Schools - Sach Kahoon Punjabi
Punjab Schools News: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੌਰਾਨ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ, ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਲਾਭ
Punjab Schools News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਦੌਰਾਨ ਸਰਕਾਰ ਨੇ ਇੱਕ ਫ਼ੈਸਲਾ ਲਿਆ ਹੈ। ਇਸ ਫ਼ੈਸਲਾ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਹੀ ਮੁਲਾਜ਼ਮਾਂ ਦੇ ਚਿਹਰੇ ਖਿੜ ਗਏ। ਜਾਣਕਾਰੀ ਅਨੁਸਾਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕੇਨਰਾ ਬੈਂਕ ਨਾਲ ਭਾਈਵਾਲੀ ਜ਼ਰੀਏ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਕੰਮ ਕਰਦੇ 44,301 ਮਿਡ-ਡੇਅ ਮੀਲ ਕੁੱਕ-ਕਮ-ਹੈਲਪਰਾਂ ਨੂੰ 16 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਅਤੇ ਹੋਰ ਲਾਭ ਪ੍ਰਦਾਨ ਕਰਨ ਲਈ ਇਕ ਵਿਆਪਕ ਬੀਮਾ ਯੋਜਨਾ ਸ਼ੁਰੂ ਕੀਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਅਨਿੰਦਿਤਾ ਮਿੱਤਰਾ, ਆਈ. ਏ. ਐੱਸ. ਦੀ ਮੌਜੂਦਗੀ ’ਚ ਵੀਰਵਾਰ ਨੂੰ ਡਾਇਰੈਕਟੋਰੇਟ ਆਫ਼ ਐਲੀਮੈਂਟਰੀ ਐਜੂਕੇਸ਼ਨ (ਮਿਡ-ਡੇਅ ਮੀਲ) ਅਤੇ ਕੇਨਰਾ ਬੈਂਕ ਚੰਡੀਗੜ੍ਹ ਦਰਮਿਆਨ ਇਕ ਸਮਝੌਤਾ (ਐੱਮ. ਓ. ਯੂ.) ਸਹੀਬੱਧ ਕੀਤਾ ਗਿਆ। ਇਸ ਭਾਈਵਾਲੀ ਦਾ ਉਦੇਸ਼ ਕੁੱਕ-ਕਮ-ਹੈਲਪਰਾਂ ਨੂੰ ਵਿੱਤੀ ਸੁਰੱਖਿਆ ਅਤੇ ਹੋਰ ਲਾਭ ਪ੍ਰਦਾਨ ਕਰਨਾ ਹੈ। Punjab Schools News
Read Also : Punjab Government: ਪੰਜਾਬ ਦੇ ਪਿੰਡਾਂ ਦੀ ਬੱਲੇ! ਬੱਲੇ!, ਸਰਕਾਰ ਨੇ ਕੀਤੇ ਵੱਡੇ ਐਲਾਨ, ਇੰਝ ਮਿਲਣਗੇ ਲਾਭ
ਇਸ ਬੀਮਾ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕਵਰ ਵਿਆਪਕ ਲਾਭ ਪ੍ਰਦਾਨ ਕਰਦਾ ਹੈ, ਜਿਸ ’ਚ ਕੁਦਰਤੀ ਕਾਰਨਾਂ ਕਰ ਕੇ ਮੌਤ ਹੋਣ ’ਤੇ 1 ਲੱਖ ਰੁਪਏ ਦਾ ਮਿਆਦੀ ਬੀਮਾ, ਦੁਰਘਟਨਾ ’ਚ ਮੌਤ ਹੋਣ ’ਤੇ 16 ਲੱਖ ਰੁਪਏ ਅਤੇ 18 ਲੱਖ ਰੁਪਏ ਦਾ ਹਵਾਈ ਦੁਰਘਟਨਾ ਕਵਰ ਸ਼ਾਮਲ ਹੈ। ਇਹ ਯੋਜਨਾ ਜ਼ੀਰੋ ਬੈਲੇਂਸ ਦੀ ਸ਼ਰਤ ਤੋਂ ਬਿਨਾਂ ਮੁਸ਼ਕਲ ਰਹਿਤ ਬੈਂਕਿੰਗ, ਖਾਤਾ ਧਾਰਕਾਂ ਲਈ ਸੌਖ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ 10,000 ਰੁਪਏ ਤੱਕ ਦੀ ਤੁਰੰਤ ਓਵਰਡਰਾਫਟ ਦੀ ਸਹੂਲਤ ਜਾਂ ਪਿਛਲੇ ਮਹੀਨੇ ਦੀ ਕੁੱਲ ਤਨਖਾਹ ਦਾ 50 ਫੀਸਦੀ ਦੇਣ, ਵਰਗੇ ਲਾਭ ਵੀ ਪ੍ਰਦਾਨ ਕਰਦੀ ਹੈ।
Schools: ਸਮਾਜ ਦੀ ਤਬਦੀਲੀ ਹਰ ਚੀਜ਼ ਨੂੰ ਪ੍ਰਭਾਵਿਤ ਕਰਦੀ ਹੈ। ਖਾਣ-ਪੀਣ, ਰਹਿਣ-ਸਹਿਣ, ਪਹਿਨਣ ਤੋਂ ਲੈ ਕੇ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੱਕ ਸਭ ਇਸ ਦਾ ਚੰਗਾ-ਮਾੜਾ ਅਸਰ ਕਬੂਲਦੀਆਂ ਹਨ। ਹਰ ਕੋਈ ਕਹਿੰਦੈ ਕਿ ਸਾਡਾ ਵੇਲਾ ਸਾਡੇ ਨਾਲ ਹੀ ਸੀ ।ਸਮਾਜ ਕਿਸੇ ਇੱਕ ਥਾਂ ਖੜੋਤਾ ਨਹੀਂ ਰਹਿੰਦਾ। ਸਮਾਜ ਹਮੇਸ਼ਾ ਹੀ ਗਤੀਸ਼ੀਲ ਰਹਿੰਦਾ ਹੈ। 1972 ’ਚ ਘਰਦਿਆਂ ਨੇ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ’ਚ ਪਹਿਲਾ ਦਾਖਲਾ ਕਰਵਾਇਆ। ਜਦੋਂ ਤੱਕ ਪੰਜਵੀਂ ਪਾਸ ਕੀਤੀ ਉਦੋਂ ਤੱਕ ਸਕੂਲ ਵਿੱਚ ਉਸ ਵਕਤ ਦਾ ਬਾਥਰੂਮ ਸੀ। ਪਰ ਵਰਤਦੇ ਅਧਿਆਪਕ ਤੇ ਕੁੜੀਆਂ ਸਨ। ਮੁੰਡਿਆਂ ਨੂੰ ਮਨਾਹੀ ਸੀ ਜਾਂ ਨਹੀਂ ਇਹ ਯਾਦ ਨਹੀਂ ਪਰ ਸਕੂਲ ਦੇ ਪਿੱਛੇ ਬਹੁਤ ਸਮਾਂ ਪਹਿਲਾਂ ਬੰਦ ਹੋਏ ਭੱਠੇ ਦਾ ਭਾਂਡਾ ਸਾਡਾ ਓਪਨ, ਖੁੱਲ੍ਹਾ-ਡੁੱਲ੍ਹਾ ਬਾਥਰੂਮ ਹੁੰਦਾ ਸੀ। ਸ਼ਾਇਦ ਥੋੜ੍ਹੀ ਖੁੱਲ੍ਹ ਮਾਨਣ ਲਈ ਉੱਧਰ ਨੂੰ ਹੋ ਤੁਰਦੇ ਸੀ।
ਐਨਾ ਜ਼ਰੂਰ ਯਾਦ ਹੈ ਦੋ-ਚਾਰ ਰਲ ਕੇ ਜਾਂਦੇ ਸਾਂ ਤੇ ਖੂਬ ਮਸਤੀ ਹੋ ਜਾਂਦੀ ਸੀ। ਉਹ ਭੱਠੇ ਦਾ ਭਾਂਡਾ ਸਕੂਲ ਲੱਗਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਦਾ ਸਾਂਝਾ ਬਾਹਰ ਜਾਣ ਦੀ ਥਾਂ ਹੁੰਦੀ ਸੀ ਜੋ ਹੜੱਪਾ ਸੱਭਿਅਤਾ ਦੀ ਯਾਦ ਦਵਾਉਂਦਾ ਸੀ। ਸਕੂਲਾਂ ਅਤੇ ਘਰ ਦੇ ਬਾਥਰੂਮ ਵਿੱਚ ਸਮਾਨਤਾ ਹੁੰਦੀ ਸੀ ਕਿਉਂਕਿ ਜਿਹੋ-ਜਿਹੇ ਘਰਾਂ ਦੇ ਗੁਸਲਖਾਨੇ ਹੁੰਦੇ ਸਨ, ਉਹੋ-ਜਿਹੇ ਹੀ ਸਕੂਲਾਂ ਵਿੱਚ ਹੁੰਦੇ ਸਨ ਨਾ ਚੰਗੇ, ਨਾ ਮਾੜੇ। ਹਰ ਪਿੰਡ ਵਿੱਚ ਦੋ-ਤਿੰਨ ਥਾਵਾਂ ਨਿਸ਼ਚਿਤ ਹੁੰਦੀਆਂ ਸਨ ਜਿੰਨ੍ਹਾਂ ਦਾ ਜ਼ਿਕਰ ਪਿੰਡ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੈ, ਜਿੱਥੇ ਪਿੰਡ ਦੇ ਲੋਕ ਹਾਜ਼ਤ ਸਮੇਂ ਜਾਂਦੇ ਸਨ। ਇਨ੍ਹਾਂ ਥਾਵਾਂ ’ਤੇ ਅੱਕਾਂ, ਹਰਿੰਡਾਂ ਤੇ ਹੋਰ ਤਰੀਕਿਆਂ ਨਾਲ ਓਟਾ ਕੀਤਾ ਜਾਂਦਾ ਸੀ। ਇਹ ਉਸ ਸਮੇਂ ਦੇ ਸਮਾਜ ਦੇ ਹਾਲਾਤ ਨਾਲ ਮੇਲ ਖਾਂਦੀ ਹਾਲਤ ਸੀ।
Schools
ਪੰਜਵੀਂ ਤੋਂ ਬਾਅਦ ਲਾਗਲੇ ਪਿੰਡ, ਤਿਉਣਾ ਪੁਜਾਰੀਆ ਵਿਖੇ ਸਰਕਾਰੀ ਮਿਡਲ ਸਕੂਲ ’ਚ ਛੇਵੀਂ ਵਿੱਚ ਪੜ੍ਹਨ ਲੱਗੇ। ਸਕੂਲ ਦੇ ਚਾਰੇ ਖੂੰਝਿਆਂ ’ਚ ਗੁਸਲਖਾਨੇ। ਮੁੰਡਿਆਂ ਤੇ ਪੁਰਸ਼ ਅਧਿਆਪਕ ਦਾ ਇੱਕ ਪਾਸੇ, ਕੁੜੀਆਂ ਤੇ ਮਹਿਲਾ ਅਧਿਆਪਕਾਵਾਂ ਲਈ ਵੱਖਰੇ ਪਾਸੇ, ਸੇਵਾਦਾਰ ਤੇ ਉਸ ਦੇ ਪਰਿਵਾਰ ਦੇ ਅਲੱਗ। ਇੱਕ ਪਾਸਾ ਪ੍ਰਾਇਮਰੀ ਸਕੂਲ ਦੇ ਹਿੱਸੇ ਹੁੰਦਾ ਸੀ। ਸਕੂਲ ਦਾ ਸੇਵਾਦਾਰ ਲੋੜੀਂਦੀ ਸਾਫ-ਸਫਾਈ ਕਰ ਦਿੰਦਾ ਸੀ। ਜਿੰਨੀ ਕੁ ਛੇਵੀਂ ਵਾਲਿਆਂ ਦੀ ਸਮਝ ਜਾਂ ਯਾਦਾਸ਼ਤ ਹੁੰਦੀ ਹੈ, ਮੈਂ ਪੂਰੀ ਹੋਸ਼ੋ-ਹਵਾਸ ’ਚ ਕਹਿੰਦਾ ਹਾਂ ਕਿ ਸਕੂਲ ਦੇ ਗੁਸਲਖਾਨਿਆਂ ਦੀ ਸਹੂਲਤ ਜੇ ਘਰ ਨਾਲੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਸੀ। ਪਿੰਡ ਵਾਲੇ ਸਕੂਲ ’ਚ ਬਿਜਲੀ ਨਹੀਂ ਸੀ ਪਰ ਮਿਡਲ ਸਕੂਲ ’ਚ ਬਿਜਲੀ ਹੋਣ ਕਰਕੇ ਪੱਖਿਆਂ ਦੀ ਠੰਢੀ ਹਵਾ ਦਾ ਅਨੰਦ ਵੀ ਮਾਣਿਆ। ਸਾਇੰਸ ਲੈਬ ਵੀ ਸੀ।
Schools
