Bhagat Singh - Sach Kahoon Punjabi
ਸਿਆਸਤਦਾਨਾਂ ਨੇ ਆਪਣੇ ਆਗੂਆਂ ਦੇ ਨਾਂਅ ’ਤੇ ਸ਼ਾਨਦਾਰ ਯਾਦਗਾਰਾਂ ਬਣਾਈਆਂ, ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਖੋਂ ਪਰੋਖੇ ਕੀਤਾ: ਮੁੱਖ ਮੰਤਰੀ ਮਾਨ
ਜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦੀ ਤਸਵੀਰ ਹੋਰ ਹੁੰਦੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਖਟਕੜ ਕਲਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦਿਨ ਦੇਸ਼ ਨੂੰ ਸ਼ਹੀਦਾਂ ਵੱਲੋਂ ਦਿੱਤੀ ਮਹਾਨ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮਾਤ- ਭੂਮੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਇਨਕਲਾਬੀ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਸ਼ਹੀਦਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ।
ਦੇਸ਼ ਦੇ ਮਹਾਨ ਇਨਕਲਾਬੀਆਂ ਦੀ ਸ਼ਾਨਾਮੱਤੀ ਵਿਰਾਸਤ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾ ਸਿਰਫ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਨਹੀਂ ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਬੇਇਨਸਾਫ਼ੀ ਵਿਰੁੱਧ ਆਢਾ ਲੈਣ ਵਾਲੇ ਇਰਾਦਿਆਂ ਨੂੰ ਅੱਗੇ ਵਧਾਉਣ ਦਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਦੇ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ, ਨਾਲ ਹੀ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਭਾਰਤ ਰਤਨ (ਸਭ ਤੋਂ ਉੱਚੇ ਸਨਮਾਨ) ਤੋਂ ਲਗਾਤਾਰ ਇਨਕਾਰ ਕਰਨ ’ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਜੇਕਰ ਸ਼ੁਰੂਆਤੀ ਸਾਲਾਂ ਦੌਰਾਨ ਦੇਸ਼ ਦੀ ਵਾਗਡੋਰ ਅਜਿਹੇ ਦਲੇਰ ਤੇ ਰੌਸ਼ਨ-ਦਿਮਾਗ ਨੌਜਵਾਨ ਦੇ ਹੱਥ ਹੁੰਦੀ ਤਾਂ ਦੇਸ਼ ਦੀ ਸਥਿਤੀ ਹੋਰ ਹੀ ਹੁੰਦੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਦਿਨ ਸਾਨੂੰ ਸ਼ਹੀਦ ਭਗਤ ਸਿੰਘ ਵੱਲੋਂ ਮਾਤ- ਭੂਮੀ ਲਈ ਦਿੱਤੇ ਗਏ ਲਾਸਾਨੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਸਾਨੂੰ ਹਮੇਸ਼ਾ ਅਨਿਆਂ, ਜ਼ੁਲਮ ਵਿਰੁੱਧ ਡੱਟਣ ਲਈ ਪ੍ਰੇਰਿਤ ਕਰੇਗੀ। ਸਮਾਜ ਵਿੱਚ ਪ੍ਰਚਲਿਤ ਹਰ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਜੰਗ ਛੇੜਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ।”
ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਹੀ ਗਰੀਬੀ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਵਾਹਿਦ ਅਤੇ ਸਥਾਈ ਹੱਲ ਹੈ। ਉਨ੍ਹਾਂ ਕਿਹਾ,“ਸਿੱਖਿਆ ਸਮਾਜ ਨੂੰ ਦਰਪੇਸ਼ ਸਾਰੀਆਂ ਬੁਰਾਈਆਂ ਦਾ ਇਲਾਜ ਹੈ, ਇਸੇ ਲਈ ਪੰਜਾਬ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੰਦਿਆਂ ਇਸ ਖੇਤਰ ਵਿੱਚ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਕੋਈ ਵੀ ਮੁਫ਼ਤ ਸਹੂਲਤ ਜਾਂ ਰਿਆਇਤ ਗਰੀਬੀ ਜਾਂ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦੀ, ਪਰ ਸਿੱਖਿਆ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਕੇ ਲਾਚਾਰੀ ਤੇ ਬੇਬਸੀ ਦੇ ਇਸ ਚੱਕਰ ’ਚੋਂ ਬਾਹਰ ਕੱਢ ਸਕਦੀ ਹੈ। ਇਸੇ ਲਈ ਸਾਡੀ ਸਰਕਾਰ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਆਮ ਆਦਮੀ ਨੂੰ ਸਸ਼ਕਤ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ,”।
ਸਮਾਜਿਕ ਪਰਿਵਰਤਨ ਵਿੱਚ ਗਿਆਨ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ, ‘‘ਸਿੱਖਿਆ ਉਹ ਚਾਨਣ ਹੈ ਜੋ ਅਗਿਆਨਤਾ ਦੇ ਹਨੇਰੇ ਦੂਰ ਕਰਦੀ ਦਿੰਦੀ ਹੈ। ਜੇਕਰ ਅਸੀਂ ਅਸਲ ਤਬਦੀਲੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਸਸ਼ਕਤ ਬਣਾਉਣਾ ਚਾਹੀਦਾ ਹੈ ਅਤੇ ਸਮਾਜ ਨੂੰ ਉੱਚਾ ਚੁੱਕਣ ਕੇ ਗਰੀਬੀ ਨੂੰ ਖਤਮ ਕਰਨਾ ਚਾਹੀਦਾ ਹੈ। ਅਸਲ ਤਬਦੀਲੀ ਅਸਥਾਈ ਲਾਭਾਂ ਨਾਲ ਨਹੀਂ ਸਗੋਂ ਸੱਚੇ ਗਿਆਨ ਅਤੇ ਜਾਗਰੂਕਤਾ ਨਾਲ ਆਵੇਗੀ,।’’
