team - Sach Kahoon Punjabi
ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ
ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ
9 ਤੋਂ 16 ਫਰਵਰੀ ਤੱਕ ਹੋਵੇਗੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ
ਬਠਿੰਡਾ, ਸੁਖਜੀਤ ਮਾਨ । ਗੁਆਂਢੀ ਮੁਲਕ ਪਾਕਿਸਤਾਨ ਦੇ ਲਜ਼ਹੌਰ ਵਿਖੇ 9 ਤੋਂ 16 ਫਰਵਰੀ ਤੱਕ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ‘ਚ ਸ਼ਾਮਿਲ ਹੋਣ ਲਈ ਭਾਰਤੀ ਕਬੱਡੀ ਟੀਮ ਅੱਜ ਪਾਕਿਸਤਾਨ ਪੁੱਜ ਗਈ ਹੈ। ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਬੱਡੀ ਟੀਮ ਮੁੱਖ ਮੈਨੇਜਰ ਦੇਵੀ ਦਿਆਲ ਅਤੇ ਅਸਿਸਟੈਂਟ ਮੈਨੇਜਰ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ‘ਚ ਪਾਕਿਸਤਾਨ ਗਈ ਹੈ। ਭਾਰਤੀ ਟੀਮ ‘ਚ ਸ਼ਾਮਲ ਖਿਡਾਰੀਆਂ ‘ਚ ਜਾਫੀਆਂ ਵਜੋਂ ਯਾਦਾ ਸੁਰਖਪੁਰ, ਖੁਸ਼ੀ ਦੁੱਗਾਂ, ਅਰਸ਼ ਚੋਹਲਾ ਸਾਹਿਬ, ਅਮ੍ਰਿਤ ਔਲਖ, ਸ਼ੁਰਲੀ ਖੀਰਾਵਾਲ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਜਦੋਂਕਿ ਰੇਡਰਾਂ ਵਜੋਂ ਵਿਨੇ ਖੱਤਰੀ, ਜੋਤਾ ਮਹਿਮਦਵਾਲ, ਰਵੀ ਦਿਓਰਾ, ਨੰਨੀ ਗੋਪਾਲਪੁਰ, ਮਾਲਵਿੰਦਰ ਮਾਲ੍ਹਾ ਅਤੇ ਗੁਰਲਾਲ ਘਨੌਰ ਸ਼ਾਮਿਲ ਹਨ। ਇਸ ਟੀਮ ਨਾਲ ਮੁੱਚ ਕੋਚ ਵਜੋਂ ਹਰਪ੍ਰੀਤ ਸਿੰਘ ਬਾਬਾ ਅਤੇ ਟੈਕਨੀਕਲ ਆਫੀਸ਼ੀਅਲ ਗੁਰਪ੍ਰੀਤ ਸਿੰਘ ਵੀ ਗਏ ਹਨ।ਇਸ ਟੀਮ ‘ਚ ਜ਼ਿਆਦਾਤਰ ਖਿਡਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੌਰਾਨ ਭਾਰਤੀ ਟੀਮ ‘ਚ ਸ਼ਾਮਿਲ ਖਿਡਾਰੀ ਹੀ ਹਨ ਜਦੋਂਕਿ ਉਸ ਪੁਰਾਣੀ ਟੀਮ ‘ਚੋਂ ਕੁੱਝ ਖਿਡਾਰੀਆਂ ਦੇ ਕਿਸੇ ਕਾਰਨ ਨਾ ਜਾ ਸਕਣ ਕਾਰਨ ਕੁੱਝ ਖਿਡਾਰੀ ਨਵੇਂ ਪਾਏ ਗਏ ਹਨ। ਇਹ ਜਾਣਕਾਰੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ ਨੇ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ
ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ
ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਊਧਮਪੁਰ Uddampur ਜ਼ਿਲ੍ਹੇ ਦੇ ਰਾਮਨਗਰ ਤਹਿਸੀਲ ‘ਚ ਬੀਤੇ ਦਿਨੀਂ 10 ਬੱਚਿਆਂ ਦੀ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ। ਇਸ ਖਤਰਨਾਕ ਬੀਮਾਰੀ ਦਾ ਪਤਾ ਲਾਉਣ ਲਈ ਦਿੱਲੀ ਤੋਂ 3 ਮੈਂਬਰੀ ਡਾਕਟਰਾਂ ਦੀ ਟੀਮ ਊਧਮਪੁਰ ਪੁੱਜੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਊਧਮਪੁਰ ਦੇ ਡਿਪਟੀ ਮੈਜਿਸਟ੍ਰੇਟ ਡਾ. ਪਿਊਸ਼ ਸਿੰਗਲਾ ਨੇ ਕਿਹਾ ਕਿ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਦਿੱਲੀ ਤੋਂ ਊਧਮਪੁਰ ਪੁੱਜੀ ਹੈ। ਟੀਮ ਇੱਥੋਂ ਦੀ ਸਿਹਤ ਟੀਮ ਨਾਲ ਗੱਲਬਾਤ ਕਰ ਰਹੀ ਹੈ।
ਡਾਕਟਰਾਂ ਦੀ ਟੀਮ ਰਾਮਨਗਰ ‘ਚ ਇਸ ਖਤਰਨਾਕ ਬੀਮਾਰੀ ਬਾਰੇ ਜਾਣਨ ਦੀ ਕੋਸ਼ਿਸ਼ ‘ਚ ਜੁੱਟੀ ਹੈ। ਟੀਮ ਨੇ ਐਤਵਾਰ ਨੂੰ 25 ਦਵਾਈਆਂ ਦੀਆਂ ਦੁਕਾਨਾਂ ਤੋਂ ਸੈਂਪਲ ਇਕੱਠੇ ਕੀਤੇ ਹਨ, ਜਿਹੜੀਆਂ ਦਵਾਈਆਂ ਤੇ ਇੰਜੈਕਸ਼ਨ ਬੱਚਿਆਂ ਨੂੰ ਦਿੱਤੇ ਗਏ ਸਨ। ਉੱਧਰ ਊਧਮਪੁਰ ਦੇ ਚੀਫ ਮੈਡੀਕਲ ਅਧਿਕਾਰੀ ਡਾ. ਕੇ. ਸੀ. ਡੋਗਰਾ ਨੇ ਕਿਹਾ ਕਿ ਇਸ ਰਹੱਸਮਈ ਬੀਮਾਰੀ ਕਾਰਨ ਜਿਨ੍ਹਾਂ 10 ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 2 ਮਹੀਨੇ ਤੋਂ 6 ਸਾਲ ਦਰਮਿਆਨ ਹੈ। ਅਜੇ 6 ਹੋਰ ਗੰਭੀਰ ਰੂਪ ਨਾਲ ਬੀਮਾਰ ਹਨ। ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ‘ਚ ਰਾਮਨਗਰ ਤਹਿਸੀਲ ‘ਚ ਰਹੱਸਮਈ ਬੀਮਾਰੀ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚੇ ਬੁਖਾਰ, ਉਲਟੀ ਅਤੇ ਪੇਸ਼ਾਨ ਆਉਣ ‘ਚ ਮੁਸ਼ਕਲ ਦੀ ਸ਼ਿਕਾਇਤ ਕਰ ਰਹੇ ਹਨ। 6 ਬੱਚੇ ਗੰਭੀਰ ਰੂਪ ਨਾਲ ਬੀਮਾਰ ਵੀ ਹਨ, ਜਿਨ੍ਹਾਂ ‘ਚੋਂ 3 ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ, ਦੋ ਬੱਚਿਆਂ ਦਾ ਇਲਾਜ ਜੰਮੂ ਦੇ ਹਸਪਤਾਲ ਅਤੇ ਇੱਕ ਦਾ ਇਲਾਜ ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਹੈ।
