New Turn - Sach Kahoon Punjabi

ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ
ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ ‘ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ

ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ

ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ‘ਚ ਹੋ ਰਹੇ ਕਥਿਤ ਜਾਤੀ ਵਿਤਕਰੇ ਵਾਲੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅੱਜ ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਲਿਤ ਵਿਦਿਆਰਥਣ ਨਾਲ ਹੋ ਰਹੇ ਜਾਤੀ ਭੇਦਭਾਵ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਪਿੰਡ ਰਾਮਪੁਰ ਸਾਹੀਵਾਲ ਪਹੁੰਚੇ।

ਇਸ ਮੌਕੇ ਪੀੜਤ ਬੱਚੀ ਦੇ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਐਸ.ਸੀ/ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਤੋਂ ਜ਼ਿਲ੍ਹਾ ਪ੍ਰਧਾਨ ਵੀਰ ਅਰੁਣ ਧਾਲੀਵਾਲ ਵੀ ਪਹੁੰਚੇ ਹੋਏ ਸਨ।

ਬਲਵੰਤ ਸਿੰਘ ਰਾਮੂਵਾਲੀਆ ਨੇ ਬੱਚੀ ਨਾਲ ਹੋਏ ਸਾਰੇ ਘਟਨਾਕ੍ਰਮ ਨੂੰ ਜਾਨਣ ਤੋਂ ਬਾਅਦ ਐਲਾਨ ਕੀਤਾ ਕਿ ਵੀਰਪਾਲ ਕੌਰ ਜੇ ਚਾਹਵੇ ਤਾਂ ਉਹ ਬਿਹਾਰ ‘ਚ ਮਾਤਾ ਗੁਜਰੀ ਮੈਡੀਕਲ ਕਾਲਜ, ਕਿਸ਼ਨਗੜ੍ਹ (ਬਿਹਾਰ) ‘ਚ ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਮੁਫ਼ਤ ਕਰ ਸਕਦੀ ਹੈ ਵੀਰਪਾਲ ਲਈ ਹੋਸਟਲ ਸਹੂਲਤ ਹੋਵੇਗੀ ਅਤੇ ਖਾਣਾ-ਪੀਣਾ ਬਿਲਕੁਲ ਮੁਫ਼ਤ ਰਹੇਗਾ ਇੰਨਾ ਹੀ ਨਹੀਂ ਇਸ ਨਰਸਿੰਗ ਕਾਲਜ ‘ਚ ਪੜ੍ਹਾਈ ਕਰਨ ਤੋਂ ਬਾਅਦ ਉਸ ਲਈ ਉਸੇ ਕਾਲਜ ‘ਚ ਨਰਸਿੰਗ ਕਰਮਚਾਰੀ ਵਜੋਂ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਵੀਰਪਾਲ ਕੌਰ ਨੂੰ ਲਿਖ ਕੇ ਦਿੱਤਾ।

ਇਸ ਮੌਕੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਦੇ ਕੀਤੇ ਐਲਾਨ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਵੀਰਪਾਲ ਬਿਹਾਰ ‘ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਉਹ ਅਤੇ ਉਸ ਦਾ ਪਰਿਵਾਰ ਫੈਸਲਾ ਲੈ ਸਕਦਾ ਹੈ ਇਸ ਮੌਕੇ ਹਾਜ਼ਰ ਆਗੂਆਂ ‘ਚ ਰਾਜਿੰਦਰ ਸਿੰਘ ਮੱਟੂ, ਪਿੰਡ ਦੀ ਸਰਪੰਚ ਦੇ ਪਤੀ ਹੰਸ ਰਾਜ ਸਿੰਘ ਅਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਗੋਲੀ ਲੱਗਣ ਨਾਲ ਮਰੀ ਲੜਕੀ ਦੇ ਮਾਮਲੇ ਨੇ ਲਿਆ ਨਵਾਂ ਮੋੜ
ਰਿਸ਼ਤੇਦਾਰਾਂ ਨੇ ਪਰਿਵਾਰ ਦੇ ਇੱਕ ਮੈਂਬਰ ‘ਤੇ ਉਠਾਈ ਉਂਗਲ

ਜਸਵੀਰ ਸਿੰਘ/ਜਸਵੰਤ ਸਿੰਘ, ਬਰਨਾਲਾ/ਮਹਿਲ ਕਲਾਂ:ਬੀਤੇ ਕੱਲ੍ਹ ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਵਿਖੇ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਲੜਕੀ ਦੇ ਆਪਣੇ ਘਰ ਅੰਦਰ ਹੀ ਕੱਪੜੇ ਬਦਲਦੇ ਸਮੇਂ ਪੇਟੀ ‘ਤੇ ਪਈ ਲਾਇਸੰਸੀ ਰਾਈਫਲ ਦੀ ਢਿੱਡ ‘ਚ ਗੋਲੀ ਲੱਗਣ ਨਾਲ ਗੰਭੀਰ ਜਖ਼ਮੀ ਹੋਈ ਗਿਆਰ੍ਹਵੀਂ ਦੀ ਵਿਦਿਆਰਥਣ ਜਿਸ ਦੀ ਦੇਰ ਰਾਤ ਇਲਾਜ਼ ਦੌਰਾਣ  ਮੌਤ ਹੋ ਗਈ ਸੀ ਦਾ ਮਾਮਲਾ ਅੱਜ ਨਵਾਂ ਮੋੜ ਲੈ ਗਿਆ। ਅੱਜ ਵਾਰਸਾਂ ਨੇ ਉਕਤ ਲੜਕੀ ਵੱਲੋਂ ਪੇਪਰਾਂ ‘ਚ ਆਈ ਰੀਅਪੀਅਰ ਸਦਕਾ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦ ਆਪਣੇ ਢਿੱਡ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦਾਅਵਾ ਕੀਤਾ।

ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਿਤ ਥਾਣਾ ਟੱਲੇਵਾਲ ਦੇ ਐਸਐਚਓ ਨਾਇਬ ਸਿੰਘ ਨੇ ਦੱਸਿਆ ਕਿ ਅਨਮੋਲ ਕੌਰ (15) ਪੁੱਤਰੀ ਫੌਜੀ ਗੁਰਪਿਆਰ ਸਿੰਘ ਵਾਸੀ ਚੰਨਣਵਾਲ ਜੋਂ ਕਿ ਅਪਣੇ ਨਾਨਕੇ ਪਿੰਡ ਰਾਮੂੰਵਾਲ (ਮੋਗਾ) ਵਿਖੇ +1 ਵਿੱਚ ਪੜ੍ਹ ਰਹੀ ਸੀ। ਜੋ ਕਿ ਦਸਵੀਂ ਕਲਾਸ ਦੇ ਇੱਕ ਪੇਪਰ ‘ਚਂੋ ਫੇਲ੍ਹ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜਰ ਰਹੀ ਸੀ। ਜਦ ਉਹ ਲੰਘੀ 13 ਜੂਨ ਨੂੰ ਛੁੱਟੀਆਂ ਹੋਣ ਕਰਕੇ ਆਪਣੇ ਪਿੰਡ ਚੰਨਣਵਾਲ ਵਿਖੇ ਆਈ ਹੋਈ ਸੀ ਤਾਂ ਬੀਤੇ ਕੱਲ੍ਹ ਉਸਨੇ ਆਪਣੇ ਘਰ ਅੰਦਰ ਹੀ ਪਈ 12 ਬੋਰ ਦੋਨਾਲੀ ਰਾਈਫਲ ਨਾਲ ਢਿੱਡ ਵਿੱਚ ਗੋਲੀ ਮਾਰ ਲਈ। ਜਿਸ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਈ। ਕਾਰਵਾਈ ਸਬੰਧੀ ਦੱਸਿਆ ਕਿ ਮ੍ਰਿਤਕਾ ਲੜਕੀ ਦੀ ਮਾਤਾ ਵੀਰਪਾਲ ਕੌਰ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।

ਇੱਥੇ ਵਰਨਣਯੋਗ ਹੈ ਕਿ ਘਟਨਾ ਸਬੰਧੀ ਮ੍ਰਿਤਕਾ ਦੇ ਵਾਰਸਾਂ ਨੇ ਭਾਵੇਂ ਧਾਰਾ 174 ਤਹਿਤ ਕਾਰਵਾਈ ਪਾ ਕੇ ਮਾਮਲਾ ਸਮੇਟ ਦਿੱਤਾ ਹੈ, ਪ੍ਰੰਤੂ ਅੱਜ ਮ੍ਰਿਤਕਾ ਦੇ ਹੋਰ ਰਿਸ਼ਤੇਦਾਰਾਂ ਵੱਲੋਂ ਪ੍ਰੀਵਾਰ ਦੇ ਵਾਰਸ ਇੱਕ ਮੈਂਬਰ ਦੀਆਂ ਕਥਿੱਤ ਸ਼ੱਕੀ ਗਤੀਵਿਧੀਆਂ ਨੂੰ ਇਸ ਦਰਦਨਾਕ ਹਾਦਸੇ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਸੀ। ਅਜਿਹੇ ਮਾਹੌਲ ਦੇ ਚਲਦਿਆਂ ਹੀ ਪੁਲਿਸ ਉੱਚ ਅਧਿਕਾਰੀਆਂ ਕਿਹਾ ਕਿ ਭਾਵੇਂ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ, ਪ੍ਰੰਤੂ ਅਗਲੇ ਸਮੇਂ ਅੰਦਰ ਜੇਕਰ ਇਸ ਘਟਨਾ ਸਬੰਧੀ ਕੋਈ ਹੋਰ ਠੋਸ ਤੱਥ ਸਾਹਮਣੇ ਆਏ ਤਾਂ ਜਾਂਚ ਉਪਰੰਤ ਹੋਰ ਢੁਕਵੀਂ ਕਾਰਵਾਈ ਦੁਬਾਰਾ ਕੀਤੀ ਜਾ ਸਕਦੀ ਹੈ।