Population - Sach Kahoon Punjabi
ਅਬਾਦੀ ’ਤੇ ਕਾਬੂ ਪਾਏ ਬਿਨਾ ਤਰੱਕੀ ਸੰਭਵ ਨਹੀਂ
ਵਧਦੀ ਅਬਾਦੀ ਦਾ ਮੁੱਦਾ ਬਿਨਾ ਸ਼ੱਕ ਚਿੰਤਾਯੋਗ ਹੈ ਅਤੇ ਸਿਆਸੀ ਤੌਰ ’ਤੇ ਚੁਭਣ ਵਾਲਾ ਵੀ ਕੇਂਦਰ ਸਰਕਾਰ ਇਸ ’ਤੇ ਕੋਈ ਸਖ਼ਤ ਫੈਸਲਾ ਲੈ ਵੀ ਲਵੇ, ਤਾਂ ਹੰਗਾਮਾ ਹੋਣਾ ਵੀ ਸੁਭਾਵਿਕ ਹੈ, ਜੋ ਪਹਿਲਾਂ ਤੋਂ ਦੇਖਣ ਨੂੰ ਵੀ ਮਿਲਿਆ ਪਰ, ਸੋਲਾਂ ਆਨੇ ਸੱਚ ਹੈ ਕਿ ਅਬਾਦੀ ਵਿਸਫੋਟ ਬਿਨਾਂ ਸਰਕਾਰੀ ਸਖ਼ਤੀ ਦੇ ਰੁਕਣ ਵਾਲਾ ਨਹੀਂ ਹਾਲਾਂਕਿ ਕੋਸ਼ਿਸ਼ਾਂ ਬਹੁਤ ਹੋਈਆਂ, ਪਰ ਸਾਰੀਆਂ ਨਾਕਾਮ ਸਾਬਤ ਹੋਈਆਂ ਜੰਮੂ-ਕਸ਼ਮੀਰ ’ਚ 370 ਵਾਂਗ ਫੈਸਲਾ ਲੈਣਾ ਹੋਵੇਗਾ ਅੰਦਾਜ਼ਨ ਕਰੀਬ 140-150 ਕਰੋੜ ਦਰਮਿਆਨ ਲੋਕਾਂ ਦੀ ਵੱਡੀ ਅਬਾਦੀ ਨਾਲ ਸਾਡਾ ਦੇਸ਼ ਅੱਵਲ ਪਾਇਦਾਨ ’ਤੇ ਖੜ੍ਹਾ ਹੋ ਗਿਆ ਹੈ ਇਹ ਅੰਕੜਾ ਕਿਸੇ ਨੂੰ ਵੀ ਚੈਨ ਨਾਲ ਸੌਣ ਨਹੀਂ ਦਿੰਦਾ ਸੋਚਣ ਲਈ ਮਜ਼ਬੂਰ ਕਰਦਾ ਹੈ।
ਕਿ ਅੱਗੇ ਹੋਵੇਗਾ ਕੀ? ਭਾਰਤ ’ਚ ਅਬਾਦੀ ਦੀ ਫੁੱਲ ਸਪੀਡ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ 2011 ਤੋਂ ਅਧਿਕਾਰਤ ਮਰਦਮਸ਼ੁਮਾਰੀ ਭਾਰਤ ਵਿਚ ਨਹੀਂ ਹੋਈ, ਜਦੋਂ ਹੋਵੇਗੀ ਤਾਂ ਉਸ ਦੇ ਅੰਕੜੇ ਵੀ ਬੁਖਾਰ ਚੜ੍ਹਾਉਣਗੇ ਅਬਾਦੀ 150 ਕਰੋੜ ਦੇ ਆਸ-ਪਾਸ ਪਹੁੰਚ ਚੁੱਕੀ ਹੈ ਐਨੀ ਆਬਾਦੀ ਲਈ ਭਾਰਤ ਦੀ ਧਰਤੀ ਵੀ ਘੱਟ ਪਵੇਗੀ ਵਿਸ਼ਵ ਅਬਾਦੀ ਦਿਵਸ ਪਿਛਲੇ ਦਿਨੀਂ 11 ਜੁਲਾਈ ਨੂੰ ਮਨਾਇਆ ਗਿਆ ਹੈ, ਜਿਸ ਦਾ ਮਕਸਦ ਜੰਗੀ ਪੱਧਰ ’ਤੇ ਵਧਦੀ ਅਬਾਦੀ ’ਤੇ ਵਿਸ਼ਵ ’ਚ ਚੇਤਨਾ ਜਾਗ੍ਰਿਤ ਕਰਨਾ ਹੈ ਇਹ ਦਿਵਸ ਮਨਾਉਣਾ ਸਾਲ 1989 ’ਚ ਸੰਯੁਕਤ ਰਾਸ਼ਟਰ ਦੀ ਗਵਰਨਿੰਗ ਕਾਊਂਸਿਲ ਵੱਲੋਂ ਸ਼ੁਰੂ ਕੀਤਾ ਗਿਆ ਸੀ। (Population)
Read This : ਸਰਕਲ ਸਟਾਇਲ ਕਬੱਡੀ ਦੀ ਪਹਿਲੀ ‘ਬਠਿੰਡਾ ਕਬੱਡੀ ਲੀਗ’ ਦਾ ਹੋਇਆ ਆਗਾਜ਼
ਵੱਖ-ਵੱਖ ਮੁਲਕਾਂ ’ਚ ਇਸ ਦਿਨ ਕਈ ਪ੍ਰੋਗਰਾਮਾਂ ਦੇ ਜ਼ਰੀਏ ਆਮ ਲੋਕਾਂ ਨੂੰ ਵਧਦੀ ਅਬਾਦੀ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਜਿਵੇਂ ਕਿ ਪਰਿਵਾਰ ਨਿਯੋਜਨ, Çਲੰਗ ਸਮਾਨਤਾ, ਗਰੀਬੀ, ਮਾਤ੍ਰ ਸਿਹਤ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਵਧਦੀ ਅਬਾਦੀ ਬਹੁਤ ਵੱਡਾ ਚਿੰਤਾਯੋਗ ਵਿਸ਼ਾ ਹੈ, ਸਾਰਿਆਂ ਨੂੰ ਮਿਲ ਕੇ ਮੰਥਨ ਕਰਨਾ ਹੋਵੇਗਾ ‘ਹਮ ਦੋ ਹਮਾਰੇ ਦੋ’ ਦਾ ਸਲੋਕ ਅਪਣਾਉਣਾ ਹੀ ਹੋਵੇਗਾ ਸੰਯੁਕਤ ਰਾਸ਼ਟਰ ਨੇ ਨਵੰਬਰ 2022 ਦੇ ਅੱਧ ਤੱਕ ਵਿਸ਼ਵ ਦੀ ਅਬਾਦੀ 8.0 ਬਿਲੀਅਨ ਹੋਣ ਦਾ ਅਨੁਮਾਨ ਲਾਇਆ ਸੀ ਪਰ ਇਹ ਅੰਕੜਾ ਉਸ ਤੋਂ ਪਹਿਲਾਂ ਹੀ ਪੂਰਾ ਹੋ ਗਿਆ। (Population)
ਇਸ ਸਮੇਂ ਸਭ ਤੋਂ ਜ਼ਿਆਦਾ ਅਬਾਦੀ ਵਾਲੇ 10 ਦੇਸਾਂ ’ਚ ਭਾਰਤ ਟਾਪ ’ਤੇ ਹੈ ਬਾਕੀ ਚੀਨ, ਸੰਯੁਕਤ ਰਾਜ ਅਮਰੀਕਾ, ਇੰਡੋਨੇਸ਼ੀਆ, ਪਾਕਿਸਤਾਨ, ਬ੍ਰਾਜ਼ੀਲ, ਨਾਈਜ਼ੀਰੀਆ, ਬੰਗਲਾਦੇਸ਼, ਰੂਸ ਅਤੇ ਮੈਕਸੀਕੋ ਹਨ ਮੌਜੂਦਾ ਸਮੇਂ ’ਚ ਸੰਸਾਰ ਦੇ ਕਰੀਬ 156 ਦੇਸ਼ਾਂ ਦੇ ਬਰਾਬਰ ਅਬਾਦੀ ਸਿਰਫ ਭਾਰਤ ’ਚ ਹੈ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼, ਜਿਸ ਦੀ ਇਕੱਲੇ ਦੀ ਅਬਾਦੀ ਦੋ ਗੁਆਂਢੀ ਮੁਲਕਾਂ ਨੇਪਾਲ ਅਤੇ ਪਾਕਿਸਤਾਨ ਦੇ ਬਰਾਬਰ ਹੈ ਇਸ ਲਈ ਵਿਸ਼ਵ ਅਬਾਦੀ ਦਿਵਸ ਸਮਾਰੋਹ ਇੱਕ ਦਿਨ ਦੇ ਆਯੋਜਨ ਨਾਲੋਂ ਕਿਤੇ ਅੱਗੇ ਵਧ ਕੇ ਸੰਸਾਰਿਕ ਅਬਾਦੀ ਵਾਧੇ ਦੀਆਂ ਚੁਣੌਤੀਆਂ ਤੇ ਮੌਕਿਆਂ ’ਤੇ ਸੰਸਾਰਿਕ ਸੰਵਾਦ ਅਤੇ ਕਾਰਵਾਈ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (Population)
