਕਿ ਮਨਜੀਤ ਸਿੰਘ ਧਨੇਰ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਾਲ ਰੱਖੀ ਸੀ ਅਤੇ ਸੁਪਰੀਮ ਕੋਰਟ ਵਿੱਚ ਕੋਈ ਰਾਹਤ ਨਹੀਂ ਮਿਲੀ ਸੀ। ਸਜ਼ਾ ਮੁਆਫ਼ੀ ਦੇ ਇਸ ਸੰਘਰਸ਼ ਨੂੰ ਪਹਿਲਾਂ ਪਟਿਆਲਾ ਦੀ ਮਹਿਮਦਪੁਰ ਮੰਡੀ ਵਿਖੇ ਭਖਾਇਆ ਗਿਆ ਅਤੇ ਇੱਥੇ 20 ਸਤੰਬਰ ਤੋਂ ਪੱਕਾ ਮੋਰਚਾ ਆਰੰਭ ਕੀਤਾ ਗਿਆ ਸੀ ਜੋ 27 ਸਤੰਬਰ ਤੱਕ ਚੱਲਿਆ। ਇਸ ਦੌਰਾਨ 26 ਸਤੰਬਰ ਨੂੰ ਇਨ੍ਹਾਂ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ ਸੀ ਜਿੱਥੇ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਭੇਜਣ ਦੀ ਗੱਲ ਕਹੀ ਗਈ।
ਪੈਰੋਲ ‘ਤੇ ਬਾਹਰ ਆਏ ਮਨਜੀਤ ਧਨੇਰ ਵੱਲੋਂ 30 ਸਤੰਬਰ ਨੂੰ ਵੱਡੇ ਲੋਕ ਕਾਫਲੇ ਰਾਹੀਂ ਬਰਨਾਲਾ ਜੇਲ੍ਹ ‘ਚ ਸਰੰਡਰ ਕੀਤਾ ਗਿਆ ਸੀ। ਇਸ ਦਿਨ ਤੋਂ ਇੱਥੇ ਪੱਕਾ ਮੋਰਚਾ ਜਾਰੀ ਸੀ।ਪੱਕੇ ਮੋਰਚੇ ਦੇ ਆਗੂਆਂ ਨਰੈਣ ਦੱਤ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਮਾਲਵੇ ਦੇ ਲੋਕਾਂ ਨੇ ਇਸ ਜੰਗ ਵਿੱਚ ਖੁੱਲ੍ਹਕੇ ਯੋਗਦਾਨ ਪਾਇਆ ਹੈ। ਉਨ੍ਹ੍ਹਾਂ ਦੱਸਿਆ ਕਿ ਅੱਜ ਤੱਕ ਇਸ ਮੋਰਚੇ ਨੂੰ 46 ਦਿਨ ਹੋ ਗਏ ਹਨ ਅਤੇ ਇਸ ਉੱਪਰ ਲਗਭਗ ਚਾਰ ਕਰੋੜ ਰੁਪਏ ਖਰਚਾ ਆ ਚੁੱਕਾ ਹੈ। ਇਹ ਖਰਚਾ ਲੰਗਰ, ਚਾਹ-ਪਾਣੀ, ਰਸਦ, ਗੱਡੀਆਂ, ਕਾਰਾਂ ਅਤੇ ਹੋਰ ਸਾਧਨਾਂ ਆਦਿ ‘ਤੇ ਹੋਇਆ ਹੈ। ਉਂਜ ਪਿੰਡਾਂ ਦੇ ਗੁਰਦੁਆਰਿਆ ਅੰਦਰ ਧਨੇਰ ਮਾਮਲੇ ਦੇ 46 ਦਿਨਾਂ ਤੋਂ ਹੋਕੇ ਗੂੰਜ ਰਹੇ ਸਨ ਅਤੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾ ਰਿਹਾ ਸੀ।
ਪਿੰਡਾਂ ਵਿੱਚੋਂ ਲੋਕ ਲੰਗਰ, ਚਾਹ ਪਾਣੀ ਅਤੇ ਹੋਰ ਰਸਦ ਲੈ ਕੇ ਆਉਂਦੇ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਦੀ ਜਿੱਤ ਪੰਜਾਬ ਦੇ ਸੰਘਰਸ਼ਸੀਲ ਅਤੇ ਹੱਕਾਂ ਲਈ ਜੂੰਝਣ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਕੱਲੀ ਉਨ੍ਹਾਂ ਦੀ ਯੂਨੀਅਨ ਵੱਲੋਂ ਹੀ ਇਸ ਸੰਘਰਸ਼ ਵਿੱਚ ਲਗਭਗ 2 ਕਰੋੜ ਰੁਪਏ ਦਾ ਖਰਚਾ ਆਇਆ ਹੈ ਜਦਕਿ ਪਿੰਡਾਂ ਵਿੱਚ ਰੋਜਾਨਾਂ ਆਉਣ ਵਾਲੀ ਰਸਦ ਇਸਤੋਂ ਵੱਖਰੀ ਹੈ।ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਰਾਤ ਵੇਲੇ ਸੈਂਕੜੇ ਲੋਕ ਰੁਕਦੇ ਸਨ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਵੱਡਾ ਕੰਮ ਸੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸਮ ਦਾ ਪਹਿਲਾ ਮੋਰਚਾ ਸੀ, ਜਿਸ ‘ਤੇ ਰੋਜਾਨਾ ਲੱਖਾਂ ਰੁਪਏ ਦਾ ਖਰਚਾ ਆ ਰਿਹਾ ਸੀ, ਪਰ ਸੰਘਰਸ਼ੀ ਲੋਕਾਂ ਦੇ ਏਕੇ ਨੇ ਹੱਕ ਦੀ ਜੰਗ ਵਿੱਚ ਖਰਚੇ ਨੂੰ ਨਹੀਂ ਦੇਖਿਆ। ਇਸ ਲਾ ਮਿਸਾਲ ਸੰਘਰਸ਼ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਵੱਲੋਂ ਵੱਡੀ ਦਰਿਆ ਦਿਲੀ ਦਿਖਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰਿਹਾਈ ਨਹੀਂ ਹੋ ਸਕੀ ਸੀ ਅਤੇ ਕੱਲ੍ਹ 15 ਨਵੰਬਰ ਨੂੰ ਰਿਹਾਈ ਦੀ ਪੂਰੀ ਆਸ ਹੈ ਅਤੇ ਰਿਹਾਈ ਦੌਰਾਨ ਇਸ ਮੋਰਚੇ ਨੂੰ ਫਤਿਹ ਕਰ ਦਿੱਤਾ ਜਾਵੇਗਾ।
ਮਾਮਲਾ ਤੇ ਇਸ ਤਰ੍ਹਾਂ ਚੱਲਿਆ ਸੰਘਰਸ਼
ਦੱਸਣਯੋਗ ਹੈ ਕਿ ਮਨਜੀਤ ਸਿੰਘ ਧਨੇਰ ਮਹਿਲ ਕਲਾਂ ‘ਚ 1997 ‘ਚ ਵਾਪਰੇ ਕਿਰਨਜੀਤ ਕੌਰ ਸਮੂਹਿਕ ਜਬਰ ਜਨਾਹ/ਕਤਲ ਕਾਂਡ ਦੇ ਵਿਰੋਧ ‘ਚ ਚੱਲੇ ਜ਼ੋਰਦਾਰ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਮੁੱਖ ਆਗੂ ਹਨ। ਕਿਰਨਜੀਤ ਦੇ  ਕਾਤਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ 2003 ਵਿੱਚ ਦੋਸ਼ੀਆਂ ਦੇ ਪਰਿਵਾਰ ਨਾਲ ਸਬੰਧਿਤ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ, ਜਿਸ ‘ਚ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਮਨਜੀਤ ਸਿੰਘ ਧਨੇਰ, ਨਰੈਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਨਾਮਜ਼ਦ ਕਰ ਲਿਆ ਸੀ ਅਤੇ ਬਰਨਾਲਾ ਦੀ ਸ਼ੈਸ਼ਨ ਅਦਾਲਤ ਨੇ 2005 ਨੂੰ ਤਿੰਨਾਂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।  