Trees - Sach Kahoon Punjabi
ਹਰੇਕ ਸਕੂਲ ਵਿੱਚ ਘੱਟੋ ਘੱਟ ਦਸ ਰੁੱਖ ਲਗਾਉਣ ਲਈ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ : ਡਾ. ਮਹਾਜਨ
ਭਾਦਸੋਂ (ਸੁਸ਼ੀਲ ਕੁਮਾਰ) ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀ) ਪਟਿਆਲਾ ਡਾ: ਅਰਚਨਾ ਮਹਾਜਨ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੌਟ ਬਲਾਕ ਭਾਦਸੋਂ -2 ਵਿਖੇ ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਸਮੇਂ ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਟਿਆਲੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਦਸ ਹਜ਼ਾਰ ਰੁੱਖਾਂ ਨੂੰ ਲਗਾਉਣ ਦਾ ਟੀਚਾ ਮਿੱਥਿਆ ਗਿਆ। ਹਰੇਕ ਸਕੂਲ ਵਿੱਚ ਘੱਟੋ ਘੱਟ ਦਸ ਰੁੱਖ ਲਗਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ।
ਜੋ ਕਿ 26,27 ਤੇ 28 ਸਤੰਬਰ ਵਾਲੇ ਦਿਨ ਲਗਾਏ ਜਾਣਗੇ। ਤਾਂ ਜੋ ਸਾਡਾ ਵਾਤਾਵਰਣ ਦਿਨੋ ਦਿਨ ਕਈ ਕਾਰਨਾਂ ਕਰਕੇ ਪਲੀਤ ਹੋ ਰਿਹਾ ਹੈ।ਉਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ।ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਨੇ ਸਮਾਜ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਇਸ ਸਮੇਂ ਵੀਨਾ ਤਿਵਾੜੀ, ਨਰਿੰਦਰ ਸਿੰਘ, ਰੁਪਿੰਦਰ ਸਿੰਘ,ਰਮਣੀਕ ਕੌਰ, ਮਨਪ੍ਰੀਤ ਸਿੰਘ,ਬਲਵੀਰ ਸਿੰਘ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ : Asian Games 2023 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ
ਰੁੱਖਾਂ ਨਾਲ ਸੁੱਖ (ਬਾਲ ਕਵਿਤਾ)
ਰੁੱਖਾਂ ਨਾਲ ਸੁੱਖ | Trees
ਜਨਮ ਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ,
ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ।
ਵਾਤਾਵਰਨ ਆਪਣਾ ਬਚਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਪ੍ਰਦੂਸ਼ਣ ਹੈ ਸਾਰਾ ਸੋਖ ਲੈਂਦੇ ਰੁੱਖ ਨੇ,
ਆਕਸੀਜ਼ਨ ਵੀ ਪੂਰੀ ਕਰ ਦਿੰਦੇ ਰੁੱਖ ਨੇ।
ਸਾਰਿਆਂ ਨੂੰ ਇਹੀ ਸਮਝਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਜਨਾਲ ਵਾਲਾ ਆਖੇ ਜਸਪਾਲ ਬੱਚਿਓ,
ਹੈ ਇੱਕੋ-ਇੱਕ ਮੌਕਾ ਲਓ ਸੰਭਾਲ ਬੱਚਿਓ।
ਆਪੋ-ਆਪਣੇ ਭਵਿੱਖ ਨੂੰ ਬਚਾਓ ਬੱਚਿਓ,
ਜਨਮਦਿਨ ਜਦੋਂ ਵੀ ਮਨਾਓ ਬੱਚਿਓ,
ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ।
ਜਸਪਾਲ ਜਨਾਲ,
ਜਨਾਲ (ਸੰਗਰੂਰ)।
ਮੋ. 86994-06500
ਸ਼ਹਿਰ ਵਾਸੀਆਂ ’ਚ ਰਾਤ ਦੇ ਹਨ੍ਹੇਰੇ ’ਚ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਰੋਸ ਦੀ ਲਹਿਰ
ਐੱਸ.ਡੀ.ਐਮ ਅਮਲੋਹ ਤੇ ਜੰਗਲਾਤ ਵਿਭਾਗ ਨੇ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ
(ਅਨਿਲ ਲੁਟਾਵਾ) ਅਮਲੋਹ। ਬੀਤੀ ਰਾਤ ਸ਼ਹਿਰ ਅਮਲੋਹ ਵਿਖੇ ਰਾਤ ਸਾਢੇ 10 ਵਜੇ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਰਾਤ ਦੇ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਸ਼ਹਿਰ ਅਮਲੋਹ ਦੇ ਖੰਨਾ ਰੋਡ ’ਤੇ ਸੜਕ ਕੰਢੇ ਖੜ੍ਹੇ ਸਰਕਾਰੀ ਦਰੱਖ਼ਤ ਨੂੰ ਜੇ.ਸੀ.ਬੀ. ਦੀ ਮੱਦਦ ਨਾਲ ਪੁੱਟ ਕੇ ਸੜਕ ਨਾਲ ਲੱਗਦੇ ਪਲਾਟ ਵਿੱਚ ਸੁੱਟ ਦਿੱਤਾ ਗਿਆ। ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਘਟਨਾ ਸਥਾਨ ’ਤੇ ਇਕੱਠੇ ਹੋਏ ਲਖਵਿੰਦਰ ਸਿੰਘ ਪੁੱਤਰ ਬੰਤ ਸਿੰਘ ਤੇ ਹੋਰ ਮਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਰਾਤ 10 ਵਜੇ ਕਿਸੇ ਕੰਮ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਜਦੋਂ ਉਹ ਖੰਨਾ ਚੁੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਈ ਵਿਅਕਤੀ ਜੇ.ਸੀ.ਬੀ ਦੀ ਮੱਦਦ ਨਾਲ ਸੜਕ ਨਾਲ ਲੱਗਦੀ ਸਰਕਾਰੀ ਜਗਾ ਵਿੱਚ ਡੂੰਘਾ ਟੋਆ ਪੁੱਟ ਕੇ ਜੰਗਲਾਤ ਵਿਭਾਗ ਦੇ ਸਰਕਾਰੀ ਦਰੱਖ਼ਤ ਪੁੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਪੁੱਟੇ ਗਏ ਦਰੱਖ਼ਤ ਦੀ ਲੰਬਾਈ ਲਗਭਗ 50 ਫੁੱਟ ਤੋਂ ਵੱਧ ਅਤੇ ਚੌੜਾਈ 20 ਫੁੱਟ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਨੂੰ ਸਰਕਾਰੀ ਦਰੱਖ਼ਤ ਪੁੱਟਣ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਉਹ ਸਾਡੇ ਨਾਲ ਉਲਝਣ ਲੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਸਾਰੀ ਘਟਨਾ ਮੌਕੇ ’ਤੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ ਜਿਸ ਉਪਰੰਤ ਦਰੱਖ਼ਤ ਪੁੱਟਣ ਵਾਲੇ ਵਿਅਕਤੀ ਮੌਕੇ ਤੇ ਆਪਣੀਆਂ ਗੱਡੀਆਂ ਤੇ ਜੇ.ਸੀ.ਬੀ ਨੂੰ ਨਾਲ ਲੈ ਕੇ ਘਟਨਾ ਸਥਾਨ ਤੋਂ ਭੱਜ ਗਏ।
ਕੀ ਕਹਿਣਾ ਹੈ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੁਖ ਸਿੰਘ ਦਾ :
ਇਸ ਸਬੰਧੀ ਗੱਲਬਾਤ ਕਰਨ ’ਤੇ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਘਟਨਾ ਸਥਾਨ ’ਤੇ ਜੰਗਲਾਤ ਗਾਰਡ ਭੇਜ ਕੇ ਨੁਕਸਾਨ ਰਿਪੋਰਟ ਨੰਬਰ 1135055 ਤਿਆਰ ਕਰ ਕੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਪੁੱਟੇ ਗਏ ਸਰਕਾਰੀ ਦਰਖ਼ਤ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਐੱਸ.ਡੀ.ਐਮ ਅਮਲੋਹ ਜੀਵਨਜੋਤ ਕੌਰ ਦਾ
ਐੱਸਡੀਐੱਮ ਜੀਵਨਜੋਤ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰੀ ਦਰੱਖ਼ਤ ਨੂੰ ਪੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਸਬੰਧਿਤ ਵਿਭਾਗ ਨੂੰ ਹੁਕਮ ਦੇ ਦਿੱਤੇ ਗਏ ਹਨ ਜਿਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
ਭੈਣੋ ਤੇ ਭਰਾਵੋ….
ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
ਭੈਣੋ ਤੇ ਭਰਾਵੋ….
ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,
ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ
ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,
ਭੈਣੋ ਤੇ ਭਰਾਵੋ….
ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,
‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ
ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,
ਭੈਣੋ ਤੇ ਭਰਾਵੋ….
ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)
ਮੋ. 98150-78408
ਕੀ ਹੋ ਰਿਹਾ ?
ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,
ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,
ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ
ਦੱਸੋ ਬਈ ਦੱਸੋ….
ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,
ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,
ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ
ਦੱਸੋ ਬਈ ਦੱਸੋ….
ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,
ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,
ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ
ਦੱਸੋ ਬਈ ਦੱਸੋ….
ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,
ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,
ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ
ਦੱਸੋ ਬਈ ਦੱਸੋ….
ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,
ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,
ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ
ਦੱਸੋ ਬਈ ਦੱਸੋ….
ਜੀਤ ਹਰਜੀਤ,
ਪ੍ਰੀਤ ਨਗਰ,ਸੰਗਰੂਰ
ਮੋ. 97816-77772
ਫੁੱਟਦੇ ਝਰਨੇ
ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,
ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ
ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,
ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ
ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,
ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ
ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,
ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ
ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,
ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ
ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,
ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ
ਹਰਪ੍ਰੀਤ ਕੌਰ ਘੁੰਨਸ
ਮੋ: 97795-20194
ਪੁਕਾਰ
ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,
ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ
ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,
ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ
ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ
ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,
ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ
ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,
ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ
ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,
ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ
ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,
ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ
ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ
ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ
ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,
ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ
ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦਰਸ਼ਨ (ਗਿੱਲ ਦੁਤਾਲ)
ਮੋ. 99880-32249
ਸਾਹਾਂ ਦੀ ਡੋਰ
ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,
ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।
ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,
ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।
ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,
ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?
ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,
ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।
ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,
ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।
ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,
ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।
ਬਲਵਿੰਦਰ ਰਾਏ,
ਦੋਦਾ (ਸ੍ਰੀ ਮੁਕਤਸਰ ਸਾਹਿਬ)
ਮੋ. 93573-05252
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰੁੱਖਾਂ ਦੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ
ਪ੍ਰਸ਼ਾਸਨ ਅਤੇ ਵਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ
ਬਰਨਾਲਾ (ਰਾਜਿੰਦਰ ਸ਼ਰਮਾ) ਵਣ ਰੇਜ ਬਰਨਾਲਾ ਦੀਆਂ ਸੜਕਾਂ, ਨਹਿਰਾਂ, ਡਰੇਨਾਂ, ਬੀੜਾਂ, ਸੂਏ, ਕੱਸੀਆਂ, ਰੇਲਵੇ ਲਾਈਨਾਂ ਤੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਨਾਲਾ ਜ਼ਿਲ੍ਹੇ ਅੰਦਰ ਰੁੱਖਾਂ ਦੀ ਨਾਜਾਇਜ਼ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਜ਼ਿਲ੍ਹਾ ਰੇਗਿਸਤਾਨ ਬਣ ਜਾਵੇਗਾ ਇਹ ਵਿਚਾਰ ਵਾਤਾਵਰਨ ਅਤੇ ਰੁੱਖ ਪ੍ਰੇਮੀ  ਕੁਲਦੀਪ ਸਿੰਘ ਵਾਸੀ ਹਰੀਗੜ੍ਹ, ਮਾਹਲ ਸਿੰਘ ਵਾਸੀ ਬਡਬਰ ਅਤੇ ਭੀਮ ਸਿੰਘ ਵਾਸੀ ਭੂਰੇ ਨੇ ਪ੍ਰਗਟ ਕੀਤੇ
ਉਨ੍ਹਾਂ ਕਿਹਾ ਕਿ ਵਣ ਰੇਂਜ ਬਰਨਾਲਾ ਅੰਦਰ ਚੋਰਾਂ ਵੱਲੋਂ ਸਰਕਾਰੀ ਜੰਗਲਾਂ ਅੰਦਰੋਂ ਲਗਾਤਾਰ ਰੁੱਖ ਕੱਟੇ ਜਾ ਰਹੇ ਹਨ, ਪ੍ਰੰਤੂ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਮੌਸਮੀ ਡੱਡੂਆਂ ਵਾਂਗੂ ਇਹ ਕਰਮਚਾਰੀ ਕਦੇ ਕਦੇ ਹੀ ਨਜ਼ਰ ਆਉਂਦੇ ਹਨ ਸਰਕਾਰ ਦੀ ਰੁੱਖ ਸੰਪਤੀ ਚੋਰਾਂ ਵੱਲੋਂ ਲਗਾਤਾਰ ਲੁੱਟੀ ਜਾ ਰਹੀ ਹੈ ,ਪ੍ਰੰਤੂ ਇਨ੍ਹਾਂ ਰੁੱਖਾਂ ਦੇ ਰਾਖੇ ਇਸ ਵਰਤਾਰੇ ਤੋਂ ਬਿਲਕੁਲ ਅਣਜਾਣ ਜਾਪ ਰਹੇ ਹਨ ਉਨ੍ਹਾਂ ਕਿਹਾ ਕਿ ਸੰਗਰੂਰ ਬਰਨਾਲਾ ਸੜਕ ਉੱਪਰੋਂ ਹਰੀਗੜ੍ਹ ਨਹਿਰ ਤੋਂ ਅੱਗੇ ਕਿਲੋਮੀਟਰ 201-202 ਅਤੇ 203-204 ਖੱਬੇ ਪਾਸੇ ਦੇ ਵਿਚਕਾਰੋਂ ਛੇ ਸੱਤ ਰੁੱਖ ਲਗਾਤਾਰ ਇੱਕੋ ਦਿਨ ਕੱਟੇ ਗਏ ਪ੍ਰੰਤੂ ਮਹਿਕਮੇ ਨੇ ਚੋਰਾਂ ਨੂੰ ਲੱਭਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ
ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ
ਇਸੇ ਤਰ੍ਹਾਂ ਬੀੜ ਬਡਬਰ ਦੇ ਅੰਦਰ ਜਿੱਥੇ ਕਿ ਚਾਰ ਚੁਫੇਰੇ ਘੱਟੋ ਘੱਟ ਬਾਰਾਂ ਫੁੱਟ ਉਚਾ ਲੋਹੇ ਦਾ ਜਾਲ ਲੱਗਿਆ ਹੋਇਆ ਹੈ ਉਸ ਵਿੱਚੋਂ ਵੀ ਰੁੱਖਾਂ ਦੀ ਚੋਰੀ ਕੀਤੀ ਜਾ ਰਹੀ ਹੈ ਚੋਰ ਬੀੜ ਦੁਆਲੇ ਲੱਗੇ ਜਾਲ ਨੂੰ ਕੱਟ ਕੇ ਉਸ ਦੇ ਵਿੱਚੋਂ ਰੁੱਖ ਚੋਰੀ ਕਰਕੇ ਲਿਜਾ ਰਹੇ ਹਨ ਪ੍ਰੰਤੂ ਵਣ ਵਿਭਾਗ ਇਸ ਪ੍ਰਤੀ ਲਾਪ੍ਰਵਾਹ ਹੀ ਨਜ਼ਰ ਆ ਰਿਹਾ ਹੈ ਚੋਰਾਂ ਖਿਲਾਫ ਕਾਰਵਾਈ ਨਾ ਕਰਨ ਤੋਂ ਸਿੱਧ ਹੁੰਦਾ ਹੈ, ਕਿ ਇਹ ਸਾਰਾ ਕੁਝ ਵਣ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹੈ ਜਿਸ ਵਿੱਚ ਅਧਿਕਾਰੀ ਅਤੇ ਕਰਮਚਾਰੀ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ ਜੇਕਰ ਵਿਭਾਗ ਨੇ ਚੋਰਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂਜਨ ਹਿਤ ਵਿੱਚ  ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ
ਉਪਰੋਕਤ ਚੋਰੀ ਹੋਏ ਰੁੱਖਾਂ ਸਬੰਧੀ ਇੰਚਾਰਜ ਵਣ ਗਾਰਡ ਜੁਗਰਾਜ ਸਿੰਘ ਤੇ ਬਲਾਕ ਅਫ਼ਸਰ ਜਗਸੀਰ ਸਿੰਘ ਦੇ ਫੋਨ ‘ਤੇ ਤਿੰਨ ਤਿੰਨ ਵਾਰੀ ਫੋਨ ਲਾਇਆ, ਪ੍ਰੰਤੂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਰੁੱਖ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੱਟੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਨ੍ਹੇਰੀ ਨੇ ਪੁੱਟੇ ਦਰੱਖਤ, ਬਿਜਲੀ ਗੁੱਲ
ਹਨ੍ਹੇਰੀ ਨੇ ਦਰੱਖਤ ਪੁੱਟੇ ਤੇ ਟਰਾਈਸਿਟੀ 4 ਘੰਟੇ ਹਨ੍ਹੇਰੇ ‘ਚ ਡੁੱਬੀ ਰਹੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਮੋਹਾਲੀ ਤੇ ਪੰਚਕੂਲਾ (ਟਰਾਈਸਿਟੀ) ‘ਚ ਕੱਲ੍ਹ ਦੇਰ ਰਾਤ ਨੂੰ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨ੍ਹੇਰੀ ‘ਚ ਦਰੱਖਤ ਪੁੱਟੇ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਟਰਾਈਸਿਟੀ ‘ਤੇ ਕਰੀਬ ਚਾਰ ਘੰਟੇ ਹਨ੍ਹੇਰਾ ਛਾਇਆ ਰਿਹਾ  ਹਾਲਾਂਕਿ ਤੇਜ਼ ਹਵਾ ਨਾਲ ਪਏ ਤੇਜ਼ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਨਾਲ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਥਾਂ-ਥਾਂ ਟਾਹਣੀਆਂ ਟੁੱਟ ਗਈਆਂ ਤੇ ਦਰੱਖਤ ਪੁੱਟੇ ਗਏ, ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਤਾਰ ਟੁੱਟਣ ਨਾਲ ਸਾਹਮਣੋਂ ਆ ਰਹੀ ਕਾਰ ‘ਚ ਰਾਹਗੀਰ ਵਾਲ-ਵਾਲ ਬਚ ਗਏ ਜਲੰਧਰ ‘ਚ ਹਨ੍ਹੇਰੀ ਕਾਰਨ ਹਸਪਤਾਲ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਤੇ ਕਈ ਵਾਹਨ ਨੁਕਸਾਨੇ ਗਏ
ਹਾਲਾਂਕਿ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਤਾਪਮਾਨ ਘੱਟ ਹੋਣ ਨਾਲ ਕੁਝ ਰਾਹਤ ਮਿਲੀ ਤੂਫਾਨ ਕਾਰਨ ਟਰਾਈਸਿਟੀ ‘ਚ ਬਿਜਲੀ ਗੁੱਲ ਹੋ ਗਈ ਕਈ ਥਾਵਾਂ ‘ਤੇ ਤਾਰਾਂ ਟੁੱਟ ਗਈਆਂ, ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਮੌਸਮ ਕੇਂਦਰ ਅਨੁਸਾਰ ਪੱਛਮ-ਉਤਰ ਖੇਤਰ ‘ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਆਉਣ ਤੇ ਕਿਤੇ-ਕਿਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਵਿੱਚ ਨੌਕਰਸ਼ਾਹਾਂ ਲਈ ਆਧੁਨਿਕ ਕਿਸਮ ਦੀਆਂ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਕੇਂਦਰ ਬਣਾਉਣ ਲਈ  ਸਰਕਾਰ 16,500 ਰੁੱਖਾਂ ਦੀ ਕੁਰਬਾਨੀ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਫਿਲਹਾਲ ਰੁੱਖਾਂ ਦੀ ਕਟਾਈ ‘ਤੇ ਅੰਦਰਿਮ ਰੋਕ ਜਰੂਰ ਲਾ ਦਿੱਤੀ ਹੈ, ਪਰ ਇਹ ਰੋਕ ਕਦੋਂ ਤੱਕ ਲੱਗੀ ਰਹਿੰਦੀ ਹੈ ਕਹਿਣਾ ਮੁਸ਼ਕਲ ਹੈ।
ਛੇ ਅਬਾਦ ਬਸਤੀਆਂ ਮਿਟਾ ਕੇ ਨਵੀਆਂ ਬਸਤੀਆਂ ਬਣਾਉਣ ਦੀ ਜਿੰਮੇਵਾਰੀ ਲੈਣ ਵਾਲੇ ਸਰਕਾਰੀ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐਨਬੀਸੀਸੀ) ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਸੰਸਥਾਨਾਂ ਨੇ ਲਈ ਹੈ। ਇਨ੍ਹਾਂ ਵਿਭਾਗਾਂ ਨੇ ਰੁੱਖ ਅਥਾਰਟੀ ਨੂੰ ਅੱਠ ਕਰੋੜ ਰੁਪਏ ਜਮ੍ਹਾ ਕਰਕੇ ਵਾਤਾਵਰਨ ਤਬਾਹੀ ਦੀ ਮਨਜ਼ੂਰੀ ਵੀ ਲੈ ਲਈ ਹੈ। ਇਸ ਆਧਾਰ ‘ਤੇ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਇਹ ਮਾਮਲਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵਿੱਚ ਲਿਜਾਣ ਨੂੰ ਕਿਹਾ ਹੈ। ਭਾਵ, ਹੁਣ ਮਾਮਲਾ ਅਦਾਲਤ ਅਤੇ ਗ੍ਰੀਨ ਪੰਚਾਟ ਕੋਲ ਹੈ। ਹਾਲਾਂਕਿ ਇਸ ਸਬੰਧੀ ਅਦਾਲਤ ਨੇ ਜੋ ਸਵਾਲ ਚੁੱਕੇ ਹਨ, ਉਹ ਬੇਹੱਦ ਅਹਿਮ ਹਨ।
ਇਹ ਵੀ ਪੜ੍ਹੋ : Weather Update : ਹਰਿਆਣਾ ’ਚ ਅੱਜ ਵੀ ਕਈ ਥਾਵਾਂ ’ਤੇ ਮੀਂਹ ਅਤੇ ਤੁਫਾਨ ਦੀ ਸੰਭਾਵਨਾ