ਅੱਜ ਅਬਾਦੀ ਸਬੰਧੀ ਮੁੱਦਿਆਂ ਨੂੰ ਸਮੁੱਚੇ ਅਤੇ ਟਿਕਾਊ ਤਰੀਕੇ ਨਾਲ ਸੰਬੋਧਿਤ ਕਰਨ ਦੀ ਲੋੜ ਹੈ ਜਾਗਰੂਕਤਾ ਵਧਾਉਣ ਅਤੇ ਕਾਰਵਾਈ ਨੂੰ ਹੱਲਾਸ਼ੇਰੀ ਦੇਣ, ਸੰਤੁਲਿਤ ਅਤੇ ਨਿਆਂਸੰਗਤ ਭਵਿੱਖ ਹਾਸਲ ਕਰਨ ਦੇ ਸੰਸਾਰਿਕ ਯਤਨਾਂ ਦੀ ਲੋੜ ਹੈ ਅਬਾਦੀ ਵਾਧੇ ਦਾ ਪ੍ਰਬੰਧਨ ਵਾਤਾਵਰਣਕ ਸਥਿਰਤਾ ਦੀ ਜਟਿਲਤਾ ਨਾਲ ਵੀ ਜੁੜਿਆ ਹੈ ਸਮੁੱਚਾ ਸੰਸਾਰ ਅਬਾਦੀ ਨਾਲ ਜੁੜੀਆਂ ਚੁਣੌਤੀਆਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਦਮ ਤਾਂ ਭਰਦਾ ਹੈ ਪਰ ਕਦਮ ਰਸਤੇ ਦੇ ਵਿਚਾਲੇ ਹੀ ਰੁਕ ਜਾਂਦੇ ਹਨ ਜਾਂ ਫਿਰ ਰੋਕ ਦਿੱਤੇ ਜਾਂਦੇ ਹਨ ਸੰਸਾਰ ’ਚ ਬੀਤੇ ਦੋ ਦਹਾਕਿਆਂ ’ਚ ਜਿੰਨੀ ਆਬਾਦੀ ਵਧੀ, ਓਨੀ ਪਹਿਲਾਂ ਕਦੇ ਨਹੀਂ? ਅਬਾਦੀ ਵਾਧੇ ਦੀ ਰਫ਼ਤਾਰ ਜੇਕਰ ਇੰਝ ਹੀ ਬਰਕਰਾਰ ਰਹੀ।
ਤਾਂ ਜ਼ਮੀਨ ਅਤੇ ਵਸੀਲਿਆਂ ਨੂੰ ਖੋਹਣ ਲਈ ਲੋਕ ਇੱਕ-ਦੂਜੇ ਦੀ ਜਾਨ ਦੇ ਤਿਹਾਏ ਹੋਣਗੇ ਉਂਜ, ਅਜਿਹੀ ਸਥਿਤੀ ਬਣਨੀ ਵੀ ਸ਼ੁਰੂ ਹੋ ਗਈ ਹੈ ਪਾਰਕਿੰਗ ਨੂੰ ਲੈ ਕੇ ਝਗੜੇ ਆਮ ਹੋ ਗਏ ਹਨ ਰਿਹਾਇਸ਼ੀ ਘਰ ਅਤੇ ਜੰਗਲ ਤਾਂ ਘੱਟ ਪੈਂਦੇ ਹੀ ਜਾ ਰਹੇ ਹਨ ਵਧਦੀ ਅਬਾਦੀ ਦੇ ਚੱਲਦਿਆਂ ਬੇਰੁਜ਼ਗਾਰਾਂ ਦੀ ਵੱਡੀ ਫੌਜ ਹਰ ਮੁਲਕ ’ਚ ਖੜ੍ਹੀ ਹੈ ਕੁੱਲ ਮਿਲਾ ਕੇ ਆਧੁਨਿਕ ਸਮੇਂ ’ਚ ਪਨਪੀ ਹਰ ਸਮੱਸਿਆ ਦੀ ਜੜ੍ਹ ਇੱਕ ਹੀ ਹੈ ਅਤੇ ਉਹ ਹੈ ਅਬਾਦੀ? ਇਸ ਨਾਸੂਰ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ, ਕਿਹੜਾ ਰਸਤਾ ਲੱਭਿਆ ਜਾਵੇ? ਇਸ ਲਈ ਹਕੂਮਤ ਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ। (Population)
ਬਿਨਾਂ ਸਰਕਾਰੀ ਸਖ਼ਤੀ ਦੇ ਗੱਲ ਨਹੀਂ ਬਣਨ ਵਾਲੀ ਅਦੁੱਤੀ ਫੈਸਲੇ ਜਿਵੇਂ ਜੰਮੂ-ਕਸ਼ਮੀਰ ਤੋਂ ਜਦੋਂ ਧਾਰਾ 370 ਹਟੀ, ਉਦੋਂ ਲੋਕਾਂ ’ਚ ਅਬਾਦੀ ਕੰਟਰੋਲ ਨੂੰ ਲੈ ਕੇ ਵੀ ਉਮੀਦਾਂ ਜਾਗੀਆਂ ਕੇਂਦਰ ਸਰਕਾਰ ਨੇ ਕੰਮ ਅੱਗੇ ਵਧਾਇਆ ਵੀ ਸੀ, ਪਰ ਵਿਰੋਧ ਐਨਾ ਜ਼ਬਰਦਸਤ ਸ਼ੁਰੂ ਹੋਇਆ, ਜਿਸ ਤੋਂ ਕਦਮ ਪਿੱਛੇ ਖਿੱਚਣੇ ਪਏ, ਪਰ ਕੇਂਦਰ ਦੇ ਏਜੰਡੇ ’ਚ ਇਹ ਮੁੱਦਾ ਹੁਣ ਵੀ ਵਿਚਾਰਯੋਗ ਹੈ ਇਸ ਸਬਜੈਕਟ ’ਤੇ ਸੰਸਾਰਿਕ ਜਾਗਰੂਕਤਾ ਦੀ ਲੋੜ ਹੈ ਅਬਾਦੀ ਦੇ ਪਹੀਏ ਨੂੰ ਰੋਕਣ ਲਈ ਸੰਸਾਰਿਕ ਸਹਿਯੋਗ ਦੀ ਲੋੜ ਹੈ ਜੋ ਸਾਂਝਾ ਅਬਾਦੀ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਅਤੇ ਸਾਂਝੇਦਾਰੀ ਨੂੰ ਹੱਲਾਸ਼ੇਰੀ ਦੇ ਸਕੇੇ ਅਬਾਦੀ ਕੰਟਰੋਲ ਨੂੰ ਲੈ ਕੇ ਭਾਰਤ ’ਚ ਕੁਝ ਵਿਸੰਗਤੀਆਂ ਅਤੇ ਭਰਮ ਦੀਆਂ ਸਥਿਤੀਆਂ ਵੀ ਹਨ ਇੱਕ ਵਰਗ ਨਹੀਂ ਚਾਹੁੰਦਾ। (Population)
ਕਿ ਅਜਿਹਾ ਕੋਈ ਕਾਨੂੰਨ ਅਮਲ ’ਚ ਆਵੇ ਜਿਸ ਨਾਲ ਉਨ੍ਹਾਂ ਨੂੰ ਬੱਚਿਆਂ ਨੂੰ ਪੈਦਾ ਕਰਨ ਤੋਂ ਤੌਬਾ ਕਰਨੀ ਪਵੇ ਜਦੋਂਕਿ, ਪੜਿ੍ਹਆ-ਲਿਖਿਆ ਸਮਾਜ ਕੰਟਰੋਲ ਦੇ ਪੱਖ ’ਚ ਹੈ ਫਿਰ ਭਾਵੇਂ ਉਹ ਹਿੰਦੂ ਹੋਵੇ ਜਾਂ ਕੋਈ ਹੋਰ ਧਰਮ-ਜਾਤ ਦਾ ਇਸ ਲਈ ਕੇਂਦਰ ਸਰਕਾਰ ਨੂੰ 370 ਵਾਂਗ ਸਖ਼ਤ ਫੈਸਲਾ ਲੈਣਾ ਹੋਵੇਗਾ ਸਵੈ-ਇੱਛੁਕ ਪਰਿਵਾਰ ਨਿਯੋਜਨ ਸੇਵਾਵਾਂ ਤੱਕ ਪਹੁੰਚ ਤੈਅ ਕਰਨ ਨਾਲ ਵਿਅਕਤੀਆਂ ਨੂੰ ਆਪਣੀ ਸਿਹਤ ਅਤੇ ਭਲਾਈ ਬਾਰੇ ਸੂਚਿਤ ਕਰਨ ਦੇ ਵਿਕਲਪ ਅਤੇ ਅਧਿਕਾਰ ਵੀ ਪ੍ਰਦਾਨ ਹੁੰਦੇ ਹਨ, ਜਿਨ੍ਹਾਂ ’ਚ ਸਮੁੱਚਾ ਸਮਾਜਿਕ ਮਜ਼ਬੂਤੀਕਰਨ ’ਚ ਯੋਗਦਾਨ ਵੀ ਨਿਹਿੱਤ ਹੁੰਦਾ ਹੈ ਅਬਾਦੀ ਕੰਟਰੋਲ ਕਾਨੂੰਨ ਦੀ ਦਿਸ਼ਾ ’ਚ ਕੇਂਦਰ ਸਰਕਾਰ ਨੂੰ ਤੇਜ਼ੀ ਨਾਲ ਕਦਮ ਵਧਾਉਣੇ ਹੀ ਹੋਣਗੇ ਨਹੀਂ ਤਾਂ ਹਾਲਾਤ ਵੱਸੋਂ ਬਾਹਰ ਹੋ ਜਾਣਗੇ। (Population)
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਕੁਮਾਰ
ਵਾਤਾਵਰਨ ਸੰਤੁਲਨ ਅਤੇ ਵਿਕਾਸ ’ਚ ਅਬਾਦੀ ਅੜਿੱਕਾ
ਵਾਤਾਵਰਨ : 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂਕਿ ਵਰਤਮਾਨ ਸਮੇਂ ’ਚ 14 ਲੱਖ ਤੋਂ ਜ਼ਿਆਦਾ ਹਨ | Population
