Mahabharat - Sach Kahoon Punjabi
Pankaj Dheer: ਮਹਾਭਾਰਤ ਦੇ ‘ਕਰਨ’ ਪੰਕਜ ਧੀਰ ਦਾ ਦੇਹਾਂਤ
ਸਾਢੇ 4 ਵਜੇ ਕੀਤਾ ਜਾਵੇਗਾ ਸਸਕਾਰ | Pankaj Dheer
Pankaj Dheer: ਮੁੰਬਈ। ਅਦਾਕਾਰ ਪੰਕਜ ਧੀਰ (68) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੀਆਰ ਚੋਪੜਾ ਦੇ ਮਸ਼ਹੂਰ ਟੀਵੀ ਸ਼ੋਅ ਮਹਾਭਾਰਤ ’ਚ ਦਾਣਵੀਰ ਕਰਨ ਦੀ ਭੂਮਿਕਾ ਨਿਭਾਈ ਸੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਪੰਕਜ ਧੀਰ ਨੇ ਕਈ ਹਿੰਦੀ ਫਿਲਮਾਂ ਤੇ ਟੀਵੀ ਸੀਰੀਅਲਾਂ ’ਚ ਕੰਮ ਕੀਤਾ। ਉਹ ਚੰਦਰਕਾਂਤਾ, ਯੁੱਗ, ਦ ਗ੍ਰੇਟ ਮਰਾਠਾ, ਅਤੇ ਵਧੋ ਬਹੂ ਵਰਗੇ ਸ਼ੋਅ ਵਿੱਚ ਨਜ਼ਰ ਆਏ ਸਨ। ਉਹ ਆਸ਼ਿਕ ਆਵਾਰਾ, ਸੜਕ, ਸੋਲਜਰ ਤੇ ਬਾਦਸ਼ਾਹ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ ਨੇ ਇੱਕ ਅਧਿਕਾਰਤ ਬਿਆਨ ’ਚ ਪੰਕਜ ਧੀਰ ਦੀ ਮੌਤ ਦੀ ਪੁਸ਼ਟੀ ਕੀਤੀ। Pankaj Dheer
ਇਹ ਖਬਰ ਵੀ ਪੜ੍ਹੋ : Haryana News: ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੇ ਪਰਿਵਾਰ ਨੇ ਪੋਸਟਮਾਰਟਮ ਲਈ ਦਿੱਤੀ ਸਹਿਮਤੀ
ਸੀਆਈਐਨਟੀਏਏ ਨੇ ਲਿਖਿਆ, ‘ਡੂੰਘੇ ਦੁੱਖ ਤੇ ਦੁੱਖ ਨਾਲ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਸਾਡੇ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਆਈਐਨਟੀਏਏ ਦੇ ਸਾਬਕਾ ਆਨਰੇਰੀ ਜਨਰਲ ਸਕੱਤਰ ਪੰਕਜ ਧੀਰ ਜੀ ਦਾ 15 ਅਕਤੂਬਰ, 2025 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਪਵਨ ਹੰਸ, ਵਿਲੇ ਪਾਰਲੇ (ਪੱਛਮ), ਮੁੰਬਈ ਵਿਖੇ ਕੀਤਾ ਜਾਵੇਗਾ।’ ਪੰਕਜ ਧੀਰ ਦੇ ਪਿਤਾ, ਸੀਐਲ ਧੀਰ, ਇੱਕ ਨਿਰਦੇਸ਼ਕ ਤੇ ਨਿਰਮਾਤਾ ਸਨ। ਉਹ 60 ਤੇ 70 ਦੇ ਦਹਾਕੇ ਵਿੱਚ ਕਈ ਫਿਲਮਾਂ ’ਚ ਨਜ਼ਰ ਆਏ। ਪੰਕਜ ਦਾ ਪੁੱਤਰ, ਨਿਕਿਤਿਨ ਧੀਰ, ਵੀ ਇੱਕ ਅਦਾਕਾਰ ਹੈ। ਨਿਕਿਤਿਨ ਦਾ ਵਿਆਹ ਅਦਾਕਾਰਾ ਕ੍ਰਿਤਿਕਾ ਸੇਂਗਰ ਨਾਲ ਹੋਇਆ ਹੈ।