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਮਹਾਨ ਸ਼ਹੀਦਾਂ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਉਹ ਦਿਨ ਦੂਰ ਨਹੀਂ ਜਦੋਂ ਸਾਡੇ ਸਾਂਝੇ ਯਤਨਾਂ ਸਦਕਾ ਪੰਜਾਬ ਦੇਸ਼ ਵਿੱਚ ਇੱਕ ਮੋਹਰੀ ਸੂਬੇ ਵਜੋਂ ਉਭਰੇਗਾ।
23 ਮਾਰਚ ਦੀ ਮਹੱਤਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ਼ 23 ਮਾਰਚ ਹੋਣ ਕਰਕੇ ਇਹ ਦਿਨ ਖਾਸ ਨਹੀਂ ਹੈ, ਇਹ ਆਮ ਦਿਨ ਅਸਾਧਾਰਨ ਬਣ ਜਾਂਦਾ ਹੈ ਕਿਉਂਕਿ ਇਸ ਵਿਸ਼ੇਸ਼ ਦਿਨ ਦੇਸ਼ ਦੇ ਤਿੰਨ ਬਹਾਦਰ ਸਪੂਤਾਂ ਨੇ ਦੇਸ਼ ਲਈ ਆਪਣੀ ਜਵਾਨੀ ਅਤੇ ਜਾਨਾਂ ਕੁਰਬਾਨ ਕੀਤੀਆਂ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਨੇ ਆਜ਼ਾਦੀ ਸੰਗਰਾਮ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਉਨ੍ਹਾਂ ਦੇ ਅਥਾਹ ਯੋਗਦਾਨ ਕਾਰਨ 15-16 ਸਾਲਾਂ ਦਰਮਿਆਨ ਲਾਲ ਕਿਲ੍ਹੇ ‘ਤੇ ਭਾਰਤੀ ਝੰਡਾ ਲਹਿਰਾਇਆ ਜਾ ਸਕਿਆ।
ਮੁੱਖ ਮੰਤਰੀ ਨੇ ਸ਼ਹੀਦਾਂ ਦੀ ਕੁਰਬਾਨੀ ਦੇ ਨਿਰਸਵਾਰਥ ਸੁਭਾਅ ਅਤੇ ਲੋਕਤੰਤਰੀ ਅਧਿਕਾਰਾਂ ਦੀ ਕੀਮਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੱਤਾ ਜਾਂ ਸਿਆਸੀ ਲਾਭ ਲਈ ਆਪਣੀਆਂ ਜਾਨਾਂ ਨਹੀਂ ਦਿੱਤੀਆਂ। ਉਨ੍ਹਾਂ ਦੀ ਕੁਰਬਾਨੀ ਨਿਰਸਵਾਰਥ ਸੀ। ਉਨ੍ਹਾਂ ਦੀ ਬਦੌਲਤ ਹੀ ਅੱਜ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਜਦੋਂ ਅਸੀਂ ਆਪਣੇ ਵੋਟਰ ਆਈਡੀ ਕਾਰਡ ਨੂੰ ਵੇਖਦੇ ਹਾਂ, ਤਾਂ ਸਾਨੂੰ ਆਪਣੀ ਫੋਟੋ ਦਿਖਾਈ ਦੇਵੇਗੀ, ਪਰ ਜੇ ਅਸੀਂ ਧਿਆਨ ਨਾਲ ਵੇਖਦੇ ਹਾਂ, ਤਾਂ ਸਾਨੂੰ ਇਨ੍ਹਾਂ ਸ਼ਹੀਦਾਂ ਦੀ ਖੁਸ਼ਬੂ ਮਹਿਸੂਸ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਸਾਨੂੰ ਆਪਣੀ ਵੋਟ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਲੋਕ ਤਿਉਹਾਰ ਤਾਂ ਮਨਾਉਂਦੇ ਸਨ ਪਰ ਅੰਗਰੇਜ਼ਾਂ ਦੇ ਸਾਡੇ ’ਤੇ ਰਾਜ ਕਰਨ ਕਾਰਨ ਸਾਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਸੀ। ਇਨ੍ਹਾਂ ਸ਼ਹੀਦਾਂ ਨੇ ਇਸ ਲਈ ਲੜਾਈ ਲੜੀ ਤਾਂ ਜੋ ਅਸੀਂ ਲੋਕਤੰਤਰੀ ਪ੍ਰਕਿਰਿਆ ਰਾਹੀਂ ਆਪਣਾ ਆਗੂ ਚੁਣ ਸਕੀਏ। ਉਨ੍ਹਾਂ ਅੱਗੇ ਕਿਹਾ ਕਿ ਇਹ ਅਧਿਕਾਰ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਲੋਕਾਂ ਨੂੰ ਪੈਸੇ, ਪ੍ਰਭਾਵ ਜਾਂ ਲਾਲਚ ਵਿੱਚ ਆ ਕੇ ਕਦੇ ਵੀ ਆਪਣੀ ਵੋਟ ਨਹੀਂ ਵੇਚਣੀ ਚਾਹੀਦੀ।
ਸ਼ਹੀਦਾਂ ਦੇ ਦ੍ਰਿਸ਼ਟੀਕੋਣ ਦੀ ਡੂੰਘਾਈ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੋਟਰ ਕਾਰਡ ਬੇਸ਼ਕੀਮਤੀ ਹੈ ਕਿਉਂਕਿ ਇਹ ਸ਼ਹੀਦਾਂ ਦੀਆਂ ਮਹਾਨ ਕੁਰਬਾਨੀ ਦੁਆਰਾ ਕਮਾਇਆ ਗਿਆ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਬਾਰੇ ਅਣਗਿਣਤ ਕਹਾਣੀਆਂ, ਕਿਤਾਬਾਂ, ਪੱਤਰ, ਨਾਟਕ ਅਤੇ ਫਿਲਮਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿੰਨਾ ਜ਼ਿਆਦਾ ਤੁਸੀਂ ਉਨ੍ਹਾਂ ਬਾਰੇ ਪੜ੍ਹੋਗੇ, ਓਨਾ ਹੀ ਤੁਸੀਂ ਛੋਟੀ ਉਮਰ ਵਿੱਚ ਵੀ ਦੇਸ਼ ਦੇ ਭਵਿੱਖ ਬਾਰੇ ਉਨ੍ਹਾਂ ਦੀ ਡੂੰਘੀ ਸੋਚ ਬਾਰੇ ਜਾਣ ਕੇ ਦੀ ਉਨ੍ਹਾਂ ਦੀ ਪ੍ਰਸ਼ੰਸਾ ਕਰੋਗੇ।
ਅੰਗਰੇਜ਼ਾਂ ਨੇ ਇਹ ਸੋਚ ਕੇ ਸ਼ਾਨਦਾਰ ਢਾਂਚੇ ਬਣਾਏ ਕਿ ਉਹ ਹਮੇਸ਼ਾ ਲਈ ਰਾਜ ਕਰਨਗੇ, ਪਰ ਉਹ ਇਹ ਅੰਦਾਜ਼ਾ ਲਾਉਣ ਵਿੱਚ ਨਾਕਾਮ ਰਹੇ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਨੌਜਵਾਨ ਇਨਕਲਾਬੀ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਬੈਠੇ ਹਨ। ਲਗਾਤਾਰ ਚੁਣੌਤੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ, ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਅਜੇ ਵੀ ਪੂਰੀ ਤਰ੍ਹਾਂ ਸਾਕਾਰ ਨਹੀਂ ਹੋਏ ਹਨ। ਦੇਸ਼ ਨੂੰ ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਸਾਡੀ ਸਰਕਾਰ ਨੇ ਇਨ੍ਹਾਂ ਮੁੱਦਿਆਂ ਤੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਨਿਰੰਤਰ ਯਤਨ ਕੀਤੇ ਹਨ।
ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੇ ਸ਼ਹੀਦਾਂ ਦਾ ਸਤਿਕਾਰ ਕਰੇ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲੇ। ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਸਮੇਂ ਦੇ ਨਾਲ ਆਪਣੀ ਪਛਾਣ ਗੁਆ ਬੈਠਦੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵੱਖ-ਵੱਖ ਅੰਦੋਲਨਾਂ ਤੱਕ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ।
ਪੰਜਾਬ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਦਾ ਸਿਰਫ਼ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ, ਆਜ਼ਾਦੀ ਸੰਗਰਾਮ ਦੌਰਾਨ ਫਾਂਸੀ ਦਿੱਤੇ ਗਏ ਜਾਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ 80 ਫ਼ੀਸਦ ਸ਼ਹੀਦ ਪੰਜਾਬ ਤੋਂ ਸਨ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਦੇ ਸਮੇਂ ਜਦੋਂ ਦੇਸ਼ ਜਸ਼ਨ ਮਨਾ ਰਿਹਾ ਸੀ, ਪੰਜਾਬ ਨੇ ਵੰਡ ਦੀ ਭਿਆਨਕਤਾ ਦਾ ਸਾਹਮਣਾ ਕੀਤਾ, ਜਿੱਥੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਬੇਘਰ ਹੋਏ ਅਤੇ ਆਪਣੇ ਘਰ ਅਤੇ ਜਾਇਦਾਦਾਂ ਨੂੰ ਹਮੇਸ਼ਾ ਲਈ ਗੁਆ ਬੈਠੇ।
ਆਪਣੀ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਆਪ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਇੱਕ ਸਦਭਾਵਨਾਪੂਰਨ ਅਤੇ ਸਮਾਨਤਾਵਾਦੀ ਸਮਾਜ ਦੀ ਉਸਾਰੀ ਲਈ ਵਚਨਬੱਧ ਹੈ। ਇਸ ਨੌਜਵਾਨ ਨਾਇਕ ਨੇ ਦੇਸ਼ ਨੂੰ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਦੇ ਰਾਹ ’ਤੇ ਚਲਦਿਆਂ ਪਹਿਲਾਂ ਹੀ ਕਈ ਲੋਕ-ਪੱਖੀ ਅਤੇ ਵਿਕਾਸ-ਮੁਖੀ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ।
Shaheed Bhagat Singh: ਸ਼ਹੀਦ ਭਗਤ ਸਿੰਘ ਇੱਕ ਵਿਚਾਰਧਾਰਾ
Shaheed Bhagat Singh: ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪ੍ਰਸ਼ਾਸਨ ਨੇ ਸ਼ਾਦਮਾਨ ਚੌਂਕ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਇਸ ਤੋਂ ਵੀ ਬੱਜਰ ਗੁਨਾਹ ਇਹ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅਪਰਾਧੀ ਕਰਾਰ ਦਿੱਤਾ ਹੈ ਪ੍ਰਸ਼ਾਸਨ ਦੀ ਇਹ ਤੰਗ ਤੇ ਕੱਟੜ ਸੋਚ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਖਰਾਬ ਕਰਨ ਦੀ ਘਟੀਆ ਕੋਸ਼ਿਸ਼ ਹੈ ਪਰ ਇਹ ਘਟੀਆ ਕੋਸ਼ਿਸ਼ ਸ਼ਹੀਦ ਭਗਤ ਸਿੰਘ ਦੀ ਬਹਾਦਰੀ, ਕੁਰਬਾਨੀ ਤੇ ਵਿਚਾਰਧਾਰਾ ਨੂੰ ਨੀਵਾਂ ਨਹੀਂ ਵਿਖਾ ਸਕਦੀ।
ਇਹ ਖਬਰ ਵੀ ਪੜ੍ਹੋ : Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ
ਅਸਲ ’ਚ ਸ਼ਹੀਦ ਭਗਤ ਸਿੰਘ ਹਿੰਸਾ ਦਾ ਹਮਾਇਤੀ ਨਹੀਂ ਸਗੋਂ ਇੱਕ ਦਾਰਸ਼ਨਿਕ, ਬੁੱਧੀਜੀਵੀ ਤੇ ਜ਼ਿੰਦਾਦਿਲ ਅਜ਼ਾਦੀ ਘੁਲਾਟੀਆ ਸੀ ਜੋ ਰਾਜ ਪ੍ਰਬੰਧ ਤੇ ਵਿਅਕਤੀ ਦੇ ਸਬੰਧਾਂ ਦੀਆਂ ਬਾਰੀਕੀਆਂ ਤੋਂ ਜਾਣੂ ਸੀ ਬਿਨਾਂ ਸ਼ੱਕ ਅੱਜ ਵੱਡੀ ਗਿਣਤੀ ’ਚ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਪਰ ਭਗਤ ਸਿੰਘ ਦਾ ਪ੍ਰਭਾਵ ਸਿਰਫ਼ ਨੌਜਵਾਨਾਂ ਤੱਕ ਹੀ ਨਹੀਂ ਸਗੋਂ ਦੁਨੀਆਭਰ ਦੇ ਫਿਲਾਸਫਰ ਤੇ ਬੁੱਧੀਜੀਵੀ ਉਸ ਦੀਆਂ ਲਿਖਤਾਂ ਤੇ ਵਿਚਾਰਾਂ ਦੇ ਆਧਾਰ ’ਤੇ ਉਸ ਨੂੰ ਇੱਕ ਉੱਚ ਕੋਟੀ ਦਾ ਵਿਦਵਾਨ ਮੰਨਦੇ ਹਨ ਖੁਦ ਭਗਤ ਸਿੰਘ ਨੇ ਅਸੈਂਬਲੀ ’ਚ ਬੰਬ ਸੁੱਟਣ ਵੇਲੇ ਕਿਹਾ ਸੀ ਕਿ ਕਿਸੇ ਕਿਸਮ ਦੀ ਹਿੰਸਾ ਫੈਲਾਉਣਾ ਉਨ੍ਹਾਂ ਦਾ ਮਕਸਦ ਨਹੀਂ।
ਸਗੋਂ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਰਨਾਮਿਆਂ ਦਾ ਉੁਸ ਨੂੰ ਅਹਿਸਾਸ ਕਰਵਾਉਣਾ ਸੀ ਪਾਕਿਸਤਾਨ ਦੇ ਵਿਦਵਾਨ ਤੇ ਨੌਜਵਾਨ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਕਾਇਲ ਹਨ ਸ਼ਹੀਦ ਭਗਤ ਸਿੰਘ ਅਣਵੰਡੇ ਭਾਰਤ ਦਾ ਸ਼ਹੀਦ ਸੀ ਜਿਸ ਨੇ ਅੰਗਰੇਜ਼ਾਂ ਨੂੰ ਸਮੁੱਚੇ ਮੁਲਕ ’ਚੋਂ ਕੱਢਿਆ ਸੀ ਇਸ ਲਈ ਭੁਗੋਲਿਕ, ਸਮਾਜਿਕ, ਰਾਜਨੀਤਿਕ ਸੱਭਿਆਚਾਰਕ ਆਧਾਰ ’ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੀ ਮਹਿਕ ਦੋਵਾਂ ਮੁਲਕਾਂ ਦੀ ਮਿੱਟੀ ’ਚ ਸਮਾਈ ਹੋਈ ਹੈ ਜਿਸ ਤੋਂ ਮੁਨਕਰ ਹੋਣਾ ਆਪਣੇ-ਆਪ ਤੋਂ ਮੁਨਕਰ ਹੋਣਾ ਹੈ ਲਾਹੌਰ ਪ੍ਰਸ਼ਾਸਨ ਤੋਂ ਆਉਂਦੀਆਂ ਪੀੜ੍ਹੀਆਂ ਵੀ ਜਵਾਬ ਮੰਗਣੀਆਂ। Shaheed Bhagat Singh
