Principles - Sach Kahoon Punjabi
ਮੌਜੂਦਾ ਰਾਜਨੀਤੀ ’ਚ ਸਿਧਾਂਤ ਅਤੇ ਕਦਰਾਂ-ਕੀਮਤਾਂ ਗਾਇਬ
ਲੋਕ ਸਭਾ ਚੋਣਾਂ ’ਚ ਚੁਣਾਵੀ ਮੈਦਾਨ ਸੱਜ ਗਿਆ ਹੈ, ਸਾਰੀਆਂ ਸਿਆਸੀ ਪਾਰਟੀਆਂ ’ਚ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਦਾ ਸਿਲਸਿਲਾ ਹਮੇਸ਼ਾ ਵਾਂਗ ਪਰਵਾਨ ਚੜ੍ਹਨ ਲੱਗਾ ਹੈ। ਰਾਜਨੀਤੀ ’ਚ ਸਵੱਛਤਾ, ਨੈਤਿਕਤਾ ਅਤੇ ਮੁੱਲਾਂ ਦੀ ਸਥਾਪਨਾ ਦੇ ਤਮਾਮ ਦਾਅਵਿਆਂ ਦੇ ਬਾਵਜ਼ੂਦ ਅਨੈਤਿਕਤਾ, ਦਲਬਦਲੀ, ਦੂਸ਼ਣਬਾਜ਼ੀ ਦੀ ਹਿੰਸਕ ਮਾਨਸਿਕਤਾ ਪਸਰੀ ਹੋਈ ਹੈ। ਸਿਆਸੀ ਆਗੂ ਪਾਰਟੀਆਂ ਬਦਲ ਰਹੇ ਹਨ। ਪਾਰਟੀ ਬਦਲਣ ਵਾਲਿਆਂ ਨੂੰ ਟਿਕਟ ਦੇਣ ’ਚ ਕੋਈ ਪਾਰਟੀ ਪਿੱਛੇ ਨਹੀਂ ਰਹੀ, ਕਿਉਂਕਿ ਸਵਾਲ, ਕਿਸੇ ਵੀ ਤਰ੍ਹਾਂ ਚੋਣ ਜਿੱਤਣ ਤੱਕ ਜੋ ਸੀਮਿਤ ਰਹਿ ਗਿਆ ਹੈ। ਸਿਧਾਂਤਾਂ ਅਤੇ ਸਿਆਸੀ ਕਦਰਾਂ-ਕੀਮਤਾਂ ਦੀ ਪਰਵਾਹ ਘੱਟ ਹੀ ਲੋਕਾਂ ਨੂੰ ਰਹਿ ਗਈ ਹੈ। (Lok sabha election 2024)
ਚੁਣਾਵੀ ਰਾਜਨੀਤੀ ਦੇਸ਼ ਦੇ ਮਾਹੌਲ ’ਚ ਕੁੜੱਤਣ ਘੋਲਣ ਦਾ ਕੰਮ ਵੀ ਕਰ ਰਹੀ ਹੈ। ਸਿਹਤਮੰਦ ਅਤੇ ਕਦਰਾਂ-ਕੀਮਤਾਂ ਦੀ ਰਾਜਨੀਤੀ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ। ਰਾਜਨੀਤੀ ਪੂਰੀ ਤਰ੍ਹਾਂ ਜਾਤੀਵਾਦ, ਬਾਹੂਬਲ ਅਤੇ ਧਨਬਲ ਤੱਕ ਸਿਮਟ ਗਈ ਹੈ। ਹਾਲਤ ਇਹ ਹੈ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਉਤਾਰਿਆ ਹੈ, ਉਨ੍ਹਾਂ ’ਚ ਅੱਧੇ ਤੋਂ ਜ਼ਿਆਦਾ ਪਾਰਟੀ ਬਦਲਣ ਵਾਲੇ, ਅਪਰਾਧੀ ਅਤੇ ਦਾਗੀ ਹਨ। ਅਜਿਹੇ ’ਚ ਰਾਜਨੀਤੀ ਦੇ ਪੱਧਰ ’ਚ ਸੁਧਾਰ ਦੀ ਉਮੀਦ ਆਖਰ ਕੌਣ, ਕਿਸ ਤੋਂ ਕਰੇ? ਇਸ ਮੁੱਦੇ ’ਤੇ ਸਿਆਸੀ ਪਾਰਟੀਆਂ ਦੀ ਚੁੱਪ ਤਾਂ ਸਮਝ ਆਉਂਦੀ ਹੈ, ਪਰ ਚੋਣ ਕਮਿਸ਼ਨ ਦੀ ਖਾਮੋਸ਼ੀ ਸਮਝ ਤੋਂ ਪਰੇ ਹੈ।
Lok sabha election 2024
ਲੋਕ ਸਭਾ ਚੋਣਾਂ ਦੀ ਅਗਵਾਈ ਚੋਣ ਦਾ ਇਤਿਹਾਸਕ ਅਤੇ ਮਹੱਤਵਪੂਰਨ ਮੌਕਾ ਹੈ, ਇਸ ਮੌਕੇ ’ਤੇ ਲਾਓਤਜੁ ਤਾਓ ਤੇ ਚਿੰਗ ਦੀ ਕਿਤਾਬ ‘ਦ ਤਾਓ ਆਫ਼ ਲੀਡਰਸ਼ਿਪ’ ਰਾਜਨੀਤੀ ਅਤੇ ਸਿਆਸੀ ਆਗੂਆਂ ਲਈ ਇੱਕ ਰੌਸ਼ਨੀ ਹੈ। ਇਹ ਇੱਕ ਅਦਭੁੰਤ, ਅਦੁੱਤੀ ਅਤੇ ਨਿਵੇਕਲੀ ਕ੍ਰਿਤੀ ਹੈ ਜੋ ਨਵੇਂ ਯੁੱਗ ਲਈ ਅਗਵਾਈ ਦੀ ਰਚਨਾਤਮਕ ਵਿਊ ਰਚਨਾ ਪੇਸ਼ ਕਰਦੀ ਹੈ। ਅੱਜ ਜਦੋਂ ਕਿ ਦੇਸ਼ ਅਤੇ ਦੁਨੀਆ ’ਚ ਚਾਰੇ ਪਾਸੇ ਅਗਵਾਈ ਦੇ ਸਵਾਲ ’ਤੇ ਇੱਕ ਸੰਘਣਾ ਹਨ੍ਹੇਰਾ ਛਾਇਆ ਹੋਇਆ ਹੈ, ਨਿਰਾਸ਼ਾ ਅਤੇ ਗੈਰ-ਜਿੰਮੇਵਾਰੀ ਦੇ ਸਿਖਰ ਨੇ ਰਾਜਨੀਤੀ ਅਤੇ ਅਗਵਾਈ ਨੂੰ ਮੁਸ਼ਕਿਲ ਦੌਰ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਮਾਜ ਅਤੇ ਰਾਸ਼ਟਰ ਦੇ ਸਮੁੱਚੇ ਪਰਿਦ੍ਰਿਸ਼ ’ਤੇ ਜਦੋਂ ਅਸੀਂ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਜਿਨ੍ਹਾਂ ਉਲਟ ਅਤੇ ਮੁਸ਼ਕਿਲ ਹਾਲਾਤਾਂ ਨਾਲ ਰੂ-ਬ-ਰੂ ਹੋਣਾ ਪੈਂਦਾ ਹੈ, ਉਨ੍ਹਾਂ ਭਿਆਨਕ ਹਾਲਾਤਾਂ ਵਿਚਕਾਰ ਠੀਕ ਤਰ੍ਹਾਂ ਰਾਹ ਦਿਖਾਉਣ ਵਾਲਾ ਕੋਈ ਆਗੂ ਨਜ਼ਰ ਨਹੀਂ ਆਉਂਦਾ।
