Action - Sach Kahoon Punjabi
ਪਿਛਲੀ ਵਿਧਾਨ ਸਭਾ ਦੇ ਸਪੀਕਰ ਵਲੋਂ ਕਦੇ ਨਹੀਂ ਦਿੱਤਾ ਗਿਆ ਇਸ ਪਾਸੇ ਧਿਆਨ, ਹੁਣ ਫਸ ਗਿਐ ਪੇਚ
ਪੰਜਾਬ ਵਿਧਾਨ ਸਭਾ ਵਲੋਂ ਤਿਆਰ ਕੀਤੇ ਗਏ ਹਨ ਨਿਯਮ, ਜਲਦ ਹੀ ਜਾਰੀ ਹੋਏਗਾ ਨੋਟੀਫਿਕੇਸ਼ਨ
ਸੁਖਪਾਲ ਖਹਿਰਾ ਅਤੇ ਅਮਰਜੀਤ ਸੰਦੋਆ ਨੇ ਪੁੱਛਿਆ ਕਿਹੜੇ ਨਿਯਮਾਂ ਤਹਿਤ ਕੀਤੀ ਜਾ ਰਹੀ ਐ ਕਾਰਵਾਈ ?
ਚੰਡੀਗੜ, (ਅਸ਼ਵਨੀ ਚਾਵਲਾ)। ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਬਣੇ ਦਲ ਬਦਲੂ ਕਾਨੂੰਨ ਦੇ ਨਿਯਮ ਹੀ ਪਿਛਲੇ 35 ਸਾਲਾਂ ਦੌਰਾਨ ਪੰਜਾਬ ਵਿਧਾਨ ਸਭਾ ਨਹੀਂ ਬਣਾ ਪਾਈ ਹੈ। ਜਿਸ ਕਾਰਨ ਪੰਜਾਬ ਵਿਧਾਨ ਸਭਾ ਕਿਸੇ ਵੀ ਵਿਧਾਇਕ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੀ ਨਹੀਂ ਕਰ ਸਕਦੀ ਹੈ, ਕਿਉਂਕਿ ਕੇਂਦਰ ਸਰਕਾਰ ਵਲੋਂ ਸਾਲ 1985 ਵਿੱਚ ਪਾਸ ਕੀਤੇ ਗਏ
MLA | ਇਸ ਕਾਨੂੰਨ ਨੂੰ ਲਾਗੂ ਕਰਨ ਲਈ ਨਿਯਮ ਬਣਾਉਣ ਦੇ ਨਾਲ ਹੀ ਨੋਟੀਫਿਕੇਸ਼ਨ ਜਾਰੀ ਕਰਨਾ ਜਰੂਰੀ ਹੈ। ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੂੰ ਵੀ ਕੋਈ ਜਿਆਦਾ ਜਾਣਕਾਰੀ ਹੀ ਨਹੀਂ ਸੀ ਕਿ ਪਿਛਲੀ ਵਿਧਾਨ ਸਭਾ ਵਲੋਂ ਇਸ ਦਲ ਬਦਲੂ ਕਾਨੂੰਨ ਦੇ ਹੁਣ ਤੱਕ ਨਿਯਮ ਬਣਾਉਂਦੇ ਹੋਏ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ ਹੈ। ਵਿਧਾਨ ਸਭਾ ਵਲੋਂ ਰਹਿ ਗਈ ਇਸੇ ਘਾਟ ਦਾ ਫਾਇਦਾ ਦਲ ਬਦਲੂ ਕਾਨੂੰਨ ਤਹਿਤ ਫਸੇ ਆਮ ਆਦਮੀ ਪਾਰਟੀ ਦੇ 3 ਵਿਧਾਇਕ ਲੈਣਾ ਚਾਹੁੰਦੇ ਹਨ ਪਰ ਇਨਾਂ ਤਿੰਨੇ ਵਿਧਾਇਕਾਂ ਨੂੰ ਕੋਈ ਫਾਇਦਾ ਨਾ ਹੋਵੇ ਇਸ ਹੁਣ ਵਿਧਾਨ ਸਭਾ ਨੇ ਨਿਯਮਾਂ ਨੂੰ ਤਿਆਰ ਕਰਦੇ ਹੋਏ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਵਿੱਢ ਲਈ ਹੈ।
ਇਸ ਸਮੇਂ ਨਿਯਮਾਂ ਦੀ ਫਾਇਲ ਕਾਨੂੰਨੀ ਸਲਾਹਕਾਰ ਕੋਲ ਗਈ ਹੋਈ ਹੈ, ਜਿਥੋਂ ਸਲਾਹ ਮਿਲਣ ਤੋਂ ਬਾਅਦ ਨਿਯਮਾਂ ਸਬੰਧੀ ਜਰੂਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ। ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਆਪਣੀ ਸਹੂਲਤ ਅਨੁਸਾਰ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਾ ਆਮ ਜਿਹੀ ਗਲ ਹੋਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਣੇ ਸ਼ੁਰੂ ਹੋ ਗਏ ਸਨ।
ਇਸ ਨੂੰ ਦੇਖਦੇ ਹੋਏ ਸਾਲ 1985 ਵਿੱਚ ਲੋਕ ਸਭਾ ਵਲੋਂ ਸੰਵਿਧਾਨ ਵਿੱਚ ਸੋਧ ਕਰਦੇ ਹੋਏ ਦਲ ਬਦਲੂ ਕਾਨੂੰਨ ਤਿਆਰ ਕੀਤਾ ਗਿਆ ਸੀ। ਜਿਸ ਦੇ ਤਹਿਤ ਕੋਈ ਵੀ ਵਿਧਾਇਕ ਜਾਂ ਫਿਰ ਸੰਸਦ ਮੈਂਬਰ ਜਿਹੜੀ ਵੀ ਪਾਰਟੀ ਤੋਂ ਚੋਣ ਲੱੜਿਆ ਹੋਵੇ, ਉਸ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱੱਚ ਸ਼ਾਮਲ ਨਹੀਂ ਹੋ ਸਕਦਾ ਹੈ। ਇਸ ਐਕਟ ਦੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਦੇਸ਼ ਦੀਆਂ ਸਾਰੀਆ ਵਿਧਾਨ ਸਭਾ ਵਲੋਂ ਵੀ ਸਦਨ ਅੰਦਰ ਆਪਣੀ ਮੁਹਰ ਲਗਾ ਦਿੱਤੀ ਗਈ।
MLA |  ਇਸ ਕਾਨੂੰਨ ਤਹਿਤ ਹਰ ਵਿਧਾਨ ਸਭਾ ਵਲੋਂ ਲੋਕ ਸਭਾ ਦੀ ਤਰਜ਼ ‘ਤੇ ਨਿਯਮ ਬਣਾਉਂਦੇ ਹੋਏ ਉਨਾਂ ਨੂੰ ਨੋਟੀਫਾਈ ਕਰਨਾ ਸੀ ਤਾਂ ਕਿ ਉਸ ਸੂਬੇ ਵਿੱਚ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਮੌਕੇ ਨਿਯਮ ਸਾਫ਼ ਹੋਣ ਕਿ ਕਿਹੜੇ ਕਾਰਨਾਂ ਕਰਕੇ ਉਸ ਵਿਧਾਇਕ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਕਿਹੜੇ ਨਿਯਮ ਦੀ ਕਿਹੜੀ ਧਾਰਾ ਤਹਿਤ ਉਸ ਨੂੰ ਦੋਸ਼ੀ ਪਾਇਆ ਗਿਆ ਹੈ। ਹੈਰਾਨੀਵਾਲੀ ਗਲ ਤਾਂ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਲੋਂ ਹੁਣ ਤੱਕ ਇਸ ਤਰਾਂ ਦੇ ਕੋਈ ਵੀ ਨਿਯਮ ਤਿਆਰ ਕਰਦੇ ਹੋਏ ਉਨਾਂ ਦਾ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ ਗਿਆ ਹੈ। ਹੁਣ ਤੱਕ ਦਲ ਬਦਲੂ ਕਾਨੂੰਨ ਤਹਿਤ ਕੋਈ ਕਾਰਵਾਈ ਨਹੀਂ ਹੋਣ ਦੇ ਚਲਦੇ ਅਧਿਕਾਰੀਆਂ ਦੇ ਧਿਆਨ ਵਿੱਚ ਹੀ ਇਹ ਨਹੀਂ ਆਇਆ ਸੀ।
ਹੁਣ ਆਮ ਆਦਮੀ ਪਾਰਟੀ ਦੇ 3 ਵਿਧਾਇਕਾਂ ਖ਼ਿਲਾਫ਼ ਇਸੇ ਕਾਨੂੰਨ ਤਹਿਤ ਕਾਰਵਾਈ ਚਲਣ ਦੇ ਕਾਰਨ ਇਹ ਗਲ ਨਿਕਲ ਕੇ ਬਾਹਰ ਆਈ ਹੈ ਕਿ ਵਿਧਾਨ ਸਭਾ ਵਲੋਂ ਇਸ ਕਾਨੂੰਨ ਦੇ ਆਪਣੇ ਨਿਯਮ ਹੀ ਨਹੀਂ ਬਣਾਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਅਤੇ ਅਮਰਜੀਤ ਸੰਦੋਆ ਨੂੰ ਇਸ ਗਲ ਦੀ ਭਿਣਕ ਗਲ ਗਈ, ਜਿਸ ਕਾਰਨ ਉਨਾਂ ਨੇ ਆਪਣੇ ਖ਼ਿਲਾਫ਼ ਚਲ ਰਹੀਂ ਕਾਰਵਾਈ ਸਬੰਧੀ ਵਿਧਾਨ ਸਭਾ ਨੂੰ ਪਹਿਲਾਂ ਨਿਯਮਾਂ ਦੀ ਕਾਪੀ ਸੌਪਣ ਲਈ ਕਿਹਾ, ਜਿਸ ਦੇ ਤਹਿਤ ਉਨਾਂ ‘ਤੇ ਕਾਰਵਾਈ ਕੀਤੀ ਜਾ ਰਹੀਂ ਹੈ।
ਵਿਧਾਇਕ ਨਾ ਮੰਗਦੇ ਨਿਯਮਾਂ ਦੀ ਕਾਪੀ ਤਾਂ ਬਣਿਆ ਰਹਿੰਦਾ ‘ਰਾਜ਼’
ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਵਲੋਂ ਜੇਕਰ ਵਿਧਾਨ ਸਭਾ ਤੋਂ ਨਿਯਮਾਂ ਦੀ ਕਾਪੀ ਨਾ ਮੰਗੀ ਜਾਂਦੀ ਤਾਂ ਇਹ ਇੱਕ ‘ਰਾਜ਼’ ਹੀ ਬਣਿਆ ਰਹਿੰਦਾ, ਕਿਉਂਕਿ ਪਹਿਲਾਂ ਵਾਂਗ ਹੀ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਹੀ ਨਹੀਂ ਮਿਲਣੀ ਸੀ। ਵਿਧਾਨ ਸਭਾ ਤੋਂ ਜਦੋਂ ਨਿਯਮ ਮੰਗੇ ਗਏ ਤਾਂ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਵੀ ਜਲਦ ਹੀ ਦੇਣ ਲਈ ਕਹਿ ਦਿੱਤਾ, ਕਿਉਂਕਿ ਉਨਾਂ ਨੂੰ ਅਸਲ ਸਚਾਈ ਬਾਰੇ ਪਤਾ ਹੀ ਨਹੀਂ ਸੀ। ਇਨਾਂ ਨਿਯਮਾਂ ਨੂੰ ਦੇਣ ਲਈ ਜਦੋਂ ਭਾਲ ਕੀਤੀ ਗਈ ਤਾਂ ਸਚਾਈ ਸਾਹਮਣੇ ਆਈ ਕਿ ਹੁਣ ਤੱਕ ਨਿਯਮ ਤਿਆਰ ਕਰਦੇ ਹੋਏ ਨੋਟੀਫਿਕੇਸ਼ਨ ਹੀ ਜਾਰੀ ਹੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਹੁਣ ਇਸ ਦਾ ਫਾਇਦਾ ਦਲ ਬਦਲੂ ਕਾਨੂੰਨ ਤਹਿਤ ਫਸੇ 3 ਵਿਧਾਇਕਾਂ ਨੂੰ ਮਿਲ ਰਿਹਾ ਹੈ, ਕਿਉਂਕਿ ਨਿਯਮਾਂ ਨੂੰ ਬਣਾਉਣ ਲਈ ਸਮਾਂ ਲਗ ਰਿਹਾ ਹੈ ਅਤੇ ਅਜੇ ਵੀ ਕੁਝ ਹੋਰ ਸਮਾਂ ਵਿਧਾਨ ਸਭਾ ਵਲੋਂ ਸਾਰੀ ਕਾਰਵਾਈ ਨੂੰ ਮੁਕੰਮਲ ਕਰਨ ਲਈ ਚਾਹੀਦਾ ਹੈ।
ਕੀ ਆਪ ਦੇ ਤਿੰਨ ਵਿਧਾਇਕਾਂ ਨੂੰ ਹੋਏਗਾ ਇਸ ਦਾ ਫਾਇਦਾ ?