ਭਾਰਤੀਆਂ ਨੇ ਪਾਕਿਸਤਾਨ ਵੱਲੋਂ ਵਰਤੀ ਗਈ ਭਾਸ਼ਾ ਦੀ ਕੀਤੀ ਨਿਖੇਧੀ, ਮੋਦੀ ਸਰਕਾਰ ਤੋਂ ਦਖਲ ਦੇਣ ਦੀ ਕੀਤੀ ਮੰਗ
Bhagat Singh: ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂ ਅ’ਤੇ ਰੱਖਣ ਅਤੇ ਉਨ੍ਹਾਂ ਦਾ ਬੁੱਤ ਉਥੇ ਸਥਾਪਤ ਕਰਨ ਦੀਆਂ ਯੋਜਨਾਵਾਂ ਨੂੰ ਇਕ ਸੇਵਾਮੁਕਤ ਫੌਜੀ ਅਧਿਕਾਰੀ ਦੀ ਟਿੱਪਣੀ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਸੂਬਾਈ ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਏ ਨਹੀਂ, ਸਗੋਂ ਅੱਜ ਦੀ ਪਰਿਭਾਸ਼ਾ ’ਚ ਇੱਕ ਅੱਤਵਾਦੀ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਇਹ ਜਾਣਕਾਰੀ ਹਾਈ ਕੋਰਟ ਨੂੰ ਦਿੱਤੀ ਹੈ।
ਲਾਹੌਰ ਹਾਈ ਕੋਰਟ ‘ਚ ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਨੇ ਸ਼ੁੱਕਰਵਾਰ ਨੂੰ ਲਿਖਤੀ ਜਵਾਬ ‘ਚ ਆਜ਼ਾਦੀ ਘੁਲਾਟੀਏ ‘ਤੇ ਗੰਭੀਰ ਦੋਸ਼ ਲਗਾਏ ਸਨ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਵੱਲੋਂ LHC ‘ਚ ਦਾਇਰ ਕੀਤੀ ਗਈ ਮਾਣਹਾਨੀ ਪਟੀਸ਼ਨ ਦੇ ਜਵਾਬ ‘ਚ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਨੇ ਇੱਕ ਜਵਾਬ ’ਚ ਕਿਹਾ, ”ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਅਤੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਲਾਹੌਰ ਸ਼ਹਿਰ ਜ਼ਿਲਾ ਸਰਕਾਰ ਦੀ ਪ੍ਰਸਤਾਵਿਤ ਯੋਜਨਾ ਨੂੰ “ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਦੁਆਰਾ ਪੇਸ਼ ਕੀਤੀ ਗਈ ਟਿੱਪਣੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।”
ਇਸ ਵਿਚ ਕਿਹਾ ਗਿਆ ਹੈ ਕਿ ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਲਈ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਦਾ ਹਿੱਸਾ ਰਹੇ ਮਜੀਦ ਨੇ ਆਪਣੀ ਟਿੱਪਣੀ ਵਿਚ ਦਾਅਵਾ ਕੀਤਾ ਕਿ ਭਗਤ ਸਿੰਘ “ਅੱਜ ਦੀ ਪਰਿਭਾਸ਼ਾ ਵਿਚ ਇਕ ਅਪਰਾਧੀ ਅਤੇ ਅੱਤਵਾਦੀ ਸੀ”। ਉਨ੍ਹਾਂ ਨੇ ਬ੍ਰਿਟਿਸ਼ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਜੁਰਮ ਲਈ ਉਨ੍ਹਾਂ ਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ। ਮਜੀਦ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਸ਼ਾਦਮਾਨ ਚੌਕ ਦਾ ਨਾਂਅ ਭਗਤ ਸਿੰਘ ਚੌਕ ਨਾ ਰੱਖਿਆ ਜਾਵੇ ਅਤੇ ਉਸ ਦਾ ਬੁੱਤ ਉਥੇ ਨਾ ਲਾਇਆ ਜਾਵੇ। Bhagat Singh
ਆਪ ਆਗੂ ਨੇ ਪਾਕਿਸਤਾਨ ਵੱਲੋਂ ਵਰਤੀ ਗਈ ਭਾਸ਼ਾ ਦੀ ਕੀਤੀ ਨਿਖੇਧੀ, ਮੋਦੀ ਸਰਕਾਰ ਤੋਂ ਦਖਲ ਦੇਣ ਦੀ ਕੀਤੀ ਮੰਗ
ਪਕਿਸਤਾਨ ਦੇ ਭਗਤ ਸਿੰਘ ਬਾਰੇ ਦਿੱਤੇ ਬਿਆਨ ’ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਅਸੀਂ ਪਾਕਿਸਤਾਨ ਵੱਲੋਂ ਵਰਤੀ ਗਈ ਭਾਸ਼ਾ ਦੀ ਵੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ। ਪਾਕਿਸਤਾਨ ਵਿੱਚ ਵੀ ਉਨ੍ਹਾਂ ਦੇ ਸਮਰਥਕ ਹਨ। ਪਾਕਿਸਤਾਨ ਅਤੇ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਇਹ ਹਲਫ਼ਨਾਮਾ ਦੇਣਾ ਬਹੁਤ ਹੀ ਦੁਖਦਾਈ ਅਤੇ ਪੀੜਾਦਾਇਕ ਹੈ। ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਦੀ ਹੈ।
ਸ੍ਰ. ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਦੀ ਲੋੜ
ਭਾਰਤ ਦੇਸ਼ ਦੀ ਧਰਤੀ ’ਤੇ ਜਿੱਥੇ ਮਹਾਨ ਦੇਸ਼ ਭਗਤਾਂ, ਸੂਰਬੀਰਾਂ, ਬਹਾਦਰਾਂ ਅਤੇ ਸਿਰਲੱਥ ਯੋਧਿਆਂ ਦਾ ਜਨਮ ਹੋਇਆ, ਉੱਥੇ ਇਸ ਧਰਤੀ ’ਤੇ ਹੀ ਇੱਕ ਅਜਿਹੇ ਮਹਾਨ ਦੇਸ਼ ਭਗਤ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦਾ ਵੀ ਜਨਮ ਹੋਇਆ, ਜਿਸ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦੇਸ਼ ਭਗਤੀ ਦੀ ਮੋਹਰ ਲਾ ਦਿੱਤੀ।
