Literary - Sach Kahoon Punjabi

ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਉੱਘੇ ਸਾਹਿਤਕਾਰ ਤੇ ਸਾਬਕਾ ਬਲਾਕ ਸਿੱਖਿਆ ਅਫ਼ਸਰ ਤੇਜਾ ਸਿੰਘ ਰੌਂਤਾ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਅੰਤਿਮ ਸੰਸਕਾਰ ਮੌਕੇ ਪਿੰਡ ਅਤੇ ਇਲਾਕੇ ਦੇ ਪਤਵੰਤਿਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ, ਖੇਡ ਪ੍ਰੇਮੀਆਂ ’ਚ ਸੋਗ ਦੀ ਲਹਿਰ

ਇਸ ਸਮੇਂ ਕੰਨੋਗੋ ਜਸਪਾਲ ਸਿੰਘ ਬਰਾੜ ,ਚੇਅਰਮੈਨ ਖਣਮੁੱਖ ਭਾਰਤੀ ਪੱਤੋਂ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਸੁਖਵਿੰਦਰ ਸਿੰਘ ,ਸਰਪੰਚ ਲਖਵੀਰ ਸਿੱਧੂ ਦੌਧਰ,ਕਬੱਡੀ ਪ੍ਰਮੋਟਰ ਟੋਨਾ ਬਾਰੇਵਾਲਾ , ਪਤਰਕਾਰ ਮਨੋਜ ਭੱਲਾ,ਪਰਮ ਬਰਾੜ ਪੱਤੋ, ਬੱਬੀ ਪੱਤੋ, ਪ੍ਰੋ ਜਸਪਾਲ ਜੀਤ, ਰਣਜੀਤ ਬਾਵਾ, ਪ੍ਰ ਲਵਿੰਦਰ ਟਵਾਣਾ ,ਮਨਪ੍ਰੀਤ ਮਲਿਆਣਾ ਸੁਖਜੀਵਨ ਕੁੱਸਾ, ਜਗਰੂਪ ਸਰੋਆ, ਲਾਭ ਸਿੰਘ ਸਮਾਧ ਭਾਈ, ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਲਖਵੀਰ ਕੋਮਲ , ਸਕੱਤਰ ਹਰਵਿੰਦਰ ਰੋਡੇ ,ਮੁਕੰਦ ਕਮਲ ,ਯਸ਼ ਚੁਟਾਨੀ,ਮਹਿੰਦਰ ਸਿੰਘ ਰੱਤੀਆਂ,ਆਪ ਆਗੂ ਕੁਲਵੰਤ ਗਰੇਵਾਲ,ਆਦਿ ਸਖਸ਼ੀਅਤਾਂ ਮੌਜੂਦ ਸਨ। ਪੁੱਜੀਆਂ ਸਖਸ਼ੀਅਤਾਂ ਨੇ ਲੇਖਕ ਪੱਤਰਕਾਰ ਰਾਜਵਿੰਦਰ ਰੌਂਤਾ, ਮਾ ਗਗਨਦੀਪ ਰੌਂਤਾ ਤੇ ਸਰਗਮ ਰੌਂਤਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਬਾਲ ਮੈਗਜ਼ੀਨਾਂ ਰਾਹੀਂ ਸਾਹਿਤਕ ਰੁਚੀਆਂ ਟੁੰਬਣ ਦਾ ਉਪਰਾਲਾ
ਬਿੰਦਰ ਸਿੰਘ ਖੁੱਡੀ ਕਲਾਂ

ਇਨਸਾਨ ਦੇ ਸਭ ਤੋਂ ਵਧੀਆ ਮਾਰਗ-ਦਰਸ਼ਕ ਤੇ ਸਭ ਤੋਂ ਚੰਗੇ ਮਿੱਤਰ ਦੀ ਗੱਲ ਕਰਦਿਆਂ ਪੁਸਤਕ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ। ਬਿਨਾਂ ਬੋਲੇ ਜਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਕਰਕੇ ਇਨਸਾਨ ਨੂੰ ਸਫਲ ਜਿੰਦਗੀ ਵੱਲ ਤੋਰਨ ਦੀ ਸਮਰੱਥਾ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੁੰਦੀ ਹੈ। ਜਿੰਦਗੀ ‘ਚ ਹਰ ਪਾਸਿਉਂ ਹਾਰ ਮੰਨ ਚੁੱਕੇ ਇਨਸਾਨ ਨੂੰ ਜਿੱਤ ਦੇ ਮਾਰਗ ਵਿਖਾ ਸਕਣ ਦੀ ਸਮਰੱਥਾ ਵੀ ਸਿਰਫ ਤੇ ਸਿਰਫ ਇੱਕ ਪੁਸਤਕ ਵਿੱਚ ਹੀ ਹੁੰਦੀ ਹੈ। ਸਫਲ ਜਿੰਦਗੀ ਜੀਅ ਕੇ ਤੁਰ ਗਏ ਇਨਸਾਨਾਂ ਦੇ ਸਫਲ ਜਿੰਦਗੀ ਦੇ ਗੁਰ ਸਿਰਫ ਪੁਸਤਕ ਕੋਲ ਹੀ ਸੰਭਾਲੇ ਹੁੰਦੇ ਹਨ। ਪੁਸਤਕਾਂ ਸੰਗ ਤੁਰਨ ਵਾਲਾ ਇਨਸਾਨ ਅਜਿਹੇ ਗੁਰ ਸਮਝਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਦਕਿ ਪੁਸਤਕ ਸੱਭਿਆਚਾਰ ਤੋਂ ਦੂਰ ਇਨਸਾਨ ਅਜਿਹੇ ਕੀਮਤੀ ਖਜਾਨੇ ਤੋਂ ਵਾਂਝਾ ਹੀ ਰਹਿੰਦਾ ਹੈ।

ਇਤਿਹਾਸ ਗਵਾਹ ਹੈ ਕਿ ਪੁਸਤਕ ਸੱਭਿਆਚਾਰ ਨੂੰ ਪ੍ਰਣਾਈਆਂ ਕੌਮਾਂ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜਿਲਾਂ ਸਰ ਕੀਤੀਆਂ ਹਨ। ਪੁਸਤਕ ਸੱਭਿਆਚਾਰ ਨੂੰ ਪ੍ਰਣਾਇਆ ਇਨਸਾਨ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖ ਜਾਂਦਾ ਹੈ। ਜਿੰਦਗੀ ਦੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਉਸ ਨੂੰ ਹਰਾ ਨਹੀਂ ਸਕਦੀਆਂ।