3 ਮਾਰਚ 2023 ਨੂੰ ਜਨਸੰਖਿਆ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਭਾਰਤ ’ਚ ਜਨਸੰਖਿਆ ਵਾਧਾ ਦਰ ਹੁਣ ਹਰ ਸਾਲ 0.68 ਫੀਸਦੀ ਹੈ ਅਤੇ ਜੇਕਰ ਇਸ ’ਤੇ ਰੋਕ ਨਾ ਲਾਈ ਗਈ ਤਾਂ ਸਾਲ 2050 ਤੱਕ ਭਾਰਤ ਦੀ ਜਨਸੰਖਿਆ 166 ਕਰੋੜ ਤੱਕ ਪਹੁੰਚ ਜਾਵੇਗੀ ਅਤੇ ਇਸ ਦਾ ਵਾਤਾਵਰਨ ਅਤੇ ਵਿਕਾਸ ’ਤੇ ਅਸਰ ਪਵੇਗਾ ਜਨਸੰਖਿਆ ਦੇ ਮਾਮਲੇ ’ਚ ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ’ਚ ਭਾਰਤ ਦੀ ਜਨਸੰਖਿਆ 142 ਕਰੋੜ ਅਤੇ ਚੀਨ ਦੀ ਜਨਸੰਖਿਆ 141 ਕਰੋੜ ਦੱਸੀ ਗਈ ਹੈ ਭਾਰਤ ’ਚ ਜਨਸੰਖਿਆ ਦਾ ਘਣਤਾ ਆਪਣੇ ਗੁਆਂਢੀ ਤੋਂ ਤਿੰਨ ਗੁਣਾ ਜ਼ਿਆਦਾ ਹੈ ਚੀਨ ’ਚ ਜਨਸੰਖਿਆ ਘਣਤਾ 148.58 ਪ੍ਰਤੀ ਵਰਗ ਕਿਮੀ. ਹੈ ਜਦੋਂ ਕਿ ਭਾਰਤ ’ਚ 431.11 ਪ੍ਰਤੀ ਵਰਗ ਕਿਮੀ. ਹੈ ਪਿਛਲੇ ਚਾਰ ਦਹਾਕਿਆਂ ’ਚ ਵੀ ਜਨਸੰਖਿਆ ਕਾਰਨ ਭਾਰਤ ’ਤੇ ਬੋਝ ਵਧਿਆ ਹੈ।
ਕਿਉਂਕਿ ਇੱਥੇ ’ਤੇ ਵਸੀਲਿਆਂ ਦੀ ਘਾਟ ਹੈ ਜਦੋਂਕਿ ਚੀਨ ’ਚ ਲੋੜੀਂਦੇ ਵਸੀਲੇ ਹਨ ਭਾਰਤ ਦਾ ਭੂਗੋਲਿਕ ਖੇਤਰਫਲ ਵਿਸ਼ਵ ਦਾ ਸਿਰਫ਼ 2.4 ਫੀਸਦੀ ਹੈ ਜਦੋਂਕਿ ਇੱਥੇ ਵਿਸ਼ਵ ਦੀ 17.7 ਫੀਸਦੀ ਜਨਸੰਖਿਆ ਰਹਿੰਦੀ ਹੈ ਅਤੇ ਭਾਰਤ ’ਚ ਜਨ ਵਸੀਲੇ ਵਿਸ਼ਵ ਦਾ ਸਿਰਫ਼ 4 ਫੀਸਦੀ ਹੈ ਸਾਲ 1980 ’ਚ ਸੰਜੈ ਗਾਂਧੀ ਦੇ ਯੁੱਗ ’ਚ ਜਨਸੰਖਿਆ ’ਚ ਵਾਧੇ ਦੇ ਸਬੰਧ ’ਚ ਭਾਰਤ ਇੱਕ ਨੀਤੀ ਨਹੀਂ ਅਪਣਾ ਸਕਿਆ ਹੈ ਦੋ ਬੱਚਿਆਂ ਦੇ ਮਾਪਦੰਡ ਵਰਗੇ ਪ੍ਰਸਤਾਵ ਆਏ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਾਇਆ ਗਿਆ ਵਸੀਲਿਆਂ ’ਤੇ ਬੋਝ ਨੂੰ ਦੇਖਦਿਆਂ ਭਾਰਤ ਨੂੰ ਇੱਕ ਪ੍ਰਭਾਵਸ਼ਾਲੀ ਜਨਸੰਖਿਆ ਕੰਟਰੋਲ ਨੀਤੀ ਚਾਹੀਦੀ ਹੈ ਨਹੀਂ ਤਾਂ ਇਹ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਖੁਰਾਕ, ਦਾਲਾਂ, ਤਿਲਹਨਾਂ ਸਮੇਤ ਖੁਰਾਕੀ ਵਸਤੂਆਂ ਦੇ ਆਯਾਤ ’ਚ ਲਗਾਤਾਰ ਵਾਧੇ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਅਰਬਾਂ-ਖਬਰਾਂ ਵਿਦੇਸ਼ੀ ਮੁਦਰਾ ਇਸ ’ਤੇ ਖਰਚ ਹੋ ਰਹੀ।
ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ
ਤਾਂ ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ ਜੀਵਨ ਲਈ ਜ਼ਰੂਰੀ ਪਾਣੀ ਦੀ ਉਪਲੱਬਧਤਾ ਵੀ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਹ ਭਵਿੱਖ ’ਚ ਇੱਕ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ ਮਾਹਿਰਾਂ ਅਨੁਸਾਰ ਜਿਸ ਦੇਸ਼ ’ਚ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਧਤਾ 1700 ਘਣ ਫੁੱਟ ਤੋਂ ਘੱਟ ਹੈ ਉਨ੍ਹਾਂ ਨੂੰ ਸੰਕਟਮਈ ਦੇਸ਼ ਕਿਹਾ ਜਾਂਦਾ ਹੈ ਅੱਜ ਨਾ ਸਿਰਫ਼ ਸ਼ਹਿਰਾਂ ’ਚ ਬਲਕਿ ਪਿੰਡਾਂ ’ਚ ਵੀ ਪਾਣੀ ਦੀ ਕਮੀ ਚਿੰਤਾਜਨਕ ਸਥਿਤੀ ਤੱਕ ਪਹੁੰਚ ਗਈ ਹੈ ਸਾਲ 1970 ਤੋਂ ਪਹਿਲਾਂ ਹਾਲਾਂਕਿ ਦੇਸ਼ ’ਚ 70 ਫੀਸਦੀ ਜਨਸੰਖਿਆ ਖੇਤੀ ਖੇਤਰ ’ਚ ਕੰਮ ਕਰਦੀ ਸੀ ਅਤੇ ਦੇਸ਼ ਵੱਡੀ ਮਾਤਰਾ ’ਚ ਖੁਰਾਕੀ ਪਦਾਰਥਾਂ ਦਾ ਆਯਾਤ ਕਰ ਰਿਹਾ ਸੀ ਅਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਵੱਡਾ ਹਿੱਸਾ ਇਸ ’ਤੇ ਖਰਚ ਕਰ ਰਿਹਾ ਸੀ। (Population)
60 ਦੇ ਦਹਾਕੇ ’ਚ ਸ਼ੁਰੂ ਹੋਈ ਹਰੀ ਕ੍ਰਾਂਤੀ ਰਸਾਇਣਿਕ ਵਰਤੋਂ ’ਤੇ ਅਧਾਰਿਤ ਸੀ ਇਸ ਨਾਲ ਪੈਦਾਵਾਰ ਤਾਂ ਚੰਗੀ ਹੋਈ ਪਰ ਹਰ ਸਾਲ ਰਸਾਇਣਾਂ ਦੀ ਵਰਤੋਂ ਨਾਲ ਖੇਤੀ ਖੇਤਰ ’ਚ ਮੁਨਾਫ਼ਾ ਡਿੱਗਣ ਲੱਗਾ ਇਹ ਰਸਾਇਣ ਪਾਣੀ, ਹਵਾ, ਮਿੱਟੀ ਅਤੇ ਖੁਰਾਕਾਂ ’ਚ ਫੈਲਣ ਲੱਗੇ ਇਨ੍ਹਾਂ ਰਸਾਇਣਾਂ ਦੀ ਜ਼ਹਿਰੀਲੀ ਰਹਿੰਦ-ਖੂੰਹਦ ਕਾਰਨ ਅਨੇਕਾਂ ਬਿਮਾਰੀਆਂ ਸ਼ੁਰੂ ਹੋਈਆਂ ਰਸਾਇਣਾਂ ਦੀ ਵਰਤੋਂ ਇਸ ਲਈ ਕਰਨੀ ਪਈ ਕਿਉਂਕਿ ਅਨਾਜ ਦੀ ਮੰਗ ਲੋੜ ਤੋਂ ਜਿਆਦਾ ਸੀ ਤਾਂ ਕਿ ਦੇਸ਼ ਦੀ ਜਨਸੰਖਿਆ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਜਨਸੰਖਿਆ ਦੇ ਬੋਝ ਨੇ ਕੁਦਰਤੀ ਵਾਤਾਵਰਨ ’ਚ ਵੀ ਅਸੰਤੁਲਨ ਪੈਦਾ ਕੀਤਾ ਰਸਾਇਣਾਂ ਅਤੇ ਖਾਦ ਦੀ ਵਰਤੋਂ ਲਈ ਸਿੰਚਾਈ ਲਈ ਭਰਪੂਰ ਪਾਣੀ ਚਾਹੀਦਾ ਹੈ ਤਾਂ ਕਿ ਚੰਗੀ ਪੈਦਾਵਾਰ ਹੋ ਸਕੇ ਅਤੇ ਇਸ ਲਈ ਜਿੱਥੇ ਜ਼ਮੀਨ ਹੇਠਲਾ ਪਾਣੀ ਅਸਾਨੀ ਨਾਲ ਮੁਹੱਈਆ ਸੀ। (Population)