ਤਿੰਨਾਂ ਲੋਕ ਆਗੂਆਂ ਦੀ ਰਿਹਾਈ ਸਬੰਧੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਲੜੇ ਗਏੇ ਸਾਂਝੇ ਸੰਘਰਸ਼ ਦੇ ਸਦਕਾ ਗਵਰਨਰ ਪੰਜਾਬ ਨੇ ਤਿੰਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ ਪਰ ਹਾਈਕੋਰਟ ਨੇ ਗਵਰਨਰ ਦਾ ਇਹ ਹੁਕਮ ਰੱਦ ਕਰਕੇ ਦੋ ਆਗੂਆਂ ਨੂੰ ਬਰੀ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਹਾਈਕੋਰਟ ਦੇ ਫ਼ੈਸਲੇ ਖ਼ਿਲਾਫ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ, ਸੁਪਰੀਮ ਕੋਰਟ ਵੱਲੋਂ ਮਨਜੀਤ ਸਿੰਘ ਧਨੇਰ ਦਾ ਕੇਸ ਪੰਜਾਬ ਦੇ ਗਵਰਨਰ ਪਾਸ ਦੁਬਾਰਾ ਵਿਚਾਰ ਕਰਨ ਲਈ ਭੇਜਿਆ ਸੀ। ਸੱਤ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਗਵਰਨਰ ਪੰਜਾਬ ਨੇ ਕੋਈ ਫੈਸਲਾ ਨਹੀਂ ਦਿੱਤਾ ਸੀ । ਸੁਪਰੀਮ ਕੋਰਟ ਵਿੱਚ 2 ਸਤੰਬਰ ਨੂੰ ਸੁਣਵਾਈ ਹੋਣ ‘ਤੇ ਸਜ਼ਾ ਬਰਕਰਾਰ ਰੱਖੀ ਗਈ ਸੀ। ਇਸ ਤੋਂ ਬਾਅਦ ਸ਼ਜਾ ਮੁਆਫ਼ੀ ਲਈ ਇਹ ਲੋਕ ਸੰਘਰਸ ਵਿੱਢਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਮਨੁੱਖੀ ਸਰੀਰ ‘ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟ ਜਾਂਦੇ ਹਨ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ‘ਚ ਆ ਕੇ ਅਮਲ ਕਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚੁਗਲੀ, ਨਿੰਦਿਆ, ਲੱਤ-ਖਿਚਾਈ, ਕਿਸੇ ਦਾ ਬੁਰਾ ਸੋਚਣ, ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਪੈ ਕੇ ਮਨੁੱਖੀ ਜਨਮ ਨੂੰ ਤਬਾਹ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਬੁਰਾਈਆਂ ਤੋਂ  ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ।
ਜਿਵੇਂ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਗੇ ਇੱਕ ਪਾਸੇ ਦਲਦਲ ਹੋਵੇ ਅਤੇ ਦੂਜੇ ਪਾਸੇ ਟੋਏ ਹੋਣ ਤਾਂ ਤੁਸੀਂ ਬੜੇ ਆਰਾਮ ਨਾਲ, ਧਿਆਨ ਨਾਲ ਗੱਡੀ ਚਲਾਉਂਦੇ ਹੋ ਕਿ ਗੱਡੀ ਨਾ ਤਾਂ ਟੋਏ ‘ਚ ਜਾਵੇ ਅਤੇ ਨਾ ਹੀ ਦਲਦਲ ‘ਚ ਫਸੇ ਜੇਕਰ ਧਿਆਨ ਨਾਲ ਚਲਾਉਂਗੇ ਤਾਂ ਤੁਸੀਂ ਸਹੀ-ਸਲਾਮਤ ਨਿਕਲ ਜਾਓਗੇ ਜੇਕਰ ਲਾਪਰਵਾਹੀ ਨਾਲ, ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਜਾਓਗੇ ਤਾਂ ਗੱਡੀ ਜਾਂ ਤਾਂ ਟੋਏ ‘ਚ ਡਿੱਗ ਜਾਵੇਗੀ ਜਾਂ ਦਲਦਲ ‘ਚ ਫੱਸ ਜਾਵੇਗੀ ਤਾਂ ਉਸੇ ਤਰ੍ਹਾਂ ਮਨ ਤੇ ਮਾਇਆ ਕਾਲ ਨੇ ਬਣਾਏ ਹਨ ਅਤੇ ਜ਼ਿੰਦਗੀ ਰੂਪੀ ਗੱਡੀ ‘ਤੇ ਜੇਕਰ ਮਨ ਸਵਾਰ ਹੈ ਤਾਂ ਇਨਸਾਨ ਇਨ੍ਹਾਂ ‘ਚ ਡਿੱਗ ਪਵੇਗਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ,ਹੰਕਾਰ, ਮਨ-ਮਾਇਆ ਰੂਪੀ ਦਲਦਲ ‘ਚ ਤੁਹਾਡੀ ਆਤਮਾ ਫੱਸ ਜਾਵੇਗੀ ਜੇਕਰ ਤੁਸੀਂ ਧਿਆਨ ਨਾਲ ਭਾਵ ਸਿਮਰਨ, ਭਗਤੀ-ਇਬਾਦਤ ਕਰੋਗੇ, ਗੁਰੂ, ਪੀਰ-ਫ਼ਕੀਰ ਜਿਹੋ-ਜਿਹੀ ਟਰੇਨਿੰਗ ਦਿੰਦਾ ਹੈ ਉਵੇਂ ਡਰਾਈਵਰ ਬਣ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਸੀਂ ਨਾ ਤਾਂ ਦਲਦਲ ‘ਚ ਫਸੋਗੇ ਤੇ ਨਾ ਹੀ ਕਦੇ ਟੋਇਆਂ ‘ਚ ਗੱਡੀ ਡਿੱਗੇਗੀ, ਕਿਉਂਕਿ ਪੀਰ-ਫ਼ਕੀਰ ਇਨ੍ਹਾਂ ਰਾਹਾਂ ਦੇ ਮਾਹਿਰ ਹੁੰਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ‘ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ ਅਜਿਹੇ-ਅਜਿਹੇ ਲੋਕ ਜੋ ਭਗਤੀ ‘ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ‘ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਅਤੇ ਸੇਵਾ-ਸਿਮਰਨ ਕਰੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਦੋਵਾਂ ਪਿਓ-ਪੁੱਤ ਖਿਲਾਫ਼ ਦਰਜ ਮਾਮਲੇ ਦੀਆਂ ਧਾਰਾਵਾਂ ‘ਚ ਕੀਤਾ ਵਾਧਾ | Crime News
