Donate - Sach Kahoon Punjabi
Donate | ਬਲਾਕ ਜੈਤੋ ਦੇ 16ਵੇਂ ਸਰੀਰਦਾਨੀ ਬਣੇ ਲਕਸ਼ਮੀ ਦੇਵੀ ਇੰਸਾਂ
ਮੈਡੀਕਲ ਖੋਜਾਂ ਲਈ ਮ੍ਰਿਤਕ ਦੇਹ ਕੀਤੀ ਦਾਨ | Donate
ਜੈਤੋ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਬਲਾਕ ਜੈਤੋ ਪਿੰਡ ਦੇ ਸਾਦਾ ਪੱਤੀ ਦੇ ਵਸਨੀਕ ਲਕਸ਼ਮੀ ਦੇਵੀ ਇੰਸਾਂ ਪਤਨੀ ਸ੍ਰੀ ਦੀਵਾਨ ਚੰਦ ਨੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਸ਼ਹੀਦ ਹਸਨ ਖਾਨ (ਅੱੈਸ ਐੱਚਕੇਐੱਮ) ਗੌਰਮਿੰਟ ਮੈਡੀਕਲ ਨਾਲਹਾਰ ਜਿਲ੍ਹਾ ਨੂਹ ਹਰਿਆਣਾ ਨੂੰ ਦਾਨ (Donate) ਕੀਤੀ ਗਈ।ਇਸ ਮੌਕੇ ਵਾਰਡ ਦੇ ਨਗਰ ਕੌਂਸਲਰ ਹਰਪ੍ਰੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਵੈਨ ਨੂੰ ਰਵਾਨਾ ਕੀਤਾ।
ਸਰੀਰਦਾਨ ਕਰਨ ਤੋਂ ਪਹਿਲਾਂ ਸਰੀਰਦਾਨੀ ਲਕਛਮੀ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੇ ਪੁੱਤਰ ਭਿੰਦਰ ਸ਼ਰਮਾ ਵਰਿੰਦਰ ਪਾਲ, ਅਮਨ ਸ਼ਰਮਾਂ,ਨਰਿੰਦਰ ਪਾਲ,ਪਰਤਾਪ ਸ਼ਰਮਾ,ਪ੍ਰੇਮ ਸ਼ਰਮਾ ਇੰਸਾਂ ਵੱਲੋਂ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ’ਚ ਰੱਖਿਆ ਗਿਆ ,ਜਿਸ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਰਵਾਨਾ ਕੀਤਾ ਗਿਆ।
Also Read : ਜੋਕੋਵਿਚ ਨੇ ਪ੍ਰਿਜ਼ਮਿਕ ਨੂੰ ਚਾਰ ਸੈੱਟਾਂ ’ਚ ਹਰਾ ਆਸਟਰੇਲੀਆ ਓਪਨ ਦਾ ਪਹਿਲਾ ਮੁਕਾਬਲਾ ਜਿੱਤਿਆ
ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਰਵਿੰਦਰ ਸ਼ਰਮਾ (ਬਿੱਟੂ) ਤੇ ਗੁਰਦਾਸ ਸਿੰਘ ਤੇ ਬਲਾਕ ਜੈਤੋ ਦੇ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਨਵੀਆਂ ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨੀ ਮਾਤਾ ਲਕਸ਼ਮੀ ਦੇਵੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਉਸ ਦਿਨ ਤੋਂ ਹੀ ਉਹ ਮਾਨਵਤਾ ਭਲਾਈ ਕਾਰਜਾਂ ’ਚ ਜੁਟ ਗਏ ਸਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ਲਕਸ਼ਮੀ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ ,ਵੱਡੇ ਕਾਫਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ।ਇਸ ਮੌਕੇ ਬਲਵੀਰ ਦਾਸ ਇੰਸਾਂ, ਜੋਨ 1 ਦੇ ਪ੍ਰੇਮੀ ਸੇਵਕ ਵਿਜੇ ਇੰਸਾਂ, 15 ਮੈਂਬਰ ਰਾਕੇਸ਼ ਇੰਸਾਂ,ਗੁਰਪ੍ਰੀਤ ਇੰਸਾ, ਗੁਰਪਿਆਰ ਇੰਸਾਂ, ਹਰਪੀਤ ਇੰਸਾਂ ਅਤੇ ਨੰਬਰ 1 ਅਤੇ 2 ਦੀ ਸਾਧ-ਸੰਗਤ ਹਾਜ਼ਰ ਸਨ।
