Award - Sach Kahoon Punjabi
Guru Nanak Dev University: ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ‘ਚੇਂਜ ਮੇਕਰ ਆਫ਼ ਦਿ ਈਅਰ 2025’ ਐਵਾਰਡ ਨਾਲ ਸਨਮਾਨਿਤ
Guru Nanak Dev University: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਤੇ ਭਾਰਤ ਦੇ ਉੱਚ ਸਿੱਖਿਆ ਖੇਤਰ ਲਈ ਮਾਣ ਵਾਲੇ ਪਲ ’ਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਅੱਜ ਯੂਨੀਵਰਸਿਟੀ ਕੈਂਪਸ ਸਥਿਤ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ‘ਚੇਂਜ ਮੇਕਰ ਆਫ਼ ਦਿ ਈਅਰ 2025’ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੱਕਾਰੀ ਸਨਮਾਨ ਇੰਡੀਆ ਐਜੂਕੇਸ਼ਨ ਫੋਰਮ ਤੇ ਇੰਡੀਆ ਐਂਪਲਾਇਰ ਫੋਰਮ ਵੱਲੋਂ ਟੀਮਲੀਜ਼ ਐਡਟੈੱਕ ਤੇ ਇਸ ਦੇ ਹਾਇਰ-ਐਜੂਕੇਸ਼ਨ ਪਲੇਟਫਾਰਮ ਡਿਜੀਵਰਸਿਟੀ ਦੇ ਸਹਿਯੋਗ ਨਾਲ ਦਿੱਤਾ ਗਿਆ ਹੈ। ਇਹ ਐਵਾਰਡ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਮੇਕਿੰਗ ਇੰਡੀਆ ਐਂਪਲਾਇਬਲ ਕਾਨਫਰੰਸ ਐਂਡ ਅਵਾਰਡਜ਼ (MIECA 2025) ਦੀ ਤੀਜੀ ਐਡੀਸ਼ਨ ਵਿੱਚ ਐਲਾਨਿਆ ਗਿਆ ਸੀ। ਆਯੋਜਕਾਂ ਨੇ ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਨੂੰ ਰੋਜ਼ਗਾਰ-ਅਧਾਰਿਤ ਸਿੱਖਿਆ ਦਾ ਰਾਸ਼ਟਰੀ ਬੈਂਚਮਾਰਕ ਬਣਾਉਣ ਦੇ ਅਸਾਧਾਰਣ ਯੋਗਦਾਨ ਨੂੰ ਸਲਾਮ ਕਰਦਿਆਂ ਖ਼ੁਦ ਐਵਾਰਡ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੱਕ ਪਹੁੰਚੇ। ਐਵਾਰਡ ਨੂੰ ਮੁੰਬਈ ਸਥਿਤ ਟੀਮਲੀਜ਼ ਐਡਟੈੱਕ ਪ੍ਰਾ. ਲਿ. ਵੱਲੋਂ ਸ੍ਰੀਮਤੀ ਗੀਤਿਕਾ ਕੋਹਲੀ ਅਤੇ ਸ੍ਰੀਮਤੀ ਹੇਮਲਤਾ ਸੰਧੂ ਨੇ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰੋ. ਕਰਮਜੀਤ ਸਿੰਘ ਨੂੰ ਸਤਿਕਾਰ ਸਹਿਤ ਪੇਸ਼ ਕੀਤਾ।
ਇਹ ਵੀ ਪੜ੍ਹੋ: Punjab School Education: ਪੰਜਾਬ ’ਚ ‘ਸਿੱਖਿਆ ਕ੍ਰਾਂਤੀ ਮੁਹਿੰਮ’ ਨੂੰ ਮੂੰਹ ਚਿੜਾਉਂਦਾ ਆਪਣੀ ਹਾਲਤ ’ਤੇ ਹੰਝੂ ਵਹਾ ਰ…
ਇਸ ਮੌਕੇ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ.ਐਸ. ਚਹਿਲ, ਪ੍ਰੋਫ਼ੈਸਰ ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਸ਼ਾਲਿਨੀ ਬਹਿਲ, ਡਾਇਰੈਕਟਰ ਓਪਨ ਐਂਡ ਡਿਸਟੈਂਸ ਲਰਨਿੰਗ ਡਾ. ਸੁਭੀਤ ਜੈਨ, ਕੋਆਰਡੀਨੇਟਰ ਯੂਨੀਵਰਸਿਟੀ-ਇੰਡਸਟਰੀ ਲਿੰਕੇਜ ਪ੍ਰੋਗਰਾਮ ਡਾ. ਨਵਦੀਪ ਸਿੰਘ ਸੋਢੀ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਸ੍ਰੀ ਪ੍ਰਵੀਨ ਪੁਰੀ ਤੋਂ ਇਲਾਵਾ ਹੋਰ ਸੀਨੀਅਰ ਫੈਕਲਟੀ ਮੈਂਬਰ ਅਤੇ ਅਧਿਕਾਰੀ ਵੀ ਮੌਜੂਦ ਸਨ।
ਅਵਾਰਡ ਦੀ ਸਿਟੇਸ਼ਨ ਵਿੱਚ ਪ੍ਰੋ. ਕਰਮਜੀਤ ਸਿੰਘ ਨੂੰ “ਇੱਕ ਦੂਰੰਦੇਸ਼ੀ ਅਕਾਦਮਿਕ ਲੀਡਰ” ਕਿਹਾ ਗਿਆ ਹੈ, ਜਿਨ੍ਹਾਂ ਨੇ ਯੂਨੀਵਰਸਿਟੀ ਦੀ ਭੂਮਿਕਾ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਤੇ ਭਾਰਤ ਦੇ ਨੌਜਵਾਨਾਂ ਨੂੰ ਕੱਲ੍ਹ ਦੀਆਂ ਨੌਕਰੀਆਂ ਲਈ ਤਿਆਰ ਕੀਤਾ ਹੈ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਸਭ ਤੋਂ ਅੱਗੇ-ਵਿਚਾਰ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ, ਜਿੱਥੇ ਅਕਾਦਮਿਕਤਾ ਨੂੰ ਉਦਯੋਗ-ਸੰਬੰਧੀ ਹੁਨਰ, ਐਂਟਰਪਰਨਿਓਰਸ਼ਿਪ  ਵਾਲੀਆਂ ਡਿਗਰੀਆਂ, ਅਤਿ-ਆਧੁਨਿਕ ਖੋਜ ਤੇ ਬੇਮਿਸਾਲ ਪਲੇਸਮੈਂਟ ਸਿਸਟਮ ਨਾਲ ਬਾਖ਼ੂਬੀ ਜੋੜਿਆ ਗਿਆ ਹੈ। ਐਵਾਰਡ ਦੀ ਚੋਣ ਕਰਨ ਵਾਲੀ ਵੱਕਾਰੀ ਜੂਰੀ ਵਿੱਚ ਭਾਰਤ ਦੇ ਸਤਿਕਾਰਤ ਨਾਂ – ਪਦਮ ਵਿਭੂਸ਼ਣ ਡਾ. ਆਰ.ਏ. ਮਸ਼ੇਲਕਰ, ਡਾ. ਚੇਨਰਾਜ ਰਾਏਚੰਦ, ਸ੍ਰੀ ਸਿਧਾਰਥ ਪਾਈ, ਸ੍ਰੀਮਤੀ ਰੋਮਾ ਬਲਵਾਨੀ ਤੇ ਪ੍ਰੋ. ਟੀ.ਐਨ. ਸਿੰਘ ਸਨ – ਜੋ ਵਿਗਿਆਨ, ਸਿੱਖਿਆ, ਉਦਯੋਗ ਤੇ ਨਵੀਨਤਾ ਦੇ ਖੇਤਰਾਂ ਵਿੱਚ ਪਾਇਨੀਅਰ ਹਨ।
“ਇਹ ਸਨਮਾਨ ਪੂਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਰਿਵਾਰ ਦਾ ਹੈ : ਪ੍ਰੋ. ਕਰਮਜੀਤ ਸਿੰਘ
ਫੈਕਲਟੀ ਮੈਂਬਰਾਂ, ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਦੀ ਖੁਸ਼ੀ ਪ੍ਰਾਪਤ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, “ਇਹ ਸਨਮਾਨ ਪੂਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਰਿਵਾਰ ਦਾ ਹੈ ਜਿਨ੍ਹਾਂ ਵਿਚ ਸਾਡੇ ਸਮਰਪਿਤ ਅਧਿਆਪਕਾਂ, ਨਾਨ ਟੀਚਿੰਗ ਕਰਮਚਾਰੀ,  ਹੁਸ਼ਿਆਰ ਵਿਦਿਆਰਥੀਆਂ, ਸਹਿਯੋਗੀ ਸਾਬਕਾ ਵਿਦਿਆਰਥੀਆਂ ਤੇ ਉਦਯੋਗ ਸਾਥੀ ਸ਼ਾਮਿਲ ਹਨ । ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਿਧਾਂਤਾਂ – ਸੱਚੀ ਜੀਵਨ, ਨਿਸ਼ਕਾਮ ਸੇਵਾ ਤੇ ਗਿਆਨ ਵੰਡਣ ’ਤੇ ਸਥਾਪਿਤ ਇਹ ਯੂਨੀਵਰਸਿਟੀ ਅੱਜ ਉਨ੍ਹਾਂ ਸਿਧਾਂਤਾਂ ਨੂੰ ਜੀਵੰਤ ਕਰ ਰਹੀ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੰਜਾਬ ਤੇ ਦੇਸ਼ ਦਾ ਕੋਈ ਵੀ ਹੋਣਹਾਰ ਨੌਜਵਾਨ ਸਿਰਫ਼ ਰੋਜ਼ਗਾਰਯੋਗ ਹੁਨਰ ਦੀ ਘਾਟ ਕਾਰਨ ਪਿੱਛੇ ਨਾ ਰਹੇ।”
