Congress leader - Sach Kahoon Punjabi
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਇੱਕ ਹੋਰ ਆਗੂ ਆਪ ’ਚ ਸ਼ਾਮਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਦਲ ਬਦਲੀਆਂ ਦਾ ਸਿਲਸਿਲਾ ਜ਼ੋਰ ਫੜ ਗਿਆ ਹੈ। ਇਸ ਦੇ ਤਹਿਤ ਬਹੁਤ ਸਾਰੀ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਨੂੰ ਖਿੱਚੇ ਜਾ ਰਹੇ ਹਨ। ਇਸੇ ਤਹਿਤ ਹੀ ਮਾਨਸਾ ਜ਼ਿਲ੍ਹੇ ਨਾਲ ਸਬੰਧ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਪਿੰਦਰਬੀਰ ਸਿੰਘ ਚਾਹਰ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗੲੈ। ਉਨ੍ਹਾਂ ਨੇ ਇਹ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜ਼ੂਦਗੀ ’ਚ ਕੀਤੀ। (Congress Leader)
Also Read : ਹੁਣ ਧੀਆਂ ਨੂੰ ਮਿਲੇਗੀ 3000 ਰੁਪਏ ਮਹੀਨਾ ਪੈਨਸ਼ਨ! ਜਾਣੋ ਕੀ ਹੈ ਸਕੀਮ ਤੇ ਜ਼ਰੂਰੀ ਦਸਤਾਵੇਜ?
ਮੁੱਖ ਮੰਤਰੀ ਨੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਪਾਰਟੀ ਮਾਲਵਾ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਵੱਧ ਤਕੜੀ ਹੋਵੇਗੀ। ਉਨ੍ਹਾਂ ਦੀ ਇਹ ਸ਼ਮੂਲੀਅਤ ਚੰਡੀਗੜ੍ਹ ਵਿਖੇ ਹੋਈ ਹੈ ਅਤੇ ਇਸ ਦੀ ਜਾਣਕਾਰੀ ਆਪ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਲਿਖਤੀ ਅਸਤੀਫ਼ਾ ਪਾਰਟੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਭੇਜ ਦਿੱਤਾ ਸੀ। (Congress Leader)
Rahul Gandhi : ਭਾਜਪਾ ਨੂੰ ਪੈਸੇ ਦਿਓ, ਕੋਈ ਸੀਬੀਆਈ, ਈਡੀ ਦਾ ਮਾਮਲਾ ਨਹੀਂ: ਰਾਹੁਲ ਗਾਂਧੀ
ਨਵੀਂ ਦਿੱਲੀ। ਰਾਹੁਲ ਗਾਂਧੀ (Rahul Gandhi) ਨੇ ਮੰਗਲਵਾਰ ਨੂੰ ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੀਬੀਆਈ, ਈਡੀ ਅਤੇ ਇਨਕਮ ਟੈਕਸ ਦੇ ਮਾਮਲੇ ਉਦੋਂ ਹੀ ਖਤਮ ਹੁੰਦੇ ਹਨ ਜਦੋਂ ਕਾਰੋਬਾਰੀ ਭਾਜਪਾ ਨੂੰ ਪੈਸਾ ਦਿੰਦੇ ਹਨ। ਇਹ ਸਿਸਟਮ ਬਹੁਤ ਸਰਲ ਅਤੇ ਆਸਾਨ ਹੈ। ਉਹ ਸੀ.ਬੀ.ਆਈ., ਈ.ਡੀ ਅਤੇ ਇਨਕਮ ਟੈਕਸ ਵਿਭਾਗ ਨੂੰ ਕੁਝ ਕਾਰੋਬਾਰੀਆਂ ਨੂੰ ਭੇਜਣਗੇ। ਜਦੋਂ ਉਹ ਕਾਰੋਬਾਰੀ ਬੀਜੇਪੀ ਨੂੰ ਕੁਝ ਪੈਸੇ ਦੇਵੇਗਾ ਤਾਂ ਸੀਬੀਆਈ ਅਤੇ ਈਡੀ ਦਾ ਕੇਸ ਬੰਦ ਹੋ ਜਾਵੇਗਾ।
ਰਾਹੁਲ ਗਾਂਧੀ ਨੇ ਪਥਾਨਾਪੁਰਮ ’ਚ ਇੱਕ ਰੋਡ ਸ਼ੋਅ ਕੀਤਾ
ਰਾਹੁਲ ਗਾਂਧੀ (Rahul Gandhi) ਨੇ ਭਾਜਪਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਡਾਨੀ ਨੂੰ ਮੁੰਬਈ ਏਅਰਪੋਰਟ ਉਸਦੇ ਪਿਛਲੇ ਮਾਲਕ ਤੋਂ ਮਿਲ ਗਿਆ। ਉਦਾਹਰਨ ਲਈ ਮੁੰਬਈ ਹਵਾਈ-ਅੱਡੇ ਦੇ ਮਾਲਕ ’ਤੇ ਸੀਬੀਆਈ ਮਾਮਲਾ ਚੱਲਿਆ। ਇਕ ਮਹੀਨੇ ਬਾਅਦ ਉਨ੍ਹਾਂ ਨੂੰ ਬੰਦਰਗਾਹ ਨੂੰ ਅਡਾਨੀ ਨੂੰ ਸੌਂਪ ਦਿੱਤਾ ਅਤੇ ਮਾਮਲਾ ਬੰਦ ਕਰ ਦਿੱਤਾ ਗਿਆ। ਕਾਂਗਰਸ ਸਾਂਸਦ ਅਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਹੁਲ ਗਾਂਧੀ ਪਥਾਨਾਪੁਰਮ ’ਚ ਇੱਕ ਰੋਡ ਸ਼ੋਅ ਕਰ ਰਹੇ ਸਨ।
ਇਹ ਵੀ ਪੜ੍ਹੋ: Patanjali Advertising Case: ਰਾਮਦੇਵ, ਬਾਲਕ੍ਰਿਸ਼ਨ ਮਾਣਹਾਨੀ ਮਾਮਲੇ ‘ਤੇ ਵੱਡਾ ਅਪਡੇਟ!
