Dangerous - Sach Kahoon Punjabi
ਰਾਜਨੀਤਿਕ ਹਿੰਸਾ ਖਤਰਨਾਕ
ਦੇਸ਼ ਅੰਦਰ ਵਧ ਰਹੀ ਰਾਜਨੀਤਿਕ ਹਿੰਸਾ ਖਤਰਨਾਕ ਰੂਪ ਅਖਤਿਆਰ ਕਰ ਰਹੀ ਹੈ ਜਿਸ ਨਾਲ ਸਦਭਾਵਨਾ, ਭਾਈਚਾਰਾ ਤੇ ਮਿਲਵਰਤਣ ਖਤਮ ਹੋ ਰਿਹਾ ਹੈ ਭਾਵੇਂ ਸਿਆਸੀ ਹਿੰਸਾ, ਬਦਲੇਖੋਰੀ ਦੀ ਸਮੱਸਿਆ ਲਗਭਗ ਹਰ ਸੂਬੇ ’ਚ ਘੱਟ-ਵੱਧ ਰਹੀ ਹੈ ਪਰ ਪਿਛਲੇ ਸਾਲਾਂ ’ਚ ਸਿਆਸੀ ਹਿੰਸਾ ਨੇ ਜੋ ਰੂਪ ਕੇਰਲ ’ਚ ਧਾਰਨ ਕੀਤਾ ਉਹ ਹੌਲੀ-ਹੌਲੀ ਹੋਰਨਾਂ ਸੂਬਿਆਂ ’ਚ ਨਜ਼ਰ ਆਉਣ ਲੱਗਾ ਪੱਛਮੀ ਬੰਗਾਲ ਵੀ ਪਿਛਲੇ ਸਾਲਾਂ ’ਚ ਸਿਆਸੀ ਅੱਗ ’ਚ ਬੁਰੀ ਤਰ੍ਹਾਂ ਬਲ਼ਿਆ ਹੈ ਕਦੇ ਬਿਹਾਰ ਚੋਣਾਵੀ ਹਿੰਸਾ ਲਈ ਮਸ਼ਹੂਰ ਹੁੰਦਾ ਸੀ ਹੁਣ ਕਈ ਬਿਹਾਰ ਬਣਦੇ ਜਾ ਰਹੇ ਹਨ ਅਸਲ ’ਚ ਹੇਠਲੇ ਪੱਧਰ ਦੀਆਂ ਚੋਣਾਂ ਸਥਾਨਕ ਸਰਕਾਰਾਂ, ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਤੇ ਪੇਂਡੂ ਪੰਚਾਇਤਾਂ ਦੀਆਂ ਚੋਣਾਂ ’ਚ ਹਿੰਸਾ ਸਭ ਤੋਂ ਜ਼ਿਆਦਾ ਹੁੰਦੀ ਹੈ। (Political)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ
ਸਿਆਸੀ ਪਾਰਟੀਆਂ ਇਹਨਾਂ ਚੋਣਾਂ ਰਾਹੀਂ ਆਪਣਾ ਆਧਾਰ ਪਿੰਡ-ਪਿੰਡ, ਵਾਰਡ-ਵਾਰਡ ਵਿਚ ਬਣਾਉਣ ਦੇ ਚੱਕਰ ’ਚ ਆਪਣੀਆਂ ਇਕਾਈਆਂ ਪਿੰਡ ਪੱਧਰ ’ਤੇ ਲੈ ਜਾਂਦੀਆਂ ਹਨ ਪਿੰਡਾਂ ਤੱਕ ਰਾਜਨੀਤੀ ਨੂੰ ਲੈ ਕੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਦਾ ਇੱਕੋ-ਇੱਕ ਮਕਸਦ ਸਿਰਫ ਪਾਰਟੀ ਨੂੰ ਮਜ਼ਬੂਤ ਕਰਨ ਜਾਂ ਜਿੱਤ ਯਕੀਨੀ ਬਣਾਉਣਾ ਸਹੀ ਨਹੀਂ ਹਰ ਨਾਗਰਿਕ ਦੀ ਸਿਆਸਤ ’ਚ ਸ਼ਮੂਲੀਅਤ ਜ਼ਰੂਰੀ ਹੈ ਵੋਟ ਦੇ ਅਧਿਕਾਰ ਦੀ ਵਰਤੋਂ ਤੇ ਚੋਣਾਂ ’ਚ ਹਿੱਸਾ ਲੈਣਾ ਦੇਸ਼ ਦੀ ਸੇਵਾ ਦਾ ਹੀ ਅੰਗ ਹੈ ਪਰ ਲੋਕਾਂ ਨੂੰ ਪਾਰਟੀ ਦੇ ਨਾਂਅ ’ਤੇ ਪਿੰਡਾਂ ਨੂੰ ਵੰਡਣਾ ਤੇ ਇੱਕ-ਦੂਜੇ ਦੇ ਦੁਸ਼ਮਣ ਬਣਨਾ ਸਹੀ ਨਹੀਂ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਇੱਕ ਪੰਚ ਦੀ ਚੋਣ ਹਾਰਨ ਵਾਲਾ ਉਮੀਦਵਾਰ ਜਿੱਤੇ ਹੋਏ ਉਮੀਦਵਾਰ ਨੂੰ ਕਤਲ ਕਰ ਦਿੰਦਾ ਹੈ। (Political)
ਰਾਜਨੀਤੀ ਸੰਵਿਧਾਨ ਦਾ ਅਹਿਮ ਹਿੱਸਾ ਹੈ ਪਰ ਰਾਜਨੀਤੀ ਨੂੰ ਸਾਫ-ਸੁਥਰਾ ਰੱਖਣਾ ਜ਼ਰੂਰੀ ਹੈ ਪਾਰਟੀਆਂ ਨੂੰ ਇੱਥੇ ਸਿਧਾਂਤਾਂ, ਵਿਚਾਰਾਂ ਤੇ ਆਦਰਸ਼ਾਂ ’ਤੇ ਪਹਿਰਾ ਦਿੰਦੇ ਹੋਏ ਸੰਜਮ ਤੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ ਸਿਆਸੀ ਆਗੂ ਪਾਰਟੀ ਦੀ ਚੜ੍ਹ੍ਹਤ ਲਈ ਲਗਨ ਤੇ ਮਿਹਨਤ ਨਾਲ ਕੰਮ ਕਰਨ, ਆਪਣੇ ਵਿਚਾਰ ਤੇ ਟੀਚੇ ਲੋਕਾਂ ਤੱਕ ਪਹੁੰਚਾਉਣ ਪਰ ਜਿੱਤ ਲਈ ਸਿਧਾਂਤਾਂ ਤੇ ਮਾਨਵੀ ਮੁੱਲਾਂ ਨੂੰ ਦਾਅ ’ਤੇ ਨਾ ਲਾਉਣ ਜਿੱਤ ਕੇ ਜਨਤਾ ਦੀ ਬਿਹਤਰੀ ਲਈ ਕੰਮ ਕੀਤਾ ਜਾਵੇ ਜੇਕਰ ਹਾਰ ਜਾਣ ਤਾਂ ਵੀ ਹਾਰ ਨੂੰ ਸਵੀਕਾਰ ਕਰਕੇ ਜਨਤਾ ਦੀਆਂ ਉਮੀਦਾਂ ਨੂੰ ਸਮਝਿਆ ਜਾਵੇ ਜਿੱਤ ਨੂੰ ਆਪਣਾ ਅਧਿਕਾਰ ਨਾ ਸਮਝਿਆ ਜਾਵੇ ਰਾਜਨੀਤੀ ਸਿਹਤਮੰਦ ਤੇ ਸਦਭਾਵਨਾ ਭਰਿਆ ਮੁਕਾਬਲਾ ਹੋਵੇ ਚੋਟੀ ਦੇ ਆਗੂ ਵਿਰੋਧੀ ਆਗੂਆਂ ਦੀ ਜਿੱਤ ’ਤੇ ਵਧਾਈ ਭੇਜਣਾ ਨਹੀਂ ਭੁੱਲਦੇ, ਬੱਸ ਇਸੇ ਸੋਚ ਨੂੰ ਪੰਚਾਇਤੀ ਚੋਣਾਂ ਤੱਕ ਲਿਆਉਣ ਦੀ ਜ਼ਰੂਰਤ ਹੈ। (Political)
ਖਤਰਨਾਕ ਹੁੰਦਾ ਸ਼ਰਨਾਰਥੀ ਸੰਕਟ
ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (ਯੂਐਨਐਚਆਰਸੀ) (Refugee Crisis) ਦੀ ਤਾਜ਼ਾ ਰਿਪੋਰਟ ’ਚ ਅੰਤਰਰਾਸ਼ਟਰੀ ਸ਼ਰਨਾਰਥੀਆਂ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ, ਉਹ ਡਰਾਉਣ ਵਾਲੇ ਹਨ ਸਾਲ 2022 ਲਈ ਯੂਨਾਈਟੇਡ ਨੇਸ਼ੰਸ ਹਾਈ ਕਮਿਸ਼ਨਰ ਫਾਰ ਰਫਿਊਜੀ (ਯੂਐਨਐਚਸੀਆਰ) ਵੱਲੋਂ ਸਾਲ 2022 ਦੀ ਗਲੋਬਲ ਟ੍ਰੇਂਡਸ ਰਿਪੋਰਟ ਅਨੁਸਾਰ ਸੰਘਰਸ਼, ਸ਼ੋਸਣ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਾਰਨ ਕਰੀਬ 11 ਕਰੋੜ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।
ਪਿਛਲੇ ਸਾਲ ਕਰੀਬ 1.9 ਕਰੋੜ ਲੋਕ ਹੋਏ ਸਨ ਬੇਘਰ | Refugee Crisis
ਪਿਛਲੇ ਸਾਲ ਕਰੀਬ 1. 9 ਕਰੋੜ ਲੋਕ ਘਰੋਂ ਬੇਘਰ ਹੋਏ ਹਨ ਜਿਨ੍ਹਾਂ ’ਚੋਂ 1.1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਯੂਕ੍ਰੇਨ ’ਤੇ ਰੂਸੀ ਹਮਲੇ ਕਾਰਨ ਆਪਣਾ ਘਰ ਛੱਡਿਆ ਹੈ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਐਨੀ ਵੱਡੀ ਗਿਣਤੀ ’ਚ ਲੋਕ ਜੰਗ ਦੇ ਚੱਲਦਿਆਂ ਉਜਾੜੇ ਦਾ ਸ਼ਿਕਾਰ ਹੋਏ ਹਨ 2021 ’ਚ ਘਰ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਨੂੰ ਕਰੋੜ ਸੀ ਹਾਲਾਂਕਿ, ਰਿਪੋਰਟ ਦਾ ਇੱਕ ਸੁਖਦ ਪਹਿਲੂ ਇਹ ਹੈ ਕਿ 2022 ’ਚ ਮੁੜ ਵਸੇਬਾ ਸ਼ਰਨਾਰਥੀਆਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ’ਚ ਦੁਗਣੀ ਹੋ ਕੇ 1, 14000 ਹੋ ਗਈ ਹੈ ਪਰ ਇਹ ਗਿਣਤੀ ਉੱਠ ਦੇ ਮੂੰਹ ’ਚ ਜੀਰੇ ਦੇ ਬਰਾਬਰ ਕਹੀ ਜਾ ਰਹੀ ਹੈ। (Refugee Crisis)
ਦੂਜਾ ਵਿਸ਼ਵ ਯੁੱਧ ਦੇ ਸਮੇਂ ਸ਼ੁਰੂ ਹੋਈ ਇਹ ਭਿਆਨਕ ਸਥਿਤੀ
ਦੂਜਾ ਵਿਸ਼ਵ ਯੁੱਧ (1939-45) ਦੇ ਸਮੇਂ ਸ਼ੁਰੂ ਹੋਈ ਇਹ ਭਿਆਨਕ ਸਥਿਤੀ ਆਧੁਨਿਕ ਸੱਭਿਆ ਸਮਾਜ ’ਚ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ ਇੱਕ ਦਹਾਕੇ ਪਹਿਲਾਂ ਤੱਕ ਹਰ 60 ਸੈਕਿੰਡ ’ਚ ਛੇ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਸੀ ਸਾਲ 2015 ਤੋਂ ਬਾਅਦ ਯੁੱਧ ਅਤੇ ਹੋਰ ਹਿੰਸਾਤਮਕ ਹਾਲਾਤਾਂ ਕਾਰਨ ਔਸਤਨ ਪ੍ਰਤੀ ਮਿੰਟ 24 ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਏ ਹਨ ਅਜਿਹੇ ’ਚ ਸਵਾਲ ਇਹ ਹੈ ਕਿ ਦਿਨ ਪ੍ਰਤੀ ਦਿਨ ਭਿਆਨਕ ਹੁੰਦੇ ਇਸ ਸੰਸਾਰਿਕ ਸੰਕਟ ਦਾ ਹੱਲ ਕੀ ਹੋਵੇ ਸੱਚ ਤਾਂ ਇਹ ਹੈ ਕਿ ਵਰਤਮਾਨ ’ਚ ਦੁਨੀਆ ਜਿਸ ਸ਼ਰਨਾਰਥੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਹ ਉਪਨਿਵੇਸ਼ਵਾਦ ਦਾ ਲੰਮਾ ਸਮਾਂ ਪ੍ਰਭਾਵ ਹੈ ਸੁਡਾਨ ’ਚ ਪੱਛਮੀ ਨਾਗਰਿਕਾਂ ਨੂੰ ਕੱਡੇ ਜਾਣ ਤੋਂ ਬਾਅਦ ਹੋ ਰਹੇ ਸੰਘਰਸ਼ ਕਾਰਨ 20 ਲੱਖ ਤੋਂ ਜ਼ਿਆਦਾ ਲੋਕ ਘਰੋਂ ਬੇਘਰ ਹੋਏ ਹਨ ਉਥੇ ਕਾਂਗੋ ਗਣਰਾਜ, ਇਥੋਪਿਆ ਅਤੇ ਮਿਆਂਮਾਰ ’ਚ ਸੰਘਰਸ਼ ਕਾਰਨ ਕਰੀਬ 10-10 ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂੁਰ ਹੋਣਾ ਪਿਆ ਹੈ।
ਸਾਲ 2010-11 ’ਚ ਟਿਊਨੀਸ਼ਿਆ ’ਚ ਸ਼ੁਰੂ ਹੋਈ ਅਰਬ ਸਿਪਿ੍ਰੰਗ ਦੀ ਕ੍ਰਾਂਤੀ
ਸਾਲ 2010-11 ’ਚ ਟਿਊਨੀਸ਼ਿਆ ’ਚ ਸ਼ੁਰੂ ਹੋਈ ਅਰਬ ਸਿਪਿ੍ਰੰਗ ਦੀ ਕ੍ਰਾਂਤੀ ਕਾਰਨ ਕਈ ਦੇਸ਼ਾਂ ’ਚ ਦਹਾਕਿਆਂ ਪੁਰਾਣੀ ਤਾਨਾਸ਼ਾਹੀ ਸਰਕਾਰਾਂ ਦਾ ਅੰਤ ਹੋਇਆ ਪਰ ਸੀਰੀਆ ਦੇ ਨਾਗਰਿਕਾਂ ਲਈ ਇਹ ਕ੍ਰਾਂਤੀ ਇੱਕ ਅੰਤਹੀਣ ਆਫਤ ਦਾ ਕਾਰਨ ਬਣ ਗਈ ਪਿਛਲੇ 9 ਸਾਲਾਂ ’ਚ ਇਸ ਸੰਕਟ ਕਾਰਨ 3 .7 ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਜਦੋਂ ਕਿ 56 ਲੱਖ ਤੋਂ ਜਿਆਦਾ ਲੋਕ ਘਰੋਂ ਬੇਘਰ ਹੋਏ ਰੂਸ-ਯੂਕੇ੍ਰਨ ਜੰਗ ਨੇ ਦੁਨੀਆ ’ਚ ਨਵਾਂ ਸ਼ਰਨਾਰਥੀ ਸੰਕਟ ਪੈਦਾ ਕਰ ਦਿੱਤਾ ਹੈ ਹੁਣ ਅਸੀਂ ਸੀਰੀਆ, ਅਫਗਾਨਿਸਤਾਨ ਅਤੇ ਅਫਰੀਕੀ ਦੇਸ਼ਾਂ ਦੇ ਸ਼ਰਨਾਰਥੀ ਸੰਕਟ ਤੋਂ ਨਿਕਲ ਵੀ ਨਹੀਂ ਸਕੇ ਹਨ।
ਯੂਕੇ੍ਰਨ ਜੰਗ ਨੇ ਸ਼ਰਨਾਰਥੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ
ਕਿ ਯੂਕੇ੍ਰਨ ਜੰਗ ਨੇ ਸ਼ਰਨਾਰਥੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਸੰਯੁਕਤ ਰਾਸ਼ਟਰ ਦਾ ਪੂਰਵ ਅਨੁਮਾਨ ਹੈ ਕਿ ਇੱਕ ਕਰੋੜ ਤੋਂ ਜਿਆਦਾ ਲੋਕ ਯੂਕੇ੍ਰਨ ਛੱਡ ਕੇ ਜਾ ਸਕਦੇ ਹਨ, ਜੇਕਰ ਜੰਗ ਲੰਮੀ ਖਿੱਚੀ ਤਾਂ ਇਹ ਗਿਣਤੀ ਹੋਰ ਵੀ ਜਿਆਦਾ ਹੋ ਸਕਦੀ ਹੈ ਅਜਿਹੇ ’ਚ ਇੱਕ ਵਾਰ ਫ਼ਿਰ ਸਵਾਲ ਇਹ ਉਠਦਾ ਹੈ ਕਿ ਐਨੀ ਵੱਡੀ ਗਿਣਤੀ ’ਚ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਸ਼ਰਨ ਕੌਣ ਦੇਵੇਗਾ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਖਰਚ ਕੌਣ ਚੁੱਕੇਗਾ ਇਹ ਸਵਾਲ ਇਸ ਲਈ ਅਹਿਮ ਹੋ ਜਾਂਦਾ ਹੈ ਕਿ ਮੇਜ਼ਬਾਨ ਦੇਸ਼ ਦੇ ਆਪਣੇ ਸਰੋਤ ਅਤੇ ਆਪਣੀਆਂ ਸੀਮਾਵਾਂ ਹਨ ਹਾਲ ਦੇ ਸਾਲਾਂ ’ਚ ਜਰਮਨੀ ਸਮੇਤ ਹੋਰ ਯੂਰਪੀ ਦੇਸ਼ਾਂ ’ਚ ਸਕਲ ਘਰੇਲੂ ਉਤਪਾਦ ਦਾ ਵਾਧਾ ਦੀ ਦਰ ਬਹੁਤ ਹੀ ਹੌਲੀ (ਲਗਭਗ ਇੱਕ ਫੀਸਦੀ ਤੋਂ ਵੀ ਘੱਟ) ਰਹੀ ਹੈ।