MIECA 2025 ਦੇ ਆਯੋਜਕਾਂ ਨੇ ਕਿਹਾ ਕਿ ਬਹੁਤ ਘੱਟ ਵਾਈਸ ਚਾਂਸਲਰ ਹੀ ਪੂਰੇ ਈਕੋਸਿਸਟਮ ਨੂੰ ਇੰਨੀ ਖੂਬੀ ਨਾਲ਼ ਸੰਤੁਲਿਤ ਕਰਦੇ ਵਿਖਾਈ ਦਿੰਦੇ ਹਨ – ਅਕਾਦਮਿਕ ਮਿਆਰ ਉੱਚੇ ਕਰਨੇ, ਡੂੰਘੇ ਉਦਯੋਗ ਸਾਂਝੇਦਾਰੀਆਂ ਬਣਾਉਣੀਆਂ, ਦਿਹਾਤੀ ਖੇਤਰਾਂ ਦੀਆਂ ਬੱਚੀਆਂ ਨੂੰ ਸਸ਼ਕਤ ਕਰਨਾ ਤੇ ਅਜਿਹੇ ਗ੍ਰੈਜੂਏਟ ਤਿਆਰ ਕਰਨੇ ਜੋ ਸਿਰਫ਼ ਨੌਕਰੀਆਂ ਨਹੀਂ, ਸਮਾਜਿਕ ਬਦਲਾਅ ਵੀ ਲਿਆਉਂਦੇ ਹਨ। ਜਿਸ ਮਹੀਨੇ ਪੰਜਾਬ ਦੀ ਸਿਰਮੌਰ ਯੂਨੀਵਰਸਿਟੀ ਆਪਣੀ ਸਥਾਪਨਾ ਦੇ 56 ਸਾਲ ਪੂਰੇ ਕਰ ਰਹੀ ਹੈ, ਉਸੇ ਮਹੀਨੇ ਇਸ ਦੇ ਵਾਈਸ ਚਾਂਸਲਰ ਨੂੰ ਮਿਲਿਆ ‘ਚੇਂਜ ਮੇਕਰ ਆਫ਼ ਦਿ ਈਅਰ 2025’ ਅਵਾਰਡ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾ ਸਿਰਫ਼ ਭਾਰਤ ਦੀਆਂ ਉਮੀਦਾਂ ਨਾਲ ਤਾਲ ਮਿਲਾ ਰਹੀ ਹੈ, ਸਗੋਂ ਉਨ੍ਹਾਂ ਉਮੀਦਾਂ ਨੂੰ ਆਕਾਰ ਵੀ ਦੇ ਰਹੀ ਹੈ। Guru Nanak Dev University
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਘੁੰਮਣ ਐਵਾਰਡ ਨਾਲ ਸਨਮਾਨਿਤ
ਉਪ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਸਨਮਾਨਿਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਰਾਸ਼ਟਰੀ ਪੱਧਰ ਦੀ ਇਕ ਵੱਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ, ਨਵੀਂ ਦਿੱਲੀ ਵੱਲੋਂ ‘ਪਾੱਲ ਐੱਚ ਐਪਲਬਾਇ’ ਐਵਾਰਡ ਨਾਲ ਸਨਮਾਨਿਆ ਗਿਆ ਹੈ।
ਉਨ੍ਹਾਂ ਨੂੰ ਇਹ ਵੱਕਾਰੀ ਐਵਾਰਡ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਵੱਲੋਂ ਦਿੱਤਾ ਗਿਆ।  ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਇਹ ਐਵਾਰਡ ਲੋਕ ਪ੍ਰਸ਼ਾਨਨ ਵਿਸ਼ੇ ਦੇ ਖੇਤਰ ਵਿਚ ਸਿਧਾਂਤ ਅਤੇ ਵਿਹਾਰ ਦੇ ਪੱਖੋਂ ਪਾਏ ਗਏ ਵਡਮੁੱਲੇ ਅਕਾਦਮਿਕ ਯੋਗਦਾਨ ਅਤੇ ਇਸੇ ਵਿਸ਼ੇ ਨਾਲ ਸੰਬੰਧਤ ਇਸ ਰਾਸ਼ਟਰੀ ਸੰਸਥਾ ਲਈ ਦਿੱਤੀਆਂ ਆਪਣੀਆਂ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਯੂ. ਐੱਸ. ਏ. ਅਧਾਰਿਤ ਸ਼ਖਸੀਅਤ ਡੀਨ ਪਾੱਲ ਐੱਚ. ਐਪਲਬਾਇ ਲੋਕ ਪ੍ਰਸ਼ਾਸਨ ਦੇ ਖੇਤਰ ਵਿਚ ਬਹੁਤ ਵੱਡੇ ਸਿਧਾਂਤਕਾਰ ਅਤੇ ਵਿਦਵਾਨ ਸਨ।  ਡਾ. ਬੀ. ਐੱਸ. ਘੁੰਮਣ ਨੂੰ ਇਸ ਸੰਸਥਾ ਦੀ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਤ ਖੇਤਰੀ ਸ਼ਾਖਾ ਦੇ ਆਨਰੇਰੀ ਸਕੱਤਰ ਵਜੋਂ ਵੀ ਕਾਰਜਸ਼ੀਲ ਹੋਣ ਦਾ ਮਾਣ ਹਾਸਿਲ ਹੈ।
ਡਾ. ਘੁੰਮਣ ਨੂੰ ਮਿਲਿਆ ਇਹ ਤਾਜ਼ਾ ਐਵਾਰਡ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚਲੇ ਪ੍ਰਬੰਧਨ ਨਾਲ ਜੁੜੀਆਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਸੈਨੇਟ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਡਾ. ਘੁੰਮਣ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਸਮੇਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਕਾਦਮਿਕ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਚਹਿਲ
ਰੱਲੀ ਸਰਕਾਰੀ ਸਕੂਲ ਤੋਂ ਵਿਗਿਆਨ ਭਵਨ ਦਿੱਲੀ ਤੱਕ ਦਾ ਸਫਰ
ਮਾਨਸਾ ਜ਼ਿਲ੍ਹੇ ਨੂੰ ਪੜ੍ਹਾਈ ਪੱਖੋਂ ਪਿੱਛੜੇ ਹੋਏ ਜ਼ਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹਾ ਪੜ੍ਹਾਈ ਵਾਲੇ ਪੱਖ ਤੋਂ ਇਸ ਗੱਲ ਝੁਠਲਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਅਧਿਆਪਕ ਦਿਵਸ ਮੌਕੇ ਵਿਗਿਆਨ ਭਵਨ ਤੱਕ ਗੁੰਜਿਆ ਹੈ। ਇਸ ਦਾ ਸਿਹਰਾ ਮਾ. ਅਮਰਜੀਤ ਸਿੰਘ ‘ਚਹਿਲ’ ਨੂੰ ਜਾਂਦਾ ਹੈ ਕਿਉਂਕਿ ਅਮਰਜੀਤ ਸਿੰਘ ਨੇ ਇਸ ਪਿੱਛੇ ਨਿਹਸਵਾਰਥ ਕਾਫੀ ਮਿਹਨਤ ਕੀਤੀ ਹੈ ਇਸ ਦੀ ਸ਼ੁਰੂਆਤ ਮਾਨਸਾ ਜ਼ਿਲ੍ਹੇ ‘ਚ ਪੈਂਦੇ ਪਿੰਡ ਰੱਲੀ ਦੇ ਸਕੂਲ ਤੋਂ ਹੋਈ ਜਦੋਂ ਗੱਲ ਮਾਨਸਾ ਜ਼ਿਲ੍ਹੇ ਦੇ ਰੱਲੀ ਦੇ ਸਰਕਾਰੀ ਸਕੂਲ ਦੀ ਹੁੰਦੀ ਹੈ ਤਾਂ ਸ੍ਰ. ਅਮਰਜੀਤ ਸਿੰਘ ‘ਚਹਿਲ’ ਦਾ ਨਾਂਅ ਇਸ ਨਾਲ ਜੁੜ ਜਾਂਦਾ ਹੈ ਕਿਉਂਕਿ ਇਸ ਸਕੂਲ ਵਿੱਚ ਸ੍ਰ. ਅਮਰਜੀਤ ਸਿੰਘ ਹੋਰਾਂ ਦੀ ਮਿਹਨਤ ਸਦਕਾ ਅੱਜ ਇਸ ਸਕੂਲ ਦਾ ਨਾਂਅ ਦੁਨੀਆ ਦੇ ਹਰ ਕੋਨੇ ‘ਚ ਕਿਤੇ ਨਾ ਕਿਤੇ ਲਿਆ ਜਾਂਦਾ ਹੈ।
ਸੋਸ਼ਲ ਮੀਡੀਆ ਤੋਂ ਅਖਬਾਰਾਂ ਰਾਹੀਂ ਚਰਚਾ ‘ਚ ਆਏ ਇਸ ਸਕੂਲ ਦਾ ਸਿਲਸਿਲਾ ਸਮਾਰਟ ਕਲਾਸਾਂ ਤੋਂ ਸ਼ੁਰੂ ਹੋਇਆ ਤੇ ਇੱਥੋਂ ਤੱਕ ਵਧ ਗਿਆ ਕਿ ਇਸ ਏਰੀਏ ਦਾ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਨੂੰ ਇਸ ਸਰਕਾਰੀ ਸਕੂਲ ਨੇ ਪੂਰੀ ਟੱਕਰ ਦਿੱਤੀ। ਹੁਣ ਇਹੀ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਸ ਸਮੇਂ ਦੌਰਾਨ ਮਾ. ਅਮਰਜੀਤ ਸਿੰਘ ਆਪਣੀਆਂ ਸੇਵਾਵਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਰੰਘੜਿਆਲ ਦੇ ਸਕੂਲ ‘ਚ ਦੇ ਰਿਹਾ ਹੈ। ਸਾਲ 1979 ਵਿੱਚ ਸ੍ਰ. ਅਮਰਜੀਤ ਸਿੰਘ ਨੇ ਪਿਤਾ ਸੂਬੇਦਾਰ ਸ੍ਰ. ਸੁਰਜੀਤ ਸਿੰਘ ਚਹਿਲ ਦੇ ਘਰ ਤੇ ਮਾਤਾ ਬਲਵਿੰਦਰ ਕੌਰ ਦੀ ਗੋਦ ‘ਚ ਅੱਖ ਖੋਲ੍ਹੀ ਤੇ ਆਪਣੀ ਮੁੱਢਲੀ ਪੜ੍ਹਾਈ ਵੀ ਆਪਣੇ ਪਿੰਡ ਦੇ ਸਕੂਲ ‘ਚ ਪੂਰੀ ਕੀਤੀ। (Amarjit Singh Chahal)