ਕਾਨੂੰਨ ਮਾਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਉਨਾਂ 3 ਵਿਧਾਇਕਾਂ ਨੂੰ ਇਸ ਦੇਰੀ ਨਾਲ ਹੋਣ ਵਾਲੇ ਨੋਟੀਫਿਕੇਸ਼ਨ ਦਾ ਕੋਈ ਜਿਆਦਾ ਫਾਇਦਾ ਨਹੀਂ ਹੋਣ ਵਾਲਾ ਹੈ, ਕਿਉਂਕਿ ਇਹ ਕਾਨੂੰਨ ਕਾਫ਼ੀ ਜਿਆਦਾ ਪੁਰਾਣਾ ਹੈ ਅਤੇ ਕਾਨੂੰਨ ਦੇਸ਼ ਭਰ ਵਿੱਚ ਲਾਗੂ ਹੋਣ ਦੇ ਕਾਰਨ ਉਨਾਂ ਤਿੰਨੇ ਵਿਧਾਇਕਾਂ ‘ਤੇ ਵੀ ਲਾਗੂ ਹੋਏਗਾ ਪਰ ਇਸ ਨਾਲ ਹੀ ਨੋਟੀਫਿਕੇਸ਼ਨ ਵਿੱਚ ਸ਼ਾਮਲ ਕੀਤੇ ਗਏ
ਨਿਯਮਾਂ ਵਲ ਵੀ ਧਿਆਨ ਦੇਣਾ ਹੋਏਗਾ, ਕਿਉਂਕਿ ਜੇਕਰ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਅੱੱਜ ਤੋਂ ਬਾਅਦ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਏਗੀ ਤਾਂ ਇਸ ਦਾ ਫਾਇਦਾ ਟੈਕਨੀਕਲ ਤੌਰ ‘ਤੇ ਤਿੰਨੇ ਵਿਧਾਇਕਾਂ ਨੂੰ ਮਿਲ ਸਕਦਾ ਹੈ ਪਰ ਜੇਕਰ ਨੋਟੀਫਿਕੇਸ਼ਨ ਵਿੱਚ ਐਕਟ ਦੇ ਲਾਗੂ ਹੋਣ ਵਾਲੀ ਤਾਰੀਖ ਤੋਂ ਲਾਗੂ ਮੰਨਿਆ ਗਿਆ ਤਾਂ ਇਨਾਂ ਤਿੰਨੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਜਰੂਰ ਹੋਏਗੀ ਕਿਉਂਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਕਾਫ਼ੀ ਜਿਆਦਾ ਸਖ਼ਤ ਹੈ। ਜਿਸ ਕਾਰਨ ਨਿਯਮਾਂ ਦਾ ਨੋਟੀਫਿਕੇਸ਼ਨ ਲੇਟ ਹੋਣ ਦਾ ਫਾਇਦਾ ਇਨਾਂ ਨੂੰ ਨਹੀਂ ਮਿਲੇਗਾ।
ਗੁਆਂਢੀ ਸੂਬਿਆ ਤੋਂ ਲਏ ਗਏ ਹਨ ਨਿਯਮ
MLA ਪੰਜਾਬ ਵਿਧਾਨ ਸਭਾ ਵਲੋਂ ਦਲ ਬਦਲੂ ਕਾਨੂੰਨ ਦੇ ਨਿਯਮ ਬਣਾਉਣ ਤੋਂ ਪਹਿਲਾਂ ਆਪਣੀ ਗੁਆਂਢੀਂ ਵਿਧਾਨ ਸਭਾ ਦੇ ਨਿਯਮਾਂ ਦੀ ਕਾਪੀ ਮੰਗਵਾਈ ਗਈ ਸੀ ਤਾਂ ਕਿ ਸਾਰੀ ਵਿਧਾਨ ਸਭਾ ਦੇ ਨਿਯਮ ਦੇਖਣ ਤੋਂ ਬਾਅਦ ਹੀ ਪੰਜਾਬ ਵਿਧਾਨ ਸਭਾ ਵਿੱਚ ਵੀ ਇਨਾਂ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ। ਪੰਜਾਬ ਵਿਧਾਨ ਸਭਾ ਵਲੋਂ ਹਰਿਆਣਾ ਸਣੇ ਇੱਕ ਦਰਜ਼ਨ ਤੋਂ ਜਿਆਦਾ ਵਿਧਾਨ ਸਭਾ ਤੋਂ ਨਿਯਮਾਂ ਦੀ ਕਾਪੀ ਮੰਗਵਾਈ ਗਈ ਸੀ, ਜਿਨਾਂ ਨੂੰ ਘੋਖਣ ਤੋਂ ਬਾਅਦ ਹੀ ਵਿਧਾਨ ਸਭਾ ਵਲੋਂ ਆਪਣੇ ਨਿਯਮ ਤੈਅ ਕੀਤੇ ਗਏ ਹਨ ਤਾਂ ਕਿ ਭਵਿੱਖ ਵਿੱਚ ਨਿਯਮਾਂ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ ਅਤੇ ਨਿਯਮ ਬਣਾਉਣ ਵਿੱਚ ਵੀ ਕੋਈ ਘਾਟ ਨਾ ਰਹਿ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੜ੍ਹੇ-ਲਿਖੇ ਸਿੱਖਿਆ ਵਿਭਾਗ ਦੀ ਅਨੋਖੀ ਜਿਹੀ ਕਾਰਵਾਈ
ਪੜ੍ਹੇ-ਲਿਖੇ ਸਿੱਖਿਆ ਵਿਭਾਗ ਦੀ ਅਨੋਖੀ ਜਿਹੀ ਕਾਰਵਾਈ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਠੰਢ ਦੇ ਮੌਸਮ ‘ਚ ਅੱਗ ਸੇਕਣੀ ਐਨੀ ਮਹਿੰਗੀ ਪੈ ਜਾਵੇਗੀ ਕਿ ਨੌਕਰੀ ਤੱਕ ਜਾਣ ਦੀ ਨੌਬਤ ਆ ਜਾਵੇਗੀ ਸ਼ਾਇਦ ਫਿਰੋਜ਼ਪੁਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਅਧੀਨ ਕੰਮ ਕਰਨ ਵਾਲੀ ਸੇਵਾਦਾਰ ਨਿਹਾਲ ਕੌਰ ਨੂੰ ਇਸ ਸਬੰਧੀ ਜਾਣਕਾਰੀ ਤੱਕ ਨਹੀਂ ਸੀ ਨਿਹਾਲ ਕੌਰ ਨੂੰ ਸਿਰਫ਼ ਇਸ ਕਾਰਨ ਕਰਕੇ ਨੌਕਰੀ ਤੋਂ ਸਸਪੈਂਡ ਕਰਦਿਆਂ ਨੋਟਿਸ ਜਾਰੀ ਕਰ ਦਿੱਤਾ ਕਿ ਉਸ ਨੇ ਡਿਊਟੀ ਸਮੇਂ ਦਫ਼ਤਰ ਕੋਲ ਹੀ ਆਪਣੇ ਬਲਾਕ ਦੇ ਅਧਿਕਾਰੀ ਜੋਗਿੰਦਰ ਸਿੰਘ ਦੇ ਨਾਲ ਬੈਠ ਕੇ ਅੱਗ ਸੇਕਣ ਦੀ ਗੁਸਤਾਖੀ ਕੀਤੀ ਹੈ।
ਇਸ ਗੁਸਤਾਖੀ ਦੇ ਚੱਲਦੇ ਉਸ ਨੂੰ ਕਈ ਦਿਨਾਂ ਤੱਕ ਨੌਕਰੀ ਤੋਂ ਹੀ ਸਸਪੈਂਡ ਰਹਿਣਾ ਪਿਆ ਇਸ ਬੇਤੁਕੇ ਜਿਹੇ ਮਾਮਲੇ ਨੂੰ ਵੇਖ ਕੇ ਖੁਦ ਸਿੱਖਿਆ ਵਿਭਾਗ ਦੇ ਕਰਮਚਾਰੀ ਤੇ ਅਧਿਆਪਕ ਵੀ ਹੈਰਾਨ ਸਨ ਕਿ ਸਰਦੀ ਦੇ ਮੌਸਮ ‘ਚ ਅੱਗ ਸੇਕਣਾ ਇੰਨਾ ਵੱਡਾ ਕਿਹੜਾ ਗੁਨਾਹ ਹੋ ਗਿਆ ਕਿ ਕਰਮਚਾਰੀ ਨੂੰ ਸਸਪੈਂਡ ਕਰਦਿਆਂ ਉਸ ਨੂੰ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ।
ਕਰਮਚਾਰੀਆਂ ‘ਚ ਰੋਸ ਫੈਲ ਗਿਆ
ਇਸ ਮਾਮਲੇ ਸਬੰਧੀ ਯੂਨੀਅਨ ਨੂੰ ਪਿਛਲੇ ਹਫ਼ਤੇ 8 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਧਰਨਾ ਤੱਕ ਦੇਣਾ ਪਿਆ, ਜਿਸ ਤੋਂ ਬਾਅਦ 13 ਜਨਵਰੀ ਨੂੰ ਨਿਹਾਲ ਕੌਰ ਨੂੰ ਚਿਤਾਵਨੀ ਦਿੰਦਿਆਂ ਬਹਾਲੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ 1 ਜਨਵਰੀ ਨੂੰ ਨਵੇਂ ਸਾਲ ਦੌਰਾਨ ਬੀਪੀਓ ਦਫ਼ਤਰ ‘ਚ ਤਾਇਨਾਤ ਨਿਹਾਲ ਕੌਰ ਦਫ਼ਤਰ ‘ਚ ਹਾਲੇ ਹੋਰ ਕਰਮਚਾਰੀਆਂ ਦੇ ਨਾ ਆਉਣ ਦੇ ਚੱਲਦੇ ਦਫ਼ਤਰ ਦੇ ਅਧਿਕਾਰੀ ਜੋਗਿੰਦਰ ਸਿੰਘ ਨਾਲ ਬੈਠ ਕੇ ਅੱਗ ਸੇਕ ਰਹੀ ਸੀ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਵਨ ਕੁਮਾਰ ਨੇ ਅਚਾਨਕ ਚੈਂਕਿੰਗ ਕਰਦਿਆਂ ਨਿਹਾਲ ਕੌਰ ਨੂੰ ਅੱਗ ਸੇਕਣ ਦੇ ਜ਼ੁਰਮ ‘ਚ ਬਰਖਾਸ਼ਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ ਤੇ ਇਸ ਦੇ ਨਾਲ ਹੀ ਨੋਟਿਸ ਦਿੱਤਾ ਗਿਆ ਕਿ ਡਿਊਟੀ ‘ਤੇ ਹਾਜ਼ਰ ਰਹਿਣ ਦੀ ਜਗ੍ਹਾ ਉਨ੍ਹਾਂ ਦਫ਼ਤਰ ਤੋਂ ਬਾਹਰ ਹੀ ਅੱਗ ਸੇਕਣ ਦਾ ਜ਼ੁਰਮ ਕੀਤਾ ਹੈ। ਇਸ ਲਈ ਉਹ ਆਪਣੇ ਇਸ ਜ਼ੁਰਮ ‘ਚ ਪੱਖ ਲਿਖਤੀ ਰੂਪ ‘ਚ ਉੱਚ ਅਧਿਕਾਰੀਆਂ ਕੋਲ ਰੱਖਣ।
ਇਸ ਅਟਪਟੇ ਜਿਹੇ ਕਾਰਨਾਮੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਵੱਲੋਂ ਸੋਮਵਾਰ ਨੂੰ ਵੀ ਇੱਕ ਅਟਪਟਾ ਜਿਹਾ ਆਦੇਸ਼ ਜਾਰੀ ਕੀਤਾ
ਇਸ ਨੂੰ ਦੇਖ ਕੇ ਕਰਮਚਾਰੀਆਂ ‘ਚ ਰੋਸ ਫੈਲ ਗਿਆ ਤੇ ਉਨ੍ਹਾਂ 8 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਤੋਂ ਬਾਹਰ ਧਰਨਾ ਦੇ ਦਿੱਤਾ ਤੇ ਮੰਗ ਕੀਤੀ ਗਈ ਕਿ ਨਿਹਾਲ ਕੌਰ ਵੱਲੋਂ ਅੱਗੇ ਸੇਕਣੀ ਜਿਹੀ ਗੱਲ ‘ਤੇ ਸਸਪੈਂਡ ਕਰਨਾ ਗਲਤ ਹੈ।
ਇਸ ਲਈ ਉਸ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਅਟਪਟੇ ਜਿਹੇ ਕਾਰਨਾਮੇ ਦੌਰਾਨ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਵੱਲੋਂ ਸੋਮਵਾਰ ਨੂੰ ਵੀ ਇੱਕ ਅਟਪਟਾ ਜਿਹਾ ਆਦੇਸ਼ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਦਫ਼ਤਰ ਦੇ ਸਮੇਂ ਅੱਗ ਸੇਕਣਾ ਕਰਮਚਾਰੀ ਦੀ ਡਿਊਟੀ ‘ਚ ਸ਼ਾਮਲ ਨਹੀਂ ਹੈ ਪਰੰਤੂ ਕਾਫ਼ੀ ਕਰਮਚਾਰੀਆਂ ਦੇ ਦਫ਼ਤਰ ‘ਚ ਹਾਜ਼ਰ ਨਾ ਹੋਣ ਕਾਰਨ ਨਿਹਾਲ ਕੌਰ ਵੇਹਲੀ ਸੀ ਜਿਸ ਕਾਰਨ ਨਿਹਾਲ ਨੂੰ ਬੀਪੀਓ ਜੋਗਿੰਦਰ ਦੇ ਨਾਲ ਬੈਠ ਕੇ ਅੱਗ ਸੇਕ ਰਹੀ ਸੀ ਜੇਕਰ ਦਫ਼ਤਰ ‘ਚ ਸਾਰੇ ਕਰਮਚਾਰੀ ਹਾਜ਼ਰ ਹੋਣ ਤਾਂ ਨਿਹਾਲ ਕੌਰ ਨੂੰ ਅੱਗ ਸੇਕਣ ਦਾ ਸਮਾਂ ਨਹੀਂ ਮਿਲਦਾ ਇਸ ਕਾਰਨ ਸ੍ਰੀਮਤੀ ਨਿਹਾਲ ਕੌਰ ਨੂੰ ਅੱਗੇ ਲਈ ਚਿਤਾਵਨੀ ਦਿੰਦਿਆਂ ਉਕਤ ਕਸੂਰ ਤੋਂ ਮੁਕਤ ਕੀਤਾ ਜਾਂਦਾ ਹੈ ਤੇ ਤੁਰੰਤ ਬਰਖਾਤਗੀ ਵਾਪਸ ਲੈਂਦਿਆਂ ਬਹਾਲ ਕੀਤਾ ਜਾਂਦਾ ਹੈ।