ਅਜਿਹੇ ’ਚ ਵੱਡੀ ਗਿਣਤੀ ’ਚ ਸ਼ਰਨਾਰਥੀਆਂ ਨੂੰ ਆਸਰਾ ਦੇ ਪਾਉਣਾ ਇਨ੍ਹਾਂ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਇੱਕ ਹੋਰ ਅਹਿਮ ਸਵਾਲ ਇਹ ਵੀ ਹੈ ਕਿ ਸੁੰਗੜਦੇ ਸਾਧਨਾ ਦੇ ਬੁਤੇ ਮੇਜ਼ਬਾਨ ਦੇਸ਼ ਸ਼ਰਨਾਰਥੀਆਂ ਦੀਆਂ ਜ਼ਰੂਰਤਾਂ ਨੂੰ ਕਦੋਂ ਤੱਕ ਪੂਰਾ ਕਰ ਸਕਣਗੇ ਵੱਡੀ ਗਿਣਤੀ ’ਚ ਆਉਣ ਵਾਲੇ ਸ਼ਰਨਾਰਥੀਆਂ ਕਾਰਨ ਮੇਜਬਾਨ ਦੇਸ਼ਾਂ ਨੂੰ ਵਿਤੀ ਸਮੱਸਿਆਵਾਂ ਤੋਂ ਇਲਾਵਾ ਸਮਾਜਿਕ ਅਤੇ ਸਿਆਸੀ ਮੋਰਚਿਆਂ ’ਤੇ ਵੀ ਦੋ-ਦੋ ਹੱਥ ਕਰਨੇ ਪੈਂਦੇ ਹਨ ਭੁੱਖ, ਮਹਾਂਮਾਰੀ ਆਦਿ ਤੋਂ ਗ੍ਰਸ਼ਤ ਜਿਆਦਾਤਰ ਸ਼ਰਨਾਰਥੀਆਂ ਦੀ ਪ੍ਰਵਿ੍ਰਤੀ ਅਪਰਾਧਿਕ ਹੋ ਜਾਂਦੀ ਹੈ ਜਿਸ ਕਾਰਨ ਸ਼ਰਨਾਰਥੀ ਖੇਤਰ ’ਚ ਅਰਾਜਕਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਭਾਰਤ ਦੀ ਕੂਟਨੀਤਕ ਦ੍ਰਿੜਤਾ
ਇਸ ਤੋਂ ਇਲਾਵਾ ਸ਼ਾਰਨਾਰਥੀਆਂ ਅਤੇ ਸਥਾਨਕ ਨਾਗਰਿਕਾਂ ਵਿਚਕਾਰ ਭਾਸ਼ਾ ਅਤੇ ਸੰਸਕ੍ਰਿਤੀ ਸਬੰਧੀ ਤਾਲਮੇਲ ਸਥਾਪਿਤ ਕਰ ਸਕਣਾ ਸਰਕਾਰਾਂ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ ਸੁਰੱਖਿਅਤ ਭਵਿੱਖ ਦੀ ਉਮੀਦ ’ਚ ਦੇਸ਼ ਅਤੇ ਘਰ ਛੱਡ ਕੇ ਪਲਾਇਨ ਕਰਨ ਵਾਲੇ ਹਰ ਇੱਕ ਸ਼ਰਨਾਰਥੀ ਦੇ ਸਾਹਮਣੇ ਸੰਕਟ ਅਤੇ ਜੋਖਿਮਾਂ ਦਾ ਇੱਕ ਅਜਿਹਾ ਅੰਤਹੀਣ ਸਿਲਸਿਲਾ ਹੁੰਦਾ ਹੈ, ਜਿਸ ਤੋਂ ਪਾਰ ਪਾਉਣਾ ਆਪਣੇ ਆਪ ’ਚ ਕਾਫੀ ਔਖਾ ਕੰਮ ਹੈ ਬੇਹੱਦ ਦੁੱਖ ਅਤੇ ਸੰਕਟਾਂ ਤੋਂ ਬਾਅਦ ਵੀ ਸੁਰੱਖਿਆ ਅਤੇ ਸ਼ਰਨ ਸ਼ਾਇਦ ਹੀ ਕਦੇ ਮਿਲਦੀ ਹੈ ਕਿਸਮਤ ਨਾਲ ਦੋ-ਦੋ ਹੱਥ ਕਰਦਿਆਂ ਜੇਕਰ ਉਹ ਸੁਰੱਖਿਅਤ ਤੌਰ ’ਤੇ ਆਪਣੀ ਚੁਣੀ ਹੋਈ ਮੰਜ਼ਿਲ ਤੱਕ ਪਹੁੰਚਣ ’ਚ ਸਫਲ ਹੋ ਵੀ ਜਾਂਦੇ ਹਨ।
ਤਾਂ ਉਨ੍ਹਾਂ ਨੂੰ ਘੁਸਪੈਠੀਆਂ ਦੱਸ ਕੇ ਹਿਰਾਸਤ ਕੇਂਦਰਾਂ, ਵਿਰੋਧ ਵਿਹਾਰ ਅਤੇ ਸ਼ਰਨਾਰਥੀ ਕੈਂਪਾਂ ਦੀਆਂ ਅਣਮਨੁੱਖੀ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਕੱਲੇ ਸੀਰੀਆ ’ਚ 6. 3 ਮਿਲੀਅਨ ਸ਼ਰਨਾਰਥੀ ਹਨ ਇਸ ਤੋਂ ਬਾਅਦ ਸੁਡਾਨ ਅਤੇ ਅਫਗਾਨਿਸਤਾਨ ਦਾ ਨੰਬਰ ਆਉਂਦਾ ਹੈ ਹਾਲਾਂਕਿ, ਯੂਐਨਐਚਸੀਆਰ ਵਰਗੀਆਂ ਕਈ ਸੰਸਥਾਵਾਂ ਹਨ, ਜੋ ਸ਼ਰਨਾਰਥੀਆਂ ਦੀ ਮੱਦਦ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀਆਂ ਹਨ 1948 ’ਚ ਮਨੁੱਖੀ ਅਧਿਕਾਰਾਂ ਦੀ ਯੂਨੀਵਰਸਲ ਐਲਾਨ ਦੀ ਧਾਰਾ 14 ’ਤੇ ਆਧਾਰਿਤ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਮੇਲਨ 1951 ਸੰਯੁਕਤ ਰਾਸ਼ਟਰ ਦੀ ਇੱਕ ਬਹੁਪੱਖੀ ਸੰਧੀ ਹਨ, ਜੋ ਸ਼ੋਸਣ ਤੋਂ ਮਜ਼ਬੂਰ ਹੋ ਕੇ ਹੋਰ ਦੇਸ਼ਾਂ ’ਚ ਸ਼ਰਨਗਤ ਹੋਏ ਵਿਅਕਤੀਆਂ ਦੇ ਅਧਿਕਾਰ ਯਕੀਨੀ ਕਰਨ ਦੀ ਤਜਵੀਜ਼ ਕਰਦਾ ਹੈ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੇ ਨਾਂਅ ’ਤੇ ਜ਼ਮੀਨ ਹੜੱਪਣ ਲਈ ਧਮਕੀਆਂ ਦੇਣ ਦਾ ਦੋਸ਼
ਇਹ ਸੰਮੇਲਨ ਸ਼ਰਨਾਗਤ ਦੀ ਰੱਖਿਆ ਅਤੇ ਉਸ ਦੇ ਅਧਿਕਾਰਾਂ ਦੀ ਸੁਰੱਖਿਆ ’ਚ ਰਾਸ਼ਟਰਾਂ ਦੇ ਜਿੰਮੇਵਾਰਾਂ ਨੂੰ ਨਿਰਧਾਰਿਤ ਕਰਦਾ ਹੈ ਪਰ ਮੇਜ਼ਬਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਤੀ ਸਰੋਤ ਬਹੁਤ ਸੀਮਿਤ ਹੁੰਦੇ ਹਨ ਦੂਜੇ ਇਹ ਸੰਸਥਾਵਾਂ ਬਾਹਰੀ ਸਹਾਇਤਾ ’ਤੇ ਨਿਰਭਰ ਰਹਿੰਦੀਆਂ ਹਨ ਉਦਾਹਰਨ ਲਈ ਯੂਐਨਐਸਸੀਆਰ ਦੇ ਕੱੁਲ ਬਜਟ ਦਾ ਤਿੰਨ ਫੀਸਦੀ ਹਿੱਸਾ ਹੀ ਸੰਯੁਕਤ ਰਾਸ਼ਟਰ ਤੋਂ ਆਉਂਦਾ ਹੈ ਬਾਕੀ ਸਤਾਨਵੇ ਫੀਸਦੀ ਹਿੱਸਾ ਸਰਕਾਰਾਂ, ਉਦਯੋਗਿਕ ਘਰਾਣਿਆਂ ਅਤੇ ਵਿਅਕਤੀਗਤ ਤੌਰ ’ਤੇ ਦਿੱਤੇ ਗਏ ਸਵੈਇੱਛਕ ਦਾਨ ਨਾਲ ਪੂਰਾ ਹੁੰਦਾ ਹੈ ਸੀਮਿਤ ਵਿੱਤੀ ਸਰੋਤਾਂ ਕਾਰਨ ਮੇਜ਼ਬਾਨ ਦੇਸ਼ ਸ਼ਰਨਾਰਥੀਆਂ ਦੀ ਬੁਨਿਆਦੀ ਜ਼ਰੂਰਤਾਂ ਵੀ ਸਹੀ ਤਰੀਕੇ ਨਾਲ ਪੂਰੀਆਂ ਨਹੀਂ ਹੁੰਦੀਆਂ ਹਨ।
ਉਨ੍ਹਾਂ ਨੂੰ ਨਾਮਾਤਰ ਦੀ ਮੈਡੀਕਲ ਅਤੇ ਸਿੱਖਿਆ ਮੁਹੱਈਆ ਹੰੁਦੀ ਹੈ ਉਨ੍ਹਾਂ ਦੀ ਸੁਰੱਖਿਆ ਨਾਲ ਹਮੇਸ਼ਾ ਖਿਲਵਾੜ ਹੁੰਦਾ ਹੈ ਇਨ੍ਹਾਂ ਸਾਰਿਆਂ ਦਾ ਰਲਾ ਮਿਲਾ ਨਤੀਜਾ ਇਹ ਹੁੰਦਾ ਹੈ ਕਿ ਸ਼ਰਨਾਰਥੀ ਭਾਈਚਾਰੇ ਨੂੰ ਮਨੁੱਖੀ ਤਸਕਰੀ ਅਤੇ ਹੋਰ ਸੰਗਠਿਤ ਅਪਰਾਧਾਂ ਨਾਲ ਜੂਝਣਾ ਪੈਂਦਾ ਹੈ ਇਸ ਤੋਂ ਇਲਾਵਾ 1951 ਦਾ ਜਨੇਵਾ ਕੰਨਵੈਸ਼ਨ ਨਜਾਇਜ਼ ਤੌਰ ’ਤੇ ਕਿਸੇ ਦੇਸ਼ ’ਚ ਪ੍ਰਵੇਸ਼ ਕਰਨ ਲਈ ਸ਼ਰਨਾਰਥੀਆਂ ਦੇ ਬੇਦਖਲੀ ਜਾਂ ਸਜਾ ਨਾ ਹੋਣ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ ਇਸ ਦਾ ਮਤਲਬਲ ਇਹ ਹੈ ਕਿ ਸੰਮੇਲਨ ਦੇ ਹਸਤਖਰਕਰਤਾ ਦੇਸ਼ ਨੂੰ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਅਤੇ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਤਹਿਤ ਕਾਰ ਸਵਾਰਾਂ ’ਤੇ ਹਮਲਾ, ਇੱਕ ਅਗਵਾ
ਕਿ ਉਨ੍ਹਾਂ ਨਾਲ ਮਨੁੱਖੀ ਵਿਹਾਰ ਕੀਤਾ ਜਾ ਸਕੇ ਭਾਰਤ ਨੇ ਹੁਣ ਤੱਕ ਜਨੇਵਾ ਸੰਮੇਲਨ ’ਤੇ ਹਸਤਾਖਰ ਨਹੀਂ ਕੀਤੇ ਹਨ ਬਿਨਾਂ ਸ਼ੱਕ, ਜੰਗ, ਘਰੇਲੂ ਜੰਗ, ਕਤਲੇਆਮ, ਅਪਰਾਧਿਕ ਕਰਵਾਈਆਂ, ਵਾਤਾਵਰਨ , ਆਕਾਲ, ਗਰੀਬੀ ਅਤੇ ਮਹਾਂਮਾਰੀ ਕਾਰਨ ਦੁਨੀਆ ਭਰ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਦੇਸ਼ ਛੱਡਣ ’ਤੇ ਮਜ਼ਬੂਰ ਕੀਤਾ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਜੇਕਰ ਸਮਾਂ ਰਹਿੰਦੇ ਸ਼ਰਨਾਰਥੀਆਂ ਦੇ ਸੰਕਟ ਦਾ ਸਥਾਈ ਹੱਲ ਨਹੀਂ ਹੁੰਦਾ ਹੈ ਤਾਂ ਸੀਮਾਵਰਤੀ ਸੰਘਰਸ਼ ਕਾਰਨ ਨਿਰਮਿਤ ਸ਼ਰਨਾਰਥੀ ਸੰਕਟ ਆਉਣ ਵਾਲੇ ਸਮੇਂ ’ਚ ਇੱਕ ਅਜਿਹੇ ਸੰਸਾਰਿਕ ਸੰਕਟ ਦੇ ਤੌਰ ’ਤੇ ਉਭਰ ਸਕਦਾ ਹੈ, ਜਿਸ ਦੀ ਆੜ ’ਚ ਆਉਣ ਤੋਂ ਸ਼ਾਇਦ ਹੀ ਕੋਈ ਦੇਸ਼ ਆਪਾਂ ਨੂੰ ਬਚਾ ਸਕੇ।
ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ
ਗੀਤਾ ਜੋਸਨ
ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬੈਠੇ ਹੀ ਹੋ ਜਾਂਦੇ ਹਨ। ਇਸ ਤਰ੍ਹਾਂ ਜਿੱਥੇ ਲੋਕਾਂ ਦੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਹੀ ਇੰਟਰਨੈੱਟ ਦੀ ਗ਼ਲਤ  ਵਰਤੋਂ ਨਾਲ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ।
ਇੰਟਰਨੈੱਟ ਉੱਤੇ ਬਹੁਤ ਸਾਰੀਆਂ ਆਨਲਾਈਨ ਗੇਮਾਂ ਹਨ ਜਿਵੇਂ ਬਲੂ ਵ੍ਹੇਲ, ਕੈਂਡੀ ਕਰੱਸ਼, ਪਬਜੀ ਆਦਿ। ਇਹ ਸਾਰੀਆਂ ਗੇਮਾਂ ਇੰਟਰਨੈੱਟ ਉੱਤੇ ਆਨਲਾਈਨ ਖੇਡੀਆਂ ਜਾਂਦੀਆਂ ਹਨ। ਇਹ ਗੇਮਾਂ ਬਹੁਤ ਪ੍ਰਚੱਲਿਤ ਹੋ ਗਈਆਂ ਹਨ। ਬੱਚੇ ਅਤੇ ਨੌਜਵਾਨ ਇਹਨਾਂ ਗੇਮਾਂ ਨੂੰ ਬਹੁਤ ਸ਼ੌਂਕ ਨਾਲ ਖੇਡਦੇ ਹਨ। ਕਈ ਬੱਚੇ ਤਾਂ ਅਜਿਹੇ ਵੀ ਨੇ ਜੋ ਅੱਧੀ-ਅੱਧੀ ਰਾਤ  ਨੂੰ ਵੀ ਇਹਨਾਂ ਗੇਮਾਂ ‘ਤੇ ਲੱਗੇ ਰਹਿੰਦੇ ਹਨ। ਖੇਡਾਂ ਦਾ ਜੇ ਅਰਥ ਦੱਸੀਏ ਤਾਂ ਖੇਡ ਉਹ ਹੈ ਜੋ ਅਸੀਂ ਆਪਣੇ ਕੰਮ-ਕਾਜ ਤੋਂ ਬਾਅਦ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਮਨੋਰੰਜਨ ਲਈ ਅਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਜੋ ਕੰਮ ਕਰਦੇ ਹਾਂ ਉਸ ਨੂੰ ਖੇਡ ਕਹਿੰਦੇ ਹਨ। ਖੇਡਾਂ ਘਰ ਦੇ ਅੰਦਰ ਅਤੇ ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਵੀ ਹੁੰਦੀਆਂ ਹਨ। ਪਰ ਅੱਜ ਦੇ ਬੱਚੇ ਅਤੇ ਨੌਜਵਾਨ ਇਹਨਾਂ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਖੇਡਣ ਦੀ ਬਜਾਏ ਆਨਲਾਈਨ ਖੇਡਾਂ ਖੇਡਣਾ ਹੀ ਪਸੰਦ ਕਰਦੇ ਹਨ, ਜੋ ਕਿ ਬਹੁਤ ਗਲਤ ਹੈ। ਇਹ ਗੇਮਾਂ ਜਿੱਥੇ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰ ਰਹੀਆਂ ਹਨ, ਉੱਥੇ ਹੀ ਇਹਨਾਂ ਨੇ ਬੱਚਿਆਂ ਦਾ ਧਿਆਨ ਪੜ੍ਹਾਈ ਵੱਲੋਂ ਹਟਾ ਕੇ ਆਪਣੇ ਵੱਲ ਕਰ ਲਿਆ ਹੈ। ਇਹਨਾਂ ਆਨਲਾਈਨ ਗੇਮਾਂ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਇਹਨਾਂ ਨੂੰ ਖੇਡਣ ਨਾਲ ਬਹੁਤ ਸਾਰੇ ਬੱਚੇ ਆਤਮਹੱਤਿਆ ਵੀ ਕਰਨ ਲੱਗ ਜਾਂਦੇ ਹਨ। ਇਹਨਾਂ ਆਨਲਾਈਨ ਗੇਮਾਂ ਵਿੱਚ ਕੁੱਝ ਅਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ, ਅਤੇ ਆਖ਼ਰ ਨੂੰ ਉਹ ਬੱਚਾ ਜਾਂ ਨੌਜਵਾਨ ਜੋ ਇਹ ਗੇਮ ਖੇਡਦਾ ਹੈ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਪਹਿਲਾਂ ਸ਼ੁਰੂਆਤ ਵਿੱਚ ਤਾਂ ਕੁੱਝ ਕੁ ਸੌਖੀਆਂ ਤੇ ਅਸਾਨ ਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੌਲੀ-ਹੌਲੀ ਇਹ ਚੁਣੌਤੀਆਂ ਔਖੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਸਟੇਜ ‘ਤੇ ਆ ਕੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਆਪਣੇ-ਆਪ ਨੂੰ ਬੱਸ ਗੇਮ ਦੇ ਹਵਾਲੇ ਹੀ ਕਰ ਦਿੰਦੇ ਹਨ।