ਬਚਪਨ ਦੀ ਪੜ੍ਹਾਈ ਸਮੇਂ ਅਮਰਜੀਤ ਦੇ ਮਾਤਾ-ਪਿਤਾ ਦਾ ਇਹ ਸੁਫਨਾ ਸੀ ਕਿ ਸਾਡਾ ਸਪੁੱਤਰ ਫੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸਾਲ 2006 ‘ਚ ਜ਼ਿਲ੍ਹਾ ਪ੍ਰੀਸ਼ਦ ਅਧੀਨ ਭਰਤੀ ਕੀਤੇ ਅਧਿਆਪਕਾਂ ‘ਚ ਅਮਰਜੀਤ ਸਿੰਘ ਚਹਿਲ ਵੀ ਬਤੌਰ ਅਧਿਆਪਕ ਰੱਲੀ ਦੇ ਸਰਕਾਰੀ ‘ਚ ਭਰਤੀ ਹੋ ਗਿਆ। ਉਦੋਂ ਤਾਂ ਅਮਰਜੀਤ ਸਿੰਘ ਦੇ ਖਿਆਲ ‘ਚ ਕੋਈ ਅਜਿਹੀ ਗੱਲ ਨਹੀਂ ਸੀ ਪ੍ਰੰਤੂ ਸਾਲ 2011-12 ‘ਚ ਬੱਚਿਆਂ ਨੂੰ ਵੇਲ ਮੱਛੀ ਵਾਲਾ ਕੋਈ ਪਾਠ ਪੜ੍ਹਾਉਣ ਸਮੇਂ ਇੱਕ ਬੱਚੇ ਨੇ ਸਵਾਲ ਕੀਤਾ ਕਿ ਵੇਲ ਮੱਛੀ ਇੰਨੀ ਵੱਡੀ ਕਿਵੇਂ ਹੋ ਸਕਦੀ ਹੈ। (Amarjit Singh Chahal)
ਉਸ ਤੋਂ ਬਾਅਦ ਸਕੂਲ ‘ਚ ਟੀਵੀ ਦਾ ਪ੍ਰਬੰਧਕ ਕਰਕੇ ਬੱਚਿਆਂ ਨੂੰ ਸਮਝਾਇਆ ਉਸ ਤੋਂ ਬਆਦ ਇਹ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਨਾਲ ਉਸ ‘ਚ ਵੀ ਸਕੂਲ ਪੱਧਰ ਉੱਚਾ ਚੁੱਕਣ ਦੀ ਭਾਵਨਾ ਪੈਦਾ ਹੋਈ ਤੇ ਫੇਰ ਸਕੂਲ ਨੂੰ ਪੜ੍ਹਾਈ, ਖੇਡਾਂ ਤੇ ਸੱਭਿਅਕ ਗਤੀਵਿਧੀਆ ਦੇ ਨਾਲ-ਨਾਲ ਇੱਕ ਅਜਿਹੀ ਦਿੱਖ ਪ੍ਰਦਾਨ ਕੀਤੀ। ਫੇਰ ਇਹ ਸਿਲਸਿਲਾ ਹੋਰ ਅੱਗੇ ਵਧਿਆ ਤੇ ਵੱਖ-ਵੱਖ ਸਕੂਲਾਂ ‘ਚ ਕੰਮ ਕਰਨ ਸਮੇਂ ਅਜਿਹੇ ਤਜ਼ਰਬੇ ਕੀਤੇ, ਜਿਸ ਨਾਲ ਬੱਚਿਆਂ ਦੀ ਸਕੂਲਾਂ ‘ਚ ਗਿਣਤੀ ਤਾਂ ਵਧੀ ਵੀ ਉਨ੍ਹਾਂ ਦਾ ਪੜ੍ਹਾਈ ਦਾ ਪੱਧਰ ਵੀ ਉੱਚਾ ਹੋਇਆ ਸਕੂਲਾਂ ‘ਚ ਐਜੂਕੇਸ਼ਨਲ ਪਾਰਕ, ਝੁੱਲੇ, ਸਕੂਲ ਦੀਆਂ ਕੰਧਾਂ ‘ਤੇ ਉਕਰੀਆ ਲਾਈਨਾਂ ਇਸ ਢੰਗ ਨਾਲ ਉਕਾਰੀਆਂ ਕਿ ਬੱਚਿਆਂ ਦੇ ਬੌਧਿਕ ਵਿਕਾਸ ‘ਚ ਬਹੁਤ ਸਹਾਈ ਹੋਈਆਂ ਪਾਰਕ ‘ਚ ਬਣਾਇਆ ਗਿਆ ਡੈਮ, ਸਾਂਪ ਸਿਡੀ, ਇੱਕ ਲੋਹੇ ਦੇ ਬੋਰਡ ‘ਤੇ ਬਣਾਈ ਘੜੀ ਤੋਂ ਇਲਾਵਾ ਰੇਲਵੇ ਫਾਟਕ, ਰੋਡ ਲਾਈਟਾਂ ਬੱਚਿਆਂ ਨੂੰ ਹਰ ਸਮੇਂ ਕੁਝ ਨਾ ਕੁਝ ਸਿੱਖਣ ਲਈ ਪ੍ਰੇਰਦੀਆਂ ਰਹਿੰਦੀਆਂ ਹਨ ਕਈ ਸਕੂਲਾਂ ‘ਚ ਸਮਾਰਟ ਸਕੂਲ ਤਿਆਰ ਕੀਤੇ।
ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਜਿੱਥੇ ਕੁਝ ਸਕੂਲਾਂ ਆਧੁਨਿਕ ਆਡੀਓ ਵਿਜੂਅਲ ਲਾਇਬ੍ਰੇਰੀ ਵੀ ਤਿਆਰ ਕੀਤੀ ਜੋ ਬਹੁਤ ਕੁਝ ਸਿੱਖਣ ਨੂੰ ਦਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਲ 2015 ‘ਚ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾ ਵੱਲੋਂ ਇਸ ਅਨੋਖੇ ਕੰਮ ਲਈ ਵਧਾਈ ਭੇਜੀ ਤੇ 5 ਸਤੰਬਰ 2015 ਨੂੰ ਸਟੇਟ ਲੈਵਲ ਸਮਾਗਮ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮਾਨਸਾ, ਉੱਘੇ ਸਮਾਜ ਸੇਵੀ ਬਲਜਿੰਦਰ ਸੰਗੀਲਾਂ ਤੋਂ ਇਲਾਵਾ ਹੋਰ ਬਹੁਤ ਸਾਰੀਆ ਸੰਸਥਾਵਾਂ ਨੇ ਇਸ ਅਧਿਆਪਕ ਨੂੰ ਸਨਮਾਨਿਤ ਕੀਤਾ ਤੇ 5 ਸਤੰਬਰ 2016 ਨੂੰ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੇ ਸਟੇਟ ਐਵਾਰਡ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਦਲਜੀਤ ਸਿੰਘ ਚੀਮਾ ਤੋਂ ਪ੍ਰਾਪਤ ਕੀਤਾ। ਇਸ ਤੋਂ ਬਾਅਦ ਫੇਰ ਅਮਰਜੀਤ ਸਿੰਘ ਚਾਹਿਲ ਨੇ ਰੱਲੀ ਦੇ ਸਕੂਲ ਤੋਂ ਇਲਾਵਾ ਵਿਸ਼ੇਸ਼ ਤੌਰ ਜੀਤਸਰ ਬਛੌਆਣਾ, ਸ਼ੇਖੁਪੁਰ ਖੁਡਾਲ, ਬੋਹਾ ਤੇ ਹੁਣ ਪਿੰਡ ਰੰਘੜਿਆਲ ਦੇ ਸਕੂਲ ‘ਚ ਕੰਮ ਕਰਦੇ ਇਨ੍ਹਾਂ ਸਕੂਲਾਂ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕੀਤੀ।
ਜਿਸ ਕਾਰਨ ਅਮਰਜੀਤ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬਰੋਡ ਮੋਹਾਲੀ ਵੱਲੋਂ ਸਮਾਰਟ ਸਕੂਲਾਂ ਦੀ ਕਮੇਟੀ ‘ਚ ਕੋਆਰਡੀਨੇਟਰ ਵਜੋਂ ਚੁਣਿਆ ਗਿਆ ਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸਮਾਰਟ ਸਕੂਲ ਬਣਾਉਣ ਲਈ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ, ਜਿਸ ਨਾਲ ਪੂਰੇ ਪੰਜਾਬ ਵਿੱਚ ਵੀ ਕਾਫੀ ਸਕੂਲਾਂ ਨੇ ਇਸੇ ਤਰਜ ‘ਤੇ ਆਪਣੇ ਸਕੂਲਾਂ ਦਾ ਪੱਧਰ ਕਾਫੀ ਉੱਚਾ ਚੁੱਕਿਆ ਹੈ ਤੇ ਕਈ ਸਕੂਲ ਅਜਿਹੇ ਹਨ ਜੋ ਆਪਣੇ ਖੇਤਰ ਦੇ ਸਿਰਕੱਢ ਸਕੂਲਾਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ।
ਇਸੇ ਮਿਹਨਤ ਸਦਕਾ ਮਾ. ਅਮਰਜੀਤ ਸਿੰਘ ‘ਚਹਿਲ’ ਨੂੰ 5 ਸਤੰਬਰ 2019 ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੋਂ ਨੈਸ਼ਨਲ ਐਵਾਰਡ ਪ੍ਰਾਪਤ ਕੀਤਾ, ਜਿਸ ਨੂੰ ਅਮਰਜੀਤ ਸਿੰਘ ਵੱਲੋਂ ਇਹ ਆਪਣੇ ਸਮੁੱਚੇ ਅਧਿਆਪਕਾਂ ਨੂੰ ਸਮਰਪਿਤ ਕੀਤਾ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਨਾਲ ਉਤਸ਼ਾਹ ‘ਚ ਬਹੁਤ ਵਾਧਾ ਹੋਇਆ ਹੈ ਇਸ ਐਵਾਰਡ ਤੱਕ ਜਾਣ ਲਈ ਉਸ ਦੇ ਪਿੱਛੇ ਕਾਫੀ ਯੋਗਦਾਨ ਉਸ ਦੇ ਪਰਿਵਾਰ, ਮਿੱਤਰਾਂ ਤੇ ਅਧਿਆਪਕ ਸਾਥੀਆਂ ਦਾ ਹੈ ਤੇ ਇਹ ਮੇਰਾ ਐਵਾਰਡ ਵੀ ਮੇਰੇ ਅਧਿਆਪਕ ਸਾਥੀਆਂ ਨੂੰ ਸਮਰਪਿਤ ਹੈ।
ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨੂੰ ਮਿਲਿਆ ਕੌਮੀ ਸਨਮਾਨ
ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਖੇਤਾਂ ਵਿੱਚ ਵਰਤੋਂ ਘਟੀ | Stubble
ਵਾਤਾਵਰਨ ਨੂੰ ਦੂਸ਼ਿਤ ਨਾ ਕਰਕੇ ਸਕੂਨ ਮਹਿਸੂਸ ਕਰਦਾ ਹਾਂ: ਬੀਰ ਦਲਵਿੰਦਰ ਸਿੰਘ
ਪਿਛਲੇ ਛੇ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਸਫ਼ਲਤਾ ਨਾਲ ਖੇਤੀ ਕਰ ਰਿਹਾ ਪਿੰਡ ਕੱਲਰ ਮਾਜ਼ਰੀ ਦਾ ਕਿਸਾਨ ਬੀਰ ਦਲਵਿੰਦਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਨੂੰ ਪਿਛਲੇ ਛੇ ਸਾਲਾਂ ਤੋਂ ਕੁਦਰਤੀ ਸਰੋਤ ਸੰਭਾਲ ਤਕਨੀਕਾਂ ਅਤੇ ਆਧੁਨਿਕ ਖੇਤੀ ਮਸ਼ੀਨਰੀ ਨਾਲ ਖੇਤੀ ਕਰਨ ਅਤੇ ਪਰਾਲੀ ਨਾ ਸਾੜਨ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕਿਸਾਨ ਨੂੰ ਇਹ ਪੁਰਸਕਾਰ 9 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਨਿਰਦੇਸ਼ਾਲਾ, ਖੇਤੀ ਅਤੇ ਕਿਸਾਨ ਭਲਾਈ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਦੇ ਵਿਸ਼ੇ ‘ਤੇ ਕਿਸਾਨਾਂ ਦੀ ਕੌਮੀ ਕਾਨਫਰੰਸ ਦੌਰਾਨ ਦਿੱਤਾ ਗਿਆ ਇਸ ਮੌਕੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਦਿੱਲੀ ਦੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਵਾਲੇ ਪੰਜਾਬ ਦੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦਾ ਨੌਜਵਾਨ ਅਗਾਂਹਵਧੂ ਕਿਸਾਨ ਬੀਰ ਦਲਵਿੰਦਰ ਸਿੰਘ ਵੀ ਸ਼ਾਮਲ ਹੈ।
ਐਮ.ਟੈਕ ਕੰਪਿਊਟਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਸਾਫ਼ਵੇਅਰ ਇੰਜੀਨੀਅਰ ਵਜੋਂ ਤਿੰਨ ਸਾਲ ਨੌਕਰੀ ਕਰਨ ਤੋਂ ਬਾਅਦ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨ ਵਾਲੇ ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿੱਚ ਪਿਛਲੇ ਛੇ ਸਾਲਾਂ ਤੋਂ ਅੱਗ ਨਹੀਂ ਲਗਾਈ, ਜਿਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ।
ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ
ਉਨ੍ਹਾਂ ਦੱਸਿਆ ਕਿ ਜਿੱਥੇ ਪਰਾਲੀ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਵਰਤੋਂ ਵਿੱਚ ਕਮੀ ਆਈ ਹੈ ਉਥੇ ਹੀ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਜਮੀਨ ਦੀ ਉਪਜਾਊ ਸ਼ਕਤੀ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਲਾਭਾਂ ਤੋਂ ਇਲਾਵਾ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਹ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਤਕਨੀਕਾਂ ਤੋਂ ਬਿਨਾਂ ਸਫਲਤਾਪੂਰਵਕ ਖੇਤੀ ਕਰ ਰਹੇ ਹਨ ਅਤੇ ਉਹ ਇਸ ਗੱਲ ਕਰਕੇ ਬੜਾ ਸਕੂਨ ਮਹਿਸੂਸ ਕਰਦੇ ਹਨ।
40 ਸਾਲ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਬਾਰੇ ਸੁਚੇਤ ਵੀ ਕੀਤਾ ਜਾ ਰਿਹਾ ਹੈ ਉਥੇ ਹੀ ਹੈਪੀ ਸੀਡਰ ‘ਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜੋ ਕਿਸਾਨ ਖੇਤੀ ਸੰਦ ਖਰੀਦਣਾ ਨਹੀਂ ਚਾਹੁੰਦੇ ਉਹ ਕਸਟਮ ਹਾਈਰਿੰਗ ਸੈਂਟਰਾਂ ਰਾਹੀਂ ਮਸ਼ੀਨਰੀ ਨੂੰ ਕਿਰਾਏ ‘ਤੇ ਵੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਪਣਾਏ ਖੇਤੀ ਢੰਗਾਂ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਖੇਤੀ ਮਾਹਰ ਵੀ ਸਮੇਂ-ਸਮੇਂ ਉਪਰ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਦੇ ਰਹਿੰਦੇ ਹਨ।
ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਦੀ ਮਦਦ ਨਾਲ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਵੀ ਅਸਾਨੀ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਉਥੇ ਹੀ ਖੇਤ ਵਿੱਚ ਪਰਾਲੀ ਮਿਲਾਉਣ ਨਾਲ ਜ਼ਮੀਨ ਦੀ ਜੈਵਿਕ ਸਥਿਤੀ ਵਿੱਚ ਵੀ ਸੁਧਾਰ ਆਉਂਦਾ ਹੈ ਅਤੇ ਲੇਬਰ ਅਤੇ ਊਰਜਾ ਵਰਗੇ ਸਾਧਨਾਂ ਦੀ ਬੱਚਤ ਹੁੰਦੀ ਹੈ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਘਟਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਝਾੜ ‘ਤੇ ਵੀ ਕੋਈ ਅਸਰ ਨਹੀਂ ਪੈਦਾ। (Stubble)
ਰਾਸ਼ਟਰਪਤੀ ਨੇ 42 ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਕੀਤਾ ਸਨਮਾਨਿਤ
