Punjabi Litrature - Sach Kahoon Punjabi

Punjabi Story: ਘਰ ਦਾ ਰਖਵਾਲਾ
Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। ਬਾਬੇ ਦੇ ਘਰ ਵਿੱਚ  ਉਸ ਦੀ ਪਤਨੀ ਕਰਤਾਰੀ ਤੋਂ ਇਲਾਵਾ ਸੁਰਿੰਦਰ ਤੇ ਮਹਿੰਦਰ ਦੋ ਪੁੱਤਰ ਅਤੇ ਸ਼ਿੰਦੋ-ਮਿੰਧੋ ਦੋ ਧੀਆਂ ਵੀ ਸਨ। ਸਾਰੇ ਹੀ ਬਾਬੇ ਜੈਲੇ ਤੋਂ ਬਹੁਤ ਡਰਦੇ ਸਨ। ਹਰ ਕੰਮ ਕਰਨ ਤੋਂ ਪਹਿਲੇ ਉਸ ਦੀ ਸਲਾਹ ਲਈ ਜਾਂਦੀ ਸੀ। ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਸੀ ਹਿਲਦਾ, ਘਰ ਵਿੱਚ।

ਸਮਾਂ ਪਾ ਕੇ ਸਾਰੇ ਧੀਆਂ-ਪੁੱਤਰ ਵਿਆਹੇ ਗਏ। ਧੀਆਂ ਆਪਣੇ ਘਰੋ-ਘਰੀਂ ਬਹੁਤ ਸੁਖੀ ਸਨ।ਦੂਜੇ ਪਾਸੇ ਉਨ੍ਹਾਂ ਦੀਆਂ ਭਰਜਾਈਆਂ ਨੇ ਆਣ ਕੇ ਉਨ੍ਹਾਂ ਦੀ ਜਗ੍ਹਾ ਮੱਲ ਲਈ ਸੀ। ਉਂਜ ਵੀ ਉਹ ਆਪੋ-ਆਪਣੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਵਿੱਚ ਮਸਤ ਹੋ ਗਈਆਂ ਸਨ, ਜਿਸ ਕਰਕੇ ਪੇਕੇ ਘਰ ਆਉਣਾ-ਜਾਣਾ ਹੌਲੀ-ਹੌਲੀ ਕਾਫੀ ਘਟ ਗਿਆ ਸੀ, ਉਨ੍ਹਾਂ ਦਾ।

Punjabi Story

ਜਿਉਂ-ਜਿਉਂ ਬਾਬੇ ਜੈਲੇ ਦੀ ਉਮਰ ਵਡੇਰੀ ਹੁੰਦੀ ਗਈ, ਤਿਓਂਂ-ਤਿਓਂ ਬਾਬੇ ਦੁਆਰਾ ਬਣਾਈ ਹਵੇਲੀ ਦੀਆਂ ਕੰਧਾਂ ਵੀ  ਮੈਲੀਆਂ ਹੁੰਦੀਆਂ ਗਈਆਂ। ਜਦ ਪੁੱਤਰਾਂ ਨੂੰ ਵੀ ਬਜ਼ੁਰਗ ਦੀ ਸੇਵਾ ਕਰਨਾ ਬੋਝ ਜਾਪਣ ਲੱਗਾ ਅਤੇ ਉਹ ਆਪਣੀ ਮਰਜ਼ੀ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਕਈ ਬਾਰ ਇੰਝ ਜਾਪਣ ਲੱਗ ਜਾਂਦਾ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਨੂੰ ਵੀ ਜੰਗ ਲੱਗਣ ਲੱਗ ਪਈ ਹੋਵੇ। ਘਰ ਵਿੱਚ ਨਿੱਕੀ-ਨਿੱਕੀ ਗੱਲ ਪਿੱਛੇ ਪੁੱਤਰਾਂ ਵਿੱਚ ਆਪਸੀ ਲੜਾਈ-ਝਗੜੇ ਹੋਣ ਲੱਗ ਪਏ।

ਇਸ ਤਰ੍ਹਾਂ ਦੇ ਦੁੱਖਾਂ ਨੂੰ ਨਾ ਸਹਾਰਦੀ ਹੋਈ ਇੱਕ ਦਿਨ ਬਾਬੇ ਜੈਲੇ ਦੀ ਪਤਨੀ ਕਰਤਾਰੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਕਰਤਾਰੀ ਦੇ ਜਾਣ ਪਿੱਛੋਂ ਤਾਂ ਬਾਬਾ ਜੈਲਦਾਰ ਜਿਵੇਂ ਇਕੱਲਾਪਣ ਮਹਿਸੂਸ ਕਰਦਾ ਟੁੱਟ ਕੇ ਹੀ ਰਹਿ ਗਿਆ ਸੀ।  ਉਹ ਦੀਵਾਰਾਂ ‘ਤੇ ਟੰਗੀਆਂ ਜਵਾਨੀ ਪਹਿਰੇ  ਦੀਆਂ ਕਦੀ ਆਪਣੀਆਂ ਤਸਵੀਰਾਂ ਦੇਖਦਾ ਅਤੇ ਕਦੀ ਕਰਤਾਰੀ ਦੀਆਂ। ਦੇਖਦੇ-ਹੀ-ਦੇਖਦੇ ਉਸ ਦੀਆਂ ਅੱਖਾਂ ਡੁੱਲਣ ਲੱਗ ਪੈਂਦੀਆਂ। Punjabi Story

ਜਦ ਕੋਈ ਵੀ ਦਿਲਾਸਾ ਦੇ ਕੇ ਚੁੱਪ ਨਾ ਕਰਵਾਉਂਦਾ ਤਾਂ ਫਿਰ ਖੁਦ ਹੀ ਉਹ ਮਨ ਨੂੰ ਸਮਝਾ ਲੈਂਦਾ, ‘ਬਥੇਰੀ ਜੈਲਦਾਰੀ ਕਰ ਲਈ ਐ, ਭਲਿਆ ਲੋਕਾ !  ਹੁਣ ਕਿਸੇ ਹੋਰ ਨੇ ਵੀ ਤਾਂ ਜੈਲਦਾਰ ਬਣਨਾ ਹੈ, ਘਰ ਵਿੱਚ ! ਚੁੱਪ ਕਰ ਜਾ ਕਮਲਿਆ, ਕਿਸੇ ਨੇ ਚੁੱਪ ਕਰਵਾਉਣ ਨਹੀਂ ਆਉਣਾ ਤੈਨੂੰ!’

ਉਪਰੋਂ ਸਾਉਣ ਮਹੀਨੇ ਦੀ ਝੜੀ ਲੱਗੀ ਹੋਈ ਸੀ ਅਤੇ ਇੱਧਰ ਬਾਬਾ ਜੀ ਹੋਰੀਂ ਪਿਛਲੀਆਂ ਯਾਦਾਂ ‘ਚ ਗੁਆਚੇ ਹੋਏ ਸਾਉਣ ਦੀ ਝੜੀ ਤੋਂ ਵੀ ਵਧ ਕੇ ਹੰਝੂਆਂ ਦੀ ਝੜੀ ਲਾਈ ਬੈਠੇ ਸਨ। ਅਚਾਨਕ ਹੀ ਹਵੇਲੀ ਦੇ ਅੰਦਰ ਕਿਸੇ ਭਾਰੀ ਖੜਕੇ ਦੀ ਆਈ ਅਵਾਜ਼ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

Punjabi Story

ਉਸ ਨੇ ਧੀਮੀ ਜਿਹੀ ਅਵਾਜ ਵਿੱਚ ਬੋਲਦੇ ਹੋਏ ਪੁੱਛਿਆ,  ‘ਕੀ ਗੱਲ ਹੋ ਗਈ ਪੁੱਤਰ ਸੁਰਿੰਦਰ ?’  ਅੱਗੋਂ ਪੁੱਤਰ ਦਾ ਗੁੱਸੇ ਭਰਿਆ ਜਵਾਬ ਸੀ, ‘ਇਸ ਹਵੇਲੀ ਦੇ ਦੋ ਹਿੱਸੇ ਕਰ ਦਿਉ, ਬਾਪੂ!  ਸਾਡੇ ਤੋਂ ਨਹੀਂ ਨਿੱਤ-ਨਿੱਤ ਕਲੇਸ਼ ਝੱਲਿਆ ਜਾਣਾ।’ ਸੁਣ ਕੇ ਬਾਬੇ ਜੈਲਦਾਰ ਦੀਆਂ ਅੱਖਾਂ ਹੋਰ ਵੀ ਮੋਹਲੇਧਾਰ ਵਗ ਤੁਰੀਆਂ। ਉਹ ਕੰਬਦੀ ਅਵਾਜ਼ ਵਿੱਚ ਬੋਲਿਆ, ‘ਪੁੱਤਰ! ਬੜੀ ਮਿਹਨਤ ਨਾਲ ਤੀਲਾ-ਤੀਲਾ ਜੋੜ ਕੇ ਬਣਾਈ ਸੀ ਇਹ ਹਵੇਲੀ, ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਖਾਤਰ। ਰੱਬ ਦੇ ਵਾਸਤੇ ਹਿੱਸੇ ਨਾ ਪਾਵੋ ਇਸ ਹਵੇਲੀ ਦੇ! ਕੱਠੇ ਰਲ਼-ਮਿਲ ਕੇ ਹੀ ਰਵੋ। ‘ਕੱਠਿਆਂ ਵਰਗੀ ਰੀਸ ਨਹੀਂ ਹੁੰਦੀ ਪੁੱਤਰੋ!’

ਪਰ, ਬੱਚਿਆਂ ਦੀ ਜਿਦ ਮੂਹਰੇ ਬਾਬੇ ਜੈਲਦਾਰ ਜੀ ਦੀ ਜਰਾ ਵੀ ਪੇਸ਼ ਨਾ ਗਈ ਅਤੇ ਸੁਰਿੰਦਰ ਤੇ ਮਹਿੰਦਰ ਦੋਵਾਂ ਭਰਾਵਾਂ ਨੇ ਅੱਡ-ਅੱਡ ਹੋਣ ਦਾ ਆਪਣਾ ਅਟੱਲ ਫੈਸਲਾ ਆਖਰ ਸੁਣਾ ਹੀ ਦਿੱਤਾ।  ਪੰਚਾਇਤ ਬੁਲਾ ਲਈ ਗਈ। ਹਿੱਸੇ ਪੈਣੇ ਸ਼ੁਰੂ ਹੋ ਗਏ।

Punjabi Story

ਸਮਝ ਨਹੀਂ ਸੀ ਆ ਰਹੀ ਕਿ ਬਾਬੇ ਜੈਲਦਾਰ ਨੂੰ ਕਿਸ ਦੇ ਹਿੱਸੇ ਵਿੱਚ ਪਾਇਆ ਜਾਵੇ। ਆਖਿਰ ਇਹ ਫੈਸਲਾ ਹੋਇਆ ਕਿ ਬਾਬੇ ਜੈਲਦਾਰ ਨੂੰ ਮਹੀਨਾ-ਮਹੀਨਾ ਦੋਵੇਂ ਪੁੱਤਰ ਆਪੋ-ਆਪਣੇ ਘਰ ਰੋਟੀ ਖਵਾਉਣਗੇ। ਇਸ ਤੋਂ ਅਗਲਾ ਪੇਚੀਦਾ ਫੈਸਲਾ ਸੀ ਕਿ ਹਵੇਲੀ ਦਾ ਕਿਹੜਾ ਕਮਰਾ ਬਾਬੇ ਦੇ ਹਿੱਸੇ ਵਿੱਚ ਪਾਇਆ ਜਾਵੇ, ਕਿਉਂਕਿ ਦੋਵਾਂ  ਭਰਾਵਾਂ ਨੇ ਕਮਰੇ ਬਰਾਬਰ  ਵੰਡ ਲਏ ਸਨ ਅਤੇ ਕੋਈ ਵੀ ਆਪਣਾ ਕਮਰਾ ਬਾਬੇ ਜੈਲਦਾਰ ਨੂੰ ਦੇਣ ਨੂੰ ਤਿਆਰ ਨਹੀਂ ਸੀ ਹੋ ਰਿਹਾ।