ਉੱਥੇ ਟਿਊਬਵੈਲ ਲਾਏ ਗਏ ਪੰਜਾਬ ਅਤੇ ਹਰਿਆਣਾ ’ਚ 70 ਫੀਸਦੀ ਸਿੰਚਾਈ ਜ਼ਮੀਨ ਹੇਠਲੇ ਪਾਣੀ ’ਤੇ ਆਧਾਰਿਤ ਹੈ 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂ ਕਿ ਵਰਤਮਾਨ ’ਚ ਇਨ੍ਹਾਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੈ ਜਿਨ੍ਹਾਂ ਜ਼ਰੀਏ ਦਿਨ-ਰਾਤ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਖੇਤਰਾਂ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 150 ਫੁੱਟ ਤੋਂ ਹੇਠਾਂ ਪਹੁੰਚ ਗਿਆ ਹੈ ਜ਼ਮੀਨ ਹੇਠਲੇ ਪਾਣੀ ’ਚ ਰਸਾਇਣਾਂ ਦੀ ਵਰਤੋਂ ਕਾਰਨ ਕੁਝ ਖੇਤਰਾਂ ’ਚ ਪਾਣੀ ਪੀਣਯੋਗ ਨਹੀਂ ਰਿਹਾ ਹੈ ਅਤੇ ਕਈ ਪਸ਼ੂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਜੋ ਧਰਤੀ ’ਤੇ ਮਾਈਕ੍ਰੋ ਪੈਦਾਵਾਰ ਲਈ ਬਹੁਤ ਉਪਯੋਗੀ ਸਨ। (Population)
ਜਿਸ ਦੇ ਚੱਲਦਿਆਂ ਜ਼ਮੀਨ ਦੀ ਪੈਦਾਵਾਰ ਵੀ ਵਧਦੀ ਸੀ ਮੀਂਹ ਦਾ ਪੈਟਰਨ ਵੀ ਅਸੰਤੁਲਿਤ ਹੋ ਗਿਆ ਹੈ ਅਤੇ ਹੁਣ ਬੇਵਕਤੇ ਅਤੇ ਬੇਮੌਸਮੇ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤ ਨੇ 1950 ’ਚ ਵਿਕਾਸ ਲਈ ਯੋਜਨਾ ਅਪਣਾਈ ਅਤੇ ਉਦਯੋਗ ਦੀ ਬਜਾਇ ਖੇਤੀ ਨੂੰ ਸਿਖ਼ਰਲੀ ਪਹਿਲ ਦਿੱਤੀ ਗਈ ਜਦੋਂਕਿ ਦੇਸ਼ ਉਦਯੋਗਿਕੀਕਰਨ ਵਿਚ ਬਹੁਤ ਪਛੜਿਆ ਹੋਇਆ ਸੀ ਅਤੇ ਇਸ ਦਾ ਮੁੱਖ ਕਾਰਨ ਅਨਾਜ ਦੀ ਘਾਟ ਅਤੇ ਜ਼ਿਆਦਾ ਜਨਸੰਖਿਆ ਸੀ ਜਿਸ ਦੇ ਚੱਲਦਿਆਂ ਉਦਯੋਗਿਕੀਕਰਨ ਦੇ ਖੇਤਰ ’ਚ ਭਾਰਤ ਕਾਫ਼ੀ ਪਿੱਛੇ ਰਿਹਾ ਅਤੇ ਉਦਯੋਗਿਕ ਵਸਤੂਆਂ ਦਾ ਆਯਾਤ ਕੀਤਾ ਜਾਣ ਲੱਗਾ। ਜਿਸ ਕਾਰਨ ਉਦਯੋਗਾਂ ਦਾ ਵਿਕਾਸ ਮੱਠਾ ਰਿਹਾ ਨਤੀਜੇ ਵਜੋਂ ਰੁਜ਼ਗਾਰ ਪ੍ਰਭਾਵਿਤ ਹੋਏ ਅੱਜ ਦੇਸ਼ ’ਚ ਲਗਭਗ 8 ਕਰੋੜ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹਨ। (Population)
ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ
ਰੁਜ਼ਗਾਰ ਪੈਦਾ ਲਈ ਉਦਯੋਗਿਕ ਵਸਤੂਆਂ ਅਤੇ ਸੇਵਾਵਾਂ, ਸਮਾਜਿਕ ਸੁਰੱਖਿਆ ਅਤੇ ਖੇਤੀ ਤੋਂ ਗੈਰ-ਖੇਤੀ ਕਾਰੋਬਾਰਾਂ ’ਚ ਜਨਸੰਖਿਆ ਦੇ ਫਰਕ ਦੀ ਇਸ ਲਈ ਅਣਦੇਖੀ ਹੋਈ ਕਿਉਂਕਿ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਭੋੋਜਨ ਮੁਹੱਈਆ ਕਰਵਾਉਣਾ ਸੀ ਇਸ ਲਈ ਖੇਤੀ ਨੂੰ ਪਹਿਲ ਦਿੱਤੀ ਗਈ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਵੀ ਦੇਸ਼ ਕਾਫ਼ੀ ਪਿੱਛੇ ਹੈ। ਕਿਉਂਕਿ ਅਨਾਜ ’ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੋਰ ਸਮਾਜਿਕ ਬੁਰਾਈਆਂ ਜਿਵੇਂ ਬਾਲ ਮਜ਼ਦੂਰੀ ਵਰਗੀਆਂ ਬੁਰਾਈਆਂ ਪੈਦਾ ਹੋਈਆਂ ਕਿਉਂਕਿ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਕਾਰਨ ਪਰਿਵਾਰਾਂ ਨੂੰ ਜ਼ਿਆਦਾ ਕਮਾਉਣ ਵਾਲੇ ਹੱਥ ਚਾਹੀਦੇ ਸਨ ਜਨਸੰਖਿਆ ਕਿਸੇ ਵੀ ਦੇਸ਼ ਦਾ ਇੱਕ ਕੁਦਰਤੀ ਵਸੀਲਾ ਹੈ। ਬਸ਼ਰਤੇ ਕਿ ਉਤਪਾਦਕ ਹੋਵੇ। ਪਰ ਇਹ ਜੇਕਰ ਉਤਪਾਦਕ ਨਾ ਹੋਵੇ ਤਾਂ ਇਹ ਇੱਕ ਬੋਝ ਬਣ ਜਾਂਦਾ ਹੈ ਬੇਰੁਜ਼ਗਾਰ ਲੋਕਾਂ ਨੂੰ ਵੀ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। (Population)
ਇਸ ਲਈ ਦੇਸ਼ ਨੂੰ ਆਪਣੀਆਂ ਜ਼ਿਆਦਾਤਰ ਜਰੂਰਤਾਂ ਨੂੰ ਆਯਾਤ ਕਰਨਾ ਪੈਂਦਾ ਹੈ ਬੇਰੁਜ਼ਗਾਰੀ, ਭੀੜ-ਭੜੱਕਾ, ਰਿਹਾਇਸ਼ਾਂ ਦੀ ਕਮੀ, ਬਾਲ ਮਜ਼ਦੂਰੀ ਅਤੇ ਸਮਾਜ ’ਚ ਹੋਰ ਸਮਾਜਿਕ ਬੁਰਾਈਆਂ ਵੀ ਜਨਸੰਖਿਆ ’ਚ ਵਾਧੇ ਦਾ ਅਸਰ ਹੈ ਜਨਸੰਖਿਆ ਦੇ ਸਬੰਧ ’ਚ ਦੋ ਹਰਮਨਪਿਆਰੇ ਸਿਧਾਂਤ ਹਨ ਪਹਿਲਾ, ਜਨਸੰਖਿਆ ਸਿਧਾਂਤ ਜਿਸ ’ਚ ਕਿਹਾ ਗਿਆ ਹੈ। ਕਿ ਜੇਕਰ ਜਨਸੰਖਿਆ ਨੂੰ ਬਨਾਉਟੀ ਵਸੀਲਿਆਂ ਨਾਲ ਕੰਟਰੋਲ ਨਹੀਂ ਕੀਤਾ ਗਿਆ ਤਾਂ ਫਿਰ ਅਕਾਲ, ਮਹਾਂਮਾਰੀ, ਹੜ੍ਹ ਆਦਿ ਵਰਗੇ ਕੁਦਰਤੀ ਸਾਧਨਾਂ ਨਾਲ ਇਸ ’ਤੇ ਕੰਟਰੋਲ ਹੋਵੇਗਾ ਇਸ ਤਰ੍ਹਾਂ ਜਨਸੰਖਿਆ ਦਾ ਦੂਜਾ ਸਿਧਾਂਤ ਦੱਸਦਾ ਹੈ ਕਿ ਕਿਸੇ ਵੀ ਦੇਸ਼ ਲਈ ਜਨਸੰਖਿਆ ਦਾ ਉਹ ਆਕਾਰ ਚੰਗਾ ਹੈ ਜਿੱਥੇ ਪ੍ਰਤੀ ਵਿਅਕਤੀ ਪੈਦਾਵਾਰ ਵਧੇਰੇ ਹੋਵੇ ਇਨ੍ਹਾਂ ਦੋਵਾਂ ਸਿਧਾਂਤਾਂ ਅਨੁਸਾਰ ਭਾਰਤ ’ਚ ਜਨਸੰਖਿਆ ਦਾ ਆਕਾਰ ਚੰਗੇ ਤੋਂ ਕਾਫ਼ੀ ਜਿਆਦਾ ਹੈ ਅਤੇ ਇਸ ’ਤੇ ਪਹਿਲ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। (Population)