ਪੁਰਸ਼ਾਰਥ | Mahabharat
Mahabharat: ਮਹਾਂਭਾਰਤ ਦੇ ਯੁੱਧ ’ਚ ਕਰਨ ਨੇ ਅਰਜੁਨ ਨੂੰ ਮਾਰਨ ਦੀ ਪ੍ਰਤਿੱਗਿਆ ਲਈ ਸੀ। ਉਸ ਨੂੰ ਪੂਰਾ ਕਰਨ ਲਈ ਖਾਂਡਵ ਵਣ ਦੇ ਸੱਪ ਅਸ਼ਵਸੇਨ ਨੇ, ਜਿਸ ਦਾ ਸਾਰਾ ਪਰਿਵਾਰ ਪਾਂਡਵਾਂ ਵੱਲੋਂ ਲਾਈ ਗਈ ਅੱਗ ’ਚ ਭਸਮ ਹੋ ਚੁੱਕਾ ਸੀ, ਇਹੀ ਸਹੀ ਮੌਕਾ ਸਮਝਿਆ। ਅਰਜੁਨ ਨਾਲ ਉਹ ਦੁਸ਼ਮਣੀ ਰੱਖਦਾ ਹੀ ਸੀ ਪਰ ਡੰਗਣ ਦਾ ਮੌਕਾ ਉਸ ਨੂੰ ਨਹੀਂ ਮਿਲ ਰਿਹਾ ਸੀ।
Read Also : Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ
ਸੋ ਉਹ ਤੀਰ ਬਣ ਕੇ ਕਰਨ ਦੇ ਤਰਕਸ਼ ’ਚ ਇਹ ਸੋਚ ਕੇ ਜਾ ਵੜਿਆ ਕਿ ਜਦੋਂ ਉਸ ਨੂੰ ਕਮਾਨ ’ਤੇ ਰੱਖ ਕੇ ਅਰਜੁਨ ਤੱਕ ਪਹੁੰਚਾਇਆ ਜਾਵੇਗਾ, ਉਦੋਂ ਉਹ ਡੰਗ ਕੇ ਉਸ ਦੇ ਪ੍ਰਾਣ ਲੈ ਲਵੇਗਾ ਕਰਨ ਨੇ ਜਦੋਂ ਉਹ ਤੀਰ ਚਲਾਇਆ ਤਾਂ ਸ੍ਰੀ ਕ੍ਰਿਸ਼ਨ ਨੇ ਹਾਲਾਤਾਂ ਨੂੰ ਸਮਝਦੇ ਹੋਏ ਰੱਥ ਦੇ ਘੋੜਿਆਂ ਨੂੰ ਜ਼ਮੀਨ ’ਤੇ ਬਿਠਾ ਦਿੱਤਾ। ਤੀਰ ਮੁਕੁਟ ਵੱਢਦਾ ਹੋਇਆ ਉੱਪਰੋਂ ਨਿੱਕਲ ਗਿਆ। ਆਪਣੀ ਅਸਫ਼ਲਤਾ ਤੋਂ ਦੁਖੀ ਅਸ਼ਵਸੇਨ ਕਰਨ ਦੇ ਸਾਹਮਣੇ ਪ੍ਰਗਟ ਹੋਇਆ ਤੇ ਬੋਲਿਆ, ‘‘ਇਸ ਵਾਰ ਸਾਵਧਾਨੀ ਵਰਤਣੀ, ਸਾਧਾਰਨ ਤੀਰ ਵਾਂਗ ਮੈਨੂੰ ਨਾ ਚਲਾਉਣਾ, ਇਸ ਵਾਰ ਅਰਜੁਨ ਜ਼ਰੂਰ ਮਰੇਗਾ’’ ਇਸ ’ਤੇ ਕਰਨ ਨੂੰ ਹੈਰਾਨੀ ਹੋਈ ਉਸ ਨੇ ਉਸ ਸੱਪ ਨੂੰ ਪੁੱਛਿਆ, ‘‘ਤੂੰ ਕੌਣ ਹੈਂ ਤੇ ਅਰਜੁਨ ਨੂੰ ਮਾਰਨ ’ਚ ਤੇਰੀ ਇੰਨੀ ਰੁਚੀ ਕਿਉਂ ਹੈ?’’ Mahabharat