ਹਾਸੇ ਦਾ ਕਾਰਨ ਬਣ ਰਿਹਾ ਹੈ ਆਦੇਸ਼
ਸਿੱਖਿਆ ਵਿਭਾਗ ਵੱਲੋਂ ਅੱਗ ਸੇਕਣ ‘ਤੇ ਬਰਖਾਸਤ ਕਰਨ ਵਰਗੇ ਅਟਪਟੇ ਆਦੇਸ਼ ਨੂੰ ਲੈ ਕੇ ਸਿੱਖਿਆ ਵਿਭਾਗ ਹੀ ਹਾਸੇ ਦਾ ਕਾਰਨ ਬਣਦਾ ਜਾ ਰਿਹਾ ਹੈ ਹਰ ਕੋਈ ਇਸ ਆਦੇਸ਼ ਨੂੰ ਪੜ੍ਹ ਕੇ ਆਪਣਾ ਹਾਸਾ ਤੱਕ ਨਹੀਂ ਰੋਕ ਪਾ ਰਿਹਾ ਸਿੱਖਿਆ ਵਿਭਾਗ ਦੀ ਤਰ੍ਹਾਂ ਪੜ੍ਹਿਆ ਲਿਖਿਆ ਹੋਣ ਦੇ ਬਾਵਜ਼ੂਦ ਵੀ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰ ਰਿਹਾ ਹੈ
ਕਿਉਂਕਿ ਆਮ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਅਧਿਕਾਰੀ ਆਪਣੇ ਦਫ਼ਤਰਾਂ ‘ਚ ਸਰਦੀਆਂ ਦੇ ਦਿਨਾਂ ‘ਚ ਹੀਟਰ ਚਲਾ ਕੇ ਬੈਠਦੇ ਹਨ ਤੇ ਜੇਕਰ ਅਜਿਹੇ ‘ਚ ਕਿਸੇ ਦਰਜਾ ਚਾਰ ਕਰਮਚਾਰੀ ਨੇ ਸਰਦੀ ਦੇ ਮੌਸਮ ‘ਚ ਅੱਗ ਸੇਕ ਲਈ ਤਾਂ ਉਸ ਨੇ ਕਿਹੜਾ ਜ਼ੁਰਮ ਕਰ ਲਿਆ ਹੈ। ਸਿੱਖਿਆ ਵਿਭਾਗ ਦਾ ਇਹ ਆਦੇਸ਼ ਸੋਮਵਾਰ ਤੋਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖੁਸ਼ੀਆਂ ਦੇਣ ਵਾਲਾ ਹੋਵੇ ਹਰ ਕਰਮ
Happiness  ਦੇਣ ਵਾਲਾ ਹੋਵੇ ਹਰ ਕਰਮ
ਇਸ ਲਈ ਨਵੇਂਪਣ ਦੇ ਨਾਲ ਹਰ ਕਿਸੇ ਨੂੰ ਹਰ ਦਿਨ ਹੀ ਖੁਸ਼ੀ ਵਿਚ ਜਿਉਣ ਦੀ ਕਲਾ ਨੂੰ ਸਿੱਧ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਨਵੇਂ ਸਾਲ ਦਾ ਆਗਾਜ਼ ਕੜਾਕੇ ਦੀ ਠੰਢ ਨਾਲ ਹੋ ਰਿਹਾ ਹੈ ਪਿਛਲੀ ਰਾਤ ਦੁਨੀਆਂ ਭਰ ਨੇ ਜੰਮ ਕੇ ਜਸ਼ਨ ਮਨਾਇਆ ਅਤੇ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਤਰੀਕਾਂ ਦੇ ਇਸ ਫੇਰ-ਬਦਲ ਨਾਲ ਨਵੇਂ ਉਤਸ਼ਾਹ ਦਾ ਸੰਚਾਰ ਹੋਣਾ ਚੰਗੀ ਘਟਨਾ ਹੈ ਵੱਡੇ ਪੱਧਰ ‘ਤੇ ਮਨੁੱਖੀ ਅਬਾਦੀ ਇਸ ਦਿਨ ਪਿਛਲੇ ਸਾਲ ਦੀਆਂ ਗਲਤੀਆਂ ਤੇ ਨੁਕਸਾਨਾਂ ਨੂੰ ਯਾਦ ਕਰਦੀ ਹੈ ਅਤੇ ਅਗਲੇ ਸਾਲ ਵਿਚ ਪੁਰਾਣੀਆਂ ਗਲਤੀਆਂ ਨੂੰ ਨਾ ਦੁਹਰਾਉਣ ਅਤੇ ਆਪਣੇ ਲਈ, ਪਰਿਵਾਰ ਲਈ, ਦੇਸ਼ ਲਈ, ਸਭ ਲਈ ਚੰਗੇ ਸੰਕਲਪ ਲੈਂਦੀ ਹੈ, ਕਾਫ਼ੀ ਚੰਗਾ ਦਿਨ ਬੀਤਦਾ ਹੈ, ਜਾਂ ਇੰਜ ਕਹੀਏ ਕਿ ਕਈ ਹਫ਼ਤੇ ਉਤਸ਼ਾਹ ਵਿਚ ਬੀਤਦੇ ਹਨ ਬੁੱਧੀਜੀਵੀ ਇਸ ਦਿਨ ਕਈ ਜਟਿਲ ਪਰ ਸਾਰਥਿਕ ਹੋ ਸਕਣ ਵਾਲੇ ਉਦੇਸ਼ ਗਿਣਦੇ ਹਨ। Action
ਕਈ ਵਾਰ ਇਨ੍ਹਾਂ ਉਦੇਸ਼ਾਂ ਦੀ ਗਿਣਤੀ ਦੇ ਸਮੇਂ ਕੁਝ ਵੀ ਨਵਾਂ ਨਾ ਹੋ ਸਕਣ ਦੀ ਨਿਰਾਸ਼ਾ ਵੀ ਪ੍ਰਗਟ ਕਰਦੇ ਹਨ ਅਤੇ ਸਿਰਫ਼ ਕੈਲੰਡਰ ਦੇ ਬਦਲ ਲੈਣ ਤੱਕ ਸੀਮਤ ਕਰ ਲੈਂਦੇ ਹਨ ਪਰ ਸਮੇਂ ਦੀ ਬਜ਼ਾਏ ਜੋ ਲੋਕ ਜੀਵਨ ਵਿਚ ਵਿਸ਼ਵਾਸ ਕਰਦੇ ਹਨ ਉਹ ਨਿਸ਼ਚਿਤ ਤੌਰ ‘ਤੇ ਨਵਾਂ ਕਰਨ ਲਈ ਲੋਚਦੇ ਹਨ ਜੀਵਨ ਹਰ ਪਲ ਪ੍ਰਫੁੱਲਿਤ ਹੋਣ ਵਾਲੀ ਘਟਨਾ ਜਾਂ ਅਹਿਸਾਸ ਹੈ, ਸਪੱਸ਼ਟ ਹੈ ਜਦੋਂ ਹਰ ਪਲ ਨਵਾਂ ਹੈ ਫਿਰ ਸੈਂਕੜੇ ਦਿਨਾਂ ਬਾਅਦ ਆਉਣ ਵਾਲੇ ਇੱਕ ਦਿਨ ਦੀ ਕੁਝ ਖਾਸ ਉਚਿਤਤਾ ਬਖਿਆਨ ਕਰਨਾ ਕਾਫ਼ੀ ਅਡੰਬਰਪੂਰਨ ਲੱਗਣ ਲੱਗਦਾ ਹੈ ਇਸ ਲਈ ਨਵੇਂਪਣ ਦੇ ਨਾਲ ਹਰ ਕਿਸੇ ਨੂੰ ਹਰ ਦਿਨ ਹੀ ਖੁਸ਼ੀ ਵਿਚ ਜਿਉਣ ਦੀ ਕਲਾ ਨੂੰ ਸਿੱਧ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਹੁਣ ਦੁਨੀਆਂ ਭਰ ਵਿਚ ਅਬਾਦੀ ਦਾ ਬਹੁਤ ਵੱਡਾ ਹਿੱਸਾ ਸਵੈ-ਕੇਂਦਰਿਤ ਖ਼ਪਤ ਵਿਚ ਜਿਉਂ ਰਿਹਾ ਹੈ, ਜਿਸ ਕਾਰਨ ਧਰਤੀ ਹਰ ਪਲ ਤਬਾਹੀ ਦੇ ਨਜ਼ਦੀਕ ਪਹੁੰਚ ਰਹੀ ਹੈ ਹੁਣ ਸਵਾਲ ਇਹ ਹੈ ਕਿ ਤਬਾਹੀ ਵੱਲ ਵਧ ਰਹੇ ਸਮੇਂ ਵਿਚ ਕੋਈ ਪਲ ਉਤਸਵ ਕਿਵੇਂ ਹੋ ਸਕਦਾ ਹੈ।
ਇਸ ਲਈ ਹਰ ਕਿਸੇ ਨੂੰ ਸਿਰਜਣ ਅਤੇ ਸੁਰੱਖਿਆ ਲਈ ਸੰਕਲਪ ਲੈਣਾ ਹੋਵੇਗਾ ਪਸ਼ੂ-ਪ੍ਰਾਣੀ, ਵਣਸਪਤੀ, ਮਿੱਟੀ, ਪਾਣੀ, ਹਵਾ ਅਤੇ ਲੋੜਵੰਦ ਮਨੁੱਖਾਂ ਦੀ ਸਹਾਇਤਾ ਕਰਕੇ ਨਵਾਂ ਸਾਲ ਤਾਜ਼ਗੀ ਅਤੇ ਖੁਸ਼ੀ ਦੇਣ ਵਾਲਾ ਬਣੇ ਕਰਮਸ਼ੀਲ ਸਾਰੇ ਹਨ, ਪਰ ਇਸ ਨਵੇਂ ਸਾਲ ਵਿਚ ਹਰ ਮਨੁੱਖ ਦਾ ਕਰਮ ਹਰ ਪ੍ਰਾਣੀ ਮਾਤਰ ਦੇ ਉਪਕਾਰ ਵਿਚ ਲੱਗੇ ਕੜਾਕੇ ਦੀ ਠੰਢ ਵਿਚ ਅਸੀਂ ਹਰ ਜੀਵ-ਜੰਤੂ ਅਤੇ ਇਨਸਾਨ ਦਾ ਸਹਾਰਾ ਬਣੀਏ ਅਤੇ ਯਥਾਸੰਭਵ ਮੱਦਦ ਕਰੀਏ ਤਾਂ ਕਿ ਠੰਢ ਤੋਂ ਕਿਸੇ ਦੀ ਜ਼ਿੰਦਗੀ ਬਚ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਦੇਵ ਢੀਂਡਸਾ ਖਿਲਾਫ਼ ਅਕਾਲੀ ਦਲ ਦੀ ਜਵਾਬੀ ਕਾਰਵਾਈ
ਢੀਂਡਸਾ ਦੇ ਇਕੱਠ ਮੁਕਾਬਲੇ ਫਿੱਕਾ ਰਿਹਾ ਅਕਾਲੀਆਂ ਦਾ ਇਕੱਠ
ਸਿਰਫ਼ ਜ਼ਿਲ੍ਹੇ ਦੇ ਮੁੱਖ ਅਹੁਦੇਦਾਰ ਹੀ ਹੋਏ ਸ਼ਾਮਲ, ਸੁਖਬੀਰ ਦੀ ਅਗਵਾਈ ‘ਚ ਭਰੋਸਾ ਦਿਖਾਇਆ
ਗੁਰਪ੍ਰੀਤ ਸਿੰਘ/ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਮੈਦਾਨ ਵਿੱਚ ਆਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੱਲ੍ਹ ਕੀਤੇ ਗਏ ਇਕੱਠ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਫੌਰੀ ਤੌਰ ‘ਤੇ ਪ੍ਰੋਗਰਾਮ ਉਲੀਕ ਕੇ ਜ਼ਿਲ੍ਹਾ ਪੱਧਰ ‘ਤੇ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ ਗਿਆ ਢੀਂਡਸਾ ਦੇ ਹਮਾਇਤੀਆਂ ਦੀ ਭਰਵੀਂ ਇਕੱਤਰਤਾ ਦੇ ਮੁਕਾਬਲੇ ਉਨ੍ਹਾਂ ਦੀ ਇਕੱਤਰਤਾ ਪ੍ਰਭਾਵਸ਼ਾਲੀ ਸਾਬਤ ਨਾ ਹੋਈ ਕਿਉਂਕਿ ਇਸ ਪ੍ਰੋਗਰਾਮ ਵਿੱਚ ਅਕਾਲੀ ਦਲ ਬਾਦਲ ਨਾਲ ਸਬੰਧਿਤ ਅਹੁਦੇਦਾਰ ਹੀ ਸ਼ਾਮਲ ਹੋਏ ਜਦੋਂਕਿ ਬੀਤੇ ਦਿਨ ਢੀਂਡਸਾ ਦੀ ਇਕੱਤਰਤਾ ਵਿੱਚ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਸੀ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਲ ਪ੍ਰਧਾਨਾ ਵੱਲੋਂ ਅੱਜ ਇੱਕ ਪ੍ਰੈਸ ਮਿਲਣੀ ਕੀਤੀ ਗਈ, ਜਿਸ ਵਿੱਚ ਸ਼ਾਮਲ ਹੋਏ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਭਾਵੇਂ ਲੰਮੇ ਸਮੇਂ ਤੋਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੀ ਅਗਵਾਈ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਸਨ ਪਰੰਤੂ ਸਮੁੱਚੀ ਲੀਡਰਸ਼ਿਪ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਸੰਗਰੂਰ ਤੇ ਬਰਨਾਲਾ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ
ਇਸ ਮੌਕੇ ਸੰਗਰੂਰ ਤੇ ਬਰਨਾਲਾ ਦੇ ਤਿੰਨ ਸ਼੍ਰੋਮਣੀ ਕਮੇਟੀ ਮੈਂਬਰ, ਜਿਸ ‘ਚ ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਜੈਪਾਲ ਸਿੰਘ ਮੰਡੀਆਂ ਤੋਂ ਇਲਾਵਾ ਸੰਗਰੂਰ ਤੇ ਬਰਨਾਲਾ ਦਾ ਬਾਕੀ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਤੀਸਰੀ ਵਾਰ ਪ੍ਰਧਾਨ ਬਣਨ ਉਤੇ ਉਹਨਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਕੀਤਾ ਜਾਵੇਗਾ।
ਇਸ ਮੌਕੇ ਭਾਈ ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਵੰਤ ਸਿੰਘ ਕੀਤੂ ਜ਼ਿਲ੍ਹਾ ਪ੍ਰਧਾਨ ਬਰਨਾਲਾ, ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਬਲਬੀਰ ਸਿੰਘ ਘੁੰਨਸ ਸਾਬਕਾ ਵਿਧਾਇਕ, ਹਰੀ ਸਿੰਘ, ਮਾਲੇਰਕੋਟਲਾ ਤੋਂ ਮੁਹੰਮਦ ਓਵੈਸ਼, ਦਿੜ੍ਹਬਾ ਤੋਂ ਗੁਲਜਾਰ ਸਿੰਘ, ਸਤਨਾਮ ਸਿੰਘ ਰਾਹੀ, ਗਗਗਨਜੀਤ ਸਿੰਘ ਬਰਨਾਲਾ, ਸੁਨਾਮ ਤੋਂ ਰਾਜਿੰਦਰ ਦੀਪਾ, ਰਵਿੰਦਰ ਚੀਮਾ, ਵਿਨਰਜੀਤ ਸਿੰਘ ਗੋਲਡੀ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਦੇ ਸਪੁੱਤਰ ਹਰਵਿੰਦਰ ਸਿੰਘ ਹਨੀ, ਸੱਤਪਾਲ ਸਿੰਗਲਾ, ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਪਰਮਜੀਤ ਕੌਰ ਲਹਿਰਾ ਮੈਂਬਰ ਅੰਤਰਿੰਗ ਕਮੇਟੀ, ਬੀਬੀ ਸ਼ਰਨਜੀਤ ਕੌਰ ਕਿਲਾ ਹਕੀਮਾ, ਬਲਦੇਵ ਸਿੰਘ ਚੂੰਘਾ, ਦਰਬਾਰਾ ਸਿੰਘ ਛੀਨੀਵਾਲ, ਭੁਪਿੰਦਰ ਸਿੰਘ ਭਲਵਾਨ, ਮਲਕੀਤ ਕੌਰ ਕਮਾਲਪੁਰ, ਗੁਰਲਾਲ ਸਿੰਘ ਫਤਿਹਗੜ੍ਹ੍ਹ,ਪਰਮਜੀਤ ਸਿੰਘ ਖਾਲਸਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਅਹੁਦੇਦਾਰ ਸ਼ਾਮਲ ਹੋਏਜ਼ਿਕਰਯੋਗ ਹੈ ਕਿ ਢੀਂਡਸਾ ਦੇ ਪ੍ਰਦਰਸ਼ਨ ਤੋਂ ਬਾਅਦ ਸਿਆਸੀ ਲੋਕਾਂ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਜਾਣ ਵਾਲੀ ਇਸ ਪਲੇਠੀ ਕਾਰਵਾਈ ‘ਤੇ ਲੱਗੀਆਂ ਹੋਈਆਂ ਸਨ ਪਰ ਇਹ ਇਕੱਤਰਤਾ ਏਨੀ ਪ੍ਰਭਾਵਸ਼ਾਲੀ ਨਹੀਂ ਸਾਬਤ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਦੂਸ਼ਣ ਖਿਲਾਫ਼ ਅਜੇ ਵੀ ਨਹੀਂ ਜਾਗੇ 23 ਸੂਬੇ
ਕੇਂਦਰ ਪ੍ਰਦੂਸ਼ਣ ਖਿਲਾਫ਼ ਐਕਸ਼ਨ ਦੇ ਮੂਡ ‘ਚ
ਪੰਜਾਬ ਦੇ ਵੀ 9 ਸ਼ਹਿਰ ਸੂਚੀ ‘ਚ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸੂਬਿਆਂ ਦਾ ਰਵੱਈਆ ਇਸ ਨੂੰ ਲੈ ਕੇ ਢਿੱਲਾ ਹੈ। ਜਦਕਿ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਅਤੇ ਗੁਜਰਾਤ ਸਮੇਤ 23 ਸੂਬਿਆਂ ਨੂੰ ਪੈਸਾ ਅਤੇ ਕਾਰਜ ਯੋਜਨਾ ਦੋਵੇਂ ਮੁਹੱਈਆ ਕਰਵਾ ਚੁੱਕੀ ਹੈ। ਬਾਵਜ਼ੂਦ ਇਸ ਦੇ ਹੁਣ ਤੱਕ ਕਿਸੇ ਸੂਬੇ ਨੇ ਇਸ ਨੂੰ ਲੈ ਕੇ ਕੰਮ ਸ਼ੁਰੂ ਨਹੀਂ ਕੀਤਾ ਹੈ।
ਦਰਅਸਲ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਰਾਸ਼ਟਰੀ ਸਵੱਛ ਹਵਾ ਯੋਜਨਾ ਬਣਾਈ ਹੈ। 23 ਸੂਬਿਆਾਂ ਦੇ 122 ਸ਼ਹਿਰਾਂ ਨੂੰ ਇਸ ‘ਚ ਸ਼ਾਮਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਚੋਣ ਵਿਸ਼ਵ ਸਿਹਤ ਸੰਗਠਨ ਦੀ 2014 ਅਤੇ 2018 ਦੀਆਂ ਉਨ੍ਹਾਂ ਰਿਪੋਰਟਾਂ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦੀ ਹੋ ਰਹੀਆਂ ਮੌਤਾਂ ਅਤੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਸੀ। ਇਨ੍ਹਾਂ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ (ਏਅਰ ਕਵਾਲਿਟੀ ਇੰਡੈਕਸ) ਵੀ ਮਾਪਦੰਡਾਂ ਮੁਤਾਬਕ ਨਹੀਂ ਹੈ।
ਕਰੀਬ 132 ਬਿੰਦੂਆਂ ਦਾ ਐਕਸ਼ਨ ਪਲਾਨ ਸੀ
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸੂਬਿਆਂ ਨੂੰ ਜੋ ਯੋਜਨਾ ਦਿੱਤੀ ਗਈ ਸੀ, ਉਹ ਕਰੀਬ 132 ਬਿੰਦੂਆਂ ਦਾ ਐਕਸ਼ਨ ਪਲਾਨ ਸੀ। ਇਸ ਵਿਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਧੂੜ-ਮਿੱਟੀ ਤੋਂ ਹੋਣ ਵਾਲੇ ਪ੍ਰਦੂਸ਼ਣ, ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਬਾਇਓਮਾਸ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਆਦਿ ਨਾਲ ਨਜਿੱਠਣ ਦੀ ਪੂਰੀ ਯੋਜਨਾ ਹੈ। ਯੋਜਨਾ ਮੁਤਾਬਕ 120 ਦਿਨਾਂ ਵਿਚ ਸਾਰੇ ਕੰਮਾਂ ‘ਤੇ ਅਮਲ ਕਰਨਾ ਸੀ ਪਰ ਅਜੇ ਤਕ ਪੱਤਾ ਤੱਕ ਨਹੀਂ ਹਿੱਲਿਆ।
ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਦੇ ਰਵੱਈਏ ਦਾ ਪਤਾ ਉਦੋਂ ਲੱਗਾ, ਜਦੋਂ ਸੰਸਦ ‘ਚ ਉਠ ਰਹੇ ਸਵਾਲਾਂ ਦਰਮਿਆਨ ਸੂਬਿਆਂ ਤੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਪਤਾ ਲੱਗਾ ਕਿ ਜ਼ਿਆਦਾਤਰ ਸੂਬਿਆਂ ਨੇ ਹੁਣ ਤਕ ਯੋਜਨਾ ਤਹਿਤ ਕੋਈ ਵੀ ਕੰਮ ਨਹੀਂ ਕੀਤਾ।
ਪੰਜਾਬ ਦੇ 9 ਸ਼ਹਿਰ ਸ਼ਾਮਲ
ਯੋਜਨਾ ‘ਚ ਪੰਜਾਬ ਦੇ 9 ਸ਼ਹਿਰ ਸ਼ਾਮਲ ਹਨ। ਇਸ ਸੁਚੀ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਮੰਡੀ ਗੋਬਿੰਦਗੜ੍ਹ, ਖੰਨਾ, ਨਵਾਂ ਨੰਗਲ ਅਤੇ ਡੇਰਾ ਬੱਸੀ। ਹਿਮਾਚਲ ਪ੍ਰਦੇਸ਼ ਦੇ 7 ਅਤੇ ਜੰਮੂ-ਕਸ਼ਮੀਰ ਦੇ 2 ਸ਼ਹਿਰ ਸ਼ਾਮਲ ਹਨ।
120 ਦਿਨਾਂ ਵਿਚ ਸਾਰੇ ਕੰਮਾਂ ‘ਤੇ ਅਮਲ ਕਰਨਾ ਸੀ ਪਰ ਅਜੇ ਤਕ ਪੱਤਾ ਤੱਕ ਨਹੀਂ ਹਿੱਲਿਆ
ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਦੇ ਰਵੱਈਏ ਦਾ ਪਤਾ ਉਦੋਂ ਲੱਗਾ
ਜਦੋਂ ਸੰਸਦ ‘ਚ ਉਠ ਰਹੇ ਸਵਾਲਾਂ ਦਰਮਿਆਨ ਸੂਬਿਆਂ ਤੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਲਈ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਸਿੰਘ ਦਾ ਦਾਅਵਾ, ਪਰਾਲੀ ਸਾੜਣ ਵਾਲੇ 2923 ਕਿਸਾਨਾਂ ਖ਼ਿਲਾਫ਼ ਕੀਤੀ ਕਾਰਵਾਈ