ਉਨ੍ਹਾਂ ਦੋਸ਼ ਲਾਇਆ ਕਿ ਹਰ ਛੋਟੇ-ਵੱਡੇ ਕਸਬੇ ਜਾਂ ਪਿੰਡ ਵਿੱਚ ਕੁਝ ਲੋਕ ਅਜਿਹੇ ਹਨ ਜੋ ਸਰੀਰਕ ਨੁਕਸਾਨ ਦਾ ਡਰਾਵਾ ਦੇ ਕੇ ਸੜਕਾਂ ’ਤੇ ਪੈਸੇ ਵਸੂਲਦੇ ਹਨ। ਮਲਿਆਲਮ ਵਿੱਚ ਤੁਸੀਂ ਇਸ ਜਬਰਦਸਤੀ ਵਸੂਲੀ ਨੂੰ ਕੋਲਾ ਆਦਿਕਲ (ਲੁਟ) ਕਹਿੰਦੇ ਹੋ, ਪਰ ਮੋਦੀ ਇਸਨੂੰ ਚੋਣ ਬਾਂਡ ਕਹਿੰਦੇ ਹਨ। ਇਕ ਆਮ ਚੋਰ ਸੜਕਾਂ ‘ਤੇ ਅਜਿਹਾ ਕਰ ਰਿਹਾ ਹੈ, ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਪੱਧਰ ‘ਤੇ ਅਜਿਹਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਇੱਕ ਤਾਜ਼ਾ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਚੋਣ ਬਾਂਡ ਦਾ ਮੁੱਦਾ ਵੀ ਉਠਾਇਆ। ਗਾਂਧੀ ਨੇ ਦੋਸ਼ ਲਾਇਆ ਕਿ ਉਹ ਧਰਤੀ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਘੁਟਾਲੇ ਇਲੈਕਟੋਰਲ ਬਾਂਡ ਸਕੀਮ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਰਾਹੀਂ ਭਾਜਪਾ ਨੇ ਭਾਰਤ ਦੇ ਕਾਰੋਬਾਰੀਆਂ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਕੀਤੀ।
ਰਾਜਪਾਲ ਭਾਸ਼ਣ ਦੌਰਾਨ ਕਾਂਗਰਸ ਦਾ ਹੰਗਾਮਾ, ਭਾਸ਼ਣ ਨਹੀਂ ਪੜ੍ਹ ਸਕੇ ਰਾਜਪਾਲ
ਪਹਿਲੀ ਤੇ ਆਖਰੀ ਲਾਈਨ ਪੜ੍ਹ ਕੇ ਹੀ ਖਤਮ ਕੀਤਾ ਭਾਸ਼ਣ | Budget Session
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਜ਼ਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਭਾਸ਼ਣ ਦਰਮਿਆਨ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਕਾਂਗਰਸ ਪਾਰਟੀ ਦੇ ਵਿਧਾਇਕ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਸ਼ੁਰੂ ਹੀ ਨਹੀਂ ਹੋਣ ਦੇ ਰਹੇ ਸਨ। ਉਹਨਾਂ ਦੀ ਮੰਗ ਸੀ ਕਿ ਰਾਜਪਾਲ ਤੇ ਭਾਸ਼ਣ ਤੋਂ ਪਹਿਲਾਂ ਹਰਿਆਣਾ-ਪੰਜਾਬ ਬਾਰਡਰ ’ਤੇ ਕਿਸਾਨਾਂ ਨਾਲ ਹੋ ਰਹੇ ਵੱਡੇ ਪੱਧਰ ’ਤੇ ਵਿਤਕਰੇ ’ਤੇ ਚਰਚਾ ਕੀਤੀ ਜਾਵੇ ਤੇ ਸ਼ੁਭ ਕਰਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਹਰਿਆਣਾ ਪੁਲਿਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਕਾਂਗਰਸ ਦੇ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਇਸ ਹੰਗਾਮੇ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਬਾਰ-ਬਾਰ ਸਮਝਾਇਆ ਜਾ ਰਿਹਾ ਸੀ ਕਿ ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਨਾਲ ਹੁੰਦੀ ਹੈ। (Budget Session)
Weather Forecast : ਮੌਸਮ ਵਿਭਾਗ ਦਾ ਅਲਰਟ, ਇਸ ਦਿਨ ਤੂਫਾਨ, ਗੜੇਮਾਰੀ ਤੇ ਭਾਰੀ ਮੀਂਹ ਦੀ ਭਵਿੱਖਬਾਣੀ, ਪੜ੍ਹੋ
ਇਸ ਤੋਂ ਬਾਅਦ ਵਿਧਾਨਕ ਕੰਮਕਾਜ ਦੌਰਾਨ ਹੀ ਉਹ ਆਪਣੀ ਗੱਲਬਾਤ ਰੱਖ ਸਕਦੇ ਹਨ। ਭਾਸ਼ਣ ਵਿਚਕਾਰ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਕਾਂਗਰਸ ਦੇ ਵਿਧਾਇਕ ਇੱਕ ਵੀ ਮੰਨਣ ਨੂੰ ਤਿਆਰ ਨਹੀਂ ਸਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਹੰਗਾਮੇ ਦੌਰਾਨ ਹੀ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਗਈ ਤਾਂ ਕਾਂਗਰਸ ਦੇ ਵਿਧਾਇਕ ਆਪਣੀਆਂ ਸੀਟਾਂ ਤੋਂ ਖੜੇ ਹੋ ਕੇ ਵੈਲ ’ਚ ਆ ਗਏ ਤੇ ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਸਣੇ ਪੰਜਾਬ ਸਰਕਾਰ ਖਿਲਾਫ ਵੀ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। (Budget Session)
ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਂਗਰਸੀ ਵਿਧਾਇਕ ਕਿਸੇ ਵੀ ਹਿਲੇ ਸਮਝਣ ਨੂੰ ਤਿਆਰ ਨਹੀਂ ਸਨ। ਕਾਂਗਰਸੀ ਵਿਧਾਇਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਨਾਰੇਬਾਜੀ ਦੇ ਚਲਦੇ ਰਾਜਪਾਲ ਬਨਵਾਰੀ ਲਾਲ ਪੁਰਹਿਤ ਵੱਲੋਂ ਪੂਰਾ ਭਾਸ਼ਣ ਪੜ੍ਹਨ ’ਚ ਅਸਮਰਥਾ ਜਾਹਰ ਕਰਦੇ ਹੋਏ ਕਿਹਾ ਕਿ ਇਸ ਸੋਰ ਸਰਾਬੇ ’ਚ ਉਹ ਆਪਣਾ ਭਾਸ਼ਣ ਪੂਰਾ ਨਹੀਂ ਪੜ੍ਹ ਸਕਦੇ ਹਾਂ ਜਿਸ ਕਰਕੇ ਨਿਯਮਾਂ ਤਹਿਤ ਭਾਸ਼ਣ ਦੀ ਪਹਿਲੀ ਤੇ ਆਖਰੀ ਲਾਈਨ ਪੜ੍ਹਨਗੇ। ਇਸ ਨਾਲ ਇਸ ਭਾਸ਼ਣ ਨੂੰ ਪੜਿ੍ਹਆ ਸਮਝਿਆ ਜਾਵੇ। ਪੰਜਾਬ ਦੇ ਰਾਜਪਾਲ ਵੱਲੋਂ ਹੰਗਾਮੇ ਦੌਰਾਨ ਪਹਿਲੀ ਤੇ ਆਖਰੀ ਲਾਈਨ ਹੀ ਪੜ੍ਹੀ ਗਈ। ਜਿਸ ਤੋਂ ਬਾਅਦ ਰਾਜਪਾਲ ਦੇ ਭਾਸ਼ਣ ਨੂੰ ਸਮਾਪਤ ਕਰ ਦਿੱਤਾ ਗਿਆ। (Budget Session)
ਟਕਰਾਅ ਦੀ ਰਾਜਨੀਤੀ ਤੋਂ ਬਚਣ ਦੀ ਜ਼ਰੂਰਤ
ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ’ਤੇ ਹਨ ਮਨੀਪੁਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਅਸਾਮ ’ਚ ਦਾਖਲ ਹੋਈ ਹੈ ਗੁਹਾਟੀ ’ਚ ਕਾਂਗਰਸੀ ਵਰਕਰਾਂ ’ਤੇ ਬੈਰੀਕੇਡ ਤੋੜਨ ਦੇ ਦੋਸ਼ ਲੱਗੇ ਹਨ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਰਾਹੁਲ ਗਾਂਧੀ ’ਤੇ ਵਰਕਰਾਂ ਨੂੰ ਭੜਕਾਉਣ ਦਾ ਪੁਲਿਸ ਮਾਮਲਾ ਦਰਜ਼ ਕਰਨ ਦੇ ਆਦੇਸ਼ ਦਿੱਤੇ ਹਨ। ਟਕਰਾਅ ਦੀ ਇਹ ਰਣਨੀਤੀ ਤੇ ਰਾਜਨੀਤੀ ਕਿਸੇ ਵੀ ਪਾਰਟੀ ਲਈ ਸਹੀ ਨਹੀਂ ਆਮ ਤੌਰ ’ਤੇ ਸੱਤਾਧਿਰ ਤੇ ਵਿਰੋਧੀ ਧਿਰ ਦੋਵਾਂ ਦਾ ਮਕਸਦ ਜਨਤਕ ਮੰਚ ’ਤੇ ਇੱਕ-ਦੂਜੇ ਖਿਲਾਫ਼ ਸੰਦੇਸ਼ ਦੇਣਾ ਹੁੰਦਾ ਹੈ ਸੰਵਿਧਾਨ ’ਚ ਟਕਰਾਅ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। (Rahul Gandhi)
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਿੱਜੀ ਬੈਂਕ ਦਾ ਕੁਲੈਕਸ਼ਨ ਮੈਨੇਜਰ ਰੰਗੇ ਹੱਥੀਂ ਕਾਬੂ
ਸਰਕਾਰ ਕੋਲ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਦੀ ਸ਼ਕਤੀ ਹੁੰਦੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀ ਕੋਲ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ। ਸਟੇਟ ਦੀ ਸ਼ਕਤੀ ਤੇ ਵਿਅਕਤੀ ਦੇ ਅਧਿਕਾਰਾਂ ਦੀ ਸਾਰਥਿਕਤਾ ਇਮਾਨਦਾਰੀ ’ਤੇ ਅਧਾਰਿਤ ਹੈ ਸ਼ਕਤੀ ਤੇ ਅਧਿਕਾਰ ਦੀ ਸੁਵਰਤੋਂ ਤੇ ਕੁਵਰਤੋਂ ਨੂੰ ਨੀਤੀ ਤੇ ਰਣਨੀਤੀ ਤੈਅ ਕਰਦੀਆਂ ਹਨ ਸਰਕਾਰ ਦਾ ਵਿਰੋਧ ਸਿਰਫ਼ ਕਿਸੇ ਪੈਂਤਰੇਬਾਜ਼ੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਵਿਰੋਧ ਨੂੰ ਗੈਰ-ਕਾਨੂੰਨੀ ਕਰਾਰ ਦੇਣ ਪਿੱਛੇ ਕੋਈ ਮਨਸ਼ਾ ਹੋਣੀ ਚਾਹੀਦੀ ਹੈ ਸੱਤਾ ਧਿਰ ਤੇ ਵਿਰੋਧੀ ਧਿਰ ਦੋਵਾਂ ਨੂੰ ਆਪਣੇ ਦਾਇਰੇ ’ਚ ਰਹਿ ਕੇ ਆਪਣੀਆਂ ਸਰਗਰਮੀਆਂ ਨੂੰ ਅੰਜ਼ਾਮ ਦੇਣਾ ਪਵੇਗਾ ਸਾਰੀ ਗੱਲ ਇਮਾਨਦਾਰੀ ਦੀ ਹੈ ਰਾਜਨੀਤੀ ਵਿਚਾਰਾਂ ਤੇ ਸਿਧਾਂਤਾਂ ਦੀ ਜੰਗ ਹੀ ਫਲਦਾਇਕ ਹੁੰਦੀ ਹੈ ਸਿਆਸੀ ਆਗੂਆਂ ਦੀ ਸਰਗਰਮੀ ਸਮਾਜ ਲਈ ਕੋਈ ਸੇਧ ਸਾਬਤ ਹੋਣੀ ਚਾਹੀਦੀ ਹੈ। (Rahul Gandhi)
ਪਾਰਟੀ ’ਚ ਰਹਿ ਅੰਦਰੂਨੀ ਬਾਰੂਦ ਦਾ ਕੰਮ ਕਰ ਰਹੇ ਹਨ ਸਿੱਧੂ : ਕਾਂਗਰਸੀ ਆਗੂ
ਸਿੱਧੂ ਦੀ ਅਸਮਰੱਥਾ ਅਤੇ ਆਪਣੀ ਵਡਿਆਈ ਲਈ ਜ਼ੋਰ 2022 ਵਿੱਚ ਪਾਰਟੀ ਦੀ ਹਾਰ ਦਾ ਕਾਰਨ ਬਣਿਆ | Navjot Singh Sidhu
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੈਦਾ ਕੀਤੇ ਤਾਜ਼ਾ ਵਿਵਾਦਾਂ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਕਈ ਆਗੂਆਂ ਨੇ ਸਿੱਧੂ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਹਾਈਕਮਾਂਡ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਰਵਾਜ਼ਾ ਦਿਖਾਵੇ। ਭਾਵੇਂ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ -ਸਾਬਕਾ ਪ੍ਰਧਾਨ ਵਜੋਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਪਰ ਉਨ੍ਹਾਂ ਦੇ ਕੰਮ ਅਕਸਰ ਪਾਰਟੀ ਦੇ ਹਿੱਤਾਂ ਦੇ ਵਿਰੁੱਧ ਹੁੰਦੇ ਹਨ। ਆਗੂਆਂ ਨੇ ਅੱਗੇ ਕਿਹਾ ਰਾਜਨੀਤਿਕ ਮਾਮਲਿਆਂ ਨਾਲ ਨਜਿੱਠਣ ਵਿੱਚ ਉਸਦੀ ਅਨੁਸ਼ਾਸਨਹੀਣਤਾ ਆਮ ਤੌਰ ’ਤੇ ਕਾਂਗਰਸ ਪਾਰਟੀ ਦੇ ਸਮੂਹਿਕ ਯਤਨਾਂ ਦੇ ਵਿਰੁੱਧ ਜਾਂਦੀ ਹੈ। (Navjot Singh Sidhu)
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਘਮਸਾਣ
ਇਹ ਸਪੱਸ਼ਟ ਸੀ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਾਂਗਰਸ ਨੇ 2017 ਦੀਆਂ ਚੋਣਾਂ ਵਿੱਚ 78 ਸੀਟਾਂ ਜਿੱਤਣ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਸਿਰਫ 18 ਸੀਟਾਂ ਜਿੱਤੀਆਂ ਸਨ। ਜ਼ੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਸਿੱਧੂ ਦਾ ਫਰਜ਼ ਸੀ ਕਿ ਉਹ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਸਥਿਤੀ ਵਿੱਚ ਰੱਖਦੇ, ਜਿਸ ਵਿੱਚ ਉਹ ਬੁਰੀ ਤਰ੍ਹਾਂ ਅਸਫਲ ਰਹੇ। ਨਕੋਦਰ ਦੇ ਸਾਬਕਾ ਵਿਧਾਇਕ ਨਵਜੋਤ ਸਿੰਘ ਦਹੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਸਾਂਝੇ ਸਟੈਂਡ ਦੇ ਉਲਟ ਹੋਣ ਦਾ ਇਤਿਹਾਸ ਰਿਹਾ ਹੈ। ਜਿਸ ਤਰ੍ਹਾਂ ਉਹ ਕੰਮ ਕਰਦਾ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਟੀਮ ਦਾ ਖਿਡਾਰੀ ਨਹੀਂ ਹੈ, ਜੋ ਹਮੇਸ਼ਾ ਪਾਰਟੀ ਅਤੇ ਇਸ ਦੇ ਵਰਕਰਾਂ ਦੀਆਂ ਕੋਸ਼ਿਸ਼ਾਂ ਨੂੰ ਘੱਟ ਕਰਦਾ ਹੈ।
ਇੰਦਰਬੀਰ ਸਿੰਘ ਬੁਲਾਰੀਆ ਸਾਬਕਾ ਵਿਧਾਇਕ ਅੰਮ੍ਰਿਤਸਰ ਦੱਖਣੀ ਨੇ ਕਿਹਾ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜਦੋਂ 2022 ਦੀਆਂ ਚੋਣਾਂ ਲਈ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ, ਉਦੋਂ ਨਵਜੋਤ ਸਿੰਘ ਸਿੱਧੂ ਵੀ ਸੀਨੀਅਰ ਪਾਰਟੀ ਲੀਡਰਸ਼ਿਪ ਦੇ ਨਾਲ ਹੀ ਬੈਠੇ ਸਨ। ਪਰ ਫਿਰ ਵੀ, ਪਾਰਟੀ ਦੇ ਨਾਲ ਖੜ੍ਹੇ ਹੋਣ ਦੀ ਬਜਾਏ, ਉਸ ਨੇ ਆਪਣਾ ਵਡਿਆਈ ਵਾਲਾ ਏਜੰਡਾ ਚੁਣਿਆ ਜਿਸ ਕਾਰਨ ਉਸ ਨੂੰ ਉਹ ਕੰਮ ਕੀਤੇ ਜਿਸ ਨਾਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ। ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਹੁਣ ਤੱਕ, ਤੁਸੀਂ ਸਵੈ-ਵਡਿਆਈ ’ਤੇ ਕੇਂਦ੍ਰਿਤ ਹੋ, ਤੁਸੀਂ ਕਦੇ ਵੀ ਪਾਰਟੀ ਦੇ ਏਜੰਡੇ ਦਾ ਸਮਰਥਨ ਨਹੀਂ ਕੀਤਾ। (Navjot Singh Sidhu)