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਕੁਝ ਦਿਨ ਪਹਿਲਾਂ ਪਿੰਡ ਲਹਿਰੀ ਵਿਖੇ ਵਿਆਹ ਵਿੱਚ ਹੋਈ ਲੜਾਈ ‘ਚ ਜ਼ਖ਼ਮੀ ਹੋਏ ਪਿੰਡ ਚਚੋਹਰ ਵਾਸੀ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਲਹਿਰੀ ਵਾਸੀ ਦੋ ਪਿਓ-ਪੁੱਤਰਾਂ ਖਿਲਾਫ਼ ਦਰਜ ਮਾਮਲੇ ਦੀਆਂ ਧਾਰਾਵਾਂ ‘ਚ ਵਾਧਾ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਜ ਮਾਮਲੇ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਗੰਗਾ ਰਾਮ ਵਾਸੀ ਚਚੋਹਰ ਜ਼ਿਲ੍ਹਾ ਮਾਨਸਾ ਆਪਣੇ ਤਾਏ ਦੇ ਮੁੰਡੇ ਜਗਪਾਲ ਸਿੰਘ ਪੁੱਤਰ ਕਰਨੈਲ ਸਿੰਘ ਦੇ ਨਾਲ ਉਸਦੇ ਸਹੁਰੇ ਪਿੰਡ ਲਹਿਰੀ ਵਿਆਹ ਆਇਆ ਸੀ ਜਿੱਥੇ 18 ਅਗਸਤ ਦੀ ਸ਼ਾਮ ਨੂੰ ਹੋਈ ਲੜਾਈ ਦੌਰਾਨ ਕੁਝ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਿਰ ਵਿੱਚ ਲੱਕੜ ਦੀ ਖਲਪਾੜ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। (Crime News)
ਜੋ ਕਿ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸੀ ਤਲਵੰਡੀ ਸਾਬੋ ਪੁਲਿਸ ਨੇ 20 ਅਗਸਤ ਨੂੰ ਉਸ ਦੇ ਚਚੇਰੇ ਭਰਾ ਜਗਪਾਲ ਸਿੰਘ ਵਾਸੀ ਚਚੋਹਰ ਦੇ ਬਿਆਨਾਂ ਦੇ ਅਧਾਰ ‘ਤੇ ਗੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਲਹਿਰੀ (ਦੋਵੇਂ ਪਿਓ-ਪੁੱਤਰ) ਜ਼ਿਲ੍ਹਾ ਆਈਪੀਸੀ ਦੀ ਧਾਰਾ 308 ਅਤੇ 34 ਤਹਿਤ ਮਾਮਲਾ ਦਰਜ ਕਰਕੇ ਮੁਲ਼ਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਪਰ ਅੱਜ ਇਲਾਜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਮੌਤ ਹੋਣ ਕਾਰਨ ਪੁਲਿਸ ਨੇ ਧਾਰਾਵਾਂ ਵਿੱਚ ਵਾਧਾ ਕਰਦਿਆਂ ਧਾਰਾ 302 ਦਰਜ ਕਰ ਦਿੱਤੀ ਹੈ। (Crime News)
ਪਾਣੀ ਲਈ ਜੰਗ ਨਹੀਂ ਯਤਨ ਕਰੋ
ਪਾਣੀ ਲਈ ਜੰਗ ਨਹੀਂ ਯਤਨ ਕਰੋ
ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ।
ਸਾਡੇ ਦੇਸ਼ ਦੀਆਂ ਸਰਕਾਰਾਂ, ਸਿਆਸਤਦਾਨਾਂ ਦੇ ਨਾਲ-ਨਾਲ ਲੋਕਾਂ ਦੀ ਇਹ ਮਾਨਸਿਕਤਾ ਬਣ ਗਈ ਹੈ ਕਿ ਜਾਂ ਤਾਂ ਉਹ ਆਪਣੀਆਂ ਕਮੀਆਂ ਲਈ ਦੂਜਿਆਂ ਨੂੰ ਆਚੋਲਨਾ ਦਾ ਸ਼ਿਕਾਰ ਬਣਾਉਂਦੇ ਹਨ ਜਾਂ ਫਿਰ ਕੁਦਰਤ ਨੂੰ ਕੋਸਦੇ ਹਨ ਪੰਜਾਬ ਤੇ ਹਰਿਆਣਾ ਦਰਮਿਆਨ ਇੱਕ ਵਾਰ ਫੇਰ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਉਸ ਵੇਲੇ ਗਰਮਾ ਰਿਹਾ ਹੈ ਜਦੋਂ ਦੋਵਾਂ ਰਾਜਾਂ ‘ਚ ਵਰਖਾ ਨਾਲ ਸ਼ਹਿਰ ਬੇਹਾਲ ਹੋਏ ਪਏ ਹਨ ਇਹੀ ਹਾਲ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦਾ ਹੈ ਪਾਣੀ ਦੀ ਬਹੁਤਾਤ ਤੇ ਪਾਣੀ ਦੀ ਘਾਟ ਦਰਮਿਆਨ ਸੰਤੁਲਨ ਬਣਾਉਣ ਦਾ ਕੋਈ ਯਤਨ ਨਹੀਂ ਹੋ ਰਿਹਾ ਹਰਿਆਣਾ ਤੇ ਪੰਜਾਬ ਲਈ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਦੇ ਕੁਝ ਲੋਕਾਂ ਦੀ ਹਿੰਮਤ ਮਿਸਾਲ ਬਣ ਸਕਦੀ ਹੈ ਜੋ ਅਸੰਭਵ ਕੰਮ ਨੂੰ ਵੀ ਸੰਭਵ ਬਣਾਉਣ ‘ਚ ਕਾਮਯਾਬ ਹੋ ਰਹੇ ਹਨ ਵਰਖਾ ਦੇ ਪਾਣੀ ਦੀ ਸੰਭਾਲ ਦਾ ਕੰਮ ਕੋਈ ਬੁੰਦੇਲਖੰਡੀਆਂ ਤੋਂ ਸਿੱਖੋ ਇਸ ਇਲਾਕੇ ਦੇ ਕ੍ਰਿਸ਼ਨਾਨੰਦ ਨਾਂਅ ਦੇ ਬੰਦੇ ਨੇ 4 ਸਾਲ ਮਿਹਨਤ ਕਰਕੇ ਢਾਈ ਵਿੱਘਿਆਂ ‘ਚ 6 ਫੁੱਟ ਡੂੰਘਾ ਤਲਾਬ ਬਣਾ ਦਿੱਤਾ।
ਜਿਸ ਨਾਲ ਖੇਤੀ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਖ਼ਤਮ ਹੋ ਗਈ ਨਵੇਂ ਰਸਤੇ ਲੱਭਣ ਵਾਲੇ ਅਜਿਹੇ ਵਿਅਕਤੀਆਂ ਨੂੰ ਸ਼ੁਰੂ ‘ਚ ਲੋਕ ਮਖੌਲ ਜ਼ਰੂਰ ਕਰਦੇ ਹਨ ਪਰ ਕਾਮਯਾਬੀ ਮਿਲਣ ‘ਤੇ ਉਹੀ ਸਲਾਮਾਂ ਵੀ ਕਰਦੇ ਹਨ ਅਜਿਹੀ ਹਿੰਮਤ ਹੀ ਛੱਤੀਸਗੜ੍ਹ ‘ਚ ਸ਼ਾਮ ਲਾਲ ਨਾਂਅ ਦੇ ਬੰਦੇ ਨੇ ਵਿਖਾਈ ਜਿਸ ਨੇ 27 ਸਾਲ ਲਗਾਤਾਰ ਕਹੀ ਨਾਲ ਇੱਕ ਤਲਾਬ ਪੁੱਟ ਦਿੱਤਾ ਤੇ ਪਿੰਡ ਦੀ ਪਾਣੀ ਦਿੱਕਤ ਦੂਰ ਹੋ ਗਈ ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ ਪੰਜਾਬ ਦੀ ਦਲੀਲ ਹੈ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ ਹਰਿਆਣਾ ਕੋਲ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਕਮੀ ਹੈ।
