Cloud - Sach Kahoon Punjabi
Cloud Burst POK: ਬੱਦਲ ਫਟਣ ਨਾਲ ਭਾਰੀ ਨੁਕਸਾਨ, ਸੈਲਾਨੀਆਂ ਦੀ ਮੌਤ, ਤਬਾਹੀ ਹੀ ਤਬਾਹੀ
Cloud Burst POK: ਮਕਬੂਜਾ ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਵਿੱਚ ਘੱਟੋ-ਘੱਟ ਚਾਰ ਸੈਲਾਨੀ ਮਾਰੇ ਗਏ, ਦੋ ਜ਼ਖਮੀ ਹੋਏ ਅਤੇ 15 ਲਾਪਤਾ ਦੱਸੇ ਗਏ ਹਨ।
ਖੇਤਰੀ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਾਰਕ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਡਾਇਮਰ ਜ਼ਿਲ੍ਹੇ ਵਿੱਚ ਵਾਪਰੀ, ਜਿਸ ਵਿੱਚ ਅੱਠ ਸੈਲਾਨੀ ਵਾਹਨ ਵਹਿ ਗਏ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਧਰਨ ਦੀ ਇੱਕ ਔਰਤ ਸਮੇਤ ਚਾਰ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਚਾਨਕ ਆਏ ਹੜ੍ਹ ਨੇ ਬਾਬੂਸਰ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਅਤੇ ਖੇਤਰ ਵਿੱਚ ਸੰਚਾਰ ਅਤੇ ਬਿਜਲੀ ਵਿੱਚ ਵਿਘਨ ਪਿਆ। ਫਾਰਕ ਨੇ ਅੱਗੇ ਕਿਹਾ ਕਿ ਸੈਂਕੜੇ ਫਸੇ ਸੈਲਾਨੀਆਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਸਥਾਨਕ ਨਿਵਾਸੀਆਂ ਨੇ ਅਸਥਾਈ ਪਨਾਹ ਦਿੱਤੀ।
Cloud Burst POK
ਸੀਨੀਅਰ ਪੁਲਿਸ ਸੁਪਰਡੈਂਟ ਅਬਦੁਲ ਹਮੀਦ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਸੱਤ ਕਿਲੋਮੀਟਰ ਦਾ ਰਸਤਾ ਬਣਾ ਦਿੱਤਾ, ਜਿਸ ਵਿਚ ਘੱਟੋ-ਘੱਟ ਤਿੰਨ ਸੈਲਾਨੀ ਵਾਹਨ ਰੁੜ੍ਹ ਗਏ। ਉਨ੍ਹਾਂ ਦੇ ਅਨੁਮਾਨ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 20 ਤੋਂ 30 ਲੋਕ ਲਾਪਤਾ ਹੋ ਸਕਦੇ ਹਨ। ਚੱਲ ਰਹੇ ਬਚਾਅ ਕਾਰਜਾਂ ਵਿੱਚ ਲਗਾਤਾਰ ਚਿੱਕੜ ਦੇ ਵਹਾਅ ਕਾਰਨ ਰੁਕਾਵਟ ਆ ਰਹੀ ਹੈ। ਦਿਆਮਰ ਤੋਂ ਇਲਾਵਾ ਘਿਜ਼ਰ ਜ਼ਿਲ੍ਹੇ ਵਿੱਚ ਵੀ ਅਚਾਨਕ ਹੜ੍ਹ ਆਇਆ, ਜਿਸ ਨਾਲ ਪਿੰਡਾਂ ਵਿੱਚ ਘਰਾਂ, ਖੇਤਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਕਾਰਦੂ ਵਿੱਚ ਅਧਿਕਾਰੀਆਂ ਨੇ ਬਰਗੀ ਅਤੇ ਸਦਪਾਰਾ ਨਾਲਿਆਂ ਵਿੱਚ ਵਧਦੇ ਹੜ੍ਹ ਦੇ ਖ਼ਤਰਿਆਂ ਵਿਚਕਾਰ ਗੰਬਾ ਬਚਾਅ ਸਟੇਸ਼ਨ ਨੂੰ ਹਾਈ ਅਲਰਟ ’ਤੇ ਰੱਖਿਆ ਹੈ। ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਜਨਤਕ ਅਤੇ ਨਿੱਜੀ ਜਾਇਦਾਦ, ਸੜਕਾਂ ਅਤੇ ਸਿੰਚਾਈ ਚੈਨਲਾਂ ਨੂੰ ਨੁਕਸਾਨ ਪਹੁੰਚਿਆ।