ਪੰਜਾਬ ਵਿੱਚ ਹੁਣ ਤੱਕ 20729 ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹਜ਼ਾਰਾ ਏਕੜ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ 2923 ਕਿਸਾਨਾ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।  ਪਰਾਲੀ ਸਾੜਣ ਦੇ 20 ਹਜ਼ਾਰ 729 ਮਾਮਲੇ ਪੰਜਾਬ ਸਰਕਾਰ ਦੇ ਨੋਟਿਸ ਵਿੱਚ ਆ ਚੁੱਕੇ ਹਨ ਉਂਜ ਕਿਸੇ ਕਿਸਾਨ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ
ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਪਿਛਲੇ ਸਾਲ ਪਰਾਲੀ ਸਾੜਣ ਦੇ 49,000 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਸੂਬਾ ਸਰਕਾਰ ਨੂੰ ਹੁਣ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ 20,729 ਮਾਮਲੇ ਸਾਹਮਣੇ ਆਏ ਹਨ ਅਤੇ 70 ਫੀਸਦੀ ਝੋਨਾ ਵੱਢਿਆ ਜਾ ਚੁੱਕਾ ਹੈ।
ਇਥੇ ਹੀ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਪਰਾਲੀ ਸਾੜਣ ਦੇ ਮਾਮਲੇ ਵਿੱਚ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁਟਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਹੀ ਸਥਾਈ ਹੱਲ ਕੱਢ ਸਕਦੀ ਹੈ, ਕਿਉਂਕਿ ਇਸ ਨਾਲ ਵਾਤਾਵਰਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਕਿਸਾਨਾ ਨੂੰ ਪਰਾਲੀ ਸਾੜਣ ਤੋਂ ਰੋਕਣ ਲਈ ਕੋਈ ਨਾ ਕੋਈ ਰਾਹਤ ਦੇਣੀ ਚਾਹੀਦੀ ਹੈ, ਜਿਸ ਨਾਲ ਉਨਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿਸਾਨਾਂ ਦੀ ਹਾਲਤ ਪਹਿਲਾ ਹੀ ਮਾੜੀ ਹੈ ਕੇਂਦਰ ਸਰਕਾਰ ਵੱਲੋਂ ਮੁਆਵਜ਼ਾਂ ਦੇਣਾ ਹੀ ਇਸਦਾ ਇੱਕੋ ਇੱਕ ਹੱਲ ਹੈ
ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਸ ਮੁਹਿੰਮ ਤਹਿਤ ਗਠਿਤ ਕੀਤੀਆਂ ਟੀਮਾਂ ਨੇ ਇਕ ਨਵੰਬਰ ਤੱਕ ਪਰਾਲੀ ਨੂੰ ਅੱਗ ਲਾਉਣ ਦੀਆਂ ਵਾਪਰੀਆਂ 11286 ਥਾਵਾਂ ਦਾ ਦੌਰਾ ਕੀਤਾ ਹੈ ਅਤੇ 1585 ਮਾਮਲਿਆਂ ਵਿੱਚ ਵਾਤਾਵਰਣ ਨੂੰ ਪਲੀਤ ਕਰਨ ਦੇ ਮੁਆਵਜ਼ੇ ਵਜੋਂ 41.62 ਲੱਖ ਰੁਪਏ ਦੀ ਵਸੂਲੀ ਕਿਸਾਨਾਂ ਸਿਰ ਪਾਈ ਹੈ, 1136 ਮਾਮਲਿਆਂ ਵਿੱਚ ਖਸਰਾ ਗਿਰਦਾਵਰੀ ਵਿੱਚ ਰੈੱਡ ਐਂਟਰੀ ਕੀਤੀ ਅਤੇ ਕਾਨੂੰਨ ਦੀ ਉਲੰਘਣਾ ਵਾਲੇ 202 ਮਾਮਲਿਆਂ ਵਿੱਚ ਐਫ.ਆਈ.ਆਰ./ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਿਨਾਂ ਸੁਪਰ ਐਸ.ਐਮ.ਐਸ. ਦੇ ਚੱਲਣ ਵਾਲੀਆਂ 31 ਕੰਬਾਈਨਾਂ ਨੂੰ ਵਾਤਾਵਰਣ ਪਲੀਤ ਕਰਨ ਦੇ ਮੁਆਵਜ਼ੇ ਵਜੋਂ 62 ਲੱਖ ਰੁਪਏ ਜੁਰਮਾਨਾ ਪਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਢ ਲੱਖ ਦੀ ਰਿਸ਼ਵਤ ਮੰਗਣ ਸਬੰਧੀ ਆਡੀਓ ਕਲਿੱਪ ਹੋਈ ਵਾਇਰਲ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਾਵਰਕੌਮ ਵੱਲੋਂ ਆਪਣੇ ਮੁੱਖ ਇੰਜੀਨੀਅਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ ਪਾਵਰਕੌਮ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਕਿ ਕਿਸੇ ਮੁੱਖ ਇੰਜੀਨੀਅਰ ਖਿਲਾਫ਼ ਐਨੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਮੁੱਖ ਇੰਜੀਨੀਅਰ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ, ਜਿਸ ਸਬੰਧੀ ਉਕਤ ਐਕਸ਼ਨ ਲਿਆ ਗਿਆ ਹੈ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਮਿਲੀ ਜਾਣਕਾਰੀ ਅਨੁਸਾਰ ਮੁੱਖ ਇੰਜੀਨੀਅਰ ਬਾਰਡਰ ਜੋਨ ਵਿਰੁੱਧ ਕੁਰੱਪਸ਼ਨ ਸਬੰਧੀ ਆਡੀਓ ਕਲਿੱਪ ਵਾਇਰਲ ਹੋਈ ਸੀ।
ਜਿਸ ਵਿੱਚ ਉਕਤ ਇੰਜੀਨੀਅਰ ਕਿਸੇ ਕੰਟਰੈਕਟਰ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਸਬੰਧੀ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ  ਪੂਰਨਕਾਲੀ ਡਾਇਰੈਕਟਰਜ਼ ਦੀ ਮੀਟਿੰਗ ਬੁਲਾਈ ਗਈ ਅਤੇ ਸਬੰਧਤ ਮੁੱਖ ਇੰਜੀਨੀਅਰਜ ਨੂੰ ਆਪਣਾ ਪੱਖ ਪੇਸ ਕਰਨ ਲਈ ਕਿਹਾ ਗਿਆ, ਪ੍ਰੰਤੂ ਸਬੰਧਤ ਮੁੱਖ ਇੰਜੀਨੀਅਰ ਆਪਣੇ ‘ਤੇ ਲੱਗੇ ਭ੍ਰਿਸ਼ਟਾਚਾਰ ਸਬੰਧੀ ਦੋਸ਼ ਦੇ ਸਬੂਤ ਵੱਜੋਂ ਪ੍ਰਾਪਤ ਹੋਈ ਆਡੀਓ ਕਲਿੱਪ ਦੀ ਸੱਚਾਈ ਨੂੰ ਨਕਾਰ ਨਹੀਂ ਸਕਿਆ।
ਜਿਸ ਨੂੰ ਵਿਚਾਰਨ ਉਪਰੰਤ ਪੂਰਨਕਾਲੀ ਡਾਇਰੈੱਕਟਰਜ ਵੱਲੋਂ ਅੱਜ ਸਬੰਧਤ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਇਸ ਤੋਂ ਇਲਾਵਾ ਪੂਰਨਕਾਲੀ ਡਾਇਰੈੱਕਟਰਜ. ਵੱਲੋਂ ਸਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਆਪਣੇ ਉੱਚ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ   ਜਿਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਪੜ੍ਹਤਾਲ ਰਿਪੋਰਟ ਪੇਸ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਛੋਟਾ ਕਰਮਚਾਰੀ ਹੈ ਜਾਂ ਉੱਚ ਅਧਿਕਾਰੀ ਜੇਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲੰਬਿਤ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਇਸ ਤੋਂ ਪਹਿਲਾਂ ਕਈ ਜੀ ਅਤੇ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਵਾਇਰਲ ਹੋਈ ਆਡੀਓ ਕਲਿੱਪ ‘ਚ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਠੇਕੇਦਾਰਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਡੇਢ ਲੱਖ ਰੁਪਏ ਉਨ੍ਹਾਂ ਨੂੰ ਪੁੱਜਦੇ ਕੀਤੇ ਜਾਣ ਕਿਉਂਕਿ ਉਨ੍ਹਾਂ ਦਾ ਕੰਮ 5 ਲੱਖ ਰੁਪਏ ਦਾ ਸੀ ਰਿਕਾਰਡਿੰਗ ਵਿਚ ਸਪੱਸ਼ਟ ਹੋ ਰਿਹਾ ਹੈ ਕਿ ਬਿਜਲੀ ਦੇ ਠੇਕੇ ਦੇਣ ਸਬੰਧੀ ਕਮਿਸ਼ਨ ਦੀ ਵੱਡੀ ਡੀਲ ਹੋਈ ਹੈ ਇਸ ਨੂੰ ਲੈ ਕੇ ਇਕ ਠੇਕੇਦਾਰ ਨੇ ਸਾਰੀ ਗੱਲਬਾਤ ਆਪਣੇ ਫੋਨ ‘ਤੇ ਰਿਕਾਰਡ ਕਰ ਕੇ ਉਸ ਦੀ ਕਾਪੀ ਪਾਵਰਕਾਮ ਦੇ ਅਧਿਕਾਰੀ ਨੂੰ ਭੇਜ ਦਿੱਤੀ ਹੈ ਚੀਫ਼ ਇੰਜੀਨੀਅਰ ਠੇਕੇਦਾਰ ਨਾਲ ਬੜੀ ਖੁੱਲ੍ਹੀ-ਡੁੱਲ੍ਹੀ ਗੱਲ ਕਰ ਰਿਹਾ ਹੈ ਬਾਕੀ ਠੇਕੇਦਾਰਾਂ ਦੇ ਕਮਿਸ਼ਨ ਦੀ ਵੀ ਗੱਲ ਹੋ ਰਹੀ ਹੈ ਪਾਵਰਕਾਮ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਕੋਲ ਜਦੋਂ ਇਹ ਆਡਿਓ ਜੋ ਕਿ 9 ਮਿੰਟ ਦੀ ਹੈ, ਪੁੱਜੀ ਤਾਂ ਉਨ੍ਹਾਂ ਨੇ ਇਸ ‘ਤੇ ਤੁਰੰਤ ਐਕਸ਼ਨ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