ਇਹ ਮੰਨ ਲੈਣ ’ਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਕਿ ਲੋਕਤੰਤਰ ਧੁੰਦਲਾ ਹੁੰਦਾ ਸਭ ਦੇਖ ਰਹੇ ਹਨ, ਪਰ ਖਾਮੋਸ਼ੀ ਨਾਲ। ਸ਼ਾਇਦ ਸਾਰਿਆਂ ਦੀਆਂ ਆਪੋ-ਆਪਣੀਆਂ ਮਜ਼ਬੂਰੀਆਂ ਹਨ। ਵੋਟਰ ਦੀ ਮਜ਼ਬੂਰੀ ਇਹ ਹੈ ਕਿ ਆਖ਼ਰ ਉਸ ਨੂੰ ਮੈਦਾਨ ’ਚ ਡਟੇ ਉਮੀਦਵਾਰਾਂ ’ਚੋਂ ਇੱਕ ਨੂੰ ਚੁਣਨਾ ਹੈ। ਇਸ ਦੇਸ਼ ਨੇ ਮਹਿੰਗਾਈ, ਬੇਰੁਜ਼ਗਾਰੀ, ਔਰਤਾਂ ਪ੍ਰਤੀ ਅਪਰਾਧ, ਗਰੀਬੀ, ਫਿਰਕੂਵਾਦ ਖਿਲਾਫ਼ ਵੀ ਜਨਤਾ ਨੂੰ ਸੜਕਾਂ ’ਤੇ ਉਤਰਦੇ ਦੇਖਿਆ ਹੈ ਪਰ ਰਾਜਨੀਤੀ ’ਚ ਟਕਰਾਅ, ਅਪਰਾਧ, ਦੇਸ਼-ਵਿਰੋਧ ਅਤੇ ਹਿੰਸਾ ਦੀ ਰਾਜਨੀਤੀ ਖਿਲਾਫ਼ ਕਦੇ ਕੋਈ ਅੰਦੋਲਨ ਨਹੀਂ ਹੋਇਆ। ਚੋਣ ਕਮਿਸ਼ਨ ਦੀਆਂ ਆਪਣੀਆਂ ਸੀਮਾਵਾਂ ਹੋ ਸਕਦੀਆਂ ਹਨ, ਪਰ ਜੇਲ੍ਹ ’ਚ ਬੈਠੇ-ਬੈਠੇ ਲੋਕ ਚੋਣਾਂ ਲੜ ਵੀ ਲੈਂਦੇ ਹਨ ਅਤੇ ਜਿੱਤ ਵੀ ਜਾਂਦੇ ਹਨ। ਖਲਨਾਇਕ ਨਾਇਕ ਬਣਨ ਲੱਗੇ ਹਨ।
Lok sabha election 2024
ਚੋਣਾਂ ਲੜਨ ਲਈ ਜ਼ਿਆਦਾ ਤੋਂ ਜ਼ਿਆਦਾ ਖਰਚ ਦੀ ਸੀਮਾ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ ਪਰ ਕਮਿਸ਼ਨ ਕੁਝ ਕਰ ਨਹੀਂ ਸਕਦਾ। ਚੋਣ ਪ੍ਰਚਾਰ ਦੌਰਾਨ ਅਪਸ਼ਬਦਾਂ ਦੀ ਵਰਤੋਂ, ਅਭੱਦਰ ਸ਼ਬਦਾਵਲੀ ਦੀ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ, ਪਰ ਕਮਿਸ਼ਨ ਨੋਟਿਸ ਦੇ ਕੇ ਹੀ ਆਪਣੇ ਫ਼ਰਜ ਤੋਂ ਮੁਕਤ ਹੋ ਜਾਂਦਾ ਹੈ। ਵੋਟਰਾਂ ਦੀ ਵੋਟ ਖਰੀਦਣ ਲਈ ਉਨ੍ਹਾਂ ਨੂੰ ਸ਼ਰੇਆਮ ਪੈਸੇ ਹੀ ਨਹੀਂ ਸ਼ਰਾਬ ਤੱਕ ਵੰਡੀ ਜਾਂਦੀ ਹੈ, ਪਰ ਕਿਸੇ ਉਮੀਦਵਾਰ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਜਨਤਾ ਰਾਜਨੀਤੀ ਦੇ ਡਿੱਗਦੇ ਪੱਧਰ ਤੋਂ ਨਾਰਾਜ਼ ਹੈ ਪਰ ਉਸ ਖਿਲਾਫ਼ ਆਵਾਜ਼ ਨਹੀਂ ਉਠਾਉਂਦੀ। ਇਨ੍ਹਾਂ ਲੋਕ ਸਭਾ ਚੋਣਾਂ ’ਚ ਇਹ ਚੁੱਪ ਟੁੱਟਣੀ ਚਾਹੀਦੀ ਹੈ ਅਤੇ ਅਜ਼ਾਦੀ ਦੇ ਅੰਮ੍ਰਿਤਕਾਲ ਨੂੰ ਅੰਮ੍ਰਿਤਮਈ ਬਣਾਉਣ ਵਾਲੀ ਅਗਵਾਈ ਸਾਹਮਣੇ ਆਉਣੀ ਚਾਹੀਦੀ ਹੈ। ਅਜਿਹੀ ਅਗਵਾਈ ਜੋ ਦੇਸ਼ ਨੂੰ ਮੋਹਰੀ ਆਰਥਿਕ ਮਹਾਂਸ਼ਕਤੀ ਦੇ ਰੂਪ ’ਚ ਲੈ ਜਾਵੇ ਅਤੇ ਵਿਕਾਸ ਦੀ ਸੁਨਹਿਰੀ ਕਹਾਣੀ ਲਿਖੇ।
ਸਮਰੱਥ ਵਿਰੋਧੀ ਧਿਰ