ਪਾਣੀ ਦੇ ਇਸ ਝਗੜੇ ‘ਚ ਕਈ ਵਾਰ ਹਾਲਾਤ ਤਕਰਾਰ ਵਾਲੇ ਬਣ ਜਾਂਦੇ ਹਨ ਕੋਈ ਨਹਿਰ ਦੀ ਪੁਟਾਈ ਕਰਵਾਉਂਦਾ ਹੈ ਕੋਈ ਨਹਿਰ ਪੂਰ ਦਿੰਦਾ ਹੈ ਦਰਅਸਲ ਪਾਣੀ ਦੀ ਲੜਾਈ ‘ਚ ਡਾਂਗਾ ਚੁੱਕਣ ਦੀ ਬਜਾਇ ਕਹੀਆਂ ਚੁੱਕ ਕੇ ਪਾਣੀ ਦੀ ਸੰਭਾਲ ਕਰਨ ਦੀ ਸਖ਼ਤ ਲੋੜ ਹੈ ਪਾਣੀ ਦੀ ਲੜਾਈ ‘ਚ ਲੋਕ ਇੱਕ ਦੂਜੇ ਦੇ ਪਿਆਸੇ ਹੋ ਰਹੇ ਹਨ ‘ ਪਾਣੀ ਨਹੀਂ ਖੂਨ ਦਿਆਂਗੇ ‘ ਵਰਗੇ ਨਾਅਰੇ ਲੋਕਾਂ ਨੂੰ ਇੱਕ ਦੂਜੇ ਦੀ ਜਾਨ ਦਾ ਦੁਸ਼ਮਣ ਬਣਾ ਰਹੇ ਹਨ  ਬਿਨਾਂ ਸ਼ੱਕ ਦਰਿਆਈ ਮਸਲਾ ਸਿਆਸੀ ਮੁੱਦਾ ਬਣ ਗਿਆ ਹੈ ਜੋ ਵੋਟ ਬੈਂਕ ਦੀ ਨੀਤੀ ਅਨੁਸਾਰ ਠੰਢਾ-ਤੱਤਾ ਹੁੰਦਾ ਹੈ ਦੋਵੇਂ ਸੂਬਿਆਂ ਦੀਆਂ ਸਰਕਾਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਛੱਤੀਸਗੜ੍ਹ ਤੇ ਬੁੰਦੇਲਖੰਡ ਤੋਂ ਸਿੱਖਣ ‘ਚ ਦੇਰ ਨਹੀਂ ਕਰਨੀ ਚਾਹੀਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਰੀਬੀ ਨਾਲ ਨਾ ਲੜ ਸਕਿਆ ਪਾਕਿ
ਸੰਨ 2013 ‘ਚ ਨਵਾਜ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਸੀ ਜੰਗ ਕਰਨ ਦੀ ਬਜਾਇ ਗਰੀਬੀ, ਭੁੱਖਮਰੀ, ਅਨਪੜਤਾ ਤੇ ਬਿਮਾਰੀਆਂ ਖਿਲਾਫ਼ ਜੰਗ ਕਰਨੀ ਚਾਹੀਦੀ ਹੈ ਮਗਰੋਂ ਤਹਿਰੀਕ ਏ ਇਨਸਾਫ਼ ਪਾਰਟੀ ਦੀ ਇਮਰਾਨ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਇਹੀ ਗੱਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਹੀ  ਪਰ ਕੋਈ ਵੀ ਹੁਕਮਰਾਨ ਆਪਣੇ ਐਲਾਨਾਂ ਨੂੰ ਅੰਜਾਮ ਤੱਕ ਨਹੀਂ ਪਹੁੰਚਾ ਸਕਿਆ ਅੱਜ ਹਾਲਾਤ ਇਹ ਹਨ ਕਿ ਪਾਕਿ ‘ਤੇ ਕਰਜ਼ਾ ਉਸ ਦੇ ਕੁੱਲ ਘਰੇਲੂ ਉਤਪਾਦਨ ਦੇ ਬਰਾਬਰ ਹੀ ਪੁੱਜ ਗਿਆ ਹੈ ਜੋ ਦੇਸ਼ ਲਈ ਖਤਰੇ ਦੀ ਘੰਟੀ ਹੈ ਗਰੀਬੀ ਸਮਾਜਿਕ -ਰਾਜਨੀਤਿਕ ਬੁਰਾਈਆਂ ਦੀ ਜੜ੍ਹ ਹੈ ਜਿਨ੍ਹਾਂ ‘ਚੋਂ ਅੱਤਵਾਦ ਵੀ ਇੱਕ ਹੈ ਅੱਤਵਾਦੀ ਸੰਗਠਨ ਭੁੱਖੇ ਮਰਦੇ ਨੌਜਵਾਨਾਂ ਨੂੰ ਪੈਸੇ ਦਾ ਲੋਭ ਦੇ ਕੇ ਅਸਾਨੀ ਨਾਲ ਹਿੰਸਾ ਕਰਨ ਲਈ ਤਿਆਰ ਕਰ ਲੈਂਦੇ ਹਨ ਦਰਅਸਲ ਇਹਨਾਂ ਹਾਲਾਤਾਂ ਲਈ ਨਵਾਜ਼ ਸ਼ਰੀਫ਼, ਇਮਰਾਨ ਸਮੇਤ ਜ਼ਰਦਾਰੀ ਪਰਿਵਾਰ ਵੀ ਜਿੰਮੇਵਾਰ ਹੈ ਜੋ ਮੁਲਕ ਦੀ ਹਕੂਮਤ ਚਲਾਉਣ ਲਈ ਅਜ਼ਾਦ ਹੋ ਕੇ ਫੈਸਲਾ ਨਹੀਂ ਲੈ ਸਕੇ ਸਰਕਾਰ ਫੌਜ ਤੇ ਆਈਐਸਆਈ ਦੀ ਗੁਲਾਮ ਹੋ ਕੇ ਚੱਲਦੀ ਰਹੀ ਪਾਕਿ ਨੇ ਕਸ਼ਮੀਰ ਨੂੰ ਆਪਣੇ ਨੱਕ ਦਾ ਸਵਾਲ ਬਣਾ ਕੇ ਅੱਤਵਾਦੀ ਸੰਗਠਨਾਂ ਨੂੰ ਅਜਿਹੀ ਖੁੱਲ੍ਹ ਦਿੱਤੀ ਕਿ ਆਖ਼ਰ ਖੁਦ ਪਾਕਿ ਵੀ ਅੱਤਵਾਦੀ ਗ੍ਰਿਫ਼ਤ ‘ਚ ਆ ਗਿਆ  ਜਿਹੜੇ ਤਾਲਿਬਾਨ ਅਫ਼ਗਾਨਿਸਤਾਨ ਸਰਕਾਰ ਖਿਲਾਫ਼ ਲੜਨ ਲਈ ਤਿਆਰ ਕੀਤੇ ਗਏ ਉਹੀ ਤਾਲਿਬਾਨ ਸਵਾਤ ਘਾਟੀ ਸਮੇਤ  ਨਾਰਥ ਫਰੰਟੀਅਰ ਨੂੰ ਆਪਣਾ ਕਿਲ੍ਹਾ ਬਣਾ ਕੇ ਬੈਠ ਗਏ ਪਾਕਿ ਨੇ ਆਪਣੀ ਯੁਵਾ ਸ਼ਕਤੀ ਨੂੰ ਅੱਤਵਾਦ ‘ਚ ਝੋਕ ਦਿੱਤਾ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹਿੰਦਿਆਂ ਆਸਿਫ਼ ਜ਼ਰਦਾਰੀ ਨੇ ਇਹ ਕਬੂਲ ਕੀਤਾ ਸੀ ਕਿ ਪਾਕਿ ਨੇ ਤਾਲਿਬਾਨ ਕਿਸੇ ਮਕਸਦ ਲਈ ਤਿਆਰ ਕੀਤੇ ਸਨ ਇਸੇ ਤਰ੍ਹਾਂ ਨਵਾਜ ਸ਼ਰੀਫ਼ ਸਰਕਾਰ  ਜਿਸ ਕਾਰਗਿਲ ਜੰਗ ਤੋਂ ਮੁੱਕਰਦੀ ਰਹੀ ਫੌਜ ਦੇ ਸਾਬਕਾ ਜਨਰਲ ਪਰਵੇਜ ਮੁਸ਼ੱਰਫ਼ ਨੇ ਸਵੀਕਾਰ ਕੀਤਾ ਕਿ ਪੂਰੀ ਯੋਜਨਾਬੰਦੀ ਨਾਲ ਪਾਕਿ ਫੌਜ ਨੇ ਕਾਰਗਿਲ ‘ਚ ਹਮਲਾ ਕੀਤਾ ਸੀ ਕਹਾਵਤ ‘ਖੂਹ ਪੁੱਟਦੇ ਨੂੰ ਖਾਤਾ ਤਿਆਰ, ‘ ਪਾਕਿ ‘ਤੇ ਪੂਰੀ ਢੁੱਕਦੀ ਹੈ ਕਸ਼ਮੀਰ ਨੂੰ ਹਥਿਆਉਣ ਤੇ ਚੀਨ ਵਰਗੇ ਮੁਲਕਾਂ ਦੀ ਕੂਟਨੀਤੀ ਦਾ ਹਿੱਸਾ ਬਣ ਕੇ ਪਾਕਿਸਤਾਨ ਨੇ ਆਪਣੀ ਬਦਹਾਲੀ ਦਾ ਰਾਹ ਆਪ ਖੋਲ੍ਹ ਦਿੱਤਾ ਹੁਣ ਇਮਰਾਨ ਖਾਨ ਆਪਣੇ ਨੌਕਰਸ਼ਾਹਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖਰਚੇ ਘਟਾਉਣ, ਭ੍ਰਿਸ਼ਟਾਚਾਰ ਰੋਕਣ ਵਰਗੀਆਂ ਨਸੀਹਤ ਦੇ ਰਹੇ ਹਨ ਪਰ ਪੰਜ ਦਹਾਕਿਆਂ ‘ਚ ਕੀਤੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਸਾਲ ਦੋ ਸਾਲ ‘ਚ ਪੂਰਾ ਨਹੀਂ ਕੀਤਾ ਜਾ ਸਕਦਾ ਇਮਰਾਨ ਪ੍ਰਧਾਨ ਮੰਤਰੀ ਵਾਸਤੇ ਅਲਾਟ ਹੋਈਆਂ ਗੱਡੀਆਂ ਦੀ ਨਿਲਾਮੀ ਵੀ ਕੀਤੀ ਪਰ ਉਹ ਪਾਕਿ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ?’ਚ ਨਾਕਾਮ ਸਾਬਤ ਹੋ ਰਹੇ ਹਨ ਚੰਗਾ ਹੋਵੇ ਜੇਕਰ ਪਾਕਿਸਤਾਨ  ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ‘ਚੋਂ ਕੱਢ ਕੇ ਆਰਥਿਕ ਨੀਤੀ ਨੂੰ ਮਹੱਤਤਾ ਦੇਵੇ ਗਰੀਬ ਤੇ ਬਦਹਾਲ ਗੁਆਂਢੀ ਭਾਰਤ ਲਈ ਖਤਰਨਾਕ ਹੈ ਪਾਕਿ ਦੇ ਮਾੜੇ ਵਿੱਤੀ ਹਾਲਾਤਾਂ ਤੋਂ ਭਾਰਤ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ  ਅਜਮਲ ਕਸਾਬ ਨੂੰ ਗਰੀਬੀ ਮੁੰਬਈ ਤੱਕ ਲੈ ਆਈ ਸੀ ਸਾਨੂੰ ਚੌਕਸ ਰਹਿਣਾ ਪਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦ ਖਿਲਾਫ਼ ਵੱਡੀ ਲੜਾਈ ਦੀ ਲੋੜ