ਪੁਸਤਕ ਸੱਭਿਆਚਾਰ ਦੀ ਅਹਿਮੀਅਤ ਨੂੰ ਸਮਝਦਿਆਂ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਵੱਲੋਂ 1995 ਤੋਂ ਹਰ ਵਰ੍ਹੇ 23 ਅਪਰੈਲ ਨੂੰ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ਵ ਭਰ ‘ਚ ਪੁਸਤਕ ਦੀ ਅਹਿਮੀਅਤ ਦਰਸਾਉਂਦੇ ਸੈਮੀਨਾਰਾਂ ਜਰੀਏ ਪੁਸਤਕ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਸਕੂਲ ਸਿੱਖਿਆ ਵਿਭਾਗ ਦੇ ਪ੍ਰਸੰਸਾਯੋਗ ਫੈਸਲਿਆਂ ਵਿੱਚੋਂ ਇੱਕ ਹੈ, ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ। ਪ੍ਰਾਇਮਰੀ ਪੱਧਰ ਤੋਂ ਹੀ ਸ਼ੁਰੂ ਕੀਤੀ ਇਹ ਕੋਸ਼ਿਸ਼ ਹੋਰ ਵੀ ਕਾਬਲੇਤਾਰੀਫ ਬਣ ਜਾਂਦੀ ਹੈ, ਕਿਉਂਕਿ ਛੋਟੀ ਉਮਰੇ ਲੱਗੀ ਸਾਹਿਤ ਦੀ ਚੇਟਕ ਜਿੰਦਗੀ ਭਰ ਲਈ ਸਦੀਵੀ ਹੋ ਜਾਂਦੀ ਹੈ। ਸਾਹਿਤ ਦੇ ਲੜ ਲੱਗਾ ਵਿਦਿਆਰਥੀ ਪੁਸਤਕਾਂ ਦਾ ਸਾਥ ਮਾਨਣ ਦਾ ਆਦੀ ਹੋ ਜਾਂਦਾ ਹੈ ਤੇ ਪੁਸਤਕਾਂ ਦਾ ਸਾਥ ਮਾਨਣ ਦਾ ਆਦੀ ਹੋਇਆ ਇਨਸਾਨ ਜਿੰਦਗੀ ਦੀਆਂ ਬੁਲੰਦੀਆਂ ਨੂੰ ਜਰੂਰ ਪੁੱਜਦਾ ਹੈ। ਇਨਸਾਨ ਦੀ ਜਿੰਦਗੀ ਨੂੰ ਸਫਲਤਾ ਦੇ ਮੁਕਾਮ ‘ਤੇ ਪਹੁੰਚਾਉਣ ਵਿੱਚ ਪੁਸਤਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪੁਸਤਕਾਂ ਦੇ ਲੜ ਲੱਗਾ ਇਨਸਾਨ ਜੀਵਨ ਦੀਆਂ ਤਮਾਮ ਬੁਰਾਈਆਂ ਤੋਂ ਬਚ ਜਾਂਦਾ ਹੈ। ਅਜੋਕੇ ਸਮੇਂ ‘ਚ ਬੁਰਾਈ ਬਣ ਕੇ ਉੱਭਰ ਰਹੇ ਬੱਚਿਆਂ ਵਿੱਚ ਮੋਬਾਈਲ ਦੀ ਲੋੜ ਤੋਂ ਜਿਆਦਾ ਵਰਤੋਂ ਦੇ ਰੁਝਾਨ ਨੂੰ ਵੀ ਸ਼ਾਇਦ ਇਸ ਕੋਸ਼ਿਸ਼ ਨਾਲ ਠੱਲ੍ਹ ਪੈ ਸਕੇ।

ਵਿਭਾਗ ਵੱਲੋਂ ਆਪਣੇ ‘ਪੜ੍ਹੋ ਪੰਜਾਬ ਪੜ੍ਹਾਉ ਪੰਜਾਬ’ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲਾਂ ‘ਚ  ਸਥਾਪਿਤ ਰੀਡਿੰਗ ਸੈੱਲਾਂ ਨੂੰ ਪੁਨਰ-ਜੀਵਤ ਕੀਤਾ ਜਾ ਰਿਹਾ ਹੈ। ਕਿਸੇ ਸਮੇਂ ਇਹਨਾਂ ਰੀਡਿੰਗ ਸੱੈੱਲਾਂ ਵਿੱਚ ਬੱਚਿਆਂ ਦੇ ਪੜ੍ਹਨ ਲਈ ਬਾਲ ਕਹਾਣੀਆਂ ਅਤੇ ਬਾਲ ਗੀਤਾਂ/ਕਵਿਤਾਵਾਂ ਦੀਆਂ ਰੰਗ-ਬਰੰਗੀਆਂ ਦਿਲਕਸ਼ ਅਤੇ ਦਿਲਚਸਪ ਪੁਸਤਕਾਂ ਮੁਹੱਈਆ ਕਰਵਾਈਆਂ ਜਾਦੀਆਂ ਸਨ। ਪਰ ਪਿਛਲੇ ਕੁਝ ਅਰਸੇ ਤੋਂ ਇਹਨਾਂ ਸੈੱਲਾਂ ਲਈ ਬਾਲ ਮੈਗਜ਼ੀਨਾਂ ਅਤੇ ਬਾਲ ਪੁਸਤਕਾਂ ਦੀ ਉਪਲੱਬਧਤਾ ਨਾਂਹ ਦੇ ਬਰਾਬਰ ਸੀ। ਲਾਵਾਰਸੀ ਦੀ ਜੂਨ ਹੰਢਾ ਰਹੇ ਇਹਨਾਂ ਰੀਡਿੰਗ ਸੈੱਲਾਂ ਨੂੰ ਮੁੜ ਤੋਂ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਦੀਆਂ ਕੋਸ਼ਿਸ਼ਾਂ ਹਰ ਹਾਲ ਵਿੱਚ ਕਾਬਲੇ-ਤਾਰੀਫ ਹਨ। ਇਸੇ ਪ੍ਰਾਜੈਕਟ ਦੇ ਤਹਿਤ ਹਰ ਸਕੂਲ ਵੱਲੋਂ ਆਪਣਾ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਦ ਸਕੂਲਾਂ ਦੀਆਂ ਆਰਥਿਕ ਮਜ਼ਬੂਰੀਆਂ ਦੇ ਚਲਦਿਆਂ ਇਸ ਤਰ੍ਹਾਂ ਦੇ ਮੈਗਜ਼ੀਨ ਪ੍ਰੈੱਸ ਜਰੀਏ ਪ੍ਰਕਾਸ਼ਿਤ ਕਰਨਾ ਸੰਭਵ ਨਹੀਂ ਹੈ ਤਾਂ ਸਕੂਲਾਂ ਵੱਲੋਂ ਹੱਥ ਲਿਖਤ ਬਾਲ ਮੈਗਜ਼ੀਨ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।

ਇਹਨਾਂ ਬਾਲ ਰਸਾਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਬਾਲ ਰਚਨਾਵਾਂ, ਜਿਨ੍ਹਾਂ ਵਿੱਚ ਬਾਲ ਗੀਤ, ਬਾਲ ਕਵਿਤਾਵਾਂ, ਚੁਟਕਲੇ, ਬਾਲ ਕਹਾਣੀਆਂ ਤੇ ਚਿੱਤਰਾਂ ਨੂੰ ਪ੍ਰਮੁੱਖਤਾ ਨਾਲ ਛਾਪਣ ਦੇ ਨਾਲ-ਨਾਲ ਸਕੂਲ ਅਧਿਆਪਕਾਂ ਅਤੇ ਹੋਰ ਸ਼ਖਸੀਅਤਾਂ ਦੀਆਂ ਮਾਰਗ-ਦਰਸ਼ਕ ਰਚਨਾਵਾਂ ਨੂੰ ਵੀ ਸਥਾਨ ਦਿੱਤਾ ਜਾਂਦਾ ਹੈ। ਇਹਨਾਂ ਬਾਲ ਰਸਾਲਿਆਂ ਦੀ ਪ੍ਰਕਾਸ਼ਨਾ ਨਾਲ ਬੱਚਿਆਂ ਅੰਦਰ ਛੁਪੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਜਾਗਰ ਹੋਣ ਦਾ ਸਫਲ਼ ਅਵਸਰ ਮਿਲਦਾ ਹੈ। ਬੱਚੇ ਆਪਣੀਆਂ ਖੁਦ ਲਿਖੀਆਂ ਜਾਂ ਵੱਡਿਆਂ ਦੀ ਮੱਦਦ ਨਾਲ ਲਿਖੀਆਂ ਰਚਨਾਵਾਂ ਨੂੰ ਜਦੋਂ ਆਪਣੇ ਨਾਂਅ ਸਮੇਤ ਪੜ੍ਹਦੇ ਹਨ ਤਾਂ ਉਹਨਾਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ। ਇਸ ਤੋਂ ਵੀ ਅੱਗੇ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਵੀ ਇਹ ਮੈਗਜ਼ੀਨ ਲਾਹੇਵੰਦ ਮੁਹਾਜ਼ ਸਾਬਿਤ ਹੋ ਸਕਦੇ ਹਨ। ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਇੱਥੇ ਪ੍ਰਕਾਸ਼ਿਤ ਕਰਕੇ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ।

ਕਾਮਨਾ ਕੀਤੀ ਜਾ ਸਕਦੀ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਇਹ ਉਪਰਾਲਾ ਜਰੂਰ ਰੰਗ ਲਿਆਵੇਗਾ। ਵਿਦਿਆਰਥੀਆਂ ਅੰਦਰ ਛੁਪੀਆਂ ਕਲਾਵਾਂ ਅਤੇ ਪ੍ਰਤਿਭਾਵਾਂ ਨੂੰ ਬਾਹਰ ਨਿੱਕਲਣ ਦਾ ਅਵਸਰ ਮਿਲੇਗਾ ਅਤੇ ਪੰਜਾਬੀ ਭਾਸ਼ਾ ਦੀ ਝੋਲੀ ਵਿੱਚ ਹੋਰ ਸਾਹਿਤਕ ਹੀਰੇ ਪੈਣਗੇ।

ਸ਼ਕਤੀ ਨਗਰ, ਬਰਨਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਾਹਿਤਕਾਰਾਂ ਦੀ ਮੱਦਦ ਲਈ ਪੱਲਿਓਂ ਦਿਆਂਗਾ 50 ਲੱਖ : ਸਿੱਧੂ
ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਹੋਇਆ ਆਗਾਜ਼, ਮੁੱਖ ਮਹਿਮਾਨ ਅਮਰਿੰਦਰ ਸਿੰਘ ਰਹੇ ਗੈਰ ਹਾਜ਼ਰ

ਰਾਣਾ ਕੇ.ਪੀ. ਅਤੇ ਸਿੱਧੂ ਵੱਲੋਂ ਕੀਤਾ ਗਿਆ ਉਦਘਾਟਨ

ਸਿੱਧੂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਜੁੱਟੀਆ ਸੰਸਥਾਵਾਂ ਨੂੰ ‘ਲੇਖਕ ਭਲਾਈ ਫੰਡ’ ਬਣਾਉਣ ਦਾ ਸੱਦਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਰਲਡ ਪੰਜਾਬੀ ਕਾਨਫਰੰਸ ਅਤੇ ਪੰਜਾਬ ਕਲਾਂ ਪਰਿਸ਼ਦ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ‘ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ’ ਚੰਡੀਗੜ ਵਿਖੇ ਆਗਾਜ਼ ਹੋ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਲੱਗਣ ਦੇ ਕਾਰਨ ਸਮਾਗਮ ਦੀ ਸ਼ੁਰੂਆਤ ਕੁਝ ਹੱਦ ਤੱਕ ਫਿੱਕੀ ਜ਼ਰੂਰ ਹੋਈ ਹੈ ਪਰ ਇਸ ਕਾਨਫਰੰਸ ਵਿੱਚ ਚੁੱਕੇ ਜਾ ਰਹੇ ਗੰਭੀਰ ਮੁੱਦਿਆ ਨੂੰ ਦੇਖਦੇ ਹੋਏ ਕਾਨਫਰੰਸ ਵਿੱਚ ਭਾਗ ਲੈਣ ਵਾਲੀਆਂ ਵੱਲੋਂ ਕਾਫ਼ੀ ਉਤਸ਼ਾਹ ਵੀ ਦਿਖਾਇਆ ਜਾ ਰਿਹਾ ਹੈ। ਅਮਰਿੰਦਰ ਸਿੰਘ ਨੂੰ ਦਿੱਲੀ ਵਿਖੇ ਹੋਣ ਵਾਲੀ ਡਰਾਫ਼ਟ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਾਣਾ ਪੈ ਗਿਆ, ਜਿਸ ਕਾਰਨ ਉਹ ਅੱਜ ਮੁੱਖ ਮਹਿਮਾਨ ਹੋਣ ਦਾ ਬਾਵਜ਼ੂਦ ਵੀ ਹਾਜ਼ਰ ਨਹੀਂ ਹੋ ਸਕੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਇਸ ਕਾਨਫਰੰਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਕਰਵਾਏ ਉਦਘਾਟਨੀ ਸੈਸ਼ਨ ਵਿੱਚ ਰਾਣਾ ਕੇ.ਪੀ. ਸਿੰਘ ਤੇ ਸਿੱਧੂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੀ ਵਕਾਲਤ ਕੀਤੀ। ਕਾਨਫਰੰਸ ਦਾ ਆਗਾਜ਼ ਸਮਾਂ ਰੌਸ਼ਨ ਕਰ ਕੇ ਕੀਤਾ ਗਿਆ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਭਾਵੇਂ ਪੰਜਾਬੀ ਭਾਸ਼ਾ ਦਾ ਪਾਸਾਰ ਦੁਨੀਆਂ ਭਰ ‘ਚ ਹੋ ਚੁੱਕਾ ਹੈ ਪਰ ਹਾਲੇ ਵੀ ਵੱਖ-ਵੱਖ ਕੋਰਸਾਂ ਦੀ ਪੜ੍ਹਾਈ, ਨੌਕਰੀਆਂ ਅਤੇ ਰੁਜ਼ਗਾਰ ਦੇ ਸਾਧਨਾਂ ‘ਚ ਸਾਡੀ ਭਾਸ਼ਾ ਦਰ-ਕਿਨਾਰ ਹੀ ਹੈ। ਬਹੁਤ ਸਾਰੇ ਕੋਰਸ ਜਿਵੇਂ ਕਿ ਐਲ.ਐਲ.ਬੀ. , ਸਾਇੰਸ ਨਾਲ ਸਬੰਧਿਤ ਕੋਰਸਾਂ ਅਤੇ ਆਈ.ਟੀ. ਖੇਤਰਾਂ ਦੀ ਪੜ੍ਹਾਈ ਨਿਰੋਲ ਪੰਜਾਬੀ ਭਾਸ਼ਾ ‘ਚ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੋਈ ਵੀ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ ਪਰ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ‘ਤੇ ਮਾਣ ਹੋਣਾ ਚਾਹੀਦਾ ਹੈ। ਇਸ ਦੇ ਵਿਕਾਸ ਲਈ ਸਭਨਾਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਵੱਖ-ਵੱਖ ਮੰਚਾਂ ‘ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੀ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੋ ਗਈ ਤਾਂ ਸਾਡੇ ਮਹਾਨ ਪੰਜਾਬੀ ਲਿਖਾਰੀਆਂ/ਸ਼ਾਇਰਾਂ ਨੂੰ ਕੌਣ ਪੜ੍ਹੇਗਾ ਤੇ ਸੁਣੇਗਾ।