ਨਵੀਂ ਦਿੱਲੀ | ਕਲਾ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਦੇਣ ਲਈ ਅੱਜ ਇੱਥੇ ਦੇਸ਼ ਦੇ ਮਸ਼ਹੂਰ 42 ਕਲਕਾਰਾਂ ਨੂੰ ਸਾਲ 2017 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਇੱਕ ਸ਼ਾਨਦਾਰ ਸਮਾਰੋਹ ‘ਚ ਸੰਗੀਤ, ਨਾਟਕ, ਵਾਦਨ ਤੇ ਗਾਇਕੀ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਲਈ ਇਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਇਨ੍ਹਾਂ ਕਲਾਕਾਰਾਂ ਨੂੰ ਪੁਰਸਕਾਰ ‘ਚ ਇੱਕ ਲੱਖ ਰੁਪਏ ਦਾ ਚੈੱਕ, ਪ੍ਰਸੰਸਾ ਪੱਤਰ ਦਿੱਤਾ ਗਿਆ ਇਸ ਮੌਕੇ ਸੱਭਿਆਚਾਰਕ ਮੰਤਰੀ ਡਾ. ਮਹੇਸ਼ ਸ਼ਰਮਾ ਤੇ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼ੰਕਰ ਸੇਨ ਤੇ ਹੋਰ ਪਤਵੰਤੇ ਮਹਿਮਾਨ ਮੌਜ਼ੂਦ ਰਹੇ ਸੰਗੀਤ ਖੇਤਰ ਤੋਂ 11 ਕਲਾਕਾਰ, ਪਰੰਪਰਿਕ ਕਲਾ ਤੋਂ 10 ਕਲਾਕਾਰ, ਨ੍ਰਤ ਤੇ ਰੰਗਮੰਚ ਤੋਂ ਨੌ-ਨੌ ਕਲਾਕਾਰ ਤੇ ਦੋ ਕਲਾਕਾਰਾਂ ਨੂੰ ਸੰਯੁਕਤ ਰੂਪ ਨਾਲ ਪੁਰਸਕਾਰ ਦਿੱਤਾ ਗਿਆ ਇਸ ਤੋਂ ਇਲਾਵਾ ਵਿਜੈ ਵਰਮਾ ਤੇ ਸੰੰਧਿਆ ਪੁਰੇਚਾ ਨੂੰ ਸੰਪੂਰਨ ਯੋਗਦਾਨ ਅਤੇ ਸਕਾਨਰਸ਼ਿਪ ਵਰਗ ‘ਚ ਸਨਮਾਨਿਤ ਕੀਤਾ ਗਿਆ ਪੁਰਸਕਾਰ ਪਾਉਣ ਵਾਲੇ ਮੁੱਖ ਕਲਾਕਾਰਾਂ ‘ਚ ਰਮਾ ਵੈਦਨਾਥਨ (ਨ੍ਰਤ), ਰਮਾਕਾਂਤ ਗੁੰਦੇਚਾ ਅਤੇ ਉਮਾਕਾਂਤ ਗੁੰਦੇਚਾ (ਬਾਂਸੁਰੀ), ਹੇਮਾ ਸਹਾਇ (ਅਦਾਕਾਰੀ), ਬਾਪੀ ਬੋਸ (ਨਿਰਦੇਸ਼ਨ), ਸੁਜਾਤਾ ਮਹਾਪਾਤਰਾ (ਓੜਿਸੀ ਨ੍ਰਤ) ਅਤੇ ਸ਼ੋਭਾ ਕੇਸਰ (ਕਥਕ) ਆਦਿ ਸ਼ਾਮਲ ਹਨ ਲੋਕਕਲਾ, ਪਰੰਪਰਿਕ ਕਲਾ, ਮੁਖੌਟਾ ਨ੍ਰਤ ਅਤੇ ਆਦਿਵਾਸੀ ਸੰਗੀਤ ਆਦਿ ਦੇ ਖੇਤਰ ‘ਚ ਵੀ ਪੁਰਸਕਾਰ ਦਿੱਤੇ ਗਏ ਇਨ੍ਹਾਂ ਕਲਾਕਾਰਾਂ ਦੀ ਚੋਣ ਬੀਤੇ ਸਾਲ ਇੰਫਾਲ ‘ਚ ਅਕਾਦਮੀ ਦੀ ਆਮ ਪ੍ਰੀਸ਼ਦ ਦੀ ਮੀਟਿੰਗ ‘ਚ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।
ਉਸ ਨੂੰ ਇਹ ਪੁਰਸਕਾਰ ਉਸ ਵੱਲੋਂ ਦੋ ਸਾਲਾਂ ‘ਚ ਸਾਇੰਸ ਦਾ ਉਨ੍ਹਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ ਅਤੇ ਸਾਇੰਸ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ, ‘ਤੇ ਲਿਖੇ ਰਾਈਟ-ਅਪ  ਲਈ ਮਿਲਿਆ ਹੈ ਵਿਦਿਆਰਥੀ ਨੂੰ ਇਹ ਪੁਰਸਕਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਅਸ਼ੋਕ ਕੁਮਾਰ ਮਿੱਤਲ, ਪ੍ਰੈਗਮੈਟਿਕ ਨੋਬੇਲ ਅਲਕੇਮਿਸਟ ਪ੍ਰੋ. ਅਵਰਾਮ ਹੇਸਕੋ, ਸਵੀਡਨ ਤੋਂ ਨੋਬੇਲ ਪੁਰਸਕਾਰ ਜੇਤੂ ਪ੍ਰੋ. ਥਾਮਸ ਸੀ ਸੁਡੋਫ, ਸਟਿਲ ਵਾਟਰਜ਼, ਐਫ ਡੰਕਨ ਐਮ ਹੇਲਡਨੇ, ਡਾ. ਨਿਸ਼ਾ ਮਹਿੰਦੀਰੱਤਾ ਹੈਡ ਐਨਸੀਐਸਟੀਸੀ ਡਿਪਾਰਟਮੈਂਟ ਆਫ ਸਾਇੰਸ ਟੈਕਨਾਲੋਜੀ, ਡਾ. ਅਮਿਤ ਕ੍ਰਿਸ਼ਨਾ ਡੇ, ਐਗਜੀਕਿਊਟਿਵ ਸੈਕਰੇਟਰੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਅਤੇ ਡਾ. ਮਨੋਜ ਕੁਮਾਰ ਚੱਕਰਵਰਤੀ ਜਨਰਲ ਪ੍ਰੈਜੀਡੈਂਟ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ ਵਿਦਿਆਰਥੀ ਦੀ ਉਪਲੱਬਧੀ ‘ਤੇ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਨਿਦੇਸ਼ਕ-ਪ੍ਰਿੰਸੀਪਲ ਅਭਿਸ਼ੇਕ ਸ਼ਰਮਾ, ਪ੍ਰਿੰਸੀਪਲ ਪੂਨਮ ਅਰੋੜਾ, ਸਟਾਫ ਮੈਂਬਰਾਂ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ Àੁੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਨਾਮੀ ਰਾਸ਼ੀ ਨੂੰ ਦੋ ਸਾਲਾਂ ਤੋਂ ਤਰਸ ਰਹੇ ਨੇ ਪੰਜਾਬ ਦੇ ਪੁਰਸਕਾਰ ਪ੍ਰਾਪਤ ਅਧਿਆਪਕ
ਹੁਣ ਪੰਜਾਬ ਸਰਕਾਰ ਨੇ ਰਾਸ਼ੀ ਕੀਤੀ ਬੰਦ, ਹਰਿਆਣਾ ਨੇ ਨਾਲ ਦੀ ਨਾਲ ਫੜਾਏ ਚੈੱਕ
ਹਰਿਆਣਾ ਸਰਕਾਰ ਦੇ ਰਹੀ ਹੈ 21000 ਰੁਪਏ ਦਾ ਇਨਾਮ ਤੇ ਹੋਰ ਸਹੂਲਤਾਂ
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਦਾ ਖ਼ਜਾਨਾ ਸਿਰਫ ਮੰਤਰੀਆਂ ਤੇ ਵਿਧਾਇਕਾਂ ਲਈ ਹੀ ਖੁੱਲ੍ਹਦਾ ਹੈ। ਇਨ੍ਹਾਂ ਦੀਆਂ ਬਿਮਾਰੀਆਂ ਅਤੇ ਸਫਰੀ ਭੱਤਿਆਂ ਆਦਿ ਦੇ ਬਿੱਲ ਝੱਟ ਪਾਸ ਹੋ ਜਾਂਦੇ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਵੀ ਸ਼ਿਮਲੇ ਦੀਆਂ ਵਾਦੀਆਂ ‘ਚ ਖਜ਼ਾਨੇ ਸਹਾਰੇ ਚੱਕਰ ਕੱਟ ਆਉਂਦਾ ਹੈ ਪਰ ਜਦੋਂ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਈ ਜਾਂਦੀ ਹੈ। ਸਮਾਜ ਨੂੰ ਸੇਧ ਦੇਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਸਟੇਟ ਐਵਾਰਡ ਮੌਕੇ ਦਿੱਤੀ ਜਾਣ ਵਾਲੀ ਦੋ ਸਾਲ ਪੁਰਾਣੀ ਰਾਸ਼ੀ ਬਕਾਇਆ ਪਈ ਹੈ ਇਸ ਵਾਰ ਤੋਂ ਤਾਂ ਇਸ ਰਾਸ਼ੀ ਦਾ ਐਲਾਨ ਕਰਨਾ ਹੀ ਬੰਦ ਕਰ ਦਿੱਤਾ ।
‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਕੁਝ ਸਟੇਟ ਐਵਾਰਡੀ ਅਧਿਆਪਕਾਂ ਨੇ ਕਿਹਾ ਕਿ ਅਧਿਆਪਕਾਂ ਪ੍ਰਤੀ ਸਰਕਾਰ ਦੀ ਨੀਤੀ ਕਦੇ ਵੀ ਸਹੀ ਨਹੀਂ ਰਹੀ ਜਦੋਂਕਿ ਚਾਹੀਦਾ ਇਹ ਹੈ ਕਿ ਇਸ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਹੋਣ ਸਾਲ 2016 ‘ਚ  ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਟੇਟ ਐਵਾਰਡ  ਹਾਸਲ ਕਰਨ ਵਾਲੇ ਕਈ ਅਧਿਆਪਕਾਂ ਨੇ ਦੱਸਿਆ ਕਿ ਭਾਵੇਂ ਹੀ ਉਨ੍ਹਾਂ ਨੂੰ ਇਹ ਐਵਾਰਡ ਮਿਲਣਾ ਹੀ ਮਾਣ ਵਾਲੀ ਗੱਲ ਹੈ ਪਰ ਸਰਕਾਰੀ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਹਾਲੇ ਇਨਾਮੀ ਰਾਸ਼ੀ ਨਹੀਂ ਮਿਲੀ।