ਇਹ ਵੀ ਪੜ੍ਹੋ : ਫੇਰ ਡਰਾਉਣ ਲੱਗਿਆ Covid, ਕੇਂਦਰ ਸਰਕਾਰ ਦਾ ਸੂਬਿਆਂ ਨੂੰ ਅਲਰਟ ਜਾਰੀ
ਇਹ ਉਹ ਚੀਜ਼ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਤੁਸੀਂ ਪੀ.ਸੀ.ਸੀ. ਮੁਖੀ ਦੇ ਤੌਰ ’ਤੇ ਲੀਡਰਸ਼ਿਪ ਦੇ ਅਹੁਦੇ ’ਤੇ ਪਾਰਟੀ ਦੀ ਮੱਦਦ ਨਹੀਂ ਕਰ ਸਕੇ, ਅਤੇ ਹੁਣ, ਤੁਸੀਂ ਇੱਕ ਟੀਮ ਦੇ ਖਿਡਾਰੀ ਵਜੋਂ ਪ੍ਰਦਰਸ਼ਨ ਕਰਨ ਵਿੱਚ ਅਸਮਰੱਥ ਹੋ। ਤੁਸੀਂ ਇੱਕ ਟੀਮ ਦੇ ਕਪਤਾਨ ਅਤੇ ਇੱਕ ਟੀਮ ਖਿਡਾਰੀ ਦੇ ਰੂਪ ਵਿੱਚ ਸਪੱਸ਼ਟ ਤੌਰ ’ਤੇ ਅਸਫਲ ਰਹੇ ਹੋ। ਮੋਹਿਤ ਮਹਿੰਦਰਾ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਦੇ ਲੰਮੇ ਇਤਿਹਾਸ ਵਿੱਚ ਇਹ ਇੱਕੋ ਇੱਕ ਘਟਨਾ ਵਾਪਰ ਸਕਦੀ ਹੈ ਕਿ ਚੋਣਾਂ ਤੋਂ ਦੋ ਦਿਨ ਪਹਿਲਾਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ। ਇਹ ਸਭ ਇਸ ਲਈ ਹੈ। (Navjot Singh Sidhu)
ਕਿਉਂਕਿ ਤੁਹਾਡਾ ਧਿਆਨ, ਸੱਤਾ ਅਤੇ ਲੀਡਰਸ਼ਿਪ ਦੇ ਅਹੁਦੇ ’ਤੇ ਰਹਿੰਦਿਆਂ ਪਾਰਟੀ ਵੱਲੋਂ ਤੁਹਾਨੂੰ ਸੌਂਪੇ ਗਏ ਉੱਚ ਪੱਧਰੀ ਅਹੁਦੇ ’ਤੇ ਕੰਮ ਕਰਨ ਨਾਲੋਂ ਅਸਲ ਵਿੱਚ ਆਪਣਾ ਏਜੰਡਾ ਚਲਾਉਣ ਵੱਲ ਝੁਕਾਅ ਸੀ। ਤੁਹਾਡੀ ਪ੍ਰਧਾਨਗੀ ਦੌਰਾਨ ਤੁਹਾਡਾ ਧਿਆਨ ਪਾਰਟੀ ਦੇ ਵਾਧੇ ਦੀ ਬਜਾਏ ਪੂਰੀ ਤਰ੍ਹਾਂ ਤੁਹਾਡੇ ਖੁਦ ਦੇ ਵਿਕਾਸ ’ਤੇ ਕੇਂਦਰਿਤ ਸੀ ਜਿਸ ਨੇ ਸਾਨੂੰ ਸਾਰਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਬਿਆਨ ਜਾਰੀ ਕਰਦਿਆਂ ਇਨਾਂ ਆਗੂਆਂ ਵਿੱਚ ਸ਼ਾਮਲ ਹੋਏ ਹੋਰਨਾਂ ਵਿੱਚ ਲਖਵੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ, ਖੁਸ਼ਬਾਜ਼ ਸਿੰਘ ਜਟਾਣਾ ਅਤੇ ਅਮਿਤ ਵਿੱਜ ਵੀ ਸ਼ਾਮਲ ਸਨ। (Navjot Singh Sidhu)
ਡਾਕਟਰਾਂ ਦੀ ਸਲਾਹ ’ਤੇ ਹਵਾਲਾਤੀ ਕਾਂਗਰਸੀ ਆਗੂ ਨੂੰ ਪੀਜੀਆਈ ਲਿਜਾਣ ਦੀ ਥਾਂ ਲੈ ਗਏ ਵਿਆਹ ਸਮਾਗਮ ’ਚ
ਕਮਿਸ਼ਨਰ ਪੁਲਿਸ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਦੇ ਦਿੱਤੇ ਆਦੇਸ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋ ਆਪਣੇ ਮੁਲਾਜਮਾਂ ਨੂੰ ਮੁਅੱਤਲ ਕਰਨ ਦੇ ਨਾਲ ਹੀ ਉਨਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਹੜੇ ਜੇਲ੍ਹ ’ਚ ਬੰਦ ਹਵਾਲਾਤੀ ਨੂੰ ਡਾਕਟਰਾਂ ਦੀ ਸਲਾਹ ’ਤੇ ਇਲਾਜ਼ ਲਈ ਪੀਜੀਆਈ ਲਿਜਾਣ ਦੀ ਬਜਾਇ ਇੱਕ ਵਿਆਹ ਸਮਾਗਮ ’ਚ ਲੈ ਗਏ ਸਨ। (Ludhiana Police)
ਦਰਅਸ਼ਲ ਸਾਹਨੇਵਾਲ ਤੋਂ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦੋ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸੈਂਟਰਲ ਜੇਲ ’ਚ ਬੰਦ ਹੈ, ਨੂੰ ਡਾਕਟਰਾਂ ਨੇ ਬਿਮਾਰ ਹੋਣ ਕਾਰਨ ਇਲਾਜ ਲਈ ਪੀਜੀਆਈ ਲਿਜਾਣ ਦੀ ਸਲਾਹ ਦਿੱਤੀ ਸੀ। ਜਿਸ ਦੇ ਤਹਿਤ ਪੁਲਿਸ ਲਾਇਨ ਦਾ ਇੱਕ ਸਬ ਇੰਸਪੈਕਟਰ ਤੇ ਇੱਕ ਏਐਸਆਈ ਲੱਕੀ ਸੰਧੂ ਨੂੰ ਪੀਜੀਆਈ ਲਿਜਾਣ ਦੀ ਬਜਾਇ ਜ਼ਿਲ੍ਹੇ ਦੇ ਹਲਕਾ ਰਾਏਕੋਟ ਵਿਖੇ ਇੱਕ ਵਿਆਹ ਸਮਾਗਮ ’ਚ ਲੈ ਗਏ। ਜਿੱਥੇ ਲੱਕੀ ਸੰਧੂ ਨੇ ਨੱਚ-ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਿਸ ਦੀ ਵੀਡੀਓ ਸੰਧੂ ’ਤੇ ਕੇਸ ਦਰਜ਼ ਕਰਵਾਉਣ ਵਾਲੇ ਗੁਰਵੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਗੌਰਵ ਯਾਦਵ ਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਕੇ ਸ਼ਿਕਾਇਤ ਕੀਤੀ ਸੀ। (Ludhiana Police)
ਇਹ ਵੀ ਪੜ੍ਹੋ: ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ
ਸ਼ਿਕਾਇਤ ਮਿਲਦਿਆਂ ਹੀ ਜੇਲ੍ਹ ਸੁਪਰਡੈਂਟ ਸਿਵਰਾਜ ਸਿੰਘ ਨੰਦਗੜ ਨੇ ਕਮਿਸ਼ਨਰ ਪੁਲਿਸ ਕੁਦਲੀਪ ਸਿੰਘ ਚਹਿਲ ਨੂੰ ਸਬੰਧਿਤ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਲਈ ਲਿਖਿਆ। ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਦਿਆਂ ਉਨਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਜੇਲ੍ਹ ਦੇ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਦਿੱਤੇ ਹੁਕਮ