ਇਸ ਬੀਮਾਰੀ ਦਾ ਪਤਾ ਲਾਉਣ ਲਈ ਹੈਲਥ ਡਾਇਰੈਕਟਰ ਪੱਧਰ ਅਤੇ ਮੈਡੀਕਲ ਕਾਲਜ ਜੰਮੂ ਦੀਆਂ ਟੀਮਾਂ ਵੀ ਪਹੁੰਚੀਆਂ ਸਨ।
ਸਿਹਤ ਵਿਭਾਗ ਦੀਆਂ ਪੁੱਜੀਆਂ ਟੀਮਾਂ ਅਜੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ ਹਨ।
ਸਿਹਤ ਵਿਭਾਗ ਨੂੰ ਇਹ ਬੀਮਾਰੀ ਕਿਸੇ ਵਾਇਰਸ ਕਾਰਨ ਹੋਇਆ ਵੀ ਨਹੀਂ ਲੱਗ ਰਿਹਾ ਹੈ।
ਕਿਉਂਕਿ ਜੇਕਰ ਇਹ ਵਾਇਰਸ ਹੁੰਦਾ ਤਾਂ ਹੋਰ ਵੀ ਬੱਚੇ ਲਪੇਟ ‘ਚ ਆ ਜਾਂਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਦਾਅਵਿਆਂ ‘ਤੇ ਉੱਠੇ ਸਵਾਲਾਂ ਵਿਚਕਾਰ ਜਾਂਚ ਟੀਮ ਜੇ ਐਨ ਯੂ ਕੈਂਪਸ ਪਹੁੰਚੀ
ਨਵੀਂ ਦਿੱਲੀ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਨਕਾਬਪੋਸ਼ ਹਮਲਾਵਰਾਂ ਦੀ ਪਛਾਣ ਨੂੰ ਲੈ ਕੇ ਪੁਲਿਸ ਦੇ ਦਾਅਵਿਆਂ ਉੱਤੇ ਉੱਠੇ ਸਵਾਲਾਂ ਦੌਰਾਨ ਸ਼ਨਿੱਚਰਵਾਰ ਨੂੰ ਫਿਰ, ਅਪਰਾਧ ਸ਼ਾਖਾ ਦੇ ਉਪ ਪ੍ਰਧਾਨ ਜੋਏ ਟਿਰਕੀ ਆਪਣੀ ਟੀਮ ਨਾਲ ਕੈਂਪਸ ਪਹੁੰਚੇ ਅਤੇ ਹਿੰਸਾ ਨਾਲ ਜੁੜੇ ਹੋਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਹਿੰਸਾ ਵਾਲੇ ਦਿਨ ‘ਯੂਨਿਟੀ ਖ਼ਿਲਾਫ਼ ਏਕਤਾ’ ਨਾਂਅ ਦਾ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਸੀ।
ਇਸ ਗਰੱਪ ‘ਚ 60 ਲੋਕ ਸਨ, ਜਿਨ੍ਹਾਂ ਵਿਚੋਂ ਤਕਰੀਬਨ 37 ਲੋਕਾਂ ਦੀ ਪਛਾਣ ਕੀਤੀ ਗਈ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਜੇ ਐਨ ਯੂ ਦੇ ਵਿਦਿਆਰਥੀ ਨਹੀਂ ਹਨ।
ਫੋਨ ਬੰਦ ਹੋਣ ਕਾਰਨ ਇਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੂੰ ਵਟਸਐਪ ਗਰੁੱਪ ਵਿੱਚ ਨਿਸ਼ਾਨਬੱਧ ਲੋਕਾਂ ਤੱਕ ਪਹੁੰਚਣ ਵਿੱਚ ਦੇਰੀ ਹੋਈ ਹੈ।
ਇਸਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਐਤਵਾਰ ਦੀ ਹਿੰਸਾ ‘ਚ 10 ਤੋਂ ਵੱਧ ਲੋਕ ਬਾਹਰੋਂ ਆਏ ਸਨ।
ਪੁਲਿਸ ਨੇ ਕੱਲ੍ਹ 5 ਜਨਵਰੀ ਦੀਆਂ ਲੜੀਵਾਰ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ 9 ਲੋਕਾਂ ਦੀ ਪਛਾਣ ਦੱਸੀ ਸੀ। ਇਸਦੇ ਬਾਅਦ, ਜੇਐਨਯੂ ਸਟੂਡੈਂਟਸ ਯੂਨੀਅਨ, ਟੀਚਰਜ਼ ਐਸੋਸੀਏਸ਼ਨ ਅਤੇ ਕੁਝ ਰਾਜਨੀਤਿਕ ਪਾਰਟੀਆਂ ਨੇ ਪੁਲਿਸ ਜਾਂਚ ‘ਤੇ ਗੰਭੀਰ ਸਵਾਲ ਖੜੇ ਕੀਤੇ।
ਸਟਿੰਗ ਆਪ੍ਰੇਸ਼ਨ ‘ਚ ਸ਼ਾਮਲ ਏਬੀਵੀਪੀ ਵਿਦਿਆਰਥੀ ਇਸ ਘਟਨਾ ਨੂੰ ਮੰਨਦੇ ਹਨ
ਇਸ ਦੌਰਾਨ ਇੱਕ ਨਿਊਜ਼ ਚੈਨਲ ਨੇ ਜੇ ਐਨ ਯੂ ਹਿੰਸਾ ਦੇ ਸਟਿੰਗ ਆਪ੍ਰੇਸ਼ਨ ਨੂੰ ਦਰਸ਼ਾਇਆ, ਜਿਸ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਦੋ ਵਿਦਿਆਰਥੀਆਂ ਨੇ ਐਤਵਾਰ ਸ਼ਾਮ ਦੀ ਘਟਨਾ ਲਈ ਇਸ ਨੂੰ ਸਵੀਕਾਰ ਕਰ ਲਿਆ,
ਜਦੋਂ ਕਿ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ (ਏਆਈ ਐਸ ਏ) ਵਿਦਿਆਰਥੀ ਸਰਵਰ ਨੂੰ ਰੋਕਣ ਲਈ ਇਕਬਾਲ ਕਰਦਾ ਹੈ।
ਸਟਿੰਗ ਆਪ੍ਰੇਸ਼ਨ ਤੋਂ ਬਾਅਦ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾ ਦੇ ਦਿਨ ਤੋਂ ਹੀ ਏਬੀਵੀਪੀ ਵਿਦਿਆਰਥੀਆਂ ਨੂੰ ਹਿੰਸਾ ਲਈ ਜ਼ਿੰਮੇਵਾਰ ਮੰਨ ਰਹੇ ਹਨ
ਪਰ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਜਾਂਚ ਨੂੰ ਗਲਤ ਦਿਸ਼ਾ ਦਿੱਤੀ ਜਾ ਰਹੀ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਐਤਵਾਰ ਨੂੰ ਜੇਐਨਯੂ ‘ਚ ਹੋਏ ਨਕਾਬਪੋਸ਼ ਹਮਲੇ ‘ਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ਾ ਘੋਸ਼ ਸਮੇਤ 34 ਲੋਕ ਜ਼ਖਮੀ ਹੋ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ
ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ, ਮੈਥਿਊਜ਼ ਦੀ 18 ਮਹੀਨੇ ਬਾਅਦ ਵਾਪਸੀ
ਇੱਕ ਵਾਰ ਫਿਰ ਮਲਿੰਗਾ ਦੇ ਹੱਥਾਂ ‘ਚ ਹੋਵੇਗੀ ਟੀਮ ਦੀ ਕਮਾਨ, ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ
ਏਜੰਸੀ/ਕੋਲੰਬੋ।ਭਾਰਤ ਖਿਲਾਫ ਟੀ-20 ਲੜੀ ਲਈ ਸੀ੍ਰਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਕਮਾਨ ਇੱਕ ਵਾਰ ਫਿਰ ਲਸਿਥ ਮਲਿੰਗਾ ਦੇ ਹੱਥਾਂ ‘ਚ ਦਿੱਤੀ ਗਈ ਹੈ ਟੀਮ ‘ਚ ਐਂਜਲੋ ਮੈਥਿਊਜ਼ ਦੀ 18 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਹੋਈ ਹੈ ਮੈਥਿਊਜ਼ ਨੇ ਪਿਛਲੇ ਡੇਢ ਸਾਲ ਤੋਂ ਇੱਕ ਵੀ ਟੀ-20 ਕੌਮਾਂਤਰੀ ਮੈਚ ਨਹੀਂ ਖੇਡਿਆ ਹੈ ਅਸਟਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2020 ਨੂੰ ਧਿਆਨ ‘ਚ ਰੱਖਦਿਆਂ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਇਸ ਟੀਮ ਦਾ ਐਲਾਨ ਕੀਤਾ ਹੈ ਅਤੇ ਮੈਥਿਊਜ਼ ਨੂੰ ਜਗ੍ਹਾ ਦਿੱਤੀ ਹੈ। T20
ਜੋ ਮਿਡਲ ਆਰਡਰ ‘ਚ ਟੀਮ ਨੂੰ ਮਜ਼ਬੂਤੀ ਦੇਣਗੇ ਤੇਜ਼ ਗੇਂਦਬਾਜ਼ ਪ੍ਰਦੀਪ ਸੱਟ ਕਾਰਨ ਨਹੀਂ ਚੁਣੇ ਗਏ ਹਨ ਜਦੋਂਕਿ ਸੇਹਾਨ ਜੈਸੂਰਿਆ ਨੂੰ ਬਾਹਰ ਕਰ ਦਿੱਤਾ ਹੈ ਹਾਲਾਂਕਿ ਟੀ-20 ‘ਚ ਸ੍ਰੀਲੰਕਾ ਦਾ ਭਾਰਤ ਖਿਲਾਫ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ ਦੋਵਾਂ ਦਰਮਿਆਨ ਹੁਣ ਤੱਕ 6 ਦੋਪੱਖੀ ਲੜੀਆਂ ਖੇਡੀਆਂ ਗਈਆਂ ਹਨ ਭਾਰਤ ਨੇ 5 ਲੜੀਆਂ ਜਿੱਤੀਆਂ ਹਨ ਇੱਕ ਲੜੀ ਬਰਾਬਰ ਰਹੀ ਹੈ ਭਾਵ ਸ੍ਰੀਲੰਕਾ ਹੁਣ ਤੱਕ ਭਾਰਤ ਖਿਲਾਫ ਲੜੀ ਨਹੀਂ ਜਿੱਤ ਸਕਿਆ ਹੈ।ਦੋਵਾਂ ਦਰਮਿਆਨ ਹੁਣ ਤੱਕ 16 ਮੈਚ ਖੇਡੇ ਗਏ ਹਨ 11 ਮੈਚਾਂ ‘ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ 5 ਮੈਚ ਸੀ੍ਰਲੰਕਾ ਨੇ ਜਿੱਤੇ ਹਨ ਭਾਰਤੀ ਟੀਮ ਜੇਕਰ ਲੜੀ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਹ ਸ੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ ਹੋਵੇਗਾ ਦੂਜਾ ਮੈਚ 7 ਜਨਵਰੀ ਨੂੰ ਇੰਦੌਰ ‘ਚ ਖੇਡਿਆ ਜਾਵੇਗਾ ਅਤੇ ਆਖਰੀ ਮੁਕਾਬਲਾ 10 ਜਨਵਰੀ ਨੂੰ ਪੂਨੇ ‘ਚ ਹੋਵੇਗਾ।
ਸ੍ਰੀਲੰਕਾਈ ਟੀਮ: ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਦਨੁਸ਼ਕਾ ਗੁਣਾਤਿਲਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸਾ, ਓਸ਼ਾਡਾ ਫਰਨਾਂਡੋ, ਦਸ਼ੁਨ ਸ਼ਨਾਕਾ, ਐਂਜਲੋ ਮੈਥਿਊਜ਼, ਨਿਰੋਸ਼ਨ ਡਿਕਵੇਲਾ, ਕੁਸ਼ਲ ਮੈਂਡਿਸ, ਵਨਿੰਡੁ ਹਸਰੰਗਾ, ਲਕਸ਼ਣ ਸੰਦਾਕਨ, ਧਨੰਜਿਆ ਡਿਸਿਲਵਾ, ਲਾਹਿਰੂ ਕੁਮਾਰਾ ਅਤੇ ਇਸਰੂ ਉਡਾਨਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਅਤੇ ਰੋਹਿਤ ਸ਼ਰਮਾ ਨੂੰ ਨਹੀਂ ਮਿਲੀ ਜਗ੍ਹਾ
ਏਜੰਸੀ/ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਸਡਨ ਦੀ ਇੱਕ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਵਿਸਡਨ ਦੀ ਟੀ-20 ਟੀਮ ਆਫ ਡੇਕੇਡ ਦੀ ਅਗਵਾਈ ਅਸਟਰੇਲੀਆ ਦਾ ਐਰੋਨ ਫਿੰਚ ਨੂੰ ਸੌਂਪਿਆ ਗਿਆ ਹੈ ਦਿਲਚਸਪ ਹੈ ਕਿ ਇਸ ਟੀਮ ‘ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਅਤੇ ਤਜ਼ਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਅਤੇ ਸੀਮਿਤ ਫਾਰਮੇਟ ਦੇ ਮਾਹਿਰ ਮੰਨੇ ਜਾਣ ਵਾਲੇ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ।
ਵਿਸਡਨ ਨੇ ਵਿਰਾਟ ਬਾਰੇ ਕਿਹਾ, ‘ਵਿਰਾਟ ਦੀ ਟੀ-20 ਘਰੇਲੂ ਕ੍ਰਿਕਟ ‘ਚ ਰਿਕਾਰਡ ਬਹੁਤ ਚੰਗਾ ਨਹੀਂ ਹੈ, ਪਰ ਉਨ੍ਹਾਂ ਦੇ ਕੌਮਾਂਤਰੀ ਟੀ-20 ਰਿਕਾਰਡ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ ਹੈ ਵਿਰਾਟ ਦੇ 53 ਦਾ ਔਸਤ ਇੱਕ ਦਹਾਕੇ ‘ਚ ਸਭ ਤੋਂ ਵਧੀਆ ਹੈ, ਉਨ੍ਹਾਂ ਦੇ ਸਟਰਾਈਕ ਰੇਟ ਕੁਝ ਘੱਟ ਰਿਹਾ ਹੈ ਪਰ ਉਸ ਦੇ ਬਾਵਜ਼ੂਦ ਉਨ੍ਹਾਂ ਦਾ ਰਨ ਰੇਟ ਭਾਵੇਂ ਹੀ ਅਸਾਧਾਰਣ ਨਾ ਹੋਵੇ ਪਰ ਪ੍ਰਭਾਵਸ਼ਾਲੀ ਹੈ ਉਨ੍ਹਾਂ ਨੇ ਕਿਹਾ, ਸਪਿੱਨ ਅਤੇ ਤੇਜ਼ ਗੇਂਦਬਾਜ਼ੀ ਖਿਲਾਫ ਮਜ਼ਬੂਤ ਅਤੇ ਵਿਕਟਾਂ ਦਰਮਿਆਨ ਫਰਾਟਾ ਦੌੜ ਲਗਾਉਣ ਵਾਲੇ ਵਿਰਾਟ ਨੰਬਰ-3’ਤੇ ਇੱਕ ਆਦਰਸ਼ ਖਿਡਾਰੀ ਹਨ।