ਦੋਵੇਂ ਭਰਾ ਆਪੋ-ਆਪਣੇ ਬੱਚਿਆਂ ਲਈ ਵੱਖ-ਵੱਖ ਕਮਰਿਆਂ ਵਿੱਚ ਬਹਿ ਕੇ ਪੜ੍ਹਨ ਅਤੇ ਸੌਣ ਦੇ ਵੰਡੇ ਪਾਈ ਬੈਠੇ ਸਨ। ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਕਮਰਿਆਂ ਵਿੱਚ ਬਾਬੇ ਦਾ ਮੰਜਾ ਡਾਹ ਕੇ ਦੇਣ ਨੂੰ ਕੋਈ ਵੀ ਸਹਿਮਤ ਨਹੀਂ ਸੀ ਹੋ ਰਿਹਾ।ਦੋਵੇਂ ਹੀ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਣ ਨੂੰ ਬੁਰਾ ਮਹਿਸੂਸ ਕਰ ਰਹੇ ਸਨ। ਅਸਲ ਵਿੱਚ ਉਨ੍ਹਾਂ ਨੂੰ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨਹੀਂ ਸੀ, ਪੜ੍ਹਾਈ ਵਿੱਚ ਤਾਂ ਉਹ ਮਹਾਂ-ਨਲਾਇਕਾਂ ਦੇ ਵੀ ਬਾਪ ਸਨ, ਉਨ੍ਹਾਂ ਨੂੰ ਚਿੰਤਾ ਸੀ ਤਾਂ ਸਿਰਫ਼ ਇਸ ਗੱਲ ਦੀ ਕਿ ਉਨ੍ਹਾਂ ਦੇ ਬੱਚਿਆਂ ਨੇ ਟੀ.ਵੀ. ਉੱਤੇ ਫਿਲਮਾਂ ਅਤੇ ਸੀਰੀਅਲ ਕੋਈ ਨਹੀਂ ਸੀ ਛੱਡਣਾ ਹੁੰਦਾ, ਜਦ ਕਿ ਬਾਬੇ ਹੋਰੀਂ ਉਨ੍ਹਾਂ ਨੂੰ ਪੜ੍ਹ ਲਓ, ਪੜ੍ਹ ਲਓ ਦਾ ਰੱਟਾ ਲਾਈ ਰੱਖਦੇ ਸਨ।

Punjabi Story

ਜਦ ਬਾਬਾ ਜੈਲਦਾਰ ਦੇ ਹਿੱਸੇ ਕੋਈ ਵੀ ਕਮਰਾ ਨਾ ਆਇਆ ਤਾਂ ਉਹ ਰੌਲੇ-ਰੱਪੇ ਵਿੱਚੋਂ ਉੱਠ ਕੇ ਨੰਗੇ ਪੈਰੀਂ ਬਾਹਰ ਨੂੰ ਚੱਲ ਪਿਆ ਤੇ ਕਹਿਣ ਲੱਗਿਆ, ‘ਪੁੱਤਰੋ! ਤੁਸੀਂ  ਹਵੇਲੀ ਦੇ ਟੁਕੜੇ ਨਹੀਂ ਕਰਨ ਲੱਗੇ, ਸਗੋਂ ਮੇਰੇ ਦਿਲ ਦੇ ਟੁਕੜੇ ਕਰਨ ਲੱਗੇ ਹੋ।

ਉਹ ਬਾਹਰ ਪਿੱਪਲ ਹੇਠਾਂ ਤਾਸ਼ ਖੇਡਦਿਆਂ ਕੋਲ ਜਾ ਬੈਠਿਆ ਅਤੇ ਤੀਹ ਸਾਲਾਂ ਦੀਆਂ ਬੀਤੀਆਂ ਯਾਦਾਂ ਵਿੱਚ ਗੁਆਚ ਗਿਆ। ਕਿਵੇਂ ਕਰਜ਼ਾ ਚੁੱਕ-ਚੁੱਕ ਕੇ ਉਨ੍ਹਾਂ ਨੇ ਹਵੇਲੀ ਬਣਾਈ ਸੀ। ਉਸ ਦੀ ਕਰਤਾਰੀ ਅਤੇ ਖੁਦ ਉਸ ਨੇ ਕਿਵੇਂ ਸਿਰ ‘ਤੇ ਮਿੱਟੀ, ਗਾਰਾ ਤੇ ਸੀਮਿੰਟ ਢੋਂਦਿਆਂ ਨੇ ਦੋ ਮੰਜਲਾ ਬਣਾਈ ਸੀ, ਹਵੇਲੀ।ਪਿੰਡ ਤਾਂ ਕੀ, ਪੂਰਾ ਇਲਾਕਾ ਦੇਖਣ ਆਇਆ ਕਰਦਾ ਸੀ, ਇਸ ਹਵੇਲੀ ਨੂੰ।

Read Also : Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)

ਬਾਬਾ ਜੈਲਦਾਰ ਆਪਣੀਆਂ ਇਨ੍ਹਾਂ ਹੱਡ-ਬੀਤੀਆਂ ਵਿੱਚ ਗੁਆਚਿਆ ਹੋਇਆ ਸੀ ਕਿ ਇਨੇ ਨੂੰ ਪਿੱਪਲ ਹੇਠਾਂ ਖੇਡਦਾ ਉਸ ਦਾ ਪੋਤਰਾ ਟਿੱਕੂ  ਉਸ ਦੀ ਗੋਦੀ ਵਿੱਚ ਆ ਬੈਠਾ। ਬਸ ਬਾਬਾ ਜੀ ਹੋਰੀਂ ਪੋਤਰੇ ਦੇ ਮੋਹ-ਪਿਆਰ ਵਿੱਚ ਪੋਤਰੇ ਨਾਲ ਹੀ ਤੋਤਲੀਆਂ-ਤੋਤਲੀਆਂ ਮਾਰਨ ਲੱਗ ਪਏ। ਘੰਟੇ ਕੁ ਬਾਦ ਪੋਤਰੇ  ਨੇ ਉਂਗਲ ਫੜੀ ਤੇ ਬਾਬਾ ਜੀ ਹੋਰਾਂ ਨੂੰ ਘਰ ਨੂੰ ਲੈ ਤੁਰਿਆ।

Punjabi Story

ਜਦ ਬਾਬਾ ਜੀ ਘਰ ਵਾਪਸ ਆਇਆ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਮੰਜਾ ਹਵੇਲੀ ਦੇ ਬਾਹਰ ਟਾਹਲੀ ਦੇ ਦਰੱਖਤ ਹੇਠਾਂ ਡਾਹਿਆ ਪਿਆ ਸੀ। ਬਾਬਾ ਮੰਜੇ ‘ਤੇ ਬੈਠਦੇ ਹੋਏ ਹੌਕਾ ਜਿਹਾ ਭਰ ਕੇ ਕਹਿਣ ਲੱਗਿਆ, ‘ਪੁੱਤਰੋ, ਮੇਰੇ ਹਿੱਸੇ ਟਾਹਲੀ ਦੀ ਛਾਂ ਆਈ ਹੈ। ਸ਼ਰਮਿੰਦੇ ਹੋਏ ਵੱਡੇ ਪੁੱਤਰ ਸੁਰਿੰਦਰ ਨੇ ਅੰਦਰੋਂ ਧੀਮੀ ਜਿਹੀ ਅਵਾਜ਼ ਵਿੱਚ ਕਿਹਾ, ‘ਨਹੀਂ ਬਾਪੂ ਜੀ, ਦਿਨੇ ਤੁਸੀਂ ਟਾਹਲੀ ਦੀ ਛਾਂ ਥੱਲੇ ਬੈਠ ਜਾਇਆ ਕਰੋ ਤੇ ਸ਼ਾਮਾਂ ਨੂੰ ਜਾਂ ਮੀਂਹ-ਕਣੀ ਸਮੇਂ ਮੰਜਾ ਗੈਲਰੀ ਵਿੱਚ ਡਾਹ ਦਿਆ ਕਰਾਂਗੇ।

ਨਾਲੇ ਗੈਲਰੀ ਤਾਂ ਸਭ ਦੀ ਸਾਂਝੀ ਹੈ, ਤੁਹਾਨੂੰ ਕੋਈ ਨਹੀਂ ਰੋਕ ਸਕਦਾ ਉਥੋਂ, ਮਾਈ ਦਾ ਲਾਲ ! ਸਿਆਣਾ ਤਾਂ ਘਰ ਦਾ ਰਖਵਾਲਾ ਹੁੰਦਾ।  ਆਉਣ-ਜਾਣ ਵਾਲਿਆਂ ਨੂੰ ਵੀ ਮੂਹਰੇ ਬੈਠਾ ਦੇਖ ਕੇ ਭੈਅ ਜਿਹਾ ਬਣਿਆ ਰਹਿੰਦਾ। ਵੈਸੇ ਵੀ, ਹਰਜ ਵੀ ਕਿਸ ਗੱਲ ਦਾ ਹੈ, ਬਾਪੂ ਜੀ।’

ਪੁੱਤਰਾਂ ਦੀਆਂ ਸੁਣ ਕੇ ਬਾਬੇ ਜੈਲਦਾਰ ਨੂੰ ਇੰਜ ਮਹਿਸੂਸ ਹੋਇਆ ਜਿਉਂ ਕਿ ਅੱਜ ਉਹ ਜੈਲਦਾਰ ਨਹੀਂ ਰਿਹਾ, ਸਗੋਂ ਜੈਲਾ, ‘ਘਰ ਦਾ ਰਖਵਾਲਾ’ ਬਣ ਕੇ ਰਹਿ ਗਿਆ ਹੈ, ਉਹ।

ਕੁਲਵਿੰਦਰ ਕੌਰ ਮਹਿਕ, (ਮੁਹਾਲੀ)

ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ

ਜੰਨਤ ਦਾ ਸਿਰਨਾਵਾਂ ਨੇ,

ਮਾਵਾਂ ਠੰਢੀਆਂ ਛਾਵਾਂ ਨੇ

ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ,

ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ,

ਪੇਕੇ ਸਹੁਰਿਆਂ ਦੀ ਦਰਗਾਹੋਂ, ਖੈਰ ਮੰਗਦੀਆਂ ਬਾਹਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਮਾਂ ਦੀ ਇੱਕ ਉਦਾਸੀ ਅੰਦਰ, ਛੁਪੀਆਂ ਲੱਖ ਬਲਾਵਾਂ ਨੇ,

ਜਿਹੜੇ ਸਿਰਾਂ ਤੋਂ ਉੱਠ ਗਈਆਂ ਛਾਵਾਂ, ਖੋਹੇ ਨੇ ਟੁੱਕ ਕਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਜਿਸ ਘਰ ਹੋਏ ਨਿਰਾਦਰ ਮਾਂ ਦਾ, ਪਾਸੇ ਵੱਟ ਲਏ ਚਾਵਾਂ ਨੇ,

ਸਮਝੋ ਉਸ ਘਰ ਫੇਰਾ ਪਾਇਆ, ਹੰਝੂ ਹੌਕੇ ਹਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਮਾਂ ਦੀ ਪੂਜਾ ਰੱਬ ਦੀ ਪੂਜਾ, ਦੱਸਿਆ ਲੋਕ ਗਾਥਾਵਾਂ ਨੇ,