ਉਪ ਮੰਡਲ ਮੈਜਿਸਟਰੇਟ ਅਤੇ ਐੱਸਐੱਮਓ ਨੇ ਕਰਵਾਈ ਸ਼ੁਰੂਆਤ | Dera Sacha Sauda
ਮਾਨਸਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਦਿਵਸ ‘ਤੇ ਅੱਜ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ 101 ਯੂਨਿਟ ਖੂਨਦਾਨ ਕੀਤਾ ਗਿਆ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਉਪ ਮੰਡਲ ਮੈਜਿਸਟਰੇਟ ਮਾਨਸਾ ਅਭਿਜੀਤ ਕਪਲਿਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਇਸ ਖੂਨਦਾਨ ਦਾਨ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮਾਨਸਾ ਅਭਿਜੀਤ ਕਪਲਿਸ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਖੂਨਦਾਨ ਕਰਕੇ ਜ਼ਰੂਰਤਮੰਦ ਲੋਕਾਂ ਦੇ ਇਲਾਜ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਕਸਰ ਹੀ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹ ਕੇ ਭਾਗ ਲੈਂਦੇ ਦੇਖੇ ਜਾਂਦੇ ਹਨ। (Dera Sacha Sauda)
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ
ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਖਾਸ ਦਿਹਾੜੇ ਅਜਿਹੇ ਨਿਹਸਵਾਰਥ ਕਾਰਜ ਕਰਕੇ ਮਨਾਉਣੇ ਚਾਹੀਦੇ ਹਨ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਦੇ ਗਰਜ਼ੀ ਦੇ ਸਮੇਂ ਅੰਦਰ ਜ਼ਿਆਦਾਤਰ ਮਰੀਜ਼ਾਂ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਖੂਨ ਦੇਣ ਤੋਂ ਝਿਜਕਦੇ ਹਨ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਤੋਂ ਲੋੜਵੰਦ ਰੋਗੀਆਂ ਦੀ ਜਾਨ ਬਚਾਉਣ ਵਾਸਤੇ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਉਨ੍ਹਾਂ ਖੂਨਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਜਰੂਰੀ ਹਨ ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜ ਡਾ. ਸੁਸ਼ਮਾ ਬਲੱਡ ਟਰਾਂਸਫਿਊਜ਼ਨ ਅਫਸਰ ਤੇ ਵਿਜੈ ਕੁਮਾਰ ਟੈਕਨੀਕਲ ਸੁਪਰਵਾਈਜ਼ਰ ਨੇ ਡੇਰਾ ਸ਼ਰਧਾਲੂਆਂ ਦੇ ਉÎੱਦਮ ਦੀ ਸ਼ਲਾਂਘਾ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਵੀ ਅਜਿਹਾ ਸਹਿਯੋਗ ਜਾਰੀ ਰੱਖਿਆ ਜਾਵੇਗਾ ਖੂਨ ਇਕੱਤਰ ਕਰਨ ਲਈ ਬਲੱਡ ਬੈਂਕ ਦੇ ਸਟਾਫ ਵਿਜੈ ਕੁਮਾਰ ਤਕਨੀਕੀ ਸੁਪਰਵਾਈਜ਼ਰ, ਲੈਬ ਟੈਕਨੀਸ਼ੀਅਨ ਸੁਨੈਨਾ ਬਾਂਸਲ, ਕੌਂਸਲਰ ਰਸ਼ਮੀ ਤੋਂ ਇਲਾਵਾ ਜਸਪ੍ਰੀਤ ਕੌਰ ਆਦਿ ਨੇ ਪੂਰਾ ਯੋਗਦਾਨ ਦਿੱਤਾ। (Dera Sacha Sauda)
