Bribery - Sach Kahoon Punjabi
Bribery: ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਸਾਥੀ ਗ੍ਰਿਫਤਾਰ
Bribery: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦੇ ਮਾਲ ਹਲਕਾ ਸ਼ਾਮਦੋ ਵਿਖੇ ਤਾਇਨਾਤ ਪਟਵਾਰੀ ਅਸ਼ੋਕ ਕੁਮਾਰ ਅਤੇ ਉਸਦੇ ਕਾਰਿੰਦੇ ਗੁਰਜੀਤ ਸਿੰਘ ਨੂੰ 20000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਕੇਸ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖਪੁਰਾ ਰਾਜਪੂਤਾਂ ਦੇ ਵਸਨੀਕ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Tehsildar News: ਮੁੱਖ ਮੰਤਰੀ ਮਾਨ ਦੀ ਤਹਿਸੀਲਦਾਰਾਂ ਨੂੰ ਦਿੱਤੀ ਚਿਤਾਵਨੀ
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਪਟਵਾਰੀ ਅਤੇ ਉਸਦੇ ਸਾਥੀ (ਏਜੰਟ) ਨੇ ਸ਼ਿਕਾਇਤਕਰਤਾ ਦੀ ਜ਼ਮੀਨ ਨਾਲ ਸਬੰਧਤ ‘ਜਮਾਬੰਦੀ’ ਰਿਕਾਰਡ ਵਿੱਚ ਸੋਧ ਕਰਨ ਲਈ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਪਟਵਾਰੀ ਅਤੇ ਉਸਦੇ ਕਾਰਿੰਦੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
Bribery: ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਿਗਮ ਦਾ ਲੰਬੜਦਾਰ ਕਾਬੂ
ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ | Bribery
Bribery: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਦੇ ਲੰਬੜਦਾਰ ਨੂੰ ਇੱਕ ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲੰਬੜਦਾਰ ਸੰਜੇ ਕੁਮਾਰ ਵਾਸੀ ਸਰਪੰਚ ਕਲੋਨੀ, ਕੁਲੀਏਵਾਲ (ਲੁਧਿਆਣਾ) ਖਿਲਾਫ ਇਹ ਕੇਸ ਨਗਰ ਨਿਗਮ ਲੁਧਿਆਣਾ ਦੇ ਸਫ਼ਾਈ ਸੇਵਕ ਸੰਦੀਪ ਵਾਸੀ ਐੱਲਆਈਜੀ ਕਲੋਨੀ ਜਮਾਲਪੁਰ (ਲੁਧਿਆਣਾ) ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Farmers Tractor March: 26 ਦੇ ਟਰੈਕਟਰ ਮਾਰਚ ਲਈ ਕਿਸਾਨ ਪੱਬਾਂ ਭਾਰ
ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਕਤ ਸੰਜੇ ਕੁਮਾਰ ਉਸ ਦੀਆਂ ਹਾਜ਼ਰੀਆਂ ਲਗਾਉਣ ਅਤੇ ਹਾਜ਼ਰੀਆਂ ਦਾ ਰਿਕਾਰਡ ਰੱਖਣ ਲਈ ਮਹੀਨਾਵਾਰ ਰਿਸ਼ਵਤ ਦੇਣ ਦੀ ਮੰਗ ਕਰਦਾ ਸੀ। ਉਹਨਾਂ ਅੱਗੇ ਦੱਸਿਆ ਕਿ ਇਸ ਮੰਤਵ ਲਈ ਇਹ ਮੁਲਜ਼ਮ ਪਿਛਲੇ ਦੋ ਸਾਲਾਂ ਦੌਰਾਨ ਉਸ ਕੋਲੋਂ ਹੁਣ ਤੱਕ 1,40,000 ਰੁਪਏ ਵਸੂਲ ਚੁੱਕਾ ਹੈ। ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਰਿਸ਼ਵਤ ਦੀ ਮੰਗ ਸਬੰਧੀ ਰਿਕਾਰਡ ਕੀਤੀ ਗੱਲਬਾਤ ਵੀ ਬਿਊਰੋ ਕੋਲ ਪੇਸ਼ ਕੀਤੀ। Bribery
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਪੂਰੀ ਜਾਂਚ ਉਪਰੰਤ ਲਾਏ ਗਏ ਦੋਸ਼ ਸਹੀ ਪਾਏ ਗਏ, ਜਿਹੜੇ ਜ਼ੁਬਾਨੀ ਅਤੇ ਦਸਤਾਵੇਜ਼ੀ ਦੋਵਾਂ ਸਬੂਤਾਂ ਦੁਆਰਾ ਸਮਰਥਿਤ ਸਨ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।
ਐੱਨਆਈਏ ਦਾ ਫਰਜ਼ੀ ਮੁਖੀ ਦੱਸ ਕੇ ਪ੍ਰਾਪਰਟੀ ਡੀਲਰ ਤੋਂ ਮੰਗੀ 50 ਲੱਖ ਰੁਪਏ ਦੀ ਫਿਰੌਤੀ
ਪੁਲਿਸ ਨੇ ਜਾਲ ਵਿਛਾ ਕੇ ਦੋ ਔਰਤਾਂ ਸਮੇਤ ਅੱਠ ਜਣਿਆਂ ਨੂੰ ਕੀਤਾ ਕਾਬੂ
(ਐੱਮਕੇ ਸ਼ਾਇਨਾ) ਮੁਹਾਲੀ। ਫਿਲਮੀ ਅੰਦਾਜ਼ ’ਚ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਫਰਜ਼ੀ ਚੀਫ਼ ਅਤੇ ਸਟਾਫ਼ ਦੇ ਰੂਪ ’ਚ ਇਕ ਪ੍ਰਾਪਰਟੀ ਡੀਲਰ ਨੂੰ ਡਰਾ-ਧਮਕਾ ਕੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ’ਤੇ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਸਾਰੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Ransom
ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ, ਜੋ ਕਾਰੋਬਾਰੀਆਂ ਨੂੰ ਡਰਾ ਕੇ ਪੈਸੇ ਹੜੱਪਣ ਦਾ ਧੰਦਾ ਕਰਦਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਜੋਤੀ ਵਾਸੀ ਕ੍ਰਿਸ਼ਨਾ ਅਪਾਰਟਮੈਂਟ ਦਵਾਰਕਾ ਨਵੀਂ ਦਿੱਲੀ, ਨੀਲਮ ਵਾਸੀ ਗੀਤਾ ਕਲੋਨੀ ਉੱਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਮਲੋਆ ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਆਨੰਦਪੁਰ ਸਾਹਿਬ, ਰਾਜ ਕੁਮਾਰ ਵਾਸੀ ਚਾਣਕਿਆ ਪੁਰੀ ਨਵੀਂ ਦਿੱਲੀ, ਨਿਤੇਸ਼ ਵਾਸੀ ਬਹਾਦੁਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆਂ ਜ਼ਿਲ੍ਹਾ ਸਰਸਾ, ਹਰਿਆਣਾ ਅਤੇ ਸੁਸ਼ੀਲ ਵਾਸੀ ਝੱਜਰ ਹਰਿਆਣਾ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 319 (2), 318 (4), 61 (2), 308 (2) ਅਤੇ 62 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗੁਰਦਾ ਬਦਲਣ ਦੇ ਭਾਰੀ ਖਰਚ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ
ਚੰਡੀਗੜ੍ਹ ਸੈਕਟਰ-39 ਬੀ ਦੇ ਵਸਨੀਕ 60 ਸਾਲਾ ਵੀਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। 17 ਜੁਲਾਈ ਨੂੰ ਸਵੇਰੇ 10 ਵਜੇ ਉਸ ਦੇ ਮੋਬਾਇਲ ’ਤੇ ਇੱਕ ਵਟਸਐਪ ਕਾਲ ਆਈ ਅਤੇ ਵਿਅਕਤੀ ਨੇ ਕਿਹਾ ਕਿ ਉਹ ਐੱਨਆਈਏ ਟੀਮ ਦੇ ਮੁਖੀ ਸੁਸ਼ੀਲ ਕੁਮਾਰ ਬੋਲ ਰਹੇ ਹਨ। ਉਸ ਨੇ ਉਸ ਨੂੰ ਸਿੰਘਪੁਰਾ ਚੌਂਕ, ਜ਼ੀਰਕਪੁਰ ਵਿਖੇ ਆ ਕੇ ਮਿਲਣ ਲਈ ਕਿਹਾ। ਉਸੇ ਸਮੇਂ ਜਦੋਂ ਵੀਰਪਾਲ ਆਪਣੀ ਕਾਰ ਵਿੱਚ ਜ਼ੀਰਕਪੁਰ ਸਿੰਘਪੁਰਾ ਲਾਈਟਾਂ ’ਤੇ ਪਹੁੰਚਿਆ ਤਾਂ ਉਥੇ ਤਿੰਨ ਕਾਰਾਂ ਵਿੱਚ ਅੱਠ ਵਿਅਕਤੀ ਮੌਜ਼ੂਦ ਸਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਉਹਨਾਂ ਵਿੱਚੋਂ ਇੱਕ ਨੇ ਆਪਣੀ ਪਛਾਣ ਐੱਨਆਈਏ ਟੀਮ ਦੇ ਮੁਖੀ ਵਜੋਂ ਕਰਵਾਈ, ਉਸਨੇ ਆਪਣਾ ਨਾਂਅ ਸੁਸ਼ੀਲ ਦੱਸਿਆ ਅਤੇ ਕਾਰ ’ਚ ਬੈਠੇ ਲੋਕਾਂ ਨੂੰ ਆਪਣੇ ਵਿਭਾਗ ਦਾ ਮੁਲਾਜ਼ਮ ਦੱਸ ਕੇ ਬੁਲਾਉਣ ਲੱਗਾ। Ransom
ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ (Ransom)
ਫਰਜ਼ੀ ਐੱਨਆਈਏ ਮੁਖੀ ਨੇ ਕਿਹਾ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ ਹੈ ਅਤੇ ਪੁੱਛਗਿੱਛ ਦੌਰਾਨ ਉਸ ਦਾ ਨਾਂਅ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰਨੀ ਜ਼ਰੂਰੀ ਹੈ। ਇਹ ਸੁਣ ਕੇ ਉਹ ਡਰ ਗਿਆ। ਉਸ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀਂ 50 ਲੱਖ ਰੁਪਏ ਦਾ ਇੰਤਜ਼ਾਮ ਕਰੋ ਤਾਂ ਇਸ ਕੇਸ ਵਿੱਚੋਂ ਤੁਹਾਡਾ ਨਾਂਅ ਹਟਾਇਆ ਜਾ ਸਕਦਾ ਹੈ।
ਵੀਰਪਾਲ ਸਿੰਘ ਨੇ ਕਿਹਾ ਕਿ ਉਹ ਇੰਨੀ ਰਕਮ ਦਾ ਇੰਤਜ਼ਾਮ ਨਹੀਂ ਕਰ ਸਕਦਾ ਬਲਕਿ 10 ਲੱਖ ਰੁਪਏ ਦਾ ਪ੍ਰਬੰਧ ਕਰਕੇ ਉਸ ਨੂੰ ਦੇ ਸਕਦਾ ਹੈ। ਇਸ ’ਤੇ ਨਕਲੀ ਐੱਨਆਈਏ ਮੁਖੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਕੱਲ੍ਹ ਸ਼ਾਮ ਤੱਕ 10 ਲੱਖ ਰੁਪਏ ਜ਼ੀਰਕਪੁਰ ਲੈ ਕੇ ਆਉਂਦਾ ਹੈ ਤਾਂ ਉਹ ਉਸ ਦਾ ਨਾਂਅ ਕੇਸ ਵਿੱਚੋਂ ਹਟਾ ਦੇਵੇਗਾ। ਵੀਰਪਾਲ ਨੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ। ਉਸਦੇ ਪਰਿਵਾਰ ਨੇ ਉਸਨੂੰ ਪੁੱਛਿਆ ਕਿ ਉਸਨੇ ਪੁਲਿਸ ਵਿੱਚ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ, ਜਦੋਂ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ: ਸੌਖਾ ਨਹੀਂ ਹੋਵੇਗਾ ਇਰਾਨ ’ਚ ਬਦਲਾਅ ਦਾ ਰਾਹ
