IncomeTax - Sach Kahoon Punjabi
ਨਵੀਂ ਦਿੱਲੀ (ਏਜੰਸੀ)। ਸਰਕਾਰ ਆਧਾਰ ਕਾਰਡ ਸਬੰਧੀ ਅਤੇ ਪੈਨ ਕਾਰਡ ਸਬੰਧੀ ਨਿੱਤ ਨਵੇਂ ਅਪਡੇਟ ਲੈ ਕੇ ਆ ਰਹੀ ਹੈ। ਕੀ ਤੁਹਾਡੇ ਕੋਲ ਵੀ ਹੈ ਆਧਾਰ ਕਾਰਡ ਤੇ ਪੈਨ ਕਾਰਡ ਤਾਂ ਤੁਸੀਂ ਇਸ ਖ਼ਬਰ ਨੂੰ ਜ਼ਰੂਰ ਪੜ੍ਹੋ। ਸਰਕਾਰ ਨੇ ਆਧਾਰ ਤੇ ਪੈਨ Link ਕਰਨ ਸਬੰਧੀ ਨਵਾਂ ਅਪਡੇਟ (Pan Aadhaar Link Status) ਦਿੱਤਾ ਹੈ। ਜੇਕਰ ਹੇਠਾਂ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਪੜ੍ਹ ਲਈ ਤਾਂ ਤੁਸੀਂ ਵੱਡੇ ਜ਼ੁਰਮਾਨੇ ਤੋਂ ਬਚ ਸਕਦੇ ਹੋ। ਨਹੀਂ ਤਾਂ ਜ਼ੁਰਮਾਨਾ ਭੁਗਤਨਾ ਪੈ ਸਕਦਾ ਹੈ।
ਨਵਾਂ ਵਿੱਤੀ ਸਾਲ 1 ਅਪ੍ਰੈਲ 2023 ਤੋਂ ਸ਼ੁਰੂ ਹੋਵੇਗਾ। ਅਜਿਹੇ ’ਚ ਨਵਾਂ (ਪੈਨ ਆਧਾਰ ਲਿੰਕ) ਵਿੱਤੀ ਸਾਲ (ਵਿੱਤੀ ਸਾਲ 2023-24) ਸ਼ੁਰੂ ਹੋਣ ਤੋਂ ਪਹਿਲਾਂ ਅਜਿਹੇ ਵਿੱਤੀ ਕੰਮ ਹਨ, ਜਿਨ੍ਹਾਂ ਨੂੰ 31 ਮਾਰਚ ਤੱਕ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਵੱਡਾ ਵਿੱਤੀ ਨੁਕਸਾਨ ਹੋ ਸਕਦਾ ਹੈ।
ਇਨਕਮ ਟੈਕਸ ਵਿਭਾਗ (Income Tax Department) ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਵਾਰ-ਵਾਰ ਟੈਕਸਦਾਤਾਵਾਂ ਨੂੰ ਅਲਰਟ ਜਾਰੀ ਕਰ ਰਿਹਾ ਹੈ। ਜੇਕਰ ਤੁਸੀਂ ਅਜੇ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਅੱਜ ਹੀ ਇਸ ਨੂੰ ਕਰਵਾ ਲਓ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ।
Income Tax Department ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ
ਜੇਕਰ ਤੁਸੀਂ 31 ਮਾਰਚ, 2023 ਤੋਂ ਪਹਿਲਾਂ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਵਿੱਚ ਅਸਫ਼ਲ ਰਹਿੰਦੇ ਹੋ, ਤਾਂ 1 ਅਪਰੈਲ ਤੋਂ ਪੈਨ ਬੰਦ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਸੀਂ ਇੱਕ ਤੋਂ ਵੱਧ ਪੈਨ ਲੈਣ ਤੋਂ ਵਾਂਝੇ ਰਹਿ ਜਾਓਗੇ। ਇਸ ਮਾਮਲੇ ਦੀ ਜਾਣਕਾਰੀ ਆਮਦਨ ਕਰ ਵਿਭਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਕੇ ਦਿੱਤੀ ਹੈ। ਪੈਨ ਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਤਰੀਕ ਨੇੜੇ ਹੈ! ਆਈਟੀ ਐਕਟ, 1961 ਦੇ ਅਨੁਸਾਰ, ਸਾਰੇ ਪੈਨ ਧਾਰਕਾਂ ਨੂੰ 31-03-2023 ਤੱਕ ਪੈਨ ਤੇ ਆਧਾਰ ਨੂੰ ਲਿੰਕ ਕਰਨਾ ਜ਼ਰੂਰੀ ਹੈ।
ਪੈਨ ਆਧਾਰ ਲਿੰਕ ਨੂੰ ਕਿਵੇਂ ਲਿੰਕ ਕੀਤਾ ਜਾਵੇ | Aaadhar Card Check
ਇਸ ਦੇ ਲਈ ਪੈਨ ਕਾਰਡ ਧਾਰਕਾਂ ਨੂੰ ਇਨਕਮ ਟੈਕਸ ਈ-ਫਾਈਲਿੰਗ ਵੈੱਬਸਾਈਟ www.incometax.gov.in ’ਤੇ ਜਾਣਾ ਚਾਹੀਦਾ ਹੈ।
ਜੇਕਰ ਤੁਸੀਂ ਇੱਥੇ ਰਜਿਸਟਰ ਨਹੀਂ ਕੀਤਾ ਹੈ, ਤਾਂ ਇਸ ਨੂੰ ਤੁਰੰਤ ਕਰੋ।
ਯੂਜ਼ਰ ਆਈਡੀ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਲੌਗਇਨ ਕਰੋ।
ਫਿਰ ਤੁਹਾਡੇ ਸਾਹਮਣੇ ਇੱਕ ਪੌਪ-ਅੱਪ ਵਿੰਡੋ ਖੁੱਲੇਗੀ, ਜਿਸ ਵਿੱਚ ਪੈਨ ਆਧਾਰ ਲਿੰਕ ਕਰਨ ਦਾ ਵਿਕਲਪ ਦਿਖਾਈ ਦੇਵੇਗਾ।
ਇਸ ਵਿਕਲਪ ਵਿੱਚ, ਤੁਹਾਡੇ ਪੈਨ ਦੇ ਅਨੁਸਾਰ ਨਾਂਅ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵੇ ਪਹਿਲਾਂ ਤੋਂ ਭਰੇ ਜਾਣਗੇ।
ਇਸ ਤੋਂ ਬਾਅਦ ਆਪਣੇ ਆਧਾਰ ’ਤੇ ਪੈਨ ਵੇਰਵਿਆਂ ਦੀ ਪੁਸ਼ਟੀ ਕਰੋ।
ਜੇਕਰ ਪੈਨ ਬੰਦ ਹੋ ਜਾਂਦਾ ਹੈ ਤਾਂ ਇਹ ਬਹੁਤ ਵੱਡਾ ਵਿੱਤੀ ਨੁਕਸਾਨ ਹੋਵੇਗਾ। (pan aadhaar link status)
ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ (Income Tax Department) ਨੇ ਇਹ ਵੀ ਦੱਸਿਆ ਹੈ ਕਿ 31 ਮਾਰਚ ਤੱਕ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰਨ ’ਤੇ ਤੁਹਾਨੂੰ ਸਿਰਫ਼ 1,000 ਰੁਪਏ ਦਾ ਜ਼ੁਰਮਾਨਾ ਭਰਨਾ ਹੋਵੇਗਾ। ਇਸ ਦੇ ਨਾਲ ਹੀ, 1 ਅਪਰੈਲ ਤੋਂ ਪੈਨ ਨੂੰ ਮੁੜ ਸਰਗਰਮ ਕਰਨ ਲਈ, ਤੁਹਾਨੂੰ 10,000 ਰੁਪਏ ਦਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਹਾਡਾ ਪੈਨ ਦੁਬਾਰਾ ਐਕਟੀਵੇਟ ਹੋ ਜਾਵੇਗਾ। ਅਣ ਅਧਿਕਾਰਤ ਪੈਨ ਦੇ ਮਾਮਲੇ ’ਚ, ਟੈਕਸਦਾਤਾ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਯੋਗ ਨਹੀਂ ਹੋਵੇਗਾ। (Aadhar Card Update)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਫੌਜ ਵਿਰੋਧੀ ਹੈ ਮੋਦੀ ਸਰਕਾਰ : ਕਾਂਗਰਸ