ਇਸ ਮੌਕੇ 45 ਮੈਂਬਰ ਯੂਥ ਪੰਜਾਬ ਸ਼ਿੰਗਾਰਾ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 25 ਮੈਂਬਰ ਜਸਵੀਰ ਸਿੰਘ ਇੰਸਾਂ ਤੇ ਗੁਰਦੀਪ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ ਇੰਸਾਂ, ਤਰਸੇਮ ਚੰਦ ਇੰਸਾਂ, ਰਾਕੇਸ਼ ਇੰਸਾਂ, ਮੱਖਣ ਸਿੰਘ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਨਗਿੰਦਰ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ ਅਤੇ  ਬੱਗਾ ਸਿੰਘ ਇੰਸਾਂ ਤੋਂ ਇਲਾਵਾ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਇੰਸਾਂ, ਨੇਤਰ ਦਾਨ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਡਾ. ਕ੍ਰਿਸ਼ਨ ਸੇਠੀ ਇੰਸਾਂ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਇੰਸਾਂ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਇੰਸਾਂ, ਬਲੌਰ ਸਿੰਘ ਇੰਸਾਂ ਅਤੇ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗੀ੍ਰਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।
ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ
ਮੋਗਾ (ਲਖਵੀਰ ਸਿੰਘ)। ਸਥਾਨਕ ਸ਼ਹਿਰ ਦੇ ਜੀਰਾ ਰੋਡ ‘ਤੇ ਸਥਿਤ ਸੋਢੀ ਨਗਰ ਨਿਵਾਸੀ ਮਾਤਾ ਰਾਜ ਰਾਣੀ ਇੰਸਾਂ ਦਾ ਲੰਘੀ ਰਾਤ ਅਚਾਨਕ ਦੇਹਾਂਤ ਹੋ ਗਿਆ। ਐਤਵਾਰ ਨੂੰ ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵੱਲੋਂ ਮੈਡੀਕਲ ਖੋਜ ਵਾਸਤੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕੀਤੀ ਗਈ। ਜਾਣਕਾਰੀ ਅਨੁਸਾਰ, ਮਾਤਾ ਰਾਜ ਰਾਣੀ ਇੰਸਾਂ (60 ਸਾਲ) ਪਤਨੀ ਸੋਮ ਪ੍ਰਕਾਸ਼ ਵਾਸੀ ਗਲੀ ਨੰਬਰ 3 ਸੋਢੀ ਨਗਰ ਮੋਗਾ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਗਿਆ। ਰਾਜ ਰਾਣੀ ਇੰਸਾਂ ਦਾ ਸਮੂਹ ਪਰਿਵਾਰ ਪਿਛਲੇ ਕਰੀਬ 35 ਸਾਲਾਂ ਤੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ‘ਤੇ ਚੱਲਦਿਆਂ ਮਾਨਵਤਾ ਭਲਾਈ ਦੇ ਸੇਵਾ ਕਾਰਜ ਅੱਗੇ ਹੋ ਕੇ ਕਰ ਰਿਹਾ ਹੈ। (Dera Sacha Sauda)