ਇਹ ਵੀ ਪੜ੍ਹੋ : ਤਿਰੰਗੇ ਦਾ ਅਪਮਾਨ ਕਰਨ ਵਾਲੇ Amritpal ਦੇ ਕਰੀਬੀ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮੌਤ

ਉਨ੍ਹਾਂ ਕਿਹਾ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਸਾਨੂੰ ਨਵੀਂ ਪੀੜ੍ਹੀ  ਨੂੰ ਪੰਜਾਬੀ ਵਿਰਸੇ, ਸਾਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨਗੀ ਪਵੇਗੀ। ਵੱਡੇ ਸਾਹਿਤਕਾਰਾਂ, ਲੇਖਕਾਂ ਤੇ ਕਲਾਕਾਰਾਂ ਨੂੰ ਕੌਮ ਦਾ ਸਰਮਾਇਆ ਦੱਸਦੇ ਹੋਏ ਸ.ਸਿੱਧੂ ਨੇ ਕਿਹਾ ਕਿ ਲੇਖਕਾਂ ਨਾਲ ਜੁੜੀਆਂ ਥਾਵਾਂ ਤੇ ਸ਼ਹਿਰਾਂ/ਕਸਬਿਆਂ ਨੂੰ ਸਾਹਿਤਕ ਸੈਲਾਨੀ ਸਰਕਟ ਅਧੀਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਵੱਡੇ ਲੇਖਕਾਂ ਦੇ ਜਨਮ ਦਿਨ ਵੱਡੇ ਪੱਧਰ ‘ਤੇ ਮਨਾਉਣੇ ਚਾਹੀਦੇ ਹਨ।

ਕਲਚਰ ਪਾਰਲੀਮੈਂਟ ਜ਼ਰੀਏ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਜਨਮ ਦਿਹਾੜੇ ਵੱਡੇ ਪੱਧਰ ‘ਤੇ ਮਨਾਏ ਜਾਣਗੇ: ਸਿੱਧੂ

ਉਨ੍ਹਾਂ ਇਹ ਵੀ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਵੱਡਾ ਸਾਹਿਤਕਾਰ ਵੱਡੀ ਉਮਰ ਵਿੱਚ ਪੈਸੇ ਦੀ ਕਮੀ ਕਾਰਨ ਇਲਾਜ ਲਈ ਤਰਸਦਾ ਹੈ, ਇਸ ਸਬੰਧੀ ਉਨ੍ਹਾਂ ਇਹ ਵਕਾਲਤ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਕ ਕਾਰਪਸ ਫੰਡਜ ਬਣਾਉਣਾ ਚਾਹੀਦਾ ਹੈ ਜੋ ਵੱਡੇ ਲੇਖਕਾਂ, ਫ਼ਨਕਾਰਾਂ ਦੀ ਔਖੇ ਵੇਲੇ ਮੱਦਦ ਕਰ ਸਕੇ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਅਤੇ ਸਭ ਤੋਂ ਪਹਿਲਾ ਉਹ ਖੁਦ ਆਪਣੀ ਜੇਬ 50 ਲੱਖ ਰੁਪਏ ਵਿੱਚ ਇਸ ਫੰਡ ਵਿੱਚ ਪਾਉਣਗੇ।

ਇਸ ਤੋਂ ਪਹਿਲਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਐਚ.ਐਸ. ਹੰਸਪਾਲ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਸਾਰੇ ਵਪਾਰਕ ਅਦਾਰਿਆਂ, ਸੜਕੀ ਬੋਰਡਾਂ ਅਤੇ ਦੁਕਾਨਾਂ ‘ਤੇ ਲੱਗਣ ਵਾਲੇ ਬੋਰਡਾਂ ਵਿਚ ਪਹਿਲੇ ਸਥਾਨ ‘ਤੇ ਪੰਜਾਬੀ ਲਿਖੀ ਜਾਣੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਨਾਮਧਾਰੀ ਗੁਰੂ ਉਦੈ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲਣ ‘ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਸਬੰਧੀ ਕਿਸੇ ਹੀਣਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।

ਸੁਰਜੀਤ ਪਾਤਰ ਵੱਲੋਂ ਪੰਜਾਬੀ ਭਾਸ਼ਾ ਨੂੰ ਪਹਿਲੀ ਤਰਜੀਹ ਦੇਣ ਦੀ ਵਕਾਲਤ

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਪਣੇ ਸੰਬੋਧਨ ਦੌਰਾਨ ਉਦਾਹਰਣਾਂ ਸਮੇਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਮਾਂ ਬੋਲੀ ਨੂੰ ਚੰਗੀ ਤਰ•ਾਂ ਸਿੱਖੀਏ ਅਤੇ ਉਸ ਤੋਂ ਬਾਅਦ ਹੋਰਨਾਂ ਭਾਸ਼ਾਵਾਂ ਦੀ ਮੁਹਾਰਤ ਹਾਸਲ ਕਰੀਏ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦਾ ਪੰਜਾਬੀ ਭਾਸ਼ਾ ਨਾਲ ਮੋਹ ਜ਼ਿਆਦਾ ਹੈ ਜਦਕਿ ਪੰਜਾਬ ਵਾਸੀ ਆਪਣੇ ਘਰਾਂ ‘ਚ ਹਿੰਦੀ-ਅੰਗਰੇਜ਼ੀ ਬੋਲਣ ‘ਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ।

ਇਹ ਵੀ ਪੜ੍ਹੋ : ਨੌਜਵਾਨ ’ਤੇ ਹਮਲਾ ਕਰਨ ਵਾਲੇ ਪੁਲਿਸ ਅੜਿੱਕੇ

ਅੰਤ ਵਿੱਚ ਡਾ. ਦੀਪਕ ਮਨਮੋਹਨ ਸਿੰਘ ਸਾਰੇ ਮਹਿਮਾਨਾਂ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਦੇ ਮੰਤਵਾਂ ਅਤੇ ਇਸ ਦੇ ਇਤਿਹਾਸ ‘ਤੇ ਵੀ ਝਾਤੀ ਪਾਈ। ਸਟੇਜ ਸੰਚਾਲਨ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਕੱਤਰ ਜਨਰਲ ਡਾ.ਰਵੇਲ ਸਿੰਘ ਨੇ ਕੀਤਾ। ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਬੁਲਾਰਿਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ•ਦੇ ਉਪ ਕੁਲਪਤੀ ਪ੍ਰੋ.ਅਰੁਣ ਗਰੋਵਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ. ਬੀ. ਐਸ. ਘੁੰਮਣ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਮਾਣਕ ਵਿੱਚ ਸ਼ਾਮਲ ਸਨ। ਇਸ ਮੌਕੇ ਰਾਣਾ ਜੰਗ ਬਹਾਦਰ ਗੋਇਲ, ਸੁੱਖੀ ਬਾਠ, ਇਕਬਾਲ ਮਾਹਲ ਤੇ ਅੰਮ੍ਰਿਤ ਕੁਮਾਰੀ ਨੂੰ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਬਦਲੇ ਸਨਮਾਨਤ ਕੀਤਾ।

ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰੀਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮੀ ਲੇਖਕ ਅਤੇ ਸੀਨੀਅਰ ਪੱਤਰਕਾਰ ਸ਼ਾਮਲ ਸਨ। ਜਿਨ੍ਹਾਂ ਵਿੱਚ ਬਲਦੇਵ ਸਿੰਘ ਸੜਕਨਾਮਾ, ਗੁਲਜ਼ਾਰ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਸੁਰਿੰਦਰ ਸਿੰਘ ਤੇਜ, ਸਿੱਧੂ ਦਮਦਮੀ, ਪੰਮੀ ਬਾਈ, ਸੁਖਵਿੰਦਰ ਅੰਮ੍ਰਿਤ, ਨਛੱਤਰ, ਡਾ.ਮਨਮੋਹਨ ਸਿੰਘ ਪ੍ਰਮੁੱਖ ਸਨ।

ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ‘ਚ ਮਾਨਵ-ਜਾਤੀ ਦੇ ਅੰਗ-ਸੰਗ ਮੌਖਿਕ ਜਾਂ ਸ਼ਬਦੀ ਰੂਪ ‘ਚ ਮਨੁੱਖੀ ਕਦਰਾਂ-ਕੀਮਤਾਂ ਦੀ ਅਗਵਾਈ ਕਰਦਾ ਰਹਿੰਦਾ ਹੈ

ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਵੀ ਇਹੋ ਗੱਲ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਜੀਵਨ ਦੀ ਸੋਝੀ ਕਰਾਉਣ ਲਈ ਤੇ ਸਮਾਜਿਕ-ਸੱਚ ਦੀ ਪ੍ਰਮਾਣਿਕਤਾ ਨੂੰ ਸਾਰਥਿਕ-ਪਰਿਪੇਖਤਾ ਦੇਣ ਲਈ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਪੂਰਵ ਮੁਗਲ-ਕਾਲ, ਮੁਗਲ-ਕਾਲ, ਪਿਛਲੇਰੇ ਮੁਗਲ-ਕਾਲ, ਸਿੱਖ-ਰਾਜ ਕਾਲ ਤੇ ਅੰਗਰੇਜ਼-ਕਾਲ ‘ਚ ਸਰਕਾਰੀ ਸਰਪ੍ਰਸਤੀ ਰਾਹੀਂ ਨਹੀਂ ਹੋ ਸਕਿਆ ਇਸ ਗੱਲੋਂ ਪੰਜਾਬੀ ਭਾਸ਼ਾ ਨੂੰ ਬਣਦੀ ਮਾਣਤਾ ਨਹੀਂ ਮਿਲ ਸਕੀ ਸਮਾਜਿਕ ਲਹਿਰਾਂ ਦੇ ਪ੍ਰਭਾਵ ਹੇਠ ਸੂਫ਼ੀ-ਕਾਵਿ-ਧਾਰਾ, ਗੁਰਮਤਿ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ, ਬੀਰ ਰਸ ਕਾਵਿ-ਧਾਰਾ ਨੇ ਹੀ ਪੰਜਾਬੀ ਦੇ ਵਿਰਸੇ ਨੂੰ ਭਰਪੂਰ ਕੀਤਾ

ਅੰਗਰੇਜ਼-ਯੁੱਗ ਦੇ ਅਧੋਗਤੀ-ਕਾਲ ਦੌਰਾਨ ਭਾਵ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆ ‘ਚ ਪੰਜਾਬੀ ਦੇ ਵਿਦਵਾਨ ਅਤੇ ਸੂਝਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਹੱਕ ‘ਚ ਆਵਾਜ਼ ਉਠਾ ਕੇ ਪੰਜਾਬੀ ਸਾਹਿਤ ਦਾ ਆਧੁਨਿਕ-ਯੁੱਗ ਸਿਰਜਣ ਵਿੱਚ ਸਲਾਹੁਣਯੋਗ ਪ੍ਰਾਰੰਭ ਕੀਤਾ, ਜਿਨ੍ਹਾਂ ‘ਚ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ, ਪ੍ਰੋ. ਈਸ਼ਵਰ ਚੰਦਰ ਨੰਦਾ, ਪ੍ਰੋ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਲਾਲ ਕਿਰਪਾ ਸਾਗਰ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਨ੍ਹ ਸਿੰਘ ਨਾਭਾ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ

ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਜੰਥੇਬੰਦਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਜਦੋਂ ਅਸੀਂ ਬੀਤੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਡਾ ਸਿਰ ਉੱਚਾ ਕਰਦੀ ਹੈ ਕਿ ਇਸ ਕਾਰਜ ਲਈ ਹਿੰਦੂ, ਮੁਸਲਮਾਨ ਅਤੇ ਸਿੱਖ ਲੇਖਕਾਂ ਨੇ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ ਹੈ ਉਸ ਵੇਲੇ ਦੇਸ਼ ਗੁਲਾਮ ਹੋਣ ਕਾਰਨ, ਦੇਸ਼ ਪਿਆਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪ੍ਰਧਾਨ ਸੀ ਜਿਸ ਕਾਰਨ ਪੰਜਾਬੀਆਂ ਤੇ ਪੰਜਾਬੀ ਲੇਖਕਾਂ ਨੇ ਜਲਸਿਆਂ ਅਤੇ ਕਾਨਫਰੰਸਾ ‘ਚ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਲਈ ਪ੍ਰੇਰਤ ਕਰਨ ਲਈ ਪੰਜਾਬੀ ਕਵਿਤਾ ਰਾਹੀਂ ਉਭਾਰਿਆ ਤੇ ਜਗਾਇਆ

ਅਜਿਹੇ ਹਾਲਾਤਾਂ  ਕਰਨ ਹੀ ਪੰਜਾਬੀ ਬੋਲੀ ਦੀ ਹਰ ਪੱਖੋਂ ਉੱਨਤੀ ਲਈ ਤੇ ਪੰਜਾਬੀਆਂ ਨੂੰ ਮਾਤ-ਭਾਸ਼ਾ ਦਾ ਦਰਜਾ ਦਿਵਾਉਣ ਲਈ ਅਕਤੂਬਰ, 1962 ਵਿੱਚ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ‘ਚ ਪੰਜਾਬੀ ਸਾਹਿਤਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਟੀ ਦੇ ਪੰਜਾਬੀ ਲੇਖਕ ਤੇ ਵਿਦਵਾਨ ਸ਼ਾਮਲ ਹੋਏ ਇੰਜ ਪੰਜਾਬੀ ਸਾਹਿਤ ਸਭਾ ਦੀ ਨੀਂਹ ਅੰਮ੍ਰਿਤਸਰ ਵਿੱਚ ਰੱਖੀ ਗਈ ਇਸ ਦੇ ਫਲਸਰੂਪ 12 ਨਵੰਬਰ, 1962 ਨੂੰ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਹਾਲ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ

ਲੋਕਾਂ ਅੰਦਰ ਇੱਕ ਚੇਤਨਾ ਜਗਾਉਣ ਲਈ ਲਾਲਾ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ 25 ਅਕਤੂਬਰ, 1927 ਨੂੰ ਅੰਮ੍ਰਿਤਸਰ ‘ਚ ਪਹਿਲੀ ਸੂਬਾ ਪੰਜਾਬੀ ਕਾਨਫਰੰਸ ਕੀਤੀ ਗਈ ਪੰਜਾਬੀ ਭਾਸ਼ਾ ਦੀ ਹਰਮਨਪਿਆਰਤਾ ਵਿਗਸਣ ਦੇ ਸਿੱਟੇ ਵੱਜੋਂ ਇਸ ਕਾਨਫਰੰਸ ਤੋਂ ਮਗਰੋਂ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਪ੍ਰਸਿੱਧ ਪੰਜਾਬੀ ਨਾਟਕ ‘ਸੁਭੱਦਰਾ’ ਇਸ ਰੰਗ-ਮੰਚ ‘ਤੇ ਖੇਡਿਆ ਗਿਆ

ਕਾਨਫਰੰਸ ਦੀ ਸਫ਼ਲਤਾ ਕਾਰਨ 23 ਸਤੰਬਰ, 1928 ਨੂੰ ਸ਼ਿਮਲੇ ਅੰਦਰ ਸ਼ਾਹਾਨਾ ਕਵੀ ਦਰਬਾਰ ਹੋਇਆ ਸਾਹਿਤਕ ਜਥੇਬੰਦੀਆਂ ਦੀ ਪਿੱਠ-ਭੂਮੀ ਨੂੰ ਬਲ ਮਿਲਿਆ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ, ਪੰਜਾਬ ਟੈਕਸਟ ਬੁੱਕ ਕਮੇਟੀ ਲਾਹੌਰ, ਸੈਂਟਰਲ ਪੰਜਾਬੀ ਸਭਾ ਪੰਜਾਬ, ਸਿੱਖ ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਆਦਿ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਜ਼ਾਦੀ ਤੋਂ ਪਹਿਲਾਂ ਬਹੁਤ ਸ਼ਿੱਦਤ ਨਾਲ ਯੋਗਦਾਨ ਪਾਇਆ ਉਪਰੋਕਤ ਸਾਹਿਤਕ ਪਿਛੋਕੜ ‘ਤੇ ਪੰਛੀ-ਝਾਤ ਪਾਉਣ ਨਾਲ ਇਹ ਤਸੱਲੀ ਬੱਝਦੀ ਹੈ ਕਿ ਪੰਜਾਬੀ ਲੇਖਕਾਂ ਨੇ ਆਪਣੀ ਮਾਂ-ਬੋਲੀ ਪ੍ਰਤੀ ਫ਼ਰਜ਼ਾਂ ਨੂੰ ਪਛਾਣਦੇ ਹੋਏ, ਸਾਡੇ ਲਈ ਅਜਿਹੀ ਭੂਮੀ ਤਿਆਰ ਕੀਤੀ ਜਿਸ ਦਾ ਸਿੱਟਾ ਅਜੋਕੀਆਂ ਸਾਹਿਤ ਸਭਾਵਾਂ ਦੀ ਗਿਣਤੀ ‘ਚ ਉਤਸ਼ਾਹ ਜਨਕ ਵਾਧਾ ਹੋਣਾ ਹੈ

ਆਜ਼ਾਦੀ ਪਿੱਛੋਂ ਜਿੱਥੇ ਸਮੇਂ-ਸਮੇਂ ਹੋਰ ਸਾਹਿਤਕ-ਜਥੇਬੰਦੀਆਂ ਨੇ ਆਪਣੀਆਂ ਸਾਹਿਤਕ-ਸਰਗਰਮੀਆਂ ਰਾਹੀਂ ਪੰਜਾਬੀ ਭਾਸ਼ਾ ਦੀ Àੁੱਨਤੀ ਲਈ ਯਤਨ ਜਾਰੀ ਰੱਖੇ, ਉੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦਾ ਨਾਂਅ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਹੜੀ 7 ਅਗਸਤ, 1953 ਨੂੰ ਹੋਂਦ ਵਿੱਚ ਆਈ ਇਸ ਸਭਾ ਦੀ ਪਹਿਲੀ ਪੁਸਤਕ 1956 ‘ਚ ‘ਪੰਖੜੀਆਂ’ ਛਪੀ ਇਸ ਪਿੱਛੋਂ ‘ਏਨੀ ਮੇਰੀ ਬਾਤ’ (1960) ‘ਕੌਲਫੁਲ’ (1962) ‘ਮਹਾਨ ਬੱਚੇ’ (1967), ‘ਕੂੜ ਨਿਖੁੱਟੇ’ (1979), ‘ਕਥਨਾਵਲੀ’ (1978) ‘ਕਤਰਾ-ਕਤਰਾ ਸੋਚ’ (ਕਹਾਣੀ ਸੰਗ੍ਰਹਿ), ‘ਕਿਰਨਾਂ ਦੇ ਰੰਗ’ ‘ਲਾਲੀ ਹਰਿਆਲੀ’ ਆਦਿ ਪੁਸਤਕਾਂ ਪ੍ਰਕਾਸ਼ਨ ਹੋਣਾ, ਇੱਕ ਮਾਅਰਕੇ ਦੀ ਗੱਲ ਸੀ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 24 ਅਪਰੈਲ, 1954 ਨੂੰ ਹੋਂਦ ‘ਚ ਆਈ ਜਿਸਦੇ ਪ੍ਰਧਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਕਲਾ-ਪਾਰਖੂ ਵੀ ਰਹੇ ਇਸ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਹੱਦ ਉਪਰਾਲੇ ਕੀਤੇ ਕਿੰਨੀਆਂ ਹੀ ਗੋਸ਼ਟੀਆਂ, ਪੁਸਤਕਾਂ ਦਾ ਪ੍ਰਕਾਸ਼ਨ, ਸਨਮਾਨ, ਸੈਮੀਨਾਰ ਤੇ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਪੰਜਾਬੀ ਅਨੁਵਾਦ ਕਰਾ ਕੇ ਹੋਰ ਸਭਾਵਾਂ ਨੂੰ ਉਤਪੰਨ ਹੋਣ ‘ਚ ਪ੍ਰੇਰਨਾ ਦਿੱਤੀ ਇੰਜ ਪੰਜਾਬੀ ਸਾਹਿਤ ਸਭਾਵਾਂ ਦੀ ਸਥਾਪਨਾ ਵਧਦੀ ਰਹੀ

ਪੰਜਾਬੀ ਸਾਹਿਤ ਸਭਾਵਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਤੇ ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਦੇ ਤੌਰ ‘ਤੇ ਬਣਦੀ ਥਾਂ ਦੁਆਉਣ ਲਈ ਅਤੇ ਲੇਖਕਾਂ ਦੀ ਜਥੇਬੰਧਕ ਆਵਾਜ਼ ਨੂੰ ਬੁਲੰਦ ਕਰਾਉਣ ਲਈ ਪਿੰ੍ਰ. ਸੰਤ ਸਿੰਘ ਸੇਖੋਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੋੜ੍ਹੀ ਗੱਡ ਕੇ ਇੱਕ ਸ਼ਾਨਦਾਰ ਇਤਿਹਾਸਕ ਕੰਮ ਕੀਤਾ ਜਿਸ ਨਾਲ ਇਸ ਸਮੇਂ ‘ਚ ਸਥਾਪਤ ਲਗਪਗ 104 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ ਤੇ ਇਸ ਤੋਂ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲਗਭਗ 148 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਕਾਰਜਸ਼ੀਲ ਹਨ