ਲੰਬਿਤ ਪਏ ਮਾਮਲਿਆਂ ਦਾ ਕਾਰਨ ਵਧਦੀ ਹੋਈ ਜਨਸੰਖਿਆ: Justice Rajan Gupta
Justice Rajan Gupta ਨੇ ਕੀਤਾ ਬਾਰ ਲਾਇਬਰੇਰੀ ਦਾ ਉਦਘਾਟਨ
ਨਾਭਾ, (ਤਰੁਣ ਕੁਮਾਰ ਸ਼ਰਮਾ) । ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਰਾਜਨ ਗੁਪਤਾ ਨੇ ਅੱਜ ਨਾਭਾ ਦੇ ਕਚਿਹਰੀ ਕੰਪਲੈਕਸ ਵਿਖੇ ਬਾਰ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਬਾਰ ਲਾਇਬਰੇਰੀ ਵਿੱਚ ਵਕੀਲ ਭਾਈਚਾਰਾ ਜਿੱਥੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਸਕਦੇ ਹਨ ਉਥੇ ਈ ਕੋਰਟਸ ਨਾਲ ਲੈਸ ਲਾਇਬਰੇਰੀ ਦਾ ਲਾਹਾ ਵੀ ਵਕੀਲ ਭਾਈਚਾਰੇ ਨੂੰ ਪ੍ਰਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਵਕੀਲਾਂ ਨੂੰ ਆਪਣੇ ਹੱਕ ਦੇ ਕੇਸਾਂ ਸੰਬੰਧੀ ਉਚੇਰੀ ਅਦਾਲਤਾਂ ਦੇ ਕੇਸਾਂ ਲਈ ਲੰਮਾ ਸਮਾਂ ਕਿਤਾਬਾਂ ਲੱਭਣੀਆਂ ਪੈਦੀਆਂ ਸਨ ਪਰੰਤੂ ਅੱਜ ਦੇ ਸਮੇਂ ਵਿੱਚ ਈ ਕੋਰਟਸ ਰਾਹੀਂ ਵਕੀਲਾਂ ਨੂੰ ਇਸ ਵਿੱਚ ਸਹਿਜਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਸਮੇਂ ਦੀ ਬਚਤ ਵੀ ਹੋ ਜਾਂਦੀ ਹੈ। ਉਨ੍ਹਾਂ ਅਦਾਲਤਾਂ ਵਿੱਚ ਲੰਬਿਤ ਪਏ ਮਾਮਲਿਆਂ ਸੰਬੰਧੀ ਕਿਹਾ ਕਿ ਇਸ ਦਾ ਕਾਰਨ ਵਧਦੀ ਹੋਈ ਜਨਸੰਖਿਆ ਨੂੰ ਸਮਝਿਆ ਜਾ ਸਕਦਾ ਹੈ। ਵਧਦੀ ਹੋਈ ਜਨਸੰਖਿਆ ਕਾਰਨ ਹਸਪਤਾਲ, ਸਰਕਾਰੀ ਦਫਤਰਾਂ ਸਮੇਤ ਕਈ ਅਦਾਰਿਆਂ ਵਿੱਚ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿੱਚ ਪੈਂਡਿੰਗ ਪਏ ਮਾਮਲਿਆਂ ਸੰਬੰਧੀ ਹਾਈਕੋਰਟ ਦੀ ਨਿਗਰਾਨ ਕਮੇਟੀ ਬਣਾਈ ਹੋਈ ਹੈ ਜੋ ਸਮੇਂ-ਸਮੇਂ ‘ਤੇ ਲੰਮੇ ਸਮੇਂ ਤੋਂ ਪਂੈਡਿੰਗ ਮਾਮਲਿਆਂ ‘ਤੇ ਨਿਗ੍ਹਾਂ ਰੱਖਦੀ ਹੈ ਤਾਂ ਜੋ ਪ੍ਰਾਰਥੀ ਨੂੰ ਸਮੇਂ ਸਿਰ ਇਨਸਾਫ ਮਿਲ ਜਾਵੇ। ਉਨ੍ਹਾਂ ਕਿਹਾ ਕਿ ਦੁਰਾਚਾਰ ਦੇ ਕੇਸਾਂ ਨਾਲ ਨਿਪਟਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਹਿਲਾਂ ਹੀ ਫਾਸਟ ਟ੍ਰੈਕ ਕੋਰਟਾਂ ਚੱਲ ਰਹੀਆਂ ਹਨ। ਇਸ ਮੌਕੇ ਬਾਰ ਐਸੋਸੀਏਸ਼ਨ ਨਾਭਾ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਜਸਟਿਸ ਰਾਜਨ ਗੁਪਤਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਸ਼ੈਸ਼ਨਜ ਜੱਜ ਪਟਿਆਲਾ ਰਜਿੰਦਰ ਅਗਰਵਾਲ, ਏਸੀਜੀਐਮ ਤ੍ਰਿਪਤਜੋਤ ਕੌਰ, ਐਸਡੀਜੇਐਮ ਨਾਭਾ ਮਾਨੀ ਅਰੋੜਾ, ਜੇਐਮਆਈ ਸੀ ਸਤਵਿੰਦਰ ਕੌਰ, ਜੇਐਮਆਈ ਸੀ ਮਹਿਮਾ ਭੁਲੇਰ, ਗਿਆਨ ਸਿੰਘ ਮੱਗੋ ਪ੍ਰਧਾਨ ਬਾਰ ਐਸ਼ੋਸੀਏਸ਼ਨ, ਹਰਜਿੰਦਰ ਸਿੰਘ ਜਨਰਲ ਸਕੱਤਰ ਆਦਿ ਸਮੇਤ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2021 ਦੀ ਮਰਦਮਸ਼ੁਮਾਰੀ ਨੂੰ ਵੀ ਮਿਲੀ ਮਨਜ਼ੂਰੀ
-ਕੈਬਿਨੇਟ : ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਮ) ਨੂੰ ਮਨਜ਼ੂਰੀ
-*ਫੌਜੀ ਮਾਮਲਿਆਂ ਦੇ ਵਿਭਾਗ ਦਾ ਮੁਖੀ ਹੋਵੇਗਾ
ਏਜੰਸੀ/ਨਵੀਂ ਦਿੱਲੀ। ਮੋਦੀ ਕੈਬਨਿਟ ਨੇ ਸੁਰੱਖਿਆ ਮਾਮਲਿਆਂ ਦੀ ਕਮੇਟੀ ਨੂੰ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦਾ ਅਹੁਦਾ ਸੁਰਜੀਤ ਕਰਨ, ਉਸ ਦੀ ਭੂਮਿਕਾ, ਨਿਯਮਾਂ, ਚਾਰਟਰ ਨੂੰ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਨੂੰ ਅਪਡੇਟ ਕਰਨ ਦੀ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ ਸਰਕਾਰ ਨੇ ਦੇਸ਼ ‘ਚ ਮਰਦਮਸ਼ੁਮਾਰੀ 2021 ਕਰਵਾਉਣ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਲਾਗੂ ਕਰਨ ਲਈ ਕ੍ਰਮਵਾਰ 8754 ਅਤੇ 3941 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਮੀਟਿੰਗ ਤੋਂ ਬਾਅਦ ਪੱੱਤਰਕਾਰਾਂ ਨੂੰ ਦੱਸਿਆ ਕਿ ਮਰਦਮਸ਼ੁਮਾਰੀ ਦੇ ਤਹਿਤ ਸਮੁੱਚੇ ਦੇਸ਼ ‘ਚ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ ।