ਇਸ ’ਤੇ ਉਸ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਲ ਵਿਛਾ ਦਿੱਤਾ ਅਤੇ ਜਦੋਂ ਫਰਜ਼ੀ ਗਿਰੋਹ ਵੀਰਪਾਲ ਤੋਂ 10 ਲੱਖ ਰੁਪਏ ਦੀ ਰਕਮ ਵਸੂਲਣ ਆਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਐੱਨਆਈਏ ਦੀ ਟੀਮ ਨਹੀਂ ਸਨ, ਬਲਕਿ ਸਾਰੇ ਲੋਕ ਫਰਜ਼ੀ ਸਨ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦੇ ਸਨ। ਪੁਲਿਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਲਤ ਨੇ ਉਹਨਾਂ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਹੈ, ਜਿਸ ਵਿੱਚ ਪੁਲਿਸ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ। Ransom
ਵਿਜੀਲੈਂਸ ਨੇ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਸੰਗਰੂਰ (ਨਰੇਸ਼ ਕੁਮਾਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੀਰ ਕਲਾਂ ਵਾਸੀ ਗੁਰਪ੍ਰੀਤ ਸਿੰਘ ਨਾਮਕ ਇੱਕ ਵਿਅਕਤੀ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਉਸੇ ਦੇ ਪਿੰਡ ਦੇ ਰਹਿਣ ਵਾਲੇ ਖੁਸ਼ਪਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਮੁਲਜਮ ਗੁਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਖੁਸ਼ਪਾਲ ਸਿੰਘ ਵੱਲੋਂ ਪਿੰਡ ’ਚ ਚਲਾਏ ਜਾ ਰਹੇ। Sangrur News
ਬਾਇਓ ਗੈਸ ਪਲਾਂਟ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਸਬੰਧਤ ਪਟਵਾਰੀ ਨੇ ਖੁਸ਼ਪਾਲ ਸਿੰਘ ਤੇ ਉਸ ਦੇ ਪਿਤਾ ਨੂੰ ਪੜਤਾਲ ’ਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਾਉਣ ਲਈ ਕਹਿ ਰਿਹਾ ਸੀ। ਇਸੇ ਦੌਰਾਨ ਉਕਤ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ’ਚ ਦਖਲ ਦਿੰਦੇ ਹੋਏ ਸ਼ਿਕਾਇਤਕਰਤਾ ਨੂੰ ਇਹ ਕਹਿ ਕੇ 2.50 ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ ਕਿ ਇਹ ਪੈਸੇ ਹੋਰ ਸਰਕਾਰੀ ਅਧਿਕਾਰੀਆਂ ਨੇ ਵੀ ਸਾਂਝੇ ਕਰਨੇ ਹਨ ਤੇ ਸ਼ਿਕਾਇਤ ਖਤਮ ਹੋ ਜਾਵੇਗੀ। ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਤੇ ਉਸਨੇ ਸ਼ਿਕਾਇਤ ਲੈ ਕੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ।
Read This : ਪੰਜਾਬ ਦੇ ਨੌਜਵਾਨ ਨੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਕੈਨੇਡਾ ’ਚ ਬਣਿਆ ਪਾਇਲਟ
ਕਿ ਉਕਤ ਵਿਅਕਤੀ ਗੁਰਪ੍ਰੀਤ ਸਿੰਘ ਉਸਦੀ ਸ਼ਿਕਾਇਤ ਦਾ ਨਿਪਟਾਰਾ ਕਰਾਉਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਗੁਰਪ੍ਰੀਤ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ’ਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਕਮ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਮੁਲਜਮ ਖਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਰੇਂਜ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਭਲਕੇ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। Sangrur News
ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਵਿੱਚ ਏ.ਐਸ.ਆਈ. ਖ਼ਿਲਾਫ਼ ਕੇਸ ਦਰਜ
ਫਰਾਰ ਏ.ਐਸ.ਆਈ. ਦੀ ਕਾਰ ਵਿੱਚੋਂ ਰਿਸ਼ਵਤ ਦੇ 10 ਹਜ਼ਾਰ ਰੁਪਏ ਅਤੇ ਨਸ਼ੀਲੇ ਪਦਾਰਥ ਬਰਾਮਦ
ਮੁਲਜ਼ਮ ਨੇ ਐਫ.ਆਈ.ਆਰ. ਵਿੱਚੋਂ ਨਾਂਅ ਕੱਢਣ ਬਦਲੇ ਮੰਗੇ ਸਨ 50,000 ਰੁਪਏ
(ਗੁਰਤੇਜ ਜੋਸ਼ੀ) ਮਲੇਰਕੋਟਲਾ। ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਿਮਤਾਣਾ ਵਾਸੀ ਜਗਤਾਰ ਸਿੰਘ ਤੋਂ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। (Bribery)
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮ ਏ.ਐਸ.ਆਈ. ਨੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ, 506 ਤਹਿਤ ਥਾਣਾ ਸਿਟੀ -1, ਮਾਲੇਰਕੋਟਲਾ ਵਿਖੇ ਦਰਜ ਐਫ.ਆਈ.ਆਰ ਨੰਬਰ 123 ਮਿਤੀ 19-05-2022 ‘ਚੋਂ ਉਸ (ਸ਼ਿਕਾਇਤਕਰਤਾ) ਦੇ ਲੜਕੇ ਪਵਨਪ੍ਰੀਤ ਸਿੰਘ ਦਾ ਨਾਮ ਕਢਵਾਉਣ ਬਦਲੇ ਰਿਸ਼ਵਤ ਵਜੋਂ 50,000 ਰੁਪਏ ਮੰਗੇ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਪਹਿਲਾਂ ਹੀ ਉਸ ਤੋਂ 10 ਹਜ਼ਾਰ ਰੁਪਏ ਲੈ ਚੁੱਕਾ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੱਚੇ ਮਕਾਨਾਂ ਲਈ ਦਿੱਤਾ ਤੋਹਫਾ
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਏ.ਐਸ.ਆਈ. ਨੂੰ ਫੜਨ ਲਈ ਟਰੈਪ ਲਗਾਇਆ ਪਰ ਮੁਲਜ਼ਮ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ 10,000 ਰੁਪਏ ਰਿਸ਼ਵਤ ਸਮੇਤ ਆਪਣੀ ਸਵਿਫਟ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਬਾਲਦ ਕੈਂਚੀਆਂ (ਭਵਾਨੀਗੜ੍ਹ) ਨੇੜੇ ਉਸ ਦੀ ਕਾਰ ਬਰਾਮਦ ਹੋਈ। ਕਾਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ 460 ਗ੍ਰਾਮ ਭੁੱਕੀ ਅਤੇ 9 ਗ੍ਰਾਮ ਅਫ਼ੀਮ ਤੋਂ ਇਲਾਵਾ ਰਿਸ਼ਵਤ ਦੇ 10,000 ਰੁਪਏ ਬਰਾਮਦ ਹੋਏ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਏ.ਐਸ.ਆਈ. ਮਾਲਵਿੰਦਰ ਸਿੰਘ ਖਿਲਾਫ਼ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 11 ਦਰਜ ਕੀਤੀ ਗਈ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 15 ਅਤੇ 18 ਅਧੀਨ ਐਫ.ਆਈ.ਆਰ ਨੰਬਰ 137 ਮਿਤੀ 08-08-2023 ਤਹਿਤ ਇੱਕ ਵੱਖਰਾ ਕੇਸ ਦਰਜ ਕੀਤਾ ਹੈ। Bribery
ਤਹਿਸੀਲਦਾਰ ਦੇ ਰੀਡਰ ਤੇ ਕਾਨੂੰਗੋ ਖਿਲਾਫ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ
(ਸਤਪਾਲ ਥਿੰਦ) ਫਿਰੋਜ਼ਪੁਰ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ (Bribery) ਵਿਰੋਧ ਚਲਾਈ ਮੁਹਿੰਮ ਦੌਰਾਨ ਤਹਿਸੀਲਦਾਰ ਦੇ ਰੀਡਰ ਤੇ ਕਾਨੂੰਗੋ ਖਿਲਾਫ ਰਿਸ਼ਵਤਖੋਰੀ ਦਾ ਮੁਕੱਦਮਾ ਕੀਤਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਅਮਨ ਮਸੀਹ, ਰੀਡਰ ਟੂ ਤਹਿਸੀਲਦਾਰ, ਫਿਰੋਜ਼ਪੁਰ ਅਤੇ ਸੁਰਜੀਤ ਸਿੰਘ, ਸਰਕਲ ਕਾਨੂੰਗੋ, ਹਲਕਾ ਆਰਿਫਕੇ, ਫਿਰੋਜ਼ਪੁਰ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਅਧਿਆਪਕ ਤੇ ਇੱਕ ਹੋਰ ਵਿਅਕਤੀ ਚਿੱਟੇ ਸਮੇਤ ਕਾਬੂ
ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਗਰੇਜ ਸਿੰਘ ਵਾਸੀ ਪਿੰਡ ਦੁੱਲਾ ਸਿੰਘ ਵਾਲਾ, ਫਿਰੋਜਪੁਰ ਨੇ ਟੋਲ ਫਰੀ ਐਂਟੀ ਕੁਰੱਪਸਨ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ ਲਾਇਆ ਹੈ ਕਿ ਉਸ ਦੀ ਜ਼ਮੀਨ ਦਾ ਕਬਜਾ ਦਿਵਾਉਣ ਬਾਰੇ ਅਦਾਲਤੀ ਹੁਕਮਾਂ ਨੂੰ ਲਾਗੂ ਕਰਾਉਣ ਬਦਲੇ ਉਕਤ ਮੁਲਜ਼ਮ ਰੀਡਰ ਨੇ 20 ਹਜ਼ਾਰ ਰੁਪਏ ਸਬੰਧਤ ਤਹਿਸੀਲਦਾਰ ਲਈ ਅਤੇ 5 ਹਜਾਰ ਰੁਪਏ ਆਪਣੇ ਲਈ ਰਿਸ਼ਵਤ ਦੀ ਮੰਗ ਕੀਤੀ ਹੈ। ਉਸ ਨੇ ਹੋਰ ਦੋਸ ਲਾਇਆ ਕਿ ਉਕਤ ਕਾਨੂੰਗੋ ਨੇ ਵਿਰੋਧੀ ਧਿਰ ਨਾਲ ਮਿਲੀਭੁਗਤ ਕਰਕੇ ਇਸ ਕੇਸ ਵਿੱਚ ਕਬਜਾ ਵਾਰੰਟਾਂ ਨੂੰ ਤੁਰੰਤ ਲਾਗੂ ਨਹੀਂ ਕੀਤਾ ਸਗੋਂ ਦੇਰੀ ਵੀ ਕੀਤੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ ਦੀ ਧਾਰਾ 420, 465, 466, 468, 471, 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇੱਕ ਕਲੰਕ
ਰਿਸ਼ਵਤਖੋਰੀ ਦੇਸ਼ ਨੂੰ ਚਿੰਬੜਿਆ ਇੱਕ ਕਲੰਕ
ਇਤਿਹਾਸ ਅਨੁਸਾਰ ਭਾਰਤ ਦੇਸ਼ ਦੇ ਸਰਮਾਏ ਨੂੰ ਲੁੱਟਣ ਲਈ ਪਹਿਲਾਂ ਤਾਂ ਧਾੜਵੀ ਬਾਹਰੋਂ ਆਉਂਦੇ ਸਨ ਪਰੰਤੂ ਅੱਜ ਸਥਿਤੀ ਬਿਲਕੁਲ ਉਲਟ ਹੈ। ਲੁੱਟਣ ਵਾਲੇ ਬੇਗਾਨੇ ਨਹੀਂ ਸਗੋਂ ਆਪਣੇ ਹੀ ਹਨ। ਜੋ ਜੋਕਾਂ ਵਾਂਗ ਚਿੰਬੜੇ ਹਨ। ਸਾਡੇ ਰੰਗਲੇ ਪੰਜਾਬ ਨੂੰ ਖੂਨ ਪੀਣੀਆਂ ਜੋਕਾਂ ਨੇ ਖੂਨ ਚੂਸ-ਚੂਸ ਕੇ ਅੱਜ ਕੱਖੋਂ ਹੌਲਾ ਕਰਕੇ ਆਪਣੀਆਂ ਜਾਇਦਾਦਾਂ ਵਿੱਚ ਚੌਖਾ ਵਾਧਾ ਕੀਤਾ ਹੈ। ਬਾਹਰ ਵਾਲੇ ਜਦੋਂ ਲੁੱਟਣ ਆਉਂਦੇ ਸਨ ਤਾਂ ਲੋਕਾਂ ਵਿੱਚ ਹਾਹਾਕਾਰ ਮੱਚ ਜਾਂਦੀ ਸੀ ਪਰੰਤੂ ਇਹ ਸਮਝਦਾਰੀ ਨਾਲ ਲੁੱਟਦੇ ਹਨ ਦੋ ਕੰਮ ਕਰਦੇ ਹਨ ਲੁੱਟਦੇ ਹਨ ਫਿਰ ਕੁੱਟਦੇ ਹਨ ਤੀਜਾ ਰੋਣ ਵੀ ਨਹੀਂ ਦਿੰਦੇ।