ਪਿਛਲੇ ਦਿਨੀਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਕਿ ਕਿਸੇ ਪਿੰਡ ਦਾ ਇੱਕ ਨੌਜਵਾਨ ਵੀ ਪਬਜੀ ਗੇਮ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੀ ਉਮਰ 18 ਸਾਲ ਦੀ ਸੀ ਤੇ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੇ ਗੇਮ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਘਰ ਦੇ ਕੋਲੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਅਜਿਹੀਆਂ ਹੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਤਰ੍ਹਾਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਪਿਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਦਾ ਬੱਚਾ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਹੱਦੋਂ ਜ਼ਿਆਦਾ ਕਰਨ ਲੱਗੇ ਤਾਂ ਉਸ ਉੱਤੇ ਨਜ਼ਰ ਰੱਖ ਕੇ ਉਸ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਦੀਆਂ ਗੇਮਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਬੱਸ ਨੁਕਸਾਨ ਹੀ ਹੋਣਾ ਹੈ।   ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਤਾਂ ਸਿਰਫ਼ ਇੱਕ ਵਾਰ ਹੀ ਮਿਲੀ ਹੈ ਇਸ ਨੂੰ ਵਧੀਆ ਤਰੀਕੇ ਨਾਲ ਜੀਅ ਕੇ ਕੇ ਤੇ ਚੰਗੀਆਂ ਤਰੱਕੀਆਂ ਕਰਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਨਾ ਕਿ ਫਜ਼ੂਲ ਦੀਆਂ ਗੇਮਾਂ ਖੇਡ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਸੁਣਨ ਅਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਅਮਲ ਵੀ ਕਰਨ। ਕਿਉਂਕਿ  ਜ਼ਿੰਦਗ਼ੀ ਦੇ ਸਭ ਤੋਂ ਵੱਡੇ ਅਧਿਆਪਕ ਅਤੇ ਮਾਰਗਦਰਸ਼ਕ ਮਾਤਾ-ਪਿਤਾ ਹੀ ਹੁੰਦੇ ਹਨ। ਇਸ ਪਿੱਛੇ ਇੱਕ ਖਾਸ ਵਜ੍ਹਾ ਵੀ ਹੁੰਦੀ ਹੈ ਕਿਉਂ ਮਾਤਾ-ਪਿਤਾ ਨੇ ਸਾਰੀ ਉਮਰ ਦੁਨੀਆ ਦੇਖੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਦੀ ਸਮਝ ਹੁੰਦੀ ਹੈ। ਸੋ ਅੱਜ ਲੋੜ ਹੈ ਕਿ ਬੱਚੇ ਅਤੇ ਨੌਜਵਾਨ ਵੀ ਇਸ ਗੱਲ ਨੂੰ ਸਮਝਣ ਕਿ ਇਹਨਾਂ ਗੇਮਾਂ ਵਿੱਚ ਕੁਝ ਨਹੀਂ ਰੱਖਿਆ। ਜੇਕਰ ਨੌਜਵਾਨ ਇਸ ਗੱਲ ਨੂੰ ਸਮਝ ਲੈਣਗੇ ਤਾਂ ਇਹਨਾਂ ਆਨਲਾਈਨ ਗੇਮਾਂ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।
ਮਮਦੋਟ (ਫਿਰੋਜ਼ਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਅਫਰੀਕਾ ਖਿਲਾਫ ਆਖਰੀ ਦਿਨ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਦਿਵਾਈ ਸੀ ਸ਼ਾਨਦਾਰ ਜਿੱਤ
ਏਜੰਸੀ /ਨਵੀਂ ਦਿੱਲੀ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ‘ਚ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ ਅਤੇ ਇਸ ਗੱਲ ਨੂੰ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਸ਼ਮੀ ਨੇ ਵਿਸ਼ਾਖਾਪਟਨਮ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 35 ਦੌੜਾਂ ‘ਤੇ ਪੰਜ ਵਿਕਟਾਂ ਲੈ ਕੇ ਭਾਰਤ ਨੂੰ 203 ਦੌੜਾਂ ਨਾਲ ਜਿੱਤ ਦਿਵਾਈ ਸ਼ਮੀ ਨੂੰ ਪਹਿਲੀ ਪਾਰੀ ‘ਚ ਕੋਈ ਵਿਕਟ ਨਹੀਂ ਮਿਲੀ ਸੀ ਪਰ ਸ਼ਮੀ ਦੀ ਦੂਜੀ ਪਾਰੀ ਦੀ ਖਤਰਨਾਕ ਗੇਂਦਬਾਜ਼ੀ ਕਾਰਨ ਦੱਖਣੀ ਅਫਰੀਕੀ ਟੀਮ ਦੂਜੀ ਪਾਰੀ ‘ਚ ਸਿਰਫ 191 ਦੌੜਾਂ ‘ਤੇ ਢੇਰ ਹੋ ਗਈ ।
ਪਿਛਲੇ 23 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਘਰੇਲੂ ਟੈਸਟ ਦੀ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਇਸ ਤੋਂ ਪਹਿਲਾਂ 1996 ‘ਚ ਜਵਾਗਲ ਸ੍ਰੀਨਾਥ ਨੇ ਅਹਿਮਦਾਬਾਦ ‘ਚ ਦੱਖਣੀ ਅਫਰੀਕਾ ਖਿਲਾਫ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਇਸ ਸੂਚੀ ‘ਚ ਹੋਰ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਵਰੀ, ਕਪਿਲ ਦੇਵ ਅਤੇ ਮਦਨਲਾਲ ਹਨ ਸਾਲ 2018 ਤੋਂ ਬਾਅਦ ਸ਼ਮੀ ਦੂਜੀ ਪਾਰੀ ‘ਚ ਤਿੰਨ ਵਾਰ ਪੰਜ ਵਿਕਟਾਂ ਲੈ ਚੁੱਕੇ ਹਨ ਜੋ ਕਿਸੇ ਗੇਂਦਬਾਜ਼ ਲਈ ਸਭ ਤੋਂ ਜ਼ਿਆਦਾ ਹੈ ਉਹ 15 ਦੂਜੀ ਪਾਰੀਆਂ ‘ਚ 17.70 ਦੀ ਔਸਤ ਨਾਲ 40 ਵਿਕਟਾਂ ਹਾਸਲ ਕਰ ਚੁੱਕੇ ਹਨ।
ਇਸ ਦੇ ਮੁਕਾਬਲੇ 16 ਪਹਿਲੀ ਪਾਰੀਆਂ ‘ਚ ਉਨ੍ਹਾਂ ਨੇ 37.56 ਦੀ ਔਸਤ ਨਾਲ ਸਿਰਫ 23 ਵਿਕਟਾਂ ਲਈਆਂ ਹਨ ਅਤੇ ਪਹਿਲੀ ਪਾਰੀ ‘ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 64 ਦੌੜਾਂ ‘ਤੇ ਤਿੰਨ ਵਿਕਟਾਂ ਰਿਹਾ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਮੀ ਸਾਡੇ ਲਈ ਦੂਜੀ ਪਾਰੀ ‘ਚ ਲਗਾਤਾਰ ਸਟਰਾਈਕ ਗੇਂਦਬਾਜ਼ ਰਹੇ ਹਨ ਜੇਕਰ ਤੁਸੀਂ ਉਨ੍ਹਾਂ ਦੇ ਚਾਰ ਪੰਜ ਵਿਕਟਾਂ ਦੇ ਪ੍ਰਦਰਸ਼ਨ ਨੂੰ ਵੇਖੋ ਤਾਂ ਉਹ ਸਾਰੀਆਂ ਦੂਜੀ ਪਾਰੀ ‘ਚ ਆਈਆਂ ਹਨ ਜਦੋਂਕਿ ਟੀਮ ਨੂੰ ਵਿਕਟਾਂ ਦੀ ਸਖ਼ਤ ਜ਼ਰੂਰਤ ਸੀ ।
ਜੇਕਰ ਗੇਂਦ ਥੋੜਾ ਵੀ ਰਿਵਰਸ ਹੋ ਰਹੀ ਹੈ ਤਾਂ ਸ਼ਮੀ ਘਾਤਕ ਹੋ ਜਾਂਦੇ ਹਨ ਸ਼ਮੀ ਨੇ ਆਪਣੇ ਕਪਤਾਨ ਵਿਰਾਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਟ ਗੇਂਦਬਾਜ਼ਾਂ ਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਉਨ੍ਹਾਂ ਦਾ ਸਪੈਲ ਕਿੰਨਾ ਲੰਮਾ ਰਹੇਗਾ ਸ਼ਮੀ ਨੇ ਕਿਹਾ ਕਿ ਵਿਰਾਟ ਕਪਤਾਨ ਦੇ ਤੌਰ ‘ਤੇ ਹਮੇਸ਼ਾ ਸਾਡੀ ਗੱਲਾਂ ਸੁਣਦੇ ਹਨ ਅਤੇ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੀ ਰਣਨੀਤੀ ‘ਤੇ ਕੰਮ ਕਰੀਏ ਉਹ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੇ ਸਪੈਲ ‘ਚ ਪੰਜ, ਸੱਤ ਜਾਂ ਇਸ ਤੋਂ ਜ਼ਿਆਦਾ ਓਵਰ ਗੇਂਦਬਾਜ਼ੀ ਕਰਨਾ ਚਾਹੁੰਦੇ ਹਨ ਉਹ ਸਾਡੇ ‘ਤੇ ਭਰੋਸਾ ਕਰਦੇ ਹਨ ਅਤੇ ਸਾਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਚ 10 ਅਕਤੂਬਰ ਨੂੰ ਪੂਨੇ ‘ਚ ਖੇਡਿਆ ਜਾਣਾ ਹੈ ਜਦੋਂਕਿ ਤੀਜਾ ਟੈਸਟ 19 ਅਕਤੂਬਰ ਤੋਂ ਰਾਂਚੀ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ
ਬਿੰਦਰ ਸਿੰਘ ਖੁੱਡੀ ਕਲਾਂ
ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਆਲਮ ਅੱਜ-ਕੱਲ੍ਹ ਪੂਰੇ ਸਿਖ਼ਰ ‘ਤੇ ਹੈ। ਇਸ ਦਾ ਇਸਤੇਮਾਲ ਹੁਣ ਬੱਚਿਆਂ ਜਾਂ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਰਿਹਾ। ਵਡੇਰੀ ਉਮਰ ਦੇ ਲੋਕ ਤੇ ਬਜ਼ੁਰਗ ਵੀ ਹੁਣ ਸੋਸ਼ਲ ਮੀਡੀਆ ਦੇ ਦੀਵਾਨੇ ਹੋ ਗਏ ਜਾਪਦੇ ਹਨ। ਤਕਰੀਬਨ ਹਰ ਇਨਸਾਨ ਦੀ ਸਵੇਰ ਸੋਸ਼ਲ ਮੀਡੀਆ ਦੇ ਨਾਲ ਸ਼ੁਰੂ ਤੇ ਰਾਤ ਸੋਸ਼ਲ ਮੀਡੀਆ ਦੇ ਨਾਲ ਹੀ ਖਤਮ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਰ ਇਨਸਾਨ ਵਟਸਅਪ ਤੇ ਫੇਸਬੁੱਕ ‘ਤੇ ਨਜ਼ਰ ਜਰੂਰ ਮਾਰਦਾ ਹੈ ਤੇ ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਵਟਸਅਪ ਅਤੇ ਫੇਸਬੁੱਕ ਹੀ ਖੋਲ੍ਹਦਾ ਹੈ। ਇਨਸਾਨੀ ਜਿੰਦਗੀ ਨੂੰ ਚੌਤਰਫਾ ਪ੍ਰਭਾਵਿਤ ਕਰਦੇ ਸੋਸ਼ਲ ਮੀਡੀਆ ਨੇ ਸਰਕਾਰੀ ਕੰੰਮਾਂ-ਕਾਰਾਂ ਤੋਂ ਲੈ ਕੇ ਆਮ ਵਿਅਕਤੀ ਦੇ ਜੀਵਨ ਵਿੱਚ ਆਪਣੇ ਪੈਰ ਜਮਾ ਲਏ ਹਨ। ਸੂਚਨਾਵਾਂ ਭੇਜਣ ਦਾ ਇਹ ਸਭ ਤੋਂ ਤੇਜ਼-ਤਰਾਰ ਵਸੀਲਾ ਹੋ ਨਿੱਬੜਿਆ ਹੈ। ਕੋਈ ਵਾਪਰਿਆ ਵਰਤਾਰਾ ਜਾਂ ਹੋਇਆ ਐਲਾਨ ਇੱਕ ਕਲਿੱਕ ਨਾਲ ਕਿਤੇ ਦੀ ਕਿਤੇ ਪੁੱਜ ਜਾਂਦਾ ਹੈ। ਹੁਣ ਪੱਤਰਾਂ ਦੀ ਤਾਂ ਗੱਲ ਹੀ ਛੱਡੋ ਕਿਸੇ ਵਿੱਚ ਇਲੈਕਟ੍ਰਾਨਿਕ ਮੇਲ ਦੀ ਉਡੀਕ ਕਰਨ ਜਿੰਨੀ ਜਰਾਂਦ ਵੀ ਨਹੀਂ। ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਸਮੇਤ ਹੋਰ ਕਈ ਪੱਖਾਂ ਵਿੱਚ ਸਾਰਥਿਕ ਇਸਤੇਮਾਲ ਦੇ ਨਜ਼ਰੀਏ ਤੋਂ ਸੋਸ਼ਲ ਮੀਡੀਆ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਪਰ ਕਈ ਪੱਖਾਂ ਤੋਂ ਇਸ ਦਾ ਇਸਤੇਮਾਲ ਸਮਾਜ ਲਈ ਖਤਰਾ ਵੀ ਬਣ ਰਿਹਾ ਹੈ। ਅਫਵਾਹਾਂ ਫੈਲਾਉਣ ਤੇ ਧਾਰਮਿਕ ਜਜਬਾਤ ਭੜਕਾਉਣ ਤੋਂ ਲੈ ਕੇ ਇਸਦੇ ਹੋਰ ਬਹੁਤ ਸਾਰੇ ਇਸਤੇਮਾਲ ਚਿੰਤਾ ਦਾ ਵਿਸ਼ਾ ਹਨ। ਸੋਸ਼ਲ ਮੀਡੀਆ ਦੀ ਇਨਸਾਨ ‘ਤੇ ਗ੍ਰਿਫਤ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਇੱਕ ਤਰ੍ਹਾਂ ਨਾਲ ਇਨਸਾਨ ਸੋਸ਼ਲ ਮੀਡੀਆ ਦਾ ਗੁਲਾਮ ਬਣਦਾ ਜਾ ਰਿਹਾ ਹੈ ਅਤੇ ਮਜ਼ੇ ਦੀ ਗੱਲ ਇਹ ਹੈ ਕਿ ਇਨਸਾਨ ਨੂੰ ਇਸਦਾ ਇਲਮ ਵੀ ਨਹੀਂ ਹੋ ਰਿਹਾ। ਨੈੱਟ ਪੈਕ ਖਤਮ ਹੋਣ ਜਾਂ ਕਿਸੇ ਹੋਰ ਵਜ੍ਹਾ ਨਾਲ ਸੋਸ਼ਲ ਮੀਡੀਆ ਰੁਕ ਜਾਵੇ ਤਾਂ ਅੱਖਾਂ ਮੂਹਰੇ ਹਨ੍ਹੇਰਾ ਆਉਣ ਵਾਲਾ ਹੋ ਜਾਂਦਾ ਹੈ। ਸੋਸ਼ਲ ਮੀਡੀਆ ਦਾ ਇਨਸਾਨੀ ਜਿੰਦਗੀ ‘ਤੇ ਪ੍ਰਭਾਵ ਹੁਣ ਖਤਰਨਾਕ ਰੂਪ ਧਾਰਨ ਕਰਨ ਲੱਗਾ ਹੈ।