ਉਨ੍ਹਾਂ ਆਖਿਆ ਕਿ  ਇਹ ਐਵਾਰਡ ਮਿਲਣ ‘ਤੇ ਚਹੁੰ ਪਾਸਿਓਂ ਵਧਾਈਆਂ ਤਾਂ ਮਿਲੀਆਂ ਪਰ ਉਨ੍ਹਾਂ ਦੇ ਪੱਲੇ ਸਿਰਫ ਇੱਕ ਪ੍ਰਸੰਸਾ ਪੱਤਰ ਹੀ ਪਿਆ ਅੱਜ ਅਧਿਆਪਕ ਦਿਵਸ ਮੌਕੇ ਉਸ ਦਿਨ ਨੂੰ ਚੇਤੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਵੇਲੇ ਅਧਿਆਪਕਾਂ ਤੋਂ ਕੈਂਸਲ ਚੈੱਕ ਇਹ ਕਹਿ ਕੇ ਲੈ ਲਏ ਸੀ ਕਿ 25 ਹਜ਼ਾਰ ਰੁਪਏ ਰਾਸ਼ੀ ਤੁਹਾਡੀ ਖਾਤਿਆਂ ‘ਚ ਪਾ ਦਿੱਤੀ ਜਾਵੇਗੀ ਪਰ ਹਾਲੇ ਤੱਕ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਹ ਤਾਂ ਹਮੇਸ਼ਾ ਹੀ ਸਕੂਲ ਦੀ ਬਿਹਤਰੀ ਲਈ ਆਪਣੇ ਪੱਲਿਓ ਵੀ ਪੈਸੇ ਖਰਚਦੇ ਰਹਿੰਦੇ ਨੇ ਜੇ ਸਰਕਾਰ ਇਨਾਮੀ ਰਾਸ਼ੀ ਦੇ ਦਿੰਦੀ ਤਾਂ ਉਸ ਨੂੰ ਵੀ ਬੱਚਿਆਂ ਦੀ ਭਲਾਈ ‘ਤੇ ਹੀ ਲਾਉਣਾ ਸੀ।
ਇੱਕ ਹੋਰ ਅਧਿਆਪਕ ਨੇ ਆਖਿਆ ਕਿ ਕੁੱਝ ਅਧਿਆਪਕਾਂ ਨੇ ਇਸ ਸਬੰਧੀ ਵਿਭਾਗ ਦੇ ਮੁੱਖ ਦਫ਼ਤਰ ‘ਚ ਸੰਪਰਕ ਵੀ ਕੀਤਾ ਸੀ ਪਰ ਉੱਥੋਂ ਇਹ ਕਹਿ ਕੇ ਮੋੜ ਦਿੱਤਾ ਕਿ ਤੁਹਾਡੀ ਰਾਸ਼ੀ ਲਈ ਵਿੱਤ ਵਿਭਾਗ ਨੂੰ ਲਿਖਿਆ ਹੋਇਆ ਹੈ। ਇਸ ਅਧਿਆਪਕ ਨੇ ਆਖਿਆ ਕਿ ਉਸ ਵੇਲੇ ਸਕੂਲ ਅਧਿਆਪਕਾਂ ਤੇ ਪ੍ਰਿੰਸੀਪਲ ਨੇ ਉਨ੍ਹਾਂ ਤੋਂ ਬੱਚਿਆਂ ਨੂੰ ਵਰਦੀਆਂ ਆਦਿ ਵੰਡਵਾ ਦਿੱਤੀਆਂ ਕਿ ਤੁਹਾਨੂੰ ਤਾਂ ਇਨਾਮੀ ਰਾਸ਼ੀ ਮਿਲ ਹੀ ਜਾਵੇਗੀ ਪਰ ਉਹ ਹਾਲੇ ਤੱਕ ਨਹੀਂ ਮਿਲੀ।
ਅਜਿਹੇ ਹੀ ਕਈ ਹੋਰ ਸਟੇਟ ਐਵਾਰਡੀ ਅਧਿਆਪਕਾਂ ਨਾਲ ‘ਸੱਚ ਕਹੂੰ’ ਨੇ ਜਦੋਂ ਸੰਪਰਕ ਕੀਤਾ ਤਾਂ ਉਨ੍ਹਾ ਨਾਂਅ ਨਾ ਲਿਖੇ ਜਾਣ ‘ਤੇ ਆਖਿਆ ਕਿ ਚਾਹੀਦਾ ਤਾਂ ਇਹ ਹੈ ਕਿ ਰਾਸ਼ੀ ਮੌਕੇ ‘ਤੇ ਹੀ ਪ੍ਰਦਾਨ ਕੀਤੀ ਜਾਵੇ ਪਰ ਇਹ ਤਾਂ ਦੋ ਸਾਲ ਬੀਤਣ ‘ਤੇ ਵੀ ਨਹੀਂ ਆਈ। ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਸਟੇਟ ਐਵਾਰਡ ਦੀ ਰਾਸ਼ੀ ਨੂੰ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ ਕੀਤਾ ਸੀ ਪਰ ਉਸ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਅਧਿਆਪਕ ਦੇ ਪੱਲੇ ਇਹ ਰਾਸ਼ੀ ਨਹੀਂ ਪਈ।
ਤੁਸੀਂ ਸੈਕਟਰੀ ਨਾਲ ਗੱਲ ਕਰ ਲਓ : ਸਿੱਖਿਆ ਮੰਤਰੀ
ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਹਨੂੰ ਤਾਂ ਹਾਲੇ ਮਹਿਕਮੇ ‘ਚ ਆਏ ਨੂੰ ਹੀ ਚਾਰ ਮਹੀਨੇ ਹੋਏ ਨੇ ਪਰ ਇਸ ਸਬੰਧੀ ਉਹ ਹੁਣੇ ਗੱਲ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਤੁਸੀਂ ਸੈਕਟਰੀ ਨਾਲ ਗੱਲ ਕਰ ਲਓ ਪਰ ਸੈਕਟਰੀ ਨੇ ਫੋਨ ਨਹੀਂ ਚੁੱਕਿਆ।
ਹਰਿਆਣਾ ਅੱਗੇ ਨਿਕਲਿਆ
ਹਰਿਆਣਾ ਸਰਕਾਰ ਪੁਰਸਕਾਰ ਪ੍ਰਾਪਤ ਅਧਿਆਪਕਾਂ ਨੂੰ ਇਨਾਮੀ ਰਾਸ਼ੀ ਤੋਂ ਇਲਾਵਾ ਜਿੱਥੇ ਸੇਵਾ ਕਾਰਜ ‘ਚ ਦੋ ਸਾਲਾਂ ਦਾ ਵਾਧਾ ਕਰ ਰਹੀ ਹੈ ਉੱਥੇ ਤਨਖਾਹ ‘ਚ ਦੋ ਇੰਕਰੀਮੈਂਟ ਵੀ ਦਿੱਤੇ ਹਨ। ਇਸੇ ਤਰ੍ਹਾਂ ਰੇਲ ਯਾਤਰਾ ‘ਚ 25 ਫੀਸਦੀ ਕਿਰਾਏ ‘ਚ ਛੋਟ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਰੀਕਾਨ ਦਾ ਹੋਇਆ ਗੋਲਡਨ ਬੂਟ, ਮਾਡ੍ਰਿਕ ਦੇ ਨਾਂਅ ਸਭ ਤੋਂ ਖ਼ਾਸ ਅਵਾਰਡ
ਮਬਾਪੇ, ਬੈਲਜ਼ੀਅਮ ਦਾ ਗੋਲਕੀਪਰ ਤੇ ਸਪੇਨ ਨੂੰ ਵੀ ਮਿਲੇ ਅਵਾਰਡ | Sports News
ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ ‘ਚ ਐਤਵਾਰ ਨੂੰ ਫਰਾਂਸ ਨੇ ਇਤਿਹਾਸ ਦੁਹਰਾਉਂਦੇ ਹੋਏ ਫਿਰ ਇੱਕ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਕਰਾਰੀ ਮਾਤ ਦੇ ਕੇ ਟਰਾਫ਼ੀ ਜਿੱਤ ਲਈ ਰੂਸ ‘ਚ ਹੋਏ ਇਸ 21ਵੇਂ ਵਿਸ਼ਵ ਕੱਪ ‘ਚ ਫਰਾਂਸ ਤਾਂ ਚੈਂਪਿਅਨ ਬਣਿਆ ਹੀ, ਇਸ ਦੇ ਨਾਲ ਨਾਲ ਵੱਖ ਵੱਖ ਟੀਮਾਂ ਤੋਂ ਕਈ ਅਜਿਹੇ ਖਿਡਾਰੀ ਵੀ ਸਾਹਮਣੇ ਆਏ ਜਿੰਨ੍ਹਾਂ ਦਾ ਪ੍ਰਦਰਸ਼ਨ ਪੂਰੀ ਦੁਨੀਆਂ ਨੇ ਪਸੰਦ ਕੀਤਾ 2018 ਵਿਸ਼ਵ ਕੱਪ ‘ਚ ਖੇਡਣ ਵਾਲੇ ਇਹਨਾਂ ਚੁਨਿੰਦਾ ਬੇਮਿਸਾਲ ਖਿਡਾਰੀਆਂ ਨੂੰ ਵੱਖ ਵੱਖ ਅਵਾਰਡ ਦਿੱਤੇ ਗਏ। (Sports News)
ਮਬਾਪੇ ਯੰਗ ਪਲੇਅਰ ਆਫ਼ ਦ ਵਰਲਡ ਕੱਪ’ | Sports News
ਇਸ ਟੂਰਨਾਮੈਂਟ ‘ਚ ‘ਯੰਗ ਪਲੇਅਰ ਆਫ਼ ਦ ਵਰਲਡ ਕੱਪ’ ਭਾਵ ਸਭ ਤੋਂ ਸ਼ਾਨਦਾਰ ਨੌਜਵਾਨ ਖਿਡਾਰੀ ਦਾ ਅਵਾਰਡ ਫਰਾਂਸ ਦੇ ਅਮਬਾਪੇ ਦੇ ਨਾਂਅ ਰਿਹਾ 19 ਸਾਲ ਦੇ ਅਮਬਾਪੇ ਨੇ ਆਪਣੀ ਫਰਾਟਾ ਰਫ਼ਤਾਰ ਦਾ ਜਲਵਾ ਦਿਖਾਉਂਦੇ ਹੋਏ ਇਸ ਵਿਸ਼ਵ ਕੱਪ ‘ਚ 4 ਗੋਲ ਕੀਤੇ ਇਸ ਅਵਾਰਡ ਲਈ 21 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਦਾਅਵੇਦਾਰ ਹੁੰਦੇ ਹਨ 2014 ‘ਚ ਇਹ ਅਵਾਰਡ ਫਰਾਂਸ ਦੇ ਪਾਲ ਪੋਗਬਾ ਨੂੰ ਮਿਲਿਆ ਸੀ। (Sports News)
ਹੈਰੀਕੇਨ ਨੂੰ ‘ਗੋਲਡਨ ਬੂਟ’ | Sports News
ਸਭ ਤੋਂ ਜ਼ਿਆਦਾ ਗੋਲ ਦਾਗਣ ਲਈ ਵਿਸ਼ਵ ਕੱਪ ਦਾ ਦੂਸਰਾ ਵੱਡਾ ਅਵਾਰਡ ‘ਗੋਲਡਨ ਬੂਟ’  ਅਵਾਰਡ ਇੰਗਲੈਂਡ ਦੇ ਕਪਤਾਨ ਹੈਰੀਕੇਨ ਨੂੰ ਮਿਲਿਆ ਉਸਨੇ ਟੂਰਨਾਮੈਂਟ ‘ਚ ਕੁੱਲ 6 ਗੋਲ ਕੀਤੇ। (Sports News)
ਮੌਡ੍ਰਿਕ ਨੂੰ ‘ਗੋਲਡਨ ਬਾੱਲ ਅਵਾਰਡ’