1980 ਵਿੱਚ ਨੌਵੀਂ ਜਮਾਤ ’ਚ ਹੋਏ ਤਾਂ ਖਾਲਸਾ ਹਾਈ ਸਕੂਲ, ਤਲਵੰਡੀ ਸਾਬੋ ਦਾਖਲਾ ਲਿਆ। ਸਕੂਲ ਦੀ ਖੁੱਲ੍ਹੀ-ਡੁੱਲ੍ਹੀ ਇਮਾਰਤ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਇਲਾਕੇ ਦੇ ਲੋਕਾਂ ਦੇ ਸਹਿਯੋਗ ਤੇ ਪ੍ਰਬੰਧਕ ਕਮੇਟੀ ਦੀ ਸੂਝ-ਬੂਝ ਕਰਕੇ ਸਕੂਲ ਵਿੱਦਿਅਕ, ਖੇਡਾਂ, ਸੱਭਿਆਚਾਰਕ ਅਤੇ ਹਰ ਪੱਖ ਤੋਂ ਸਰਕਾਰੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਸੀ। ਸਕੂਲ ਏਡਿਡ ਅਤੇ ਆਪਣੀ ਚੰਗੀ ਜਾਇਦਾਦ ਕਰਕੇ ਜਿਸ ਤੋਂ ਸਕੂਲ ਨੂੰ ਚੋਖੀ ਅਮਦਨ ਸੀ ਕਦੇ ਘਾਟੇ ਜਾਂ ਮਾੜੇ ਹਾਲਾਤ ਦਾ ਸ਼ਿਕਾਰ ਨਹੀਂ ਹੋਇਆ।
Read Also : Bhakra Nangal Dam: ਆਓ ਜਾਣੀਏ ਭਾਖੜਾ ਨੰਗਲ ਡੈਮ ਬਾਰੇ
ਅੰਤ ਇਸ ਸਿੱਟੇ ’ਤੇ ਪੁੱਜਦੇ ਹਾਂ ਕਿ ਸਕੂਲਾਂ ਦੀ ਹਾਲਤ ਸਮੇਂ-ਸਮੇਂ ’ਤੇ ਸਮਾਜ ਦੀਆਂ ਹਾਲਾਤਾਂ ਨਾਲ ਮੇਲ ਖਾਂਦੀ ਹੀ ਰਹੀ ਹੈ। 70ਵਿਆਂ ’ਚ ਸਕੂਲਾਂ ਦੀਆਂ ਇਮਾਰਤਾਂ, ਬਾਥਰੂਮ, ਸਟਾਫ ਦੀਆਂ ਸਹੂਲਤਾਂ ਅੱਜ ਵਰਗੀਆਂ ਕਿਆਸਣੀਆਂ ਸੰਭਵ ਨਹੀਂ ਹਨ ਤੇ ਅੱਜ ਅਸੀਂ ਉਸ ਵਕਤ ਦੇ ਹਾਲਾਤ ਵਰਗੇ ਸਕੂਲ ਵੀ ਨਹੀਂ ਚਾਹੁੰਦੇ। ਜੇ ਸਾਡੇ ਸਮਾਜ ਨੇ ਤਰੱਕੀ ਕੀਤੀ ਹੈ ਤਾਂ ਜ਼ਰੂਰੀ ਹੈ ਕਿ ਸਾਡੇ ਸਕੂਲ ਵੀ ਮੌਜੂਦਾ ਸਮੇਂ ਦੇ ਹਾਣੀ ਹੋਣ।
ਕੋਈ ਸਮਾਂ ਸੀ ਸਕੂਲਾਂ ਨੂੰ ਅੱਜ ਵਾਂਗ ਵਿਭਾਗ ਜਾਂ ਸਰਕਾਰ ਤੋਂ ਕੋਈ ਗਰਾਂਟ ਨਹੀਂ ਸੀ ਮਿਲਦੀ। ਸਕੂਲ ਨਿਰੋਲ ਪੰਚਾਇਤ ਦੀ ਗ੍ਰਾਂਟ, ਸਮਾਜਿਕ ਸਮੂਹ ਦੇ ਦਾਨ ਤੇ ਥੋੜ੍ਹੇ-ਬਹੁਤੇ ਆਪਣੇ ਯਤਨਾਂ ਅਤੇ ਸਾਧਨਾਂ ਨਾਲ ਹੀ ਖਰਚੇ ਚਲਾਉਂਦੇ ਸਨ। ਸੋ ਅੱਜ ਅਸੀਂ ਸੱਤਰਵਿਆਂ ’ਚ ਬਣੇ ਓਟਿਆਂ ਵਾਲੇ ਬਾਥਰੂਮ ਦੀ ਥਾਂ ਚੰਗੇ, ਸਾਫ-ਸੁਥਰੇ, ਹਵਾਦਾਰ ਅਤੇ ਵੈੱਲ ਫਰਨਿਸ਼ਿਡ ਬਾਥਰੂਮ ਸਰਕਾਰ ਅਤੇ ਵਿਭਾਗ ਦੇ ਫਰਜ ਵਜੋਂ ਤਵੱਕੋ ਕਰਦੇ ਹਾਂ ਨਾ ਕਿ ਇਹ ਸਮਾਜ ਤੇ ਕੋਈ ਅਹਿਸਾਨ ਹੋਣਾ ਚਾਹੀਦਾ ਹੈ।
ਫਲੇਲ ਸਿੰਘ ਸਿੱਧੂ
ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਉੱਤਰੀ ਭਾਰਤ ਦੇ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਗਰਮੀਆਂ ਦੇ ਕਹਿਰ ਦੇ ਮੱਦੇਨਜ਼ਰ, ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦਾ ਇਹ ਸ਼ਿਡਿਊਲ 20/05/2024 ਤੋਂ 31/05/2024 ਤੱਕ ਜਾਰੀ ਰਹੇਗਾ। (Punjab School News Update)
ਹਰਿਆਣਾ ’ਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲੱਗਣਗੇ ਸਕੂਲ
ਇਸ ਦੇ ਨਾਲ ਹੀ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਹੋਣਗੀਆਂ। ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖਿਆ ਵਿਭਾਗ ਨੇ ਇਹ ਫੈਸਲਾ ਭਾਰਤ ਦੇ ਮੌਸਮ ਵਿਭਾਗ ਦੇ ਤਾਜ਼ਾ ਮੌਸਮ ਬੁਲੇਟਿਨ ਦੇ ਮੱਦੇਨਜ਼ਰ ਲਿਆ ਹੈ ਕਿਉਂਕਿ ਅਗਲੇ 5 ਦਿਨਾਂ ਤੱਕ ਹਰਿਆਣਾ ਰਾਜ ਵਿੱਚ ਗਰਮੀ ਤੋਂ ਕੋਈ ਰਾਹਤ ਨਹੀਂ ਹੈ। ਇਸ ਦੌਰਾਨ ਤੱਤ ਲੋਅ ਚੱਲੇਗੀ। ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 46 ਤੋਂ 47 ਡਿਗਰੀ ਤੱਕ ਜਾ ਸਕਦਾ ਹੈ। School Timing change
ਹਰਿਆਣਾ ’ਚ ਔਰੇਂਜ ਅਲਰਟ ਜਾਰੀ
ਮੌਸਮ ਵਿਭਾਗ ਅਨੁਸਾਰ ਅਗਲੇ ਇੱਕ-ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਪੂਰੇ ਹਰਿਆਣਾ ਖੇਤਰ ਲਈ ਹੀਟ ਵੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਹੁਣ ਗਰਮੀ ਹੌਲੀ-ਹੌਲੀ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ। ਅਗਲੇ 5 ਦਿਨਾਂ ਤੱਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲਾਂ ਦੀ ਚੈਕਿੰਗ ਦੇ ਆਦੇਸ਼
ਮਾਮਲਾ: ਵੱਖ ਵੱਖ ਸਕੂਲਾਂ ਵਿਰੁੱਧ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤਾਂ ਮਿਲਣ ਦਾ | Schools
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ’ਚ ਸਥਿੱਤ ਵੱਖ ਵੱਖ ਸਕੂਲਾਂ ਵਿਰੁੱਧ ਸ਼ਿਕਾਇਤਾਂ ਮਿਲਣ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਪ੍ਰਾਇਮਰੀ) ਨੂੰ ਸਮੂਹ ਸਕੂਲਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਸਾਹਨੀ ਨੇ ਸਪੱਸ਼ਟ ਕਿਹਾ ਕਿ ਐਕਟ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਸਬੰਧੀ ਸਬੰਧਿਤ ਅਥਾਰਟੀ ਨੂੰ ਰਿਪੋਰਟ ਕਰਨੀ ਵੀ ਯਕੀਨੀ ਬਣਾਈ ਜਾਵੇ। (Schools)
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਪ੍ਰਾਇਮਰੀ) ਨੂੰ ਸਾਂਝੇ ਤੌਰ ’ਤੇ ਲਿਖੇ ਗਏ ਇੱਕ ਪੱਤਰ ’ਚ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਕਈ ਸਕੂਲਾਂ ਵਿਰੁੱਧ ਉਨ੍ਹਾਂ ਨੂੰ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਲਈ ਸ਼ਿਕਾਇਤਾਂ ਦੇ ਸਬੰਧ ਵਿੱਚ ਤੁਰੰਤ ਫਲਾਇੰਗ ਸਕੁਐਡ ਟੀਮਾਂ/ ਕਮੇਟੀਆਂ ਬਣਾ ਕੇ ਜ਼ਿਲ੍ਹੇ ਦੇ ਹਰ ਸਕੂਲ ਦੀ ਚੈਕਿੰਗ ਕੀਤੇ ਜਾਣ ਦੇ ਨਾਲ ਹੀ ਅਕੈਡਮਿਕ ਸਾਲ 2024-25 ਸਬੰਧੀ ਸੈਲਫ਼- ਕੰਪਲਾਇੰਸ ਰਿਪੋਰਟ ਹਰ ਇੱਕ ਸਕੂਲ ਤੋਂ ਪਹਿਲ ਦੇ ਅਧਾਰ ’ਤੇ ਇੱਕ ਹਫ਼ਦੇ ਦੇ ਅੰਦਰ- ਅੰਦਰ ਪ੍ਰਾਪਤ ਕੀਤੀ ਜਾਵੇ। (Schools)
ਉਨ੍ਹਾਂ ਅੱਗੇ ਲਿਖਿਆ ਹੈ ਕਿ ਰਿਪੋਰਟ ਪ੍ਰਾਪਤ ਹੋਣ ਉਪਰੰਤ ਵਿਭਾਗੀ ਦਫ਼ਤਰ ਵੱਲੋਂ ਸਬੰਧਿਤ ਕੰਪਾਲਾਇੰਸ ਰਿਪੋਰਟ ਸਬੰਧੀ ਪੜਤਾਲ ਕਰਨੀ ਵੀ ਯਕੀਨੀ ਬਣਾਈ ਜਾਵੇ। ਅਜਿਹੇ ਵਿੱਚ ਜੇਕਰ ਕੋਈ ਸਕੂਲ ‘ਦਾ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨ- ਏਡਿਡ ਐਜੂਕੇਸ਼ਨ ਇੰਸਟੀਟਿਊਸ਼ਨ ਐਕਟ 2016 ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਸਬੰਧੀ ਫ਼ੀਸ ਰੈਗੂਲੇਟਰੀ ਕਮੇਟੀ/ ਅਥਾਰਿਟੀ ਨੂੰ ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਵੇ। ਇਹੀ ਨਹੀਂ ਸਕੂਲਾਂ ਵੱਲੋਂ ਕੀਤੀ ਜਾਣੀ ਕੰਪਲਾਇੰਸ ਸਬੰਧੀ ਸਾਰੇ ਨਿਯਮ/ਰੂਲ/ ਕਾਨੂੰਨ ਆਦਿ ਵੀ ਵਿਭਾਗ ਆਪਣੀ ਵੈਬਸਾਈਟ ’ਤੇ ਵੀ ਅੱਪਡੇਟ ਕਰੇ।