ਕੇਂਦਰੀ ਸਿੱਖਿਆ ਸੰਸਥਾਨ ਰਾਖਵਾਂਕਰਨ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ, ਏਜੰਸੀ
ਫੌਜੀ ਮੁਹਿੰਮਾਂ ‘ਚ ਅੰਗ ਗਵਾਉਣ ਕਾਰਨ ਸੇਵਾ ‘ਚੋਂ ਬਾਹਰ ਹੋਏ ਅਪਾਹਿਜ਼ ਫੌਜੀਆਂ ਦੀ ਪੈਨਸ਼ਨ ‘ਤੇ ਟੈਕਸ ਲਾਏ ਜਾਣ ਸਬੰਧੀ ਲੋਕ ਸਭਾ ‘ਚ ਬੁੱਧਵਾਰ ਨੂੰ ਹੰਗਾਮਾ ਹੋਇਆ ਤੇ ਸਰਕਾਰ ‘ਤੇ ਫੌਜ ਦੇ ਦਮਨ ਦੇ ਦੋਸ਼ ਲਾਏ ਗਏ ਪਹਿਲੇ ਪ੍ਰਸ਼ਨ ਕਾਲ ‘ਚ ਤੇ ਫਿਰ ਸਿਫ਼ਰ ਕਾਲ ਦੀ ਸ਼ੁਰੂਆਤ ‘ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕੰਮ ਰੋਕੋ ਮਤੇ ਰਾਹੀਂ ਇਹ ਮੰਗ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲੇ ਸਦਨ ‘ਚ ਨਵੇਂ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਇਸ ਤੋਂ ਬਾਅਦ ਉਨ੍ਹਾਂ ਨੂੰ ਬੋਲਣ ਦਿੱਤਾ ਜਾਵੇਗਾ ਇਸ ਨਾਲ ਕਾਂਗਰਸ ਦੇ ਮੈਂਬਰਾਂ ‘ਚ ਨਾਰਾਜ਼ਗੀ ਛਾ ਗਈ ਤੇ ਉਹ ਆਸਣ ਕੋਲ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ ਉਨ੍ਹਾਂ ‘ਫੌਜ ਨੂੰ ਕੁਚਲਣਾ ਬੰਦ ਕਰੋ’, ਫੌਜ ਨੂੰ ਇਨਸਾਫ ਦਿਓ’ ਤੇ ‘ਫੌਜ ਵਿਰੋਧੀ ਮੋਦੀ ਸਰਕਾਰ ਹਾਏ-ਹਾਏ’ ਦੇ ਨਾਅਰੇ ਲਾਏ ਬਾਅਦ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਸਦਨ ‘ਚ ਆਏ ਤੇ ਇਹ ਨਾਅਰੇ ਸੁਣ ਕੇ ਉਨ੍ਹਾਂ ਦਾ ਚਿਹਰਾ ਤਣਾਅ ‘ਚ ਦਿਖਾਈ ਦਿੱਤਾ ਉਨ੍ਹਾਂ ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਗੱਲਬਾਤ ਕੀਤੀ ਸਪੀਕਰ ਨੇ ਮੇਘਵਾਲ ਦਾ ਨਾਂਅ ਪੁਕਾਰਿਆ ਤਾਂ ਸੰਸਦੀ ਕਾਰਜ ਮੰਤਰੀ ਨੇ ਇਸ ਵਿਸ਼ੇ ‘ਤੇ ਅਧੀਰ ਰੰਜਨ ਚੌਧਰੀ ਨੂੰ ਗੱਲ ਕਹਿਣ ਦਾ ਮੌਕਾ ਦੇਣ ਦੀ ਅਪੀਲ ਕੀਤੀ ਇਸ ‘ਤੇ ਸਪੀਕਰ ਨੇ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਮੈਂਬਰਾਂ ਨੂੰ ਉਨ੍ਹਾਂ ਦੇ ਸਥਾਨ ‘ਤੇ ਜਾਣ ਲਈ ਕਿਹਾ ਤੇ ਸਖ਼ਤ ਕਾਰਵਾਈ ਦੀ ਚਿਤਾਨਵੀ ਦਿੰਦਿਆਂ ਕਿਹਾ ਕਿ ਸਦਨ ਦੇ ਦਰਮਿਆਨ ਆਸਣ ਕੋਲ ਜਾ ਕੇ ਹੰਗਾਮਾ ਕਰਨ ਵਾਲੇ ਮੈਂਬਰਾਂ ਨੂੰ ਅੰਤਿਮ ਮੌਕਾ ਦਿੱਤਾ ਜਾ ਰਿਹਾ ਹੈ ਸਰਕਾਰ ਨੇ ਉੱਚ ਸਿੱਖਿਆ ਸੰਸਥਾਨਾਂ ‘ਚ ਅਧਿਆਪਕਾਂ ਦੀ ਭਰਤੀ ‘ਚ ਰਾਖਵਾਂਕਰਨ ਲਈ ਦੋ ਸੌ ਅੰਕ ਵਾਲੀ ਰੋਸਟਰ ਪ੍ਰਣਾਲੀ ਲਾਗੂ ਕਰਨ ਨਾਲ ਸਬੰਧਿਤ ਬਿੱਲ ਲੋਕ ਸਭਾ ‘ਚ ਪੇਸ਼ ਕੀਤਾ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਸੰਜੈ ਸ਼ਾਮਰਾਵ ਧੋਰਤਰੇ ਨੇ ਸਦਨ ‘ਚ ਪ੍ਰਸ਼ਨਕਾਲ ਸਮਾਪਤ ਹੋਣ ਤੋਂ ਬਾਅਦ ਕੇਂਦਰੀ ਸਿੱਖਿਆ ਸੰਸਥਾਨ (ਸਿੱਖਿਆ ਕੈਡਰ ‘ਚ ਰਾਖਵਾਂਕਰਨ) ਬਿੱਲ ਪੇਸ਼ ਕੀਤਾ ਇਹ ਬਿੱਲ ਸਬੰਧਿਤ ਆਰਡੀਨੈਂਸ ਦਾ ਸਥਾਨ ਲਵੇਗਾ ਬਿੱਲ ਦਾ ਮਕਸਦ ਉੱਚ ਸਿੱਖਿਆ ਸੰਸਥਾਵਾਂ ‘ਚ ਅਧਿਆਪਕਾਂ ਦੇ ਅਹੁਦਿਆਂ ‘ਤੇ ਨਿਯੁਕਤੀ ‘ਚ ਰਾਖਵਾਂਕਰਨ ਲਈ ਫਿਰ ਤੋਂ 200 ਅੰਕਾਂ ਦੀ ਰੋਸਟਰ ਪ੍ਰਣਾਲੀ ਲਾਗੂ ਕਰਨਾ ਹੈ।
ਮੈਡੀਕਲ ਸਬੰਧੀ ਦੋ ਸੋਧ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ ਸਰਕਾਰ ਨੇ ਭਾਰਤੀ ਮੈਡੀਕਲ ਪ੍ਰੀਸ਼ਦ ਨੂੰ ਸਮਾਪਤ ਕਰਕੇ ਨਵੇਂ ਪ੍ਰੀਸ਼ਦ ਦੀ ਚੋਣ ਤੇ ਡੈਂਟਲ ਮੈਡੀਕਲ ਪ੍ਰੀਸ਼ਦ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਵਾਲੇ ਦੋ ਸੋਧ ਬਿੱਲ ਅੱਜ ਪੇਸ਼ ਕੀਤੇ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਿਨੀ ਚੌਬੇ ਨੇ ਪ੍ਰਸ਼ਨਕਾਲ ਤੋਂ ਬਾਅਦ ਭਾਰਤੀ ਮੈਡੀਕਲ ਪ੍ਰੀਸ਼ਦ (ਸੋਧ) ਬਿੱਲ ਤੇ ਡੈਂਟਲ ਮੈਡੀਕਲ (ਸੋਧ) ਬਿੱਲ, 2019 ਪੇਸ਼ ਕੀਤੇ ਭਾਰਤੀ ਮੈਡੀਕਲ ਪ੍ਰੀਸ਼ਦ ਨੂੰ ਸਮਾਪਤ ਕਰਕੇ ਨਵੇਂ ਪ੍ਰੀਸ਼ਦ ਦੀ ਚੋਣ ਲਈ ਬਿੱਲ ਲਿਆਂਦਾ ਜਾ ਰਿਹਾ ਹੈ ਇਸ ਨਾਲ ਜੁੜੇ ਆਰਡੀਨੈਂਸ ਰਾਹੀਂ ਪਹਿਲਾਂ ਹੀ ਪ੍ਰੀਸ਼ਦ ਨੂੰ ਸਮਾਪਤ ਕੀਤਾ ਜਾ ਚੁੱਕਿਆ ਹੈ ਇਹ ਬਿੱਲ ਦੂਜੇ ਆਰਡੀਨੈਂਸ ਦਾ ਸਥਾਨ ਲਵੇਗਾ ਬਿੱਲ ‘ਚ 25 ਸਤੰਬਰ 2020 ਤੱਕ ਉਸ ਨੂੰ ਸਮਾਪਤ ਰੱਖਣ ਤੇ ਇਸ ਦੌਰਾਨ ਸੰਚਾਲਨ ਮੰਡਲ ਵੱਲੋਂ ਪ੍ਰੀਸ਼ਦ ਦਾ ਕੰਮਕਾਜ ਚਲਾਉਣ ਦੀ ਤਜਵੀਜ਼ ਹੋਵੇਗੀ ਦੰਤ ਮੈਡੀਕਲ ਸੋਧ ਬਿੱਲ, 2019 ਰਾਹੀਂ ਉਸ ਦੇ ਲਈ ਵੀ ਮੈਡੀਕਲ ਪ੍ਰੀਸ਼ਦ ਵਰਗੀ ਵਿਵਸਥਾ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਐੱਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਪਹੁੰਚੀ ਆਈਟੀ
ਛਾਪੇਮਾਰੀ ‘ਚ 9 ਕਰੋੜ ਰੁਪਏ ਬਰਾਮਦ, ਹਵਾਲਾ ਦੇ ਰਾਹੀਂ ਲੈਣ-ਦੇਣ ਦਾ ਦੋਸ਼
ਨਵੀਂ ਦਿੱਲੀ, ਏਜੰਸੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਪ੍ਰਵੀਨ ਕੱਕੜ ਦੇ ਇੰਦੌਰ ਤੇ ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ ਦੇ ਦਿੱਲੀ ਤੇ ਭੋਪਾਲ ਸਥਿਤ ਰਿਹਾਇਸ਼ ਸਮੇਤ ਕਰੀਬ 50 ਥਾਵਾਂ ‘ਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ, ਜਿਸ ‘ਚ ਹੁਣ ਤੱਕ 9 ਕਰੋੜ ਰੁਪਏ ਬਰਾਮਦ ਕੀਤੇ ਗਏ ਸੂਤਰਾਂ ਨੇ ਦੱਸਿਆ ਕਿ ਇਹ ਛਾਪੇਮਾਰੀ ਹਵਾਲਾ ਰਾਹੀਂ ਧਨ ਦੇ ਲੈਣ-ਦੇਣ ਦੇ ਸਿਲਸਿਲੇ ‘ਚ ਕੀਤੀ ਗਈ ਹੈ ਹਾਲੇ ਤੱਕ ਟੈਕਸ ਵਿਭਾਗ ਦੀ ਟੀਮ ਨੇ 9 ਕਰੋੜ ਰੁਪਏ ਬਰਾਮਦ ਕੀਤੇ ਹਨ ਕੱਕੜ ਨੇ ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਸੰਬਰ 2018 ‘ਚ ਓਐਸਡੀ ਦਾ ਅਹੁਦਾ ਸੰਭਾਲਿਆ ਸੀ ਤੇ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਮਿਗਲਾਨੀ ਨੇ ਛਿੰਦਵਾੜਾ ‘ਚ ਚੋਣ ਪ੍ਰਬੰਧਨ ਲਈ ਹਾਲ ਹੀ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਸੂਤਰਾਂ ਨੇ ਕਿਹਾ ਕਿ ਆਮ ਚੋਣਾਂ ਦੌਰਾਨ ਹਵਾਲੇ ਰਾਹੀਂ ਭਾਰੀ ਮਾਤਰਾ ‘ਚ ਨਗਦੀ ਲੈਣ-