ਕੁੱਲ ਕਾਇਨਾਤ ਉਪਜ ਇੱਕ ਮਾਂ ਦੀ, ਗ੍ਰੰਥਾਂ ਵਿੱਚ ਕਥਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਕੁੱਖ ਸੁਲੱਖਣੀ ਕਰਨ ਵਾਸਤੇ, ਕੱਟਦੀਆਂ ਸਖ਼ਤ ਸਜਾਵਾਂ ਨੇ,

ਮਾਂ ਬਿਨ ਬੰਗਲੇ ਮਹਿਲ ਮਾੜੀਆਂ, ਸੁੰਨੀਆਂ ਸੱਭੇ ਥਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ……

ਚੰਦ ਵਾਂਗੂੰ ਜੀਵਨ ਚਮਕਾਇਆ, ਮਾਂ ਦੀਆਂ ਸ਼ੁਭ ਸਿੱਖਿਆਵਾਂ ਨੇ,

ਮਾਖਿਓਂ ਮਿੱਠੀਆਂ ਕੂਜ਼ਾ ਮਿਸ਼ਰੀ, ਘੁਲੀਆਂ ਵਿੱਚ ਫ਼ਿਜਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ……

ਰੁੱਸੇ ਬਾਲ ਮਨਾਵਣ ਦੇ ਲਈ, ਕੋਮਲ ਨਾਜ਼ ਆਦਾਵਾਂ ਨੇ,

ਇੱਕ ਧਾਗੇ ਪਰਿਵਾਰ ਪਰੋਇਆ, ਬੇ-ਗਰਜ਼ ਵਫ਼ਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਮਾਂ ਮੋਈ ਜਿਉਂਦੀ ਜਦ ਕੀਤੇ, ਚੁੱਲ੍ਹੇ ਵੱਖ ਭਰਾਵਾਂ ਨੇ,

ਘਰ ਨਹੀਂ ਉਹ ਬੈਕੁੰਠ ਦੁਆਰਾ ਜਿਸ ਘਰ ਖੁਸ਼ ਮਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ……

ਚੰਨ ਸੂਰਜ ਵੀ ਸਿਜਦਾ ਕਰਦੇ ਮਾਵਾਂ ਤਾਂ ਬੱਸ ਮਾਵਾਂ ਨੇ,

ਮਾਵਾਂ ਠੰਢੀਆਂ ਛਾਵਾਂ ਨੇ……

ਪਰਮਜੀਤ ਪੱਪੂ ਕੋਟਦੁੱਨਾਂ,

ਧਨੌਲਾ, ਬਰਨਾਲਾ

ਮੋ. 94172-42430

ਸਾਰ ਨਾ ਜਾਣੇ

ਜਿਸ ਦੇ ਕੰਡਾ ਵੱਜਿਆ, ਸੋਈ  ਜਾਣੇ  ਦੁੱਖ,

ਸਾਰ ਨਾ ਜਾਣੇ ਦੁੱਖ ਦੀ, ਜਿਹੜਾ ਮਾਣੇ ਸੁੱਖ

ਉਹ ਨਾ ਕੁਝ ਵੀ ਸੋਚਦੇ, ਜਿਹੜੇ ਰੱਜੇ ਰਹਿਣ,

ਭੁੱਖਿਆਂ ਤਾਈਂ ਪੁੱਛ ਲਉ, ਕੀ ਹੁੰਦੀ ਏ ਭੁੱਖ

ਨਾ ਸਰਦੀ ਨਾ ਮੇਘਲਾ, ਨਾ ਗਰਮੀ, ਕਰਸਾਹ,

ਅੰਬਰ ਹੇਠਾਂ ਵਿਗਸਦੇ, ਇੱਕੋ ਲੱਤ ‘ਤੇ ਰੁੱਖ

ਅੰਡਜ, ਜੇਰਜ, ਵਣਸਪਤੀ, ਸੇਤਜ ਚਾਰੇ ਖਾਣ,

ਪਾਣੀ ਸੰਗਮ ਜਨਮਦੀ, ਹੈ ਧਰਤੀ ਦੀ ਕੁੱਖ

ਆਉਂਦੇ ਭੌਰੇ, ਤਿੱਤਲੀਆਂ ਲੈਣ ਵਾਸ਼ਨਾ, ਰੰਗ,

ਸੁਬ੍ਹਾ  ਸਵੇਰੇ  ਫੁੱਲੜਾ,  ਜਦੋਂ  ਨਿਹਾਰੇ  ਮੁੱਖ

ਅਗਨੀ ਆਖੇ ਧੂੰਇਆਂ, ਉੱਡ ਜਾ ਵਿੱਚ ਅਕਾਸ਼,

ਧੂੰਆਂ  ਆਖੇ  ਅਗਨੀਏਂ, ਪਹਿਲਾਂ  ਤੂੰ  ਤਾਂ ਧੁੱਖ

ਜੋ  ਕੁਝ  ਹੁੰਦੈ  ਹੋਣ  ਦੇ,  ਹੁਣ ਪਛਤਾਵਾ  ਕੀ,

ਮੂਹਲਿਆਂ ਤੋਂ ਕੀ ਡਰਪਣਾ, ਸਿਰ ਦਿੱਤਾ ਵਿੱਚ ਉੱਖ

ਉਹ ਜ਼ਿੰਦਗੀ ਵੀ ਕੀ ਹੈ, ਰਹੇ  ਨਾ  ਜੋ  ਅਸਥਿਰ,

ਪੱਤਿਆਂ ਵਾਂਗੂੰ ਡੋਲਦੀ, ਬਿੰਦ-ਬਿੰਦ, ਚੁੱਖ-ਚੁੱਖ, ਚੁੱਖ

ਰੱਬ  ਨਾ  ਵੈਰੀ  ਕਿਸੇ  ਦਾ, ਵੈਰੀ ਆਦਤ-ਐਬ,

ਕਰਮ ਆਪਣੇ  ਭੋਗਦਾ, ਆਖੇ ‘ਅਮਨ’ ਮਨੁੱਖ

ਅਮਨ ਦਾਤੇਵਾਸੀਆ

ਮੋ. 94636-09540

ਮੇਰੇ ਮਾਲਕਾ

ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ,

ਥੋੜ੍ਹੇ ‘ਚ ਵੀ ਕਰਾਂਗੇ ਗੁਜ਼ਾਰਾ ਮੇਰੇ ਮਾਲਕਾ

ਰੋੜ੍ਹੀ ਚੱਲ ਤੂੰ ਮੇਰੀ ਜਿੰਦਗੀ ਦੇ ਪਹੀਆਂ ਨੂੰ,

ਮਿਹਨਤ ਦੇ ਨਾਲ ਇੱਕਠੇ ਕਰਾਂਗੇ ਰੁਪਈਆਂ ਨੂੰ

ਹੌਲੀ-ਹੌਲੀ ਪਾ ਲਾਂਗੇ ਚੁਬਾਰਾ ਮੇਰੇ ਮਾਲਕਾ,

ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ

ਦੋ ਨੰਬਰ ਦਾ ਪੈਸਾ ਦੁੱਖ ਹੀ ਪਹੁੰਚਾਉਂਦਾ ਏ,

ਠੱਗੀ ਠੋਰੀ ਮਾਰ ਬੰਦਾ ਬੜਾ ਪਛਤਾਉਂਦਾ ਏ

ਡੁੱਬ ਜਾਂਦਾ ਲੱਭੇ ਨਾ ਕਿਨਾਰਾ ਮੇਰੇ ਮਾਲਕਾ,

ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ

ਤੁੰਗਾਂ ਵਾਲੇ ਧਰਮੀ ਨੂੰ ਕਲਮ ਤੂੰ ਦਿੱਤੀ ਏ,

ਚੰਗਾ ਹੀ ਲਿਖਾਈਂ ਗੱਲ ਤੇਰੇ ਉੱਤੇ ਸੁੱਟੀ ਏ

ਦੁਨੀਆਂ ‘ਤੇ ਚਮਕਾਂ ਜਿਉਂ ਤਾਰਾ ਮੇਰੇ ਮਾਲਕਾ,

ਇੱਕ ਤੇਰਾ ਚਾਹੀਦਾ ਸਹਾਰਾ ਮੇਰੇ ਮਾਲਕਾ

ਧਰਮੀ ਤੁੰਗਾਂ

ਪਿੰਡ ਤੁੰਗਾਂ, ਸੰਗਰੂਰ

ਮੋ. 98150-78408

ਆਓ! ਉੱਡੀਏ

ਡੋਰ ਬਿਨਾਂ ਹੀ ਉੱਡੀਏ ਆਓ,

ਕੋਇਲ ਵਾਂਗਰ ਗਾਈਏ ਆਓ

ਸਿੱਧੀ ‘ਵਾ ਦੇ ਵਾਂਗਰ ਵਗੀਏ,

ਫੁੱਲ ਵਾਂਗਰਾਂ ਖਿੜੀਏ ਆਓ

ਸੂਰਜ ਵਾਂਗਰ ਚੜ੍ਹੀਏ ਹਰ ਦਿਨ,

ਦੀਵਟ ਵਾਂਗਰ ਜਗੀਏ ਆਓ

ਮਾਰੂ ਧਰਤੀ ਉੱਤੇ ਵਰ੍ਹੀਏ,

ਖੁਸ਼ਬੂ ਵਾਂਗਰ ਖਿੰਡੀਏ ਆਓ

ਨਦੀ ਬਣੋਂ ਮੈਦਾਨਾਂ ਵਾਲੀ,

ਪਰਬਤ ਵਾਂਗੂ ਖੜ੍ਹੀਏ ਆਓ

ਪ੍ਰੋ: ਸੁਲੱਖਣ ਮੀਤ

(ਰਿਟਾਇਰਡ ਪ੍ਰਿੰਸੀਪਲ)