Also Read : ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਲੋਕਾਂ ਨੂੰ ਕੀਤੀ ਅਪੀਲ…
ਕਈ ਸਕੂਲਾਂ ਨੂੰ ਬੰਬ ਨਾਲ ਉੱਡਾਉਣ ਦੀ ਧਮਕੀ, ਸਕੂਲ ਕਰਵਾਏ ਖਾਲੀ
ਮਾਪਿਆਂ ਅਤੇ ਸਕੂਲ ਅਧਿਕਾਰੀਆਂ ਵਿੱਚ ਦਹਿਸ਼ਤ (Bangalore News)
ਬੈਂਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਘੱਟੋ-ਘੱਟ 15 ਸਕੂਲਾਂ ਨੂੰ ਸ਼ੁੱਕਰਵਾਰ ਨੂੰ ਅਗਿਆਤ ਈਮੇਲਾਂ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਨਾਲ ਭੰਬਲਭੂਸਾ ਪੈਦਾ ਹੋ ਗਿਆ। ਈ-ਮੇਲ ਵਿੱਚ ਲਿਖਿਆ ਗਿਆ ਸੀ ਕਿ ਸਕੂਲਾਂ ਵਿੱਚ ਬੰਬ ਲਗਾਏ ਗਏ ਸਨ, ਜਿਸ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਅਧਿਕਾਰੀਆਂ ਵਿੱਚ ਦਹਿਸ਼ਤ ਫੈਲ ਗਈ ਸੀ, ਨਤੀਜੇ ਵਜੋਂ ਸਕੂਲ ਪ੍ਰਬੰਧਨ ਨੇ ਸਾਵਧਾਨੀ ਦੇ ਤੌਰ ‘ਤੇ ਇਮਾਰਤ ਨੂੰ ਖਾਲੀ ਕਰ ਦਿੱਤਾ ਹੈ। (Bangalore News)
ਬੇਂਗਲੁਰੂ ਪੁਲਿਸ ਨੇ ਧਮਕੀਆਂ ਵਾਲੇ ਸਕੂਲਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਅਤੇ ਇਹ ਪਤਾ ਲਗਾਉਣ ਲਈ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਕਿ ਕੀ ਸਕੂਲ ਦੇ ਅਹਾਤੇ ‘ਤੇ ਵਿਸਫੋਟਕ ਲਗਾਏ ਗਏ ਸਨ। ਬੈਂਗਲੁਰੂ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਫਿਲਹਾਲ ਇਹ ਈਮੇਲ ਅਫਵਾਹਾਂ ਜਾਪਦੀਆਂ ਹਨ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਿਸੇ ਸ਼ਰਾਰਤੀ ਅਨਸਰ ਨੇ ਸ਼ਹਿਰ ਦੇ ਕਈ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲ ਭੇਜੀਆਂ ਸਨ।
ਕੀ ਹੈ ਮਾਮਲਾ (Bangalore News)
ਧਮਕੀ ਭਰੀ ਈਮੇਲ ਦੀ ਜਾਂਚ ਕਰਨ ‘ਤੇ, ਪੁਲਿਸ ਨੂੰ ਪਤਾ ਲੱਗਾ ਕਿ ਇਸ ਦੇ ਪਿੱਛੇ ਤਾਮਿਲਨਾਡੂ ਦੇ ਇੱਕ ਨਾਬਾਲਗ ਦਾ ਹੱਥ ਸੀ, ਜਿਸ ਨੇ ਇੰਟਰਨੈਟ ਪ੍ਰੋਟੋਕੋਲ (ਆਈਪੀ) ਐਡਰੈੱਸ ਨੂੰ ਛੁਪਾਉਣ ਲਈ ਇੱਕ ਪ੍ਰੋਗਰਾਮ ਬਣਾ ਕੇ ਈਮੇਲ ਭੇਜਣ ਲਈ ਉਸੇ ਐਪਲੀਕੇਸ਼ਨ ਦੀ ਵਰਤੋਂ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਸੰਦੇਸ਼ ਪੋਸਟ ਕਰਨ ਵਾਲੇ ਕਈ ਸਕੂਲਾਂ ਵਿੱਚੋਂ ਨੀਵਾ ਸਕੂਲ ਪਹਿਲਾ ਸੀ।
ਇਹ ਵੀ ਪੜ੍ਹੋ : ਇਸ ਦੇਸ਼ ’ਚ ਫਿਰ ਆਇਆ ਭੂਚਾਲ, ਲੋਕਾਂ ’ਚ ਦਹਿਸ਼ਤ
ਸਕੂਲ ਨੇ ਕਿਹਾ, ‘ਅਸੀਂ ਸਕੂਲਾਂ ‘ਚ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਸਕੂਲ ਨੂੰ ਅਣਪਛਾਤੇ ਸਰੋਤਾਂ ਤੋਂ ਧਮਕੀਆਂ ਮਿਲੀਆਂ ਹਨ। ਕਿਉਂਕਿ ਅਸੀਂ ਆਪਣੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ, ਅਸੀਂ ਤੁਰੰਤ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬੰਬ ਨਿਰੋਧਕ ਦਸਤੇ ਦੀ ਸਲਾਹ ਅਨੁਸਾਰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਖਤਰੇ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਘਰ ਭੇਜ ਰਹੇ ਹਾਂ।
88 ਪ੍ਰਾਈਵੇਟ ਸਕੂਲਾਂ ਨੂੰ ਲੱਗਿਆ ਜੁਰਮਾਨਾ, ਜਾਣੋ ਕਿਉਂ
ਰੋਕਣ ਦੇ ਬਾਵਜੂਦ ਵੀ 10ਵੀਂ-12ਵੀਂ ਜਮਾਤ ਦੇ ਇਕ ਸੈਕਸਨ ‘ਚ 50 ਤੋਂ ਵੱਧ ਵਿਦਿਆਰਥੀ ਕੀਤੇ ਦਾਖਲ
(ਐੱਮ ਕੇ ਸਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ 88 ਪ੍ਰਾਈਵੇਟ ਸਕੂਲਾਂ ਨੂੰ ਭਾਰੀ ਜੁਰਮਾਨਾ ਲਾਇਆ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਨਤਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ, ਸਾਰੇ ਸਕੂਲਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ ਕਿ 10ਵੀਂ ਜਮਾਤ ਵਿਚ ਇਕ ਸੈਕਸਨ ਵਿਚ 50 ਤੋਂ ਵੱਧ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਸਕਦੇ ਹਨ। 12ਵੀਂ ਜਮਾਤ ਦੇ ਹਿਊਮੈਨਟੀਜ ਗਰੁੱਪ ’ਚ ਇਕ ਸੈਕਸਨ ਵਿਚ ਵੱਧ ਤੋਂ ਵੱਧ 60 ਵਿਦਿਆਰਥੀ ਅਤੇ 12ਵੀਂ ਜਮਾਤ ਦੇ ਕਾਮਰਸ ਅਤੇ ਸਾਇੰਸ ਗਰੁੱਪ ਵਿਚ ਇਕ ਸੈਕਸਨ ਵਿਚ 50 ਤੋਂ ਵੱਧ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਸਕਦੇ। (Private Schools)
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
ਜੇਕਰ ਇਸ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਹੈ, ਤਾਂ ਉਸ ਲਈ ਵੱਖਰੇ ਸੈਕਸਨ ਨੂੰ ਮਨਜੂਰੀ ਦੇਣੀ ਪਵੇਗੀ। ਸਿੱਖਿਆ ਬੋਰਡ ਦੀ ਨਜ਼ਰ ’ਚ ਇਹ ਮਾਮਲਾ ਆਇਆ ਸੀ ਕਿ ਇਸ ਪੱਤਰ ਦੇ ਬਾਵਜੂਦ ਕਈ ਪ੍ਰਾਈਵੇਟ ਸਕੂਲਾਂ ਨੇ ਨਿਰਧਾਰਤ ਸੀਮਾ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਅਤੇ ਇਸ ਲਈ ਸਿੱਖਿਆ ਬੋਰਡ ਤੋਂ ਕੋਈ ਪ੍ਰਵਾਨਗੀ ਵੀ ਨਹੀਂ ਲਈ। ਅਜਿਹਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ 88 ਦੱਸੀ ਜਾਂਦੀ ਹੈ। ਇਸ ਬਾਰੇ ਪਤਾ ਲੱਗਣ ’ਤੇ ਪਹਿਲਾਂ ਸਿੱਖਿਆ ਬੋਰਡ ਨੇ ਅਜਿਹੇ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਸੀ ਪਰ ਹੁਣ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਐਫੀਲੀਏਸਨ ਨੇ ਇਨ੍ਹਾਂ ਸਾਰੇ ਸਕੂਲਾਂ ’ਤੇ ਭਾਰੀ ਜੁਰਮਾਨਾ ਲਾਇਆ ਹੈ।
ਸਿੱਖਿਆ ਬੋਰਡ ਨੇ ਕਿਹਾ ਹੈ ਕਿ ਜਿਨ੍ਹਾਂ ਸੰਸਥਾਵਾਂ ਨੇ ਪ੍ਰਵਾਨਿਤ ਸੰਖਿਆ ਜਾਂ ਸੈਕਸਨ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਹਨ, ਉਨ੍ਹਾਂ ਸੰਸਥਾਵਾਂ ਦੇ ਪ੍ਰਮਾਣਿਤ ਨੰਬਰ/ਸੈਕਸਨ ਤੋਂ ਵੱਧ ਦਾਖਲੇ ਵਾਲੇ 10 ਵਿਦਿਆਰਥੀ ਸਿਰਫ 1000 ਰੁਪਏ ਦੇ ਜੁਰਮਾਨੇ ਦੇ ਨਾਲ ਅਕਾਦਮਿਕ ਪੱਧਰ 2023-2024 ਲਈ ਹਾਜਰ ਹੋਣਗੇ। (Private Schools)