ਦੇਣ ਕਰਨ ਸਬੰਧੀ ਮਿਲੀ ਜਾਣਕਾਰੀ  ਦੇ ਅਧਾਰ ‘ਤੇ ਛਾਪੇਮਾਰੀ ਕੀਤੀ ਗਈ ਹੈ ਕੱਕੜ ਦੇ ਇੰਦੌਰ ਦੇ ਵਿਜੈਨਗਰ ਸਥਿਤ ਰਿਹਾਇਸ਼, ਬੀਸੀਐਮ ਹਾਈਟਸ ਸਥਿਤ ਦਫ਼ਤਰ, ਉਨ੍ਹਾਂ ਵੱਲੋਂ ਸੰਚਾਲਿਤ ਇੱਕ ਵਿਆਹ ਭਵਨ ਤੇ ਇੱਕ ਫਲੈਟ ‘ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ ਮਿਗਲਾਨੀ ਦੇ ਭੋਪਾਲ ਤੇ ਦਿੱਲੀ ਦੇ ਗ੍ਰੀਨ ਪਾਰਕ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਮਿਗਲਾਨੀ ਦੇ ਰਿਸ਼ਤੇਦਾਰ ਮੋਜਰ ਬੇਅਰ ਦੇ ਮਾਲਕ ਦੇ ਨੋਇਡਾ ਸਥਿਤ ਕੰਪਲੈਕਸਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ ਸੂਤਰਾਂ ਨੇ ਕਿਹਾ ਕਿ 50 ਸਥਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ‘ਚ ਕਮਲਨਾਥ ਦੇ ਕਰੀਬੀ ਸਹਿਯੋਗੀਆਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਰਾਤੁਲ ਪੂਰੀ ਤੇ ਉਨ੍ਹਾਂ ਦੀ ਕੰਪਨੀ ਅਮਿਰਾ ਗਰੁੱਪ ਤੇ ਮੋਜਰ ਬੇਅਰ ਸ਼ਾਮਲ ਹੈ ਭੋਪਾਲ, ਇੰਦੌਰ, ਗੋਵਾ ਤੇ ਦਿੱਲੀ ‘ਚ ਕਰੀਬ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਜਿਸ ‘ਚ ਕਰੀਬ 200 ਅਧਿਕਾਰੀ ਸ਼ਾਮਲ ਹਨ ਸੂਤਰਾਂ ਨੈ ਕਿਹਾ ਕਿ ਕੋਲਕਾਤਾ ਦੇ ਕਾਰੋਬਾਰੀ ਪਾਰਸ ਲਾਲ ਲੋਢਾ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਛਾਪੇ ਦੌਰਾਨ ਜ਼ਬਤ ਦਸਤਾਵੇਜ਼ਾਂ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ।
ਜੋ ਚੋਰ ਹੈ, ਉਸ ਨੂੰ ਹੀ ਚੌਂਕੀਦਾਰ ਤੋਂ ਸ਼ਿਕਾਇਤ : ਭਾਜਪਾ
ਇਸ ਛਾਪੇਮਾਰੀ ਸਬੰਧੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈ ਵਰਗੀ ਨੇ ਟਵੀਟ ਕੀਤਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਿੱਜੀ ਸਕੱਤਰ ਦੇ ਘਰੋਂ ਟੈਕਸ ਵਿਭਾਗ ਦੇ ਛਾਪੇ ‘ਚ ਕਰੋੜਾਂ ਰੁਪਏ ਦੀ ਕਾਲੀ ਕਮਾਈ ਬਰਾਮਦ ਹੋਈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਜੋ ਚੋਰ ਹੈ, ਉਸ ਨੂੰ ਹੀ ਚੌਂਕੀਦਾਰ ਤੋਂ ਸ਼ਿਕਾਇਤ ਹੈ ਵਿਜੈਵਰਗੀ ਨੇ ਆਪਣੇ ਇਸ ਟਵੀਟ ਦੇ ਨਾਲ ਇੱਕ ਫੋਟੋ ਵੀ ਲਾਈ, ਜਿਸ ‘ਚ ਨੋਟਾਂ ਦੀਆਂ ਗੁੱਟੀਆਂ ਨਾਲ ਭਰੇ ਦੋ ਬਕਸੇ ਨਜ਼ਰ ਆ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।