ਜਦੋਂਕਿ ਰਾਸ਼ਟਰੀ ਜਨਸੰਖਿਆ ਰਜਿਸਟਰ ‘ਚ ਅਸਮ ਨੂੰ ਛੱਡ ਕੇ ਦੇਸ਼ ਦੀ ਪੂਰੀ ਆਬਾਦੀ ਦੇ ਅੰਕੜੇ ਦਰਜ਼ ਕੀਤੇ ਜਾਣਗੇ ਅਜਾਦੀ ਤੋਂ ਬਾਅਦ ਇਹ ਅੱਠਵੀਂ ਜਨਗਣਨਾ ਹੋਵੇਗੀ ਜਦੋਂਕਿ ਬ੍ਰਿਟਿਸ਼ ਸਾਸ਼ਨ ਦੇ ਸਮੇਂ ਵੀ ਅੱਠ ਵਾਰ ਮਰਦਮਸ਼ੁਮਾਰੀ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਸੰਖਿਆ ਰਜਿਸਟਰ ਤਿਆਰ ਕਰਨ ਦਾ ਕੰਮ 2010 ‘ਚ ਯੂਪੀਏ ਸਰਕਾਰ  ‘ਚ ਸ਼ੁਰੂ ਹੋਇਆ ਸੀ ਸਾਲ 2015 ‘ਚ ਵੀ ਇਸ ਨੂੰ ਅਪਡੇਟ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਘਰਾਂ ਦੀ ਸੂਚੀ ਤੇ ਗਿਣਤੀ ਨਾਲ ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਵੀ ਅਪਡੇਟ ਕੀਤਾ ਜਾਵੇਗਾ।
ਪਰ ਇਸ ‘ਚ ਅਸਮ ਅਸਮ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਇਸ ਕੰਮ ‘ਚ 30 ਲੱਖ ਵਿਅਕਤੀਆਂ ਨੂੰ ਲਾਇਆ ਗਿਆ ਹੈ ਜਦੋਂਕਿ ਪਿਛਲੀ ਵਾਰ 28 ਲੱਖ ਵਿਅਕਤੀਆਂ ਨੂੰ ਲਾਇਆ ਗਿਆ ਸੀ ਜਾਵੇੜਕਰ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਅੰਕੜੇ ਇਕੱਠੇ ਕਰਨ ਲਈ ਪਹਿਲੀ ਵਾਰ ਮੋਬਾਈਲ ਐਪ ਦੀ ਵਰਤੋਂ ਕੀਤੀ ਜਾਵੇਗੀ ਮਰਦਮਸ਼ੁਮਾਰੀ ਲਈ ਬਣਾਏ ਗਏ ਪੋਰਟਲ ਦੀ ਮੱਦਦ ਨਾਲ ਅੰਕੜੇ ਜਲਦੀ ਜਾਰੀ ਕੀਤੇ ਜਾ ਸਕਣਗੇ
ਜਾਣੋ ਕੀ ਹੈ ਐੱਨਪੀਆਰ
ਐੱਨਪੀਆਰ ਭਾਵ ਨੈਸ਼ਨਲ ਪਾਪੁਲੇਸ਼ਨ ਰਜਿਸਟਰ, ਉਹ ਰਜਿਸਟਰ ਜਿਸ ‘ਚ ਦੇਸ਼ ‘ਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਇੱਕ ਅਜਿਹਾ ਰਜਿਸਟਰ ਜਿਸ ‘ਚ ਦੇਸ਼ ਦੇ ਨਿਵਾਸੀਆਂ ਦੀ ਪਛਾਣ ਨਾਲ ਜੁੜੀ ਹਰ ਤਰ੍ਹਾਂ ਦੀ ਸੂਚਨਾ ਹੋਵੇਗੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੀ ਆਫ਼ਿਸ ਆਫ਼ ਦ ਰਜਿਸਟਰਾਰ ਜਨਰਲ ਐਂਡ ਸੈਂਸਸ ਕਮਿਸ਼ਨ ਦੀ ਵੈੱਬਸਾਈਟ ਮੁਤਾਬਿਕ ਇਹ ਦੇਸ਼ ‘ਚ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਦਾ ਇੱਕ ਰਜਿਸਟਰ ਹੋਵੇਗਾ ਇਸ ਲਈ ਲੋਕਾਂ ਤੋਂ ਨਾਂਅ, ਪਤਾ, ਪੇਸ਼ਾ, ਸਿੱਖਿਆ ਵਰਗੀਆਂ 15 ਜਾਣਕਾਰੀਆਂ ਮੰਗੀਆਂ ਜਾਣਗੀਆਂ ਲੋਕਾਂ ਦੀ ਫੋਟੋ, ਫਿੰਗਰ ਪ੍ਰਿੰਟ, ਰੈਟੀਨਾ ਦੀ ਵੀ ਜਾਣਕਾਰੀ ਲਈ ਜਾਵੇਗੀ 5 ਸਾਲਾਂ ਤੋਂ ਘੱਟ ਉਮਰ ਦੇ ਨਿਵਾਸੀਆਂ ਨਾਲ ਜੁੜੀ ਸੂਚਨਾ ਹੋਵੇਗੀ ਸੈਂਸਸ ਆਫ਼ ਇੰਡੀਆ ਦੀ ਵੈੱਬਸਾਈਟ ਦੇ ਹੋਮਪੇਜ਼ ‘ਤੇ ਨੈਸ਼ਨਲ ਰਜਿਸਟਰ ਆਫ਼ ਇੰਡੀਅਨ ਸਿਟੀਜ਼ਨਜ਼ ਦਾ ਲਿੰਕ ਹੈ ਜਿਸ ਦੇ ਅੰਦਰ ਨੈਸ਼ਨਲ ਪਾਪੁਲੇਸ਼ਨ ਰਜਿਸਟਰ ਦਾ ਜ਼ਿਕਰ ਹੈ
ਅਟਲ ਭੂ-ਜਲ ਯੋਜਨਾ ਲਈ 6000 ਕਰੋੜ ਜਾਰੀ
ਸਰਕਾਰ ਨੇ ਸੱਤ ਸੂਬਿਆਂ ‘ਚ ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਤੇ ਪਾਣੀ ਦੀ ਕਿਫ਼ਾਇਤੀ ਵਰਤੋਂ ਦੇ ਇੱਕ ਮਹੱਤਵਪੂਰਨ ਪ੍ਰੋਗਰਾਮ ‘ਅਟਲ ਜਲ’ ਸ਼ੁਰੂ ਕਰਨ ਨੂੰ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ ਸੂਚਨਾ ਪ੍ਰਸਾਰਣ ਮੰਤਰੀ ਜੈਪ੍ਰਕਾਸ਼ ਜਾਵੇੜਕਰ ਨੇ ਪੱਤਰਕਾਰਾਂ ਨੂੰ ਦੱਸਿਆ ਇਸ ਪ੍ਰੋਗਰਾਮ ਲਈ ਸਰਕਾਰ 6000 ਕਰੋੜ ਰੁਪਏ ਦੇਵੇਗੀ ਅਤੇ 6000 ਕਰੋੜ ਰੁਪਏ ਵਿਸ਼ੇਵ ਬੈਂਕ ਤੋਂ ਆਉਣਗੇ ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਹਰਿਆਣਾ ‘ਚ 8350 ਪਿੰਡਾਂ ‘ਚ ਲੋਕਾਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਨੂੰ ਚਲਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ 85 ਫ਼ੀਸਦੀ ਸਪਲਾਈ ਧਰਤੀ ਹੇਠਲੇ ਪਾਣੀ ਨਾਲ ਹੁੰਦੀ ਹੈ ।