ਹੁਣ ਬੱਚੇ ਸਕੂਲਾਂ ’ਚ ਪੜ੍ਹਨਗੇ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਬਾਰੇ
9ਵੀਂ-10ਵੀਂ ਜਮਾਤ ਵਿੱਚ ਪੜ੍ਹਾਈਆਂ ਜਾਣਗੀਆਂ ਬਲਬੀਰ ਸਿੰਘ, ਮਿਲਖਾ ਸਿੰਘ, ਗੁਰਬਚਨ ਰੰਧਾਵਾ ਅਤੇ ਕੌਰ ਸਿੰਘ ਦੀਆਂ ਜੀਵਨੀਆਂ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਸ ਸਾਲ ਤੋਂ ਸੂਬੇ ਨਾਲ ਸਬੰਧਤਿ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਾਈਆਂ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ‘ਫਲਾਇੰਗ ਸਿੱਖ’ ਵਜੋਂ ਜਾਣੇ ਜਾਂਦੇ ਐਥਲੀਟ ਮਿਲਖਾ ਸਿੰਘ ਅਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਦੀਆਂ ਜੀਵਨੀਆਂ ਨੂੰ ਨੌਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। (Government Schools Punjab)
ਅਰਜੁਨ ਐਵਾਰਡੀ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਬਾਰੇ ਵੀ ਪੜ੍ਹਨਗੇ ਵਿਦਿਆਰਥੀ (Government Schools Punjab)
ਜਦੋਂਕਿ ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਦਸਵੀਂ ਜਮਾਤ ਦੇ ਸਰੀਰਕ ਸਿੱਖਿਆ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਖੇਡਾਂ ਵਿੱਚ ਪੰਜਾਬ ਨੂੰ ਮੁੜ ਮੋਹਰੀ ਬਣਾਉਣ ਦੇ ਮੰਤਵ ਨਾਲ ਉਪਰੋਕਤ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਪਰੋਕਤ ਚਾਰ ਖਿਡਾਰੀਆਂ ਦੀਆਂ ਸੰਖੇਪ ਜੀਵਨੀਆਂ ਸਰੀਰਕ ਸਿੱਖਿਆ ਵਿਸ਼ੇ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਕਿਉਂਕਿ ਉਪਰੋਕਤ ਸਾਰੇ ਖਿਡਾਰੀਆਂ ਨੇ ਵਿਸ਼ਵ ਭਰ ਵਿੱਚ ਪੰਜਾਬੀਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰ੍ਰਿਤਪਾਲ ਦੀ ਲੋਕੇਸ਼ਨ ਮਿਲੀ ਰਾਣੀਆਂ ’ਚ, ਪੰਜਾਬ ਪੁਲਿਸ ਨੇ ਮਾਰਿਆ ਛਾਪਾ!
ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹ ਕੇ ਵਿਦਿਆਰਥੀਆਂ ਦਾ ਮਨੋਬਲ ਵਧੇਗਾ ਅਤੇ ਵਿਦਿਆਰਥੀ ਖੇਡਾਂ ਰਾਹੀਂ ਫਿਟ ਰਹਿ ਸਕਦੇ ਹਨ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਭਾਰਤ ਦੀ ਝੋਲੀ ਵਿਚ ਵਧੀਆ ਮੈਡਲ ਲਿਆ ਸਕਦੇ ਹਨ।।
ਦੀਪਕ ਸ਼ਰਮਾ, ਫਿਟਨੈਸ ਟ੍ਰੇਨਰ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼, ਲਾਂਡਰਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ’ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ ਵਿੱਚ ਵਾਪਸ ਭੇਜੇ ਜਾਣ
ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ’ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ (Schools ) ਵਿੱਚ ਵਾਪਸ ਭੇਜੇ ਜਾਣ
ਕੋਟਕਪੂਰਾ , (ਅਜੈ ਮਨਚੰਦਾ/ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ (Schools) ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂਅ ਇੱਕ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੱਗਰ ਸਿੱਖਿਆ ਅਭਿਆਨ ਅਧੀਨ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾ ਵਿੱਚੋਂ ਸਾਇੰਸ , ਹਿਸਾਬ , ਸਮਾਜਿਕ ਸਿੱਖਿਆ -ਅੰਗਰੇਜ਼ੀ , ਪੰਜਾਬੀ ਤੇ ਕੰਪਿਊਟਰ ਵਿਸ਼ਿਆਂ ਲਈ ਜ਼ਿਲ੍ਹਾ ਪੱਧਰ ਤੇ 5 -5 ਜ਼ਿਲ੍ਹਾ ਮੈਂਟਰ ਲਾਏ ਹੋਏ ਹਨ ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 115 ਜ਼ਿਲ੍ਹਾ ਮੈਂਟਰ ਆਪਣੇ ਆਪਣੇ ਸਕੂਲਾਂ ਵਿੱਚੋਂ ਫਾਰਗ ਕਰ ਕੇ ਰਿਪੋਰਟਾਂ ਇਕੱਠੀਆਂ ਕਰਨ ਲਈ ਇਨ੍ਹਾਂ ਗ਼ੈਰ ਵਿੱਦਿਅਕ ਕੰਮਾਂ ’ਤੇ ਲਗਾਏ ਹੋਏ ਹਨ ।
1255 ਅਧਿਆਪਕ ਗ਼ੈਰ ਵਿੱਦਿਅਕ ਕੰਮਾਂ ’ਤੇ ਤਾਇਨਾਤ ਕੀਤੇ ਹੋਏ
ਇਸੇ ਤਰ੍ਹਾਂ ਪੰਜਾਬ ਦੇ 228 ਵਿਦਿਅਕ ਬਲਾਕਾਂ ਵਿੱਚ ਇਨ੍ਹਾਂ ਪੰਜ ਵਿਸ਼ਿਆਂ ਦੇ 1140 ਅਧਿਆਪਕ ਬਲਾਕ ਮੈਂਟਰ ਵਜੋਂ ਆਨ ਡਿਊਟੀ ਨਿਯੁਕਤ ਕਰਕੇ ( ਕੁੱਲ 1255 ਅਧਿਆਪਕ ) ਗ਼ੈਰ ਵਿੱਦਿਅਕ ਕੰਮਾਂ ਤੇ ਤਾਇਨਾਤ ਕੀਤੇ ਹੋਏ ਹਨ । ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ , ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਤੇ ਸੁਖਜਿੰਦਰ ਸਿੰਘ ਖਾਨਪੁਰ , ਵਿੱਤ ਸਕੱਤਰ ਨਵੀਨ ਸੱਚਦੇਵਾ ਤੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਅੱਗੇ ਦੱਸਿਆ ਕਿ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੇ ‘
ਪਡ਼੍ਹੋ ਪੰਜਾਬ ਪ੍ਰੋਜੈਕਟ ” ਲਈ ਜ਼ਿਲ੍ਹਾ ਪੱਧਰ ਤੇ ਇੱਕ ਪ੍ਰੋਜੈਕਟ ਕੋਆਰਡੀਨੇਟਰ ਅਤੇ ਇੱਕ ਸਹਾਇਕ ਪ੍ਰਾਜੈਕਟ ਕੋਆਰਡੀਨੇਟਰ ਅਧਿਆਪਕ ਨੂੰ ਆਨ ਡਿਊਟੀ ਲੈਕੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 46 ਅਧਿਆਪਕ ਅਤੇ ਪੰਜਾਬ ਦੇ 228 ਵਿੱਦਿਅਕ ਬਲਾਕਾਂ ਵਿੱਚ ਬਲਾਕ ਮਾਸਟਰ ਟ੍ਰੇਨਰ ਅਤੇ ਕਲੱਸਟਰ ਮਾਸਟਰ ਟ੍ਰੇਨਰ 228 *2 = 456 ਅਧਿਆਪਕ ਆਨ ਡਿਊਟੀ ਲੈ ਕੇ ਗ਼ੈਰ ਵਿੱਦਿਅਕ ਕੰਮਾਂ ਤੇ ਲਗਾਏ ਹੋਏ ਹਨ ਤੇ ਪ੍ਰਾਇਮਰੀ ਵਿਭਾਗ ਅਧੀਨ 502 ਅਧਿਆਪਕ ਗ਼ੈਰ ਵਿੱਦਿਅਕ ਕੰਮਾਂ ’ਤੇ ਲਗਾਏ ਹੋਏ ਹਨ ।
ਅਧਿਆਪਕ ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਸਿੱਖਿਆ ਵਿਭਾਗ ਪੰਜਾਬ ਨੇ ਗਿਣੀ ਮਿਥੀ ਸਾਜ਼ਿਸ਼ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਬਣਦੇ ਰੋਲ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਹੈ ਅਤੇ ਅਧਿਆਪਕਾਂ ਦੀ ਚੈਕਿੰਗ ਕਰਨ ਲਈ ਅਧਿਆਪਕ ਹੀ ਤਾਇਨਾਤ ਕੀਤੇ ਹੋਏ ਹਨ ਜੋ ਕਿ ਚੈਕਿੰਗ ਕਰਨ ਦਾ ਕੰਮ ਘੱਟ ਤੇ ਕਿੜਾਂ ਕੱਢਣ ਦਾ ਕੰਮ ਵੱਧ ਕਰ ਰਹੇ ਹਨ ।
ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਕੀਤੀ ਮੰਗ
ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਗ਼ੈਰ ਵਿੱਦਿਅਕ ਕੰਮਾਂ ਤੇ ਲਗਾਏ ਹੋਏ ਇਹ ਸਾਰੇ ਅਧਿਆਪਕ ਤੁਰੰਤ ਆਪਣੇ ਆਪਣੇ ਸਕੂਲਾਂ ਵਿੱਚ ਵਾਪਸ ਭੇਜੇ ਜਾਣ ਕਿਉਂਕਿ ਸਕੂਲਾਂ ਵਿੱਚ ਪਹਿਲਾਂ ਹੀ ਬਹੁਤ ਵੱਡੇ ਪੱਧਰ ’ਤੇ ਅਸਾਮੀਆਂ ਖਾਲੀ ਹੋਣ ਕਾਰਨ ਅਤੇ ਇਹਨਾਂ 2000 ਦੇ ਕਰੀਬ ਅਧਿਆਪਕਾਂ ਦੇ ਸਕੂਲਾਂ ਵਿਚੋਂ ਬਾਹਰ ਹੋਣ ਕਾਰਨ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਅਤੇ ਗੁਣਾਤਮਿਕ ਪੱਖ ਨੂੰ ਭਾਰੀ ਸੱਟ ਵੱਜੀ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ’ਤੇ ਕੱਸਿਆ ਸਿਕੰਜ਼ਾ
ਪ੍ਰਾਈਵੇਟ ਸਕੂਲਾਂ (Private Schools) ਨੂੰ ਆਦੇਸ਼ ਜਾਰੀ, ਕਿਤਾਬਾਂ ਅਤੇ ਵਰਦੀ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਕਰੋ ਨਸ਼ਰ
ਸਿੱਖਿਆ ਵਿਭਾਗ ਨੂੰ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਆਖ਼ਰਕਾਰ ਇੱਕ ਹਫ਼ਤੇ ਬਾਅਦ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ (Private Schools) ’ਤੇ ਨਕੇਲ ਕਸਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਮੰਗਲਵਾਰ ਨੂੰ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਕਸਬਿਆਂ ਵਿੱਚ ਘੱਟੋ-ਘੱਟ ਤਿੰਨ ਅਤੇ ਸ਼ਹਿਰਾਂ ਵਿੱਚ ਘੱਟੋ-ਘੱਟ 20 ਕਿਤਾਬਾਂ/ਵਰਦੀ ਵਾਲੀਆਂ ਦੁਕਾਨਾਂ ਦੀ ਸੂਚੀ ਤੁਰੰਤ ਜ਼ਿਲਾ ਸਿੱਖਿਆ ਅਧਿਕਾਰੀਆਂ (ਡੀ.ਈ.ਓਜ) ਨਾਲ ਸਾਂਝੀ ਕਰਨ।
ਇਸ ਕਦਮ ਦਾ ਉਦੇਸ਼ ਮਾਪਿਆਂ ਨੂੰ ਉਨਾਂ ਦੇ ਘਰਾਂ ਦੇ ਆਸ-ਪਾਸ ਮਰਜ਼ੀ ਮੁਤਾਬਕ ਕਿਸੇ ਵੀ ਨਿਰਧਾਰਤ ਦੁਕਾਨ ਤੋਂ ਕਿਤਾਬਾਂ ਖਰੀਦਣ ਦੀ ਖੁੱਲ ਦੇਣਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਖਰੀਦਣ ਲਈ ਬੇਵਜਾ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮੁੱਖ ਮੰਤਰੀ ਨੇ ਪਹਿਲਾਂ ਹੀ ਪ੍ਰਾਈਵੇਟ ਸਕੂਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਮਾਪਿਆਂ ਨੂੰ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਜ਼ਬੂਰ ਨਾ ਕੀਤਾ ਜਾਵੇ।
ਹੁਕਮਾਂ ਦੀ ਸਖਤੀ ਨਾਲ ਕੀਤੀ ਜਾਵੇ ਪਾਲਣਾ : ਮੀਤ ਹੇਅਰ
ਇਸ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਡੀ.ਈ.ਓਜ ਨੂੰ ਹਦਾਇਤ ਕੀਤੀ ਕਿ ਇਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰੀਖਣ ਟੀਮਾਂ ਦਾ ਗਠਨ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਇਹ ਟੀਮਾਂ ਅਚਨਚੇਤ ਢੰਗ ਨਾਲ ਨਿਰੀਖਣ ਕਰਕੇ ਦੁਕਾਨਾਂ ਦੀ ਸੂਚੀ ਦੀ ਤਸਦੀਕ ਕਰਨਗੀਆਂ ਅਤੇ ਜੇਕਰ ਕੋਈ ਉਲੰਘਣਾ ਪਾਈ ਗਈ ਤਾਂ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਮੰਤਰੀ ਨੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਰੈਗੂਲੇਟਰੀ ਸੰਸਥਾਵਾਂ ਨੂੰ ਵੀ ਪ੍ਰਾਈਵੇਟ ਸਕੂਲਾਂ ਵਿਰੁੱਧ ਸ਼ਿਕਾਇਤਾਂ ‘ਤੇ ਸਰਗਰਮੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮੁੱਖ ਮੰਤਰੀ ਦੀਆਂ ਸਖਤ ਹਿਦਾਇਤਾਂ ਦੇ ਬਾਵਜੂਦ ਅਜੇ ਵੀ ਕੁਝ ਪ੍ਰਾਈਵੇਟ ਸਕੂਲ ਇਨਾਂ ਹੁਕਮਾਂ ਦੀ ਘੋਰ ਉਲੰਘਣਾ ਕਰ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਡਿਫਾਲਟਰ ਸਕੂਲਾਂ ਨੂੰ ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਜਲਦੀ ਹੀ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਅੱਗੇ ਕਿਹਾ ਕਿ ਇਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਰ ਲੱਗੀਆਂ ਖਾਲੀ ਪਏ ਸਕੂਲਾਂ ’ਚ ਬੱਚਿਆਂ ਦੀਆਂ ਰੌਣਕਾਂ
ਫਿਰ ਲੱਗੀਆਂ ਖਾਲੀ ਪਏ ਸਕੂਲਾਂ ’ਚ ਬੱਚਿਆਂ ਦੀਆਂ ਰੌਣਕਾਂ
ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਭਗ ਇੱਕ ਮਹੀਨੇ ਤੋਂ ਪੰਜਾਬ ਦੇ ਬੰਦ ਪਏ ਸਮੂਹ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ (Schools) ਵਿੱਚ ਫਿਰ ਤੋਂ ਵਿਦਿਆਰਥੀਆਂ ਦੀਆਂ ਰੌਣਕਾਂ ਲੱਗੀਆਂ। ਜਿਸ ਕਰਕੇ ਸਕੂਲਾਂ ਵਿੱਚ ਸੁੰਨੇ ਪਏ ਵਿਹੜੇ, ਦਰੱਖਤ, ਫੁੱਲ, ਕਮਰੇ, ਬਿਲਡਿੰਗਾਂ, ਗਰਾਊਂਡ, ਕੰਧਾਂ ’ਤੇ ਫਿਰ ਤੋਂ ਬਹਾਰ ਆਵੇਗੀ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 6ਵੀਂ ਤੋਂ 12ਵੀਂ ਜਮਾਤ ਤੱਕ ਸਮੂਹ ਸਕੂਲ 7 ਫਰਵਰੀ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਖੋਲ੍ਹਣ ਦੇ ਫੈਸਲੇ ਦਾ ਸਭ ਨੇ ਸਵਾਗਤ ਕੀਤਾ ਹੈ, ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਬਾਕੀ ਸਾਰੀਆਂ ਜਮਾਤਾਂ ਦੇ ਸਕੂਲ ਵੀ ਜ਼ਲਦੀ ਖੋਲ੍ਹਣ ਦਾ ਐਲਾਨ ਕੀਤਾ। ਹਰ ਇੱਕ ਵਿਦਿਆਰਥੀ, ਮਾਪੇ, ਆਮ ਲੋਕਾਂ ਤੇ ਅਧਿਆਪਕਾਂ ਨੇ ਸਰਕਾਰ ਦੇ ਇਸ ਫੈਸਲੇ ’ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਦਾ ਹੁਣ ਬਿਲਕੁਲ ਖਾਤਮਾ ਹੋਵੇ ਅਤੇ ਦੁਬਾਰਾ ਕਦੇ ਵੀ ਇਸ ਤਰ੍ਹਾਂ ਦੀ ਆਫ਼ਤ ਨਾ ਆਵੇ।