ਗੋਜਲ ਵਿੱਚ ਪਾਸੂ ਨੇੜੇ ਕਾਰਾਕੋਰਮ ਹਾਈਵੇਅ ਦਾ ਇੱਕ ਹਿੱਸਾ ਨੁਕਸਾਨਿਆ ਗਿਆ, ਜਿਸ ਨਾਲ ਹਜ਼ਾਰਾਂ ਲੋਕ ਫਸ ਗਏ। ਗਿਲਗਿਤ-ਬਾਲਟਿਸਤਾਨ ਵਾਤਾਵਰਣ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਖਾਦਿਮ ਹੁਸੈਨ ਨੇ ਦੱਸਿਆ ਕਿ ਇਸ ਖੇਤਰ ਵਿੱਚ ਛੇ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਰਿਕਾਰਡ ਤਾਪਮਾਨ ਅਤੇ ਨਿਰੰਤਰ ਨਮੀ ਦੇਖੀ ਗਈ ਹੈ, ਜਿਸ ਕਾਰਨ ਅਕਸਰ ਬੱਦਲ ਫਟਦੇ ਹਨ ਅਤੇ ਅਚਾਨਕ ਹੜ੍ਹ ਆਉਂਦੇ ਹਨ। ਉਸ ਨੇ ਕਿਹਾ ਕਿ ਪਹਾੜੀ ਇਲਾਕਾ ਤਬਾਹੀ ਨੂੰ ਵਧਾਉਂਦਾ ਹੈ ਕਿਉਂਕਿ ਚਿੱਕੜ ਅਤੇ ਚੱਟਾਨਾਂ ਤੇਜ਼ੀ ਨਾਲ ਹੇਠਾਂ ਵੱਲ ਨੂੰ ਖਿਸਕਦੀਆਂ ਹਨ।
ਛਾਏ ਬੱਦਲ (Story)
ਛਾਏ ਬੱਦਲ | Story
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”
”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ।
ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”।
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ।
ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ। ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ”
ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ। ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”।
Story
”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ।
ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”
”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ।
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”।
ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”
ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”
”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ।
ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ” ।
ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ। ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”।
ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ
ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ””ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ।
ਬਾਲ ਕਹਾਣੀ, ਨਰਿੰਦਰ ਦੇਵਾਂਗਨ
ਚੋਣ ਜ਼ਾਬਤੇ ਕਾਰਨ ਦਫ਼ਤਰ ਦੀ ਤਖ਼ਤੀ ‘ਤੇ ਫੇਰੀ ਕੂਚੀ