ਦੇਸ਼ ‘ਚ 62 ਫ਼ੀਸਦੀ ਸਿੰਚਾਈ ਵੀ ਧਰਤੀ ਹੇਠਲੇ ਪਾਣੀ ਨਾਲ ਹੁੰਦੀ ਹੈ ਇਸ ਲਈ ਧਰਤੀ ਹੇਠਲੇ ਪਾਣੀ ਦਾ ਪ੍ਰਬੰਧ ਕਰਨਾ ਜ਼ਰੂਰੀ ਹੇ ਇਸ ਪ੍ਰੋਗਰਾਮ ਤਹਿਤ ਜਨ ਜਾਗ੍ਰਿਤੀ, ਜਲ ਸੁਰੱਖਿਆ, ਪਾਣੀ ਦੀ ਕਿਫ਼ਾਇਤੀ ਵਰਤੋਂ ਅਤੇ ਇਸ ਦੇ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ ਦੇ ਪ੍ਰਬੰਧ ਕੀਤੇ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ
ਨਵਜੋਤ ਬਜਾਜ (ਗੱਗੂ)
ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਾਡੀ ਅਰਥਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਇਸ ਸਾਰੀ ਸਥਿਤੀ ਤੋਂ ਖੁਸ਼ੀ ਹੁੰਦੀ ਹੈ ਅਤੇ ਮਾਣ ਵੀ ਹੁੰਦਾ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ਦੇਸ਼ ਵਿੱਚ 25 ਫੀਸਦੀ ਲੋਕ ਝੁੱਗੀਆਂ-ਝੋਂਪੜੀਆਂ ਵਿੱਚ ਰਹਿੰਦੇ ਹਨ ਅਤੇ 20 ਫੀਸਦੀ ਲੋਕ ਅੱਤ ਦੀ ਗਰੀਬੀ ਵਿੱਚ ਗੁਰਬਤ ਭਰੀ ਜਿੰਦਗੀ ਬਤੀਤ ਕਰ ਰਹੇ ਹਨ ਇਸ ਦਾ ਵੱਡਾ ਕਾਰਨ ਹੈ ਅਬਾਦੀ ਦਾ ਵਧਣਾ ਪਿੰਡਾਂ-ਸ਼ਹਿਰਾਂ ਵਿੱਚ ਵਧਦੀ ਭੀੜ, ਕੂੜੇ-ਕਰਕਟ ਦੇ ਢੇਰਾਂ ਅਤੇ ਪ੍ਰਦੂਸ਼ਣ ਦਾ ਲੋਕਾਈ ਸ਼ਿਕਾਰ ਹੋ ਰਹੀ ਹੈ।
ਦੁਨੀਆ ਵਿੱਚ ਸਭ ਤੋਂ ਜਿਆਦਾ ਭੁੱਖ ਨਾਲ ਪੀੜਤ ਲੋਕ ਭਾਰਤ ਵਿੱਚ ਰਹਿੰਦੇ ਹਨ ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜਿਆਦਾ ਭਾਰਤ ਵਿੱਚ ਹੈ ਦੁਨੀਆ ਦਾ ਸਭ ਤੋਂ ਜਿਆਦਾ ਆਰਥਿਕ ਸੰਕਟ ਵੀ ਭਾਰਤ ਵਿੱਚ ਹੀ ਹੈ ਇਥੇ ਲਗਭਗ 19 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਸਮਾਜਿਕ-ਆਰਥਿਕ ਸਰਵੇਖਣ ਅਨੁਸਾਰ 60 ਕਰੋੜ ਲੋਕ ਸਿਰਫ ਇੱਕ ਹਜ਼ਾਰ ਰੁਪਏ ਮਹੀਨਾ ਕਮਾਈ ਨਾਲ ਗੁਜਾਰਾ ਕਰ ਰਹੇ ਹਨ ਦੇਸ਼ ਦੇ ਇੱਕ ਸੂਬੇ ਵਿੱਚ ਲੋਕ ਗਰੀਬੀ ਤੋਂ ਇਨੇ ਮਜਬੂਰ ਸਨ ਕਿ ਉਹਨਾਂ ਨੂੰ ਘਾਹ ਦੀ ਰੋਟੀ ਖਾਣ ਲਈ ਮਜਬੂਰ ਹੋਣਾ ਪਿਆ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਮਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ । ਦਿਹਾਤੀ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ ਕਈ ਇਲਾਕਿਆਂ ਵਿੱਚ ਬਿਨਾ ਇਲਾਜ (ਗਰੀਬੀ ਕਾਰਨ) ਲੋਕ ਮਰ ਰਹੇ ਹਨ ਬੇਰੁਜਗਾਰੀ ਦੀ ਸਥਿਤੀ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਦੇਸ਼ ਦੇ ਇੱਕ ਸੂਬੇ ਵਿੱਚ ਪਿੱਛੇ ਜਿਹੇ 300 ਚਪੜਾਸੀ ਦੇ ਅਹੁਦਿਆਂ ਲਈ ਲਗਭਗ 22 ਲੱਖ ਉਮੀਦਵਾਰਾਂ ਨੇ ਅਰਜੀਆਂ ਭੇਜੀਆਂ, ਜਿਨਾਂ ‘ਚ ਬੀ.ਏ, ਐਮ.ਏ, ਪਾਸ ਨੌਜਵਾਨ ਵੀ ਸਨ ਨੌਜਵਾਨਾਂ ਦੀ ਵਧਦੀ ਬੇਰੁਜਗਾਰੀ ਨਿਰਾਸ਼ਾ ਫੈਲਾਅ ਰਹੀ ਹੈ ਤੇ ਦੇਸ਼ ‘ਚ ਅਪਰਾਧ ਵਧਣ ਦਾ ਵੀ ਇਹ ਇੱਕ ਬਹੁਤ ਵੱਡਾ ਕਾਰਨ ਹੈ।
ਇੱਕ ਅੰਦਾਜੇ ਮੁਤਾਬਿਕ ਦੇਸ਼ ‘ਚ ਹਰ ਸਾਲ ਲਗਭਗ 80 ਲੱਖ ਨੌਜਵਾਨ ਨੌਕਰੀਆਂ ਹਾਸਲ ਕਰਨ ਵਾਲੇ ਹੁੰਦੇ ਹਨ ਪਰ ਮੁਸ਼ਕਲ ਨਾਲ 40 ਲੱਖ ਨੌਜਵਾਨਾਂ ਨੂੰ ਹੀ ਨੌਕਰੀਆਂ ਮਿਲਦੀਆਂ ਹਨ। ਦੇਸ਼ ਦੀ ਅਜਾਦੀ ਦੇ ਲੰਮੇ ਚੱਲੇ ਸੰਘਰਸ਼ ਵਿੱਚ ਲੱਖਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਫਾਂਸੀ ਦੇ ਰੱਸਿਆਂ ‘ਤੇ ਝੂਲਦੇ ਹੋਏ 1947 ਨੂੰ ਦੇਸ਼ ਅਜਾਦ ਕਰਵਾਇਆ ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਭਾਰਤ ਦੇਸ਼ ਆਜਾਦ ਹੋ ਜਾਵੇ, ਇੱਥੇ ਖੁਸ਼ਹਾਲੀ ਹੋਵੇ, ਕੋਈ ਗਰੀਬ ਤੇ ਕੋਈ ਭੁੱਖਾ ਨਾ ਹੋਵੇ ਪਰ ਅੱਜ ਅਮੀਰੀ ਚਮਕ ਰਹੀ ਹੈ ਤੇ ਗਰੀਬੀ ਦਿਨੋ-ਦਿਨ ਵਧ ਰਹੀ ਹੈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾਂ ਰਹੇ ਹਨ ਭੁੱਖੇ ਲੋਕਾਂ ਦੀ ਜ਼ਿਆਦਾ ਗਿਣਤੀ ਭਾਰਤ ਵਿੱਚ ਹੈ ਵਧਦੀ ਅਬਾਦੀ ਕਾਰਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਵਿੱਦਿਆ, ਅਮਨ-ਸ਼ਾਂਤੀ (ਕਾਨੂੰਨ) ਵਰਗੀਆਂ ਸਹੂਲਤਾਂ, ਕੁਝ ਕੁ ਲੋਕਾਂ ਤੱਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ।