ਅਦਾਲਤ ਨੇ ਪੁੱਛਿਆ ਹੈ ਕਿ ਕੀ ਦਿੱਲੀ ਇਸ ਹਾਲਤ ਵਿੱਚ ਹੈ ਕਿ 16,500 ਰੁੱਖਾਂ ਦੀ ਤਬਾਹੀ ਝੱਲ ਲਵੇਗੀ? ਪ੍ਰਦੂਸ਼ਣ ਨਾਲ ਦਿੱਲੀ ਦਾ ਦਮ ਨਿਕਲ ਰਿਹਾ ਹੈ। ਅਜਿਹੇ ਵਿੱਚ ਪ੍ਰਦੂਸ਼ਣ ਦੀ ਨਵੀਂ ਸਮੱਸਿਆ ਨੂੰ ਕੀ ਦਿੱਲੀ ਬਰਦਾਸ਼ਤ ਕਰ ਲਵੇਗੀ? ਉਂਜ ਵੀ ਦੁਨੀਆ  ਦੇ ਜੋ 10 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ, ਉਨ੍ਹਾਂ ਵਿੱਚ ਦਿੱਲੀ ਵੀ ਸ਼ਾਮਲ ਹੈ। ਅਜਿਹੇ ਵਿੱਚ ਜੋ ਦਿੱਲੀ ਵਿੱਚ ਹਰੇ-ਭਰੇ ਰੁੱਖ ਬਾਕੀ ਰਹਿ ਗਏ ਹਨ,  ਕੀ ਉਨ੍ਹਾਂ ਨਾਲ ਦਿੱਲੀ ਪ੍ਰਦੂਸ਼ਣ ਮੁਕਤ ਰਹਿ ਸਕੇਗੀ? ਰਾਜਧਾਨੀ ਦੇ ਦੱਖਣੀ ਇਲਾਕੇ ਵਿੱਚ ਸਰੋਜਨੀ ਨਗਰ, ਨਰੋਜੀ ਨਗਰ,  ਨੇਤਾਜੀ ਨਗਰ ਆਦਿ ਉਹ ਕਾਲੋਨੀਆਂ ਹਨ,  ਜਿਨ੍ਹਾਂ ਨੂੰ ਰੁੱਖਾਂ ਸਮੇਤ ਜਮੀਂਦੋਜ ਕਰਕੇ ਵੱਡੀਆਂ ਇਮਾਰਤਾਂ ਖੜ੍ਹੀਆਂ ਕੀਤੀਆਂ ਜਾਣੀਆਂ ਹਨ।
ਰੁੱਖ, ਪਾਣੀ ਅਤੇ ਹਵਾ ਮਨੁੱਖ ਲਈ ਜੀਵਨਦਾਈ ਤੱਤ ਹਨ । ਇਸ ਲਈ ਇਨ੍ਹਾਂ ਨੂੰ ਬਚਾਇਆ ਜਾਣਾ ਜਰੂਰੀ ਹੈ। ਕੁਦਰਤ  ਦੇ ਇਨ੍ਹਾਂ ਅਨਮੋਲ ਤੱਤਾਂ ਦੀ ਕੀਮਤ ਸਥਾਨਕ ਲੋਕਾਂ ਨੇ ਸਮਝ ਲਈ ਹੈ, ਇਸ ਲਈ ਹਜਾਰਾਂ ਲੋਕਾਂ ਨੇ ਸੜਕਾਂ ‘ਤੇ ਆ ਕੇ ਅਤੇ ਰੁੱਖਾਂ ਨਾਲ ਚਿੰਬੜ ਕੇ ਬਿਸ਼ਨੋਈ ਸਮਾਜ ਦੀ ਕਰੀਬ 400 ਸਾਲ ਪੁਰਾਣੀ ਘਟਨਾ ਦੀ ਯਾਦ ਦਿਵਾ ਦਿੱਤੀ ਹੈ।  ਇਸ ਤੋਂ ਬਾਅਦ Àੁੱਤਰਾਖੰਡ ਵਿੱਚ 45 ਸਾਲ ਪਹਿਲਾਂ ਸਾਹਮਣੇ ਆਏ ‘ਚਿਪਕੋ ਅੰਦੋਲਨ’ ਦੀ ਯਾਦ ਵੀ ਤਾਜ਼ਾ ਕਰ ਦਿੱਤੀ ਹੈ। ਇਹ ਨਾਗਰਿਕ ਮੁਹਿੰਮ 1973 ਵਿੱਚ ਅਣਵੰਡੇ ਉੱਤਰ ਪ੍ਰਦੇਸ਼ ਵਿੱਚ ਛਿੜੀ ਸੀ । ਇਸਦੀ ਅਗਵਾਈ ਪ੍ਰਸਿੱਧ ਵਾਤਾਵਰਨ ਮਾਹਿਰ ਸੁੰਦਰ ਲਾਲ ਬਹੁਗੁਣਾ ਅਤੇ ਚੰਡੀਪ੍ਰਸਾਦ ਭੱਟ ਨੇ ਕੀਤੀ ਸੀ। ਉਦੋਂ ਲੋਕ ਰੁੱਖਾਂ ਦੀ ਰੱਖਿਆ ਲਈ ਰੁੱਖਾਂ ਨਾਲ ਚਿੰਬੜ ਗਏ ਸਨ।
ਅਜਿਹਾ ਹੀ ਨਜ਼ਾਰਾ ਦਿੱਲੀ ਵਿੱਚ ਦੇਖਣ ਵਿੱਚ ਆਇਆ ਹੈ। ਇੱਥੇ ਵੀ ਲੋਕ ਰੁੱਖਾਂ ਨਾਲ ਚਿੰਬੜ ਕੇ ਇਨ੍ਹਾਂ ਨੂੰ ਜੀਵਨਦਾਨ ਦੇਣ ਦੀ ਅਪੀਲ ਕਰ ਰਹੇ ਹਨ । ਜਾਗਰੂਕਤਾ ਦਾ ਇਹ ਅਭਿਆਨ ਜਰੂਰੀ ਵੀ ਹੈ, ਕਿਉਂਕਿ ਦਿੱਲੀ ਜੰਗਲਾਤ ਵਿਭਾਗ ਦੇ ਅੰਕੜਿਆਂ ਮੁਤਾਬਕ, ਰਾਜਧਾਨੀ ਵਿੱਚ ਪਹਿਲਾਂ ਹੀ ਆਬਾਦੀ ਦੇ ਮੁਕਾਬਲੇ 9 ਲੱਖ ਰੁੱਖ ਘੱਟ ਹਨ। ਇਸਦੇ ਬਾਵਜੂਦ ਬੀਤੇ ਛੇ ਸਾਲਾਂ ਵਿੱਚ ਸੜਕਾਂ ਦੇ ਚੌੜੀਕਰਨ, ਨਵੀਆਂ ਰਿਹਾਇਸ਼ੀ ਕਲੋਨੀਆਂ,  ਅੰਡਰਗਰਾਊਂਡ ਪਾਰਕਿੰਗ ਅਤੇ ਸੰਸਥਾਨ ਅਤੇ ਵਪਾਰਕ ਕੇਂਦਰ ਖੋਲ੍ਹਣ ਲਈ 52 ਹਜਾਰ ਤੋਂ ਵੀ ਜ਼ਿਆਦਾ ਰੁੱਖ ਕੱਟੇ ਜਾ ਚੁੱਕੇ ਹਨ ਅਤੇ ਹੁਣ 16,500 ਰੁੱਖਾਂ ਦੀ ਜੀਵਨਲੀਲਾ ਖਤਮ ਕਰਨ ਦੀ ਤਿਆਰੀ ਹੈ।
ਇੱਕ ਰੁੱਖ, ਇੱਕ ਸਾਲ ਵਿੱਚ ਕਰੀਬ 100 ਕਿੱਲੋ ਆਕਸੀਜ਼ਨ ਦਿੰਦਾ ਹੈ। ਇਸ ਹਿਸਾਬ ਨਾਲ 16,500 ਰੁੱਖ ਹਰ ਸਾਲ ਦੋ ਲੱਖ ਲੋਕਾਂ ਨੂੰ ਸ਼ੁੱਧ ਆਕਸੀਜ਼ਨ ਦੇਣ ਦੀ ਸਮਰੱਥਾ ਰੱਖਦੇ ਹਨ। ਇੱਕ ਛਾਂਦਾਰ ਰੁੱਖ ਦੋ ਲੋਕਾਂ ਨੂੰ ਜੀਵਨਭਰ ਆਕਸੀਜ਼ਨ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਨਿੰਮ ਅਤੇ ਪਿੱਪਲ ਦੇ ਰੁੱਖ ਘਰ  ਦੇ ਆਲੇ-ਦੁਆਲੇ ਲਾਏ ਜਾਣ ਦੀ ਭਾਰਤ ਵਿੱਚ ਪਰੰਪਰਾ ਹੈ। ਦਿੱਲੀ ਵਿੱਚ ਉਂਜ ਵੀ ਲਗਾਤਾਰ ਰੁੱਖਾਂ  ਦੇ ਕੱਟੇ ਜਾਣ ਕਾਰਨ ਵਣ ਖੇਤਰ ਸਿਰਫ਼ 11 ਫ਼ੀਸਦੀ ਹੀ ਬਚਿਆ ਹੈ। ਸਿੱਟੇ ਵਜੋਂ ਹਰਿਆਲੀ ਘਟੀ ਹੈ ਅਤੇ ਪ੍ਰਦੂਸ਼ਣ ਵਧਿਆ ਹੈ। ਹਾਲਾਂਕਿ ਨਗਰ ਵਿਕਾਸ ਮੰਤਰਾਲੇ ਨੇ ਇੱਕ ਰੱਖ ਦੇ ਬਦਲੇ ਤਿੰਨ ਰੁੱਖ ਲਾਉਣ ਦਾ ਦਾਅਵਾ ਕੀਤਾ ਹੈ। ਪਰ ਸਾਡੇ ਦੇਸ਼ ਵਿੱਚ ਰੁੱਖ ਲਗਾਓ ਮੁਹਿੰਮ ਰੁੱਖਾਂ ਦਾ ਠੋਸ ਬਦਲ ਨਹੀਂ ਬਣ ਸਕੀ ਹੈ। ਦਰਅਸਲ ਇੱਕ ਬੂਟੇ ਨੂੰ ਰੱਖ ਬਣਨ ਵਿੱਚ 7 ਤੋਂ 8 ਸਾਲ ਲੱਗਦੇ ਹਨ।
ਪਿੱਪਲ ਅਤੇ ਬੋਹੜ ਵਰਗੇ ਰੁੱਖਾਂ ਨੂੰ ਪੂਰੀ ਤਰ੍ਹਾਂ ਵਧਣ-ਫੁੱਲਣ ਵਿੱਚ 25 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਉਂਜ ਵੀ ਦੇਸ਼ ਵਿੱਚ ਜਿਸ ਜੰਗਲਾਤ ਵਿਭਾਗ ਦੇ ਹਵਾਲੇ ਜੰਗਲਾਂ ਦੀ ਸੁਰੱਖਿਆ ਅਤੇ ਨਵੇਂ ਰੁੱਖ ਲਾਉਣ ਦੀ ਜਿੰਮੇਵਾਰੀ ਹੈ, ਉਹ ਵੀ ਫਰਜ਼ ਦੀ ਇਸ ਨਿਹਚਾ ਦਾ ਨਿਰਵਾਹ ਨਹੀਂ ਕਰ ਸਕਿਆ ਹੈ। ਜਦੋਂ ਤੋਂ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਰੁੱਖਾਂ ਦੀ ਗਿਣਤੀ ਵਿੱਚ 46 ਫ਼ੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਪਹਿਲਵਾਨਾਂ ਦਾ ਪ੍ਰਦਰਸ਼ਨ: ਖਾਪ ਪੰਚਾਇਤਾਂ ਨੇ ਹੁਣ ਲੈ ਲਿਆ ਇਹ ਅਹਿਮ ਫ਼ੈਸਲਾ