ਮਾਤਾ ਰਾਜ ਰਾਣੀ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਅਨੁਸਾਰ ਆਪਣਾ ਸਰੀਰਦਾਨ ਕਰਨ ਅਤੇ ਅੱਖਾਂ ਦਾਨ ਦੇ ਫਾਰਮ ਭਰੇ ਹੋਏ ਸਨ। ਬੀਤੀ ਰਾਤ ਉਨ੍ਹਾਂ ਦੇ ਅਚਾਨਕ ਦੇਹਾਂਤ ਤੋਂ ਬਾਅਦ ਮਾਤਾ ਦੇ ਸਮੂਹ ਪਰਿਵਾਰ ਪਤੀ ਸੋਮ ਪ੍ਰਕਾਸ਼, ਬੇਟੇ ਦੀਪਕ ਕੁਮਾਰ, ਵਿੱਕੀ ਕਪੂਰ (ਪੱਤਰਕਾਰ ਸੱਚ ਕਹੂੰ), ਬੇਟੀਆਂ ਨੀਲਮ ਰਾਣੀ, ਮੰਜੂ ਬਾਲਾ, ਮੋਨਿਕਾ, ਵੀਨਾ ਰਾਣੀ ਰੇਨੂੰ ਨੇ ਬਲਾਕ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਕੇ ਆਦੇਸ਼ ਮੈਡੀਕਲ ਕਾਲਜ ਨਾਲ ਰਾਬਤਾ ਕਾਇਮ ਕੀਤਾ। ਅੱਜ ਸਵੇਰੇ ਸਮੂਹ ਪਰਿਵਾਰ ਨੇ ਮਾਤਾ ਰਾਜ ਰਾਣੀ ਇੰਸਾਂ ਦੀ ਇੱਛਾ ਅਨੁਸਾਰ ਅੱਖਾਂ ਅਤੇ ਮ੍ਰਿਤਕ ਦੇਹ ਮੈਡੀਕਲ ਖੋਜ ਵਾਸਤੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕੀਤੀ। (Dera Sacha Sauda)
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਪੂਜਨੀਕ ਗੁਰੂ ਜੀ ਵੱਲੋਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਤਹਿਤ ਮਾਤਾ ਰਾਜ ਰਾਣੀ ਇੰਸਾਂ ਦੀ ਅਰਥੀ ਨੂੰ ਮਾਤਾ ਦੀਆਂ ਬੇਟੀਆਂ ਨੇ ਵੀ ਮੋਢਾ ਦਿੱਤਾ। ਇਸ ਮੌਕੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਮੂਹ ਸਾਧ-ਸੰਗਤ ਅਤੇ ਵੱਡੀ ਤਦਾਦ ਵਿੱਚ ਮੌਜੂਦ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬੇਨਤੀ ਦਾ ਸ਼ਬਦ ਬੋਲਿਆ ਅਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾ ਕੇ ਵੈਨ ਨੂੰ ਮੈਡੀਕਲ ਕਾਲਜ ਬਠਿੰਡਾ ਲਈ ਰਵਾਨਾ ਕੀਤਾ। ਇਸ ਮੌਕੇ ਮਾਤਾ ਦਾ ਸਮੂਹ ਪਰਿਵਾਰ ਅਸ਼ੋਕ ਕੁਮਾਰ, ਮਹਿੰਦਰ, ਪਰਮਜੀਤ ਸਿੰਘ ਤੋਂ ਇਲਾਵਾ ਗੁਰਬਚਨ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਸੰਨੀ ਇੰਸਾਂ, ਲਛਮਣ ਇੰਸਾਂ, ਵਿਪਨ ਇੰਸਾਂ, ਵੈਦ ਪ੍ਰੀਤਮ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਭੋਲਾ, ਰਾਮਜੀਤ ਇੰਸਾਂ, ਪ੍ਰੀਤਮ ਇੰਸਾਂ, ਭਗਵਾਨ ਦਾਸ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ। (Dera Sacha Sauda)
ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਤੇ ਅੱਖਾਂ ਦਾਨ ਦੀ ਚਲਾਈ ਮੁਹਿੰਮ ਅਤਿ ਸ਼ਲਾਘਾਯੋਗ : ਡਾ. ਪ੍ਰਮੋਦ ਗੋਇਲ
ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਲੈਣ ਵਾਸਤੇ ਐਂਬੂਲੈਂਸ ਵੈਨ ਨਾਲ ਆਦੇਸ਼ ਮੈਡੀਕਲ ਕਾਲਜ ਬਠਿੰਡਾ ਤੋਂ ਪੁੱਜੇ ਡਾਕਟਰ ਪ੍ਰਮੋਦ ਗੋਇਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਅਤੇ ਅੱਖਾਂ ਦਾਨ ਦੀ ਚਲਾਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹ ਮਾਤਾ ਰਾਜ ਰਾਣੀ ਇੰਸਾਂ ਦੇ ਪਰਿਵਾਰ ਦਾ ਤਹਿ ਦਿਲੋਂ  ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਅਤੇ ਪ੍ਰੇਰਣਾ ‘ਤੇ ਚੱਲਦਿਆਂ ਇਹ ਮਹਾਨ ਕਾਰਜ ਕਰਕੇ ਮਿਸਾਲ ਕਾਇਮ ਕੀਤੀ ਹੈ।
ਮਾਨਵਤਾ ਭਲਾਈ ਕਾਰਜਾਂ ਦੇ ਕੰਮਾਂ ‘ਚ ਪਰਿਵਾਰ ਦਾ ਨਾਂਅ ਇਤਿਹਾਸਕ ਪੰਨਿਆਂ ‘ਤੇ ਦਰਜ਼: 45 ਮੈਂਬਰ
ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਗੁਰਜੀਤ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ ਨੇ ਕਿਹਾ ਕਿ ਮਾਤਾ ਰਾਜ ਰਾਣੀ ਇੰਸਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ‘ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ‘ਤੇ ਚੱਲਦਿਆਂ ਹੀ ਮਾਤਾ ਰਾਜ ਰਾਣੀ ਇੰਸਾਂ ਨੇ ਆਪਣੇ ਸਰੀਰਨਦਾਨ ਦੇ ਫਾਰਮ ਭਰੇ ਸਨ ਅਤੇ ਅੱਜ ਮਾਤਾ ਦੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਵਾਸਤੇ ਦਾਨ ਕਰਨਾ ਬਹੁਤ ਹੀ ਵੱਡਾ ਸ਼ਲਾਘਾਯੋਗ ਤੇ ਬਹੁਤ ਵੱਡੇ ਹੌਂਸਲੇ ਵਾਲੀ ਗੱਲ ਹੈ।
ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ
ਚੰਡੀਗੜ੍ਹ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਾਏ ਰਸਤੇ ‘ਤੇ ਚਲਦੇ ਹੋਏ ਚੰਡੀਗੜ੍ਹ ਵਿਖੇ ਬਲੱਡ ਪੰਪ (ਡੇਰਾ ਸ਼ਰਧਾਲੂ) ਜ਼ਰੂਰਤਮੰਦ ਮਰੀਜ਼ਾਂ ਨੂੰ ਜੀਵਨ ਦਾਨ ਦੇਣ ਵਿੱਚ ਲੱਗੇ ਹੋਏ ਹਨ। ਚੰਡੀਗੜ੍ਹ ਵਿਖੇ ਹਰ ਦੂਜੇ ਦਿਨ ਸੜਕ ਹਾਦਸੇ ਜਾਂ ਫਿਰ ਕਿਸੇ ਬਿਮਾਰੀ ਨਾਲ ਪੀੜਤ ਨੂੰ ਖੂਨ ਦਿੱਤਾ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਵਿੱਚ 11 ਯੂਨਿਟ ਖੂਨਦਾਨ ਕਰ ਦਿੱਤਾ ਗਿਆ ਹੈ, ਜਦੋਂ ਕਿ ਪਲੇਟਲੈਟਸ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਚੰਡੀਗੜ੍ਹ ਤੋਂ ਜਾਣਕਾਰੀ ਦਿੰਦੇ ਹੋਏ ਰਾਜੂ ਇੰਸਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪੁੱਜਣ ਵਾਲੇ ਮਰੀਜ਼ਾਂ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ। ਕਈ ਵਾਰ ਤਾਂ ਐਮਰਜੈਂਸੀ ਵਿੱਚ ਦੇਰ ਰਾਤ ਨੂੰ ਵੀ ਖੂਨ ਦਿੱਤਾ ਗਿਆ ਹੈ ਅਤੇ ਕਦੀ ਵੀ ਚੰਡੀਗੜ੍ਹ ਦੇ ਪ੍ਰੇਮੀਆਂ ਨੇ ਜਰੂਰਤ ਪੈਣ ‘ਤੇ ਦਿਨ ਜਾਂ ਰਾਤ ਨੂੰ ਖੂਨਦਾਨ ਕਰਨ ਤੋਂ ਇਨਕਾਰ ਨਹੀਂ ਕੀਤਾ।