ਸਰਕਾਰ ਵੱਲੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕਾਂ ਦਾ ਭਲਾ ਹੋ ਸਕੇ, ਪਰ ਵਧਦੀ-ਅਬਾਦੀ ਦੀ ਸਮੱਸਿਆ ਸਭ ਕੁਝ ਠੱਪ ਕਰਕੇ ਰੱਖ ਦਿੰਦੀ ਹੈ ਗਰੀਬੀ, ਬੇਰੁਜ਼ਗਾਰੀ, ਪ੍ਰਦੂਸ਼ਣ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਭਾਰਤ ਜੂਝ ਰਿਹਾ ਹੈ, ਪਰ ਸਭ ਤੋਂ ਵੱਡੀ ਸਮੱਸਿਆ ਅਬਾਦੀ-ਵਧਣ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਇਸ ਇੱਕ ਸਮੱਸਿਆ ਦਾ ਹੱਲ ਹੋਣ ਨਾਲ ਬਹੁਤੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਦੇਸ਼ ਦੀ ਆਜਾਦੀ ਮੌਕੇ ਭਾਰਤ ਦੀ ਅਬਾਦੀ 35 ਕਰੋੜ ਸੀ, ਜੋ ਪਿਛਲੇ 70 ਸਾਲਾਂ ਵਿੱਚ ਵਧ ਕੇ ਸਵਾ ਅਰਬ ਤੋਂ ਜਿਆਦਾ ਹੋ ਗਈ ਹੈ, ਭਾਵ ਹਰ ਸਾਲ 1 ਕਰੋੜ 80 ਲੱਖ ਅਬਾਦੀ ਵਧ ਰਹੀ ਹੈ।
ਅਬਾਦੀ ਵਧਣ ਨਾਲ ਮਕਾਨ (ਘਰ) ਵਧ ਰਹੇ ਹਨ ਪਿੰਡਾਂ ਦੇ ਲੋਕਾਂ ਦੀ ਰਿਹਾਇਸ਼ ਖੇਤਾਂ ਤੱਕ, ਸ਼ਹਿਰਾਂ ਦੇ ਲੋਕਾਂ ਦੀ ਰਿਹਾਇਸ਼ ਸ਼ਹਿਰਾਂ ਦੇ ਬਾਹਰ ਤੱਕ ਆ ਗਈ ਜੰਗਲ, ਦਰੱਖਤ (ਹਰਿਆਵਲ) ਕੱਟੇ ਜਾ ਰਹੇ ਹਨ ਇੰਡਸਟਰੀ ਵਧ ਰਹੀ ਹੈ ਗੱਡੀਆਂ ਜਿਆਦਾ ਚੱਲਣ ਲੱਗ ਪਈਆਂ, ਲੋਕਾਂ ਦੀ ਭੀੜ ਵਧ ਗਈ, ਪ੍ਰਦੂਸ਼ਣ ਵੀ ਘਟਣ ਦਾ ਨਾਂਅ ਨਹੀਂ ਲੈ ਰਿਹਾ ਆਵਾਜਾਈ ਵਧਣ ਨਾਲ ਦੇਸ਼ ਭਰ ਵਿੱਚ ਹਾਦਸਿਆਂ ਕਾਰਨ ਅਨੇਕਾਂ ਲੋਕ ਰੋਜਾਨਾ ਬੇਵਕਤੀ ਮੌਤ ਮਰ ਰਹੇ ਹਨ ਵਧਦੀ ਅਬਾਦੀ ਨੇ ਬੱਚਿਆਂ ਦੇ ਖੇਡਣ ਤੇ ਲੋਕਾਂ ਦੇ ਘੁੰਮਣ-ਫਿਰਨ ਵਾਲੀਆਂ ਥਾਵਾਂ ਖਤਮ ਕਰ ਦਿੱਤੀਆ ਅਤੇ ਕੂੜੇ ਦੇ ਢੇਰ ਥਾਂ-ਥਾਂ ‘ਤੇ ਬਿਮਾਰੀਆਂ ਵਧਾ ਰਹੇ ਹਨ।
ਕਦੇ ਚੀਨ ਵੀ ਸਾਡੇ ਵਾਂਗ ਵਧਦੀ ਆਬਾਦੀ ਤੋਂ ਪੀੜਤ ਸੀ ਪਰ ਉਸ ਨੇ ਵਧਦੀ ਅਬਾਦੀ ‘ਤੇ ਰੋਕ ਲਾ ਕੇ ਚੀਨ ‘ਚੋਂ ਗਰੀਬੀ ਨੂੰ ਲਗਭਗ ਖਤਮ ਕਰ ਦਿੱਤਾ ਜਿਸ ਤਰ੍ਹਾਂ ਅੱਜ ਭਾਰਤ ਦੀ ਅਬਾਦੀ ਵਧ ਰਹੀ ਹੈ ਕੁਝ ਹੀ ਸਾਲਾਂ ‘ਚ ਭਾਰਤ ਦੁਨੀਆ ਵਿੱਚ ਸਭ ਤੋਂ ਜਿਆਦਾ ਆਬਾਦੀ ਵਾਲਾ ਦੇਸ਼ ਹੋਵੇਗਾ। ਭਾਰਤ ਨੂੰ ਇਸ ਭਿਆਨਕ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਕੌਮੀ ਸਹਿਮਤੀ ਬਣਾ ਕੇ ਕਿਸੇ ਵੀ ਢੰਗ ਨਾਲ ਵਧਦੀ ਅਬਾਦੀ ‘ਤੇ ਰੋਕ ਲਾਉਣੀ ਪਵੇਗੀ ਇਸ ਨਾਲ ਬੇਰੁਜ਼ਗਾਰੀ ਤੇ ਪ੍ਰਦੂਸ਼ਣ ਖ਼ਤਮ ਹੋਏਗਾ, ਸ਼ੁੱਧ ਵਾਤਾਵਰਨ ਮਿਲੇਗਾ ਤੇ ਦੇਸ਼ ਦੁਨੀਆ ਦੇ ਨਕਸ਼ੇ ‘ਤੇ ਨਵੀਆਂ ਬੁਲੰਦੀਆਂ ਵੀ ਹਾਸਲ ਕਰੇਗਾ ਆਓ! ਸੁਚੇਤ ਹੋਈਏ ਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਈਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਪੁਰ: ਰਾਜਸਥਾਨ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਰਾਜਿੰਦਰ ਰਾਠੌੜ ਨੇ ਕਿਹਾ ਹੈ ਕਿ ਰਾਜ ਵਿੱਚ ਇੱਕ ਲੱਖ ਤੋਂ ਜ਼ਿਆਦਾ ਅਬਾਦੀ ਵਾਲੇ ਸ਼ਹਿਰਾਂ ਵਿੱਚ ਅੰਮ੍ਰਿਤ ਯੋਜਨਾ ਤਹਿਤ ਸੀਵਰੇਜ, ਡਰੇਨਜ਼ ਸਮੇਤ  ਵੱਖ ਵੱਖ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਰਾਠੌੜ ਨੇ ਚੁਰੂ ‘ਚ ਰੱਖਿਆ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ
ਸ੍ਰੀ ਰਾਠੌੜ ਅੱਜ ਚੁਰੂ ਜ਼ਿਲ੍ਹਾ ਸਕੱਤਰੇਤ ‘ਤੇ ਅੰਮ੍ਰਿਤ ਯੋਜਨਾ ਦੀ ਦੂਜੇ ਵਰ੍ਹੇਗੰਢ ਮੌਕੇ 144.99 ਕਰੋੜ ਦੀ ਲਾਗਤ ਨਾਲ ਬਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੀਂਹ ਪੱਥਰ ਰੱਖਣ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਤਹਿਤ ਗਾਜਸਰ ਗਨਾਣੀ ਦਾ 6.33 ਕਰੋੜ ਰੁਪਏ ਲਾਗਤ ਨਾਲ ਮਜ਼ਬੂਤ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੁਰੂ ਸ਼ਹਿਰ ਵਿੱਚ ਹਰਿਆਲੀ ਅਤੇ ਸਵੱਛ ਵਾਤਾਵਰਨ ਲਈ 248.54 ਲੱਖ ਰੁਪਏ ਦੀ ਲਾਗਤ ਨਾਲ ਅਗਰਸੈਨ ਨਗਰ, ਗਾਂਧੀ ਨਗਰ, ਹਾਊਸਿੰਗ ਬੋਰਡ ਕਲੋਨੀ, ਵਣ ਵਿਹਾਰ ਕਲੋਨੀ, ਇੰਦਰਮਣੀ ਪਾਰਕ ਤੇ ਫੌਜੀ ਬਸਤੀ ਵਿੱਚ ਛੇ ਪਾਰਕਾਂ ਦਾ ਵਿਕਾਸ ਕੀਤਾ ਜਾਵੇਗਾ।