ਦਸਮੇਸ਼ ਨਗਰ, ਸੰਗਰੂਰ

ਮੋ. 94633-29939

ਰਾਹ

ਪਿਤਾ ਨੇ ਇੱਕ ਰਾਹ ਦੱਸਿਆ,

ਚਾਈਂ-ਚਾਈਂ ਮੈਂ ਉਸ ਰਾਹ ਨੱਸਿਆ।

ਉੱਚਾ-ਨੀਵਾਂ ਵਿੰਗ-ਤੜਿੰਗਾ,

ਚੜ੍ਹ ਗਿਆ ਮੇਰਾ ਸਾਹ ਸੀ।

ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ,

ਸੱਚ ਵਾਲਾ ਉਹ ਰਾਹ ਸੀ।

ਸਫ਼ਰ ਤੇ ਵਾਟ ਲੰਮੇਰੀ ਸੀ,

ਵਿੱਚ ਪਹੁੰਚਣ ਲੱਗੀ ਦੇਰੀ ਸੀ।

ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ,

ਜਦ ਰੁਤਬੇ ਲਏ ਪਾ ਸੀ।

ਮੰਜ਼ਿਲ ਪਹੁੰਚ ਕੇ…

ਬੜੀ ਮੁਸ਼ਕਿਲ ਦੇ ਨਾਲ ਜੂਝੇ ਸੀ,

ਵਾਂਗ ਰੱਬ ਪਿਤਾ ਜੀ ਪੂਜੇ ਸੀ।

ਕੀ ਸਿਫ਼ਤ ਕਰਾਂ ਉਸ ਹੀਰੇ ਦੀ,

ਦਿੱਤੀ ਜਿੰਦਗੀ ਸਵਰਗ ਬਣਾ ਸੀ।

ਮੰਜ਼ਿਲ ਪਹੁੰਚ ਕੇ ਪਤਾ ਲੱਗਾ,

ਸੱਚ ਵਾਲਾ ਉਹ ਰਾਹ ਸੀ…

ਰਮਿੰਦਰ ਫਰੀਦਕੋਟੀ

ਨਿਊ ਹਰਿੰਦਰਾ ਨਗਰ, ਫ਼ਰੀਦਕੋਟ।

ਮੋ. 98159-53929

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਹਾਣੀ: ਚਾਨਣ
ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍ਹਾਇਆ ਵੀ ਨਹੀਂ ਸੀ ਜਾ ਸਕਿਆ।  ਮਸਾਂ ਛੇ ਕੁ ਸਾਲ ਹੀ ਸਕੂਲੇ ਘੱਲਿਆ ਸੀ ਉਸ ਨੂੰ। ਅਜੇ ਉਹ 15 ਵਰ੍ਹਿਆਂ ਦੀ ਹੀ ਹੋਈ ਸੀ, ਜਦੋਂ ਵਰ ਲੱਭਕੇ ਉਸ ਦਾ ਵਿਆਹ ਕਰ ਦਿੱਤਾ ਗਿਆ।  ਅੱਗੋਂ ਸਹੁਰੇ-ਘਰ ਵਿਚ ਘੋਰ ਗਰੀਬੀ ਹੋਣ ਕਰਕੇ ਭਾਗੋ  ਨੇ ਭਾਵੇਂ ਵਿਆਹੁਤਾ ਜ਼ਿੰਦਗੀ ਦਾ ਬਹੁਤਾ  ਸੁਖ ਤਾਂ ਨਹੀਂ ਸੀ ਮਾਣਿਆ, ਪਰ ਆਪਣੀ  ਅਕਲ  ਅਤੇ ਸੂਝ-ਬੂਝ ਨਾਲ ਵੱਡੀ ਤਂੋ ਵੱਡੀ ਹਰ ਮੁਸ਼ਕਿਲ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਸੀ ਉਹ। ਸਮਾਂ ਪਾ ਕੇ ਭਾਗੋ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ, ਜਿਸ ਦੇ ਜਨਮ ਦੀ ਵੀ ਘਰ ਵਾਲਿਆਂ ਵੱਲੋਂ ਕੋਈ ਖੁਸ਼ੀ ਨਾ ਮਨਾਈ ਗਈ। ਪਰ, ਭਾਗੋ ਦਿਲੋਂ ਬਹੁਤ ਖੁਸ਼ ਸੀ। ਉਹ ਆਪਣੇ ਅਧੂਰੇ ਰਹਿ ਗਏ ਅਰਮਾਨ ਅਤੇ ਸੁਪਨੇ ਆਪਣੀ ਬੇਟੀ ਤੋਂ ਪੂਰੇ ਕਰਨਾ ਚਾਹੁੰਦੀ ਸੀ।

ਭਾਗੋ  ਦੀ ਸੱਸ ਧੰਤੋ ਦੀ ਸੋਚ ਅਜੇ ਵੀ ਜਿਉਂ ਦੀ ਤਿਉਂ ਹੀ ਸੀ। ਉਹ ਪੋਤਰੇ ਦਾ ਮੂੰਹ ਦੇਖਣ ਲਈ ਉਤਾਵਲੀ ਮਿਹਣੇ-ਤਾਹਨੇ ਮਾਰ ਰਹੀ ਸੀ। ਭਾਗੋ ਦੂਜੇ ਬੱਚੇ ਨੂੰ ਜਨਮ ਦੇਣ ਦੇ ਹੱਕ ਵਿਚ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੀ ਬੇਟੀ ਮੀਤੋ ਨੂੰ ਪੜ੍ਹਾ-ਲਿਖਾ ਕੇ ਕਿਸੇ ਚੰਗੀ ਨੌਕਰੀ ‘ਤੇ ਲਗਵਾਏਗੀ। ਪਰ, ਦੂਜੇ ਪਾਸੇ ਮਿਹਣਿਆਂ-ਤਾਹਨਿਆਂ ਦੀਆਂ ਛੁਰੀਆਂ ਵੀ ਭਾਗੋ ਦਾ ਹਿਰਦਾ ਚੀਰ ਰਹੀਆਂ ਸਨ। ਨਤੀਜਨ, ਉਸ ਨੂੰ ਮਜਬੂਰਨ ਕੁੱਖ ਵਿਚ ਇੱਕ ਹੋਰ ਬੱਚਾ ਪਾਲਣਾ ਪਿਆ।  ਸਮਾਂ ਆਇਆ ਤਾਂ ਬੱਚੇ ਨੇ ਜਨਮ ਲਿਆ, ਜਿਹੜਾ ਕਿ ਸੱਸ ਦੀਆਂ ਸਾਰੀਆਂ ਆਸਾਂ-ਉਮੀਦਾਂ ਉੱਪਰ ਪਾਣੀ ਫੇਰ ਗਿਆ, ਕਿਉਂਕਿ ਇਸ ਵਾਰ ਵੀ ਇਸ ਨਵ-ਜੰਮੇ ਬੱਚੇ ਨੂੰ ‘ਖੰਡ ਦੀ ਬੋਰੀ’ ਆਖ ਕੇ ਹੀ ਉਹ ਨੱਕ ਵਿੰਗਾ ਜਿਹਾ ਕਰ ਰਹੀ ਸੀ।

ਭਾਗੋ  ਦੇ ਕੰਨੀਂ ਗੱਲ-ਗੱਲ ਉਤੇ ਮਿਹਣੇ-ਤਾਹਨੇ ਪੈਂਦੇ, ਪਰ ਉਹ ਹਰ ਮੁਸ਼ਕਿਲ  ਦਾ ਹੱਲ ਬੜੀ ਦਲੇਰੀ, ਸਹਿਨਸ਼ੀਲਤਾ, ਹੌਂਸਲੇ ਅਤੇ ਸਿਆਣਪ ਨਾਲ ਕਰ ਲੈਂਦੀ। ਡੰਗ ਤੇ ਚੋਭਾਂ ਦੀ ਪ੍ਰਵਾਹ ਕੀਤੇ ਬਗੈਰ ਉਹ ਘਰ ਦੇ ਕੰਮਾਂ ਅਤੇ ਆਪਣੇ ਸਿਲਾਈ-ਕਢਾਈ ਦੇ ਕੰਮਾਂ ਵਿਚ ਮਸਤ-ਅਲਮਸਤ ਰਹਿੰਦੀ। ਉਹ ਆਪਣੀ ਸਿਲਾਈ ਦੀ ਮਿਹਨਤ ਨਾਲ ਆਪਣੀ ਲਾਡਲੀ ਮੀਤੋ ਦੇ ਸਕੂਲ ਦਾ ਖਰਚਾ ਕੱਢ ਲੈਂਦੀ। ਘਰ ਵਿਚ ਬਿਜਲੀ ਨਾ ਹੋਣ ਕਾਰਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਹੀ ਉਹ ਆਪਣੇ ਸਾਰੇ ਕੰਮ ਮੁਕਾ ਲੈਂਦੀ। ਉਸ ਦੀ ਕੋਸ਼ਿਸ਼ ਸੀ ਕਿ ਜਿਵੇਂ ਸਾਰੇ ਪਿੰਡ ਵਿਚ ਘਰ-ਘਰ ਬਿਜਲੀ ਹੈ, ਉਵੇਂ ਹੀ ਉਸ ਦੇ ਘਰ ਵੀ ਹੋਵੇ, ਪਰ ਹੁੰਦੀ ਤਾਂ ਕਿਵੇਂ ਹੁੰਦੀ। ਖਰਚਾ ਹੀ ਪੇਸ਼ ਨਹੀਂ ਸੀ ਜਾਣ ਦੇ ਰਿਹਾ, ਉਸ ਦੀ।

ਮੀਤੋ ਬੜੀ ਸੂਝਵਾਨ ਨਿੱਕਲੀ। ਖਿਡਾਰਨਾਂ ਵਿਚ ਟੌਪ ਦੀ ਖਿਡਾਰਨ। ਹੁਸ਼ਿਆਰ ਵਿਦਿਆਰਥੀਆਂ ਵਿਚ ਫਸਟ ਡਵੀਜਨਾਂ ਹਾਸਲ ਕਰਕੇ ਵਜੀਫੇ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ‘ਗਿੱਧਿਆਂ ਦੀ ਰਾਣੀ’। ਉਸ ਦੀਆਂ ਹਰ ਖੇਤਰ ਦੀਆਂ ਕਦਮ-ਕਦਮ ਦੀਆਂ ਪ੍ਰਾਪਤੀਆਂ ਦੇਖ-ਦੇਖ ਕੇ ਭਾਗੋ  ਹੌਂਸਲੇ ਨਾਲ ਅੰਬਰੀਂ ਉਡਾਰੀਆਂ ਲਾਉਂਦੀ ਫਿਰਦੀ ਰਹਿੰਦੀ। ਉਸ ਨੂੰ ਇੰਝ ਲੱਗਦਾ ਜਿਵੇਂ ਉਸ ਦੇ ਸਾਰੇ ਅਧੂਰੇ ਅਰਮਾਨ ਅਤੇ ਰੀਝਾਂ ਉਸ ਦੀ ਲਾਡਲੀ ਮੀਤੋ ਅਤੇ ਛੋਟੀ ਜੀਤੋ ਪੂਰੀ ਕਰਨ ‘ਤੇ ਤੁਲੀਆਂ ਹੋਈਆਂ ਹੋਣ। ਮੀਤੋ ਆਪਣੀ ਪੜ੍ਹਾਈ ਦਾ ਕੰਮ ਮੁਕਾ ਲੈਂਦੀ ਤਾਂ ਆਪਣੀ ਮਾਂ ਦਾ ਕੰਮ ‘ਚ ਹੱਥ ਵਟਾਉਣ ਲੱਗ ਜਾਂਦੀ। ਜੀਤੋ ਨੂੰ ਵੀ ਸਕੂਲ ਦਾ ਸਾਰਾ ਕੰਮ ਕਰਵਾਉਂਦੀ। ਉਹ ਜਿਵੇਂ-ਕਿਵੇਂ ਬੀ. ਏ. ਦੀ ਡਿਗਰੀ ਦਾ ਮੋਰਚਾ ਸਰ ਕਰ ਗਈ।  ਨੌਕਰੀ ਲਈ ਅਪਲਾਈ ਕੀਤਾ ਤਾਂ ਮਾਲਕ ਨੇ ਉੱਧਰ ਵੀ ਸੁਣ ਲਈ।  ਉਸ ਦੀ ਕਲਰਕ ਦੀ ਨੌਕਰੀ ਲਈ ਸਿਲੈਕਸ਼ਨ ਹੋ ਗਈ। ਮਾਲਕ ਨੇ ਅਗਲੀ ਕਿਰਪਾ ਇਹ ਕੀਤੀ ਕਿ ਨਿਯੁਕਤੀ ਵੀ ਲਾਗਲੇ ਸ਼ਹਿਰ ਵਿਚ ਹੀ ਹੋ ਗਈ।