ਇੱਕ ਸਫਲ, ਸਾਰਥਿਕ, ਸਮਰੱਥ ਅਤੇ ਚਰਿੱਤਰਪੂਰਨ ਵਿਰੋਧੀ ਧਿਰ ਦੀ ਲੋੜ ਹਰ ਦੌਰ ’ਚ ਰਹੀ ਹੈ, ਪਰ ਅੱਜ ਇਹ ਜ਼ਿਆਦਾ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਕਿਵੇਂ ਦੀ ਹੋਵੇ, ਉਸ ਦਾ ਆਪਣੇ ਸਾਥੀਆਂ ਦੇ ਨਾਲ-ਨਾਲ ਸੱਤਾਧਿਰ ਨਾਲ ਕਿਹੋ-ਜਿਹਾ ਸਲੂਕ ਹੋਵੇ? ਉਸ ਵਿਚ ਕੀ ਹੋਵੇ, ਕੀ ਨਾ ਹੋਵੇ, ਉਹ ਕੀ ਕਰੇ, ਕਿਉਂ ਕਰੇ, ਕਦੋਂ ਕਰੇ, ਕਿਵੇਂ ਕਰੇ? ਆਦਿ ਕੁਝ ਮੁਸ਼ਕਿਲ ਅਤੇ ਗੰਭੀਰ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭੇ ਬਿਨਾਂ ਅਸੀਂ ਇੱਕ ਸਮਰੱਥ ਵਿਰੋਧੀ ਧਿਰ ਨੂੰ ਉਜਾਗਰ ਨਹੀਂ ਕਰ ਸਕਦੇ।
Also Read : Punjab BJP: ਦਰਜਨਾਂ ਪਿੰਡਾਂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ
ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਕਸੌਟੀ ’ਤੇ ਹੀ ਸਾਨੂੰ ਆਉਣ ਵਾਲੇ ਸੱਤਾਧਿਰ ਅਤੇ ਵਿਰੋਧੀ ਧਿਰ ਨੂੰ ਕੱਸਣਾ ਹੋਵੇਗਾ। ਜਿਸ ਅਗਵਾਈ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਹੋਣਗੇ, ਜੋ ਸਮੇਂ ਅਨੁਕੂਲ ਹੋਵੇਗਾ, ਸਹਿਣਸ਼ੀਲ ਹੋਵੇਗਾ, ਨਿਰਪੱਖ ਹੋਵੇਗਾ, ਦੂਰਦਰਸ਼ੀ ਹੋਵੇਗਾ, ਨਿਸਵਾਰਥ ਹੋਵੇਗਾ, ਅਜਿਹੀ ਅਗਵਾਈ ਜਿਸ ਰਾਸ਼ਟਰ ਨੂੰ ਪ੍ਰਾਪਤ ਹੋਵੇਗੀ, ਉਸ ਦੀ ਤਰੱਕੀ ਨੂੰ ਸੰਸਾਰ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ। ਅਜਿਹੀ ਅਗਵਾਈ ਨਵਾਂ ਇਤਿਹਾਸ ਬਣਾ ਸਕੇਗੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਤਰੱਕੀ ਦੀਆਂ ਦਿਸ਼ਾਵਾਂ ਵੱਲ ਤੋਰ ਸਕੇਗੀ।
ਅੱਜ ਚੋਣ ਪ੍ਰਚਾਰ ’ਚ ਜਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਦੀ ਹਿੰਸਕ ਸੰਸਕ੍ਰਿਤੀ ਪੈਦੀ ਹੋਈ ਹੈ, ਇੱਕ-ਦੂਜੇ ’ਤੇ ਜੁੱਤੇ-ਚੱਪਲਾਂ ਸੁੱਟੇ ਜਾਂਦੇ ਹਨ, ਪੱਥਰਾਂ ਨਾਲ ਹਮਲਾ ਕੀਤਾ ਜਾਂਦਾ ਹੈ, ਛੋਟੀਆਂ-ਛੋਟੀਆਂ ਗੱਲਾਂ ’ਤੇ ਗਲਤ ਸ਼ਬਦਾਂ ਦਾ ਇਸਤੇਮਾਲ, ਰੌਲਾ-ਰੱਪਾ, ਖੋਹ-ਖਿੰਝ ਅਤੇ ਹੰਗਾਮਾ ਆਦਿ ਘਟਨਾਵਾਂ ਅਜਿਹੀਆਂ ਹਨ ਜੋ ਅਗਵਾਈ ਨੂੰ ਧੁੰਦਲਾ ਕਰਦੀਆਂ ਹਨ। ਅਗਵਾਈ ਦਾ ਚਿਹਰਾ ਸਾਫ਼ ਸੁਥਰਾ ਬਣੇ, ਇਸ ਲਈ ਉਮੀਦ ਹੈ ਕਿ ਇਸ ਖੇਤਰ ’ਚ ਆਉਣ ਵਾਲੇ ਵਿਅਕਤੀਆਂ ਦੇ ਚਰਿੱਤਰ ਦਾ ਪ੍ਰੀਖਣ ਹੋਵੇ। ਆਈ-ਕਿਊ ਟੈਸਟ ਵਾਂਗ ਕਰੈਕਟ ਟੈਸਟ ਦਾ ਕੋਈ ਨਵਾਂ ਤਰੀਕਾ ਵਰਤੋਂ ’ਚ ਲਿਆਂਦਾ ਜਾਵੇ ਤਾਂ ਇਹ ਲੋਕ ਸਭਾ ਚੋਣਾਂ ਦਾ ਸੰਗਰਾਮ ਜ਼ਿਆਦਾ ਸਾਰਥਕ ਹੋਵੇਗਾ।
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪਾਰਟੀਆਂ ਦੇ ਰੁਲ਼ਦੇ ਸਿਧਾਂਤ