ਉਹ ਵਿਕਟ ਡਿੱਗਣ ਦੇ ਬਾਵਜੂਦ ਪਾਰੀਆਂ ਨੂੰ ਸੰਭਾਲੀਆਂ ਹਨ ਅਤੇ ਟਿਕਣ ਤੋਂ ਬਾਅਦ ਆਪਣੀ ਦੌੜਾਂ ਦੀ ਰਫਤਾਰ ਨੂੰ ਤੇਜ਼ ਕਰ ਲੈਂਦੇ ਹਨ ਪਹਿਲੀ ਵਿਕਟ ਲਈ ਵੱਡੀ ਸਾਂਝੇਦਾਰੀ ਤੋਂ ਬਾਅਦ ਵਿਰਾਟ ਆਖਰੀ ਇਕਾਦਸ਼ ‘ਚ ਬਾਕੀ ਸਥਿਤੀ ਨੂੰ ਸੰਭਾਲ ਸਕਦੇ ਹਨ ਭਾਰਤੀ ਕਪਤਾਨ ਵਿਰਾਟ ਨੂੰ ਟੀ-20 ਫਾਰਮੇਟ ਤੋਂ ਇਲਾਵਾ ਵਿਸਡਨ ਦੀ ਟੈਸਟ ਅਤੇ ਵਨਡੇ ਟੀਮ ਆਫ ਡੇਕੇਟ ‘ਚ ਵੀ ਜਗ੍ਹਾ ਮਿਲੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਛਾਈਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ | Roller Skating Championship
ਸਰਸਾ (ਸੱਚ ਕਹੂੰ ਨਿਊਜ਼)। ਵਿਸ਼ਾਖਾਪਟਨਮ ‘ਚ 14 ਤੋਂ 24 ਦਸੰਬਰ ਤੱਕ ਹੋਈ 57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹਰਿਆਣਾ ਟੀਮ ‘ਚ ਖੇਡਦੇ ਹੋਏ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਉਮਰ ਵਰਗਾਂ ‘ਚ 4 ਸੋਨ ਅਤੇ ਇੱਕ ਸਿਲਵਰ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕੀਤਾ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਦੱਸਿਆ ਕਿ ਵਿਸ਼ਾਖਾਪਟਨਮ ‘ਚ ਹੋਈ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਹਰਿਆਣਾ ਦੀ ਟੀਮ ਨੇ ਵੱਖ-ਵੱਖ ਉਮਰ ਵਰਗਾਂ ‘ਚ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿ 7 ਤੋਂ 11 ਉਮਰ ਵਰਗ (ਕੈਡੇਟ ਵਰਗ) ‘ਚ ਹਰਿਆਣਾ ਟੀਮ ਨੇ ਗੋਲਡ ਤਮਗਾ ਪ੍ਰਾਪਤ ਕੀਤਾ ਹੈ ਇਸ ਟੀਮ ‘ਚ ਕੁੱਲ 16 ਖਿਡਾਰੀਆਂ ‘ਚੋਂ ਰਵਿੰਦਰ, ਗਜਲਪ੍ਰਿਆ, ਜੰਨਤ, ਖੁਸ਼ਬੂ ਅਸੀਮਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ। (Roller Skating Championship)
ਜਦੋਂਕਿ ਸਬ ਜੂਨੀਅਰ ਵਰਗ ‘ਚ ਸੂਬੇ ਦੀ ਮਹਿਲਾ ਖਿਡਾਰੀਆਂ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਇਸ ਟੀਮ ‘ਚ ਕੋਮਲ, ਅਭੀ, ਨਿਸ਼ੂ, ਗੁਰਪ੍ਰੀਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚੋਂ ਸਨ ਉੱਥੇ ਜੂਨੀਅਰ ਇਨਲਾਈਨ ਵੀ ਸੂਬੇ ਦੀ ਟੀਮ ਨੇ ਗੋਲਡ ਤਮਗੇ ‘ਤੇ ਕਬਜ਼ਾ ਕੀਤਾ ਜਿਸ ‘ਚ ਮੁਸਕਾਨ, ਸਿਮਰਨ ਪ੍ਰੀਤ, ਹਰਮਨ, ਖੁਸ਼ੀ, ਰੀਨੂੰ ਅਤੇ ਅੰਕਿਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਜੂਨੀਅਰ ਵਰਗ ਸਕੇਟਿੰਗ ‘ਚ ਸੂਬੇ ਦੀਆਂ ਕੁੜੀਆਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਇਸ ਟੀਮ ‘ਚੋਂ ਕੁੱਲ 12 ਖਿਡਾਰੀ ਖੇਡਦੇ ਹਨ।
ਜਿਨ੍ਹਾਂ ‘ਚੋਂ ਸਾਜੀਆ, ਅਸਮੀ, ਸਿਲਵਨੀਤ, ਸਿਮਰਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਇਨਲਾਈਨ ਸਕੇਟਿੰਗ ‘ਚ ਵੀ ਸੂਬੇ ਦੀਆਂ ਕੁੜੀਆਂ ਨੇ ਕਮਾਲ ਵਿਖਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਜਿਸ ‘ਚ ਜਸ਼ਨ, ਰਮਨੀਤ, ਸਤਵੀਰ, ਕਾਜਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਵਰਗ ਸਕੇਟਿੰਗ ‘ਚ ਹਰਿਆਣਾ ‘ਚ ਵੀ ਹਰਿਆਣਾ ਦੀ ਮਹਿਲਾ ਟੀਮ ਨੂੰ ਗੋਲਡ ਮਿਲਿਆ ਇਸ ‘ਚ ਮਨਦੀਪ, ਗਗਨਦੀਪ, ਸਾਨੀਆ, ਗੁਰਜੋਤ, ਆਂਚਲ ਅਤੇ ਸਾਵਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ।
ਸਕੂਲ ਪੁੱਜਣ ‘ਤੇ ਜੇਤੂਆਂ ਦਾ ਜ਼ੋਰਦਾਰ ਸਵਾਗਤ