ਸ਼ਹੀਦ ਕੌਮਾਂ, ਮਜ੍ਹਬਾਂ, ਜਾਤਾਂ-ਪਾਤਾਂ ਦੀ ਕੰਧ ਢਾਹ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣ ਕੇ, ਮਾਤ-ਭੂਮੀ ਦੀ ਖਾਤਰ ਜਾਨਾਂ ਕੁਰਬਾਨ ਕਰਨ ਦਾ ਜਜ਼ਬਾ ਪੈਦਾ ਕਰਕੇ ਇਤਿਹਾਸ ਦਾ ਰੁਖ਼ ਬਦਲ ਦਿੰਦੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਭਾਰਤ ਦੇਸ਼ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦੇ ਸੁਪਨਿਆਂ ਦਾ ਉਹ ਅਜਾਦ ਭਾਰਤ ਨਹੀਂ ਬਣ ਸਕਿਆ, ਜਿਸ ਦਾ ਸੁਪਨਾ ਭਗਤ ਸਿੰਘ ਤੇ ਉਸ ਦੇ ਇਨਕਲਾਬੀ ਸਾਥੀਆਂ ਨੇ ਦੇਖਿਆ ਸੀ। ਕਿਉਂਕਿ ਦੇਸ਼ ਦੀ ਸੱਤਾ ’ਤੇ ਜਿੰਨੀਆਂ ਵੀ ਸਰਕਾਰਾਂ ਕਾਬਜ਼ ਹੋਈਆਂ ਹਨ, ਉਨ੍ਹਾਂ ਵੱਲੋਂ ਦੇਸ਼ ਦੇ ਹਰੇਕ ਨਾਗਰਿਕ ਨੂੰ ਅਜੇ ਤੱਕ ਬਰਾਬਰ ਦੇ ਹੱਕ ਪ੍ਰਾਪਤ ਹੀ ਨਹੀਂ ਹੋ ਸਕੇ।
ਅਮਨ ਕਾਨੂੰਨੀ ਦੀ ਹਾਲਤ ਡਾਵਾਂਡੋਲ | Bhagat Singh
ਅੱਜ ਦੇ ਇਸ ਮਹਿੰਗਾਈ ਭਰੇ ਯੁੱਗ ਅੰਦਰ ਜੋ ਹਾਲਤ ਇੱਕ ਆਮ ਨਾਗਰਿਕ ਦੀ ਹੋ ਰਹੀ ਹੈ, ਇਸ ਸਭ ਕਾਸੇ ਦੇ ਜਿੰਮੇਵਾਰ ਦੇਸ਼ ਦੇ ਹਾਕਮ ਹੀ ਹਨ। ਕਿਉਂਕਿ ਖਰਾਬੀ ਸਿਸਟਮ ਅੰਦਰ ਹੈ, ਇਨ੍ਹਾਂ ਦੀਆਂ ਆਰਥਿਕ ਨੀਤੀਆਂ ਕਰਕੇ ਹੀ ਆਮ ਨਾਗਰਿਕ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋਇਆ ਪਿਆ ਹੈ। ਦੇਸ਼ ਅੰਦਰ ਅਮਨ-ਕਾਨੂੰਨ ਦੀ ਹਾਲਤ ਵੀ ਡਾਵਾਂਡੋਲ ਨਜ਼ਰ ਆ ਰਹੀ ਹੈ। ਗਰੀਬੀ ਦੇ ਵਧ ਰਹੇ ਦੈਂਤ ਕਰਕੇ ਮਜ਼ਦੂਰ ਵਰਗ, ਗਰੀਬ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਇਆ ਪਿਆ ਹੈ। ਆਖ਼ਰ ਖਰਾਬੀ ਕਿੱਥੇ ਹੈ? ਖਰਾਬੀ ਸਿਸਟਮ ਵਿੱਚ ਹੈ, ਸਿਸਟਮ ਸਰਕਾਰਾਂ ਬਣਾਉਂਦੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਸਿਵਾਏ ਸੱਤਾ ਦੇ ਮੋਹ ਤੋਂ ਕੁਝ ਨਜ਼ਰ ਨਹੀਂ ਆ ਰਿਹਾ।
ਇੱਕ ਸਵਾਲ ਦੇਸ਼ ਦੇ ਆਗੂਆਂ ਨੂੰ ਕਿ ਕੀ ਭਗਤ ਸਿੰਘ ਨੇ ਅਜਿਹੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ? ਅਨੇਕਾਂ ਦੇਸ਼ ਭਗਤਾਂ, ਸਿਰਲੱਥ ਯੋਧਿਆਂ ਨੇ ਆਪਣੀ ਜ਼ਿੰਦਗੀ ਦੀਆਂ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸਨ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰ ਦਾ ਹੱਕ ਮਿਲੇ, ਹਰੇਕ ਨਾਗਰਿਕ ਅਜ਼ਾਦੀ ਨਾਲ ਜ਼ਿੰਦਗੀ ਬਸਰ ਕਰ ਸਕੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜ਼ਾਦੀ ਮਿਲਣ ਦਾ ਐਨਾ ਸਮਾਂ ਬੀਤ ਜਾਣ ’ਤੇ ਵੀ ਸਾਡੀਆਂ ਸਰਕਾਰਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ’ਚ ਅਸਮਰੱਥ ਰਹੀਆਂ ਹਨ। ਬੇਰੁਜ਼ਗਾਰੀ, ਭਿ੍ਰਸ਼ਟਾਚਾਰੀ, ਅੱਤ ਦੀ ਮਹਿੰਗਾਈ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ।
ਵਿਚਾਰਧਾਰਾ ਦੀ ਗੱਲ | Bhagat Singh
ਗੱਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਕਰ ਰਹੇ ਹਾਂ, ਜਿਸ ਨਾਲ ਅੱਜ ਹਰੇਕ ਭਾਰਤੀ ਨਾਗਰਿਕ ਨੂੰ ਜਾਣੂ ਕਰਵਾਉਣ ਦੀ ਵਧੇਰੇ ਲੋੜ ਹੈ। ਭਗਤ ਸਿੰਘ ਦੀ ਵਿਚਾਰਧਾਰਾ ’ਚ ਸਮੱੁਚੀ ਮਨੁੱਖੀ ਜਾਤੀ ਦੀ ਮਹਾਨ ਸੇਵਾ ਕਰਨ ਦਾ ਗੁਣ ਹੈ। ਜਦੋਂ ਮੌਤ ਦਾ ਡਰ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ ਜਾਂ ਇੰਝ ਕਹੀਏ ਕਿ ਤੁਸੀਂ ਮੌਤ ਤੋਂ ਉੱਪਰ ਉੱਠ ਜਾਂਦੇ ਹੋ ਉਦੋਂ ਤੁਹਾਡੇ ਦਿਲ ਵਿਚ ਇੱਕ ਭਗਤ ਸਿੰਘ ਪੈਦਾ ਹੁੰਦਾ ਹੈ। ਇਹ ਉਹ ਹਾਲਾਤ ਹਨ ਜਦੋਂ ਤੁਸੀਂ ਆਪਣੇ-ਆਪ ਨੂੰ ਉਸ ਥਾਂ ’ਤੇ ਲਿਆ ਕੇ ਖੜ੍ਹਾ ਕਰ ਦਿੰਦੇ ਹੋ, ਜਿੱਥੇ ਡਰ, ਵਿਵਾਦ, ਗੁੱਸਾ, ਮੌਤ ਜਿਹੀਆਂ ਚੀਜ਼ਾਂ ਦਾ ਕੋਈ ਵਜੂਦ ਨਹੀਂ ਰਹਿੰਦਾ।
ਕਹਿੰਦੇ ਹਨ ਕਿ ਫਾਂਸੀ ਤੋਂ ਪਹਿਲਾਂ ਦੀ ਰਾਤ ਜੇਲ੍ਹ ਵਿਚ ਜਦੋਂ ਭਗਤ ਸਿੰਘ ਕਿਤਾਬ ਪੜ੍ਹ ਰਹੇ ਸਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਕੱਲ੍ਹ ਦੀ ਥਾਂ ਅੱਜ ਹੀ ਫਾਂਸੀ ਦਿੱਤੀ ਜਾਵੇਗੀ ਤਾਂ ਉਸ ਸਮੇਂ ਭਗਤ ਸਿੰਘ ਨੇ ਕਿਹਾ ਕਿ ਕਿਤਾਬ ਦੇ ਦੋ ਪੰਨੇ ਰਹਿ ਗਏ ਹਨ, ਜੇਕਰ ਕਹੋ ਤਾਂ ਪੜ੍ਹ ਲਵਾਂ, ਤਾਂ ਸਿਪਾਹੀ ਵੱਲੋਂ ਮਨ੍ਹਾ ਕਰਨ ’ਤੇ ਉਨ੍ਹਾਂ ਕਿਹਾ, ‘‘ਚਲੋ ਕੋਈ ਗੱਲ ਨਹੀਂ ਫਿਰ ਕਦੇ ਪੜ੍ਹ ਲਵਾਂਗਾ।’’ ਸ਼ਾਇਦ ਹੀ ਅੱਜ ਦੇ ਨੌਜਵਾਨ ਉਸ ਦੇਸ਼ ਭਗਤੀ ਦੀ ਭਾਵਨਾ ਨੂੰ ਮਹਿਸੂਸ ਕਰ ਸਕਣ!