ਮੀਤੋ ਨੂੰ ਪਹਿਲੀ ਤਨਖਾਹ ਮਿਲੀ। ਅਗਲੇ ਹੀ ਦਿਨ ਮੀਤੋ ਦੀ ਇਸੇ ਤਨਖਾਹ ਵਿਚ ਬਿਜਲੀ ਦਾ ਕੁਨੈਕਸ਼ਨ ਲਗਵਾ ਲਿਆ। ਘਰ ਇੱਕਦਮ ਜਗਮਗਾ ਉੱਠਿਆ। ਘਰ ਵਿਚ ਚਾਰੋ ਪਾਸੇ ਚਾਨਣ-ਹੀ-ਚਾਨਣ ਹੋ ਗਿਆ। ਭਾਗੋ ਦੀ ਸੱਸ, ਜੋ ਹੁਣ ਬੁੱਢੀ ਹੋ ਚੁੱਕੀ ਸੀ, ਮੰਜੇ ‘ਤੇ ਪਈ ਬੋਲੀ, ”ਪੁੱਤ ਮੀਤੋ ਤੂੰ ਤਾਂ ਸੱਚਮੁੱਚ ਘਰ ਦਾ ਚਾਨਣ ਏਂ!  ਤੂੰ ਇਸ ਘਰ ਵਿਚ ਜਨਮ ਲੈ ਕੇ ਘਰ ਵਿਚ ਮੁੱਦਤਾਂ ਦਾ ਹਨ੍ਹੇਰਾ ਚੁੱਕ ਕੇ ਘਰ ਵਿਚ ਚਾਨਣ ਕਰ ਦਿੱਤਾ ।” ਭਾਗੋ  ਨੇ ਹੱਸਦਿਆਂ ਆਖਿਆ, ”ਮਾਂ ਜੀ ਸੱਚ ਕਹਿ ਰਹੇ ਹੋ ਤੁਸੀਂ। ਇਹ ਬਿਜਲੀ ਦਾ ਚਾਨਣ ਨਹੀਂ, ਬਲਕਿ ਇਹ ਵਿੱਦਿਆ ਦਾ ਚਾਨਣ ਹੈ, ਇਹ ਧੀਆਂ ਦਾ ਚਾਨਣ ਹੈ!”  ਫਿਰ ਮੀਤ ਨੂੰ ਕਲਾਵੇ ‘ਚ ਲੈ ਕੇ ਚੁੰਮਦੀ ਹੋਈ ਬੋਲੀ, ”ਯੁੱਗ-ਯੁੱਗ ਜੀਵੇ ਮੇਰਾ ਲਾਡਲਾ ਚਾਨਣ, ਮੇਰੀ ਮੀਤ!  ਜਿੱਥੇ ਜਾਵੇ ਹਨ੍ਹੇਰਾ ਦੂਰ ਕਰਕੇ ਚਾਨਣ ਹੀ ਚਾਨਣ ਕਰ ਦੇਵੇ!”

ਕੁਲਵਿੰਦਰ ਕੌਰ ਮਹਿਕ, ਮੁਹਾਲੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਹਾਣੀ: ਕੰਜਕ ਪੂਜਣ
ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ ‘ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ਦੇ ਘਰ ਪਹੁੰਚੀਆਂ ਸਨ। ‘ਘੱਟੋ ਘੱਟ ਸੱਤ ਤਾਂ ਹੋ ਜਾਣ’, ਮਨ ਹੀ ਮਨ ਇਹ ਸੋਚਦੀ ਸੱਤਿਆ ਦੇਵੀ ਕੁੜੀਆਂ ਦਾ ਰਾਹ ਤੱਕਣ ਲਈ ਮੁੜ ਘਰ ਦੇ ਦਰਵਾਜ਼ੇ ਵਿਚ ਆਣ ਖੜ੍ਹੀ ਹੋਈ।

ਹਾਲੇ ਦੋ ਕੁ ਮਿੰਟ ਹੋਏ ਸਨ ਕਿ ਉਸਦੀ ਨਿਗ੍ਹਾ ਗਲੀ ਵਿੱਚ ਨਿੱਕ-ਸੁੱਕ ਚੁਗਦੀਆਂ ਝੁੱਗੀ-ਝੌਂਪੜੀ ਵਾਲਿਆਂ ਦੀਆਂ ਕੁੜੀਆਂ ‘ਤੇ ਪਈ । ਥੋੜ੍ਹਾ ਝਿਜਕਦਿਆਂ ਤੇ ਆਸਾ-ਪਾਸਾ ਜਿਹਾ ਦੇਖ ਮਨ ਹੀ ਮਨ ਕੁਝ ਸੋਚਦੀ ਸੱਤਿਆ ਦੇਵੀ ਨੇ ਬਿਨਾ ਕਿਸੇ ਦੇਰੀ ਤੋਂ ਦੋਵਾਂ ਕੁੜੀਆਂ ਨੂੰ ਆਵਾਜ਼ ਮਾਰ ਕੇ ਅੰਦਰ ਆਉਣ ਦਾ ਇਸ਼ਾਰਾ ਕੀਤਾ । ਦੋਵੇਂ ਕੁੜੀਆਂ ਓਪਰੇ ਜਿਹੇ ਡਰ ਨਾਲ ਸੱਤਿਆ ਦੇਵੀ ਦੇ ਮਗਰ ਉਹਦੇ ਘਰ ਆਣ ਵੜੀਆਂ।

ਵਿਹੜੇ ਵਿੱਚ ਪਈ ਪਾਣੀ ਵਾਲੀ ਟੈਂਕੀ ਵੱਲ ਇਸ਼ਾਰਾ ਕਰਦਿਆਂ ਸੱਤਿਆ ਦੇਵੀ ਨੇ ਉਹਨਾਂ ਨੂੰ ਮੂੰਹ-ਹੱਥ ਧੋਣ ਲਈ ਕਿਹਾ । ਕੁੜੀਆਂ ਦੇ ਮੂੰਹ-ਹੱਥ ਧੋਣ ਤੋਂ ਬਾਅਦ ਸੱਤਿਆ ਦੇਵੀ ਨੇ ਦੋਨਾਂ ਕੁੜੀਆਂ ਦੇ ਪੈਰ ਆਪ ਧੋਤੇ ਤੇ ਉਹਨਾਂ ਨੂੰ ਬਰਾਂਡੇ ਵਿੱਚ ਲੈ ਗਈ ਅਤੇ ਮੁੜ ਸਾਰੀਆਂ ਕੁੜੀਆਂ ਦੀ ਇੱਕ ਵਾਰ ਫਿਰ ਗਿਣਤੀ ਕੀਤੀ । ਸੱਤ ਪੂਰੀਆਂ ਹੋਣ ‘ਤੇ ਉਹਨੇ ਸੁਖ ਦਾ ਸਾਹ ਲਿਆ ਤੇ ਸਾਰੀਆਂ ਨੂੰ ਇੱਕ ਬਰਾਬਰ ਬਿਠਾ, ਸਿਰਾਂ ‘ਤੇ ਨਿੱਕੀਆਂ-ਨਿੱਕੀਆਂ ਲਾਲ ਚੁੰਨੀਆਂ ਦਿੱਤੀਆਂ, ਖੰਭਣੀ ਬੰਨ੍ਹੀ, ਟਿੱਕੇ ਲਾਏ ਤੇ ਘਰ ‘ਚ ਬਣੇ ਪੂੜੀਆਂ, ਛੋਲੇ ਤੇ ਕੜਾਹ ਸਭ ਨੂੰ ਖਾਣ ਲਈ ਦਿੱਤਾ । ਭੋਜਨ ਕਰ ਲੈਣ ਤੋਂ ਬਾਅਦ ਸੱਤਿਆ ਦੇਵੀ ਨੇ ਸਾਰੀਆਂ ਨੂੰ ਦਸ-ਦਸ ਰੁਪਏ ਤੇ ਇੱਕ-ਇੱਕ ਕੇਲਾ ਦੇ ਕੇ ਮੁੜ ਪੈਰੀਂ ਹੱਥ ਲਾਏ ਤੇ ਆਸ਼ੀਰਵਾਦ ਲੈ ਕੇ ਸਾਰੀਆਂ ਨੂੰ ਘਰੋਂ ਵਿਦਾ ਕੀਤਾ ।

ਕੰਜਕ ਪੂਜਣ ਦੀ ਪਰਿਭਾਸ਼ਾ ਤੋਂ ਅਣਜਾਣ ਦੋਵੇਂ ਗਰੀਬ ਬਾਲੜੀਆਂ ਹੱਥਾਂ ਵਿੱਚ ਪੈਸੇ ਤੇ ਕੇਲੇ ਫੜੀ ਅੱਜ ਪਹਿਲੀ ਵਾਰ ਹੋਈ ਏਨੀ ਆਉ ਭਗਤ ਦੇਖ ਕੇ ਹੈਰਾਨ ਸਨ ਅਤੇ ਸੱਤਿਆ ਦੇਵੀ ਨੂੰ ਨੇਕ ਤੇ ਦਿਆਲੂ ਔਰਤ ਦਾ ਦਰਜਾ ਦਿੰਦੀਆਂ ਮੋਢਿਆਂ ‘ਤੇ ਨਿੱਕ-ਸੁੱਕ ਵਾਲਾ ਥੈਲਾ ਚੁੱਕੀ ਚਾਈਂ-ਚਾਈਂ ਆਪਣੇ ਘਰ ਜਾਣ ਲੱਗੀਆਂ । ਦੋਹਾਂ ਨੂੰ ਖੁਸ਼ੀ ਏਨੀ ਸੀ ਕਿ ਗਲੀਆਂ ‘ਚੋਂ ਕੱਖ ਚੁਗਣਾ ਜਿਵੇਂ ਉਹਨਾਂ ਨੂੰ ਭੁੱਲ ਹੀ ਗਿਆ ਹੋਵੇ ।

ਇਹ ਉਸ ਘਰਾਨੇ ਦੀਆਂ ਕੁੜੀਆਂ ਸਨ ਜਿਨ੍ਹਾਂ ਦਾ ਬਚਪਨ ਅਤੇ ਜਵਾਨੀ ਰੂੜੀਆਂ, ਨਾਲੀਆਂ ਅਤੇ ਗਲੀਆਂ ਵਿੱਚ ਪਿਆ ਹੋਰ ਘਰਾਂ ਵੱਲੋਂ ਫਾਲਤੂ ਸਮਝ ਕੇ ਸੁੱਟਿਆ ਸਮਾਨ ਚੁਗਦਿਆਂ ਹੀ ਲੰਘ ਜਾਂਦਾ ਸੀ । ਕਈ ਵਾਰ ਤਾਂ ਸਮਾਜ ਦੇ ਨਾਂਅ ‘ਤੇ ਕਲੰਕ

ਆਪਣੇ-ਆਪ ਨੂੰ ਸਮਾਜਿਕ ਪ੍ਰਾਣੀ ਅਖਵਾਉਣ ਵਾਲੇ ਤੇ ਮੂਲੋਂ ਹੀ ਅਕਲੋਂ ਵਿਹੂਣੇ ਲੋਕ ਇਹਨਾਂ ਨੂੰ ਥੋੜ੍ਹਾ ਜਿਹਾ ਸਮਾਨ ਦੇਣ ਤੋਂ ਪਹਿਲਾਂ ਅਸ਼ਲੀਲ ਟਿੱਪਣੀਆਂ ਕਰਦੇ ਹਨ।

ਕਈ ਘਰਾਂ ਦੀਆਂ ਔਰਤਾਂ ਵੱਲੋਂ ਇਹਨਾਂ ਨੂੰ ਆਪਣੇ ਘਰ ਮੂਹਰੇ ਪਿਆ ਸਮਾਨ ਚੁੱਕਦਿਆਂ ਵੇਖ ਝਿੜਕਾਂ ਵੀ ਦਿੱਤੀਆਂ ਜਾਂਦੀਆਂ ਤੇ ਅੱਗੇ ਤੋਂ ਇੱਧਰ ਨਾ ਆਉਣ ਦੀ ਹਦਾਇਤ ਵੀ।