ਸੱਪ ਨੇ ਕਿਹਾ, ‘‘ਅਰਜੁਨ ਨੇ ਖਾਂਡਵ ਜੰਗਲ ’ਚ ਅੱਗ ਲਾ ਕੇ ਮੇਰੇ ਪਰਿਵਾਰ ਨੂੰ ਮਾਰ ਦਿੱਤਾ ਸੀ, ਤੇਰੇ ਰਾਹੀਂ ਮੈਂ ਆਪਣਾ ਉਦੇਸ਼ ਪੂਰਾ ਕਰਨਾ ਚਾਹੁੰਦਾ ਹਾਂ’’। ਕਰਨ ਨੇ ਸਹਾਇਤਾ ਲਈ ਉਸ ਦਾ ਧੰਨਵਾਦ ਕਰਦਿਆਂ ਉਸ ਨੂੰ ਵਾਪਸ ਜਾਣ ਲਈ ਕਿਹਾ, ‘‘ਭਲੇ ਮਾਣਸ, ਮੈਨੂੰ ਆਪਣੇ ਹੀ ਪੁਰਸ਼ਾਰਥ ਨਾਲ ਨੀਤੀ ਯੁੱਧ ਲੜਨ ਦੇ। ਤੇਰੀ ਲੁਕਵੀਂ ਸਹਾਇਤਾ ਲੈ ਕੇ ਜਿੱਤਣ ਤੋਂ ਤਾਂ ਹਾਰਨਾ ਚੰਗਾ ਹੈ। ਉਂਜ ਵੀ ਅਜਿਹਾ ਕਰਨ ਨਾਲ ਕ੍ਰਿਸ਼ਨ ਤੇ ਮੇਰੇ ’ਚ ਕੀ ਫਰਕ ਰਹਿ ਜਾਵੇਗਾ?’’ ਕਰਨ ਦੀ ਨੀਤੀ ਤੇ ਨਿਹਚਾ ਨੂੰ ਵੇਖ ਕੇ ਸੱਪ ਖਾਂਡਵ ਜੰਗਲ ’ਚ ਵਾਪਸ ਚਲਾ ਗਿਆ। Mahabharat
ਕਿੱਡਾ ਸੀ ਤੇ ਕਿੱਡਾ ਰਹਿ ਗਿਆ ਪੰਜਾਂ ਦਰਿਆਵਾਂ ਵਾਲਾ ਪੰਜਾਬ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਆਪਣਾ ਇੱਕ ਸ਼ਾਨਾਮੱਤਾ ਇਤਿਹਾਸ ਹੈ। ਇਸ ਧਰਤੀ ’ਤੇ ਪੈਦਾ ਹੋਏ ਯੋਧਿਆਂ ਬਾਰੇ ਪੜ੍ਹਦੇ ਹਾਂ ਤਾਂ ਇੱਕ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਹੈ। ਪੁਰਾਤਨ ਪੰਜਾਬ ਦਾ ਖੇਤਰਫਲ ਦੇਖਿਆ ਜਾਵੇ ਤਾਂ ਉਸ ਤੋਂ ਕਾਫ਼ੀ ਛੋਟਾ ਰਹਿ ਗਿਆ ਹੈ ਅੱਜ ਦਾ ਪੰਜਾਬ। ਉਂਝ ਤਾਂ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਇਸ ਦਿਨ ਨੇ ਪੰਜਾਬ ਦਾ ਇੱਕ ਹੋਰ ਟੁਕੜਾ ਕੀਤਾ ਜਿਸ ਨਾਲ ਇਸ ਦਾ ਖੇਤਰਫਲ ਹੋਰ ਵੀ ਘਟ ਗਿਆ। ਪਹਿਲਾਂ ਪੰਜਾਬ ਦੀ ਉਤਪਤੀ ਤੇ ਇਸ ਦੇ ਨਾਂਅ ਦੇ ਭੂਗੌਲਿਕ ਇਤਿਹਾਸ ਬਾਰੇ ਚਾਨਣਾ ਪਾਉਂਦੇ ਹਾਂ। ‘ਪੰਜਾਬ’ ਫਾਰਸੀ ਦੇ ਦੋ ਸ਼ਬਦਾਂ ਪੰਜ ਤੇ ਆਬ ਦੇ ਸੁਮੇਲ ਨਾਲ ਬਣਿਆ ਹੈ। (Punjab Day)
Also Read : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ
ਇਸ ਦਾ ਮਤਲਬ ਪੰਜ ਦਰਿਆਵਾਂ ਦੇ ਪਾਣੀ ਤੋਂ ਹੈ। ਪੰਜਾਬ ਨੂੰ ਮਹਾਂਭਾਰਤ ਦੇ ਸਮੇਂ ਪੰਚਨਦ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਪੰਜਾਬ ਦੇ ਘਟਦੇ ਖੇਤਰਫਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਨੂੰ ਅੰਗਰੇਜ਼ਾਂ ਨੇ 1947 ਦੀ ਵੰਡ ਵੇਲੇ ਹੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਪੰਜਾਬ ਹਮੇਸ਼ਾ ਹੀ ਦੁਸ਼ਮਣਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕਦਾ ਰਿਹਾ ਹੈ। ਇਤਿਹਾਸਕ ਤੌਰ ’ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਤੇ ਇਰਾਨੀਆਂ ਲਈ ਭਾਰਤੀ ਉੱਪ ਮਹਾਂਦੀਪ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਪੰਜਾਬ ਦੀ ਧਰਤੀ ਐਨੀ ਉਪਜਾਊ ਹੈ ਕਿ ਇਸ ’ਤੇ ਕਿਸੇ ਵੀ ਫ਼ਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਾਂ ਕਹਿ ਲਈਏ ਕਿ ਖੇਤੀਬਾੜੀ ਪੰਜਾਬ ਦਾ ਮੁੱਖ ਧੰਦਾ ਹੈ ਤਾਂ?ਕੋਈ ਦੋਰਾਇ ਨਹੀਂ ਹੈ। ਅਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਵਗਦੇ ਸਨ।
ਵੰਡ ਤੋਂ ਬਾਅਦ ਪੰਜਾਬ ਵਿੱਚ ਸਿਰਫ਼ ਦੋ ਦਰਿਆ ਹੀ ਰਹਿ ਗਏ। ਪਾਕਿਸਤਾਨ ਹਿੱਸੇ ਆਏ ਪੰਜਾਬ ਵਿੱਚ ਤਿੰਨ ਦਰਿਆ ਰਾਵੀ, ਚਨਾਬ ਤੇ ਜਿਹਲਮ ਆ ਗਏ। ਭਾਰਤ ਦੇ ਪੰਜਾਬ ਵਿੱਚ ਸਿਰਫ਼ ਦੋ ਦਰਿਆ ਬਿਆਸ ਤੇ ਸਤਲੁਜ ਰਹਿ ਗਏ ਹਨ। ਇਸ ਤਰ੍ਹਾਂ ਪੰਜਾਬ ਨਾਂਅ ਦੋਵਾਂ ਪੰਜਾਬਾਂ ਵਿੱਚ ਢੁੱਕਵਾਂ ਨਹੀਂ ਰਿਹਾ ਪਰ ਪੰਜਾਬ ਨਾਂਅ ਐਨਾ ਹਰਮਨਪਿਆਰਾ ਬਣ ਗਿਆ ਤੇ ਸਭ ਦੀ ਜ਼ੁਬਾਨ ’ਤੇ ਚੜ੍ਹ ਗਿਆ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਦਾ ਨਾਂਅ ਫਿਰ ਵੀ ਪੰਜਾਬ ਹੀ ਰੱਖਿਆ। ਪੰਜਾਬ ਦੀ ਧਰਤੀ ਪੱਛਮ ਤੇ ਪੂਰਬ ਵੱਲੋਂ ਲਗਾਤਾਰ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਹਮੇਸ਼ਾ ਹੀ ਕਰਦੀ ਰਹੀ ਹੈ। ਪੰਜਾਬ ਨੂੰ ਫਰਾਂਸੀਆਂ, ਯੂਨਾਨੀਆਂ, ਤੁਰਕਾਂ ਤੇ ਅਫ਼ਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। (Punjab Day)