ਬਠਿੰਡਾ (ਅਸ਼ੋਕ ਵਰਮਾ) | ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਬਣੇ ਦਫਤਰ ਤੋਂ ਸਰਕਾਰੀ ਮਿਹਰ ਦੇ ਬੱਦਲ ਛਟ ਗਏ ਹਨ ਅਕਾਲੀ ਭਾਜਪਾ ਸਰਕਾਰ ਦੇ ਰਾਜ ‘ਚ ਤਾਂ ਬੀਬੀ ਬਾਦਲ ਦੀ ਤੂਤੀ ਬੋਲਦੀ ਰਹੀ ਹੈ ਉਂਜ ਤਾਂ ਪੰਜਾਬ ‘ਚ ਸੱਤਾ ਤਬਦੀਲੀ ਤੋਂ ਬਾਅਦ ਹੀ ਸਰਕਾਰੀ ਵਤੀਰਾ ਬਦਲ ਗਿਆ ਸੀ ਪਰ ਚੋਣ ਜਾਬਤੇ ਕਾਰਨ ਤਾਂ ਪਹਿਲਾਂ ਵਾਲੀ ਕੋਈ ਵੀ ਗੱਲ ਨਹੀਂ ਰਹੀ ਹੈ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਸਾਲ 2014 ‘ਚ ਸੰਸਦ ਮੈਂਬਰ ਵਜੋਂ ਬੀਬੀ ਬਾਦਲ ਵਾਸਤੇ ਇਹ ਨਵਾਂ ਆਲੀਸ਼ਾਨ ਤੇ ਹਾਰ ਸ਼ਿੰਗਾਰ ਵਾਲਾ ਦਫਤਰ ਬਣਾਇਆ ਗਿਆ ਸੀ ਹਲਕੇ ਦੇ ਦੌਰੇ ਸਮੇਂ ਇਸ ਦਫਤਰ ‘ਚ ਕੇਂਦਰੀ ਮੰਤਰੀ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਗੱਲ ਆਖੀ ਗਈ ਸੀ ਨਵੇਂ ਬਣਾਏ ਸੁਵਿਧਾ ਕੇਂਦਰ ‘ਚ ਏਸੀ, ਕੰਪਿਊਟਰ, ਨਵਾਂ  ਫੋਨ ਤੇ ਹੋਰ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਇਸ ਦਫ਼ਤਰ ਵਾਸਤੇ ਇੱਕ ਡਾਟਾ ਐਂਟਰੀ ਅਪਰੇਟਰ ਰੱਖਣ ਦੀ ਸੁਵਿਧਾ ਵੀ ਦਿੱਤੀ ਸੀ ਇੱਕਾ ਦੁੱਕਾ ਵਾਰ ਨੂੰ ਛੱਡ ਕੇ ਕੇਂਦਰੀ ਮੰਤਰੀ ਆਪਣੇ ਮਿੰਨੀ ਸਕੱਤਰੇਤ ਵਾਲੇ ਦਫਤਰ ‘ਚ ਬੈਠੇ ਹੀ ਨਹੀਂ ਹਨ  ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 22 ਅਗਸਤ, 2013 ਨੂੰ ਪੱਤਰ ਜਾਰੀ ਕੀਤਾ ਸੀ, ਜਿਸ ‘ਚ ਹਰ ਐੱਮਪੀ ਨੂੰ ਨੋਡਲ ਜ਼ਿਲ੍ਹੇ ਦੇ ਮੁੱਖ ਸਕੱਤਰੇਤ ਵਿੱਚ ਇਕ ਸੁਵਿਧਾ ਕੇਂਦਰ ਬਣਾ ਕੇ ਦੇਣ ਦੀ ਹਦਾਇਤ ਕੀਤੀ ਸੀ ਇਸ ਸੁਵਿਧਾ ਕੇਂਦਰ ਵਾਸਤੇ ਪੰਜ ਲੱਖ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਸਨ ਸੂਤਰਾਂ ਮੁਤਾਬਕ ਸੰਸਦ ਮੈਂਬਰਾਂ ਨੇ ਉਦੋਂ  ਕੇਂਦਰ ਸਰਕਾਰ ਕੋਲ ਆਪਣੀ ਮੁਸ਼ਕਿਲ ਰੱਖੀ ਸੀ ਕਿ ਉਨ੍ਹਾਂ ਦਾ ਹਲਕੇ ‘ਚ ਕੋਈ ਕੇਂਦਰੀ ਦਫ਼ਤਰ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਮਿਲਣ ਤੇ ਸਕੀਮਾਂ ਨੂੰ ਲਾਗੂ ਕਰਨ ‘ਚ ਦਿੱਕਤਾਂ ਆਉਂਦੀਆਂ ਹਨ ਕੇਂਦਰ ਸਰਕਾਰ ਨੇ ਇਸ ਮਗਰੋਂ ਹਰ ਐੱਮਪੀ ਵਾਸਤੇ ਸੁਵਿਧਾ ਕੇਂਦਰ ਬਣਾਉਣ ਦਾ ਫੈਸਲਾ ਕੀਤਾ ਸੀ ਹੁਣ ਜਦੋਂ ਜਾਬਤਾ ਲੱਗ ਗਿਆ ਹੈ ਤਾਂ ਮੁੱਖ ਗੇਟ ‘ਤੇ ਲਿਖੇ ਦਫਤਰ ਮੈਂਬਰ ਪਾਰਲੀਮੈਂਟ ਵਾਲੇ ਬੋਰਡ ਤੇ ਕੂਚੀ ਫੇਰ ਦਿੱਤੀ ਗਈ ਹੈ ਅੱਜ ਇਸ ਪੱਤਰਕਾਰ ਨੇ ਦੇਖਿਆ ਕਿ ਦਫਤਰ ਦੇ ਬਾਹਰ ਲੱਗੀ ਕਾਫੀ ਵੱਡੀ ‘ਨੇਮ ਪਲੇਟ’ ਢਕ ਦਿੱਤੀ ਗਈ ਹੈ, ਜਿਸ ਤੇ ‘ਸਰਦਾਰਨੀ ਹਰਸਿਮਰਤ ਕੌਰ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਕੈਬਨਿਟ ਮੰਤਰੀ (ਭਾਰਤ ਸਰਕਾਰ) ਲਿਖਿਆ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