Saint Gurmeet Ram Rahim - Sach Kahoon Punjabi

ਸੰਤਾਂ ਦਾ ਮਕਸਦ ਸੰਸਾਰ ਦਾ ਭਲਾ ਕਰਨਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ਨੈਗਟਿਵ ਜ਼ਿਆਦਾ ਸੋਚਦਾ ਹੈ ਤੇ ਪੋਜੀਟਿਵ ਬਹੁਤ ਹੀ ਘੱਟ ਨੈਗਟੀਵਿਟੀ ਨੇ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ ਇਨਸਾਨ ਕਦੇ ਵੀ ਇਹ ਨਹੀਂ ਸੋਚਦਾ ਕਿ ਇਹ ਮੇਰੇ ਲਈ ਚੰਗਾ ਹੋਵੇਗਾ ਤੇ ਇਸੇ ਸੋਚ ਦੀ ਵਜ੍ਰਾ ਕਾਰਨ ਜ਼ਿਆਦਾਤਰ ਲੋਕ ਦੁਖੀ ਹਨ ਇਸ ਤਰ੍ਹਾਂ ਦੀ ਸੋਚ ਨੂੰ ਕੱਢਣ ਲਈ ਸਤਿਸੰਗ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫਰਮਾਏ।

ਸਤਿਸੰਗ ‘ਚ ਆਉਣ ਨਾਲ ਬਦਲਦੇ ਹਨ ਵਿਚਾਰ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਆਉਣ ਨਾਲ ਇਨਸਾਨ ਦੀ ਸੋਚ-ਵਿਚਾਰ ਬਦਲਦੇ ਹਨ ਤੇ ਇਨਸਾਨ ਆਪਣੀ ਸੋਚ ਨੂੰ ਪਵਿੱਤਰ ਕਰਕੇ ਖੁਸ਼ੀਆਂ ਹਾਸਲ ਕਰਦਾ ਹੈ ਸਤਿਸੰਗ ‘ਚ ਰਾਮ ਦਾ ਨਾਮ ਦੱਸਿਆ ਜਾਂਦਾ ਹੈ, ਸੱਚ ਦਾ ਪਾਠ ਪੜ੍ਹਾਇਆ ਜਾਂਦਾ ਹੈ ਜੇਕਰ ਇਨਸਾਨ ਸਤਿਸੰਗ ਸੁਣੇ ਤੇ ਅਮਲ ਕਰੇ ਤਾਂ ਜਨਮਾਂ-ਜਨਮਾਂ ਦੀ ਮੈਲ ਉਤਰ ਜਾਇਆ ਕਰਦੀ ਹੈ ਆਪਣੇ ਹਿਰਦੇ ਦੀ ਸਫ਼ਾਈ ਲਈ ਰਾਮ ਦਾ ਨਾਮ ਬੇਹੱਦ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਰਾਮ ਦਾ ਨਾਮ ਨਹੀਂ ਜਪਦੇ ਉਦੋਂ ਤੱਕ ਤੁਹਾਡਾ ਹਿਰਦਾ ਸਾਫ਼ ਨਹੀਂ ਹੋਵੇਗਾ ਤੇ ਜਦੋਂ ਤੱਕ ਹਿਰਦਾ ਸਾਫ਼ ਨਹੀਂ ਉਦੋਂ ਤੱਕ ਤੁਸੀਂ ਉਸ ਮਾਲਕ ਦੇ ਨੂਰੀ ਸਵਰੂਪ ਨੂੰ ਨਹੀਂ ਜਾਣ ਸਕਦੇ। (Saint Dr MSG)