ਸੁਪਰਡੈਂਟ ਸਿਵਰਾਜ ਸਿੰਘ ਨੰਦਗੜ ਮੁਤਾਬਕ ਲੱਕੀ ਸੰਧੂ ਦੀ ਰੀੜ ਦੀ ਹੱਡੀ ’ਚ ਦਿੱਕਤ ਸੀ। ਇਸ ਲਈ ਡਾਕਟਰਾਂ ਦੀ ਸਲਾਹ ’ਤੇ ਉਸਨੂੰ ਪੀਜੀਆਈ ਲੈ ਕੇ ਜਾਣ ਲਈ ਪੁਲਿਸ ਹਵਾਲੇ ਕੀਤਾ ਸੀ। ਜਿਹੜੇ ਉਸਨੂੰ ਪੀਜੀਆਈ ਲੈ ਕੇ ਜਾਣ ਦੀ ਥਾਂ ਇੱਕ ਵਿਆਹ ਸਮਾਗਮ ’ਚ ਲੈ ਗਏ। ਜਿਕਰਯੋਗ ਹੈ ਕਿ ਲੱਕੀ ਸੰਧੂ ’ਤੇ ਮੋਹਾਲੀ ਵਿਖੇ ਇੱਕ ਹਨੀਟੈ੍ਰਪ ਅਤੇ ਦੂਜਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ’ਚ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ਼ ਹਨ। ਜਿਸ ਨੂੰ ਪੀਜੀਆਈ ਲਿਜਾਣ ਦੀ ਥਾਂ ਇੱਕ ਵਿਆਹ ਸਮਾਗਮ ’ਚ ਲੈ ਕੇ ਜਾਣ ਵਾਲਿਆਂ ’ਤੇ ਕਾਰਵਾਈ ਕਰਦਿਆਂ ਉਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਮਿਸ਼ਨਰ ਪੁਲਿਸ ਵੱਲੋਂ ਜੇਲ੍ਹ ਦੇ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
15 ਸਾਲ ਦਿੱਲੀ ਦੇ ਮੰਤਰੀ ਰਹੇ ਕਾਂਗਰਸ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ
15 ਸਾਲ ਦਿੱਲੀ ਦੇ ਮੰਤਰੀ ਰਹੇ ਕਾਂਗਰਸ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ
ਏਜੰਸੀ, ਨਵੀਂ ਦਿੱਲੀ। ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਵਾਲੀਆ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਪ੍ਰਦੇਸ਼ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਡਾ. ਵਾਲੀਆ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਡਾਕਟਰ ਵਾਲੀਆ ਦਿੱਲੀ ਸਰਕਾਰ ’ਚ ਲਗਾਤਾਰ 15 ਸਾਲ ਤੱਕ ਮੰਤਰੀ ਰਹੇ ਤੇ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬਹੁਤ ਵਿਸ਼ਵਾਸਪਾਤਰ ਸਨ। ਉਨ੍ਹਾਂ ਨੇ ਦਿੱਲੀ ’ਚ ਕਾਂਗਰਸ ਨੂੰ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਪੇਸ਼ੇ ਤੋਂ ਡਾਕਟਰ ਡਾ. ਵਾਲੀਆ ਚਾਰ ਵਾਰ ਦਿੱਲੀ ਵਿਧਾਨਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਸਾਲ 1993 ’ਚ ਰਾਜਨੀਤੀ ’ਚ ਪੈਰ ਧਰਿਆ ਤੇ ਦਿੱਲੀ ਸਰਕਾਰ ’ਚ ਸਿੱਖਿਆ, ਸਿਹਤ ਤੇ ਵਿੱਤ ਮੰਤਰਾਲੇ ਵਰਗੇ ਅਹਿਮ ਅਹੁਦਿਆਂ ’ਤੇ ਕੰਮ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟ ਟੂਰਨਾਮੈਂਟ ਮੌਕੇ ਹੋਏ ਝਗੜੇ ‘ਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ
ਮੌੜ ਮੰਡੀ (ਰਾਕੇਸ਼ ਗਰਗ) ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਮੌਕੇ ਹੋਈ ਤਕਰਾਰ ਦੌਰਾਨ ਦੋਵੇਂ ਪਾਸੇ ਤੋਂ ਚੱਲੀਆਂ ਗੋਲੀਆਂ ਦੌਰਾਨ ਕਾਂਗਰਸੀ ਆਗੂ ਤਰਨਪਾਲ ਸਿੰਘ ਢਿੱਲੋਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਥੰਮਣਗੜ੍ਹ ਦੇ ਨੌਜਵਾਨਾਂ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਅੱਜ ਅਖੀਰਲਾ ਦਿਨ ਸੀ ਟੂਰਨਾਮੈਂਟ ‘ਚ ਇਸੇ ਪਿੰਡ ਦਾ ਹੀ ਕਾਂਗਰਸੀ ਆਗੂ ਤਰਨਪਾਲ ਸਿੰਘ ਢਿੱਲੋਂ ਪੁੱਤਰ ਗੁਰਜੰਟ ਸਿੰਘ ਬਤੌਰ ਮੁੱਖ ਮਹਿਮਾਨ ਸੀ ਅਤੇ ਤਰਨਪਾਲ ਸਿੰਘ ਢਿੱਲੋਂ ਦੇ ਚਾਚੇ ਦਾ ਪੁੱਤਰ ਗੁਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵੀ ਟੂਰਨਾਂਮੈਂਟ ‘ਚ ਆਇਆ ਹੋਇਆ ਸੀ ਇਸ ਦੌਰਾਨ ਤਰਨਪਾਲ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਵਿਚਕਾਰ ਕਿਸੇ ਗੱਲ ਤੋਂ ਗਾਲੀ ਗਲੋਚ ਹੋ ਗਿਆ
ਜਿਸ ਦੇ ਚਲਦਿਆਂ ਦੋਵਾਂ ਨੇ ਇਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ ਤਰਨਪਾਲ ਵੱਲੋਂ ਚਲਾਈ ਗੋਲੀ ਨਾਲ ਗੁਰਜੀਤ ਸਿੰਘ ਦਾ ਹੱਥ ਜਖਮੀ ਹੋ ਗਿਆ ਜਦਕਿ ਗੁਰਜੀਤ ਸਿੰਘ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਜਿਹਨਾਂ ਵਿੱਚੋ ਇੱਕ ਗੋਲੀ ਤਰਨਪਾਲ ਸਿੰਘ ਢਿੱਲੋਂ ਦੀ ਛਾਤੀ ਵਿੱਚ ਲੱਗੀ ਜਿਸ ਕਾਰਨ ਉਹ ਧਰਤੀ ਉੱਪਰ ਡਿੱਗ ਪਿਆ ਅਤੇ ਗੁਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਗੋਲੀਆਂ ਦੀ ਅਵਾਜ਼ ਨਾਲ ਇੱਕ ਵਾਰ ਕ੍ਰਿਕਟ ਟੂਰਨਾਮੈਂਟ ਦੇਖ ਰਹੇ ਪਿੰਡ ਵਾਸੀਆਂ ਵਿੱਚ ਭਗਦੜ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਚੁੱਕ ਕੇ ਆਦੇਸ਼ ਹਸਪਤਾਲ ਭੁੱਚੋ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ
ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਦੋਵੇਂ ਆਪਸ ਵਿਚ ਚਚੇਰੇ ਭਰਾ ਸਨ ਪ੍ਰੰਤੂ ਦੋਵਾਂ ਦੀ ਕਿਸੇ ਜ਼ਮੀਨੀ ਝਗੜੇ ਕਾਰਨ ਆਪਸ ਵਿੱਚ ਖਹਿਬਾਜ਼ੀ ਚਲਦੀ ਸੀ ਜਿਕਰਯੋਗ ਹੈ ਕਿ ਤਰਨਪਾਲ ਸਿੰਘ ਢਿੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ । ਇਸ ਮਾਮਲੇ ਸੰਬੰਧੀ ਮੌੜ ਦੇ ਡੀ.ਐਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਧਾਰਾ 302 ਅਤੇ ਆਰਮਜ਼ ਐਕਟ ਤਹਿਤ ਮ੍ਰਿਤਕ ਦੇ ਚਚੇਰੇ ਭਰਾ ਗੁਰਜੀਤ ਸਿੰਘ ਖਿਲਾਫ ਮਾਮਲਾ ਦਰਜ਼ ਕਰਕੇ ਮੁਲਜਮ ਦੀ ਭਾਲ ਆਰੰਭ ਕਰ ਦਿੱਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ
Congress | ਐਸਪੀ ਦੀ ਕਾਰ ‘ਤੇ ਵੀ ਕੀਤੀ ਪੱਥਰਬਾਜ਼ੀ
ਪਟਨਾ। ਕਾਂਗਰਸ (Congress) ਨੇਤਾ ਰਾਕੇਸ਼ ਯਾਦਵ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲੇ ‘ਚ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਬਾਈਕ ‘ਤੇ ਸਵਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਗੋਲੀ ਲੱਗਣ ਕਰਕੇ ਰਾਕੇਸ਼ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਿਵੇਂ ਹੀ ਐਸਪੀ ਦੀ ਕਾਰ ਹਸਪਤਾਲ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ‘ਤੇ ਪੱਥਰਬਾਜ਼ੀ ਕੀਤੀ ਗਈ। ਕਾਂਗਰਸੀ ਆਗੂ ਦੀ ਮੌਤ ਤੋਂ ਬਾਅਦ ਸ਼ਹਿਰ ‘ਚ ਕਈ ਥਾਂਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਦੁਖੀ ਲੋਕਾਂ ਨੇ ਕਈ ਥਾਂਵਾਂ ‘ਤੇ ਅਗਜਨੀ ਵੀ ਕੀਤੀ ਅਤੇ ਸੜਕ ਜਾਮ ਕਰ ਦਿੱਤੀ।
ਬਾਅਦ ‘ਚ ਕੁਝ ਲੋਕ ਰਾਕੇਸ਼ ਯਾਦਵ ਦੀ ਲਾਸ਼ ਨੂੰ ਲੈ ਕੇ ਐਸਪੀ ਦੇ ਘਰ ਪਹੁੰਚੇ ਅਤੇ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਪ੍ਰਦਰਸ਼ਨ ਕਰਨ ਲੱਗੇ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਯਾਦਵ ਸੋਸ਼ਲ ਮੀਡੀਆ ‘ਤੇ ਐਕਟਿਵ ਸੀ ਅਤੇ ਹਮੇਸ਼ਾਂ ਵੱਧ ਰਹੇ ਅਪਰਾਧਾਂ ਖਿਲਾਫ ਆਵਾਜ਼ ਉਠਾਉਂਦਾ ਸੀ। ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦਾ ਭਰੋਸਾ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੀੜਿਤ ਨੇ ਨਿਗਲਿਆ ਸੀ ਜ਼ਹਿਰ
ਟਰੱਕ ਵੇਚਣ ਤੋਂ ਬਾਅਦ ਹੇਰਾ-ਫੇਰੀ ਕਰਨ ਦਾ ਦੋਸ਼
ਗੁਰਪ੍ਰੀਤ ਸਿੰਘ, ਸੰਗਰੂਰ ਇੱਕ ਟਰੱਕ ਮਾਲਕ ਵੱਲੋਂ ਉਸ ਨਾਲ ਕਥਿਤ ਠੱਗੀ ਵੱਜਣ ਤੋਂ ਦੁਖੀ ਹੋ ਕੇ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਂਗਰਸੀ ਆਗੂ ਦੇ ਪਤੀ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੱਕ ਕਥਿਤ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜ਼ਿਕਰਯੋਗ ਹੈ ਕਿ ਸੰਗਰੂਰ ਦੇ ਨਜਦੀਕੀ ਪਿੰਡ ਈਲਵਾਲ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਗਈ।
ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਪਤੀ (45 ਸਾਲ) ਬਘੇਲ ਸਿੰਘ ਨੇ ਦੋ ਸਾਲ ਪਹਿਲਾਂ ਇੱਕ ਪੁਰਾਣਾ ਟਰੱਕ ਖਰੀਦਿਆ ਸੀ,  ਜਿਸਦੀ ਕੀਮਤ 5 ਲੱਖ 35 ਹਜਾਰ ਰੁਪਏ ਸੀ ਤੇ ਉਸ ਤੇ 3 ਲੱਖ ਦਾ ਲੋਨ ਸੀ  ਉਸਦੇ ਪਤੀ ਨੇ 2 ਲੱਖ 35 ਹਜਾਰ ਰੁਪਏ ਨਕਦ ਦਿੱਤੇ ਸਨ, ਜਦੋਂ ਕਿ ਬਾਕੀ ਪੈਸੇ ਕਿਸ਼ਤਾਂ ਵਿੱਚ ਅਦਾ ਕਰ ਦਿੱਤੇ ਸਨ ਇੱਕ ਦਿਨ ਦਾਣਾ ਮੰਡੀ ਵਿੱਚ ਖੜੇ ਟਰੱਕ ਨੂੰ ਦਲਾਲ ਪ੍ਰੇਮ ਕੁਮਾਰ ਦਾ ਭਰਾ ਸੁਰਜੀਤ ਕੁਮਾਰ ਗੱਡੀ ਦਾ ਲਾਕ ਤੋੜ ਕੇ ਚੋਰੀ ਕਰ ਲੈ ਗਿਆ ਗੱਡੀ ਦੇ ਅਸਲੀ ਮਾਲਕ ਹਰਦੇਵ ਸਿੰਘ ਨੇ ਉਸਦੇ ਪਤੀ ਨੂੰ ਧੋਖੇ ਵਿੱਚ ਰੱਖ ਕੇ ਗੱਡੀ ਦੇ ਕਾਗਜਾਤ ਨਹੀਂ ਦਿੱਤੇ ਸਨ ਹਰਦੇਵ ਸਿੰਘ ਨੇ ਕਿਹਾ ਸੀ ਕਿ ਗੱਡੀ ਦੀਆਂ ਕਿਸ਼ਤਾਂ ਪੂਰੀਆਂ ਹੋਣ ਉੱਤੇ ਟਰੱਕ ਉਸਦੇ ਨਾਮ ਕਰ ਦਿੱਤਾ ਜਾਵੇਗਾ ਪਰ ਕਿਸ਼ਤਾਂ ਪੂਰੀਆਂ ਹੋਣ ਦੇ ਬਾਵਜੂਦ ਟਰੱਕ ਉਸਦੇ ਪਤੀ  ਦੇ ਨਾਮ ਨਹੀਂ ਕੀਤਾ ਗਿਆ ਜਿਸ ਕਾਰਨ ਉਸਦਾ ਪਤੀ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਇਸ ਸਬੰਧੀ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਕੋਲ ਸ਼ਿਕਾਇਤ ਵੀ ਕੀਤੀ ਸੀ ਸ਼ਿਕਾਇਤ  ਦੇ ਬਾਅਦ ਪੁਲਿਸ ਜਾਂਚ ਵਿੱਚ ਹਰਦੇਵ ਸਿੰਘ ਆਦਿ ਨੇ ਕਿਹਾ ਸੀ ਕਿ ਇੱਕ- ਦੋ ਦਿਨਾਂ ਵਿੱਚ ਪੈਸੇ ਵਾਪਸ ਕਰ ਦਿੱਤੇ ਜਾਣਗੇ,  ਪਰ ਪੈਸੇ ਵਾਪਸ ਨਹੀਂ ਕੀਤੇ ਗਏ ਟਰੱਕ ਵੀ ਸੁਰਜੀਤ ਕੁਮਾਰ ਨੇ ਆਪਣੇ ਕੋਲ ਹੀ ਰੱਖ ਲਿਆ ਸੀ ਟਰੱਕ ਆਪਣੇ ਨਾਂਅ ਨਾ ਹੋਣ ਕਰਕੇ ਉਸਦੇ ਪਤੀ ਨੇ ਪਹਿਲੀ ਅਗਸਤ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ,  ਜਿੱਥੋਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ, ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੇਵ ਸਿੰਘ ਨਿਵਾਸੀ ਕੰਮੋਮਾਜਰਾ, ਸੁਰਜੀਤ ਕੁਮਾਰ ਨਿਵਾਸੀ ਸੰਗਰੂਰ, ਪ੍ਰੇਮ ਸਿੰਘ ਨਿਵਾਸੀ ਕੈਪਟਨ ਕਰਮ ਸਿੰਘ ਸੰਗਰੂਰ ਦੇ ਵਿਰੁੱਧ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਜਿਸ ਵਿਚੋਂ ਅੱਜ ਪ੍ਰੇਮ ਕੁਮਾਰ ਤੇ ਸੁਰਜੀਤ ਸਿੰਘ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ।
ਰਜਿੰਦਰਾ ਹਸਪਤਾਲ ‘ਚ ਜੇਰੇ ਇਲਾਜ, ਸਰੀਰ ‘ਤੇ ਪਏ ਡੰਡਿਆਂ ਦੇ ਨਿਸ਼ਾਨ