ਕਿਉਂਕਿ ਭਗਤ ਸਿੰਘ ਆਪਣੇ ਦਿਲ ਵਿਚ ਕੀ ਵਿਚਾਰ ਰੱਖਦੇ ਸਨ ਜਾਂ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ, ਉਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਅਤੇ ਉਹ ਸਿਰਫ ਭਗਤ ਸਿੰਘ ਨੇ ਖੁਦ ਹੀ ਮਹਿਸੂਸ ਕੀਤਾ ਹੋਵੇਗਾ ਉਹ ਕਿਹੋ-ਜਿਹਾ ਪੁੱਤਰ ਹੋਵੇਗਾ ਜੋ ਆਪਣੀ ਮੌਤ ’ਤੇ ਆਪਣੀ ਮਾਂ ਨੂੰ ਰੋਣ ਤੋਂ ਰੋਕਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਭਗਤ ਸਿੰਘ ਦੀ ਮਾਂ ਰੋਵੇਗੀ ਤਾਂ ਲੋਕ ਕੀ ਕਹਿਣਗੇ। ਉਹ ਅੱਖਾਂ ਵੀ ਕਿਹੋ-ਜਿਹੀਆਂ ਅੱਖਾਂ ਹੋਣਗੀਆਂ ਜਿਨ੍ਹਾਂ ਵਿੱਚ ਇੱਕ ਪਲ ਵੀ ਮੌਤ ਦਾ ਖੌਫ਼ ਨਹੀਂ ਰਿਹਾ।
ਵਿਚਾਰ ਵਾਰ-ਵਾਰ ਦਿਮਾਗ ਵਿਚ ਆਉਂਦਾ ਹੈ | Bhagat Singh
ਉਹ ਉਸ ਸੱਚਾਈ ਨੂੰ ਜਾਣ ਚੁੱਕੇ ਸਨ ਕਿ ਮੌਤ ਅਟੱਲ ਹੈ, ਮੌਤ ਹੀ ਸੱਚ ਹੈ, ਬੱਸ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਉਸ ਵੱਲ ਬੇਖੌਫ ਹੋ ਕੇ ਵਧਦੇ ਹੋ ਜਾਂ ਉਹ ਤੁਹਾਨੂੰ ਡਰਾਉਂਦੇ ਹੋਏ ਤੁਹਾਡੇ ਵੱਲ ਵਧਦੀ ਹੈ। ਇੱਕ ਵਿਚਾਰ ਵਾਰ-ਵਾਰ ਦਿਮਾਗ ਵਿਚ ਆਉਂਦਾ ਹੈ ਕਿ ਕੀ ਅੱਜ ਦੇ ਨੌਜਵਾਨ ਉਸ ਭਗਤ ਸਿੰਘ ਵਰਗੇ ਹੋ ਸਕਦੇ ਹਨ? 23 ਸਾਲ ਦੀ ਉਮਰ ’ਚ ਜਦੋਂ ਅਸੀਂ ਹੁੰਦੇ ਹਾਂ ਤਾਂ ਸ਼ਾਇਦ ਸਾਡੇ ਸੁਪਨੇ ਹੀ ਕੁਝ ਹੋਰ ਹੁੰਦੇ ਹਨ।
ਕਾਲਜ ਦਾ ਅੱਲ੍ਹੜਪਣ ਅਤੇ ਅਸਮਾਨ ਨੂੰ ਛੂਹਣ ਦੀ ਉਹ ਖਵਾਹਿਸ਼, ਪਰਿੰਦਿਆਂ ਦੇ ਵਾਂਗ ਉੱਡਣ ਦੀ ਉਹ ਚਾਹਤ ਅਤੇੇ ਸਿਗਰਟ ਦੇ ਧੂੰਏਂ ਦੇ ਛੱਲੇ ਬਣਾਉਂਦੇ ਨੌਜਵਾਨ ਕੀ ਉਸ ਭਗਤ ਸਿੰਘ ਦੇ ਦਿਲੋ-ਦਿਮਾਗ ਨੂੰ ਸਮਝ ਸਕਦੇ ਹਨ? ਉਹ ਵੀ ਕੀ ਜਨੂੰਨ ਹੋਵੇਗਾ ਜਦੋਂ ਖੇਡਣ-ਕੁੱਦਣ ਦੀ ਉਮਰ ’ਚ ਉਹ ਅੰਗਰੇਜ਼ਾਂ ਦੀਆਂ ਜ਼ਾਲਮ ਡਾਂਗਾਂ ਤੇ ਗੋਲੀਆਂ ਨਾਲ ਖੇਡਿਆ! ਅੱਜ ਦਾ ਨੌਜਵਾਨ ਉਸ ਅਹਿਸਾਸ ਨੂੰ ਇਸ ਲਈ ਨਹੀਂ ਜਿਉਂ ਸਕਦਾ ਕਿਉਂਕਿ ਹੁਣ ਉਹ ਚੁਣੌਤੀ ਭਰੇ ਹਾਲਾਤ ਹੀ ਨਹੀਂ ਰਹੇ ਹਨ, ਹੁਣ ਉਹ ਗੁਲਾਮੀ ਦੀਆਂ ਬੇੜੀਆਂ ਨਹੀਂ ਰਹੀਆਂ ਹਨ
ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸੱਚਮੁਚ ਹੁਣ ਸਾਨੂੰ ਇਸ ਪਿਆਰੇ ਵਤਨ ਲਈ ਮਰ-ਮਿਟਣ ਦੀ ਲੋੜ ਨਹੀਂ ਹੈ? ਅੱਜ ਜੇਕਰ ਤੁਸੀਂ ਕਿਸੇ ਨੌਜਵਾਨ ਤੋਂ ਉਸ 23 ਸਾਲ ਦੇ ਅਜ਼ਾਦੀ ਦੇ ਦੀਵਾਨੇ ਵਾਂਗ ਗੱਲ ਕਰੋਗੇ ਤਾਂ ਸ਼ਾਇਦ ਉਹ ਤਹੁਾਨੂੰ ਬੇਵਕੂਫ ਜਾਂ ਪਾਗਲ ਸਮਝਣ। ਪਰ ਮੈਨੂੰ ਲੱਗਦਾ ਹੈ ਕਿ ਹੁਣ ਫਿਰ ਜਰੂਰਤ ਹੈ ਉਨ੍ਹਾਂ ਵਿਚਾਰਾਂ, ਜਜ਼ਬੇ, ਹਿੰਮਤ, ਜਿੱਦ ਤੇ ਉਨ੍ਹਾਂ ਬੇਖੌਫ ਅੱਖਾਂ ਦੀ ਜੋ ਭਾਰਤ ਨੂੰ?ਫਿਰ ਸੋਨੇ ਦੀ ਚਿੜੀ ਬਣਾ ਸਕਣ।
ਨੌਜਵਾਨ ’ਚ ਬਦਲਾਅ ਦੀ ਆਸ ਭਰਨ ਦੀ ਲੋੜ | Bhagat Singh
ਅਸੀਂ ਚੰਦ ਅਤੇ ਮੰਗਲ ’ਤੇ ਪਚੁੰਚ ਗਏ ਹਾਂ ਅਤੇ ਹਰ ਨੌਜਵਾਨ ਦੇ ਹੱਥਾਂ ’ਚ ਮੋਬਾਇਲ ਹੈ ਜਿਸ ਨਾਲ ਉਹ ਸਿਰਫ ਆਪਣੀ ਦੁਨੀਆਂ ਤੱਕ ਸਿਮਟ ਕੇ ਰਹਿ ਗਿਆ ਹੈ ਪਰ ਹੁਣ ਲੱਗਣ ਲੱਗਾ ਹੈ ਕਿ ਅੱਜ ਦੇ ਨੌਜਵਾਨ ਦੇ ਹੱਥ ’ਚ ਬਦਲਾਅ ਦੀ ਮਸ਼ਾਲ ਹੋਣੀ ਚਾਹੀਦੀ ਹੈ। ਅਜਿਹੀ ਮਸ਼ਾਲ ਜਿਸ ਦੀ ਲਾਟ ਅਤੇ ਰੌਸ਼ਨੀ ਭਾਰਤ ਵਿੱਚੋਂ ਭਿ੍ਰਸ਼ਟਾਚਾਰ, ਅੱਤਵਾਦ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ, ਦੂਸ਼ਿਤ ਨੌਕਰਸ਼ਾਹੀ ਅਤੇ ਰਾਜਨੀਤੀ ਦਾ ਖਾਤਮਾ ਕਰਕੇ ਨਵੇਂ ਭਾਰਤ ਦਾ ਨਿਰਮਾਣ ਕਰ ਸਕੇ।