Also Read : ‘ਮੈ ਪੰਜਾਬ ਬੋਲਦਾ ਹਾਂ’ ’ਤੇ ਵਿਰੋਧੀਆ ਨਾਲ ਭਿੜਨਗੇ ਭਗਵੰਤ ਮਾਨ
ਸਮੇਂ-ਸਮੇਂ ’ਤੇ ਬਦਲਦੇ ਰਹੇ ਨੇ ਪੰਜਾਬ ਦੇ ਨਾਂਅ: ਪੰਜਾਬ ਦੇ ਨਾਂਅ ਵੱਖ-ਵੱਖ ਕਾਲਾਂ ਵਿੱਚ ਬਦਲਦੇ ਰਹੇ ਹਨ। ਰਿਗਵੈਦਿਕ ਕਾਲ ਸਮੇਂ ਪੰਜਾਬ ਦਾ ਖੇਤਰਫਲ ਬਹੁਤ ਜ਼ਿਆਦਾ ਸੀ। ਪੰਜਾਬ ਵਿੱਚ ਇਸ ਸਮੇਂ ਸੱਤ ਨਦੀਆਂ ਵਗਦੀਆਂ ਸਨ ਇਸ ਲਈ ਉਸ ਸਮੇਂ ਪੰਜਾਬ ਨੂੰ ‘ਸਪਤ ਸਿੰਧੂ’ ਆਖਿਆ ਜਾਂਦਾ ਸੀ। ਉਨ੍ਹਾਂ ਸੱਤ ਨਦੀਆਂ ਦੇ ਨਾਂਅ ਸਨ ਸਿੰਧ, ਵਿਤਸਤਾ (ਜਿਹਲਮ), ਵਿਆਸ (ਬਿਆਸ), ਸ਼ਤੁਦਰੀ (ਸਤਲੁਜ), ਅਧਿਕਨੀ (ਚਨਾਬ), ਪਸਚਨੀ ਅਤੇ ਸਰਸਵਤੀ। ਪੰਜਾਬ ਨੂੰ ਮਹਾਂਕਾਵਾਂ ਤੇ ਪੁਰਾਣਾਂ ਵਿੱਚ ‘ਪੰਚਨਦ’ ਆਖਿਆ ਗਿਆ ਹੈ ਜਿਸ ਦਾ ਮਤਲਬ ਪੰਜਾਂ ਨਦੀਆਂ ਦੀ ਧਰਤੀ ਹੈ। ਕਿਵੇਂ ਤੇ ਕਦੋਂ-ਕਦੋਂ ਸੁੰਗੜਦਾ ਰਿਹਾ ਪੰਜਾਬ: ਪੁਰਾਤਨ ਪੰਜਾਬ ਦਾ ਖੇਤਰਫ਼ਲ ਬਹੁਤ ਜ਼ਿਆਦਾ ਸੀ।
ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਨੁਸਾਰ ਉਸ ਸਮੇਂ ਪੰਜਾਬ ਉੱਤਰ ਵਿੱਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਤੋਂ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਸ਼੍ਰੇਣੀਆਂ ਤੋਂ ਪੂਰਬ ਵੱਲ ਜਮਨਾ ਨਦੀ ਤੇ ਆਗਰਾ ਪ੍ਰਾਂਤ ਤੋਂ ਅਤੇ ਦੱਖਣ ਵਿੱਚ ਸਿੰਧ ਅਤੇ ਰਾਜਸਥਾਨ ਦੇ ਮਾਰੂਥਲਾਂ ਨਾਲ ਘਿਰਿਆ ਹੋਇਆ ਸੀ। ਉਸ ਸਮੇਂ ਦੇਸ਼ੀ ਰਿਆਸਤਾਂ ਵਿੱਚ ਪਾ ਕੇ ਪੰਜਾਬ ਦਾ ਕੁੱਲ ਖੇਤਰਫਲ 1,33,741 ਵਰਗ ਮੀਲ ਸੀ। ਇਹ ਅਕਾਰ ਸਾਰੇ ਭਾਰਤ ਦਾ ਦਸਵਾਂ ਹਿੱਸਾ ਸੀ। ਇਤਿਹਾਸਕਾਰਾਂ ਅਨੁਸਾਰ 1901 ਈ. ਵਿੱਚ ਪੰਜਾਬ ਦੀ ਜਨਸੰਖਿਆ 24,754,737 ਦੱਸੀ ਜਾਂਦੀ ਹੈ। ਅਜੋਕੇ ਪੰਜਾਬ ਦਾ ਖ਼ੇਤਰਫ਼ਲ ਘਟ ਕੇ 50,362 ਵਰਗ ਕਿਲੋਮੀਟਰ ਰਹਿ ਗਿਆ ਹੈ। (Punjab Day)