FATF ਮੰਨਿਆ ਕਿ ਪਾਕਿ ਨੇ ਨਹੀਂ ਕੀਤੀ ਹਾਫਿਜ਼ ਸਮੇਤ ਹੋਰ ਅੱਤਵਾਦੀਆਂ ਖਿਲਾਫ਼ ਠੋਸ ਕਾਰਵਾਈ
ਵਾਸ਼ਿੰਗਟਨ। ਵਿੱਤੀ ਕਾਰਵਾਈ ਟਾਸਕ ਫੋਰਸ (61“6) ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਆਪਣੀ ਰਿਪੋਰਟ ਵਿਚ ਇਹ ਨਤੀਜਾ ਕੱਢਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਪਾਬੰਦੀਸ਼ੁਦਾ ਕਮੇਟੀ 1267 ਵੱਲੋਂ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਜਮਾਤ-ਉਦ-ਦਾਅਵਾ ਨਾਲ ਸੰਬੰਧਤ ਹੋਰ ਅੱਤਵਾਦੀਆਂ ‘ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਹੈ।
ਇਨ੍ਹਾਂ ਵਿਚ ਖਾਸ ਤੌਰ ‘ਤੇ ਲਸ਼ਕਰ-ਏ-ਤੋਬਿਆ, ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਸਮੇਤ ਹੋਰ ਸੰਗਠਨ ਸ਼ਾਮਲ ਹਨ। ਏ.ਪੀ.ਜੀ. ਦਾ ਕਹਿਣਾ ਹੈ ਕਿ ਇਹੀ ਰਵੱਈਆ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਵੀ ਹੈ। ਏ.ਪੀ.ਜੀ. ਨੇ ‘ਮਿਊਚਲ ਇਵੈਲੁਏਸ਼ਨ ਰਿਪੋਰਟ ਆਫ ਪਾਕਿਸਤਾਨ’ ਨਾਂਅ ਦੀ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਨੂੰ ਆਪਣੀ ਮਨੀ ਲਾਂਡਰਿੰਗ ਜਾਂ ਅੱਤਵਾਦੀ ਵਿੱਤਪੋਸ਼ਣ ਦੇ ਖਤਰਿਆਂ ਦੀ ਪਛਾਣ, ਮੁਲਾਂਕਣ ਅਤੇ ਸਮਝ ਹੋਣੀ ਚਾਹੀਦੀ ਹੈ।
ਇਸ ਵਿਚ ਅਲਕਾਇਦਾ, ਦਾਏਸ਼, ਜਮਾਤ-ਉਦ-ਦਾਅਵਾ ਤੋਂ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸਮੂਹਾਂ ਨਾਲ ਜੁੜੇ ਖਤਰੇ ਸ਼ਾਮਲ ਹਨ। ਗੌਰਤਲਬ ਹੈ ਕਿ ਪਾਕਿਸਤਾਨ ਨੂੰ ਮਿਲੀ ਡੇਟਲਾਈਨ ਸਤੰਬਰ ਵਿਚ ਖਤਮ ਹੋ ਚੁੱਕੀ ਹੈ। ਇਹ ਰਿਪੋਰਟ ਪਾਕਿਸਤਾਨ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਝਟਕਾ ਹੈ। ਉਸ ‘ਤੇ ਬਲੈਕ ਲਿਸਟ ਹੋਣ ਦਾ ਖਤਰਾ ਵੱਧ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੈਰਿਸ ਵਿਚ 13 ਤੋਂ 18 ਅਕਤੂਬਰ ਵਿਚ ਹੋਣ ਵਾਲੀ ਬੈਠਕ ਵਿਚ ਮਾਮਲੇ ਦੀ ਆਖਰੀ ਸਮੀਖਿਆ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਿਲ੍ਹਾ ਸੰਗਰੂਰ ਸਮੇਤ ਪਟਿਆਲਾ ‘ਚ ਬਿਜਲੀ ਚੋਰਾਂ ਖਿਲਾਫ਼ ਕਾਰਵਾਈ | Electricity Thieves
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਬਿਜਲੀ ਚੋਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਛਾਪੇਮਾਰੀ ਕਰਕੇ ਲੱਖਾਂ ਰੁਪਏ ਦੇ ਜੁਰਮਾਨੇ ਵਸੂਲੇ ਗਏ ਹਨ। ਪਾਵਰਕੌਮ ਵੱਲੋਂ ਜ਼ਿਲ੍ਹਾ ਸੰਗਰੂਰ ਸਮੇਤ ਹੋਰਨਾਂ ਥਾਈਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਬਿਜਲੀ ਚੋਰੀ ਦੇ ਕਈ ਮਾਮਲੇ ਫੜੇ ਗਏ। ਪਾਵਰਕੌਮ ਤੋਂ ਹਾਸਲ ਜਾਣਕਾਰੀ ਮੁਤਾਬਿਕ 10 ਤੋਂ 14 ਸਤੰਬਰ ਤੱਕ ਪਾਵਰਕੌਮ ਦੀਆਂ ਵੱਖ-ਵੱਖ ਟੀਮਾਂ ਨੇ ਸੰਗਰੂਰ ਤੇ ਪਾਤੜਾਂ ਡਵੀਜ਼ਨਾਂ ‘ਚ ਛਾਪੇਮਾਰੀ ਕੀਤੀ। (Electricity Thieves)
ਇਸ ਦੌਰਾਨ ਸੀਨੀਅਰ ਐਕਸੀਅਨ ਵੰਡ ਸੰਗਰੂਰ ਦੀ ਨਿਗਰਾਨੀ ਹੇਠ ਤਿੰਨ ਟੀਮਾਂ ਐੱਸਡੀਓ ਭਵਾਨੀਗੜ੍ਹ, ਐੱਸਡੀਓ ਸਬ ਅਰਬਨ ਸੁਨਾਮ ਤੇ ਏਈ ਘਰਾਚੋਂ ਵੱਲੋਂ ਪਿੰਡ ਨਾਗਰਾ ਵਿਖੇ ਛਾਪਾ ਮਾਰਿਆ। ਇੱਕ ਮਾਮਲੇ ‘ਚ ਘਰਾਚੋਂ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਨਾਗਰਾ ਦੇ ਖਪਤਕਾਰਾਂ ਵੱਲੋਂ ਮੀਟਰਾਂ ਦੀ ਛੇੜਛਾੜ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਦੋਵਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਤੇ ਦੋਵਾਂ ਖਪਤਕਾਰਾਂ ਤੋਂ 41050 ਰੁਪਏ ਅਤੇ 36928 ਰੁਪਏ ਜੁਰਮਾਨਾ ਪਾਇਆ ਗਿਆ। ਇਸ ਦੌਰਾਨ ਪਿੰਡ ਨਾਗਰਾ ਵਿਖੇ ਕਿਸਾਨ ਯੂਨੀਅਨ ਨੇ ਟੀਮ ਨੂੰ ਘੇਰ ਲਿਆ ਤੇ ਛੇੜਛਾੜ ਵਾਲੇ ਮੀਟਰ ਵਾਪਸ ਲਗਾਉਣ ਦੀ ਮੰਗ ਕੀਤੀ।
ਉਨ੍ਹਾਂ ਵੱਲੋਂ ਐਲਸੀਆਰ ਨੂੰ ਰੱਦ ਕਰਨ ਲਈ ਕਿਹਾ ਤੇ ਪੁਲਿਸ ਦੀ ਮੱਦਦ ਨਾਲ ਇਸ ਟੀਮ ਨੂੰ ਪੰਜ ਘੰਟਿਆਂ ਬਾਅਦ ਰਿਹਾਅ ਕੀਤਾ। ਇਸ ਤੋਂ ਇਲਾਵਾ ਏਈ ਘਰਾਚੋਂ ਵੱਲੋਂ ਬਿਜਲੀ ਚੋਰੀ ਦੇ ਦੋ ਮਾਮਲੇ ਫੜੇ ਗਏ, ਜਿਸ ਵਿੱਚ ਦੋਵਾਂ ਖਪਤਕਾਰਾਂ ਤੋਂ 71000 ਤੇ 73000 ਰੁਪਏ ਜੁਰਮਾਨਾ ਵਸੂਲਿਆ ਗਿਆ ਤੇ ਦੋਵਾਂ ਖਪਤਕਾਰਾਂ ਤੋਂ ਮਿਸ਼ਰਿਤ ਫੀਸ ਵਜੋਂ 33000 ਤੇ 18000 ਰੁਪਏ ਵਸੂਲ ਕੀਤੇ ਗਏ ਹਨ। ਅੱਜ ਕਈ ਟੀਮਾਂ ਵੱਲੋਂ ਪਾਤੜਾਂ ਡਵੀਜ਼ਨ ਦੇ ਵੱਖ-ਵੱਖ ਹਿੱਸਿਆਂ ‘ਚ ਛਾਪੇ ਮਾਰੇ ਤੇ 350 ਖਪਤਕਾਰਾਂ ਦੇ ਮੀਟਰਾਂ ਨੂੰ ਚੈੱਕ ਕੀਤਾ ਤੇ ਚੋਰੀ ਦੇ 19 ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ 3 ਲੱਖ 25000 ਰੁਪਏ ਜੁਰਮਾਨਾ ਕੀਤਾ। ਪਟਿਆਲਾ ਸਰਕਲ ‘ਚ ਨਾਭਾ ਡਵੀਜ਼ਨ ਅਧੀਨ ਪੈਂਦੇ ਘਮੌੜਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਅਬਲੋਵਾਲ ਵਿੱਚ 4 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ।
ਸਾਰੇ ਕੁਨੈਕਸ਼ਨ ਕੀਤੇ ਜਾਣਗੇ ਚੈੱਕ | Electricity Thieves
ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਸਬੰਧੀ ਸਾਰੇ ਖਪਤਕਾਰਾਂ ਦੇ 100 ਫੀਸਦੀ ਕੁਨੈਕਸ਼ਨਾਂ ਨੂੰ ਨਿਰਧਾਰਿਤ ਪੜਾਅ ‘ਚ ਚੈੱਕ ਕੀਤਾ ਜਾਵੇਗਾ। ਪਾਵਰਕੌਮ ਆਪਣੇ ਕਿਸੇ ਵੀ ਕਰਮਚਾਰੀ ਦੁਆਰਾ ਬਿਜਲੀ ਚੋਰੀ ਦੇ ਕਿਸੇ ਭ੍ਰਿਸ਼ਟ ਕੰਮ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਆਮ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਖਾਲੀ ਕਰਨਾ ਪਵੇਗਾ ਦਫ਼ਤਰ