ਪਰ ਅੱਜ ਅਚਾਨਕ  ਬੇਤਹਾਸ਼ਾ ਪਿਆਰ ਤੇ ਮਾਣ-ਸਨਮਾਨ ਨਾਲ ਖਾਧੇ ਪੂੜੀਆਂ ਛੋਲੇ ਤੇ ਮਿਲੇ ਦਸ-ਦਸ ਰੁਪਈਆਂ ਨੇ ਉਹਨਾਂ ਨੂੰ ਸਭ ਕੁਝ ਭੁਲਾ ਦਿੱਤਾ ਸੀ । ਸਿਰਾਂ ਉੱਤੇ ਲਈਆਂ ਲਾਲ ਰੰਗ ਦੀਆਂ ਚੁੰਨੀਆਂ ਉਹਨਾਂ ਨੂੰ ਕਿਸੇ ਫੁਲਕਾਰੀ ਤੋਂ ਘੱਟ ਨਹੀਂ ਸੀ ਲੱਗ ਰਹੀਆਂ ਅਤੇ ਉਹਨਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਇਆ ਸੀ । ਸੱਤਿਆ ਦੇਵੀ ਉਹਨਾਂ ਨੂੰ ਕਿਸੇ ਦੇਵੀ ਤੋਂ ਘੱਟ ਨਹੀਂ ਲੱਗਦੀ ਸੀ । ਇਸ ਗਲੀ ਨਾਲ ਤਾਂ ਜਿਵੇਂ ਉਹਨਾਂ ਦਾ ਮੋਹ ਜਿਹਾ ਹੀ ਪੈ ਗਿਆ ਸੀ। ਉਹ ਦੋਵੇਂ ਭੋਲੀਆਂ ਕੁੜੀਆਂ ਪੂਰੇ ਸ਼ਹਿਰ ‘ਚੋਂ ਨਿੱਕ-ਸੁੱਕ ਚੁਗਦੀਆਂ ਆਨੀ-ਬਹਾਨੀ ਇਸ ਗਲੀ ਵਿੱਚ ਆ ਵੜਦੀਆਂ ਪਰ ਉਹਨਾਂ ਨੂੰ ਉਸ ਘਰ ਦਾ ਦਰਵਾਜ਼ਾ ਹਮੇਸ਼ਾ ਬੰਦ ਹੀ ਦਿਸਦਾ।

ਦੋਵਾਂ ਦਾ ਬੜਾ ਦਿਲ ਕਰਦਾ ਕਿ ਉਹ ਬੂਹਾ ਖੁਲਵਾ ਕੇ ਉਸ ਦੇਵੀ ਦੇ ਦਰਸ਼ਨ ਕਰਨ । ਪਰ ਕਦੇ ਹੌਂਸਲਾ ਨਾ ਪਿਆ ਕਿਉਂਕਿ ਬਹੁਤੇ ਘਰਾਂ ਵੱਲੋਂ ਇਹਨਾਂ ਨੂੰ ਚੋਰਨੀਆਂ ਹੀ ਸਮਝਿਆ ਜਾਂਦਾ ਸੀ, ਘਰ ਦੇ ਅੰਦਰ ਤਾਂ ਕੀ ਘਰ ਦੇ ਆਸ-ਪਾਸ ਫਟਕਣ ‘ਤੇ ਵੀ ਇਹਨਾਂ ਨੂੰ ਦੁਰਕਾਰ ਦਿੱਤਾ ਜਾਂਦਾ ਸੀ। ਪਰ ਉਹਨਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਆਪਣੇ ਘਰ ਲਿਜਾ ਕੇ ਏਨਾ ਮਾਣ ਦੇਣ ਵਾਲੀ ਸੱਤਿਆ ਦੇਵੀ ਅਜਿਹੀ ਨਹੀਂ ਹੈ।

ਇੱਕ ਦਿਨ ਦੋਵਾਂ ਨੇ ਆਪਣੀ ਪਿਆਰੀ ਆਂਟੀ ਘਰੋਂ ਹੀ ਫਿਰ ਰੋਟੀ ਖਾਣ ਦਾ ਮਨ ਬਣਾਇਆ ਤੇ ਕੂੜਾ ਚੁਗਦੀਆਂ-ਚੁਗਦੀਆਂ ਉਸ ਗਲੀ ਵਿੱਚ ਆਣ ਸੱਤਿਆ ਦੇਵੀ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ । ਥੋੜ੍ਹੀ ਦੇਰ ਮਗਰੋਂ ਜਦੋਂ ਦਰਵਾਜ਼ਾ ਖੁੱਲਿਆ ਤਾਂ ਸੱਤਿਆ ਦੇਵੀ ਨੂੰ ਦੇਖ ਕੇ ਕੁੜੀਆਂ ਦੇ ਚਿਹਰਿਆਂ ‘ਤੇ ਮੁਸਕਾਨ ਆ ਗਈ। ”ਆਂਟੀ, ਸਾਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ-ਦੇ।” ਦੋਹਾਂ ਵਿੱਚੋਂ ਇੱਕ ਨੇ ਬਿਨਾਂ ਕਿਸੇ ਰਸਮੀ ਗੱਲਬਾਤ ਦੇ ਬੜੇ ਜ਼ੇਰੇ ਜਿਹੇ ਨਾਲ ਕਿਹਾ। ਸੱਤਿਆ ਦੇਵੀ ਨੇ ਵੀ ਇਹਨਾਂ ਦੋਹਾਂ ਨੂੰ ਪਛਾਣਨ ‘ਚ ਦੇਰ ਨਾ ਲਾਈ ਤੇ ਬੋਲੀ, ”ਕਿਉਂ , ਏਥੇ ਲੰਗਰ ਲੱਗਿਐ?” ਦੋਵੇਂ ਬਾਲੜੀਆਂ, ਜਿਨ੍ਹਾਂ ਨੂੰ ਅੱਗੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ, ਇਹ ਸੁਣ ਕੇ ਇੱਕ-ਦੂਜੇ ਦਾ ਮੂੰਹ ਤੱਕਣ ਲੱਗੀਆਂ । ਅਤੇ ਫਿਰ ਉਹੀ ਕੁੜੀ ਬੋਲੀ, ”ਪਰ ਆਂਟੀ ਉਸ ਦਿਨ ਤਾਂ ਤੂੰ ਸਾਨੂੰ ……..!”

”ਹਾਂ, ਉਸ ਦਿਨ ਕੀ?, ਉਸ ਦਿਨ ਤਾਂ ਨੌਮੀ ਦੀਆਂ ਕੜਾਹੀਆਂ ਸਨ । ਮੈਂ ਆਪਣੇ ਭਰਾ ਦੇ ਘਰ ਮੁੰਡਾ ਹੋਣ ਲਈ ਸੁੱਖ ਸੁੱਖੀ ਸੀ । ਜਿਸ ਕਰਕੇ ਮੈਂ ਨਰਾਤੇ ਰੱਖੇ ਸਨ ਤੇ ਉਸ ਦਿਨ ਕੰਜਕਾਂ ਬਿਠਾਉਣੀਆਂ ਸਨ। ਕੰਜਕਾਂ ਬਿਠਾਉਣ ਲਈ ਮੈਨੂੰ ਕੁੜੀਆਂ ਨਹੀਂ ਮਿਲ ਰਹੀਆਂ ਸਨ ਇਸ ਲਈ ਮੈਂ ਤੁਹਾਨੂੰ ‘ਵਾਜ਼ ਮਾਰ ਲਈ ਤਾਂ ਕੀ ਗੁਨਾਹ ਕਰ ਦਿੱਤਾ। ਆ ਗਈਆਂ। ਅਖੇ ਆਂਟੀ ਕੁਝ ਖਾਣ ਨੂੰ ਦੇ-ਦੇ । ਚੱਲੋ ਦਫਾ ਹੋ ਜਾਉ ਇੱਥੋਂ।” ਇੱਕੋ ਸਾਹੇ ਹੀ ਕੰਜਕ ਪੂਜਣ ਦੀ ਪਰਿਭਾਸ਼ਾ, ਮਕਸਦ ਤੇ ਉਹਨਾਂ ਨੂੰ ਘਰ ਸੱਦਣ ਦੀ ਮਜਬੂਰੀ ਦਸਦਿਆਂ ਸੱਤਿਆ ਦੇਵੀ ਨੇ ਜ਼ੋਰ ਨਾਲ ਘਰ ਦਾ ਫਾਟਕ ਬੰਦ ਕਰ ਦਿੱਤਾ ਤੇ ਖੌਰੇ ਹੋਰ ਕਿੰਨਾ ਕੁਝ ਹੀ ਮੂੰਹ ਵਿੱਚ ਬੁੜਬੜਾਂਦੀ ਅੰਦਰ ਚਲੀ ਗਈ ।

ਦੋਵੇਂ ਮਾਸੂਮ ਕੁੜੀਆਂ ਇੱਕ-ਦੂਜੇ ਦੇ ਮੂੰਹ ਵੱਲ ਤਕਦੀਆਂ ਸੱਤਿਆ ਦੇਵੀ ਦੇ ਬੋਲਾਂ ਨੂੰ ਮੁੜ ਯਾਦ ਕਰਕੇ ਸਮਝਣ ਦਾ ਯਤਨ ਕਰਨ ਲੱਗੀਆਂ । ਉਹਨਾਂ ਦੀ ਭੁੱਖ ਮਰ ਚੁੱਕੀ ਸੀ ਤੇ ਉਹ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੀਆਂ ਸਨ । ਸ਼ਾਇਦ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਉਹਨਾਂ ਨੂੰ ਪੂਜਿਆ ਨਹੀਂ ਵਰਤਿਆ ਗਿਆ ਸੀ ਤੇ ਵਰਤ ਕੇ ਸੁੱਟੀ ਕਿਸੇ ਵਸਤੂ ਵਾਂਗ ਹੁਣ ਉਹਨਾਂ ਦੀ ਕੋਈ ਲੋੜ ਨਹੀਂ ਸੀ । ਗਲੀਆਂ-ਨਾਲੀਆਂ ਵਿੱਚ ਖਿੱਲਰੀ ਟੁੱਟ-ਭੱਜ ਨੂੰ ਚੁੱਕਣ ਦੀ ਬਜਾਏ ਉਹ ਆਪਣਾ-ਆਪ ਸਮੇਟਦੀਆਂ ਆਪਣੀ ਬਸਤੀ ਵੱਲ ਨੂੰ ਹੋ ਤੁਰੀਆਂ।

ਰੋਹਿਤ ਸੋਨੀ, ਸਾਦਿਕ ਮੋ. 99144-27254

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿਧਾਂਤਾਂ ਦਾ ਪਹਿਰੇਦਾਰ ਤੇ ਸਰਬਸਾਂਝਾ-ਔਲਖ
ਪ੍ਰੋ.ਅਜਮੇਰ ਸਿੰਘ ਔਲਖ ਨੂੰ ਮੈਂ ਪਹਿਲੀ ਵਾਰ 1985 ‘ਚ ਮਿਲਿਆ ਜਦੋਂ ਮੈਂ ਚੌਥੀ ਜਮਾਤ ‘ਚ  ਪੜ੍ਹਦਾ ਸੀ ਮੌਕਾ ਸੀ ਮੇਰੀ ਮਾਨਖੇੜੇ ਵਾਲੀ ਭੂਆ ਮੁਖਤਿਆਰ ਕੌਰ ਦੀ ਬੇਟੀ ਸਵ. ਗੁਜਰਾਂ ਦੇ ਵਿਆਹ ਦਾ ਗੁਜਰਾਂ ਦੀ ਸ਼ਾਦੀ ਬਲਜੀਤ ਨਾਲ ਹੋਈ ਸੀ ਜੋ ਔਲਖ ਸਾਹਬ ਦੇ ਵੱਡੇ ਜਵਾਈ ਮਨਜੀਤ ਚਾਹਲ  ਦਾ ਛੋਟਾ ਭਰਾ ਹੈ ਬਰਾਤ ਵਾਲੇ ‘ਤਾਰੇ ‘ਚ ਮਿਰਗਾਂ ਵਾਲੀ ਚਾਦਰ ‘ਤੇ ਪਲਾਥੀ ਮਾਰੀ ਬੈਠੇ ਸੁਲਝੇ ਹੋਏ ਬੰਦੇ ਦੇ ਦੁਆਲੇ 10-12 ਨੌਜਵਾਨਾਂ ਨੇ ਝੁਰਮਟ ਪਾ ਮਾਹੌਲ ਨੂੰ ਰੰਗੀਨ ਬਣਾ ਰੱਖਿਆ ਸੀ ਤੇ ਕੰਧੋਲੀ ਉਹਲੇ ਖੜ੍ਹੀ ਵਿਚੋਲਣ ਦੂਜਿਆਂ ਨੂੰ ਕਹਿ ਰਹੀ ਸੀ, ਅਹੁ ਮੰਜੇ ‘ਤੇ ਬੈਠਾ ਭਾਈ ਪ੍ਰੋ. ਔਲਖ ਹੈ ਜੋ ਨਾਟਕ ਖੇਡਦਾ ਹੈ , ਬਲਜੀਤੇ ਤੋਂ ਵੱਡੇ ਮਨਜੀਤ ਸਰਪੰਚ ਦਾ ਸਹੁਰਾ ਸੁਣ ਕੇ ਮੇਰੀ ਬਾਲ-ਉਤਸੁਕਤਾ ਵਧ ਗਈ ਤੇ ਮੈਂ ਕੋਲ ਜਾ ਕੇ ਪਹਿਲੀ ਵਾਰੀ ਉਨ੍ਹਾਂ ਨੂੰ  ਨਿਰਛਲ ਹਾਸੇ ‘ਚ ਵੇਖਿਆ