ਹੁਣ ਪੂਰੇ ਦੇਸ਼ ਅੰਦਰ ਕਿਉਂਕਿ ਲਗਭਗ ਸਭ ਕੰਮ-ਕਾਰ ਸ਼ੁਰੂ ਹੋ ਚੁੱਕੇ ਸਨ, ਸਿਰਫ਼ ਸਕੂਲ (Schools) ਹੀ ਬੰਦ ਸਨ ਜਿਸ ਕਾਰਨ ਲੋਕ ਚਾਹੁੰਦੇ ਸਨ ਕਿ ਸਕੂਲ ਵੀ ਜਲਦੀ ਖੋਲ੍ਹੇ ਜਾਣ, ਹੁਣ ਸਰਕਾਰ ਵੱਲੋਂ ਸਕੂਲ ਖੋਲ੍ਹਣ ਦੇ ਐਲਾਨ ਨਾਲ ਹਰ ਇੱਕ ਪੰਜਾਬੀ ਦੇ ਚਿਹਰੇ ’ਤੇ ਖੁਸ਼ੀ ਆਈ ਹੈ, ਵਿਦਿਆਰਥੀ ਅਤੇ ਮਾਪੇ ਬਹੁਤ ਹੀ ਖੁਸ਼ ਹਨ ਕਿ ਉਹਨਾਂ ਨੂੰ ਸਕੂਲਾਂ ਵਿੱਚ ਹਾਜ਼ਰ ਹੋ ਕੇ, ਦੋਸਤਾਂ ਨੂੰ, ਅਧਿਆਪਕਾਂ ਨੂੰ ਮਿਲ ਕੇ ਸਿੱਖਿਆ ਗ੍ਰਹਿਣ ਕਰਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਸਰਕਾਰ ਨੂੰ ਨਰਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਸਕੂਲ ਜਲਦੀ ਖੋਲ੍ਹਣ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਂਕਿ ਹਰ ਇੱਕ ਇਨਸਾਨ, ਮਾਪੇ, ਬੱਚੇ ਕੋਰੋਨਾ ਮਹਾਂਮਾਰੀ ਦੇ ਭੈਅ ਤੋਂ ਘਰ ਬੈਠ ਕੇ ਅੱਕ ਚੁੱਕੇ ਹਨ। ਸਭ ਸੂਝਵਾਨ ਹਨ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈੇ ਬੱਚਿਆਂ ਦੇ ਮਾਸਕ ਲਾ ਕੇ, ਸੈਨੇਟਾਈਜ਼ਰ ਆਦਿ ਦੇ ਕੇ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਗੇ ।
ਵਿਕਸਿਤ ਦੇਸ਼ਾਂ ਨੇ ਮਹਾਂਮਾਰੀ ਦੇ ਨਾਲ ਨਿਪਟਦਿਆਂ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਹਾਲਤ ਵਿੱਚ ਸਕੂਲ (Schools) ਬੰਦ ਨਹੀਂ ਹੋਣੇ ਚਾਹੀਦੇ। ਬਹੁਤੇ ਮੁਲਕਾਂ ਵਿੱਚ ਸਕੂਲ ਪਹਿਲਾਂ ਹੀ ਖੁੱਲ੍ਹੇ ਹੋਏ ਨੇ ਕਿਉਂਕਿ ਸਾਇੰਸਦਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਰੋਨਾ ਦੇ ਛੋਟੇ ਬੱਚਿਆਂ ’ਤੇ ਪ੍ਰਭਾਵ ਨਾ-ਮਾਤਰ ਹਨ। ਕੁੁਝ ਕੁੁ ਨੂੰ ਛੱਡ ਕੇ ਬਹੁੁਤੇ ਲੋਕ ਸਮਾਜਿਕ ਤੌਰ ’ਤੇ ਇਹ ਸਮਝਦੇ ਹਨ ਕਿ ਬੱਚਿਆਂ ਨੂੰ ਸਕੂਲੋਂ ਬਾਹਰ ਰੱਖਣ ਦੇ ਨਤੀਜੇ ਕੋਰੋਨਾ ਦੇ ਅਸਰ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋਣਗੇ। ਜੇ ਬੱਚੇ ਮੁੱਢਲੀ ਪੜ੍ਹਾਈ ਨਾਲੋਂ ਇੱਕ ਵਾਰ ਟੱੁਟ ਗਏ ਤਾਂ ਸ਼ਾਇਦ ਦੁੁਬਾਰਾ ਜੋੜਨਾ ਸੰਭਵ ਨਾ ਹੋਵੇ ਤੇ ਆਉਣ ਵਾਲੇ ਦਹਾਕਿਆਂ ਵਿੱਚ ਇਸ ਦੇ ਅਸਰ ਆਰਥਿਕ ਬਹਾਲੀ ’ਤੇ ਸਿੱਧੇ ਦਿਸਣਗੇ। ਆਨਲਾਈਨ ਪੜ੍ਹਾਈ ਲਈ ਮਜ਼ਬੂਰਨ ਵਿਦਿਆਰਥੀ ਮੋਬਾਇਲ ਫੋਨਾਂ ਦੇ ਆਦੀ ਹੋ ਗਏ ਨਤੀਜੇ ਵਜੋਂ ਕਈਆਂ ਦੇ ਐਨਕਾਂ ਲੱਗ ਗਈਆਂ, ਕਈ ਬੱਚੇ ਗਲਤ ਆਦਤਾਂ ਦੇ ਸ਼ਿਕਾਰ ਹੋ ਗਏ।
ਅੱਜ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬਹੁੁਤ ਸਾਰੀਆਂ ਆਨਲਾਈਨ ਵਿਚਾਰ ਚਰਚਾਵਾਂ ਹੋ ਰਹੀਆਂ ਹਨ ਪਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਅਜੇ ਤੱਕ ਪੰਜਾਬ ਦੇ ਬੁਧੀਜੀਵੀਆਂ ਨੇ ਸਕੂਲ (Schools) ਬੰਦ ਦੇ ਮਸਲੇ ’ਤੇ ਕੋਈ ਵੱਡੇ ਪੱਧਰ ’ਤੇ ਸੰਵਾਦ ਨਹੀਂ ਰਚਾਇਆ। ਪਿਛਲੇ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਸਕੂਲ ਖੋਲ੍ਹਣ ਲਈ ਧਰਨੇ ਆਦਿ ਲਾ ਕੇ ਸੰਘਰਸ਼ ਜਰੂਰ ਸ਼ੁਰੂ ਕੀਤਾ ਹੈ। ਵਿਦਿਆਰਥੀਆਂ ਦੀ ਫਾਈਨਲ ਪ੍ਰੀਖਿਆ ਵੀ ਬਿਲਕੁਲ ਨਜ਼ਦੀਕ ਆ ਚੁੱਕੀ ਹੈ ਇਸ ਲਈ ਬੱਚੇ ਹੁਣ ਵਧੀਆ ਤਰੀਕੇ ਨਾਲ ਆਪਣੀ ਪ੍ਰੀਖਿਆ ਦੀ ਤਿਆਰੀ ਕਰ ਸਕਣਗੇ।
ਮੈਂ ਖ਼ਾਸ ਤੌਰ ’ਤੇ ਸਰਕਾਰੀ ਸਕੂਲਾਂ (Schools) ਵਿੱਚ ਪੜ੍ਹਦੇ ਬੱਚਿਆਂ ਲਈ ਫਿਕਰਮੰਦ ਹਾਂ ਜਿੰਨ੍ਹਾ ਦੇ ਦਿਹਾੜੀਦਾਰ ਮਾਂ-ਪਿਓ ਇੰਟਰਨੈਟ ਰਾਹੀਂ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ। ਇਹ ਬੱਚੇ ਜ਼ਿਆਦਾਤ ਘਰਾਂ ਵਿੱਚ ਇੰਟਰਨੈੱਟ ਤੇ ਟੈਬਲੇਟਸ ਜਾਂ ਲੈਪਟਾਪ ਅਤੇ ਮੋਬਾਇਲ ਫੋਨਾਂ ਤੋਂ ਵਾਂਝੇ ਹਨ। ਬੇਸ਼ੱਕ ਸਰਕਾਰ ਵੱਲੋਂ 12ਵੀਂ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡ ਕੇ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਬਾਕੀ ਜਮਾਤਾਂ ਦੇ ਗਰੀਬ ਬੱਚੇ ਅਜੇ ਵੀ ਮੋਬਾਇਲਾਂ ਆਦਿ ਤੋਂ ਵਾਂਝੇ ਹਨ। ਉਹਨਾਂ ਦੇ ਸਕੂਲ ਬੰਦ ਹੋਣ ਦੇ ਲੰਮੇਰੇ ਪ੍ਰਭਾਵ ਪੈਣਗੇ। ਜੇ ਇਸ ਪਾਸੇ ਅਸੀਂ ਧਿਆਨ ਨਾ ਦਿੱਤਾ ਤਾਂ ਬਹੁੁਤੇ ਬੱਚੇ ਪੱਕੇ ਤੌਰ ’ਤੇ ਸਕੂਲ ਛੱਡ ਘਰਾਂ ਜਾਂ ਬਾਹਰ ਦੇ ਕੰਮਾਂ-ਕਾਰਾਂ ਵਿੱਚ ਲੱਗ ਜਾਣਗੇ ਤੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ।
ਮੈਂ ਅਧਿਆਪਕ ਵਰਗ ਦੀ ਬਹੁੁਤ ਕਦਰ ਕਰਦਾਂ, ਮੈਂ ਖ਼ੁੁਦ ਸਰਕਾਰੀ ਅਧਿਆਪਕ ਹਾਂ। ਮੈਨੂੰ ਇਹ ਵੀ ਪਤਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ ਅਧਿਆਪਕਾਂ ਨੂੰ ਬਹੁੁਤ ਮਸ਼ਰੂਫ ਰੱਖਿਆ, ਵਿਦਿਆਰਥੀ ਸਕੂਲਾਂ ਵਿੱਚ ਨਾ ਹੋਣ ਦੇ ਬਾਵਜ਼ੂਦ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕ ਲਗਾਤਾਰ ਹੀ ਸਕੂਲਾਂ ਵਿੱਚ ਆਪਣੀ ਡਿਊਟੀ ’ਤੇ ਆ ਰਹੇ ਹਨ। ਬਹੁਤੇ ਅਧਿਆਪਕ ਇਲੈਕਸ਼ਨ ਡਿਊਟੀ ਅਤੇ ਕੋਰੋਨਾ ਡਿਊਟੀ ’ਤੇ ਵੀ ਹਨ, ਆਨਲਾਈਨ ਪੜ੍ਹਾਈ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਅਧਿਆਪਕਾਂ ਵੱਲੋਂ ਜਾਰੀ ਰੱਖੀ ਗਈ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਜੋ ਕਿ ਹੁਣ ਵੀ ਜਾਰੀ ਰਹੇਗੀ। ਪਰ ਇਹ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਆਨਲਾਈਨ ਪੜ੍ਹਾਈ ਦਾ ਲਾਭ ਸਿਰਫ 50 ਤੋਂ 60 ਫੀਸਦੀ ਵਿਦਿਆਰਥੀ ਹੀ ਬੜੀ ਮੁਸ਼ਕਲ ਨਾਲ ਲੈ ਸਕੇ ਹਨ, ਜੋ ਬੱਚੇ ਆਰਥਿਕ ਪੱਖੋਂ ਤੇ ਪੜ੍ਹਾਈ ਪੱਖੋਂ ਕਮਜ਼ੋਰ ਹਨ ਉਹਨਾਂ ਦਾ ਬਹੁਤ ਹੀ ਜ਼ਿਆਦਾ ਪੜ੍ਹਾਈ ਦਾ ਨੁਕਸਾਨ ਹੋਇਆ ਹੈ।
ਮੈਂ 2020-21 ਤੇ 2021-22 ਸੈਸ਼ਨਾਂ ਦੌਰਾਨ ਸਰਕਾਰੀ ਸਕੂਲਾਂ (Schools) ਦੇ ਬੱਚਿਆਂ ਦੀ ਗਿਣਤੀ ਦੇਖ ਰਿਹਾ ਸੀ ਤਾਂ ਇਹ ਦੇਖ ਕੇ ਚੰਗਾ ਲੱਗਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਵਾਰ ਗਿਣਤੀ ਵਧੀ ਹੈ, ਲੋਕ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੁਖ ਕਰ ਰਹੇ ਹਨ। ਸਿੱਖਿਆ ਵਿਭਾਗ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੀ ਸਖਤ ਮਿਹਨਤ ਤੇ ਹਿੰਮਤ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਇੱਕ ਸੂਬਾ ਚੁਣਿਆ ਗਿਆ ਹੈ ਜਿਸ ਲਈ ਸਭ ਅਧਿਆਪਕ ਵਧਾਈ ਦੇ ਪਾਤਰ ਹਨ। ਲਾਕਡਾਊਨ ਦੌਰਾਨ ਵੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਆਨਲਾਈਨ ਅਤੇ ਡੀ ਡੀ ਪੰਜਾਬੀ ਚੈਨਲ ਰਾਹੀਂ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਜਿਸ ਦਾ ਲਾਭ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਵੀ ਲਿਆ। ਅਧਿਆਪਕਾਂ ਵੱਲੋਂ ਜੂਮ ਐਪ ਦੇ ਮਾਧਿਅਮ ਨਾਲ ਵੀ ਆਨਲਾਈਨ ਕਲਾਸਾਂ ਲਾਈਆਂ ਗਈਆਂ ਤੇ ਆਨਲਾਈਨ ਟੈਸਟ ਵੀ ਲਏ ਗਏ ਤਾਂ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿਣ।