ਰਿਸ਼ਵਤਖੋਰਾਂ ਤੇ ਉਨ੍ਹਾਂ ਦੇ ਦਲਾਲਾਂ ਦਾ ਪੂਰੇ ਦੇਸ਼ ਅੰਦਰ ਅੱਜ ਬੋਲਬਾਲਾ ਹੈ। ਅਮੀਰਾਂ ਕੋਲ ਪੈਸਾ ਆਮ ਹੈ। ਮੀਡੀਅਮ ਵਰਗ ਅਮੀਰ ਹੋਣ ਦੇ ਚੱਕਰ ਵਿੱਚ ਲਟਕਿਆ ਪਿਆ ਹੈ। ਰਹੀ ਗੱਲ ਗਰੀਬ ਦੀ ਕੋਈ ਨੇੜੇ ਹੀ ਨਹੀਂ ਲੱਗਣ ਦਿੰਦਾ। ਸਰਕਾਰੀ ਦਫਤਰਾਂ ਅੰਦਰ ਗਰੀਬਾਂ ਦੀਆਂ ਫਾਇਲਾਂ ਨੂੰ ਮੈਂ ਖੁਦ ਅੱਖੀਂ ਦੇਖਿਆ ਚਾਰ ਅੱਖਰ ਲਿਖਣ ਦੀ ਬਜਾਏ ਕਲਰਕ ਚਲਾ-ਚਲਾ ਕੇ ਮਾਰਦੇ ਹਨ। ਆਹ ਨਹੀਂ ਲਿਖਿਆ, ਅਹੁ ਨਹੀਂ ਕਰਾਇਆ, ਕੋਈ ਪੁੱਛੇ ਸਰਕਾਰ ਨੇ ਤੁਹਾਨੂੰ ਕਿਸ ਕੰਮ ਲਈ ਕੁਰਸੀ ਦਿੱਤੀ ਹੈ। ਬੱਸ ਫਿਰ ਕੋਈ ਜਵਾਬ ਨਹੀਂ। ਗੱਲ ਸਿਰਫ ਓਪਰੀ ਮਾਇਆ ਰਾਣੀ ਦੀ ਹੈ। ਸਾਰੇ ਸਬਰ ਤੇ ਬੰਨ੍ਹ ਪੈਸੇ ਦੇ ਲਾਲਚ ਵਿੱਚ ਟੁੱਟ ਗਏ ਹਨ।
ਇਹ ਸਾਰੀਆਂ ਰਿਸ਼ਵਤਖੋਰੀ ਦੀਆਂ ਤੰਦਾਂ ਉੱਪਰਲੇ ਅਫਸਰਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੀ ਉੱਸਰ ਕੇ ਮਜਬੂਤ ਹੋਈਆਂ ਹਨ। ਇਸ ਹਮਾਮ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਨੰਗੇ ਹਨ। ਕੌਣ ਆਖੇ ਰਾਣੀ ਅੱਗਾ ਢੱਕ ਜਿਹੜਾ ਅੱਗਾ ਢੱਕਣ ਨੂੰ ਕਹਿ ਦਿੰਦਾ ਹੈ ਉਸ ਨੂੰ ਘੱਟੋ-ਘੱਟ ਇੱਕ ਝੂਠੇ ਪਰਚੇ ਦੇ ਇਨਾਮ ਨਾਲ ਨਵਾਜਿਆ ਜਾਂਦਾ ਹੈ। ਜੇਕਰ ਉਹ ਸਾਰੇ ਪਾਸਿਓਂ ਜਰਵਾਣਾ ਹੈ ਤਾਂ ਇਹ ਸੁਣਨ ਨੂੰ ਮਿਲਦਾ ਹੈ, ਤੁਸੀਂ ਕੰਮ ਦਸੋ ਜੀ, ਹੁਣੇ ਕਰਕੇ ਦਿੰਦੇ ਹਾਂ। ਇਹ ਤਾਂ ਜੀ ਅਨਪੜ੍ਹ ਹਨ, ਕੁੱਝ ਪਤਾ ਨਹੀਂ ਹੈ। ਅੱਜ-ਕੱਲ੍ਹ ਰਿਸਵਤਖੋਰੀ ਦੇ ਨਾਲ-ਨਾਲ ਟਾਈਮ ਦੀ ਵੀ ਵੱਡੀ ਘਾਟ ਹੈ। ਸਮਾਜ ਸੁਧਾਰਕ ਤਾਂ 24 ਘੰਟੇ ਵਿਹਲਾ ਹੋ ਹੀ ਨਹੀਂ ਸਕਦਾ।
ਇੱਕ ਸੱਚੀ ਘਟਨਾ ਸੁਣੋ ਮੈਂ ਇੱਕ ਦਿਨ ਕਿਸੇ ਦੋਸਤ ਕੋਲ ਆਪਣਾ ਆਰਟੀਕਲ ਟਾਈਪ ਕਰਵਾਉਣ ਗਿਆ ਉੱਥੇ ਇੱਕ ਬਜੁਰਗ ਫਾਇਲ ਲੈ ਕੇ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਮੇਰੇ ਰਾਸ਼ਨ ਕਾਰਡ ਵਿੱਚ ਮੇਰੀ ਲੜਕੀ ਦਾ ਨਾਂਅ ਦਰਜ ਕਰਦੇ। ਉਸ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ, ਪਰੰਤੂ ਅਸਲ ਵਿੱਚ ਇਸ ਦਾ ਕਾਰਨ ਕੀ ਹੈ। ਬਜੁਰਗ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਨਾਂਅ ਰਾਸ਼ਨ ਕਾਰਡ ਵਿੱਚ ਕਿਸੇ ਕਾਰਨ ਦਰਜ ਕਰਵਾਉਣਾ ਭੁੱਲ ਗਿਆ। ਹੁਣ ਹਫਤਾ ਪਹਿਲਾਂ ਮੈਂ ਉਸ ਦੀ ਸ਼ਾਦੀ ਕਰ ਦਿੱਤੀ ਹੈ ਤੇ ਸ਼ਗਨ ਸਕੀਮ ਤਹਿਤ ਸਰਕਾਰ ਵੱਲੋਂ ਪੈਸੇ ਲੈਣੇ ਹਨ, ਦਫਤਰਾਂ ਵਿੱਚ ਕਈ ਚੱਕਰ ਕੱਟ ਕੇ ਥੱਕ ਚੁੱਕਾ ਹਾਂ। ਕੋਈ ਓਧਰ ਭੇਜ ਦਿੰਦਾ ਹੈ, ਓਧਰਲੇ ਏਧਰ ਭੇਜ ਦਿੰਦੇ ਹਨ। ਅਸਲ ਗੱਲ ਵਿੱਚੋਂ ਕੁੱਝ ਹੋਰ ਹੈ। ਦਫਤਰ ਵਿੱਚ ਇੱਕ ਦਲਾਲ ਟਾਈਪ ਬੰਦਾ ਮਿਲਿਆ ਸੀ ਤੇ ਕਹਿੰਦਾ, ਬਾਪੂ ਐਨੇ ਰੁਪਏ ਲੱਗਣਗੇ, ਸ਼ਗਨ ਸਕੀਮ ਤਾਂ ਤੇਰੇ ਘਰ ਭੱਜੀ ਆਉ। ਮੈਂ ਕਿਹਾ, ਪੁੱਤਰਾ ਪਹਿਲਾਂ ਕੁੜੀ ਦਾ ਵਿਆਹ ਤਾਂ ਕਰਜਾ ਚੁੱਕ ਕੇ ਕੀਤਾ ਹੈ, ਮੇਰੇ ਕੋਲ ਪੈਸੇ ਕਿੱਥੇ! ਕਹਿੰਦਾ, ਫਿਰ ਤੁਰਿਆ ਫਿਰ।
ਇਹ ਤਾਂ ਸੀ ਸਿਰਫ ਇੱਕ ਦਫਤਰ ਤੇ ਇੱਕ ਬਜੁਰਗ ਦੀ ਕਹਾਣੀ। ਸਾਡੀ ਰੋਜ਼ਾਨਾ ਦੀ ਜਿੰਦਗੀ ਵਿੱਚ ਸਾਡੇ ਦੇਸ਼ ਅੰਦਰ ਰੋਜ਼ਾਨਾ ਅਜਿਹੀਆਂ ਰਿਸ਼ਵਤਖੋਰੀ ਦੀਆਂ ਘਟਨਾਵਾਂ ਵੱਡੀ ਤਾਦਾਦ ਵਿੱਚ ਵਾਪਰ ਰਹੀਆਂ ਹਨ। ਅੱਜ ਮੇਰੇ ਦੇਸ਼ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਨੈੱਟਵਰਕ ਨੂੰ ਸਰਚ ਕਰਨ ਲਈ ਖਰਾਬ ਕਰਕੇ ਆਪਣੇ-ਆਪ ਨੂੰ ਬਹੁਤ ਪੜ੍ਹੇ-ਲਿਖੇ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਦੱਸਣ ਲਈ ਖਰਚ ਕਰ ਰਹੀ ਹੈ। ਇਸ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਦੇਸ਼ ਵਿਆਪੀ ਲਹਿਰ ਚਲਾ ਕੇ ਉਸ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਸਖਤ ਜਰੂਰਤ ਹੈ। ਨਾਲ ਦੇਸ਼ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਹੈ ਕਿ ਜਦ ਤੱਕ ਅਸੀਂ ਇਸ ਭਿ੍ਰਸ਼ਟਾਚਾਰ ਦੀਆਂ ਮਜ਼ਬੂਤ ਨੀਹਾਂ ਨੂੰ ਕਮਜੋਰ ਕਰਨ ਲਈ ਆਪਣਾ ਯੋਗਦਾਨ ਪਾ ਕੇ ਢਾਹੁਣ ਦੀ ਤਿਆਰੀ ਨਹੀਂ ਕਰਦੇ ਤਾਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਅਸੀਂ ਵੀ ਇਸ ਸਭ ਲਈ ਜਰੂਰ ਜਿੰਮੇਵਾਰ ਹਾਂ।
ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਰਿਸ਼ਵਤਖੋਰੀ ਦੇ ਚੁੰਗਲ ਵਿੱਚੋਂ ਕੱਢਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਰਤ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਕੇ ਉੱਪਰ ਚੁੱਕਣਾ ਹੋਵੇਗਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਮੈਨੂੰ ਮੇਰੇ ਲਿਖਣ ਦੀ ਕਲਾ ਦੇ ਉਸਤਾਦ ਕੋਲੋਂ ਸੁਣਨ ਨੂੰ ਮਿਲੀ ਉਨ੍ਹਾਂ ਦੇ ਸਕੇ ਤਾਏ ਦਾ ਲੜਕਾ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਰਿਹਾ ਸੀ ਤੇ ਉਸਦੇ ਬੱਚੇ ਅਮਰੀਕਾ ਦੇ ਜੰਮਪਲ ਹਨ। ਜਦੋਂ ਉਸ ਲੜਕੇ ਦਾ ਬਾਪ ਅਮਰੀਕਾ ਆਪਣੇ ਲੜਕੇ ਦੇ ਪਰਿਵਾਰ ਨੂੰ ਮਿਲਣ ਗਿਆ ਤਾਂ ਇੱਕ ਦਿਨ ਉਸ ਦੀ ਪੋਤੀ ਆਪਣੇ ਦਾਦਾ ਜੀ ਨੂੰ ਬਜਾਰੋਂ ਸਾਮਾਨ ਖਰੀਦਣ ਲਈ ਨਾਲ ਲੈ ਗਈ। ਉਸ ਪੋਤਰੀ ਦੀ ਉਮਰ ਤਕਰੀਬਨ 10-12 ਸਾਲ ਹੀ ਸੀ। ਸਟੋਰ ਵਿੱਚੋਂ ਉਨ੍ਹਾਂ ਨੇ ਇੱਕ ਟਮਾਟੋ ਸੌਸ ਦੀ ਬੋਤਲ ਖਰੀਦਣੀ ਸੀ ਬਜੁਰਗ ਹੋਣ ਕਰਕੇ ਉਨ੍ਹਾਂ ਕੋਲੋਂ ਬੋਤਲ ਦੇਖਣ ਲੱਗਿਆਂ ਫਰਸ਼ ’ਤੇ ਡਿੱਗ ਕੇ ਟੁੱਟ ਗਈ ਉਨ੍ਹਾਂ ਦੀ ਪੋਤੀ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਤੁਰੰਤ ਪਹਿਲਾਂ ਟੁੱਟੀ ਬੋਤਲ ਦੇ ਪੈਸੇ ਕੈਸ਼ ਕਾਊਂਟਰ ’ਤੇ ਜਮ੍ਹਾ ਕਰਵਾਉ। ਦਾਦਾ ਭਾਰਤੀ ਕਲਚਰ ਦਾ ਹੋਣ ਕਰਕੇ ਕਹਿਣ ਲੱਗਾ ਕਿ ਬਾਅਦ ਵਿੱਚ ਸਾਰੇ ਸਾਮਾਨ ਦੇ ਨਾਲ ਇਕੱਠੇ ਜਮ੍ਹਾ ਕਰਵਾ ਦਿਆਂਗੇ। ਪਰੰਤੂ ਪੋਤਰੀ ਦੀ ਸਿੱਖਿਆ ਪ੍ਰਣਾਲੀ ਦਾ ਸਾਡੇ ਮੁਲਕ ਨਾਲੋਂ ਅੰਤਰ ਹੋਣ ਕਰਕੇ ਉਸ ਨੇ ਕਿਹਾ ਕਿ ਦਾਦਾ ਜੀ ਤੁਸੀਂ ਚੀਟਿੰਗ ਕਰ ਰਹੇ ਹੋ, ਪਹਿਲਾਂ ਪੈਸੇ ਜਮ੍ਹਾ ਕਰਵਾਉ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ਆਪਣਾ ਵਟਸਐਪ ਨੰਬਰ ਜਾਰੀ ਕੀਤਾ ਹੈ ਜੋ ਬਹੁਤ ਚੰਗੀ ਗੱਲ ਹੈ। ਪਰੰਤੂ ਜੇਕਰ ਅਸੀਂ ਨੌਜਵਾਨ ਪੀੜ੍ਹੀ ਨੂੰ ਬੇਰੁਜਗਾਰੀ ਦੇ ਜਾਲ ਵਿੱਚੋਂ ਕੱਢ ਕੇ ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪਈਆਂ ਲੱਖਾਂ ਪੋਸਟਾਂ ’ਤੇ ਰੁਜਗਾਰ ਦੇ ਕੇ ਕੰਮ ਲਾ ਦਈਏ ਤਾਂ 50 ਫੀਸਦੀ ਰਿਸ਼ਵਤਖੋਰੀ ਆਪਣੇ-ਆਪ ਹੀ ਰੁਕ ਜਾਵੇਗੀ। ਬਾਕੀ ਦੀ 50 ਫੀਸਦੀ ਰਿਸਵਤਖੋਰੀ ਦਲਾਲਾਂ ਨੂੰ ਸਖਤ ਕਾਨੂੰਨ ਦੇ ਤਹਿਤ ਸਜਾਵਾਂ ਦੇ ਕੇ ਖਤਮ ਕੀਤੀ ਜਾ ਸਕਦੀ ਹੈ। ਇਸ ਭਿ੍ਰਸ਼ਟਾਚਾਰ ਦੇ ਦੈਂਤ ਨੂੰ ਦੇਸ਼ ਦੇ ਰਾਜਨੇਤਾ ਤੇ ਬਿਊਰੋਕ੍ਰੇਟ ਰਲ਼ ਕੇ ਲਗਾਤਾਰ ਛੇਤੀ ਵੱਡਾ ਤੇ ਤਾਕਤਵਰ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ ਜਿਸ ਨੂੰ ਸਮਝਣ ਲਈ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ। ਇਨ੍ਹਾਂ ਦੀਆਂ ਜੱਦੀ ਜਾਇਦਾਦਾ ਤੋਂ ਬਾਅਦ ਵਿੱਚ ਟੇਢੇ ਢੰਗ ਨਾਲ ਰਲ-ਮਿਲ ਕੇ ਬਣਾਈਆਂ ਜਾਇਦਾਦਾਂ ਦੇ ਅੰਕੜੇ ਮੰਗ ਕੇ ਯੋਗ ਕਾਰਵਾਈ ਕਰਦੇ ਹੋਏ ਸਾਰਾ ਸੱਚ ਦੇਸ਼ ਦੀ ਜਨਤਾ ਸਾਹਮਣੇ ਜਨਤਕ ਕਰਨਾ ਚਾਹੀਦਾ ਹੈ। ਤਾਂ ਜੋ ਅੱਗੇ ਤੋਂ ਕੋਈ ਭਿ੍ਰਸ਼ਟਾਚਾਰ ਕਰਨ ਬਾਰੇ ਸੌ ਵਾਰ ਸੋਚੇ।ਅੱਜ ਦੇ ਇਸ ਹਾਈਟੈਕ ਜਮਾਨੇ ਅੰਦਰ ਦੇਸ਼ ਦਾ ਚੌਥਾ ਥੰਮ੍ਹ ਕਿਹਾ ਜਾਣ ਵਾਲਾ ਮੀਡੀਆ ਇਸ ਭਿ੍ਰਸ਼ਟਾਚਾਰ ਦੀ ਮਜਬੂਤ ਕੰਧ ਨੂੰ ਢਾਹੁਣ ਲਈ ਜੇਕਰ ਦੇਸ਼ ਦੀ ਆਵਾਮ ਨਾਲ ਰਲ ਕੇ ਦਿਲੋਂ ਆਪਣਾ ਕੰਮ ਆਜਾਦ ਹੋ ਕੇ ਕਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਗਤ ਸਿੰਘ ਰਾਜਗੁਰੂ, ਸੁਖਦੇਵ ਤੇ ਕਰਤਾਰ ਸਿੰਘ ਸਰਾਭੇ ਦੇ ਸੁਪਨਿਆਂ ਦਾ ਦੇਸ਼ ਬਣ ਜਾਵੇਗਾ।