ਕਹਿਣ ਨੂੰ ਸਿਆਸਤ ਅਸੂਲਾਂ, ਸਿਧਾਂਤਾਂ ਨਾਲ ਚੱਲਦੀ ਹੈ ਪਰ ਪਾਰਟੀ ਦੀ ਰਣਨੀਤੀ ਅੱਗੇ ਅਸੂਲਾਂ ਨੂੰ ਕੋਈ ਨਹੀਂ ਪੁੱਛਦਾ ਵੱਡੀ ਗੱਲ ਤਾਂ ਇਹ ਹੈ ਕਿ ਸਿਆਸੀ ਚਤੁਰਾਈ ਅੱਗੇ ਕਾਨੂੰਨ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਅਜਿਹੇ ਪੈਂਤਰੇ ਖੇਡੇ ਹਨ ਕਿ ਦਲ ਬਦਲ ਵਿਰੋਧੀ ਕਾਨੂੰਨ ਹੋਣ ਦੇ ਬਾਵਜ਼ੂਦ ਦਲ ਬਦਲਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੋ ਸਕੀ ਆਮ ਆਦਮੀ ਪਾਰਟੀ ‘ਚੋਂ ਵਿਧਾਇਕ ਸੁਖਪਾਲ ਖਹਿਰਾ ਤੇ ਵਿਧਾਇਕ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਜਿਹੀ ਹਾਲਤ ‘ਚ ਪਾਰਟੀ ਦੋਵਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਵਾ ਸਕਦੀ ਸੀ ਪਰ ਪਾਰਟੀ ਨੇ ਬੜੀ ਢਿੱਲਮੱਠ ਨਾਲ ਖਹਿਰਾ ਦੀ ਮੈਂਬਰਸ਼ਿਪ ਖਤਮ ਕਰਨ ਲਈ ਸਪੀਕਰ ਨੂੰ ਲਿਖਿਆ ਦੂਜੇ ਪਾਸੇ ਬਲਦੇਵ ਸਿੰਘ ਦੀ ਸ਼ਿਕਾਇਤ ਹੀ ਨਹੀਂ ਕੀਤੀ ਗਈ ਆਪ ਦੇ ਕਈ ਹੋਰ ਵੀ ਵਿਧਾਇਕ ਹਨ ਜੋ ਸ਼ਰੇਆਮ ਖਹਿਰਾ ਦਾ ਸਾਥ ਦੇ ਰਹੇ ਹਨ ਪਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਦਰਜਾ ਕਾਇਮ ਰੱਖਣ ਲਈ ਆਮ ਆਦਮੀ ਪਾਰਟੀ ਨੇ ਚੁੱਪ ਵੱਟੀ ਹੋਈ ਹੈ।
ਹਾਲਾਂਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਿਧਾਂਤਾਂ ‘ਤੇ ਚੱਲਣ ਦਾ ਦਾਅਵਾ ਕਰਦੇ ਹਨ ਪਰ ਦਲ ਬਦਲ ਰੋਕੂ ਕਾਨੂੰਨ ਹੋਣ ਦੇ ਬਾਵਜ਼ੂਦ ਉਨ੍ਹਾਂ ਬਾਗੀ ਵਿਧਾਇਕਾਂ ਖਿਲਾਫ ਕਾਰਵਾਈ ਤੋਂ ਹੱਥ ਖਿੱਚੀ ਰੱਖਿਆ ਐੱਚਐੱਸ ਫੂਲਕਾ ਤਾਂ ਆਪ ਦੀ ਮੈਂਬਰਸ਼ਿਪ ਛੱਡਣ ਦੇ ਨਾਲ-ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ ਤੇ ਉਹ ਹਲਕੇ ‘ਚ ਕੋਈ ਕੰਮ ਵੀ ਨਹੀਂ ਕਰ ਰਹੇ ਹਨ ਉਹ ਤਨਖ਼ਾਹ ਭੱਤੇ ਵੀ ਬਿਨਾ ਕੰਮ ਤੋਂ ਲੈ ਰਹੇ ਹਨ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਵੀ ਸਿਧਾਂਤਾਂ ‘ਤੇ ਖਰਾ ਉੱਤਰਨ ਤੋਂ ਪਾਸਾ ਵੱਟ ਰਿਹਾ ਹੈ ਐੱਮਪੀ ਸ਼ੇਰ ਸਿੰਘ ਘੁਬਾਇਆ ਨੇ ਜਦੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਕਹਿ ਰਹੇ ਹਨ ਕਿ ਘੁਬਾਇਆ ਨੇ ਅਸਤੀਫਾ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਘੁਬਾਇਆ ਤਾਂ ਪਿਛਲੇ ਦੋ ਸਾਲਾਂ ਤੋਂ ਹੀ ਕਾਂਗਰਸ ਵਿੱਚ ਸਨ ਜੇਕਰ ਕੋਈ ਆਗੂ ਦੋ ਸਾਲਾਂ ਤੋਂ ਪਾਰਟੀ ਨਾਲ ਧੋਖਾ ਕਰ ਰਿਹਾ ਸੀ ਤਾਂ ਉਸ ਨੂੰ ਇੰਨਾ ਲੰਮਾ ਪਾਰਟੀ ‘ਚ ਕਿਉਂ ਰੱਖਿਆ ਗਿਆ ਇਹ ਗੱਲ ਪਾਰਟੀ ਦੀ ਕੋਰ ਕਮੇਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੀ ਹੈ ਇਸ ਦੇ ਉਲਟ ਅਕਾਲੀ ਦਲ ਨੇ ਮਨਪ੍ਰੀਤ ਬਾਦਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗੇ ਆਗੂਆਂ ਖਿਲਾਫ ਤੁਰਤ-ਫੁਰਤ ਕਾਰਵਾਈ ਕੀਤੀ ਸੀ ਦਰਅਸਲ ਪਾਰਟੀਆਂ ਅੰਦਰੂਨੀ ਤੇ ਬਾਹਰੀ ਤੌਰ ‘ਤੇ ਕਿਸੇ ਦੁਵਿਧਾ ‘ਚ ਹੋਣ ਦੀ ਬਜਾਇ ਅਸੂਲਾਂ ਨੂੰ ਛਿੱਕੇ ਟੰਗ ਕੇ ਆਪਣੀ ਗਿਣਤੀ ਦੀ ਤਾਕਤ ਬਰਕਰਾਰ ਰੱਖਣ ਲਈ ਦਲ ਬਦਲੂ ਕਾਨੂੰਨ ਨੂੰ ਹੀ ਬੇਅਸਰ ਕਰ ਰਹੀਆਂ ਹਨ ਸਿਆਸਤ ‘ਚ ਸੱਚਾਈ, ਸਪੱਸ਼ਟਤਾ ਤੇ ਇਮਾਨਦਾਰੀ ਦੁਰਲੱਭ ਚੀਜ਼ਾਂ ਹੋ ਗਈਆਂ ਹਨ ਆਮ ਲੋਕਾਂ ਲਈ ਰਾਜਨੀਤੀ ਮਜ਼ਾਕ ਬਣਦੀ ਜਾ ਰਹੀ ਹੈ ਪਾਰਟੀਆਂ ਦੀ ਚਤੁਰਾਈ ਅੱਗੇ ਕਾਨੂੰਨ ਨੂੰ ਹੋਰ ਅਸਰਦਾਰ ਬਣਾਉਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਨੇ ਕਿਹਾ ਕਿ ਚੀਨ ਨਾਲ ਉਨ੍ਹਾਂ ਦੇ ਸਬੰਧ ਸਾਂਝ ਸਿਧਾਤਾਂ ਅਤੇ ਵੱਖ-ਵੱਖ ਖੇਤਰਾਂ ‘ਚ ਸਹਿਯੋਗ ‘ਤੇ ਅਧਾਰਿਤ ਹੈ ਅਤੇ ਨਵੀਂ ਸਰਕਾਰ ਚੀਨ ਨਾਲ ਇਸ ਸਹਿਯੋਗ ਨੂੰ ਅੱਗੇ ਵਧਾਕੇ ਦੋਵਾਂ ਦੇਸ਼ਾਂ ਨੂੰ ਹੋਰ ਨੇੜੇ ਲੈ ਕੇ ਆਉਣ ‘ਚ ਕੋਈ ਕੌਰ ਕਸਰ ਨਹੀਂ ਛੱਡਾਗੇ।
ਪਾਕਿਸਤਾਨ ਰੇਡੀਓ ਅਨੁਸਾਰ, ਪਾਕਿਸਤਾਨ ਸੂਚਨਾ ਪ੍ਰਸਾਰਣ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਵੀਰਵਾਰ ਨੂੰ ਚੀਨ ਦੇ ਰਾਜਦੂਤ ਜੋ ਜਿੰਗ ਨਾਲ ਇੱਕੇ ਮੁਲਾਕਾਤ ਕੀਤੀ। ਸ੍ਰੀ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਚੀਨ ਸਬੰਧ ਸਾਂਝ ਸਿਧਾਤਾਂ ਅਤੇ ਵੱਖ-ਵੱਖ ਖੇਤਰਾਂ ‘ਚ ਸਹਿਯੋਗਾਂ ‘ਤੇ ਅਧਾਰਿਤ ਹੈ।
ਸ੍ਰੀ ਜਿੰਗ ਨੇ 24 ਪਾਕਿਸਤਾਨ ਵਿਦਿਆਰਥੀਆਂ ਦੇ ਬਹੁਤ ਵਿਸ਼ਿਆਂ ‘ਚ ਸਿੱਖਿਆ ਲਈ ਚੀਨ ਰਵਾਨਾ ਹੋਣ ‘ਤੇ ਆਯੋਜਤ ਸਮਾਰੋਹ ‘ਚ ਕਿਹਾ ਕਿ ਚੀਨ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਅਤੇ ਸਹਿਯੋਗ ਤੇ ਸਾਂਝੇਦਾਰੀ ਨੂੰ ਵਧਾਉਣ ਲਈ ਉਤਸਕ ਹਨ। ਚੀਨ ਪਾਕਿਸਤਾਨ ਦੇ ਵਿਕਾਸ ‘ਚ ਯੋਗਦਾਨ ਦੇਣ ਲਈ ਉਤਸਕ ਹਨ। ਨਾਲ ਹੀ ਚੀਨ ਭਵਿੱਖ ‘ਚ ਪਾਕਿਸਤਾਨ ਦੇ ਵਿਕਾਸ ਅਤੇ ਖੁਸ਼ਹਾਲੀ ਸਬੰਧੀ ਭਰੋਸਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਧਾਂਤਾਂ ਦਾ ਪਹਿਰੇਦਾਰ ਤੇ ਸਰਬਸਾਂਝਾ-ਔਲਖ
ਪ੍ਰੋ.ਅਜਮੇਰ ਸਿੰਘ ਔਲਖ ਨੂੰ ਮੈਂ ਪਹਿਲੀ ਵਾਰ 1985 ‘ਚ ਮਿਲਿਆ ਜਦੋਂ ਮੈਂ ਚੌਥੀ ਜਮਾਤ ‘ਚ  ਪੜ੍ਹਦਾ ਸੀ ਮੌਕਾ ਸੀ ਮੇਰੀ ਮਾਨਖੇੜੇ ਵਾਲੀ ਭੂਆ ਮੁਖਤਿਆਰ ਕੌਰ ਦੀ ਬੇਟੀ ਸਵ. ਗੁਜਰਾਂ ਦੇ ਵਿਆਹ ਦਾ ਗੁਜਰਾਂ ਦੀ ਸ਼ਾਦੀ ਬਲਜੀਤ ਨਾਲ ਹੋਈ ਸੀ ਜੋ ਔਲਖ ਸਾਹਬ ਦੇ ਵੱਡੇ ਜਵਾਈ ਮਨਜੀਤ ਚਾਹਲ  ਦਾ ਛੋਟਾ ਭਰਾ ਹੈ ਬਰਾਤ ਵਾਲੇ ‘ਤਾਰੇ ‘ਚ ਮਿਰਗਾਂ ਵਾਲੀ ਚਾਦਰ ‘ਤੇ ਪਲਾਥੀ ਮਾਰੀ ਬੈਠੇ ਸੁਲਝੇ ਹੋਏ ਬੰਦੇ ਦੇ ਦੁਆਲੇ 10-12 ਨੌਜਵਾਨਾਂ ਨੇ ਝੁਰਮਟ ਪਾ ਮਾਹੌਲ ਨੂੰ ਰੰਗੀਨ ਬਣਾ ਰੱਖਿਆ ਸੀ ਤੇ ਕੰਧੋਲੀ ਉਹਲੇ ਖੜ੍ਹੀ ਵਿਚੋਲਣ ਦੂਜਿਆਂ ਨੂੰ ਕਹਿ ਰਹੀ ਸੀ, ਅਹੁ ਮੰਜੇ ‘ਤੇ ਬੈਠਾ ਭਾਈ ਪ੍ਰੋ. ਔਲਖ ਹੈ ਜੋ ਨਾਟਕ ਖੇਡਦਾ ਹੈ , ਬਲਜੀਤੇ ਤੋਂ ਵੱਡੇ ਮਨਜੀਤ ਸਰਪੰਚ ਦਾ ਸਹੁਰਾ ਸੁਣ ਕੇ ਮੇਰੀ ਬਾਲ-ਉਤਸੁਕਤਾ ਵਧ ਗਈ ਤੇ ਮੈਂ ਕੋਲ ਜਾ ਕੇ ਪਹਿਲੀ ਵਾਰੀ ਉਨ੍ਹਾਂ ਨੂੰ  ਨਿਰਛਲ ਹਾਸੇ ‘ਚ ਵੇਖਿਆ