ਹਰਿਆਣਾ ਵਿਧਾਨ ਸਭਾ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ, 10 ਅਕਤੂਬਰ ਤੱਕ ਖਾਲੀ ਕਰਨਾ ਪਵੇਗਾ ਫਲੈਟ
ਇਨੈਲੋ ਕਈ ਦਹਾਕਿਆਂ ਤੋਂ ਚਲਾ ਰਹੀ ਸੀ ਫਲੈਟ ਨੰ. 17 ‘ਚ ਦਫ਼ਤਰ, ਹੁਣ ਚੱਲ ਰਿਹਾ ਹੈ ਇੱਥੇ ਜਜਪਾ ਦਾ ਦਫ਼ਤਰ
ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਰੱਖ ਸਕਦਾ ਹੈ ਸਿਰਫ 1 ਮਹੀਨੇ ਤੱਕ ਦਫ਼ਤਰ, ਉਸ ਦੇ ਤੁਰੰਤ ਬਾਅਦ ਕਰਨਾ ਹੋਵੇਗਾ ਖਾਲੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜਨਨਾਇਕ ਜਨਤਾ ਪਾਰਟੀ ਦੇ ਚੰਡੀਗੜ੍ਹ ‘ਚ ਸਥਿਤ ਸੂਬਾ ਪੱਧਰੀ ਦਫ਼ਤਰ ‘ਤੇ ਹੁਣ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਨੈਨਾ ਚੌਟਾਲਾ ਦੀ ਵਿਧਾਨ ਸਭਾ ਤੋਂ ਬਰਖਾਸਤਗੀ ਤੋਂ ਬਾਅਦ ਜਜਪਾ ਨੂੰ ਆਪਣਾ ਦਫਤਰ ਵੀ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਚੰਡੀਗੜ੍ਹ ‘ਚ ਸੈਕਟਰ 3 ‘ਚ ਸਥਿਤ ਫਲੈਟ ਨੰਬਰ 17 ‘ਚ ਹਾਲੇ ਆਪਣਾ ਦਫ਼ਤਰ ਚਲਾ ਰਹੀ ਹੈ ਜੋ ਕਿ ਬਤੌਰ ਵਿਧਾਇਕ ਨੈਨਾ ਚੌਟਾਲਾ ਨੂੰ ਅਲਾਟ ਹੋਇਆ ਸੀ ਪਰ ਪਿਛਲੇ ਕੁਝ ਦਿਨਾਂ ‘ਚ ਬਦਲੇ ਘਟਨਾਕ੍ਰਮ ਤੋਂ ਬਾਅਦ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਨੂੰ ਹੀ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। (JJP Office)
ਜਿਸ ਤੋਂ ਬਾਅਦ ਹੁਣ ਇਸ ਫਲੈਟ ਨੰਬਰ 17 ‘ਤੇ ਨੈਨਾ ਚੌਟਾਲਾ ਦਾ ਅਧਿਕਾਰ ਖਤਮ ਹੋ ਗਿਆ ਹੈ ਜਿਸ ਕਾਰਨ ਨੈਨਾ ਚੌਟਾਲਾ ਨੂੰ ਅਧਿਕਾਰਕ ਤੌਰ ‘ਤੇ ਇਸ ਫਲੈਟ ਨੂੰ ਖਾਲੀ ਕਰਨਾ ਹੋਵੇਗਾ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਦੇਰੀ ਹੋਈ ਤਾਂ ਵਿਧਾਨ ਸਭਾ ਵੱਲੋਂ ਕਾਰਵਾਈ ਕਰਦਿਆਂ ਫਲੈਟ ਖਾਲੀ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਇਸ ਫਲੈਟ ਨੂੰ ਖਾਲੀ ਕਰਨ ਇਸ ਫਲੈਟ ‘ਚ ਚੱਲ ਰਹੇ ਦਫ਼ਤਰ ਨੂੰ ਸ਼ਿਫਟ ਕਰਨ ਲਈ ਨਿਯਮਾਂ ਅਨੁਸਾਰ ਨੈਨਾ ਚੌਟਾਲਾ ਨੂੰ ਵਿਧਾਨ ਸਭਾ ਵੱਲੋਂ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਹੁਣ ਜਨਨਾਇਕ ਜਨਤਾ ਪਾਰਟੀ ਕੋਲ ਫਲੈਟ ਖਾਲੀ ਕਰਨ ਲਈ 10 ਅਕਤੂਬਰ ਤੱਕ ਦਾ ਸਮਾਂ ਹੈ। (JJP Office)
ਇਨੈਲੋ ਦਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ ਦਫ਼ਤਰ | JJP Office
ਚੌਟਾਲਾ ਪਰਿਵਾਰ ਦੇ ਦੋਫਾੜ ਹੋਣ ਤੋਂ ਪਹਿਲਾਂ ਇਸੇ ਫਲੈਟ ਨੰਬਰ 17 ‘ਚ ਪਿਛਲੇ ਕਈ ਦਹਾਕਿਆਂ ਤੋਂ ਇਨੈਲੋ ਦਾ ਅਧਿਕਾਰਿਕ ਤੌਰ ‘ਤੇ ਦਫ਼ਤਰ ਚੱਲਦਾ ਆਇਆ ਹੈ ਪਰ ਪਿਛਲੇ ਸਾਲ ਪਰਿਵਾਰਕ ਖਟਾਸ ਆਉਣ ਤੋਂ ਬਾਅਦ ਜਿੱਥੇ ਜਨਨਾਇਕ ਜਨਤਾ ਪਾਰਟੀ ਦਾ ਗਠਨ ਹੋਇਆ, ਉੱਥੇ ਇਨੈਲੋ ਨੂੰ ਵੀ ਆਪਣੇ ਇਸ ਕੌਮੀ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਕਿਉਂਕਿ ਇਹ ਫਲੈਟ ਨੈਨਾ ਚੌਟਾਲਾ ਦੇ ਨਾਂਅ ‘ਤੇ ਵਿਧਾਨ ਸਭਾ ਵੱਲੋਂ ਅਲਾਟ ਕੀਤਾ ਗਿਆ ਸੀ ਹੁਣ ਸਥਿਤੀ ਇੱਕ ਵਾਰ ਫਿਰ ਤੋਂ ਘੁੰਮ ਕੇ ਉੱਥੇ ਆ ਗਈ ਹੈ ਪਹਿਲਾਂ ਇਨੈਲੋ ਨੂੰ ਆਪਣੇ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਹੁਣ ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨੂੰ ਆਪਣਾ ਇਹ ਦਫ਼ਤਰ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਕੋਲ ਹੁਣ ਇਸ ਦਫ਼ਤਰ ਨੂੰ ਖਾਲੀ ਕਰਨ ਲਈ ਸਿਰਫ 10 ਅਕਤੂਬਰ ਤੱਕ ਦਾ ਹੀ ਸਮਾਂ ਹੈ। (JJP office)
ਚੋਣਾਂ ‘ਚ ਅਸਰ ਪਾ ਸਕਦੀ ਹੈ ਦਫ਼ਤਰ ਦੀ ਬਦਲੀ | JJP Office
ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਉਤਰਨ ਵਾਲੀ ਜਨਨਾਇਕ ਜਨਤਾ ਪਾਰਟੀ ਦੇ ਚੋਣ ਸਫਰ ‘ਚ ਇਹ ਦਫ਼ਤਰ ਦੀ ਬਦਲੀ ਅਸਰ ਪਾ ਸਕਦੀ ਹੈ ਕਿਉਂਕਿ ਚੋਣਾਵੀਂ ਦੌਰ ‘ਚ ਅਚਾਨਕ ਤੋਂ ਨਵਾਂ ਦਫਤਰ ਲੈਣ ਅਤੇ ਉਥੇ ਸ਼ੁਰੂ ਤੋਂ ਕੰਮ ਚਲਾਉਣ ‘ਚ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸਿਪ ਲਈ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਜੂਦਾ ਦਫ਼ਤਰ ‘ਚ ਜਨਨਾਇਕ ਜਨਤਾ ਪਾਰਟੀ ਦਾ ਪੂਰਾ ਸੈਟਅੱਪ ਬਣਿਆ ਹੋਇਆ ਹੈ ਅਤੇ ਜਿੱਥੋਂ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਫਰ ਨੂੰ ਤੈਅ ਕਰਦੇ ਹੋਏ ਆਪਣੀ ਪੂਰੀ ਨਜ਼ਰ ਰੱਖਣੀ ਹੈ ਪਰੰਤੂ ਅਚਾਨਕ ਦਫ਼ਤਰ ਬਦਲਣ ਦੀ ਪ੍ਰੇਸ਼ਾਨੀ ਇਸ ਪੂਰੇ ਸੈਟਅਪ ਨੂੰ ਵਿਗਾੜ ਸਕਦੀ ਹੈ। (JJP Office)
ਜਜਪਾ ਦੀ ਲੀਡਰਸ਼ਿਪ ਬੋਲਣ ਲਈ ਨਹੀਂ ਤਿਆਰ | JJP Office
ਤਾਜਾ ਘਟਨਾਕ੍ਰ ਤਹਿਤ ਜਨਨਾਇਕ ਜਨਤਾ ਪਾਰਟੀ ਨੂੰ ਨਿਯਮਾਂ ਅਨੁਸਾਰ ਫਲੈਟ ਖਾਲੀ ਕਰਦੇ ਹੋਏ ਆਪਣਾ ਦਫਤਰ ਕਿਤੇ ਹੋਰ ਸ਼ਿਫਟ ਕਰਨਾ ਪੈ ਸਕਦਾ ਹੈ ਅਤੇ ਇਸ ਸੰਬਧੀ ਕੀ ਮੁਸ਼ਕਲ ਹੋ ਸਕਦੀ ਹੈ ਜਾਂ ਫਿਰ ਜਨਨਾਇਕ ਜਨਤਾ ਪਾਰਟੀ ਇਸ ਦਫ਼ਤਰ ਨੂੰ ਖਾਲੀ ਹੀ ਨਹੀਂ ਕਰੇਗੀ ਇਸ ਪੂਰੇ ਮਾਮਲੇ ‘ਚ ਜਾਣਕਾਰੀ ਲੈਣ ਲਈ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਇਸ ਮਾਮਲੇ ‘ਚ ਹਾਲੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। (JJP Office)
ਮਹੀਨੇ ਬਾਅਦ ਕੀਤੀ ਜਾਵੇਗੀ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ : ਰਾਜਿੰਦਰ ਕੁਮਾਰ ਨਾਂਦਲ
ਹਰਿਆਣਾ ਵਿਧਾਨ ਸਭਾ ਤੋਂ ਸੈਕਟਰੀ ਰਾਜਿੰਦਰ ਕੁਮਾਰ ਨਾਂਦਲ ਨੇ ਇਸ ਸਬੰਧੀ ਕਿਹਾ ਕਿ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਰੱਦ ਹੋਣ ਕਾਰਨ ਫਲੈਟ ਖਾਲੀ ਕਰਨ ਲਈ ਉਨ੍ਹਾਂ ਕੋਲ 1 ਮਹੀਨੇ ਦਾ ਸਮਾਂ ਹੈ ਜਿਸ ਦਿਨ ਤੋਂ ਮੈਂਬਰਸ਼ਿਪ ਖਤਮ ਹੋਈ ਹੈ ਉਸ ਦਿਨ ਤੋਂ 30 ਦਿਨਾਂ ਅੰਦਰ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਉਦੋਂ ਕਾਰਵਾਈ ਸ਼ੁਰੂ ਕਰੇਗੀ ਜੇਕਰ ਉਨ੍ਹਾਂ ਵੱਲੋਂ ਤੈਅ ਸਮੇਂ ਅਨੁਸਾਰ ਅਲਾਟ ਹੋਏ ਫਲੈਟ ਨੂੰ ਖਾਲੀ ਨਾ ਕੀਤਾ ਗਿਆ। (JJP Office)