ਬੀਤੀ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਚੰਡੀਗੜ੍ਹ ਦੇ ਡੇਰਾ ਪ੍ਰੇਮੀਆਂ ਨੇ 11 ਯੂਨਿਟ ਤੋਂ ਜਿਆਦਾ ਖੂਨਦਾਨ ਕਰ ਦਿੱਤਾ ਹੈ, ਜਦੋਂ ਕਿ ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ ਗਏ ਹਨ, ਉਨ੍ਹਾਂ ਦੀ ਗਿਣਤੀ ਇਸ ਵਿੱਚ ਸ਼ਾਮਲ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਖੂਨਦਾਨ ਕਰਨ ਵਾਲਿਆਂ ਵਿੱਚ ਵਿਜੇਂਦਰ ਇੰਸਾਂ, ਮਾਸਟਰ ਜੱਸੀ ਇੰਸਾਂ, ਨੀਤਿਨ ਇੰਸਾਂ, ਸੁਨੀਲ ਇੰਸਾਂ ਅਤੇ ਗੁਰਮੁਖ ਇੰਸਾਂ ਤੋਂ ਇਲਾਵਾ ਹੋਰਨਾਂ ਨੇ ਖੂਨਦਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ ‘ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪਰਿਵਾਰ ਨੇ ਅਜਿਹੀ ਹੀ ਮਾਨਵਤਾ ਭਲਾਈ ਦੀ ਉਦਾਹਰਨ ਪੇਸ਼ ਕੀਤੀ।
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਪਰਿਵਾਰ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਟਿੱਬੀ (ਰਾਜਸਥਾਨ) ਦੇ 5 ਜੀ.ਜੀ.ਆਰ. ਨਿਵਾਸੀ ਗੁਰਪਾਲ ਇੰਸਾਂ ਨੇ ਆਪਣੇ 4 ਦਿਨ ਦੇ ਪੁੱਤਰ ਗੁਰਅੰਸ਼ ਦਾ ਦੇਹਾਂਤ ਉਪਰੰਤ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮ੍ਰਿਤਕ ਸਰੀਰ ਨੂੰ ਆਲ ਇੰਡੀਆ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਤੇ ਹਸਪਤਾਲ ਰਿਸ਼ੀਕੇਸ਼ (ਉੱਤਰਾਖੰਡ) ਲਈ ਭੇਜਿਆ ਗਿਆ। ਉਕਤ ਬੱਚੇ ਦੇ ਮ੍ਰਿਤਕ ਸਰੀਰ ‘ਤੇ ਭਿਆਨਕ ਬਿਮਾਰੀਆਂ ਦੇ ਖਾਤਮੇ ਲਈ ਮੈਡੀਕਲ ਖੋਜਾਂ ਕੀਤੀਆਂ ਜਾਣਗੀਆਂ ਤੇ ਇਹ ਸਰੀਰ ਦੇਸ਼ ਨੂੰ ਨਵੇਂ ਹੋਣਹਾਰ ਡਾਕਟਰ ਦੇਵੇਗਾ। ਇਸ ਮੌਕੇ ‘ਤੇ ਅਮਰੀਕ ਸਿੰਘ, ਭਜਨ ਸਿੰਘ ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਰਮੇਸ਼ ਕੁਮਾਰ, ਗੁਰਤੇਜ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਦਰਸ਼ਨ ਸਿੰਘ, ਬੂਟਾ ਰਾਮ, ਸੋਹਨ ਸਿੰਘ, ਮਨਜੀਤ ਸਿੰਘ ਆਦਿ ਮੌਜ਼ੂਦ ਸਨ। (Research)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਸਪਾਲ ਇੰਸਾਂ ਆਲਮਵਾਲਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਹਿੱਤ ਦਾਨ
ਬਲਾਕ ਕਬਰਵਾਲਾ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਕੀਤਾ ਹਾਸਲ