ਅੱਜ ਜਰੂਰਤ ਹੈ ਭਗਤ ਸਿੰਘ ਦੇ ਉਸ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਜੋ ਫਿਰ ਤੋਂ ਨੌਜਵਾਨਾਂ ’ਚ ਬਦਲਾਅ ਦਾ ਅਹਿਸਾਸ ਭਰੇ, ਜ਼ਰੂਰਤ ਹੈ ਅਜਿਹੀਆਂ ਮਾਵਾਂ ਦੀ ਜੋ ਡਾਕਟਰ, ਇੰਜੀਨੀਅਰ, ਵਿਗਿਆਨਕ ਪੁੱਤ ਤਾਂ ਪੈਦਾ ਕਰਨ ਦੀ ਪਰ ਉਨ੍ਹਾਂ ਪੁੱਤਾਂ ਦੇ ਦਿਲ ’ਚ ਇੱਕ ਭਗਤ ਸਿੰਘ ਵੀ ਪੈਦਾ ਹੋਵੇ। ਭਾਵੇਂ ਹੀ ਅੱਜ ਦਾ ਨੌਜਵਾਨ ਡਾਕਟਰ, ਇੰਜੀਨੀਅਰ, ਵਿਗਿਆਨਕ ਬਣੇ ਪਰ ਭਗਤ ਸਿੰਘ ਵੀ ਬਣੇ, ਇਹ ਜ਼ਰੂਰੀ ਹੋ ਗਿਆ ਹੈ। ਕਿੳਂਕਿ ਅਜਿਹਾ ਨੌਜਵਾਨ ਡਾਕਟਰ, ਇੰਜੀਨੀਅਰ, ਵਿਗਿਆਨਕ, ਅਧਿਆਪਕ, ਵਪਾਰੀ ਕਿਸ ਕੰਮ ਦਾ ਜਿਸ ਦੇ ਦਿਲ ਵਿਚ ਦੇਸ਼ ਅਤੇ ਸਮਾਜ ਲਈ ਪਿਆਰ ਅਤੇ ਦੇਸ਼ਭਗਤੀ ਦੀ ਭਾਵਨਾ ਹੀ ਨਾ ਹੋਵੇ।
ਪੜ੍ਹੇ-ਲਿਖੇ ਨੌਜਵਾਨਾਂ ਨਾਲ ਦੇਸ਼ ਤੇ ਸਮਾਜ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ
ਅੱਜ ਸਮਾਜ ਅਤੇ ਦੇਸ਼ ਦੀ ਸਿੱਖਿਆ ਨੀਤੀ ਸਿਰਫ ਸੂਚਨਾ ਅਤੇ ਜਾਣਕਾਰੀ ਇਕੱਠੀ ਕਰਨ ਵਾਲਾ ਕੰਪਿਊਟਰ ਬੱਚਾ ਤਾਂ ਤਿਆਰ ਕਰ ਰਹੀ ਹੈ ਪਰ ਸਮਾਜ ਅਤੇ ਦੇਸ਼ ਦੇ ਕਲਿਆਣ ਦੀ ਭਾਵਨਾ ਰੱਖਣ ਵਾਲੇ ਦਿਲ, ਦਿਮਾਗ ਅਤੇ ਨੌਜਵਾਨ ਤਿਆਰ ਨਹੀਂ ਕਰ ਰਹੀ ਹੈ। ਇਹੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਸਿੱਖਿਅਤ ਅਤੇ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਤਾਂ ਵਧਦੀ ਜਾ ਰਹੀ ਹੈ, ਪਰ ਅਨੁਸ਼ਾਸਨਹੀਣ, ਸਵਾਰਥੀ ਅਤੇ ਸਿਰਫ ਆਪਣੇ ਬਾਰੇ ਸੋਚਣ ਵਾਲੇ ਪੜ੍ਹੇ-ਲਿਖੇ ਨੌਜਵਾਨਾਂ ਨਾਲ ਦੇਸ਼ ਤੇ ਸਮਾਜ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ । ਜਾਤੀ, ਧਰਮ, ਬਰਾਦਰੀ, ਵਰਗ, ਭਾਸ਼ਾ, ਖੇਤਰ ਦੇ ਆਧਾਰ ’ਤੇ ਵੰਡਿਆ ਹੋਇਆ ਨੌਜਵਾਨ ਜਿਸਦੇ ਖੁਦ ਦੇ ਕੋਈ ਵਿਚਾਰ ਨਹੀਂ ਹਨ ਜੋ ਕਿਸੇ ਦੇ ਵੀ ਵਿਚਾਰਾਂ ਦੇ ਪਿੱਛੇ ਲੱਗ ਜਾਂਦਾ ਹੈ ਉਹ ਭਲਾ ਦੇਸ਼ ਅਤੇ ਸਮਾਜ ਦਾ ਨਿਰਮਾਣ ਕਿਵੇਂ ਕਰੇਗਾ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਵਿਚਾਰ ਕਰਨ ਵਾਲੀ ਗੱਲ
ਅੱਜ ਦੇ ਨੌਜਵਾਨ ਕੋਲ ਆਪਣੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਬਾਰੇ ਚਿੰਤਨ ਕਰਨ ਦਾ ਸਮਾਂ ਹੀ ਨਹੀਂ ਹੈ ਉਸ ਦੀ ਦੌੜ ਤਾਂ ਬੱਸ ਸਿਰਫ ਨੰਬਰ ਹਾਸਲ ਕਰਨਾ, ਜ਼ਿਆਦਾ ਵੱਡੀ ਗੱਡੀ, ਮਹਿੰਗੇ ਮੋਬਾਇਲ, ਵੱਡਾ ਘਰ ਅਤੇ ਜਿਆਦਾ ਤੋਂ ਜਿਆਦਾ ਸਹੂਲਤਵਾਂ ਦੀ ਹੀ ਹੈ, ਜਿਸ ਨੇ ਬੱਸ ਅੱਗੇ ਤੋਂ ਅੱਗੇ ਹੀ ਨਿੱਕਲਣਾ ਹੈ, ਪਰ ਮੰਜਿਲ ਕੀ ਹੈ ਇਸ ਦਾ ਅਹਿਸਾਸ ਹੀ ਨਹੀਂ ਹੈ। ਵਿਚਾਰ ਕਰਨ ਵਾਲੀ ਗੱਲ ਹੈ ਕਿ ਭਾਰਤ ਅਜਿਹੀ ਅਬਾਦੀ ਦਾ ਕਰੇਗਾ ਕੀ ਅਤੇ ਭਾਰਤ ਦਾ ਭਵਿੱਖ ਕੀ ਹੋਵੇਗਾ? ਸ਼ਾਇਦ ਅਸੀਂ ਮੁੜ ਗੁਲਾਮੀ ਵੱਲ ਜਾ ਰਹੇ ਹਾਂ। ਹਾਂ ਪਰ ਇਸ ਵਾਰ ਤਨ ਤੋਂ ਨਹੀਂ ਮਨ ਤੋਂ, ਵਿਚਾਰਾਂ ਤੋਂ ਜਰੂਰ ਗੁਲਾਮ ਹੁੰਦੇ ਜਾ ਰਹੇ ਹਾਂ। ਉਸ ਸਮੇਂ ਦੇਸ਼ ਦੀ ਗੁਲਾਮੀ ਦੀਆਂ ਬੇੜੀਆਂ ਤਾਂ ਸਾਡੇ ਮਹਾਨ ਕ੍ਰਾਂਤੀਕਾਰੀਆਂ ਨੇ ਕੱਟ ਸੁੱਟੀਆਂ ਸਨ ਪਰ ਸ਼ਾਇਦ ਅੱਜ ਦਾ ਨੌਜਵਾਨ ਇਨ੍ਹਾਂ ਮਨ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਨਹੀਂ ਤੋੜ ਰਿਹਾ!