ਸਾਈਬਰ ਠੱਗੀਆਂ ਖਿਲਾਫ਼ ਹੋਵੇ ਠੋਸ ਕਾਰਵਾਈ
ਦੇਸ਼ ਅੰਦਰ ਸਾਈਬਰ ਠੱਗਾਂ ਨੇ ਜਾਲ ਵਿਛਾਇਆ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਆਮ ਲੋਕਾਂ ਨੂੰ ਕੋਈ ਪੈਸਾ ਭੇਜਣ ਦਾ ਲੋਭ ਦੇ ਕੇ, ਕਰਜਾ ਦੇਣ ਦੇ ਨਾਂਅ ‘ਤੇ ਉਹਨਾਂ ਦਾ ਬੈਂਕ ਖਾਤਾ ਨੰਬਰ ਪੁੱਛ ਕੇ ਉਹਨਾਂ ਦੇ ਖਾਤੇ ‘ਚੋਂ ਪੈਸੇ ਹੜੱਪ ਕੀਤੇ ਜਾ ਰਹੇ ਹਨ ਜਾਗਰੂਕਤਾ ਦੇ ਬਾਵਜੂਦ ਇਹ ਧੰਦਾ ਰੁਕਿਆ ਨਹੀਂ ਸਗੋਂ ਵੱਡੇ-ਵੱਡੇ ਸਿਆਸਤਦਾਨ ਵੀ ਇਹਨਾਂ ਦੇ ਜਾਲ ‘ਚ ਫਸ ਗਏ ਹਨ ਤਾਜ਼ਾ ਮਾਮਲਾ ਪੰਜਾਬ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦਾ ਹੈ ਜਿਨ੍ਹਾਂ ਤੋਂ ਠੱਗਾਂ ਨੇ ਖਾਤਾ ਤੇ ਓਟੀਪੀ ਨੰਬਰ ਦੱਸਣ ਕਾਰਨ ਠੱਗਾਂ ਨੇ ਉਹਨਾਂ ਦੇ ਖਾਤੇ ‘ਚੋਂ 23 ਲੱਖ ਰੁਪਏ ਹੜੱਪ ਲਏ ਪ੍ਰਨੀਤ ਕੌਰ ਸਾਂਸਦ ਹੋਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਵੀ ਹਨ ਸਿਆਸੀ ਪਹੁੰਚ ਕਾਰਨ ਪੁਲਿਸ ਨੇ ਹੱਥੋ ਹੱਥ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਪਕੜ ‘ਚ ਲੈ ਲਿਆ ਇਹ ਗੱਲ ਸਾਫ਼ ਹੈ ਕਿ ਸਿਆਸੀ ਪਹੁੰਚ ਕਾਰਨ ਹੀ ਤੱਟ ਫੱਟ ਕਾਰਵਾਈ ਹੋ ਗਈ ਨਹੀਂ ਤਾਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਤਾਂ ਸਾਲਾਂ ਬੱਧੀ ਪੁਲਿਸ ਥਾਣਿਆਂ ਦੇ ਕਾਗਜਾਂ ‘ਚ ਰੁਲਦੀਆਂ ਰਹਿ ਜਾਂਦੀਆਂ ਹਨ ਜੇਕਰ ਅਪਰਾਧੀਆਂ ਨੂੰ ਤੁਰਤ ਫੁਰਤ ਗ੍ਰਿਫ਼ਤਾਰ ਕਰਕੇ ਜੇਲ੍ਹ ਤੱਕ ਪਹੁੰਚਾਇਆ ਜਾਵੇ ਤਾਂ ਅਜਿਹੀਆਂ ਠੱਗੀਆਂ ਘਟ ਸਕਦੀਆਂ ਹਨ ਇੱਥੇ ਪੁਲਿਸ ਨੂੰ ਵੀ ਆਪਣੀ ਡਿਊਟੀ ਜਿੰਮੇਵਾਰੀ ਤੇ ਨਿਰਪੱਖਤਾ ਨਾਲ ਨਿਭਾਉਣੀ ਚਾਹੀਦੀ ਹੈ ਠੱਗੀਆਂ ਦੇ ਲੱਖਾਂ ਮਾਮਲੇ ਹਨ ਜਿਹਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਧਨਾਢ ਵਿਅਕਤੀਆਂ ਦੀ ਦੁਕਾਨ/ਸ਼ੋਰੂਮ ਦੀ ਚੋਰੀ ਕੁਝ ਘੰਟਿਆਂ ਬਾਦ ਹੀ ਫੜ੍ਹ ਲਈ ਜਾਂਦੀ ਹੈ ਸੰਨ 2011 ‘ਚ ਮਨੀਮਾਜਰਾ (ਪੰਜਾਬ) ‘ਚ ਇੱਕ ਸ਼ੋਅਰੂਮ ਤੋਂ ਕਰੋੜਾਂ ਰੁਪਏ ਦੇ ਹੀਰੇ ਲੁੱਟੇ ਗਏ ਜੋ ਪੁਲਿਸ ਨੇ ਸਿਰਫ਼ 5 ਪੰਜ ਦਿਨਾਂ ਬਾਦ ਮੁਲਜ਼ਮ ਵੀ ਫੜ੍ਹ ਲਏ ਤੇ ਹੀਰਿਆਂ ਦੀ ਬਰਾਮਦਗੀ ਵੀ ਕਰ ਲਈ ਸਿਆਸੀ ਦਬਾਅ ਹੋਣ ‘ਤੇ ਪੁਲਿਸ ਹਜ਼ਾਰਾਂ ਕਿਲੋਮੀਟਰ ਦੂਰ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਅਪਰਾਧੀ ਨੂੰ ਨੱਪ ਲੈਂਦੀ ਹੈ ਪਰ ਇੱਧਰ ਜੇਕਰ ਪੁਲਿਸ ਥਾਣੇ ਦੇ ਨੇੜੇ ਹੀ ਆਮ ਬੰਦੇ ਦੀ ਦੁਕਾਨ ‘ਤੇ ਚੋਰੀ ਹੋ ਜਾਵੇ ਤਾਂ ਪੀੜਤ ਗੇੜੇ ਮਾਰਦਾ-ਮਾਰਦਾ ਥੱਕ ਜਾਂਦਾ ਹੈ ਕਿੰਨਿਆਂ ਹੀ ਮਾਮਲਿਆਂ ‘ਚ ਪੁਲਿਸ ਸ਼ਿਕਾਇਤ ਹੀ ਨਹੀਂ ਦਰਜ ਕਰਦੀ ਇਸੇ ਕਾਰਨ ਹੀ ਚੋਰਾਂ ਦੇ ਹੌਂਸਲੇ ਵਧ ਜਾਂਦੇ ਹਨ ਸਰਕਾਰ ਅਪਰਾਧਾਂ ਨੂੰ ਰੋਕਣ ਲਈ ਗੰਭੀਰਤਾ ਨਾਲ ਲਵੇ ਤੇ ਪੁਲਿਸ ਨੂੰ ਆਪਣੀ ਡਿਊਟੀ ਪ੍ਰਤੀ ਪਾਬੰਦ ਕਰੇ ਤਾਂ ਕਿ ਕਿਸੇ ਨਾਲ ਵੀ ਅਨਿਆਂ ਨਾ ਹੋਵੇ ਦਰਅਸਲ ਪੇਂਡੂ ਤੇ ਪੱਛੜੇ ਹੋਏ ਖੇਤਰਾਂ ‘ਚ ਲੋਕਾਂ ਦੇ ਬੈਂਕ ਖਾਤੇ ਲਗਾਤਾਰ ਵਧ ਰਹੇ ਹਨ ਅਨਪੜ੍ਹ ਤੇ ਅਣਜਾਣ ਲੋਕ ਸਾਈਬਰ ਠੱਗੀਆਂ ਬਾਰੇ ਅਣਜਾਣ ਹਨ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਆਮ ਲੋਕਾਂ ਨੂੰ ਇਸ ਸਬੰਧੀ ਸੁਚੇਤ ਕਰਨ ਲਈ ਠੋਸ ਪ੍ਰੋਗਰਾਮ ਬਣਾਵੇ ਥਾਣੇ ਵੱਲੋਂ ਇਸ ਸਬੰਧੀ ਜਨਤਕ ਥਾਵਾਂ ‘ਤੇ ਲਿਖਤੀ ਸੁਚਨਾ ਲਾਈਆਂ ਜਾਣ ਤਾਂ ਕਿ ਕੋਈ ਗੁੰਮਰਾਹ ਨਾ ਹੋਵੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
25 ਜੁਲਾਈ ਦੀ ਸੂਬਾ ਪੱਧਰੀ ਰੈਲੀ ਦੀ ਜਗ੍ਹਾਂ ਹੁਣ 25 ਨੂੰ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਪੁਤਲੇ ਫੂਕਣਗੇ ਮੁਲਾਜ਼ਮ ਤੇ ਪੈਨਸ਼ਨ
ਸੱਚ ਕਹੂੰ ਨਿਊਜ, ਪਟਿਆਲਾ
ਆਪਣੇ ਹੀ ਕੀਤੇ ਵਾਅਦਿਆਂ ਤੋਂ ਵਾਰ ਵਾਰ ਮੁਕਰਨ ਅਤੇ ਮੌਜੂਦਾ ਸਮੇਂ ਕੁੰਭਕਰਨੀ ਨੀਂਦ ਵਿੱਚ ਸੁੱਤੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ‘ਪਟਿਆਲਾ ਆਓ ਸਰਕਾਰ ਜਗਾਓ’ ਤਹਿਤ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਮੌਸਮ ਦੇ ਹਲਾਤਾਂ ਨੂੰ ਦੇਖਦਿਆਂ ਫੇਬਦਲ ਕਰ ਦਿੱਤਾ ਹੈ। ਹੁਣ 25 ਜੁਲਾਈ ਨੂੰ ਸੂਬਾ ਪੱਧਰੀ ਰੈਲ਼ੀ ਦੀ ਬਜਾਏ ਮੁਲਾਜ਼ਮ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਮੈਂਬਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣਗੇ ਤੇ ਪਟਿਅਲਾ ਵਿਖੇ ਅਗਲੀ ਸੂਬਾ ਪੱਧਰੀ ਰੈਲੀ ਦਾ ਐਲਾਨ ਕਰਨਗੇ। ਇਹ ਮਤਾ ਅੱਜ ਪਟਿਆਲਾ ਵਿਖੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ ਜ਼ੋਨ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਸ ਸਬੰਧੀ ਨਿਰਮਲ ਸਿੰਘ ਧਾਲੀਵਾਲ, ਹਰਭਜਨ ਸਿੰਘ ਪਿਲਖਣੀ, ਉੱਤਮ ਸਿੰਘ ਬਾਗੜੀ, ਗੁਰਦੇਵ ਸਿੰਘ ਰੋਪੜ, ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ, ਬਜ਼ੁਰਗਾਂ ਤੇ ਮੁਲਾਜ਼ਮਾਂ ਦਾ ਕੋਈ ਫਿਕਰ ਨਹੀਂ ਹੈ ਤੇ ਮੁਲਾਜ਼ਮਾਂ ਨਾਲ ਹਰ ਵਾਰ ਲਾਰਾ ਲਾਓ ਨੀਤੀ ਅਪਣਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਬਾਵਜੂਦ  ਕੈਬਿਨਟ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਮੁਲਾਜ਼ਮ ਵਰਗ ਬਹੁਤ ਗੁੱਸੇ ਵਿਚ ਹੈ। ਆਗੂਆਂ ਨੇ ਕਿਹਾ ਕਿ ਮੌਸਮ ਤੇ ਬਾਰਸ਼ ਕਾਰਨ ਸੂਬੇ ‘ਚ ਪੈਦਾ ਹੋਏ ਹਾਲਾਤਾਂ ਕਰਕੇ ਮੁਲਾਜ਼ਮ ਵਰਗ ਦੀਆਂ ਡਿਊਟੀਆਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ ਤੇ ਪਾਣੀ ਤੇ ਹੜ੍ਹਾਂ ਦੀ ਸਥਿਤੀ ਕਰਕੇ ਸੂਬਾ ਪੱਧਰੀ ਰੈਲੀ ਅੱਗੇ ਪਾ ਦਿੱਤੀ ਗਈ ਹੈ। ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਭਰੋਸੇ ‘ਤੇ ਮੁਲਤਵੀ ਕੀਤਾ ਮਰਨ ਵਰਤ ਵਰਗਾਂ ਕਰੜਾ ਸਘੰਰਸ਼ ਕਰਨ ਨੂੰ ਮੁੜ ਮਜ਼ਬੂਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।