ਕ੍ਰੋਏਸ਼ੀਆ ਦੀ ਟੀਮ ਭਾਵੇਂ ਆਪਣਾ ਪਹਿਲਾ ਵਿਸ਼ਵ ਕੱਪ ਨਹੀਂ ਜਿੱਤ ਸਕੀ ਪਰ ਪਹਿਲੀ ਵਾਰ ਫਾਈਨਲ ‘ਚ ਪਹੁੰਚਣ ਲਈ ਕਪਤਾਨ ਲੁਕਾ ਮੋਡ੍ਰਿਕ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਇਸ ਲਈ ਉਸਨੂੰ ਇਸ ਵਿਸ਼ਵ ਕੱਪ ਦਾ ‘ਗੋਲਡਨ ਬਾੱਲ ਅਵਾਰਡ’ ਦਿੱਤਾ ਗਿਆ, ਜੋ ਵਿਸ਼ਵ ਕੱਪ ਦੇ ਸਭ ਤੋਂ ਬਿਹਤਰੀਨ ਖਿਡਾਰੀ ਦੇ ਨਾਂਅ ਜਾਂਦਾ ਹੈ 2014 ‘ਚ ਇਹ ਅਵਾਰਡ ਅਰਜਨਟੀਨਾ ਦੇ ਲਿਓਨਲ ਮੈਸੀ ਨੂੰ ਮਿਲਿਆ ਸੀ।
ਬੈਲਜ਼ੀਅਮ ਦੇ ਗੋਲਕੀਪਰ ਨੂੰ ‘ਗੋਲਡਨ ਗਲਵ’
ਇਸ ਵਿਸ਼ਵ ਕੱਪ ‘ਚ ਤੀਸਰੇ ਸਥਾਨ ‘ਤੇ ਰਹੀ ਬੈਲਜ਼ੀਅਮ ਟੀਮ ਦੇ ਗੋਲਕੀਪਰ ਥਿਬਾੱਸ ਕੋਰਟਾਈਸ ਨੂੰ ਸਭ ਤੋਂ ਸ਼ਾਨਦਾਰ ਗੋਲਕੀਪਰ ਚੁਣਿਆ ਗਿਆ ਅਤੇ ਉਸਨੂੰ ਗੋਲਡਨ ਗਲਵ’ ਅਵਾਰਡ ਦਿੱਤਾ ਗਿਆ ਉਸਨੇ 7 ਮੈਚਾਂ ‘ਚ 27 ਗੋਲ ਰੋਕੇ।
ਸਪੇਨ ਨੇ ਜਿੱਤਿਆ ਫੇਅਰ ਪਲੇ ਅਵਾਰਡ
2010 ਦੀ ਚੈਂਪੀਅਨ ਅਤੇ ਕੁਆਰਟਰ ਫਾਈਨਲ ‘ਚ ਬਾਹਰ ਹੋਣ ਵਾਲੀ ਟੀਮ ਸਪੇਨ ਨੂੰ ਇਸ ਵਿਸ਼ਵ ਕੱਪ ‘ਚ ‘ਫੀਫਾ ਫੇਅਰ ਪਲੇ’ ਟਰਾਫ਼ੀ ਦਿੱਤੀ ਗਈ ਘੱਟ ਤੋਂ ਘੱਟ ਦੂਸਰੇ ਗੇੜ ਤੱਕ ਪਹੁੰਚਣ ਵਾਲੀ ਟੀਮ ਇਸ ਦੀ ਦਾਅਵੇਦਾਰ ਹੁੰਦੀ ਹੈ 2014 ‘ਚ ਇਹ ਕੋਲੰਬੀਆ ਨੂੰ ਮਿਲਿਆ ਸੀ।
ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ।। ਪਿਛਲੇ ਸਾਲ ਤੱਕ ਰਾਸ਼ਟਰੀ ਪੁਰਸਕਾਰ ਲਈ ਸਰਕਾਰ ਖ਼ੁਦ ਅਧਿਆਪਕਾਂ ਦੀ ਐਂਟਰੀ ਕਰਦੀ ਸੀ। ਜਾਵਡੇਕਰ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰਿੰਸੀਪਲ ਵੀ ਖ਼ੁਦ ਨੂੰ ਨਾਮਜ਼ਦ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ 30 ਜੂਨ ਤੱਕ ਰਾਸ਼ਟਰੀ ਪੁਰਸਕਾਰ ਲਈ ਬੇਨਤੀ ਕਰ ਸਕਦੇ ਹਨ।। ਨਵੀਂ ਪ੍ਰਣਾਲੀ ਤਹਿਤ ਹਰ ਜ਼ਿਲ੍ਹੇ ਤੋਂ 3 ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਹਰ ਸੂਬੇ ‘ਚੋਂਂ 6 ਅਧਿਆਪਕ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਰਾਸ਼ਟਰੀ ਪੱਧਰ ‘ਤੇ ਇੱਕ ਆਜ਼ਾਦ ਫ਼ੈਸਲਾਕੁੰਨ ਮੰਡਲ ਰਾਸ਼ਟਰੀ ਪੁਰਸਕਾਰ ਲਈ 50 ਅਧਿਆਪਕਾਂ, ਪ੍ਰਿੰਸੀਪਲਾਂ ਦੀ ਚੋਣ ਕਰੇਗਾ।। ਐਂਟਰੀ ਭੇਜਣ ਦੌਰਾਨ ਅਧਿਆਪਕ ਆਪਣੇ ਕੰਮਾਂ ਦੀ ਵੀਡੀਓ ਵੀ ਅਪਲੋਡ ਕਰ ਸਕਦੇ ਹਨ।
ਜਾਵਡੇਕਰ ਮੁਤਾਬਕ ਰਾਸ਼ਟਰੀ ਫ਼ੈਸਲਾ ਕਮੇਟੀ ਰਾਸ਼ਟਰੀ ਪੁਰਸਕਾਰ ਲਈ ਚੰਗੇ ਅਧਿਆਪਕਾਂ ਦੀ ਚੋਣ ਸਿੱਖਿਆ ਪ੍ਰਣਾਲੀ ‘ਚ ਕ੍ਰਾਂਤੀਕਾਰੀ ਤਬਦੀਲੀ ਅਤੇ ਅਧਿਆਪਨ ਸ਼ੈਲੀ ਦੇ ਆਧਾਰ ‘ਤੇ ਕਰੇਗੀ। ਜ਼ਿਕਰਯੋਗ ਹੈ ਕਿ ਰਾਜਾਂ, ਕੇਂਦਰ ਸ਼ਾਸਤ ਸੂਬਿਆਂ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅਧਿਆਪਕ, ਕੇਂਦਰ ਸਰਕਾਰ ਦੇ ਸਕੂਲਾਂ ਭਾਵ ਕੇਂਦਰੀ ਵਿਦਿਆਲਾ, ਜਵਾਹਰ ਨਵੋਦਿਆ ਵਿਦਿਆਲਿਆ, ਤਿੱਬਤੀ ਲੋਕਾਂ ਦੇ ਕੇਂਦਰੀ ਵਿਦਿਆਲਿਆ, ਰੱਖਿਆ ਮੰਤਰਾਲੇ ਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੁਸਾਇਟੀ ਦੇ ਸਕੂਲ ਅਤੇ ਸੀਬੀਐਸਈ ਅਤੇ ਸੀਆਈਐਸਸੀਈ ਨਾਲ ਸਬੰਧਤ ਸਾਰੇ ਸਕੂਲਾਂ ਦੇ ਅਧਿਆਪਕ ਰਾਸ਼ਟਰ ਪੁਰਸਕਾਰ ਲਈ ਅਰਜ਼ੀ ਦੇ ਸਕਦੇ ਹਨ।। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਲਈ 15 ਤੋਂ 30 ਜੂਨ ਤੱਕ ਦਾ ਸਮਾਂ ਹੇ।
ਪੱਛੜੇਪਣ ਦਾ ਦਾਗ ਧੋ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰ
ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਦੀ ਸਾਹਿਤ ਅਕਾਦਮੀ ਪੁਰਸਕਾਰ ਲਈ ਹੋਈ ਚੋਣ
ਸੁਖਜੀਤ, ਮਾਨਸਾ: ਬੇਸ਼ੱਕ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਪੱਛੜਿਆ ਸਮਝਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਰਿਹਾ ਸਾਹਿਤ ਖੇਤਰ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਸਮੇਤ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ‘ਚੋਂ ਸਫਲ ਹੋਣ ਵਾਲਿਆਂ ‘ਚ ਮਾਨਸਾ ਜ਼ਿਲ੍ਹੇ ਦਾ ਨਾਂਅ ਵੀ ਬੋਲਣ ਲੱਗਾ ਹੈ ਜ਼ਿਲ੍ਹੇ ਦੀ ਤਾਜਾ ਪ੍ਰਾਪਤੀ ਸਾਹਿਤਕ ਖੇਤਰ ‘ਚ ਹੋਈ ਹੈ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਲਈ ਦੋ ਪੁਰਸਕਾਰ ਐਲਾਨੇ ਗਏ ਹਨ ਅਤੇ ਇਹ ਦੋਵੇਂ ਪੁਰਸਕਾਰਾਂ ਲਈ ਚੁਣੇ ਜਾਣ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰਾਂ ਨੂੰ ਮਿਲਿਆ ਹੈ
ਸੱਤਪਾਲ ਭੀਖੀ ਨੂੰ ਬਾਲ ਸਾਹਿਤ ਦੀ ਸਿਰਜਣਾ ਲਈ ਮਿਲੇਗਾ ਪੁਰਸਕਾਰ
ਭਾਰਤੀ ਸਾਹਿਤ ਅਕਾਦਮੀ ਵੱਲੋਂ ਐਲਾਨੇ ਗਏ ਇਨ੍ਹਾਂ ਮਾਣਮੱਤੇ ਪੁਰਸਕਾਰਾਂ ਲਈ ਬਾਲ ਸਾਹਿਤਕਾਰ ਵਜੋਂ ਸੱਤਪਾਲ ਭੀਖੀ ਨੂੰ ‘ਬਾਲ ਸਾਹਿਤ ਪੁਰਸਕਾਰ’ ਅਤੇ ਯੁਵਾ ਪੁਰਸਕਾਰ ਵਜੋਂ ਸ਼ਾਇਰ ਹਰਮਨਜੀਤ ਨੂੰ ਚੁਣਿਆ ਗਿਆ ਹੈ ‘ਸੱਚ ਕਹੂੰ’ ਨਾਲ ਖਾਸ ਗੱਲਬਾਤ ਕਰਦਿਆਂ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਦੱਸਿਆ ਕਿ ਉਸਦੀ ਪਹਿਲੀ ਕਿਤਾਬ ਸਾਲ 2001 ‘ਚ ‘ਪਲਕਾਂ ਹੇਠ ਦਰਿਆ ‘ ਛਪੀ ਸੀ ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ‘ਚ ਬਾਲ ਸਾਹਿਤ ਹੀ ਨਹੀਂ ਸਗੋਂ ਆਮ ਕਵਿਤਾਵਾਂ ਵੀ ਲਿਖਦੇ ਸੀ ਪਰ ਬਾਲ ਸਾਹਿਤ ਦੀ ਵੱਡੇ ਪੱਧਰ ‘ਤੇ ਸ਼ੁਰੂਆਤ ਸਾਲ 2002 ‘ਚ ਇੱਕ ਪ੍ਰਾਇਮਰੀ ਅਧਿਆਪਕ ਵਜੋਂ ਭਰਤੀ ਹੋਣ ਤੋਂ ਬਾਅਦ ਹੀ ਹੋਈ