1991 ‘ਚ ਮੈਂ ਨਹਿਰੂ  ਕਾਲਜ ਮਾਨਸਾ ਵਿਖੇ +1 ਨਾਨ-ਮੈਡੀਕਲ ਦਾ ਵਿਦਿਆਰਥੀ ਸੀ ਔਲਖ ਸਾਬ੍ਹ ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਪੈਰੀਂ ਸਾਦੀ ਜੁੱਤੀ ਤੇ ਕੂਹਣੀਆਂ ਤੱਕ ਅੱਧੀਆਂ ਬਾਹਾਂ ਵਾਲੀ ਬੁਰਸ਼ਟ ਪਾਈ ਹੁੰਦੀ, ਜੋ ਮੈਂ ਕਦੇ ਵੀ ਪੈਂਟ ‘ਚ ਟੰਗੀ ਨਹੀਂ ਵੇਖੀ ਸੀ ਇਸ ਸਮੇਂ ਦੀਆਂ ਦੋ ਘਟਨਾਵਾਂ ਦਾ ਜਿਕਰ ਕਰਨਾ ਚਹਾਂਗਾ ਜਿਨ੍ਹਾਂ ਨਾਲ ਪ੍ਰੋ. ਔਲਖ ਦੇ ਸਿਧਾਂਤਵਾਦੀ ਹੋਣ ਦਾ ਪਤਾ ਲੱਗਦਾ ਹੈ ਸਾਇੰਸ-ਹਿਸਾਬ ‘ਚ ਮੇਰਾ ਹੱਥ ਵੈਸੇ ਹੀ ਤੰਗ ਸੀ ਉੱਤੋਂ ਕਿਤਾਬਾਂ ਅੰਗਰੇਜ਼ੀ ‘ਚ ਸਨ ਜਦੋਂ ਮੈਂ ਸਾਇੰਸ-ਹਿਸਾਬ ਦਾ ਪੀਰੀਅਡ ਲਾਇਆ ਕਰਾਂ ਤਾਂ ਸਾਰਾ ਕੁਝ ਮੇਰੇ ਸਿਰ ਉੱਪਰੋਂ ਲੰਘ ਜਾਇਆ ਕਰੇ  ਪ੍ਰੋ. ਸਾਬ੍ਹ ਦੀ ਵੱਡੀ ਬੇਟੀ ਕਰਨੀ ਵੀ ਉੱਥੇ ਹੀ ਪੜ੍ਹਾਉਂਦੀਂ ਸੀ ਦਸੰਬਰ ਤੱਕ ਔਖੀ ਪੜ੍ਹਾਈ ਹੋਣ ਕਰਕੇ ਮੇਰਾ ਮਨ ਬਿਲਕੁਲ ਹੀ ਉਚਾਟ ਹੋ ਗਿਆ ਪਹਿਲੀ ਘਟਨਾ, ਮੈਂ ਰੋਣ ਹਾਕਾ ਜਾ ਹੋ ਕੇ ਪ੍ਰੋ. ਔਲਖ ਕੋਲ ਗਿਆ ਤੇ ਬੇਨਤੀ ਕੀਤੀ, ਸਰ ਮੈਨੂੰ  ਆਰਟਸ ਦਿਵਾ ਦਿਓ ਐਨਕਾਂ ਹੇਠੋਂ ਦੀ ਮੇਰੀ ਸ਼ਕਲ ਵੇਖ ਮੈਨੂੰ ਪ੍ਰਿੰਸੀਪਲ ਭੀਮ ਸੈਨ ਕੋਲ ਲੈ ਗਏ ਤੇ ਮੇਰਾ ਗਰੁੱਪ ਬਦਲਣ ਦੀ ਬੇਨਤੀ ਕੀਤੀ ਅੱਗੋਂ ਪ੍ਰਿੰ. ਭੀਮ ਸੈਨ ਕਹਿੰਦੇ, ਹੁਣ ਤਾਂ ਮਿਤੀਆਂ ਲੰਘ ਚੁੱਕੀਆਂ ਹਨ, ਸਾਇੰਸ ਹੀ ਪੜ੍ਹਨੀ ਪਊ ਸੁਣ ਕੇ ਮੇਰੀਆਂ ਡਾਡਾਂ ਨਿੱਕਲ ਗਈਆਂ ਪਰ ਉਨ੍ਹਾਂ ਨੇ ਪਿੰ੍ਰਸੀਪਲ ‘ਤੇ  ਭੋਰਾ ਵੀ  ਦਬਾਅ ਨਾ ਬਣਾਇਆ
ਦੂਜੀ ਘਟਨਾ-ਭੌਤਿਕ ਵਿਗਿਆਨ ਦਾ ਪੱਕਾ ਪੇਪਰ ਸੀ 10 ਨੰਬਰ ਦਾ ਪ੍ਰਸ਼ਨ ਬਰਨੌਲੀ’ਜ਼ ਥਿਊਰਮ ਹਰ ਸਾਲ ਹੀ ਆ ਰਿਹਾ ਸੀ ਪੇਪਰ ਸ਼ੁਰੂ ਹੋਇਆ ਮੈਂ ਬਰਨੌਲੀ’ਜ਼ ਥਿਊਰਮ ਦੀ ਪਰਚੀ ਕੱਢ ਕੇ ਲਿਖਣਾ ਸ਼ੁਰੂ ਕੀਤਾ ਹੀ ਸੀ ਕਿ ਔਲਖ ਸਾਬ੍ਹ ਕਮਰੇ ‘ਚ ਆ ਗਏ ਤੇ ਮੇਰੀ ਉੱਤਰ ਪੱਤਰੀ ਥੱਲਿਉਂ ਪਰਚੀ ਚੱਕ ਸਮੇਤ ਸ਼ੀਟ ਸੁਪਰਡੈਂਟ ਕੋਲ ਲੈ ਗਏ ਤੇ ਨਾਲ ਸਖ਼ਤੀ ਨਾਲ ਕਿਹਾ ਕਿ ਇਸ ਦੀ ਉੱਤਰ-ਪੱਤਰੀ ਵਾਪਸ ਨਹੀਂ ਦੇਣੀ ਤੇ ਮੈਂ ਰੋਂਦਾ ਬਾਹਰ ਆ ਗਿਆ ਇਨ੍ਹਾਂ ਦੋਵਾਂ ਘਟਨਾਵਾਂ ਕਰਕੇ ਮੈਨੂੰ ਉਨ੍ਹਾਂ ਪ੍ਰਤੀ ਨਫ਼ਰਤ ਹੋ ਗਈ ਜਦੋਂ ਮੈਂ ਦੁਬਾਰਾ ਆਰਟਸ ਦੀ ਪੜ੍ਹਾਈ ਸ਼ੁਰੂ  ਕੀਤੀ ਤਾਂ ਯੂਥ ਫੈਸਟੀਵਲਾਂ ‘ਤੇ ਔਲਖ ਦੇ ਨਾਟਕਾਂ ਦੀਆਂ ਧੁੰਮਾਂ ਪੈਂਦੀਆਂ ਵੇਖਦਾ ਤਾਂ ਸੋਚਦਾ ਕਿ ਬੰਦਾ ਲਿਖਦਾ ਤਾਂ ਵਧੀਆ ਪਰ ਕਦੇ ਕਿਸੇ ਭੈਣ-ਭਾਈ ਦੇ ਕੰਮ ਨਹੀਂ ਆ ਸਕਦਾ ਮੈਂ ਬੀ.ਏ. ਬੀ.ਐੱਡ ਕਰਕੇ ਅਧਿਆਪਕ ਬਣ ਗਿਆ ਸੋਚ ‘ਚ ਪ੍ਰਪੱਕਤਾ ਆਉਣ ‘ਤੇ ਅਹਿਸਾਸ ਹੋਇਆ, ਜੇ ਔਲਖ ਸਾਬ੍ਹ ਮੇਰੀ ਸਹਾਇਤਾ ਕਰ ਦਿੰਦੇ ਤਾਂ ਮੈਂ ਕੁਝ ਵੀ ਨਹੀਂ ਬਣਨਾ ਸੀ ਕਿਉਂਕਿ ਸਾਇੰਸ ‘ਚੋਂ ਪਾਸ ਹੋ ਕੇ ਵੀ ਮੈਂ ਜ਼ਿੰਦਗੀ ‘ਚੋਂ ਫੇਲ੍ਹ ਹੀ ਰਹਿਣਾ ਸੀ