ਸੋਸ਼ਲ ਮੀਡੀਆ ਨੇ ਇਨਸਾਨ ਦੀ ਨਿੱਜੀ ਜਿੰਦਗੀ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸੇ ਸਮੇਂ ਪਰਦੇ ਦੇ ਅਧਿਕਾਰੀ ਰਹੇ ਭੋਜਨ, ਪੈਸਾ ਅਤੇ ਨਾਰੀ ਸੋਸ਼ਲ ਮੀਡੀਆ ਨੇ ਸਭ ਬੇਪਰਦ ਕਰ ਦਿੱਤੇ ਹਨ। ਸੋਸ਼ਲ ਮੀਡੀਆ ਸਾਡੇ ਘਰਾਂ ਵਿੱਚ ਪ੍ਰਵੇਸ਼ ਕਰਨ ਉਪਰੰਤ ਸਾਡੇ ਬਿਸਤਰਿਆਂ ਤੱਕ ਪੁੱਜ ਗਿਆ ਹੈ। ਸੋਸ਼ਲ ਮੀਡੀਆ ਦੀ ਦੀਵਾਨਗੀ ਦਾ ਕਮਾਲ ਵੇਖੋ ਲੋਕ ਆਪਣੀਆਂ ਖਾਣ ਵਾਲੀਆਂ ਥਾਲੀਆਂ ਦੀਆਂ ਫੋਟੋਆਂ ਵਟਸਅਪ ਜਾਂ ਫੇਸਬੁੱਕ ‘ਤੇ ਸ਼ੇਅਰ ਕਰਨ ਲੱਗੇ ਹਨ। ਮੀਂਹ ਪਿਆ ਹੋਵੇ ਤਾਂ ਘਰ ਵਿੱਚ ਬਣਦੇ ਪਕੌੜਿਆਂ, ਗੁਲਗਲਿਆਂ, ਪੂੜਿਆਂ ਜਾਂ ਹੋਰ ਪਕਵਾਨਾਂ ਦੀਆਂ ਫੋਟੋਆਂ ਖਿੱਚ ਕੇ ਫਟਾਫਟ ਸ਼ੇਅਰ ਕਰਨਗੇ ਤੇ ਨਾਲ ਲਿਖਣਗੇ ਆਉ ਖਾਈਏ ਆਦਿ! ਉਏ ਭਲਿਉਮਾਣਸੋ ਕੁੱਝ ਤਾਂ ਸੋਚੋ, ਸਾਡੇ ਬਜ਼ੁਰਗਾਂ ਵੱਲੋਂ ਭੋਜਨ ਨੂੰ ਪਰਦੇ ਵਿੱਚ ਰੱਖਣ ਦੀਆਂ ਹਦਾਇਤਾਂ ਦੀ ਇੰਝ ਤਾਂ ਖਿੱਲੀ ਨਾ ਉਡਾਓ। ਤੁਸੀਂ ਬਣਾਇਆ ਜੀ ਸਦਕੇ ਬਣਾਓ ਤੇ ਖਾਓ। ਦੂਜਿਆਂ ਸਾਹਮਣੇ ਆਪਣੇ ਭੋਜਨ ਦੀ ਨੁਮਾਇਸ਼ ਕਿੱਧਰ ਦੀ ਸਿਆਣਪ ਹੈ ਤੇ ਕਿੱਧਰ ਦਾ ਮਾਅਰਕਾ। ਹੋ ਸਕਦਾ ਹੈ ਬਾਕੀ ਵੀ ਸਭ ਨੇ ਬਣਾਇਆ ਹੋਵੇ। ਨਾਲੇ ਸੋਸ਼ਲ ਮੀਡੀਆ ‘ਤੇ ਪਕਵਾਨ ਦੀ ਫੋਟੋ ਸ਼ੇਅਰ ਕਰਕੇ ਲਿਖਣਾ ਆਉ ਖਾਈਏ ਆਪਣੇ-ਆਪ ਵਿੱਚ ਹੀ ਹਾਸੋਹੀਣੀ ਗੱਲ ਹੈ। ਸੋਸ਼ਲ ਮੀਡੀਆ ‘ਤੇ ਪੜ੍ਹ ਕੇ ਕਿਸੇ ਦੇ ਘਰੇ ਖਾਣ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਕਈ ਲੋਕ ਸਾਗ ਬਣਾਉਣ, ਖੋਆ ਕੱਢਣ, ਪੰਜੀਰੀ ਰਲਾਉਣ ਅਤੇ ਕਈ ਵਾਰ ਤਾਂ ਰੋਟੀਆਂ ਬਣਾਉਂਦੀਆਂ ਆਪਣੇ ਘਰਾਂ ਦੀਆਂ ਧੀਆਂ-ਭੈਣਾਂ ਦੀਆਂ ਫੋਟੋਆਂ ਬੜੀ ਸ਼ਾਨ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ। ਭੋਜਨ ਦੇ ਨਾਲ-ਨਾਲ ਸੋਸ਼ਲ ਮੀਡੀਆ ਨੇ ਨਾਰੀ ਨੂੰ ਵੀ ਬੇਪਰਦ ਕਰਕੇ ਰੱਖ ਦਿੱਤਾ ਹੈ। ਕੁੜੀਆਂ ਅਤੇ ਔਰਤਾਂ ਵੱਲੋਂ ਪੂਰੀ ਤਰ੍ਹਾਂ ਸਜ-ਧਜ ਕੇ ਖਿਚਵਾਈਆਂ ਫੋਟੋਆਂ ਵਟਸਅਪ ‘ਤੇ ਲਗਾਉਣ ਅਤੇ ਫੇਸਬੁੱਕ ‘ਤੇ ਪਾਉਣ ਦਾ ਰਿਵਾਜ਼ ਆਮ ਜਿਹਾ ਹੋ ਗਿਆ ਹੈ। ਕਈ ਵਾਰ ਧੀਆਂ-ਭੈਣਾਂ ਦੀਆਂ ਸ਼ੇਅਰ ਕੀਤੀਆਂ ਫੋਟੋਆਂ ਬਾਬਤ ਮਾੜੇ ਅਨਸਰਾਂ ਵੱਲੋਂ ਭੱਦੀਆਂ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਝਗੜੇ ਹੋਣ ਦੀਆਂ ਘਟਨਾਵਾਂ ਵੀ ਆਮ ਹੋ ਰਹੀਆਂ ਹਨ। ਸੋਸ਼ਲ ਮੀਡੀਆ ਨੇ ਪੈਸਾ ਵੀ ਪਰਦੇ ਦਾ ਅਧਿਕਾਰੀ ਨਹੀਂ ਰਹਿਣ ਦਿੱਤਾ। ਪਿਛਲੇ ਦਿਨੀਂ ਹੱਥ ਵਿੱਚ ਪਿਸਤੌਲ ਅਤੇ ਨੋਟਾਂ ਦੇ ਢੇਰ ਨਾਲ ਔਰਤ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਮੱਥੇ ‘ਤੇ ਹੱਥ ਮਾਰੇ ਬਿਨਾਂ ਨਾ ਰਿਹਾ ਗਿਆ। ਕਈ ਲਿਖਣਗੇ, ਅੱਜ ਪਹਿਲੀ ਤਨਖਾਹ ਮਿਲੀ ਹੈ ਜੀ। ਸੋਸ਼ਲ ਮੀਡੀਆ ‘ਤੇ ਘਰ ਦੀਆਂ ਗੁਪਤ ਸੂਚਨਾਵਾਂ ਸ਼ੇਅਰ ਕਰਨ ਵਾਲਿਆਂ ਨੂੰ ਅਕਸਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇੱਕ ਵਾਰ ਪੜ੍ਹਿਆ ਸੀ ਕਿ ਕਿਸੇ ਪਰਿਵਾਰ ਨੇ ਪੋਸਟ ‘ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪਰਿਵਾਰ ਫਲਾਂ ਜਗ੍ਹਾ ਚੱਲੇ ਹਾਂ’ ਪਾ ਕੇ ਚੋਰਾਂ ਨੂੰ ਖੁਦ ਹੀ ਸੂਚਨਾ ਅਤੇ ਘਰ ਆਉਣ ਦਾ ਸੱਦਾ ਦੇ ਦਿੱਤਾ ਸੀ। ਪੋਸਟ ਪੜ੍ਹ ਕੇ ਚੋਰਾਂ ਨੇ ਘਰ ‘ਤੇ ਹੱਥ ਸਾਫ ਕਰ ਦਿੱਤਾ।
ਸੋਸ਼ਲ ਮੀਡੀਆ ਦੀ ਨਿੱਜੀ ਜਿੰਦਗੀ ਵਿੱਚ ਘੁਸਪੈਠ ਵਿਚਲਾ ਇਜ਼ਾਫਾ ਸੱਚਮੁੱਚ ਹੀ ਫਿਕਰ ਕਰਨ ਵਾਲਾ ਹੈ। ਬੈੱਡਾਂ ਅਤੇ ਘਰ ਦੀਆਂ ਧੀਆਂ-ਭੈਣਾਂ ਤੱਕ ਪੁੱਜਿਆ ਸੋਸ਼ਲ ਮੀਡੀਆ ਇਸ ਤੋਂ ਅੱਗੇ ਕਿਸ ਹੱਦ ਤੱਕ ਸਾਡੀ ਨਿੱਜੀ ਜਿੰਦਗੀ ਨੂੰ ਬੇਪਰਦ ਕਰ ਸਕਦਾ ਹੈ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਸੋਸ਼ਲ ਮੀਡੀਆ ਜਰੀਏ ਆਪਣੀ ਜਿੰਦਗੀ ਦੀਆਂ ਗੁਪਤਾਵਾਂ ਨੂੰ ਜਨਤਕ ਕਰਕੇ ਆਪਣੀ ਮੂਰਖਤਾ ਦਾ ਖੁਦ ਸਬੂਤ ਦੇਣ ਵਾਲੇ ਲੋਕਾਂ ਦੀ ਸ਼ਾਇਦ ਮੱਤ ਹੀ ਮਾਰੀ ਗਈ ਹੈ। ਇਸ ਤੋਂ ਪਹਿਲਾਂ ਕਿ ਸੋਸ਼ਲ ਮੀਡੀਆ ਦਾ ਸਾਡੀ ਨਿੱਜੀ ਜਿੰਦਗੀ ਵਿੱਚ ਪ੍ਰਵੇਸ਼ ਹੋਰ ਭਿਆਨਕ ਰੂਪ ਅਖਤਿਆਰ ਕਰੇ, ਸਾਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ ਬਾਬਤ ਸੁਮੱਤ ਵਿਖਾਉਣ ਦੀ ਜਰੂਰਤ ਹੈ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਦਾ ਖ਼ਤਰਨਾਕ ਪਹਿਲੂ
ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ, ਸਟਾਕਹੋਮ ਦੀ ਰਿਪੋਰਟ
ਪ੍ਰਮੋਦ ਭਾਰਗਵ
ਅੱਜ ਪਾਕਿ ਵਿੱਚ ਅੱਤਵਾਦੀਆਂ ਇੰਨੀ ਹੋਂਦ ਸਥਾਪਿਤ ਹੋ ਗਈ ਹੈ ਕਿ ਲਸ਼ਕਰ-ਏ-ਝਾਂਗਵੀ, ਪਾਕਿਸਤਾਨੀ ਤਾਲਿਬਾਨ, ਆਫਗਾਨ ਤਾਲਿਬਾਨ ਅਤੇ ਕੁੱਝ ਹੋਰ ਅੱਤਵਾਦੀ ਗੁੱਟ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਲਈ ਵੀ ਚੁਣੌਤੀ ਬਣ ਗਏ ਹਨ। ਇਹ ਚੁਣੀ ਹੋਈ ਸਰਕਾਰ ਨੂੰ ਡੇਗ ਕੇ ਦੇਸ਼ ਦੀ ਸੱਤਾ ‘ਤੇ ਫੌਜ ਦੇ ਨਾਲ ਆਪਣਾ ਕਾਬੂ ਚਾਹੁੰਦੇ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਅਤੇ ਪਰਮਾਣੂ ਹਥਿਆਰ ਅੱਤਵਾਦੀਆਂ ਦੇ ਹੱਥ ਲੱਗ ਜਾਂਦੇ ਹਨ, ਤਾਂ ਤੈਅ ਹੈ, ਪਾਕਿ ਨੂੰ ਦੁਨੀਆ ਲਈ ਖਤਰਨਾਕ ਦੇਸ਼ ਬਣ ਜਾਣ ਵਿੱਚ ਦੇਰ ਨਹੀਂ ਲੱਗੇਗੀ ਦੁਨੀਆ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਰਮਾਣੂ ਹਥਿਆਰਾਂ ਦੀ ਗਿਣਤੀ ਵਿੱਚ ਕਮੀ ਜ਼ਰੂਰ ਆਈ ਹੈ, ਪਰ ਪਰਮਾਣੁ ਹਥਿਆਰ ਸ਼ਕਤੀ ਸੰਪੰਨ ਦੇਸ਼ ਹੁਣ ਆਪਣੇ ਹਥਿਆਰਾਂ ਦਾ ਆਧੁਨਿਕੀਕਰਨ ਕਰਕੇ ਉਨ੍ਹਾਂ ਨੂੰ ਹੋਰ ਘਾਤਕ ਬਣਾ ਰਹੇ ਹਨ। ਨਾਲ ਹੀ ਚੀਨ ਅਤੇ ਪਾਕਿਸਤਾਨ ਅਜਿਹੇ ਦੇਸ਼ ਹਨ, ਜੋ ਆਪਣੇ ਹਥਿਆਰਾਂ ਦੇ ਆਧੁਨਿਕੀਕਰਨ ਦੇ ਨਾਲ ਉਨ੍ਹਾਂ ਦੀ ਗਿਣਤੀ ਵੀ ਵਧਾ ਰਹੇ ਹਨ। ਸਟਾਕਹੋਮ ਸਥਿਤ ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ ਦੀ ਤਾਜ਼ਾ ਰਿਪੋਰਟ ਮੁਤਾਬਕ 2019 ਦੀ ਸ਼ੁਰੂਆਤ ਵਿੱਚ ਅਮਰੀਕਾ, ਰੂਸ, ਫ਼ਰਾਂਸ, ਬ੍ਰਿਟੇਨ, ਚੀਨ, ਪਾਕਿਸਤਾਨ, ਇਜ਼ਰਾਇਲ ਅਤੇ ਉੱਤਰ ਕੋਰੀਆ ਕੋਲ ਕਰੀਬ 13,865 ਹਥਿਆਰ ਸਨ, ਜਿਨ੍ਹਾਂ ਦੀ ਗਿਣਤੀ 2018 ਦੇ ਮੁਕਾਬਲੇ 600 ਘੱਟ ਹੈ। 2018 ਵਿੱਚ ਪਰਮਾਣੂ ਹਥਿਆਰਾਂ ਦੀ ਗਿਣਤੀ 14,465 ਸੀ। 13,865 ਹਥਿਆਰਾਂ ‘ਚੋਂ 3750 ਹਥਿਆਰਾਂ ਦੀ ਤੈਨਾਤੀ ਆਪਰੇਸ਼ਨ ਬਲਾਂ ਦੇ ਨਾਲ ਹੈ। ਇਨ੍ਹਾਂ ‘ਚੋਂ 2000 ਹਥਿਆਰਾਂ ਨੂੰ ਵਧੇਰੇ ਚੌਕਸੀ ਦੀ ਸੰਚਾਲਨ ਸਥਿਤੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਹਥਿਆਰਾਂ ਵਿੱਚ ਕਮੀ ਦਾ ਸਿਹਰਾ ਰੂਸ ਅਤੇ ਅਮਰੀਕਾ ਨੂੰ ਦਿੱਤਾ ਗਿਆ ਹੈ।
ਹਾਲਾਂਕਿ ਉਨ੍ਹਾਂ ਕੋਲ ਦੁਨੀਆ ਦੇ ਕੁੱਲ ਹਥਿਆਰਾਂ ਦੀ ਗਿਣਤੀ 90 ਫੀਸਦੀ ਤੋਂ ਵੀ ਜ਼ਿਆਦਾ ਹੈ। ਇਸ ਰਿਪੋਰਟ ਮੁਤਾਬਕ ਅਮਰੀਕਾ ਕੋਲ 6185, ਰੂਸ 6500, ਯੂਕੇ 200, ਫ਼ਰਾਂਸ 300, ਚੀਨ 290, ਪਾਕਿਸਤਾਨ 150-160, ਭਾਰਤ 130-140 ਅਤੇ ਇਜ਼ਰਾਇਲ ਕੋਲ 80-90 ਹਥਿਆਰ ਹਨ। ਪਰਮਾਣੂ ਹਥਿਆਰ ਕੰਟਰੋਲ ਪ੍ਰੋਗਰਾਮ ਦੇ ਡਾਇਰੈਕਟਰ ਸ਼ੈਨਨ ਕਾਇਲ ਦਾ ਕਹਿਣਾ ਹੈ, ਦੁਨੀਆ ਘੱਟ ਹਥਿਆਰ ਰੱਖਣਾ ਚਾਹੁੰਦੀ ਹੈ, ਪਰ ਉਨ੍ਹਾਂ ਦਾ ਆਧੁਨਿਕੀਕਰਨ ਕਰਕੇ ਅਕਾਰ ਛੋਟਾ ਕਰਨਾ ਚਾਹੁੰਦੀ ਹੈ। ਜਿਸਦੇ ਨਾਲ ਪਰਮਾਣੂ ਹਥਿਆਰ ਰੱਖਣ ਵਿੱਚ ਸਹੂਲਤ ਹੋਵੇ। ਦੂਜੇ ਪਾਸੇ ਅੰਤਰਰਾਸ਼ਟਰੀ ਰੱਖਿਆ ਮਾਹਿਰਾਂ ਦਾ ਅਨੁਮਾਨ ਹੈ ਕਿ ਪਾਕਿ ਕੋਲ ਭਾਰਤ ਤੋਂ ਜ਼ਿਆਦਾ ਪਰਮਾਣੂ ਹਥਿਆਰ ਹਨ। ਇਹਨਾਂ ਵਿੱਚ ਵੀ ਜ਼ਿਆਦਾਤਰ ਅਜਿਹੇ ਖਤਾਰਨਾਕ ਬੰਬ ਹਨ, ਜੋ ਵਧੇਰੇ ਰੇਡੀਓਧਰਮੀ ਪਦਾਰਥਾਂ ਨਾਲ ਭਰੇ ਹਨ। ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ‘ਤੇ ਨਜ਼ਰ ਰੱਖਣ ਵਾਲੇ ਲੇਖਕਾਂ ਦੀ ਟੀਮ ਦੀ 2018 ਵਿੱਚ ਆਈ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਕੋਲ ਇਸ ਸਮੇਂ 140 ਤੋਂ 150 ਪਰਮਾਣੂ ਹਥਿਆਰ ਹਨ।
ਜੇਕਰ ਪਰਮਾਣੂ ਅਸਤਰ-ਸ਼ਸਤਰ ਬਣਾਉਣ ਦੀ ਉਸਦੀ ਇਹੀ ਰਫ਼ਤਾਰ ਜਾਰੀ ਰਹੀ ਤਾਂ 2025 ਤੱਕ ਇਹਨਾਂ ਦੀ ਗਿਣਤੀ ਵਧ ਕੇ 220 ਤੋਂ 250 ਹੋ ਜਾਵੇਗੀ। ਜੇਕਰ ਇਹ ਸੰਭਵ ਹੋ ਜਾਂਦਾ ਹੈ ਤਾਂ ਪਾਕਿ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋ ਜਾਵੇਗਾ। ਇਸ ਰਿਪੋਰਟ ਦੇ ਪ੍ਰਮੁੱਖ ਲੇਖਕ ਐਮ ਕ੍ਰਿਸਟੇਨਸੇਨ, ਜੁਲੀਆ ਡਾਇਮੰਡ ਅਤੇ ਰਾਬਰਟ ਐਸ ਨੋਰਿਸ ਨੇ ਜਾਣਕਾਰੀ ਦਿੱਤੀ ਹੈ, ਜੋ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟ ਦੇ ਪਰਮਾਣੂ ਸੂਚਨਾ ਪ੍ਰਾਜੈਕਟ ਡਾਇਰੈਕਟਰ ਹਨ। ਜਦੋਂ ਕਿ ਅਮਰੀਕਾ ਦੀ ਹੀ ਰੱਖਿਆ ਖੂਫ਼ੀਆ ਏਜੰਸੀ ਨੇ 1999 ਵਿੱਚ ਅਨੁਮਾਨ ਲਾਇਆ ਸੀ ਕਿ 2020 ਵਿੱਚ ਪਾਕਿਸਤਾਨ ਕੋਲ 60 ਤੋਂ 80 ਪਰਮਾਣੂ ਹਥਿਆਰ ਹੀ ਤਿਆਰ ਹੋ ਸਕਣਗੇ।