ਪੀਰ-ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੀਰ-ਫ਼ਕੀਰ ਇਸ ਸੰਸਾਰ ‘ਚ ਭਲਾ ਕਰਨ ਆਉਂਦੇ ਹਨ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਨਸਾਨ ਦੇ ਕਰਮ ਅਜਿਹੇ ਹੁੰਦੇ ਹਨ, ਜੋ ਸੰਤਾਂ ਵੱਲੋਂ ਕਹੀ ਗੱਲ ਵੀ ਬੁਰੀ ਲੱਗਦੀ ਹੈ ਸੰਤਾਂ ਦਾ ਇੱਕ ਹੀ ਕੰਮ ਹੈ ਸਭ ਦਾ ਭਲਾ ਕਰਨਾ ਸਭ ਦੇ ਭਲੇ ਲਈ ਮਾਲਕ ਅੱਗੇ ਪ੍ਰਾਰਥਨਾ ਕਰਨਾ ਜੋ ਇਨਸਾਨ ਪੀਰ-ਫਕੀਰ ਦੇ ਬਚਨਾਂ ਨੂੰ ਸੁਣ ਕੇ 100 ਫੀਸਦੀ ਅਮਲ ਕਰ ਲੈਂਦੇ ਹਨ, ਉਨ੍ਹਾਂ ਦਾ ਭਲਾ ਵੀ ਹੱਥੋਂ-ਹੱਥ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੰਤ ਕਹਿੰਦੇ ਹਨ ਕਿ ਰਾਮ ਦਾ ਨਾਮ ਜਪੋ, ਸਭ ਦਾ ਭਲਾ ਮੰਗੋ, ਪਰਹਿੱਤ ਪਰਮਾਰਥ ਕਰੋ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ।

ਜਿਵੇਂ ਤੁਸੀਂ ਕੋਈ ਵੀ ਕੰਮ-ਧੰਦਾ ਕਰਕੇ ਕਮਾਈ ਕਰਦੇ ਹੋ, ਉਸ ‘ਚੋਂ ਕੁਝ ਹਿੱਸਾ ਦੀਨ-ਦੁਖੀਆਂ ਦੀ ਮੱਦਦ ‘ਚ ਲਾਓ, ਕਿਸੇ ਬਿਮਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂ ਕਿਸੇ ਅੰਨ੍ਹੇ ਨੂੰ ਸਹਾਰਾ ਦੇ ਦਿੱਤਾ ਤਾਂ ਇਹ ਤਨ ਦੀ ਸੇਵਾ ਹੁੰਦੀ ਹੈ ਇਸ ਤੋਂ ਇਲਾਵਾ ਮਨ ਦੀ ਸੇਵਾ ਬਹੁਤ ਹੀ ਮੁਸ਼ਕਲ ਹੁੰਦੀ ਹੈ ਜਿਵੇਂ ਸਤਿਸੰਗ ‘ਚ ਬੈਠ ਕੇ ਓਪਨ ਮਾਈਂਡ ਨਾਲ ਸਤਿਸੰਗ ਸੁਣਨਾ ਸਤਿਸੰਗ ‘ਚ ਪਹਿਲਾਂ ਤੋਂ ਕੁਝ ਬਣਾ ਕੇ ਨਹੀਂ ਆਉਣਾ ਚਾਹੀਦਾ ਕਿ ਇਹ ਗੱਲ ਮੇਰੇ ‘ਤੇ ਕਹੀ ਜਾਵੇਗੀ ਅਜਿਹਾ ਸੋਚ ਕੇ ਤੁਸੀਂ ਆਪਣੀ ਭਗਤੀ ਖਤਮ ਕਰਦੇ ਰਹਿੰਦੇ ਹਨ।

ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ | Saint Dr MSG

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਕਿਹਾ ਜਾ ਰਿਹਾ ਹੈ ਤਾਂ ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ ਸੰਤ ਤੁਹਾਨੂੰ ਡਰਾਉਣ-ਧਮਕਾਉਣ ਲਈ ਤੁਹਾਨੂੰ ਮਾੜਾ ਨਹੀਂ ਕਹਿੰਦੇ, ਉਹ ਕੋਈ ਵੀ ਗੱਲ ਕਹਿੰਦੇ ਹਨ ਤਾਂ ਉਸ ‘ਚ ਤੁਹਾਡਾ ਹੀ ਭਲਾ ਹੁੰਦਾ ਹੈ ਪੂਜਨੀਕ ਗੁਰੁ ਜੀ ਨੇ ਫ਼ਰਮਾਇਆ ਕਿ ਇਨਸਾਨ ਹੰਕਾਰ ਕਰ ਲੈਂਦਾ ਹੈ, ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੇ ਰਾਮ ਦਾ ਨਾਮ ਜਪਣਾ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਸੰਤ ਉਸ ਨੂੰ ਸਿਖਾਉਂਦੇ ਹਨ ਕਿ ਰਾਮ ਦਾ ਨਾਮ ਜਪੋ, ਭਗਤੀ ਕਰੋ, ਉਦੋਂ ਖੁਸ਼ੀਆਂ ਆਉਣਗੀਆਂ ਸੰਤਾਂ ਦਾ ਕੰਮ ਹੁੰਦਾ ਹੈ, ਜੀਵਾਂ ਨੂੰ ਸਮਝਾਉਣਾ।

ਇਹ ਵੀ ਪੜ੍ਹੋ : ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG

ਸੰਤ ਇਸ ਦੁਨੀਆ ‘ਚ ਸਭ ਦਾ ਭਲਾ ਕਰਨ ਆਉਂਦੇ ਹਨ, ਸਮਝਾਉਣ ਆਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਮਾਜ ਦਾ ਭਲਾ ਕਰਨਾ, ਭਾਵੇਂ ਉਨ੍ਹਾਂ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਸ ਪਰਮਾਤਮਾ ਦੀ ਪਰਜਾ ਕਿਸ ਤਰ੍ਹਾਂ ਸੁਖੀ ਰਹੇ? ਉਸ ਲਈ ਸੰਤ ਮਾਲਕ ਨੂੰ ਪ੍ਰਾਰਥਨਾ ਕਰਦੇ ਹਨ, ਸਿਮਰਨ ਕਰਦੇ ਹਨ ਇੱਥੋਂ ਤੱਕ ਕਿ ਬਹੁਤੇ ਜੀਵਾਂ ਦੇ ਕਰਮ ਵੀ ਚੁੱਕਦੇ ਹਨ ਇਹ ਉਨ੍ਹਾਂ ਦਾ ਫਰਜ਼ ਹੁੰਦਾ ਹੈ ਅਤੇ ਤੁਸੀਂ ਸੰਤਾਂ ਦੇ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ ਭਾਵ ਉਨ੍ਹਾਂ ਨੂੰ ਮੰਨੋ ਜੋ ਜੀਵ ਰਾਮ ਦਾ ਨਾਮ ਨਹੀਂ ਜਪਦੇ, ਸੰਤਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਦੁੱਖ-ਮੁਸੀਬਤਾਂ, ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।

ਸੰਤ ਤੋਂ ਸਿੱਖਣਾ ਚਾਹੀਦਾ ਹੈ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਫਕੀਰ ਜੇਕਰ ਅਚਾਨਕ ਵੀ ਕਹਿਣ ਦੇਣ ਤਾਂ ਉਹ ਵਿਅਰਥ ਨਹੀਂ ਹੁੰਦਾ, ਉਸਦਾ ਕੋਈ ਮਤਲਬ ਹੁੰਦਾ ਹੈ ਅਤੇ ਸੰਤ ਜਿਸ ਨੂੰ ਸਿਖਾਉਣ ਉਸ ਤੋਂ 100 ਫੀਸਦੀ ਸਿੱਖਣਾ ਚਾਹੀਦਾ ਹੈ। ਉਸ ਲਈ ਇਸ ਤੋਂ ਵੱਡੀ ਕਿਸਮਤ ਦੀ ਗੱਲ ਕੀ ਹੋ ਸਕਦੀ ਹੈ? ਤਾਂ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਦਿਲੋ-ਦਿਮਾਗ ‘ਚ ਵਸਾ ਲੈਣਾ ਚਾਹੀਦਾ ਹੈ ਤਾਂ ਸੰਤਾਂ ਦੀ ਗੱਲ ਸੁਣ ਕੇ ਅਮਲ ਕਰਨਾ ਸਿੱਖੋ ਸਤਿਸੰਗ ‘ਚ ਬੈਠਣਾ ਵੱਡੀ ਗੱਲ ਹੈ, ਤੁਸੀਂ ਸਤਿਸੰਗ ਸੁਣਨ ਆਉਂਦੇ ਹੋ, ਕਈ ਸਤਿਗੁਰੂ-ਰਾਮ ਦੇ ਇਸ਼ਕ ‘ਚ ਆ ਕੇ ਬੈਠਦੇ ਹਨ ਪਰ ਬਹੁਤੇ ਅਜਿਹੇ ਵੀ ਹੁੰਦੇ ਹਨ, ਜੋ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਹਨ, ਜਿਸ ਨੂੰ ਕਹਿੰਦੇ ਹਨ ਮੰਨਤ ਕਿ ਮੇਰਾ ਇਹ ਪੂਰਾ ਹੋ ਜਾਵੇ ਤਾਂ ਮੈਂ ਸਤਿਸੰਗ ਸੁਣਾਂਗਾ ਤਾਂ ਇਸ ‘ਚ ਅਹਿਸਾਨ ਕੀ ਹੈ?

ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ | Saint Dr MSG

ਤੁਸੀਂ ਜ਼ਿਆਦਾ ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ ਲੈ ਕੇ ਜਾਓਗੇ ਤੁਸੀਂ ਪਰਮਾਤਮਾ ਨੂੰ ਅਜਿਹਾ ਤਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ! ਮੈਂ ਤੇਰਾ ਸਤਿਸੰਗ ਸੁਣਨ ਆਇਆ ਹਾਂ, ਜੇਕਰ ਮੈਨੂੰ ਇੰਨਾ ਕੁਝ ਮਿਲੇਗਾ ਤਾਂ ਦਸ ਹੋਰ ਸੁਣੂੰਗਾ ਦਸ ਸੁਣੋਗੇ ਤਾਂ ਵੀ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਨਾ ਤਾਂ ਤੁਹਾਡੇ ਤੋਂ ਕੋਈ ਪੈਸਾ, ਚੜ੍ਹਾਵਾ ਲਿਆ ਜਾਵੇਗਾ ਇਸ ਲਈ ਸਤਿਸੰਗ ਸੁਣੋ ਤਾਂ ਅਮਲ ਕਰਨਾ ਵੀ ਸਿੱਖੋ, ਸਿਰਫ ਸੁਣਦੇ ਰਹਿਣ ਨਾਲ ਅਜਿਹਾ ਨਹੀਂ ਹੈ ਕਿ ਫਾਇਦਾ ਨਹੀਂ ਹੁੰਦਾ, 100 ਫੀਸਦੀ ਹੁੰਦਾ ਹੈ।

ਸਤਿਸੰਗ ਸੁਣ ਕੇ ਅਮਲ ਕਰਨ ਵਾਲੇ ਦੀ ਆਤਮਾ ਨੂੰ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ ਬਚਨਾਂ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੁੰਦਾ ਹੈ, ਜੋ ਸੁਣ ਕੇ ਵੀ ਨਹੀਂ ਮੰਨਦੇ ਉਹ ਦੁਖੀ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਤਕਲੀਫ ਆਉਂਦੀ ਰਹਿੰਦੀ ਹੈ ਤਾਂ ਸੰਤਾਂ ਦੇ ਬਚਨ ਸੁਣ ਕੇ ਅਮਲ ਕਰਨਾ ਸਿੱਖੋ ਜੋ ਤੁਹਾਡੀ ਜ਼ਿੰਦਗੀ ਦਾ ਰਸਤਾ ਹੈ, ਉਸ ‘ਤੇ ਚੱਲਣਾ ਸਿੱਖੋ ਸੇਵਾ-ਸਿਮਰਨ ਕਰੋ ਅਤੇ ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗਦੇ ਹੋਏ ਅੱਗੇ ਵਧਦੇ ਜਾਓ, ਯਕੀਨਨ ਮਾਲਕ ਤੁਹਾਡਾ ਭਲਾ ਹੀ ਨਹੀਂ ਸਗੋਂ ਤੁਹਾਡੀਆਂ ਆਉਣ ਵਾਲੀਆਂ ਕੁਲਾਂ ਦਾ ਉੱਧਾਰ ਜ਼ਰੂਰ ਕਰੇਗਾ।

ਜ਼ਿੰਦਗੀ ਦਾ ਤਜ਼ਰਬਾ ਹੈ ਬਜ਼ੁਰਗਾਂ ਦੇ ਕੋਲ, ਨਿਰਾਦਰ ਨਾ ਕਰੋ:ਪੂਜਨੀਕ ਗੁਰੂ ਜੀ
ਪਾਲਮਪੁਰ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਕੀਤਾ ਨਿਹਾਲ

ਸੱਚ ਕਹੂੰ ਨਿਊਜ਼, ਪਾਲਮਪੁਰ: ਦੇਵਭੂਮੀ  ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ‘ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਅਨਮੋਲ ਬਚਨਾਂ ਨਾਲ ਸ਼ਰਧਾਲੂਆਂ ਨੂੰ ਉੱਚ ਸਮਾਜਿਕ ਮੁੱਲਾਂ ਨੂੰ ਜ਼ਿੰਦਗੀ ‘ਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਸਥਾਨਕ ਸ਼ਹੀਦ ਕੈਪਟਨ ਬਿਕਰਮ ਬੱਤਰਾ ਸਟੇਡੀਅਮ ਵਿੱਚ ਹੋਏ ਰੂਹਾਨੀ ਸਤਿਸੰਗ ‘ਚ ਵੱਡੀ ਤਾਦਾਦ ‘ਚ ਸਾਧ-ਸੰਗਤ ਤੇ ਸਥਾਨਕ ਲੋਕਾਂ ਨੇ ਸ਼ਿਰਕਤ ਕੀਤੀ।

ਹਜ਼ਾਰਾਂ ਵਿਅਕਤੀਆਂ ਨੇ ਲਿਆ ਨਾਮ ਸ਼ਬਦ, ਪੀਤਾ ਰੂਹਾਨੀ ਜਾਮ

ਪੂਜਨੀਕ ਗੁਰੂ ਜੀ ਨੇ ਹਜ਼ਾਰਾਂ ਅਭਿਲਾਸ਼ੀ ਵਿਅਕਤੀਆਂ ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਤੇ ਰੂਹਾਨੀ ਜਾਮ (ਜਾਮ-ਏ-ਇੰਸਾਂ) ਪਿਆ ਕੇ ਮਾਨਵਤਾ ਦੀ ਸੇਵਾ ਕਰਨ ਦਾ ਪ੍ਰਣ ਕਰਵਾਇਆ। ਸਤਿਸੰਗ ਦੌਰਾਨ  ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਕਦੇ ਵੀ ਆਪਣੇ ਮਾਂ-ਬਾਪ ਦੀ ਨਿੰਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਸਾਡੀ ਸੰਸਕ੍ਰਿਤੀ ਦੇ ਖਿਲਾਫ਼ ਹੈ ਜੋ ਇਨਸਾਨ ਮਾਂ-ਬਾਪ ਦੀ ਨਿੰਦਾ ਕਰਦਾ ਹੈ ਉਸ ‘ਚ ਖੂਨ ਵੀ ਤਾਂ ਉਨ੍ਹਾਂ ਦਾ ਹੀ ਹੁੰਦਾ ਹੈ, ਜਿਨ੍ਹਾਂ ਦੀ ਉਹ ਨਿੰਦਾ ਕਰਦੇ ਹਨ, ਇਸ ਲਈ ਉਹ ਖੁਦ ਚੰਗਾ ਕਿਵੇਂ ਹੋ ਸਕਦਾ ਹੈ। ਦੋਸਤ ਉਹੀ ਚੰਗਾ ਹੁੰਦਾ ਹੈ ਜੋ ਸਹੀ ਗੱਲ ਮੂੰਹ ‘ਤੇ ਕਹਿ ਦੇਵੇ ਤੇ ਗਲਤ ਹੋਣ ‘ਤੇ  ਉਸ ਨੂੰ ਟੋਕ ਦੇਵੇ  ਇਨਸਾਨ ਨੂੰ ਚਾਪਲੂਸੀ ਦੋਸਤੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਮਾਂ ਬਾਪ ਨੂੰ ਕਦੇ ਬੁਰਾ ਨਾ ਕਹੋ

ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਧੁਨਿਕ ਸੋਚ ਤੇ ਬਜ਼ੁਰਗਾਂ ਦੀ ਸੋਚ ‘ਚ ਫਰਕ ਜ਼ਰੂਰ ਹੋ ਸਕਦਾ ਹੈ, ਪਰ ਮਾਂ-ਬਾਪ ਨੂੰ ਕਦੇ ਬੁਰਾ ਨਹੀਂ ਕਹਿਣਾ ਚਾਹੀਦਾ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਜ਼ਰੂਰ ਸੁਣੇ ਚੰਗੀ ਲੱਗੇ ਤਾਂ ਮੰਨ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਕਿਉਂਕਿ ਜੋ ਉਮਰ ਹੁੰਦੀ ਹੈ ਉਹ ਵੀ ਇੱਕ ਗੁਰੂ ਦੇ ਸਮਾਨ ਹੁੰਦੀ ਹੈ।