ਸੰਸਾਰ ਵਿੱਚ ਕੁੱਲ ਤਿੰਨ ਲੱਖ ਕਰੋੜ ਰੁੱਖ ਹਨ। ਭਾਵ ਮੋਟੇ ਤੌਰ ‘ਤੇ ਪ੍ਰਤੀ ਵਿਅਕਤੀ 422 ਰੱਖ ਹਨ। ਧਰਤੀ ‘ਤੇ ਮੌਜੂਦ 43 ਫ਼ੀਸਦੀ,  ਭਾਵ ਕਰੀਬ 1. 4 ਲੱਖ ਕਰੋੜ ਰੱਖ ਊਸ਼ਣ ਕਟੀਬੰਧੀ ਅਤੇ ਉਪੋਸ਼ਣ ਜੰਗਲਾਂ ਵਿੱਚ ਹਨ। ਇਨ੍ਹਾਂ ਜੰਗਲਾਂ ਦਾ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਜੰਗਲਾਂ ਜਾਂ ਰੁੱਖਾਂ ਦੀ ਘਟਦੀ ਦਰ ਵੀ ਇਨ੍ਹਾਂ ਜੰਗਲਾਂ ਵਿੱਚ ਸਭ ਤੋਂ ਜ਼ਿਆਦਾ ਹੈ।  22 ਫੀਸਦੀ ਰੁੱਖ ਸ਼ੀਤੋਸ਼ਣ ਖੇਤਰਾਂ ਵਿੱਚ ਹਨ। ਦੁਨੀਆ  ਦੇ ਸਾਰੇ ਸੰਘਣੇ ਜੰਗਲਾਂ ਦੀ ਗਿਣਤੀ 4 ਲੱਖ ਤੋਂ ਜਿਆਦਾ ਹੈ। ਵਾਤਾਵਰਨ ਨਾਲ ਜੁੜੇ ਨਵੇਂ ਅਧਿਐਨਾਂਂ ਵਿੱਚ ਰੁੱਖਾਂ ਦੇ ਨਾਲ ਸਥਾਨਕ ਜਲਵਾਯੂ, ਭੂਗੋਲਿਕ ਸਥਿਤੀ,  ਰੁੱਖ-ਬੂਟੇ, ਮਿੱਟੀ ਦੀਆਂ ਦਸ਼ਾਵਾਂ ਤੇ ਮਨੁੱਖ ਦੇ ਪ੍ਰਭਾਵ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਨਾਲ ਜੋ ਸਿੱਟੇ ਨਿੱਕਲੇ,  ਉਨ੍ਹਾਂ ਤੋਂ ਤੈਅ ਹੋਇਆ ਕਿ ਮਨੁੱਖੀ ਹਲਚਲ ਅਤੇ ਉਸਦੀ ਜੰਗਲਾਂ ਵਿੱਚ ਦਖ਼ਲਅੰਦਾਜੀ ਦਾ ਰੁੱਖਾਂ ਦੀ ਗਿਣਤੀ ਵਿੱਚ ਗਿਰਾਵਟ ਦੀ ਦਰ ਨਾਲ ਸਿੱਧਾ ਸਬੰਧ ਹੈ। ਜਿਨ੍ਹਾਂ ਜੰਗਲਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਮਨੁੱਖ ਦੀ ਆਬਾਦੀ ਵਧੀ ਹੈ, ਉਨ੍ਹਾਂ ਖੇਤਰਾਂ ਵਿੱਚ ਰੁੱਖਾਂ ਦਾ ਘਣਤਵ ਤੇਜੀ ਨਾਲ ਘਟਿਆ ਹੈ। ਦਿੱਲੀ ਵੀ ਇਸ ਸਥਿਤੀ ਦਾ ਸ਼ਿਕਾਰ ਹੋ ਰਹੀ ਹੈ। ਜੰਗਲਾਂ ਦੀ ਕਟਾਈ, ਭੂਮੀ ਦੀ ਵਰਤੋਂ ਵਿੱਚ ਬਦਲਾਅ ਜੰਗਲ ਪਰਬੰਧਨ ਅਤੇ ਮਨੁੱਖੀ ਗਤੀਵਿਧੀਆਂ ਦੇ ਚਲਦੇ ਹਰ ਸਾਲ ਦੁਨੀਆ ਵਿੱਚ 15 ਅਰਬ ਰੱਖ ਘੱਟ ਹੋ ਰਹੇ ਹਨ। ਜਿਸ ਤਰ੍ਹਾਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਬੇਕਾਬੂ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵੱਡੇ ਬੰਨ੍ਹ ਅਤੇ ਚਾਰ ਅਤੇ ਛੇ ਲਾਈਨਾਂ ਦੇ ਰਾਜ ਮਾਰਗਾਂ ਦਾ ਢਾਂਚਾ ਧਰਤੀ ‘ਤੇ ਉਤਾਰਿਆ ਜਾ ਰਿਹਾ ਹੈ, ਉਸ ਨਾਲ ਵੀ ਜੰਗਲ ਖਤਮ ਹੋ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕੀ ਸੀਨੇਟ ਨੇ ਕਰਜ਼ਾ ਹੱਦ ਬਿੱਲ ਕੀਤਾ ਪਾਸ, ਬਾਈਡਨ ਕੋਲ ਹਸਤਾਖ਼ਰ ਲਈ ਭੇਜਿਆ
ਅਜਿਹੇ ਸਮੇਂ ਜਦੋਂ ਦੁਨੀਆ ਭਰ ਦੇ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਜਲਵਾਯੂ ਸੰਕਟ  ਦੇ ਦਿਨੋਂ-ਦਿਨ ਹੋਰ ਗਹਿਰਾਉਂਦੇ ਜਾਣ ਦੀ ਚਿਤਾਵਨੀ  ਦੇ ਰਹੇ ਹਨ, ਉਦੋਂ ਵਾਤਾਵਰਨ ਸੁਰੱਖਿਆ ਵਿੱਚ ਸਭ ਤੋਂ ਜ਼ਿਆਦਾ ਮੱਦਦਗਾਰ ਜੰਗਲਾਂ ਦਾ ਸੁੰਗੜਨਾ ਜਾਂ ਰੁੱਖਾਂ ਦਾ ਘਟਣਾ ਦੁਨੀਆ ਲਈ ਚਿੰਤਾ ਦਾ ਅਹਿਮ ਵਿਸ਼ਾ ਹੈ।  ਵਿਕਾਸ ਦੇ ਨਾਂਅ ‘ਤੇ ਜੰਗਲਾਂ  ਦੇ ਸਫਾਏ ਵਿੱਚ ਤੇਜੀ ਭੂ-ਮੰਡਲੀ ਆਰਥਿਕ ਉਦਾਰਵਾਦ ਤੋਂ ਬਾਅਦ ਆਈ ਹੈ।
ਪਿਛਲੇ 15 ਸਾਲਾਂ ‘ਚ ਭਾਰਤ ਵਿੱਚ 4 ਹਜਾਰ ਪ੍ਰਤੀ ਵਰਗ ਕਿਲੋਮੀਟਰ ਦੇ ਹਿਸਾਬ ਨਾਲ ਜੰਗਲਾਂ ਦਾ ਵਿਨਾਸ਼ ਹੋਇਆ ਹੈ । ਭਾਵ ਇੱਕ ਸਾਲ ਵਿੱਚ 170 ਲੱਖ ਹੈਕਟੇਅਰ ਦੀ ਰਫ਼ਤਾਰ ਨਾਲ ਜੰਗਲ ਅਲੋਪ ਹੋ ਰਹੇ ਹਨ । ਜੇਕਰ ਜੰਗਲਾਂ ਦੇ ਵਿਨਾਸ਼ ਦੀ ਇਹੀ ਰਫਤਾਰ ਰਹੀ ਤਾਂ ਜੰਗਲਾਂ ਦਾ 4 ਤੋਂ 8 ਪ੍ਰਤੀਸ਼ਤ ਖੇਤਰ, ਸੰਨ 2025 ਤੱਕ ਅਲੋਪ ਹੋ ਜਾਵੇਗਾ। 2040 ਤੱਕ 17 ਤੋਂ 35 ਫ਼ੀਸਦੀ ਸੰਘਣੇ ਜੰਗਲ ਮਿਟ ਜਾਣਗੇ। ਇਸ ਸਮੇਂ ਤੱਕ ਇੰਨੀ ਭਿਆਨਕ ਸਥਿਤੀ ਪੈਦਾ ਹੋ ਜਾਵੇਗੀ ਕਿ 20 ਤੋਂ 75 ਦੀ ਗਿਣਤੀ ਵਿੱਚ ਦੁਰਲੱਭ ਰੁੱਖਾਂ ਦੀਆਂ ਪ੍ਰਜਾਤੀਆਂ ਰੋਜ਼ਾਨਾਂ ਨਸ਼ਟ ਹੋਣ ਲੱਗ ਜਾਣਗੀਆਂ।
ਇਹ ਵੀ ਪੜ੍ਹੋ : ਵੱਡੀ ਖਬਰ! ਹੁਣ ਇਨ੍ਹਾਂ ਨੂੰ ਰੋਡਵੇਜ ਦੀਆਂ ਬੱਸਾਂ ਦੇ ਕਿਰਾਏ ਵਿੱਚ ਮਿਲੇਗੀ ਛੋਟ
ਸਿੱਟੇ ਵਜੋਂ ਅਗਲੇ 15 ਸਾਲਾਂ ਵਿੱਚ 15 ਫ਼ੀਸਦੀ ਰੁੱਖਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਜਾਣਗੀਆਂ। ਇਹਨਾਂ ਦੇ ਅਲੋਪ ਹੋਣ ਦਾ ਅਸਰ ਮਨੁੱਖੀ ਭਾਈਚਾਰਿਆਂ ਅਤੇ ਫਸਲਾਂ ‘ਤੇ ਵੀ ਪਵੇਗਾ । ਰੁੱਖਾਂ ਦੀ ਸੁਰੱਖਿਆ ਇਸ ਲਈ ਜਰੂਰੀ ਹੈ,  ਕਿਉਂਕਿ ਰੁੱਖ ਜੀਵ-ਜਗਤ ਲਈ ਜੀਵਨਦਾਈ ਤੱਤਾਂ ਪਾਣੀ ਅਤੇ ਹਵਾ ਦਾ ਸਿਰਜਣ ਕਰਦੇ ਹਨ। ਹਵਾ-ਪ੍ਰਦੂਸ਼ਣ, ਪਾਣੀ-ਪ੍ਰਦੂਸ਼ਣ, ਭੋਇੰ-ਖੋਰ ਨਾ ਹੋਵੇ, ਰੁੱਖਾਂ ਦੀ ਬਹੁਤਾਤ ਨਾਲ ਹੀ ਸੰਭਵ ਹੈ। ਵਰਖਾ ਚੱਕਰ ਦੀ ਨਿਯਮਿਤ ਲਗਾਤਾਰਤਾ ਰੁੱਖਾਂ ‘ਤੇ ਹੀ ਨਿਰਭਰ ਹੈ। ਰੁੱਖ ਮਨੁੱਖੀ ਜੀਵਨ ਲਈ ਕਿੰਨੇ ਲਾਭਕਾਰੀ ਹਨ, ਇਸ ਦਾ ਵਿਗਿਆਨਕ ਮੁਲਾਂਕਣ ਭਾਰਤੀ ਰਿਸਰਚ ਕੌਂਸਲ ਨੇ ਕੀਤਾ ਹੈ। ਇਸ ਮੁਲਾਂਕਣ ਅਨੁਸਾਰ, ਊਸ਼ਣ ਕਟੀਬੰਧੀ ਖੇਤਰਾਂ ਵਿੱਚ ਵਾਤਾਵਰਨ ਦੇ ਲਿਹਾਜ਼ ਨਾਲ ਇੱਕ ਹੈਕਟੇਅਰ ਖੇਤਰ ਦੇ ਜੰਗਲ ਤੋਂ 1.41 ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਹੈ।