ਜੇਤੂ ਖਿਡਾਰੀਆਂ ਦਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪਹੁੰਚਣ ‘ਤੇ ਸ਼ਨਿੱਚਰਵਾਰ ਨੂੰ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਕੂਲ ਪ੍ਰਿੰਸੀਪਲ ਅਤੇ ਸਾਰੇ ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ਅਤੇ ਕੋਚਿੰਗ ਨੂੰ ਦਿੱਤਾ ਉਨ੍ਹਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿਖਾਈ ਤਕਨੀਕ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।
ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ
ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ
ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, ਪਰ ਉਨ੍ਹਾਂ ਨੂੰ ਇੱਕ ਵੀ ਮੈਚ ‘ਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਹਾਲਾਂਕਿ ਓਪਨਰ ਧਵਨ ਦੀ ਸੱਟ ਤੋਂ ਬਾਅਦ ਉਨ੍ਹਾਂ ਨੂੰ ਵਿੰਡੀਜ ਸੀਰੀਜ ਲਈ ਟੀਮ ‘ਚ ਜਗ੍ਹਾ ਮਿਲ ਗਈ ਸੀ ਧਵਨ ਨੂੰ ਘਰੇਲੂ ਟੀ-20 ਟੂਰਨਾਮੈਂਟ ਸਈਦ ਮੁਸ਼ਤਾਕ ਅਲੀ ਟ੍ਰਾਫੀ ਦੇ ਪਿਛਲੇ ਹਫਤੇ ਮਹਾਂਰਾਸ਼ਟਰ ਤੇ ਦਿੱਲੀ ਦਰਮਿਆਨ ਮੈਚ ਦੌਰਾਨ ਖੱਬੇ ਪੈਰ ‘ਤੇ ਸੱਟ ਲੱਗੀ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਅਨੁਸਾਰ ਧਵਨ ਦੇ ਗੋਡਿਆਂ ‘ਤੇ ਡੂੰਘੀ ਸੱਟ ਲੱਗੀ ਹੈ।
ਬੀਸੀਸੀਆਈ ਨੇ ਜਾਰੀ ਬਿਆਨ ‘ਚ ਕਿਹਾ, ਧਵਨ ਦੇ ਪੈਰ ‘ਚ ਟਾਂਕੇ ਲੱਗੇ ਹਨ ਤੇ ਉਹ ਅਜੇ ਠੀਕ ਨਹੀਂ ਹੋ ਸਕੇ ਹਨ ਉਨ੍ਹਾਂ?ਦੀ ਸੱਟ ਨੂੰ ਠੀਕ ਹੋਣ ‘ਚ ਅਜੇ ਸਮਾਂ ਲੱਗੇਗਾ ਧਵਨ ਦੀ ਗੈਰ-ਹਾਜ਼ਰੀ ‘ਚ ਸੰਭਵ ਹੈ ਕਿ ਭਾਰਤ ਲੋਕੇਸ਼ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ‘ਚ ਉਤਾਰੇ ਰਾਹੁਲ ਦਾ ਕਰਨਾਟਕ ਲਈ ਮੁਸ਼ਤਾਕ ਅਲੀ ‘ਚ ਵਧੀਆ ਪ੍ਰਦਰਸ਼ਨ ਰਿਹਾ ਹੈ ਤੇ ਉਨ੍ਹਾਂ ਨੇ 145.16 ਦੇ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ ਉਨ੍ਹਾਂ ਨੇ ਪੰਜਾਬ ਖਿਲਾਫ 84 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਸੰਜੂ ਨੇ ਮੁਸ਼ਤਾਕ ਅਲੀ ‘ਚ ਆਪਣੀ ਟੀਮ ਕੇਰਲ ਵੱਲੋਂ ਛੇ ਮੈਚ ਖੇਡੇ ਹਨ ਪਰ ਉਸਦਾ ਘਰੇਲੂ ਟੂਰਨਾਮੈਂਟ ‘ਚ ਪ੍ਰਦਰਸ਼ਨ ਸੰਤੋਖਜ਼ਨਕ ਨਹੀਂ ਰਿਹਾ ਤੇ ਉਹ ਇੱਕ ਹੀ ਅਰਧ ਸੈਂਕੜਾ ਪਾਰੀ ਖੇਡ ਸਕੇ ਇਸ ਤੋਂ ਪਹਿਲਾਂ ਉਨ੍ਹਾਂ ਵਿਜੈ ਹਜ਼ਾਰੇ ‘ਚ ਨਾਬਾਦ 212 ਦੌੜਾਂ ਦੀ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿੱਜੀ ਪਾਰੀ ਖੇਡੀ ਸੀ ਇਹ ਉਸਦਾ ਸੂਚੀ ਏ ਕ੍ਰਿਕਟ ‘ਚ ਪਹਿਲਾ ਸੈਂਕੜਾ ਸੀ ਜਿਸਦੀ ਬਦੌਲਤ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਵਾਪਸੀ ਦਾ ਮੌਕਾ ਮਿਲਿਆ ਹੈ।
ਸੰਜੂ ਨੇ ਸਾਲ 2015 ‘ਚ ਜਿੰਬਾਬਵੇ ਵੱਲੋਂ ਭਾਰਤ ਦੀ ਟਵੰਟੀ-20 ਟੀਮ ‘ਚ ਖੇਡਿਆ ਸੀ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਦੇ ਤਾਲੇਗਾਂਵ ‘ਚ ਸਥਾਨਿਕ ਖਿਡਾਰੀਆਂ ਲਈ ਸ਼ੁਰੂ ਕੰਡੀਸ਼ਨਿੰਗ ਕੈਂਪ ‘ਚ ਹਿੱਸਾ ਲੈਣਾ ਸੀ ਉਹ ਮੁਸ਼ਤਾਕ ਅਲੀ ‘ਚ ਖੇਡਣ ਤੋਂ ਬਾਅਦ ਆਪਣੇ ਨਿੱਜੀ ਕੋਚ ਬੀਜੂ ਜਾਰਜ ਦੀ ਅਗਵਾਈ ‘ਚ ਫਿਲਹਾਲ ਟ੍ਰੇਨਿੰਗ ਕਰ ਰਹੇ ਹਨ ਜਾਰਜ ਭਾਰਤੀ ਮਹਿਲਾ ਟੀਮ ਦੇ ਸਾਬਕਾ ਫੀਲਡਿੰਗ ਕੋਚ ਰਹਿ ਚੁੱਕੇ ਹਨ ਇਸ ਦਰਮਿਆਨ ਵਿਕਟ ਕੀਪਰ ਰਿਧੀਮਾਨ ਸਾਹਾ ਨੇ ਭਾਰਤ ਬੰਗਲਾਦੇਸ਼ ਖਿਲਾਫ ਇਤਿਹਾਸਕ ਗੁਲਾਬੀ ਗੇਂਦ ਟੈਸਟ ‘ਚ ਕਮਾਲ ਦੀ ਵਿਕਟ ਕੀਪਿੰਗ ਕੀਤੀ ਸੀ ਪਰ ਸੀਰੀਜ ਤੋਂ ਬਾਅਦ ਸਕੈਨ ‘ਚ ਉਸਦੀ ਖੱਬੀ ਉਂਗਲੀ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ ਬੀਸੀਸੀਆਈ ਅਨੁਸਾਰ ਸਾਹਾ ਦੀ ਸਰਜਰੀ ਸਫਲ ਰਹੀ ਹੈ ਤੇ ਉਹ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕਾਦਮੀ ‘ਚ ਰਿਹੈਬਿਲੀਟੇਸ਼ਨ ਕਰਨਗੇ ਪਰ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਕਿੰਨਾ ਸਮਾਂ ਲੱਗੇਗਾ ਭਾਰਤੀ ਟੀਮ ਨੇ ਫਰਵਰੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੈ।