ਪੁਲਿਸ ਨੇ ਦੋਸ਼ ਨਕਾਰੇ, ਥਾਣੇ ਦੇ ਬਾਹਰ ਹੀ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਇੱਕ ਅਕਾਲੀ ਵਰਕਰ ਵੱਲੋਂ ਪੁਲਿਸ ਤੇ ਕਾਂਗਰਸੀ ਆਗੂ ‘ਤੇ ਥਾਣੇ ਵਿੱਚ ਉਸਦੀ ਬੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਤੇ ਉਹ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇੱਧਰ ਪੁਲਿਸ ਵੱਲੋਂ ਅਜਿਹੀ ਕੁੱਟਮਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਲੜਾਈ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਨੌਰੰਗਵਾਲ ਤੇ ਉਨ੍ਹਾਂ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਹੀ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਮੈਂਬਰ ਕਰਨਵੀਰ ਸਿੰਘ ਵੱਲੋਂ ਉਸ ਦੇ ਪਿਤਾ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਝਗੜਾ ਸੀ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਥਾਣੇ ਸ਼ਿਕਾਇਤ ਵੀ ਦਿੱਤੀ ਸੀ।
ਥਾਣਾ ਸਨੌਰ ਦੇ ਏਐੱਸਆਈ ਇੰਦਰਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਨਾਲ ਪਹਿਲਾਂ ਪਰਸੋਂ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ 23 ਜੂਨ ਸ਼ਾਮ ਨੂੰ ਉਨ੍ਹਾਂ ਨੂੰ ਸਮਝੌਤੇ ਲਈ ਥਾਣੇ ਬੁਲਾਇਆ ਗਿਆ। ਉੱਥੇ ਹੀ ਥਾਣੇ ਅੰਦਰ ਹੀ ਏਐੱਸਆਈ ਦੇ ਕਮਰੇ ਵਿੱਚ ਉਕਤ ਕਾਂਗਰਸੀ ਆਗੂ ਤੇ ਪੁਲਿਸ ਵੱਲੋਂ ਰਲ ਕੇ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੇ ਸਰੀਰ ‘ਤੇ ਡੰਡੇ ਮਾਰ ਮਾਰ ਕੇ ਨਿਸ਼ਾਨ ਪਾ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਸ ਦੀ ਸੁਣਵਾਈ ਕਰਨ ਦੀ ਥਾਂ ਕਾਂਗਰਸੀ ਆਗੂ ਦਾ ਹੀ ਸਾਥ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਸੁਖਵਿੰਦਰ ਸਿੰਘ ਜੇਰੇ ਇਲਾਜ ਹੈ।
ਸੁਖਵਿੰਦਰ ਸਿੰਘ ਦੇ ਬੇਟੇ ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਥਾਣੇ ਅੰਦਰ ਸੀਸੀਟੀਵੀਜ਼ ਕੈਮਰੇ ਗਵਾਹ ਹਨ ਕਿ ਉਸ ਦੇ ਪਿਤਾ ਜੀ ਦੀ ਕਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਨੌਰ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਧਿਰਾਂ ਆਪਸ ਵਿੱਚ ਥਾਣੇ ਦੇ ਬਾਹਰ ਹੀ ਲੜੀਆਂ ਹਨ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਸੁਖਵਿੰਦਰ ਸਿੰਘ ਦੀ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੱਲੋਂ ਲਗਾਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਆਪਸੀ ਪੰਚਾਇਤੀ ਚੋਣਾਂ ਸਮੇਂ ਦੀ ਰੰਜਿਸ਼ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿਘ ਦੇ ਬਿਆਨ ਦਰਜ਼ ਕਰਨ ਲਈ ਏਐੱਸਆਈ ਜਸਮੇਲ ਸਿੰਘ ਨੂੰ ਭੇਜਿਆ ਹੋਇਆ ਹੈ ਅਤੇ ਉਸ ਦੇ ਬਿਆਨਾਂ ਦੇ ਅਧਾਰ ‘ਤੇ ਜਿਸ ਵੀ ਵਿਅਕਤੀ ਖਿਲਾਫ਼ ਕਾਰਵਾਈ ਬਣੇਗੀ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਿਓ ਤੇ ਕੈਮੀਕਲ ਦੇ ਭਰੇ ਸੈਂਪਲ, ਬਨਸਪਤੀ, ਪਾਮ ਤੇਲ ਤੇ ਆਰ ਐੱਮ ਕੈਮੀਕਲ ਮਿਲਾ ਕੇ ਦੇਸੀ ਘਿਓ ਬਣਾਏ ਜਾਣ ਦੀ ਸ਼ੰਕਾ
‘ਸੱਚ ਕਹੂੰ’ ‘ਚ ਖਬਰ ਲੱਗਣ ਤੋਂ ਬਾਅਦ ਹਰਕਤ ‘ਚ ਆਇਆ ਸਿਹਤ ਵਿਭਾਗ
ਐੱਸਐੱਸਪੀ ਫਰੀਦਕੋਟ ਤੇ ਸਿਹਤ ਵਿਭਾਗ ਦੀ ਸਹਾਇਕ ਕਮਿਸ਼ਨਰ ਨੇ ਕੀਤੀ ਛਾਪੇਮਾਰੀ
ਅਮਿਤ ਗਰਗ, ਰਾਮਪੁਰਾ ਫੂਲ
ਸਿਹਤ ਵਿਭਾਗ ਤੇ ਪੁਲਿਸ ਨੇ ਅੱਜ ਸਥਾਨਕ ਫੂਲ ਰੋਡ ‘ਤੇ ਸਥਿਤ ਸਹਾਰਾ ਆਇਲ ਐਂਡ ਕੈਮੀਕਲ ਫੈਕਟਰੀ ‘ਚ ਛਾਪੇਮਾਰੀ ਕਰਦਿਆਂ ਫੈਕਟਰੀ ਅੰਦਰ ਤਿਆਰ ਹੁੰਦੇ ਕੁਕਿੰਗ ਮੀਡੀਅਮ ਘਿਓ ਤੇ ਕੈਮੀਕਲ ਦੇ ਸੈਂਪਲ ਭਰੇ ਹਨ। ਸਿਹਤ ਵਿਭਾਗ ਵੱਲੋਂ ਜਿਸ ਫੈਕਟਰੀ ‘ਤੇ ਛਾਪੇਮਾਰੀ ਕੀਤੀ ਗਈ ਹੈ ਉਹ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨੇੜਲੇ ਇੱਕ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ ਦੇ ਬੇਟੇ ਦੇ ਨਾਂਅ ‘ਤੇ ਚੱਲ ਰਹੀ ਹੈ ਜਿਕਰਯੋਗ ਹੈ ਕਿ ਪਿਛਲੇ ਦਿਨੀਂ 25 ਅਕਤੂਬਰ ਨੂੰ ਸੱਚ ਕਹੂੰ ਵੱਲੋਂ ਰਾਮਪੁਰਾ ਫੂਲ ਤੋਂ ‘ਤਿਉਹਾਰਾਂ ਦੇ ਸੀਜ਼ਨ ‘ਚ ਮਿਲਾਵਟਖੋਰਾਂ ਦੀ ਚਾਂਦੀ’ ਸਿਰਲੇਖ ਹੇਠ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ‘ਚ ਆਇਆ ਹੈ