ਮੇਰੀ ਇੱਛਾ ਸੀ ਕਿ ਇਸ ਮਹਾਨ ਨਾਟਕਕਾਰ ਦੇ ਨਾਟਕ ਮੇਰੇ ਪਿੰਡ ਦੇ ਲੋਕਾਂ ਨੂੰ ਵਿਖਾਏ ਜਾਣ ਅਸੀਂ ਪਿੰਡ ਜੌੜਕੀਆਂ ਦੇ ਅਗਾਂਹਵਧੂ ਨੌਜਵਾਨਾਂ ਨੇ ‘ਕੱਠੇ ਹੋ ਮਾਲਵਾ ਸੱਭਿਆਚਾਰਕ ਮੰਚ ਬਣਾ 1998 ‘ਚ ਔਲਖ ਦੇ ਨਾਟਕਾਂ ਦੀ ਰਾਤ ਮਨਾਈ ਤੇ ਲੋਕ ਅਸ਼-ਅਸ਼ ਕਰ ਉੱਠੇ 2005 ‘ਚ ਮੈਂ ਤੇ ਉਨ੍ਹਾਂ ਦੇ ਲਾਡਲੇ ਸ਼ਾਗਿਰਦ ਸ਼ਾਇਰ ਅਵਤਾਰ ਖਹਿਰਾ ਝੁਨੀਰ ਨੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ ਚਾਰ-ਪੰਜ ਘੰਟੇ ਇੰਟਰਵਿਊ-ਨੁਮਾ ਖੁੱਲ੍ਹੀਆਂ-ਡੁੱਲੀਆਂ ਗੱਲਾਂ ਕੀਤੀਆਂ ਪਰ ਸਾਨੂੰ ਦੋਵਾਂ ਨੂੰ ਅਫ਼ਸੋਸ ਰਹੂਗਾ ਉਹ ਮੁਲਾਕਤ ਵਾਲੇ ਕਾਗਜ਼ ਐਸੇ ਗੁੰਮ ਹੋਏ ਕਿ ਮੁੜ ਹੱਥ ਨਾ ਲੱਗੇ ਅਤੇ ਨਾ ਹੀ ਮੁੜ ਕਦੇ ਅਜਿਹਾ ਸਮਾਂ ਤੇ ਮਾਹੌਲ ਬਣਾ ਸਕੇ ਕਿ ਲੋਕਾਂ ਦੇ ਸਰਮਾਏ ਲੋਕ ਗੀਤ ਵਰਗੇ ਪ੍ਰੋ. ਅਜਮੇਰ ਔਲਖ ਦਾ ਅੰਦਰਲਾ ਫਰੋਲ ਉਸ ਨੂੰ ਕਲਮਬੱਧ ਕਰ ਸਕਦੇ
ਪ੍ਰੋ. ਅਜਮੇਰ ਸਿੰਘ ਔਲਖ ਨੂੰ ਯਾਦ ਕਰਦਿਆਂ ਸੱਚੀ-ਸੁੱਚੀ ਮਨੁੱਖਵਾਦੀ ਹਸਤੀ ਸਾਡੇ  ਸਾਹਮਣੇ ਆ ਖੜ੍ਹਦੀ ਹੈ 75 ਸਾਲ ਪਹਿਲਾਂ ਸਾਧਾਰਨ ਕਿਰਤੀ ਕਿਸਾਨ ਪਰਿਵਾਰ ‘ਚ ਪੈਦਾ ਹੋ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹਾਸਲ ਕਰਨਾ ਇੱਕ ਮਿਸਾਲੀ ਪ੍ਰਾਪਤੀ ਸੀ 1965 ‘ਚ ਨਹਿਰੂ ਕਾਲਜ ਮਾਨਸਾ ਵਿਖੇ ਪੰਜਾਬੀ ਲੈਕਚਰਾਰ ਨਿਯੁਕਤ ਹੋ ‘ਜਮੇਰ’ ਤੋਂ ਪ੍ਰੋ. ਅਜਮੇਰ ਸਿੰਘ ਔਲਖ ਬਣਨ ਤੱਕ ਇਸ ਨੌਜਵਾਨ ਨੇ ਸਾਧਨਾਂ ਦੀ ਕਾਣੀ ਵੰਡ ਦਾ ਇੰਨਾ ਸੰਤਾਪ ਭੋਗ ਲਿਆ ਸੀ ਕਿ ਅੰਦਰ ਰੋਹ ਉਬਾਲੇ ਮਾਰਨ ਲੱਗ ਪਿਆ ਜੋ ਕਿ ‘ਅਰਬਦ-ਨਰਬਦ-ਧੰਧੂਕਾਰਾ, ਬਿਗਾਨੇ ਬੋਹੜ ਦੀ ਛਾਂ , ਜਦੋਂ ਬੋਹਲ ਰੋਂਦੇ ਹਨ ਅਤੇ ਤੂੜੀ ਵਾਲਾ ਕੋਠਾ ਵਰਗੇ ਵੱਕਾਰੀ ਨਾਟਕਾਂ ਦੇ ਪਾਤਰਾਂ ਰਾਹੀਂ ਪ੍ਰਗਟ ਹੋਇਆ
ਆਪ ਮੁਜਾਰਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਆਪ ਨੇ ਬਚਪਨ ਤੋਂ ਹੀ  ਗਰੀਬ  ਮੁਜਾਰਾ ਕਿਸਾਨ ਪਰਿਵਾਰਾਂ ‘ਤੇ ਹੁੰਦੇ ਜ਼ੁਲਮਾਂ ਨੂੰ ਵੇਖ ‘ਜਮੇਰ’ ਦਾ ਬਚਪਨ ਮਧੋਲਿਆ ਗਿਆ ਕਿਸਾਨਾਂ-ਮਜਦੂਰਾਂ ‘ਤੇ ਹੁੰਦੇ ਅੱਤਿਆਚਾਰਾਂ ਅਤੇ ਇਸ ਨਿਮਨ ਵਰਗ ਦੇ ਦੱਬੇ ਚਾਵਾਂ ਦੀ ਗੱਲ ਲੋਕਾਂ ਅੱਗੇ ਰੱਖਣ ਲਈ ਗੋਲੀ ਦੀ ਥਾਂ ਗੱਲ ਨੂੰ ਆਪਣਾ ਮਾਧਿਅਮ ਬਣਾਇਆ ਗੁਰਚਰਨ ਭੀਖੀ, ਜੋਗਾ ਸਿੰਘ, ਹਰਭਜਨ ਹਲਵਾਰਵੀ, ਗੁਰਬਚਨ ਭੁੱਲਰ, ਗੁਰਸ਼ਰਨ ਸਿੰਘ, ਆਤਮਜੀਤ, ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ, ਬਲਦੇਵ ਸਿੰਘ ਆਦਿ ਸਮਕਾਲੀ ਵਿਦਵਾਨ ਮਿੱਤਰਾਂ ਦੇ ਸਾਥ ਨੇ ਪ੍ਰੋ. ਔਲਖ ਦੀ ਸੋਚ ਨੂੰ ਇਨਕਲਾਬੀ ਪੁੱਠ ਦਿੱਤੀ ਜਿਸ ਨਾਲ ਉਸ ਦੀ ਨਾਟ-ਕਲਾ ‘ਚ ਦਿਨੋ-ਦਿਨ ਨਿਖਾਰ ਆਉਂਦਾ ਗਿਆ ਸ਼ੁਰੂਆਤੀ ਸਮੇਂ ਉਨ੍ਹਾਂ ਇਨਕਲਾਬੀ ਗੀਤ ਲਿਖੇ, ਫਿਰ ਕਹਾਣੀਆਂ ਤੇ ਇੱਕ ਨਾਵਲ ਵੀ ਲਿਖਿਆ ਜੋ ਪ੍ਰਕਾਸ਼ਿਤ ਨਹੀਂ ਕਰਵਾਇਆ