1991 ‘ਚ ਮੈਂ ਨਹਿਰੂ  ਕਾਲਜ ਮਾਨਸਾ ਵਿਖੇ +1 ਨਾਨ-ਮੈਡੀਕਲ ਦਾ ਵਿਦਿਆਰਥੀ ਸੀ ਔਲਖ ਸਾਬ੍ਹ ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਪੈਰੀਂ ਸਾਦੀ ਜੁੱਤੀ ਤੇ ਕੂਹਣੀਆਂ ਤੱਕ ਅੱਧੀਆਂ ਬਾਹਾਂ ਵਾਲੀ ਬੁਰਸ਼ਟ ਪਾਈ ਹੁੰਦੀ, ਜੋ ਮੈਂ ਕਦੇ ਵੀ ਪੈਂਟ ‘ਚ ਟੰਗੀ ਨਹੀਂ ਵੇਖੀ ਸੀ ਇਸ ਸਮੇਂ ਦੀਆਂ ਦੋ ਘਟਨਾਵਾਂ ਦਾ ਜਿਕਰ ਕਰਨਾ ਚਹਾਂਗਾ ਜਿਨ੍ਹਾਂ ਨਾਲ ਪ੍ਰੋ. ਔਲਖ ਦੇ ਸਿਧਾਂਤਵਾਦੀ ਹੋਣ ਦਾ ਪਤਾ ਲੱਗਦਾ ਹੈ ਸਾਇੰਸ-ਹਿਸਾਬ ‘ਚ ਮੇਰਾ ਹੱਥ ਵੈਸੇ ਹੀ ਤੰਗ ਸੀ ਉੱਤੋਂ ਕਿਤਾਬਾਂ ਅੰਗਰੇਜ਼ੀ ‘ਚ ਸਨ ਜਦੋਂ ਮੈਂ ਸਾਇੰਸ-ਹਿਸਾਬ ਦਾ ਪੀਰੀਅਡ ਲਾਇਆ ਕਰਾਂ ਤਾਂ ਸਾਰਾ ਕੁਝ ਮੇਰੇ ਸਿਰ ਉੱਪਰੋਂ ਲੰਘ ਜਾਇਆ ਕਰੇ  ਪ੍ਰੋ. ਸਾਬ੍ਹ ਦੀ ਵੱਡੀ ਬੇਟੀ ਕਰਨੀ ਵੀ ਉੱਥੇ ਹੀ ਪੜ੍ਹਾਉਂਦੀਂ ਸੀ ਦਸੰਬਰ ਤੱਕ ਔਖੀ ਪੜ੍ਹਾਈ ਹੋਣ ਕਰਕੇ ਮੇਰਾ ਮਨ ਬਿਲਕੁਲ ਹੀ ਉਚਾਟ ਹੋ ਗਿਆ ਪਹਿਲੀ ਘਟਨਾ, ਮੈਂ ਰੋਣ ਹਾਕਾ ਜਾ ਹੋ ਕੇ ਪ੍ਰੋ. ਔਲਖ ਕੋਲ ਗਿਆ ਤੇ ਬੇਨਤੀ ਕੀਤੀ, ਸਰ ਮੈਨੂੰ  ਆਰਟਸ ਦਿਵਾ ਦਿਓ ਐਨਕਾਂ ਹੇਠੋਂ ਦੀ ਮੇਰੀ ਸ਼ਕਲ ਵੇਖ ਮੈਨੂੰ ਪ੍ਰਿੰਸੀਪਲ ਭੀਮ ਸੈਨ ਕੋਲ ਲੈ ਗਏ ਤੇ ਮੇਰਾ ਗਰੁੱਪ ਬਦਲਣ ਦੀ ਬੇਨਤੀ ਕੀਤੀ ਅੱਗੋਂ ਪ੍ਰਿੰ. ਭੀਮ ਸੈਨ ਕਹਿੰਦੇ, ਹੁਣ ਤਾਂ ਮਿਤੀਆਂ ਲੰਘ ਚੁੱਕੀਆਂ ਹਨ, ਸਾਇੰਸ ਹੀ ਪੜ੍ਹਨੀ ਪਊ ਸੁਣ ਕੇ ਮੇਰੀਆਂ ਡਾਡਾਂ ਨਿੱਕਲ ਗਈਆਂ ਪਰ ਉਨ੍ਹਾਂ ਨੇ ਪਿੰ੍ਰਸੀਪਲ ‘ਤੇ  ਭੋਰਾ ਵੀ  ਦਬਾਅ ਨਾ ਬਣਾਇਆ

ਦੂਜੀ ਘਟਨਾ-ਭੌਤਿਕ ਵਿਗਿਆਨ ਦਾ ਪੱਕਾ ਪੇਪਰ ਸੀ 10 ਨੰਬਰ ਦਾ ਪ੍ਰਸ਼ਨ ਬਰਨੌਲੀ’ਜ਼ ਥਿਊਰਮ ਹਰ ਸਾਲ ਹੀ ਆ ਰਿਹਾ ਸੀ ਪੇਪਰ ਸ਼ੁਰੂ ਹੋਇਆ ਮੈਂ ਬਰਨੌਲੀ’ਜ਼ ਥਿਊਰਮ ਦੀ ਪਰਚੀ ਕੱਢ ਕੇ ਲਿਖਣਾ ਸ਼ੁਰੂ ਕੀਤਾ ਹੀ ਸੀ ਕਿ ਔਲਖ ਸਾਬ੍ਹ ਕਮਰੇ ‘ਚ ਆ ਗਏ ਤੇ ਮੇਰੀ ਉੱਤਰ ਪੱਤਰੀ ਥੱਲਿਉਂ ਪਰਚੀ ਚੱਕ ਸਮੇਤ ਸ਼ੀਟ ਸੁਪਰਡੈਂਟ ਕੋਲ ਲੈ ਗਏ ਤੇ ਨਾਲ ਸਖ਼ਤੀ ਨਾਲ ਕਿਹਾ ਕਿ ਇਸ ਦੀ ਉੱਤਰ-ਪੱਤਰੀ ਵਾਪਸ ਨਹੀਂ ਦੇਣੀ ਤੇ ਮੈਂ ਰੋਂਦਾ ਬਾਹਰ ਆ ਗਿਆ ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਮੈਨੂੰ ਉਨ੍ਹਾਂ ਪ੍ਰਤੀ ਨਫ਼ਰਤ ਹੋ ਗਈ ਜਦੋਂ ਮੈਂ ਦੁਬਾਰਾ ਆਰਟਸ ਦੀ ਪੜ੍ਹਾਈ ਸ਼ੁਰੂ  ਕੀਤੀ ਤਾਂ ਯੂਥ ਫੈਸਟੀਵਲਾਂ ‘ਤੇ ਔਲਖ ਦੇ ਨਾਟਕਾਂ ਦੀਆਂ ਧੁੰਮਾਂ ਪੈਂਦੀਆਂ ਵੇਖਦਾ ਤਾਂ ਸੋਚਦਾ ਕਿ ਬੰਦਾ ਲਿਖਦਾ ਤਾਂ ਵਧੀਆ ਪਰ ਕਦੇ ਕਿਸੇ ਭੈਣ-ਭਾਈ ਦੇ ਕੰਮ ਨਹੀਂ ਆ ਸਕਦਾ ਮੈਂ ਬੀ.ਏ. ਬੀ.ਐੱਡ ਕਰਕੇ ਅਧਿਆਪਕ ਬਣ ਗਿਆ ਸੋਚ ‘ਚ ਪ੍ਰਪੱਕਤਾ ਆਉਣ ‘ਤੇ ਅਹਿਸਾਸ ਹੋਇਆ, ਜੇ ਔਲਖ ਸਾਬ੍ਹ ਮੇਰੀ ਸਹਾਇਤਾ ਕਰ ਦਿੰਦੇ ਤਾਂ ਮੈਂ ਕੁਝ ਵੀ ਨਹੀਂ ਬਣਨਾ ਸੀ ਕਿਉਂਕਿ ਸਾਇੰਸ ‘ਚੋਂ ਪਾਸ ਹੋ ਕੇ ਵੀ ਮੈਂ ਜ਼ਿੰਦਗੀ ‘ਚੋਂ ਫੇਲ੍ਹ ਹੀ ਰਹਿਣਾ ਸੀ

ਮੇਰੀ ਇੱਛਾ ਸੀ ਕਿ ਇਸ ਮਹਾਨ ਨਾਟਕਕਾਰ ਦੇ ਨਾਟਕ ਮੇਰੇ ਪਿੰਡ ਦੇ ਲੋਕਾਂ ਨੂੰ ਵਿਖਾਏ ਜਾਣ ਅਸੀਂ ਪਿੰਡ ਜੌੜਕੀਆਂ ਦੇ ਅਗਾਂਹਵਧੂ ਨੌਜਵਾਨਾਂ ਨੇ ‘ਕੱਠੇ ਹੋ ਮਾਲਵਾ ਸੱਭਿਆਚਾਰਕ ਮੰਚ ਬਣਾ 1998 ‘ਚ ਔਲਖ ਦੇ ਨਾਟਕਾਂ ਦੀ ਰਾਤ ਮਨਾਈ ਤੇ ਲੋਕ ਅਸ਼-ਅਸ਼ ਕਰ ਉੱਠੇ 2005 ‘ਚ ਮੈਂ ਤੇ ਉਨ੍ਹਾਂ ਦੇ ਲਾਡਲੇ ਸ਼ਾਗਿਰਦ ਸ਼ਾਇਰ ਅਵਤਾਰ ਖਹਿਰਾ ਝੁਨੀਰ ਨੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ ਚਾਰ-ਪੰਜ ਘੰਟੇ ਇੰਟਰਵਿਊ-ਨੁਮਾ ਖੁੱਲ੍ਹੀਆਂ-ਡੁੱਲੀਆਂ ਗੱਲਾਂ ਕੀਤੀਆਂ ਪਰ ਸਾਨੂੰ ਦੋਵਾਂ ਨੂੰ ਅਫ਼ਸੋਸ ਰਹੂਗਾ ਉਹ ਮੁਲਾਕਤ ਵਾਲੇ ਕਾਗਜ਼ ਐਸੇ ਗੁੰਮ ਹੋਏ ਕਿ ਮੁੜ ਹੱਥ ਨਾ ਲੱਗੇ ਅਤੇ ਨਾ ਹੀ ਮੁੜ ਕਦੇ ਅਜਿਹਾ ਸਮਾਂ ਤੇ ਮਾਹੌਲ ਬਣਾ ਸਕੇ ਕਿ ਲੋਕਾਂ ਦੇ ਸਰਮਾਏ ਲੋਕ ਗੀਤ ਵਰਗੇ ਪ੍ਰੋ. ਅਜਮੇਰ ਔਲਖ ਦਾ ਅੰਦਰਲਾ ਫਰੋਲ ਉਸ ਨੂੰ ਕਲਮਬੱਧ ਕਰ ਸਕਦੇ