ਇਸਦੇ ਨਾਲ ਹੀ 50 ਸਾਲ ਵਿੱਚ ਇੱਕ ਰੁੱਖ 15.70 ਲੱਖ ਦੀ ਲਾਗਤ ਦਾ ਪ੍ਰਤੱਖ ਅਤੇ ਅਪ੍ਰਤੱਖ ਮੁਨਾਫ਼ਾ ਦਿੰਦਾ ਹੈ। ਰੱਖ ਲਗਭਗ 3 ਲੱਖ ਰੁਪਏ ਮੁੱਲ ਦੀ ਭੂਮੀ ਦੀ ਨਮੀ ਬਣਾਈ ਰੱਖਦਾ ਹੈ । 2.5 ਲੱਖ ਰੁਪਏ ਮੁੱਲ ਦੀ ਆਕਸੀਜ਼ਨ, 2 ਲੱਖ ਰੁਪਏ ਮੁੱਲ ਦੇ ਬਰਾਬਰ ਪ੍ਰੋਟੀਨਾਂ ਦੀ ਸੁਰੱਖਿਆ ਕਰਦਾ ਹੈ। ਰੁੱਖ ਦੇ ਹੋਰ ਫਾਇਦਿਆਂ ਵਿੱਚ 5 ਲੱਖ ਰੁਪਏ ਮੁੱਲ ਦੇ ਬਰਾਬਰ ਹਵਾ ਅਤੇ ਪਾਣੀ ਪ੍ਰਦੂਸ਼ਣ ਕਾਬੂ ਅਤੇ 2.5 ਲੱਖ ਰੁਪਏ ਮੁੱਲ ਦੇ ਬਰਾਬਰ ਦੀ ਭਾਗੀਦਾਰੀ ਪੰਛੀਆਂ, ਜੀਵ-ਜੰਤੂਆਂ ਅਤੇ ਕੀਟ-ਪਤੰਗਿਆਂ ਨੂੰ ਸਹਾਰਾ-ਥਾਂ ਮੁਹੱਈਆ ਕਰਾਉਣ ਵਿੱਚ ਹੁੰਦਾ ਹੈ। ਰੁੱਖਾਂ ਦੇ ਇਨ੍ਹਾਂ ਅਣਮੁੱਲੇ ਫਾਇਦਿਆਂ ਨੂੰ ਧਿਆਨ ਵਿੱਚ ਰੱਖ ਕੇ ਸਾਡੇ ਰਿਸ਼ੀਆਂ-ਮੁਨੀਆਂ ਨੇ ਇਨ੍ਹਾਂ ਦੇਵ ਤੁੱਲ ਮੰਨਿਆ ਅਤੇ ਇਨ੍ਹਾਂ ਦੇ ਮਹੱਤਵ ਨੂੰ ਪੂਜਾ ਨਾਲ ਜੋੜ ਕੇ ਸੁਰੱਖਿਆ ਦੇ ਅਨੋਖੇ ਅਤੇ ਦੀਰਘਕਾਲੀ ਉਪਾਅ ਕੀਤੇ। ਇਸ ਲਈ ਭਾਰਤੀ ਜਨਜੀਵਨ ਦਾ ਕੁਦਰਤ ਨਾਲ ਡੂੰਘਾ ਆਤਮਿਕ ਸਬੰਧ ਹੈ। ਪਰ ਆਧੁਨਿਕ ਵਿਕਾਸ ਅਤੇ ਪੈਸਾ ਕਮਾਉਣ ਦੀ ਹੋੜ ਨੇ ਸੁਰੱਖਿਆ ਦੇ ਇਨ੍ਹਾਂ ਕੀਮਤੀ ਉਪਰਾਲਿਆਂ ਨੂੰ ਲਗਭਗ ਠੁਕਰਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
ਰੁੱਖਾਂ ਦੇ ਮਹੱਤਵ ਦਾ ਤੁਲਨਾਤਮਕ ਮੁਲਾਂਕਣ ਹੁਣ ਠੰਢ ਪਹੁੰਚਾਉਣ ਵਾਲੇ ਬਿਜਲਈ ਉਪਕਰਨਾਂ ਦੇ ਨਾਲ ਵੀ ਕੀਤਾ ਜਾ ਰਿਹਾ ਹੈ।  ਇੱਕ ਸਿਹਤਮੰਦ ਰੁੱਖ ਜੋ ਠੰਢਕ ਦਿੰਦਾ ਹੈ, ਉਹ 10 ਕਮਰਿਆਂ ਵਿੱਚ ਲੱਗੇ ਏ. ਸੀ. ਦੇ ਲਗਾਤਾਰ 20 ਘੰਟੇ ਚੱਲਣ ਦੇ ਬਰਾਬਰ ਹੁੰਦੀ ਹੈ। ਘਰਾਂ ਦੇ ਆਸ-ਪਾਸ ਰੱਖ ਲੱਗੇ ਹੋਣ ਤਾਂ ਏ. ਸੀ. ਦੀ ਜ਼ਰੂਰਤ 30 ਫ਼ੀਸਦੀ ਘਟ ਜਾਂਦੀ ਹੈ। ਇਸ ਨਾਲ 20 ਤੋਂ 30 ਫ਼ੀਸਦੀ ਤੱਕ ਬਿਜਲੀ ਦੀ ਬੱਚਤ ਹੁੰਦੀ ਹੈ । ਇੱਕ ਏਕੜ ਖੇਤਰ ਵਿੱਚ ਲੱਗੇ ਜੰਗਲ ਛੇ ਟਨ ਕਾਰਬਨ ਡਾਈਆਕਸਾਇਡ ਸੋਖਦੇ ਹਨ, ਇਸਦੇ ਉਲਟ ਚਾਰ ਟਨ ਆਕਸੀਜ਼ਨ ਪੈਦਾ ਕਰਦੇ ਹਨ। ਜੋ 18 ਆਦਮੀਆਂ ਦੀ ਸਾਲਾਨਾ ਜ਼ਰੂਰਤ ਦੇ ਬਰਾਬਰ ਹੁੰਦੀ ਹੈ। ਸਾਡੀਆਂ ਗਿਆਨ ਪਰੰਪਰਾਵਾਂ ਵਿੱਚ ਅੱਜ ਵੀ ਗਿਆਨ ਦੀ ਇਹੀ ਮਹਿਮਾ ਅਖੰਡ ਹੈ, ਪਰ ਯੰਤਰਾਂ ਦੀ ਵਧਦੀ ਵਰਤੋਂ ਨਾਲ ਜੁੜ ਜਾਣ  ਕਾਰਨ ਅਸੀਂ ਕੁਦਰਤ ਤੋਂ ਲਗਾਤਾਰ ਦੂਰੀ ਬਣਾਉਂਦੇ ਜਾ ਰਹੇ ਹਾਂ । ਦਿੱਲੀ ਇਸਦੀ ਤਾਜ਼ਾ ਉਦਾਹਰਨ ਹੈ।
51 ਕਿਲੋਮੀਟਰ ਮਾਰਗ ਬਣਾਉਣ ਲਈ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ
ਅਸ਼ੋਕ ਵਰਮਾ, ਬਠਿੰਡਾ : ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਕੌਮੀ ਮਾਰਗ ਨੂੰ ਚੌੜਾ ਕਰਨ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਹਰੇ ਭਰੇ ਰੁੱਖਾਂ ‘ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੋ ਸਕਦਾ ਹੈ ਪਰ ਅਧਿਕਾਰੀ ਇਸ ਨੂੰ ਕਾਫੀ ਘੱਟ ਦੱਸ ਰਹੇ ਹਨ
ਵਿਸ਼ੇਸ਼ ਪਹਿਲੂ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਕੌਮੀ ਗਰੀਨ ਟ੍ਰਿਬਿਊਨਲ ਦੇ ਰੁੱਖ ਨਾਂ ਕੱਟਣ ਦੇ ਆਦੇਸ਼ਾਂ ‘ਤੇ ਰੋਕ ਲਾਉਣ ਮਗਰੋਂ 18 ਜੂਨ ਤੱਕ ਲੋੜੀਂਦੇ ਰੁੱਖ ਕੱਟ ਸਕਣ ਦੀ ਇਜਾਜ਼ਤ ਦਿੱਤੀ ਗਈ ਸੀ ਤੈਅ ਸਮਾਂ ਹੱਦ ਨੂੰ ਦੇਖਦਿਆਂ ਇਸ ਸੜਕ ‘ਤੇ ਲੱਗੇ ਰੁੱਖ ਰਾਤੋ ਰਾਤ ਕੱਟ ਦਿੱਤੇ ਗਏ ਸਨ ਬਠਿੰਡਾ ਖਿੱਤੇ ‘ਚ ਸਿਰਫ ਇਹੋ ਸੜਕ ਬਚੀ ਸੀ ਜਿਸ ‘ਤੇ ਭਰਪੂਰ ਹਰਿਆਲੀ ਸੀ ਰੁੱਖ ਕੱਟਣ ਤੋਂ ਬਾਅਦ ਹੁਣ ਤਾਂ ਇਹ ਸੜਕ ਵੀ ਗੰਜੀ ਦਿਖਾਈ ਦੇਣ ਲੱਗ ਪਈ ਹੈ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਦੋ ਵਰ੍ਹੇ ਪਹਿਲਾਂ ਕੌਮੀ ਮਾਰਗ ਐਲਾਨਿਆ ਗਿਆ ਸੀ ਉਸ ਮਗਰੋਂ ਇਸ ਸੜਕ ਨੂੰ ਚੌੜਾ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਸੀ ਇਸ ਸੜਕ ‘ਤੇ ਵੀ ਕਾਫੀ ਆਵਾਜਾਈ ਵਧ ਗਈ ਸੀ ਅਤੇ ਹਾਦਸੇ ਵੀ ਹੋਣ ਲੱਗ ਪਏ ਸਨ ਇਸ ਨੂੰ ਦੇਖਦਿਆਂ ਪਿਛਲੀ ਬਾਦਲ ਸਰਕਾਰ ਵੱਲੋਂ ਇਸ ਸੜਕ ਨੂੰ ਦਸ ਮੀਟਰ ਤੱਕ ਚੌੜੀ ਕਰਨ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਇਸ ਪ੍ਰੋਜੈਕਟ ‘ਤੇ ਤਕਰੀਬਨ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਲਾਇਆ ਗਿਆ ਹੈ