ਇੰਜ. ਜਗਜੀਤ ਸਿੰਘ ਕੰਡਾ
ਕੋਟਕਪੂਰਾ।
ਮੋ. 96462-00468
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਧਾਇਕਾਂ ਨੇ ਪੈਸੇ ਦੇ ਲੈਣ-ਦੇਣ ਦੀ ਜਾਂਚ ਵਿਜੈ ਕੁੰਵਰ ਪ੍ਰਤਾਪ ਤੋਂ ਕਰਵਾਉਣ ਦੀ ਕੀਤੀ ਮੰਗ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਤਾਇਨਾਤ ਸੀਆਈਏ ਸਟਾਫ਼ ਦੇ ਇੰਸਪੈਕਟਰ ਵਿਜੇ ਕੁਮਾਰ ਸਮੇਤ ਹੋਰਨਾਂ ਵਿਅਕਤੀਆਂ ਉੱਪਰ ਭ੍ਰਿਸ਼ਟਾਚਾਰ ਸਮੇਤ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਇੰਸਪੈਕਟਰ ਸਮੇਤ ਇਸ ਦੇ ਸਾਥੀਆਂ ‘ਤੇ ਦੋਸ਼ ਹੈ ਕਿ ਇਸ ਵੱਲੋਂ ਕੁਝ ਵਿਅਕਤੀਆਂ ਨੂੰ ਨਜਾਇਜ਼ ਧਮਕਾਉਣ ਸਮੇਤ ਐਨਡੀਪੀਐਸ ਐਕਟ ਦਾ ਕੇਸ ਪਾਉਣ ਬਦਲੇ 30 ਲੱਖ ਰੁਪਏ ਹੜੱਪੇ ਹਨ।
ਸੀਆਈਏ ਇੰਸਪੈਕਟਰ ਵਿਜੈ ਕੁਮਾਰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਸਭ ਤੋਂ ਨੇੜਲੇ ਅਫ਼ਸਰਾਂ ਵਿੱਚੋਂ ਹੈ ਅਤੇ ਇਹ ਉਹੀ ਇੰਸਪੈਕਟਰ ਹੈ, ਜਿਸ ‘ਤੇ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਫੋਨ ਟੈਪਿੰਗ ਦੇ ਦੋਸ਼ ਲਾਏ ਗਏ ਸਨ। ਉਂਜ ਇਸ ‘ਤੇ ਮਾਮਲਾ ਉੱਚ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਦਰਜ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਸਿਵਲ ਲਾਇਨ ਵਿਖੇ ਰਾਜਵਿੰਦਰ ਪਾਲ ਪੁੱਤਰ ਵਿਜੈ ਕੁਮਾਰ ਵਾਸੀ ਪ੍ਰੀਤ ਨਗਰ ਬਠਿੰਡਾ ਦੀ ਸ਼ਿਕਾਇਤ ‘ਤੇ ਵਿਜੈ ਕੁਮਾਰ ਇੰਸਪੈਕਟਰ ਸੀਆਈਏ ਸਮਾਣਾ, ਜੋਨੀ ਮਿੱਤਲ ਉਰਫ਼ ਟਾਂਡੇ ਭੰਨ ਭੁੱਚੋ ਮੰਡੀ ਬਠਿੰਡਾ ਅਤੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਧਾਰਾ 342, 365, 379ਬੀ, 389 ਅਤੇ 120 ਬੀ ਤਹਿਤ ਦਰਜ਼ ਕੀਤਾ ਗਿਆ ਹੈ।
ਰਾਜਵਿੰਦਰ ਸਿੰਘ ਅਨੁਸਾਰ 18 ਅਕਤੂਬਰ ਨੂੰ ਸੀਆਈਏ ਸਮਾਣਾ ਦੇ ਇੰਸਪੈਕਟਰ ਵਿਜੈ ਕੁਮਾਰ ਪੁਲਿਸ ਪਾਰਟੀ ਸਮੇਤ ਬਿਨਾ ਕਿਸੇ ਵਾਰੰਟ ਤੋਂ ਧਾਮੋਂ ਮਾਜਰਾ ਪਟਿਆਲਾ ਵਿਖੇ ਉਨ੍ਹਾਂ ਦੇ ਭਰਾ ਦੇ ਘਰ ਆਇਆ। ਉਹ ਇੱਥੇ ਇੱਕ ਫੰਕਸਨ ‘ਤੇ ਆਏ ਹੋਏ ਸਨ ਅਤੇ ਆਪਣੇ ਦੋਸਤਾਂ ਨਾਲ ਸ਼ਰਾਬ ਆਦਿ ਪੀ ਰਹੇ ਸਨ। ਉਨ੍ਹਾਂ ਕਿਹਾ ਕਿ ਉਕਤ ਇੰਸਪੈਕਟਰ ਉਨ੍ਹਾਂ ਨੂੰ ਇੱਥੋਂ ਚੁੱਕ ਕੇ ਸੀਆਈਏ ਸਮਾਣਾ ਵਿਖੇ ਲੈ ਗਿਆ ਅਤੇ ਉੱਥੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ। ਵਿਜੈ ਕੁਮਾਰ ਨੇ ਉਨ੍ਹਾਂ ਦੀ ਬਹੁਤ ਕੱਟਮਾਰ ਕੀਤੀ। ਉਸ ਨੇ ਕਿਹਾ ਕਿ ਉਹ ਉਨ੍ਹਾਂ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ਼ ਕਰੇਗਾ ਅਤੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦੇਵੇਗਾ। ਇਸ ਦੇ ਨਬੇੜੇ ਲਈ ਉਸ ਨੇ 50 ਲੱਖ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਵੱਲੋਂ ਪੁਲਿਸ ਦੇ ਕਹਿਰ ਤੋਂ ਬਚਣ ਲਈ 30 ਲੱਖ ਰੁਪਏ ਦੇਣ ਦੀ ਗੱਲ ਕਹੀ। ਇੰਸਪੈਕਟਰ ਵਿਜੈ ਕੁਮਾਰ ਨੂੰ ਉਨ੍ਹਾਂ ਨੇ ਪਹਿਲਾਂ 11 ਲੱਖ ਰੁਪਏ ਦਿੱਤੇ। ਇਸ ਤੋਂ ਕੁਝ ਦਿਨਾਂ ਬਾਅਦ ਉਸ ਵੱਲੋਂ ਇੱਕ ਹੋਰ ਆਪਣੇ ਵਿਅਕਤੀ ਜੋਨੀ ਮਿੱਤਲ ਰਾਹੀਂ 20 ਅਕਤੂਬਰ ਨੂੰ 14 ਲੱਖ ਰੁਪਏ ਦਿੱਤੇ ਅਤੇ ਉਸ ਤੋਂ ਬਾਅਦ 21 ਅਕਤੂਬਰ ਨੂੰ ਫਿਰ ਉਸ ਨੂੰ ਹੀ 5 ਲੱਖ ਰੁਪਏ ਬਠਿੰਡਾ ਵਿਖੇ ਦਿੱਤੇ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇੰਸਪੈਕਟਰ ਵੱਲੋਂ ਉਸ ਦੇ ਅਤੇ ਦੋਸਤਾਂ ਦੇ ਪਾਏ ਗਹਿਣੇ ਲੈ ਲਏ ਸਨ, ਪਰ ਇਹ ਪੈਸਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕਰ ਦਿੱਤੇ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਉਕਤ ਵਿਅਕਤੀਆਂ ਵੱਲੋਂ ਇਸ ਸਬੰਧੀ ਉਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਅਤੇ ਇਹ ਮਾਮਲਾ ਡੀਜੀਪੀ ਦੇ ਦਖਲ ਤੋਂ ਬਾਅਦ ਹੀ ਦਰਜ਼ ਹੋਣ ਦੀ ਚਰਚਾ ਹੈ।