ਉਨ੍ਹਾਂ ਦੱਸਿਆ ਕਿ ਸਕੂਲ ‘ਚ ਛੋਟੇ ਬੱਚਿਆਂ ਦੀਆਂ ਆਦਤਾਂ, ਗੱਲਾਂ ਆਦਿ ‘ਤੇ ਉਸਨੇ ਸੌਖੀ ਸ਼ਬਦਾਵਲੀ ਵਾਲੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸੱਤਪਾਲੀ ਭੀਖੀ ਇਸ ਵੇਲੇ ਪ੍ਰਾਇਮਰੀ ਸਕੂਲ ਦਾਣਾ ਮੰਡੀ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸਦੀਆਂ 18 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ‘ਚੋਂ 12 ਕਿਤਾਬਾਂ ਬਾਲ ਸਾਹਿਤ ਨਾਲ ਸਬੰਧਤ ਹਨ
3 ਕਿਤਾਬਾਂ ਦਾ ਕੀਤਾ ਗਿਆ ਹੈ ਅਨੁਵਾਦ
ਇਸ ਤੋਂ ਇਲਾਵਾ 3 ਕਿਤਾਬਾਂ ਦਾ ਅਨੁਵਾਦ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਬਾਲ ਸਾਹਿਤਕਾਰ ਸੱਤਪਾਲ ਭੀਖੀ ਨੇ ਆਪਣਾ ਪੁਰਸਕਾਰ ਸਵ. ਅਜਮੇਰ ਔਲਖ ਨੂੰ ਸਮਰਪਿਤ ਕੀਤਾ ਹੈ ਉਨ੍ਹਾਂ ਆਖਿਆ ਕਿ ਛੋਟੇ ਹੁੰਦਿਆਂ ਉਹ ਪ੍ਰੋ. ਔਲਖ ਦੇ ਨਾਟਕ ਵੇਖਦੇ ਹੁੰਦੇ ਸੀ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਹੀ ਲੇਖਣੀ ਦੀ ਗੁੜਤੀ ਲਈ ਸੀ
ਨੌਜਵਾਨ ਸ਼ਾਇਰ ਹਰਮਨਜੀਤ ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ ਦਾ ਜੰਮਪਲ ਹੈ ਹਰਮਨ ਨੂੰ ਯੁਵਾ ਪੁਰਸਕਾਰ ਉਸਦੀ ਕਿਤਾਬ ‘ਰਾਣੀ ਤੱਤ’ ਦੀ ਅਪਾਰ ਸਫਲਤਾ ‘ਤੇ ਮਿਲ ਰਿਹਾ ਹੈ ਜਿਸਦੇ ਹੁਣ ਤੱਕ 5 ਐਡੀਸ਼ਨ ਆ ਚੁੱਕੇ ਹਨ ਇਸ ਸ਼ਾਇਰ ਦੀ ਇਹ ਪਹਿਲੀ ਹੀ ਕਿਤਾਬ ਹੈ ਜੋ ਉਨ੍ਹਾਂ ਨੇ 2015 ‘ਚ ਲਿਖੀ ਸੀ ਸੱਤਪਾਲ ਭੀਖੀ ਦੀ ਤਰ੍ਹਾਂ ਹਰਮਨਜੀਤ ਵੀ ਪ੍ਰਾਇਮਰੀ ਅਧਿਆਪਕ ਹੈ ਹਰਮਨਜੀਤ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖਦਾ ਹੈ ਫਿਲਮ ਸਰਵਣ ਅਤੇ ਲਹੌਰੀਏ ਵਿੱਚ ਵੀ ਉਸ ਵੱਲੋਂ ਲਿਖੇ ਗੀਤਾਂ ਨੂੰ ਗਾਇਆ ਗਿਆ ਹੈ
ਜ਼ਿਲ੍ਹਾ ਮਾਨਸਾ ਦੇ ਇਨ੍ਹਾਂ ਦੋਵੇਂ ਲੇਖਕਾਂ ਦੀ ਇਸ ਮਾਣ ਮੱਤੀ ਪ੍ਰਾਪਤੀ ‘ਤੇ ਜ਼ਿਲ੍ਹਾ ਵਾਸੀਆਂ ਤੋਂ ਇਲਾਵਾ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹੋਰ ਲੋਕਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ
ਦੱਸਣਯੋਗ ਹੈ ਕਿ ਵੱਖ-ਵੱਖ ਸੂਬਿਆਂ ਦੇ ਚੁਣੇ ਜਾਂਦੇ ਸਾਹਿਤਕਾਰਾਂ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਹ ਪੁਰਸਕਾਰ ਇੱਕ ਵੱਡੇ ਸਮਾਗਮ ਦੌਰਾਨ ਵੰਡੇ ਜਾਂਦੇ ਹਨ ਪੁਰਸਕਾਰ ‘ਚ ਪੰਜਾਹ ਹਜ਼ਾਰ ਰੁਪਏ, ਸਨਮਾਨ ਪੱਤਰ ਅਤੇ ਇੱਕ ਸ਼ਾਲ ਸ਼ਾਮਲ ਹੁੰਦਾ ਹੈ
ਲੇਖਕਾਂ ਦੀਆਂ ਰਚਨਾਵਾਂ ‘ਚੋਂ ਸਰਕਾਰਾਂ ਪੜ੍ਹਨ ਲੋਕਾਂ ਦੀ ਪੀੜਾ
ਸੱਤਪਾਲ ਭੀਖੀ ਦਾ ਕਹਿਣਾ ਹੈ ਕਿ ਸਰਕਾਰਾਂ ਲੇਖਕਾਂ ਨੂੰ ਸਾਹਿਤ ਸਿਰਜਣਾ ਦਾ ਮਹੌਲ ਦੇਣ ਉਨ੍ਹਾਂ ਆਖਿਆ ਕਿ ਲੇਖਕਾਂ ਦੀਆਂ ਰਚਨਾਵਾਂ ਆਮ ਲੋਕਾਂ ਦੇ ਮਸਲਿਆਂ ਨਾਲ ਜੁੜੀਆਂ ਹੁੰਦੀਆਂ ਹਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੇਖਕਾਂ ਦੀਆਂ ਰਚਨਾਵਾਂ ‘ਚੋਂ ਲੋਕਾਂ ਦੀ ਪੀੜਾ ਪੜ੍ਹਕੇ ਉਨ੍ਹਾਂ ਦਾ ਹੱਲ ਕਰਨ
ਇੱਕੋ ਘਰ ਦੇ ਨੇ ਚਾਰ ਸਾਹਿਤਕਾਰ
ਪੰਜਾਬੀ ਦੀ ਕਹਾਵਤ ‘ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ’ ਬਾਲ ਸਾਹਿਤਕਾਰ ਦੇ ਪਰਿਵਾਰ ‘ਤੇ ਸਹੀ ਢੁੱਕਦੀ ਹੈ ਇਸ ਪਰਿਵਾਰ ‘ਚੋਂ ਸੱਤਪਾਲ ਦੇ ਵੱਡੇ ਭਰਾ ਡਾ. ਲਕਸ਼ਮੀ ਨਰਾਇਣ ਵੀ ਸਾਹਿਤਕਾਰ ਹਨ, ਜਿਨ੍ਹਾਂ ਦੀਆਂ ਹੁਣ ਤੱਕ ਕਰੀਬ 6 ਕਿਤਾਬਾਂ ਛਪ ਚੁੱਕੀਆਂ ਹਨ ਸੱਤਪਾਲ ਦੀ ਪਤਨੀ ਨਰਿੰਦਰਪਾਲ ਕੌਰ ਵੀ ਕਵਿਤਾਵਾਂ ਲਿਖਦੀ ਹੈ ਉਨ੍ਹਾਂ ਦੀ ਇੱਕ ਕਿਤਾਬ ‘ਕੈਕਟਸ ਦੀ ਖੁਸ਼ਬੂ’ ਛਪ ਚੁੱਕੀ ਹੈ  ਸੱਤਪਾਲ ਦੀ ਨੌਵੀਂ ‘ਚ ਪੜ੍ਹਦੀ ਧੀ ਵੀ ਬਾਲ ਸਾਹਿਤ ਦੀ ਸਿਰਜਣਾ ਕਰਦੀ ਹੈ ਜਿਸਦੀਆਂ ਹੁਣ ਤੱਕ 3 ਬਾਲ ਪੁਸਤਕਾਂ ਛਪ ਚੁੱਕੀਆਂ ਹਨ
ਪ੍ਰੋ. ਔਲਖ ਤੋਂ ਬਾਅਦ ਫਿਰ ਮਿਲਿਆ ਮਾਨਸਾ ਨੂੰ ਮਾਣ
ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ‘ਚ ਪ੍ਰੋ. ਅਜਮੇਰ ਸਿੰਘ ਔਲਖ ਨੂੰ ਮਿਲਿਆ ਸੀ ਲੰਬੇ ਅਰਸੇ ਬਾਅਦ ਹੁਣ ਫਿਰ ਇਹ ਪੁਰਸਕਾਰ ਹਾਸਲ ਕਰਨ ਦਾ ਮਾਣ ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਹਰਮਨਜੀਤ ਅਤੇ ਸੱਤਪਾਲ ਭੀਖੀ ਨੂੰ ਮਿਲਿਆ ਹੈ
ਵਹੀਕਲਾਂ ‘ਤੇ ਲਿਖਾਉਂਦੇ ਨੇ ਲੋਕ ‘ਰਾਣੀ ਤੱਤ’ ਦੀਆਂ ਸਤਰਾਂ
ਕਿਸੇ ਵੀ ਲੇਖਕ ਦੀ ਰਚਨਾ ਜਦੋਂ ਲੋਕ ਗੀਤ ਵਾਂਗ ਲੋਕਾਂ ਦੀ ਜੁਬਾਨ ‘ਤੇ ਆ ਜਾਵੇ ਤਾਂ ਇਹ ਵੀ ਉਸ ਲਈ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ ‘ਰਾਣੀ ਤੱਤ’ ਦੇ ਲੇਖਕ ਹਰਮਨਜੀਤ ਦੀਆਂ ਇਸ ਕਿਤਾਬ ਵਿਚਲੀਆਂ ਸਤਰਾਂ ਨੂੰ ਲੋਕ ਬੜੇ ਸ਼ੌਂਕ ਨਾਲ ਆਪਣੀਆਂ ਟਰਾਲੀਆਂ, ਮੋਟਰਸਾਈਕਲਾਂ ਆਦਿ ਸਮੇਤ ਹੋਰ ਵਹੀਕਲਾਂ ‘ਤੇ ਲਿਖਵਾਉਂਦੇ ਹਨ