ਸ੍ਰੀਲੰਕਾ ‘ਚ ਈਸਾਈਆਂ ਦੇ ਈਸਟਰ ਤਿਉਹਾਰ ਮੌਕੇ ਅੱਤਵਾਦੀਆਂ ਵੱਲੋਂ ਕੀਤੇ 8 ਲੜੀਵਾਰ ਧਮਾਕੇ ਨਾ ਸਿਰਫ਼ ਸ੍ਰੀਲੰਕਾ ਸਗੋਂ ਪੂਰੀ ਦੁਨੀਆ ਲਈ ਚੁਣੌਤੀ ਹਨ ਇਹਨਾਂ ਹਮਲਿਆਂ ‘ਚ 158 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਦਰਅਸਲ ਅੱਤਵਾਦੀ ਸੰਗਠਨ ਇੱਕ ਕਮਜ਼ੋਰ ਦੇਸ਼ ਨੂੰ ਨਿਸ਼ਾਨਾ ਬਣਾ ਕੇ ਅੱਤਵਾਦ ਖਿਲਾਫ਼ ਜੁਟੇ ਦੇਸ਼ਾਂ ਨੂੰ ਧਮਕਾਉਣਾ ਚਾਹੁੰਦੇ ਹਨ ਕਿ ਉਹਨਾਂ ਦੀ ਹੋਂਦ ਬਰਕਰਾਰ ਹੈ ਅਮਰੀਕਾ, ਇੰਗਲੈਂਡ, ਫਰਾਂਸ ਸਮੇਤ ਦੁਨੀਆ ਦੇ ਤਾਕਤਵਰ ਮੁਲਕਾਂ ਨੇ ਅੱਤਵਾਦ ਖਿਲਾਫ਼ ਸਖ਼ਤ ਕਦਮ ਚੁੱਕੇ ਹਨ ਇਹਨਾਂ ਮੁਲਕਾਂ ਦੇ ਹਮਲਾਵਰ ਰੁਖ਼ ਨੂੰ ਭਾਂਪਦਿਆਂ ਅੱਤਵਾਦੀ ਏਸ਼ੀਆ ‘ਚ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ ਸ੍ਰੀਲੰਕਾ ਦੀ ਘਟਨਾ ਪਿੱਛੇ ਅੱਤਵਾਦੀਆਂ ਦੀ ਮਜ਼ਹਬੀ ਨਫ਼ਰਤ ਵੀ ਸਾਬਤ ਹੁੰਦੀ ਹੈ ਕਿ ਉਹ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਦਰਅਸਲ ਅਲਕਾਇਦਾ ਸਮੇਤ ਕਈ ਅੱਤਵਾਦੀ ਸੰਗਠਨ ਵੀ ਈਸਾਈ ਭਾਈਚਾਰੇ ਨੂੰ ਪੂਰੀ ਦੁਨੀਆ ‘ਚ ਨਿਸ਼ਾਨਾ ਬਣਾ ਰਹੇ ਹਨ ਅੱਤਵਾਦ ਨੂੰ ‘ਜੇਹਾਦ’ ਕਹਿਣ ਵਾਲੇ ਅੱਤਵਾਦੀਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਹੁਣ ਵੇਲਾ ਸਿਰਫ਼ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਦਾ ਹੀ ਨਹੀਂ ਸਗੋਂ ਅੱਤਵਾਦੀਆਂ ਵੱਲੋਂ ਧਰਮ ਦੇ ਨਾਂਅ ‘ਤੇ ਫੈਲਾਈ ਜਾ ਰਹੀ ਨਫ਼ਰਤ ਤੋਂ ਵੀ ਬਚਣ ਦਾ ਹੈ ਸ੍ਰੀਲੰਕਾ ‘ਤੇ ਹੋਏ ਹਮਲੇ ਅਮਰੀਕਾ ਤੇ ਯੂਰਪ ਦੇ ਈਸਾਈ ਭਾਈਚਾਰੇ ‘ਚ ਮੁਸਲਮਾਨਾਂ ਖਿਲਾਫ਼ ਟਕਰਾਓ ਦੇ ਹਾਲਾਤ ਪੈਦਾ ਕਰ ਸਕਦੇ ਹਨ ਇਹ ਮਾਹੌਲ ਨਸਲੀ ਹਮਲਿਆਂ ਦਾ ਵੀ ਕਾਰਨ ਬਣਦਾ ਹੈ ਜਦੋਂ ਭਾਵੁਕ ਹੋਏ ਗੋਰੇ ਲੋਕ ਬਦਲਾ ਲੈਣ ਲਈ ਗੈਰ-ਗੋਰਿਆਂ ਨੂੰ ਮਾਰ-ਮੁਕਾਉਂਦੇ ਹਨ ਸਾਨੂੰ ਅਜਿਹੀ ਭਰਮਾਊ ਤੇ ਗੁੰਮਰਾਹ ਕਰਨ ਵਾਲੀ ਸੋਚ ਤੋਂ ਬਚਣ ਦੀ ਲੋੜ ਹੈ ਅੱਤਵਾਦੀ ਤਾਂ ਚਾਹੁੰਦੇ ਹੀ ਇਹੀ ਹਨ ਸਾਰੀ ਦੁਨੀਆ ‘ਚ ਧਰਮਾਂ ਦੇ ਨਾਂਅ ‘ਤੇ ਜੰਗ ਹੋਵੇ ਉਹਨਾਂ ਵੱਲੋਂ ਧਾਰਮਿਕ ਸਥਾਨਾਂ ‘ਤੇ ਹਮਲੇ ਵੀ ਇਸੇ ਮਨਸੂਬੇ ਨਾਲ ਕੀਤੇ ਜਾਂਦੇ ਹਨ ਤਾਕਤਵਰ ਮੁਲਕਾਂ ਨੂੰ ਅੱਤਵਾਦ ਤੇ ਧਰਮਾਂ ਨੂੰ ਵੱਖ-ਵੱਖ ਕਰਨ ਲਈ ਵੀ ਪ੍ਰਚਾਰ ਮੁਹਿੰਮ ਚਲਾਉਣੀ ਪਵੇਗੀ ਇਸ ਦੇ ਨਾਲ ਹੀ ਅੱਤਵਾਦ ਨੂੰ ਹਵਾ ਦੇਣ ਅਤੇ ਅੱਤਵਾਦ ਬਾਰੇ ਦੋਗਲੀ ਨੀਤੀ ਵਾਲੇ ਮੁਲਕਾਂ ਨਾਲ ਵੀ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ ਅੱਤਵਾਦ ਦੇ ਖਾਤਮੇ ਲਈ ਭਾਵੇਂ ਵੱਖ-ਵੱਖ ਮੁਲਕਾਂ ਦਰਮਿਆਨ ਕਈ ਸਮਝੌਤੇ ਹੋਏ ਹਨ ਪਰ ਤਕਨੀਕੀ ਤੇ ਕਾਨੂੰਨੀ ਪੇਚੀਦਗੀਆਂ ਅੱਤਵਾਦੀਆਂ ਖਿਲਾਫ਼ ਕਾਰਵਾਈ ‘ਚ ਰੁਕਾਵਟ ਬਣ ਰਹੀਆਂ ਹਨ ਜਿਸ ਦਾ ਨਤੀਜਾ ਹੈ ਕਿ ਅੱਤਵਾਦੀ ਤਾਕਤਵਰ ਦੇਸ਼ਾਂ ਤੋਂ ਬਚ ਕੇ ਕਮਜ਼ੋਰ ਤੇ ਗਰੀਬ ਮੁਲਕਾਂ ‘ਚ ਕਾਰਵਾਈਆਂ ਕਰ ਰਹੇ ਹਨ ਪਾਕਿਸਤਾਨ ਵਰਗਾ ਮੁਲਕ ਅੱਤਵਾਦ ਖਿਲਾਫ਼ ਕਾਰਵਾਈ ਦੀ ਦੁਹਾਈ ਦੇ ਕੇ ਵੀ ਅੱਤਵਾਦੀਆਂ ਦੇ ਬਚਾਓ ਲਈ ਹਰ ਹੀਲਾ ਵਰਤ ਰਿਹਾ ਹੈ ਅੱਤਵਾਦ ਅਮਨ ਤੇ ਖੁਸ਼ਹਾਲੀ ਦਾ ਦੁਸ਼ਮਣ ਹੈ ਤੇ ਕਿਸੇ ਦਾ ਵੀ ਦੋਸਤ ਨਹੀਂ ਅੱਤਵਾਦ ਨਾਲ ਨਜਿੱਠਣ ਲਈ ਸਾਰੇ ਮੁਲਕਾਂ ਨੂੰ ਇੱਕਜੁੱਟ ਹੋਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਵੇਦ ਅਖਤਰ ਨੇ ਲਿਖਿਆ ਕਾਂਗਰਸ ਦਾ ਥੀਮ ਸਾਂਗ
ਕਾਂਗਰਸ ਦਾ ਪ੍ਰਚਾਰ ਅਭਿਆਨ ‘ਨਿਆਂਏਂ’ ਦੇ ਆਲੇ-ਦੁਆਲੇ ਹੋਵੇਗਾ ਕੇਂਦਰਿਤ : ਆਨੰਦ ਸ਼ਰਮਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਨਵਾਂ ਨਾਅਰਾ ‘ਅਬ ਹੋਗਾ ਨਿਆਂ’ ਜਾਰੀ ਕਰ ਦਿੱਤਾ ਚੋਣਾਵੀ ਨਾਅਰਾ ਜਾਰੀ ਕਰਦਿਆਂ ਕਾਂਗਰਸ ਨੇ ਕਿਹਾ ਕਿ ਦੇਸ਼ ‘ਚ ‘ਅਨਿਆਂ’ ਦਾ ਮਾਹੌਲ ਹੈ ।
ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਕਾਂਗਰਸ ਦਾ ਪ੍ਰਚਾਰ ਅਭਿਆਨ ‘ਨਿਆਂ’ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗਾ ਇਹ ਸ਼ਬਦ ਨਾ ਸਿਰਫ਼ ਪਾਰਟੀ ਦੀ ਪ੍ਰਸਤਾਵਿਤ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਨੂੰ ਰੇਖਾਂਕਿਤ ਕਰਦਾ ਹੈ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਦੀ ਗੱਲ ਵੀ ਕਰਦਾ ਹੈ ਉਨ੍ਹਾਂ ਦੱਸਿਆ ਕਿ ਇਸ ਦਾ ਥੀਮ ਸਾਂਗ ਜਾਵੇਦ ਅਖ਼ਤਰ ਨੇ ਲਿਖਿਆ ਹੈ ਤੇ ਨਿਖਿਲ ਅਡਵਾਨੀ ਨੇ ਇਸ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ ਸ਼ਰਮਾ ਨੇ ਦੱਸਿਆ ਕਿ ਅਭਿਆਨ ਦੇ ਪਿੱਛੇ ‘ਪਰਸੇਪਟ ਏਜ’ ਮੁੱਖ ਏਜੰਸੀ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਡੇ-ਵੱਡੇ ਕੰਟੇਨਰ ਟਰੱਕ ਤੇ ਸਕਰੀਨ ਲਗਾ ਕੇ ਇਹ ਵੀਡੀਓ ਦਿਖਾਈ ਜਾਵੇਗੀ   ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ‘ਨਿਆਂ ਯੋਜਨਾ’ ਤਹਿਤ ਕਾਂਗਰਸ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਸਾਲਾਨਾ 72000 ਰੁਪਏ ਪ੍ਰਦਾਨ ਕਰੇਗੀ ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਿੱਧੇ ਤੌਰ ‘ਤੇ ਪੰਜ ਕਰੋੜ ਪਰਿਵਾਰ ਤੇ 25 ਕਰੋੜ ਲੋਕ ਲਾਹੇਵੰਦ ਹੋਣਗੇ।
ਕਾਂਗਰਸ ਪ੍ਰਧਾਨ ਨੇ ਸ਼ੁਰੂ ‘ਚ ਕਿਹਾ ਕਿ ਘੱਟੋ-ਘੱਟ ਆਮਦਨ ਹੱਦ 12,000 ਰੁਪਏ ਮਹੀਨਾ ਹੈ ਤੇ ਇਸ ਯੋਜਨਾ ਦਾ ਲਾਭ ਇਸ ਤੋਂ ਘੱਟ ਆਮਦਨ ਵਾਲਿਆਂ ਨੂੰ ਮਿਲੇਗਾ ਉਨ੍ਹਾਂ ਬਾਅਦ ‘ਚ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਦੀ ਆਮਦਨ 12000 ਰੁਪਏ ਮਹੀਨੇ ਤੋਂ ਘੱਟ ਹੈ ਤਾਂ ਇਸ ਯੋਜਨਾ ਤਹਿਤ ਉਸ ਕਮੀ ਨੂੰ ਪੂਰਤੀ ਕੀਤੀ ਜਾਵੇਗੀ ਗਾਂਧੀ ਨੇ ਕਿਹਾ, ‘ਜੇਕਰ ਕਿਸੇ ਵਿਅਕਤੀ ਦੀ ਆਮਦਨ 6,000 ਰੁਪਏ ਮਹੀਨਾ ਹੈ ਤਾਂ ਅਸੀਂ ਉਸ ਨੂੰ ਵਧਾ ਕੇ 12,000 ਰੁਪਏ ਕਰਾਂਗਾ, ਜਿਨ੍ਹਾਂ ਦੀ ਆਮਦਨ 12000 ਰੁਪਏ ਤੋਂ ਘੱਟ ਹੈ ਅਸੀਂ ਉਨ੍ਹਾਂ ਦੀ ਆਮਦਨ ਵਧਾ ਕੇ 12000 ਰੁਪਏ ਕਰਾਂਗੇ’ ਕਾਂਗਰਸ ਨੇ ਇਸ ਨੂੰ ਚੁਣਾਵੀ ਐਲਾਨਨਾਮੇ ਪੱਤਰ ‘ਚ ਵੀ ਸ਼ਾਮਲ ਕੀਤਾ ਹੈ।
ਚੋਣ ਕਮਿਸ਼ਨ ਨੇ ਭਾਜਪਾ ਸਾਂਸਦ ਬਾਬੁਲ ਸੁਪਰੀਮੋ ਦੇ ਚੋਣਾਵੀ ਗਾਣੇ ‘ਤੇ ਲਾਈ ਰੋਕ
ਨਵੀਂ ਦਿੱਲੀ ਚੋਣ ਕਮਿਸ਼ਨ (ਈਸੀ) ਨੇ ਲੋਕ ਸਭਾ ਚੋਣ ਪ੍ਰਚਾਰ ਲਈ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਸਾਂਸਦ ਬਾਬੁਲ ਸੁਪਰੀਮੋ ਵੱਲੋਂ ਤਿਆਰ ਕੀਤੇ ਗਏ ਭਾਜਪਾ ਦੇ ਥੀਮ ਸਾਂਗ ‘ਤੇ ਰੋਕ ਲਾ ਦਿੱਤੀ ਭਾਜਪਾ ਨੇ ਪੱਛਮੀ ਬੰਗਾਲ ‘ਚ ਵੋਟਰਾਂ ਨੂੰ ਲੁਭਾਉਣ ਲਈ ਇਸ ਗਾਣੇ ਨੂੰ ਕੰਪੋਜ ਕੀਤਾ ਸੀ ਅਧਿਕਾਰੀ ਨੇ ਕਿਹਾ ਕਿ ਇਸ ਗਾਣੇ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਤੋਂ ਮਨਜ਼ੂਰੀ ਨਹੀਂ ਲਈ ਗਈ ਸੀ ਤੇ ਇਸ ਤਰ੍ਹਾਂ ਇਹ ਚੋਣ ਜਾਬਤ ਦੀ ਉਲੰਘਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਅੱਤਵਾਦ ਨਾਲ ਲੜਨ ਲਈ ਚਲਾਵੇਗਾ ਵਿਆਪਕ ਮੁਹਿੰਮ
ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਵੇਗੀ ਮੀਟਿੰਗ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਅੱਤਵਾਦ ਦੇ ਖਿਲਾਫ਼ ਲੜਨ ਤੇ ਉ੍ਹਨਾਂ ਨੂੰ ਮਾਰਨ ਦੇ ਵਿਆਪਕ ਅਭਿਆਨ ਨੂੰ ਅਗਲੇ ਸਾਲ ਮਾਰਚ ‘ਚ ਚਲਾਉਣ ਦਾ ਐਲਾਨ ਕੀਤਾ ਹੈ। ਗ੍ਰਹਿ ਰਾਜ ਮੰਤਰੀ ਸ਼ਹਿਰਯਾਰ ਖਾਨ ਅਫਰੀਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਅੱਤਵਾਦ ਨੂੰ ਖ਼ਤਮ ਕਰਨ ਤੇ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਵਿਆਪਕ ਰਾਸ਼ਟਰੀ ਕਾਰਵਾਈ ਯੋਜਨਾ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਐਲਾਨ ਸਾਬਕਾ ਸਾਂਸਦ ਤੇ ਸੀਨੀਅਰ ਨੇਤਾ ਸਈਅਦ ਅਲੀ ਰਜਾ ਆਬਿਦੀ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਕੀਤਾ ਗਿਆ ਹੈ। ਪਿਛਲੇ ਮਹੀਨੇ ਦੌਰਾਨ ਸ੍ਰੀ ਆਬਿਦੀ ਚੌਥੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਅੱਤਵਾਦ ਦੇ ਖਿਲਾਫ਼ ਦੇਸ਼ ਨੂੰ ਗੰਭੀਰ ਰੂਪ ‘ਚ ਸੋਚਣ ‘ਤੇ ਮਜ਼ਬੂਰ ਕੀਤਾ ਹੈ। ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਯੋਜਨਾ ਨੂੰ ਬਿਹਤਰ ਬਣਾਉਣ ਲਈ ਦੇਸ਼ ਦੇ ਰਾਜਨੀਤਿਕ ਤੇ ਸੈਨਿਕ ਅਗਵਾਈ ਅਤੇ ਮੁੱਖ ਸੁਰੱਖਿਆ ਏਜੰਸੀਆਂ ਮੀਟਿੰਗ ਕਰਕੇ ਫੈਸਲਾ ਕਰਨਗੀਆਂ। (Pakistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਲਾਮਿਕ ਸਟੇਟ ਖਿਲਾਫ਼ ਮਿਲ ਕੇ ਲੜਨਗੇ ਬ੍ਰਿਟੇਨ ਅਤੇ ਇਰਾਕ
ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਕੀਤੀ ਚਰਚਾ
ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨਾਲ ਫੋਨ ‘ਤੇ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਸਲਾਮਿਕ ਸਟੇਟ ਖਿਲਾਫ ਜਾਰੀ ਲੜਾਈ ‘ਚ ਮਹੱਤਵਪੂਰਨ ਸੁਰੱਖਿਆ ਸਾਂਝੇਦਾਰੀ ‘ਤੇ ਸਹਿਮਤ ਹੋਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਸ੍ਰੀਮਤੀ ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤ ਹੋਏ। ਇਸ ਨਾਲ ਪ੍ਰਧਾਨ ਮੰਤਰੀ ਮੇਹਦੀ ਦੇ ਇਰਾਕ ਦੇ ਲੋਕਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੇ ਟੀਚੇ ਨੂੰ ਬਲ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਜਿਕ ਅਲਾਮਤਾਂ ਖਿਲਾਫ ਲੜਾਈ ਖੁਦ ਤੋਂ ਸ਼ੁਰੂ ਕਰੀਏ
ਸਾਡੇ ਸਮਾਜ ਨੂੰ ਸਮੱਸਿਆਵਾਂ ਨੇ ਚੌਤਰਫਾ ਘੇਰਿਆ ਹੋਇਆ ਹੈ। ਮਾਦਾ ਭਰੂਣ ਹੱਤਿਆ, ਵੱਖ-ਵੱਖ ਤਰ੍ਹਾਂ ਦਾ ਪ੍ਰਦੂਸ਼ਣ, ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ ਅਤੇ ਨਸ਼ਿਆਂ ਦੇ ਸੇਵਨ ਵਿੱਚ ਹੋ ਰਿਹਾ ਇਜ਼ਾਫਾ ਸਾਡੇ ਸਮਾਜ ਲਈ ਮੁੱਖ ਚੁਣੌਤੀ ਬਣੇ ਹੋਏ ਹਨ। ਉਂਜ ਤਾਂ ਆਪਾਂ ਲੋਕ ਆਦਤਨ ਇਹਨਾਂ ਸਮੱਸਿਆਵਾਂ ਬਾਬਤ ਥੋੜ੍ਹ ਚਿਰਾ ਰੌਲਾ-ਰੱਪਾ ਪਾ ਕੇ ਭੁੱਲ ਜਾਣ ਦੇ ਆਦੀ ਹੋ ਗਏ ਹਾਂ ਸ਼ਾਇਦ ਸਾਡੇ ਸਮਾਜ ਨੂੰ ਅਲਾਮਤਾਂ ਤੋਂ ਸਥਾਈ ਛੁਟਕਾਰਾ ਨਾ ਮਿਲਣ ਦਾ ਕਾਰਨ ਵੀ ਸਾਡੇ ਸੁਭਾਅ ਵਿੱਚ ਸਮੱਸਿਆਵਾਂ ਪ੍ਰਤੀ ਲੋੜੀਂਦੀ ਗੰਭੀਰਤਾ ਦਾ ਨਾ ਹੋਣਾ ਹੀ ਹੈ।
ਉਂਜ ਵੀ ਆਪਾਂ ਅਲਾਮਤਾਂ ਦੀ ਗੱਲ ਕਰਦਿਆਂ ਦੂਜਿਆਂ ਵੱਲ ਉਂਗਲੀਆਂ ਕਰਨ ਦੇ ਆਦੀ ਹੋ ਗਏ ਹਾਂ ਹੋਰ ਤਾਂ ਹੋਰ ਅਸੀਂ ਖੁਦ ਨਿੱਜੀ ਤੌਰ ‘ਤੇ ਕਿਤੇ ਨਾ ਕਿਤੇ ਉਸ ਸਮੱਸਿਆ ਦੇ ਉਭਾਰ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਾਂ ਜੇਕਰ ਗੱਲ ਪ੍ਰਦੂਸ਼ਣ ਦੀ ਕਰੀਏ ਤਾਂ ਆਪਾਂ ਸਾਰੇ ਹੀ ਇਸ ਲਈ ਜਿੰਮੇਵਾਰ ਹਾਂ ਆਤਮ ਨਿਰੀਖਣ ਕਰਕੇ ਵੇਖੋ ਕਿ ਆਪਾਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਿੰਨਾ ਕੁ ਯੋਗਦਾਨ ਪਾ ਰਹੇ ਹਾਂ। ਗਲੋਬਲ ਵਾਰਮਿੰਗ ਬਾਰੇ ਅਸੀਂ ਬਹੁਤ ਬਹੁਤ ਵੱਡੇ ਲੈਕਚਰ ਦੇਣੇ ਜਾਣਦੇ ਹਾਂ ਪਰ ਆਪਣੇ ਵਿੱਚੋਂ ਕਿਹੜਾ ਹੈ ਜੋ ਏਅਰਕੰਡੀਸ਼ਨ ਦੀ ਵਰਤੋਂ ਨਾ ਕਰਕੇ ਗਲੋਬਲ ਵਾਰਮਿੰਗ ਦੇ ਇਜ਼ਾਫੇ ਦਾ ਹਿੱਸਾ ਨਹੀਂ ਬਣ ਰਿਹਾ। (Social Symbols)
ਕਿਹੜਾ ਹੈ ਜੋ ਰੁੱਖਾਂ ਦਾ ਪਾਲਣਹਾਰ ਬਣ ਰਿਹਾ ਹੈ ਸਾਡੇ ਉੱਪਰ ਵਿਖਾਵਾ ਭਾਰੂ ਹੋ ਰਿਹਾ ਹੈ। ਰੁੱਖ ਲਾਉਣ ਦੇ ਸਾਡੇ ਪ੍ਰੋਗਰਾਮ ਮਹਿਜ਼ ਕਾਗਜ਼ੀ ਅਤੇ ਵਿਖਾਵਾ ਸਿੱਧ ਹੋ ਰਹੇ ਹਨ। ਜੇਕਰ ਆਪਾਂ ਸੁਹਿਰਦਤਾ ਨਾਲ ਰੁੱਖ ਲਾਏ ਅਤੇ ਸੰਭਾਲੇ ਹੁੰਦੇ ਤਾਂ ਅੱਜ ਤੱਕ ਵਣਾਂ ਹੇਠਲਾ ਰਕਬਾ ਕਿਤੇ ਦੀ ਕਿਤੇ ਪਹੁੰਚ ਜਾਣਾ ਸੀ। ਅਸਲ ਵਿੱਚ ਸਾਨੂੰ ਦੂਜਿਆਂ ਵਿੱਚ ਨੁਕਸ ਕੱਢਣ ਦੀ ਜਾਚ ਤਾਂ ਆ ਗਈ ਪਰ ਫਰਜ਼ ਨਿਭਾਉਣ ਦੀ ਜਾਚ ਦਾ ਸਾਨੂੰ ਊੜਾ ਆੜਾ ਵੀ ਨਹੀਂ ਆਉਂਦਾ। ਸਾਡੀ ਹਾਲਤ ‘ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ’ ਵਾਲੀ ਬਣੀ ਹੋਈ ਹੈ ਅਸੀਂ ਗੱਲੀਬਾਤੀਂ ਕਾਰਜ ਸੰਵਾਰਨ ਨੂੰ ਫਿਰਦੇ ਹਾਂ। (Social Symbols)
ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ
ਇਹਨੀਂ ਦਿਨੀਂ ਸਮਾਜ ਵਿੱਚ ਨਸ਼ਿਆਂ ਦਾ ਆਲਮ ਆਪਣੇ ਸਿਖਰ ‘ਤੇ ਹੈ ਹੁਣ ਜਦੋਂ ਨਸ਼ਿਆਂ ਦੇ ਪਸਾਰੇ ਦੇ ਆਲਮ ਨੇ ਵਿਕਰਾਲ ਰੂਪ ਧਾਰਨ ਕਰਦਿਆਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਸਾਡੀ ਨੀਂਦ ਖੁੱਲ੍ਹਣੀ ਸ਼ੁਰੂ ਹੋਈ ਹੈ। ਹੁਣ ਵੀ ਨਸ਼ਿਆਂ ਖਿਲਾਫ ਸਾਡੀ ਸੁਹਿਰਦਤਾ ਉਸੇ ਪੜਾਅ ‘ਤੇ ਖੜ੍ਹੀ ਹੈ, ਜਿੱਥੇ ਬਾਕੀ ਅਲਾਮਤਾਂ ਬਾਬਤ ਖੜ੍ਹੀ ਹੈ। ਸਰਕਾਰਾਂ ਨੂੰ ਕੋਸ ਲਵੋ, ਸੋਸ਼ਲ ਮੀਡੀਆ ‘ਤੇ ਰੌਲਾ ਪਾ ਲਵੋ ਜਾਂ ਫਿਰ ਦੋ-ਚਾਰ ਸਾਹਿਤਕ ਰਚਨਾਵਾਂ ਰਚ ਦੇਵੋ ਪਿਛਲੇ ਵਰ੍ਹੇ ਨਸ਼ਿਆਂ ਦੇ ਪਸਾਰੇ ਲਈ ਬਾਦਲਾਂ ਅਤੇ ਮਜੀਠੀਏ ਨੂੰ ਕੋਸ ਲਿਆ ਅਤੇ ਹੁਣ ਕੈਪਟਨ ਨੂੰ ਕਟਹਿਰੇ ਵਿੱਚ ਖੜ੍ਹਾਉਣਾ ਸ਼ੁਰੂ ਕਰ ਦਿੱਤਾ। (Social Symbols)
ਜਰਾ ਸੋਚੋ ਕੀ ਸਮਾਜਿਕ ਸਮੱਸਿਆਵਾਂ ਖਿਲਾਫ ਲੜਨਾ ਸਿਰਫ ਤੇ ਸਿਰਫ ਸਰਕਾਰਾਂ ਦਾ ਫਰਜ਼ ਹੈ। ਹੁਣ ਇੱਥੇ ਇੱਕ ਸਵਾਲ ਇਹ ਪੈਦਾ ਹੋ ਸਕਦਾ ਹੈ ਕਿ ਕੀ ਸਰਕਾਰਾਂ ਸਮਾਜਿਕ ਅਲਾਮਤਾਂ ਦੇ ਪਸਾਰੇ ਦਾ ਕਾਰਨ ਬਣਦੀਆਂ ਹਨ? ਜੇ ਸਰਕਾਰਾਂ ਨੇ ਨਸ਼ਿਆਂ ਦੇ ਪਸਾਰੇ ਪ੍ਰਤੀ ਲੋੜੀਂਦੀ ਗੰਭੀਰਤਾ ਵਿਖਾਈ ਹੁੰਦੀ ਤਾਂ ਸ਼ਾਇਦ ਹਾਲਾਤ ਉਹ ਨਾ ਹੁੰਦੇ ਜੋ ਅੱਜ ਹਨ ਪਰ ਆਪਾਂ ਕੀ ਕੀਤਾ? ਇਹ ਵੀ ਸੋਚਣਾ ਬਣਦਾ ਹੈ ਜੇਕਰ ਆਪਾਂ ਖੁਦ ਨਸ਼ਿਆਂ ਦੇ ਖਿਲਾਫ ਹੁੰਦੇ ਤਾਂ ਨਸ਼ਿਆਂ ਦਾ ਕਾਰੋਬਾਰ ਖੁਦ-ਬ-ਖੁਦ ਫੇਲ੍ਹ ਹੋ ਜਾਂਦਾ ਕੀ ਸਾਰਾ ਕੁਝ ਸਰਕਾਰਾਂ ਹੀ ਕਰਨ? ਉਦਯੋਗਪਤੀਆਂ ਨੇ ਹਵਾ, ਮਿੱਟੀ ਅਤੇ ਪਾਣੀ ਸਭ ਕੁੱਝ ਪ੍ਰਦੂਸ਼ਿਤ ਕਰ ਰੱਖਿਆ ਹੈ ਕੀ ਇਹ ਵਾਤਾਵਰਨ ਸਾਡਾ ਨਹੀਂ ਹੈ? (Social Symbols)
ਅਸਲ ਵਿੱਚ ਸਾਨੂੰ ਨਿੱਜ ਪਿਆਰਾ ਹੋ ਰਿਹਾ ਹੈ ਮੇਰਾ ਭੱਠਾ ਚੱਲਣਾ ਚਾਹੀਦਾ ਹੈ ਆਲੇ-ਦੁਆਲੇ ਰਾਖ ਖਿੱਲਰਦੀ ਹੈ ਤਾਂ ਖਿੱਲਰੀ ਜਾਵੇ ਮੈਨੂੰ ਕੀ? ਹਵਾ ਪਲੀਤ ਹੁੰਦੀ ਹੈ ਤਾਂ ਹੋਈ ਜਾਵੇ ਮੈਨੂੰ ਕੀ? ਮੇਰੀ ਫੈਕਟਰੀ ਦਾ ਵਾਧੂ ਪਾਣੀ ਟਿਕਾਣੇ ਲੱਗਣਾ ਚਾਹੀਦਾ ਹੈ ਇਸ ਨਾਲ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੁੰਦਾ ਹੈ ਅਤੇ ਲੱਖਾਂ ਜੀਵ ਮੌਤ ਦੇ ਮੂੰਹ ਪੈਂਦੇ ਹਨ ਤਾਂ ਪਈ ਜਾਣ ਮੈਨੂੰ ਕੀ? ਕੀ ਅਸੀਂ ਸਾਰਾ ਕੰੰਮ ਡੰਡੇ ਦੇ ਡਰ ਤੋਂ ਹੀ ਕਰਨਾ ਹੈ? ਕਦੇ ਆਪਣਾ ਫਰਜ਼ ਪਛਾਨਣਾ ਹੀ ਨਹੀਂ ਗੱਲਾਂ ਅਸੀਂ ਆਵਾਜ਼ ਪ੍ਰਦੂਸ਼ਣ ਦੀਆਂ ਕਰਦੇ ਹਾਂ ਅਤੇ ਵਿਆਹਾਂ ‘ਤੇ ਸਾਡੀਆਂ ਖੁਸ਼ੀਆਂ ਲਈ ਵੱਜਦਾ ਡੀਜੇ ਪਤਾ ਨਹੀਂ ਕਿੰੰਨੇ ਲੋਕਾਂ ਦੀ ਨੀਂਦ ਹਰਾਮ ਕਰਦਾ ਹੈ।
ਇਹ ਵੀ ਪੜ੍ਹੋ : ਬਰਨਾਲਾ ਵਿੱਚ ਸਰਕਾਰੀ ਦਫਤਰਾਂ ਨੇੜੇ ਲਿਖੇ ਖਾਲਿਸਤਾਨ ਪੱਖੀ ਨਾਅਰੇ
ਜਿਨ੍ਹਾਂ ਮੁਲਕਾਂ ਦੇ ਸਿਸਟਮ ਦੀਆਂ ਅਸੀਂ ਤਾਰੀਫਾਂ ਕਰਦੇ ਨਹੀਂ ਥੱਕਦੇ, ਕਦੇ ਉਹਨਾਂ ਦੇ ਇਸ ਸਿਸਟਮ ਨਿਰਮਾਣ ਪਿਛਲੇ ਯੋਗਦਾਨ ਵੱਲ ਵੀ ਝਾਤੀ ਮਾਰਿਆ ਕਰੋ ਕੀ ਉਹਨਾਂ ਦਾ ਬਿਹਤਰ ਸਿਸਟਮ ਸਿਰਫ ਤੇ ਸਿਰਫ ਸਰਕਾਰਾਂ ਦੀ ਦੇਣ ਹੈ? ਜਾਂ ਫਿਰ ਨਾਗਰਿਕਾਂ ਨੇ ਵੀ ਕੋਈ ਫਰਜ਼ ਨਿਭਾਏ ਹਨ? ਬਿਹਤਰ ਸਿਸਟਮ ਉਸਾਰੀ ਲਈ ਸਰਕਾਰਾਂ ਨਾਲੋਂ ਨਾਗਰਿਕਾਂ ਦਾ ਯੋਗਦਾਨ ਕਿਤੇ ਜ਼ਿਆਦਾ ਮਹੱਤਵਪੂਰਨ ਹੈ। ਗੱਲਾਂ ਅਸੀਂ ਰਾਜਨੀਤਿਕ ਲੋਕਾਂ ਦੇ ਭ੍ਰਿਸ਼ਟਾਚਾਰ ਦੀਆਂ ਕਰਦੇ ਹਾਂ ਅਤੇ ਚੋਣਾਂ ਵੇਲੇ ਦਾਰੂ ਪਿਆਲਾ ਨਾ ਚੱਲੇ ਤਾਂ ਕਹਿਨੇ ਹਾਂ, ਯਾਰ ਚੋਣਾਂ ਦਾ ਸਵਾਦ ਨਹੀਂ ਆਇਆ। ਸੋ ਕਿਸੇ ਵੀ ਸਮਾਜਿਕ ਅਲਾਮਤ ਖਿਲਾਫ ਸਿਰਫ ਤੇ ਸਿਰਫ ਸਰਕਾਰਾਂ ਨੂੰ ਕੋਸਣ ਅਤੇ ਦੂਜਿਆਂ ਵੱਲ ਉਂਗਲੀਆਂ ਕਰਨ ਨਾਲ ਸਾਡੇ ਸਮਾਜ ਨੂੰ ਅਲਾਮਤਾਂ ਤੋਂ ਮੁਕਤੀ ਨਹੀਂ ਮਿਲਣ ਲੱਗੀ। ਲੜਾਈ ਸਾਨੂੰ ਖੁਦ ਤੋਂ ਸ਼ੁਰੂ ਕਰਨੀ ਪਵੇਗੀ। ਜੇਕਰ ਆਪਾਂ ਸਮਾਜ ਨੂੰ ਸੱਚਮੁੱਚ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪ ਨਸ਼ਿਆਂ ਤੋਂ ਦੂਰ ਰਹੀਏ। ਫਿਰ ਆਪਣੇ ਪਰਿਵਾਰ ਨੂੰ ਨਸ਼ਿਆਂ ਤੋਂ ਦੂਰ ਕਰੀਏ।
ਜਦੋਂ ਆਪਾਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਨਸ਼ਿਆਂ ਸਮੇਤ ਤਮਾਮ ਹੋਰ ਅਲਾਮਤਾਂ ਤੋਂ ਦੂਰ ਕਰ ਲਵਾਂਗੇ ਤਾਂ ਪਰਿਵਾਰਾਂ ਤੋਂ ਮਿਲ ਕੇ ਬਣਿਆ ਸਮਾਜ ਖੁਦ-ਬ-ਖੁਦ ਅਲਾਮਤਾਂ ਤੋਂ ਛੁਟਕਾਰੇ ਵੱਲ ਵਧਣਾ ਸ਼ੁਰੂ ਕਰ ਦੇਵੇਗਾ ਨਹੀਂ ਤਾਂ ਬਾਕੀ ਮੁੱਦਿਆਂ ਵਾਂਗ ਹੀ ਇਹ ਵੀ ਸੋਸ਼ਲ ਮੀਡੀਆ ਅਤੇ ਸਾਹਿਤਕ ਖੇਤਰ ਵਿੱਚ ਧੂੰਮਾਂ ਪਾਉਣ ਤੋਂ ਬਾਅਦ ਕਿਧਰੇ ਅਲੋਪ ਹੋ ਜਾਵੇਗਾ। ਅਸੀਂ ਭੁੱਲ ਜਾਂਵਾਗੇ ਕਿ ਨਸ਼ੇ ਨਾਲ ਵੀ ਨੌਜਵਾਨ ਦੀਆਂ ਮੌਤਾਂ ਹੋਈਆਂ ਸਨ। ਆਓ! ਸਮਾਜਿਕ ਅਲਾਮਤਾਂ ਖਿਲਾਫ ਸੁਹਿਰਦਤਾ ਨਾਲ ਖੁਦ ਤੋਂ ਲੜਾਈ ਸ਼ੁਰੂ ਕਰਦਿਆਂ ਸਮਾਜ ਨੂੰ ਵਿਕਸਤ ਮੁਲਕਾਂ ਦੇ ਹਾਣ ਦਾ ਬਣਾਈਏ।