ਇੰਸਪੈਕਟਰ ਵਿਜੈ ਕੁਮਾਰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਨੇੜਲਾ ਅਫ਼ਸਰ ਹੈ ਅਤੇ ਜਦੋਂ ਸਿੱਧੂ ਸੰਗਰੂਰ ਵਿਖੇ ਤਾਇਨਾਤ ਸਨ ਤਾਂ ਉਸ ਵੇਲੇ ਵਿਜੈ ਕੁਮਾਰ ਉੱਥੇ ਵੀ ਸੀਆਈਏ ਵਿਖੇ ਤਾਇਨਾਤ ਸੀ। ਦੱਸਣਯੋਗ ਹੈ ਕਿ ਇੰਸਪੈਕਟਰ ਵਿਜੈ ਕੁਮਾਰ ‘ਤੇ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਫੋਨ ਟੈਪਿੰਗ ਸਮੇਤ ਸੁਨਿਆਰੇ ਆਦਿ ਤੋਂ ਲੱਖਾਂ ਰੁਪਏ ਲੈਣ ਦੇ ਦੋਸ਼ ਵੀ ਲਾਏ ਗਏ ਸਨ, ਜਿਸ ਤੋਂ ਬਾਅਦ ਵਿਜੈ ਕੁਮਾਰ ਦੀ ਬਦਲੀ ਸਮਾਣਾ ਤੋਂ ਨਾਭਾ ਸੀਆਈਏ ਵਿਖੇ ਕਰ ਦਿੱਤੀ ਗਈ ਸੀ। ਉਂਜ ਅਜੇ ਇੰਸਪੈਕਟਰ ਵਿਜੈ ਕੁਮਾਰ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜ ਕਾਬੂ, ਦੋ ਦੀ ਭਾਲ
ਬਠਿੰਡਾ, ਅਸ਼ੋਕ ਗਰਗ
ਬਠਿੰਡਾ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇਸ ਗਿਰੋਹ ਦੇ ਬਾਕੀ ਦੋ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਜ ਪ੍ਰੈਸ ਕਾਨਫਰੰਸ ਦੌਰਾਨ ਬਲਰਾਜ ਸਿੰਘ ਪੀ.ਪੀ.ਐਸ., ਐਸ.ਪੀ. ਇੰਨਵੈਸਟੀਗੇਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਪਿੰਦਰ ਸਿੰਘ ਉਪ ਕਪਤਾਨ ਬਠਿੰਡਾ, ਗੁਰਬਿੰਦਰ ਸਿੰਘ ਉਪ ਕਪਤਾਨ ਤਲਵੰਡੀ ਸਾਬੋ, ਤੇਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ 2, ਬਠਿੰਡਾ ਅਤੇ ਇੰਸਪੈਕਟਰ ਮਨੋਜ ਕੁਮਾਰ ਰਾਮਾਂ ਮੰਡੀ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਕਈ ਵਿਅਕਤੀਆਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜਿਨ੍ਹਾਂ ਪਾਸ ਨਜਾਇਜ਼ ਅਸਲਾ ਤੇ ਮਾਰੂ ਹਥਿਆਰ ਹਨ ਜੋ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਜ਼ਿਆਦਾਤਾਰ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਉਦੇ ਹਨ,ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਪਿੰਡ ਕੋਟਬਖਤੂ ਨੇੜੇ ਘੁੰਮ ਰਹੇ ਹਨ ।
ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੱਸੀ ਗਈ ਜਗ੍ਹਾ ‘ਤੇ ਪਿੰਡ ਕੋਟਬਖਤੂ-ਕੈਲੇਬਾਂਦਰ-ਕੋਟਸ਼ਮੀਰ ਸਾਹਮਣੇ ਦਰਖਤਾਂ ਦੇ ਝੁੰਡ ਵਿੱਚੋਂ ਅਤਿੰਦਰ ਸਿੰਘ ਵਾਸੀ ਦਿਉਣ, ਨਵਪ੍ਰੀਤ ਸ਼ਰਮਾਂ ਵਾਸੀ ਵਿਧਾਤਾ ਜ਼ਿਲ੍ਹਾ ਬਰਨਾਲਾ, ਰਾਜ ਕੁਮਾਰ ਉਰਫ ਰਾਜੂ ਵਾਸੀ ਬਾਘਾ ਰੋਡ ਰਾਮਾਂ ਮੰਡੀ, ਚਮਕੌਰ ਸਿੰਘ ਉਰਫ ਪ੍ਰਧਾਨ ਵਾਸੀ ਦੌਲਾ, ਅਤੇ ਯਾਦਵਿੰਦਰ ਸਿੰਘ ਉਰਫ ਯਾਦੀ ਵਾਸੀ ਕਰਮਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਨ੍ਹਾਂ ਪਾਸੋਂ 315 ਬੋਰ ਪਿਸਤੌਲ, 2 ਰੌਂਦ, ਇੱਕ ਕਿਰਪਾਨ, ਬੇਸਬਾਲ ਲੱਕੜ , ਬਾਹਾ ਕਹੀ, ਕਾਰ ਸਿਕੌਡਾ ਨੰਬਰ ਡੀਐਲ 9ਸੀ ਕਿਊ-9034,ਦੋ ਨੰਬਰ ਪਲੇਟਾਂ ਅਤੇ ਇੱਕ ਲੱਖ ਰੁਪਏ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਦਿਉਣ ਅਤੇ ਸਤਵਿੰਦਰ ਸਿੰਘ  ਵਾਸੀ ਚਨਾਰਥਲ ਵੀ ਸ਼ਾਮਲ ਹਨ ਜੋ ਫਰਾਰ ਹਨ ਜਿਨ੍ਹਾਂ ਪੁਲਿਸ ਨੇ ਭਾਲ ਸੁਰੁ ਕਰ ਦਿੱਤੀ ਹੈ ਇਨ੍ਹਾਂ ਵਿਅਕਤੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਰਾਮਪੁਰਾ ਵਿਖੇ ਰਲਾਇੰਸ ਪੰਪ ਦੇ ਵਿਅਕਤੀ ਤੋਂ 9 ਲੱਖ 42 ਹਜਾਰ ਰੁਪਏ, ਰਾਮਾਂ ਮੰਡੀ ਰਲਾਇੰਸ ਪੰਪ ਤੋਂ 40 ਹਜਾਰ ਰੁਪਏ ਅਤੇ ਗਿੱਦੜਬਾਹਾ ਰਿਲਾਇੰਸ ਪੰਪ ਦੇ ਵਿਅਕਤੀ ਤੋਂ 86 ਹਜਾਰ ਰੁਪਏ ਦੀ ਲੁੱਟ ਖੋਹ ਕੀਤੀ ਸੀ ਅਤੇ ਇਨ੍ਹਾਂ ਪੈਸਿਆਂ ਦੀ ਉਨ੍ਹਾਂ ਨੇ ਸਕੌਡਾ ਗੱਡੀ ਖਰੀਦੀ ਸੀ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ‘ਚ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।