ਮੇਵਾ ਸਿੰਘ, ਕਬਰਵਾਲਾ:ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੀ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਰਧਾਲੂ ਜਸਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਰਿਸ਼ੀਕੇਸ (ਉੱਤਰਾਖੰਡ) ਨੂੰ ਦਾਨ ਕੀਤਾ ਗਿਆ। ਮਾਨਵਤਾ ਭਲਾਈ ਦੇ ਇਸ ਕਾਰਜ ਹਿੱਤ ਸੱਚਖੰਡਵਾਸੀ ਜਸਪਾਲ ਕੌਰ ਇੰਸਾਂ ਪਿੰਡ ਆਲਮਵਾਲਾ ਬਲਾਕ ਕਬਰਵਾਲਾ ਦੇ ਪਹਿਲੇ ਸਰੀਰਦਾਨੀ ਬਣ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਅੰਤਿਮ ਵਿਦਾਇਗੀ ਦਿੱਤੀ ਗਈ।
ਸੱਚਖੰਡ ਵਾਸੀ ਜਸਪਾਲ ਕੌਰ ਇੰਸਾਂ ਦੇ ਪਤੀ ਦਰਸ਼ਨ ਸਿੰਘ ਇੰਸਾਂ, ਵੱਡੇ ਪੁੱਤਰ ਸਾਬਕਾ ਸਰਪੰਚ ਹੰਸਪਾਲ ਇੰਸਾਂ ਤੇ ਪਰਿਵਾਰ ਨੇ ਦੱਸਿਆ ਕਿ ਜਸਪਾਲ ਕੌਰ ਨੇ ਲੰਘੀ ਦੇਰ ਰਾਤ ਅੰਤਿਮ ਸਾਹ ਲਿਆ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਲਿਆ।
ਪਿੰਡ ‘ਚ ਕੱਢਿਆ ਚੇਤਨਾ ਮਾਰਚ
ਜਿਸ ਉਪਰੰਤ ਬਲਾਕ ਦੇ ਜਿੰਮੇਵਾਰ ਕਮੇਟੀ ਦੇ ਸਹਿਯੋਗ ਸਦਕਾ ਮ੍ਰਿਤਕ ਸਰੀਰ ਇੱਕ ਫੁੱਲਾਂ ਨਾਲ ਸਜਾਈ ਗੱਡੀ ‘ਚ ਰੱਖ ਕੇ ਹੋਰਨਾਂ ਨੂੰ ਪ੍ਰੇਰਿਤ ਕਰਨ ਹਿੱਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਉਸਾਰੂ ਨਾਅਰਿਆਂ ਦੀ ਗੂੰਜ ‘ਚ ਪਿੰਡ ਆਲਮਵਾਲਾ ‘ਚ ਕਾਫਲੇ ਦੇ ਰੂਪ ‘ਚ ਮਾਰਚ ਕੀਤਾ ਗਿਆ।
ਇਸ ਸਮੇਂ ਆਗੂਆਂ ਨੇ ਸੰਖੇਪ ‘ਚ ਪਰਿਵਾਰ ਦੇ ਉਸਾਰੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ ਅਤੇ ਜਸਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਰਿਸ਼ੀਕੇਸ (ਉਤਰਾਖੰਡ) ਨੂੰ ਅਨੁਸ਼ਾਸ਼ਿਤ ਤਰੀਕੇ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹੇ ਦੇ 25 ਮੈਂਬਰ ਲੱਖਾ ਸਿੰਘ ਇੰਸਾਂ, ਵਿਜੈ ਭਗਤ ਇੰਸਾਂ, ਮਨਜਿੰਦਰ ਕੌਰ ਇੰਸਾਂ ਜ਼ਿਲ੍ਹਾ ਸੁਜਾਨ ਸੇਵਾਦਾਰ, ਬਲਾਕ ਸੁਜਾਨ ਸੇਵਾਦਾਰ ਪਰਮਜੀਤ ਕੌਰ, ਬਲਾਕ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਰਿੰਕੂ ਇੰਸਾਂ, ਸੁਖਦੇਵ ਸਿੰਘ ਨੋਲੀ ਇੰਸਾਂ ਤੇ ਪਿੰਡ ਆਲਮਵਾਲਾ ਦੇ ਭੰਗੀਦਾਸ ਲਾਭ ਸਿੰਘ ਇੰਸਾਂ ਤੇ ਬਲਾਕ ਅਤੇ ਪਿੰਡ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੁੱਕਰ ਸਿੰਘ ਦੀ ਦੇਹ ਮੈਡੀਕਲ ਖੋਜਾਂ ਦੇ ਲੇਖੇ
ਰਾਮਪਾਲ ਸ਼ਾਦੀਹਰੀ, ਦਿੜਬਾ ਮੰਡੀ:ਨੇੜਲੇ ਪਿੰਡ ਸਿਹਾਲ ਵਿਖੇ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਪ੍ਰੇਮੀ ਘੁੱਕਰ ਸਿੰਘ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਿਹਾਲ ਦੇ ਡੇਰਾ ਸ਼ਰਧਾਲੂ ਘੁੱਕਰ ਸਿੰਘ ਪੁੱਤਰ ਹੰਸਾ ਸਿੰਘ ਦਾ ਦਿਹਾਂਤ ਹੋ ਗਿਆ ਸੀ