ਆਓ! ਸਾਰੇ ਹਿੰਮਤ ਕਰੀਏ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਸਾਰੀਆਂ ਜਮਾਤਾਂ ਦੀ ਪੜ੍ਹਾਈ ਪਹਿਲਾਂ ਵਾਂਗ ਬਹਾਲ ਕਰ ਸਕੀਏ। ਸਮੂਹ ਮਾਪੇ ਤੇ ਵਿਦਿਆਰਥੀ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਸਹਿਯੋਗ ਦੇਣ, ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਦੇ ਹੋਏ ਮਾਸਕ ਆਦਿ ਪਹਿਣ ਕੇ ਹੀ ਸਕੂਲ ਜਾਣ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ, ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ, ਅਧਿਆਪਕਾਂ ਤੋਂ ਵਧੀਆ ਢੰਗ ਨਾਲ ਸਿੱਖਿਆ ਗ੍ਰਹਿਣ ਕਰਕੇ ਸਿੱਖਿਆ ਵਿਭਾਗ ਦੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਕਰਨ।
ਪ੍ਰਮੋਦ ਧੀਰ, ਕੰਪਿਊਟਰ ਅਧਿਆਪਕ
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਦਿਆਰਥੀਆਂ ਬਿਨਾ ਸਕੂਲ ਵੀ ਉਦਾਸ ਨੇ
ਵਿਦਿਆਰਥੀਆਂ ਬਿਨਾ ਸਕੂਲ ਵੀ ਉਦਾਸ ਨੇ
ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ’ਚੋਂ ਅਗਿਆਨਤਾ ਰੂਪੀ ਹਨ੍ਹੇਰੇ ਨੂੰ ਦੂਰ ਕਰਨ ਲਈ ਯੋਗ ਅਗਵਾਈ ਦੀ ਜ਼ਰੂਰਤ ਪੈਂਦੀ ਹੈ। ਇਹ ਅਗਵਾਈ ਅਧਿਆਪਕ ਦਿੰਦੇ ਹਨ। ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਤੋਂ ਉੱਚੇ ਮੁਕਾਮ ’ਤੇ ਪਹੁੰਚਾ ਕੇ ਖ਼ੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਨਵੇਂ, ਸੌਖੇ ਅਤੇ ਪ੍ਰੇਰਨਾਦਾਇਕ ਤਰੀਕਿਆਂ ਦੀ ਵਰਤੋਂ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਉਸ ਦੀ ਘਾਲਣਾ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਅਧਿਆਪਨ ਵਿਚੋਂ ਹੀ ਦੂਸਰੇ ਸਾਰੇ ਕਿੱਤਿਆਂ ਦਾ ਜਨਮ ਹੁੰਦਾ ਹੈ। ਅਜੋਕੇ ਸਮੇਂ ਪੜ੍ਹਾਈ ਨੂੰ ਜ਼ਿੰਦਗੀ ’ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਨਪੜ੍ਹ ਵਿਅਕਤੀ ਦੀ ਹਾਲਤ ਇੱਕ ਹਨ੍ਹੇਰੀ ਕੁੰਦਰ ਦੇ ਸਮਾਨ ਹੁੰਦੀ ਹੈ।
ਜੇਕਰ ਸਾਡੇ ਕੋਲ ਵਿੱਦਿਆ ਰੂਪੀ ਹਥਿਆਰ ਹੋਵੇਗਾ ਤਾਂ ਕਮਾਈ ਕਰਨੀ ਸੌਖੀ ਹੋਵੇਗੀ। ਸਰੀਰਕ ਮਿਹਨਤ ਨਾਲੋਂ ਦਿਮਾਗੀ ਮਿਹਨਤ ਅਸਾਨ ਹੁੰਦੀ ਹੈ। ਇਕੱਲੇ ਗਾਰੇ, ਇੱਟਾਂ-ਬੱਜਰੀ ਆਦਿ ਚੁੱਕਣਾ ਹੀ ਮਿਹਨਤ ਨਹੀਂ ਹੁੰਦੀ। ਪੜ੍ਹਨ-ਲਿਖਣ ਨਾਲ ਮਨ ਸਾਫ਼ ਹੁੰਦੇ ਹਨ ਤੇ ਇਸ ਨਾਲ ਸਾਡਾ ਜ਼ਿੰਦਗੀ ਜਿਊਣ ਦਾ ਢੰਗ ਸੌਖਾ ਹੋ ਜਾਂਦਾ ਹੈ। ਕੋਰੋਨਾ ਮਹਾਂਮਾਰੀ ਨੇ ਸਦੀਆਂ ਪੁਰਾਣੀ ਅਧਿਆਪਨ ਤਕਨੀਕ ਵਿਚ ਅਣਕਿਆਸੀ ਤਬਦੀਲੀ ਲਿਆਂਦੀ ਹੈ। ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਇਸ ਆਨਲਾਈਨ ਸਿੱਖਿਆ ਦੇ ਵੀ ਦੋ ਪਹਿਲੂ ਹਨ- ਚੰਗੇ ਅਤੇ ਮਾੜੇ। ਵਿੱਦਿਆ ਨੂੰ ਵੀ ਇਨ੍ਹਾਂ ਚੰਗੇ-ਮਾੜੇ ਪੜਾਵਾਂ ’ਚੋਂ ਗੁਜ਼ਰਨਾ ਪਿਆ। ਲੱਗਦਾ ਹੈ ਕਿ ਇਸ ’ਤੇ ਕੀਤੇ ਜਾ ਰਹੇ ਤਜ਼ਰਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋ ਸਕੇ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿਦਿਆਰਥੀਆਂ ਨੂੰ ਹੋਏ ਲਾਭ ਦੀ ਗੱਲ ਕਰਾਂਗੇ।
ਜੋ ਵਿਦਿਆਰਥੀ ਪੜ੍ਹਾਈ ਵਿਚ ਪੂਰੀ ਰੀਝ ਰੱਖਦੇ ਹਨ, ਉਨ੍ਹਾਂ ਨੇ ਵਿੱਦਿਆ ਦੀ ਨਵੀਂ ਤਕਨੀਕ ਦਾ ਭਰਪੂਰ ਫ਼ਾਇਦਾ ਲਿਆ ਹੈ। ਉਹ ਪੜ੍ਹਾਈ ਨਾਲ ਲਗਾਤਾਰ ਜੁੜੇ ਰਹੇ। ਯੂ-ਟਿਊਬ ਵਰਗੇ ਸਾਧਨਾਂ ਦਾ ਸਦਉਪਯੋਗ ਕਰ ਕੇ ਉਨ੍ਹਾਂ ਨੇ ਮਾਹਿਰ ਸਿੱਖਿਆ ਸ਼ਾਸਤਰੀਆਂ ਤੋਂ ਆਪਣੀ ਸਮਝ ਤੋਂ ਪਰੇ ਦਾ ਗਿਆਨ ਇਕੱਠਾ ਕੀਤਾ। ਉਨ੍ਹਾਂ ਲਾਇਕ ਵਿਦਿਆਰਥੀਆਂ ਨੇ ਇਸ ਗੱਲ ਨੂੰ ਦਿਮਾਗ ਵਿਚ ਰੱਖਿਆ ਕਿ ਜੇ ਅਸੀਂ ‘ਅੱਜ ਸਮੇਂ ਨੂੰ ਬਰਾਬਾਦ ਕਰਾਂਗੇ ਤਾਂ ਇਹ ਸੌ ਪ੍ਰਤੀਸ਼ਤ ਸਾਨੂੰ ਬਰਬਾਦ ਕਰੇਗਾ।’ ਪਰ ਇਸ ਇੱਕਪਾਸੜ ਸਿੱਖਿਆ ਪ੍ਰਾਪਤੀ ਵਿਚ ਸਿੱਖਣ ਵਾਲਿਆਂ ਦੀ ਗਿਣਤੀ 10% ਹੀ ਸੀ।
ਦੂਜੇ ਪਾਸੇ ਇਸ ਲੰਬੇ ਸਮੇਂ ਦੌਰਾਨ ਇਸ ਤਰ੍ਹਾਂ ਕਰਵਾਈ ਆਨਲਾਈਨ ਪੜ੍ਹਾਈ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਸਿੱਖਿਆ ਲੈਣ ਵਾਲਾ ਵਿਦਿਆਰਥੀ ਗਾਇਬ ਹੀ ਰਿਹਾ । ਜਿਹੜੀ ਪੜ੍ਹਾਈ ਗਰੀਬਾਂ ਦੇ ਬੱਚਿਆਂ ਲਈ ਪਹਿਲੀ ਤੋਂ ਅੱਠਵੀਂ ਤੱਕ ਮੁਫ਼ਤ ਸੀ, ਉਹ ਮਹਿੰਗੀ ਹੋ ਗਈ। ਨੈੱਟਪੈਕ ਪੁਆਉਣੇ ਪੈ ਗਏ। ਘਰ ਵਿਚ 2-3 ਬੱਚੇ ਹਨ ਤਾਂ ਅਲੱਗ-ਅਲੱਗ ਫੋਨਾਂ ਦੀ ਜ਼ਰੂਰਤ ਪਈ। ਮਾਪਿਆਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਲਈ ਵੀ ਫੋਨ ਦੀ ਜ਼ਰੂਰਤ ਹੈ ਜੋ ਕਿ ਘਰੇਲੂ ਕਲੇਸ਼ ਦਾ ਕਾਰਨ ਬਣੀ।
ਫੋਨ ਦੀ ਜ਼ਿਆਦਾ ਵਰਤੋਂ ਨਾਲ ਬਿਜਲੀ ਦਾ ਖ਼ਰਚਾ ਵੀ ਵਧਿਆ। ਇਸ ਤਰ੍ਹਾਂ ਆਮਦਨ ਘਟਣ ਦੇ ਬਾਵਜੂਦ ਖ਼ਰਚੇ ਵਧੇ। ਮਾਪਿਆਂ ਤੋਂ ਮਹਿੰਗੇ ਫੋਨ ਅਤੇ ਨੈੱਟ ਪੈਕ ਦੀ ਰੋਜ਼ ਦੀ ਮੰਗ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ। ਹਰੇਕ ਮਾਂ-ਬਾਪ ਆਪਣੀ ਔਲਾਦ ਨੂੰ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਨੇ ਬੱਚਿਆਂ ਦੀ ਮੰਗ ਨੂੰ ਜਿਵੇਂ-ਕਿਵੇਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਕਈ ਬੱਚਿਆਂ ਨੇ ਇਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ। ਅਧਿਆਪਕਾਂ ਵੱਲੋਂ ਦਿੱਤੇ ਕੰਮ ਨੂੰ ਇਮਾਨਦਾਰੀ ਨਾਲ ਬਹੁਤ ਘੱਟ ਵਿਦਿਆਰਥੀਆਂ ਹੀ ਕਰਦੇ ਹਨ। ਬਾਕੀ ਤਾਂ ਸਾਰਾ ਦਿਨ ਆਨਲਾਈਨ ਗੇਮਾਂ ਖੇਡਦੇ ਜਾਂ ਫਿਰ ਹੋਰ ਬਹੁਤ ਕੁਝ ਵੇਖਦੇ ਹਨ ਜੋ ਉਨ੍ਹਾਂ ਦੇ ਵੇਖਣ ਯੋਗ ਨਹੀਂ ਹੁੰਦਾ।