ਟੀ-20 ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅੱਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟ ਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਤੇ ਕੈਨੈਡਾ ਦੀ ਟੀਮ ਨੂੰ ਹਾਲੇ ਨਹੀਂ ਮਿਲੀ ਐਨਓਸੀ
ਸੁਖਜੀਤ ਮਾਨ/ਚੰਡੀਗੜ੍ਹ/ਬਠਿੰਡਾ। ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਭਾਵੇਂ ਹੀ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 ਸਬੰਧੀ ਤਿਆਰੀਆਂ ਜੰਗੀ ਪੱਧਰ ‘ਤੇ ਵਿੱਢ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਬਾਹਰੀ ਅੱਠ ਟੀਮਾਂ ‘ਚੋਂ ਦੋ ਟੀਮਾਂ ਕੈਨੇਡਾ ਅਤੇ ਪਾਕਿਸਤਾਨ ਨੂੰ ਅਜੇ ਐਨਓਸੀ ਹੀ ਨਹੀਂ ਮਿਲੀ ਛੇ ਟੀਮਾਂ ਨੂੰ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਤੇ ਗ੍ਰਹਿ ਵਿਭਾਗ ਨੇ ਇਤਰਾਜ਼ਹੀਣਤਾ (ਐਨ.ਓ.ਸੀ.) ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ।
ਇਸ ਕੌਮਾਂਤਰੀ ਟੂਰਨਾਮੈਂਟ ‘ਚ ਘਰੇਲੂ ਟੀਮ ਭਾਰਤ ਤੋਂ ਇਲਾਵਾ ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ,  ਸ਼੍ਰੀਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਖਿਡਾਰੀਆਂ ਨੂੰ ਠਹਿਰਾਉਣ ਦਾ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ । ਅਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਖੇਡ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਨੇ ਦੱਸਿਆ ਕਿ ਖਿਡਾਰੀਆਂ ਨੂੰ ਹੋਟਲਾਂ ਤੋਂ ਖੇਡ ਮੈਦਾਨਾਂ ਤੱਕ ਪਹੁੰਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਅਸਕਾਰਟ ਗੱਡੀਆਂ ਚੱਲਣਗੀਆਂ ਅਤੇ ਸੁਰੱਖਿਆ ਦੇ ਪੱਖ ਤੋਂ ਵੀ ਪੂਰੀ ਚੌਕਸੀ ਵਰਤੀ ਜਾਵੇਗੀ।
ਐਨਓਸੀ ਲਈ ਯਤਨ ਜ਼ਾਰੀ : ਡਾਇਰੈਕਟਰ
ਡਾਇਰੈਕਟਰ ਖੇਡ ਵਿਭਾਗ ਸੰਜੇ ਪੋਪਲੀ ਨੇ ਦੱਸਿਆ ਕਿ ਸੂਬੇ ਦਾ ਖੇਡ ਵਿਭਾਗ ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਲਈ ਐਨ.ਓ.ਸੀ. ਜਾਰੀ ਕਰਵਾਉਣ ਲਈ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ਵਿੱਚ ਹੈ ਉਨ੍ਹਾਂ ਆਖਿਆ ਕਿ ਇਸ ਦੇ ਛੇਤੀ ਹੀ ਜਾਰੀ ਹੋਣ ਦੀ ਪੂਰੀ ਆਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ ਆਗੂ ਦੇ ਕਤਲ ਦੀ ਜਾਂਚ ਲਈ ਐੱਸ.ਆਈ.ਟੀ. ਟੀਮ ਗਠਿਤ
ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਚਲਾ ਕੇ ਕੀਤਾ ਗਿਆ ਸੀ ਕਤਲ
ਬਟਾਲਾ। ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿਚ ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਪ੍ਰੇਮ ਕੁਮਾਰ, ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ (ਇਨਵੈਸਟੀਗੇਸ਼ਨ ਯੂਨਿਟ), ਇੰਚਾਰਜ ਸੀ.ਆਈ.ਏ. ਇੰਸਪੈਕਟਰ ਸੁਰਿੰਦਰ ਸਿੰਘ ਅਤੇ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲੀ ਸ਼ਾਮਲ ਹਨ।
ਇਸ ਤੋਂ ਇਲਾਵਾ ਐੱਸ.ਪੀ. ਹੈੱਡਕੁਆਟਰ ਵੀ ਇਸ ਜਾਂਚ ਟੀਮ ਦੇ ਕੰਮ ਦੀ ਨਿਗਰਾਨੀ ਕਰਨਗੇ। ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਜਾਂਚ ਟੀਮ ਇਸ ਕਤਲ ਕੇਸ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਕਤਲ ਦੇ ਅਸਲ ਕਾਰਨਾਂ ਅਤੇ ਦੋਸ਼ੀਆਂ ਦਾ ਪਤਾ ਲਗਾਵੇਗੀ।