ਇਸ ਲਈ ਅੱਜ ਦਾ ਨੌਜਵਾਨ ਭਗਤ ਸਿੰਘ ਭਾਵੇਂ ਬਣੇ ਨਾ ਬਣੇ ਪਰ ਉਹ ਭਗਤ ਸਿੰਘ ਦੇ ਵਿਚਾਰਾਂ, ਉਸ ਦੇ ਜਜ਼ਬੇ, ਭਾਵਨਾਵਾਂ, ਉਸ ਦੀ ਜਿੱਦ ਦੀ ਮਸ਼ਾਲ ਨੂੰ ਆਪਣੇ ਦਿਲ ਵਿੱਚ ਜ਼ਰੂਰ ਰੁਸ਼ਨਾ ਕੇ ਰੱਖੇ ਤਾਂ ਕਿ ਭਾਰਤ ਦੇ ਸੋਹਣੇ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬੰਠਿਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ
ਸ਼ਹੀਦ-ਏ-ਆਜ਼ਮ ਭਗਤ ਸਿੰਘ (Bhagat Singh) ਰਾਜ ਯੁਵਾ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ
(ਸੱਚ ਕਹੂੰ ਨਿਊਜ) ਪਟਿਆਲਾ। ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ( Bhagat Singh) ਰਾਜ ਯੁਵਾ ਪੁਰਸਕਾਰ ਦੇਣ ਲਈ ਪਟਿਆਲਾ ਜ਼ਿਲ੍ਹੇ ਦੇ ਯੁਵਕ/ਯੁਵਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਯੁਵਕ/ਯੁਵਤੀਆਂ ਨੂੰ ਦਿੱਤਾ ਜਾਣਾ ਹੈ ਜਿਨ੍ਹਾਂ ਨੇ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ, ਸਭਿਆਚਾਰਕ ਗਤੀਵਿਧੀਆਂ, ਹਾਈਕਿੰਗ ਟਰੇਕਿੰਗ, ਪਰਬਤਾਂ ਰੋਹਣ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ, ਸਮਾਜ ਸੇਵਾ, ਖੇਡਾਂ, ਰਾਸ਼ਟਰੀ ਏਕਤਾ ਕੈਂਪ, ਖੂਨਦਾਨ ਕੈਂਪ, ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਐਂਡ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕਾਰਜ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਵੱਲੋਂ ਕੀਤੀਆਂ ਗਤੀਵਿਧੀਆਂ ਸਵੈ-ਇੱਛੁਕ ਅਤੇ ਬਿਨਾ ਕਿਸੇ ਸੇਵਾ ਫਲ ਤੋਂ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਸ ਸਟੇਟ ਐਵਾਰਡ ਵਿੱਚ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਇੱਕ ਮੈਡਲ, ਸਰਟੀਫਿਕੇਟ ਅਤੇ 51,000 ਰੁਪਏ ਦੀ ਰਾਸ਼ੀ ਨਕਦ ਰੂਪ ਵਿੱਚ ਦਿੱਤੀ ਜਾਵੇਗੀ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਨੌਜਵਾਨ ਸਟੇਟ ਪੁਰਸਕਾਰ ਲਈ 30 ਨਵੰਬਰ 2022 ਤੱਕ ਆਪਣੀਆਂ ਅਰਜ਼ੀਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਦਫ਼ਤਰ ਵਿਖੇ ਦੇ ਸਕਦੇ ਹਨ ਅਤੇ ਪੁਰਸਕਾਰ ਸਬੰਧੀ ਬਿਨੈ-ਪੱਤਰ ਦੇਣ ਲਈ ਨਿਰਧਾਰਿਤ ਪ੍ਰੋਫਾਰਮਾ ਵੀ ਇਸ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦਫ਼ਤਰ ਵਿਖੇ 30 ਨਵੰਬਰ 2022 ਤੋਂ ਬਾਅਦ ਅਤੇ ਅਧੂਰੀਆਂ ਪ੍ਰਾਪਤ ਅਰਜ਼ੀਆਂ ’ਤੇ ਕੋਈ ਵੀ ਵਿਚਾਰ ਨਹੀਂ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨਾ ਹੀ ਸੁਪਨਾ ਸੀ ਭਗਤ ਸਿੰਘ ਦਾ : ਮਿੰਕੂ ਜਵੰਧਾ
ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨਾ ਹੀ ਸੁਪਨਾ ਸੀ ਭਗਤ ਸਿੰਘ ਦਾ : ਮਿੰਕੂ ਜਵੰਧਾ
ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਯੁਕਤ ਸਕੱਤਰ ਡਾ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਆਪਣੇ ਸੰਗਰੂਰ ਦਫਤਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਲੋੜ ਏ ਆਜ਼ਾਦੀ ਦੇ ਮਹਾਨ ਨਾਇਕ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੀ ਉ੍ਹਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਹਮੇਸ਼ਾਂ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਅਤੇ ਸਮਾਜਵਾਦੀ ਸਮਾਜ ਬਣਾਉਣ ਦੀ ਗੱਲ ’ਤੇ ਪਹਿਰਾ ਦਿੱਤਾ ਹੈ
ਉਹ ਹਮੇਸ਼ਾਂ ਪੂੰਜੀਵਾਦੀ ਸਮਾਜ ਦੇ ਖਿਲਾਫ ਸਨ ਪਰ ਗੋਰੇ ਅੰਗਰੇਜ਼ ਜਾਂਦੇ ਹੋਏ ਇਨ੍ਹਾਂ ਕਾਲੇ ਅੰਗਰੇਜਾਂ ਨੂੰ ਤੇ ਪੂੰਜੀਵਾਦੀ ਲੋਕਾਂ ਨੂੰ ਸਾਡੇ ਦੇਸ਼ ਦੇ ਆਗੂ ਬਣਾ ਕੇ ਚਲੇ ਗਏ ਜੋ 74 ਸਾਲਾਂ ਤੋਂ ਸਾਡੇ ਦੇਸ਼ ਨੂੰ ਲੁੱਟ ਰਹੇ ਹਨ ਤੇ ਹੁਣ ਤਾਂ ਇਹ ਸਾਡੀਆਂ ਜ਼ਮੀਨਾਂ ਲੁੱਟਣ ਵੱਲ ਨੂੰ ਪੈ ਚੁੱਕੇ ਹਨ ਇਸ ਮੌਕੇ ਉਪ ਜ਼ਿਲ੍ਹਾ ਪ੍ਰਧਾਨ ਸ. ਗੁਰਦੇਵ ਸਿੰਘ ਸੰਗਾਲਾਂ ਨੇ ਵੀ ਭਗਤ ਸਿੰਘ ਬਾਰੇ ਆਪਣੇ ਵਿਚਾਰ ਰੱਖੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸ. ਗੁਰਚਰਨ ਸਿੰਘ ਈਲਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਬੁਰਜ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਗੁਰਪਿਆਰ ਅਕੋਈ ਸਾਹਿਬ, ਸ਼ਕਤੀ ਬਲਵੀਰ ਸਿੰਘ, ਰਵਿੰਦਰ ਸਿੰਘ ਨੋਨੀ, ਬੰਟੀ ਥਲੇਸ ਹਰਦੀਪ ਸਿੱਧੂ ਬੌਬੀ, ਸੁਖਵਿੰਦਰ ਸਿੰਘ ਧੀਮਾਨ ਵੀ ਹਾਜ਼ਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਮੋਦੀ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੀਰ ਸਪੁੱਤਰਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ ਹੈ। ਸ੍ਰੀ ਮੋਦੀ ਨੇ ਸ਼ਨਿੱਚਰਵਾਰ ਨੂੰ ਟਵੀਟਰ ਤੇ ਆਪਣੇ ਸੰਦੇਸ਼ ‘ਚ ਕਿਹਾ,” ਆਜ਼ਾਦੀ ਦੇ ਅਮਰ ਸੇਨਾਨੀ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦੀ ਦਿਹਾੜੇ ਮੌਕੇ ਤੇ ਕੋਟਿ ਕੋਟਿ ਨਮਨ। ਭਾਰਤ ਮਾਤਾ ਦੇ ਇਨ੍ਹਾਂ ਵੀਰ ਸਪੁੱਤਰਾਂ ਦੇ ਤਿਆਗ, ਸੰਘਰਸ਼ ਅਤੇ ਆਦਰਸ਼ ਦੀ ਕਹਾਣੀ ਇਸ ਦੇਸ਼ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਜੈ ਹਿੰਦ! ਜਿਕਰਯੋਗ ਹੈ ਕਿ 23 ਮਾਰਚ, 1931 ਦੀ ਰਾਤ ਨੂੰ ਅੰਗਰੇਜ਼ਾਂ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਸੀ। ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਇਸ ਦਿਨ ਨੂੰ ਸ਼ਹੀਦੀ ਦਿਹਾੜੇ ਦੇ ਰੂਪ ‘ਚ ਮਨਾਇਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।