ਅਧਿਆਪਕ ਅਤੇ ਵਿਦਿਆਰਥੀਆਂ ਦੇ ਕੰਮ ਦੀ ਕੋਈ ਸਮਾਂ-ਸਾਰਣੀ ਨਹੀਂ ਰਹੀ। ਦੇਰ ਰਾਤ ਤੱਕ ਕੰਮ ਕਰਵਾਉਣ ਦੇ ਮੈਸੇਸ ਆਉਂਦੇ ਰਹਿੰਦੇ ਜਿਸ ਨਾਲ ਅਧਿਆਪਕਾਂ ਦੇ ਪਰਿਵਾਰਕ ਮਾਹੌਲ ਖ਼ਰਾਬ ਹੋਏ ਕਿਉਂਕਿ ਸਕੂਲ ’ਚ ਸਾਰਾ ਕੁਝ ਸਮੇਂ ਦੇ ਦਾਇਰੇ ਵਿਚ ਰਹਿ ਕੇ ਹੁੰਦਾ ਸੀ। ਮੋਬਾਈਲ ਫੋਨ ਦੀ ਹੱਦ ਤੋਂ ਵੱਧ ਵਰਤੋਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਅੱਖਾਂ ਦੀ ਲੋਅ ਘਟਾ ਦਿੱਤੀ ਅਤੇ ਹੋਰ ਸਰੀਰਕ ਕਮਜ਼ੋਰੀਆਂ ਨੂੰ ਵੀ ਜਨਮ ਦਿੱਤਾ ਸਾਰਾ ਦਿਨ ਜ਼ਿਆਦਾ ਬੈਠਣ ਨਾਲ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਨੇ ਜਨਮ ਲਿਆ। ਪਿੰਡਾਂ ’ਚ ਨੈੱਟਵਰਕ ਪ੍ਰੋਬਲਮ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਦੇ ਮਨਾਂ ਅੰਦਰ ਪੜ੍ਹਾਈ ਲਈ ਅਕੇਵਾਂ ਵਧਿਆ।
ਮੁੱਕਦੀ ਗੱਲ ਇਹ ਕਿ ਕੋਈ ਵੀ ਟੈਕਨਾਲੋਜੀ ਬੰਦੇ ਦੀ ਥਾਂ ਨਹੀਂ ਲੈ ਸਕਦੀ। ਰੁਚੀਹੀਣ ਵਿਦਿਆਰਥੀਆਂ ਨੇ ਪੂਰਾ ਅਨੰਦ ਮਾਣਿਆ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਘਾਟਾ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ। ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਰੇ ਛੇਤੀ ਹੀ ਕੋਰੋਨਾ ਦੇ ਮੱਕੜਜਾਲ ’ਚੋਂ ਬਾਹਰ ਨਿੱਕਲਣ। ਹੁਣ ਸਕੂਲ ਖੁੱਲ੍ਹਣ ਤਾਂ ਵਿਦਿਆਰਥੀ ਵੀ ਚਾਈਂ-ਚਾਈਂ ਸਕੂਲ ਆਉਣ ਤੇ ਆਪਣੀ ਪੜ੍ਹਾਈ ਪ੍ਰਤੀ ਰੁਚੀ ਦਿਖਾਉਣ। ਵਿਦਿਆਰਥੀਆਂ ਬਿਨਾਂ ਸਕੂਲ ਹੀ ਉਦਾਸ ਲੱਗਦਾ ਹੈ।
ਵਿਜੈ ਗਰਗ ,
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਤਰੀ ਮੰਡਲ ਵੱਲੋਂ ਸਕੂਲਾਂ ਵਿੱਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀਆਂ 3186 ਅਸਾਮੀਆਂ ਭਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਵੱਲੋਂ ਸਕੂਲਾਂ ਵਿੱਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੀਆਂ 3186 ਅਸਾਮੀਆਂ ਭਰਨ ਦੀ ਪ੍ਰਵਾਨਗੀ
ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਵਿੱਚ ਟੀਚਿੰਗ ਤੇ ਨਾਨ-ਟੀਚਿੰਗ ਦੀਆਂ ਵੱਖ-ਵੱਖ ਕਾਡਰ ਦੀਆਂ 3186 ਅਸਾਮੀਆਂ ਭਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਿਆਂਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਗਿਆ। ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਦੇ ਇਸ ਫੈਸਲੇ ਨਾਲ ਸਕੂਲਾਂ ਵਿੱਚ ਸਟਾਫ ਦੀ ਘਾਟ ਪੂਰੀ ਹੋਵੇਗੀ ਜਿਸ ਨਾਲ ਸਿੱਖਿਆ ਦੇ ਮਿਆਰਾਂ ਵਿੱਚ ਹੋਰ ਸੁਧਾਰ ਹੋਵੇਗਾ।
ਮੀਟਿੰਗ ਵਿੱਚ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਤਿਆਰ ਕਰਨ ਦੇ ਸੰਦਰਭ ਵਿੱਚ ਸਕੂਲਾਂ ਦੇ ਪਾਠਕ੍ਰਮ ਨੂੰ ਗੰਭੀਰਤਾ ਨਾਲ ਘੋਖਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨਾਂ ਨੇ ਕਿੱਤਾਮੁਖੀ ਸਿੱਖਿਆ ਦੀ ਅਹਿਮੀਅਤ ਨੂੰ ਮਹੱਤਤਾ ਦਿੰਦਿਆਂ ਕਿਹਾ ਕਿ ਸੀਨੀਅਰ ਕਲਾਸਾਂ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਪ੍ਰਾਹੁਣਚਾਰੀ, ਮੋਬਾਈਲ ਰਿਪੇਅਰ ਆਦਿ ਦੇ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾਣ। ਸਕੂਲ ਸਿੱਖਿਆ ਵਿਭਾਗ ਦੀ ਤਜਵੀਜ਼ ਜਿਸ ਨੂੰ ਅੱਜ ਮੰਤਰੀ ਮੰਡਲ ਵੱਲੋਂ ਮਨਜ਼ੂਰੀ ਦਿੱਤੀ ਗਈ, ਦੇ ਅਨੁਸਾਰ ਉਪ ਜ਼ਿਲਾ ਸਿੱਖਿਆ ਅਫਸਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ 132 ਅਸਾਮੀਆਂ, ਮੁੱਖ ਅਧਿਆਪਕ/ਮੁੱਖ ਅਧਿਆਪਕਾਵਾਂ ਦੀਆਂ 311, ਵੱਖ-ਵੱਖ ਵਿਸ਼ਿਆਂ ਦੇ ਮਾਸਟਰਾਂ ਤੇ ਮਿਸਟ੍ਰੈਸ ਦੀਆਂ 2182 ਅਸਾਮੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 32 ਅਸਾਮੀਆਂ, ਈ.ਟੀ.ਟੀ. ਦੀਆਂ 500, ਲਾਅ ਅਫਸਰਾਂ ਦੀਆਂ 4 ਤੇ ਕਾਨੂੰਨੀ ਸਹਾਇਕਾਂ ਦੀਆਂ 25 ਅਸਾਮੀਆਂ ਭਰੀਆਂ ਜਾਣਗੀਆਂ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਫੈਸਲੇ ਨਾਲ ਪਰਖ ਕਾਲ ਦੇ ਪਹਿਲੇ ਤਿੰਨ ਸਾਲ ਸਰਕਾਰੀ ਖਜ਼ਾਨੇ ‘ਤੇ 42 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਭਾਰ ਪਵੇਗਾ। ਹਾਲਾਂਕਿ, ਪਰਖਕਾਲ ਸਮਾਂ ਪੂਰਾ ਹੋ ਜਾਣ ਉਪਰੰਤ ਮੁਲਾਜ਼ਮਾਂ ਨੂੰ ਪੂਰਾ ਸਕੇਲ ਮਿਲੇਗਾ ਜਿਸ ਨਾਲ ਖਜ਼ਾਨੇ ‘ਤੇ ਸਾਲਾਨਾ 197 ਕਰੋੜ ਰੁਪਏ ਦਾ ਵਿੱਤੀ ਭਾਰ ਪਵੇਗਾ।
ਡਾਇਰੈਕਟੋਰੇਟ ਦੀ ਸਥਾਪਨਾ 12 ਅਕਤਬੂਰ, 2015 ਨੂੰ ਕੀਤੀ ਗਈ ਸੀ
ਦੱਸਣਯੋਗ ਹੈ ਕਿ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਬੀ.ਪੀ.ਈ.ਓਜ਼ ਨੂੰ ਛੱਡ ਕੇ ਸਾਰੀਆਂ ਅਸਾਮੀਆਂ ਨੂੰ ਡਾਇਰੈਕਟੋਰੇਟ ਆਫ ਰਿਕਰੂਟਮੈਂਟ ਰਾਹੀਂ ਭਰਿਆ ਜਾਵੇਗਾ। ਇਸ ਡਾਇਰੈਕਟੋਰੇਟ ਦੀ ਸਥਾਪਨਾ 12 ਅਕਤਬੂਰ, 2015 ਨੂੰ ਕੀਤੀ ਗਈ ਸੀ। ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਬੀ.ਪੀ.ਈ.ਓਜ਼ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਕੀਤੀ ਜਾਵੇਗੀ। ਇਸੇ ਤਰਾਂ ਕਲਰਕਾਂ ਦੀਆਂ ਸੇਵਾਵਾਂ ਦੀ ਵਰਤੋਂ ਬਿਹਤਰ ਢੰਗ ਨਾਲ ਕਰਨ ਲਈ ਵਿਭਾਗ ਵੱਲੋਂ ਕਲਰਕਾਂ ਦੀ ਰੈਸ਼ਨਲਾਈਜੇਸ਼ਨ ਕਰਨ ਦੀ ਕਾਰਜਵਿਧੀ ਦਾ ਪ੍ਰਸਤਾਵ ਰੱਖਿਆ ਗਿਆ ਤਾਂ ਕਿ ਦਫਤਰੀ ਕੰਮਕਾਜ ਨੂੰ ਹੋਰ ਵਧੇਰੇ ਛੇਤੀ ਅਤੇ ਕੁਸ਼ਲਤਾ ਨਾਲ ਨਿਪਟਾਇਆ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।