Also Read : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਰੀਜ਼ਾਂ ਨੂੰ ਦਿੱਤਾ ਦੀਵਾਲੀ ਤੋਹਫਾ
ਜਿਸ ਵਿੱਚ ਪੇਂਡੂ ਖੇਤਰ 48,265 ਵਰਗ ਕਿਲੋਮੀਟਰ ਤੇ ਸ਼ਹਿਰੀ ਖੇਤਰ 2097 ਵਰਗ ਕਿਲੋਮੀਟਰ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਅੱਜ ਦੇ ਪੰਜਾਬ ਸੂਬੇ ਦੀ ਆਬਾਦੀ 2.77 ਕਰੋੜ ਹੈ। ਪੰਜਾਬ ਵਿੱਚ ਅਜ਼ਾਦੀ ਤੋਂ ਪਹਿਲਾਂ ਲਹਿੰਦਾ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਵੀ ਆਉਂਦਾ ਸੀ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਵਿੱਚ ਸਿਆਸਤਦਾਨਾਂ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਵੰਡ ਤੋਂ ਬਾਅਦ ਅੱਧਾ ਪੰਜਾਬ ਪਾਕਿਸਤਾਨ ਦੇ ਹਿੱਸੇ ਆ ਗਿਆ ਤੇ ਅੱਧਾ ਪੰਜਾਬ ਭਾਰਤ ਵਿੱਚ ਰਿਹਾ। ਇਸ ਤੋਂ ਬਾਅਦ ਪੰਜਾਬ ਨੂੰ ਹੋਰ ਵੀ ਛੋਟਾ ਕੀਤਾ ਗਿਆ ਜਦੋਂ ਇਸ ਵਿੱਚੋਂ ਰਾਜਸਥਾਨ, ਜੰਮੂ, ਕਸ਼ਮੀਰ ਤੇ ਦਿੱਲੀ ਕੱਢ ਦਿੱਤੇ ਗਏ। ’47 ਦੀ ਵੰਡ ਤੋਂ ਬਾਅਦ ਪੰਜਾਬ ਦੇ 18 ਜ਼ਿਲ੍ਹੇ ਬਣਾਏ ਗਏ। (Punjab Day)
ਇਸ ਸਮੇਂ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ, ਸੰਗਰੂਰ, ਪਟਿਆਲਾ, ਕਾਂਗੜਾ, ਸ਼ਿਮਲਾ, ਅੰਬਾਲਾ, ਗੁੜਗਾਵਾਂ, ਹਿਸਾਰ, ਮਹਿੰਦਰਗੜ੍ਹ, ਕਰਨਾਲ ਤੇ ਰੋਹਤਕ ਜ਼ਿਲੇ ਬਣਾਏ ਗਏ ਸਨ। ਫਿਰ ਸਮਾਂ ਆਇਆ ਜਦੋਂ ਇੱਕ ਵਾਰ ਫਿਰ ਪੰਜਾਬ ਨੇ ਸੁੰਗੜਨਾ ਸੀ। ਇਹ ਸਮਾਂ ਸੀ 1 ਨਵੰਬਰ 1966 ਦਾ ਉਹ ਦਿਨ ਜਦੋਂ ਇਸ ਵਿੱਚੋਂ ਹਰਿਆਣਾ ਵੱਖ ਕਰ ਦਿੱਤਾ ਗਿਆ। ਪੰਜਾਬ ਵਿੱਚੋਂ ਪਹਾੜੀ ਇਲਾਕੇ ਹਿਮਾਚਲ ਨੂੰ ਦੇ ਦਿੱਤੇ ਗਏ। ਕੁਝ ਅਖਬਾਰਾਂ ਨੇ ਇਸ ਨੂੰ ਪੰਜਾਬੀ ਸੂਬਾ ਵੀ ਆਖਿਆ ਸੀ ਪਰ ਸਰਕਾਰੀ ਕਾਗਜ਼ਾਂ ਵਿੱਚ ਪੰਜਾਬ ਦੇ ਨਾਂਅ ਨਾਲ ਹੀ ਲਿਖਿਆ ਜਾਂਦਾ ਹੈ। ਹੁਣ ਮੌਜ਼ੂਦਾ ਪੰਜਾਬ ਦਾ ਖ਼ੇਤਰਫਲ ਸੁੰਗੜ ਕੇ ਕਾਫ਼ੀ ਛੋਟਾ ਰਹਿ ਗਿਆ ਹੈ ਪਰ ਇਸ ਦੇ ਜ਼ਿਲ੍ਹਿਆਂ ਦੀ ਗਿਣਤੀ ਵਧ ਕੇ 23 ਤੇ ਤਹਿਸੀਲਾਂ ਦੀ ਗਿਣਤੀ 97 ਹੋ ਚੁੱਕੀ ਹੈ। (Punjab Day)