….ਚਲਦਾ

ਮਨਮੋਹਨ ਸਿੰਘ ਦਾਊਂ

ਮੋ: 81907-00503

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੱਛੜੇਪਣ ਦਾ ਦਾਗ ਧੋ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰ
ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਦੀ ਸਾਹਿਤ ਅਕਾਦਮੀ ਪੁਰਸਕਾਰ ਲਈ ਹੋਈ ਚੋਣ

ਸੁਖਜੀਤ, ਮਾਨਸਾ: ਬੇਸ਼ੱਕ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਪੱਛੜਿਆ ਸਮਝਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਰਿਹਾ ਸਾਹਿਤ ਖੇਤਰ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਸਮੇਤ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ‘ਚੋਂ ਸਫਲ ਹੋਣ ਵਾਲਿਆਂ ‘ਚ ਮਾਨਸਾ ਜ਼ਿਲ੍ਹੇ ਦਾ ਨਾਂਅ ਵੀ ਬੋਲਣ ਲੱਗਾ ਹੈ ਜ਼ਿਲ੍ਹੇ ਦੀ ਤਾਜਾ ਪ੍ਰਾਪਤੀ ਸਾਹਿਤਕ ਖੇਤਰ ‘ਚ ਹੋਈ ਹੈ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਲਈ ਦੋ ਪੁਰਸਕਾਰ ਐਲਾਨੇ ਗਏ ਹਨ ਅਤੇ ਇਹ ਦੋਵੇਂ ਪੁਰਸਕਾਰਾਂ ਲਈ ਚੁਣੇ ਜਾਣ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰਾਂ ਨੂੰ ਮਿਲਿਆ ਹੈ

ਸੱਤਪਾਲ ਭੀਖੀ ਨੂੰ ਬਾਲ ਸਾਹਿਤ ਦੀ ਸਿਰਜਣਾ ਲਈ ਮਿਲੇਗਾ ਪੁਰਸਕਾਰ

ਭਾਰਤੀ ਸਾਹਿਤ ਅਕਾਦਮੀ ਵੱਲੋਂ ਐਲਾਨੇ ਗਏ ਇਨ੍ਹਾਂ ਮਾਣਮੱਤੇ ਪੁਰਸਕਾਰਾਂ ਲਈ ਬਾਲ ਸਾਹਿਤਕਾਰ ਵਜੋਂ ਸੱਤਪਾਲ ਭੀਖੀ ਨੂੰ ‘ਬਾਲ ਸਾਹਿਤ ਪੁਰਸਕਾਰ’ ਅਤੇ ਯੁਵਾ ਪੁਰਸਕਾਰ ਵਜੋਂ ਸ਼ਾਇਰ ਹਰਮਨਜੀਤ ਨੂੰ ਚੁਣਿਆ ਗਿਆ ਹੈ ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਦੱਸਿਆ ਕਿ ਉਸਦੀ ਪਹਿਲੀ ਕਿਤਾਬ ਸਾਲ 2001 ‘ਚ ‘ਪਲਕਾਂ ਹੇਠ ਦਰਿਆ ‘ ਛਪੀ ਸੀ ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ‘ਚ ਬਾਲ ਸਾਹਿਤ ਹੀ ਨਹੀਂ ਸਗੋਂ ਆਮ ਕਵਿਤਾਵਾਂ ਵੀ ਲਿਖਦੇ ਸੀ ਪਰ ਬਾਲ ਸਾਹਿਤ ਦੀ ਵੱਡੇ ਪੱਧਰ ‘ਤੇ ਸ਼ੁਰੂਆਤ ਸਾਲ 2002 ‘ਚ ਇੱਕ ਪ੍ਰਾਇਮਰੀ ਅਧਿਆਪਕ ਵਜੋਂ ਭਰਤੀ ਹੋਣ ਤੋਂ ਬਾਅਦ ਹੀ ਹੋਈ

ਉਨ੍ਹਾਂ ਦੱਸਿਆ ਕਿ ਸਕੂਲ ‘ਚ ਛੋਟੇ ਬੱਚਿਆਂ ਦੀਆਂ ਆਦਤਾਂ, ਗੱਲਾਂ ਆਦਿ ‘ਤੇ ਉਸਨੇ ਸੌਖੀ ਸ਼ਬਦਾਵਲੀ ਵਾਲੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸੱਤਪਾਲੀ ਭੀਖੀ ਇਸ ਵੇਲੇ ਪ੍ਰਾਇਮਰੀ ਸਕੂਲ ਦਾਣਾ ਮੰਡੀ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸਦੀਆਂ 18 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ‘ਚੋਂ 12 ਕਿਤਾਬਾਂ ਬਾਲ ਸਾਹਿਤ ਨਾਲ ਸਬੰਧਤ ਹਨ

3 ਕਿਤਾਬਾਂ ਦਾ ਕੀਤਾ ਗਿਆ ਹੈ ਅਨੁਵਾਦ

ਇਸ ਤੋਂ ਇਲਾਵਾ 3 ਕਿਤਾਬਾਂ ਦਾ ਅਨੁਵਾਦ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਆਪਣਾ ਪੁਰਸਕਾਰ ਸਵ. ਅਜਮੇਰ ਔਲਖ ਨੂੰ ਸਮਰਪਿਤ ਕੀਤਾ ਹੈ ਉਨ੍ਹਾਂ ਆਖਿਆ ਕਿ ਛੋਟੇ ਹੁੰਦਿਆਂ ਉਹ ਪ੍ਰੋ. ਔਲਖ ਦੇ ਨਾਟਕ ਵੇਖਦੇ ਹੁੰਦੇ ਸੀ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਹੀ ਲੇਖਣੀ ਦੀ ਗੁੜਤੀ ਲਈ ਸੀ

ਨੌਜਵਾਨ ਸ਼ਾਇਰ ਹਰਮਨਜੀਤ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ ਜੰਮਪਲ ਹੈ ਹਰਮਨ ਨੂੰ ਯੁਵਾ ਪੁਰਸਕਾਰ ਉਸਦੀ ਕਿਤਾਬ ‘ਰਾਣੀ ਤੱਤ’ ਦੀ ਅਪਾਰ ਸਫਲਤਾ ‘ਤੇ ਮਿਲ ਰਿਹਾ ਹੈ ਜਿਸਦੇ ਹੁਣ ਤੱਕ 5 ਐਡੀਸ਼ਨ ਆ ਚੁੱਕੇ ਹਨ ਇਸ ਸ਼ਾਇਰ ਦੀ ਇਹ ਪਹਿਲੀ ਹੀ ਕਿਤਾਬ ਹੈ ਜੋ ਉਨ੍ਹਾਂ ਨੇ 2015 ‘ਚ ਲਿਖੀ ਸੀ ਸੱਤਪਾਲ ਭੀਖੀ ਦੀ ਤਰ੍ਹਾਂ ਹਰਮਨਜੀਤ ਵੀ ਪ੍ਰਾਇਮਰੀ ਅਧਿਆਪਕ ਹੈ ਹਰਮਨਜੀਤ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖਦਾ ਹੈ ਫਿਲਮ ਸਰਵਣ ਅਤੇ ਲਹੌਰੀਏ ਵਿੱਚ ਵੀ ਉਸ ਵੱਲੋਂ ਲਿਖੇ ਗੀਤਾਂ ਨੂੰ ਗਾਇਆ ਗਿਆ ਹੈ

ਜ਼ਿਲ੍ਹਾ ਮਾਨਸਾ ਦੇ ਇਨ੍ਹਾਂ ਦੋਵੇਂ ਲੇਖਕਾਂ ਦੀ ਇਸ ਮਾਣ ਮੱਤੀ ਪ੍ਰਾਪਤੀ ‘ਤੇ ਜ਼ਿਲ੍ਹਾ ਵਾਸੀਆਂ ਤੋਂ ਇਲਾਵਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹੋਰ ਲੋਕਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ

ਦੱਸਣਯੋਗ ਹੈ ਕਿ ਵੱਖ-ਵੱਖ ਸੂਬਿਆਂ ਦੇ ਚੁਣੇ ਜਾਂਦੇ ਸਾਹਿਤਕਾਰਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਹ ਪੁਰਸਕਾਰ ਇੱਕ ਵੱਡੇ ਸਮਾਗਮ ਦੌਰਾਨ ਵੰਡੇ ਜਾਂਦੇ ਹਨ ਪੁਰਸਕਾਰ ‘ਚ ਪੰਜਾਹ ਹਜ਼ਾਰ ਰੁਪਏ, ਸਨਮਾਨ ਪੱਤਰ ਅਤੇ ਇੱਕ ਸ਼ਾਲ ਸ਼ਾਮਲ ਹੁੰਦਾ ਹੈ

ਲੇਖਕਾਂ ਦੀਆਂ ਰਚਨਾਵਾਂ ‘ਚੋਂ ਸਰਕਾਰਾਂ ਪੜ੍ਹਨ ਲੋਕਾਂ ਦੀ ਪੀੜਾ

ਸੱਤਪਾਲ ਭੀਖੀ ਦਾ ਕਹਿਣਾ ਹੈ ਕਿ ਸਰਕਾਰਾਂ ਲੇਖਕਾਂ ਨੂੰ ਸਾਹਿਤ ਸਿਰਜਣਾ ਦਾ ਮਹੌਲ ਦੇਣ ਉਨ੍ਹਾਂ ਆਖਿਆ ਕਿ ਲੇਖਕਾਂ ਦੀਆਂ ਰਚਨਾਵਾਂ ਆਮ ਲੋਕਾਂ ਦੇ ਮਸਲਿਆਂ ਨਾਲ ਜੁੜੀਆਂ ਹੁੰਦੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੇਖਕਾਂ ਦੀਆਂ ਰਚਨਾਵਾਂ ‘ਚੋਂ ਲੋਕਾਂ ਦੀ ਪੀੜਾ ਪੜ੍ਹਕੇ ਉਨ੍ਹਾਂ ਦਾ ਹੱਲ ਕਰਨ

ਇੱਕੋ ਘਰ ਦੇ ਨੇ ਚਾਰ ਸਾਹਿਤਕਾਰ

ਪੰਜਾਬੀ ਦੀ ਕਹਾਵਤ ‘ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ’ ਬਾਲ ਸਾਹਿਤਕਾਰ ਦੇ ਪਰਿਵਾਰ ‘ਤੇ ਸਹੀ ਢੁੱਕਦੀ ਹੈ ਇਸ ਪਰਿਵਾਰ ‘ਚੋਂ ਸੱਤਪਾਲ ਦੇ ਵੱਡੇ ਭਰਾ ਡਾ. ਲਕਸ਼ਮੀ ਨਰਾਇਣ ਵੀ ਸਾਹਿਤਕਾਰ ਹਨ, ਜਿਨ੍ਹਾਂ ਦੀਆਂ ਹੁਣ ਤੱਕ ਕਰੀਬ 6 ਕਿਤਾਬਾਂ ਛਪ ਚੁੱਕੀਆਂ ਹਨ ਸੱਤਪਾਲ ਦੀ ਪਤਨੀ ਨਰਿੰਦਰਪਾਲ ਕੌਰ ਵੀ ਕਵਿਤਾਵਾਂ ਲਿਖਦੀ ਹੈ ਉਨ੍ਹਾਂ ਦੀ ਇੱਕ ਕਿਤਾਬ ‘ਕੈਕਟਸ ਦੀ ਖੁਸ਼ਬੂ’ ਛਪ ਚੁੱਕੀ ਹੈ  ਸੱਤਪਾਲ ਦੀ ਨੌਵੀਂ ‘ਚ ਪੜ੍ਹਦੀ ਧੀ ਵੀ ਬਾਲ ਸਾਹਿਤ ਦੀ ਸਿਰਜਣਾ ਕਰਦੀ ਹੈ ਜਿਸਦੀਆਂ ਹੁਣ ਤੱਕ 3 ਬਾਲ ਪੁਸਤਕਾਂ ਛਪ ਚੁੱਕੀਆਂ ਹਨ

ਪ੍ਰੋ. ਔਲਖ ਤੋਂ ਬਾਅਦ ਫਿਰ ਮਿਲਿਆ ਮਾਨਸਾ ਨੂੰ ਮਾਣ

ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ‘ਚ ਪ੍ਰੋ. ਅਜਮੇਰ ਸਿੰਘ ਔਲਖ ਨੂੰ ਮਿਲਿਆ ਸੀ ਲੰਬੇ ਅਰਸੇ ਬਾਅਦ ਹੁਣ ਫਿਰ ਇਹ ਪੁਰਸਕਾਰ ਹਾਸਲ ਕਰਨ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਹਰਮਨਜੀਤ ਅਤੇ ਸੱਤਪਾਲ ਭੀਖੀ ਨੂੰ ਮਿਲਿਆ ਹੈ

ਵਹੀਕਲਾਂ ‘ਤੇ ਲਿਖਾਉਂਦੇ ਨੇ ਲੋਕ ‘ਰਾਣੀ ਤੱਤ’ ਦੀਆਂ ਸਤਰਾਂ

ਕਿਸੇ ਵੀ ਲੇਖਕ ਦੀ ਰਚਨਾ ਜਦੋਂ ਲੋਕ ਗੀਤ ਵਾਂਗ ਲੋਕਾਂ ਦੀ ਜੁਬਾਨ ‘ਤੇ ਆ ਜਾਵੇ ਤਾਂ ਇਹ ਵੀ ਉਸ ਲਈ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ ‘ਰਾਣੀ ਤੱਤ’ ਦੇ ਲੇਖਕ ਹਰਮਨਜੀਤ ਦੀਆਂ ਇਸ ਕਿਤਾਬ ਵਿਚਲੀਆਂ ਸਤਰਾਂ ਨੂੰ ਲੋਕ ਬੜੇ ਸ਼ੌਂਕ ਨਾਲ ਆਪਣੀਆਂ ਟਰਾਲੀਆਂ, ਮੋਟਰਸਾਈਕਲਾਂ ਆਦਿ ਸਮੇਤ ਹੋਰ ਵਹੀਕਲਾਂ ‘ਤੇ ਲਿਖਵਾਉਂਦੇ ਹਨ