ਪਾਕਿਸਤਾਨ ਦੁਨੀਆ ਲਈ ਖ਼ਤਰਨਾਕ ਦੇਸ਼ ਹੋਵੇ ਜਾਂ ਨਾ ਹੋਵੇ, ਪਰ ਭਾਰਤ ਲਈ ਉਹ ਖਤਰਨਾਕ ਹੈ। ਪੁਲਵਾਮਾ ਹਮਲੇ ਦਾ ਅਪਰਾਧੀ ਅਜ਼ਹਰ ਮਸੂਦ ਉੱਥੇ ਕੁੱਝ ਸਮਾਂ ਪਹਿਲਾਂ ਤੱਕ ਖੁੱਲ੍ਹਾ ਘੁੰਮਦਾ ਸੀ। ਇਹੀ ਨਹੀਂ ਭਾਰਤ ਦੇ ਖਿਲਾਫ ਅੱਤਵਾਦੀ ਰਣਨੀਤੀਆਂ ਨੂੰ ਉਤਸ਼ਾਹਿਤ ਅਤੇ ਸੁਰੱਖਿਆ ਦੇਣ ਦਾ ਕੰਮ ਪਾਕਿ ਦੀਆਂ ਖੂਫ਼ੀਆ ਸੰਸਥਾਵਾਂ ਅਤੇ ਫੌਜ ਵੀ ਕਰ ਰਹੀ ਹੈ। ਅੱਤਵਾਦੀ ਸੰਗਠਨਾਂ ਦਾ ਸੰਘਰਸ਼ ਸ਼ੀਆ ਬਨਾਮ ਸੁੰਨੀ ਮੁਸਲਮਾਨ ਅੱਤਵਾਦੀਆਂ ਵਿੱਚ ਤਬਦੀਲ ਹੋਣ ਲੱਗਾ ਹੈ। ਇਸ ਨਾਲ ਪਾਕਿ ਵਿੱਚ ਅੰਤਰਕਲੇਸ਼ ਅਤੇ ਅਸਥਿਰਤਾ ਵਧੀ ਹੈ। ਬਲੂਚਿਸਤਾਨ ਅਤੇ ਸਿੰਧ ਪ੍ਰਾਂਤ ਵਿੱਚ ਇਨ੍ਹਾਂ ਅੱਤਵਾਦੀਆਂ ‘ਤੇ ਕਾਬੂ ਲਈ ਫੌਜੀ ਅਭਿਆਨ ਚਲਾਉਣੇ ਪਏ ਹਨ। ਬਾਵਜੂਦ, ਪਾਕਿਸਤਾਨ ਦੀ ਇੱਕ ਵੱਡੀ ਆਬਾਦੀ ਫੌਜ ਅਤੇ ਖੂਫ਼ੀਆ ਤੰਤਰ ਤਾਲਿਬਾਨ, ਅਲਕਾਇਦਾ, ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਗੁੱਟਾਂ ਨੂੰ ਖਤਰਨਾਕ ਨਹੀਂ ਮੰਨਦੇ ਦੂਜੀ ਸੰਸਾਰ ਲੜਾਈ ਦੌਰਾਨ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ 6 ਅਗਸਤ ਅਤੇ ਨਾਗਾਸਾਕੀ ਉੱਤੇ 9 ਅਗਸਤ 1945 ਨੂੰ ਪਰਮਾਣੂ ਬੰਬ ਸੁੱਟੇ ਸਨ।
ਇਨ੍ਹਾਂ ਬੰਬਾਂ ਨਾਲ ਹੋਏ ਧਮਾਕੇ ਅਤੇ ਧਮਾਕੇ ਨਾਲ ਫੈਲਣ ਵਾਲੀ ਰੇਡੀਓਧਰਮੀ ਵਿਕਿਰਣ ਕਾਰਨ ਲੱਖਾਂ ਲੋਕ ਤਾਂ ਮਰੇ ਹੀ, ਹਜਾਰਾਂ ਲੋਕ ਅਨੇਕਾਂ ਸਾਲਾਂ ਤੱਕ ਲਾਇਲਾਜ਼ ਬਿਮਾਰੀਆਂ ਦੀ ਵੀ ਗ੍ਰਿਫਤ ਵਿੱਚ ਰਹੇ। ਵਿਕਿਰਣ ਪ੍ਰਭਾਵਿਤ ਖੇਤਰ ਵਿੱਚ ਦਹਾਕਿਆਂ ਤੱਕ ਅਪੰਗ ਬੱਚਿਆਂ ਦੇ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਿਹਾ। ਅੱਜ ਵੀ ਇਸ ਇਲਾਕੇ ਵਿੱਚ ਲੰਗੜੇ-ਲੂਲੇ ਬੱਚੇ ਪੈਦਾ ਹੁੰਦੇ ਹਨ। ਅਮਰੀਕਾ ਨੇ ਪਹਿਲਾ ਪ੍ਰੀਖਣ 1945 ਵਿੱਚ ਕੀਤਾ ਸੀ। ਤੱਦ ਪਰਮਾਣੂ ਹਥਿਆਰ ਨਿਰਮਾਣ ਦੀ ਪਹਿਲੀ ਸਟੇਜ ਵਿੱਚ ਸਨ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਘਾਤਕ ਅਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ। ਲਿਹਾਜ਼ਾ ਹੁਣ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਬਰਬਾਦੀ ਦੀ ਭਿਆਨਕਤਾ ਹਿਰੋਸ਼ੀਮਾ ਅਤੇ ਨਾਗਾਸਾਕੀ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ ਇਸ ਲਈ ਕਿਹਾ ਜਾ ਰਿਹਾ ਹੈ ਕਿ ਅੱਜ ਦੁਨੀਆ ਕੋਲ ਇੰਨੀ ਵੱਡੀ ਮਾਤਰਾ ਵਿੱਚ ਪਰਮਾਣੂ ਹਥਿਆਰ ਹਨ ਕਿ ਸਮੁੱਚੀ ਧਰਤੀ ਨੂੰ ਇੱਕ ਵਾਰ ਨਹੀਂ, ਅਨੇਕਾਂ ਵਾਰ ਤਬਾਹ ਕੀਤਾ ਜਾ ਸਕਦਾ ਹੈ।
ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿ ਵਿੱਚ ਪਰਮਾਣੂ ਲੜਾਈ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤਾਂ ਇਸਦੇ ਪਹਿਲੇ ਹੀ ਪ੍ਰਯੋਗ ਵਿੱਚ 12 ਕਰੋੜ ਲੋਕ ਤੱਤਕਾਲ ਪ੍ਰਭਾਵਿਤ ਹੋਣਗੇ। ਨਿਊਯਾਰਕ ਟਾਈਮਸ ਨੇ ਖਬਰ ਦਿੱਤੀ ਹੈ ਕਿ ਅਜਿਹੇ ਹਾਲਾਤ ਵਿੱਚ ਜਿਸ ਦੇਸ਼ ‘ਤੇ ਪਰਮਾਣੂ ਬੰਬ ਡਿੱਗੇਗਾ, ਉੱਥੇ ਡੇਢ ਤੋਂ ਦੋ ਕਰੋੜ ਲੋਕ ਤੱਤਕਾਲ ਮੌਤ ਦੀ ਗ੍ਰਿਫਤ ਵਿੱਚ ਆ ਜਾਣਗੇ। ਨਾਲ ਹੀ ਇਸਦੇ ਵਿਕਿਰਣ ਦੇ ਪ੍ਰਭਾਵ ਵਿੱਚ ਆਏ ਲੋਕ 20 ਸਾਲ ਤੱਕ ਨਰਕਮਈ ਅਸਰਾਂ ਨੂੰ ਝੱਲਦੇ ਰਹਿਣਗੇ। ਜੇਕਰ ਇਹ ਲੜਾਈ ਸ਼ੁਰੂ ਹੋ ਜਾਂਦੀ ਹੈ ਅਤੇ ਪਰਮਾਣੂ ਹਥਿਆਰਾਂ ਨਾਲ ਹਮਲੇ ਸ਼ੁਰੂ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰਨ ਦੀ ਤਕਨੀਕ ਫਿਲਹਾਲ ਕਾਰਗਰ ਨਹੀਂ ਹੈ। ਪਾਕਿ ਕੋਲ ਸ਼ਾਹੀਨ ਮਿਜ਼ਾਇਲ ਹੈ, ਜਿਸਦੀ ਮਾਰੂ ਸਮਰੱਥਾ 1800 ਤੋਂ 1900 ਕਿਮੀ. ਹੈ। ਇਸਦੇ ਮੁਕਾਬਲੇ ਭਾਰਤ ਕੋਲ ਅਗਨੀ ਵਰਗੀ ਤਾਕਤਵਰ ਮਿਜ਼ਾਇਲਾਂ ਦੀ ਪੂਰੀ ਇੱਕ ਲੜੀ ਹੈ। ਇਹਨਾਂ ਦੀ ਮਾਰੂ ਸਮਰੱਥਾ 5000 ਤੋਂ 8000 ਕਿਮੀ. ਤੱਕ ਹੈ। ਇਹੀ ਨਹੀਂ ਭਾਰਤ ਕੋਲ ਪਰਮਾਣੂ ਬੰਬ ਛੱਡਣ ਲਈ ਅਜਿਹੀ ਤਿੰਨ ਪੱਧਰੀ ਵਿਵਸਥਾ ਹੈ ਕਿ ਅਸੀਂ ਜਮੀਨ, ਪਾਣੀ ਅਤੇ ਹਵਾ ‘ਚੋਂ ਵੀ ਮਿਜ਼ਾਇਲਾਂ ਦਾਗਣ ਵਿੱਚ ਸਮਰੱਥ ਹਾਂ। ਭਾਰਤ ਦੀਆਂ ਕੁੱਝ ਮਿਜ਼ਾਇਲਾਂ ਨੂੰ ਤਾਂ ਰੇਲ ਦੀਆਂ ਪਟਰੀਆਂ ਤੋਂ ਵੀ ਦਾਗਿਆ ਜਾ ਸਕਦਾ ਹੈ। ਨਾਲ ਹੀ ਸਾਡੇ ਕੋਲ ਉਪਗ੍ਰਹਿ ਤੋਂ ਨਿਗਰਾਨੀ ਪ੍ਰਣਾਲੀ ਵੀ ਹੈ। ਭਾਰਤ ਦਾ ਸੰਕਟ ਸਿਰਫ਼ ਇੰਨਾ ਹੈ ਕਿ ਉਸਦੇ ਹੱਥ, ਪਹਿਲਾਂ ਪਰਮਾਣੂ ਹਥਿਆਰ ਦੀ ਵਰਤੋਂ ਨਾ ਕਰਨ ਦੀ ਨੀਤੀ ਨਾਲ ਬੱਝੇ ਹਨ। ਭਾਰਤ ਨੂੰ ਪਿੱਠ ਵਿੱਚ ਛੁਰਾ ਮਾਰਨ ਵਾਲੇ ਦੇਸ਼ ਪਾਕਿਸਤਾਨ ਦੇ ਪਰਿਪੱਖ ਵਿੱਚ ਇਸ ਨੀਤੀ ਨਾਲ ਬੱਝੇ ਰਹਿਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ, ਭਾਵ, ਪਰਮਾਣੂ ਹਥਿਆਰਾਂ ਦੇ ਵਧਦੇ ਮੁਕਾਬਲੇ ਵਿੱਚ ਭਾਰਤ ਨੂੰ ਇਸ ਨੀਤੀ ਨਾਲ ਬੱਝੇ ਰਹਿਣਾ ਰਾਸ਼ਟਰਹਿੱਤ ਵਿੱਚ ਠੀਕ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਭਾ ਜੇਲ੍ਹ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ ‘ਤੇ ਬੇਅਦਬੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ ‘ਚ ਰੱਖਿਆ ਗਿਆ ਸੀ ਅਜਿਹੇ ਮਾਮਲੇ ‘ਚ ਹਮਲਾਵਰ ਬਿੱਟੂ ਤੱਕ ਕਿਵੇਂ ਪਹੁੰਚ ਗਏ ਤੇ ਕਿਸ ਤਰ੍ਹਾਂ ਉਹਨਾਂ ਦੇ ਹੱਥ ਲੋਹੇ ਦੀਆਂ ਰਾਡਾਂ ਆ ਗਈਆਂ ਇਹ ਸਭ ਗੱਲਾਂ ਜੇਲ੍ਹ ਪ੍ਰਸ਼ਾਸਨ ਦੀ ਨਾ ਸਿਰਫ਼ ਲਾਪਰਵਾਹੀ ਹੈ ਸਗੋਂ ਕਿਸੇ ਸਾਜਿਸ਼ ਦਾ ਸ਼ੱਕ ਵੀ ਪੈਦਾ ਕਰਦੀਆਂ ਹਨ ਜੇਲ੍ਹ ਦੇ ਮੁੱਖ ਦਰਵਾਜੇ ਦੀ ਡਿਓਢੀ ‘ਚ ਲੱਗੇ ਸੂਚਨਾ ਫੱਟਿਆਂ ‘ਤੇ ਕਈ ਹਦਾਇਤਾਂ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਚਾਕੂ ਤੋਂ ਲੈ ਕੇ ਕੋਈ ਨੁਕੀਲੇ ਹਥਿਆਰ ਲਿਜਾਣ ਦੀ ਮਨਾਹੀ ਹੈ ਇੱਥੋਂ ਤੱਕ ਕਿ ਫੁੱਟ ਦੋ ਫੁੱਟ ਡੰਡਾ ਨਹੀਂ ਲਿਜਾਇਆ ਜਾ ਸਕਦਾ ਫਿਰ ਉਸਾਰੀ ਵਾਸਤੇ ਲਿਆਂਦੇ ਗਏ ਲੋਹੇ ਦੇ ਸਰੀਏ ਨੂੰ ਕੈਦੀਆਂ ਦੀ ਪਹੁੰਚ ਤੋਂ ਦੂਰ ਕਿਉਂ ਨਹੀਂ ਰੱਖਿਆ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਕਿਸੇ ਘਟਨਾ ਤੋਂ ਸਬਕ ਨਹੀਂ ਲੈ ਰਹੀਆਂ ਸਾਲ 2016 ਅੰਦਰ ਨਾਭਾ ਦੀ ਇੱਕ ਹੋਰ ਤੇ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਜੇਲ੍ਹ ‘ਤੇ ਗੈਂਗਸਟਰਾਂ ਨੇ ਹਮਲਾ ਕਰਕੇ ਆਪਣੇ ਸਾਥੀ ਛੁਡਾ ਲਏ ਸਨ ਉਸ ਵੇਲੇ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ ਨੂੰ ਜੇਲ੍ਹਾਂ ਦੀ ਮਾੜੀ ਹਾਲਤ ਕਰਕੇ ਭੰਡਿਆ ਸੀ ਅੱਜ ਕਾਂਗਰਸ ਸਰਕਾਰ ‘ਚ ਵੀ ਜੇਲ੍ਹਾਂ ਅੰਦਰ ਨਸ਼ੇ ਤੇ ਮੋਬਾਇਲ ਫੋਨ ਮਿਲਣੇ ਤੇ ਹਿੰਸਾ ਦੀਆਂ ਘਟਨਾਵਾਂ ਜਿਉਂ ਦੀਆਂ ਤਿਉਂ ਜਾਰੀ ਹਨ ਦਰਅਸਲ ਪੰਜਾਬ ਦਾ ਜੇਲ੍ਹ ਪ੍ਰਸ਼ਾਸਨ ਖਤਰਨਾਕ ਸਾਜਿਸ਼ਾਂ ਲਈ ਪਹਿਲਾਂ ਹੀ ਚਰਚਾ ‘ਚ ਆ ਚੁੱਕਾ ਸੀ ਅਜੇ ਦੋ ਮਹੀਨੇ ਪਹਿਲਾਂ ਪਟਿਆਲਾ ਜੇਲ੍ਹ ਅੰਦਰ ਹੀ ਗੈਂਗਸਟਰਾਂ ਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦਾ ਮਾਮਲਾ ਬੇਨਕਾਬ ਹੋਇਆ ਸੀ ਜਿਸ ਵਿੱਚ ਜੇਲ੍ਹ ਅਧਿਕਾਰੀ ਕੁਝ ਗੈਂਗਸਟਰਾਂ ਤੋਂ ਸਰਦੇ-ਪੁੱਜਦੇ ਕੈਦੀਆਂ ਦੀ ਕੁੱਟਮਾਰ ਕਰਵਾ ਕੇ ਲੱਖਾਂ ਰੁਪਏ ਦੀ ਵਸੂਲੀ ਕਰਦੇ ਸਨ ਜਦੋਂ ਸੱਚਾਈ ਸਾਹਮਣੇ ਆਈ ਤਾਂ ਸੈਂਟਰਲ ਜੇਲ੍ਹ ਪਟਿਆਲਾ ਦੇ ਦੋ ਸਹਾਇਕ ਸੁਪਰਡੈਂਟ ਤੇ ਇੱਕ ਹੈੱਡ ਵਾਰਡਨ ਨੂੰ ਗ੍ਰਹਿ ਵਿਭਾਗ ਵੱਲੋਂ ਬਰਖਾਸਤ ਕੀਤਾ ਗਿਆ ਇਹ ਕਹਿਣ ‘ਚ ਕੋਈ ਦੋ ਰਾਇ ਨਹੀਂ ਕਿ ਜੇਲ੍ਹਾਂ ਕੁਝ ਭ੍ਰਿਸ਼ਟ ਅਧਿਕਾਰੀਆਂ, ਨਸ਼ਾ ਤਸਕਰਾਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ  ਬਣ ਗਈਆਂ ਹਨ ਸਰਕਾਰ ਨੂੰ ਇਹ ਮਾਮਲਾ ਗੰਭੀਰਤਾ ਨਾਲ ਲੈ ਕੇ ਜਿੱਥੇ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਉੱਥੇ ਕੈਦੀਆਂ/ਹਵਾਲਾਤੀਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਦੀ ਭਾਰੀ ਜਰੂਰਤ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਿੰਦਰਪਾਲ ਬਿੱਟੂ ਮਾਮਲੇ ‘ਚ ਜੇਲ੍ਹ ਪ੍ਰਸ਼ਾਸਨ ਦੀਆਂ ਨਕਾਮੀਆਂ ਕਿਸੇ ਸਾਜਿਸ਼ ਦਾ ਹਿੱਸਾ ਹਨ, ਇਸ ਦੀ ਡੂੰਘੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ
ਜਗਦੇਵ ਸਿੰਘ (ਸਾਬਕਾ ਫੌਜੀ)
ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ ‘ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ਜਹਾਜ਼ ਵਿੱਚੋਂ ਉੱਤਰਿਆ ਤਾਂ ਮੀਡੀਆ ਅਤੇ ਹੁਕਮਾਂ ਦੇ ਬੱਧੇ ਸੁਰੱਖਿਆ ਕਰਮਚਾਰੀਆਂ ਨੇ ਲੋੜ ਤੋਂ ਵੱਧ ਚਤੁਰ-ਚਲਾਕ ਸਫੈਦ ਪੋਸ਼ਾਂ ਦਾ ਘੜਮੱਸ ਪਿਆ ਦੇਖਿਆ ਸੰਨੀ ਦਿਓਲ ਨਾਲ ਸਾਡਾ ਕੁੱਝ ਲਗਾਓ ਹੈ ਕਿਉਂਕਿ ਉਸਦੀਆਂ ਫਿਲਮਾਂ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਹਨ ਫਿਲਮਾਂ ਵਿੱਚੋਂ ਉਸ ਨੇ ਇੱਕ ਫਿਲਮ ਸੰਨ 1971 ਵਾਲੀ ਰਾਜਸਥਾਨ ਦੀ ਲੌਂਗੋਵਾਲ ਪੋਸਟ ਵਾਲੀ ਬਾਰਡਰ ਫਿਲਮ ਬਣਾਈ ਸੀ ਅਤੇ ਇਸ ਵਿੱਚ ਉਸ ਨੇ ਉਸ ਵੇਲੇ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਬਾਰਡਰ ਫਿਲਮ ਬਣਾ ਕੇ ਸਾਡੀ 23 ਪੰਜਾਬ ਪਲਟਨ ਦੀ ਬਹਾਦਰੀ ਦਾ ਨਮੂਨਾ ਬੜੇ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਇਹ ਫਿਲਮ ਲੋਕਾਂ ਨੇ ਬਹੁਤ ਪਸੰਦ ਕੀਤੀ।
ਭਾਰਤੀ ਫੌਜ ਕਿਸੇ ਇੱਕ ਪਾਰਟੀ ਦੀ ਨਾ ਹੋ ਕੇ ਸਾਰੇ ਦੇਸ਼ ਦੀ ਸਾਂਝੀ ਹੁੰਦੀ ਹੈ ਇਸੇ ਤਰ੍ਹਾਂ ਫਿਲਮੀ ਕਲਾਕਾਰ, ਚੰਗੇ ਗਾਇਕ, ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਹਨ ਸੰਨੀ ਦਿਓਲ ਨੂੰ ਵੀ ਕਿਸੇ ਇੱਕ ਪਾਰਟੀ ਵੱਲੋਂ ਚੋਣ ਨਹੀਂ ਲੜਨੀ ਚਾਹੀਦੀ ਸੀ ਇਸ ਨਾਲ ਉਸ ਦੀ ਹਰਮਨਪਿਆਰਤਾ ‘ਤੇ ਬਹੁਤ ਵੱਡਾ ਫਰਕ ਪਵੇਗਾ ਕੁੱਝ ਸੱਤਾ ਦੇ ਭੁੱਖੇ, ਲਾਲਚੀ, ਅੰਨ੍ਹੇ-ਬੋਲੇ ਸਿਆਸਤਦਾਨ ਸੱਤਾ ਹਥਿਆਉਣ ਦੀ ਖਾਤਰ ਕੁੱਝ ਵੀ ਕਰ ਸਕਦੇ ਹਨ ਜਿਵੇਂ ਲੋਕਾਂ ਵਿੱਚ ਨਫ਼ਰਤ ਬੀਜ ਕੇ ਦੰਗੇ-ਫਸਾਦ ਕਰਾਉਣੇ, ਪੂਜਣ ਯੋਗ ਗ੍ਰੰਥਾਂ ਦੀ ਬੇਅਦਬੀ ਕਰਾਉਣਾ ਆਦਿ ਬਾਰਡਰ ਫਿਲਮ ਬਹੁਤ ਚੰਗੀ ਬਣੀ ਸੀ ਪਰੰਤੂ ਕੁੱਝ ਸੱਚਾਈ ਤੋਂ ਪਰ੍ਹੇ ਹੋ ਕੇ ਬਣੀ ਇਸ ਲੜਾਈ ਵਿੱਚ ਅਸੀਂ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਪਾਕਿਸਤਾਨੀ ਫੌਜ ਦਾ ਵੱਧ ਤੋਂ ਵੱਧ ਨੁਕਸਾਨ ਕਰਕੇ ਭਜਾਇਆ ਸਾਡੀ ਪਲਟਨ ਦੇ 3 ਜਵਾਨ ਸ਼ਹੀਦ ਹੋਏ ਸਨ ਅਤੇ 3 ਟੈਂਕ ਹਮਲੇ ‘ਚ ਤਬਾਹ ਹੋਏ ਸ਼ਹੀਦ ਹੋਣ ਵਾਲੇ ਜਵਾਨਾਂ ਦਾ ਨਾਂਅ ਸ਼ਹੀਦ ਜਗਜੀਤ ਸਿੰਘ, ਸ਼ਹੀਦ ਚਰਨਦਾਸ, ਸ਼ਹੀਦ ਬਿਸ਼ਨ ਦਾਸ ਹੀ ਵੀਰਗਤੀ ਨੂੰ ਪ੍ਰਾਪਤ ਹੋਏ ਸਨ 4 ਤੋਂ 5 ਦਸੰਬਰ 1971 ਦੀ ਦਰਮਿਆਨੀ ਰਾਤ ਨੂੰ ਸਾਡੀ ਇੱਕ ਪਲਾਟੂਨ ਜਿਸ ਦੀ ਕਮਾਂਡ ਲੈਫਟੀਨੈਂਟ ਧਰਮਵੀਰ ਕਰ ਰਹੇ ਸਨ, ਲਗਭਗ ਰਾਤ ਦੇ 8 ਵਜੇ ਕਰੀਬ ਟੈਂਕਾਂ ਦੀ ਲੰਮੀ ਕਤਾਰ ਅਤੇ ਪਾਕਿਸਤਾਨੀ ਫੌਜ ਦਾ ਇੱਕ ਬ੍ਰਿਗੇਡ ਤੂਫਾਨ ਬਣ ਕੇ ਸਾਡੀ ਪੋਸਟ ਵੱਲ ਵਧ ਰਿਹਾ ਸੀ ਲੈਫਟੀਨੈਂਟ ਧਰਮਵੀਰ ਨੇ ਬੜੀ ਸੂਝ-ਬੂਝ ਅਤੇ ਦਲੇਰੀ ਕਰਕੇ ਸਾਰੇ ਜਵਾਨਾਂ ਸਮੇਤ ਝਾੜੀਆਂ ਵਿੱਚ ਪੁਜੀਸ਼ਨਾਂ ਲੈ ਲਈਆਂ ਟੈਂਕਾਂ ਦੀ ਗਿਣਤੀ ਨੇ ਪਾਕਿਸਤਾਨੀ ਫੌਜ਼ ਦੀ ਹਰਕਤ ਬਾਰੇ ਸਾਨੂੰ ਹੁਸ਼ਿਆਰ ਕਰ ਦਿੱਤਾ ਅਸੀਂ 9-10 ਵਜੇ ਦਰਮਿਆਨ ਆਪਣੇ ਮੋਰਚਿਆਂ ਵਿੱਚ ਡਟ ਗਏ ।
ਅਸੀਂ ਦੁਸ਼ਮਣ ਦੀ ਉਡੀਕ ਕਰਨ ਲੱਗ ਪਏ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਸਾਡੇ ‘ਤੇ ਕਈ ਹਮਲੇ ਕੀਤੇ ਪਰੰਤੂ ਅਸੀਂ ਜੈਕਾਰੇ ਛੱਡਦੇ ਰਹੇ ਅਤੇ ਆਪਣੇ ਹਥਿਆਰਾਂ ਨਾਲ ਫਾਇਰ ਕਰਦੇ ਰਹੇ ਪਾਕਿਸਤਾਨੀ ਫੌਜ ਦੇ ਅੱਗੇ ਚੱਟਾਨ ਬਣ ਕੇ ਖੜ੍ਹੇ ਰਹੇ ਪੁਜੀਸ਼ਨਾਂ ਬਦਲ-ਬਦਲ ਕੇ ਫਾਇਰ ਕਰਦੇ ਰਹੇ ਅਤੇ ਗੁਰੂ ਸਾਹਿਬ ਦੇ ਜੈਕਾਰੇ ਲਾਉਂਦੇ ਰਹੇ ਉਸ ਸਮੇਂ ਅਸੀਂ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਸੀ ਅਸੀਂ ਅਜਾਦ ਹੋ ਕੇ ਆਪਣੀ ਡਿਊਟੀ ਨਿਭਾਉਂਦੇ ਰਹੇ ਮੇਰੇ ਕੁੱਝ ਸਾਥੀਆਂ ਦੀ ਉਸ ਸਮੇਂ ਸਰਵਿਸ ਸਿਰਫ 9 ਜਾਂ 10 ਮਹੀਨਿਆਂ ਦੀ ਹੀ ਸੀ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਨਾਇਬ ਸੂਬੇਦਾਰ ਕਰਨੈਲ ਸਿੰਘ ਬਾਜਵਾ, ਚੰਦ ਸਿੰਘ, ਬਲਵੰਤ ਸਿੰਘ ਸਾਡਾ ਹੌਂਸਲਾ ਵਧਾਉਂਦੇ ਰਹੇ ਅਤੇ ਸਾਨੂੰ ਹੱਲਾਸ਼ੇਰੀ ਦਿੰਦੇ ਰਹੇ 5 ਦਸੰਬਰ 1971 ਦੀ ਸਵੇਰ ਨੂੰ ਜਦੋਂ ਕੁੱਝ ਚਾਨਣ ਹੋਇਆ ਤਾਂ ਸਾਡੀ ਬਹਾਦਰ ਏਅਰ ਫੋਰਸ ਦੇ ਪਾਇਲਟ ਜਹਾਜ਼ ਲੈ ਕੇ ਆਏ ਅਤੇ ਉਸਦੇ ਅਗਲੇ ਪਾਸੇ ਜੋ ਟੈਂਕ ਅਤੇ ਗੱਡੀਆਂ ਸਨ, ਉਹਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਪਾਕਿਸਤਾਨੀ ਫੌਜ ਦੇ ਭਾਰੀ ਫਾਇਰ ਦੇ ਨਾਅਰੇ ਟੈਂਕਾਂ ਦੇ ਗੋਲਿਆਂ ਦੇ ਫਾਇਰ, ਸਾਨੂੰ ਆਪਣੇ ਫਰਜ਼ ਤੋਂ ਨਹੀਂ ਹਟਾ ਸਕੇ ।
ਅਸੀਂ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਆਪਣੀ ਇਸ ਅਗਨੀ ਪਰੀਖਿਆ ਵਿੱਚੋਂ ਪੂਰੇ-ਪੂਰੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਅਤੇ ਇਹ ਜੰਗ ਜਿੱਤੀ ਹੁਣ ਮੌਜੂਦਾ ਸਮੇਂ ਵਿੱਚ ਸਾਡੇ ਸਾਥੀਆਂ ਵਿੱਚ ਕੁੱਝ ਸਾਥੀ ਉਮਰ ਦਰਾਜ ਹੋਣ ਕਰਕੇ ਸਾਡਾ ਸਾਥ ਛੱਡ ਗਏ ਹਨ ਜਿਵੇਂ ਕਿ ਉਸ ਸਮੇਂ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਮਥਰਾ ਦਾਸ, ਭਾਗੀਰਾਮ, ਕਰਨੈਲ ਸਿੰਘ ਬਾਜਵਾ, ਗੁਰਤੇਜ ਸਿੰਘ, ਗੁਰਨਾਮ ਸਿੰਘ ਅਤੇ ਕੁੱਝ ਹੋਰ ਵੱਖੋ-ਵੱਖਰੇ ਕਾਰਨਾਂ ਕਰਕੇ ਸਵਰਗਵਾਸ ਹੋ ਚੁੱਕੇ ਹਨ ਲਗਭਗ 17-18 ਫੌਜੀ ਅਸੀਂ ਠੀਕ-ਠਾਕ ਹਾਂ ਮੈਂ ਇੱਕ ਗੱਲ ਰਾਹੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਚਰਿੱਤਰ ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕਿ ਜੋ ਪਾਕਿਸਤਾਨੀ ਸੈਨਿਕ ਸਾਡੇ ਏਰੀਏ ਵਿੱਚ ਮਾਰੇ ਜਾ ਚੁੱਕੇ ਸਨ, ਸਾਨੂੰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਖਾਸ ਹੁਕਮ ਦਿੱਤੇ ਗਏ ਸਨ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਕੋਈ ਠੇਡੇ ਨਹੀਂ ਮਾਰੇਗਾ ਨਾ ਹੀ ਗਾਲੀ-ਗਲੋਚ ਕਰੇਗਾ ਬਲਕਿ ਬੜੇ ਸਨਮਾਨ ਦੇ ਨਾਲ ਉਹਨਾਂ ਨੂੰ ਦਫਨਾਇਆ ਜਾਵੇਗਾ ਅਤੇ ਸਾਡੇ ਸਾਥੀਆਂ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇੰਝ ਹੀ ਕੀਤਾ ਜਦੋਂਕਿ ਹੁਣ ਜੇਕਰ ਕੋਈ ਸਾਡਾ ਹਿੰਦੋਸਤਾਨੀ ਜਵਾਨ ਸ਼ਹੀਦ ਹੋ ਕੇ ਪਾਕਿਸਤਾਨ ਵੱਲ ਚਲਾ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਨਾਲ ਬਰਬਰਤਾ ਕੀਤੀ ਜਾਂਦੀ ਹੈ ਮੇਰੇ ਇੱਕ ਕਾਬਲ ਦੋਸਤ ਸੂਬੇਦਾਰ ਚਰਨ ਸਿੰਘ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੀਰਤੀ ਚੱਕਰ ਨਾਲ ਨਵਾਜਿਆ ਗਿਆ, ਨੇ ਵੀ ਆਪਣੀ ਸੂਝ-ਬੂਝ ਅਤੇ ਵੀਰਤਾ ਦਿਖਾਉਂਦੇ ਹੋਏ ਲਗਭਗ 40-43 ਖੂੰਖਾਰ ਵਿਦੇਸ਼ੀ ਅੱਤਵਾਦੀ ਜੋ ਕਿ ਭਾਰਤ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ ਅਤੇ ਰਸਤਾ ਭਟਕ ਗਏ ਸਨ ਤਾਂ ਉਸ ਨੇ ਬੜੀ ਬਹਾਦਰੀ ਨਾਲ ਉਹਨਾਂ ਨੂੰ ਜਾਨੋ ਮਾਰ ਦਿੱਤਾ ਸੀ।
ਹੁਣ ਇਹਨਾਂ ਗੱਲਾਂ ਨੂੰ ਬੰਦ ਕਰਦੇ ਹੋਏ ਮੈਂ ਫਿਰ ਸੰਨੀ ਦਿਓਲ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਜੇਕਰ ਸੰਨੀ ਦਿਓਲ ਜੀ ਤੁਹਾਡੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਐਨੀ ਨਜ਼ਦੀਕੀ ਹੈ ਤਾਂ ਤੁਸੀਂ ਨਰਿੰਦਰ ਮੋਦੀ ਨੂੰ ਆਪਣੇ ਕੀਤੇ ਹੋਏ ਵਾਅਦੇ ਯਾਦ ਦਿਵਾਓ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਨਾ, ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਲਾਗੂ ਕਰਨਾ, ਇਹ ਵਾਅਦੇ ਪੂਰੇ ਕੀਤੇ ਜਾਣ ਅਤੇ 5 ਸਾਲਾਂ ਵਿੱਚ ਜੋ ਜਵਾਨ ਪਾਕਿਸਤਾਨੀ ਫੌਜ ਵੱਲੋਂ ਕਾਇਰਤਾ ਪੂਰਵਕ ਕੀਤੇ ਹਮਲਿਆਂ ਨਾਲ ਸ਼ਹੀਦ ਹੋਏ ਹਨ ਉਹਨਾਂ ਨੂੰ 1-1 ਕਰੋੜ ਰੁਪਏ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿਵਾਈ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ ਸੜ ਗਈਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜਾ ਦਿੱਤਾ ਜਾਵੇ ।
ਸੰਨੀ ਦਿਓਲ ਵੱਲੋਂ ਬੋਲਿਆ ਗਿਆ ਡਾਇਲਾਗ  ‘ਯੇ ਢਾਈ ਕਿੱਲੋ ਕਾ ਹਾਥ’ ਇਹ ਸਿਰਫ ਫਿਲਮ ਇੰਸਟਰੀ ਨੂੰ ਹੀ ਜਰੂਰਤ ਹੈ ਜਦੋਂ ਕਿ ਦੇਸ਼ ਨੂੰ ਜਨਰਲ ਹਰਬਖਸ਼ ਸਿੰਘ, ਜਗਜੀਤ ਸਿਘ ਅਰੋੜਾ, ਲੌਂਗੋਵਾਲ ਦੀ ਲੜਾਈ ਲੜਨ ਵਾਲੇ ਸੈਨਿਕਾਂ ਦੀ ਸਖਤ ਜਰੂਰਤ ਹੈ ਸਾਡੀ ਮੌਜੂਦਾ ਭਾਰਤੀ ਫੌਜ ਅਤੇ ਏਅਰ ਫੋਰਸ ਅਤੇ ਹੋਰ ਬਾਕੀ ਸੁਰੱਖਿਆ ਫੋਰਸਾਂ ਬਹੁਤ ਹੀ ਕਾਬਲ ਹਨ ਇਸ ਲਈ ਇਹਨਾਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਕੁੱਝ ਸਮਾਂ ਪਹਿਲਾਂ ਪੁਲਵਾਮਾ ਵਿੱਚ ਸਾਡੇ 40 ਸੈਨਿਕ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਉਸ ਤੋਂ ਬਾਅਦ ਵੀ ਇਹ ਸਭ ਕੁੱਝ ਜਾਰੀ ਹੈ ਫੌਜ ‘ਤੇ ਸਿਆਸਤ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਣਾ ਚਾਹੀਦਾ ਹੈ ਫੌਜ ਦੀ ਬਹਾਦਰੀ ਕਾਰਨ ਹੀ ਅਸੀਂ ਘਰਾਂ ‘ਚ ਸੁਖ ਨਾਲ ਬੈਠ ਕੇ ਦੋ ਵਕਤ ਦੀ ਰੋਟੀ ਖਾ ਰਹੇ ਹਾਂ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਨੇੜਲੇ ਭਵਿੱਖ ‘ਚ ਹੁੰਦਾ ਹਾਲੇ ਨਜ਼ਰ ਨਹੀਂ ਆ ਰਿਹਾ।