ਪੜ੍ਹਨ-ਲਿਖਣ ਨਾਲੋਂ ਜ਼ਿਆਦਾ  ਇਨਸਾਨ ਨੂੰ ਜ਼ਿੰਦਗੀ ਸਿਖਾ ਦਿੰਦੀ ਹੈ। ਜ਼ਿੰਦਗੀ ਦਾ ਤਜ਼ਰਬਾ ਬਜ਼ੁਰਗਾਂ ਕੋਲ ਹੁੰਦਾ ਹੈ, ਇਸ ਲਈ ਇਨਸਾਨ ਨੂੰ ਕਦੇ ਵੀ ਆਪਣੇ ਬਜ਼ੁਰਗਾਂ ਦਾ ਅਨਾਦਰ ਨਹੀਂ ਕਰਨਾ ਚਾਹੀਦਾ ਹੈ, ਸਗੋਂ ਉਨ੍ਹਾਂ ਦੇ ਗਿਆਨ ਦਾ ਲਾਭ ਲੈਣਾ ਚਾਹੀਦਾ ਹੈ। ਜੋ ਦਾਦਾ-ਦਾਦੀ ਦੀ ਕਹਾਣੀਆਂ ਹੁੰਦੀਆਂ ਸਨ, ਉਨ੍ਹਾਂ ‘ਚ ਜ਼ਿੰਦਗੀ ਦਾ ਨਿਚੋੜ ਹੁੰਦਾ ਸੀ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ-ਕੱਲ੍ਹ ਘਰ-ਪਰਿਵਾਰ ਟੁੱਟ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਬਜ਼ੁਰਗਾਂ ਦਾ ਸਾਥ ਨਾ ਹੋਣਾ ਹੈ। ਸਮੇਂ ਦੇ ਨਾਲ-ਨਾਲ ਇਨਸਾਨ ਬਹੁਤ ਕੁਝ ਸਿੱਖਦਾ ਹੈ, ਹਾਸਲ ਕਰਦਾ ਹੈ। ਇਨਸਾਨ ਨੂੰ ਆਪਣੇ ਔਗੁਣ ਛੱਡਣੇ ਚਾਹੀਦਾ ਹਨ ਤੇ ਗੁਣ ਹਾਸਲ ਕਰਨੇ ਚਾਹੀਦੇ ਹਨ।

ਅਸੀਂ ਉਨ੍ਹਾਂ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ  ਨੇ ਚੰਗੇ ਕਰਮ ਕੀਤੇ ਹੋਣ

ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਅੱਜ ਅਸੀਂ ਉਨ੍ਹਾਂ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ  ਨੇ ਚੰਗੇ ਕਰਮ ਕੀਤੇ ਹੋਣ, ਚੰਗੇ ਕੰਮ ਕੀਤੇ ਹੋਣ, ਉਨ੍ਹਾਂ ਲਈ ਅੱਜ ਵੀ ਸਾਡੇ ਦਿਲ ‘ਚ ਸਨਮਾਨ ਹੈ । ਉਹੀ ਉਸੇ ਸਮੇਂ ‘ਚ ਜੋ ਬੁਰਾਈ ਨਾਲ ਜੁੜੇ ਕਰੋੜਾਂ ਲੋਕ ਆਏ, ਉਨ੍ਹਾਂ ਨੂੰ ਅੱਜ ਕੋਈ ਯਾਦ ਨਹੀਂ ਕਰਦਾ। ਇਨਸਾਨ ਨੂੰ ਪਸ਼ੂਆਂ ਤੋਂ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਪਸ਼ੂ ਕਦੇ ਵੀ ਆਪਣੇ ਸੁੱਖ ਲਈ ਦੂਜਿਆਂ ਨੂੰ ਮਾਰਦਾ ਨਹੀਂ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ-ਪੀਰ ਫ਼ਕੀਰ ਕਦੇ ਵੀ ਕਿਸੇ ਨੂੰ ਪੈਸਾ ਕਮਾਉਣ ਤੋਂ ਮਨਾ ਨਹੀਂ ਕਰਦੇ, ਪਰ ਕਦੇ ਵੀ ਇਨਸਾਨ ਨੂੰ ਕਿਸੇ ਦਾ ਹੱਕ ਮਾਰ ਕੇ ਪੈਸਾ ਨਹੀਂ ਕਮਾਉਣਾ ਚਾਹੀਦਾ ਜਦੋਂ ਕਿਸੇ ਦਾ ਹੱਕ ਮਾਰ ਕੇ ਖਾਂਦੇ ਹੋ ਤਾਂ ਤਕਲੀਫ਼ ਬਹੁਤ ਹੁੰਦੀ ਹੈ ਤੇ ਜੋ ਪਾਪ ਜ਼ੁਲਮ ਦੀ ਕਮਾਈ ਹੁੰਦੀ ਹੈ ਉਹ ਨਾਗਨੀ ਦੀ ਤਰ੍ਹਾਂ ਹੁੰਦੀ ਹੈ ਇਸ ਨਾਲ ਘਰ ‘ਚ ਦੁੱਖ-ਦਰਦ ਤੇ ਪਰੇਸ਼ਾਨੀਆਂ ਆਉਂਦੀਆਂ ਹਨ। ਇਨਸਾਨ ਜਿਸ ਦਾ ਹੱਕ ਮਾਰ ਕੇ ਖਾਂਦਾ ਹੈ ਉਸਦੇ ਅੰਦਰੋਂ ਜੋ ਬਦੁਆ ਨਿਕਲਦੀ ਹੈ ਉਸਦਾ ਫ਼ਲ ਉਸਦੇ ਨਾਲ-ਨਾਲ ਉਸਦੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ।

ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ

ਆਪ ਜੀ ਨੇ ਫ਼ਰਮਾਇਆ ਕਿ ਜਿਸ ਘਰ ‘ਚ ਮੁਹੱਬਤ, ਤੰਦਰੁਸਤੀ ਤੇ ਆਪਸੀ ਪਿਆਰ ਨਹੀਂ ਹੁੰਦਾ ਉਹ ਘਰ ਨਰਕ ਦੇ ਬਰਾਬਰ ਹੁੰਦਾ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਸਖ਼ਤ ਮਿਹਨਕ ਕਰਕੇ ਖਾਓ ਇਨਸਾਨ ਨੂੰ ਕਰਮਯੋਗੀ ਤੇ ਗਿਆਨ ਯੋਗੀ ਬਣਨਾ ਚਾਹੀਦਾ ਹੈ।ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਸਾਡੀ ਸਿੱਖਿਆ ਹੈ ਉਹ ਮਹਾਂ ਵਿਗਿਆਨ ਹੈ, ਧਰਮ ਮਹਾਂ ਵਿਗਿਆਨ ਹਨ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਸਨ ਵਿਗਿਆਨ ਕਦੇ ਵੀ ਦਿਮਾਗ ਨੂੰ ਆਕਸੀਜਨ ਨਹੀਂ ਦੇ ਸਕਦੀ,

ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਪਰ ਧਰਮ ਚੁਟਕੀ ‘ਚ ਮਾਈਂਡ ਨੂੰ ਆਕਸੀਜਨ ਦੇ ਸਕਦਾ ਹੈ। ਰਾਮ-ਨਾਮ ਦਾ ਲਗਾਤਾਰ ਜਾਪ ਕਰਨ ਨਾਲ ਆਤਮ ਵਿਸ਼ਵਾਸ ਵਧਦਾ ਹੈ ਤੇ ਆਤਮਬਲ ਨਾਲ ਸਾਡੀ ਹਾਰੀ ਹੋਈ ਬਾਜ਼ੀ ਜਿੱਤੀ ਜਾ ਸਕਦੀ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਨ, ਮਾਇਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸੱਤੇ ਮਿਲ ਕੇ ਤੁਹਾਡੇ ਕੀਮਤੀ ਸਵਾਸਾਂ ਨੂੰ ਖਤਮ ਕਰ ਰਹੇ ਹੈ। ਸਤਿਸੰਗ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੂਜਨੀਕ ਗੁਰੂ ਜੀ ਨੂੰ ਈਦ ਦੀ ਵਧਾਈ ਦਿੱਤੀ, ਜਿਸ ‘ਤੇ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ।

ਵਿਧਾਨ ਸਭਾ ਸਪੀਕਰ ਬੁਟੇਲ ਨੇ ਉਠਾਇਆ ਸਤਿਸੰਗ ਦਾ ਲਾਭ

ਸਤਿਸੰਗ ਪ੍ਰੋਗਰਾਮ ‘ਚ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ‘ਚ ਵਿਧਾਨ ਸਭਾ ਦੇ ਸਪੀਕਰ ਬ੍ਰਿਜ ਬਿਹਾਰੀ ਬੁਟੇਲ, ਚੀਫ਼ ਪਾਰਲੀਮੈਂਟ ਸੈਕਟਰੀ ਜਗਜੀਵਨ ਪਾਲ, ਬੀਜੇਪੀ ਦੇ ਸਾਬਕਾ ਵਿਧਾਇਕ ਪ੍ਰਵੀਨ ਸ਼ਰਮਾ ਆਦਿ ਮੌਜ਼ੂਦ ਸਨ।