ਛਾਪਾਮਾਰ ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਮੋਗਾ ਹਰਪ੍ਰੀਤ ਕੌਰ ਤੇ ਸੀਨੀਅਰ ਸੁਪਰਡੈਂਟ ਪੁਲਿਸ ਫਰੀਦਕੋਟ ਰਾਜਬਚਨ ਸਿੰਘ ਸੰਧੂ, ਐੱਸਪੀ (ਡੀ) ਸੇਵਾ ਸਿੰਘ ਮੱਲੀ, ਜਸਤਿੰਦਰ ਸਿੰਘ, ਗੁਰਪ੍ਰੀਤ ਸਿੰਘ ਡੀਐੱਸਪੀ ਨੇ ਕੀਤੀ। ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਹ ਮਿਲੀ ਸੀ ਕਿ ਸਥਾਨਕ ਸ਼ਹਿਰ ਦੀ ਫੂਲ ਰੋਡ ‘ਤੇ ਸਥਿਤ ਸਹਾਰਾ ਆਇਲ ਤੇ ਕੈਮੀਕਲ ਫੈਕਟਰੀ ‘ਚ ਵੱਡੇ ਪੱਧਰ ‘ਤੇ ਕੁਕਿੰਗ ਮੀਡੀਅਮ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਤਿਆਰ ਹੁੰਦੇ ਕੁਕਿੰਗ ਮੀਡੀਅਮ ‘ਚ ਕਥਿਤ ਤੌਰ ‘ਤੇ ਆਰਐੱਮ ਕੈਮੀਕਲ ਵਰਤੇ ਜਾਣ ਦਾ ਪਤਾ ਲੱਗਾ ਹੈ।
ਉਨ੍ਹਾਂ ਕਿਹਾ ਕਿ ਇਹ ਕੈਮੀਕਲ ਬਨਸਪਤੀ ਘਿਓ ਦੀ ਆਰਐੱਮ ਬਣਾਉਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਨਸਪਤੀ ਘਿਉ, ਪਾਮ ਆਇਲ ਅਤੇ ਉਸ ਵਿੱਚ ਆਰਐਮ ਕੈਮੀਕਲ ਮਿਲਾ ਕੇ ਕਥਿਤ ਤੌਰ ‘ਤੇ ਦੇਸੀ ਘਿਓ ਬਣਾਏ ਜਾਣ ਵਾਲੇ ਤੱਤਾਂ ਬਾਰੇ ਵੀ ਪਤਾ ਲੱਗਾ ਹੈ ਜਿਸ ‘ਤੇ ਵਿਭਾਗ ਵੱਲੋਂ ਰੋਕ ਲਾਈ ਹੋਈ ਹੈ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਵੀ ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫੈਕਟਰੀ ਅੰਦਰ ਚਾਇਨਾ ਦਾ ਬਣਿਆ ਕੈਮੀਕਲ ਜੋ ਘਿਓ ਦੀ ਆਰਐਮ ਬਣਾਉਣ ਲਈ ਵਰਤਿਆ ਜਾਂਦਾ ਹੈ, ਬਰਾਮਦ ਹੋਇਆ ਹੈ। ਪੁਲਿਸ ਨੇ ਇੱਕ ਕੈਂਟਰ ਟਾਟਾ 407 ਪੀ ਬੀ 13 ਏ 7950 ਵਿੱਚੋਂ ਦਰਜਨ ਦੇ ਕਰੀਬ ਢੋਲ ਕੈਮੀਕਲ ਮੌਕੇ ਤੋਂ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ।
ਜਾਣਕਾਰੀ ਅਨੁਸਾਰ ਉਕਤ ਫੈਕਟਰੀ ਅੰਦਰ ਫਿਟੋਲਾ ਗੋਲਡ ਅਤੇ ਸਾਰਾ ਦੇ ਬਰਾਂਡ ਦਾ ਕੁਕਿੰਗ ਮੀਡੀਅਮ ਵੱਡੇ ਪੱਧਰ ‘ਤੇ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਵੇਚਿਆ ਜਾਂਦਾ ਹੈ। ਇਹ ਫੈਕਟਰੀ ਗਰੀਸ ਗੋਇਲ ਜੋ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨੇੜਲੇ ਅਤੇ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕੁਮਾਰ ਸਹਾਰਾ ਦੇ ਪੁੱਤਰ ਦੇ ਨਾਮ ‘ਤੇ ਹੈ।  ਮੌਕੇ ‘ਤੇ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਆਰਐਮ ਕੈਮੀਕਲ, ਫਿਟੋਲਾ, ਸਾਰਾ ਅਤੇ ਸਹਾਰਾ ਦੇ ਸਟਿੱਕਰ ਅਤੇ ਪੀਪੀਆਂ ਵੀ ਜਬਤ ਕੀਤੀਆਂ।
ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਬਠਿੰਡਾ ਦੇ ਜ਼ਿਲ੍ਹਾ ਸਿਹਤ ਅਫਸਰ ਅਸ਼ੋਕ ਮੌਂਗਾ ਨੇ ਕਿਹਾ ਕਿ ਕੱਚੇ ਮਾਲ ਤੇ ਕੈਮੀਕਲ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੂਰੇ ਮਾਮਲੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ। ਜਦੋਂ ਇਸ ਮਾਮਲੇ ‘ਤੇ ਡੀਐੱਸਪੀ ਫੂਲ ਗੁਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ‘ਤੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਖਬਰ ਲਿਖੇ ਜਾਣ ਤੱਕ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ
ਪੰਜਾਬ ਸਰਕਾਰ ਤੋਂ ਲਾਇਸੈਂਸ ਲੈ ਕੇ ਕਰ ਰਹੇ ਹਾਂ ਕੰਮ
ਸਹਾਰਾ ਮਿੱਲ ਦੇ ਮਾਲਕ ਦੇ ਪਿਤਾ ਰਾਕੇਸ਼ ਸਹਾਰਾ ਨੇ ਆਪਣੇ ਪੁੱਤਰ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕੁਕਿੰਗ ਮੀਡੀਅਮ ਦਾ ਕੰਮ ਪੰਜਾਬ ਸਰਕਾਰ ਤੋਂ ਲਾਇਸੈਂਸ ਲੈ ਕੇ ਨਿਯਮਾਂ ਅਨੁਸਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਜਾਂਦਾ ਲਾਈਟ ਘਿਓ ਦਾ ਕਾਰੋਬਾਰ ਗੈਰਕਾਨੂੰਨੀ ਨਹੀਂ ਹੈ। ਉਨ੍ਹਾਂ ਕਿਹਾ ਕਿ  ਕੁਕਿੰਗ ਮੀਡੀਅਮ ਵਿੱਚ 65 ਫੀਸਦੀ ਬਨਸਪਤੀ ਤੇ 35 ਫੀਸਦੀ ਕਾਟਨ ਸੀਡ ਆਇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਦਾਰਥ ਨੂੰ ਦੇਸੀ ਘਿਓ ਕਹਿ ਕੇ ਨਹੀਂ ਵੇਚਿਆ ਜਾਂਦਾ। ਉਨ੍ਹਾਂ ਦੱਸਿਆ ਕਿ ਸਹਾਰਾ ਆਇਲ ਤੇ ਕੈਮੀਕਲ  ਫੈਕਟਰੀ ਅੰਦਰ ਉਹ ਕੁਕਿੰਗ ਮੀਡੀਅਮ ਬਣਾਉਣ ਅਤੇ ਟਰੇਡਿੰਗ ਦਾ ਕਾਰੋਬਾਰ ਸਾਂਝੇ ਤੌਰ ‘ਤੇ ਕਰ ਰਹੇ ਹਨ। ਉਨ੍ਹਾਂ ਸਿਹਤ ਵਿਭਾਗ ਦੀ ਅਧਿਕਾਰੀ ਹਰਪ੍ਰੀਤ ਕੌਰ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇਕਰ ਕੁਕਿੰਗ ਮੀਡੀਅਮ ਦੇ ਸੈਂਪਲ ਵਿੱਚ ਉਕਤ ਕੈਮੀਕਲ ਦੀ ਵਰਤੋਂ ਸਾਹਮਣੇ ਆ ਜਾਵੇ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ।
ਜਦੋਂ ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨਾ ਗੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਗੱਲ ਨਾ ਹੋ ਸਕੀ। ਇਸ ਮਾਮਲੇ ਸਬੰਧੀ ਸਾਬਕਾ ਕੈਬਟਿਨ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿ ਕਾਫੀ ਸਮੇਂ ਤੋਂ ਉਹਨਾਂ ਕੋਲ ਵੀ ਉਕਤ ਫੈਕਟਰੀ ਵਿੱਚ ਗਲਤ ਕੰਮ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਉਹਨਾਂ ਕਿਹਾ ਕਿ ਵਿਭਾਗ ਨੂੰ ਸਰਕਾਰ ਦੇ ਦਬਾਅ ਹੇਠ ਨਾ ਆ ਕੇ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।