(ਰਵਿੰਦਰ ਸ਼ਰਮਾ) ਹੀਰਕੇ, ਮਾਨਸਾ
ਮੋ. 97292-02596
ਕ੍ਰਿਸ਼ਨ ਕੁਮਾਰ ਸਿੱਖਿਆ ਵਿਭਾਗ ਦੇ ਨਾਲ ਦੇਖਦੇ ਸਨ ਜਨਤਕ ਸ਼ਿਕਾਇਤਾਂ ਤੇ ਪ੍ਰਸ਼ਾਸਨ ਸੁਧਾਰ ਦਾ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਸਰਕਾਰੀ ਸਕੂਲਾਂ ਦੇ ਅਧਿਆਪਕ ਲੀਡਰਾਂ ਨਾਲ ਛਿੜੀ ‘ਮਹਾਂਭਾਰਤ’ ਵਿੱਚ ਅਧਿਆਪਕਾਂ ਨੂੰ ਹਰਾਉਣ ਲਈ ਪੰਜਾਬ ਸਰਕਾਰ ਨੇ ਆਪਣੇ ‘ਕ੍ਰਿਸ਼ਨ’ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਇਸ ਮਹਾਂਭਾਰਤ ‘ਚ ਕ੍ਰਿਸ਼ਨ ਕੁਮਾਰ ਨੂੰ ਸਮੇਂ ਦੀ ਘਾਟ ਨਾ ਆਏ, ਇਸ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦਿੱਤੇ ਹੋਏ ਹੋਰ ਵਿਭਾਗਾਂ ਦੇ ਵਾਧੂ ਬੋਝ ਤੋਂ ਵੀ ਮੁਕਤ ਕਰ ਦਿੱਤਾ ਹੈ। ਹੁਣ ਉਹ ਸਿਰਫ਼ ਸਿੱਖਿਆ ਵਿਭਾਗ ਦਾ ਹੀ ਕੰਮ ਦੇਖਣਗੇ, ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪ੍ਰਸ਼ਾਸਨ ਸੁਧਾਰ ਤੇ ਜਨਤਕ ਸ਼ਿਕਾਇਤਾਂ ਦਾ ਕੰਮ ਵੀ ਸੀ, ਜਿਸ ‘ਚ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਸਮਾਂ ਦੇਣਾ ਪੈ ਰਿਹਾ ਸੀ।
ਜਾਣਕਾਰੀ ਅਨੁਸਾਰ ਪੰਜਾਬ ‘ਚ ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦਾ ਬਾਈਕਾਟ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ ਭੇਜੇ ਜਾ ਰਹੇ ਅਧਿਕਾਰੀਆਂ ਨੂੰ ਸਕੂਲ ‘ਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਅਧਿਕਾਰੀਆਂ ਨਾਲ ਬਦਤਮੀਜ਼ੀ ਕਰਦੇ ਹੋਏ ਮਾਰ ਕੁਟਾਈ ਤੱਕ ਵੀ ਕੀਤੀ, ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਅਧਿਆਪਕਾਂ ਖ਼ਿਲਾਫ਼  ਐਫ. ਆਈ. ਆਰ. ਦਰਜ ਹੋਈ ਤਾਂ ਕਈ ਥਾਵਾਂ ‘ਤੇ ਅਧਿਆਪਕਾਂ ਦੇ ਤਬਾਦਲੇ ਕਰਨ ਦੇ ਨਾਲ ਹੀ ਨੌਕਰੀ ਤੋਂ ਬਰਖ਼ਾਸਤ ਕਰਨ ਤੱਕ ਦੀ ਕਾਰਵਾਈ ਉਲੀਕ ਦਿੱਤੀ ਗਈ ਹੈ।