ਉਨ੍ਹਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ 130 ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੇਯੋ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਖਨਊ ਨੂੰ ਦਾਨ ਕਰ ਦਿੱਤਾ
ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਮ ਸਿੰਘ ਭੰਗੀਦਾਸ ਨੇ ਦੱਸਿਆ ਕਿ ਉਹਨਾਂ ਦੇ ਤਾਇਆ ਜੀ ਦੀ ਸਵੈ ਇੱਛਾ ਸੀ ਕਿ ਉਹਨਾਂ ਦੇ ਦੇਹਾਂਤ ਉਪਰੰਤ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤਾ ਜਾਵੇ ਇਸ ਮੌਕੇ 45 ਮੈਂਬਰ ਹਰਨੇਕ ਇੰਸਾਂ, ਬਲਾਕ ਭੰਗੀਦਾਸ ਕਰਨੈਲ ਇੰਸਾਂ, 25 ਮੈਂਬਰ ਪ੍ਰੇਮ ਇੰਸਾਂ, ਬਲਾਕ ਦੇ 15 ਮੈਂਬਰ,  ਸੁਜਾਨ ਭੈਣਾਂ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ
ਮਾਨਵਤਾ ਦੇ ਲੇਖੇ ਲੱਗੇ ਦੀਵਾਨ ਚੰਦ ਇੰਸਾਂ
ਦੇਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਸੱਚ ਕਹੂੰ ਨਿਊਜ਼, ਫਾਜਿਲਕਾ: ਸਥਾਨਕ ਸ਼ਹਿਰ ਵਾਸੀ ਦੀਵਾਨ ਚੰਦ ਇੰਸਾਂ ਅੱਜ ਆਪਣੀ ਸਵਾਸਾਂ ਰੂਪੀ ਪੂੰਜੀ ਭੋਗਦਿਆਂ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਮੈਸੋ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ, ਬਾਰਾਬੰਕੀ ਨੂੰ ਦਾਨ ਕੀਤੀ ਮ੍ਰਿਤਕ ਦੇਹ
ਜਾਣਕਾਰੀ ਅਨੁਸਾਰ ਦੀਵਾਨ ਚੰਦ ਇੰਸਾਂ ਨੇ ਪੂਜਨੀਕ ਗੁਰੂ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ। ਉਸ ਦੀ ਅੰਤਿਮ ਇੱਛਾ ਨੂੰ ਪੂਰੀ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਸੋ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ, ਬਾਰਾਬੰਕੀ ਨੂੰ ਭੇਜ ਦਿੱਤਾ।
ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ‘ਚ ਰੱਖਿਆ ਗਿਆ। ਇਸ ਦੌਰਾਨ  ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਸਾਧ-ਸੰਗਤ ਨੇ ਦੀਵਾਨ ਚੰਦ ਇੰਸਾਂ ਅਮਰ ਰਹੇ ਦੇ ਨਾਅਰੇ ਲਾਉਂਦਿਆਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਦੌਰਾਨ ਬਲਾਕ ਦੇ ਸਮੂਹ ਜਿੰਮੇਵਾਰ, ਰਿਸ਼ਤੇਦਾਰ, ਇਲਾਕਾ ਵਾਸੀ ਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