ਉਨ੍ਹਾਂ ਦੱਸਿਆ ਕਿ ਐੱਸ.ਆਈ.ਟੀ. ਵੱਲੋਂ ਇਸ ਸਬੰਧੀ ਅੱਜ ਤੋਂ ਹੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਇਸ ਕੇਸ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਮਾਮਲੇ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ 18 ਨਵੰਬਰ ਦੀ ਰਾਤ ਨੂੰ ਪਿੰਡ ਢਿੱਲਵਾਂ ਵਿਖੇ ਦਲਬੀਰ ਸਿੰਘ ਸਾਬਕਾ ਸਰਪੰਚ ਪੁੱਤਰ ਸੰਤਾ ਸਿੰਘ ਨੂੰ ਪਿੰਡ ਦੇ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਵਿਚ ਸੱਤ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ
ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ ਤਾਰੇ ਵਿਖਾ ਦਿੱਤੇ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ‘ਚ 11 ਮਿੰਟਾਂ ਦੇ ਫਰਕ ‘ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਸਮਾਪਤ ਕਰ ਦਿੱਤਾ ਅਮਰੀਕਾ ਨੇ ਆਖਰੀ ਮਿੰਟਾਂ ‘ਚ ਆਪਣਾ ਇੱਕੋ-ਇੱਕ ਗੋਲ ਕੀਤਾ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ।  Hockey
ਪਰ ਇਸ ਮੁਕਾਬਲੇ ‘ਚ ਭਾਰਤ ਦੇ ਤੂਫਾਨੀ ਪ੍ਰਦਰਸ਼ਨ ਦਾ ਅਮਰੀਕਾ ਕੋਲ ਕੋਈ ਜਵਾਬ ਨਹੀਂ ਸੀ ਭਾਰਤ ਦੀ ਇਸ ਸ਼ਾਨਦਾਰ ਜਿੱਤ ‘ਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੋ ਗੋਲ ਕੀਤੇ ਪਹਿਲਾ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ ਲਿਲਿਮਾ ਮਿੰਜ ਨੇ 28ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾ ਦਿੱਤਾ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਸ਼ਰਮਿਲਾ ਦੇਵੀ ਨੇ 40ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਸਕੋਰ 2-0 ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੇ 42ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਸਕੋਰ 3-0 ਕਰ ਦਿੱਤਾ ਨਵਨੀਤ ਕੌਰ ਨੇ 46ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ ਭਾਰਤ ਨੂੰ 51ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ਮਿਲਿਆ ਅਤੇ ਗੁਰਜੀਤ ਨੇ ਭਾਰਤ ਦਾ ਪੰਜਵਾਂ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਮਰੀਕਾ ਦਾ ਇੱਕੋ-ਇੱਕ ਗੋਲ 54ਵੇਂ ਮਿੰਟ ‘ਚ ਮਿਲੇ ਸਟਰੋਕ  ‘ਤੇ ਏਰਿਨ ਮੈਟਸਨ ਨੇ ਕੀਤਾ ਅਤੇ ਹਾਰ ਦਾ ਫਰਕ ਘੱਟ ਕੀਤਾ ।  Hockey
ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਦੂਜੀ ਵਾਰ ਓਲੰਪਿਕ ਖੇਡਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਕੁਆਲੀਫਾਇਰ ਦਾ ਦੂਜਾ ਮੈਚ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ ਭਾਰਤ ਨੂੰ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਸਿਰਫ ਇਹ ਮੈਚ ਡਰਾਅ ਕਰਵਾਉਣ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ ਅਮਰੀਕਾ ਨੂੰ ਆਪਣੀਆਂ ਉਮੀਦਾਂ ਲਈ ਨਾ ਸਿਰਫ ਵੱਡੀ ਜਿੱਤ ਹਾਸਲ ਕਰਨੀ ਹੋਵੇਗੀ ਸਗੋਂ ਗੋਲਾਂ ‘ਚ ਭਾਰਤ ਦੀ ਬਰਾਬਰੀ ਕਰਨੀ ਹੋਵੇਗੀ ਤਾਂ ਕਿ ਅੰਕਾਂ ਅਤੇ ਗੋਲਾਂ ਦੇ ਬਰਾਬਰ ਰਹਿਣ ਦੀ ਸਥਿਤੀ ‘ਚ ਸ਼ੂਟ ਆਊਟ ਦਾ ਸਹਾਰਾ ਲਿਆ ਜਾ ਸਕੇ।
ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣੇ ਹਨ ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖੀ ਜਾਵੇਗੀ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਉਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ ਸੋਢੀ ਅਤੇ ਇੰਸਪੈਕਟਰ ਸੰਦੀਪ ਸਿੰਘ ਸੰਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਸਥਿਤ ਦੁਕਾਨ ‘ਚੋਂ ਮਧੂ ਸਾਗਰ ਘਿਓ ਸਵਾ ਦੋ ਕੁਇੰਟਲ, ਕੇਸ਼ਵ ਘਿਓ ਸਾਢੇ ਪੰਜ ਕੁਇੰਟਲ ਅਤੇ ਸਵਾ ਕੁਇੰਟਲ ਕੁਕਿੰਗ ਮੀਡੀਅਮ ਡੇਅਰੀ ਸ਼ੱਕੀ ਘਿਓ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਘਿਓ ਦੇ ਸੈਂਪਲ ਭਰਕੇ ਜਾਂਚ ਲਈ ਭੇਜ ਦਿੱਤੇ ਹਨ ਤੇ ਘਿਓ ਜ਼ਬਤ ਕਰ ਲਿਆ ਤੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ  ਖੁਰਾਕ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਹਰਿਆਣਾ ‘ਚ ਤਿਆਰ ਹੋਏ ਕੁਕਿੰਗ ਮੀਡੀਅਮ ਦੀ ਵਰਤੋਂ ਮਿਲਾਵਟਖੋਰੀ ਲਈ ਕੀਤੀ ਜਾਂਦੀ ਸੀ ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਕਿੰਗ ਮੀਡੀਅਮ ਗੁਆਂਢੀ ਸੂਬੇ ਤੋਂ ਕਿਉਂ ਖ੍ਰੀਦਿਆ ਜਾ ਰਿਹਾ ਸੀ ਜਿਕਰਯੋਗ ਹੈ ਕਿ ਮਾਨਸਾ ‘ਚ ਥੋੜ੍ਹੇ ਦਿਨ ਪਹਿਲਾਂ ਵੀ ਫੂਡ ਸੇਫਟੀ ਟੀਮ ਨੇ ਜਾਂਚ ਕਰਦਿਆਂ ਘਿਓ ਅਤੇ ਤੇਲ ਆਦਿ ਜ਼ਬਤ ਕੀਤਾ ਸੀ।
ਹਰਿਆਣੇ ਦੀ ਸ਼ਰਾਬ ਹੀ ਨਹੀਂ, ਘਿਓ ਦੀ ਵੀ ਤਸਕਰੀ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਠੇਕਿਆਂ ਦੀ ਸ਼ਰਾਬ ਦੀ ਤਸਕਰੀ ਦੇ ਤਾਂ ਨਿੱਤ ਚਰਚੇ ਹੁੰਦੇ ਹੀ ਸੀ ਸਨ ਹੁਣ ਘਿਓ ਦੀ ਵੀ ਤਸਕਰੀ ਹੋਣ ਲੱਗੀ ਹੈ ਤਿਉਹਾਰਾਂ ਦੇ ਦਿਨਾਂ ‘ਚ ਹਰਿਆਣਾ ‘ਚ ਤਿਆਰ ਕੀਤੇ ਜਾਂਦੇ ਸ਼ੱਕੀ ਘਿਓ ਨੂੰ ਪੰਜਾਬ ਲਿਆ ਕੇ ਮਿਲਾਵਟਖੋਰ ਵੱਡੀ ਮਾਤਰਾ ‘ਚ ਮਿਲਾਵਟ ਕਰਕੇ ਲੋਕਾਂ ਨੂੰ ਵੇਚਦੇ ਹਨ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਕੀਤੇ ਜਾ ਰਹੇ ਛਾਪੇਮਾਰੀ ਨੇ ਘਿਓ ਦੇ ਕਾਰੋਬਾਰੀਆਂ ਨੂੰ ਵੀ ਭਾਜੜਾਂ ਪਾ ਰੱਖੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੁਰੂ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਖਿਲਾਫ਼ ਆਖ਼ਰੀ ਟੀ-20 ‘ਚ ਮਿਲੀ ਹਾਰ ਤੋਂ ਬਾਦ ਕਿਹਾ ਹੈ ਕਿ ਖਿਡਾਰੀਆਂ ਨੂੰ ਸਾਰੇ ਤਰ੍ਹਾਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਤਾਂ ਕਿ ਭਵਿੱਖ ‘ਚ ਟਾਸ ਨਾਲ ਨਤੀਜਾ ਪ੍ਰਭਾਵਿਤ ਨਾ ਹੋਵੇ ਭਾਰਤੀ ਕਪਤਾਨ ਨੇ ਆਪਣੇ ਫੈਸਲੇ ਨੂੰ ਸੀ ਠਹਿਰਾਉਂਦੇ ਹੋਏ ਕਿਹਾ, ‘ਸਾਡੀ ਟੀਮ ਨੂੰ ਆਪਣੇ ਕੰਮਫਰਟ ਜੋਨ ਤੋਂ ਬਾਹਰ ਨਿਕਲਣਾ ਹੋਵੇਗਾ ਪਹਿਲਾਂ ਬੱਲੇਬਾਜੀ ਕਰਦੇ ਹੋਏ ਸਾਨੂੰ ਸਾਇਦ 20-30 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸੀ ਜੋ ਟੀ-20 ਕ੍ਰਿਕਟ ‘ਚ ਨੁਕਸਾਨਦੇਹ ਹੋ ਸਕਦਾ ਹੈ ਇਸ ਲਈ ਸਾਨੂੰ ਬੱਲੇਬਾਜੀ ਕਰਨਾ ਚਾਹੀਦਾ ਸੀ ਤਾਂ ਕਿ ਵੱਡਾ ਸਕੋਰ ਬਣਾ ਸਕੇ ਸਾਨੂੰ 200 ਦੇ ਬਾਰੇ ‘ਚ ਸੋਚਣ ਦੀ ਬਜਾਇ 170 ਤੱਕ ਬਣਾਉਣੇ ਚਾਹੀਦੇ ਸਨ। (Virat Kohli)
ਪਰ ਅਸੀਂ ਲਗਾਤਾਰ ਵਿਕਟਾਂ ਗਵਾਉਂਦੇ ਗਏ ਉਨ੍ਹਾਂ ਕਿਹਾ ਕਿ ‘ਅਸੀਂ ਦੱਖਣੀ ਅਫ਼ਰੀਕਾ ਦੇ ਯਤਨਾਂ ਨੂੰ ਘੱਟ ਨਹੀਂ ਕਰ ਸਕਦੇ ਹਾਂ ਉਨ੍ਹਾਂ ਨੇ ਸਾਥੋਂ ਬਿਹਤਰ ਪਿੱਚ ਨੂੰ ਸਮਝਿਆ ਅਤੇ ਸਹੀ ਦਿਸਾ ‘ਚ ਹਿੱਟ ਕੀਤਾ ਉਨ੍ਹਾਂ ਕੋਲ ਗੇਂਦਬਾਜੀ ਦਾ ਵਧੀਆ ਤਾਲਮੇਲ ਸੀ ਭਾਰਤੀ ਕਪਤਾਨ ਨੇ ਅਗਲੇ ਵਿਸ਼ਵਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਿਹਾ ਕਿ ਟੀਮ ਨੂੰ ਆਪਣੇ ਸਕੋਰ ਦਾ ਬਚਾਅ ਕਰਨਾ ਆਉਣਾ ਚਾਹੀਦਾ ਹੈ ਇਸ ਲਈ ਉਸਨੂੰ ਜਿਆਦਾ ਤਿਆਰੀ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ, ਤੁਹਾਨੂੰ ਕ੍ਰਿਕਟ ‘ਚ ਮੈਚ ਜਿੱਤਣ ਲਈ ਜੋਖ਼ਿਮ ਉਠਾਉਣ ਦੀ ਜ਼ਰੂਰਤ ਹੈ। (Virat Kohli)
ਪਹਿਲਾ ਤੋਂ ਕੁਝ ਤੈਅ ਨਹੀਂ ਹੁੰਦਾ ਹੈ ਜੇਕਰ ਅਸੀਂ ਆਪਣੇ ਆਰਾਮ ਤੋਂ ਬਾਹਰ ਨਿੱਕਲਣ ਨੂੰ ਤਿਆਰ ਹੋਵਾਂਗੇ ਤਾਂ ਸਾਨੂੰ ਟਾਸ ਦੇ ਨਤੀਜਿਆਂ ਨਾਲ ਫਰਕ ਨਹੀਂ ਪਵੇਗਾ ਵਿਰਾਟ ਨੇ ਕਿਹਾ ਕਿ, ਸਾਡੀ ਪਹਿਲੀ ਕੋਸ਼ਿਸ਼ ਤਾਂ ਟਾਸ ਨੂੰ ਆਪਣੀਆਂ ਯੋਜਨਾਵਾਂ ਤੋਂ ਬਾਹਰ ਰੱਖਣ ਦੀ ਹੈ ਇਸ ਤੋਂ ਬਾਦ ਅਸੀਂ ਆਪਣੇ ਸਰਵਸ੍ਰੇਸਠ ਤਾਲਮੇਲ ਨਾਲ ਖੇਡਣਾ ਚਾਹੁੰਦੇ ਹਾਂ ਅਸੀਂ ਅਜਿਹੇ ਚਾਹੁੰਦੇ ਹਾਂ ਜੋ ਨੌਵੇਂ ਨੰਬਰ ਤੱਕ ਬੱਲੇਬਾਜ ਕਰ ਸਕਦੇ ਹੋਣ ਅਸੀਂ ਚੰਗੀ ਸਥਿਤੀ ‘ਚ ਹਾਂ ਅਸੀਂ ਪਹਿਲਾਂ ਗੇਂਦਬਾਜੀ ਕਰੀਏ ਜਾਂ ਬੱਲੇਬਾਜੀ। (Virat Kohli)