ਅਖੀਰ ਆਪਣੀ ਅੰਦਰਲੀ ਗੱਲ ਕਹਿਣ ਲਈ ਨਾਟਕਾਂ ਨੂੰ ਮਾਧਿਅਮ ਬਣਾ ਲਿਆ 1973 ‘ਚ ਨਹਿਰੂ ਕਾਲਜ ਦੇ ਕਲਾ ਤੇ ਸਾਹਿਤ ਵਿੰਗ ਦੇ ਆਗੂ ਥਾਪੇ ਜਾਣ ਤੋਂ ਬਾਦ ਔਲਖ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਨ੍ਹਾਂ ਦੇ ਨਾਟਕਾਂ ਦੇ ਟਕੁਏ-ਗੰਡਾਸਿਆਂ ਦੀਆਂ ਤਿੱਖੀਆਂ ਕਟਾਰਾਂ ਵਰਗੇ ਵਿਦਰੋਹੀ  ਪਾਤਰ ਪਿੰਡਾਂ ਤੋਂ ਲੈ ਕੇ ਕੈਨੇਡਾ ਤੱਕ ਦੀਆਂ  ਸਟੇਜਾਂ ‘ਤੇ ਬੁਰਜੂਆ ਲੋਟੂ-ਟੋਲੇ ਦਾ ਵਢਾਂਗਾ ਕਰਦੇ ਗਏ ਤੇ ਔਲਖ ਜਨ ਸਧਾਰਨ ਸ਼੍ਰੇਣੀ ਦੀਆਂ ਅੱਖਾਂ ਦਾ ਤਾਰਾ ਬਣਦਾ ਗਿਆ
ਉਹ ਅਜਿਹਾ ਸ਼ਖ਼ਸ ਸੀ ਜਿਸ ਨੇ ਆਪਣੀ ਕਲਮ ਨਾਲ ਦੱਬੇ-ਕੁਚਲੇ ਲੋਕਾਂ ਦੀ ਦਸ਼ਾ ਤੇ ਦਿਸ਼ਾ ‘ਚ ਮਾਇਨੇ ਰੱਖਣ ਵਾਲੀਆਂ ਤਬਦੀਲੀਆਂ ਕੀਤੀਆਂ ਉਹ ਕਦੇ ਵੀ ਚੰਡੀਗੜ੍ਹ ਜਾਂ ਦਿੱਲੀ ਦੇ ਸੱਤਾ ਗਲਿਆਰਿਆਂ ਵੱਲ ਝਾਕਿਆ ਨਹੀਂ ਕਿਉਂਕਿ ਸਰਕਾਰੀ ਰੁਤਬਿਆਂ ਦੀ ਗੁਲਾਮੀ ਕਰਨੀ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਸੀ ਉਨ੍ਹਾਂ ਕਦੇ ਕਿਸੇ ਮਾਣ-ਸਨਮਾਨ ਲਈ ਜੁਗਾੜਬੰਦੀ ਨਹੀਂ ਕੀਤੀ ਸਗੋਂ ਸਹਿਜ਼-ਸੁਭਾਅ ਜੋ ਮਿਲਿਆ ਉਸ ਦਾ ਕਦੇ ਹੰਕਾਰ ਜਾਂ ਵਿਖਾਵਾ ਵੀ ਨਹੀਂ ਕੀਤਾ  ਉਨ੍ਹਾਂ ਦੇ ਪ੍ਰਸੰਸਕਾਂ ਨੂੰ ਸਰਕਾਰਾਂ ‘ਤੇ ਗਿਲਾ ਰਹੇਗਾ ਕਿ ਪ੍ਰੋ. ਔਲਖ ਦੀ ਸਾਹਿਤਕ ਘਾਲਣਾ ਦੀ ਸਮੇਂ ਸਿਰ ਕਦਰ ਨਹੀਂ ਕੀਤੀ ਭਾਵੇਂ ਕਿ ਪੰਜਾਬੀ ਅਦਬ ‘ਚ ਗੁਰਦਿਆਲ ਸਿੰਘ ਤੋਂ ਬਾਦ ਉਹ ਗਿਆਨਪੀਠ ਦੇ ਪੂਰੇ ਹੱਕਦਾਰ ਸਨ ਉਸ ਨੇ ਕਦੇ ਕਿਸੇ ਅਖੌਤੀ ਨਾਢੂ ਖਾਂ ਦੀ ਚਾਪਲੂਸੀ ਨਹੀਂ ਕੀਤੀ ਸਗੋਂ ਹਮੇਸ਼ਾ ਹੀ ਕਤਾਰ ਖਿੱਚ ਲਿਤਾੜੇ ਲੋਕਾਂ ਦਾ ਆਗੂ ਬਣ ਉਨ੍ਹਾਂ ਦੇ ਦਰਦਾਂ ਨੂੰ ਸਟੇਜਾਂ ‘ਤੇ ਬਿਆਨ ਕਰਦੇ ਰਹੇ
ਉਹ ਭਾਵੇਂ ਚਲੇ ਗਏ ਹਨ ਪਰ ਉਨ੍ਹਾਂ ਦਾ ਮਿਸ਼ਨ ਅਜੇ ਅਧੂਰਾ ਹੈ ਅਤੇ ਸਮਾਜ ‘ਚ ਇੱਕਸਾਰਤਾ ਲਿਆਉਣ ਲਈ ਉਸ ਦੀ ਸੋਚਣੀ ਅਪਣਾਉਣ ਦੀ ਲੋੜ ਹੈ  ਉਮੀਦ ਕਰਦੇ ਹਾਂ ਕਿ ਉਨ੍ਹਾਂ ਦੇ ਨਾਟਕਾਂ ਦਾ ਗੁਣ-ਗਾਣ ਕਰਨ ਵਾਲੇ ਲੇਖਕ ਤੇ ਪ੍ਰੋ. ਔਲਖ ਦੀ ਸੋਚ ਦੇ ਅਸਲੀ ਵਾਰਸ ਕਿਰਤੀ ਲੋਕ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਖੱਪਾ ਭਰਨਗੇ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
ਬਲਜਿੰਦਰ ਜੌੜਕੀਆਂ, ਤਲਵੰਡੀ ਸਾਬੋ (ਬਠਿੰਡਾ), ਮੋ. 94630-24575