ਅਧਿਆਪਕ ਯੂਨੀਅਨ ਲੀਡਰ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ, ਜਿਸ ਦੇ ਚਲਦੇ ਬੀਤੇ ਦਿਨੀਂ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਦੀ ਲਿਸਟ ‘ਚ ਉਨ੍ਹਾਂ ਦਾ ਨਾਂਅ ਆਇਆ ਵੀ ਜ਼ਰੂਰ ਸੀ ਪਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਤੋਂ ਹਟਾਉਣ ਦੀ ਥਾਂ ‘ਤੇ ਪ੍ਰਸ਼ਾਸਨ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਾਧੂ ਭਾਰ ਤੋਂ ਮੁਕਤ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਹੁਣ ਕਿਸੇ ਹੋਰ ਵਿਭਾਗ ਦਾ ਕੰਮ ਨਹੀਂ ਦਿੱਤਾ ਗਿਆ
ਤਾਂ ਕਿ ਉਹ ਸਿੱਖਿਆ ਵਿਭਾਗ ‘ਚ ਆਪਣਾ ਸਾਰਾ ਸਮਾਂ ਦਿੰਦੇ ਹੋਏ ਸਿੱਖਿਆ ਵਿਭਾਗ ਨੂੰ ਲੀਹ ‘ਤੇ ਲਿਆਉਣ, ਜਿਸ ਦਾ ਸੁਫਨਾ ਪੰਜਾਬ ਦੀ ਕਾਂਗਰਸ ਸਰਕਾਰ ਦੇਖ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਪੂਰੀ ਤਰ੍ਹਾਂ ਹਰ ਫੈਸਲਾ ਲੈਣ ਸਬੰਧੀ ਥਾਪੜਾ ਵੀ ਦਿੱਤੀ ਹੋਈ ਹੈ, ਜਿਸ ਕਾਰਨ ਕ੍ਰਿਸ਼ਨ ਕੁਮਾਰ ਹੀ ਇਹੋ ਜਿਹੇ ਸਕੱਤਰ ਹਨ, ਜਿਨ੍ਹਾਂ ਦਾ ਪਿਛਲੇ 2 ਸਾਲਾਂ ‘ਚ ਤਬਾਦਲਾ ਨਹੀਂ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਕ੍ਰਿਸ਼ਨ ਕੁਮਾਰ ਨੂੰ ਸਾਫ਼ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਵਿਭਾਗ ਦਾ ਵਾਧੂ ਕੰਮ ਦੇਖਣ ਦੀ ਥਾਂ ‘ਤੇ ਸਿਰਫ਼ ਸਿੱਖਿਆ ਵਿਭਾਗ ਲਈ ਆਪਣਾ ਫੋਕਸ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