ਪ੍ਰੋ. ਅਜਮੇਰ ਸਿੰਘ ਔਲਖ ਨੂੰ ਯਾਦ ਕਰਦਿਆਂ ਸੱਚੀ-ਸੁੱਚੀ ਮਨੁੱਖਵਾਦੀ ਹਸਤੀ ਸਾਡੇ  ਸਾਹਮਣੇ ਆ ਖੜ੍ਹਦੀ ਹੈ 75 ਸਾਲ ਪਹਿਲਾਂ ਸਾਧਾਰਨ ਕਿਰਤੀ ਕਿਸਾਨ ਪਰਿਵਾਰ ‘ਚ ਪੈਦਾ ਹੋ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹਾਸਲ ਕਰਨਾ ਇੱਕ ਮਿਸਾਲੀ ਪ੍ਰਾਪਤੀ ਸੀ 1965 ‘ਚ ਨਹਿਰੂ ਕਾਲਜ ਮਾਨਸਾ ਵਿਖੇ ਪੰਜਾਬੀ ਲੈਕਚਰਾਰ ਨਿਯੁਕਤ ਹੋ ‘ਜਮੇਰ’ ਤੋਂ ਪ੍ਰੋ. ਅਜਮੇਰ ਸਿੰਘ ਔਲਖ ਬਣਨ ਤੱਕ ਇਸ ਨੌਜਵਾਨ ਨੇ ਸਾਧਨਾਂ ਦੀ ਕਾਣੀ ਵੰਡ ਦਾ ਇੰਨਾ ਸੰਤਾਪ ਭੋਗ ਲਿਆ ਸੀ ਕਿ ਅੰਦਰ ਰੋਹ ਉਬਾਲੇ ਮਾਰਨ ਲੱਗ ਪਿਆ ਜੋ ਕਿ ‘ਅਰਬਦ-ਨਰਬਦ-ਧੰਧੂਕਾਰਾ, ਬਿਗਾਨੇ ਬੋਹੜ ਦੀ ਛਾਂ , ਜਦੋਂ ਬੋਹਲ ਰੋਂਦੇ ਹਨ ਅਤੇ ਤੂੜੀ ਵਾਲਾ ਕੋਠਾ ਵਰਗੇ ਵੱਕਾਰੀ ਨਾਟਕਾਂ ਦੇ ਪਾਤਰਾਂ ਰਾਹੀਂ ਪ੍ਰਗਟ ਹੋਇਆ

ਆਪ ਮੁਜਾਰਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਆਪ ਨੇ ਬਚਪਨ ਤੋਂ ਹੀ  ਗਰੀਬ  ਮੁਜਾਰਾ ਕਿਸਾਨ ਪਰਿਵਾਰਾਂ ‘ਤੇ ਹੁੰਦੇ ਜ਼ੁਲਮਾਂ ਨੂੰ ਵੇਖ ‘ਜਮੇਰ’ ਦਾ ਬਚਪਨ ਮਧੋਲਿਆ ਗਿਆ ਕਿਸਾਨਾਂ-ਮਜਦੂਰਾਂ ‘ਤੇ ਹੁੰਦੇ ਅੱਤਿਆਚਾਰਾਂ ਅਤੇ ਇਸ ਨਿਮਨ ਵਰਗ ਦੇ ਦੱਬੇ ਚਾਵਾਂ ਦੀ ਗੱਲ ਲੋਕਾਂ ਅੱਗੇ ਰੱਖਣ ਲਈ ਗੋਲੀ ਦੀ ਥਾਂ ਗੱਲ ਨੂੰ ਆਪਣਾ ਮਾਧਿਅਮ ਬਣਾਇਆ ਗੁਰਚਰਨ ਭੀਖੀ, ਜੋਗਾ ਸਿੰਘ, ਹਰਭਜਨ ਹਲਵਾਰਵੀ, ਗੁਰਬਚਨ ਭੁੱਲਰ, ਗੁਰਸ਼ਰਨ ਸਿੰਘ, ਆਤਮਜੀਤ, ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ, ਬਲਦੇਵ ਸਿੰਘ ਆਦਿ ਸਮਕਾਲੀ ਵਿਦਵਾਨ ਮਿੱਤਰਾਂ ਦੇ ਸਾਥ ਨੇ ਪ੍ਰੋ. ਔਲਖ ਦੀ ਸੋਚ ਨੂੰ ਇਨਕਲਾਬੀ ਪੁੱਠ ਦਿੱਤੀ ਜਿਸ ਨਾਲ ਉਸ ਦੀ ਨਾਟ-ਕਲਾ ‘ਚ ਦਿਨੋ-ਦਿਨ ਨਿਖਾਰ ਆਉਂਦਾ ਗਿਆ ਸ਼ੁਰੂਆਤੀ ਸਮੇਂ ਉਨ੍ਹਾਂ ਇਨਕਲਾਬੀ ਗੀਤ ਲਿਖੇ, ਫਿਰ ਕਹਾਣੀਆਂ ਤੇ ਇੱਕ ਨਾਵਲ ਵੀ ਲਿਖਿਆ ਜੋ ਪ੍ਰਕਾਸ਼ਿਤ ਨਹੀਂ ਕਰਵਾਇਆ

ਅਖੀਰ ਆਪਣੀ ਅੰਦਰਲੀ ਗੱਲ ਕਹਿਣ ਲਈ ਨਾਟਕਾਂ ਨੂੰ ਮਾਧਿਅਮ ਬਣਾ ਲਿਆ 1973 ‘ਚ ਨਹਿਰੂ ਕਾਲਜ ਦੇ ਕਲਾ ਤੇ ਸਾਹਿਤ ਵਿੰਗ ਦੇ ਆਗੂ ਥਾਪੇ ਜਾਣ ਤੋਂ ਬਾਦ ਔਲਖ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਨ੍ਹਾਂ ਦੇ ਨਾਟਕਾਂ ਦੇ ਟਕੁਏ-ਗੰਡਾਸਿਆਂ ਦੀਆਂ ਤਿੱਖੀਆਂ ਕਟਾਰਾਂ ਵਰਗੇ ਵਿਦਰੋਹੀ  ਪਾਤਰ ਪਿੰਡਾਂ ਤੋਂ ਲੈ ਕੇ ਕੈਨੇਡਾ ਤੱਕ ਦੀਆਂ  ਸਟੇਜਾਂ ‘ਤੇ ਬੁਰਜੂਆ ਲੋਟੂ-ਟੋਲੇ ਦਾ ਵਢਾਂਗਾ ਕਰਦੇ ਗਏ ਤੇ ਔਲਖ ਜਨ ਸਧਾਰਨ ਸ਼੍ਰੇਣੀ ਦੀਆਂ ਅੱਖਾਂ ਦਾ ਤਾਰਾ ਬਣਦਾ ਗਿਆ

ਉਹ ਅਜਿਹਾ ਸ਼ਖ਼ਸ ਸੀ ਜਿਸ ਨੇ ਆਪਣੀ ਕਲਮ ਨਾਲ ਦੱਬੇ-ਕੁਚਲੇ ਲੋਕਾਂ ਦੀ ਦਸ਼ਾ ਤੇ ਦਿਸ਼ਾ ‘ਚ ਮਾਇਨੇ ਰੱਖਣ ਵਾਲੀਆਂ ਤਬਦੀਲੀਆਂ ਕੀਤੀਆਂ ਉਹ ਕਦੇ ਵੀ ਚੰਡੀਗੜ੍ਹ ਜਾਂ ਦਿੱਲੀ ਦੇ ਸੱਤਾ ਗਲਿਆਰਿਆਂ ਵੱਲ ਝਾਕਿਆ ਨਹੀਂ ਕਿਉਂਕਿ ਸਰਕਾਰੀ ਰੁਤਬਿਆਂ ਦੀ ਗੁਲਾਮੀ ਕਰਨੀ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਸੀ ਉਨ੍ਹਾਂ ਕਦੇ ਕਿਸੇ ਮਾਣ-ਸਨਮਾਨ ਲਈ ਜੁਗਾੜਬੰਦੀ ਨਹੀਂ ਕੀਤੀ ਸਗੋਂ ਸਹਿਜ਼-ਸੁਭਾਅ ਜੋ ਮਿਲਿਆ ਉਸ ਦਾ ਕਦੇ ਹੰਕਾਰ ਜਾਂ ਵਿਖਾਵਾ ਵੀ ਨਹੀਂ ਕੀਤਾ  ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸਰਕਾਰਾਂ ‘ਤੇ ਗਿਲਾ ਰਹੇਗਾ ਕਿ ਪ੍ਰੋ. ਔਲਖ ਦੀ ਸਾਹਿਤਕ ਘਾਲਣਾ ਦੀ ਸਮੇਂ ਸਿਰ ਕਦਰ ਨਹੀਂ ਕੀਤੀ ਭਾਵੇਂ ਕਿ ਪੰਜਾਬੀ ਅਦਬ ‘ਚ ਗੁਰਦਿਆਲ ਸਿੰਘ ਤੋਂ ਬਾਦ ਉਹ ਗਿਆਨਪੀਠ ਦੇ ਪੂਰੇ ਹੱਕਦਾਰ ਸਨ ਉਸ ਨੇ ਕਦੇ ਕਿਸੇ ਅਖੌਤੀ ਨਾਢੂ ਖਾਂ ਦੀ ਚਾਪਲੂਸੀ ਨਹੀਂ ਕੀਤੀ ਸਗੋਂ ਹਮੇਸ਼ਾ ਹੀ ਕਤਾਰ ਖਿੱਚ ਲਿਤਾੜੇ ਲੋਕਾਂ ਦਾ ਆਗੂ ਬਣ ਉਨ੍ਹਾਂ ਦੇ ਦਰਦਾਂ ਨੂੰ ਸਟੇਜਾਂ ‘ਤੇ ਬਿਆਨ ਕਰਦੇ ਰਹੇ

ਉਹ ਭਾਵੇਂ ਚਲੇ ਗਏ ਹਨ ਪਰ ਉਨ੍ਹਾਂ ਦਾ ਮਿਸ਼ਨ ਅਜੇ ਅਧੂਰਾ ਹੈ ਅਤੇ ਸਮਾਜ ‘ਚ ਇੱਕਸਾਰਤਾ ਲਿਆਉਣ ਲਈ ਉਸ ਦੀ ਸੋਚਣੀ ਅਪਣਾਉਣ ਦੀ ਲੋੜ ਹੈ  ਉਮੀਦ ਕਰਦੇ ਹਾਂ ਕਿ ਉਨ੍ਹਾਂ ਦੇ ਨਾਟਕਾਂ ਦਾ ਗੁਣ-ਗਾਣ ਕਰਨ ਵਾਲੇ ਲੇਖਕ ਤੇ ਪ੍ਰੋ. ਔਲਖ ਦੀ ਸੋਚ ਦੇ ਅਸਲੀ ਵਾਰਸ ਕਿਰਤੀ ਲੋਕ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਖੱਪਾ ਭਰਨਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

ਬਲਜਿੰਦਰ ਜੌੜਕੀਆਂ, ਤਲਵੰਡੀ ਸਾਬੋ (ਬਠਿੰਡਾ), ਮੋ. 94630-24575