ਜਾਂਚ ਕਰਨ ‘ਤੇ ਵੱਧ ਨਿਕਲ ਸਕਦੈ ਕੱਟੇ ਗਏ ਰੁੱਖਾਂ ਦਾ ਅੰਕੜਾ
ਇਸ ਕੌਮੀ ਸੜਕ ਮਾਰਗ ਦੀ ਕੁੱਲ ਲੰਬਾਈ 51 ਕਿੱਲੋਮੀਟਰ ਬਣਦੀ ਹੈ ਬਠਿੰਡਾ ਜ਼ਿਲ੍ਹੇ ‘ਚ ਇਸ ਮਾਰਗ ਦੀ ਲੰਬਾਈ 16.5 ਕਿੱਲੋਮੀਟਰ ਹੈ ਜਦੋਂਕਿ ਬਾਕੀ ਭਾਗ ਸ੍ਰੀ ਮੁਕਤਸਰ ਜ਼ਿਲ੍ਹੇ ‘ਚ ਪੈਂਦਾ ਹੈ ਇਸ ਸੜਕ ਨੂੰ ਚੌੜੀ ਕਰਨ ਦਾ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਬਠਿੰਡਾ ਜ਼ਿਲ੍ਹੇ ‘ਚ ਇਸ ਪ੍ਰੋਜੈਕਟ ਦੇ ਨੋਡਲ ਅਫਸਰ ਐਸ.ਡੀ.ਓ. ਸ੍ਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਬਠਿੰਡਾ ਵਾਲੇ ਪਾਸੇ 16.5 ਕਿਲੋਮੀਟਰ ‘ਚ ਤਕਰੀਬਨ 800 ਰੁੱਖ ਕੱਟੇ ਗਏ ਹਨ ਉਨ੍ਹਾਂ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਦੀ ਰੋਕ ਖ਼ਤਮ ਹੋਣ ਕਾਰਨ ਜਲਦੀ ‘ਚ ਰੁੱਖ ਕੱਟਣੇ ਪਏ ਹਨ ਕਿਉਂਕਿ ਸੜਕਾਂ ਦੇ ਵਿਕਾਸ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ
ਏਦਾਂ ਹੀ  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਆਉਂਦੀ ਸੜਕ ‘ਤੇ ਕਟਾਈ ਹੇਠ ਆਏ ਰੁੱਖਾਂ ਦੀ ਗਿਣਤੀ ਦੋ ਹਜ਼ਾਰ ਦੇ ਬਣਦੀ ਹੈ ਜਦੋਂਕਿ ਅਧਿਕਾਰੀਆਂ ਨੇ ਇਹ ਗਿਣਤੀ ਅੱਧੀ ਦੱਸਿਆ ਹੈ ਸ੍ਰੀ ਮੁਕਤਸਰ ਸਾਹਿਬ ਦੇ ਸਬੰਧਿਤ ਐਸ.ਡੀ.ਓ ਮਨਪ੍ਰੀਤਮ ਸਿੰਘ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਇਲਾਕੇ ‘ਚ ਇੱਕ ਹਜ਼ਾਰ ਦਰੱਖਤਾਂ ਦੀ ਕਟਾਈ ਹੋਈ ਹੈ
ਤਿੰਨ ਮਹੀਨਿਆਂ ‘ਚ ਮੁਕੰਮਲ ਮੁਕੰਮਲ ਹੋਵੇਗਾ ਸੜਕ ਦਾ ਕੰਮ
ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਅਗਲੇ ਤਿੰਨ ਮਹੀਨਿਆਂ ‘ਚ ਮੁਕੰਮਲ ਕਰ ਲਿਆ ਜਾਏਗਾ ਉਨ੍ਹਾਂ ਆਖਿਆ ਕਿ ਜੇਕਰ ਸੜਕਾਂ ਚੌੜੀਆਂ ਕਰਨੀਆ ਹਨ ਤਾਂ ਰੁੱਖਾਂ ਨੂੰ ਕੱਟਣਾ ਹੀ ਪੈਣਾ ਹੈ ਇਸ ਤੋਂ ਪਹਿਲਾਂ ਵੀ ਹਜ਼ਾਰਾਂ  ਦਰੱਖ਼ਤ ਪਹਿਲਾਂ  ਹੀ ਅਖੌਤੀ ਵਿਕਾਸ ਦੀ ਭੇਂਟ ਚੜ੍ਹ ਚੁੱਕੇ ਹਨ ਅਹਿਮ ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ‘ਚ ਸਿਰਫ ਸੱਤ ਹਜਾਰ ਹੈਕਟੇਅਰ ਰਕਬਾ ਜੰਗਲਾਂ ਹੇਠ ਰਹਿ ਗਿਆ ਹੈ ਜੋਕਿ 1.89 ਫੀਸਦੀ ਹੈ ਸਰਕਾਰੀ ਨਿਯਮਾਂ ਮੁਤਾਬਕ ਸਮੁੱਚੇ ਖੇਤਰਫਲ ਦੇ 33 ਫੀਸਦੀ ਰਕਬੇ ਦਾ ਹਰਿਆਲੀ ਹੇਠ ਹੋਣਾ ਸਹੀ ਮੰਨਿਆ ਜਾਂਦਾ ਹੈ
ਬਠਿੰਡਾ ਇਲਾਕੇ ਦਾ ਵਿਕਾਸ ਹਰਿਆਲੀ ਲਈ ਮਹਿੰਗਾ ਸਾਬਤ ਹੋ ਰਿਹਾ ਹੈ ਕਿਉਂਕਿ ਚਾਰ-ਚੁਫੇਰੇ ਵੱਡੀ ਪੱਧਰ ‘ਤੇ ਦਰੱਖ਼ਤਾਂ  ਦੀ ਕਟਾਈ ਹੋ ਚੁੱਕੀ ਹੈ ਦੱਸਣਯੋਗ ਹੈ ਕਿ ਮਾਲਵੇ ਦੇ ਦੋ  ਅਹਿਮ ਸੜਕ ਪ੍ਰੋਜੈਕਟਾਂ ਬਠਿੰਡਾ-ਜੀਰਕਪੁਰ ਤੇ ਬਠਿੰਡਾ-ਅੰਮ੍ਰਿਤਸਰ ਸੜਕ ਨੂੰ ਚਹੁੰਮਾਰਗੀ ਸੜਕ ਨੇ ਹਜ਼ਾਰਾਂ ਰੁੱਖਾਂ ਦੀ ਬਲੀ ਲੈ ਲਈ ਹੈ ਏਦਾਂ ਹੀ ਬਠਿੰਡਾ ਸ਼ਹਿਰ ਵਿੱਚ ਬਣੇ ਪੁਲਾਂ  ਕਾਰਨ ਵੀ ਦਰਖ਼ਤ ਕੱਟਣੇ ਪਏ ਹਨ ਤਾਜਾ ਮਾਮਲਾ ਬਠਿੰਡਾ ਡੱਬਵਾਲੀ ਸੜਕ ‘ਤੇ ਰੇਲਵੇ ਫਲਾਈਓਵਰ ਲਈ ਰੁੱਖਾਂ ਦੀ ਕਟਾਈ ਦਾ ਵੀ ਹੈ ਬਠਿੰਡਾ-ਮਲੋਟ ਤੇ ਬਠਿੰਡਾ ਬਾਦਲ ਸੜਕਾਂ ਨੇ ਵੀ ਹਰਿਆਲੀ ਨੂੰ ਖੋਰਾ ਲਾਇਆ ਹੈ
ਬਠਿੰਡਾ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ  ਵਿਚਕਾਰੋਂ ਸਾਰੀ ਹਰਿਆਲੀ ਪੁੱਟ ਕੇ ਲੋਹੇ ਦਾ ਡਵਾਈਡਰ ਲਾ ਦਿੱਤਾ ਗਿਆ ਸੀ ਡਵੀਜ਼ਨਲ ਜੰਗਲਾਤ ਅਫ਼ਸਰ ਗੁਰਪਾਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਰੁੱਖਾਂ ਦੀ ਕਟਾਈ ਨਿਯਮਾਂ ਮੁਤਾਬਕ ਹੀ ਕੀਤੀ ਜਾਂਦੀ ਹੈ ਉਨ੍ਹਾਂ ਆਖਿਆ ਕਿ ਜਿੰਨੇਂ ਰੁੱਖ ਕੱਟੇ ਜਾਂਦੇ ਹਨ ਉਸ ਹਿਸਾਬ ਨਾਲ ਲਾਏ ਵੀ ਜਾਂਦੇ ਹਨ
ਵਿਕਾਸ ਦੇ ਨਾਮ ਹੇਠ ਵਿਨਾਸ਼ ਨਹੀਂ: ਨਰੂਲਾ
ਪ੍ਰਦੂਸ਼ਣ ਨੂੰ ਲੈਕੇ ਲੋਕਾਂ ਨੂੰ ਚੇਤੰਨ ਕਰਨ ਅਤੇ ਸ਼ਹਿਰ ‘ਚ ਤੁਲਸੀ ਦੇ ਪੌਦੇ ਵੰਡ ਕੇ ਰੁੱਖ ਲਾਓ ਮੁਹਿੰਮ ਚਲਾ ਰਹੇ ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਵਿਕਾਸ ਦੇ ਨਾਂ  ਹੇਠ ਵਿਨਾਸ਼ ਨਹੀਂ ਹੋਣਾ ਚਾਹੀਦਾ ਹੈ ਉਨ੍ਹਾਂ  ਆਖਿਆ ਕਿ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਘੱਟ ਤੋਂ ਘੱਟ ਹਰਿਆਲੀ ਪ੍ਰਭਾਵਿਤ ਹੋਵੇ ਸ੍ਰੀ ਨਰੂਲਾ ਨੇ ਆਖਿਆ ਕਿ ਪਿਛਲੇ ਪੰਜ ਕੁ ਵਰ੍ਹਿਆਂ ਦੌਰਾਨ ਬਠਿੰਡਾ ਚੋਂ ਕਾਫੀ ਦਰੱਖਤਾਂ ਨੂੰ ਕੱਟਿਆ ਗਿਆ ਹੈ ਜੋਕਿ ਮਨੁੱਖਤਾ ਦੇ ਪੱਖ ਤੋਂ ਘਾਤਕ ਸਿੱਧ ਹੋਣ ਲੱਗਿਆ ਹੈ