ਘੱਲ ਖੁਰਦ (ਫਿਰੋਜਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਪੁਲਿਸ ਤੇ ਰੇਲਵੇ ਪੁਲਿਸ ਨੇ ਸੁਲਝਾਈ ਡਾਂਸਰ ਦੇ ਕਤਲ ਦੀ ਗੁੱਥੀ
ਆਰਕੈਸਟਰਾ ਸੰਚਾਲਕਾਂ ਵੱਲੋਂ ਆਪਣੀ ਸਾਥਣ ਦਾ ਬੇਰਹਿਮੀ ਨਾਲ ਕਤਲ
ਬਠਿੰਡਾ (ਅਸ਼ੋਕ ਵਰਮਾ) | ਸਾਈਂ ਨਗਰ ਦੇ ਨਜ਼ਦੀਕ ਰਜਬਾਹੇ ‘ਚੋਂ ਲੜਕੀ ਦੀ ਨਗਨ ਹਾਲਤ ‘ਚ ਮਿਲੀ ਕੱਟੇ ਹੋਏ ਸਿਰ ਵਾਲੀ ਲਾਸ਼ ਆਰਕੈਸਟਰਾ ਡਾਂਸਰ ਸਪਨਾ ਦੀ ਸੀ ਜਿਸ ਦਾ ਬੇਰਹਿਮੀ ਨਾਲ ਕਤਲ ਉਸ ਦੇ ਸਾਥੀਆਂ ਵੱਲੋਂ ਹੀ ਕੀਤਾ ਗਿਆ ਸੀ ਸਪਨਾ ਦਾ ਸਿਰ ਤਕਰੀਬਨ ਪੌਣਾ ਕਿੱਲੋਮੀਟਰ ਦੂਰ ਮਿਲਿਆ ਸੀ ਇਸ ਅੰਨ੍ਹੇ ਕਤਲ ਦੀ ਗੁੱਥੀ ਬਠਿੰਡਾ ਪੁਲਿਸ ਤੇ ਰੇਲਵੇ ਪੁਲਿਸ ਨੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਈ ਹੈ ਪੁਲਿਸ ਨੇ ਇਸ ਕਤਲ ਕੇਸ ‘ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਹੁਣ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਤੋਂ ਇਸ ਕਤਲ ਦੀ ਕਹਾਣੀ ਦਾ ਰਾਜ ਜਾਨਣ ਦੀ ਕੋਸ਼ਿਸ਼ ਕਰੇਗੀ ਹੈਰਾਨਕੁੰਨ ਪਹਿਲੂ ਹੈ ਕਿ ਇਸ ਮਾਮਲੇ ‘ਚ ਮਾਸਟਰਮਾਈਂਡ ਇੱਕ ਔਰਤ ਹੀ ਸੀ ਜੋ ਕਿ ਆਪਣੀ ਹੀ ਜਾਤੀ ਦੀ ਦੁਸ਼ਮਣ ਬਣ ਗਈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਨੇ ਇਸ ਸਾਂਝੀ ਸਫਲਤਾ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਸਪਨਾ ਪਿਛਲੇ ਕੁਝ ਸਮੇਂ ਤੋਂ ਆਪਣਾ ਪਰਿਵਾਰ ਛੱਡ ਕੇ ਪੂਨਮ ਉਰਫ ਪੂਜਾ ਪਤਨੀ ਬਬਲੂ ਅਰੋੜਾ ਵਾਸੀ ਕ੍ਰਿਸ਼ਨਾ ਕਲੋਨੀ ਬਠਿੰਡਾ, ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਮਨਪ੍ਰੀਤ ਸਿੰਘ ਵਾਸੀਅਨ ਬੰਗੀ ਨਗਰ ਨਾਲ ਆਰਕੈਸਟਰਾ ਦਾ ਕੰਮ ਕਰਦੀ ਸੀ ਇਸ ਕੰਮ ‘ਚੋਂ ਜੋ ਕਮਾਈ ਹੁੰਦੀ ਉਸ ‘ਚੋਂ ਉਹ ਸਪਨਾ ਨੂੰ ਹਿੱਸਾ ਨਹੀਂ ਦਿੰਦੇ ਸਨ ਪਿਛਲੇ ਕੁਝ ਦਿਨਾਂ ਤੋਂ ਸਪਨਾ ਨੇ ਡਾਂਸਰ ਵਜੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਤਿੰਨੋਂ ਜਣੇ ਉਸ ਦੇ ਦੁਸ਼ਮਣ ਬਣ ਗਏ ਸਪਨਾ ਦੇ ਵਤੀਰੇ ਤੋਂ ਖਫਾ ਪੂਜਾ ਨੇ ਖਤਰਨਾਕ ਯੋਜਨਾ ਬਣਾ ਲਈ ਜਿਸ ‘ਚ ਸੁੱਖਾ ਅਤੇ ਮੀਤ ਦੋਵਾਂ ਨੂੰ ਸ਼ਾਮਲ ਕਰ ਲਿਆ ਲੰਘੀ 15 ਅਪਰੈਲ ਨੂੰ ਤਿੰਨਾਂ ਨੇ ਸ਼ਰਾਬ ਪਿਆ ਦਿੱਤੀ ਦੇਰ ਸ਼ਾਮ ਕਰੀਬ 10 ਵਜੇ ਬਠਿੰਡਾ ਸਰਸਾ ਰੇਲਵੇ ਲਾਈਨ ਦੇ ਨਜ਼ਦੀਕ ਜੋਧਪੁਰ ਰੋਮਾਣਾ ਦੀ ਹੱਦ ‘ਚ ਲਿਜਾ ਕੇ ਉਨ੍ਹਾਂ ਨੇ ਕਾਪੇ ਨਾਲ ਸਪਨਾ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਤੇ ਸਬੂਤ ਮਿਟਾਉਣ ਲਈ ਮ੍ਰਿਤਕ ਸਪਨਾ ਦਾ ਸਿਰ ਰੇਲਵੇ ਲਾਈਨ ਤੋਂ ਦੂਰ ਖਾਲੀ ਸੂਏ ‘ਚ ਸੁੱਟ ਦਿੱਤਾ ਤੇ ਫਰਾਰ ਹੋ ਗਏ ਰਜਬਾਹੇ ਵਿਚ ਪਾਣੀ ਨਾ ਹੋਣ ਕਰਕੇ ਲਾਸ਼ ਅੱਗੇ ਨਹੀਂ ਗਈ, ਜਿਸ ਨੂੰ ਦੇਖਦਿਆਂ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਐੱਸਐੱਸਪੀ ਨੇ ਦੱਸਿਆ ਕਿ ਪੂਜਾ, ਸੁੱਖਾ ਤੇ ਮੀਤ ਤਿੰਨਾਂ ਨੂੰ ਇਸ ਕਤਲ ਲਈ ਵਰਤੇ ਕਾਪੇ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੇ ਉਸ ਖਿਲਾਫ ਲੁੱਟਾਂ-ਖੋਹਾਂ, ਨਜਾਇਜ਼ ਅਸਲਾ ਰੱਖਣ ਤੇ ਲੜਾਈ ਝਗੜਿਆਂ ਦੇ ਸੱਤ ਮੁਕੱਦਮੇ ਦਰਜ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਸੁਰਾਗ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੌਜਵਾਨਾਂ ਦੀ ਚੋਣਾਂ ਪ੍ਰਤੀ ਉਦਾਸੀਨਤਾ ਖ਼ਤਰਨਾਕ
ਕਮਲ ਬਰਾੜ
ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਹੋ ਗਿਆ ਹੈ ਅਤੇ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ 19 ਮਈ ਨੂੰ ਪਾਈਆਂ ਜਾਣਗੀਆਂ। ਇਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਅੱਜ-ਕੱਲ੍ਹ ਸਾਰੀਆਂ ਹੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂਅ ਤੈਅ ਕਰਨ ‘ਤੇ ਲੱਗੀਆਂ ਹੋਈਆਂ ਹਨ।
19 ਮਈ ਨੂੰ ਹੋਣ ਵਾਲੀ ਚੋਣ ਲਈ ਰਾਜਨੀਤਿਕ ਸਰਗਰਮੀਆਂ ਭਾਵੇਂ ਜੋਰ ਫੜ੍ਹ ਰਹੀਆਂ ਹਨ ਅਤੇ ਸਾਰੀਆਂ ਹੀ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਵੀ ਕਰਦੀਆਂ ਦਿਖਦੀਆਂ ਹਨ ਪਰੰਤੂ ਇਹਨਾਂ ਚੋਣਾਂ ਪ੍ਰਤੀ ਆਮ ਲੋਕਾਂ ਵਿੱਚ ਕੋਈ ਖਾਸ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਇਸਦਾ ਇੱਕ ਕਾਰਨ ਸ਼ਾਇਦ ਇਹ ਵੀ ਹੈ ਕਿ ਵੋਟਾਂ ਪੈਣ ਨੂੰ ਹਾਲੇ ਲਗਭਗ ਸਵਾ ਦੋ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਹੁਣ ਤੱਕ ਪੂਰੇ ਉਮੀਦਵਾਰ ਵੀ ਮੈਦਾਨ ਵਿੱਚ ਨਹੀਂ ਨਿੱਤਰੇ ਹਨ। ਆਮ ਲੋਕਾਂ ਨਾਲ ਇਸ ਬਾਰੇ ਗੱਲ ਕਰਨ ‘ਤੇ ਉਹ ਅਵੇਸਲੇ ਜਿਹੇ ਹੀ ਦਿਖਦੇ ਹਨ ਅਤੇ ਜਦੋਂ ਮੌਕਾ ਆਏਗਾ ਉਦੋਂ ਵੇਖੀ ਜਾਵੇਗੀ, ਦੀ ਤਰਜ ‘ਤੇ ਗੱਲ ਟਾਲ਼ ਦਿੰਦੇ ਹਨ।
ਦੂਜੇ ਪਾਸੇ ਨੌਜਵਾਨਾਂ ਵਿੱਚ ਇਹਨਾਂ ਚੋਣਾਂ ਪ੍ਰਤੀ ਕੋਈ ਉਤਸ਼ਾਹ ਹੋਣਾ ਤਾਂ ਦੂਰ ਉਲਟਾ ਉਹਨਾਂ ਵਿੱਚ ਸਾਡੇ ਮੌਜੂਦਾ ਰਾਜਨੀਤਿਕ ਢਾਂਚੇ ਪ੍ਰਤੀ ਨਿਰਾਸ਼ਾ ਨਜ਼ਰ ਆਉਂਦੀ ਹੈ। ਵੱਡੀ ਗਿਣਤੀ ਨੌਜਵਾਨ ਮੁੰਡੇ ਅਤੇ ਕੁੜੀਆਂ, ਜਿਹੜੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਨਹੀਂ ਹਨ, ਚੋਣ ਅਮਲ ਪ੍ਰਤੀ ਪੂਰੀ ਤਰ੍ਹਾਂ ਅਵੇਸਲੇ ਜਿਹੇ ਹੀ ਨਜ਼ਰ ਆਉਂਦੇ ਹਨ ਅਤੇ ਵੱਖ ਵੱਖ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਪ੍ਰਤੀ ਗੱਲ ਤੱਕ ਕਰਨ ਲਈ ਤਿਆਰ ਨਹੀਂ ਹਨ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਚੋਣਾਂ ਪ੍ਰਤੀ ਸਭ ਤੋਂ ਵੱਧ ਬੇਰੁਖੀ ਅਤੇ ਨਿਰਾਸ਼ਾ ਦਾ ਮਾਹੌਲ ਨੌਜਵਾਨਾਂ ਵਿੱਚ ਹੀ ਦਿਖਦਾ ਹੈ ਜਿਹਨਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਦੇਸ਼ ਵਿੱਚ ਕੁੱਲ 90 ਕਰੋੜ ਵੋਟਰ ਹਨ ਜਿਨ੍ਹਾਂ ਵਿੱਚੋਂ ਲਗਭਗ 10 ਕਰੋੜ ਦੇ ਕਰੀਬ ਨਵੇਂ ਬਣੇ ਵੋਟਰ ਅਜਿਹੇ ਹਨ ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਵੋਟਿੰਗ ਕਰਨੀ ਹੈ ਅਤੇ ਕੁੱਲ ਵੋਟਾਂ ਦਾ ਲਗਭਗ 10 ਫੀਸਦੀ ਇਹ ਹਿੱਸਾ ਜਿਸ ਵੀ ਪਾਰਟੀ ਦੇ ਹੱਕ ਵਿੱਚ ਖੜ੍ਹਾ ਹੋ ਜਾਵੇਗਾ ਉਸਦਾ ਪੱਲੜਾ ਭਾਰੀ ਹੋਣਾ ਤੈਅ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਜਿੱਥੇ ਪ੍ਰਚਾਰ ਦੇ ਅਤਿ ਆਧੁਨਿਕ ਤਰੀਕਿਆਂ ਦੀ ਵਰਤੋਂ ਉੱਪਰ ਜੋਰ ਦਿੱਤਾ ਜਾ ਰਿਹਾ ਹੈ, ਉੱਥੇ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਆਪਣਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਨੌਜਵਾਨਾਂ ਤੱਕ ਪਹੁੰਚ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਦੇਸ਼ ਦੇ ਨੌਜਵਾਨਾਂ ਵਿੱਚ ਚੋਣਾਂ ਪ੍ਰਤੀ ਬੇਰੁਖੀ ਦਾ ਮੁੱਖ ਕਾਰਨ ਸਾਡੇ ਮੌਜੂਦਾ ਰਾਜਨੀਤਿਕ ਸਿਸਟਮ ਪ੍ਰਤੀ ਨੌਜਵਾਨਾਂ ਵਿੱਚ ਬੇਭਰੋਸਗੀ ਦੀ ਭਾਵਨਾ ਹੈ। ਜ਼ਿਆਦਾਤਰ ਨੌਜਵਾਨ ਆਮ ਗੱਲਬਾਤ ਦੌਰਾਨ ਨਿਰਾਸ਼ਾ ਵਿੱਚ ਇਹ ਗੱਲ ਕਹਿੰਦੇ ਹਨ ਕਿ ਸਾਡੇ ਰਾਜਨੀਤਿਕ ਆਗੂਆਂ ਨੇ ਹੀ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਜੇਕਰ ਉਹਨਾਂ ਨੇ ਇਹਨਾਂ ਵਿੱਚੋਂ ਕਿਸੇ ਨੂੰ ਵੋਟ ਪਾ ਵੀ ਦਿੱਤੀ ਤਾਂ ਵੀ ਉਸਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਇਹਨਾਂ ਨੌਜਵਾਨਾਂ ਵਿੱਚੋਂ ਕੁੱਝ ਇਹ ਵੀ ਕਹਿੰਦੇ ਹਨ ਕਿ ਚੋਣ ਲੜਨ ਵਾਲੇ ਜਿਹਨਾਂ ਉਮੀਦਵਾਰਾਂ ਵਿੱਚ ਮੁੱਖ ਤੌਰ ‘ਤੇ ਮੁਕਾਬਲਾ ਹੋਣਾ ਹੈ ਉਹਨਾਂ ਦੋਵਾਂ ਪਾਰਟੀਆਂ (ਐਨਡੀਏ ਅਤੇ ਯੂਪੀਏ) ਨੂੰ ਲੋਕ ਪਹਿਲਾਂ ਵੀ ਅਜਮਾ ਚੁੱਕੇ ਹਨ ਪਰੰਤੂ ਹੁਣ ਤੱਕ ਇਹਨਾਂ ਵਿੱਚੋਂ ਕਿਸੇ ਦੀ ਵੀ ਕਾਰਗੁਜ਼ਾਰੀ ਆਮ ਲੋਕਾਂ ਦੀ ਕਸੌਟੀ ‘ਤੇ ਖਰੀ ਨਹੀਂ ਉੱਤਰੀ ਹੈ।
ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਵਧ-ਚੜ੍ਹ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਐਨਡੀਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਦਾਅਵਾ ਕਰ ਰਹੀ ਹੈ ਕਿ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਭਰੋਸੇਯੋਗਤਾ ਅਤੇ ਹਰਮਨਪਿਆਰਤਾ ਵਧਣ ਨਾਲ ਦੇਸ਼ ਦੇ ਨੌਜਵਾਨ ਉਹਨਾਂ ‘ਤੇ ਹੀ ਭਰੋਸਾ ਕਰਦੇ ਹਨ ਪਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਜ਼ਿਆਦਾਤਰ ਨੌਜਵਾਨ ਆਮ ਗੱਲਬਾਤ ਦੌਰਾਨ ਇਹਨਾਂ ਦੋਵਾਂ ਪਾਰਟੀਆਂ ਨੂੰ ਇੱਕੋ ਵਰਗਾ ਹੀ ਮੰਨਦੇ ਹਨ ਅਤੇ ਉਹ ਇਹਨਾਂ ਵਿੱਚੋਂ ਕਿਸੇ ਵੀ ਉੱਪਰ ਭਰੋਸਾ ਕਰਨ ਲਈ ਤਿਆਰ ਨਹੀਂ ਦਿਖਦੇ।
ਹੁਣ ਤੱਕ ਕਿਸੇ ਵੀ ਰਾਜਨੀਤਿਕ ਧਿਰ ਨਾਲ ਨਾ ਜੁੜਨ ਵਾਲੇ ਇਹਨਾਂ ਨੌਜਵਾਨਾਂ ਨੂੰ ਇਹ ਜਰੂਰ ਲੱਗਦਾ ਹੈ ਕਿ ਪਿਛਲੇ ਸਮੇਂ ਦੌਰਾਨ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੇ ਦੇਸ਼ ਵਿੱਚ ਰਾਜਨੀਤੀ ਦਾ ਇੱਕ ਸਾਰਥਿਕ ਬਦਲ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਸਦੀ ਮੌਜੂਦਾ ਕਾਰਗੁਜ਼ਾਰੀ ਕਾਰਨ ਉਹ ਆਮ ਆਦਮੀ ਪਾਰਟੀ ਤੋਂ ਵੀ ਨਿਰਾਸ਼ ਦਿਖਦੇ ਹਨ। ਜਿਆਦਾਤਰ ਨੌਜਵਾਨ ਤਾਂ ਇਹੀ ਕਹਿੰਦੇ ਹਨ ਕਿ ਜਾਂ ਤਾਂ ਉਹ ਵੋਟ ਪਾਉਣਗੇ ਹੀ ਨਹੀਂ ਅਤੇ ਜੇਕਰ ਵੋਟ ਪਾਉਣ ਗਏ ਤਾਂ ਵੀ ਉਹ ਨੋਟਾ (ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲੇ) ਦੇ ਬਟਨ ਨੂੰ ਹੀ ਆਪਣੀ ਵੋਟ ਦੇਣਗੇ।
ਸਾਡੇ ਨੌਜਵਾਨਾਂ ਵਿੱਚ ਚੋਣ ਅਮਲ ਪ੍ਰਤੀ ਪਾਈ ਜਾਣ ਵਾਲੀ ਇਹ ਬੇਰੁਖੀ ਇਹ ਜ਼ਾਹਿਰ ਕਰਦੀ ਹੈ ਕਿ ਰਾਜਨੀਤਿਕ ਪਾਰਟੀਆਂ ਭਾਵੇਂ ਕਿੰਨੇ ਵੀ ਦਾਅਵੇ ਕਰਨ ਪਰੰਤੂ ਅਸਲ ਵਿੱਚ ਇਹ ਪਾਰਟੀਆਂ ਆਮ ਲੋਕਾਂ ਵਿੱਚ ਆਪਣਾ ਭਰੋਸਾ ਗਵਾਉਂਦੀਆਂ ਜਾ ਰਹੀਆਂ ਹਨ ਤੇ ਜੇਕਰ ਇਹੀ ਹਾਲ ਰਿਹਾ ਤਾਂ  ਨੌਜਵਾਨਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਫੀਸਦੀ ਆਸ ਤੋਂ ਬਹੁਤ ਘੱਟ ਰਹਿ ਜਾਣਾ ਹੈ।
ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਡੁਨੇਡਿਨ, |  ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ  ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ ‘ਚ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਲਿਆ
ਨਿਊਜ਼ੀਲੈਂਡ ਨੇ ਹੈਨਰੀ ਨਿਕੋਲਸ (64) ਤੇ ਰਾਸ ਟੇਲਰ (69) ਦੇ ਅਰਧ ਸੈਂਕੜਿਆ ਤੇ ਉਨ੍ਹਾਂ ਦਰਮਿਆਨ 92 ਦੋੜਾਂ ਦੀ ਸ਼ਾਨਦਾਰ ਸਾਂਝੇਦਾਰੀ ਤੇ ਕਪਤਾਨ ਟਾਮ ਲਾਥਮ (59) ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾ ਕੇ ਬੰਗਲਾਦੇਸ਼ ਸਾਹਮਣੇ ਪਹਾੜ ਵਰਗਾ ਟੀਚਾ ਰੱਖ ਦਿੱਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਸ਼ੱਬੀਰ ਰਹਿਮਾਨ (102) ਦੀ ਧੂੰਆਂਧਾਰ ਸੈਂਕੜੇ ਵਾਲੀ ਪਾਰੀ ਦੇ ਬਾਵਜ਼ੂਦ 47.2 ਓਵਰਾ ‘ਚ 242 ਦੋੜਾਂ ‘ਤੇ ਸਿਮਟ ਗਈ ਸਾਊਦੀ ਨੇ ਬੰਗਲਾਦੇਸ਼ ਦੇ ਚੋਟੀ ਕ੍ਰਮ ਦੇ ਤਿੰਨ ਬੱਲੇਬਾਜ਼ਾਂ ਨੂੰ ਸਿਰਫ ਤਿੰਨ ਦੌੜਾਂ ‘ਤੇ ਪਵੇਲੀਅਨ ਭੇਜ ਕੇ ਆਪਣੀ ਟੀਮ ਦਾ ਕੰਮ ਅਸਾਨ ਕਰ ਦਿੱਤਾ ਸਾਊਦੀ ਨੈ ਰਹਿਮਾਨ ਨੂੰ ਆਪਣੀ ਗੇਂਦ ‘ਤੇ ਕੈਚ ਕਰਨ ਤੋਂ ਇਲਾਵਾ ਹੇਠਲੇ ਕ੍ਰਮ ‘ਚ ਦੋ ਵਿਥਟਾਂ ਵੀ ਲਈਆਂ
ਸਾਊਦੀ ਨੂੰ ਮੈਨ ਆਫ ਦ ਮੈਚ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਮੈਨ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ ਬੰਗਲਾਦੇਸ਼ ਨੇ ਆਪਣੀਆਂ ਪੰਜ ਵਿਕਟਾਂ 61 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਰਹਿਮਾਨ ਤੇ ਮੁਹੰਮਦ ਸੈਫੁਦੀਨ ਨੇ ਛੇਵੀਂ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ ਰਹਿਮਾਨ ਨੇ 110 ਗੇਂਦਾਂ ‘ਚ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 102 ਦੌੜਾ ਤੇ ਸੈਫੁਦੀਨ ਨੇ 63 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 44 ਦੌੜਾਂ ਬਣਾਂਈਆਂ ਰਹਿਮਾਨ ਆਖਰੀ ਬੱਲੇਬਾਜ਼ ਦੇ ਰੂਪ ‘ਚ ਟੀਮ ਦੇ 242 ਦੌੜਾਂ ਦੇ ਸਕੋਰ ‘ਤੇ ਆਊਟ ਹੋÂੈ ਰਹਿਮਾਨ ਨੇ ਮੇਹਦੀ ਹਸਨ (37) ਨਾਲ ਅੱਠਵੀਂ ਵਿਕਟ ਲਈ 67 ਦੌੜਾਂ ਜੋੜੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੂੰ ਪਹਿਲੇ ਓਵਰ ‘ਚ ਤਮੀਮ ਇਕਬਾਲ ਤੇ ਸੌਮਿਆ ਸਰਕਾਰ ਦੇ ਰੂਪ ‘ਚ ਤਕੜਾ ਝਟਕਾ ਲੱਗਾ ਦੋਵਾਂ ਦਾ ਵਿਕਟ ਤੇਜ਼ ਗੇਂਦਬਾਜ਼ ਸਾਊਦੀ ਨੇ ਲਿਆ ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਪੂਰੀ ਤਰ੍ਹਾਂ ਢੇਰ ਹੋ ਗਈ ਤੇ ਅੱਧੀ ਟੀਮ ਸਿਰਫ 61 ਦੌੜਾਂ ‘ਤੇ ਪਵੇਲੀਅਨ ਪਰਤ ਗਈ ਹਾਲਾਂਕਿ ਸ਼ੱਬਰੀ ਰਹਿਮਾਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 102 ਦੌੜਾ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅ ਬੰਗਲਾਦੇਸ਼ ਦੀ ਪੂਰੀ ਟੀਮ 47.2 ਓਵਰਾਂ ‘ਚ 242 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ
ਮੇਜ਼ਬਾਨ ਨਿਊਜ਼ੀਲੈਂਡ ਵੱਲੋਂ ਸਾਊਦੀ ਨੇ ਖਤਰਨਾਕ ਗੇਂਦਬਜ਼ੀ ਕਰਦਿਆਂ 9.2 ਓਵਰਾਂ ‘ਚ 65 ਦੌੜਾਂ ਦੇ ਕੇ ਛੇ ਵਿਕਟਾਂ ਕੱਢੀਆਂ ਜਦੋਂਕਿ ਟ੍ਰੇਂਟ ਬੋਲਟ ਨੇ ਨੌਂ ਓਵਰਾਂ ‘ਚ 37 ਦੌੜਾਂ ਦੇ ਕੇ ਦੋ ਤੇ ਮੁਨਰੋ ਨੇ ਪੰਜ ਓਵਰਾਂ ‘ਚ 18 ਦੌੜਾਂ ਦੇ ਕੇ ਇੱਕ ਵਿਕਟ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੱਛਮੀ ਬੰਗਾਲ: ਰਾਜਨੀਤਕ ਹਿੰਸਾ ਦਾ ਰੁਝਾਨ ਖ਼ਤਰਨਾਕ
ਪੱਛਮੀ ਬੰਗਾਲ ‘ਚ ਉਹੀ ਕੁਝ ਸ਼ੁਰੂ ਹੋ ਗਿਆ ਹੈ ਜਿਸ ਦਾ ਡਰ ਪਿਛਲੇ ਦਿਨਾਂ ‘ਚ ਪ੍ਰਗਟ ਕੀਤਾ ਜਾ ਰਿਹਾ ਸੀ ਉੱਥੇ ਸਿਆਸੀ ਬਦਲੇਖੋਰੀ ਹਿੰਸਾ ਦਾ ਰੂਪ ਅਖਤਿਆਰ ਕਰਨ ਲੱਗੀ ਹੈ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦਾ ਕਤਲ ਹੋ ਗਿਆ ਹੈ ਪੁਲਿਸ ਨੇ ਇਸ ਮਾਮਲੇ ‘ਚ ਭਾਜਪਾ ਵਿਧਾਇਕ ਮੁਕੁਲ ਰਾਏ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਦਰਅਸਲ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਪੈਦਾ ਹੋ ਰਿਹਾ ਤਣਾਅ ਸਿਰਫ ਖਬਰਾਂ ਤੱਕ ਸੀਮਤ ਨਹੀਂ ਹੁੰਦਾ ਸਗੋਂ ਇਹ ਨਫ਼ਰਤ ਦੀ ਉਹ ਦੀਵਾਰ ਖੜ੍ਹੀ ਕਰ ਜਾਂਦਾ ਹੈ ਜੋ ਹਿੰਸਾ ‘ਤੇ ਜਾ ਕੇ ਖ਼ਤਮ ਹੁੰਦੀ ਹੈ ਇਸ ਤੋਂ ਪਹਿਲਾਂ ਕੇਰਲ ਤੇ ਹੋਰ ਰਾਜਾਂ ‘ਚ ਟਕਰਾਅ ਦੁਖਾਂਤਕ ਰੂਪ ਲੈ ਚੁੱਕਾ ਹੈ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਜਪਾ ਆਗੂ ਇੱਕ-ਦੂਜੇ ‘ਤੇ ਸ਼ਬਦੀ ਹਮਲੇ ਕਰ ਰਹੇ ਹਨ ਮਮਤਾ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਲਾ ਰਹੀ ਹੈ ਦੂਜੇ ਪਾਸੇ ਭਾਜਪਾ ਆਗੂ ਤ੍ਰਿਣਮੂਲ ਕਾਂਗਰਸ ਨੂੰ ਭ੍ਰਿਸ਼ਟ ਦੱਸ ਰਹੇ ਹਨ ਸਾਰਥਿਕ ਬਹਿਸ ਦਾ ਜ਼ਮਾਨਾ ਖਤਮ ਹੋ ਗਿਆ ਹੈ ਰਾਜਨੀਤੀ ਇੱਕ ਬੁਰਾਈ ਦਾ ਰੂਪ ਧਾਰਨ ਕਰਦੀ ਹੈ।
ਜਿੱਥੇ ਵੋਟ ਲਈ ਸਭ ਕੁਝ ਝੋਕਿਆ ਜਾ ਸਕਦਾ ਹੈ ਸਥਿਤੀ ਦਾ ਦੁਖਾਂਤ ਇਹ ਹੈ ਕਿ ਲੋਕਤੰਤਰ ਦਾ ਘਾਣ  ਕੌਣ ਨਹੀਂ ਕਰ ਰਿਹਾ ਇਸ ਗੱਲ ਨੂੰ ਸਮਝਣਾ ਬੜਾ ਔਖਾ ਹੈ ਆਮ ਤੌਰ ‘ਤੇ ਸਿਆਸੀ ਬਦਲੇਖੋਰੀ ਦਾ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਇੱਕ ਧਿਰ ਸੱਤਾ ‘ਚ ਅਤੇ ਦੂਜੀ ਵਿਰੋਧੀ ਧਿਰ ਹੋਵੇ ਪਰ ਕੋਲਕਾਤਾ ਦਾ ਮਾਮਲਾ ਵੱਖਰੀ ਉਦਾਹਰਨ ਹੈ ਜਿੱਥੇ ਦੋਵੇਂ ਧਿਰਾਂ ਸੱਤਾ ‘ਚ ਹਨ ਇੱਕ ਕੇਂਦਰ ‘ਚ ਸੱਤਾ ‘ਚ ਹੈ ਤੇ ਦੂਜੀ ਸੂਬੇ ‘ਚ ਦੋਵਾਂ ਕੋਲ ਆਪੋ-ਆਪਣੀਆਂ ਸੰਸਥਾਵਾਂ ਨੂੰ ਵਰਤਣ ਦੇ ਰੂਪ ‘ਚ ਤਾਕਤ ਹੈ ਕੇਂਦਰ ਕੋਲ ਸੀਬੀਆਈ ਹੈ ਜਿਸ ਰਾਹੀਂ ਉਸ ਨੇ ਮਮਤਾ ਸਰਕਾਰ ਨੂੰ ਦਿਨੇ ਤਾਰੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਮਮਤਾ ਕੋਲ ਬੰਗਾਲ ਦੀ ਪੁਲਿਸ ਹੈ ਉਹ ਸੀਬੀਆਈ ਦੇ ਸਾਬਕਾ ਅਧਿਕਾਰੀਆਂ ਤੇ ਭਾਜਪਾ ਆਗੂਆਂ ਖਿਲਾਫ ਪੂਰੇ ਜੋਰ-ਸ਼ੋਰ ਨਾਲ ਵਰਤ ਰਹੀ ਹੈ ਸ਼ਕਤੀ ਦੀ ਦੁਰਵਰਤੋਂ ‘ਚ ਕਿਸੇ ਇੱਕ ਨੂੰ ਕਲੀਨ ਚਿੱਟ ਦੇਣੀ ਬੜੀ ਔਖੀ ਹੈ ਪੁਲਿਸ ਤੇ ਸੀਬੀਆਈ ਦੇ ਹਥਿਆਰ ਦੋਵੇਂ ਧਿਰਾਂ ਵਰਤ ਰਹੀਆਂ ਹਨ ਉਮੀਦ ਕੀਤੀ ਜਾ ਰਹੀ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਮਾਮਲਾ ਠੰਢਾ ਪਵੇਗਾ ਪਰ ਵਧ ਰਹੀ ਹਿੰਸਾ ਤੋਂ ਜਾਪਦਾ ਹੈ ਕਿ ਪਾਰਟੀਆਂ ਇਸ ਘਟਨਾਚੱਕਰ ਤੋਂ ਸਬਕ ਲੈਣ ਲਈ ਤਿਆਰ ਨਹੀਂ ਕੇਂਦਰ ਤੇ ਬੰਗਾਲ ਸਰਕਾਰ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਵਰਤਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।